TheUnmute.com – Punjabi News: Digest for December 20, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਕੌਰ ਇੰਮੀਗ੍ਰੇਸ਼ਨ ਨੇ ਰਸ਼ਵਿੰਦਰ ਕੌਰ ਦਾ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

Tuesday 19 December 2023 05:55 AM UTC+00 | Tags: breaking-news canada canada-immigration canada-study kaur-immigration news student-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 19 ਦਸੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਨੇ ਵਾਸੀ ਪਿੰਡ ਘੁਰਕਨੀ , ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਰਸ਼ਵਿੰਦਰ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ 20 ਦਿਨਾਂ 'ਚ ਲਗਵਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਰਸ਼ਵਿੰਦਰ ਕੌਰ ਦੀ ਸਟੱਡੀ ਵਿੱਚ ਇੱਕ ਸਾਲ ਦੀ ਗੈਪ ਸੀ ਤੇ ਫਰੈਸ ਕੇਸ ਸੀ।

ਕੌਰ ਇੰਮੀਗ੍ਰੇਸ਼ਨ (Kaur Immigration) ਦੀ ਟੀਮ ਨੇ ਰਸ਼ਵਿੰਦਰ ਕੌਰ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ 19 ਅਕਤੂਬਰ 2023 ਨੂੰ ਲਗਾਈ ਤੇ ਅੱਠ ਨਵੰਬਰ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਰਸ਼ਵਿੰਦਰ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ  ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084

The post ਕੌਰ ਇੰਮੀਗ੍ਰੇਸ਼ਨ ਨੇ ਰਸ਼ਵਿੰਦਰ ਕੌਰ ਦਾ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canada-immigration
  • canada-study
  • kaur-immigration
  • news
  • student-visa

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਲਾਇਆ ਪੱਕਾ ਮੋਰਚਾ

Tuesday 19 December 2023 06:02 AM UTC+00 | Tags: breaking-news news pakka-morcha patiala punjabi-university punjab-news

ਪਟਿਆਲਾ 19 ਦਸੰਬਰ 2023: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਹੋਈ ਮੌਤ ਅਤੇ ਹੋਰ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਜਸ਼ਨਦੀਪ ਕੌਰ ਦੀ ਹੋਈ ਮੌਤ ਅਤੇ ਹੋਰ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦੇ ਮਾਮਲੇ ਵਿਚ ਘਿਰੇ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ ਖਿਲਾਫ਼ ਧਰਨੇ ਅਤੇ ਰੋਸ਼ ਪ੍ਰਦਰਸ਼ਨ ਹੋਏ।

ਬੀਤੇ ਦਿਨ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਦੇ ਮੁੱਖ ਗੇਟ ਉੱਤੇ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਇਨਸਾਫ਼ ਲਈ ਪੱਕੇ ਤੌਰ ਉੱਤੇ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਅਤੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਦੇ ਬਿਆਨਾਂ ਉੱਪਰ ਬਣੀ ਦੋ ਮੈਂਬਰੀ ਕਮੇਟੀ ਵਿੱਚ ਸਿੱਧ ਹੋਏ ਅਧਿਆਪਕ ਦੇ ਮਿਆਰ ਤੋਂ ਗਿਰੇ ਹੋਏ ਤੇ ਅਸ਼ਲੀਲ ਵਿਵਹਾਰ ਵਾਲੇ ਦੋਸ਼ੀ ਪ੍ਰੋਫੈਸਰ ਨੂੰ ਬਰਖਾਸਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਸਮਾਂ ਸੰਘਰਸ਼ ਚੱਲਦਾ ਰਹੇਗਾ।

ਵਾਇਸ ਚਾਂਸਲਰ ਵੱਲੋਂ ਇਨਸਾਫ਼ ਦੀ ਲੜਾਈ ਲੜ ਰਹੇ 12 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤਾਂ ਜ਼ੋ ਸੰਘਰਸ਼ ਨੂੰ ਦਬਾਇਆ ਜਾ ਸਕੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਹੋਏ ਤੁਗਲਕੀ ਆਦੇਸ਼ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਜਿਹੜੇ ਵਿਦਿਆਰਥੀਆਂ ਨੇ ਬਿਆਨ ਦਰਜ ਕਰਵਾਏ ਸਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ। ਮੋਰਚਾ ਇਨਸਾਫ਼ ਤੱਕ ਲਗਾਤਾਰ ਅਣਮਿਥੇ ਸਮੇਂ ਲਈ ਦਿਨ-ਰਾਤ ਜਾਰੀ ਰਹੇਗਾ।

The post ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਲਾਇਆ ਪੱਕਾ ਮੋਰਚਾ appeared first on TheUnmute.com - Punjabi News.

Tags:
  • breaking-news
  • news
  • pakka-morcha
  • patiala
  • punjabi-university
  • punjab-news

ਪੰਜਾਬ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ CM ਭਗਵੰਤ ਮਾਨ ਨਾਲ ਬੈਠਕ ਸ਼ੁਰੂ

Tuesday 19 December 2023 06:13 AM UTC+00 | Tags: 32-farmer-organization breaking-news cm-bhagwant-mann farmers news punjab-bhawan samyukt-kisan-morcha

ਚੰਡੀਗੜ੍ਹ, 19 ਦਸੰਬਰ 2023: ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ (farmers) ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿਚ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਹਨ । ਮਿਲੀ ਜਾਣਕਾਰੀ ਮੁਤਾਬਕ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਾਲ ਆਏ ਹੜ੍ਹਾਂ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਢੁੱਕਵਾਂ ਅਤੇ ਸਭ ਨੂੰ ਬਿਨਾਂ ਕਿਸੇ ਪੱਖਪਾਤ ਦੇ ਇਕਸਾਰ ਮੁਆਵਜ਼ਾ ਦਿੱਤਾ ਜਾਵੇ। ਬੈਠਕ ‘ਚ ਕਿਸਾਨ ਲਿਫ਼ਾਫ਼ੇ ‘ਚ ਪਰਾਲੀ ਲੈ ਕੇ ਪਹੁੰਚੇ ਹਨ |

ਬੈਠਕ ਵਿਚ ਕੋਆਪਰੇਟਿਵ ਅਦਾਰਿਆਂ ਲੈਂਡਮਾਰਗੇਜ ਅਤੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵਲੋਂ ਦੂਜੇ ਬੈਂਕਾਂ ਦੀ ਤਰ੍ਹਾਂ ਕਰਜ਼ਾ ਸੈਟਲਮੈਂਟ ਸਕੀਮ ਲਾਗੂ ਕੀਤੇ ਜਾਣ ਦੀ ਵੀ ਮੰਗ ਉਠਾਈ ਜਾ ਰਹੀ ਹੈ। ਇਸ ਬੈਠਕ ਵਿਚ ਦਿੱਲੀ ਕਿਸਾਨ ਅੰਦੋਲਨ ਨਾਲ ਸੰਬੰਧਿਤ ਮੁੱਦਿਆਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ । ਪੰਜਾਬ ਦੇ ਕਿਸਾਨ ?(farmers) ਆਗੂਆਂ ਤੇ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਕੇਸ ਸਮੇਤ ਰੇਲ ਮਹਿਕਮੇ ਵਲੋਂ ਵੀ ਦਰਜ ਕੇਸਾਂ 'ਤੇ ਗੱਲਬਾਤ ਕੀਤੀ ਜਾਵੇਗੀ।

The post ਪੰਜਾਬ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ CM ਭਗਵੰਤ ਮਾਨ ਨਾਲ ਬੈਠਕ ਸ਼ੁਰੂ appeared first on TheUnmute.com - Punjabi News.

Tags:
  • 32-farmer-organization
  • breaking-news
  • cm-bhagwant-mann
  • farmers
  • news
  • punjab-bhawan
  • samyukt-kisan-morcha

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੇੜੇ ਬਣੇਗਾ 'ਦਰਸ਼ਨ ਰਿਜੋਰਟ', ਅਗਲੇ ਮਹੀਨੇ ਸ਼ੁਰੂ ਹੋਵੇਗਾ ਨਿਰਮਾਣ

Tuesday 19 December 2023 06:26 AM UTC+00 | Tags: breaking-news darshan-resort kartarpur kartarpur-langha latest-news news sgpc sri-kartarpur-sahib-gurdwara

ਚੰਡੀਗੜ੍ਹ, 19 ਦਸੰਬਰ 2023: ਪਾਕਿਸਤਾਨ ਦੀ ਪੰਜਾਬ ਰਾਜ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ ਇੱਕ ”ਦਰਸ਼ਨ ਰਿਜ਼ੋਰਟ” ਬਣਾਉਣ ਜਾ ਰਹੀ ਹੈ, ਜਿਸ ਰਾਹੀਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਇੱਥੇ ਆ ਕੇ ਠਹਿਰ ਸਕਣਗੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ। ਪਾਕਿਸਤਾਨ ਇਸ ਨੂੰ ਬਣਾਉਣ ਲਈ 30 ਕਰੋੜ ਪਾਕਿਸਤਾਨੀ ਰੁਪਏ ਖਰਚ ਕਰੇਗਾ ਅਤੇ ਇਹ 5 ਮੰਜ਼ਿਲਾ ਇਮਾਰਤ ਹੋਵੇਗੀ।

ਪਾਕਿਸਤਾਨ ਪੰਜਾਬ ਦੇ ਸੈਰ-ਸਪਾਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਪਾਕਿਸਤਾਨੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 300 ਮਿਲੀਅਨ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਪੰਜ ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਇਹ ਪ੍ਰੋਜੈਕਟ ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਦਰਬਾਰ ਸਾਹਿਬ (Sri Kartarpur Sahib) ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਬਣਾਇਆ ਜਾਵੇਗਾ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਨੂੰ 2024 ਦੇ ਅੰਤ ਤੱਕ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ। ਇਸ ਪੂਰੇ ਪ੍ਰੋਜੈਕਟ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਫੰਡ ਦਿੱਤੇ ਜਾਣਗੇ।

ਸਕੱਤਰ ਨੇ ਦੱਸਿਆ ਕਿ ਇਸ ਰਿਜ਼ੋਰਟ ਵਿੱਚ ਇੱਕ ਮਿੰਨੀ ਸਿਨੇਮਾ, ਇੱਕ ਜਿੰਮ ਅਤੇ ਘੱਟੋ-ਘੱਟ 10 ਸੂਟ ਰੂਮ ਹੋਣਗੇ। ਇਸ ਰਿਜ਼ੋਰਟ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਦ੍ਰਿਸ਼ ਵੀ ਦੇਖਿਆ ਜਾ ਸਕੇਗਾ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਪੰਜਾਬ ਸੈਰ ਸਪਾਟਾ ਵਿਭਾਗ ਨੂੰ 50 ਕਮਰਿਆਂ ਵਾਲਾ ਦਰਸ਼ਨ ਰਿਜ਼ੋਰਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕਰਤਾਰਪੁਰ ਲਾਂਘਾ 2019 ਵਿੱਚ ਖੋਲ੍ਹਿਆ ਗਿਆ ਸੀ ਅਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ।

The post ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੇੜੇ ਬਣੇਗਾ ‘ਦਰਸ਼ਨ ਰਿਜੋਰਟ’, ਅਗਲੇ ਮਹੀਨੇ ਸ਼ੁਰੂ ਹੋਵੇਗਾ ਨਿਰਮਾਣ appeared first on TheUnmute.com - Punjabi News.

Tags:
  • breaking-news
  • darshan-resort
  • kartarpur
  • kartarpur-langha
  • latest-news
  • news
  • sgpc
  • sri-kartarpur-sahib-gurdwara

ਨਿਊਜ਼ੀਲੈਂਡ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਕਤਲ

Tuesday 19 December 2023 06:39 AM UTC+00 | Tags: auckland breaking-news gurdaspur news new-zealand punjabi-news punjabi-youth the-unmute-breaking-news the-unmute-latest-news

ਚੰਡੀਗੜ੍ਹ, 19 ਦਸੰਬਰ 2023: ਨਿਊਜ਼ੀਲੈਂਡ ਦੇ ਆਕਲੈਂਡ ‘ਚ ਗੁਰਦਾਸਪੁਰ (Gurdaspur) ਜ਼ਿਲ੍ਹੇ ਨਾਲ ਸਬੰਧਤ 25 ਸਾਲਾ ਨੌਜਵਾਨ ਦਾ ਸ਼ੱਕੀ ਹਲਾਤਾਂ ‘ਚ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਨੌਜਵਾਨ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ, ਜੋ ਕਿ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਉਸਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸਦੇ ਪਰਿਵਾਰ ਸਮੇਤ ਪਿੰਡ ਕੋਟਲੀ ਸ਼ਾਹਪੁਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਚਾਚੇ ਦੇ ਨੌਜਵਾਨ ਅਤੇ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰਕੇ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਵਿੱਚ ਬਤੌਰ ਸਕਿਓਰਿਟੀ ਕੰਮ ਕਰਦਾ ਸੀ।

ਬੀਤੇ ਦਿਨ ਹੀ ਉਸ ਦੇ ਇਕ ਦੋਸਤ ਨੂੰ ਫ਼ੋਨ ‘ਤੇ ਸੂਚਨਾ ਮਿਲੀ ਸੀ ਕਿ ਰਮਨਦੀਪ ਸਿੰਘ ਦੀ ਸ਼ੱਕੀ ਹਲਾਤ ‘ਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਦਾ ਪਿਤਾ ਧੰਨਾ ਸਿੰਘ ਸਾਬਕਾ ਫੌਜੀ ਹਨ । ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ (Gurdaspur)  ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

The post ਨਿਊਜ਼ੀਲੈਂਡ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਕਤਲ appeared first on TheUnmute.com - Punjabi News.

Tags:
  • auckland
  • breaking-news
  • gurdaspur
  • news
  • new-zealand
  • punjabi-news
  • punjabi-youth
  • the-unmute-breaking-news
  • the-unmute-latest-news

ਚੀਨ 'ਚ ਦੇਰ ਰਾਤ ਆਏ ਭੂਚਾਲ ਕਾਰਨ 116 ਜਣਿਆਂ ਦੀ ਮੌਤ, ਕਈ ਇਮਾਰਤਾਂ ਢਹਿ-ਢੇਰੀ

Tuesday 19 December 2023 06:52 AM UTC+00 | Tags: breaking-news buildings-collapsed china china-earthquake earthquake earthquake-news news

ਚੰਡੀਗੜ੍ਹ, 19 ਦਸੰਬਰ 2023: ਚੀਨ (China) ਵਿੱਚ ਸੋਮਵਾਰ ਦੇਰ ਰਾਤ ਆਏ ਭੂਚਾਲ ਵਿੱਚ ਹੁਣ ਤੱਕ 116 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਸ ਦੇ ਨਾਲ ਹੀ 400 ਤੋਂ ਵੱਧ ਜ਼ਖਮੀ ਹੋਏ ਹਨ। 6.1 ਤੀਬਰਤਾ ਦਾ ਇਹ ਭੂਚਾਲ ਸੋਮਵਾਰ ਦੇਰ ਰਾਤ ਗਾਂਸੂ ਅਤੇ ਕਿੰਗਹਾਈ ਸੂਬਿਆਂ ਵਿੱਚ ਆਇਆ। ਭੂਚਾਲ ਦਾ ਕੇਂਦਰ ਗਾਂਸੂ ਦੇ ਸਾਲਾ ਕਾਉਂਟੀ ਵਿੱਚ 10 ਕਿਲੋਮੀਟਰ ਹੇਠਾਂ ਸੀ। ਇਸ ਖੇਤਰ ਦੀਆਂ ਉੱਚੀਆਂ ਇਮਾਰਤਾਂ ਲਈ ਇਹ ਕਿੰਨਾ ਘਾਤਕ ਸਾਬਤ ਹੋਇਆ, ਚੀਨ ਤੋਂ ਆਈਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਸਾਫ਼ ਦੇਖਿਆ ਜਾ ਸਕਦਾ ਹੈ।

ਚੀਨ (China) ਦੀਆਂ ਐਮਰਜੈਂਸੀ ਸੇਵਾਵਾਂ ਨੂੰ ਭੂਚਾਲ ਤੋਂ ਤੁਰੰਤ ਬਾਅਦ ਮਲਬੇ ਵਿੱਚ ਡਿੱਗੀਆਂ ਕਈ ਇਮਾਰਤਾਂ ਤੋਂ ਵਿਕਤੀਆਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਰੇ ਹਿੱਸਿਆਂ ਨੂੰ ਆਲਆਊਟ ਆਪਰੇਸ਼ਨ ਚਲਾਉਣ ਲਈ ਕਿਹਾ ਹੈ।

The post ਚੀਨ ‘ਚ ਦੇਰ ਰਾਤ ਆਏ ਭੂਚਾਲ ਕਾਰਨ 116 ਜਣਿਆਂ ਦੀ ਮੌਤ, ਕਈ ਇਮਾਰਤਾਂ ਢਹਿ-ਢੇਰੀ appeared first on TheUnmute.com - Punjabi News.

