TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਫ਼ਿਰੋਜ਼ਪੁਰ 'ਚ ਰਿਸ਼ਵਤ ਦੇ ਦੋਸ਼ ਹੇਠ DSP ਸੁਰਿੰਦਰਪਾਲ ਬਾਂਸਲ ਗ੍ਰਿਫਤਾਰ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼ Tuesday 12 December 2023 05:41 AM UTC+00 | Tags: breaking-news bribe dsp-surinderpal-bansal ferozepur ferozepur-police news punjab-news ਚੰਡੀਗੜ੍ਹ, 12 ਦਸੰਬਰ 2023: ਫ਼ਿਰੋਜ਼ਪੁਰ ਸਬ-ਡਵੀਜ਼ਨ ਦੇ ਡੀਐਸਪੀ ਸੁਰਿੰਦਰਪਾਲ ਬਾਂਸਲ (DSP Surinderpal Bansal) ਨੂੰ ਪੁਲੀਸ ਨੇ ਸੋਮਵਾਰ ਰਾਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਕੈਂਟ ਥਾਣੇ ਵਿੱਚ ਰੱਖਿਆ ਗਿਆ ਹੈ। ਉਸ ਨੂੰ ਅੱਜ ਯਾਨੀ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫਤਾਰੀ 5 ਲੱਖ ਰੁਪਏ ਦੀ ਰਿਸ਼ਵਤ ਅਤੇ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਨਾਲ ਸਬੰਧਤ ਹੈ। ਡੀਐਸਪੀ ਸੁਰਿੰਦਰਪਾਲ ਬਾਂਸਲ (DSP Surinderpal Bansal) ਵੱਲੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਭਾਗ ਦੇ ਐਸਪੀ-ਡੀ ਰਣਧੀਰ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਿਸ ਵਿੱਚ ਖੁਲਾਸਾ ਹੋਇਆ ਸੀ ਕਿ ਬਾਂਸਲ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਰਾਹੀਂ ਗੂਗਲ ਪੇਅ ਰਾਹੀਂ ਆਪਣੇ ਖਾਤੇ ਵਿੱਚ ਕਰੀਬ 5 ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਦੋਸ਼ ਹੈ ਕਿ ਗੁਰਮੇਜ ਸਿੰਘ ਜੋ ਕਿ ਇੱਕ ਗੰਭੀਰ ਮਾਮਲੇ ਵਿੱਚ ਲੋੜੀਂਦਾ ਸੀ, ਜਿਸ ਨੂੰ ਬਾਂਸਲ ਨੇ ਆਪਣੀ ਜਾਂਚ ਵਿੱਚ ਬੇਕਸੂਰ ਕਰਾਰ ਦਿੱਤਾ ਸੀ। ਨਿਯਮਾਂ ਤਹਿਤ ਸੁਰਿੰਦਰਪਾਲ ਬਾਂਸਲ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਆਪਣਾ ਪੱਖ ਪੇਸ਼ ਕਰਨ ਦਾ ਨੋਟਿਸ ਵੀ ਦਿੱਤਾ ਗਿਆ ਸੀ। ਇਸ ਦੌਰਾਨ ਅਦਾਲਤ ਤੋਂ ਇਜਾਜ਼ਤ ਲੈ ਕੇ ਪੁਲਿਸ ਨੇ ਬਾਂਸਲ ਦੇ ਫਿਰੋਜ਼ਪੁਰ ਅਤੇ ਲੁਧਿਆਣਾ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ। ਇਸ ਤੋਂ ਪਹਿਲਾਂ ਬਾਂਸਲ ਨੇ ਆਪਣੇ ਅਧੀਨ ਇਕ ਇੰਸਪੈਕਟਰ ਸਮੇਤ 10 ਪੁਲਿਸ ਮੁਲਾਜ਼ਮਾਂ ‘ਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਦੋਸ਼ ਲਾਏ ਸਨ। ਇਸ ਮਾਮਲੇ ਦੀ ਜਾਂਚ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਸੁਰਿੰਦਰਪਾਲ ਬਾਂਸਲ ਰਿਸ਼ਵਤ ਦੇ ਕੇਸ ਵਿੱਚ ਫਸ ਗਏ ਸਨ। The post ਫ਼ਿਰੋਜ਼ਪੁਰ ‘ਚ ਰਿਸ਼ਵਤ ਦੇ ਦੋਸ਼ ਹੇਠ DSP ਸੁਰਿੰਦਰਪਾਲ ਬਾਂਸਲ ਗ੍ਰਿਫਤਾਰ, ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼ appeared first on TheUnmute.com - Punjabi News. Tags:
|
ਪਠਾਨਕੋਟ 'ਚ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਪੋਸਟਰ ਲੱਗੇ, ਲੱਭਣ ਵਾਲੇ ਲਈ ਰੱਖਿਆ ਇਨਾਮ Tuesday 12 December 2023 05:53 AM UTC+00 | Tags: bjp breaking-news gurdaspur latest-news news pathankot punjab-bjp sunny-deol ਚੰਡੀਗੜ੍ਹ, 12 ਦਸੰਬਰ 2023: ਪਠਾਨਕੋਟ ‘ਚ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ (Sunny Deol) ਦੇ ਲਾਪਤਾ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ‘ਚ ਸੰਨੀ ਦਿਓਲ ਨੂੰ ਲੱਭਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਨਹੀਂ ਦੇਖਿਆ ਅਤੇ ਨਾ ਹੀ ਉਨ੍ਹਾਂ ਨੇ ਇੱਥੇ ਕੋਈ ਕੰਮ ਨਹੀਂ ਕਰਵਾਇਆ। ਲੋਕਾਂ ਨੇ ਬੱਸ ਸਟੈਂਡ ਅਤੇ ਹੋਰ ਕਈ ਥਾਵਾਂ ‘ਤੇ ਰਾਹਗੀਰਾਂ ਨੂੰ ਸੰਨੀ ਦਿਓਲ (Sunny Deol) ਦੇ ਲਾਪਤਾ ਹੋਣ ਦੇ ਪੋਸਟਰ ਵੰਡੇ। ਉਨ੍ਹਾਂ ਇਹ ਪੋਸਟਰ ਪਠਾਨਕੋਟ ਬੱਸ ਸਟੈਂਡ ਤੋਂ ਨਿਕਲਣ ਵਾਲੀਆਂ ਬੱਸਾਂ 'ਤੇ ਵੀ ਚਿਪਕਾਏ। ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੱਲ ਉਨ੍ਹਾਂ ਦੇ ਸੰਸਦ ਮੈਂਬਰ ਤੱਕ ਪਹੁੰਚੇ । ਇਸ ਤੋਂ ਪਹਿਲਾਂ ਵੀ ਸੁਜਾਨਪੁਰ ਇਲਾਕੇ ਵਿੱਚ ਸੰਨੀ ਦਿਓਲ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਸਨ। ਲੋਕਾਂ ਵਿੱਚ ਇਸ ਗੱਲ ਤੋਂ ਵੀ ਗੁੱਸਾ ਹੈ ਕਿ ਇਸ ਸਭ ਦੇ ਬਾਅਦ ਵੀ ਭਾਜਪਾ ਦੇ ਸੰਸਦ ਮੈਂਬਰ ਨੇ ਉਨ੍ਹਾਂ ਦਾ ਦਰਦ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੰਨੀ ਕਦੇ ਵੀ ਆਪਣੇ ਲੋਕ ਸਭਾ ਹਲਕੇ ਵਿੱਚ ਨਹੀਂ ਆਏ । ਲੋਕਾਂ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੇ ਅਜਿਹੇ ਲੋਕਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਜਿਸ ਨੂੰ ਲੋਕਾਂ ਦੀ ਪ੍ਰਵਾਹ ਨਾ ਹੋਵੇ। ਲੋਕਾਂ ਨੇ ਸੰਨੀ ਦਿਓਲ ‘ਤੇ ਜਨਤਾ ਨੂੰ ਮੂਰਖ ਬਣਾ ਕੇ ਜਿੱਤ ਹਾਸਲ ਕਰਨ ਦਾ ਦੋਸ਼ ਲਗਾਇਆ। ਲੋਕਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਜੋ ਵੀ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਲੱਭ ਕੇ ਵਾਪਸ ਲਿਆਵੇਗਾ, ਇਲਾਕੇ ਦੇ ਲੋਕ ਉਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣਗੇ। The post ਪਠਾਨਕੋਟ ‘ਚ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਪੋਸਟਰ ਲੱਗੇ, ਲੱਭਣ ਵਾਲੇ ਲਈ ਰੱਖਿਆ ਇਨਾਮ appeared first on TheUnmute.com - Punjabi News. Tags:
|
IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਅੱਜ, ਪਿੱਚ 'ਤੇ ਵਾਧੂ ਉਛਾਲ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀ Tuesday 12 December 2023 06:04 AM UTC+00 | Tags: breaking-news cricket-news indian-batsmen india-vs-south-africa ind-vs-sa news south-africa-vs-india t20i-series ਚੰਡੀਗੜ੍ਹ, 12 ਦਸੰਬਰ 2023: (IND vs SA) ਭਾਰਤ ਪਿਛਲੇ ਪੰਜ ਸਾਲਾਂ ਵਿੱਚ ਦੱਖਣੀ ਅਫਰੀਕਾ ਤੋਂ ਟੀ-20 ਵਿੱਚ ਕੋਈ ਲੜੀ ਨਹੀਂ ਹਾਰਿਆ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੀਂਹ ਨਾਲ ਧੋਤਾ ਗਿਆ ਅਤੇ ਹੁਣ ਸਿਰਫ ਦੋ ਮੈਚ ਬਾਕੀ ਹਨ। ਭਾਰਤ ਨੂੰ ਨਾ ਸਿਰਫ ਸੀਰੀਜ਼ ਜਿੱਤਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਸਿਰਫ ਪੰਜ ਟੀ-20 ਮੈਚ ਖੇਡਣੇ ਹਨ। ਇਨ੍ਹਾਂ ਪੰਜ ਟੀ-20 ਮੈਚਾਂ ਦੇ ਆਧਾਰ ‘ਤੇ ਭਾਰਤ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਦੀ ਚੋਣ ਕਰਨੀ ਹੈ। ਇਹ ਮੈਚ ਭਾਰਤੀ ਸਮੇ ਮੁਤਾਬਕ ਰਾਤ 8:30 ਵਜੇ ਖੇਡਿਆ ਜਾਵੇਗਾ | ਚੋਣਕਾਰਾਂ ਨੇ ਅਫਰੀਕਾ ਦੌਰੇ ਲਈ ਕਈ ਨਵੇਂ ਕ੍ਰਿਕਟਰਾਂ ਨੂੰ ਮੌਕਾ ਦਿੱਤਾ ਹੈ, ਪਰ ਪਹਿਲਾ ਮੈਚ ਧੋਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ 17 ਮੈਂਬਰੀ ਟੀਮ ਵਿੱਚ ਹਰ ਕਿਸੇ ਨੂੰ ਅਜ਼ਮਾਉਣ ਦਾ ਮੌਕਾ ਨਹੀਂ ਮਿਲੇਗਾ। ਭਾਰਤ ਨੇ ਆਖਰੀ ਵਾਰ 2018 ਵਿੱਚ ਜਿੱਤ ਦਰਜ ਕੀਤੀ ਸੀ। ਅਫਰੀਕਾ ਨਾਲ ਟੀ-20 ਸੀਰੀਜ਼ ਖੇਡੀ। ਭਾਰਤ ਨੇ ਤਿੰਨ ਮੈਚਾਂ ਦੀ ਇਸ ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਹੈ। ਦੱਖਣੀ ਅਫਰੀਕੀ ਪਿੱਚਾਂ ‘ਤੇ ਵਾਧੂ ਉਛਾਲ ਜਿੱਥੇ ਭਾਰਤੀ ਨੌਜਵਾਨ ਬੱਲੇਬਾਜ਼ਾਂ ਦੀ ਪ੍ਰੀਖਿਆ ਹੋਵੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਪ੍ਰਬੰਧਨ ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ ਅਤੇ ਯਸ਼ਸਵੀ ਜੈਸਵਾਲ ‘ਚੋਂ ਕਿਸ ਨੂੰ ਓਪਨ ਕਰਨ ਲਈ ਭੇਜਦਾ ਹੈ। ਜ਼ਿਆਦਾ ਸੰਭਾਵਨਾ ਹੈ ਕਿ ਰਿਤੂਰਾਜ ਅਤੇ ਯਸ਼ਸਵੀ ਓਪਨਿੰਗ ਕਰਦੇ ਰਹਿਣਗੇ, ਜਦਕਿ ਸ਼ੁਭਮਨ ਨੂੰ ਵਿਰਾਟ ਕੋਹਲੀ ਦੀ ਜ਼ਿੰਮੇਦਾਰੀ ਯਾਨੀ ਤੀਜੇ ਨੰਬਰ ‘ਤੇ ਖੇਡਣ ਦਾ ਮੌਕਾ ਮਿਲੇਗਾ। ਹਾਲਾਂਕਿ, ਜੇਕਰ ਤਿੰਨੋਂ ਖੇਡਦੇ ਹਨ, ਤਾਂ ਮੱਧਕ੍ਰਮ ਵਿੱਚ ਕਿਸੇ ਨੂੰ ਹਟਾਉਣਾ ਹੋਵੇਗਾ। ਸ਼੍ਰੇਅਸ ਅਈਅਰ, ਰਿੰਕੂ ਅਤੇ ਕਪਤਾਨ ਸੂਰਿਆ ਦਾ ਖੇਡਣਾ ਤੈਅ ਹੈ। ਜਿਤੇਸ਼ ਕੁਮਾਰ ਨੂੰ ਵਿਕਟਕੀਪਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ। The post IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਅੱਜ, ਪਿੱਚ ‘ਤੇ ਵਾਧੂ ਉਛਾਲ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀ appeared first on TheUnmute.com - Punjabi News. Tags:
|
ਕੈਨੇਡਾ 'ਚ ਸ਼ੋਅਰੂਮ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫਤਾਰ Tuesday 12 December 2023 06:19 AM UTC+00 | Tags: breaking-news canada canada-news news punjabi showroom ਚੰਡੀਗੜ੍ਹ, 12 ਦਸੰਬਰ 2023: ਕੈਨੇਡਾ (Canada) 'ਚ ਇੱਕ ਸ਼ੋਅਰੂਮ 'ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਤਨਮਨਜੋਤ ਸਿੰਘ ਗਿੱਲ ਵਜੋਂ ਹੋਈ ਹੈ, ਜਿਸਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਬਰੈਂਪਟਨ ਵਿੱਚ ਕਾਰੋਬਾਰੀ ਐਂਡੀ ਦੁੱਗਾ ਦੇ ਮਿਲੇਨੀਅਮ ਟਾਇਰ ਸ਼ੋਅਰੂਮ ਵਿੱਚ ਗੋਲੀਬਾਰੀ ਕੀਤੀ ਸੀ। ਇੱਥੇ ਗੋਲੀਆਂ ਚਲਾਉਣ ਵਾਲੇ ਦੋਵੇਂ ਨੌਜਵਾਨ ਪੰਜਾਬੀ ਮੂਲ ਦੇ ਸਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਕਿਸ ਗਿਰੋਹ ਨਾਲ ਸਬੰਧਤ ਹਨ। ਦੂਜਾ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਐਂਡੀ ਦੁੱਗਾ ਦਾ ਪੂਰਾ ਨਾਂ ਇੰਦਰਜੀਤ ਦੁੱਗਾ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੇ ਫਗਵਾੜਾ ਦੇ ਪਿੰਡ ਰਾਮਪੁਰਾ ਸੁਨਰਾ ਦਾ ਰਹਿਣ ਵਾਲਾ ਹੈ। 1989 ਵਿੱਚ ਉਹ ਪੰਜਾਬ ਤੋਂ ਕੈਨੇਡਾ (Canada) ਚਲਾ ਗਿਆ, ਜਿਥੇ ਉਸ ਵੱਲੋਂ ਨਿਊ ਮਿਲੇਨੀਅਮ ਟਾਇਰ ਸੈਂਟਰ ਖੋਲ੍ਹਿਆ। ਦੁੱਗਾ ਨੂੰ ਪੰਜਾਬ ਗਾਇਕ ਮਨਕੀਰਤ ਔਲਖ ਦਾ ਦੋਸਤ ਦੱਸਿਆਜਾ ਰਿਹਾ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਵਿੱਚ ਵੀ ਉਹ ਸਭ ਤੋਂ ਅੱਗੇ ਹੈ। The post ਕੈਨੇਡਾ 'ਚ ਸ਼ੋਅਰੂਮ 'ਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫਤਾਰ appeared first on TheUnmute.com - Punjabi News. Tags:
|
