TV Punjab | Punjabi News Channel: Digest for November 02, 2023

TV Punjab | Punjabi News Channel

Punjabi News, Punjabi TV

Table of Contents

FBIਦੇ ਨਿਰਦੇਸ਼ਕ ਦਾ ਅਲਰਟ, ਅਮਰੀਕਾ ਲਈ ਖ਼ਤਰਾ ਪੈਦਾ ਕਰੇਗਾ ਇਜ਼ਰਾਈਲ 'ਤੇ ਹਮਾਸ ਦਾ ਹਮਲਾ

Tuesday 31 October 2023 10:48 PM UTC+00 | Tags: attack christopher-wray fbi federal-bureau-of-investigation iraq israel-and-hamas news top-news trending-news usa washington world


Washington- ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਚੱਲ ਰਹੀ ਜੰਗ ਨੇ ਅਮਰੀਕਾ 'ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਨੂੰ ਲੈ ਕੇ ਐੱਫ. ਬੀ. ਆਈ. ਡਾਇਰੈਕਟਰ ਵਲੋਂ ਚਿਤਾਵਨੀ ਵੀ ਦਿੱਤੀ ਗਈ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਇਜ਼ਰਾਈਲ 'ਤੇ ਹਮਾਸ ਦਾ ਹਮਲਾ ਲਗਭਗ ਇਕ ਦਹਾਕੇ ਪਹਿਲਾਂ ਆਈ. ਐੱਸ. ਆਈ. ਐੱਸ. ਦੇ ਉਭਾਰ ਤੋਂ ਬਾਅਦ ਅਮਰੀਕਾ ਲਈ ਸਭ ਤੋਂ ਵੱਡਾ ਅੱਤਵਾਦੀ ਖਤਰਾ ਹੋਵੇਗਾ।
ਵੇਅ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ 'ਚ ਗਾਜ਼ਾ 'ਚ ਇਜ਼ਰਾਈਲ-ਫਲਸਤੀਨੀ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਕਈ ਵਿਦੇਸ਼ੀ ਅੱਤਵਾਦੀ ਸੰਗਠਨਾਂ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਖਿਲਾਫ ਹਮਲਿਆਂ ਦੀ ਮੰਗ ਕੀਤੀ ਹੈ। ਇਹ ਘਰੇਲੂ ਅਮਰੀਕੀ ਹਿੰਸਕ ਕੱਟੜਪੰਥੀਆਂ ਦੁਆਰਾ ਖਤਰੇ ਨੂੰ ਵਧਾਉਂਦਾ ਹੈ। ਐੱਫ. ਬੀ. ਆਈ. ਦੇ ਨਿਰਦੇਸ਼ਕ ਨੇ ਕਿਹਾ ਕਿ ਹਮਾਸ ਅਤੇ ਇਸਦੇ ਸਹਿਯੋਗੀਆਂ ਦੀਆਂ ਕਾਰਵਾਈਆਂ ਇੱਕ ਪ੍ਰੇਰਨਾ ਦੇ ਤੌਰ 'ਤੇ ਕੰਮ ਕਰਨਗੀਆਂ, ਜਿਨ੍ਹਾਂ ਨੂੰ ਅਸੀਂ ਕਈ ਸਾਲ ਪਹਿਲਾਂ ਆਈ. ਐੱਸ. ਆਈ. ਐੱਸ. ਵਲੋਂ ਆਪਣੀ ਅਖੌਤੀ ਖਲੀਫ਼ਤ ਦੀ ਸ਼ੁਰੂਆਤ ਕਰਨ ਤੋਂ ਬਾਅਦ ਨਹੀਂ ਦੇਖਿਆ ਹੈ।”
ਰੇਅ ਦੀਆਂ ਟਿੱਪਣੀਆਂ ਅਮਰੀਕੀ ਸੈਨੇਟ ਦੀ ਹੋਮਲੈਂਡ ਸੁਰੱਖਿਆ ਅਤੇ ਸਰਕਾਰੀ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਈਆਂ। ਇਹ ਸੁਣਵਾਈ ਅਮਰੀਕਾ ਨੂੰ ਮਿਲ ਰਹੀਆਂ ਧਮਕੀਆਂ 'ਤੇ ਕੇਂਦਰਿਤ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਗਾਜ਼ਾ 'ਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਸਰਕਾਰ ਨੇ ਯਹੂਦੀਆਂ, ਮੁਸਲਮਾਨਾਂ ਅਤੇ ਅਰਬ ਅਮਰੀਕੀਆਂ ਵਿਰੁੱਧ ਧਮਕੀਆਂ 'ਚ ਵਾਧਾ ਦੇਖਿਆ ਹੈ।
ਐੱਫ. ਬੀ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਇਸ ਮਹੀਨੇ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਵਲੋਂ ਵਿਦੇਸ਼ਾਂ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲਿਆਂ ਦੀ ਗਿਣਤੀ ਵਧੀ ਹੈ। ਵ੍ਹਾਈਟ ਹਾਊਸ ਨੇ ਇਸ ਹਫਤੇ ਯੂ. ਐੱਸ. ਯੂਨੀਵਰਸਿਟੀਆਂ 'ਚ ਸਾਮੀ ਵਿਰੋਧੀ ਘਟਨਾਵਾਂ ਦੀਆਂ ਰਿਪੋਰਟਾਂ 'ਤੇ ਵੀ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ ਤਣਾਅ ਦੇ ਕਾਰਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸੁਰੱਖਿਆ ਸਖ਼ਤੀ ਨਾਲ ਵਧਾ ਦਿੱਤੀ ਹੈ।

The post FBIਦੇ ਨਿਰਦੇਸ਼ਕ ਦਾ ਅਲਰਟ, ਅਮਰੀਕਾ ਲਈ ਖ਼ਤਰਾ ਪੈਦਾ ਕਰੇਗਾ ਇਜ਼ਰਾਈਲ 'ਤੇ ਹਮਾਸ ਦਾ ਹਮਲਾ appeared first on TV Punjab | Punjabi News Channel.