Tags:
  • breaking-news
  • buildings-collapsed
  • china
  • china-earthquake
  • earthquake
  • earthquake-news
  • news

ਤਾਮਿਲਨਾਡੂ 'ਚ ਹੜ੍ਹ ਕਾਰਨ 3 ਜਣਿਆਂ ਦੀ ਮੌਤ, ਟਰੇਨ 'ਚ ਫਸੇ ਲਗਭਗ 800 ਯਾਤਰੀਆਂ ਨੂੰ ਕੱਢਣ 'ਚ ਜੁਟੀ NDRF

Tuesday 19 December 2023 07:05 AM UTC+00 | Tags: 800-passengers breaking-news flood flood-news flood-vicitms heavy-rain india-news mk-stalin ndrf-team news tamil-nadu the-unmute-breaking-news tiruchendur

ਚੰਡੀਗੜ੍ਹ, 19 ਦਸੰਬਰ 2023: ਤਾਮਿਲਨਾਡੂ (Tamil Nadu) ਦੇ ਦੱਖਣੀ ਜ਼ਿਲ੍ਹੇ ਇਨ੍ਹੀਂ ਦਿਨੀਂ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤਾਮਿਲਨਾਡੂ ਵਿੱਚ ਮੀਂਹ ਅਤੇ ਹੜ੍ਹ ਕਾਰਨ ਪੈਦਾ ਹੋਏ ਹਲਾਤਾਂ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਥੂਥੂਕੁਡੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਈ ਥਾਵਾਂ ‘ਤੇ 525 ਮਿਲੀਮੀਟਰ ਬਾਰਿਸ਼ ਹੋਈ। ਹੜ੍ਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਹਵਾਈ ਸੈਨਾ ਦੇ ਹੈਲੀਕਾਪਟਰਾਂ ਦੁਆਰਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੂਡ ਪੈਕੇਟ ਅਤੇ ਹੋਰ ਜ਼ਰੂਰੀ ਵਸਤੂਆਂ ਸੁੱਟੀਆਂ ਜਾ ਰਹੀਆਂ ਹਨ।

ਟਰੇਨ ‘ਚ ਫਸੇ ਯਾਤਰੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਤਾਮਿਲਨਾਡੂ (Tamil Nadu) ਦੇ ਦੱਖਣੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਲਗਭਗ 670 ਮਿਲੀਮੀਟਰ ਅਤੇ 932 ਮਿਲੀਮੀਟਰ ਬਾਰਸ਼ ਕਾਰਨ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਹੈ। ਕਈ ਸਟੇਸ਼ਨਾਂ ‘ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ, ਰੇਲ ਸੇਵਾਵਾਂ ਵਿੱਚ ਵਿਘਨ ਅਤੇ ਭਾਰੀ ਮੀਂਹ ਕਾਰਨ ਤਿਰੂਚੇਂਦੁਰ ਅਤੇ ਤਿਰੂਨੇਲਵੇਲੀ ਸਟੇਸ਼ਨਾਂ ਦੇ ਵਿਚਕਾਰ ਚੱਲਣ ਵਾਲੀ ਰੇਲਗੱਡੀ ਵਿੱਚ 800 ਯਾਤਰੀ ਫਸ ਗਏ ਹਨ, ਜਿਨ੍ਹਾਂ ਨੂੰ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਮੱਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਐਨਡੀਆਰਐਫ ਨੇ ਕਿਹਾ ਹੈ ਕਿ ਉਸ ਦੀਆਂ ਦੋ ਟੀਮਾਂ ਫਸੇ ਹੋਏ ਰੇਲਵੇ ਯਾਤਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਵਾਈ ਸੈਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਆਪਰੇਸ਼ਨ ਚਲਾ ਰਹੀ ਹੈ। ਨਾਗਰਿਕਾਂ ਨੂੰ ਏਅਰ ਲਿਫਟ ਕੀਤਾ ਜਾ ਰਿਹਾ ਹੈ। ਇੱਕ ਗਰਭਵਤੀ ਔਰਤ ਅਤੇ ਡੇਢ ਸਾਲ ਦੀ ਬੱਚੀ ਸਮੇਤ ਚਾਰ ਯਾਤਰੀਆਂ ਨੂੰ ਹਵਾਈ ਸੈਨਾ ਨੇ ਸੁਰੱਖਿਅਤ ਬਚਾ ਲਿਆ।

ਮੁੱਖ ਮੰਤਰੀ ਸਟਾਲਿਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ

ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਨੇ ਕਿਹਾ ਹੈ ਕਿ ਚੇਨਈ ਮੌਸਮ ਵਿਭਾਗ ਨੇ 17 ਅਤੇ 18 ਦਸੰਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ, ਪਰ ਮੀਂਹ ਉਮੀਦ ਤੋਂ ਵੱਧ ਸੀ। ਭਾਰੀ ਬਾਰਿਸ਼ ਹੋਈ ਅਤੇ ਸਾਨੂੰ ਚਿਤਾਵਨੀ ਵੀ ਦੇਰ ਨਾਲ ਮਿਲੀ। ਇਸ ਦੇ ਬਾਵਜੂਦ ਤਾਮਿਲਨਾਡੂ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਸਟਾਲਿਨ ਅੱਜ ਸ਼ਾਮ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ।

The post ਤਾਮਿਲਨਾਡੂ ‘ਚ ਹੜ੍ਹ ਕਾਰਨ 3 ਜਣਿਆਂ ਦੀ ਮੌਤ, ਟਰੇਨ ‘ਚ ਫਸੇ ਲਗਭਗ 800 ਯਾਤਰੀਆਂ ਨੂੰ ਕੱਢਣ ‘ਚ ਜੁਟੀ NDRF appeared first on TheUnmute.com - Punjabi News.

Tags:
  • 800-passengers
  • breaking-news
  • flood
  • flood-news
  • flood-vicitms
  • heavy-rain
  • india-news
  • mk-stalin
  • ndrf-team
  • news
  • tamil-nadu
  • the-unmute-breaking-news
  • tiruchendur

ਲੰਡਨ 'ਚ ਲਾਪਤਾ ਹੋਏ ਜਲੰਧਰ ਦੇ ਇਕ ਨੌਜਵਾਨ ਦੀ ਮੌਤ, ਪਿਛਲੇ ਸਾਲ ਪੜ੍ਹਾਈ ਲਈ ਗਿਆ ਸੀ ਲੰਡਨ

Tuesday 19 December 2023 07:19 AM UTC+00 | Tags: breaking-news canada-news england jalandhar missing-in-london news the-unmute-breaking-news the-unmute-latest-update

ਚੰਡੀਗੜ੍ਹ, 19 ਦਸੰਬਰ 2023: ਇੰਗਲੈਂਡ ਦੇ ਲੰਡਨ (London) ‘ਚ ਲਾਪਤਾ ਹੋਏ ਜਲੰਧਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ (23) 15 ਦਸੰਬਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਗੁਰਸ਼ਮਨ ਈਸਟ ਲੰਡਨ ਵਿੱਚ ਪੜ੍ਹਨ ਗਿਆ ਸੀ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਜੀਐਸ ਭਾਟੀਆ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮੱਦਦ ਮੰਗੀ ਸੀ। ਦੱਸਿਆ ਜਾ ਰਿਹਾ ਹੈ ਕਿ ਸਮੁੰਦਰ ਵਿੱਚ ਡੁੱਬਣ ਨਾਲ ਉਸਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਅਤੇ ਲੌਫਬੋਰੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਹ ਲੌਫਬੋਰੋ ਯੂਨੀਵਰਸਿਟੀ (London) ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਸੀ। ਭਾਟੀਆ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।

गुरशमन सिंह को ब्रिटिश सरकार की तरफ से दिया गया वीजा।

ਇਸ ਦੌਰਾਨ ਸੋਮਵਾਰ ਨੂੰ ਉਨ੍ਹਾਂ ਨੂੰ ਗੁਰਸ਼ਮਨ ਸਿੰਘ ਦੀ ਮੌਤ ਦੀ ਖ਼ਬਰ ਮਿਲੀ। ਜਿਸ ਤੋਂ ਬਾਅਦ ਪਰਿਵਾਰ ਲੰਡਨ ਰਵਾਨਾ ਹੋ ਗਿਆ । ਇਸ ਸਬੰਧੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਸੀ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਮੰਤਰਾਲੇ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ।

The post ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਇਕ ਨੌਜਵਾਨ ਦੀ ਮੌਤ, ਪਿਛਲੇ ਸਾਲ ਪੜ੍ਹਾਈ ਲਈ ਗਿਆ ਸੀ ਲੰਡਨ appeared first on TheUnmute.com - Punjabi News.

Tags:
  • breaking-news
  • canada-news
  • england
  • jalandhar
  • missing-in-london
  • news
  • the-unmute-breaking-news
  • the-unmute-latest-update

ਚੰਡੀਗੜ੍ਹ, 19 ਦਸੰਬਰ 2023: ਵੱਡੀ ਗਿਣਤੀ ‘ਚ ਵਿਰੋਧੀ ਧਿਰ ਦੇ ਸੰਸਦ (Parliament) ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ‘ਚ ਵਿਰੋਧੀ ਧਿਰ ਸੰਸਦ ਭਵਨ ਕੰਪਲੈਕਸ ‘ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਖੜ੍ਹੇ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਕੁਝ ਹੋਰ ਵਿਰੋਧੀ ਸੰਸਦ ਮੈਂਬਰਾਂ ਨੂੰ ਮੰਗਲਵਾਰ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ । ਮੰਗਲਵਾਰ ਨੂੰ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ‘ਚ ਸ਼ਸ਼ੀ ਥਰੂਰ, ਡਿੰਪਲ ਯਾਦਵ, ਮਨੀਸ਼ ਤਿਵਾਰੀ, ਸੁਪ੍ਰੀਆ ਸੁਲੇ ਅਤੇ ਦਾਨਿਸ਼ ਅਲੀ ਆਦਿ ਦੇ ਨਾਂ ਸ਼ਾਮਲ ਹਨ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਲਈ ਲੋਕ ਸਭਾ ਵਿੱਚ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ‘ਚ ਮੁਹੰਮਦ ਫੈਜ਼ਲ, ਕਾਰਤੀ ਚਿਦੰਬਰਮ, ਸੁਦੀਪ ਬੰਧੋਪਾਧਿਆਏ ਸਮੇਤ 49 ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਹਨ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਵਿਰੋਧੀ ਧਿਰ ਦੇ 92 ਸੰਸਦ (Parliament) ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ‘ਤੇ ਹਮਲੇ ਕਰ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਦੌਰਾਨ ਇੱਕ ਸੰਸਦ ਮੈਂਬਰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਸਦਨ ਦਾ ਅਪਮਾਨ ਦੱਸਿਆ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੇਅਰਮੈਨ ਦੀ ਨਕਲ ਕਰਨ ਵਾਲਾ ਵਿਅਕਤੀ ਟੀਐਮਸੀ ਸੰਸਦ ਕਲਿਆਣ ਬੈਨਰਜੀ ਹੈ। ਇਸ ਇਜਲਾਸ ਲਈ ਹੁਣ ਤੱਕ ਵਿਰੋਧੀ ਧਿਰ ਦੇ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।

ਵਿਰੋਧੀ ਧਿਰ ਦੇ 92 ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ, ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਿਹਾ, ‘ਅਸੀਂ ਸਿਰਫ਼ ਸਰਕਾਰ ਤੋਂ ਸੰਸਦ ਦੀ ਸੁਰੱਖਿਆ ਵਿੱਚ ਢਿੱਲ ‘ਤੇ ਜਵਾਬ ਮੰਗ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਸਦਨ ਵਿੱਚ ਇਸ ‘ਤੇ ਚਰਚਾ ਹੋਵੇ। ਇਹ ਅਹਿਮ ਮੁੱਦਾ ਹੈ ਪਰ ਸਰਕਾਰ ਇਸ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ।

The post ਸੰਸਦ ਦੀ ਸੁਰੱਖਿਆ ‘ਚ ਢਿੱਲ ਮਾਮਲੇ ‘ਤੇ ਸਦਨ ‘ਚ ਹੰਗਾਮਾ, 49 ਹੋਰ ਸੰਸਦ ਮੈਂਬਰ ਮੁਅੱਤਲ appeared first on TheUnmute.com - Punjabi News.

Tags:
  • breaking-news
  • india-news
  • jagdeep-dhankhad
  • news
  • parliament.

TMC ਸੰਸਦ ਮੈਂਬਰ ਨੇ ਰਾਜ ਸਭਾ ਚੇਅਰਮੈਨ ਦੀ ਕੀਤੀ ਨਕਲ, ਜਗਦੀਪ ਧਨਖੜ ਨੇ ਆਖਿਆ- ਗਿਰਾਵਟ ਦੀ ਵੀ ਕੋਈ ਸੀਮਾ ਹੁੰਦੀ ਹੈ

Tuesday 19 December 2023 07:59 AM UTC+00 | Tags: breaking-news jagdeep-dhankhar mp-kalyan-banerjee news parliament-complex rahul-gandhi rajya-sabha rajya-sabha-chairman tmc-mp

ਚੰਡੀਗੜ੍ਹ, 19 ਦਸੰਬਰ 2023: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਕੰਪਲੈਕਸ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧੀ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟੀਐਮਸੀ ਸੰਸਦ ਕਲਿਆਣ ਬੈਨਰਜੀ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਦੀ ਨਕਲ ਕਰਦੇ ਨਜ਼ਰ ਆਏ । ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਜਗਦੀਪ ਧਨਖੜ ਦੀ ਨਕਲ ਕਰਦੇ ਹੋਏ ਕਲਿਆਣ ਬੈਨਰਜੀ ਦੀ ਵੀਡੀਓ ਸ਼ੂਟ ਕਰ ਰਹੇ ਹਨ।

ਇਸ ‘ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਗਦੀਪ ਧਨਖੜ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਮਜ਼ਾਕ ਬਣਾ ਰਹੇ ਹਨ ਅਤੇ ਇੱਕ ਵੱਡਾ ਲੀਡਰ ਉਸਦੀ ਵੀਡੀਓ ਬਣਾ ਰਿਹਾ ਹੈ। ਜਗਦੀਪ ਧਨਖੜ ਨੇ ਕਿਹਾ ਕਿ ਇਹ ਸਦਨ ਦਾ ਅਪਮਾਨ ਹੈ।

ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Jagdeep Dhankhar) ਨੇ ਕਿਹਾ ਕਿ ਸੰਸਦ ਦੇ ਬਾਹਰ ਟੀਐਮਸੀ ਸੰਸਦ ਕਲਿਆਣ ਬੈਨਰਜੀ ਦੀ ਨਕਲ ਤੋਂ ਦੁਖੀ ਹਾਂ, ਉਨ੍ਹਾਂ ਨੇ ਕਿਹਾ ਕਿ ਗਿਰਾਵਟ ਦੀ ਕੋਈ ਸੀਮਾ ਹੁੰਦੀ ਹੈ। ਉਨ੍ਹਾਂ ਨੇ ਰਾਜ ਸਭਾ ‘ਚ ਕਾਂਗਰਸ ਆਗੂ ਦਿਗਵਿਜੇ ਸਿੰਘ ਨੂੰ ਵੀ ਕਿਹਾ ਕਿ ਤੁਹਾਡੀ ਪਾਰਟੀ ਦਾ ਬਹੁਤ ਵੱਡਾ ਲੀਡਰ ਇਸ ਦੀ ਵੀਡੀਓ ਬਣਾ ਰਿਹਾ ਹੈ।

ਜਿਕਰਯੋਗ ਹੈ ਕਿ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਦੀ ਸੁਰੱਖਿਆ ‘ਚ ਢਿੱਲ ਮੁੱਦੇ ‘ਤੇ ਵਿਰੋਧੀ ਧਿਰ ਸਰਕਾਰ ‘ਤੇ ਹਮਲਾ ਕਰ ਰਹੀ ਹੈ ਅਤੇ ਵਿਰੋਧੀ ਧਿਰ ਸਰਕਾਰ ਨੂੰ ਇਸ ਮੁੱਦੇ ‘ਤੇ ਸਦਨ ‘ਚ ਚਰਚਾ ਕਰਵਾਉਣ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਵਿਰੋਧੀ ਧਿਰ ‘ਤੇ ਇਸ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾ ਰਹੀ ਹੈ।

The post TMC ਸੰਸਦ ਮੈਂਬਰ ਨੇ ਰਾਜ ਸਭਾ ਚੇਅਰਮੈਨ ਦੀ ਕੀਤੀ ਨਕਲ, ਜਗਦੀਪ ਧਨਖੜ ਨੇ ਆਖਿਆ- ਗਿਰਾਵਟ ਦੀ ਵੀ ਕੋਈ ਸੀਮਾ ਹੁੰਦੀ ਹੈ appeared first on TheUnmute.com - Punjabi News.

Tags:
  • breaking-news
  • jagdeep-dhankhar
  • mp-kalyan-banerjee
  • news
  • parliament-complex
  • rahul-gandhi
  • rajya-sabha
  • rajya-sabha-chairman
  • tmc-mp

ਚੰਡੀਗੜ੍ਹ, 19 ਦਸੰਬਰ 2023: ਆਈਪੀਐਲ ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਦੁਬਈ ਵਿੱਚ ਹੋ ਰਹੀ ਹੈ। ਨਿਲਾਮੀ ਲਈ 333 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਸਾਰੀਆਂ ਟੀਮਾਂ ਕੋਲ ਸਿਰਫ਼ 77 ਸਥਾਨ ਬਚੇ ਹਨ। ਅਜਿਹੀ ਸਥਿਤੀ ਵਿੱਚ ਵੱਧ ਤੋਂ ਵੱਧ ਖਿਡਾਰੀ ਅਨਸੋਲਡ ਹੋ ਜਾਣਗੇ। ਇਸ ਨਿਲਾਮੀ ‘ਚ ਖਿਡਾਰੀਆਂ ‘ਤੇ ਕਾਫ਼ੀ ਪੈਸੇ ਦੀ ਵਰਖਾ ਕੀਤੀ ਜਾ ਰਹੀ ਹੈ। ਹੁਣ ਤੱਕ ਵੈਸਟਇੰਡੀਜ਼ ਦੇ ਰੋਵਮੈਨ ਪਾਵੇਲ (Rovman Powell) ਸਭ ਤੋਂ ਮਹਿੰਗੇ ਖਿਡਾਰੀ ਹਨ।

ਰੋਵਮੈਨ ਪਾਵੇਲ (Rovman Powell) ਦੀ ਬੇਸ ਪ੍ਰਾਈਸ 1 ਕਰੋੜ ਰੁਪਏ ਸੀ। ਉਸ ਨੂੰ ਰਾਜਸਥਾਨ ਰਾਇਲਸ ਨੇ 7.40 ਕਰੋੜ ਰੁਪਏ ਵਿੱਚ ਖਰੀਦਿਆ ਹੈ । ਇੰਗਲੈਂਡ ਦੇ ਨੌਜਵਾਨ ਬੱਲੇਬਾਜ਼ ਹੈਰੀ ਬਰੂਕ ਨੂੰ ਦਿੱਲੀ ਕੈਪੀਟਲਸ ਨੇ 4 ਕਰੋੜ ਰੁਪਏ ‘ਚ ਖਰੀਦਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

The post IPL Auction: ਰੋਵਮੈਨ ਪਾਵੇਲ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ, ਰਾਜਸਥਾਨ ਨੇ 7.40 ਕਰੋੜ ਰੁਪਏ ‘ਚ ਖਰੀਦਿਆ appeared first on TheUnmute.com - Punjabi News.

Tags:
  • breaking-news
  • cricket-news
  • ipl-auction
  • ipl-auction-2024
  • ipl-news
  • news
  • rovman-powell

ਜ਼ਿਲ੍ਹਾ ਹਸਪਤਾਲ ਦਾ ਮਾਅਰਕਾ: ਪੰਜਾਬ ਭਰ 'ਚ ਪਹਿਲੀ ਵਾਰ ਲੇਜ਼ਰ ਨਾਲ ਕੀਤਾ ਬਵਾਸੀਰ ਦਾ ਆਪਰੇਸ਼ਨ

Tuesday 19 December 2023 12:05 PM UTC+00 | Tags: breaking-news civil-surgeon-mohali healthcare-facilities hospital-performs laser-operation news piles-surgery

ਐਸ.ਏ.ਐਸ.ਨਗਰ,19 ਦਸੰਬਰ 2023: ਜ਼ਿਲ੍ਹਾ ਹਸਪਤਾਲ ਮੋਹਾਲੀ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਾਮਲੇ 'ਚ ਇਕ ਹੋਰ ਪ੍ਰਾਪਤੀ ਕੀਤੀ ਹੈ। ਹਸਪਤਾਲ ਦੇ ਸਰਜਰੀ ਵਿਭਾਗ 'ਚ ਪਹਿਲੀ ਵਾਰ ਮਰੀਜ਼ ਦੀ ਬਵਾਸੀਰ ਦਾ ਆਪਰੇਸ਼ਨ ਲੇਜ਼ਰ ਮਸ਼ੀਨ ਨਾਲ ਕੀਤਾ ਗਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਐਸ.ਐਮ.ਓ. ਡਾ. ਐਚ.ਐਸ.ਚੀਮਾ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ 'ਚੋਂ ਜ਼ਿਲ੍ਹਾ ਹਸਪਤਾਲ ਮੋਹਾਲੀ ਅਜਿਹਾ ਪਹਿਲਾ ਹਸਪਤਾਲ ਹੈ, ਜਿੱਥੇ ਲੇਜ਼ਰ ਨਾਲ ਬਵਾਸੀਰ ਦਾ ਆਪਰੇਸ਼ਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਕਾਮਯਾਬ ਆਪਰੇਸ਼ਨ ਦਾ ਸਿਹਰਾ ਲੈਪਰੋਸਕੋਪਿਕ ਸਰਜਨ ਡਾ. ਵਿਨੀਤ ਕੰਬੋਜ ਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬਵਾਸੀਰ ਦਾ ਲੇਜ਼ਰ ਆਪਰੇਸ਼ਨ ਸਿਰਫ਼ ਵੱਡੇ ਨਿੱਜੀ ਹਸਪਤਾਲਾਂ ਵਿਚ ਹੀ ਹੁੰਦਾ ਹੈ ਜਿਥੇ ਮਰੀਜ਼ ਨੂੰ ਕਾਫ਼ੀ ਫ਼ੀਸ ਅਦਾ ਕਰਨੀ ਪੈਂਦੀ ਹੈ ਜਦਕਿ ਸਰਕਾਰੀ ਹਸਪਤਾਲ ਵਿਚ ਉਸ ਨੂੰ ਨਾਮਾਤਰ ਫ਼ੀਸ ਦੇਣੀ ਪਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਸ ਨੂੰ ਕੁੱਝ ਘੰਟਿਆਂ ਬਾਅਦ ਛੁੱਟੀ ਦਿਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਹਸਪਤਾਲ ਦੇ ਸਰਜਰੀ ਵਿਭਾਗ 'ਚ ਮਾਹਰ ਡਾਕਟਰਾਂ ਦੁਆਰਾ ਵੱਖ-ਵੱਖ ਬੀਮਾਰੀਆਂ ਜਿਵੇਂ ਹਰਨੀਆਂ, ਪਥਰੀਆਂ, ਗਦੂਦਾਂ, ਬਵਾਸੀਰ ਆਦਿ ਦੇ ਸਫ਼ਲਤਾਪੂਰਵਰਕ ਆਪਰੇਸ਼ਨ ਕੀਤੇ ਜਾ ਰਹੇ ਹਨ। ਇਹ ਸਾਰੇ ਆਪਰੇਸ਼ਨ ਦੂਰਬੀਨ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਕਈ ਮੁਸ਼ਕਲ ਕੇਸਾਂ ਨੂੰ ਵੀ ਹੱਲ ਕਰਦਿਆਂ ਮਰੀਜ਼ਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਈ ਗਈ ਹੈ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਤਰ੍ਹਾਂ ਦੀ ਬੀਮਾਰੀ ਲਈ ਆਮ ਸਰਜਰੀ ਦੀ ਜ਼ਰੂਰਤ ਹੈ ਤਾਂ ਉਹ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਆ ਕੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਉੱਚ ਪਾਏ ਦੀਆਂ ਜਾਂਚ, ਇਲਾਜ ਤੇ ਸਰਜਰੀ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

The post ਜ਼ਿਲ੍ਹਾ ਹਸਪਤਾਲ ਦਾ ਮਾਅਰਕਾ: ਪੰਜਾਬ ਭਰ 'ਚ ਪਹਿਲੀ ਵਾਰ ਲੇਜ਼ਰ ਨਾਲ ਕੀਤਾ ਬਵਾਸੀਰ ਦਾ ਆਪਰੇਸ਼ਨ appeared first on TheUnmute.com - Punjabi News.