2023 'ਚ ਗੂਗਲ 'ਤੇ ਭਾਰਤ 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਚੰਦਰਯਾਨ-3 Tuesday 12 December 2023 06:42 AM UTC+00 | Tags: breaking-news chandrayaan-3 google india most-searched-topics news ਚੰਡੀਗੜ੍ਹ, 12 ਦਸੰਬਰ 2023: ਸਾਲ 2023 ਕੁਝ ਹੀ ਦਿਨਾਂ ‘ਚ ਖ਼ਤਮ ਹੋ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਸਾਲ ਭਰ ‘ਚ ਸਭ ਤੋਂ ਵੱਧ ਸਰਚ ਕੀਤੇ ਗਏ ਵਿਸ਼ਿਆਂ ਦੀ ਸੂਚੀ ਜਾਰੀ ਕੀਤੀ ਹੈ। ਚੰਦਰਯਾਨ-3 (Chandrayaan-3) 2023 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਖੋਜਿਆ ਗਿਆ ਸੀ।ਗੂਗਲ ਟਰੈਂਡਸ ਦੇ ਮੁਤਾਬਕ 20 ਅਗਸਤ 2023 ਤੋਂ 26 ਅਗਸਤ 2023 ਤੱਕ ਚੰਦਰਯਾਨ-3 ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਸੀ। ਇਹ ਉਹੀ ਸਮਾਂ ਸੀ ਜਦੋਂ ਚੰਦਰਯਾਨ-3 ਨੇ ਚੰਦਰਮਾ ‘ਤੇ ਸਫਲ ਲੈਂਡਿੰਗ ਕੀਤੀ ਸੀ। ਚੰਦਰਯਾਨ-3 (Chandrayaan-3) ਤੋਂ ਬਾਅਦ, ਕਰਨਾਟਕ ਦੇ ਚੋਣ ਨਤੀਜੇ ਸਭ ਤੋਂ ਵੱਧ ਖੋਜੀਆਂ ਜਾਣ ਵਾਲੀਆਂ ਖਬਰਾਂ ਸਨ। ਇਹ ਨਤੀਜੇ 13 ਮਈ 2023 ਨੂੰ ਆਏ ਸਨ। ਇਸ ਤੋਂ ਬਾਅਦ ਲੋਕਾਂ ਨੇ ਇਜ਼ਰਾਈਲ ਦੇ ਮੁੱਦੇ ਅਤੇ ਅਭਿਨੇਤਾ ਸਤੀਸ਼ ਕੌਸ਼ਿਕ ਦੀ ਮੌਤ ਬਾਰੇ ਜਾਣਨ ਲਈ ਦਿਲਚਸਪੀ ਦਿਖਾਈ ਹੈ। ਇਸਦੇ ਨਾਲ ਹੀ, ਬਜਟ-2023, ਤੁਰਕੀ ਵਿੱਚ ਭੂਚਾਲ, ਅਤੀਕ ਅਹਿਮਦ ਕਤਲ ਕੇਸ, ਮਣੀਪੁਰ ਹਿੰਸਾ ਅਤੇ ਉੜੀਸਾ ਰੇਲ ਹਾਦਸਾ ਸਾਲ ਦੇ ਸਿਖਰਲੇ 10 ਖੋਜ ਵਿਸ਼ਿਆਂ ਵਿੱਚ ਰਹੇ। The post 2023 ‘ਚ ਗੂਗਲ ‘ਤੇ ਭਾਰਤ ‘ਚ ਸਭ ਤੋਂ ਜ਼ਿਆਦਾ ਸਰਚ ਕੀਤਾ ਚੰਦਰਯਾਨ-3 appeared first on TheUnmute.com - Punjabi News. Tags:
|
ਘਰਵਾਲੀ ਦੇ ਪਿੱਛੇ-ਪਿੱਛੇ ਗੁਰਜੀਤ ਸਿੰਘ ਜਾਵੇਗਾ ਸਪਾਊਸ ਵੀਜ਼ਾ 'ਤੇ ਕੈਨੇਡਾ Tuesday 12 December 2023 06:56 AM UTC+00 | Tags: breaking-news canada canada-study kaur-immigration latest-news news spouse-visa ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ,12 ਦਸੰਬਰ 2023: ਸਾਫੂਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਦਾ ਕੈਨੇਡਾ ਦਾ ਸਪਾਊਸ ਵੀਜ਼ਾ (spouse visa) ਥੋੜ੍ਹੇ ਦਿਨਾਂ 'ਚ ਲਗਵਾ ਕੇ ਦਿੱਤਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਗੁਰਜੀਤ ਸਿੰਘ ਦੀ ਪਤਨੀ ਪ੍ਰਦੀਪ ਕੌਰ ਸਟੱਡੀ ਵੀਜ਼ਾ ਤੇ ਸਤੰਬਰ ਇਨਟੇਕ ਲਈ ਕੈਨੇਡਾ ਚਲੀ ਗਈ ਸੀ। ਗੁਰਜੀਤ ਸਿੰਘ ਦੀ ਪਤਨੀ ਪ੍ਰਦੀਪ ਕੌਰ ਦੇ ਹੁੰਦਿਆ ਹੀ ਫਾਈਲ ਰੀਝ ਨਾਲ ਤਿਆਰ ਕਰਕੇ ਲਗਾਈ ਤੇ ਥੋੜ੍ਹੇ ਹੀ ਦਿਨਾਂ ਚ ਵੀਜ਼ਾ ਆ ਗਿਆ। ਇਸ ਮੌਕੇ ਗੁਰਜੀਤ ਸਿੰਘ ਸਾਫੂਵਾਲਾ ਅਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ (spouse visa) ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084 The post ਘਰਵਾਲੀ ਦੇ ਪਿੱਛੇ-ਪਿੱਛੇ ਗੁਰਜੀਤ ਸਿੰਘ ਜਾਵੇਗਾ ਸਪਾਊਸ ਵੀਜ਼ਾ ‘ਤੇ ਕੈਨੇਡਾ appeared first on TheUnmute.com - Punjabi News. Tags:
|
ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜੋੜੇ ਸਾਫ਼ ਕਰਨ ਦੀ ਕੀਤੀ ਸੇਵਾ Tuesday 12 December 2023 07:11 AM UTC+00 | Tags: breaking-news latest-news news punjab-news sachkhand-sri-darbar sgpc shiromani-akali-dal sri-darbar-sahib sukhbir-singh-badal ਅੰਮ੍ਰਿਤਸਰ ,12 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ 103ਵਾਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ ਹੈ | ਤਿੰਨ ਦਿਨ ਤੱਕ ਸੁਖਬੀਰ ਸਿੰਘ ਬਾਦਲ ਤੇ ਉਨਾਂ ਦਾ ਪਰਿਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆਮ ਸ਼ਰਧਾਲੂਆਂ ਵਾਂਗ ਸੇਵਾ ਕਰਨਗੇ | ਜਿਸ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਅੱਜ ਪਹਿਲੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਜੋੜੇ ਘਰ ‘ਚ ਸੇਵਾ ਕੀਤੀ | ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਹੈ | ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਵਿੱਚ ਜਾ ਕੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ। ਇੱਥੇ ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਹੀ ਹੈ, ਜਿਸ ਦੇ ਚੱਲਦੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ | The post ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜੋੜੇ ਸਾਫ਼ ਕਰਨ ਦੀ ਕੀਤੀ ਸੇਵਾ appeared first on TheUnmute.com - Punjabi News. Tags:
|
ਕੇਂਦਰ ਸਰਕਾਰ ਦਾ ਟੀਚਾ 2030 ਤੱਕ ਸੜਕ ਹਾਦਸਿਆਂ ਤੇ ਮੌਤਾਂ ਦੀ ਗਿਣਤੀ ਨੂੰ ਅੱਧਾ ਕਰਨਾ: ਨਿਤਿਨ ਗਡਕਰੀ Tuesday 12 December 2023 07:29 AM UTC+00 | Tags: accident breaking-news latest-news news nitin-gadkari road-accidents save-life-foundation savelife-foundation-reports transaport ਚੰਡੀਗ੍ਹੜ,12 ਦਸੰਬਰ 2023: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਟੀਚਾ 2024 ਵਿੱਚ ਇਸ ਨੂੰ ਪ੍ਰਾਪਤ ਕਰਨ ਦੇ ਆਪਣੇ ਪਹਿਲੇ ਟੀਚੇ ਨੂੰ ਸੋਧ ਕੇ 2030 ਤੱਕ ਸੜਕ ਹਾਦਸਿਆਂ (Road Accidents) ਅਤੇ ਉਨ੍ਹਾਂ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਅੱਧਾ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਬੇਹਤਰੀਨ ਯਤਨਾਂ ਦੇ ਬਾਵਜੂਦ ਹਾਦਸਿਆਂ ਨੂੰ ਘਟਾਉਣ ਵਿੱਚ ਉਨ੍ਹਾਂ ਨੂੰ ਉਮੀਦ ਅਨੁਸਾਰ ਨਤੀਜੇ ਨਹੀਂ ਮਿਲੇ ਹਨ। ਇਸ ਤੋਂ ਪਹਿਲਾਂ ਸਤੰਬਰ 2022 ਵਿੱਚ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਸਾਰੇ ਸੂਬਿਆਂ ਦੇ ਟਰਾਂਸਪੋਰਟ ਮੰਤਰੀਆਂ ਅਤੇ ਅਧਿਕਾਰੀਆਂ ਨੂੰ 2024 ਤੱਕ ਸੜਕ ਹਾਦਸਿਆਂ ਅਤੇ ਉਨ੍ਹਾਂ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਸੀ। ਸੇਵ ਲਾਈਫ ਫਾਊਂਡੇਸ਼ਨ ਦੁਆਰਾ ਤਿਆਰ ਕੀਤੀ ਗਈ ‘ਰੋਡ ਸੇਫਟੀ ਗੁੱਡ ਪ੍ਰੈਕਟਿਸਜ਼ ਇਨ ਇੰਡੀਆ’ ਸਿਰਲੇਖ ਵਾਲੀ ਰਿਪੋਰਟ ਨੂੰ ਜਾਰੀ ਕਰਦੇ ਹੋਏ ਗਡਕਰੀ ਨੇ ਕਿਹਾ, ਅਸੀਂ ਜੋ ਤਾਜ਼ਾ ਟੀਚਾ ਰੱਖਿਆ ਹੈ, ਉਹ ਹੈ ਕਿ 2030 ਤੋਂ ਪਹਿਲਾਂ ਅਸੀਂ ਹਾਦਸਿਆਂ ਅਤੇ ਮੌਤਾਂ ਨੂੰ 50 ਫੀਸਦੀ ਤੱਕ ਘਟਾਵਾਂਗੇ। ਅਸੀਂ 2030 ਤੱਕ ਦੇਸ਼ ਵਿੱਚ ਸੜਕ ਹਾਦਸਿਆਂ ਅਤੇ ਇਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਅੱਧਾ ਕਰਨ ਲਈ ਕੰਮ ਕਰਾਂਗੇ। ਭਾਰਤ ‘ਚ ਸੜਕ ਹਾਦਸਿਆਂ ਦੇ ਅੰਕੜੇਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸੜਕ ਹਾਦਸਿਆਂ (Road Accidents) ਦੀ ਗਿਣਤੀ 2022 ਵਿੱਚ 12 ਪ੍ਰਤੀਸ਼ਤ ਵਧ ਕੇ 4.6 ਲੱਖ ਤੋਂ ਵੱਧ ਹੋ ਗਈ, ਨਤੀਜੇ ਵਜੋਂ ਹਰ ਘੰਟੇ ਵਿੱਚ 19 ਮੌਤਾਂ ਹੋਈਆਂ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਵਿੱਚ ਹਰ ਘੰਟੇ 53 ਸੜਕ ਹਾਦਸੇ ਵਾਪਰਦੇ ਹਨ। 2022 ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (UTs) ਦੁਆਰਾ ਕੁੱਲ 4,61,312 ਸੜਕ ਹਾਦਸੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 1,68,491 ਜਣਿਆਂ ਦੀ ਜਾਨ ਚਲੀ ਗਈ ਅਤੇ 4,43,366 ਜ਼ਖਮੀ ਹੋਏ। ਭਾਰਤ ਵਿੱਚ ਸੜਕ ਹਾਦਸੇ – 2022 ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਹਾਦਸਿਆਂ ਵਿੱਚ 11.9 ਫੀਸਦੀ, ਮੌਤਾਂ ਵਿੱਚ 9.4 ਫੀਸਦੀ ਅਤੇ ਜ਼ਖਮੀਆਂ ਵਿੱਚ 15.3 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸੇਵਲਾਈਫ ਫਾਊਂਡੇਸ਼ਨ ਰਿਪੋਰਟ ਮੁਤਾਬਕ ਕਾਰੀਡੋਰ-ਅਧਾਰਤ ਸੜਕ ਸੁਰੱਖਿਆ ਅਭਿਆਸਾਂ ਨੂੰ ਅਪਣਾਉਣ ਨਾਲ ਹਰ ਸਾਲ 40,000 ਤੋਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਰਿਪੋਰਟ ਨੇ ਰਾਸ਼ਟਰੀ ਰਾਜਮਾਰਗ 48 (ਪੁਰਾਣਾ ਮੁੰਬਈ-ਪੁਣੇ ਹਾਈਵੇ) ਜ਼ੀਰੋ ਫੈਟੈਲਿਟੀ ਕੋਰੀਡੋਰ (ZFC) ਪ੍ਰੋਜੈਕਟ ਵਰਗੇ ਚੰਗੇ ਅਭਿਆਸਾਂ ਨੂੰ ਉਜਾਗਰ ਕੀਤਾ, ਜਿਸ ਨੇ 2018 ਅਤੇ 2021 ਦੇ ਵਿਚਕਾਰ ਮੌਤ ਦਰ ਵਿੱਚ 61 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ। ਇਸੇ ਤਰ੍ਹਾਂ, ਸਬਰੀਮਾਲਾ ਸੁਰੱਖਿਅਤ ਜ਼ੋਨ ਨੇ 2019 ਅਤੇ 2021 ਦਰਮਿਆਨ ਜ਼ੀਰੋ ਸੜਕ ਦੁਰਘਟਨਾ ਮੌਤਾਂ ਨੂੰ ਕਾਇਮ ਰੱਖਿਆ ਹੈ, ਜੋ ਦੇਸ਼ ਭਰ ਦੇ ਤੀਰਥ ਸਥਾਨਾਂ ਲਈ ਇੱਕ ਬਲੂਪ੍ਰਿੰਟ ਵਜੋਂ ਕੰਮ ਕਰਦਾ ਹੈ। The post ਕੇਂਦਰ ਸਰਕਾਰ ਦਾ ਟੀਚਾ 2030 ਤੱਕ ਸੜਕ ਹਾਦਸਿਆਂ ਤੇ ਮੌਤਾਂ ਦੀ ਗਿਣਤੀ ਨੂੰ ਅੱਧਾ ਕਰਨਾ: ਨਿਤਿਨ ਗਡਕਰੀ appeared first on TheUnmute.com - Punjabi News. Tags:
|
ਤਰੁਣ ਚੁੱਘ ਵੱਲੋਂ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ Tuesday 12 December 2023 08:55 AM UTC+00 | Tags: article-370 news punjab-bjp punjab-news supreme-court tarun-chugh ਨਵਾਂਸ਼ਹਿਰ 12 ਦਸੰਬਰ 2023 : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੰਵਿਧਾਨ ਦੀ ਧਾਰਾ 370 (Article 370) ਅਤੇ 35ਏ ‘ਤੇ ਨਰਿੰਦਰ ਮੋਦੀ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੂਰਅੰਦੇਸ਼ੀ ਕਦਮਾਂ ਦੀ ਇਤਿਹਾਸਕ ਜਿੱਤ ਹੈ। ਤਰੁਣ ਚੁੱਘ ਨੇ ਕਿਹਾ ਕਿ ਜੰਮੂ-ਕਸ਼ਮੀਰ 2019 ਤੋਂ ਬਾਅਦ ਵਿਕਾਸ ਅਤੇ ਵਿਕਾਸ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋਇਆ ਹੈ ਅਤੇ ਜੰਮੂ-ਕਸ਼ਮੀਰ ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਦ੍ਰਿੜ ਸੰਕਲਪ ਹੈ ਕਿ ਤਰੱਕੀ ਦਾ ਫਲ ਨਾ ਸਿਰਫ਼ ਜੰਮੂ-ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਸਕੇ, ਸਗੋਂ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ ‘ਤੇ ਪਏ ਵਰਗਾਂ ਤੱਕ ਵੀ ਉਨ੍ਹਾਂ ਦੇ ਲਾਭ ਪਹੁੰਚਾਏ ਜਿਨ੍ਹਾਂ ਨੂੰ ਆਰਟੀਕਲ ਦੇ ਕਾਰਨ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿਰਫ਼ ਕਾਨੂੰਨੀ ਫ਼ੈਸਲਾ ਨਹੀਂ ਹੈ; ਇਹ ਉਮੀਦ ਦੀ ਕਿਰਨ ਹੈ। ਇੱਕ ਉੱਜਵਲ ਭਵਿੱਖ ਦਾ ਵਾਅਦਾ ਅਤੇ ਦੇਸ਼ ਦੀ ਮੁੱਖ ਵਿਚਾਰਧਾਰਾ ਵਿੱਚ ਇੱਕ ਮਜ਼ਬੂਤ, ਵਧੇਰੇ ਸੰਯੁਕਤ ਭਾਰਤ ਬਣਾਉਣ ਦੇ ਸਾਡੇ ਸਮੂਹਿਕ ਸੰਕਲਪ ਦਾ ਪ੍ਰਮਾਣ। ਤਰੁਣ ਚੁੱਘ ਨੇ ਕਿਹਾ ਕਿ ਜਦੋਂ ਤੋਂ ਜੰਮੂ-ਕਸ਼ਮੀਰ ਨੇ ਨਵਾਂ ਅਧਿਆਏ ਸ਼ੁਰੂ ਕੀਤਾ ਹੈ, ਉਦੋਂ ਤੋਂ ਅਤਿਵਾਦੀ ਘਟਨਾਵਾਂ ਵਿੱਚ 45.2% ਅਤੇ 90% ਦੀ ਕਮੀ ਆਈ ਹੈ। 2018 ਤੋਂ 2023 ਦੇ ਮੁਕਾਬਲੇ ਘੁਸਪੈਠ ਪਥਰਾਅ ਵਰਗੇ ਕਾਨੂੰਨ ਅਤੇ ਵਿਵਸਥਾ ਦੇ ਮੁੱਦੇ 97% ਘਟੇ ਹਨ। ਇੱਥੋਂ ਤੱਕ ਕਿ ਸੁਰੱਖਿਆ ਕਰਮੀਆਂ ਦੇ ਮਾਰੇ ਜਾਣ ਦੀ ਗਿਣਤੀ ਵਿੱਚ 65% ਕਮੀ ਆਈ ਹੈ। ਚੁੱਘ ਨੇ ਕਿਹਾ ਕਿ 2018 ਵਿੱਚ ਪੱਥਰਬਾਜ਼ੀ ਦੀਆਂ 1,767 ਘਟਨਾਵਾਂ ਹੋਈਆਂ, ਜੋ ਹੁਣ ਲਗਭਗ ਜ਼ੀਰੋ ਹਨ। 