Tags:
  • attack
  • christopher-wray
  • fbi
  • federal-bureau-of-investigation
  • iraq
  • israel-and-hamas
  • news
  • top-news
  • trending-news
  • usa
  • washington
  • world

ਸੁਖਬੀਰ, ਜਾਖੜ ਅਤੇ ਰਾਜਾ ਵੜਿੰਗ ਦਾ ਮਹਾਡਿਬੇਟ ਤੋਂ ਇਨਕਾਰ

Wednesday 01 November 2023 05:24 AM UTC+00 | Tags: cm-bhagwant-mann india mahadebate news punjab punjab-news punjab-politics sukhbir-badal sunil-jakhar syl-issue top-news trending-news

ਡੈਸਕ- ਐੱਸ.ਵਾਈ.ਐੱਲ ਸਮੇਤ ਕਈ ਅਹਿਮ ਮੁੱਦਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੁਲਾਈ ਗਈ ਮਹਾਡਿਬੇਟ ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ,ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਇਨਕਾਰ ਕਰ ਦਿੱਤਾ ਗਿਆ ਹੈ। ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਇਹ ਮਹਾਡਿਬੇਟ ਰੱਖੀ ਗਈ ਹੈ।

'ਮੈਂ ਪੰਜਾਬ ਬੋਲਦਾ ਹਾਂ' ਦੀ ਮਹਾ ਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਅੱਜ ਰੱਖੀ ਗਈ ਹੈ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ। ਪਰ ਮਹਾਡਿਬੇਟ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਖੁੱਲ੍ਹੀ ਬਹਿਸ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ "ਜੇਕਰ ਬਹਿਸ 'ਚ SYL ਬਾਰੇ ਚਰਚਾ ਨਹੀਂ ਹੋਵੇਗੀ ਤਾਂ ਉਹ ਇਸਦਾ ਹਿੱਸਾ ਨਹੀਂ ਬਣਨਗੇ।ਉਨ੍ਹਾਂ ਕਿਹਾ ਕਿ ਐੱਸਵਾਈਐੱਲ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਬਹਿਸ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਐੱਸਵਾਈਐੱਲ ਵੱਲ ਨਾ ਜਾਵੇ।

ਭਾਜਪਾ ਆਗੂ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਜੀ ਬਹੁਤ ਵਧੀਆ ਕਾਮੇਡੀਅਨ ਹਨ, ਇਸ ਲਈ ਇਸ ਬਹਿਸ ਵਿਚ ਕੁਝ ਸਾਰਥਕ ਹੋਣ ਵਾਲਾ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਕੀ SYL ਮੁੱਦੇ 'ਤੇ ਚਰਚਾ ਨਹੀਂ ਹੋਵੇਗੀ? ਕੀ ਮਾਨ ਸਾਹਿਬ ਤੁਸੀਂ ਗੰਭੀਰ ਹੋ? ਕਿਉਂਕਿ ਜੇ ਤੁਸੀਂ ਮਜ਼ਾਕ ਕਰ ਰਹੇ ਹੋ, ਤਾਂ ਮਜ਼ਾਕ ਤੁਹਾਡੇ 'ਤੇ ਹੈ। ਤੁਸੀਂ ਅਸਲ ਵਿੱਚ ਇਹ ਉਮੀਦ ਨਹੀਂ ਕਰਦੇ ਕਿ ਮੈਂ ਤੁਹਾਡੇ ਨਾਲ ਇਸ ਡਿਬੇਟ ਵਿਚ ਸ਼ਾਮਲ ਹੋਵਾਂਗਾ ਅਤੇ ਪੰਜਾਬ ਦੇ ਪਾਣੀਆਂ ਦੇ ਅਹਿਮ ਮੁੱਦੇ ਨੂੰ ਘੱਟ ਕਰਨ ਵਾਲੇ ਇਸ ਮਜ਼ਾਕ ਨੂੰ ਭਰੋਸੇਯੋਗਤਾ ਪ੍ਰਦਾਨ ਕਰਾਂਗਾ। ਇਸ 'ਤੇ ਬਹਿਸ ਕਰਨ ਤੋਂ ਭੱਜ ਕੇ ਤੁਸੀਂ ਸੁਪਰੀਮ ਕੋਰਟ 'ਚ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਈ ਹੈ।'

The post ਸੁਖਬੀਰ, ਜਾਖੜ ਅਤੇ ਰਾਜਾ ਵੜਿੰਗ ਦਾ ਮਹਾਡਿਬੇਟ ਤੋਂ ਇਨਕਾਰ appeared first on TV Punjab | Punjabi News Channel.

Tags:
  • cm-bhagwant-mann
  • india
  • mahadebate
  • news
  • punjab
  • punjab-news
  • punjab-politics
  • sukhbir-badal
  • sunil-jakhar
  • syl-issue
  • top-news
  • trending-news

SC ਜਾਣ ਤੋਂ ਪਹਿਲਾਂ ਰਾਜਪਾਲ ਪੁਰੋਹਿਤ ਦਾ ਬਦਲਿਆ ਰੁਖ਼, ਦੋ ਮਨੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ

Wednesday 01 November 2023 05:47 AM UTC+00 | Tags: banwari-lal-purohit cm-bhagwant-mann governor-punjab india news punjab punjab-news punjab-politics top-news trending-news

ਡੈਸਕ- ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ ਤਿੰਨ ਮਨੀ ਬਿੱਲਾਂ 'ਤੇ ਇਤਰਾਜ਼ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਮਾਨ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ਦੇ ਤੁਰੰਤ ਬਾਅਦ ਰਾਜਪਾਲ ਦੇ ਤੇਵਰ ਨਰਮ ਪੈ ਗਏ ਤੇ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਹੀ 2 ਮਨੀ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਵਿਧਾਨ ਸਭਾ ਸੈਸ਼ਨ ਬੁਲਾਉਣ ਲਈ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਇਸ 'ਤੇ ਸੁਣਵਾਈ 3 ਨਵੰਬਰ ਨੂੰ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਰਾਜਪਾਲ ਨੇ ਦੋ ਮਨੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਜੀਐਸਟੀ ਸੋਧ ਬਿੱਲ 2023 ਹੈ, ਜਿਸ ਤਹਿਤ ਰਾਜ ਵਿੱਚ ਜੀਐਸਟੀ ਅਪੀਲੀ ਟ੍ਰਿਬਿਊਨਲ ਬਣਾਏ ਜਾਣੇ ਹਨ, ਜਦਕਿ ਦੂਜਾ ਬਿੱਲ ਗਿਰਵੀ ਰੱਖੀਆਂ ਜਾਇਦਾਦਾਂ 'ਤੇ ਸਟੈਂਪ ਡਿਊਟੀ ਲਾਉਣ ਬਾਰੇ ਹੈ। ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

The post SC ਜਾਣ ਤੋਂ ਪਹਿਲਾਂ ਰਾਜਪਾਲ ਪੁਰੋਹਿਤ ਦਾ ਬਦਲਿਆ ਰੁਖ਼, ਦੋ ਮਨੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ appeared first on TV Punjab | Punjabi News Channel.

Tags:
  • banwari-lal-purohit
  • cm-bhagwant-mann
  • governor-punjab
  • india
  • news
  • punjab
  • punjab-news
  • punjab-politics
  • top-news
  • trending-news

ਡੈਸਕ- ਮਹੀਨੇ ਦੀ ਸ਼ੁਰੂਆਤ ਵਿਚ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕਮਰਸ਼ੀਅਲ LPG ਦੇ ਰੇਟ ਵਿਚ 101.50 ਰੁਪਏ ਦਾ ਵਾਧਾ ਕੀਤਾ ਹੈ। ਪਿਛਲੇ ਦੋ ਮਹੀਨਿਆਂ ਵਿਚ ਦੂਜੀ ਵਾਰ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।

ਕੀਮਤ ਵਿਚ ਨਵੇਂ ਵਾਧੇ ਦੇ ਬਾਅਦ ਹੁਣ ਦਿੱਲੀ ਵਿਚ 19 ਕਿਲੋ ਕਮਰਸ਼ੀਅਲ ਐੱਲਪੀਜੀ ਸਿਲੰਡਰ ਦਾ ਰੇਟ 1731 ਤੋਂ ਵੱਧ ਕੇ 1833 ਰੁਪਏ ਹੋ ਗਿਆ ਹੈ। ਦੂਜੇ ਪਾਸੇ ਮੁੰਬਈ ਵਿਚ ਇਸ ਦੀ ਕੀਮਤ 1785.50 ਰੁਪਏ, ਕੋਲਕਾਤਾ ਵਿਚ 1943 ਰੁਪਏ ਤੇ ਚੇਨਈ ਵਿਚ 1999.50 ਰੁਪਏ ਹੋ ਗਈ ਹੈ। ਅਕਤੂਬਰ ਵਿਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ਮੁੰਬਈ ਵਿਚ 1684 ਰੁਪਏ, ਕੋਲਕਾਤਾ ਵਿਚ 1839.50 ਰੁਪਏ ਤੇ ਚੇਨਈ ਵਿਚ 1898 ਰੁਪਏ ਸੀ।

ਇਹ ਵੀ ਪੜ੍ਹੋ : 'ਮੈਂ ਪੰਜਾਬ ਬੋਲਦਾ' ਦੀ ਮਹਾਂ ਡਿਬੇਟ ਅੱਜ, ਪੀਏਯੂ 'ਚ ਖੁੱਲ੍ਹੀ ਬਹਿਸ ਲਈ 2 ਹਜ਼ਾਰ ਪੁਲਿਸ ਫੋਰਸ ਕੀਤੀ ਗਈ ਤਾਇਨਾਤ

ਖਾਣਾ ਪਕਾਉਣ ਲਈ ਰਸੋਈ ਵਿਚ ਇਸਤੇਮਾਲ ਹੋਣ ਵਾਲੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿਚ 14.2 ਕਿਲੋ ਘਰੇਲੂ ਸਿਲੰਡਰ ਦੀ ਕੀਮਤ 903 ਰੁਪਏ ਹੈ।

The post ਤਿਓਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ! ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਹੋਇਆ 101.50 ਰੁ. ਦਾ ਵਾਧਾ appeared first on TV Punjab | Punjabi News Channel.

Tags:
  • india
  • lpg-cylinder-rate-increase
  • news
  • punjab
  • top-news
  • trending-news

ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਦਾ ਬਿਆਨ, ਕਿਹਾ- ਭਾਰਤੀ ਵਿਦੇਸ਼ ਮੰਤਰੀ ਦੇ ਸੰਪਰਕ 'ਚ ਹਾਂ

Wednesday 01 November 2023 07:54 PM UTC+00 | Tags: canada india justin-trudeau melanie-joly narendra-modi news ottawa top-news trending-news


Ottawa – ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਚੱਲ ਪੈਦਾ ਹੋਏ ਡਿਪਲੋਮੈਟਿਕ ਤਣਾਅ ਵਿਚਾਲੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਉਹ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਦੇ ਸੰਪਰਕ 'ਚ ਹਨ ਅਤੇ ਉਹ ਅਜਿਹਾ ਕਰਨਾ ਜਾਰੀ ਰੱਖਣਗੇ, ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਰਿਸ਼ਤੇ ਦਹਾਕਿਆਂ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਮਜ਼ਬੂਤ ​​ਰਿਸ਼ਤਾ ਹੈ।
ਜੋਲੀ ਦੀਆਂ ਟਿੱਪਣੀਆਂ ਅਜਿਹੇ ਸਮੇਂ 'ਚ ਆਈਆਂ ਹਨ ਜਦੋਂ ਭਾਰਤ ਨੇ ਕਰੀਬ ਇਕ ਹਫਤਾ ਪਹਿਲਾਂ ਕੈਨੇਡਾ 'ਚ ਕੁਝ ਵੀਜ਼ਾ ਸੇਵਾਵਾਂ ਬਹਾਲ ਕੀਤੀਆਂ ਸਨ। ਇਸ ਤੋਂ ਦੋ ਮਹੀਨੇ ਪਹਿਲਾਂ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਵਾਦ ਕਾਰਨ ਇਹ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਜੋਲੀ ਨੇ ਕਿਹਾ ਕਿ ਕੈਨੇਡਾ ਨਿੱਝਰ ਦੇ ਕਤਲ ਦੇ ਦੋਸ਼ਾਂ ਬਾਰੇ ਕੈਨੇਡੀਅਨਾਂ ਨੂੰ ਸੂਚਿਤ ਕਰਨ ਦੇ ਆਪਣੇ ਫੈਸਲੇ 'ਤੇ ਕਾਇਮ ਹੈ, ਪਰ ਇਸ ਮੁੱਦੇ 'ਤੇ ਕੈਨੇਡਾ ਭਾਰਤ ਸਰਕਾਰ ਨਾਲ ਗੱਲਬਾਤ ਵੀ ਕਰ ਰਿਹਾ ਹੈ। ਜੋਲੀ ਨੇ ਟੋਰਾਂਟੋ 'ਚ ਕੈਨੇਡਾ ਦੇ ਆਰਥਿਕ ਕਲੱਬ 'ਚ ਆਪਣੇ ਸੰਬੋਧਨ ਦੌਰਾਨ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਆਖਿਆ, ''ਅਸੀਂ ਭਰੋਸੇਯੋਗ ਦੋਸ਼ਾਂ ਦੇ ਨਾਲ ਖੜ੍ਹੇ ਹਾਂ…"। ਅਸੀਂ ਭਾਰਤ ਨਾਲ ਗੱਲਬਾਤ 'ਚ ਲੱਗੇ ਹੋਏ ਹਾਂ। ਮੈਂ ਵਿਦੇਸ਼ ਮੰਤਰੀ ਜੈਸ਼ੰਕਰ ਦੇ ਸੰਪਰਕ 'ਚ ਹਾਂ ਅਤੇ ਰਹਾਂਗੀ।''

The post ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਦਾ ਬਿਆਨ, ਕਿਹਾ- ਭਾਰਤੀ ਵਿਦੇਸ਼ ਮੰਤਰੀ ਦੇ ਸੰਪਰਕ 'ਚ ਹਾਂ appeared first on TV Punjab | Punjabi News Channel.