Tags:
  • breaking-news
  • civil-surgeon-mohali
  • healthcare-facilities
  • hospital-performs
  • laser-operation
  • news
  • piles-surgery

ਐਸ.ਏ.ਐਸ.ਨਗਰ, 18 ਦਸੰਬਰ, 2023: ਜ਼ਿਲ੍ਹਾ ਭਾਸ਼ਾ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮੰਗਲਵਾਰ ਨੂੰ ਕੇਵਲਜੀਤ ਸਿੰਘ 'ਕੰਵਲ' ਦਾ ਕਾਵਿ-ਸੰਗ੍ਰਹਿ 'ਜ਼ਿੰਦਗੀ ਦੇ ਰੂ-ਬ-ਰੂ' ਲੋਕ ਅਰਪਣ ਅਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਕੇਵਲਜੀਤ ਸਿੰਘ 'ਕੰਵਲ' ਨੂੰ ਕਾਵਿ-ਸੰਗ੍ਰਹਿ 'ਜ਼ਿੰਦਗੀ ਦੇ ਰੂ-ਬ-ਰੂ' ਲਈ ਮੁਬਾਰਕਬਾਦ ਦਿੱਤੀ।

ਉਨ੍ਹਾਂ ਆਖਿਆ ਕਿ ਹਥਲੀ ਪੁਸਤਕ ਸਮੁੱਚੇ ਰੂਪ ਵਿਚ ਜ਼ਿੰਦਗੀ ਦੀ ਭਰਪੂਰਤਾ ਨੂੰ ਸਮਰਪਿਤ ਹੈ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ-ਸੰਗ੍ਰਹਿ 'ਜ਼ਿੰਦਗੀ ਦੇ ਰੂ-ਬ-ਰੂ' ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਸੁਰਿੰਦਰ ਸਿੰਘ ਸੁੰਨੜ ਵੱਲੋਂ ਆਖਿਆ ਗਿਆ ਕਿ ਜ਼ਿੰਦਗੀ ਦੇ ਸਰੋਕਾਰਾਂ ਦੀ ਬਾਤ ਪਾਉਂਦੀ ਇਹ ਕਵਿਤਾ ਜ਼ਿੰਦਗੀ ਦੇ ਉਤਸਵ ਦੀ ਕਵਿਤਾ ਹੋ ਨਿਬੜਦੀ ਹੈ। ਇਸ ਵਿਚਲਾ ਕਾਵਿ-ਪਾਤਰ ਕੁਦਰਤ ਨਾਲ ਸੰਬਾਦਕੀ ਰਿਸ਼ਤਾ ਸਿਰਜਦਾ ਹੈ। ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਆਖਿਆ ਗਿਆ ਕਿ ਸਾਹਿਤਕਾਰ ਦਾ ਫ਼ਰਜ਼ ਹੁੰਦਾ ਹੈ ਕਿ ਉਹ ਅਜਿਹਾ ਸਮਾਜ ਬੋਧ ਪੈਦਾ ਕਰੇ ਕਿ ਪਾਠਕ ਆਪਣੇ ਆਲੇ-ਦੁਆਲੇ ਪਸਰੇ ਕੁਹਜ ਅਤੇ ਕੁਰੀਤੀਆਂ ਪ੍ਰਤੀ ਚੇਤੰਨ ਹੋ ਸਕੇ। ਇਸ ਪੁਸਤਕ ਦੇ ਲੇਖਕ ਨੇ ਹਥਲੇ ਕਾਵਿ-ਸੰਗ੍ਰਹਿ ਵਿੱਚ ਇਹ ਫ਼ਰਜ਼ ਬਾਖ਼ੂਬੀ ਨਿਭਾਇਆ ਹੈ।

ਵਿਸ਼ੇਸ਼ ਮਹਿਮਾਨ ਦਿਲਬਾਗ ਸਿੰਘ ਅਨੁਸਾਰ ਇਨ੍ਹਾਂ ਸਰਲ ਅਤੇ ਸਧਾਰਨ ਦਿੱਖ ਵਾਲੀਆਂ ਕਵਿਤਾਵਾਂ ਦੀ ਪਿੱਠਭੂਮੀ ਵਿਚ ਅਸਧਾਰਨਤਾ ਫੈਲੀ ਹੋਈ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਕਵਿਤਾਵਾਂ ਵਿਚ ਗਦ ਕਵਿਤਾ ਦਾ ਗੁਣ ਸ਼ਾਮਲ ਹੈ। ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਆਖਿਆ ਗਿਆ ਕਿ ਇਹ ਕਵਿਤਾ ਸਮਾਜਿਕ ਸਿਸਟਮ ਵਿਰੁੱਧ ਬਾਗੀ ਸੁਰ ਅਖ਼ਤਿਆਰ ਕਰਦੀ ਹੋਈ ਨਰੋਏ ਪ੍ਰਬੰਧ ਦੀ ਸਿਰਜਣਾ ਲਈ ਯਤਨਸ਼ੀਲ ਹੈ।

ਪਰਚਾ ਲੇਖਕ ਗੁਰਜੰਟ ਸਿੰਘ ਵੱਲੋਂ 'ਸਮਕਾਲੀ ਜੀਵਨ ਬੋਧ ਦਾ ਕਾਵਿ ਪ੍ਰਵਚਨ 'ਜ਼ਿੰਦਗੀ ਦੇ ਰੂ-ਬ-ਰੂ' ਵਿਸ਼ੇ 'ਤੇ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ 'ਕੰਵਲ' ਹਰ ਪ੍ਰਕਾਰ ਦੇ ਵਿਤਕਰੇ ਅਤੇ ਸੋਸ਼ਣ ਨੂੰ ਰੱਦਦਾ ਹੋਇਆ ਮਾਨਵਵਾਦੀ-ਸਮਾਜਵਾਦੀ ਵਿਚਾਰਧਾਰਾ ਨੂੰ ਸਥਾਪਤ ਕਰਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕਵੀ ਉਤਰ-ਆਧੁਨਿਕਤਾ ਦੇ ਤਲਿੱਸਮ ਵਿਚ ਜੜ੍ਹ ਹੋ ਚੁੱਕੀ ਮਨੁੱਖੀ ਚੇਤਨਾ ਨੂੰ ਝੰਜੋੜਦਾ ਹੈ। ਕੇਵਲਜੀਤ ਸਿੰਘ 'ਕੰਵਲ' ਵੱਲੋਂ ਆਪਣੀ ਪੁਸਤਕ ਬਾਰੇ ਆਖਿਆ ਗਿਆ ਕਿ ਸਮਾਜਿਕ ਨਾਬਰਾਬਰੀ ਅਤੇ ਪਾੜਾ ਮੈਨੂੰ ਵਿਚਲਿਤ ਕਰਦਾ ਹੈ। ਇਸੇ ਪੀੜ ਨੂੰ ਵਿਅਕਤ ਕਰਦੀ ਮੇਰੀ ਕਲਮ ਮਾਨਵਤਾ ਦਾ ਹੋਕਾ ਦਿੰਦੀ ਹੈ ਅਤੇ ਬੰਦੇ ਨੂੰ ਬੰਦਾ ਬਣੇ ਰਹਿਣ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀਆਂ ਕਈ ਕਵਿਤਾਵਾਂ ਦਾ ਪਾਠ ਵੀ ਕੀਤਾ ਗਿਆ।

ਇਨ੍ਹਾਂ ਤੋਂ ਇਲਾਵਾ ਵਿਚਾਰ ਚਰਚਾ ਵਿਚ ਸਤਬੀਰ ਕੌਰ ਅਤੇ ਬਲਕਾਰ ਸਿੰਘ ਸਿੱਧੂ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਬਲਵਿੰਦਰ ਸਿੰਘ ਢਿੱਲੋਂ ਵੱਲੋਂ ਕਾਵਿ-ਸੰਗ੍ਰਹਿ 'ਜ਼ਿੰਦਗੀ ਦੇ ਰੂ-ਬ-ਰੂ' ਵਿੱਚੋਂ ਕਵਿਤਾ ‘ਦੋ ਬੋਹੜ’ ਦਾ ਕਵਿਤਾ-ਪਾਠ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਪ੍ਰਭਜੋਤ ਕੌਰ ਢਿੱਲੋਂ, ਕਰਨਲ ਅਮਰਜੀਤ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਗੱਡੂ, ਡਾ. ਸੁਨੀਤਾ ਸੈਣੀ, ਬਲਕਾਰ ਸਿੰਘ ਸਿੱਧੂ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਡਾ. ਮਨਜੀਤ ਸਿੰਘ ‘ਮਝੈਲ’, ਕਮਲਜੀਤ ਸਿੰਘ ਬਨਵੈਤ, ਧਿਆਨ ਸਿੰਘ ਕਾਹਲੋਂ, ਰਾਜਿੰਦਰ ਰੇਨੂੰ, ਵਿੱਕੀ ਸਿੰਘ, ਦਰਸ਼ਨ ਤਿਉਣਾ, ਮਨਜੀਤ ਕੌਰ ਮੀਤ, ਜਸਪਾਲ ਸਿੰਘ ਦੇਸੂਵੀ, ਐਡਵੋਕੇਟ ਨੀਲਮ ਨਾਰੰਗ, ਭਗਤ ਰਾਮ ਰੰਗਾੜਾ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

The post ਮੋਹਾਲੀ: 'ਜ਼ਿੰਦਗੀ ਦੇ ਰੂ-ਬ-ਰੂ' ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਕਰਵਾਈ appeared first on TheUnmute.com - Punjabi News.

Tags:
  • breaking-news
  • mohali
  • news
  • poetry-collection
  • zindagi-de-ru-ba-ru

ਐਸ.ਏ.ਐਸ.ਨਗਰ, 19 ਦਸੰਬਰ, 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਹ ਦੀਆਂ ਬਿਮਾਰੀਆਂ ਖਾਸ ਕਰਕੇ ਸਵਾਈਨ ਫਲੂ (swine flu) ਆਦਿ ਨਾਲ ਨਜਿੱਠਣ ਲਈ ਜਾਰੀ ਕੀਤੀ ਗਈ ਸਿਹਤ ਸਲਾਹਕਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ.ਨਗਰ ਨੇ ਲੋੜੀਂਦੇ ਪ੍ਰਬੰਧਾਂ ਲਈ ਕਮਰ ਕੱਸ ਲਈ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਡੇਰਾਬੱਸੀ ਸਬ ਡਵੀਜ਼ਨ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਸਵਾਈਨ ਫਲੂ (ਐਚ1ਐਨ1) ਤੋਂ ਪੀੜਤ ਹੋਣ ਦਾ ਇੱਕ ਕੇਸ ਸਾਹਮਣੇ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਵਿੱਚ 21 ਫਲੂ ਕਾਰਨਰਜ਼ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਰਕਾਰੀ ਹਸਪਤਾਲਾਂ ਵਿੱਚ 34 ਆਈਸੋਲੇਸ਼ਨ ਬੈੱਡ ਸਥਾਪਤ ਕੀਤੇ ਗਏ ਹਨ ਜਦੋਂ 45 ਪ੍ਰਾਈਵੇਟ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ 21 ਆਈਸੀਯੂ ਬੈੱਡਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿੱਚ 75 ਆਈਸੀਯੂ ਬੈੱਡ ਉਪਲਬਧ ਹਨ। ਜ਼ਿਲ੍ਹੇ ਵਿੱਚ ਉਪਲਬਧ ਸਮਾਨ ਵਿੱਚ ਉਚਿਤ ਮਾਤਰਾ ਵਿੱਚ ਟੈਬਲੇਟ ਟੈਮੀਫਲੂ, ਸਿਰਪ ਫਲੂਵੀਰ, ਪੀਪੀਈ ਕਿੱਟਾਂ, ਵੀਟੀਐਮ ਬੋਤਲਾਂ, ਮਾਸਕ ਟ੍ਰਿਪਲ ਲੇਅਰ, ਐਨ-95 ਮਾਸਕ ਤੋਂ ਇਲਾਵਾ ਆਕਸੀਜਨ ਸਿਲੰਡਰ ਅਤੇ ਕੰਨਸੈਂਟਰੇਟਰ ਸ਼ਾਮਲ ਹਨ।

ਸਿਵਲ ਸਰਜਨ ਡਾ. ਮਹੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਇਨਫਲੂਐਂਜ਼ਾ ਏ ਐਚ1ਐਨ1/ਐਚ3ਐਨ2 ਪੰਜਾਬ ਵਿੱਚ ਮਹਾਂਮਾਰੀ ਰੋਗ ਐਕਟ ਅਧੀਨ ਇੱਕ ਨੋਟੀਫਾਈਡ ਬਿਮਾਰੀ ਹੈ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਨਫਲੂਐਂਜ਼ਾ ਦੇ ਲੱਛਣਾਂ ਵਾਲੇ ਸਾਰੇ ਮਰੀਜ਼ਾਂ ਦੀ ਮੈਡੀਕਲ ਸੰਸਥਾਵਾਂ ਵਿੱਚ ਬਿਮਾਰੀ ਦੀ ਰਿਪੋਰਟਿੰਗ ਕੀਤੀ ਜਾਵੇ ਅਤੇ ਜੇਕਰ ਉਹ ਕੋਵਿਡ ਨੈਗੇਟਿਵ ਹਨ ਅਤੇ ਲੱਛਣ ਹਨ ਤਾਂ ਸਵਾਈਨ ਫਲੂ ਨੂੰ ਸੰਭਾਵੀ ਕਰਨ ਵਜੋਂ ਮੱਦੇਨਜ਼ਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਲੋੜੀਂਦੇ ਟੈਸਟ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਇਨਫਲੂਐਂਜ਼ਾ ਏ ਐਚ1ਐਨ1/ਐਚ3ਐਨ2 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਆਈ ਐਲ ਆਈ (ਇਨਫਲੂਐਂਜ਼ਾ ਵਰਗੀ ਬਿਮਾਰੀ) ਵਾਲੇ ਸਾਰੇ ਕੇਸਾਂ ਨੂੰ ਫਲੂ ਕਾਰਨਰ ‘ਤੇ ਰਿਪੋਰਟ ਕਰਨਾ ਚਾਹੀਦਾ ਹੈ ਤਾਂ ਜੋ ਜਨਰਲ ਹਸਪਤਾਲ ਵਿੱਚ ਉਨ੍ਹਾਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ ਅਤੇ ਹੋਰ ਮਰੀਜ਼ਾਂ ਚ ਬਿਮਾਰੀ ਫੈਲਣ ਤੋਂ ਰੋਕਿਆ ਜਾ ਸਕੇ। ਇਸੇ ਤਰ੍ਹਾਂ, ਐਮਰਜੈਂਸੀ ਜਾਂ ਓਪੀਡੀ/ਆਈਪੀਡੀ ਵਿੱਚ ਕੰਮ ਕਰਨ ਵਾਲੇ ਸਾਰੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ, ਜਿਨ੍ਹਾਂ ਨੂੰ ਆਈ ਐਲ ਆਈ ਕੇਸਾਂ ਦੇ ਸੰਪਰਕ ਵਿੱਚ ਆਉਣਾ ਪੈਂਦਾ ਹੈ, ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਸਿਵਲ ਸਰਜਨ ਨੇ ਸਲਾਹ ਦਿੱਤੀ ਕਿ ਜ਼ੁਕਾਮ ਦੀ ਸਥਿਤੀ ਵਿੱਚ ਮਾਸਕ ਦੀ ਵਰਤੋਂ ਦੂਜਿਆਂ ਵਿੱਚ ਫ਼ਲੂ (swine flu)  ਫੈਲਣ ਤੋਂ ਰੋਕਣ ਲਈ ਕੀਤੀ ਜਾਣੀ ਚਾਹੀਦੀ ਹੈ ਅਤੇ ਫਲੂ ਕਾਰਨਰ ਵਿੱਚ ਜਾ ਕੇ ਉਚਿਤ ਇਲਾਜ ਪ੍ਰਾਵਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਗੰਭੀਰ ਸਾਹ ਦੀਆਂ ਸਮੱਸਿਆਵਾਂ ਅਤੇ ਤੇਜ਼ ਬੁਖਾਰ ਦੇ ਮਾਮਲੇ ਵਿੱਚ, ਡਾਕਟਰਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਈ.ਐਲ.ਆਈ ਬੀਮਾਰੀਆਂ ਨਾਲ ਹੋਣ ਵਾਲੀ ਲਾਗ ਤੋਂ ਸਿਰਫ ਮਾਸਕ ਨਾਲ ਮੂੰਹ ਢੱਕ ਕੇ ਬਚਿਆ ਜਾ ਸਕਦਾ ਹੈ। ਉਨ੍ਹਾਂ ਫਲੂ ਦੀ ਸਥਿਤੀ ਵਿੱਚ ਹੱਥ ਨਾ ਮਿਲਾਉਣ ਦੀ ਸਲਾਹ ਵੀ ਦਿੱਤੀ।

ਐਚ1ਐਨ1 ਦੇ ਆਮ ਲੱਛਣ:

ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਠੰਢ ਅਤੇ ਪਸੀਨਾ, ਖੰਘ, ਗਲੇ ਵਿੱਚ ਖਰਾਸ਼, ਵਗਦਾ ਜਾਂ ਭਰਿਆ ਹੋਇਆ ਨੱਕ, ਅੱਖਾਂ ਲਾਲ ਹੋਣਾ ਤੇ ਪਾਣੀ ਆਉਣਾ,ਅੱਖਾਂ ਵਿੱਚ ਦਰਦ ਆਦਿ।

ਐਚ3ਐਨ2 ਦੇ ਆਮ ਲੱਛਣ:

ਸਰੀਰ ਵਿੱਚ ਦਰਦ, ਬੁਖਾਰ, ਸਿਰ ਦਰਦ, ਗਲੇ ਵਿੱਚ ਖਰਾਸ਼, ਖੰਘ, ਥਕਾਵਟ, ਮਾਮੂਲੀ ਭੀੜ, ਅਸਧਾਰਨ ਲੱਛਣਾਂ ਚ ਉਲਟੀਆਂ ਅਤੇ ਦਸਤ।

The post ਮੋਹਾਲੀ: ਸਵਾਈਨ ਫਲੂ ਨਾਲ ਨਜਿੱਠਣ ਲਈ ਜ਼ਿਲ੍ਹੇ ‘ਚ 21 ਫਲੂ ਕਾਰਨਰਜ਼ ਤੋਂ ਇਲਾਵਾ 79 ਆਈਸੋਲੇਸ਼ਨ ਬੈੱਡ ਰਾਖਵੇਂ appeared first on TheUnmute.com - Punjabi News.