370 (Article 370) ਦੇ ਖਾਤਮੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਅਤਿਵਾਦੀਆਂ ਦੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰਾਜ ਵਿੱਚ ਰਿਕਾਰਡ 1.88 ਕਰੋੜ ਸੈਲਾਨੀ ਆਏ ਅਤੇ ਸੈਰ-ਸਪਾਟਾ ਖੇਤਰ ਵਿੱਚ ਵਾਧਾ ਹੋਇਆ ਹੈ 2018 ‘ਚ ਜੰਮੂ-ਕਸ਼ਮੀਰ ‘ਚ 199 ਨੌਜਵਾਨ ਅਤਿਵਾਦੀ ਬਣੇ, 2023 ‘ਚ ਇਹ ਗਿਣਤੀ ਘੱਟ ਕੇ 12 ਰਹਿ ਗਈ। ਚੁੱਘ ਨੇ ਅੱਗੇ ਕਿਹਾ, “ਜੰਮੂ-ਕਸ਼ਮੀਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸਿਹਰਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਦੂਰਅੰਦੇਸ਼ੀ ਕਦਮਾਂ ਲਈ ਜਾਂਦਾ ਹੈ।” The post ਤਰੁਣ ਚੁੱਘ ਵੱਲੋਂ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਖ਼ਰੀਦੀ ਤਰਪਾਲ ਦੀ 'ਸ਼ੱਕੀ' ਪ੍ਰਕਿਰਿਆ 'ਤੇ ਲਾਈ ਰੋਕ, ਜਾਂਚ ਦੇ ਦਿੱਤੇ ਹੁਕਮ Tuesday 12 December 2023 09:05 AM UTC+00 | Tags: breaking-news dubious latest-news news punjab-government punjab-market-commitee punjab-news ਚੰਡੀਗੜ੍ਹ, 12 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੱਕੀ ਟੈਂਡਰਾਂ ਦੇ ਮੱਦੇਨਜ਼ਰ ਅਨਾਜ ਪ੍ਰਬੰਧਨ ਲਈ ਕਰੋੜਾਂ ਰੁਪਏ ਦੀਆਂ ਤਰਪਾਲਾਂ ਖਰੀਦੇ ਜਾਣ ਦੀ ਸ਼ੱਕੀ ਪ੍ਰਕਿਰਿਆ ਰੋਕ ਲਗਾ ਦਿੱਤੀ ਹੈ | ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਕਈ ਮਹੀਨਿਆਂ ਤੋਂ ਖ਼ਰੀਦ ਏਜੰਸੀਆਂ ਵੱਲੋਂ ਤਰਪਾਲਾਂ ਖਰੀਦੇ ਜਾਣ ਦੇ ਟੈਂਡਰਾਂ ਦਾ ਅੰਦਰੋਂ- ਅੰਦਰੀ ਰੌਲਾ ਰੱਪਾ ਪੈ ਰਿਹਾ ਸੀ ਜਿਸ ਕਰ ਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਡਾਇਰੈਕਟਰ ਵੀ ਬਦਲੇ ਜਾ ਚੁੱਕੇ ਹਨ। ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਤਰਪਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸਾਉਣੀ ਦੇ ਹਾਲ ਹੀ ਵਿੱਚ ਸਮਾਪਤ ਹੋਏ ਮੰਡੀਕਰਨ ਸੀਜ਼ਨ ਦੌਰਾਨ ਤਰਪਾਲਾਂ ਦੀ ਖ਼ਰੀਦ ਲਈ ਕੀਤੇ ਟੈਂਡਰਾਂ ਨੂੰ ਰੱਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਵੱਲੋਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਨੂੰ ਤਰਪਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਜੇਕਰ ਜਾਂਚ ਵਿੱਚ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਟੈਂਡਰ ਰੱਦ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸੂਬਾ ਸਰਕਾਰ ਕੋਲ ਸ਼ਿਕਾਇਤ ਪਹੁੰਚੀ ਸੀ। ਜਿਸ ਵਿੱਚ ਕਿਹਾ ਗਿਆ ਕਿ ਮਾਰਕੀਟ ਕਮੇਟੀ ਵੱਲੋਂ ਖਰੀਦੀਆਂ ਗਈਆਂ ਤਰਪਾਲਾਂ ਕਥਿਤ ਮਹਿੰਗੀਆਂ ਲਈਆਂ ਜਾ ਰਹੀਆਂ ਹਨ। ਤਰਪਾਲ ਦਾ ਰੇਟ ਲਗਭਗ ਦੁੱਗਣਾ ਹੈ। ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਕਥਿਤ ਚੂਨਾ ਲਗਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਜਾਂਚ ਕਰਨ ਲਈ ਕਿਹਾ ਹੈ ਕਿ ਤਰਪਾਲਾਂ ਦੇ ਰੇਟ ਅਚਾਨਕ ਕਿਵੇਂ ਵਧ ਗਏ। ਇਸ ਨੂੰ ਪਹਿਲਾਂ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਸੀ ਅਤੇ ਸਰਕਾਰ ਨੂੰ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਹੈ? ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਜੇਕਰ ਇਸ ਵਿੱਚ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਕਈ ਅਧਿਕਾਰੀਆਂ ਦੇ ਗਾਜ ਡਿੱਗੇਗੀ | ਜਿਕਰਯੋਗ ਹੈ ਕਿ ਮਾਰਕੀਟ ਕਮੇਟੀ ਪੰਜਾਬ ਦੀਆਂ ਮੰਡੀਆਂ ਦੀ ਦੇਖ-ਰੇਖ ਕਰਦੀ ਹੈ। ਇੱਥੇ ਵਿਕਣ ਲਈ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਮਾਰਕੀਟ ਕਮੇਟੀ ਦੀ ਹੈ। ਖਾਸ ਤੌਰ ‘ਤੇ ਬਰਸਾਤ ਦੇ ਮੌਸਮ ਦੌਰਾਨ ਫਸਲ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਤਰਪਾਲ ਦਿੱਤੀ ਜਾਂਦੀ ਹੈ। ਇਸ ਕੰਮ ਲਈ ਇਹ ਤਰਪਾਲ ਖਰੀਦੀ ਜਾ ਰਹੀ ਸੀ, ਜਿਸ ਦੀ ਸ਼ਿਕਾਇਤ ਤੋਂ ਬਾਅਦ ਇਸ ਵਿੱਚ ਬੇਨਿਯਮੀਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। The post ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਖ਼ਰੀਦੀ ਤਰਪਾਲ ਦੀ ‘ਸ਼ੱਕੀ’ ਪ੍ਰਕਿਰਿਆ ‘ਤੇ ਲਾਈ ਰੋਕ, ਜਾਂਚ ਦੇ ਦਿੱਤੇ ਹੁਕਮ appeared first on TheUnmute.com - Punjabi News. Tags:
|
ਹਿਮਾਲੀਅਨ ਖੇਤਰ 'ਚ ਭਾਰੀ ਬਰਫਬਾਰੀ ਦੀ ਭਵਿੱਖਬਾਣੀ, ਮੈਦਾਨੀ ਇਲਾਕਿਆਂ 'ਚ ਪਵੇਗੀ ਕੜਾਕੇ ਦੀ ਠੰਢ Tuesday 12 December 2023 10:03 AM UTC+00 | Tags: breaking-news heavy-snowfall himalayan-region news punjab-news punjab-weather snowfall snowfallnews winter ਚੰਡੀਗੜ੍ਹ, 12 ਦਸੰਬਰ 2023: ਪਿਛਲੇ 48 ਘੰਟਿਆਂ ‘ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਰਾਤ ਦਾ ਤਾਪਮਾਨ 6 ਤੋਂ 10 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਜਿਸਦਾ ਅਸਰ ਪੰਜਾਬ ‘ਚ ਵੀ ਦੇਖਿਆ ਗਿਆ ਹੈ | ਪੰਜਾਬ ‘ਚ ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ| ਮੌਸਮ ਵਿਭਾਗ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਹਿਮਾਲੀਅਨ ਖੇਤਰ ‘ਚ ਬਰਫਬਾਰੀ (snowfall) ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਹਵਾਵਾਂ ਦੀ ਰਫ਼ਤਾਰ ਥੋੜੀ ਜਿਹੀ ਵੀ ਵਧ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਦੇ ਰੂਪ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ‘ਚ ਧੁੰਦ ਦਾ ਕਹਿਰ ਵਧਦਾ ਜਾ ਰਿਹਾ ਹੈ। ਬਨਾਰਸ, ਲਖਨਊ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਵਿਜ਼ੀਬਿਲਟੀ 200 ਮੀਟਰ ਤੋਂ ਵੀ ਘੱਟ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਘੱਟੋ-ਘੱਟ ਪਾਰਾ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਅਨੁਮਾਨਾਂ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਹਿਮਾਲਿਆ ਦੇ ਪੀਰਪੰਜਲ ਰੇਂਜ ‘ਚ ਜ਼ਿਆਦਾ ਬਰਫਬਾਰੀ (snowfall) ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਇਨ੍ਹਾਂ ਇਲਾਕਿਆਂ ‘ਚ ਦੋ ਦਿਨਾਂ ਤੱਕ ਭਾਰੀ ਬਰਫਬਾਰੀ ਹੁੰਦੀ ਹੈ ਤਾਂ ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪਵੇਗਾ। ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਘੱਟੋ-ਘੱਟ ਪਾਰਾ ਡਿੱਗਣ ਦੀ ਸੰਭਾਵਨਾ ਵਧ ਸਕਦੀ ਹੈ। ਫਿਲਹਾਲ ਉੱਤਰੀ ਭਾਰਤ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ 6 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ। ਵਿਗਿਆਨੀ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ 16 ਦਸੰਬਰ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਦਿਨ ਅਤੇ ਰਾਤ ਦੇ ਤਾਪਮਾਨ ‘ਚ ਗਿਰਾਵਟ ਦੇਖੀ ਜਾ ਸਕਦੀ ਹੈ। ਜਦਕਿ ਵੱਖ-ਵੱਖ ਇਲਾਕਿਆਂ ‘ਚ ਧੁੰਦ ਦਾ ਕਹਿਰ ਲਗਾਤਾਰ ਵਧਦਾ ਰਹੇਗਾ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਹਾੜੀ ਇਲਾਕਿਆਂ ‘ਚ ਰਾਤ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਉਪਰਲੇ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ ਲਗਾਤਾਰ ਮਾਈਨਸ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਕਸ਼ਮੀਰ ਸਮੇਤ ਲੇਹ-ਲਦਾਖ ਖੇਤਰਾਂ ‘ਚ ਤਾਪਮਾਨ ਜ਼ੀਰੋ ਤੋਂ 4 ਤੋਂ 11 ਡਿਗਰੀ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਉੱਤਰਾਖੰਡ ਅਤੇ ਹਿਮਾਚਲ ਦੇ ਕੁਝ ਹਿੱਸਿਆਂ ‘ਚ ਪੱਛਮੀ ਗੜਬੜੀ ਕਾਰਨ ਕੁਝ ਇਲਾਕਿਆਂ ‘ਚ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ। The post ਹਿਮਾਲੀਅਨ ਖੇਤਰ ‘ਚ ਭਾਰੀ ਬਰਫਬਾਰੀ ਦੀ ਭਵਿੱਖਬਾਣੀ, ਮੈਦਾਨੀ ਇਲਾਕਿਆਂ ‘ਚ ਪਵੇਗੀ ਕੜਾਕੇ ਦੀ ਠੰਢ appeared first on TheUnmute.com - Punjabi News. Tags:
|
ਪਟਿਆਲਾ: ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼, ਵਿਅਕਤੀ ਨੂੰ ਮੌਕੇ 'ਤੇ ਕੀਤਾ ਕਾਬੂ Tuesday 12 December 2023 10:16 AM UTC+00 | Tags: breaking-news kali-mata-temple news patiala secrilege shri-kali-mata-temple sri-kali-mata-temple ਪਟਿਆਲਾ, 12 ਦਸੰਬਰ 2023: ਪੰਜਾਬ ਦੇ ਵਿੱਚ ਮੁੜ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾਵਾਂ ਸਾਹਮਣੇ ਆਈ ਹੈ, ਇਹ ਮੰਦਭਾਗੀ ਘਟਨਾ ਪਟਿਆਲਾ ਦੇ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ (Shri Kali Mata temple) ਤੋਂ ਸਾਹਮਣੇ ਆਇਆ ਜਿੱਥੇ ਸ਼ਹਿਰ ਦੇ ਰਹਿਣ ਵਾਲੇ ਮਨਜੀਤ ਸਿੰਘ ਨਾਮੀ ਵਿਅਕਤੀ ਨੇ ਮਾਤਾ ਦੀ ਪਵਿੱਤਰ ਮੂਰਤੀ ਦੇ ਸਿੰਘਾਂਸਨ ਦੇ ਨਜਦੀਕ ਜਾਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਉਕਤ ਵਿਅਕਤੀ ਨੂੰ (Shri Kali Mata temple) ਸੇਵਾਦਾਰਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਜਿੱਥੇ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ | ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਐੱਸ.ਐੱਸ.ਪੀ ਵਰੁਣ ਸ਼ਰਮਾ ਤੇ ਐਸਡੀਐਮ ਇਸਮਿੱਤ ਵਿਜੇ ਸਿੰਘ ਵੀ ਮੌਕੇ ‘ਤੇ ਪਹੁੰਚੇ | ਇਸ ਮੌਕੇ ਪਟਿਆਲਾ ਦੇ ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਇਸ ਮਾਮਲੇ ਦੀ ਬਹੁਤ ਹੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਇਸ ਬੇਅਦਬੀ ਦੀ ਕੋਸ਼ਿਸ਼ ਪਿੱਛੇ ਕਿਸ ਦੀ ਸਾਜ਼ਿਸ਼ ਹੈ, ਇਹ ਜਾਂਚ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ | ਦੋਸ਼ੀ ਪਾਏ ਜਾਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | The post ਪਟਿਆਲਾ: ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼, ਵਿਅਕਤੀ ਨੂੰ ਮੌਕੇ ‘ਤੇ ਕੀਤਾ ਕਾਬੂ appeared first on TheUnmute.com - Punjabi News. Tags:
|