Tags:
  • canada
  • india
  • justin-trudeau
  • melanie-joly
  • narendra-modi
  • news
  • ottawa
  • top-news
  • trending-news

ਭਾਰਤ-ਕੈਨੇਡਾ ਵਿਚਾਲੇ ਤਣਾਅ ਨੂੰ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਦੱਸਿਆ ਦਰਦਨਾਕ

Wednesday 01 November 2023 07:58 PM UTC+00 | Tags: australia canada india justin-trudeau narendra-modi news usa world


New Delhi- ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਚੱਲ ਰਹੀ ਕੁੜੱਤਣ ਦਰਮਿਆਨ ਆਸਟ੍ਰੇਲੀਆ ਨੇ ਕਿਹਾ ਹੈ ਕਿ ਇਹ ਵਿਵਾਦ ਆਸਟ੍ਰੇਲੀਆ ਲਈ ਦਰਦਨਾਕ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਵਲੋਂ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਭਾਰਤ ਸਿਰ ਮੜ੍ਹੇ ਜਾਣ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਤਣਾਅਪੂਰਨ ਸਮੇਂ 'ਚੋਂ ਲੰਘ ਰਹੇ ਹਨ।
ਭਾਰਤ 'ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗਰੀਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਆਸਟ੍ਰੇਲੀਆ ਨੂੰ ਉਮੀਦ ਅਤੇ ਭਰੋਸਾ ਹੈ ਕਿ ਦੋਵੇਂ ਦੇਸ਼ ਦੁਵੱਲੇ ਰਿਸ਼ਤਿਆਂ 'ਚ ਕੁਝ ਨਵੇਂ ਆਧਾਰ ਲੱਭ ਸਕਦੇ ਹਨ। ਇਸ ਤੋਂ ਪਹਿਲਾਂ ਜਦੋਂ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ ਤਾਂ ਆਸਟ੍ਰੇਲੀਆ ਨੇ ਡੂੰਘੀ ਚਿੰਤਾ ਪ੍ਰਗਟਾਈ ਸੀ।
ਫਿਲਿਪ ਨੇ ਅੱਗੇ ਕਿਹਾ, ''ਭਾਰਤ ਅਤੇ ਕੈਨੇਡਾ ਦੋਹਾਂ ਦੇਸ਼ਾਂ ਨਾਲ ਆਸਟ੍ਰੇਲੀਆ ਦੇ ਰਿਸ਼ਤੇ ਚੰਗੇ ਹਨ। ਦੋਹਾਂ ਦੇਸ਼ਾਂ ਵਿਚਾਲੇ ਦਰਾਰ ਆਸਟ੍ਰੇਲੀਆ ਲਈ ਦਰਦਨਾਕ ਹੈ। ਹਾਲਾਂਕਿ ਇਸ ਨਾਲ ਦੁਵੱਲੇ ਸੰਬੰਧਾਂ 'ਤੇ ਕੋਈ ਅਸਰ ਨਹੀਂ ਪਏਗਾ। ਇਸ ਮੁੱਦੇ 'ਤੇ ਭਾਰਤ ਅਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਵਿਚਾਲੇ ਡਿਪਲੋਮੈਟਿਕ ਤਰੀਕੇ ਨਾਲ ਗੱਲਬਾਤ ਜਾਰੀ ਰਹੇਗੀ।''
ਉਨ੍ਹਾਂ ਅੱਗੇ ਕਿਹਾ, ''ਕੈਨੇਡਾ ਆਸਟ੍ਰੇਲੀਆ ਦਾ ਪੁਰਾਣਾ ਦੋਸਤ ਹਾ ਅਤੇ ਭਾਰਤ ਵੀ ਆਸਟ੍ਰੇਲੀਆ ਦਾ ਚੰਗਾ ਦੋਸਤ ਹੈ। ਭਾਰਤ ਸਾਡੇ ਲਈ ਕਾਫ਼ੀ ਮਹੱਤਵਪੂਰਨ ਦੇਸ਼ ਹੈ। ਦੋ ਮਿੱਤਰ ਦੇਸ਼ਾਂ ਵਿਚਾਲੇ ਡਿਪਲੋਮੈਟਾਂ ਦੀ ਬਰਖ਼ਾਸਤਗੀ ਦਰਦਨਾਕ ਅਤੇ ਕਠਿਨ ਹੈ। ਸਾਨੂੰ ਉਮੀਦ ਅਤੇ ਭਰੋਸਾ ਹੈ ਕਿ ਦੁਵੱਲੇ ਸੰਬੰਧਾਂ 'ਚ ਕੁਝ ਨਵੇਂ ਆਧਾਰ ਬਣਾਏ ਜਾ ਸਕਦੇ ਹਨ ਅਤੇ ਦੋਵੇਂ ਦੇਸ਼ ਇਨ੍ਹਾਂ ਵਿਵਾਦਾਂ ਨੂੰ ਜਲਦੀ ਤੋਂ ਜਲਦੀ ਦੂਰ ਕਰ ਸਕਦੇ ਹਨ।

The post ਭਾਰਤ-ਕੈਨੇਡਾ ਵਿਚਾਲੇ ਤਣਾਅ ਨੂੰ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਦੱਸਿਆ ਦਰਦਨਾਕ appeared first on TV Punjab | Punjabi News Channel.

Tags:
  • australia
  • canada
  • india
  • justin-trudeau
  • narendra-modi
  • news
  • usa
  • world

ਇਸ ਹਫ਼ਤੇ ਅਮਰੀਕਾ ਜਾਣਗੇ ਜਸਟਿਨ ਟਰੂਡੋ

Wednesday 01 November 2023 08:01 PM UTC+00 | Tags: canada india joe-biden justin-trudeau news ottawa top-news trending-news usa world