Tags:
  • breaking-news
  • health-advisory
  • isolation-beds
  • mohali
  • news
  • swine-flu
  • swine-flu-case

ਚੰਡੀਗੜ੍ਹ, 19 ਦਸੰਬਰ 2023 : ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸਾਲ 2008-2009 ਦੌਰਾਨ 312 ਮੈਡੀਕਲ ਅਫਸਰਾਂ (ਐਮ.ਓ.) ਦੀ ਭਰਤੀ ਦੌਰਾਨ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਪੰਜ ਸਾਬਕਾ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਪਟਿਆਲ਼ਾ ਜਿਲੇ ਦੇ ਸ਼ੁਤਰਾਣਾ ਹਲਕੇ ਤੋਂ ਸਾਬਕਾ ਵਿਧਾਇਕ ਡਾ: ਸਤਵੰਤ ਸਿੰਘ ਮੋਹੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਵਿਸ਼ੇਸ਼ ਪੜਤਾਲੀਆ ਟੀਮ (ਐਸ.ਆਈ.ਟੀ.) ਦੀ ਜਾਂਚ ਰਿਪੋਰਟ ਦੇ ਆਧਾਰ ਉਤੇ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਐਸ. ਕੇ. ਸਿਨਹਾ ਚੇਅਰਮੈਨ (ਸਵਰਗਵਾਸੀ), ਬ੍ਰਿਗੇਡੀਅਰ (ਸੇਵਾਮੁਕਤ) ਡੀ.ਐਸ. ਗਰੇਵਾਲ (ਸਵਰਗਵਾਸੀ), ਡਾ: ਸਤਵੰਤ ਸਿੰਘ ਮੋਹੀ, ਡੀ.ਐਸ. ਮਾਹਲ, ਸਾਬਕਾ ਮੰਤਰੀ ਲਾਲ ਸਿੰਘ ਦੀ ਨੂੰਹ ਰਵਿੰਦਰ ਕੌਰ ਅਤੇ ਭਾਜਪਾ ਦਾ ਬੁਲਾਰਾ ਅਨਿਲ ਸਰੀਨ ਸ਼ਾਮਲ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 22-11-2013 ਨੂੰ ਪੀ.ਪੀ.ਐਸ.ਸੀ. ਦੁਆਰਾ ਦੋ ਵਾਰੀਆਂ ਵਿੱਚ 100 ਅਤੇ 212 ਅਸਾਮੀਆਂ ਉਪਰ ਕੁੱਲ 312 ਐਮ.ਓਜ਼ ਦੀ ਭਰਤੀ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਚੁਣੌਤੀ ਦੇਣ ਵਾਲੀਆਂ ਰਿੱਟ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਸਮੁੱਚੇ ਮਾਮਲੇ ਦੀ ਜਾਂਚ ਲਈ ਇੱਕ ਐਸ.ਆਈ.ਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਦੋ ਮੈਂਬਰੀ ਐਸ.ਆਈ.ਟੀ. ਵਿੱਚ ਸ਼ਾਮਲ ਐਮ.ਐਸ. ਬਾਲੀ, ਸੰਯੁਕਤ ਕਮਿਸ਼ਨਰ ਸੀ.ਬੀ.ਆਈ. (ਸੇਵਾਮੁਕਤ) ਅਤੇ ਸੁਰੇਸ਼ ਅਰੋੜਾ, ਤੱਤਕਾਲੀ ਡਾਇਰੈਕਟਰ ਜਨਰਲ ਵਿਜੀਲੈਂਸ (Vigilance) ਬਿਊਰੋ ਨੇ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਸਾਲ 2008-2009 ਵਿੱਚ 312 ਡਾਕਟਰਾਂ ਦੀ ਪੂਰੀ ਚੋਣ ਬੇਨਿਯਮੀਆਂ ਨਾਲ ਭਰੀ ਹੋਈ ਸੀ।

ਇਸ ਅਨੁਸਾਰ ਪੀ.ਪੀ.ਐਸ.ਸੀ. ਦੇ ਤੱਤਕਾਲੀ ਚੇਅਰਮੈਨ ਅਤੇ ਪੰਜ ਮੈਂਬਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿੱਚ ਇਹ ਐਫ.ਆਈ.ਆਰ. ਦਰਜ ਕੀਤੀ ਗਈ ਹੈ।

The post 312 ਮੈਡੀਕਲ ਅਫਸਰਾਂ ਦੀ ਭਰਤੀ ‘ਚ ਬੇਨਿਯਮੀਆਂ ਦੇ ਦੋਸ਼ਾਂ ਹੇਠ PPSC ਦੇ ਸਾਬਕਾ ਚੇਅਰਮੈਨ ਅਤੇ ਪੰਜ ਮੈਂਬਰਾਂ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ appeared first on TheUnmute.com - Punjabi News.

Tags:
  • breaking-news
  • medical-officers
  • news
  • ppsc-chairman
  • vigilance
  • vigilance-bureau

CM ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ 31 ਮਾਰਚ ਤੱਕ ਹੱਲ ਲਈ ਕਮੇਟੀ ਦਾ ਗਠਨ

Tuesday 19 December 2023 12:29 PM UTC+00 | Tags: aam-aadmi-party breaking-news cm-bhagwant-mann farmers news punjab-government the-unmute-breaking-news

ਚੰਡੀਗੜ੍ਹ, 19 ਦਸੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕਿਸਾਨਾਂ (FARMERS) ਦੇ ਵਾਰਸਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਸਮੇਤ ਹੋਰ ਲਟਕਦੇ ਮਸਲਿਆਂ ਦੇ ਹੱਲ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ। ਇੱਥੇ ਪੰਜਾਬ ਭਵਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਮੇਟੀ ਦੀ ਅਗਵਾਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ, ਜਦੋਂ ਕਿ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਤੇ ਖੇਤੀਬਾੜੀ ਮਾਹਰ ਮੈਂਬਰਾਂ ਵਜੋਂ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕਰਨੀਆਂ ਯਕੀਨੀ ਬਣਾਉਣ ਲਈ ਇਹ ਕਮੇਟੀ 31 ਮਾਰਚ 2024 ਤੱਕ ਆਪਣੀ ਰਿਪੋਰਟ ਨੂੰ ਅੰਤਮ ਰੂਪ ਦੇਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅੰਨਦਾਤਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਕ ਹੋਰ ਏਜੰਡੇ ਬਾਰੇ ਚਰਚਾ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਕੋਲ ਹੋਰ ਰਾਜਾਂ ਲਈ ਪਾਣੀ ਦੀ ਇਕ ਬੂੰਦ ਵੀ ਵਾਧੂ ਨਾ ਹੋਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਹ 28 ਦਸੰਬਰ ਨੂੰ ਕੇਂਦਰੀ ਜਲ ਸਰੋਤ ਮੰਤਰੀ ਵੱਲੋਂ ਸੱਦੀ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੀਟਿੰਗ ਵਿੱਚ ਉਹ ਪੰਜਾਬ ਦਾ ਪੱਖ ਪੁਖ਼ਤਗੀ ਨਾਲ ਕੇਂਦਰ ਸਰਕਾਰ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਮੀਟਿੰਗ ਵਿੱਚ ਇਹ ਗੱਲ ਜ਼ੋਰਦਾਰ ਢੰਗ ਨਾਲ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਦੌਰਾਨ ਉਹ ਸੂਬੇ ਦੇ ਹਿੱਤਾਂ ਦੀ ਰਾਖੀ ਕਰਨਗੇ।

ਮੁੱਖ ਮੰਤਰੀ ਨੇ ਪਹਿਲੀ ਜਨਵਰੀ ਤੋਂ 13 ਅਪਰੈਲ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਦੌਰਾਨ ਜ਼ਮੀਨ ਦੀ ਸਹਿਮਤੀ ਨਾਲ ਤਕਸੀਮ ਕਰਨ ਲਈ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜੇ ਕਿਸਾਨਾਂ ਦਾ ਜ਼ਮੀਨ ਦੀ ਮਾਲਕੀ ਬਾਰੇ ਕੋਈ ਵਿਵਾਦ ਨਹੀਂ ਹੋਵੇਗਾ, ਉੱਥੇ ਜ਼ਮੀਨ ਦੀ ਮਲਕੀਅਤ ਕਬਜ਼ੇ ਦੇ ਆਧਾਰ ਉਤੇ ਕਰ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਕਿਸਾਨ ਸਹਿਮਤੀ ਨਾਲ ਜ਼ਮੀਨ ਦੀ ਤਕਸੀਮ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਨਾਲ ਕਾਫ਼ੀ ਲਾਭ ਹੋਵੇਗਾ।

ਇਕ ਹੋਰ ਕਿਸਾਨ (FARMERS) ਪੱਖੀ ਫੈਸਲੇ ਵਿੱਚ ਮੁੱਖ ਮੰਤਰੀ ਨੇ ਪਿੰਡਾਂ ਵਿੱਚ ਸਹਿਕਾਰੀ ਸਭਾਵਾਂ ਵਿੱਚ ਨਵੇਂ ਖਾਤੇ ਖੋਲ੍ਹਣ ਉਤੇ ਲੱਗੀ ਰੋਕ ਹਟਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਇਨ੍ਹਾਂ ਸਭਾਵਾਂ ਵਿੱਚ ਆਪਣੇ ਖਾਤੇ ਖੋਲ੍ਹ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਵੱਡਾ ਲਾਭ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਕਿਸਾਨਾਂ ਦਾ ਹਰ ਤਰ੍ਹਾਂ ਦਾ ਬਕਾਇਆ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਹਿੰਦ ਫੀਡਰ ਦੀਆਂ ਟੇਲਾਂ ਉਤੇ ਪਾਣੀ ਮੁਹੱਈਆ ਕਰਵਾਉਣ ਲਈ ਲਾਏ ਗਏ 242 ਲਿਫਟ ਪੰਪਾਂ ਨੂੰ ਇਕ ਜਨਵਰੀ ਤੋਂ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਵਾਰਾ ਅਤੇ ਜੰਗਲੀ ਜਾਨਵਰਾਂ ਨਾਲ ਨਜਿੱਠਣ ਲਈ ਸਰਕਾਰ ਕਿਸਾਨਾਂ ਨੂੰ ਪਰਮਿਟ ਦੇਣ ਉਤੇ ਵਿਚਾਰ ਕਰ ਰਹੀ ਹੈ ਕਿਉਂ ਜੋ ਇਹ ਜਾਨਵਰ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਦੇ ਯਕਮੁਸ਼ਤ ਨਿਪਟਾਰੇ ਦੇ ਮਸਲੇ ਨੂੰ ਨਾਬਾਰਡ ਕੋਲ ਵਿਚਾਰੇਗੀ।

ਇਕ ਹੋਰ ਮਸਲੇ ਉਤੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਬਿਜਲੀ ਦੀ ਵੰਡ ਦਾ ਕੰਮ ਕਿਸੇ ਪ੍ਰਾਈਵੇਟ ਏਜੰਸੀ ਨੂੰ ਨਹੀਂ ਦਿੱਤਾ ਜਾਵੇਗਾ। ਇਕ ਹੋਰ ਮਾਮਲੇ ਉਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਦਾ ਹੱਕ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਦੀ ਸਹਾਇਤਾ ਲਈ ਹਰੇਕ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਲਈ ਫਸਲ ਦਾ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਕਾਨੂੰਨੀ, ਪ੍ਰਸ਼ਾਸਕੀ ਅਤੇ ਸਾਰੇ ਢੰਗ-ਤਰੀਕਿਆਂ ਰਾਹੀਂ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇਗੀ।

The post CM ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ 31 ਮਾਰਚ ਤੱਕ ਹੱਲ ਲਈ ਕਮੇਟੀ ਦਾ ਗਠਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • farmers
  • news
  • punjab-government
  • the-unmute-breaking-news

ਵਿਧਾਇਕਾਂ ਨੂੰ ਨਾਲ ਲੈ ਕੇ ਜ਼ਮੀਨੀ ਹਕੀਕਤਾਂ ਜਾਨਣ ਜਲ ਸਰੋਤ ਵਿਭਾਗ ਦੇ ਅਧਿਕਾਰੀ: ਚੇਤਨ ਸਿੰਘ ਜੌੜਾਮਾਜਰਾ

Tuesday 19 December 2023 12:33 PM UTC+00 | Tags: breaking-news chetan-singh-jauramajra latest-news latest-nws news punjab-news syl-issue syl-isue water-issue water-resources-department

ਪਟਿਆਲਾ, 19 ਦਸੰਬਰ 2023: ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਡਰੇਨੇਜ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਮੀਨੀ ਹਕੀਕਤਾਂ ਜਾਨਣ ਲਈ ਹਲਕਾ ਵਿਧਾਇਕਾਂ ਨੂੰ ਨਾਲ ਲੈਕੇ ਆਪਣੇ ਇਲਾਕੇ ਦਾ ਦੌਰਾ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਮੂਹ ਅਧਿਕਾਰੀ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ, ਢਿੱਲੀ ਕਾਰਗੁਜ਼ਾਰੀ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ।

ਕੈਬਨਿਟ ਮੰਤਰੀ ਜੌੜਾਮਾਜਰਾ (Chetan Singh Jauramajra) ਨੇ ਕਈ ਹਲਕਿਆਂ ਦੇ ਵਿਧਾਇਕਾਂ ਨੂੰ ਨਾਲ ਲੈਕੇ ਜਲ ਸਰੋਤ ਵਿਭਾਗ ਅਧੀਨ ਡਰੇਨੇਜ ਤੇ ਨਹਿਰੀ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਟਿਆਲਾ ਵਿਖੇ ਸੂਬਾ ਪੱਧਰੀ ਸਾਂਝੀ ਬੈਠਕ ਕਰਕੇ ਵਿਭਾਗੀ ਕੰਮ ਕਾਜ ਦਾ ਜਾਇਜ਼ਾ ਲਿਆ। ਮੀਟਿੰਗ ‘ਚ ਵਿਧਾਇਕ ਗੁਰਲਾਲ ਘਨੌਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਕੁਲਵੰਤ ਸਿੰਘ ਸ਼ੁਤਰਾਣਾ, ਅਮਿਤ ਰਤਨ, ਜਗਸੀਰ ਸਿੰਘ ਭੁੱਚੋ ਮੰਡੀ, ਵਰਿੰਦਰ ਗੋਇਲ ਲਹਿਰਾਗਾਗਾ, ਕੁਲਜੀਤ ਸਿੰਘ ਰੰਧਾਵਾ ਡੇਰਾਬਸੀ ਤੇ ਲਾਭ ਸਿੰਘ ਉਗੋਕੋ ਸਮੇਤ ਮੁੱਖ ਇੰਜੀਨੀਅਰ ਹਰਦੀਪ ਸਿੰਘ ਮਹਿੰਦੀਰੱਤਾ, ਨਿਗਰਾਨ ਇੰਜੀਨੀਅਰ ਮਨੋਜ ਬਾਂਸਲ ਤੇ ਹੋਰ ਉਚ ਅਧਿਕਾਰੀ ਮੌਜੂਦ ਸਨ। ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਿੰਚਾਈ ਲਈ ਟੇਲਾਂ ਤੱਕ ਪਾਣੀ ਪਹੁੰਚਾਏ ਜਾਣ ਲਈ ਸ਼ਲਾਘਾ ਵੀ ਕੀਤੀ।

ਚੇਤਨ ਸਿੰਘ ਜੌੜਾਮਾਜਰਾ ਨੇ ਸਮੂਹ ਵਿਧਾਇਕਾਂ ਵੱਲੋਂ ਦਿੱਤੀ ਫੀਡਬੈਕ ਦੇ ਅਧਾਰ ‘ਤੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਘੱਗਰ ਸਮੇਤ ਹੋਰ ਦਰਿਆਵਾਂ ਤੇ ਨਦੀਆਂ ਵਿੱਚ ਆਉਣ ਵਾਲੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜਾਂ ‘ਤੇ ਅਮਲ ਯਕੀਨੀ ਬਣਾਇਆ ਜਾਵੇ। ਇਸ ਤੋਂ ਬਿਨ੍ਹਾਂ ਘੱਗਰ ਦੇ ਵਲ ਕੱਢਣ, ਨਦੀਆਂ, ਨਾਲਿਆਂ ਤੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਣ ਤੇ ਨੀਵੇਂ ਪੁੱਲਾਂ, ਸਾਇਫਨਾਂ ਕਰਕੇ ਲਗਦੀ ਡਾਫ ਦਾ ਵੀ ਪੱਕਾ ਹੱਲ ਕੀਤਾ ਜਾਵੇ। ਨਹਿਰੀ ਵਿਭਾਗ ਦੇ ਸਾਰੇ ਰੈਸਟ ਹਾਊਸ ਦੀ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ ਵਿੱਚ ਜਲ ਸਰੋਤ ਵਿਭਾਗ ਨਾਲ ਸਬੰਧਤ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣੇ ਵੀ ਯਕੀਨੀ ਬਣਾਏ ਜਾਣ।

ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਜਲ ਤੇ ਭੂਮੀ ਰੱਖਿਆ, ਭੂ-ਵਿਗਿਆਨ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤਾਂ ਕਿ ਪੰਜਾਬ ਅੰਦਰ ਸਿੰਚਾਈ ਲਈ ਟਿਊਬਵੈਲਾਂ ਉਪਰ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਵਿਭਾਗ ਦੀ ਜਮੀਨ ਉਪਰ ਹੋਏ ਨਜਾਇਜ਼ ਕਬਜੇ ਤੁਰੰਤ ਛਡਵਾਏ ਜਾਣ ਲਈ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕੇ।

ਮੀਟਿੰਗ ਮੌਕੇ ਡਰੇਨੇਜ, ਬੀ.ਐਮ.ਐਲ., ਆਈ ਬੀ ਸਰਕਲਾਂ ਦੇ ਕੈਨਾਲ ਤੇ ਗਰਾਊਂਡ ਵਾਟਰ ਅਧਿਕਾਰੀ ਸੁਖਜੀਤ ਸਿੰਘ ਭੁੱਲਰ, ਅੰਕਿਤ ਧੀਰ, ਗਗਨਦੀਪ ਸਿੰਘ ਗਿੱਲ, ਲਹਿਲ ਮੰਡਲ ਦੇ ਨਵਰੀਤ ਸਿੰਘ ਘੁੰਮਣ, ਸੰਦੀਪ ਮਾਂਗਟ, ਰਜਿੰਦਰ ਘਈ, ਅਤਿੰਦਰਪਾਲ ਸਿੰਘ, ਗੁਰਸਾਗਰ ਸਿੰਘ ਚਹਿਲ, ਸਰੂਪ ਚੰਦ, ਜਗਮੀਤ ਸਿੰਘ ਸਮੇਤ ਸਾਰੇ ਫੀਲਡ ਅਧਿਕਾਰੀ ਤੇ ਮਾਲ ਅਧਿਕਾਰੀ, ਜ਼ਿਲ੍ਹੇਦਾਰ ਮੌਜੂਦ ਸਨ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਬਲਬੀਰ ਸਿੰਘ, ਅਮਨਦੀਪ ਸਿੰਘ ਸੋਨੂ ਥਿੰਦ ਵੀ ਮੌਜੂਦ ਸਨ।

The post ਵਿਧਾਇਕਾਂ ਨੂੰ ਨਾਲ ਲੈ ਕੇ ਜ਼ਮੀਨੀ ਹਕੀਕਤਾਂ ਜਾਨਣ ਜਲ ਸਰੋਤ ਵਿਭਾਗ ਦੇ ਅਧਿਕਾਰੀ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • breaking-news
  • chetan-singh-jauramajra
  • latest-news
  • latest-nws
  • news
  • punjab-news
  • syl-issue
  • syl-isue
  • water-issue
  • water-resources-department

ਐੱਸ.ਏ ਐੱਸ ਨਗਰ 'ਚ ਨੌਜਵਾਨ ਵੋਟਰਾਂ ਨੂੰ ਰਜਿਸਟਰ ਕਰਨ ਲਈ ਵਿਸ਼ੇਸ਼ ਕੈਂਪ ਸ਼ੁਰੂ

Tuesday 19 December 2023 12:45 PM UTC+00 | Tags: breaking-news new news sas-nagar special-camps voters-list young-voter young-voters-start

ਐੱਸ.ਏ ਐੱਸ. ਨਗਰ, 19 ਦਸੰਬਰ, 2023: 18-19 ਸਾਲ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਕੈਂਪਾਂ ਦੀ ਮੁਹਿੰਮ ਦੇ ਤਹਿਤ ਅੱਜ ਪਹਿਲਾ ਕੈਂਪ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਲਗਾਇਆ ਗਿਆ, ਜਿੱਥੇ 400 ਦੇ ਕਰੀਬ ਵਿਦਿਆਰਥੀਆਂ ਨੇ ਵੋਟਰ (Voter) ਹੈਲਪਲਾਈਨ ਮੋਬਾਈਲ ਐਪ ਅਤੇ ਆਨਲਾਈਨ ਪੋਰਟਲ (ਨੈਸ਼ਨਲ ਵੋਟਰ ਸਰਵਿਸ ਪੋਰਟਲ) nvsp.in ‘ਤੇ ਆਪਣੀ ਹੀ ਸਫਲਤਾਪੂਰਵਕ ਰਜਿਸਟ੍ਰੇਸ਼ਨ ਕਰਵਾਈ। .