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦਾ ਪਹਿਲਾ ਜੱਥਾ ਮੋਹਾਲੀ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਲਈ ਰਵਾਨਾ Tuesday 12 December 2023 10:21 AM UTC+00 | Tags: aam-aadmi-party amritsar-talwandi-sabo-religious-circuit breaking-news cm-bhagwant-mann latest-news mohali mohali-news mukh-mantri-tirath-yatra news ਐਸ.ਏ.ਐਸ.ਨਗਰ, 12 ਦਸੰਬਰ, 2023: ਐਸ.ਏ.ਐਸ.ਨਗਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਤੀਰਥ ਯਾਤਰਾ (Mukh Mantri Tirath Yatra) ਤਹਿਤ ਮੋਹਾਲੀ ਹਲਕੇ ਦੇ 43 ਸ਼ਰਧਾਲੂਆਂ ਦਾ ਪਹਿਲਾ ਜੱਥਾ ਮੰਗਲਵਾਰ ਨੂੰ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ, ਮੋਹਾਲੀ ਤੋਂ ਰਵਾਨਾ ਕੀਤਾ ਗਿਆ। ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵਿਅਕਤੀਗਤ ਕਿੱਟਾਂ ਕੰਬਲ, ਚਾਦਰ, ਸਿਰਹਾਣਾ, ਤੌਲੀਆ, ਛੱਤਰੀ, ਜਾਪ ਮਾਲਾ ਅਤੇ ਟਾਇਲਟਰੀ ਕਿੱਟਾਂ ਵੀ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸਾਂ ਰਾਹੀਂ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ, ਸ੍ਰੀ ਵੈਸ਼ਨੋ ਦੇਵੀ, ਮਾਤਾ ਚਿੰਤਪੁਰਨੀ ਜੀ, ਮਾਤਾ ਨੈਣਾ ਦੇਵੀ ਜੀ, ਮਾਤਾ ਜਵਾਲਾ ਜੀ, ਸਾਲਾਸਰ ਧਾਮ, ਖਾਟੂ ਸ਼ਿਆਮ ਜੀ ਅਤੇ ਹੋਰ ਧਾਰਮਿਕ ਮਹੱਤਤਾ ਵਾਲੇ ਸਥਾਨਾਂ ਦੇ ਦਰਸ਼ਨ ਕਰ ਸਕਣਗੇ।ਇਸ ਤੋਂ ਇਲਾਵਾ ਰੇਲ ਗੱਡੀਆਂ ਰਾਹੀਂ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ, ਵਾਰਾਣਸੀ, ਮਥੁਰਾ, ਅਜਮੇਰ ਸ਼ਰੀਫ ਅਤੇ ਹੋਰ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਏ.ਸੀ. ਬੱਸਾਂ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਤੱਕ ਪਹੁੰਚਾਉਣਗੀਆਂ ਅਤੇ ਰਹਿਣ-ਸਹਿਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਹਰੇਕ ਸ਼ਰਧਾਲੂ ਦੀ ਪੂਰੀ ਮੈਡੀਕਲ ਜਾਂਚ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰੇਕ ਹਲਕੇ ਵਿੱਚੋਂ ਤੀਰਥ ਯਾਤਰਾ (Mukh Mantri Tirath Yatra) ਲਈ ਅੱਠ-ਅੱਠ ਬੱਸਾਂ ਰਵਾਨਾ ਹੋਣਗੀਆਂ ਅਤੇ ਸ਼ਰਧਾਲੂਆਂ ਨੂੰ ਯਾਤਰਾ ਲਈ ਇੱਕ ਪੈਸਾ ਵੀ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦਾ ਦੂਜਾ ਜੱਥਾ ਡੇਰਾਬੱਸੀ ਹਲਕੇ ਦੇ ਗੁਰਦੁਆਰਾ ਨਾਭਾ ਸਾਹਿਬ, ਜ਼ੀਰਕਪੁਰ ਤੋਂ ਭਲਕੇ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਪਹਿਲਕਦਮੀ ਸਮਾਜ ਦੇ ਇੱਕ ਵੱਡੇ ਵਰਗ ਨੂੰ, ਜੋ ਕਿ ਕਿਸੇ ਕਾਰਨ ਕਰਕੇ ਪਵਿੱਤਰ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕਦੇ ਸਨ, ਨੂੰ ਦੇਸ਼ ਭਰ ਵਿੱਚ ਇਨ੍ਹਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਵਿੱਚ ਮਦਦ ਮਿਲੇਗੀ।ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ‘ਤੇ ਲਿਆ ਜਾਵੇਗਾ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੀਰਥ ਯਾਤਰਾ ਰੂਟ ‘ਤੇ ਸਥਿਤ ਸਰਕਾਰੀ ਹਸਪਤਾਲਾਂ ਨੂੰ ਪਹਿਲਾਂ ਹੀ ਅਲਰਟ ‘ਤੇ ਰੱਖਿਆ ਗਿਆ ਹੈ। The post ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦਾ ਪਹਿਲਾ ਜੱਥਾ ਮੋਹਾਲੀ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਲਈ ਰਵਾਨਾ appeared first on TheUnmute.com - Punjabi News. Tags:
|
ਭਾਰਤ 'ਚ ਮਨੀ ਹਾਇਸਟ ਵਰਗੀ ਕਾਲਪਨਿਕ ਵੈੱਬ ਸੀਰੀਜ਼ ਦੀ ਕੀ ਲੋੜ, ਜਦੋਂ ਤੁਹਾਡੇ ਕੋਲ ਕਾਂਗਰਸ ਹੈ !: PM ਮੋਦੀ Tuesday 12 December 2023 10:41 AM UTC+00 | Tags: breaking-news congress money-heist news pm-modi rahul-gandhi ਚੰਡੀਗੜ੍ਹ, 12 ਦਸੰਬਰ, 2023: ਆਮਦਨ ਕਰ ਅਧਿਕਾਰੀਆਂ ਨੇ ਕਾਂਗਰਸ ਦੇ ਇੱਕ ਸੰਸਦ ਮੈਂਬਰ ਦੇ ਪਰਿਵਾਰ ਦੀ ਮਾਲਕੀ ਵਾਲੀ ਸ਼ਰਾਬ ਬਣਾਉਣ ਵਾਲੀ ਕੰਪਨੀ ਵਿਰੁੱਧ ਛਾਪੇਮਾਰੀ ਦੌਰਾਨ ਹੁਣ ਤੱਕ 351 ਕਰੋੜ ਰੁਪਏ ਜ਼ਬਤ ਕੀਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ਨੂੰ ਲੈ ਕੇ ਕਾਂਗਰਸ ਨੂੰ ਲਗਾਤਾਰ ਘੇਰਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਹੀ ਭਾਜਪਾ ਦੇ ਐਕਸ ਹੈਂਡਲ ‘ਤੇ ਪੋਸਟ ਕੀਤਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਪ੍ਰਧਾਨ ਮੰਤਰੀ ਨੇ ਕੈਪਸ਼ਨ ਵਿੱਚ ਲਿਖਿਆ, “ਭਾਰਤ ਵਿੱਚ ਮਨੀ ਹਾਇਸਟ (Money Heist) ਵਰਗੀ ਇੱਕ ਕਾਲਪਨਿਕ ਵੈੱਬ ਸੀਰੀਜ਼ ਦੀ ਕੀ ਲੋੜ ਹੈ, ਜਦੋਂ ਤੁਹਾਡੇ ਕੋਲ ਕਾਂਗਰਸ ਹੈ, ਜਿਸ ਦੀਆਂ ਚੋਰੀਆਂ 70 ਸਾਲਾਂ ਤੋਂ ਵੱਧ ਸਮੇਂ ਤੋਂ ਮਸ਼ਹੂਰ ਹਨ।” ਪ੍ਰਧਾਨ ਮੰਤਰੀ ਦੁਆਰਾ ਪੋਸਟ ਕੀਤਾ ਗਿਆ ਵੀਡੀਓ ਭਾਜਪਾ ਦੇ ਐਕਸ ਹੈਂਡਲ ਤੋਂ ਪੋਸਟ ਕੀਤਾ ਗਿਆ ਹੈ। ਇਸ ਵਿੱਚ ਪੈਸੇ ਦੀ ਚੋਰੀ ਦੇ ਵਿਸ਼ੇ ਦੀ ਵਰਤੋਂ ਕਰਦੇ ਹੋਏ, ਪਾਰਟੀ ਨੇ ਆਮਦਨ ਕਰ ਵਿਭਾਗ ਦੁਆਰਾ ਕਾਂਗਰਸ ਸੰਸਦ ਦੇ ਅਹਾਤੇ ਤੋਂ ਜ਼ਬਤ ਕੀਤੇ ਪੈਸੇ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਵੀਡੀਓ ਵਿੱਚ ਮਨੀ ਹੀਸਟ ਦੇ ਬੈਕਗਰਾਉਂਡ ਮਿਊਜ਼ਿਕ ਦੀ ਵੀ ਵਰਤੋਂ ਕੀਤੀ ਗਈ ਹੈ। ਇਸੇ ਵੀਡੀਓ ‘ਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਸੰਸਦ ਮੈਂਬਰ ਦੀ ਫੋਟੋ ਵੀ ਦਿਖਾਈ ਗਈ ਹੈ। ਇੰਨਾ ਹੀ ਨਹੀਂ, ਮਨੀ ਹਾਇਸਟ (Money Heist) ਦੀ ਕਲਿੱਪ ਨੂੰ ਐਡਿਟ ਕੀਤਾ ਗਿਆ ਹੈ ਅਤੇ ਰਾਹੁਲ ਗਾਂਧੀ ਦਾ ਚਿਹਰਾ ਇੱਕ ਪਾਤਰ ਦੇ ਚਿਹਰੇ ‘ਤੇ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਵੱਡੇ ਲਾਕਰ ਤੋਂ ਬਾਹਰ ਨਿਕਲਦੇ ਹੋਏ ਅਤੇ ਨੋਟਾਂ ਦੇ ਬੰਡਲ ‘ਤੇ ਪਏ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ ਰਾਂਚੀ ਅਤੇ ਹੋਰ ਥਾਵਾਂ ‘ਤੇ ਵੀ ਤਲਾਸ਼ੀ ਲਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਸਾਹੂ ਦੇ ਘਰ ਤੋਂ ਹੁਣ ਤੱਕ ਕਿੰਨੀ ਨਕਦੀ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
The post ਭਾਰਤ ‘ਚ ਮਨੀ ਹਾਇਸਟ ਵਰਗੀ ਕਾਲਪਨਿਕ ਵੈੱਬ ਸੀਰੀਜ਼ ਦੀ ਕੀ ਲੋੜ, ਜਦੋਂ ਤੁਹਾਡੇ ਕੋਲ ਕਾਂਗਰਸ ਹੈ !: PM ਮੋਦੀ appeared first on TheUnmute.com - Punjabi News. Tags:
|
IND vs NEP: ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਜਬਰਦਸ਼ਤ ਵਾਪਸੀ, ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ Tuesday 12 December 2023 10:53 AM UTC+00 | Tags: breaking-news cricket-bnews cricket-news india ind-vs-nep nepal news u-19-asia-cup ਚੰਡੀਗੜ੍ਹ, 12 ਦਸੰਬਰ, 2023: ਦੁਬਈ ‘ਚ ਚੱਲ ਰਹੇ ਅੰਡਰ-19 ਏਸ਼ੀਆ ਕੱਪ (U-19 Asia Cup) ‘ਚ ਅੱਜ ਭਾਰਤ ਦਾ ਸਾਹਮਣਾ ਨੇਪਾਲ ਨਾਲ ਹੋਇਆ। ਭਾਰਤੀ ਗੇਂਦਬਾਜ਼ਾਂ ਨੇ ਨੇਪਾਲ ਨੂੰ 22.1 ਓਵਰਾਂ ‘ਚ 52 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤੀ ਟੀਮ ਲਈ ਰਾਜ ਲਿੰਬਾਨੀ ਨੇ ਸਭ ਤੋਂ ਵੱਧ ਸੱਤ ਵਿਕਟਾਂ ਲਈਆਂ। ਜਵਾਬ ‘ਚ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 7.1 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਭਾਰਤ ਲਈ ਆਦਰਸ਼ ਸਿੰਘ ਨੇ 13 ਗੇਂਦਾਂ ਵਿੱਚ 13 ਦੌੜਾਂ ਅਤੇ ਅਰਸ਼ੀਨ ਕੁਲਕਰਨੀ ਨੇ 30 ਗੇਂਦਾਂ ਵਿੱਚ 43 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਵਿੱਚ ਇੱਕ ਚੌਕਾ ਅਤੇ ਪੰਜ ਛੱਕੇ ਜੜੇ। ਭਾਰਤੀ ਟੀਮ ਦਾ ਇਹ ਤੀਜਾ ਮੈਚ ਸੀ। ਆਖਰੀ (U-19 Asia Cup) ਦੋ ਵਿੱਚੋਂ, ਭਾਰਤ ਨੇ ਇੱਕ ਜਿੱਤਿਆ ਅਤੇ ਦੂਜਾ ਹਾਰਿਆ ਹੈ । ਭਾਰਤ ਪਿਛਲੇ ਮੈਚ ਵਿੱਚ ਪਾਕਿਸਤਾਨ ਤੋਂ ਅੱਠ ਵਿਕਟਾਂ ਨਾਲ ਹਾਰ ਗਿਆ ਸੀ। ਇਸ ਹਾਰ ਤੋਂ ਬਾਅਦ ਟੀਮ ਇਕ ਵਾਰ ਫਿਰ ਜਿੱਤ ਦੀ ਲੀਹ ‘ਤੇ ਪਰਤ ਆਈ ਹੈ। ਪਾਕਿਸਤਾਨ ਤੋਂ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ। The post IND vs NEP: ਅੰਡਰ-19 ਏਸ਼ੀਆ ਕੱਪ ‘ਚ ਭਾਰਤ ਦੀ ਜਬਰਦਸ਼ਤ ਵਾਪਸੀ, ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ appeared first on TheUnmute.com - Punjabi News. Tags:
|
Rajasthan CM: ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ Tuesday 12 December 2023 11:01 AM UTC+00 | Tags: breaking-news news rajasthan rajasthan-bjp rajasthan-breaking rajasthan-cm rajasthan-new-cm ਚੰਡੀਗੜ੍ਹ, 12 ਦਸੰਬਰ, 2023: ਰਾਜਸਥਾਨ ਵਿੱਚ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ। ਭਜਨ ਲਾਲ ਸ਼ਰਮਾ (Bhajan Lal Sharma) ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਜਨ ਲਾਲ ਦੇ ਨਾਂ ਦਾ ਐਲਾਨ ਵਿਧਾਇਕ ਦਲ ਦੀ ਬੈਠਕ ‘ਚ ਕੀਤਾ ਗਿਆ ਹੈ । ਸੂਬਾ ਦਫ਼ਤਰ ਵਿੱਚ ਹੋਈ ਵਿਧਾਇਕ ਦਲ ਦੀ ਬੈਠਕ ਵਿੱਚ ਭਾਜਪਾ ਹਾਈਕਮਾਂਡ ਵੱਲੋਂ ਤੈਅ ਕੀਤੇ ਗਏ ਨਾਂ ਦਾ ਐਲਾਨ ਕੀਤਾ ਗਿਆ ਅਤੇ ਸਾਰਿਆਂ ਨੇ ਭਜਨ ਲਾਲ ਸ਼ਰਮਾ ਦੇ ਨਾਂ 'ਤੇ ਸਹਿਮਤੀ ਜਤਾਈ। ਸੂਤਰਾਂ ਮੁਤਾਬਕ ਵਸੁੰਧਰਾ ਰਾਜੇ ਨੇ ਹੀ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਭਜਨ ਲਾਲ ਸ਼ਰਮਾ (Bhajan Lal Sharma) ਸੰਘ ਦੇ ਪਿਛੋਕੜ ਤੋਂ ਆਉਂਦੇ ਹਨ। ਉਹ ਮੂਲ ਰੂਪ ਤੋਂ ਭਰਤਪੁਰ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਸੂਬਾ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲ ਰਹੇ ਸਨ। ਬੈਠਕ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਨੇ ਬੈਠਕ ਤੋਂ ਪਹਿਲਾਂ ਹੀ ਵਸੁੰਧਰਾ ਰਾਜੇ ਨੂੰ ਨਵੇਂ ਮੁੱਖ ਮੰਤਰੀ ਦਾ ਨਾਂ ਪ੍ਰਸਤਾਵਿਤ ਕਰਨ ਲਈ ਮਨਾ ਲਿਆ ਸੀ। ਉਪ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਦੇ ਨਾਵਾਂ ਦਾ ਵੀ ਛੇਤੀ ਹੀ ਐਲਾਨ ਹੋ ਸਕਦਾ ਹੈ। The post Rajasthan CM: ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ appeared first on TheUnmute.com - Punjabi News. Tags:
|
ਪੰਜਾਬ ਦੇ ਨੌਜਵਾਨਾਂ ਦਾ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਪੱਧਰ ਉੱਚਾ ਚੁੱਕਣ ਲਈ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ ਦਾ ਪ੍ਰਬੰਧ Tuesday 12 December 2023 11:07 AM UTC+00 | Tags: breaking-news latest-news news punjab the-unmute-breaking-news workshop ਚੰਡੀਗੜ੍ਹ, 12 ਦਸੰਬਰ 2023: ਪੰਜਾਬ (PUNJAB) ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਦੇ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ (ਲੜਕਿਆਂ ਲਈ) ਦੇ ਪਹਿਲੇ ਪੜਾਅ ਦਾ ਆਗਾਜ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕੀਤਾ ਗਿਆ ਹੈ। ਇਹ ਵਰਕਸ਼ਾਪ 15 ਦਸੰਬਰ ਤੱਕ ਜਾਰੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਦੀ ਹਮੇਸ਼ਾ ਵਕਾਲਤ ਕਰਦੇ ਹਨ। ਇਸੇ ਮਕਸਦ ਦੀ ਪੂਰਤੀ ਲਈ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਰਪ੍ਰਸਤੀ ਹੇਠ ਨੌਜਵਾਨਾਂ ਨੂੰ ਸਹੀ ਸੇਧ ਦੇਣ, ਕਿੱਤਾ-ਮੁੱਖੀ ਕੋਰਸਾਂ, ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆ ਸਬੰਧੀ ਜਾਣਕਾਰੀ ਦੇਣ ਲਈ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਿਖਲਾਈ ਵਰਕਸ਼ਾਪ ਵਿੱਚ ਪੰਜਾਬ (PUNJAB) ਦੇ ਸਾਰੇ ਜ਼ਿਲ੍ਹਿਆਂ ਦੇ 115 ਨੌਜਵਾਨ ਭਾਗ ਲੈ ਰਹੇ ਹਨ। ਇਸ ਯੁਵਕ ਵਰਕਸ਼ਾਪ ਵਿੱਚ ਰਾਜ ਦੇ ਐਫੀਲੀਏਟ ਯੂਥ ਕਲੱਬਾਂ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਇਹ ਨੌਜਵਾਨ ਯੂਥ ਕਲੱਬਾਂ ਰਾਹੀਂ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਉੱਘੇ ਵਿਸ਼ਾ-ਮਾਹਿਰ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਵਰਕਸ਼ਾਪ ਦੇ ਉਦਘਾਟਨ ਸਮਾਰੋਹ ਦੌਰਾਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਤੇ ਰੁਪਿੰਦਰ ਕੌਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਅਧਿਕਾਰੀ ਹਾਜ਼ਿਰ ਹੋਏ। ਇਸ ਮੌਕੇ ਸਾਬਕਾ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਨੇ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਨੌਜਵਾਨਾਂ ਨਾਲ ਸਾਂਝੀ ਕੀਤੀ। The post ਪੰਜਾਬ ਦੇ ਨੌਜਵਾਨਾਂ ਦਾ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਪੱਧਰ ਉੱਚਾ ਚੁੱਕਣ ਲਈ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ ਦਾ ਪ੍ਰਬੰਧ appeared first on TheUnmute.com - Punjabi News. Tags:
