ਅਮ੍ਰਿਤਸਰ ‘ਚ BSF ਤੇ ਪੁਲਿਸ ਨੂੰ ਮਿਲੀ ਕਾਮਯਾਬੀ, ਪਾਕਿ ਡ੍ਰੋਨ ਰਾਹੀਂ ਸੁੱਟੀ 3 ਕਰੋੜ ਦੀ ਹੈ.ਰੋਇਨ ਬਰਾਮਦ

ਪਾਕਿਸਤਾਨੀ ਸਮੱਗਲਰਾਂ ਦੇ ਡਰੋਨਾਂ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਡਰੋਨ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਦੇ ਪਾਰ ਸੁੱਟ ਕੇ ਵਾਪਸ ਪਰਤਿਆ। ਤਲਾਸ਼ੀ ਦੌਰਾਨ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਭਾਰਤੀ ਸਰਹੱਦ ‘ਤੇ ਸੁੱਟੀ ਗਈ 3 ਕਰੋੜ ਰੁਪਏ ਦੀ ਖੇਪ ਨੂੰ ਜ਼ਬਤ ਕਰਨ ‘ਚ ਸਫਲਤਾ ਹਾਸਲ ਕੀਤੀ।

BSF and Police has recovered heroin

BSF ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਖੇਪ ਅੰਮ੍ਰਿਤਸਰ ਦੇ ਅਟਾਰੀ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ‘ਤੋਂ ਬਰਾਮਦ ਹੋਈ ਹੈ। BSF ਦੇ ਜਵਾਨਾਂ ਨੇ ਦੱਸਿਆ ਕਿ ਉਹ ਰਾਤ ਨੂੰ ਸਰਹੱਦ ‘ਤੇ ਤਾਇਨਾਤ ਸਨ। ਸਰਹੱਦੀ ਗਸ਼ਤ ਦੌਰਾਨ ਪਿੰਡ ਰਾਣੀਆ ਨੇੜੇ ਡਰੋਨ ਦੀ ਆਵਾਜਾਈ ਦਾ ਪਤਾ ਲੱਗਾ। ਜਦੋਂ BSF ਦੇ ਜਵਾਨਾਂ ਨੇ ਆਵਾਜ਼ ਦੀ ਹਰਕਤ ਵੱਲ ਧਿਆਨ  ਦਿੱਤਾ ਤਾਂ ਕੁਝ ਮਿੰਟਾਂ ਵਿੱਚ ਹੀ ਡਰੋਨ ਪਾਕਿਸਤਾਨੀ ਸਰਹੱਦ ਵੱਲ ਮੁੜ ਗਿਆ। ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ।

ਇਹ ਵੀ ਪੜ੍ਹੋ : ਪਿੰਡ ਭੁੰਬਲੀ ਵਿਖੇ ਬਾਈਕ ਤੇ ਕਾਰ ਵਿਚਾਲੇ ਹੋਈ ਟੱ.ਕਰ, ਹਾ.ਦਸੇ ’ਚ ਪੰਜਾਬ ਪੁਲਿਸ ਦੇ ASI ਦੀ ਮੌ.ਤ

BSF ਨੇ ਦੱਸਿਆ ਕਿ ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਖੇਪ ਮਿਲੀ। ਪੀਲੀ ਟੇਪ ਨਾਲ ਬੰਨ੍ਹੀ ਇਸ ਖੇਪ ‘ਤੇ ਪਾਈਪ ਦੇ ਆਕਾਰ ਦੀ ਲਾਈਟ ਲਗਾਈ ਗਈ ਸੀ, ਤਾਂ ਜੋ ਭਾਰਤੀ ਸਮੱਗਲਰ ਨੂੰ ਖੇਪ ਲੱਭਣ ‘ਚ ਕੋਈ ਦਿੱਕਤ ਨਾ ਆਵੇ। ਪਰ ਇਸ ਤੋਂ ਪਹਿਲਾਂ BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਇਸ ਨੂੰ ਕਾਬੂ ਕਰ ਲਿਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇਸ ਸਾਲ ਨਵੰਬਰ ਤੱਕ BSF ਨੇ ਪੰਜਾਬ ਵਿੱਚੋਂ 90 ਡਰੋਨ, 493 ਕਿਲੋ ਹੈਰੋਇਨ ਅਤੇ 37 ਹਥਿਆਰ ਬਰਾਮਦ ਕੀਤੇ ਹਨ। ਇਸ ਦੌਰਾਨ 29 ਤਸਕਰ ਅਤੇ 3 ਪਾਕਿਸਤਾਨੀ ਘੁਸਪੈਠੀਏ ਵੀ ਮਾਰੇ ਗਏ। ਇਸ ਦੇ ਨਾਲ ਹੀ ਹਾਲ ਹੀ ਵਿੱਚ BSF ਦੇ ਜਵਾਨਾਂ ਨੇ ਸਰਹੱਦ ਤੋਂ ਦੋ ਆਸਟ੍ਰੀਆ ਦੇ ਬਣੇ ਅਤਿ ਆਧੁਨਿਕ ਗਲੋਕ ਪਿਸਤੌਲ ਵੀ ਬਰਾਮਦ ਕੀਤੇ ਸਨ।

ਵੀਡੀਓ ਲਈ ਕਲਿੱਕ ਕਰੋ : –

 

The post ਅਮ੍ਰਿਤਸਰ ‘ਚ BSF ਤੇ ਪੁਲਿਸ ਨੂੰ ਮਿਲੀ ਕਾਮਯਾਬੀ, ਪਾਕਿ ਡ੍ਰੋਨ ਰਾਹੀਂ ਸੁੱਟੀ 3 ਕਰੋੜ ਦੀ ਹੈ.ਰੋਇਨ ਬਰਾਮਦ appeared first on Daily Post Punjabi.



source https://dailypost.in/latest-punjabi-news/bsf-and-police-has-recovered-heroin/
Previous Post Next Post

Contact Form