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਨੌਜਵਾਨ ਵਿਦਿਆਰਥੀਆਂ ਨੂੰ ਵੋਟਰ ਬਣਨ ਲਈ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਆਪਣਾ ਨਾਮ ਦਰਜ ਕਰਵਾ ਕੇ ਲੋਕਤੰਤਰ ਦੇ ਦੂਤ ਬਣਨ ਦੀ ਅਪੀਲ ਕੀਤੀ।

ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਲੋਕਤੰਤਰ ਅਤੇ ਚੋਣਾਂ ਨੂੰ ਇਸ ਦੇ ਅਹਿਮ ਹਿੱਸੇ ਵਜੋਂ ਹੋਣ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਹੁਣ 18 ਸਾਲ ਦੀ ਉਮਰ ਨੂੰ ਪੂਰਾ ਕਰਨ ‘ਤੇ ਵੋਟਰ ਬਣਨਾ ਆਸਾਨ ਕਰ ਦਿੱਤਾ ਹੈ। ਕੋਈ ਵੀ ਨੌਜਵਾਨ ਜੋ 18 ਸਾਲ ਦੀ ਉਮਰ ਦੇ ਮਾਪਦੰਡ ਨੂੰ ਪ੍ਰਾਪਤ ਕਰਨ ਜਾ ਰਿਹਾ ਹੈ, ਉਹ 18 ਸਾਲ ਦੀ ਉਮਰ ਪੂਰੀ ਕਰਨ ‘ਤੇ ਵੋਟਰ (Voters) ਵਜੋਂ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।

ਇਸ ਤੋਂ ਪਹਿਲਾਂ ਵੋਟਰ (Voter) ਸੂਚੀ ‘ਚ ਨਾਂ ਦਰਜ ਕਰਨ ਲਈ ਸਾਲ ‘ਚ ਸਿਰਫ 1 ਜਨਵਰੀ ਹੀ ਸੀ ਪਰ ਹੁਣ ਇੱਕ ਸਾਲ ਵਿੱਚ ਇੱਕ ਜਨਵਰੀ, ਇੱਕ ਅਪ੍ਰੈਲ, ਇੱਕ ਜੁਲਾਈ ਅਤੇ ਇੱਕ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਤੇ ਆਪਣਾ ਨਾਮ ਵੋਟਰ ਵਜੋਂ ਰਜਿਸਟਰ ਕਰਵਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਵੋਟਿੰਗ ਦੇ ਅਧਿਕਾਰ, ਈਵੀਐਮ ਅਤੇ ਵੀਵੀਪੀਏਟੀ ਬਾਰੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀਵੀਪੀਏਟੀ ਦੇ ਕੰਮ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਈਵੀਐਮ ਵਿੱਚ ਕੋਈ ਖਾਮੀਆਂ ਨਹੀਂ ਹਨ ਅਤੇ ਵੀਵੀਪੀਏਟੀ ਮਸ਼ੀਨਾਂ ਨੇ ਸਲਿੱਪਾਂ ਦੀ ਜਾਂਚ ਅਤੇ ਮਿਲਾਨ ਕਰਕੇ ਇਸ ਦੇ ਕੰਮ ਦੀ ਪੁਸ਼ਟੀ ਨੂੰ ਆਸਾਨ ਕੇ ਦਿੱਤਾ ਹੈ।

ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦੇ ਸੰਦੇਸ਼ ਨੂੰ ਸਮਾਜ ਵਿੱਚ ਜਾਗਰੂਕਤਾ ਨਾਲ ਫੈਲਾਉਣ ਅਤੇ ਲੋਕਤੰਤਰ ਦੇ ਆਉਣ ਵਾਲੇ ਤਿਉਹਾਰ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਭਾਗ ਲੈਣ ਲਈ ਜਾਗਰੂਕ ਕਰਨ।

ਇਸ ਮੌਕੇ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ: ਗੁਰਬਖਸ਼ ਸਿੰਘ ਅੰਟਾਲ, ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਦਿਲੀਪ ਕੁਮਾਰ ਅਤੇ ਸਹਾਇਕ ਡਾਇਰੈਕਟਰ (ਅਪਰੇਸ਼ਨਜ਼) ਸਚਿਨ ਸੈਣੀ ਸ਼ਾਮਿਲ ਸਨ। ਵਿਦਿਆਰਥੀਆਂ ਵਿੱਚੋਂ ਵੰਸ਼ਿਕਾ ਮੈਗੋ ਅਤੇ ਨਮਿਤ ਗੁਲਾਟੀ ਨੂੰ ਈ ਸੀ ਆਈ ਸਵੀਪ ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੈਂਪਸ ਅੰਬੈਸਡਰ ਨਿਯੁਕਤ ਕੀਤਾ ਗਿਆ।

The post ਐੱਸ.ਏ ਐੱਸ ਨਗਰ ‘ਚ ਨੌਜਵਾਨ ਵੋਟਰਾਂ ਨੂੰ ਰਜਿਸਟਰ ਕਰਨ ਲਈ ਵਿਸ਼ੇਸ਼ ਕੈਂਪ ਸ਼ੁਰੂ appeared first on TheUnmute.com - Punjabi News.

Tags:
  • breaking-news
  • new
  • news
  • sas-nagar
  • special-camps
  • voters-list
  • young-voter
  • young-voters-start

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2004 ਤੋਂ ਲੈ ਕੇ 2014 ਤੱਕ ਅਨੁਸੂਚਿਤ ਜਾਤੀ ਦੇ ਉਤਪੀੜਨ ਦੇ ਮਾਮਲਿਆਂ ਦੀ ਐੱਫਆਈਆਰ ਹੀ ਨਹੀਂ ਦਰਜ ਕੀਤੀ ਜਾਂਦੀ ਸੀ ਅਤੇ ਜੇਕਰ ਦਰਜ ਹੁੰਦੀ ਵੀ ਸੀ ਤਾਂ ਉਨ੍ਹਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ। ਉਸ ਸਮੇਂ ਲੋਕ ਐੱਫਆਈਆਰ ਦਰਜ ਕਰਵਾਉਣ ਲਈ ਭਟਕਦੇ ਸਨ। ਸਾਡੀ ਸਰਕਾਰ ਆਉਣ ਦੇ ਬਾਅਦ ਅਸੀਂ ਇਹ ਨਿਰਦੇਸ਼ ਜਾਰੀ ਕੀਤੇ ਦੇ ਥਾਣਿਆਂ ਵਿਚ ਜੋ ਵਿਅਕਤੀ FIR ਦਰਜ ਕਰਵਾਉਣ ਆਵੇਗਾ, ਉਸ ਦੀ ਏਫਆਈਆਰ ਜਰੂਰ ਦਰਜ ਕੀਤੀ ਜਾਵੇਗੀ।

ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਵਾਲ ਸਮੇਂ ਦੌਰਾਨ ਵਿਧਾਇਕ ਵਰੁਣ ਚੌਧਰੀ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਣ) ਐਕਟ, 1989 ਤਹਿਤ ਦਰਜ ਮਾਮਲਿਆਂ ਵਿੱਚੋਂ ਕਿੰਨ੍ਹੇ ਵਾਪਸ ਲਏ ਗਏ, ਕਿੰਨੀਆਂ ‘ਤੇ ਸਮਝੌਤਾ ਹੋਇਆ ਅਤੇ ਕਿੰਨ੍ਹੇ ਰੱਦ ਹੋਏ, ਇਸ ਦੀ ਜਾਣਕਾਰੀ ਵੀ ਸਦਨ ਨੂੰ ਲੈਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਆਪਸੀ ਝਗੜਿਆਂ ਦੌਰਾਨ ਕੁੱਝ ਲੋਕ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਣ) ਐਕਟ, 1989 ਦੀ ਵਰਤੋ ਕਰਦੇ ਹੋਏ ਮਾਮਲੇ ਦਰਜ ਕਰਵਾਉਂਦੇ ਹਨ, ਪਰ ਜਦੋਂ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਗਠਨ ਕੀਤਾ ਤਾਂ ਕਮਿਸ਼ਨ ਨੂੰ ਇੰਨ੍ਹਾਂ ਮਾਮਲਿਆਂ ਦਾ ਅਧਿਐਨ ਕਰਨ ਦੇ ਲਈ ਕਿਹਾ। ਕਮਿਸ਼ਨ ਨੇ ਵੀ ਇਹ ਪਾਇਆ ਕਿ ਜਿਆਦਾਤਰ ਮਾਮਲੇ ਛੋਟੀ-ਛੋਟੀ ਗੱਲਾਂ ‘ਤੇ ਦਰਜ ਕਰਵਾਏ ਗਏ ਹਨ। ਇਸ ਲਈ ਏਫਆਈਆਰ ਦੀ ਗਿਣਤੀ ਵੱਧਣ ਨਾਲ ਅਪਰਾਧ ਵੱਧਣ ਦਾ ਅੰਦਾਜਾ ਨਹੀਂ ਲਗਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿਚ ਹਰ FIR ਦਰਜ ਕੀਤੀ ਜਾ ਰਹੀ ਹੈ, ਆਮ ਲੋਕਾਂ ਨੂੰ ਹੁਣ FIR ਦਰਜ ਕਰਵਾਉਣ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ। ਕਿਸੇ ਵੀ ਮਾਮਲੇ ਵਿਚ ਘਪਲਾ ਪਾਇਆ ਜਾਂਦਾ ਹੈ ਤਾਂ ਸੂਬਾ ਸਰਕਾਰ ਸਬੰਧਿਤ ਦੇ ਵਿਰੁੱਧ ਜਰੂਰ ਕਾਰਵਾਈ ਕਰੇਗੀ

ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਦਰਜ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਭ੍ਰਿਸ਼ਟਾਚਾਰ ਦੀ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਸੱਭ ਤੋਂ ਪਹਿਲਾਂ FIR ਦਰਜ ਕੀਤੀ ਜਾਂਦੀ ਹੈ, ਉਸ ਦੇ ਬਾਅਦ ਜਾਂਚ ਹੁੰਦੀ ਹੈ ਅਤੇ ਜਾਂਚ ਦੇ ਬਾਅਦ ਪਤਾ ਚੱਲਦਾ ਹੈ ਕਿ ਕੀ ਕਾਰਵਾਈ ਕੀਤੀ ਜਾਣੀ ਹੈ। ਇਸ ਲਈ ਸਿਰਫ ਸ਼ਿਕਾਇਤ ਆਉਣ ਨਾਲ ਇਹ ਕਹਿ ਦੇਣਾ ਕਿ ਕੋਈ ਘੋਟਾਲਾ ਹੋਇਆ ਹੈ, ਇਹ ਵਾਕ ਪੂਰੀ ਤਰ੍ਹਾ ਨਾਲ ਗਲਤ ਹੈ।

FIR ਮਨੋਹਰ ਲਾਲ ਨੇ ਕਿਹਾ ਕਿ FIR ਦਬਜ ਹੋਣ, ਜਾਂਚ ਹੋਣ ਦੇ ਬਾਅਦ ਮਾਮਲਿਆਂ ਦਾ ਟ੍ਰਾਇਲ ਹੁੰਦਾ ਹੈ ਅਤੇ ਉਦੋਂ ਪਤਾ ਚਲਦਾ ਹੈ ਕਿ ਘੋਟਾਲਾ ਹੋਇਆ ਜਾਂ ਨਹੀਂ। ਜੇਕਰ ਕਿਸੇ ਮਾਮਲੇ ਵਿਚ ਇਹ ਪਤਾ ਲਗਦਾ ਹੈ ਕਿ ਘੋਟਾਲਾ ਹੋਇਆ ਹੈ, ਤਾਂ ਸਾਡੀ ਸਰਕਾਰ ਸਬੰਧਿਤ ਦੇ ਵਿਰੁੱਧ ਜਰੂਰ ਕਾਰਵਾਈ ਕਰੇਗੀ।

 

The post ਅਨੁਸੂਚਿਤ ਜਾਤੀ ਦੇ ਉਤਪੀੜਨ ਮਾਮਲੇ: ਆਮ ਲੋਕਾਂ ਨੂੰ ਹੁਣ FIR ਦਰਜ ਕਰਵਾਉਣ ‘ਚ ਕੋਈ ਮੁਸ਼ਕਲ ਨਹੀਂ ਹੁੰਦੀ: ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • fir
  • haryana-vidhan-sabha
  • manohar-lal
  • news
  • scheduled-caste
  • scheduled-caste-harassment-cases

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਵਿਧਾਇਕ ਜਨਤਾ ਵੱਲੋਂ ਚੁਣੇ ਗਏ ਜਨਪ੍ਰਤੀਨਿਧੀ ਹਨ, ਉਹ ਕਿਸੇ ਵੀ ਅਧਿਕਾਰੀ ਨਾਲ ਆਪਣੇ ਖੇਤਰ ਦੇ ਵਿਕਾਸ ਕੰਮਾਂ ਦੇ ਬਾਰੇ ਤੇ ਹੋਰ ਜਾਣਕਾਰੀ ਲੈ ਸਕਦੇ ਹਨ। ਹਾਲਾਂਕਿ ਵਿਧਾਇਕ ਦੇ ਕੋਲ ਏਗਜੀਕਿਯੂਟਿਵ ਪਾਵਰ ਨਹੀਂ ਹੁੰਦੀ ਹੈ, ਇਸ ਲਈ ਉਹ ਵਿਧੀਵਤ ਰੂਪ ਨਾਲ ਅਧਿਕਾਰਕ ਤੌਰ ‘ਤੇ ਅਧਿਕਾਰੀਆਂ ਦੀ ਮੀਟਿੰਗ ਨਹੀਂ ਬੁਲਾ ਸਕਦੇ ਹਨ। ਮੁੱਖ ਮੰਤਰੀ (Manohar Lal) ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਜੀਰੋ ਆਵਰ ਵਿਚ ਵਿਧਾਇਕ ਬੀ ਬੀ ਬਤਰਾ ਵੱਲੋਂ ਮੁੱਖ ਸਕੱਤਰ ਦਫਤਰ ਵੱਲੋਂ 25 ਅਗਸਤ ਨੂੰ ਜਾਰੀ ਇਕ ਪੱਤਰ ਦੇ ਸਬੰਧ ਵਿਚ ਇਤਰਾਜ ਦਰਜ ਕਰਵਾਉਣ ‘ਤੇ ਜਵਾਬ ਦੇ ਰਹੇ ਸਨ।

ਮਨੋਹਰ ਲਾਲ ਨੇ ਕਿਹਾ ਕਿ ਉਪਰੋਕਤ ਜਾਰੀ ਪੱਤਰ ਅਨੁਸਾਰ ਵਿਧਾਇਕ ਕਿਸੇ ਵੀ ਸਰਕਾਰੀ ਦਫਤਰ ਵਿਚ ਜਾ ਸਕਦੇ ਹਨ, ਕਿਸੇ ਵੀ ਅਧਿਕਾਰੀ ਤੋਂ ਆਪਣੇ ਖੇਤਰ ਦੇ ਵਿਕਾਸ ਕੰਮ ਦੀ ਜਾਣਕਾਰੀ ਲੈ ਸਕਦੇ ਹਨ। ਹਾਲਾਂਕਿ ਹੁਣ ਇਸ ਪੱਤਰ ਵਿਚ ਇਕ ਵਾਕ ਹੋਰ ਜੋੜ ਦਿੱਤਾ ਜਾਵੇਗਾ ਕਿ ਵਿਧਾਇਕ ਅਧਿਕਾਰੀ ਨੂੰ ਰੇਸਟ ਹਾਊਸ ਵਿਚ ਬੁਲਾ ਸਕਦੇ ਹਨ।

ਮੁੱਖ ਮੰਤਰੀ (Manohar Lal)  ਨੇ ਵਿਰੋਧੀ ਧਿਰ ਵੱਲੋਂ ਸੂਬੇ ਵਿਚ ਬੇਰੁਜਗਾਰੀ ਦੇ ਦਿੱਤੇ ਗਏ ਅੰਕੜਿਆਂ ‘ਤੇ ਸਦਨ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਰਿਓਡਿਕ ਲੇਬਰ ਫੋਰਸ ਸਰਵੇ (ਪੀਏਲਏਫਏਸ) ਦੀ ਰਿਪੋਰਟ ਦੇ ਅਨੁਸਾਰ ਜੁਲਾਈ-ਸਤੰਬਰ, 2023 ਦੌਰਾਨ ਹਰਿਆਣਾ ਦੀ ਬੇਰੁਜਗਾਰੀ ਦਰ 5.2 ਫੀਸਦੀ ਰਹੀ ਜਦੋਂ ਕਿ ਕੌਮੀ ਪੱਧਰ ‘ਤੇ ਇਹ ਅੰਕੜਾ 6.6 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਇਸੀ ਸਮੇਂ ਦੌਰਾਨ ਬੇਰੁਜਗਾਰੀ ਦਰ 14.5 ਫੀਸਦੀ , ਪੰਜਾਬ ਵਿਚ 8.8 ਅਤੇ ਰਾਜਸਤਾਨ ਵਿਚ 12 ਫੀਸਦੀ ਰਹੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੀ ਸਰਕਾਰ ਬੇਰੁਜਗਾਰੀ ਦਰ ਨੂੰ ਘੱਟ ਕਰਨ ਵਿਚ ਸਫਲ ਰਹੀ ਹੈ।