|
ਮੋਹਾਲੀ 'ਚ ਹੁਣ ਹਾਰਨ ਵਜਾਉਣਾ ਪੈ ਸਕਦੈ ਮਹਿੰਗਾ, ਪੁਲਿਸ ਨੂੰ ਪ੍ਰੈਸ਼ਰ ਹਾਰਨ ਵਰਤਣ ਵਾਲਿਆਂ ਵਿਰੁੱਧ ਵੀ ਸਖ਼ਤੀ ਕਰਨ ਦੇ ਹੁਕਮ Tuesday 12 December 2023 11:14 AM UTC+00 | Tags: aashika-jain breaking-news mohali mohali-police news pressure-horn punjab-news ਐਸ.ਏ.ਐਸ.ਨਗਰ, 12 ਦਸੰਬਰ, 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸ਼ੋਰ ਪ੍ਰਦੂਸ਼ਣ ਨਿਗਰਾਨ ਟੀਮਾਂ ਨੂੰ ਕਿਹਾ ਹੈ ਕਿ ਉਹ ਜ਼ਿਲ੍ਹੇ ਵਿੱਚ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਧੁਨੀ ਪ੍ਰਦੂਸ਼ਣ (pressure horn) ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤਣ ਅਤੇ ਵਾਤਾਵਰਣ ਮੁਆਵਜ਼ਾ ਵਸੂਲਣ ਤੋਂ ਇਲਾਵਾ ਉਪਕਰਨ ਜ਼ਬਤ ਕਰਨ। ਉਨ੍ਹਾਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਬਾਰੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000 ਦੀ ਉਲੰਘਣਾ ਕਰਨ ਵਾਲੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਡਿਪਟੀ ਕਮਿਸ਼ਨਰ ਨੇ ਸ਼ੋਰ ਪ੍ਰਦੂਸ਼ਣ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਨਤਕ ਥਾਵਾਂ ‘ਤੇ ਸ਼ੋਰ ਦਾ ਪੱਧਰ ਨਿਰਧਾਰਿਤ ਨੇਮਾਂ ਚ ਰੱਖਣ ਲਈ ਉਪ ਮੰਡਲ ਕਮੇਟੀਆਂ ਅਤੇ ਪੀ.ਪੀ.ਸੀ.ਬੀ. ਦੇ ਅਧਿਕਾਰੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਸ਼ੋਰ ਨਿਯਮਾਂ ਦੀ ਉਲੰਘਣਾ ਦੇ ਦੰਡ ਅਨੁਸਾਰ, ਲਾਊਡ ਸਪੀਕਰਾਂ ਦੀ ਵਰਤੋਂ ਦੇ ਮਾਮਲੇ ਵਿੱਚ ਸਰੋਤ ਉਪਕਰਣ ਨੂੰ ਜ਼ਬਤ ਕਰਨ ਤੋਂ ਇਲਾਵਾ 10,000 ਰੁਪਏ ਦਾ ਈ.ਸੀ. (ਵਾਤਾਵਰਣ ਮੁਆਵਜ਼ਾ) ਭਰਨਾ ਪਵੇਗਾ। ਇਸੇ ਤਰ੍ਹਾਂ, ਜੇਨਰੇਟਰ ਸੈੱਟਾਂ ਦੇ ਸਬੰਧ ਵਿੱਚ ਉਲੰਘਣਾ ਕਰਨ ਨਾਲ ਉਪਭੋਗਤਾ ਨੂੰ 1000 ਕੇ ਵੀ ਏ ਤੋਂ ਵੱਧ ਸਮਰੱਥਾ ਦੇ ਮਾਮਲੇ ਵਿੱਚ 1 ਲੱਖ ਰੁਪਏ, 62.5 ਤੋਂ 1000 ਕੇ ਵੀ ਏ ਤੱਕ ਲਈ 25000 ਰੁਪਏ ਅਤੇ 62.5 ਕੇ ਵੀ ਏ ਲਈ 10000 ਰੁਪਏ ਦਾ ਵਾਤਾਵਰਣ ਮੁਆਵਜ਼ਾ ਵਸੂਲੇ ਜਾਣ ਤੋਂ ਇਲਾਵਾ ਜੈਨਰੇਟਰ ਸੈੱਟਾਂ ਨੂੰ ਸੀਲ ਕਰਨ ਦੀ ਵਿਵਸਥਾ ਹੈ। ਇਸ ਤੋਂ ਇਲਾਵਾ, ਆਵਾਜ਼ ਕੱਢਣ ਵਾਲੇ ਨਿਰਮਾਣ ਉਪਕਰਣਾਂ ਦੀ ਨਿਯਮਿਤ ਧੁਨੀ ਤੋਂ ਉੱਪਰ ਵਰਤੋਂ ਦੀ ਉਲੰਘਣਾ ਕਰਨ ‘ਤੇ ਉਪਕਰਣਾਂ (pressure horn) ਨੂੰ ਜ਼ਬਤ/ਸੀਲ ਕਰਨ ਤੋਂ ਇਲਾਵਾ ਵਾਤਾਵਰਣ ਮੁਆਵਜ਼ੇ ਵਜੋਂ 50000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਮੋਹਾਲੀ ਨੂੰ ‘ਹੋਂਕਿੰਗ ਫ੍ਰੀ ਜ਼ੋਨ’ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਅਤੇ ਜ਼ਿਲ੍ਹਾ ਪੁਲਿਸ ਨੂੰ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕਰਨ ਦੇ ਨਾਲ-ਨਾਲ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸਾਈਲੈਂਸ ਜ਼ੋਨ (ਸਕੂਲ, ਹਸਪਤਾਲ ਅਤੇ ਜੁਡੀਸ਼ੀਅਲ ਕੰਪਲੈਕਸ ਆਦਿ) ਵਿੱਚ ‘ਨੋ ਹਾਰਨ’ ਨਿਯਮ ਦੀ ਉਲੰਘਣਾ ਕਰਦਾ ਹੈ, ਉਸ ਨਾਲ ਵੀ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਪੀਕਰਾਂ ਦੀ ਅਵਾਜ਼ ਸਥਾਨ ਦੇ ਅਹਾਤੇ ਤੱਕ ਸੀਮਤ ਰੱਖਣ ਅਤੇ ਕਿਸੇ ਵੀ ਹਾਲਤ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪੀਕਰਾਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨ। ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨ ਕਮੇਟੀਆਂ ਅਤੇ ਥਾਣਾ ਪੱਧਰ ਦੀਆਂ ਟੀਮਾਂ ਨੂੰ ਸਪੱਸ਼ਟ ਕੀਤਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਦੂਸ਼ਣ ਦਾ ਕਰਨ ਬਣਦਾ ਸਾਮਾਨ ਤੁਰੰਤ ਜ਼ਬਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ, ਮੈਰਿਜ ਪੈਲੇਸ ਮਾਲਕਾਂ ਅਤੇ ਜਨਤਕ ਇਕੱਠਾਂ/ਸੱਭਿਆਚਾਰਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੋਰ ਪ੍ਰਦੂਸ਼ਣ ਦੇ ਖਤਰੇ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਸ਼ੋਰ ਪੱਧਰ ਦੀ ਨਿਰਧਾਰਿਤ ਸੀਮਾ ਅਨੁਸਾਰ ਹੀ ਅਵਾਜ਼ ਦਾ ਪੱਧਰ ਰੱਖਣ। ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ, ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ, ਏ ਸੀ ਏ ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਐਸ ਪੀ (ਸਿਟੀ-1) ਅਕਾਸ਼ਦੀਪ ਸਿੰਘ ਔਲਖ, ਮਨਪ੍ਰੀਤ ਸਿੰਘ ਐਸ ਪੀ (ਦਿਹਾਤੀ), ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਮੁੱਖ ਮੰਤਰੀ ਦੇ ਫੀਲਡ ਅਫਸਰ ਇੰਦਰ ਪਾਲ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ ਅਤੇ ਵਾਤਾਵਰਣ ਇੰਜੀਨੀਅਰ ਪੀ.ਪੀ.ਸੀ.ਬੀ ਗੁਰਸ਼ਰਨ ਦਾਸ ਤੋਂ ਇਲਾਵਾ ਈ.ਓਜ਼ ਅਤੇ ਬੀ.ਡੀ.ਪੀ.ਓਜ਼ ਮੌਜੂਦ ਸਨ। The post ਮੋਹਾਲੀ ‘ਚ ਹੁਣ ਹਾਰਨ ਵਜਾਉਣਾ ਪੈ ਸਕਦੈ ਮਹਿੰਗਾ, ਪੁਲਿਸ ਨੂੰ ਪ੍ਰੈਸ਼ਰ ਹਾਰਨ ਵਰਤਣ ਵਾਲਿਆਂ ਵਿਰੁੱਧ ਵੀ ਸਖ਼ਤੀ ਕਰਨ ਦੇ ਹੁਕਮ appeared first on TheUnmute.com - Punjabi News. Tags:
|
ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, 13 ਪਿਸਤੌਲਾਂ ਸਮੇਤ ਇਕ ਵਿਅਕਤੀ ਕਾਬੂ Tuesday 12 December 2023 12:55 PM UTC+00 | Tags: amritsar-police arms-act arms-smuggling breaking-news latest-news news punjabi-news punjab-news punjab-police smuggling-racket the-unmute-breaking-news ਚੰਡੀਗੜ੍ਹ/ਅੰਮ੍ਰਿਤਸਰ, 12 ਦਸੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (AMRITSAR POLICE) ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਤਸਕਰੀ ਗਿਰੋਹ ਦੇ ਇਕ ਪ੍ਰਮੁੱਖ ਮੈਂਬਰ ਨੂੰ ਅੰਮ੍ਰਿਤਸਰ ਦੇ ਪਿੰਡ ਭੈਣੀ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਕਾਲੂ (28) ਵਾਸੀ ਪਿੰਡ ਭੁੱਲਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਗ੍ਰਿਫਤਾਰ ਮੁਲਜ਼ਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਨਡੀਪੀਐਸ ਐਕਟ ਅਤੇ ਕੁੱਟ-ਮਾਰ ਨਾਲ ਸਬੰਧਤ ਘੱਟੋ-ਘੱਟ ਅੱਠ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ। ਪੁਲਿਸ ਟੀਮ ਵੱਲੋਂ ਉਸ ਕੋਲੋਂ .32 ਬੋਰ ਦੇ 13 ਪਿਸਤੌਲਾਂ ਤੇ 26 ਮੈਗਜ਼ੀਨਾਂ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕਰਨ ਤੋਂ ਇਲਾਵਾ ਉਸਦੀ ਹੁੰਡਈ ਆਈ-20 ਕਾਰ ਵੀ ਜ਼ਬਤ ਕੀਤੀ ਗਈ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਸਬੰਧੀ ਮਿਲੀ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏਡੀਸੀਪੀ ਸਿਟੀ-2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਵੈਸਟ ਕਮਲਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਸੀਆਈਏ-2 ਦੀ ਪੁਲੀਸ ਟੀਮ (AMRITSAR POLICE) ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡ ਭੈਣੀ, ਥਾਣਾ ਛੇਹਰਟਾ, ਅੰਮ੍ਰਿਤਸਰ ਤੋਂ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਤੋਂ 35,000 ਰੁਪਏ ਵਿੱਚ ਇੱਕ ਪਿਸਤੌਲ ਖਰੀਦ ਕੇ ਪੰਜਾਬ ਵਿੱਚ 50,000 ਰੁਪਏ ਵਿੱਚ ਵੇਚਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ, ਹਥਿਆਰਾਂ ਦੀ ਖਰੀਦ ਅਤੇ ਸਪਲਾਈ ਲੜੀ ਤੋੜਨ ਲਈ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰ. 273 ਮਿਤੀ 10-12-2023 ਨੂੰ ਅਸਲਾ ਐਕਟ ਦੀ ਧਾਰਾ 25/54/59 ਤਹਿਤ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। The post ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, 13 ਪਿਸਤੌਲਾਂ ਸਮੇਤ ਇਕ ਵਿਅਕਤੀ ਕਾਬੂ appeared first on TheUnmute.com - Punjabi News. Tags:
|
ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ: ਸੀ.ਪੀ. ਗੁਰਪ੍ਰੀਤ ਭੁੱਲਰ Tuesday 12 December 2023 01:02 PM UTC+00 | Tags: amritsar-police breaking-news crime drug-smuggling-racket heroin latest-news ndpc-act news ਚੰਡੀਗੜ੍ਹ/ਅੰਮ੍ਰਿਤਸਰ, 12 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ (DRUG) ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 3 ਕਿਲੋ ਹੈਰੋਇਨ ਅਤੇ 9 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ, ਲੋਹਗੜ੍ਹ ਦੇ ਵਿਕਰਮਜੀਤ ਸਿੰਘ ਉਰਫ ਵਿੱਕੀ, ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਦੇ ਵਸਨੀਕ ਰਸ਼ਪਾਲ ਸਿੰਘ, ਅੰਮ੍ਰਿਤਸਰ ਦੀ ਵਰਿਆਮ ਸਿੰਘ ਕਲੋਨੀ ਦੇ ਵਸਨੀਕ ਗੌਰਵ ਉਰਫ ਕਾਲੀ ਅਤੇ ਦੁਰਗਿਆਣਾ ਅਬਾਦੀ, ਅੰਮ੍ਰਿਤਸਰ ਦੇ ਵਸਨੀਕ ਸਾਹਿਲ ਕੁਮਾਰ ਉਰਫ ਮੰਥਨ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੀ ਇਨੋਵਾ ਕਾਰ (ਪੀ.ਬੀ.11ਏ.ਐਕਸ.7843) ਨੂੰ ਵੀ ਜ਼ਬਤ ਕੀਤਾ ਹੈ, ਜਿਸ ਵਿਚ ਉਹ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਠੋਸ ਸੂਚਨਾਵਾਂ ਦੇ ਆਧਾਰ ‘ਤੇ ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏ.ਡੀ.ਸੀ.ਪੀ. ਸਿਟੀ-3, ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ-1 ਦੀਆਂ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਪਿੱਛੇ ਸਥਿਤ ਗੋਲ ਬਾਗ ਦੇ ਖੇਤਰ ਵਿੱਚ ਵਿਸ਼ੇਸ਼ ਪੁਲੀਸ ਚੈਕਿੰਗ ਦੌਰਾਨ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਆਪਣੀ ਇਨੋਵਾ ਕਾਰ ਵਿੱਚ ਹੈਰੋਇਨ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਸੀ.ਪੀ. ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਰਸ਼ਪਾਲ ਸਿੰਘ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਵਿਖੇ ਚੋਰੀ ਅਤੇ ਐਨਡੀਪੀਐਸ (DRUG) ਐਕਟ ਦੇ ਦੋ ਅਪਰਾਧਕ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਹਾਸਲ ਕੀਤੀਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਡੀ ਡਵੀਜ਼ਨ ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21-ਸੀ, 27-ਏ ਅਤੇ 29 ਤਹਿਤ ਐਫਆਈਆਰ ਨੰ. 143 ਮਿਤੀ 10-12-2023 ਦਰਜ ਹੈ। The post ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ: ਸੀ.ਪੀ. ਗੁਰਪ੍ਰੀਤ ਭੁੱਲਰ appeared first on TheUnmute.com - Punjabi News. Tags:
