‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ।ਸੀਂਚੇਵਾਲ ਨੇ ਜਲੰਧਰ ਦੇ ਲੋਹੀਆਂ ਖਾਸ ਫਲਾਈਓਵਰ ਤੇ ਰੇਲਵੇ ਲਾਈਨ ‘ਤੇ ਬਣੇ ਪੁਲ ਨੂੰ ਪਿਲਰਾਂ ‘ਤੇ ਬਣਾਉਣ ਦੀ ਮੰਗ ਚੁੱਕੀ। ਇਸ ਪੁਲ ਨਾਲ ਰੋਜ਼ਾਨਾ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਹੋਵੇਗੀ ਜਿਸ ਨਾਲ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਪੁਲ ਬਣਨ ਦੇ ਬਾਅਦ ਸ਼ਹਿਰ ਦੇ ਲੋਕਾਂ ਦਾ ਕਾਫੀ ਸਮਾਂ ਬਚੇਗਾ।
ਲੋਹੀਆਂ ਖਾਸ ‘ਚ ਬਣ ਰਹੇ ਫਲਾਈਓਵਰ ਦਾ ਨਿਰਮਾਣ ਨੈਸ਼ਨਲ ਹਾਈਵੇ 703-ਏ ‘ਤੇ ਕੀਤਾ ਜਾ ਰਿਹਾ ਹੈ।ਇਹ ਪੁਲ ਲੋਹੀਆਂ ਸ਼ਹਿਰ ਦੇ ਇਕ ਹਿੱਸੇ ਨੂੰ ਦੋ ਹਿੱਸਿਆਂ ਵਿਚ ਵੰਡ ਦੇਵੇਗਾ ਜਿਸ ਨਾਲ ਛੋਟੇ-ਮੋਟੇ ਕੰਮ ਕਰਨ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ। ਸੰਤ ਸੀਂਚੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ ਬਹੁਤ ਹੀ ਸਹਿਜ ਮਾਹੌਲ ਵਿਚ ਹੋਈ। ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਦੱਸ ਦੇਈਏ ਕਿ ਲੋਹੀਆਂ ਖਾਸ ਵਿਚ ਬਣਾਏ ਜਾ ਰਹੇ ਫਲਾਈਓਵਰ ਨੂੰ ਲੈ ਕੇ ਕਈ ਕਾਰੋਬਾਰੀ ਵੀ ਚਿੰਤਤ ਹਨ।
ਇਹ ਵੀ ਪੜ੍ਹੋ : ਅੱਜ ਚੰਡੀਗੜ੍ਹ ਦੌਰੇ ‘ਤੇ ਗ੍ਰਹਿ ਮੰਤਰੀ ਸ਼ਾਹ, ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਕੇਂਦਰੀ ਮੰਤਰੀ ਗਡਕਰੀ ਵੱਲੋਂ ਸੰਤ ਸੀਂਚੇਵਾਲ ਨੂੰ ਭਰੋਸਾ ਦਿੱਤਾ ਕਿ ਇਸ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਤੇ ਸਹੀ ਹੱਲ ਲੱਭਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤਾ ਕਿ ਜਿਥੇ ਵੀ ਆਬਾਦੀ ਖੇਤਰ ਹੋਵੇ, ਉਸ ਨੂੰ ਦੋ ਹਿੱਸਿਆਂ ਵਿਚ ਨਾ ਵੰਡਿਆ ਜਾਵੇ ਕਿਉਂਕਿ ਇਸ ਨਾਲ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।ਇਸ ਲਈ ਸਾਰੇ ਪਹਿਲੂਆਂ ਨੂੰ ਜਾਂਚਣ ਦੇ ਬਾਅਦ ਕੋਈ ਕਦਮ ਚੁੱਕਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ : –
The post ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੰਤ ਸੀਂਚੇਵਾਲ, ਲੋਹੀਆਂ ਖਾਸ ਫਲਾਈਓਵਰ ਦਾ ਮੁੱਦਾ ਚੁੱਕ ਕੀਤੀ ਇਹ ਮੰਗ appeared first on Daily Post Punjabi.