The post ਵਿਧਾਇਕ ਕਿਸੇ ਵੀ ਅਧਿਕਾਰੀ ਤੋਂ ਵਿਕਾਸ ਕੰਮਾਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਰੇਸਟ ਹਾਊਸ ਬੁਲਾ ਸਕਦੇ ਹਨ: CM ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • cm-manohar-lal
  • news

ਸਕਾਰਾਤਮਕ ਸੋਚ ਦੇ ਨਾਲ ਸੂਬੇ ਦਾ ਵਿਕਾਸ ਕਰਨਾ ਹੀ ਇਕਲੌਤਾ ਟੀਚਾ: ਮੁੱਖ ਮੰਤਰੀ ਮਨੋਹਰ ਲਾਲ

Tuesday 19 December 2023 01:07 PM UTC+00 | Tags: breaking-news chief-minister-manohar-lal haryana news punjab-congress punjab-government punjab-police the-unmute-breaking

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਸੂਬਾ ਸਰਕਾਰ ਸਕਾਰਾਤਮਕ ਸੋਚ ਦੇ ਨਾਲ ਹਰਿਆਣਾ ਦੇ ਚਹੁੰਮੁਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਜ ਦੇ ਸਾਰੇ ਵਰਗਾਂ ਲਈ ਭਲਾਈਕਾਰੀ ਯੋਜਨਾਵਾਂ ਨੁੰ ਲਾਗੂ ਕੀਤਾ ਗਿਆ ਹੈ। ਮੌਜੂਦਾ ਵਿਚ ਹਰਿਆਣਾ ਵਿਧਾਨਸਭਾ ਦਾ ਸਰਦੀ ਰੁੱਤ ਸੈਂਸ਼ਨ ਚੱਲ ਰਿਹਾ ਹੈ, ਜਿਸ ਵਿਚ ਸਪੀਕਰ ਤੇ ਡਿਪਟੀ ਸਪੀਕਰ ਵੱਧ ਤਨਾਅ ਵਿਚ ਰਹਿੰਦੇ ਹਨ।

ਅਜਿਹੇ ਮਾਹੌਲ ਵਿਚ ਉਨ੍ਹਾਂ ਦੇ ਲਈ ਸਹੀ ਫੈਸਲੇ ਲੈਣਾ ਚਨੌਤੀਪੂਰਨ ਹੋ ਜਾਂਦਾ ਹੈ। ਸੈਂਸ਼ਨ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਆਪਣੀ ਗੱਲ ਰੱਖਦੇ ਹਨ। ਅਨੇਕ ਵਾਰ ਮੈਂਬਰਾਂ ਦੇ ਵਿਚ ਸੰਵਾਦ ਨਾਲ ਮਾਹੌਲ ਵਿਚ ਤਨਾਅ ਆ ਜਾਂਦਾ ਹੈ ਅਜਿਹੇ ਵਿਚ ਵਿਅਕਤੀ ਨੂੰ ਧੀਰਜ ਰੱਖਦੇ ਹੋਏ ਸਹੀ ਫੈਸਲਾ ਲੈਣਾ ਜਰੂਰੀ ਹੁੰਦਾ ਹੈ। ਇਸੀ ਗੱਲ ਨੁੰ ਧਿਆਨ ਵਿਚ ਰੱਖਦੇ ਹੋਏ ਅੱਜ ਦਾ ਕੁਸ਼ਲ ਅਗਵਾਈ ਅਤੇ ਤਨਾਅਮੁਕਤ ਜੀਵਨ ਪ੍ਰੋਗਾ੍ਰਮ ਦਾ ਪ੍ਰਬੰਧ ਕੀਤਾ ਗਿਆ ਹੈ। ਤਣਾਅ ਲਈ ਬਿਨ੍ਹਾਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੀ ਇਕਲੌਤਾ ਟੀਚਾ ਹੈ। ਇਸੀ ਸਕਾਰਾਤਮਕ ਸੋਚ ਦੇ ਨਾਲ ਸਰਕਾਰ ਟੀਚੇ ਨੂੰ ਨਿਰਧਾਰਿਤ ਕਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਆਰਟ ਆਫ ਲਿਵਿੰਗ ਦੇ ਪ੍ਰਣਤਾ ਰਵੀਸ਼ੰਕਰ ਵੱਲੋਂ ਦੱਸੀ ਗੱਲਾਂ ਨੂੰ ਅਮਲ ਕਰ ਅੱਗੇ ਵੱਧਣ ਦੀ ਗੱਲ ਵੀ ਕਹੀ।

ਮੁੱਖ ਮੰਤਰੀ (Manohar Lal) ਅੱਜ ਇੱਥੇ ਹਰਿਆਣਾ ਨਿਵਾਸ ਵਿਚ ਆਰਟ ਆਫ ਲਿਵਿੰਗ ਵੱਲੋਂ ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਦੇ ਲਈ ਪ੍ਰਬੰਧਿਤ ਯੋਗਾਸਨ ਸੈਂਸ਼ਨ-ਕੁਸ਼ਲ ਅਗਵਾਈ ਅਤੇ ਤਨਾਅਮੁਕਤ ਜੀਵਨ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਸਪੀਕਰ ਗਿਆਨ ਚੰਦ ਗੁਪਤਾ, ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ , ਵਿਧਾਇਕ ਸੁਭਾਸ਼ ਸੁਧਾ ਸਮੇਤ ਹੋਰ ਕਈ ਵਿਧਾਇਕ ਮੌਜੂਦ ਰਹੇ।

ਆਰਟ ਆਫ ਲਿਵਿੰਗ ਦੇ ਪ੍ਰੇਣਤਾ ਰਵੀਸ਼ੰਕਰ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਵਿਧਾਨ ਸਭਾ ਮੈਂਬਰਾਂ ਨਾਲ ਰੁਬਰੂ ਹੋਏ। ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਕੁਸ਼ਡ ਅਗਵਾਈ ਦੇ ਨਾਲ-ਨਾਲ ਸਮਾਜਿਕ ਸਰੋਕਾਰ ‘ਤੇ ਵਿਸ਼ੇਸ਼ ਜੋਰ ਦੇ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਭਲਾਈ ਲਈ ਫਸਲ ਵਿਵਿਧੀਕਰਣ ਨੂੰ ਵੱਡੇ ਪੱਧਰ ‘ਤੇ ਲਾਗੂ ਕੀਤਾ ਹੈ ਜਿਸ ਨਾਲ ਕਿਸਾਨ ਖੁਸ਼ਹਾਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਨਕਾਰਾਤਕ ਸੋਚ ਦੇ ਲੋਕ ਵੱਧ ਸਰਗਰਮ ਰਹਿੰਦੇ ਹਨ ਅਤੇ ਸਮਾਜ ਦੀ ਹਾਨੀ ਦਾ ਯਤਨ ਕਰਦੇ ਹਨ।

ਸਕਾਰਾਤਮਕ ਸੋਚ ਦੇ ਲੋਕਾਂ ਨੂੰ ਵੱਧ ਸਰਗਰਮ ਹੋ ਕੇ ਉਨ੍ਹਾਂ ਦੀ ਸਰਗਰਮੀ ਨੂੰ ਘੱਟ ਕਰਨਾ ਹੋਵੇਗਾ, ਤਾਂ ਜੋ ਸਮਾਜ ਦੀ ਭਲਾਈ ਹੋ ਸਕੇ। ਉਨ੍ਹਾਂ ਨੇ ਯੋਗਾਸਨ ਦੇ ਲਾਭ ਦੱਸੇ ਅਤੇ ਤਨਾਅ ਤੋਂ ਮੁਕਤ ਰਹਿਣ ਦੇ ਟਿਪਸ ਦਿੱਤੇ। ਵਿਅਕਤੀ ਨੁੰ ਰੋਜਾਨਾ 15 ਮਿੰਟ ਧਿਆਨ ਯੋਗ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਵਿਚਾਰ ਸਕਾਰਾਤਮਕ ਹੋਣਗੇ ਅਤੇ ਨੀਂਦ ਵੀ ਵਧੀਆ ਆਵੇਗੀ। ਸ਼ਰੀਰ ਵਿਚ ਤਾਜਗੀ ਬਣੀ ਰਹੇਗੀ। ਸ੍ਰੀ ਸ੍ਰੀ ਰਵੀਸ਼ੰਕਰ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਰੋਜਾਨਾ ਗੀਤਾ ਦਾ ਜਰੂਰ ਅਧਿਐਨ ਕਰਨ, ਇਸ ਨਾਲ ਉਨ੍ਹਾਂ ਦੇ ਸੋਚਨ ਤੇ ਫੈਸਲਾ ਲੈਣ ਦੀ ਸਮਰੱਥਾ ਵਿਚ ਵਿਕਾਸ ਹੋਵੇਗਾ।

ਸੰਵਾਦ ਦੌਰਾਨ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਰਵੀਸ਼ੰਕਰ ਤੋਂ ਸਵਾਲ ਕੀਤਾ ਕਿ ਜਨਤਾ ਦਾ ਜੀਵਨ ਸਵੇਰੇ ਤੋਂ ਸ਼ਾਮ ਤਕ ਤਨਾਅ ਵਿਚ ਰਹਿੰਦਾ ਹੈ। ਉਨ੍ਹਾਂ ਨੂੰ ਵੀ ਸੈਂਸ਼ਨ ਦੌਰਾਨ ਅਨੇਕ ਮੁਦਿਆਂ ‘ਤੇ ਤੁਰੰਤ ਫੈਸਲੇ ਲੈਣ ਹੁੰਦੇ ਹਨ, ਜਦੋਂ ਕਿ ਉਨ੍ਹਾਂ ‘ਤੇ ਪੱਖ-ਵਿਰੋਧੀ ਪੱਖ ਦਾ ਬਹੁਤ ਦਬਾਅ ਰਹਿੰਦਾ ਹੈ। ਸਚਾਈ ਦੇ ਨਾਲ ਖੜਾ ਹੋਣਾ ਜਰੂਰੀ ਹੈ, ਪਰ ਮੁਸ਼ਕਲ ਵੀ ਆਉਂਦੀ ਹੈ। ਇਸ ਸੁਅਲਾ ਦੇ ਜਵਾਬ ਵਿਚ ਰਵੀਸ਼ੰਕਰ ਨੇ ਜਵਾਬ ਦਿੱਤਾ ਕਿ ਸਪੀਕਰ ਹੋਣ ਦੇ ਨਾਤੇ ਤੁਹਾਡਾ ਕੰਮ ਤਨਾਅਪੂਰਨ ਅਤੇ ਚਨੌਤੀਪੂਰਨ ਹੈ, ਪਰ ਤੁਸੀਂ ਆਪਣੇ ਵਿਵੇਕ ਦਾ ਇਸਤੇਮਾਲ ਕਰਦੇ ਹੋਏ ਸੱਚ ਅਤੇ ਸਹੀ ਦਾ ਹੀ ਚੋਣ ਕਰਨਾ ਹੈ। ਆਪਣੀ ਅੰਤਰ ਆਤਮਾ ਦੀ ਸੁਣੋ ਅਤੇ ਸਹਿਨਸ਼ੀਲਤਾ ਦੇ ਨਾਲ ਫੈਸਲਾ ਲਵੋ। ਇਸ ਮੌਕੇ ‘ਤੇ ਆਰਟ ਆਫ ਲਿਵਿੰਗ ਦੇ ਟ੍ਰੈਨਰਾਂ ਨੇ ਵਿਧਾਨਸਭਾ ਦੇ ਮੈਂਬਰਾਂ ਨੁੰ ਯੋਗ ਅਭਿਆਸ ਕਰਵਾਇਆ।

The post ਸਕਾਰਾਤਮਕ ਸੋਚ ਦੇ ਨਾਲ ਸੂਬੇ ਦਾ ਵਿਕਾਸ ਕਰਨਾ ਹੀ ਇਕਲੌਤਾ ਟੀਚਾ: ਮੁੱਖ ਮੰਤਰੀ ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • chief-minister-manohar-lal
  • haryana
  • news
  • punjab-congress
  • punjab-government
  • punjab-police
  • the-unmute-breaking

ਚੰਡੀਗੜ੍ਹ, 19 ਦਸੰਬਰ 2023: ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ 12ਵਾਂ ਦਿਨ ਹੈ। ਨੈਸ਼ਨਲ ਕੈਪੀਟਲ ਟੈਰਿਟਰੀ ਆਫ ਦਿੱਲੀ ਲਾਜ (ਵਿਸ਼ੇਸ਼ ਉਪਬੰਧ) ਦੂਜਾ (ਸੋਧ) ਬਿੱਲ 2023 ਰਾਜ ਸਭਾ (Rajya Sabha) ਵਿੱਚ ਪਾਸ ਕੀਤਾ ਗਿਆ। ਇਹ ਬਿੱਲ ਲੋਕ ਸਭਾ ਵਿੱਚ ਮਾਨਸੂਨ ਸੈਸ਼ਨ ਵਿੱਚ ਪਾਸ ਕੀਤਾ ਗਿਆ ਸੀ। ਹੁਣ ਬਿੱਲ ਨੂੰ ਰਾਸ਼ਟਰਪਤੀ ਕੋਲ ਦਸਤਖਤ ਲਈ ਭੇਜਿਆ ਜਾਵੇਗਾ।

ਇਸ ਦੇ ਨਾਲ ਹੀ ਲੋਕ ਸਭਾ ਵਿੱਚ ਤਿੰਨ ਬਿੱਲਾਂ ਭਾਰਤੀ ਨਿਆਂਇਕ ਸੰਹਿਤਾ, ਭਾਰਤੀ ਸਿਵਲ ਡਿਫੈਂਸ ਕੋਡ ਅਤੇ ਭਾਰਤੀ ਸਬੂਤ ਸੰਹਿਤਾ ‘ਤੇ ਚਰਚਾ ਕੀਤੀ ਗਈ। ਇਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਵਾਬ ਦੇ ਸਕਦੇ ਹਨ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਦੋਵਾਂ ਸਦਨਾਂ ‘ਚ ਹੰਗਾਮਾ ਹੋਇਆ ਸੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਦਨ ਦੇ ਗੇਟ ‘ਤੇ ਰੋਸ ਪ੍ਰਦਰਸ਼ਨ ਕੀਤਾ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰ ਤੋਂ ਤਿੰਨ ਵਾਰ ਮੁਲਤਵੀ ਕੀਤੀ ਗਈ।

ਇਸ ਤੋਂ ਬਾਅਦ ਵਿਰੋਧੀ ਧਿਰ ਦੇ 49 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਤਰ੍ਹਾਂ ਹੁਣ ਕੁੱਲ 141 ਸੰਸਦ ਮੈਂਬਰ ਸਦਨ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈ ਸਕਣਗੇ। ਇੰਨਾ ਹੀ ਨਹੀਂ ਲੋਕ ਸਭਾ ਦੀ ਪ੍ਰਸ਼ਨ ਸੂਚੀ ‘ਚੋਂ 27 ਸਵਾਲ ਵੀ ਹਟਾ ਦਿੱਤੇ ਗਏ ਹਨ। ਇਹ ਸਵਾਲ ਮੁਅੱਤਲ ਸੰਸਦ ਮੈਂਬਰਾਂ ਦੀ ਤਰਫੋਂ ਪੁੱਛੇ ਗਏ ਸਨ।

The post ਰਾਜ ਸਭਾ ‘ਚ ਦਿੱਲੀ ਲਈ ਲਿਆਂਦਾ ਬਿੱਲ ਪਾਸ, ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ appeared first on TheUnmute.com - Punjabi News.

Tags:
  • breaking-news
  • delhi-bill
  • news
  • rajya-sabha

ਹਰਿਆਣਾ ਸਰਕਾਰ ਦੀ ਸੋਨੀਪਤ 'ਚ ਮੈਟਰੋ ਦੇ ਵਿਸਤਾਰ ਦੀ ਯੋਜਨਾ: ਜੇ.ਪੀ ਦਲਾਲ

Tuesday 19 December 2023 02:06 PM UTC+00 | Tags: breaking-news haryana-agriculture haryana-government india jp-dalal news sonipat

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਸੋਨੀਪਤ ਵਿਚ ਮੈਟਰੋ (Metro) ਦੇ ਵਿਸਤਾਰ ਦੀ ਯੋਜਨਾ ਹੈ, ਜਿਵੇਂ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਏਮਆਰਸੀ) ਨਰੇਲਾ ਤਕ ਮੈਟਰੋ ਲੈ ਜਾਵੇਗੀ, ਤਾਂ ਨਰੇਲਾ ਤੋਂ ਕੁੰਡਲੀ ਤੱਕ ਵਿਸਤਾਰ ਕਰਨ ਲਈ ਹਰਿਆਣਾ ਸਰਕਾਰ ਆਪਣੇ ਵੱਲੋਂ ਸਹਿਯੋਗ ਦੇਣ ਲਈ ਤਿਆਰ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਵਿਧਾਇਕ ਸੁਰੇਂਦਰ ਪੰਵਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਜੇ ਪੀ ਦਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਸੋਨੀਪਤ ਤੱਕ ਮੈਟਰੋ ਦਾ ਵਿਸਤਾਰ ਹੋਣਾ ਚਾਹੀਦਾ ਹੈ। ਪਰ ਹੁਣ ਡੀਏਮਆਰਸੀ ਵੱਲੋਂ ਨਰੇਲਾ ਤੱਕ ਮੈਟਰੋ (Metro) ਵਿਸਤਾਰ ਦੇ ਲਈ ਡੀਪੀਆਰ ਬਣਾਈ ਜਾ ਰਹੀ ਹੈ। ਨਰੇਲਾ ਤੋਂ ਕੁੰਡਲੀ ਤਕ ਦੇ ਲਈ ਹਰਿਆਣਾ ਸਰਕਾਰ ਸਹਿਯੋਗ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਤੋਂ ਪਾਣੀਪਤ ਤਕ ਆਰਆਰਟੀਏਸ ਕੋਰੀਡੋਰ ਬਣੇਗਾ, ਜੋ ਸੋਨੀਪਤ ਜਿਲ੍ਹੇ ਤੋਂ ਗੁਜਰੇਗਾ। ਇਸ ਦੇ ਸਟੇਸ਼ਨ ਕੁੰਡਲੀ, ਆਰਜੀਡੀਏਸ, ਮੂਰਥਲ, ਬੜੀ ਅਤੇ ਗਨੌਰ ਵਿਚ ਪ੍ਰਤਾਵਿਤ ਹਨ।

The post ਹਰਿਆਣਾ ਸਰਕਾਰ ਦੀ ਸੋਨੀਪਤ ‘ਚ ਮੈਟਰੋ ਦੇ ਵਿਸਤਾਰ ਦੀ ਯੋਜਨਾ: ਜੇ.ਪੀ ਦਲਾਲ appeared first on TheUnmute.com - Punjabi News.

