ਭਾਰਤ ਤੇ ਸਾਊਥ ਅਫਰੀਕਾ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ ਦਾ ਅੱਜ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿਚ ਇਹ ਮੁਕਾਬਲਾ ਜੋਹਾਨਸਬਰਗ ਦੇ ਵਾਂਡਰਸਨ ਵਿਚ ਹੋਣਾ ਹੈ।ਇਸ ਮੁਕਾਬਲੇ ਵਿਚ ਭਾਰਤੀ ਟੀਮ ਦੀ ਕਪਤਾਨੀ ਕੇਐੱਲ ਰਾਹੁਲ ਕਰਨਗੇ। ਦੂਜੇ ਪਾਸੇ ਏਡੇਨ ਮਾਰਕਰਸ ਦੇ ਮੋਢਿਆਂ ‘ਤੇ ਸਾਊਥ ਅਫਰੀਕੀ ਟੀਮ ਦੀ ਵਾਗਡੋਰ ਹੋਵੇਗੀ। ਪਹਿਲਾ ਵਨਡੇ ਮੁਕਾਬਲਾ ਭਾਰਤੀ ਸਮੇਂ ਮੁਤਾਬਕ 1.30ਵਜੇ ਸ਼ੁਰੂ ਹੋਵੇਗਾ।
ਕ੍ਰਿਕਟ ਵਰਲਡ ਕੱਪ 2023 ਦੇ ਫਾਈਨਲ ਵਿਚ ਹਾਰ ਦੇ ਬਾਅਦ ਭਾਰਤੀ ਟੀਮ ਆਪਣਾ ਪਹਿਲਾ ਵਨਡੇ ਮੈਚ ਖੇਡਣ ਜਾ ਰਹੀ ਹੈ। ਟੀਮ ਇੰਡੀਆ ਨਵੇਂ ਸਿਰੇ ਤੋਂ ਸ਼ੁਰੂਆਤ ਕਰੇਗੀ। ਇਸ ਵਨਡੇ ਸੀਰੀਜ ਵਿਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਹਿੱਸਾ ਨਹੀਂ ਲੈ ਰਹੇ ਹਨ। ਸਾਲ 2025 ਵਿਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰਾਫੀ ਨੂੰ ਦੇਖਦਿਆਂ ਭਾਰਤ ਕੋਲ ਆਪਣੇ ਨਵੇਂ ਖਿਡਾਰੀਆਂ ਨੂੰ ਅਜਮਾਉਣ ਦਾ ਇਹ ਬੇਹਤਰੀਨ ਮੌਕਾ ਹੋਵੇਗਾ।
ਸਭ ਤੋਂ ਵੱਡੀ ਪ੍ਰੀਖਿਆ ਕੇਐੱਲ ਰਾਹੁਲ ਦੀ ਕਪਤਾਨੀ ਦੀ ਹੋਵੇਗੀ। ਉਹ ਪਹਿਲਾਂ ਵੀ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ ਪਰ ਇਸ ਸੀਰੀਜ ਵਿਚ ਸਫਲਤਾ ਮਿਲਣ ‘ਤੇ ਉਨ੍ਹਾਂ ਨੂੰ ਅੱਗੇ ਚੱਲਕੇ ਵਨਡੇ ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ। ਪਹਿਲੇ ਵਨਡੇ ਵਿਚ ਕੇਐੱਲ ਰਾਹੁਲ, ਰਿਤੂਰਾਜ ਗਾਇਕਵਾੜ ਤੇ ਸ਼੍ਰੇਅਸ ਅਈਅਰ ਦੇ ਨਾਲ-ਨਾਲ ਸੰਜੂ ਸੈਮਸਨ ‘ਤੇ ਫੈਨਸ ਦੀਆਂ ਨਜ਼ਰਾਂ ਹੋਣਗੀਆਂ।