|
ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲੇ: ਪਾਈਪ ਬੈਂਡ ਵਿੱਚ ਮਹਾਰਾਜਾ ਅੱਗਰਸੈਨ ਪਬਲਿਕ ਸਕੂਲ, ਨਵੀਂ ਦਿੱਲੀ ਜੇਤੂ Tuesday 12 December 2023 01:08 PM UTC+00 | Tags: breaking-news mohali-news news school-band-competition ਐੱਸ.ਏ.ਐੱਸ.ਨਗਰ,12 ਦਸੰਬਰ 2023: ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ, ਭਾਰਤ ਸਰਕਾਰ, ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ (School Band Competition) ਦਾ ਅੱਜ ਇਨਫੈਂਟ ਜੀਸਸ ਕਾਨਵੈਂਟ ਸਕੂਲ, ਸੈਕਟਰ 65, ਐੱਸ.ਏ.ਐੱਸ.ਨਗਰ ਵਿਖੇ ਰੰਗਾਰੰਗ ਆਗਾਜ਼ ਹੋਇਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ, ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਵਿਨੇ ਬੁਬਲਾਨੀ ਦੀ ਦੇਖਰੇਖ ਹੇਠ ਹੋ ਰਹੇ ਬੈਂਡ ਮੁਕਾਬਲਿਆਂ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਹੋਈ। ਇਨ੍ਹਾਂ ਬੈਂਡ ਮੁਕਾਬਲਿਆਂ ਦਾ ਉਦਘਾਟਨ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਸੰਜੀਵ ਸ਼ਰਮਾ ਨੇ ਸ਼ਮ੍ਹਾ ਰੋਸ਼ਨ ਕਰਕੇ ਕੀਤਾ ਤੇ ਰਸਮੀਂ ਸ਼ੁਰੂਆਤ ਵੀ ਕਰਵਾਈ ਅਤੇ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਵੱਖੋ ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਸ਼੍ਰੀਮਤੀ ਸ਼ਰੂਤੀ ਸ਼ੁਕਲਾ, ਨੇ ਦੱਸਿਆ ਕਿ ਇਹਨਾਂ ਬੈਂਡ ਮਕਾਬਲਿਆਂ ਦੇ ਪਹਿਲੇ ਦਿਨ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚ ਉੱਤਰੀ ਜ਼ੋਨ ਦੇ ਦਸ ਰਾਜਾਂ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਜਿਨ੍ਹਾਂ ਵਿੱਚ ਪੰਜਾਬ,ਹਰਿਆਣਾ,ਜੰਮੂ-ਕਸ਼ਮੀਰ, ਉੱਤਰਾਖੰਡ,ਹਿਮਾਚਲ ਪ੍ਰਦੇਸ਼,ਉੱਤਰ ਪ੍ਰਦੇਸ਼,ਬਿਹਾਰ,ਲੱਦਾਖ਼,ਦਿੱਲੀ ਦੀਆਂ ਪਾਈਪ ਬੈਂਡ ਤੇ ਬਰਾਸ ਬੈਂਡ ਟੀਮਾਂ ਭਾਗ ਲੈ ਰਹੀਆਂ ਹਨ। ਪਹਿਲੇ ਦਿਨ ਲੜਕਿਆਂ ਦੇ ਮੁਕਾਬਲੇ (School Band Competition) ਮੁਕੰਮਲ ਹੋਏ, ਜਿਨ੍ਹਾਂ ਵਿੱਚੋਂ ਪਾਈਪ ਬੈਂਡ ਮੁਕਾਬਲੇ ਵਿੱਚ ਮਹਾਰਾਜਾ ਅੱਗਰਸੈਨ ਪਬਲਿਕ ਸਕੂਲ, ਨਵੀਂ ਦਿੱਲੀ, ਦੀ ਟੀਮ ਜੇਤੂ ਰਹੀ ਜਦਕਿ ਬਰਾਸ ਬੈਂਡ ਮੁਕਾਬਲੇ ਵਿੱਚ ਡੀ.ਏ.ਵੀ.ਪਬਲਿਕ ਸਕੂਲ, ਹਮੀਰਪੁਰ ਦੀ ਟੀਮ ਚੈਂਪੀਅਨ ਬਣੀ। ਦੇਰ ਸ਼ਾਮ ਹੋਏ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਅਤੇ ਹੋਰਨਾਂ ਅਧਿਕਾਰੀਆਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਲੜਕਿਆਂ ਦੇ ਪਾਈਪ ਤੇ ਬਰਾਸ ਬੈਂਡ ਦੇ ਮੁਕਾਬਲੇ ਕਰਵਾਏ ਗਏ, ਜਦਕਿ 14 ਦਸੰਬਰ ਨੂੰ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਸ਼੍ਰੀਮਤੀ ਰੁਪਿੰਦਰ ਕੌਰ ਗਰੇਵਾਲ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅੰਗਰੇਜ਼ ਸਿੰਘ, ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਇੰਦੂ ਬਾਲਾ ਤੋਂ ਇਲਾਵਾ, ਨੋਡਲ ਅਫ਼ਸਰ ਗੁਰਵੀਰ ਕੌਰ, ਸਿੱਖਿਆ ਵਿਭਾਗ ਦੇ ਅਧਿਕਾਰੀ, ਟੀਮਾਂ ਨਾਲ ਆਏ ਇੰਚਾਰਜ ਸਾਹਿਬਾਨ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਹੋਰ ਪਤਵੰਤੇ ਹਾਜ਼ਰ ਸਨ। The post ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲੇ: ਪਾਈਪ ਬੈਂਡ ਵਿੱਚ ਮਹਾਰਾਜਾ ਅੱਗਰਸੈਨ ਪਬਲਿਕ ਸਕੂਲ, ਨਵੀਂ ਦਿੱਲੀ ਜੇਤੂ appeared first on TheUnmute.com - Punjabi News. Tags:
|
ਲਾਲਜੀਤ ਸਿੰਘ ਭੁੱਲਰ ਨੇ ਲਹਿਰਾਗਾਗਾ 'ਚ 24 ਏਕੜ ਸਰਕਾਰੀ ਜ਼ਮੀਨ ਤੋਂ ਨਾਜਾਇਜ ਕਬਜ਼ਾ ਛੁਡਵਾਇਆ Tuesday 12 December 2023 01:22 PM UTC+00 | Tags: breaking-news government-land laljit-singh-bhullar lehragaga news punjab-news ਲਹਿਰਾਗਾਗਾ, 12 ਦਸੰਬਰ 2023: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਲਗਾਤਾਰ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ ਕਬਜ਼ਿਆਂ ਨੂੰ ਛੁਡਵਾਇਆ ਜਾ ਰਿਹਾ ਹੈ | ਬੀਤੇ ਸਮੇਂ ਵਿੱਚ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਵੱਡੇ ਪੱਧਰ ਉੱਤੇ ਨਜਾਇਜ਼ ਕਬਜ਼ਿਆਂ ਨੂੰ ਛੁਡਵਾਇਆ ਗਿਆ ਸੀ। ਇਸੇ ਲੜੀ ਦੇ ਤਹਿਤ ਪੰਜਾਬ ਦੇ ਮੌਜੂਦਾ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ (Lehragaga) ਵਿੱਚ ਪਹੁੰਚੇ, ਜਿੱਥੇ ਉਹਨਾਂ ਵੱਲੋਂ 24 ਏਕੜ ਸਰਕਾਰੀ ਜ਼ਮੀਨ ਨੂੰ ਨਾਜਾਇਜ ਕਬਜ਼ੇ ਤੋਂ ਛੁਡਵਾਇਆ ਗਿਆ ਹੈ | ਮੀਡੀਆ ਨਾਲ ਗੱਲ ਕਰਦੇ ਹੋਏ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਜ਼ਮੀਨ ਉੱਤੇ ਕਬਜ਼ਾ ਕਰ ਖੇਤੀ ਕੀਤੀ ਜਾ ਰਹੀ ਸੀ। ਜੋ ਕਿ ਹੁਣ ਸਾਡੇ ਵੱਲੋਂ ਇਸ ਨੂੰ ਛੁਡਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਜਾਵੇਗੀ, ਬੋਲੀ ਉੱਤੇ ਇਹੀ ਕਿਸਾਨ ਜ਼ਮੀਨ ਲੈ ਸਕਦੇ ਹਨ ਪਰ ਸਾਡੇ ਵੱਲੋਂ ਨਿਰਪੱਖ ਤੌਰ ‘ਤੇ ਬੋਲੀ ਕਰਵਾ ਇਹ ਜ਼ਮੀਨ ਦਿੱਤੀ ਜਾਵੇਗੀ | ਉਹਨਾਂ ਨੇ ਇਸ ਪੂਰੇ ਮਾਮਲੇ ਉੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਉੱਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਹਲਕੇ ਤੋਂ ਬੀਬੀ ਰਜਿੰਦਰ ਕੌਰ ਭੱਠਲ ਲੰਬੇ ਸਮੇਂ ਤੱਕ ਰਹੇ ਹਨ | ਇਸ ਕਬਜ਼ੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੈ | ਜਿਸ ਕਾਰਨ ਇਹਨਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ | ਇਸਦੇ ਨਾਲ ਹੀ ਉਹਨਾਂ ਨੇ ਚਿਤਾਵਨੀ ਦਿੱਤੀ ਹੈ ਜਿਹਨਾਂ ਨੇ ਅਜੇ ਤੱਕ ਪੰਜਾਬ ਦੀ ਸਰਕਾਰੀ ਜ਼ਮੀਨ ਉਤੋਂ ਕਬਜ਼ਾ ਨਹੀਂ ਛੱਡਿਆ, ਉਹਨਾਂ ਨੇ ਕਿਹਾ ਹੈ ਕਿ ਹੁਣ ਤੱਕ ਸਾਡੇ ਵੱਲੋਂ ਪਿਆਰ ਨਾਲ ਕਬਜ਼ੇ ਛਡਵਾਏ ਜਾ ਰਹੇ ਸੀ ਜੇਕਰ ਅਜੇ ਵੀ ਕਿਸੇ ਨੇ ਕਬਜ਼ਾ ਨਹੀਂ ਛੱਡਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | The post ਲਾਲਜੀਤ ਸਿੰਘ ਭੁੱਲਰ ਨੇ ਲਹਿਰਾਗਾਗਾ ‘ਚ 24 ਏਕੜ ਸਰਕਾਰੀ ਜ਼ਮੀਨ ਤੋਂ ਨਾਜਾਇਜ ਕਬਜ਼ਾ ਛੁਡਵਾਇਆ appeared first on TheUnmute.com - Punjabi News. Tags:
|
ਨਵੰਬਰ 'ਚ ਤੇਜ਼ੀ ਨਾਲ ਵਧੀ ਪ੍ਰਚੂਨ ਮਹਿੰਗਾਈ ਦਰ, ਅੰਕੜਾ 5.55 ਫੀਸਦੀ 'ਤੇ ਪਹੁੰਚਿਆ Tuesday 12 December 2023 01:31 PM UTC+00 | Tags: breaking-news latest-news news retail-inflation retail-inflation-rate ਚੰਡੀਗੜ੍ਹ, 12 ਦਸੰਬਰ 2023: ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦੀ ਪ੍ਰਚੂਨ ਮਹਿੰਗਾਈ (Retail inflation) ਅਕਤੂਬਰ ‘ਚ 4.8 ਫੀਸਦੀ ਦੇ ਚਾਰ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਡਿੱਗਣ ਤੋਂ ਬਾਅਦ ਨਵੰਬਰ ‘ਚ ਤੇਜ਼ੀ ਨਾਲ ਵਧ ਕੇ 5.55 ਫੀਸਦੀ ‘ਤੇ ਪਹੁੰਚ ਗਈ ਹੈ । ਇਸ ਦਾ ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਉੱਚੀਆਂ ਕੀਮਤਾਂ ਹਨ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪ੍ਰਚੂਨ ਮਹਿੰਗਾਈ ਵਿੱਚ ਵਾਧੇ ਦਾ ਕਾਰਨ ਭੋਜਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਾਰੀ ਅੰਕੜਿਆਂ ਮੁਤਾਬਕ ਕ੍ਰਮਵਾਰ ਆਧਾਰ ‘ਤੇ ਮਹਿੰਗਾਈ ਦਰ ‘ਚ 0.54 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਦਰ ਵਿੱਚ ਵਾਧੇ ਦਾ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਨਵੰਬਰ ‘ਚ ਖੁਰਾਕੀ ਮਹਿੰਗਾਈ ਦਰ (Retail inflation) 8.70 ਫੀਸਦੀ ਰਹੀ ਸੀ। ਪਿਛਲੇ ਹਫ਼ਤੇ ਐਲਾਨੀ ਮੁਦਰਾ ਨੀਤੀ ਵਿੱਚ, ਆਰਬੀਆਈ ਨੇ 2023-24 ਲਈ ਸੀਪੀਆਈ ਮਹਿੰਗਾਈ ਦਰ 5.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਹੈ, ਤੀਜੀ ਤਿਮਾਹੀ ਵਿੱਚ ਮਹਿੰਗਾਈ ਦਰ 5.6 ਪ੍ਰਤੀਸ਼ਤ ਅਤੇ ਪਿਛਲੀ ਤਿਮਾਹੀ ਵਿੱਚ 5.2 ਪ੍ਰਤੀਸ਼ਤ ਸੀ। The post ਨਵੰਬਰ ‘ਚ ਤੇਜ਼ੀ ਨਾਲ ਵਧੀ ਪ੍ਰਚੂਨ ਮਹਿੰਗਾਈ ਦਰ, ਅੰਕੜਾ 5.55 ਫੀਸਦੀ ‘ਤੇ ਪਹੁੰਚਿਆ appeared first on TheUnmute.com - Punjabi News. Tags:
|
'ਮਿਸ ਵਰਲਡ ਪੰਜਾਬਣ' ਦਾ ਖ਼ਿਤਾਬ ਜਿੱਤ ਕੇ ਖੰਨਾ ਪਹੁੰਚੀ ਸੁਖਦੀਪ ਕੌਰ ਮੰਡੇਰ ਦਾ ਵਿਸ਼ੇਸ਼ ਸਨਮਾਨ Tuesday 12 December 2023 01:40 PM UTC+00 | Tags: breaking-news miss-world-punjaban news sukhdeep-kaur-mander ਖੰਨਾ, 12 ਦਸੰਬਰ 2023: ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਅੰਤਰਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ‘ਮਿਸ ਵਰਲਡ ਪੰਜਾਬਣ’ (Miss World Punjaban) ਜਿੱਤਣ ਵਾਲੀ ਸੁਖਦੀਪ ਕੌਰ ਮੰਡੇਰ ਦਾ ਖੰਨਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਨੇ ਸੁਖਦੀਪ ਕੌਰ ਮੰਡੇਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕਿ ਸਨਮਾਨ ਕੀਤਾ ਹੈ । ਇਸ ਸਨਮਾਨ ਸਮਾਗਮ 'ਚ ਮਿਸ ਵਰਲਡ ਪੰਜਾਬਣ ਦੀ ਰਨਰ ਅਪ ਸਿਮਰਪ੍ਰੀਤ ਕੌਰ ਅਤੇ ਮਿਸ ਇੰਡੀਆ ਪੰਜਾਬਣ ਚਰਨਜੀਤ ਕੌਰ ਬਰਾੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਖੰਨਾ ਵਿਖੇ ਸੁਖਦੀਪ ਕੌਰ ਮੰਡੇਰ ਨੇ ਪੱਤਰਕਾਰਾਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮਿਸ ਵਿਸ਼ਵ ਪੰਜਾਬਣ (Miss World Punjaban) ਦਾ ਮੁਕਾਬਲਾ ਭਾਰਤ, ਕੈਨੇਡਾ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੋਂ ਚੁਣੀਆਂ ਗਈਆਂ ਪੰਜਾਬਣਾਂ 'ਚ ਅੱਡੀ ਚੋਟੀ ਦਾ ਮੁਕਾਬਲਾ ਕੈਨੇਡਾ ਵਿਖੇ ਟਰਾਂਟੋ ਵਿੱਚ ਹੋਇਆ ਸੀ। ਜਿੱਥੇ ਮੇਰੇ ਸਿਰ ਮਿਸ ਪੰਜਾਬਣ ਦਾ ਖ਼ਿਤਾਬ ਸਜਿਆ। ਉਨ੍ਹਾਂ ਨੇ ਕਿਹਾ ਮੈਨੂੰ ਪੰਜਾਬੀ ਹੋਣ ‘ਤੇ ਬਹੁਤ ਮਾਣ ਹੈ।ਮੈਂ ਹੁਣ ਪੰਜਾਬ 'ਚ ਹੀ ਰਹਿ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਯਤਨ ਕਰਾਂਗੀ।ਕਿਉਂਕਿ ਮੈਨੂੰ ਪੰਜਾਬੀਆਂ ਨੇ ਬਹੁਤ ਮਾਣ ਬਖਸ਼ਿਆ ਹੈ। ਜਦੋਂ ਉਨ੍ਹਾਂ ਨੂੰ ਫਿਲਮਾਂ 'ਚ ਜਾਣ ਵਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਮੇਰਾ ਫਿਲਮਾਂ 'ਚ ਜਾਣ ਦਾ ਅਜੇ ਕੋਈ ਇਰਾਦਾ ਨਹੀਂ।ਮੈਨੂੰ ਕਈ ਫਿਲਮਾਂ ਦੇ ਆਫਰ ਆ ਚੁੱਕੇ ਹਨ, ਜਿੰਨ੍ਹਾਂ ਨੂੰ ਮੈਂ ਕੋਰੀ ਨਾਂਹ ਕਰ ਦਿੱਤੀ ਹੈ।