Tags:
  • breaking-news
  • haryana-agriculture
  • haryana-government
  • india
  • jp-dalal
  • news
  • sonipat

ਦਿਵਿਆਂਗਜਨਾਂ ਦੇ ਬੈਕਲਾਗ ਦੀ ਪ੍ਰਕਿਰਿਆ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ: ਡਾ.ਬਲਜੀਤ ਕੌਰ

Tuesday 19 December 2023 02:10 PM UTC+00 | Tags: aam-aadmi-party breaking-news civil-secretariat cm-bhagwant-mann divyang-persons dr-baljit-kaur latest-news news punjab-government punjabi-news the-unmute-breaking-news

ਚੰਡੀਗੜ੍ਹ, 19 ਦਸੰਬਰ 2023: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਜਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਦਿਵਿਆਂਗਜਨਾਂ ਦੇ ਬੈਕਲਾਗ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਸਬੰਧੀ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਰੁਜ਼ਗਾਰ ਉਤਪਤੀ ਤੇ ਸਿਖਲਾਈ ਦੇ ਡਾਇਰੈਕਟਰ ਅਮ੍ਰਿਤ ਸਿੰਘ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਕੱਤਰ ਅਮਰਬੀਰ ਕੌਰ ਭੁੱਲਰ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਦਿਵਿਆਂਗਜ਼ਨਾਂ ਦੀਆਂ ਬੈਕਲਾਗ ਦੀਆਂ ਅਸਾਮੀਆਂ ਨੂੰ ਜਲਦ ਭਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਦਿਵਿਆਂਗ ਵਰਗ ਲਈ ਰਾਖਵੀਆਂ ਆਸਾਮੀਆਂ ਦੇ ਬੈਕਲਾਗ ਨੂੰ ਭਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਮੰਤਰੀ ਨੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੁੰ ਕਿਹਾ ਕਿ ਇੰਨ੍ਹਾਂ ਅਸਾਮੀਆਂ ਨੂੰ ਭਰਨ ਲਈ ਕੈਂਪ ਲਗਾਕੇ ਪ੍ਰੋਫਾਰਮੇ ਅਨੁਸਾਰ ਸੂਚਨਾ ਭਰਵਾਈ ਜਾਵੇ ਤਾਂ ਜੋ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਡਾ.ਬਲਜੀਤ ਕੌਰ (Dr. Baljit Kaur) ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਕੋਈ ਵੀ ਦਿਵਿਆਂਗ ਉਮਰ ਦੀ ਹੱਦ ਟੱਪਣ ਕਾਰਨ ਨੌਕਰੀ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੀਟਿੰਗ ਦੌਰਾਨ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਅਤੇ ਐਸ.ਐਸ.ਬੋਰਡ ਦੇ ਸਕੱਤਰ ਨੇ ਦਿਵਿਆਂਗਜਨਾਂ ਦੇ ਬੈਕਲਾਗ ਦੀਆਂ ਅਸਾਮੀਆਂ ਭਰਨ ਸਬੰਧੀ ਕੀਤੀ ਜਾ ਰਹੀ ਕਾਰਵਾਈ ਤੋਂ ਜਾਣੂ ਕਰਵਾਇਆ।

ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼ੇਨਾ ਅਗਰਵਾਲ, ਵਿਸ਼ੇਸ਼ ਸਕੱਤਰ ਵਿੰਮੀ ਭੁੱਲਰ, ਡਿਪਟੀ ਡਾਇਰੈਕਟਰ ਸੁਖਦੀਪ ਝੱਜ ਅਤੇ ਅਮਰਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

The post ਦਿਵਿਆਂਗਜਨਾਂ ਦੇ ਬੈਕਲਾਗ ਦੀ ਪ੍ਰਕਿਰਿਆ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ: ਡਾ.ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • breaking-news
  • civil-secretariat
  • cm-bhagwant-mann
  • divyang-persons
  • dr-baljit-kaur
  • latest-news
  • news
  • punjab-government
  • punjabi-news
  • the-unmute-breaking-news

ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਨਾਲ ਕੀਤੀ ਬੈਠਕ, ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

Tuesday 19 December 2023 02:14 PM UTC+00 | Tags: aam-aadmi-party anganwadi anganwadi-centers anganwadi-union anganwadi-worker breaking-news cm-bhagwant-mann dr-baljit-kaur latest-news news

ਚੰਡੀਗੜ੍ਹ, 19 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਵਚਨਬੱਧ ਹੈ। ਇਸੇ ਵਚਨਬੱਧਤਾ ਤਹਿਤ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਆਂਗਣਵਾੜੀ (Anganwadi) ਮੁਲਾਜਮ ਯੂਨੀਅਨ ਪੰਜਾਬ (ਸੀਟੂ) ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਬੈਠਕ ਕੀਤੀ।

ਬੈਠਕ ਦੌਰਾਨ ਯੂਨੀਅਨ ਵੱਲੋਂ ਰੱਖੀਆਂ ਗਈਆਂ ਪ੍ਰਮੁੱਖ ਮੰਗਾਂ ਵਿੱਚ ਆਗਣਵਾੜੀ ਵਰਕਰ ਨੂੰ ਗ੍ਰੇਡ 3 ਅਤੇ ਹੈਲਪਰ ਨੂੰ ਗ੍ਰੇਡ 4 ਦਾ ਦਰਜਾ, 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਰੱਖੇ ਜਾਣ, ਆਗਣਵਾੜੀ (Anganwadi) ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਆਂਗਣਵਾੜੀ ਵਰਕਰ ਹੈਲਪਰ ਨੂੰ ਸੇਵਾ ਮੁਕਤੀ ‘ਤੇ ਗਰੈਚੁਟੀ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਸਾਮੀਆਂ ਦੀ ਭਰਤੀ, ਮੈਡੀਕਲ ਛੁੱਟੀ, ਆਯੁਸ਼ਮਾਨ ਬੀਮਾ ਯੋਜਨਾ ਨਾਲ ਜੋੜਦੇ ਹੋਏ ਮੁਫ਼ਤ ਇਲਾਜ ਲਈ ਕਾਰਡ ਬਣਾਏ ਜਾਣ, ਮੰਗਾਂ ਸ਼ਾਮਲ ਹਨ।

ਕੈਬਨਿਟ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਮੰਗਾਂ ਪੂਰੇ ਧਿਆਨ ਨਾਲ ਸੁਣੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਸ਼ੇਨਾ ਅਗਰਵਾਲ,ਵਿਸ਼ੇਸ਼ ਸਕੱਤਰ ਵਿੰਮੀ ਭੁੱਲਰ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਅਤੇ ਅਮਰਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

The post ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਨਾਲ ਕੀਤੀ ਬੈਠਕ, ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ appeared first on TheUnmute.com - Punjabi News.

Tags:
  • aam-aadmi-party
  • anganwadi
  • anganwadi-centers
  • anganwadi-union
  • anganwadi-worker
  • breaking-news
  • cm-bhagwant-mann
  • dr-baljit-kaur
  • latest-news
  • news

ਪਾਰਦਰਸ਼ਿਤਾ CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪਛਾਣ: ਲਾਲ ਚੰਦ ਕਟਾਰੂਚੱਕ

Tuesday 19 December 2023 02:19 PM UTC+00 | Tags: breaking-news lal-chand-kataruchak latest-news news punjab-government the-unmute-breaking-news the-unmute-punjabi-news transparency

ਚੰਡੀਗੜ੍ਹ, 19 ਦਸੰਬਰ 2023: ਝੋਨੇ ਦਾ ਖਰੀਦ ਸੀਜ਼ਨ ਸਫ਼ਲ ਅਤੇ ਨਿਰਵਿਘਨ ਢੰਗ ਨਾਲ ਮੁਕੰਮਲ ਹੋਣ ‘ਤੇ ਵਿਭਾਗ ਨੂੰ ਵਧਾਈ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਗਾਮੀ ਸੀਜ਼ਨਾਂ ‘ਚ ਵੀ ਇਸੇ ਰੁਝਾਨ ਨੂੰ ਬਰਕਰਾਰ ਰੱਖਣ ਲਈ ਕਿਹਾ ਕਿਉਂਕਿ ਇਹ ਵਿਭਾਗ ਖੇਤੀਬਾੜੀ ਸੈਕਟਰ ਨਾਲ ਨੇੜਿਓਂ ਜੁੜਿਆ ਹੋਇਆ ਹੈ ਜੋ ਕਿ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ।

ਅੱਜ ਇੱਥੇ ਸੈਕਟਰ 39 ਦੇ ਅਨਾਜ ਭਵਨ ਵਿਖੇ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਟੈਂਡਰ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਕਿਸੇ ਵੀ ਉਲਝਣ ਤੋਂ ਬਚਿਆ ਜਾ ਸਕੇ।

ਮੰਤਰੀ (Lal Chand Kataruchak) ਨੇ ਕਿਹਾ ਕਿ ਮਿੱਲ ਮਾਲਕਾਂ ਵੱਲੋਂ ਐਫ.ਸੀ.ਆਈ. ਨੂੰ ਚੌਲਾਂ ਦੀ ਡਿਲਿਵਰੀ ਹੋਣ ਦੇ ਨਾਲ ਹੀ ਬਿੱਲ ਜਮ੍ਹਾਂ ਕਰਾਏ ਜਾਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਤੁਰੰਤ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਹੈ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਈ-ਪੌਸ ਮਸ਼ੀਨਾਂ ਦੀ ਖਰੀਦ ਸਬੰਧੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਪਾਰਦਰਸ਼ਤਾ ਇਸਦੀ ਸਭ ਤੋਂ ਵੱਡੀ ਪਛਾਣ ਹੈ।

ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਮੰਤਰੀ ਨੇ ਕਿਹਾ ਕਿ ਕਰਮਚਾਰੀ ਦੇ ਕੈਰੀਅਰ ਵਿੱਚ ਤਰੱਕੀ ਇੱਕ ਵੱਡੀ ਪ੍ਰੇਰਣਾ ਵਜੋਂ ਕੰਮ ਕਰਦੀ ਹੈ ਜੋ ਉਸਨੂੰ ਬਿਹਤਰ ਕਾਰਗੁਜ਼ਾਰੀ ਲਈ ਉਤਸ਼ਾਹਿਤ ਕਰਦੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਅਦਾਲਤਾਂ ਵਿੱਚ ਚੱਲ ਰਹੇ ਵਿਭਾਗ ਦੇ ਕੇਸਾਂ ਵਿੱਚ ਬਿਹਤਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਦਲੀਲਬਾਜ਼ੀ ਕੀਤੀ ਜਾਣੀ ਚਾਹੀਦੀ ਹੈ ਅਤੇ ਮੁਕੱਦਮੇ ਸਬੰਧੀ ਕੇਸਾਂ ਨੂੰ ਘੱਟ ਤੋਂ ਘੱਟ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।

ਕੈਬਨਿਟ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਲੇਬਰ ਅਤੇ ਕਾਰਟੇਜ ਟੈਂਡਰਾਂ ਦੇ ਸਬੰਧ ਵਿੱਚ ਇੱਕ ਮਜ਼ਬੂਤ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਪੁਨੀਤ ਗੋਇਲ ਸਮੇਤ ਉੱਚ ਅਧਿਕਾਰੀ ਹਾਜ਼ਰ ਸਨ।

The post ਪਾਰਦਰਸ਼ਿਤਾ CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪਛਾਣ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News.

Tags:
  • breaking-news
  • lal-chand-kataruchak
  • latest-news
  • news
  • punjab-government
  • the-unmute-breaking-news
  • the-unmute-punjabi-news
  • transparency

ਮੌਜੂਦਾ ਹਰਿਆਣਾ ਸਰਕਾਰ ਦੇ ਕਾਰਜਕਾਲ 'ਚ 14.29 ਲੱਖ ਤੋਂ ਵੱਧ ਪਰਿਵਾਰ ਗਰੀਬੀ ਰੇਖਾਂ ਤੋਂ ਉੱਪਰ ਆਏ: CM ਮਨੋਹਰ ਲਾਲ

Tuesday 19 December 2023 02:24 PM UTC+00 | Tags: breaking-news cm-manohar-lal haryana-government latest-news news poverty poverty-line-haryana the-unmute-breaking-news

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਦੋਂ ਅਸੀਂ 2014 ਵਿਚ ਸਰਕਾਰ ਦੀ ਬਾਗਡੋਰ ਸੰਭਾਲੀ , ਉਸ ਸਮੇਂ 2015 -16 ਵਿਚ ਹਰਿਆਣਾ ਦੀ ਗਰੀਬੀ ਦਰ 11.88 ਫੀਸਦੀ ਆਂਕੀ ਗਈ ਸੀ। ਪਰ ਸਾਡੀ ਸਰਕਾਰ ਦੇ ਸਕਾਰਾਤਮਕ ਯਤਨਾਂ ਦੇ ਫਲਸਰੂਪ 2019-21 ਵਿਚ ਇਹ ਦਰ 7.07 ਫੀਸਦੀ ‘ਤੇ ਆ ਗਈ ਹੈ, ਜੋ ਕਿ ਸਾਢੇ 4 ਫੀਸਦੀ ਤੋਂ ਵੀ ਵੱਧ ਦੀ ਕਮੀ ਹੈ। ਇਸ ਤਰ੍ਹਾ, ਹਰਿਆਣਾ ਵਿਚ 1429341 ਪਰਿਵਾਰ ਗਰੀਬੀ ਰੇਖਾ ਤੋਂ ਉੱਪਰ ਆਏ ਹਨ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦ ਰੁੱਤ ਇਜਲਾਸ ਵਿਚ ਬੋਲ ਰਹੇ ਸਨ।

ਮਨੋਹਰ ਲਾਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਗਰੀਬੀ ਰੇਖਾ ਦੀ ਆਰਥਕ ਸੀਮਾ 1 ਲੱਖ 20 ਹਜਾਰ ਰੁਪਏ ਹੈ ਜਦੋਂ ਕਿ ਹਰਿਆਣਾ ਵਿਚ ਅਸੀਂ ਇਸ ਸੀਮਾ ਨੂੰ 1 ਲੱਖ 80 ਹਜਾਰ ਰੁਪਏ ਕਰ ਰੱਖੀ ਹੈ, ਜਿਸ ਨਾਂਲ ਵੱਧ ਤੋਂ ਵੱਧ ਲੋਕਾਂ ਨੂੰ ਰਾਸ਼ਟ ਕਾਰਡ , ਆਯੂਸ਼ਮਾਨ ਭਾਰਤ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।

ਫੱਲਾਂ ਅਤੇ ਸਬਜੀਆਂ ਦੀ ਇਕਮੁਸ਼ਤ ਫੀਸ ‘ਤੇ 10 ਫੀਸਦੀ ਰਕਮ ਹਰ ਸਾਲ ਵਧਾਈ ਜਾਵੇਗੀ

ਮੁੱਖ ਮੰਤਰੀ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਹਰਿਆਣਾ (Haryana) ਰਾਜ ਖੇਤੀਬਾੜੀ ਮਾਰਕਟਿੰਗ ਰੋਰਡ ਨੇ ਆੜਤੀਆਂ ਦੀ ਮੰਗ ‘ਤੇ ਪਿਛਲੇ ਵਿੱਤ ਸਾਲ ਵਿਚ ਇਕੱਠਾ ਮਾਰਕਿਟ ਫੀਸ ਦੇ ਆਧਾਰ ‘ਤੇ ਫਲਾਂ ਅਤੇ ਸਬਜੀਆਂ ਦੀ ਇਕੁਮਸ਼ਤ ਫੀਸ ਲੈਣ ਦੀ ਨੌਟੀਫਿਕੇਸ਼ਨ ਜਾਰੀ ਕੀਤੀ ਸੀ। ਇਸ ਨੌਟੀਫਿਕੇਸ਼ਨ ਅਨੁਸਾਰ 10 ਫੀਸਦੀ ਰਕਮ ਹਰ ਸਾਲ ਵਧਾਈ ਜਾਣੀ ਹੈ। ਪਰ ਸ਼ਾਇਦ ਇਸ ਗੱਲ ਨੂੰ ਆੜਤੀ ਭਰਾ ਸਹੀ ਢੰਗ ਨਾਲ ਨਹੀਂ ਸਮਝ ਪਾਏ। ਇਸ ਦਾ ਅਰਥ ਇਹ ਹੈ ਕਿ ਕੀਮਤ ਦੀ ਥਾਂ, ਜੋ ਟੈਕਸ ਊਹ ਜਮ੍ਹਾ ਕਰਵਾਉਂਦੇ ਹਨ, ਉਸ ਰਕਮ ‘ਤੇ ਅਗਲੇ ਸਾਲ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਕ ਵਫਦ ਆੜਤੀਆਂ ਨਾਲ ਗਲਬਾਤ ਕਰ ਉਨ੍ਹਾਂ ਨੂੰ ਇਸ ਜਾਣਕਾਰੀ ਤੋਂ ਜਾਣੂੰ ਕਰਵਾੇਏਵਾ। ਨੋਟੀਫਿਕੇਸ਼ਨ ਅਨੁਸਾਰ 2 ਸਾਲਾਂ ਦੇ ਲਈ ਇਸ 10 ਫੀਸਦੀ ਸਮੇਂ ਨੂੰ ਫ੍ਰੀਜ ਕਰ ਦਿੱਤਾ ਹੈ, ਯਾਨੀ ਇਹ 10 ਫੀਸਦੀ ਦਾ ਵਾਧਾ ਮਾਰਚ, 2025 ਤੋਂ ਲਾਗੂ ਹੋਵੇਗਾ।

ਪਿੱਲਖੇੜਾ, ਜੀਂਦ ਦੇ ਜਾਮਨੀ ਪਿੰਡ ਵਿਚ ਸਰਕਾਰੀ ਕੰਨਿਆ ਕਾਲਜ ਦਾ ਜਲਦੀ ਹੋਵੇਗਾ ਨਿਰਮਾਣ

ਮਨੋਹਰ ਲਾਲ ਨੇ ਕਿਹਾ ਕਿ ਪਿੱਲਖੇੜਾ ਜੀਂਦ ਵਿਚ ਜਾਮਨੀ ਪਿੰਡ ਵਿਚ 8 ਏਕੜ ਭੂਮੀ ‘ਤੇ 29.51 ਕਰੋੜ ਰੁਪਏ ਦੀ ਲਾਗਤ ਨਾਲ ਜਲਦੀ ਹੀ ਸਰਕਾਰੀ ਕੰਨਿਆ ਕਾਲਜ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਰਕਾਰੀ ਕਾਲਜ, ਇਸਰਾਨਾ ਦੇ ਨਵੇਂ ਭਵਨ ਦੇ ਨਿਰਮਾਣ ਕੰਮ ਲਈ 27.92 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਜਲਦੀ ਹੀ ਨਿਰਮਾਣ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਟੇਲੀ ਦੇ ਕਾਲਜ ਵਿਚ ਓਡੀਟੋਰਿਅਮ ਦੇ ਨਿਰਮਾਣ ਲਈ 6.70 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। 36 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਦੇ 30 ਅਪ੍ਰੈਲ , 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਫਿਰੋਜਪੁਰ ਝਿਰਕਾ ਦੇ ਹਸਪਤਾਲ ਵਿਚ ਸੀਆਰ ਮਸ਼ੀਨ ਦੀ ਖਰੀਦ ਪ੍ਰਕ੍ਰਿਆ ਹਰਿਆਣਾ ਉੱਚ ਅਧਿਕਾਰ ਪ੍ਰਾਪਤ ਸਮਿਤੀ ਰਾਹੀਂ ਪੂਰੀ ਕੀਤੀ ਜਾ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਜਲਦੀ ਹੀ ਮਸ਼ੀਨ ਉਪਲਬਧ ਕਰਵਾ ਦਿੱਤੀ ਜਾਵੇਗੀ।

ਹੜ੍ਹ ਦੇ ਕਾਰਨ ਨੁਕਸਾਨ ਹੋਈ ਸੜਕਾਂ ਦਾ ਪ੍ਰਾਥਮਿਕਤਾ ਨਾਲ ਕਰਵਾਇਆ ਜਾ ਰਿਹਾ ਕੰਮ

ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਸੜਕਾਂ ਦੀ ਮੁਰੰਮਤ ਲਈ ਸਰਕਾਰ ਤੁਰੰਤ ਰੂਪ ਨਾਲ ਕੰਮ ਕਰ ਰਹੀ ਹੈ। ਹਾਲਾਂਕਿ ਹੁਣ ਨਵੀਂ ਸੜਕਾਂ ਦੇ ਸਥਾਨ ‘ਤੇ ਫੋਕਸ ਸਿਰਫ ਸੜਕਾਂ ਦੀ ਮੁਰੰਮਤ ਚੌੜਾਕਰਣ ਅਤੇ ਮਜਬੂਤੀਕਰਣ ‘ਤੇ ਹੈ। ਉਸ ਦੇ ਬਾਅਦ ਜੇਕਰ ਜਰੂਰਤ ਹੋਵੇਗੀ ਤਾਂ ਨਵੀਂ ਸੜਕ ਬਨਾਉਣ ਦੇ ਲਈ ਜਰੂਰੀ ਪ੍ਰਕ੍ਰਿਆ ਅਪਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਆਈ ਹੜ੍ਹ ਦੇ ਕਾਰਨ ਨੁਕਸਾਨ ਹੋਈ ਸੜਕਾਂ ਦੀ ਮੁਰੰਮਤ ਦਾ ਕੰਮ ਪ੍ਰਾਥਮਿਕਤਾ ਨਾਲ ਕਰਵਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਓਲੰਲਿਅਨ ਗੋਲਡ ਮੈਡੀਲਿਸਟ ਨੀਰਜ ਚੋਪੜਾ ਦੇ ਪਿੰਡ ਖੰੜਰਾ ਵਿਚ ਕੌਮਾਂਤਰੀ ਖੇਡ ਸਟੇਡੀਅਮ ਬਨਾਉਣ ਦੇ ਲਈ ਕੀਤਾ ਗਿਆ ਐਲਾਨ ਨੂੰ ਜਲਦੀ ਹੀ ਮੂਰਤਰੂਪ ਦਿੱਤਾ ਜਾਵੇਗਾ। ਗ੍ਰਾਮੀਣ ਦੀ ਇੱਛਾ ਅਨੁਸਾਰ ਪਿੰਡ ਵਿਚ 15 ਏਕੜ ਜਮੀਨ ‘ਤੇ ਖੇਡ ਸਟੇਡੀਅਮ ਬਣਾਇਆ ਜਾਣਾ ਸੀ, ਪਰ ਉਸ ਜਮੀਨ ਦਾ ਇਕ ਮਾਮਲਾ ਰੇਵੀਨਿਯੂ ਕੋਰਟ ਵਿਚ ਚੱਲ ਰਿਹਾ ਹੈ ਅਤੇ ਸਬੰਧਿਤ ਪੱਖ ਵੱਲੋਂ ਮਾਮਲੇ ਨੁੰ ਵਾਪਸ ਲੈਣ ਦੀ ਸਹਿਮਤੀ ਬਣ ਚੁੱਕੀ ਹੈ ਅਤੇ ਜਲਦੀ ਹੀ ਉੱਥੇ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਰਿਵਾੜੀ ਵਿਚ 150 ਬਿਸਤਰੇ ਦੇ ਹਸਪਤਾਲ ਨੁੰ 200 ਬਿਸਤਰੇੇ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਪਰ ਹਸਪਤਾਲ ਪਰਿਸਰ ਵਿਚ ਥਾਂ ਦੇ ਅਭਾਵ ਦੇ ਕਾਰਨ 50 ਵੱਧ ਬਿਸਤਰਿਆਂ ਦੀ ਵਿਵਸਕਾ ਕਰਨਾ ਸੰਭਵ ਨਹੀਂ ਹੈ। ਇਸ ਲਈ ਪਿੰਡ ਗੋਕਲਗੜ੍ਹ ਵਿਚ 50 ਬਿਸਤਰਿਆਂ ਦੇ ਪਰਿਸਰ ਦੇ ਲਈ 5 ਏਕੜ ਜਮੀਨ ਚੋਣ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਨਿਰਮਾਣ ਕੀਤਾ ਜਾਵੇਗਾ।

The post ਮੌਜੂਦਾ ਹਰਿਆਣਾ ਸਰਕਾਰ ਦੇ ਕਾਰਜਕਾਲ ‘ਚ 14.29 ਲੱਖ ਤੋਂ ਵੱਧ ਪਰਿਵਾਰ ਗਰੀਬੀ ਰੇਖਾਂ ਤੋਂ ਉੱਪਰ ਆਏ: CM ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • cm-manohar-lal
  • haryana-government
  • latest-news
  • news
  • poverty
  • poverty-line-haryana
  • the-unmute-breaking-news
ਚੰਡੀਗੜ੍ਹ, 19 ਦਸੰਬਰ 2023: ਇੰਫਲੁਐਂਜ਼ਾ ਵਰਗੀ ਬਿਮਾਰੀ / ਸਾਹ ਲੈਣ ਸਬੰਧਤ ਗੰਭੀਰ ਬਿਮਾਰੀ (ਆਈਐਲਆਈ/ਐਸਏਆਰਆਈ) ਜਿਵੇਂ ਕਿ  ਕੋਵਿਡ-19, ਸਬੰਧੀ ਰਿਪੋਰਟਾਂ ਸਾਹਮਣੇ ਆਉਣ ਦੇ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀ ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਿਹਤ ਮੰਤਰੀ, ਜੋ ਕਿ ਰਾਜ ਦੀਆਂ ਸਿਹਤ ਸਹੂਲਤਾਂ ਵਿਖੇ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰਾਜ ਦੇ ਸਿਵਲ ਸਰਜਨਾਂ ਨਾਲ ਇੱਕ ਵਰਚੁਅਲ ਮੀਟਿੰਗ ਕਰ ਰਹੇ ਸਨ, ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਲੋੜੀਂਦੇ ਬੈੱਡਾਂ ਅਤੇ ਵੈਂਟੀਲੇਟਰਾਂ ਤੋਂ ਇਲਾਵਾ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਪੀਪੀਈ ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਦੀ ਉਪਲਬਧਤਾ ਅਤੇ ਢੁਕਵੇਂ ਪ੍ਰਬੰਧਾਂ ਨਾਲ  ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਸਿਹਤ ਸਹੂਲਤਾਂ ਵਿੱਚ ਲੋੜੀਂਦੇ ਡਾਕਟਰ ਅਤੇ ਮੈਡੀਕਲ ਸਟਾਫ਼ ਮੌਜੂਦ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਆਕਸੀਜਨ ਪਲਾਂਟ ਅਤੇ ਐਮਰਜੈਂਸੀ ਸਿਸਟਮ ਸਰਗਰਮ ਹਨ।
ਹਾਲਾਂਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਬਾਵਜੂਦ ਇਸਦੇ ਡਾ ਬਲਬੀਰ ਸਿੰਘ ਨੇ ਲੋਕਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਾਰ-ਵਾਰ ਹੱਥ ਧੋਣ ਅਤੇ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, "ਲੋਕਾਂ, ਖਾਸ ਤੌਰ 'ਤੇ ਜਿੰਨ੍ਹਾਂ ਦੀ ਇਮਿਊਨਟੀ ਘੱਟ ਹੈ (ਇਮਿਊਨੋਕੰਪਰੋਮਾਈਜ਼ਡ) ਜਾਂ ਜਿੰਨ੍ਹਾਂ ਨੂੰ ਕੋਵਿਡ ਦੇ ਲੱਛਣ ਜਿਵੇਂ ਜ਼ੁਕਾਮ ਜਾਂ ਖੰਘ ਹਨ, ਨੂੰ ਆਪਣਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ, ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ।
ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ,ਐਨ.ਐਚ.ਐਮ. ਦੇ ਮਿਸ਼ਨ ਡਾਇਰੈਕਟਰ ਡਾ: ਅਭਿਨਵ ਤ੍ਰਿਖਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਆਦਰਸ਼ਪਾਲ ਕੌਰ, ਪਰਿਵਾਰ ਭਲਾਈ ਦੇ ਡਾਇਰੈਕਟਰ ਡਾ: ਹਿਤਿੰਦਰ ਕੌਰ ਵੀ ਹਾਜ਼ਰ ਸਨ।

The post ਪੰਜਾਬ ਸਰਕਾਰ ਸੂਬੇ 'ਚ ਕਿਸੇ ਵੀ ਸਿਹਤ ਸਬੰਧੀ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ appeared first on TheUnmute.com - Punjabi News.

Tags:
  • breaking-news
  • dr-balbir-singh
  • health
  • news

ਪ੍ਰਤੀ ਵਿਅਕਤੀ GST ਇਕੱਠਾ ਕਰਨ 'ਚ ਹਰਿਆਣਾਂ ਵੱਡੇ ਸੂਬਿਆਂ 'ਚ ਪਹਿਲੇ ਸਥਾਨ 'ਤੇ: ਮਨੋਹਰ ਲਾਲ

Tuesday 19 December 2023 03:34 PM UTC+00 | Tags: breaking-news haryana-legislative-assembly legislative-assembly manohar-lal news

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜੋ ਰਾਜ ਦੇ ਵਿੱਤ ਮੰਤਰੀ ਵੀ ਹਨ, ਨੇ ਵਿਧਾਨ ਸਭਾ ਵਿਚ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਦੇ ਆਖ਼ਰੀ ਦਿਨ ਸਦਨ ਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਸੂਬਾ 34.86 ਰੁਪਏ ਪ੍ਰਤੀ ਵਿਅਕਤੀ ਜੀਐੱਸਟੀ (GST) ਇੱਕਠਾ ਕਰਨ ਵਿਚ ਵੱਡੇ ਸੂਬਿਆਂ ਦੀ ਸ਼੍ਰੇਣੀ ਵਿਚ ਦੇਸ਼ ਵਿਚ ਪਹਿਲੇ ਸਥਾਨ ‘ਤੇ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਟੈਕਸ ਇੰਡੀਆ ਆਨਲਾਇਨ ਵੱਲੋਂ ਸੁਧਾਰਾਂ ਵਿਚ ਅਸਾਧਾਰਣ ਕੰਮ ਦੇ ਲਈ ਹਰਿਆਣਾਂ ਨੂੰ ਪਿਛਲੇ ਦਿਨਾਂ ਨਵੀਂ ਦਿੱਲੀ ਵਿਚ ਪਹਿਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਕਤੂਬਰ, 2022 ਵਿਚ ਰਾਜ ਦਾ ਟੈਕਸ ਇਕੱਠਾ 19652 ਕਰੋੇੜ ਰੁਪਏ ਸੀ ਜੋ ਅਕਤੂਬਰ, 2023ਵਿਚ 21 ਫੀਸਦੀ ਵਾਧਾ ਦੇ ਨਾਲ 23841 ਕਰੋੜ ਰੁਪਏ ਰਿਹਾ।

 

The post ਪ੍ਰਤੀ ਵਿਅਕਤੀ GST ਇਕੱਠਾ ਕਰਨ ‘ਚ ਹਰਿਆਣਾਂ ਵੱਡੇ ਸੂਬਿਆਂ ‘ਚ ਪਹਿਲੇ ਸਥਾਨ ‘ਤੇ: ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • haryana-legislative-assembly
  • legislative-assembly
  • manohar-lal
  • news

ਆਯੂਸ਼ਮਾਨ ਭਾਰਤ ਚਿਰਾਯੂ ਯੋਜਨਾ ਦੇ ਤਹਿਤ ਹਰਿਆਣਾ ਵਿਚ ਹੁਣ ਤੱਕ ਬਣੇ 1 ਕਰੋੜ ਤੋਂ ਵੱਧ ਕਾਰਡ

Tuesday 19 December 2023 03:39 PM UTC+00 | Tags: ayushman-bharat ayushman-bharat-chirayu-yojana ayushman-bharat-yojana ayushman-card breaking-news haryana haryana-news news

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਨੇ ਨਾਗਰਿਕਾਂ ਦੀ ਭਲਾਈ ਅਤੇ ਸਿਹਤ ਸੇਵਾਵਾਂ ਦੇ ਪ੍ਰਤੀ ਪੂਰੀ ਪ੍ਰਤੀਬੱਧਤਾ ਦਿਖਾਈ ਹੈ | ਜਿਸ ਦੇ ਚੱਲਦੇ ਅੱਜ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਈਆਂ ਹਨ। ਸਿਹਤ ਖੇਤਰ ਵਿਚ ਲਗਾਤਾਰ ਯਤਨਾਂ ਰਾਹੀਂ ਸਰਕਾਰ ਨੇ ਲੋਕਾਂ ਨੂੰ ਬਿਹਤਰ ਸਿਹਤ ਯਕੀਨੀ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਹਨ।

ਹਰਿਆਣਾ ਸਰਕਾਰ ਨੇ ਆਯੂਸ਼ਮਾਨ (Ayushman) ਭਾਰਤ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਕਮਜੋਰ ਵਰਗ ਦੇ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਸੂਬਾ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਹਾਲ ਹੀ ਵਿਚ ਆਯੂਸ਼ਮਾਨ ਭਾਰਤ ਚਿਰਾਯੂ ਹਰਿਆਣਾ ਯੋਜਨਾ ਦਾ ਵਿਸਤਾਰ ਕੀਤਾ ਹੈ। ਹੁਣ ਇਸ ਯੋਜਨਾ ਤਹਿਤ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਲਾਜ ਦਾ ਲਾਭ ਮਿਲ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਯੋਜਨਾ ਤਹਿਤ 19 ਦਸੰਬਰ, 2023 ਤਕ ਕੁੱਲ 10048464 ਕਾਰਡ ਬਣਾਂਏ ਜਾ ਚੁੱਕੇ ਹਨ। ਸਾਲ 2011 ਦੀ ਸਮਾਜਿਕ ਆਰਥਕ ਅਤੇ ਜਾਤੀ ਮਰਦਮ ਸ਼ੁਮਾਰੀ ਦੇ ਡਾਟਾ ਦੇ ਤਹਿਤ 2889287 ਕਾਰਡ ਬਣਾਏ ਜਾ ਚੁੱਕੇ ਹਨ ਜਦੋਂ ਕਿ ਚਿਰਾਯੂ ਯੋਜਨਾ ਤਹਿਤ 7101289 ਕਾਰਡ ਅਤੇ ਚਿਰਾਯੂਵਿਸਤਾਰੀਕਰਣ ਯੋਜਨਾ ਦੇ ਤਹਿਤ 57888 ਕਾਰਡ ਬਣਾਏ ਗਏ ਹਨ। ਅੰਬਾਲਾ ਜਿਲ੍ਹਾ ਵਿਚ 442209 ਭਿਵਾਨੀ ਵਿਚ 559588, ਚਰਖੀ ਦਾਦਰੀ ਵਿਚ 217225, ਫਰੀਦਾਬਾਦ ਵਿਚ 406273, ਫਤਿਹਾਬਾਦ ਵਿਚ 456931 ਅਤੇ ਗੁਰੂਗ੍ਰਾਮ ਵਿਚ 319460 ਕਾਰਡ ਬਣੇ ਹਨ। ਹਿਸਾਰ ਵਿਚ 834401, ਝੱਚਰ ਵਿਚ 323222, ਜੀਂਦ ਵਿਚ 586597, ਕੈਥਲ ਵਿਚ 502953, ਕਰਨਾਲ ਵਿਚ 677047, ਕੁਰੂਕਸ਼ੇਤਰ ਵਿਚ 458021, ਮਹੇਂਦਰਗੜ੍ਹ ਵਿਚ 413866 ਅਤੇ ਮੇਵਾਤ ਵਿਚ 402735 ਆਯੂਸ਼ਮਾਨ ਕਾਰਡ ਬਣਾਏ ਗਏ ਹਨ। ਉੱਥੇ ਹੀ ਪਲਵਲ ਵਿਚ 402463, ਪੰਚਕੂਲਾ ਵਿਚ 154234, ਪਾਣੀਪਤ ਵਿਚ 546338, ਰਿਵਾੜੀ ਵਿਚ 309837, ਰੋਹਤਕ ਵਿਚ 366706, ਸਿਰਸਾ ਵਿਚ 569870 , ਸੋਨੀਪਤ ਵਿਚ 514119 ਅਤੇ ਯਮੁਨਾਨਗਰ ਜਿਲ੍ਹਾ ਵਿਚ 584372 ਕਾਰਡ ਬਣਾਏ ਗਏ ਹਨ।

ਵਰਨਣਯੋਗ ਹੈ ਕਿ ਕੇਂਦਰ ਸਰਕਾਰ ਦੀ ਆਯੂਸ਼ਮਾਨ (Ayushman) ਭਾਰਤ ਯੋਜਨਾ ਵਿਚ 1.20 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਦਾ ਨਾਂਅ ਮਸਜਿਕ ਆਰਥਕ ਅਤੇ ਜਾਤੀ ਮਰਦਮਸ਼ੁਮਾਰੀ ਦੇ ਡਾਟਾ ਵਿਚ ਸੀ। ਹਰਿਆਣਾ ਸਰਕਾਰ ਨੈ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦੇ ਉਦੇਸ਼ ਨਾਲ ਇਸ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਅਤੇ ਸਾਲਾਨਾ ਆਮਦਨ ਸੀਮਾ ਨੁੰ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕੀਤਾ।

ਯੋਜਨਾ ਦਾ ਵਿਸਤਾਰ ਕਰਦੇ ਹੋਏ ਹਰਿਆਣਾ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਹੈ। ਜਿਨ੍ਹਾਂ ਦੀ ਆਮਦਨੀ 1 ਲੱਖ 80 ਹਜਾਰ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਉਹ ਪਰਿਵਾਰ ਵੀ ਸਿਰਫ 1500 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇ ਕੇ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਯੋਜਨਾ ਦੇ ਤਹਿਤ ਸੂਬੇ ਵਿਚ ਕੁੱਲ 715 ਹਸਪਤਾਲ ਸੂਚੀਬੱਧ ਹੈ, ਜਿਨ੍ਹਾਂ ਵਿਚ 539 ਨਿਜੀ ਹਸਪਤਾਲ ਅਤੇ 176 ਸਰਕਾਰੀ ਹਸਪਤਾਲ ਸ਼ਾਮਿਲ ਹਨ।

The post ਆਯੂਸ਼ਮਾਨ ਭਾਰਤ ਚਿਰਾਯੂ ਯੋਜਨਾ ਦੇ ਤਹਿਤ ਹਰਿਆਣਾ ਵਿਚ ਹੁਣ ਤੱਕ ਬਣੇ 1 ਕਰੋੜ ਤੋਂ ਵੱਧ ਕਾਰਡ appeared first on TheUnmute.com - Punjabi News.

Tags:
  • ayushman-bharat
  • ayushman-bharat-chirayu-yojana
  • ayushman-bharat-yojana
  • ayushman-card
  • breaking-news
  • haryana
  • haryana-news
  • news

ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਦੋ ਬਿੱਲ ਪਾਸ

Tuesday 19 December 2023 03:43 PM UTC+00 | Tags: breaking-news haryana haryana-vidhan-sabha winter-session

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਦੋ ਬਿੱਲ ਪਾਸ ਕੀਤੇ ਗਏ। ਇੰਨ੍ਹਾਂ ਬਿੱਲਾਂ ਵਿਚ ਹਰਿਆਣਾ ਨਿਯੋਜਨ (ਗਿਣਤੀ 5) ਬਿੱਲ 2023 ਤੇ ਹਰਿਆਦਾ ਨਿਯੋਜਨ (ਗਿਣਤੀ 6) ਬਿੱਲ , 2023 ਸ਼ਾਮਲ ਹਨ।

The post ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਦੋ ਬਿੱਲ ਪਾਸ appeared first on TheUnmute.com - Punjabi News.

Tags:
  • breaking-news
  • haryana
  • haryana-vidhan-sabha
  • winter-session
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form