Ottawa- ਪੱਛਮੀ ਗੋਲਾਰਧ 'ਚ ਵਧੇਰੇ ਆਰਥਿਕ ਏਕੀਕਰਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਯਤਨਾਂ ਤਹਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਹੋਣ ਦੀ ਉਮੀਦ ਹੈ।
ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ 'ਦ ਕੈਨੇਡੀਅਨ ਪ੍ਰੈੱਸ' ਨੂੰ ਦੱਸਿਆ ਕਿ ਕੈਨੇਡਾ ਇਸ ਕੋਸ਼ਿਸ਼ 'ਚ ਇੱਕ ਅਨਮੋਲ ਭਾਈਵਾਲ ਹੈ। ਬਾਇਡਨ ਨੇ ਅਮਕੀਰਨਜ਼ ਪਾਰਟਨਰਸ਼ਿਪ ਫਾਰ ਇਕੋਨਮਿਕ ਪ੍ਰੋਸਪੈਰਿਟੀ, ਜਿਹੜਾ ਕਿ ਵਪਾਰਕ ਢਾਂਚਾ ਹੈ, ਨੂੰ ਰੂਪ ਦੇਣ 'ਚ ਮਦਦ ਲਈ ਸ਼ੁੱਕਰਵਾਰ ਦੀ ਮੀਟਿੰਗ ਦਾ ਐਲਾਨ ਕੀਤਾ ਹੈ।
ਕੋਹੇਨ ਨੇ ਕਿਹਾ ਕਿ ਟਰੂਡੋ ਇਨ੍ਹਾਂ ਮੀਟਿੰਗਾਂ ਦਾ ਹਿੱਸਾ ਹੋਣਗੇ, ਹਾਲਾਂਕਿ ਪ੍ਰਧਾਨ ਮੰਤਰੀ ਦਫਤਰ ਨੇ ਉਨ੍ਹਾਂ ਦੇ ਪ੍ਰੋਗਰਾਮ ਦੀ ਪੁਸ਼ਟੀ ਨਹੀਂ ਕੀਤੀ ਹੈ। ਕੋਹੇਨ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਸ ਕਾਨਫਰੰਸ 'ਚ ਆਉਣ ਦਾ ਪਹਿਲਾ ਸੱਦਾ ਪ੍ਰਧਾਨ ਮੰਤਰੀ ਟਰੂਡੋ ਨੂੰ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਆਖਿਆ ਕਿ ਰਾਸ਼ਟਰਪਤੀ ਬਾਇਡਨ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਟਰੂਡੋ ਮੀਟਿੰਗ 'ਚ ਹੋਣ।
ਇਸ ਪ੍ਰਾਜੈਕਟ ਦਾ ਉਦੇਸ਼ ਹੋਰ ਨੌਕਰੀਆਂ ਪੈਦਾ ਕਰਨਾ, ਲੋਕਤੰਤਰ 'ਚ ਵਿਸ਼ਵਾਸ ਨੂੰ ਬਹਾਲ ਕਰਨਾ ਅਤੇ ਦਰਜਨਾਂ ਦੇਸ਼ਾਂ ਵਲੋਂ ਖੇਤਰ ਦੀ ਆਰਥਿਕ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨਾ ਹੈ। ਹਾਲਾਂਕਿ ਇਹ ਵਪਾਰਕ ਸੌਦਾ ਨਹੀਂ ਹੈ।
ਇਹ ਜੰਗਲਾਂ ਦੀ ਸੰਭਾਲ ਅਤੇ ਭ੍ਰਿਸ਼ਟਾਚਾਰ ਵਿਰੋਧੀ ਉਪਾਵਾਂ ਤੋਂ ਲੈ ਕੇ ਜਲਵਾਯੂ ਅਨੁਕੂਲ ਬੁਨਿਆਦੀ ਢਾਂਚੇ ਲਈ ਨਿੱਜੀ ਨਿਵੇਸ਼ ਦੀ ਵਰਤੋਂ ਕਰਨ ਤੱਕ ਹਰ ਚੀਜ਼ 'ਤੇ ਚਿਲੀ ਅਤੇ ਡੋਮਿਨਿਕਨ ਰੀਪਬਲਿਕ ਤੋਂ ਲੈ ਕੇ ਬਾਰਬਾਡੋਸ ਤੱਕ ਦਰਜਨ ਦੇਸ਼ਾਂ ਦੇ ਸਹਿਯੋਗ ਦੀ ਮੰਗ ਕਰ ਰਿਹਾ ਹੈ।
ਬਾਇਡਨ ਨੇ ਜੂਨ 2022 'ਚ ਲਾਸ ਏਂਜਲਸ ਵਿਖੇ ਅਮਰੀਕਾ ਦੇ ਸਿਖਰ ਸੰਮੇਲਨ 'ਚ ਪ੍ਰੋਗਰਾਮ ਦਾ ਐਲਾਨ ਕੀਤਾ ਸੀ।
ਕੋਹੇਨ ਨੇ ਕਿਹਾ ਕਿ ਪੂਰਾ ਡਿਜ਼ਾਈਨ ਉੱਤਰੀ ਅਮਰੀਕੀ ਦੇਸ਼ਾਂ ਨੂੰ ਇਕੱਠੇ ਲਿਆਉਣਾ ਹੈ, ਖੁਸ਼ਹਾਲੀ ਅਤੇ ਆਰਥਿਕ ਵਿਕਾਸ ਲਈ ਉਹਨਾਂ ਦੇ ਸਾਂਝੇ ਮੌਕਿਆਂ 'ਤੇ ਧਿਆਨ ਕੇਂਦਰਤ ਕਰਨਾ ਹੈ।

The post ਇਸ ਹਫ਼ਤੇ ਅਮਰੀਕਾ ਜਾਣਗੇ ਜਸਟਿਨ ਟਰੂਡੋ appeared first on TV Punjab | Punjabi News Channel.

Tags:
  • canada
  • india
  • joe-biden
  • justin-trudeau
  • news
  • ottawa
  • top-news
  • trending-news
  • usa
  • world