ਸੰਜੂ ਸੈਮਸਨ ਨੂੰ ਰਿਜਰਵ ਵਿਕਟਕੀਪਰ ਵਜੋਂ ਟੀਮ ਵਿਚ ਰੱਖਿਆ ਗਿਆ ਹੈ। ਇਸ ਸਾਲ ਸੰਜੂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਹਨ ਪਰ ਬਤੌਰ ਓਪਨਰ ਇਸਮੈਚ ਵਿਚ ਸੰਜੂ ਨੂੰ ਮੌਕਾ ਮਿਲਣ ਦੀ ਉਮੀਦ ਰਹੇਗੀ। ਭਾਰਤੀ ਟੀਮ ਮੈਨੇਜਮੈਂਟ ਨੂੰ ਉਮੀਦ ਰਹੇਗੀ ਕਿ ਯੁਵਾ ਖਿਡਾਰੀ ਸਾਊਥ ਅਫਰੀਕੀ ਬਾਲਿੰਗ ਅਟੈਕ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਗੇ ਜੋ ਕਗਿਸੋ ਕਬਾਡਾ ਤੇ ਏਨਰਿਕ ਨਾਰਕੀਆ ਦੀ ਗੈਰ-ਹਾਜ਼ਰੀ ਵਿਚ ਕਮਜ਼ੋਰ ਦਿਖ ਰਹੀ ਹੈ। ਭਾਰਤੀ ਤਿੰਨ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਮੁਹੰਮਦ ਸਿਰਾਜ ਦੇ ਬਿਨਾਂ ਇਸ ਵਨਡੇ ਸੀਰੀਜ ਵਿਚ ਉਤਰੇਗਾ। ਅਜਿਹੇ ਵਿਚ ਤੇਜ਼ ਗੇਂਦਬਾਜ਼ ਆਵੇਸ਼ ਖਾਨ, ਮੁਕੇਸ਼ ਕੁਮਾਰ ਤੇ ਅਰਸ਼ਦੀਪ ਸਿੰਘ ‘ਤੇ ਵੱਡੀ ਜ਼ਿੰਮੇਵਾਰੀ ਰਹੇਗੀ।
ਪਹਿਲੇ ਵਨਡੇ ਟੀਮ ਇੰਡੀਆ ਦੀ ਸੰਭਵਾਵਿਤ ਪਲੇਇੰਗ 11 : ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਤਿਲਕ ਵਰਮਾ, ਕੇਐੱਲ ਰਾਹੁਲ (ਕਪਤਾਨ/ਵਿਕਟ ਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਆਵੇਸ਼ ਖਾਨ ਤੇ ਅਰਸ਼ਦੀਪ ਸਿੰਘ।
ਸਾਊਥ ਅਫਰੀਕਾ ਦੀ ਸਾਊਥ ਸੰਭਾਵਿਤ ਪਲੇਇੰਗ-11 : ਰੀਜਾ ਹੈਂਡ੍ਰਿਕਸ, ਟੋਨੀ ਡੀ ਜੋਰਜੀ, ਰਸੀ ਵੈਨ ਡਰ ਡੁਸੇਨ, ਏਡੇਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਡੇਵਿਡ ਮਿਲਰ,ਏਂਡਿਲੇ ਫੇਹਲੁਕਵਾਯੋ, ਕੇਸ਼ਵਮ ਹਾਰਾਜ, ਤਬਰੇਜ ਸ਼ੰਮਸੀ, ਨਾਂਦਰੇ ਬਰਗਰ, ਲਿਜਾਦ ਵਿਲੀਅਮਸ
ਵੀਡੀਓ ਲਈ ਕਲਿੱਕ ਕਰੋ : –
The post ਵਰਲਡ ਕੱਪ ਫਾਈਨਲ ਦੇ ਬਾਅਦ ਪਹਿਲਾ ਵਨਡੇ ਖੇਡੇਗਾ ਭਾਰਤ, ਸਾਊਥ ਅਫਰੀਕਾ ਖਿਲਾਫ ਇਹ ਹੋਵੇਗੀ ਸੰਭਾਵਿਤ ਪਲੇਇੰਗ-11 appeared first on Daily Post Punjabi.
source https://dailypost.in/news/sports/india-will-play-the-first-odi/