The post ‘ਮਿਸ ਵਰਲਡ ਪੰਜਾਬਣ’ ਦਾ ਖ਼ਿਤਾਬ ਜਿੱਤ ਕੇ ਖੰਨਾ ਪਹੁੰਚੀ ਸੁਖਦੀਪ ਕੌਰ ਮੰਡੇਰ ਦਾ ਵਿਸ਼ੇਸ਼ ਸਨਮਾਨ appeared first on TheUnmute.com - Punjabi News. Tags:
|
ਹੁਸ਼ਿਆਰਪੁਰ ਤੋਂ ਸ਼ਰਧਾਲੂਆਂ ਲਈ ਸ਼੍ਰੀ ਸਾਲਾਸਰ ਧਾਮ ਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ AC ਵੋਲਵੋ ਬੱਸ ਰਵਾਨਾ Tuesday 12 December 2023 01:49 PM UTC+00 | Tags: breaking-news hoshiarpur khatu-shyam-ji news salasar-dham ਹੁਸ਼ਿਆਰਪੁਰ, 12 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ (Shri Salasar Dham) ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਚੱਲ ਰਹੀ ਪਹਿਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰੰਜੀਤਾ ਚੌਧਰੀ, ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ ਮੱਟੂ ਅਤੇ ਐਸਡੀਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ। ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ (Shri Salasar Dham) ਅਤੇ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕ ਦੇਸ਼ ਭਰ ਦੇ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਯਾਤਰਾ ਦੀ ਸਹੂਲਤ ਮੁਫਤ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ, ਜਿਸ ਵਿੱਚ ਉਨ•ਾਂ ਦੇ ਸਫਰ, ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖਰਚੇ ਸ਼ਾਮਲ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਵਿੱਤਰ ਅਸਥਾਨਾਂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਣਸੀ, ਅਯੁੱਧਿਆ ਅਤੇ ਵ੍ਰਿੰਦਾਨਾ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀਆਂ ਯਾਤਰਾਵਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਰੋਜ਼ਾਨਾ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਬ੍ਰਹਮ ਸ਼ੰਕਰ ਜਿੰਪਾ ਨੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਇਸ ਤੀਰਥ ਯਾਤਰਾ ‘ਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਸਾਧਨ ਰੇਲਗੱਡੀ ਅਤੇ ਛੋਟੀ ਦੂਰੀ ਲਈ ਸੜਕ ਮਾਰਗ ਰਾਹੀਂ ਏ.ਸੀ. ਬੱਸਾਂ ਰਾਹੀਂ ਯਾਤਰਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਬੁਢਾਪੇ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਸੂਬਾ ਸਰਕਾਰ ਦੀ ਇਸ ਵਿਸ਼ੇਸ਼ ਯੋਜਨਾ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਮੌਕੇ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਆਰ.ਐਸ.ਗਿੱਲ, ਜੀ.ਐਮ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਜਸਬੀਰ ਕੋਟਲਾ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਰਾਜੇਸ਼ਵਰ ਦਿਆਲ ਬੱਬੀ, ਵਰਿੰਦਰ ਸ਼ਰਮਾ ਬਿੰਦੂ, ਸਚਿਨ ਗੁਪਤਾ, ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਸਤਵੰਤ ਸਿੰਘ ਸਿਆਣ, ਕੌਂਸਲਰ ਸ. ਵਿਜੇ ਅਗਰਵਾਲ, ਪ੍ਰਦੀਪ ਬਿੱਟੂ, ਸੰਤੋਸ਼ ਸੈਣੀ, ਧੀਰਜ ਸ਼ਰਮਾ, ਮੁਨੀਸ਼ ਸ਼ਰਮਾ, ਮਨੀ ਗੋਗੀਆ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। The post ਹੁਸ਼ਿਆਰਪੁਰ ਤੋਂ ਸ਼ਰਧਾਲੂਆਂ ਲਈ ਸ਼੍ਰੀ ਸਾਲਾਸਰ ਧਾਮ ਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ AC ਵੋਲਵੋ ਬੱਸ ਰਵਾਨਾ appeared first on TheUnmute.com - Punjabi News. Tags:
|
ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜਾਰੀ: ਡਿਪਟੀ ਕਮਿਸ਼ਨਰ ਡਾ. ਪੱਲਵੀ Tuesday 12 December 2023 01:56 PM UTC+00 | Tags: breaking-news deputy-commissioner-dr-pallavi latest-news news punjab-news punjab-panchyat-election voter-lists ਮਾਲੇਰਕੋਟਲਾ 12 ਨਵੰਬਰ 2023: ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਣ ਵਾਲੀਆਂ ਗ੍ਰਾਮ ਪੰਚਾਇਤ ਆਮ ਚੋਣਾਂ ਲਈ ਵੋਟਰ ਸੂਚੀਆਂ (voter lists) ਦੀ ਤਿਆਰੀ ਦਾ ਕੰਮ ਜ਼ਿਲ੍ਹੇ ‘ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 11 ਦਸੰਬਰ 2023 ਤੋਂ 18 ਦਸੰਬਰ 2023 ਤੱਕ ਵੋਟਰ ਸੂਚੀਆਂ ਦੀ ਤਿਆਰ ਕੀਤੀ ਜਾਣੀ ਹੈ ਅਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ 20 ਦਸੰਬਰ 2023 ਨੂੰ ਜਾਰੀ ਕੀਤੀ ਜਾਵੇਗੀ, ਜਿਸ ਉਤੇ 21 ਦਸੰਬਰ ਤੋਂ 29 ਦਸੰਬਰ 2023 ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ ਅਤੇ ਦਰਜ ਹੋਏ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ 2024 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੁੱਚੀ ਪ੍ਰਕਿਰਿਆ ਤੋਂ ਬਾਅਦ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਲਈ 7 ਜਨਵਰੀ 2024 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਵੇਗੀ। The post ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜਾਰੀ: ਡਿਪਟੀ ਕਮਿਸ਼ਨਰ ਡਾ. ਪੱਲਵੀ appeared first on TheUnmute.com - Punjabi News. Tags:
|
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਨਵਾਂਗਾਉੰ ਵਿਖੇ 24 ਏਕੜ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ Tuesday 12 December 2023 02:00 PM UTC+00 | Tags: breaking-news news panchayat-land ਚੰਡੀਗੜ੍ਹ/ਮੂਨਕ (ਸੰਗਰੂਰ) , 12 ਦਸੰਬਰ 2023: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਮੂਣਕ ਨੇੜਲੇ ਪਿੰਡ ਨਵਾਂਗਾਉਂ ਵਿਖੇ 24 ਏਕੜ ਪੰਚਾਇਤੀ ਜ਼ਮੀਨ (PANCHAYAT LAND) ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਖੁਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਪਿੰਡ ਨਵਾਂਗਾਉਂ ਵਿਖੇ ਵਿਧਾਇਕ ਲਹਿਰਾ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮੁਹਿੰਮ ਸਦਕਾ ਸੂਬੇ ਵਿਚ ਹੁਣ ਤੱਕ 12000 ਏਕੜ ਤੋਂ ਵੱਧ ਜ਼ਮੀਨ ਨਾਜਾਇਜ਼ ਕਬਜ਼ੇ ਤੋਂ ਛੁਡਵਾ ਕੇ ਪੰਚਾਇਤਾਂ ਨੂੰ ਸੌਂਪੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਹਿਰਾ ਹਲਕੇ ਅਧੀਨ ਆਉਂਦੇ ਇਸ ਪਿੰਡ ਦੀ ਇਹ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਜਿਸ ਤੋਂ ਕਬਜ਼ਾਧਾਰੀਆਂ ਨੇ ਅੱਜ ਖੁਦ ਕਬਜ਼ਾ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸੀਜ਼ਨ ਦੌਰਾਨ ਇਸ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਜਾਵੇਗੀ ਅਤੇ ਉਸ ਸਮੇਂ ਕੋਈ ਵੀ ਸਫ਼ਲ ਬੋਲੀਕਾਰ ਚਕੋਤੇ ਉਤੇ ਇਹ ਜ਼ਮੀਨ ਲੈ ਸਕੇਗਾ। ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੰਚਾਇਤੀ ਜ਼ਮੀਨਾਂ (PANCHAYAT LAND) ਉੱਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮਾਮਲੇ ਪ੍ਰਤੀ ਬਹੁਤ ਗੰਭੀਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਜਿਹੀਆਂ ਘਟਨਾਵਾਂ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਗ੍ਰਾਮ ਪੰਚਾਇਤ ਨੂੰ ਸੌਂਪ ਕੇ ਮਾਲੀਏ ਦੇ ਹੋਰ ਸਰੋਤ ਪੈਦਾ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨਾਲ ਹੀ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਖ਼ਾਲੀ ਕਰਵਾਈ ਜ਼ਮੀਨ ‘ਤੇ ਮੁੜ ਤੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਬਰਿੰਦਰ ਗੋਇਲ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਜੋਸ਼ੋ ਖਰੋਸ਼ ਨਾਲ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਜਾਇੰਟ ਡਾਇਰੈਕਟਰ (ਸ਼ਾਮਲਾਤ ਸੈੱਲ) ਸ. ਜਗਵਿੰਦਰਜੀਤ ਸਿੰਘ ਸੰਧੂ, ਐਸ.ਡੀ.ਐਮ. ਲਹਿਰਾ ਸ. ਸੂਬਾ ਸਿੰਘ, ਡਵੀਜ਼ਨਲ ਡਿਪਟੀ ਡਾਇਰੈਕਟਰ ਪੰਚਾਇਤ ਵਿਨੋਦ ਕੁਮਾਰ ਗਾਗਟ, ਡੀ.ਡੀ.ਪੀ.ਓ. ਸ. ਸੁਖਚੈਨ ਸਿੰਘ, ਡੀ.ਐਸ.ਪੀ. ਸ. ਪਰਮਿੰਦਰ ਸਿੰਘ, ਬੀ.ਡੀ.ਪੀ.ਓ. ਸ. ਗੁਰਤੇਗ ਸਿੰਘ, ਸਰਪੰਚ ਨਵਾਂਗਾਉਂ ਸ. ਕੁਲਵੰਤ ਸਿੰਘ ਤੇ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ। The post ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਨਵਾਂਗਾਉੰ ਵਿਖੇ 24 ਏਕੜ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ appeared first on TheUnmute.com - Punjabi News. Tags:
|
ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਸਬੰਧਤ ਬਿੱਲ ਰਾਜ ਸਭਾ 'ਚ ਪਾਸ Tuesday 12 December 2023 02:14 PM UTC+00 | Tags: breaking-news news rajya-sabha ਚੰਡੀਗੜ੍ਹ,12 ਦਸੰਬਰ 2023: ਰਾਜ ਸਭਾ (Rajya Sabha) ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਅਤੇ ਦਫਤਰ ਦੀ ਮਿਆਦ) ਬਿੱਲ 2023 ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਹੈ । ਕੇਂਦਰ ਸਰਕਾਰ ਦੀ ਤਰਫੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੇਸ਼ ਕੀਤਾ ਅਤੇ ਚਰਚਾ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਅਗਸਤ 2023 ਵਿੱਚ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਕਮਿਸ਼ਨਰਾਂ ਦੀ ਨਿਯੁਕਤੀ ਲਈ ਮੂਲ ਕਾਨੂੰਨ ਵਿੱਚ ਕੋਈ ਵਿਵਸਥਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਆਧਾਰ ‘ਤੇ ਇਹ ਬਿੱਲ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਨਾਲ ਚੋਣਾਂ ਦੀ ਨਿਰਪੱਖਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਦੌਰਾਨ ਵਿਰੋਧੀ ਮੈਂਬਰਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਵਾਕਆਊਟ ਕੀਤਾ । ਬਿੱਲ ਨੂੰ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦੇ ਜਵਾਬ ਤੋਂ ਬਾਅਦ ਪਾਸ ਕੀਤਾ ਗਿਆ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ “ਸੁਤੰਤਰਤਾ ਨਾਲ ਕੰਮ ਕਰਨਾ” ਜਾਰੀ ਰੱਖੇਗਾ ਅਤੇ ਇਹ ਬਿੱਲ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਲਿਆਂਦਾ ਗਿਆ । The post ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਸਬੰਧਤ ਬਿੱਲ ਰਾਜ ਸਭਾ 'ਚ ਪਾਸ appeared first on TheUnmute.com - Punjabi News. Tags:
|