Ottawa- ਲਿਬਰਲ ਸਰਕਾਰ ਵਲੋਂ ਡਿਜ਼ੀਟਲ ਸੇਵਾਵਾਂ 'ਤੇ ਟੈਕਸ ਨੂੰ ਲਾਗੂ ਕਰਨ ਦੀ ਯੋਜਨਾ ਦੇ ਨਾਲ ਅਮਰੀਕਾ ਅਤੇ ਕੈਨਡਾ ਵਿਚਾਲੇ ਇੱਕ ਵੱਡੀ ਲੜਾਈ ਹੋ ਸਕਦੀ ਹੈ। ਓਟਾਵਾ 'ਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਇਸ ਟੈਕਸ ਨੂੰ ਪੱਖਪਾਤੀ ਟੈਕਸ ਦੇ ਰੂਪ 'ਚ ਵਰਣਿਤ ਕਰਦਿਆਂ ਇਹ ਗੱਲ ਆਖੀ ਹੈ।
ਡੇਵਿਡ ਕੋਹੇਨ ਨੇ ਅਮਰੀਕੀ ਰਾਜਦੂਤ ਵਜੋਂ ਲਗਭਗ ਦੋ ਸਾਲ ਸਰਹੱਦ ਪਾਰ ਦੀਆਂ ਚਿੰਤਾਵਾਂ ਬਾਰੇ ਅਕਸਰ ਹੀ ਦੋਸਤਾਨਾ ਪਰ ਸਪੱਸ਼ਟ ਗੱਲਬਾਤ ਕੀਤੀ ਹੈ। ਮੰਗਲਵਾਰ ਨੂੰ ਓਟਾਵਾ ਦੇ ਕੈਨੇਡੀਅਨ ਕਲੱਬ ਵਲੋਂ ਆਯੋਜਿਤ ਲੰਚ ਦੇ ਭਾਸ਼ਣ ਤੋਂ ਬਾਅਦ ਕੋਹੇਨ ਨੇ ਇਹੋ ਜਿਹੀ ਚਿਤਾਵਨੀ ਜਾਰੀ ਕੀਤੀ।
ਸਵਾਲ-ਜਵਾਬ ਸੈਸ਼ਨ ਦੌਰਾਨ ਜਦੋਂ ਕੈਨੇਡਾ ਦੇ ਡਿਜੀਟਲ ਸਰਵਿਸਿਜ਼ ਟੈਕਸ ਦਾ ਵਿਸ਼ਾ ਆਇਆ ਤਾਂ ਕੋਹੇਨ ਨੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਇਹ ਵਿਵਾਦ ਦਾ ਖੇਤਰ ਹੋਵੇਗਾ ਜਦੋਂ ਤੱਕ ਕਿ ਇਸਦਾ ਹੱਲ ਨਹੀਂ ਹੋ ਜਾਂਦਾ। ਉਨ੍ਹਾਂ ਆਖਿਆ ਕਿ ਇੱਥੇ ਇੱਕ ਜਗ੍ਹਾ ਹੈ ਜਿੱਥੇ ਸਾਨੂੰ ਜਾਂ ਤਾਂ ਸਮਝੌਤਾ ਕਰਨਾ ਪਏਗਾ, ਜਾਂ ਅਸੀਂ ਇੱਕ ਵੱਡੀ ਲੜਾਈ ਲੜਨ ਜਾ ਰਹੇ ਹਾਂ।
ਇਸ ਟੈਕਸ ਦਾ ਉਦੇਸ਼ ਵਿਦੇਸ਼ੀ ਕੰਪਨੀਆਂ 'ਤੇ ਤਿੰਨ ਫ਼ੀਸਦੀ ਦਾ ਲੇਵੀ ਹੈ, ਜਿਨ੍ਹਾਂ 'ਚੋਂ ਬਹੁਤ ਸਾਰੀਆਂ ਯੂ.ਐਸ. 'ਚ ਸਥਿਤ ਹਨ ਅਤੇ ਜਿਹੜੀਆਂ ਕਿ ਕੈਨੇਡੀਅਨ ਗਾਹਕਾਂ ਅਤੇ ਯੋਗਦਾਨੀਆਂ ਤੋਂ ਮਾਲੀਆ ਪ੍ਰਾਪਤ ਕਰਦੀਆਂ ਹਨ। ਇਹ ਟੈਕਸ ਜਨਵਰੀ 'ਚ ਲਾਗੂ ਹੋਣ ਲਈ ਤਹਿ ਕੀਤਾ ਗਿਆ ਹੈ। ਇਹ ਉਪਾਅ ਜੀ20 ਦੇਸ਼ਾਂ ਅਤੇ ਆਰਥਿਕ ਸਹਿਕਾਰਤਾ ਅਤੇ ਵਿਕਾਸ ਸੰਗਠਨ ਦੁਆਰਾ ਆਪਣੇ ਖੁਦ ਦੇ ਗਲੋਬਲ ਡਿਜੀਟਲ ਟੈਕਸੇਸ਼ਨ ਫਰੇਮਵਰਕ ਦੇ ਨਾਲ ਆਉਣ ਲਈ ਇੱਕ ਸਮੂਹਿਕ ਕੋਸ਼ਿਸ਼ ਨੂੰ ਰੋਕਣ ਲਈ ਇਹ ਇੱਕ ਤਰ੍ਹਾਂ ਦੀ ਅਸਫ਼ਲਤਾ ਵਜੋਂ ਰੱਖਿਆ ਗਿਆ ਸੀ।
ਹੁਣ ਤੱਕ, ਅਜਿਹਾ ਨਹੀਂ ਹੋਇਆ ਹੈ ਪਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਜੋ ਇਸ ਮਹੀਨੇ ਦੇ ਸ਼ੁਰੂ 'ਚ ਆਪਣੇ ਅਮਰੀਕੀ ਹਮਰੁਤਬਾ ਨਾਲ ਮਹੱਤਵਪੂਰਣ ਖਣਿਜਾਂ ਬਾਰੇ ਗੱਲ ਕਰਨ ਲਈ ਡੀਸੀ 'ਚ ਸੀ, ਨੇ ਮੰਗਲਵਾਰ ਨੂੰ ਪ੍ਰਗਤੀ ਦਾ ਸੰਕੇਤ ਦਿੱਤਾ।
ਉਨ੍ਹਾਂ ਆਖਿਆ ਕਿ ਸਾਡੇ ਕੋਲ ਡੀਐਸਟੀ ਬਾਰੇ ਕੁਝ ਚੰਗੀ ਗੱਲਬਾਤ ਹੋਈ, ਜਿਸ 'ਚ ਅਧਿਕਾਰੀ ਪੱਧਰ ਵੀ ਸ਼ਾਮਲ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਹ ਆਪਣੇ ਅਮਰੀਕੀ ਭਾਈਵਾਲਾਂ ਨਾਲ ਸਮਝੌਤਾ ਕਰਨ ਦੇ ਯੋਗ ਹੋਣਗੇ।

The post ਅਮਰੀਕੀ ਰਾਜਦੂਤ ਦੀ ਚਿਤਾਵਨੀ, ਡਿਜੀਟਲ ਟੈਕਸ ਯੋਜਨਾਵਾਂ ਨੂੰ ਲੈ ਕੇ ਅਮਰੀਕਾ ਦੀ ਕੈਨੇਡਾ ਨਾਲ ਛਿੜ ਸਕਦੀ ਹੈ ਲੜਾਈ appeared first on TV Punjab | Punjabi News Channel.

Tags:
  • canada
  • david-cohen
  • digital-tax-plans
  • joe-biden
  • justin-trudeau
  • news
  • ottawa
  • top-news
  • trending-news
  • usa
  • world

ਡੱਗ ਫੋਰਡ ਨੇ ਗ੍ਰੀਨਬੈਲਟ ਘੋਟਾਲੇ 'ਚ ਆਪਣੀ ਸ਼ਮੂਲੀਅਤ ਤੋਂ ਕੀਤਾ ਇਨਕਾਰ

Wednesday 01 November 2023 08:08 PM UTC+00 | Tags: canada doug-ford greenbelt greenbelt-changes news ontario ottawa toronto trending-news


Ottawa- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਗ੍ਰੀਨਬੈਲਟ ਘੋਟਾਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲੈਨ ਦੀ ਜਾਂਚ ਕਰ ਰਹੀ ਆਰਸੀਐਮਪੀ ਵਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ।
ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਜ਼ੋਰ ਦੇ ਕੇ ਆਖਿਆ ਕਿ ਪਹਿਲੀ ਗੱਲ ਗ੍ਰੀਨਬੈਲਟ 'ਚ ਤਬਦੀਲੀਆਂ 'ਚ ਉਨ੍ਹਾਂ ਦਾ ਕੋਈ ਹੱਥ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਆਡੀਟਰ ਜਨਰਲ ਤੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਦਫ਼ਤਰ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਫੋਰਡ ਦਾਂ ਇਹ ਬਿਆਨ ਉਸ ਸਮੇਂ ਆਇਆ ਜਦੋਂ ਐਨਵਾਇਰਮੈਂਟਲ ਡਿਫੈਂਸ ਨਾਂ ਦੇ ਗਰੁੱਪ ਵੱਲੋਂ ਗ੍ਰੀਨਬੈਲਟ ਡਿਵੈਲਪਮੈਂਟ ਪਲੈਨਜ਼ ਤੇ ਅਰਬਨ ਬਾਊਂਡਰੀ ਪਸਾਰ ਸਬੰਧੀ ਜਾਣਕਾਰੀ ਫਰੀਡਮ ਆਫ ਇਨਫਰਮੇਸ਼ਨ ਰਾਹੀਂ ਹਾਸਲ ਕਰ ਲਈ ਗਈ।
ਇਸ ਐਡਵੋਕੇਸੀ ਗਰੁੱਪ ਦਾ ਦਾਅਵਾ ਹੈ ਕਿ ਸਰਕਾਰ ਦੀ ਅੰਦਰੂਨੀ ਗੱਲਬਾਤ ਤੋਂ ਇਹ ਸਿੱਧ ਹੁੰਦਾ ਹੈ ਕਿ ਓਨਟਾਰੀਓ ਪੁਲਿਟੀਕਲ ਸਟਾਫ ਵਲੋਂ ਹੀ ਇਨ੍ਹਾਂ ਤਬਦੀਲੀਆਂ ਦੇ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਨਾਲ ਕੁੱਝ ਡਿਵੈਲਪਰਜ਼ ਨੂੰ ਫਾਇਦਾ ਹੋਇਆ।
ਓਨਟਾਰੀਓ ਦੇ ਆਡੀਟਰ ਜਨਰਲ ਬੋਨੀ ਲਾਈਸਿਕ ਅਗਸਤ 'ਚ ਪੈਸੇ ਲਈ ਮੁੱਲ ਦੀ ਜਾਂਚ ਤੋਂ ਬਾਅਦ ਇਸ ਤਰ੍ਹਾਂ ਦੇ ਸਿੱਟੇ 'ਤੇ ਪਹੁੰਚੇ, ਜਿਸ 'ਚ 50,000 ਘਰ ਬਣਾਉਣ ਲਈ ਸੁਰੱਖਿਅਤ ਗ੍ਰੀਨਬੈਲਟ ਤੋਂ 15 ਖੇਤਰਾਂ ਨੂੰ ਹਟਾਉਣ ਦੀ ਸਰਕਾਰ ਦੀ ਯੋਜਨਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਜਾਂਚ ਦੌਰਾਨ ਲਿਸਿਕ ਨੇ ਇਹ ਦੇਖਿਆ ਕਿ ਲਈ ਚੁਣੀਆਂ ਗਈਆਂ 15 ਸਾਈਟਾਂ ਦੇ ਮਾਲਕਾਂ ਨੂੰ ਉਹਨਾਂ ਦੀਆਂ ਸੰਪਤੀਆਂ ਦੇ ਮੁੱਲਾਂ 'ਚ 8.3 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲੇਗਾ।
ਸਤੰਬਰ ਵਿੱਚ, ਫੋਰਡ ਨੇ ਆਪਣੀਆਂ ਵਿਵਾਦਪੂਰਨ ਗ੍ਰੀਨਬੈਲਟ ਵਿਕਾਸ ਯੋਜਨਾਵਾਂ ਨੂੰ ਉਲਟਾ ਦਿੱਤਾ ਸੀ। ਉਦੋਂ ਤੋਂ, ਆਰਸੀਐਮਪੀ ਨੇ ਐਲਾਨ ਕੀਤਾ ਕਿ ਉਹ ਵਿਕਾਸ ਲਈ ਗ੍ਰੀਨਬੈਲਟ ਦੇ ਹਿੱਸੇ ਖੋਲ੍ਹਣ ਦੇ ਓਨਟਾਰੀਓ ਸਰਕਾਰ ਦੇ ਫੈਸਲੇ ਦੀ ਜਾਂਚ ਕਰ ਰਹੀ ਹੈ, ਪਰ ਫੋਰਡ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ।

The post ਡੱਗ ਫੋਰਡ ਨੇ ਗ੍ਰੀਨਬੈਲਟ ਘੋਟਾਲੇ 'ਚ ਆਪਣੀ ਸ਼ਮੂਲੀਅਤ ਤੋਂ ਕੀਤਾ ਇਨਕਾਰ appeared first on TV Punjab | Punjabi News Channel.

Tags:
  • canada
  • doug-ford
  • greenbelt
  • greenbelt-changes
  • news
  • ontario
  • ottawa
  • toronto
  • trending-news

ਨਵੰਬਰ ਦੇ ਅਖੀਰ 'ਚ ਕੈਨੇਡਾ ਆਉਣਗੇ ਯੂਰਪੀ ਯੂਨੀਅਨ ਦੇ ਦੋ ਨੇਤਾ

Wednesday 01 November 2023 08:11 PM UTC+00 | Tags: canada european-union green-tech justin-trudeau newfoundland news ottawa top-news


Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅਗਲੇ ਮਹੀਨੇ ਨਿਊਫਾਊਂਡਲੈਂਡ 'ਚ ਯੂਰਪੀ ਯੂਨੀਅਨ ਦੇ ਚੋਟੀ ਦੇ ਦੋ ਨੇਤਾਵਾਂ ਦਾ ਸਵਾਗਤ ਕਰਨ ਦੀ ਉਮੀਦ ਹੈ। ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਵੰਬਰ ਦੇ ਅਖੀਰ 'ਚ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਦੇ ਨਾਲ ਸੇਂਟ ਜੌਹਨ ਦਾ ਦੌਰਾ ਕਰਨ ਜਾ ਰਹੇ ਹਨ।
ਟਰੂਡੋ ਦੇ ਦਫ਼ਤਰ ਨੇ ਦੱਸਿਆ ਕਿ ਇਹ ਮੀਟਿੰਗ ਯੂਰਪ ਦੇ ਸਭ ਤੋਂ ਨਜ਼ਦੀਕੀ ਬੰਦਰਗਾਹਾਂ 'ਚੋਂ ਇੱਕ ਬੰਦਰਗਾਹ 'ਤੇ ਅਜਿਹੇ ਸਮੇਂ 'ਚ ਹੋਣ ਜਾ ਰਹੀ ਹੈ, ਜਦੋਂ ਅਟਲਾਂਟਿਕ ਦੇ ਦੋਵੇਂ ਪਾਸੇ ਸਾਫ਼-ਸੁਥਰੀ ਤਕਨਾਲੋਜੀ 'ਚ ਵਪਾਰ ਦਾ ਵਿਸਥਾਰ ਕਰ ਰਹੇ ਹਨ ਹੋ ਰਿਹਾ ਹੈ।
ਯੂਰਪੀ ਯੂਨੀਅਨ ਅਤੇ ਓਟਵਾ ਇੱਕ ਵੱਡੇ ਵਪਾਰਕ ਸੌਦੇ ਦੇ ਨਾਲ 2017 'ਚ ਹਸਤਾਖਰ ਕੀਤੇ ਗਏ ਸਮਝੌਤੇ ਦੇ ਹਿੱਸੇ ਵਜੋਂ ਹਰ ਦੋ ਸਾਲਾਂ 'ਚ ਸਿਖਰ ਸੰਮੇਲਨ ਦਾ ਆਯੋਜਨ ਕਰਦੇ ਹਨ।
ਵੱਧ ਰਹੀ ਸਿਆਸੀ ਅਤੇ ਆਰਥਿਕ ਅਸਥਿਰਤਾ ਦੇ ਦੌਰ 'ਚ 27 ਦੇਸ਼ਾਂ ਦਾ ਸਮੂਹ ਯੂਰਪੀਅਨ ਯੂਨੀਅਨ ਕੈਨੇਡਾ ਲਈ ਇੱਕ ਮਹੱਤਵਪੂਰਨ ਭਾਈਵਾਲ ਬਣ ਗਿਆ ਹੈ।

The post ਨਵੰਬਰ ਦੇ ਅਖੀਰ 'ਚ ਕੈਨੇਡਾ ਆਉਣਗੇ ਯੂਰਪੀ ਯੂਨੀਅਨ ਦੇ ਦੋ ਨੇਤਾ appeared first on TV Punjab | Punjabi News Channel.

Tags:
  • canada
  • european-union
  • green-tech
  • justin-trudeau
  • newfoundland
  • news
  • ottawa
  • top-news

ਮੱਧ ਪੂਰਬ 'ਚ 300 ਵਾਧੂ ਸੈਨਿਕਾਂ ਨੂੰ ਭੇਜੇਗਾ ਅਮਰੀਕਾ

Wednesday 01 November 2023 08:35 PM UTC+00 | Tags: hamas israel israel-hamas middle-east news usa war washington world


Washington- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਅਮਰੀਕਾ 300 ਵਾਧੂ ਸੈਨਿਕਾਂ ਨੂੰ ਅਮਰੀਕੀ ਸੈਂਟਰਲ ਕਮਾਂਡ ਖੇਤਰ 'ਚ ਭੇਜੇਗਾ। ਇਹ ਖੇਤਰ ਮੱਧ ਪੂਰਬ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਨੂੰ ਕਵਰ ਕਰਦਾ ਹੈ। ਇਹ ਜਾਣਕਾਰੀ ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟਰਿਕ ਰਾਈਡਰ ਨੇ ਦਿੱਤੀ ਹੈ।
ਪੈਟ੍ਰਿਕ ਰਾਈਡਰ ਨੇ ਕਿਹਾ ਹੈ ਕਿ ਇਹ ਸੈਨਿਕ ਖੇਤਰ 'ਚ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਸੈਨਿਕ ਇਜ਼ਰਾਈਲ ਨਹੀਂ ਜਾਣਗੇ। ਉਨ੍ਹਾਂ ਦਾ ਮਕਸਦ ਅਮਰੀਕੀ ਬਲ ਸੁਰੱਖਿਆ ਸਮਰੱਥਾ ਨੂੰ ਹੋਰ ਵਧਾਉਣਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੀ ਸੈਂਟਰਲ ਕਮਾਂਡ ਦੁਆਰਾ ਨਿਗਰਾਨੀ ਕੀਤੇ ਜਾਣ ਵਾਲੇ ਖੇਤਰ 'ਚ 20 ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿੱਚ ਇਰਾਕ, ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਅਰਬ ਪ੍ਰਾਇਦੀਪ ਅਤੇ ਉੱਤਰੀ ਲਾਲ ਸਾਗਰ ਦੇ ਦੇਸ਼ ਅਤੇ ਮੱਧ ਏਸ਼ੀਆ ਦੇ ਪੰਜ ਗਣਰਾਜ ਸ਼ਾਮਲ ਹਨ।
ਰਾਈਡਰ ਨੇ ਕਿਹਾ ਕਿ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਸੈਨੇਟ ਦੀ ਗਵਾਹੀ 'ਚ ਆਪਣੀ ਟਿੱਪਣੀ ਦੌਰਾਨ ਦੱਸਿਆ ਕਿ ਯੂ. ਐੱਸ. ਇਜ਼ਰਾਈਲ ਦੀ ਮਦਦ ਕਰਨਾ ਜਾਰੀ ਰੱਖੇਗਾ। ਆਸਟਿਨ ਨੇ ਕਿਹਾ ਕਿ ਅਮਰੀਕਾ ਆਇਰਨ ਡੋਮ ਪ੍ਰਣਾਲੀ ਲਈ ਹਵਾਈ ਰੱਖਿਆ ਸਮਰੱਥਾਵਾਂ, ਸ਼ੁੱਧਤਾ ਨਿਰਦੇਸ਼ਿਤ ਯੁੱਧ ਸਮਗਰੀ ਅਤੇ ਹੋਰ ਇੰਟਰਸੈਪਟਰ ਪ੍ਰਦਾਨ ਕਰਨ 'ਤੇ ਕੇਂਦਰਿਤ ਹੈ।
ਰਾਈਡਰ ਨੇ ਦੱਸਿਆ ਕਿ ਆਸਟਿਨ ਨੇ ਕਿਹਾ ਕਿ ਅਮਰੀਕਾ ਬੰਧਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਇਜ਼ਰਾਈਲ ਨਾਲ ਕੰਮ ਕਰ ਰਿਹਾ ਹੈ। ਆਸਟਿਨ ਆਪਣੇ ਇਜ਼ਰਾਈਲੀ ਹਮਰੁਤਬਾ ਯੋਵ ਗੈਲੈਂਟ ਦੇ ਸੰਪਰਕ 'ਚ ਬਣੇ ਹੋਏ ਹਨ। ਉਨ੍ਹਾਂ ਨੇ ਇਜ਼ਰਾਇਲੀ ਰੱਖਿਆ ਬਲਾਂ ਦੀ ਵੀ ਤਾਰੀਫ ਕੀਤੀ।

The post ਮੱਧ ਪੂਰਬ 'ਚ 300 ਵਾਧੂ ਸੈਨਿਕਾਂ ਨੂੰ ਭੇਜੇਗਾ ਅਮਰੀਕਾ appeared first on TV Punjab | Punjabi News Channel.

Tags:
  • hamas
  • israel
  • israel-hamas
  • middle-east
  • news
  • usa
  • war
  • washington
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form