ਸ਼ਖਸ ਨੇ ਕੌੜੀਆਂ ਦੇ ਭਾਅ ਖਰੀਦੀ 125 ਸਾਲ ਪੁਰਾਣੀ ਅਲਮਾਰੀ, ਖੋਲ੍ਹਦੇ ਹੀ ਬਦਲ ਗਈ ਕਿਸਮਤ

ਟੈਕਸਾਸ ਦੇ ਰਹਿਣ ਵਾਲੇ ਇਕ ਸ਼ਖਸ ਦੀ ਕਿਮਸਤ ਕਬਾੜੀ ਵਰਗੀ ਅਲਮਾਰੀ ਨੇ ਬਦਲ ਦਿੱਤੀ। ਏਮਿਲ ਨਾਂ ਦੇ ਇਸ ਵਿਅਕਤੀ ਨੇ 125 ਸਾਲ ਪੁਰਾਣੀ ਇਕ ਅਲਮਾਰੀ ਖਰੀਦੀ ਸੀ। ਐਂਟੀਕ ਪੀਸ ਸਮਝ ਘਰ ਲਿਆਈ ਇਸ ਅਲਮਾਰੀ ਨੇ ਏਮਿਲ ਦੀ ਲਾਈਫ ਬਦਲ ਦਿੱਤੀ ਸੀ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਿਰਫ 8000 ਵਿਚ ਅਲਮਾਰੀ ਤੋਂ ਅਜਿਹਾ ਖਜ਼ਾਨਾ ਮਿਲੇਗਾ ਜੋ ਉਸ ਦੀ ਜ਼ਿੰਦਗੀ ਬਦਲ ਦੇਵੇਗਾ। ਹਾਲਾਂਕਿ ਇਸ ਖਜ਼ਾਨੇ ਦੇ ਮਿਲਣ ਦੇ ਬਾਅਦ ਏਮਿਲ ਨੇ ਜੋ ਕੀਤਾ, ਉਸ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ।

ਮਾਮਲਾ 2015 ਦਾ ਹੈ ਪਰ ਇਕ ਵਾਰ ਫਿਰ ਇਸ ਡਿਸਕਵੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਜੋ ਕਿ ਵਾਇਰਲ ਹੋ ਰਿਹਾ ਹੈ। ਇਸ ਵਿਚ ਇਕ ਸ਼ਖਸ ਜਿਸ ਦਾ ਨਾਂ ਏਮਿਲ ਸੀ ਉਸ ਦੀ ਕਿਸਮਤ ਪਲਟਦੇ ਦੇਖਿਆ ਗਿਆ। ਏਮਿਲ ਨੇ ਲਗਭਗ 125 ਸਾਲ ਪੁਰਾਣੀ ਅਲਮਾਰੀ ਖਰੀਦੀ ਸੀ। ਉਸ ਨੂੰ ਇਸ ਅਲਮਾਰੀ ਦੇ ਉਪਰ ਦਾ ਮਾਰਬਲ ਵਰਗ ਕਾਫੀ ਪਸੰਦ ਆਇਆ ਸੀ। ਇਸ ਵਜ੍ਹਾ ਤੋਂ ਉਸ ਨੇ 8000 ਵਿਚ ਇਸ ਅਲਮਾਰੀ ਖਰੀਦ ਲਈ ਪਰ ਇਸ ਦੇ ਅੰਦਰ ਏਮਿਲ ਨੂੰ ਜੋ ਮਿਲਿਆ,ਉਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ : 25 ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ ਨੇਵੀ ਨੇ ਕੀਤਾ ਗ੍ਰਿਫਤਾਰ, ਕਿਸ਼ਤੀਆਂ ਵੀ ਕੀਤੀਆਂ ਜ਼ਬਤ

ਏਮਿਲ ਜਦੋਂ ਇਸ ਅਲਮਾਰੀ ਨੂੰ ਘਰ ਲਿਆਇਆ ਅਤੇ ਉਸ ਨੂੰ ਆਪਣੇ ਡਰਾਇੰਗ ਰੂਮ ਵਿਚ ਰੱਖਣ ਲੱਗਾ ਤਾਂ ਉਸ ਅੰਦਰੋਂ ਛਣਛਣ ਦੀ ਆਵਾਜ਼ ਸੁਣਾਈ ਦਿੱਤੀ। ਏਮਿਲ ਨੇ ਆਪਣੇ ਬੇਟੇ ਨਾਲ ਮਿਲ ਕੇ ਅਲਮਾਰੀ ਦੀ ਤਲਾਸ਼ੀ ਲਈ। ਕਾਫੀ ਦੇਰ ਬਾਅਦ ਪਤਾ ਲੱਗਾ ਕਿ ਅਲਮਾਰੀ ਵਿਚ ਇਕ ਸੀਕ੍ਰੇਟ ਦਰਾਜ ਸੀ।ਇਸ ਦੇ ਅੰਦਰ ਕਈ ਬੇਸ਼ਕੀਮਤੀ ਪੱਥਰ, ਹਾਰ, ਸੋਨੇ-ਜਵਾਰਾਤ ਰੱਖੇ ਸਨ। ਇਹ ਖਜ਼ਾਨਾ ਏਮਿਲ ਦਾ ਸੀ ਪਰ ਉਸ ਨੇ ਇਸ ਨੂੰ ਚੋਰੀ ਮੰਨ ਲਿਆ।ਉਸ ਨੇ ਤੁਰੰਤ ਅਲਮਾਰੀ ਦੇ ਅਸਲੀ ਮਾਲਕਾਂ ਨਾਲ ਸੰਪਰਕ ਕੀਤਾ ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਅਲਮਾਰੀ ਜਿਸ ਸ਼ਖਸ ਦੀ ਸੀ, ਉਸਦੀ ਮੌਤ ਹੋ ਚੁੱਕੀ ਸੀ ਪਰ ਉਸਦੇ ਪੁੱਤਰਾਂ ਨੇ ਖਜ਼ਾਨਾ ਵਾਪਸ ਕਰਨ ਲਈ ਏਮਿਲ ਦਾ ਸ਼ੁਕਰੀਆ ਕੀਤਾ।

The post ਸ਼ਖਸ ਨੇ ਕੌੜੀਆਂ ਦੇ ਭਾਅ ਖਰੀਦੀ 125 ਸਾਲ ਪੁਰਾਣੀ ਅਲਮਾਰੀ, ਖੋਲ੍ਹਦੇ ਹੀ ਬਦਲ ਗਈ ਕਿਸਮਤ appeared first on Daily Post Punjabi.



source https://dailypost.in/news/125-year-old-wardrobe-at-a/
Previous Post Next Post

Contact Form