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ 21 ਮੁਲਜ਼ਮਾਂ ਦੀ ਅਦਾਲਤ 'ਚ ਪੇਸ਼ੀ, ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ Tuesday 12 December 2023 02:31 PM UTC+00 | Tags: breaking-news latest-news mansa-police news punjab-news punjab-police sidhu-moosewala-murder-case ਚੰਡੀਗੜ੍ਹ,12 ਦਸੰਬਰ 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ (Sidhu Moosewala murder case) ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਹੋਈ, ਜਿੱਥੇ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ 3 ਮੁਲਜ਼ਮਾਂ ਨੂੰ ਫਿਜੀਕਲ ਤੌਰ 'ਤੇ ਪੇਸ਼ ਕੀਤਾ ਗਿਆ, ਜਦਕਿ ਮੋਨੂੰ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਮਾਨਸਾ ਦੀ ਅਦਾਲਤ ਵਿੱਚ ਪੁੱਜੇ, ਜਿੱਥੇ ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤ ਦੇ ਕੇਸ ਦੀ ਪੇਸ਼ੀ ਸੀ, ਜਿੱਥੇ ਅਦਾਲਤ ਨੇ ਅਗਲੀ ਸੁਣਵਾਈ 5 ਜਨਵਰੀ ਤੈਅ ਕੀਤੀ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਵਕੀਲ ਸ. ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਅੱਜ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ, ਜਦਕਿ ਕਪਿਲ ਪੰਡਿਤ ਅਰਸ਼ਦ ਖਾਨ, ਸਚਿਨ ਭਿਵਾਨੀ ਨੂੰ ਅਜਮੇਰ ਜੇਲ ‘ਚੋਂ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਦਕਿ ਮੋਨੂੰ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ ‘ਚ ਪੇਸ਼ ਨਹੀਂ ਕੀਤਾ ਗਿਆ | ਇਸ ਦੌਰਾਨ ਬਦਮਾਸ਼ ਲਾਰੈਂਸ ਬਿਸ਼ਨੋਈ ਅਤੇ ਬਦਮਾਸ਼ ਜੱਗੂ ਭਗਵਾਨਪੁਰੀਆ ਨੇ ਵਕੀਲਾਂ ਰਾਹੀਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਅਤੇ ਮਾਣਯੋਗ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਕੇਸ ਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਹੈ, ਜਿਸ ‘ਤੇ ਅਦਾਲਤ ਨੇ 5 ਜਨਵਰੀ ਦੀ ਤਾਰੀਖ਼ ਤੈਅ ਕੀਤੀ ਹੈ। The post ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 21 ਮੁਲਜ਼ਮਾਂ ਦੀ ਅਦਾਲਤ ‘ਚ ਪੇਸ਼ੀ, ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ appeared first on TheUnmute.com - Punjabi News. Tags:
|
5994 ਅਧਿਆਪਕਾਂ ਦੀ ਭਰਤੀ ਸਬੰਧੀ ਕੇਸ ਦੀ ਅਗਲੀ ਸੁਣਵਾਈ ਹੁਣ 30 ਜਨਵਰੀ ਨੂੰ Tuesday 12 December 2023 05:40 PM UTC+00 | Tags: 5994-teachers breaking-news news recruitment-case ਚੰਡੀਗੜ੍ਹ, 12 ਦਸੰਬਰ 2023: ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 5994 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 30 ਜਨਵਰੀ, 2024 ਤੈਅ ਕਰਦਿਆਂ ਕਿਹਾ ਕਿ ਅਗਲੀ ਸੁਣਵਾਈ ਮੌਕੇ ਕੇਸ ਦੀ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 5994 ਅਧਿਆਪਕਾਂ ਦੀ ਭਰਤੀ ਸਬੰਧੀ ਅੱਜ ਮਾਣਯੋਗ ਜਸਟਿਸ ਦੀਪਕ ਸਿੱਬਲ ਅਤੇ ਮਾਣਯੋਗ ਜਸਟਿਸ ਅਮਰਜੋਤ ਭੱਟੀ ਦੀ ਅਗਵਾਈ ਵਾਲੇ ਡਬਲ ਬੈਂਚ ਕੋਲ ਸੁਣਵਾਈ ਲਈ ਕੇਸ ਲੱਗਿਆ ਸੀ। ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਮਨਦੀਪ ਸਿੰਘ ਪੰਧੇਰ ਪੇਸ਼ ਹੋਏ। ਉਨ੍ਹਾਂ ਪੰਜਾਬ ਸਰਕਾਰ ਦੇ ਪੱਖ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਨਾਲ ਮਿਲਦੇ-ਜੁਲਦੇ ਮਾਮਲਿਆਂ ਵਿੱਚ ਵੱਖ-ਵੱਖ ਕੋਰਟਾਂ ਵੱਲੋਂ ਅਤੀਤ ਵਿੱਚ ਹੱਕ ਵਿਚ ਫੈਸਲੇ ਸੁਣਾਏ ਜਾ ਚੁੱਕੇ ਹਨ। ਇਸ ਲਈ ਇਸ ਮਾਮਲੇ ਦਾ ਵੀ ਨਿਬੇੜਾ ਕੀਤਾ ਜਾਣਾ ਚਾਹੀਦਾ ਹੈ। ਮਾਣਯੋਗ ਜਸਟਿਸ ਦੀਪਕ ਸਿੱਬਲ ਅਤੇ ਮਾਣਯੋਗ ਜਸਟਿਸ ਸੁਖਵਿੰਦਰ ਕੌਰ ਦੇ ਰੈਗੂਲਰ ਬੈਂਚ ਦੇ ਨਾ ਬੈਠਣ ਕਾਰਨ ਇਸ ਕੇਸ ਦੀ ਅਗਲੀ ਸੁਣਵਾਈ 30 ਜਨਵਰੀ 2024 ਤੈਅ ਕਰਦਿਆਂ ਕੋਰਟ ਵੱਲੋਂ ਕਿਹਾ ਗਿਆ ਕਿ ਮਿਤੀ 30 ਜਨਵਰੀ, 2024 ਤੱਕ ਜੇਕਰ ਸੁਪਰੀਮ ਕੋਰਟ ਵੱਲੋਂ ਕੋਈ ਫੈਸਲਾ ਨਹੀਂ ਸੁਣਾਇਆ ਜਾਂਦਾ ਤਾਂ ਉਹ 5994 ਮਾਮਲੇ ਸਬੰਧੀ ਦਾਇਰ ਰਿੱਟ ਪਟੀਸ਼ਨ ਦੀ ਸੁਣਵਾਈ ਸਬੰਧੀ ਫੈਸਲਾ ਲੈ ਲੈਣਗੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਭਰਤੀ ਪ੍ਰਕਿਰਿਆ ਜ਼ਲਦ ਮੁਕੰਮਲ ਕਰਨ ਲਈ ਯਤਨਸ਼ੀਲ ਹੈ। ਇਸ ਮਾਮਲੇ ਸਬੰਧੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਖੁਦ ਵਿਭਾਗੀ ਅਧਿਕਾਰੀਆਂ ਐਡਵੋਕੇਟ ਬਰਾਂਚ ਨਾਲ ਨਿੱਜੀ ਦਿਲਚਸਪੀ ਲੈ ਕੇ ਜ਼ਲਦ ਹੱਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। The post 5994 ਅਧਿਆਪਕਾਂ ਦੀ ਭਰਤੀ ਸਬੰਧੀ ਕੇਸ ਦੀ ਅਗਲੀ ਸੁਣਵਾਈ ਹੁਣ 30 ਜਨਵਰੀ ਨੂੰ appeared first on TheUnmute.com - Punjabi News. Tags:
|
ਪੰਜਾਬ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਦੀ ਮਿਲੀਭੁਗਤ ਨਾਲ ਧੋਖਾਧੜੀ ਰਾਹੀਂ ਡੀ-ਫਾਰਮੇਸੀ ਦੀਆਂ ਡਿਗਰੀਆਂ ਲੈਣ ਵਾਲੇ 9 ਕੈਮਿਸਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ Tuesday 12 December 2023 05:42 PM UTC+00 | Tags: vigilance ਚੰਡੀਗੜ੍ਹ, 12 ਦਸੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੂਬੇ ਦੇ ਕੁਝ ਨਿੱਜੀ ਫਾਰਮੇਸੀ ਕਾਲਜਾਂ ਦੀ ਮਿਲੀਭੁਗਤ ਨਾਲ ਧੋਖਾਧੜੀ ਰਾਹੀਂ ਡੀ-ਫਾਰਮੇਸੀ ਲਾਇਸੈਂਸ ਪ੍ਰਾਪਤ ਕਰਨ ਵਾਲੇ 9 ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਦੇ ਦੋ ਸਾਬਕਾ ਰਜਿਸਟਰਾਰਾਂ ਅਤੇ ਕਰਮਚਾਰੀਆਂ ਵਿਰੁੱਧ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਗਲਤ ਦਾਖਲੇ ਕਰਨ, ਰਜਿਸਟ੍ਰੇਸ਼ਨ ਕਰਨ ਅਤੇ ਡੀ-ਫਾਰਮੇਸੀ ਲਾਇਸੈਂਸ ਜਾਰੀ ਕਰਨ ਮੌਕੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਐਫ.ਆਈ.ਆਰ. ਨੰਬਰ 17 ਮਿਤੀ 8.12.2023 ਨੂੰ ਆਈ.ਪੀ.ਸੀ. ਦੀ ਧਾਰਾ 420, 465, 466, 468, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਪਰਵੀਨ ਕੁਮਾਰ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ, ਦੋਵੇਂ ਸਾਬਕਾ ਰਜਿਸਟਰਾਰ ਪੀ.ਐਸ.ਪੀ.ਸੀ. ਸਮੇਤ ਸੁਪਰਡੈਂਟ ਅਸ਼ੋਕ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਜਾਂਚ ਦੌਰਾਨ ਆਈ.ਪੀ.ਸੀ ਦੀ ਧਾਰਾ 409, ਅਤੇ 467 ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 8, 13(1) ਸਮੇਤ 13(2) ਵੀ ਇਸ ਕੇਸ ਵਿੱਚ ਜੋੜੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਵਿੱਚ ਸਾਲ 2005 ਤੋਂ 2022 ਦਰਮਿਆਨ 143 ਵਿਦਿਆਰਥੀਆਂ ਦੇ ਜਾਅਲੀ ਸਰਟੀਫਿਕੇਟਾਂ ਦਾ ਪਤਾ ਲੱਗਾ ਹੈ ਜਿਸ ਤੋਂ ਪੀ.ਐਸ.ਪੀ.ਸੀ. ਵਿੱਚ ਦਾਖਲੇ, ਰਜਿਸਟਰੇਸ਼ਨਾਂ ਅਤੇ ਸਰਟੀਫਿਕੇਟਾਂ ਵਿੱਚ ਕੀਤੀ ਘਪਲੇਬਾਜ਼ੀ ਦਾ ਖੁਲਾਸਾ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਇਸ ਮੁਕੱਦਮੇ ਵਿੱਚ 9 ਫਾਰਮਾਸਿਸਟਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਫਾਰਮਾਸਿਸਟ ਪ੍ਰਾਈਵੇਟ ਫਾਰਮੇਸੀ ਕਾਲਜਾਂ ਦੇ ਮਾਲਕਾਂ/ਪ੍ਰਿੰਸੀਪਲਾਂ ਰਾਹੀਂ ਪੈਸੇ ਦੇ ਕੇ ਵੱਖ-ਵੱਖ ਸੰਸਥਾਵਾਂ ਤੋਂ ਧੋਖੇ ਨਾਲ ਜਾਅਲੀ 10+2 ਪਾਸ ਸਰਟੀਫਿਕੇਟ ਅਤੇ ਡੀ-ਫਾਰਮੇਸੀ ਪਾਸ ਸਰਟੀਫਿਕੇਟ ਸਮੇਤ ਪੀ.ਐਸ.ਪੀ.ਸੀ. ਤੋਂ ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਦੇ ਦੋਸ਼ੀ ਹਨ। ਇਸ ਸਮੇਂ ਇਹ ਸਾਰੇ ਮੁਲਜ਼ਮ ਵੱਖ ਵੱਖ ਥਾਂਵਾਂ ਤੇ ਮੈਡੀਕਲ ਦੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਉਮੇਸ਼ ਕੁਮਾਰ ਵਾਸੀ ਕਸਬਾ ਭਾਦਸੋਂ ਜ਼ਿਲ੍ਹਾ ਪਟਿਆਲਾ, ਮੁਹੰਮਦ ਅਸਲਮ ਵਾਸੀ ਮਾਲੇਰਕੋਟਲਾ ਸ਼ਹਿਰ, ਅਬਦੁਲ ਸਤਾਰ ਵਾਸੀ ਪਿੰਡ ਲਸੋਈ ਜ਼ਿਲ੍ਹਾ ਮਾਲੇਰਕੋਟਲਾ, ਮੁਹੰਮਦ ਮਨੀਰ ਵਾਸੀ ਪਿੰਡ ਬਿੰਜੋਕੇ ਖੁਰਦ ਜ਼ਿਲ੍ਹਾ ਮਾਲੇਰਕੋਟਲਾ, ਗੁਰਦੀਪ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਪੁਨੀਤ ਸ਼ਰਮਾ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ, ਰਵਿੰਦਰ ਕੁਮਾਰ ਵਾਸੀ ਪਿੰਡ ਚੱਪੜ ਜ਼ਿਲ੍ਹਾ ਪਟਿਆਲਾ, ਅਸ਼ੋਕ ਕੁਮਾਰ ਵਾਸੀ ਬਰਨਾਲਾ ਸ਼ਹਿਰ ਅਤੇ ਮਨਿੰਦਰ ਸਿੰਘ ਵਾਸੀ ਰਾਹੋਂ ਰੋਡ, ਲੁਧਿਆਣਾ ਸ਼ਾਮਲ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਸਾਰੇ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਆਪਣੀਆਂ ਡੀ-ਫਾਰਮੇਸੀ ਦੀਆਂ ਡਿਗਰੀਆਂ ਜਿੰਨਾਂ ਪ੍ਰਾਈਵੇਟ ਕਾਲਜਾਂ ਤੋਂ ਹਾਸਲ ਕੀਤੀਆਂ ਹਨ ਉੱਨਾਂ ਵਿੱਚ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ, ਜਿਲਾ ਬਰਨਾਲਾ, ਲਾਰਡ ਕ੍ਰਿਸ਼ਨਾ ਕਾਲਜ ਆਫ਼ ਫਾਰਮੇਸੀ, ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ, ਓਂਕਾਰ ਕਾਲਜ ਆਫ਼ ਫਾਰਮੇਸੀ ਸਜੂਮਾ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ, ਮਾਂ ਸਰਸਵਤੀ ਕਾਲਜ ਆਫ਼ ਫਾਰਮੇਸੀ ਅਬੋਹਰ, ਜ਼ਿਲ੍ਹਾ ਫ਼ਾਜ਼ਿਲਕਾ, ਜੀ.ਐਚ.ਜੀ. ਕਾਲਜ ਆਫ਼ ਫਾਰਮੇਸੀ, ਰਾਏਕੋਟ, ਜ਼ਿਲ੍ਹਾ ਲੁਧਿਆਣਾ ਅਤੇ ਲਾਲਾ ਲਾਜਪਤ ਰਾਏ ਕਾਲਜ ਆਫ ਫਾਰਮੇਸੀ, ਜ਼ਿਲ੍ਹਾ ਮੋਗਾ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਡੀ-ਫਾਰਮੇਸੀ ਸੰਸਥਾਵਾਂ ਵਿੱਚ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਨੇ ਕਥਿਤ ਤੌਰ ‘ਤੇ ਉਪਰੋਕਤ ਮੁਲਜ਼ਮ ਰਜਿਸਟਰਾਰਾਂ ਅਤੇ ਪੀ.ਐਸ.ਪੀ.ਸੀ. ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲਾਜ਼ਮੀ ਮਾਈਗ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਬਿਨਾਂ ਰਿਸ਼ਵਤ ਲੈ ਕੇ ਦੂਸਰੇ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲ ਕੀਤਾ ਸੀ। ਇਸ ਤੋਂ ਇਲਾਵਾ, ਕਈ ਵਿਦਿਆਰਥੀਆਂ ਨੇ ਪ੍ਰਾਈਵੇਟ ਤੌਰ ‘ਤੇ ਮੈਡੀਕਲ ਜਾਂ ਨਾਨ-ਮੈਡੀਕਲ ਸਟ੍ਰੀਮਾਂ ਵਿਚ ਲੋੜੀਂਦੀਆਂ 10+2 ਵਿਦਿੱਅਕ ਯੋਗਤਾਵਾਂ ਜ਼ਰੀਏ ਡੀ-ਫਾਰਮੇਸੀ ਕੋਰਸ ਵਿਚ ਦਾਖਲਾ ਪ੍ਰਾਪਤ ਕੀਤਾ, ਜਦੋਂ ਕਿ ਇਹ ਵਿੱਦਿਅਕ ਯੋਗਤਾ ਰੈਗੂਲਰ ਕਲਾਸਾਂ ਅਤੇ ਸਾਇੰਸ ਪ੍ਰੈਕਟੀਕਲ ਦੇ ਕੇ ਹਾਸਲ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ. ਦੇ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਕਲਰਕਾਂ ਦੇ ਨਾਲ-ਨਾਲ ਪ੍ਰਾਈਵੇਟ ਕਾਲਜਾਂ ਨਾਲ ਸਬੰਧਤ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਜਾਂਚ ਲਈ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ। The post ਪੰਜਾਬ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਦੀ ਮਿਲੀਭੁਗਤ ਨਾਲ ਧੋਖਾਧੜੀ ਰਾਹੀਂ ਡੀ-ਫਾਰਮੇਸੀ ਦੀਆਂ ਡਿਗਰੀਆਂ ਲੈਣ ਵਾਲੇ 9 ਕੈਮਿਸਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest