TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪਤੀ-ਪਤਨੀ ਦੋਵਾਂ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ Monday 20 November 2023 05:49 AM UTC+00 | Tags: breaking-news canada canadian-student canadian-student-visa canadian-visda kaur-immigration latest-news news punjab-news spouse-visa the-unmute-breaking-news visa visa-apply ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ 20, ਨਵੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਵੀਜ਼ਿਆਂ ਦੀ ਲੜੀ ਵਿੱਚ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਪਤੀ-ਪਤਨੀ ਦੋਨਾਂ ਇਕੱਠਿਆਂ ਦਾ ਕੈਨੇਡਾ (Canada) ਜਾਣ ਦਾ ਸੁਪਨਾ ਕੀਤਾ ਸਾਕਾਰ। ਕੌਰ ਇੰਮੀਗ੍ਰੇਸ਼ਨ ਨੇ ਵਾਸੀ ਪਿੰਡ ਗੁਰੂਸਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਅਮਾਨਤ ਕੌਰ ਤੇ ਪਤੀ ਜਸਪ੍ਰੀਤ ਸਿੰਘ ਦੋਨਾਂ ਇਕੱਠਿਆਂ ਦਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ (Visa) 27 ਦਿਨਾਂ 'ਚ ਲਗਵਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਅਮਾਨਤ ਕੌਰ ਦੀ ਪੜ੍ਹਾਈ ਵਿੱਚ ਦੋ ਸਾਲਾਂ ਦਾ ਗੈਪ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਅਮਾਨਤ ਕੌਰ ਤੇ ਉਸਦੇ ਪਤੀ ਜਸਪ੍ਰੀਤ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਉਹਨਾਂ ਦੋਨਾਂ ਇਕੱਠਿਆਂ ਦਾ ਪ੍ਰੋਸੈਸ ਸ਼ੁਰੂ ਕਰਦਿਆਂ ਫਾਈਲ ਰੀਝ ਨਾਲ ਤਿਆਰ ਕਰਕੇ 31 ਅਗਸਤ 2023 ਨੂੰ ਲਗਾਈ ਤੇ 27 ਸਤੰਬਰ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਅਮਾਨਤ ਕੌਰ ਅਤੇ ਉਸਦੇ ਪਤੀ ਜਸਪ੍ਰੀਤ ਸਿੰਘ ਅਤੇ ਸਾਰੇ ਪਰਿਵਾਰ ਨੇ ਵੀਜ਼ਾ (Visa) ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084 The post ਪਤੀ-ਪਤਨੀ ਦੋਵਾਂ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਬੈਠਕ, ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ Monday 20 November 2023 06:03 AM UTC+00 | Tags: aam-aadmi-party arvind-kejriwal breaking-news cm-bhagwant-mann news punjab-cabinet punjab-governer punjab-news punjab-vidhan-sabha-session the-unmute-breaking-news the-unmute-punjabi-news ਚੰਡੀਗੜ੍ਹ, 20 ਨਵੰਬਰ 2023: ਪੰਜਾਬ ਮੰਤਰੀ ਮੰਡਲ (Punjab Cabinet) ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ । ਅੱਜ ਸਰਦ ਰੁੱਤ ਇਜਲਾਸ ਨੂੰ ਲੈ ਕੇ ਸਸਪੈਂਸ ਖ਼ਤਮ ਹੋ ਸਕਦਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਸਰਦ ਰੁੱਤ ਇਜਲਾਸ ਨਵੰਬਰ ਦੇ ਆਖਰੀ ਹਫਤੇ ਹੋਣ ਦੀ ਸੰਭਾਵਨਾ ਹੈ | ਯਾਨੀ ਕਿ ਪੰਜਾਬ ਸਰਕਾਰ ਵੱਲੋਂ 16ਵੀਂ ਵਿਧਾਨ ਸਭਾ ਦੇ ਆਗਾਮੀ ਇਜਲਾਸ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਬੈਠਕ (Punjab Cabinet) ਪੰਜਾਬ ਸਿਵਲ ਸਕੱਤਰੇਤ ਵਿੱਚ ਹੋਣ ਵਾਲੀ ਹੈ। ਇਸ ਬੈਠਕ ਵਿੱਚ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬਕਾਇਆ ਡੀਏ ਦੀ ਰਾਸ਼ੀ ਵਿੱਚੋਂ ਕੁਝ ਮਿਲ ਸਕਦਾ ਹੈ। ਸਰਕਾਰੀ ਮੁਲਾਜ਼ਮ ਲੰਬੇ ਸਮੇਂ ਤੋਂ ਬਕਾਇਆ ਡੀਏ ਦੀ ਮੰਗ ਕਰ ਰਹੇ ਹਨ ਅਤੇ ਸੋਮਵਾਰ ਦੁਪਹਿਰ ਨੂੰ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਸਬ ਕਮੇਟੀ ਨੇ ਚਾਰ ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਲਈ ਚੰਡੀਗੜ੍ਹ ਸੱਦਿਆ ਹੈ।
The post ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਬੈਠਕ, ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ appeared first on TheUnmute.com - Punjabi News. Tags:
|
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਸਾਹਮਣੇ ਹੋ ਸਕਦੇ ਹਨ ਪੇਸ਼ Monday 20 November 2023 06:17 AM UTC+00 | Tags: aam-aadmi-party bjp breaking-news latest-news manpreet-singh-badal news the-unmute-breaking-news vigilance ਚੰਡੀਗੜ੍ਹ, 20 ਨਵੰਬਰ 2023: ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਫਸੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋ ਸਕਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਬਠਿੰਡਾ ਦਫ਼ਤਰ ਸੱਦਿਆ ਹੈ। ਉਥੇ ਅਧਿਕਾਰੀ ਮਨਪ੍ਰੀਤ ਬਾਦਲ ਤੋਂ ਪੁੱਛਗਿੱਛ ਕੀਤੀ ਜਾਵੇਗੀ । ਇਸ ਮਾਮਲੇ ਵਿੱਚ ਨਾਮਜ਼ਦ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ ਜੁਗਨੂੰ ਅਤੇ ਸੀਏ ਸੰਜੀਵ ਕੁਮਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ। ਕੇਵਲ ਜੁਗਨੂੰ ਅਤੇ ਸੰਜੀਵ ਨੂੰ ਹੀ ਸਥਾਨਕ ਅਦਾਲਤ ਵਿੱਚ ਜ਼ਮਾਨਤ ਮਿਲੀ, ਬਾਕੀ ਸਾਰਿਆਂ ਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਸੁਣਵਾਈ ਅਤੇ ਜਾਂਚ ਲਈ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ 20 ਨਵੰਬਰ ਅਤੇ ਪੁੱਡਾ ਦੇ ਤਤਕਾਲੀ ਪ੍ਰਸ਼ਾਸਕ ਵਿਕਰਮਜੀਤ ਸਿੰਘ ਸ਼ੇਰਗਿੱਲ ਨੂੰ 22 ਨਵੰਬਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਹੈ | ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਨੂੰ ਪਹਿਲੀ ਵਾਰ 23 ਅਕਤੂਬਰ ਨੂੰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਉਹ 30 ਅਕਤੂਬਰ ਨੂੰ ਦੂਜੀ ਵਾਰ ਪੇਸ਼ ਹੋਏ। The post ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਸਾਹਮਣੇ ਹੋ ਸਕਦੇ ਹਨ ਪੇਸ਼ appeared first on TheUnmute.com - Punjabi News. Tags:
|
Uttarkashi Tunnel: ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਨੌਵੇਂ ਦਿਨ ਜਾਰੀ, PMO ਨੇ ਮੰਗੀ ਰਿਪੋਰਟ Monday 20 November 2023 06:32 AM UTC+00 | Tags: 41-workers breaking-news india-news latest-news news pmo silkyara-tunnel tunnel-collapse uttarkashi uttarkashi-latest-news uttarkashi-news ਚੰਡੀਗੜ੍ਹ, 20 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (Tunnel) ‘ਚ ਫਸੇ 41 ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਬਚਾਇਆ ਜਾ ਸਕਿਆ ਹੈ। ਅੱਜ ਬਚਾਅ ਕਾਰਜ ਨੌਵਾਂ ਦਿਨ ਵੀ ਜਾਰੀ ਹੈ । ਬੈਕਅੱਪ ਯੋਜਨਾ ਦੇ ਤੌਰ ‘ਤੇ ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਅਸਥਾਈ ਸੜਕ ‘ਤੇ ਕੰਮ ਅੰਤਿਮ ਪੜਾਅ ‘ਤੇ ਹੈ। ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਜਗ੍ਹਾ ਚੁਣੀ ਗਈ ਹੈ। ਡਰਿੱਲ 1.2 ਮੀਟਰ ਵਿਆਸ ਦੀ ਹੋਵੇਗੀ। ਜਿਸ ਦਾ ਸੈੱਟਅੱਪ ਅਗਲੇ 24 ਘੰਟਿਆਂ ਵਿੱਚ ਹੋਣ ਦੀ ਸੰਭਾਵਨਾ ਹੈ। ਹੁਣ ਡਰਿੱਲ ਦੋ-ਤਿੰਨ ਦਿਨਾਂ ਵਿੱਚ ਮੁਕੰਮਲ ਹੋ ਸਕਦੀ ਹੈ। ਇੰਟਰਨੈਸ਼ਨਲ ਟਨਲਿੰਗ ਅਤੇ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਅਰਨੋਲਡ ਡਿਕਸ, ਸੁਰੰਗ (Tunnel) ਦੇ ਉੱਪਰੋਂ ਡਰਿੱਲ ਦਾ ਮੁਆਇਨਾ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਸੁਰੰਗ ਦੇ ਅੰਦਰ ਦੀ ਹਾਲਤ ਠੀਕ ਹੈ। ਟੀਮ ਨੇ ਸੁਰੰਗ ਤੋਂ 320 ਮੀਟਰ ਦੀ ਦੂਰੀ ‘ਤੇ ਡਰਿੱਲ ਲਈ ਸਥਾਨ ਚੁਣਿਆ ਹੈ। ਇੱਥੋਂ, 89 ਮੀਟਰ ਦੀ ਡੂੰਘਾਈ ਤੱਕ ਡ੍ਰਿਲੰਗ ਕੀਤੀ ਜਾਵੇਗੀ। ਸਿਲਕਿਆਰਾ ਸੁਰੰਗ ਵਿੱਚ ਮੁੜ ਤੋਂ ਡਰਿਲਿੰਗ ਦਾ ਕੰਮ ਚੱਲ ਰਿਹਾ ਹੈ। ਪੰਜਵੀਂ ਪਾਈਪ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਤਰ੍ਹਾਂ, 30 ਮੀਟਰ ਤੱਕ ਡ੍ਰਿਲ ਕੀਤਾ ਜਾਵੇਗਾ | ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਐਤਵਾਰ ਦੇਰ ਰਾਤ ਸੜਕ ਦੇ ਨਿਰਮਾਣ ਦਾ ਕੰਮ ਰੋਕ ਦਿੱਤਾ ਹੈ। ਸੂਤਰਾਂ ਮੁਤਾਬਕ ਸੜਕ ਨਿਰਮਾਣ ਦੌਰਾਨ ਸੁਰੰਗ ‘ਚ ਵਾਈਬ੍ਰੇਸ਼ਨ ਆਈ ਹੈ। ਕਰੀਬ 100 ਮੀਟਰ ਸੜਕ ਦਾ ਨਿਰਮਾਣ ਅਜੇ ਬਾਕੀ ਹੈ। ਸੋਮਵਾਰ ਸਵੇਰੇ ਪੀਐਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਅਤੇ ਪੀਐਮਓ ਦੇ ਉਪ ਸਕੱਤਰ ਮੰਗੇਸ਼ ਘਿਲਦਿਆਲ ਨੇ ਬਚਾਅ ਕਾਰਜ ਵਿੱਚ ਸ਼ਾਮਲ ਸਾਰੇ ਸਬੰਧਤ ਵਿਭਾਗਾਂ (ਆਰਵੀਐਨਐਲ, ਨਵਯੁਗ, ਓਐਨਜੀਸੀ, ਰਾਜ ਪੀਡਬਲਯੂਡੀ, ਬੀਆਰਓ ਅਤੇ ਟੀਐਚਡੀਸੀ) ਨੂੰ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ। ਸੰਭਵ ਮੁਹਿੰਮ ਦੀ ਰਿਪੋਰਟ ਸ਼ਾਮ ਤੱਕ ਦੇਣ ਲਈ ਕਿਹਾ। The post Uttarkashi Tunnel: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਨੌਵੇਂ ਦਿਨ ਜਾਰੀ, PMO ਨੇ ਮੰਗੀ ਰਿਪੋਰਟ appeared first on TheUnmute.com - Punjabi News. Tags:
|
BSF ਵੱਲੋਂ ਫ਼ਿਰੋਜ਼ਪੁਰ 'ਚ ਖੇਤ 'ਚੋਂ 2 ਕਿੱਲੋ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਡਿਲੀਵਰੀ ਹੋਣ ਦਾ ਸ਼ੱਕ Monday 20 November 2023 07:16 AM UTC+00 | Tags: breaking-news bsf drug-smmuglers ferozepur heroin india-pakistan india-pakistan-border latest-news news punjab punjab-police the-unmute-breaking-news the-unmute-news ਚੰਡੀਗੜ੍ਹ 20 ਨਵੰਬਰ 2023: ਬੀਐਸਐਫ (BSF) ਨੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਖੇਤ ਵਿੱਚੋਂ ਇੱਕ ਪੀਲੇ ਪੈਕਟ ਵਿੱਚ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਹੈ। ਬੀਐਸਐਫ (BSF) ਦੇ ਬੁਲਾਰੇ ਅਨੁਸਾਰ ਸੂਚਨਾ ਦੇ ਆਧਾਰ 'ਤੇ ਬੀਐਸਐਫ ਫ਼ਿਰੋਜ਼ਪੁਰ ਰੇਂਜ ਅਧੀਨ ਪੈਂਦੇ ਪਿੰਡ ਚੱਕ ਭੰਗੇਵਾਲਾ ਵਿੱਚ 19 ਨਵੰਬਰ ਦੀ ਸ਼ਾਮ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਇੱਕ ਖੇਤ ਵਿੱਚ ਪੀਲੇ ਰੰਗ ਦਾ ਪੈਕਟ ਦੇਖਿਆ ਗਿਆ। ਉਸ ‘ਤੇ ਟੇਪ ਲਪੇਟੀ ਹੋਈ ਸੀ। ਪੈਕਟ ਦੇ ਅੰਦਰੋਂ 2 ਕਿਲੋ ਹੈਰੋਇਨ ਬਰਾਮਦ ਹੋਈ। ਜਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਹੈਰੋਇਨ ਦੀ ਤਸਕਰੀ ਲਈ ਸਰਹੱਦ ਪਾਸੋਂ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਹਾਲਾਂਕਿ ਬੀਐਸਐਫ ਡਰੋਨ ਗਤੀਵਿਧੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬੀਐਸਐਫ ਵੱਲੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਵਾਲੇ ਡਰੋਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।
The post BSF ਵੱਲੋਂ ਫ਼ਿਰੋਜ਼ਪੁਰ ‘ਚ ਖੇਤ ‘ਚੋਂ 2 ਕਿੱਲੋ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਡਿਲੀਵਰੀ ਹੋਣ ਦਾ ਸ਼ੱਕ appeared first on TheUnmute.com - Punjabi News. Tags:
|
ਕੌਮਾਂਤਰੀ ਸਰਹੱਦ 'ਤੇ ਦਿਖੀ ਡਰੋਨ ਗਤੀਵਿਧੀ, BSF ਜਵਾਨਾਂ ਨੇ ਕੀਤੀ ਫਾਇਰਿੰਗ Monday 20 November 2023 07:27 AM UTC+00 | Tags: breaking-news bsf chandu-wadala-post drone-activity drugs drugs-smmuglers gurdaspur news ਚੰਡੀਗੜ੍ਹ 20 ਨਵੰਬਰ 2023: ਗੁਰਦਾਸਪੁਰ ਦੀ ਚੰਦੂ ਵਡਾਲਾ ਪੋਸਟ ‘ਤੇ ਦੇਰ ਰਾਤ ਕਰੀਬ 2 ਵਜੇ ਡਰੋਨ (Drone) ਦੀ ਹਰਕਤ ਦੇਖੀ ਗਈ। ਬੀਐਸਐਫ ਦੀ 27 ਬਟਾਲੀਅਨ ਦੇ ਜਵਾਨਾਂ ਨੇ ਜਿਵੇਂ ਹੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਕਰੀਬ 5 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ। ਪਤਾ ਲੱਗਾ ਹੈ ਕਿ ਡਰੋਨ ਕਰੀਬ ਇੱਕ ਮਿੰਟ ਤੱਕ ਭਾਰਤੀ ਸਰਹੱਦ ਦੇ ਅੰਦਰ ਰਿਹਾ। ਜਿਸ ਤੋਂ ਬਾਅਦ ਸੋਮਵਾਰ ਸਵੇਰੇ ਜਵਾਨਾਂ ਨੇ ਆਸਪਾਸ ਦੇ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ। ਸੈਨਿਕਾਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਸਥਿਤ ਤਸਕਰਾਂ ਨੇ ਡਰੱਗ ਦੀ ਖੇਪ ਭੇਜਣ ਲਈ ਡਰੋਨ (Drone) ਭੇਜਿਆ ਸੀ। ਇਸ ਤੋਂ ਪਹਿਲਾਂ ਵੀ ਇਸ ਪੋਸਟ ‘ਤੇ ਕਈ ਵਾਰ ਪਾਕਿਸਤਾਨੀ ਡਰੋਨ ਗਤੀਵਿਧੀ ਦੇਖੀ ਜਾ ਚੁੱਕੀ ਹੈ। The post ਕੌਮਾਂਤਰੀ ਸਰਹੱਦ ‘ਤੇ ਦਿਖੀ ਡਰੋਨ ਗਤੀਵਿਧੀ, BSF ਜਵਾਨਾਂ ਨੇ ਕੀਤੀ ਫਾਇਰਿੰਗ appeared first on TheUnmute.com - Punjabi News. Tags:
|
ਫਰੀਦਕੋਟ 'ਚ ਤਿੰਨ ਨੌਜਵਾਨ ਲਾਪਤਾ, ਨਹਿਰ ਦੇ ਕੋਲ ਮਿਲਿਆ ਟੁੱਟਿਆ ਮੋਟਰਸਾਈਕਲ Monday 20 November 2023 07:43 AM UTC+00 | Tags: aam-aadmi-party breaking-news cm-bhagwant-mann faridkot latest-news motorcycle news punjab punjab-government punjab-police the-unmute-latest-news the-unmute-punjabi-news ਚੰਡੀਗੜ੍ਹ 20 ਨਵੰਬਰ 2023: ਫ਼ਰੀਦਕੋਟ (Faridkot) ਨੇੜੇ ਨਹਿਰ ਕੋਲ ਤਿੰਨ ਨੌਜਵਾਨ ਲਾਪਤਾ ਹੋ ਗਏ ਹਨ। ਉਨ੍ਹਾਂ ਦਾ ਮੋਟਰਸਾਈਕਲ ਵੀ ਟੁੱਟਿਆ ਹੋਇਆ ਮਿਲਿਆ ਹੈ। ਅਜੇ ਤੱਕ ਤਿੰਨਾਂ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਤਿੰਨੇ ਫਰੀਦਕੋਟ ਦੇ ਪਿੰਡ ਝਾੜੀ ਵਾਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਉਮਰ 17 ਤੋਂ 21 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਝਾੜੀ ਵਾਲਾ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ, ਅਨਮੋਲਦੀਪ ਸਿੰਘ ਪੁੱਤਰ ਝਿਰਮਲ ਸਿੰਘ ਤੇ ਅਰਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਬਾਈਕ 'ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐੱਸ. ਪੁਲਿਸ (Faridkot) ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੂਤਰਾਂ ਅਨੁਸਾਰ ਉਹ ਦੋ ਦਿਨ ਪਹਿਲਾਂ ਆਪਣੇ ਭਰਾ ਦੇ ਵਿਆਹ ਦੀ ਖਰੀਦਦਾਰੀ ਕਰਨ ਲਈ ਫ਼ਿਰੋਜ਼ਪੁਰ ਆਏ ਸਨ , ਪਰ ਅਜੇ ਤੱਕ ਇਨ੍ਹਾਂ ਨੌਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ, ਹਾਲਾਂਕਿ ਗੋਤਾਖੋਰਾਂ ਦੀ ਮੱਦਦ ਨਾਲ ਤਿੰਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਨ੍ਹਾਂ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। The post ਫਰੀਦਕੋਟ ‘ਚ ਤਿੰਨ ਨੌਜਵਾਨ ਲਾਪਤਾ, ਨਹਿਰ ਦੇ ਕੋਲ ਮਿਲਿਆ ਟੁੱਟਿਆ ਮੋਟਰਸਾਈਕਲ appeared first on TheUnmute.com - Punjabi News. Tags:
|
ਪਰਾਲੀ ਵਾਲੀਆਂ ਟਰਾਲੀਆਂ ਲੈ ਕੇ ਡੀਸੀ ਦਫ਼ਤਰ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨਾਂ ਵੱਲੋਂ ਸੜਕ ਜਾਮ Monday 20 November 2023 08:02 AM UTC+00 | Tags: aam-aadmi-party breaking-news cm-bhagwant-mann dc-office farmers latest-news news paddyb-session punjab-farmers punjabi-news punjab-news the-unmute-breaking-news the-unmute-news ਚੰਡੀਗੜ੍ਹ 20 ਨਵੰਬਰ 2023: ਪਰਾਲੀ ਸਾੜਨ ‘ਤੇ ਕੇਸ ਦਰਜ ਕਰਨ ਤੋਂ ਭੜਕੀਆਂ ਕਿਸਾਨ (farmers) ਜਥੇਬੰਦੀਆਂ ਨੇ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਫਤਿਹਗੜ੍ਹ ਸਾਹਿਬ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਦੀ ਖ਼ਬਰ ਸਾਹਮਣੇ ਆ ਰਹੀ ਹੈ | ਟਰਾਲੀਆਂ ਵਿੱਚ ਪਰਾਲੀ ਭਰ ਕੇ ਫ਼ਤਹਿਗੜ੍ਹ ਸਾਹਿਬ ਦੇ ਡੀਸੀ ਦਫ਼ਤਰ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬਸੀ ਸਰਹਿੰਦ ਮਾਰਗ 'ਤੇ ਪੈਂਦੇ ਜੋਤੀ ਸਰੂਪ ਮੋੜਾਂ 'ਤੇ ਉਸ ਵੇਲੇ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ (farmers) ਜਥੇਬੰਦੀਆਂ ਵਲੋਂ ਦਿੱਤੇ ਗਏ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ, ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ, ਕਿਸਾਨ ਮਾਰੂ ਫ਼ੈਸਲਿਆ ਅਤੇ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰਨ ਦੇ ਰੋਸ ਵਜੋਂ ਅੱਜ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪਹਿਲਾਂ ਹੀ ਜੋਤੀ ਸਰੂਪ ਮੋੜਾਂ 'ਤੇ ਰੋਕ ਲਿਆ | ਜਗਜੀਤ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਅਤੇ ਹਰਿਆਣਾ ‘ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਰ ਉਹਨਾਂ ਨੂੰ ਡੀਸੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਸੜਕ ਜਾਮ ਹੋਵੇਗੀ। ਜੇ ਗੁੱਸੇ ‘ਚ ਆ ਕੇ ਕਿਸਾਨ ਕਿਤੇ ਵੀ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। The post ਪਰਾਲੀ ਵਾਲੀਆਂ ਟਰਾਲੀਆਂ ਲੈ ਕੇ ਡੀਸੀ ਦਫ਼ਤਰ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨਾਂ ਵੱਲੋਂ ਸੜਕ ਜਾਮ appeared first on TheUnmute.com - Punjabi News. Tags:
|
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀਆਂ ਤਾਰੀਖਾਂ ਦਾ ਐਲਾਨ Monday 20 November 2023 08:17 AM UTC+00 | Tags: aam-aadmi-party breaking-news cm-bhagwant-mann harpal-singh-cheema latest-news news punjab-cabinet punjab-government punjab-legislative-assembly punjab-vidhan-sabha the-unmute-breaking-news winter-session ਚੰਡੀਗੜ੍ਹ 20 ਨਵੰਬਰ 2023: ਅੱਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਵਿੱਚ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ (winter session) ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਇਹ ਇਜਲਾਸ 2 ਦਿਨਾਂ ਦਾ ਹੋਵੇਗਾ ਜੋ ਕਿ 28 ਤੇ 29 ਨਵੰਬਰ ਨੂੰ ਸੱਦਿਆ ਜਾਵੇਗਾ। ਇਸਦੀ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੈਠਕ ਤੋਂ ਬਾਅਦ ਹੋਈ ਪ੍ਰੈਸ ਕਾਨਫ਼ਰੰਸ ਵਿੱਚ ਕੀਤਾ ਹੈ। The post ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀਆਂ ਤਾਰੀਖਾਂ ਦਾ ਐਲਾਨ appeared first on TheUnmute.com - Punjabi News. Tags:
|
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਬਲਪੁਰ 'ਚ ਸਿੱਖ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ Monday 20 November 2023 08:40 AM UTC+00 | Tags: breaking-news giani-harpreet-singh jabalpur jathedar-giani-harpreet-singh kartarpur-sahib news punjab-news sikhs ਚੰਡੀਗੜ੍ਹ 20 ਨਵੰਬਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਜਬਲਪੁਰ ਵਿੱਚ ਇੱਕ ਸਿੱਖ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਇੱਕ ਭਰੀ ਸਟੇਜ ਤੋਂ ਗੁਰਦੁਆਰ ਸਾਹਿਬਾਨਾਂ ਨੂੰ ਨਸੂਰ ਦੱਸਿਆ ਗਿਆ ਤਾਂ ਅਜਿਹੇ ਵਿਅਕਤੀ ਹੀ ਦੇਸ਼ ਦਾ ਮਾਹੌਲ ਖਰਾਬ ਕਰਦੇ ਹਨ ਤਾਂ ਹੀ ਸਿੱਖਾਂ ਉਤੇ ਹਮਲੇ ਹੋ ਰਹੇ ਹੈ। ਸਿਆਸੀ ਲੋਕਾਂ ਵੱਲੋਂ ਕੀਤੀ ਗਈ ਇਹ ਘਟਨਾ ਬਹੁਤ ਸ਼ਰਮਨਾਕ ਹੈ। ਇੰਝ ਲੱਗਦਾ ਹੈ ਕਿ ਜਿਵੇਂ ਦੇਸ਼ ਵਿੱਚ ਰਾਜ ਜਾਂ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ (Giani Harpreet Singh) ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਨੇੜੇ ਇੱਕ ਵਿਆਹ ਸਮਾਗਮ ਵਿੱਚ ਚੱਲੇ ਗੀਤ ਤੇ ਸ਼ਰਾਬ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਇਸ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਹ ਮਰਿਆਦਾ ਦੇ ਬਿਲਕੁਲ ਉਲਟ ਹੈ। ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਐੱਨ.ਆਰ.ਆਈ ਤੋਂ ਪੰਜ ਡਾਲਰ ਫੀਸ ਵਸੂਲਣ ਉਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਮੁਸਲਮਾਨਾਂ ਦਾ ਮੱਕਾ ਮਦੀਨਾ ਹੈ ਉਵੇਂ ਹੀ ਸਾਡਾ ਕਰਤਾਰਪੁਰ ਸਾਹਿਬ ਪ੍ਰਤੀ ਸ਼ਰਧਾ ਹੈ। ਜੇ ਮੱਕੇ ਮਦੀਨੇ ਉਤੇ ਕੋਈ ਉਹ ਟੈਕਸ ਵਸੂਲਦੇ ਹਨ ਤਾਂ ਉਨ੍ਹਾਂ ਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ ਇਵੇਂ ਦਾ ਹੀ ਸਾਨੂੰ ਮਹਿਸੂਸ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਐੱਨ.ਆਰ.ਆਈ ਲੋਕਾਂ ਤੋਂ ਦਰਸ਼ਨ ਕਰਵਾਉਣ ਸਬੰਧੀ ਪੰਜ ਡਾਲਰ ਲਏ ਜਾਂਦੇ ਹਨ। ਇਹ ਟੈਕਸ ਮੁਆਫ਼ ਕਰਨਾ ਚਾਹੀਦਾ ਹੈ ਉਵੇਂ ਵੀ ਐੱਨ.ਆਰ.ਆਈ ਗੋਲਕਾਂ ਵਿੱਚ ਹਜ਼ਾਰਾਂ ਡਾਲਰ ਭੇਂਟ ਕਰਕੇ ਜਾਂਦੇ ਹਨ ਜਾਂ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿਸੇ ਵਿਅਕਤੀ ਤੋਂ ਜਬਰੀ ਰਾਮ ਜਾਂ ਵਾਹਿਗੁਰੂ ਅਖਵਾਉਣਾ ਮੰਦਭਾਗਾ ਹੈ, ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਧੱਕੇ ਨਾਲ ਹੀ ਨਾਅਰੇ ਲਗਵਾਏ ਜਾਂਦੇ ਹਨ। ਜਬਰੀ ਗੁੰਡਾਗਰਦੀ ਕਰਕੇ ਨਾਅਰੇ ਕੁੱਟ ਕੇ ਨਾਅਰੇ ਲਗਵਾਏ ਜਾਂਦੇ ਹਨ ਇਹ ਸਭ ਨਹੀਂ ਹੋਣਾ ਚਾਹੀਦਾ। ਜਿਹੜਾ ਕਿਸੇ ਨੂੰ ਵੀ ਪਿਆਰ ਜਾਂ ਸ਼ਰਧਾ ਰੱਖਦਾ ਹੈ ਕਿਸੇ ਗੁਰੂ ਪੀਰ ਉਤੇ ਭਰੋਸਾ ਕਰਦਾ ਹੈ ਉਸ ਨੂੰ ਕਰਨ ਦੇਣਾ ਚਾਹੀਦਾ ਹੈ। The post ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਬਲਪੁਰ ‘ਚ ਸਿੱਖ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ appeared first on TheUnmute.com - Punjabi News. Tags:
|
SGPC ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸਿੱਖ ਵਿਦਵਾਨਾਂ ਤੇ ਵਕੀਲਾਂ ਦੀ 25 ਨਵੰਬਰ ਨੂੰ ਸੱਦੀ ਬੈਠਕ Monday 20 November 2023 09:15 AM UTC+00 | Tags: bandi-singhs breaking-news latest-news news punjab-news sgpc sikh the-unmute-breaking-news the-unmute-news ਚੰਡੀਗੜ੍ਹ 20 ਨਵੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਅੱਜ ਦੀ ਕਾਰਜਕਾਰਨੀ ਦੀ ਪਲੇਠੀ ਇਕੱਤਰਤਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਵਚਨਬੱਧਤਾ ਦੁਹਰਾਉਂਦਿਆਂ ਇਸ ਸੰਬੰਧੀ ਯਤਨ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸੰਬੰਧੀ ਸਿੱਖ ਵਿਦਵਾਨਾਂ ਅਤੇ ਵਕੀਲਾਂ ਦੀ ਇੱਕ ਬੈਠਕ 25 ਨਵੰਬਰ ਨੂੰ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਸੱਦੀ ਗਈ ਹੈ। ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਸੰਬੰਧੀ ਵੀ ਇਕ ਪੈਨਲ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਛੇਤੀ ਹੀ ਉਨ੍ਹਾਂ ਨਾਲ ਬੈਠਕ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ (SGPC) ਅਤੇ ਸਿੱਖਾਂ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਹੋ ਰਹੇ ਪ੍ਰਚਾਰ ਦੇ ਵਿਰੁੱਧ ਟਵਿੱਟਰ ਵਿਰੁੱਧ ਵੀ ਕਾਨੂੰਨੀ ਪ੍ਰਕਿਰਿਆ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਗੁਰਦੁਆਰਾ ਚੋਣਾਂ ਲਈ ਵੋਟਰ ਬਣਨ ਦੀ ਪ੍ਰਕਿਰਿਆ ਵਿਚ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ ਦੀਆਂ ਘੱਟ ਵੋਟਾਂ ਬਣ ਸਕਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਰਿਆਦਾ ਦੇ ਹੋਏ ਉਲੰਘਣ ਸੰਬੰਧੀ ਰਿਪੋਰਟ ਮੰਗਵਾ ਰਹੇ ਹਾਂ ਤੇ ਪਾਕਿਸਤਾਨ ਸਰਕਾਰ ਤੇ ਔਕਾਫ਼ ਬੋਰਡ ਨੂੰ ਪਾਕਿਸਤਾਨ ਸਥਿਤ ਗੁਰੂਘਰਾਂ ਦੀ ਮਰਿਆਦਾ ਕਾਇਮ ਰੱਖਣ ਸੰਬੰਧੀ ਪੱਤਰ ਵੀ ਲਿਖਿਆ ਜਾਵੇਗਾ। The post SGPC ਨੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸਿੱਖ ਵਿਦਵਾਨਾਂ ਤੇ ਵਕੀਲਾਂ ਦੀ 25 ਨਵੰਬਰ ਨੂੰ ਸੱਦੀ ਬੈਠਕ appeared first on TheUnmute.com - Punjabi News. Tags:
|
Earthquake: ਅਰੁਣਾਚਲ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਤੀਬਰਤਾ 3.6 ਰਹੀ Monday 20 November 2023 09:23 AM UTC+00 | Tags: arunachal-pradesh breaking-news earthquake latest-news national-center-for-seismology news seismology ਚੰਡੀਗੜ੍ਹ 20 ਨਵੰਬਰ 2023: ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਵਿੱਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਅੱਜ ਯਾਨੀ ਸੋਮਵਾਰ ਦੁਪਹਿਰ 1:48 ਵਜੇ ਆਇਆ। ਜਿਸ ਦੀ ਤੀਬਰਤਾ 3.6 ਮਾਪੀ ਗਈ। ਫਿਲਹਾਲ ਕਿਸੇ ਤਰਾਂ ਦੇ ਜਾਣੀ ਨੁਕਸਾਨ ਦੀ ਖ਼ਬਰ ਨਹੀਂ ਹੈ | The post Earthquake: ਅਰੁਣਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਤੀਬਰਤਾ 3.6 ਰਹੀ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਨੇ ਡਰੈਸਿੰਗ ਰੂਮ 'ਚ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਤਸਵੀਰ ਆਈ ਸਾਹਮਣੇ Monday 20 November 2023 09:33 AM UTC+00 | Tags: australia-team breaking-news india indian-cricketers news odi-world-cup odi-world-cup-2023 ravindra-jadeja rohit-sharma sports ਚੰਡੀਗੜ੍ਹ 20 ਨਵੰਬਰ 2023: ਭਾਰਤ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੰਗਾਰੂਆਂ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਭਾਰਤੀ ਖਿਡਾਰੀ (Indian cricketers) ਡਰੈਸਿੰਗ ਰੂਮ ਵਿੱਚ ਗਏ ਅਤੇ ਉਨ੍ਹਾਂ ਦੇ ਭਾਵੁਕ ਹੁੰਦੇ ਦੀ ਤਸਵੀਰ ਵੀ ਸਾਹਮਣੇ ਆਈ। ਰੋਹਿਤ ਸ਼ਰਮਾ, ਮੁਹੰਮਦ ਸਿਰਾਜ ਅਤੇ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਭਾਵੁਕ ਨਜ਼ਰ ਆਏ। ਆਸਟ੍ਰੇਲੀਆ ਹੱਥੋਂ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡਰੈਸਿੰਗ ਰੂਮ ‘ਚ ਭਾਰਤੀ ਕ੍ਰਿਕਟਰਾਂ (Indian cricketers) ਨਾਲ ਮੁਲਾਕਾਤ ਕੀਤੀ। ਇਸ ਦੀ ਤਸਵੀਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਪ੍ਰਧਾਨ ਮੰਤਰੀ ਦੇ ਡਰੈਸਿੰਗ ਰੂਮ ਵਿੱਚ ਆਉਣ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- ਸਾਡਾ ਟੂਰਨਾਮੈਂਟ ਬਹੁਤ ਵਧੀਆ ਸੀ, ਪਰ ਅਸੀਂ ਫਾਈਨਲ ਵਿੱਚ ਹਾਰ ਗਏ। ਅਸੀਂ ਸਾਰੇ ਦੁਖੀ ਹਾਂ, ਪਰ ਸਾਡੇ ਦੇਸ਼ ਦੇ ਲੋਕਾਂ ਦਾ ਸਮਰਥਨ ਸਾਨੂੰ ਅੱਗੇ ਲੈ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰੈਸਿੰਗ ਰੂਮ ਵਿੱਚ ਪਹੁੰਚੇ। ਉਨ੍ਹਾਂ ਦਾ ਦੌਰਾ ਵਿਸ਼ੇਸ਼ ਅਤੇ ਬਹੁਤ ਪ੍ਰੇਰਨਾਦਾਇਕ ਸੀ। The post PM ਨਰਿੰਦਰ ਮੋਦੀ ਨੇ ਡਰੈਸਿੰਗ ਰੂਮ ‘ਚ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਤਸਵੀਰ ਆਈ ਸਾਹਮਣੇ appeared first on TheUnmute.com - Punjabi News. Tags:
|
ਬਟਾਲਾ ਦੇ ਨੇੜਲੇ ਪਿੰਡ ਸਦਾਰੰਗ 'ਚ ਬੇਅਦਬੀ ਦੀ ਮੰਦਭਾਗੀ ਘਟਨਾ, ਛੋਟੇ ਬੱਚੇ ਨੇ ਦਿੱਤਾ ਘਟਨਾ ਨੂੰ ਅੰਜ਼ਾਮ Monday 20 November 2023 09:51 AM UTC+00 | Tags: batala breaking-news latest-news news punjab-breaking sacrilege sacrilege-case sadarang sri-guru-granth-sahib ਚੰਡੀਗੜ੍ਹ 20 ਨਵੰਬਰ 2023: ਬਟਾਲਾ (Batala) ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ | ਬਟਾਲਾ ਦੇ ਨੇੜਲੇ ਪਿੰਡ ਸਦਾਰੰਗ ਵਿੱਚ ਅੱਜ 12 ਤੋਂ 13 ਸਾਲਾ ਬੱਚੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ‘ਤੇ ਮਾਹੌਲ ਤਣਾਅ ਪੂਰਨ ਹੋ ਗਿਆ। ਬੇਅਦਬੀ ਕਰਨ ਦੀ ਘਟਨਾ ਗੁਰਦੁਆਰੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈ। ਬੱਚੇ ਨੇ ਪਹਿਲਾਂ ਪ੍ਰਸ਼ਾਦ ਵਿੱਚ ਥੁੱਕਿਆ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਪਾੜ ਕੇ ਤੇਜ਼ੀ ਨਾਲ ਗੁਰਦੁਆਰੇ ਸਾਹਿਬ 'ਚੋਂ ਭੱਜ ਗਿਆ। ਘਟਨਾ ਦਾ ਪਤਾ ਗੁਰਦੁਆਰੇ ਦੇ ਗ੍ਰੰਥੀ ਨੂੰ ਉਦੋਂ ਲੱਗਾ, ਜਦੋਂ ਉਨ੍ਹਾਂ ਰੁਮਾਲੇ ਨਾਲ ਛੇੜਛਾੜ ਹੋੋਈ ਦੇਖੀ | ਗ੍ਰੰਥੀ ਸੁਖਵਿੰਦਰ ਸਿੰਘ ਨੇ ਤੁਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ ,ਜਿਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। The post ਬਟਾਲਾ ਦੇ ਨੇੜਲੇ ਪਿੰਡ ਸਦਾਰੰਗ ‘ਚ ਬੇਅਦਬੀ ਦੀ ਮੰਦਭਾਗੀ ਘਟਨਾ, ਛੋਟੇ ਬੱਚੇ ਨੇ ਦਿੱਤਾ ਘਟਨਾ ਨੂੰ ਅੰਜ਼ਾਮ appeared first on TheUnmute.com - Punjabi News. Tags:
|
ਮੋਗਾ 'ਚ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ, ਕਿਸਾਨਾਂ ਵਿਰੁੱਧ ਦਰਜ ਕੇਸਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ Monday 20 November 2023 11:32 AM UTC+00 | Tags: 18-farmer-organizations aam-aadmi-party breaking-news cm-bhagwant-mann farmers farmers-organizations farmers-protest latest-news moga moga-police news protest punjab-government stubble stubble-burning ਚੰਡੀਗੜ੍ਹ, 20 ਨਵੰਬਰ 2023: ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 18 ਕਿਸਾਨ (farmers) ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਗਿਆ । ਕਿਸਾਨ ਜਥੇਬੰਦੀਆਂ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਅਤੇ ਆਪਣੀਆਂ ਪੁਰਾਣੀਆਂ ਮੰਗਾਂ ਦੀ ਪੂਰਤੀ ਲਈ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ । ਇਸ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਕਿਸਾਨਾਂ ਵੱਲੋਂ ਟਰਾਲੀਆਂ ਵਿੱਚ ਪਰਾਲੀ ਭਰ ਕੇ ਵੀ ਲਿਆਂਦੀ ਗਈ। ਇਸ ਮੌਕੇ ਕਿਸਾਨ (farmers) ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਵਰਜਿਆ ਹੋਇਆ ਹੈ ਅਤੇ ਕਿਸਾਨਾਂ ਵਿਰੁੱਧ ਕੇਸ ਦਰਜ ਕਰ ਰਹੀ ਹੈ। ਇਸ ਸਬੰਧੀ ਅੱਜ ਪੰਜਾਬ ਦੀਆਂ 18 ਜਥੇਬੰਦੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸਰਕਾਰ ਪਰਾਲੀ ਸਾੜਨ ਅਤੇ ਪਾਸਪੋਰਟਾਂ ‘ਤੇ ਰੈੱਡ ਐਂਟਰੀ ਦੇ ਮਾਮਲੇ, ਕਿਸਾਨਾਂ ‘ਤੇ ਦਰਜ ਕੇਸ ਵਾਪਸ ਲਵੇ ਅਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਪਰਾਲੀ ਨੂੰ ਸੰਭਾਲਣ ਲਈ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। The post ਮੋਗਾ ‘ਚ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ, ਕਿਸਾਨਾਂ ਵਿਰੁੱਧ ਦਰਜ ਕੇਸਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ appeared first on TheUnmute.com - Punjabi News. Tags:
|
ਰਾਣੀ ਲਛਮੀ ਬਾਈ ਦੀ ਸੈਨਾਪਤੀ ਝਲਕਾਰੀ ਬਾਈ ਵਰਗੀ ਵੀਰਾਂਗਨਾਵਾਂ ਦੀ ਕਥਾਵਾਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਣਾ: CM ਮਨੋਹਰ ਲਾਲ Monday 20 November 2023 11:44 AM UTC+00 | Tags: breaking-news haryana-news jhalkari-bai news rani-lakshmi-bai ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਲਗਾਤਾਰ ਸਮਾਜ ਦੇ ਸੰਤ ਮਹਾਪੁਰਸ਼ਾਂ ਅਤੇ ਵੀਰ ਵੀਰਾਂਗਨਾਵਾਂ ਦੀ ਜੈਯੰਤੀਆਂ ਸਰਕਾਰੀ ਪੱਧਰ ‘ਤੇ ਮਨਾਉਣ ਦੀ ਦਿਸ਼ਾ ਵਿਚ ਸ਼ੁਰੂ ਕੀਤੀ ਗਈ ਸੰਤ ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਤਹਿਤ ਅੱਜ ਜਿਲ੍ਹਾ ਪਲਵਲ ਵਿਚ ਰਾਣੀ ਲੱਛਮੀ ਬਾਈ ਦੀ ਸੈਨਾਪਤੀ ਰਹੀ ਝਲਕਾਰੀ ਬਾਈ (Jhalkari Bai) ਦੀ ਜੈਯੰਤੀ ਮਨਾਈ ਗਈ। ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ ਜਨਤਾ ਵੱਲੋਂ ਝਲਕਾਰੀ ਬਾਈ ਨੂੰ ਨਮਨ ਕਰ ਸ਼ਰਧਾਂਜਲੀ ਅਰਪਿਤ ਕੀਤੀ। ਮੁੱਖ ਮੰਤਰੀ ਨੇ ਸਮਾਜ ਨੂੰ ਅਜਿਹੀ ਮਹਾਨ ਵੀਰਾਂਗਨਾ ਦੀ ਕਥਾ ਤੋਂ ਪ੍ਰੇਰਿਤ ਕਰਨ ਲਈ ਐਲਾਨ ਕਰਦੇ ਹੋਏ ਕਿਹਾ ਕਿ ਪਲਵਲ ਦੇ ਆਗਰਾ ਚੌਕ ‘ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਦਾ ਨਾਂਅ ਝਲਕਾਰੀ ਬਾਈ (Jhalkari Bai) ਦੇ ਨਾਂਅ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਲਵਲ ਦੇ ਮੋਹਨ ਨਗਰ ਦੇ ਵਾਰਡ ਨੰਬਰ-4 ਵਿਚ ਕੋਲੀ ਸਮਾਜ ਦਾ ਇਕ ਸ਼ਾਨਦਾਰ ਭਵਨ ਦਾ ਵੀ ਨਿਰਮਾਣ ਕੀਤੇ ਜਾਣ ਦਾ ਐਲਾਨ ਕੀਤਾ। ਇਸ ਭਵਨ ਵਿਚ ਝਲਕਾਰੀ ਬਾਈ ਦੀ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ, ਜਿਸ ਤੋਂ ਭਾਵੀ ਪੀੜੀ ਨੂੰ ਇੰਨ੍ਹਾਂ ਦੀ ਗਾਥਾਵਾਂ ਤੋਂ ਜਾਣੂੰ ਕਰਵਾਇਆ ਜਾ ਸਕੇਗਾ। ਇਸ ‘ਤੇ ਲਗਭਗ 3 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ। ਇਸ ਮੌਕੇ ‘ਤੇ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਾਣ ਦਾ ਦਿਨ ਹੈ, ਹੁਣ ਵੀਰਾਂਗਨਾ ਝਲਕਾਰੀ ਬਾਈ ਦੀ ਜੈਯੰਤੀ ਮਨਾਈ ਜਾ ਰਹੀ ਹੈ, ਕਿਉਂਕਿ ਜਿਆਦਾਤਰ ਲੋਕਾਂ ਨੂੰ ਇਸ ਦੀ ਜਾਣਕਾਰੀ ਹੀਨ ਨਹੀਂ। ਉਨ੍ਹਾਂ ਨੇ ਕਿਹਾ ਕਿ ਸਨ 1857 ਵਿਚ ਸਵਾਧੀਨਤਾ ਸੰਗ੍ਰਾਮ ਵਿਚ ਅਸੀਂ ਸਾਰਿਆ ਨੇ ਝਾਂਸੀ ਦੀ ਰਾਣੀ ਲੱਛਮੀਬਾਈ ਦਾ ਨਾਂਅ ਤਾਂ ਸੁਣਿਆ ਹੈ, ਪਰ ਵੀਰਾਂਗਨਾ ਝਲਕਾਰੀ ਬਾਈ ਦੇ ਨਾਂਅ ਨੂੰ ਇਤਿਹਾਸ ਨਹੀਂ ਉਨ੍ਹਾਂ ਵੱਧ ਨਹੀਂ ਜਾਣਦੇ। ਵੀਰਾਂਗਨਾ ਝਲਕਾਰੀ ਬਾਈ (Jhalkari Bai) ਝਾਂਸੀ ਦੀ ਰਾਣੀ ਦੀ ਹਮਸ਼ਕਲ ਸੀ ਅਤੇ ਉਹ ਮਹਿਲਾ ਸੈਨਾ ਦੀ ਸੈਨਾਪਤੀ ਸੀ, ਜਿਨ੍ਹਾਂ ਨੇ ਆਪਣੀ ਬਹਾਦੁਰੀ ਨਾਲ ਝਾਂਸੀ ਦੀ ਰਾਣੀ ਦੀ ਜਾਣ ਬਚਾਉਂਣ ਅਤੇ ਦੇਸ਼ ਦੀ ਆਜਾਦੀ ਦੇ ਲਈ ਆਪਣੇ ਜਾਨ ਦੀ ਕੁਰਬਾਨੀ ਦਿੱਤੀ ਸੀ। ਝਲਕਾਰੀ ਬਾਈ ਦਾ ਜਮਨ 22 ਨਵੰਬਰ 1830 ਵਿਚ ਹੋਇਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਇਤਿਹਾਸ ਦੇ ਅਗਿਆਤ ਸ਼ਹੀਦਾਂ ਤੇ ਵੀਰਾਂਗਨਾਵਾਂ ਦੀ ਜੈਯੰਤੀਆਂ ਮਨਾਉਣ ਦੀ ਅਨੋਖੀ ਪਹਿਲਮਨੋਹਰ ਲਾਲ ਨੇ ਕਿਹਾ ਕਿ ਭਾਰਤ ਵਿਚ ਅਨੇਕ ਅਨਸੰਗ ਹੀਰੋਜ ਹੋਏ ਹਨ, ਜਿਨ੍ਹਾਂ ਨਾਲ ਇਤਿਹਾਸ ਪੂਰਾ ਭਰਿਆ ਹੈ। ਪਰ ਉਨ੍ਹਾਂ ਦਾ ਨਾਂਅ ਪਿਛਲੀ ਕਈ ਸਰਕਾਰਾਂ ਨੇ ਅੱਗੇ ਨਹੀਂ ਵਧਾਇਆ। ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਅਜਿਹੇ ਅਣਸੰਗ ਹੀਰੋਜ ਦੇ ਨਾਂਅ ਨੂੰ ਜਿੰਦਾ ਰੱਖਣ ਦਾ ਬੀੜਾ ਚੁਕਿਆ। ਇਸੀ ਲੜੀ ਵਿਚ ਪ੍ਰਧਾਨ ਮੰਤਰੀ ਨੇ ਵੀਰਾਂਗਨਾ ਝਲਕਾਰੀ ਬਾਈ (Jhalkari Bai) ਦੇ ਨਾਂਅ ਨਾਲ ਡਾਕ ਟਿਕਟ ਵੀ ਜਾਰੀ ਕੀਤਾ ਸੀ। ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਹਰਿਆਣਾ ਵਿਚ ਵੀ ਅਸੀਂ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਚਲਾਈ। ਜਿਸ ਦੇ ਤਹਿਤ ਸੰਤ-ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਸ਼ਤਾਬਦੀਆਂ ਸਰਕਾਰੀ ਪੱਧਰ ‘ਤੇ ਮਨਾਉਣ ਦੀ ਪਹਿਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰ ਤੇ ਸੂਬਾ ਸਰਕਾਰ ਸ਼ਹੀਦਾਂ, ਸੰਤ ਮਹਾਪੁਰਸ਼ਾਂ ਦੇ ਨਾਂਅ ਨਾਲ ਵੱਡੇ-ਵੱਡੇ ਸੰਸਥਾਨਾਂ ਦੇ ਨਾਂਅ ਰੱਖ ਰਹੀ ਹੈ। ਪਰ ਪਿਛਲੀ ਸਰਕਾਰਾਂ ਇਕ ਪਰਿਵਾਰ ਦੇ ਨਾਂਅ ‘ਤੇ ਹੀ ਸੱਭ ਦੇ ਨਾਂਅ ਰੱਖਦੀ ਸੀ ਇਕ ਪਰਿਵਾਰ ਹੀ ਚਮਕ ਰਿਹਾ ਸੀ। ਪਰ ਸਾਡੀ ਸੋਚ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਜਨਤਾ ਨੁੰ ਦਿਸ਼ਾ ਦਿਖਾਉਣ ਦਾ ਕੰਮ ਕੀਤਾ ਹੈ, ਉਨ੍ਹਾਂ ਦੇ ਨਾਂਅ ਨੂੰ ਅੱਗੇ ਵਧਾਇਆ। 3-ਸੀ ਨੂੰ ਖਤਮ ਕਰ ਹਰਿਆਣਾ ਨੂੰ ਬਣਾ ਰਹੇ 7 ਸਟਾਰ ਸੂਬਾਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੂਬੇ ਵਿਚ 3-ਸੀ ਯਾਨੀ ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸਡ ਪੋਲੀਟਿਕਸ ਨੂੰ ਖਤਮ ਕਰ 7 ਸਟਾਰ ਸੂਬਾ ਬਨਾਉਣ ਦੀ ਦਿਸ਼ਾ ਵਿਚ ਵਧੇ ਹਨ। ਅਸੀਂ 7 ਏਸ-ਯਾਨੀ ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ, ਸਵਾਭੀਮਾਨ, ਸੁਸਾਸ਼ਨ ਅਤੇ ਸੇਵਾ ‘ਤੇ ਫੋਕਸ ਕਰ ਕੇ ਅੰਤੋਂਦੇਯ ਦੇ ਉਥਾਨ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਲਗਾਤਾਰ ਅੰਤੋਂਦੇਯ ਉਥਾਲ ਦੇ ਆਪਣੇ ਟੀਚੇ ‘ਤੇ ਚਲਦੇ ਹੋਏ ਗਰੀਬਾਂ ਤੇ ਵਾਂਝਿਆਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਕੇਂਦਰ ਤੇ ਸੂਬਾ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤੇ ਚਿਰਾਯੂ ਹਰਿਆਣਾ ਯੋਜਨਾ ਤਹਿਤ ਸੂਬੇ ਦੇ ਲੋਕਾਂ ਨੁੰ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਦੀ ਸਹੁਲਤਾਂ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ, ਬੀਪੀਏਲ ਆਮਦਨ ਸੀਮਾ ਨੂੰ ਸੂਬਾ ਸਰਕਾਰ ਨੇ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕਰ 39 ਲੱਖ ਪਰਿਵਾਰਾਂ ੂਨੰ ਰਾਸ਼ਨ ਕਾਰਡ ਦੀ ਸੂਚੀ ਵਿਚ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਗਏ ਹਨ। ਹੁਣ ਇਕ ਕਦਮ ਹੋਰ ਅੱਗੇ ਵਧਦੇ ਹੋਏ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿਚ ਹੋਰ ਵੱਧ ਗਰੀਬਾਂ ਨੂੰ ਘਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 1.80 ਲੱਖ ਰੁਪਏ ਤਕ ਆਮਦਨੀ ਵਾਲੇ ਪਰਿਵਾਰਾਂ ਦੇ ਮੈਂਬਰ ਦੀ ਮੌਤ ‘ਤੇ ਵੀ ਦਿਆਲੂ ਯੋਜਨਾ ਦੇ ਤਹਿਤ ਪਰਿਵਾਰ ਨੂੰ 1 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਆਰਥਕ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿਚ ਇਕ ਪ੍ਰਸੰਗ ਵਿਚ ਅਸੀਂ ਪੜਦੇ ਹਨ ਕਿ ਭਗਵਾਨ ਸ੍ਰੀਰਾਮ ਵੱਲੋਂ ਲੰਕਾ ਜਾਣ ਲਈ ਜਦੋਂ ਪੁੱਲ ਬਣਾਇਆ ਜਾ ਰਿਹਾ ਸੀ, ਤਾਂ ਉਸ ਵਿਚ ਇਕ ਗਿਲਹਿਰੀ ਦਾ ਵੀ ਯੋਗਦਾਨ ਯਾਦ ਕੀਤਾ ਜਾਂਦਾ ਹੈ। ਉਸੀ ਤਰ੍ਹਾ ਸਾਡੇ ਇਕ ਕਾਰਜਕਰਤਾ ਸ੍ਰੀ ਰਾਮਫਲ ਕਾਲੀ ਦੇ ਵੀ ਯੋਗਦਾਨ ਨੂੰ ਅਸੀਂ ਅੱਜ ਯਾਦ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਸਾਲ 1994 ਤੋਂ ਜਦੋਂ ਉਹ ਖੁਦ ਹਰਿਆਣਾ ਵਿਚ ਪਾਰਟੀ ਦੇ ਕਾਰਜ ਨਾਲ ਜੁੜਿਆ ਤਾਂ ਉਸ ਸਮੇਂ ਸ੍ਰੀ ਰਾਮਫਲ ਕਾਲੀ ਜੀ ਦੇ ਨਾਲ ਕੰਮ ਕੀਤਾ। ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਨੂੰ ਲਿਆਉਣ ਵਿਚ ਸਾਡੇ ਹਰ ਕਾਰਜਕਰਤਾ ਦੀ ਤਰ੍ਹਾ ਸ੍ਰੀ ਰਾਮਫਲ ਕਾਲੀ ਜੀ ਦਾ ਯੋਗਦਾਨ ਯਾਦ ਰੱਖਿਆ ਜਾਵੇਗਾ। The post ਰਾਣੀ ਲਛਮੀ ਬਾਈ ਦੀ ਸੈਨਾਪਤੀ ਝਲਕਾਰੀ ਬਾਈ ਵਰਗੀ ਵੀਰਾਂਗਨਾਵਾਂ ਦੀ ਕਥਾਵਾਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਣਾ: CM ਮਨੋਹਰ ਲਾਲ appeared first on TheUnmute.com - Punjabi News. Tags:
|
ਹਰਿਆਣਾ: 1588 ਸੰਪਤੀ ਮਾਲਿਕਾਂ ਨੂੰ ਵਿਕਾਸ ਫੀਸ ਵਾਪਸ ਕਰਣਗੀਆਂ ਨਗਰਪਾਲਿਕਾਵਾਂ Monday 20 November 2023 11:52 AM UTC+00 | Tags: breaking-news development-fee haryana haryana-government municipalities news public-property ਚੰਡੀਗੜ੍ਹ, 20 ਨਵੰਬਰ2023: ਹਰਿਆਣਾ (Haryana) ਸਰਕਾਰ ਨੇ ਜਨ ਸੰਪਤੀ ਮਾਲਿਕਾਂ ਨੂੰ ਵਿਕਾਸ ਫੀਸ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੀ ਸੰਪਤੀਆਂ ‘ਤੇ ਵਿਕਾਸ ਫੀਸ ਲਾਗੂ ਨਹੀਂ ਹੁੰਦੀ ਪਰ ਉਨ੍ਹਾਂ ਨੇ ਇਸ ਨੂੰ ਭੁਗਤਾਨ ਕਰ ਦਿੱਤਾ ਸੀ। ਸਰਕਾਰ ਨੇ ਇਹ ਫੈਸਲਾ ਮਾਮਲਾ ਜਾਣਕਾਰੀ ਵਿਚ ਆਉਣ ‘ਤੇ ਕੀਤਾ ਹੈ। ਇਸ ਫੈਸਲੇ ਨਾਲ 1588 ਸੰਪਤੀਆਂ ਦੇ ਮਾਲਿਕਾਂ ਨੂੰ ਇਹ ਫੀਸ ਵਾਪਸ ਮਿਲੇਗਾ। ਸ਼ਹਿਰੀ ਸਥਾਨਕ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਨੇ ਲਗਭਗ 1588 ਸੰਪਤੀਆਂ ਦੀ ਪਹਿਚਾਣ ਕੀਤੀ ਹੈ ਜਿੱਥੇ ਸੰਪਤੀ ਮਾਲਿਕਾਂ ਨੇ ਏਚਏਸਵੀਪੀ, ਏਚਏਸਆਈਆਈਡੀਸੀ, ਲਾਇਸੈਂਸ ਕਲੋਨੀਆਂ, ਸੀਏਲਯੂ ਪ੍ਰਾਪਤ ਸੰਪਤੀਆਂ , ਲਾਲ-ਡੋਰਾ ਰਿਹਾਇਸ਼ੀ ਸੰਪਤੀਆਂ ਅਤੇ ਖੇਤੀਬਾੜ. ਸੰਪਤੀਆਂ ਵਿਚ ਵਿਕਾਸ ਫੀਸ ਅਦਾ ਕਰ ਦਿੱਤਾ ਸੀ। ਉਨ੍ਹਾਂ ਨੇ ਦਸਿਆ ਕਿ ਵਿਭਾਗ ਵੱਲੋਂ ਸਬੰਧਿਤ ਨਗਰ ਪਾਲਿਕਾਵਾਂ ਨੂੰ ਅਜਿਹੀ ਸੰਪਤੀਆਂ ਦਾ ਵੇਰਵਾ ਉਪਲਬਧ ਕਰਵਾ ਦਿੱਤਾ ਗਿਆ ਹੈ। ਬੁਲਾਰੇ (Haryana) ਨੇ ਕਿਹਾ ਕਿ ਇੰਨ੍ਹਾਂ ਸੰਪਤੀ ਧਾਰਕਾਂ ਨੂੰ ਏਸਏਮਏਸ ਰਾਹੀਂ ਵੀ ਸੂਚਨਾ ਦਿੱਤੀ ਗਈ ਹੈ ਕਿ ਉਹ ਇਸ ਸੰਦਰਭ ਵਿਚ ਨਿਰਧਾਰਿਤ ਪ੍ਰਾਵਧਾਨਾਂ ਦੇ ਤਹਿਤ ਏਨਡੀਸੀ ਪੋਰਟਲ ‘ਤੇ ਬਿਨੈ ਕਰ ਕੇ ਅਦਾ ਕੀਤੀ ਗਈ ਵਿਕਾਸ ਫੀਸ ਦੀ ਰਕਮ ਨੂੰ ਵਾਪਸ ਪ੍ਰਾਪਤ ਕਰ ਸਕਦੇ ਹਨ। ਇਸ ਤਰ੍ਹਾ ਦੇ ਸੰਪਤੀ ਧਾਰਕਾਂ ਨੂੰ ਕੁੱਲ 5 ਕਰੋੜ 19 ਲੱਖ ਰੁਪਏ ਦੀ ਰਕਮ ਵਾਪਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੰਪਤੀ ਮਾਲਿਕਾਂ ਨੂੰ ਅਪੀਲ ਕੀਤੀ ਕਿ ਊਹ https://ulbhryndc.org ‘ਤੇ ਜਾ ਕੇ ਆਪਣਾ ਸਬੰਧਿਤ ਵੇਰਵਾ ਉਪਲਬਧ ਕਰਵਾਉਣ ਤਾਂ ਜੋ ਇਸ ਬਾਰੇ ਵਿਚ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਹੁਣ ਤੱਕ 51 ਸੰਪਤੀ ਧਾਰਕਾਂ ਨੇ ਆਪਣੇ ਬਿਨੈ ਏਨਡੀਸੀ ਪੋਰਟਲ ‘ਤੇ ਕੀਤੇ ਹਨ। ਜਲਦੀ ਇੰਨ੍ਹਾਂ ਬਿਨਿਆਂ ਨੂੰ ਪ੍ਰੋਸੈਸ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਬੰਧਿਤ ਕਰਮਚਾਰੀਆਂ ਨੂੰ ਵੀ ਇਸ ਨੂੰ ਲੈ ਕੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਸੰਪਤੀ ਧਾਰਕਾਂ ਨੂੰ ਵਿਕਾਸ ਫੀਸ ਵਾਪਸ ਕਰਨ ਦਾ ਪ੍ਰੋਸੈਸ ਪੂਰਾ ਕਰ ਸਕਣ। The post ਹਰਿਆਣਾ: 1588 ਸੰਪਤੀ ਮਾਲਿਕਾਂ ਨੂੰ ਵਿਕਾਸ ਫੀਸ ਵਾਪਸ ਕਰਣਗੀਆਂ ਨਗਰਪਾਲਿਕਾਵਾਂ appeared first on TheUnmute.com - Punjabi News. Tags:
|
ਮੋਹਾਲੀ: ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ 'ਅਕਸ਼ਮ ਸੇ ਸਕਸ਼ਮ-ਇੰਪਾਵਰਿੰਗ ਦ ਯੂਥ' ਕੈਂਪੇਨ ਦੀ ਕੀਤੀ ਸ਼ੁਰੂਆਤ Monday 20 November 2023 11:59 AM UTC+00 | Tags: breaking-news latest-news mohali news punjab-and-haryana-high-court punjab-news punjab-state-legal-services-authority ਐੱਸ.ਏ.ਐੱਸ ਨਗਰ, 20 ਨਵੰਬਰ 2023: ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵਲੋਂ ਜਾਰੀ ਹਦਾਇਤਾਂ ਦੀ ਰੌਸ਼ਨੀ ਵਿਚ ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜਾਦਾ ਅਜੀਤ ਸਿੰਘ ਨਗਰ ਵਲੋਂ ਜ਼ਿਲ੍ਹੇ ਵਿਚ 'ਅਕਸ਼ਮ ਸੇ ਸਕਸ਼ਮ-ਇੰਪਾਵਰਿੰਗ ਦ ਯੂਥ' ਕੈਂਪੇਨ ਦੀ ਸ੍ਰੁਰੂਆਤ ਕੀਤੀ ਗਈ ਜੋ ਕਿ ਮਿਤੀ 20 ਨਵੰਬਰ 2023 ਤੋਂ ਸ਼ੁਰੂ ਹੋ ਕੇ ਮਿਤੀ 29 ਨਵੰਬਰ 2023 ਨੰ ਖਤਮ ਹੋਵੇਗੀ। ਬਲਜਿੰਦਰ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚੋਂ ਅੱਠਵੀਂ, ਨੌਵੀਂ, ਦਸਵੀਂ ਅਤੇ ਗਿਆਰਵੀਂ ਜਮਾਤ ਦੇ 100 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜਿਹੜੇ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਅਤੇ ਅਦਾਲਤਾਂ ਦੇ ਵਿਵਹਾਰਕ ਕੰਮ-ਕਾਰ ਪ੍ਰਤੀ ਜਾਣਕਾਰੀ ਪ੍ਰਾਪਤ ਕਰਨਗੇ। ਉਨ੍ਹਾਂ ਨੂੰ ਜ਼ਿਲ੍ਹੇ ਦੇ ਥਾਣਿਆਂ ਵਿਚ ਲਿਜਾਇਆ ਜਾਵੇਗਾ ਤਾਂ ਕਿ ੳਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬਿਰਧ ਅਤੇ ਅਨਾਥ ਆਸ਼ਰਮਾਂ ਵਿਚ ਲਿਜਾਇਆ ਜਾਵੇਗਾ ਤਾਂ ਜੋ ਉਥੇ ਰਹਿਣ ਵਾਲੇ ਬੱਚੇ ਅਤੇ ਬਜ਼ੁਰਗਾਂ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਪ੍ਰਗਟ ਕਰ ਸਕਣ। ਇਸ ਕੈਂਪੇਨ ਦੀ ਸਮਾਪਤੀ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ, ਲੀਗਲ ਲਿਟਰੇਸੀ ਇੰਚਾਰਜ ਅਤੇ ਵਿਦਿਆਰਥੀ ਭਾਗ ਲੈਣਗੇ, ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਕੈਂਪੇਨ ਲਈ ਕੀਤੀ ਗਈ ਹੈ। ਕੈਂਪੇਨ ਦਾ ਉਦੇਸ਼ ਵਿਦਿਆਰਥੀਆਂ ਵਿਚ ਮੁਫ਼ਤ ਕਾਨੂੰਨੀ ਸਹਾਇਤਾ, ਅਪਰਾਧ ਪੀੜ੍ਹਤ ਸਕਮਾਂ, ਬਲਾਤਕਾਰ, ਪੌਕਸੋ ਅਤੇ ਐਨ.ਡੀ.ਪੀ.ਐਸ ਐਕਟ ਕੇਸਾਂ ਵਿਚ ਕਾਨੂੰਨੀ ਜਾਣਕਾਰੀ ਦੇਣਾ ਹੈ ਤਾਂ ਜੋ ਉਹ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ। The post ਮੋਹਾਲੀ: ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ 'ਅਕਸ਼ਮ ਸੇ ਸਕਸ਼ਮ-ਇੰਪਾਵਰਿੰਗ ਦ ਯੂਥ' ਕੈਂਪੇਨ ਦੀ ਕੀਤੀ ਸ਼ੁਰੂਆਤ appeared first on TheUnmute.com - Punjabi News. Tags:
|
ਮੋਹਾਲੀ: ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨਿਬੇੜਨ ਲਈ ਪੈਨਸ਼ਨ ਅਦਾਲਤ 22 ਨੂੰ Monday 20 November 2023 12:10 PM UTC+00 | Tags: aam-aadmi-party breaking-news cm-bhagwant-mann latest-news mohali mohali-pensioners news pension-court pensioners punjab-news the-unmute the-unmute-breaking-news ਐੱਸ.ਏ.ਐੱਸ.ਨਗਰ, 20 ਨਵੰਬਰ 2023: ਸੀ.ਐਮ.ਐਫ.ਓ. ਇੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰਾਂ ਦੀ ਸ਼ਿਕਾਇਤਾਂ ਦੇ ਨਿਬੇੜੇ ਲਈ ਇੰਡੀਅਨ ਆਡਿਟ ਅਤੇ ਅਕਾਊਂਟ ਡਿਪਾਰਟਮੈਂਟ ਵੱਲੋਂ 22 ਨਵੰਬਰ ਨੂੰ ਆਡਿਟ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ ਏ ਐਸ ਨਗਰ ਦੇ ਮੀਟਿੰਗ ਹਾਲ ਵਿਖੇ ਪੈਨਸ਼ਨ ਅਦਾਲਤ (Pension court) ਲਾਈ ਜਾ ਰਹੀ ਹੈ। ਸੀ.ਐਮ.ਐਫ.ਓ. ਨੇ ਅੱਗੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹੋਣਗੇ। ਉਨ੍ਹਾਂ ਪੈਨਸ਼ਨਧਾਰਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 22 ਨਵੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣ ਵਾਲੀ ਇਸ ਪੈਨਸ਼ਨ ਅਦਾਲਤ (Pension court) ਵਿੱਚ ਆਪਣੇ ਜਾਂ ਪਰਿਵਾਰਕ ਪੈਨਸ਼ਨ ਦੇ ਮਾਮਲੇ ਲਿਆ ਸਕਦੇ ਹਨ। ਸੀ.ਐਮ.ਐਫ.ਓ. ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਪੈਨਸ਼ਨ ਅਦਾਲਤ ਵਿੱਚ ਆਉਣ ਵਾਲੇ ਕਿਸੇ ਵੀ ਪੈਨਸ਼ਨਰ ਨੂੰ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਸਥਾਈ ਤੇ ਢੁੱਕਵਾਂ ਹੱਲ ਯਕੀਨੀ ਬਣਾਉਂਦਿਆਂ ਪੈਨਸ਼ਨ ਅਦਾਲਤ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। The post ਮੋਹਾਲੀ: ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨਿਬੇੜਨ ਲਈ ਪੈਨਸ਼ਨ ਅਦਾਲਤ 22 ਨੂੰ appeared first on TheUnmute.com - Punjabi News. Tags:
|
ਵਿੱਤੀ ਸਾਲ 2023-24 'ਚ ਲੋਕ ਨਿਰਮਾਣ ਵਿਭਾਗ 2280 ਕਰੋੜ ਰੁਪਏ ਦੇ 206 ਜਨਤਕ ਇਮਾਰਤੀ ਪ੍ਰੋਜੈਕਟਾਂ 'ਤੇ ਕੰਮ ਕਰ ਰਿਹੈ: ਹਰਭਜਨ ਸਿੰਘ ਈ.ਟੀ.ਓ Monday 20 November 2023 12:14 PM UTC+00 | Tags: breaking-news building-projects cm-bhagwant-mann harbhajan-singh-eto news public-works-department punjab-projects pwd the-unmute-breaking-news ਚੰਡੀਗੜ੍ਹ, 20 ਨਵੰਬਰ 2023: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਅੱਜ ਇਥੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਚਾਲੂ ਵਿੱਤੀ ਸਾਲ ਦੌਰਾਨ 2280 ਕਰੋੜ ਰੁਪਏ ਦੇ 206 ਸਰਕਾਰੀ ਇਮਾਰਤੀ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ 53 ਪ੍ਰੋਜੈਕਟ ਅਕਤੂਬਰ 2023 ਤੱਕ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਪ੍ਰੋਜੈਕਟਾਂ ਦਾ ਵੇਰਵਾ ਦਿੰਦਿਆਂ ਲੋਕ ਨਿਰਮਾਣ ਮੰਤਰੀ (Harbhajan Singh ETO) ਨੇ ਦੱਸਿਆ ਕਿ ਇਨ੍ਹਾਂ 206 ਪ੍ਰੋਜੈਕਟਾਂ ਵਿੱਚ ਨਿਆਂਪਾਲਿਕਾ, ਆਈ.ਕੇ.ਜੀ.ਪੀ.ਟੀ.ਯੂ., ਉਚੇਰੀ ਸਿੱਖਿਆ, ਸਕੂਲ ਸਿੱਖਿਆ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਮੈਡੀਕਲ ਸਿੱਖਿਆ ਅਤੇ ਖੋਜ, ਮਾਲ, ਖੇਡਾਂ, ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜੀ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਇਮਾਰਤਾਂ ਦੀ ਉਸਾਰੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-2024 ਦੌਰਾਨ ਡਿਪਾਜ਼ਿਟ ਅਤੇ ਨਿਆਂਇਕ ਕੰਮਾਂ ‘ਤੇ 150 ਕਰੋੜ ਰੁਪਏ ਖਰਚੇ ਜਾਣ ਦਾ ਟੀਚਾ ਹੈ ਅਤੇ ਹੁਣ ਤੱਕ ਇਨ੍ਹਾਂ ਕੰਮਾਂ ‘ਤੇ 43.60 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਹੋਰ ਖੁਲਾਸਾ ਕਰਦਿਆਂ, ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਵਿੱਤੀ ਸਾਲ 2022-23 ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਇਮਾਰਤਾਂ ਦੀ ਉਸਾਰੀ ਲਈ 2700 ਕਰੋੜ ਰੁਪਏ ਦੀ ਲਾਗਤ ਦੇ ਕੁੱਲ 196 ਪ੍ਰੋਜੈਕਟ ਸ਼ੁਰੂ ਕੀਤੇ, ਜਿੰਨ੍ਹਾਂ ਵਿੱਚੋਂ 45 ਪ੍ਰੋਜੈਕਟ ਮਾਰਚ 2023 ਤੱਕ ਮੁਕੰਮਲ ਕੀਤੇ ਗਏ, ਬਾਕੀ ਰਹਿੰਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਵਿੱਤੀ ਸਾਲ 2022-23 ਵਿੱਚ 255 ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਅੱਪਗ੍ਰੇਡ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿੱਚ ਸੁਧਾਰ ਦੇ ਦ੍ਰਿੜ ਨਿਸ਼ਚੇ ਨੂੰ ਸਾਕਾਰ ਕਰਨ ਲਈ ਫ਼ੇਜ਼-1 ਅਧੀਨ ਵਿਭਾਗ ਦੇ ਮਿਥੇ ਗਏ 17 ਸਕੂਲਾਂ ਦੇ ਟੀਚੇ ਵਿੱਚੋਂ 15 ਸਕੂਲਾਂ ਦਾ ਕੰਮ ਸਮਾਪਤੀ 'ਤੇ ਹੈ, ਅਤੇ ਫ਼ੇਜ਼-3 ਅਧੀਨ 25 ਸਕੂਲਾਂ ਦਾ ਕੰਮ ਹੱਥ ਵਿੱਚ ਲਿਆ ਗਿਆ ਹੈ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਵਿਭਾਗ ਵੱਲੋਂ ਸਾਰੇ ਵਿਕਾਸ ਕਾਰਜਾਂ ਦੀ ਵੰਡ ਸਮੇਂ ਨਿਰਪੱਖ ਅਤੇ ਪਾਰਦਰਸ਼ੀ ਬੋਲੀ ਦੀ ਪ੍ਰਣਾਲੀ ਅਪਣਾਈ ਜਾ ਰਹੀ ਹੈ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਮਿਆਰ ਸਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਕਿਫਾਇਤੀ ਖਰਚੇ ‘ਤੇ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਸੂਬੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਉੱਚੀਆਂ ਲੀਹਾਂ ‘ਤੇ ਲਿਆਉਣ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। The post ਵਿੱਤੀ ਸਾਲ 2023-24 ‘ਚ ਲੋਕ ਨਿਰਮਾਣ ਵਿਭਾਗ 2280 ਕਰੋੜ ਰੁਪਏ ਦੇ 206 ਜਨਤਕ ਇਮਾਰਤੀ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹੈ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News. Tags:
|
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਸਮਾਪਤ, ਕੀ ਮੁੜ ਮਿਲੇਗਾ ਮੌਕਾ ? Monday 20 November 2023 12:31 PM UTC+00 | Tags: bcci breaking-news cricket-news head-coach indian-cricket-team indian-team indian-team-coach latest-news news rahul-dravid world-cup-final ਚੰਡੀਗੜ੍ਹ, 20 ਨਵੰਬਰ 2023: ਭਾਰਤੀ ਟੀਮ ਨੂੰ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਈ ਹਾਰ ਨੇ ਕਰੋੜਾਂ ਪ੍ਰਸ਼ੰਸਕਾਂ ਦੇ ਸੁਪਨੇ ਤੋੜ ਦਿੱਤੇ। ਆਸਟ੍ਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਖਿਤਾਬ ਜਿੱਤਿਆ। ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ (Rahul Dravid) ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਮੈਚ ਸੀ। 2021 ‘ਚ ਭਾਰਤੀ ਟੀਮ ਦੀ ਕਮਾਨ ਸੰਭਾਲਣ ਵਾਲੇ ਦ੍ਰਾਵਿੜ ਦਾ ਕਾਰਜਕਾਲ ਵਿਸ਼ਵ ਕੱਪ ਫਾਈਨਲ ਦੇ ਨਾਲ ਹੀ ਖਤਮ ਹੋ ਗਿਆ। ਹੁਣ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ ਕਿ ਉਹ ਭਵਿੱਖ ਵਿੱਚ ਟੀਮ ਨਾਲ ਰਹਿਣਗੇ ਜਾਂ ਨਹੀਂ। ਰਾਹੁਲ ਦ੍ਰਾਵਿੜ (Rahul Dravid) ਲਈ ਇਹ ਹਾਰ ਬਹੁਤ ਵੱਡੀ ਸੀ। ਜਦੋਂ ਭਾਰਤੀ ਟੀਮ 2003 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ ਤਾਂ ਦ੍ਰਾਵਿੜ ਟੀਮ ਦੇ ਉਪ ਕਪਤਾਨ ਸਨ। ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਆਸਟ੍ਰੇਲੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਉਸ ਕੋਲ ਕੋਚ ਵਜੋਂ ਕੰਗਾਰੂ ਟੀਮ ਤੋਂ ਬਦਲਾ ਲੈਣ ਦਾ ਮੌਕਾ ਸੀ, ਪਰ ਅਜਿਹਾ ਨਹੀਂ ਹੋਇਆ। ਦ੍ਰਾਵਿੜ ਦਾ ਦੁੱਖ ਘੱਟ ਹੋਣ ਦੀ ਬਜਾਏ ਵਧ ਗਿਆ। ਇਹ ਗੱਲ ਉਸ ਦੇ ਚਿਹਰੇ ‘ਤੇ ਸਾਫ਼ ਦਿਖਾਈ ਦੇ ਰਹੀ ਸੀ। ਰਾਹੁਲ ਭਾਵੁਕ ਹੋਏ ਖਿਡਾਰੀਆਂ ਨੂੰ ਸ਼ਾਂਤ ਕਰ ਰਿਹਾ ਸੀ ਪਰ ਉਹ ਖੁਦ ਅੰਦਰੋਂ ਟੁੱਟਿਆ ਜਾਪਦਾ ਸੀ। ਰਾਹੁਲ ਦ੍ਰਾਵਿੜ ਦਾ ਦੋ ਸਾਲ ਦਾ ਇਕਰਾਰਨਾਮਾ ਖਤਮ ਹੋ ਗਿਆ ਹੈ। ਕੋਚ ਬਣੇ ਰਹਿਣ ‘ਤੇ ਦ੍ਰਾਵਿੜ ਨੇ ਕੀ ਕਿਹਾ?ਫਾਈਨਲ ਮੈਚ ਤੋਂ ਬਾਅਦ ਜਦੋਂ ਰਾਹੁਲ ਦ੍ਰਾਵਿੜ ਤੋਂ ਕੋਚ ਬਣੇ ਰਹਿਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਇਸ ਬਾਰੇ ਨਹੀਂ ਸੋਚਿਆ ਹੈ। ਫਿਲਹਾਲ ਮੇਰੇ ਕੋਲ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਸੀ ਅਤੇ ਇਸ ‘ਤੇ ਵਿਚਾਰ ਕਰਨ ਦਾ ਸਮਾਂ ਵੀ ਨਹੀਂ ਸੀ।’ ਮੈਂ ਅਜਿਹਾ ਕਰਾਂਗਾ ਜਦੋਂ ਮੈਨੂੰ ਅਜਿਹਾ ਕਰਨ ਦਾ ਸਮਾਂ ਮਿਲੇਗਾ। ਇਸ ਸਮੇਂ ਮੈਂ ਪੂਰੀ ਤਰ੍ਹਾਂ ਨਾਲ ਇਸ ਮੁਹਿੰਮ ‘ਤੇ ਕੇਂਦਰਿਤ ਸੀ। ਮੇਰੇ ਦਿਮਾਗ ‘ਤੇ ਹੋਰ ਕੁਝ ਨਹੀਂ ਸੀ। ਮੈਂ ਭਵਿੱਖ ਵਿੱਚ ਕੀ ਹੋਵੇਗਾ ਇਸ ਬਾਰੇ ਕੋਈ ਹੋਰ ਸੋਚਿਆ ਨਹੀਂ ਸੀ ।” ਰਾਹੁਲ ਦ੍ਰਾਵਿੜ ਦੀ ਕੋਚਿੰਗ ਹੇਠ ਭਾਰਤੀ ਟੀਮ ਨੇ ਤਿੰਨ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ਵਿੱਚ ਥਾਂ ਬਣਾਈ। ਭਾਰਤੀ ਟੀਮ 2022 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਤੋਂ ਹਾਰ ਗਈ ਸੀ। ਇਸ ਤੋਂ ਬਾਅਦ ਉਸ ਨੂੰ 2023 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਆਸਟ੍ਰੇਲੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇੱਕ ਵਾਰ ਫਿਰ ਨਾਕਆਊਟ ਮੈਚ ਵਿੱਚ ਆਸਟਰੇਲੀਆ ਹਾਰ ਗਿਆ ਅਤੇ ਭਾਰਤੀ ਟੀਮ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਗਈ। The post ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਸਮਾਪਤ, ਕੀ ਮੁੜ ਮਿਲੇਗਾ ਮੌਕਾ ? appeared first on TheUnmute.com - Punjabi News. Tags:
|
ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ, ਅਸੀਂ ਵਾਪਸ ਕਰਾਂਗੇ: ਮੁਹੰਮਦ ਸ਼ਮੀ Monday 20 November 2023 12:42 PM UTC+00 | Tags: breaking-news cricket-news mohammad-shami mohammed-shami news sports-news the-unmute-breaking-news ਚੰਡੀਗੜ੍ਹ, 20 ਨਵੰਬਰ 2023: ਭਾਰਤ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਭਾਰਤੀ ਖਿਡਾਰੀ ਡਰੈਸਿੰਗ ਰੂਮ ਵਿੱਚ ਗਏ ਅਤੇ ਉਨ੍ਹਾਂ ਦੇ ਭਾਵੁਕ ਹੁੰਦੇ ਦੀ ਤਸਵੀਰ ਵੀ ਸਾਹਮਣੇ ਆਈ। ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ (Mohammed Shami) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਸ਼ਮੀ (Mohammed Shami) ਨੇ ਲਿਖਿਆ- ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਪੂਰੇ ਟੂਰਨਾਮੈਂਟ ਦੌਰਾਨ ਸਾਡੀ ਟੀਮ ਅਤੇ ਮੇਰਾ ਸਮਰਥਨ ਕਰਨ ਲਈ ਸਾਰੇ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ। ਡਰੈਸਿੰਗ ਰੂਮ ਵਿੱਚ ਆਉਣ ਅਤੇ ਸਾਨੂੰ ਹੌਸਲਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ। ਅਸੀਂ ਵਾਪਸ ਕਰਾਂਗੇ ! ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਪ੍ਰਧਾਨ ਮੰਤਰੀ ਦੇ ਡਰੈਸਿੰਗ ਰੂਮ ਵਿੱਚ ਆਉਣ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- ਸਾਡਾ ਟੂਰਨਾਮੈਂਟ ਬਹੁਤ ਵਧੀਆ ਸੀ, ਪਰ ਅਸੀਂ ਫਾਈਨਲ ਵਿੱਚ ਹਾਰ ਗਏ। ਅਸੀਂ ਸਾਰੇ ਦੁਖੀ ਹਾਂ, ਪਰ ਸਾਡੇ ਦੇਸ਼ ਦੇ ਲੋਕਾਂ ਦਾ ਸਮਰਥਨ ਸਾਨੂੰ ਅੱਗੇ ਲੈ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰੈਸਿੰਗ ਰੂਮ ਵਿੱਚ ਪਹੁੰਚੇ। ਉਨ੍ਹਾਂ ਦਾ ਦੌਰਾ ਵਿਸ਼ੇਸ਼ ਅਤੇ ਬਹੁਤ ਪ੍ਰੇਰਨਾਦਾਇਕ ਸੀ। ਇਸਤੋਂ ਬਾਅਦ ਰੋਹਿਤ ਸ਼ਰਮਾ, ਮੁਹੰਮਦ ਸਿਰਾਜ ਅਤੇ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਭਾਵੁਕ ਨਜ਼ਰ ਆਏ। The post ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ, ਅਸੀਂ ਵਾਪਸ ਕਰਾਂਗੇ: ਮੁਹੰਮਦ ਸ਼ਮੀ appeared first on TheUnmute.com - Punjabi News. Tags:
|
ਗੁਰਦੁਆਰਾ ਸੀਸ ਗੰਜ ਸਾਹਿਬ ਜਾਣ ਵਾਲੀਆ ਗੱਡੀਆਂ ਦੇ ਚਾਲਾਨ ਬੰਦ ਕਰਨ ਨੂੰ ਲੈ ਕੇ ਜਾਗੋ ਪਾਰਟੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ Monday 20 November 2023 12:50 PM UTC+00 | Tags: breaking-news challans delhi-traffic-police dsgpc gurdwara-sis-ganj-sahib. jago-party news punjab-government punjab-news sis-ganj-sahib the-unmute-breaking-news the-unmute-punjabi-news ਨਵੀਂ ਦਿੱਲੀ, 20 ਨਵੰਬਰ 2023 (ਦਵਿੰਦਰ ਸਿੰਘ): ਗੁਰਦੁਆਰਾ ਸੀਸ ਗੰਜ ਸਾਹਿਬ (Gurdwara Sis Ganj Sahib) ਜਾਣ ਵਾਲੇ ਨਿੱਜੀ ਗੱਡੀ ਮਾਲਕਾਂ ਨੂੰ ‘ਨੋ ਐਂਟਰੀ’ ਦੇ ਨਾਮ ‘ਤੇ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜੇ ਗਏ ਕਰੋੜਾਂ ਰੁਪਏ ਰਾਸ਼ੀ ਦੇ ਬੇਹਿਸਾਬ ਅਤੇ ਬੇਲਿਹਾਜ਼ ਚਲਾਨਾਂ (20000/- ਪ੍ਰਤੀ ਚਲਾਨ) ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਐਤਵਾਰ ਨੂੰ ਸੰਗਤਾਂ ਵੱਲੋਂ ਭਾਈ ਮਤੀ ਦਾਸ ਚੌਕ ਵਿਖੇ ਰੋਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਰੋਸ ਮੀਟਿੰਗ ਰਾਹੀਂ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 17 ਦਸੰਬਰ 2023 ਤੱਕ ਇਸ ਸਮੱਸਿਆ ਦਾ ਹੱਲ ਕੱਢਣ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸ਼ਨ 17 ਦਸੰਬਰ ਤੱਕ ਇਸ ਮਾਮਲੇ ਨੂੰ ਹੱਲ ਕਰਨ ਪਾਸੋਂ ਨਾਕਾਮ ਰਿਹਾ ਤਾਂ 17 ਦਸੰਬਰ ਨੂੰ ਅਸੀਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ‘ਨੋ ਐਂਟਰੀ’ ਦੇ ਬੋਰਡ ਅਤੇ ਕੈਮਰਿਆਂ ਨੂੰ ਉਖਾੜ ਸੁੱਟਾਂਗੇ। ਜੀਕੇ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਕਾਰ ਪਾਰਕਿੰਗ ਵਿਚ ਆਉਣ ਵਾਲੀ ਨਿਜ਼ੀ ਗੱਡੀਆਂ ਦਾ 20000/ ਰੁਪਏ ਪ੍ਰਤੀ ਚਾਲਾਨ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜਣ ਦੀ ਤੁਲਨਾ ਔਰਗਜ਼ੇਬ ਦੇ ‘ਜਜ਼ੀਆ ਟੈਕਸ’ ਨਾਲ ਕੀਤੀ। ਜੀਕੇ ਨੇ ਕਿਹਾ ਕਿ ਹੁਣ ਸਰਕਾਰ ਕੋਲ ਦੋ ਰਸਤੇ ਹਨ, ਜਾਂ ਤਾਂ ਇਸ ਜਜ਼ੀਆ ਟੈਕਸ ਨੂੰ ਵਾਪਸ ਲੈ ਲਵੇ, ਜਾਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ 17 ਦਸੰਬਰ ਤੋਂ ਪਹਿਲਾਂ ਗਿਰਫ਼ਤਾਰ ਕਰ ਲਵੇ। ਜੀਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੈਦ ਦੀ ਪ੍ਰਤੀਕ ਕੋਤਵਾਲੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਦੋਂ ਸਰਕਾਰ ਨੇ ਸਿੱਖਾਂ ਨੂੰ ਕੋਤਵਾਲੀ ਸੌਂਪਣ ਤੋਂ ਆਨਾਕਾਨੀ ਕੀਤੀ ਸੀ, ਤਾਂ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਖੁਦ ਨੂੰ ਮਿੱਟੀ ਦਾ ਤੇਲ ਪਾਕੇ ਅੱਗ ਲਾਉਣ ਦੀ ਚੇਤਾਵਨੀ ਦਿੱਤੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਕੋਤਵਾਲੀ ਸਿੱਖਾਂ ਨੂੰ ਸੌਂਪ ਦਿੱਤੀ ਸੀ। ਇਸੇ ਤਰ੍ਹਾਂ ਮੇਰੇ ਦਿੱਲੀ ਕਮੇਟੀ ਦਾ ਪ੍ਰਧਾਨ ਰਹਿੰਦੇ ਸਮੇਂ ਗੁਰਦੁਆਰਾ ਸੀਸ ਗੰਜ ਸਾਹਿਬ (Gurdwara Sis Ganj Sahib) ਦੇ ਪਿਆਓ ਨੂੰ ਸਰਕਾਰ ਨੇ ਬੁਲਡੋਜ਼ਰ ਰਾਹੀਂ ਢਾਹ ਦਿੱਤਾ ਸੀ। ਪਰ ਅਸੀਂ ਤੁਰੰਤ ਪਿਆਓ ਬਣਾ ਦਿੱਤਾ ਸੀ। ਜਿਸ ਕਰਕੇ ਦਿੱਲੀ ਹਾਈਕੋਰਟ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਪਟੀਸ਼ਨ ਵਿਚ ਮੈਨੂੰ ਤਲਬ ਕਰਕੇ ਕਿਹਾ ਸੀ ਕਿ ਤੁਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਨਹੀਂ ਜਾਵੋਗੇ। ਮੈਂ ਤੁਰੰਤ ਹਾਈਕੋਰਟ ਦੀ ਡਿਵੀਜ਼ਨ ਬੈਂਚ ਦੇ ਇਸ ਆਦੇਸ਼ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਸੀ। ਜਿਸ ਦੇ ਨਤੀਜੇ ਵਜੋਂ ਪਿਆਓ ਅੱਜ ਵੀ ਖੜ੍ਹਾ ਹੈ। ਅਸੀਂ ਇਸ ਪਾਰਕਿੰਗ ਮਾਮਲੇ ਦੇ ਹੱਲ ਲਈ ਪਹਿਲਾਂ ਦਿੱਲੀ ਸਰਕਾਰ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਸਤਿੰਦਰ ਜੈਨ ਨਾਲ ਮੁਲਾਕਾਤ ਕਰਕੇ ਲਿਖ਼ਤੀ ਸੁਝਾਅ ਦਿੱਤਾ ਸੀ। ਉਸ ਤੋਂ ਬਾਅਦ ਸਤੰਬਰ ਮਹੀਨੇ ਵਿਚ ਮੈਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਵੀ ਚਿੱਠੀ ਲਿਖੀ ਸੀ। ਪਰ ਕੋਈ ਕਾਰਵਾਈ ਨਹੀਂ ਹੁੰਦੀ ਵੇਖ ਕੇ ਹੁਣ ਬੇਸ਼ੱਕ ਅਸੀਂ ਮਜਬੂਰੀ ਵਿਚ ਇਹ ਅਲਟੀਮੇਟਮ ਜਾਰੀ ਕੀਤਾ ਹੈ, ਪਰ ਇੱਕ ਵਾਰ ਇਸ ਤੰਤਰ-ਮੰਤਰ ਨੂੰ ਇੱਕ ਹੋਰ ਚਿੱਠੀ 17 ਦਸੰਬਰ ਤੋਂ ਪਹਿਲਾਂ ਜ਼ਰੂਰ ਭੇਜਾਂਗੇ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ, ਜਾਗੋ ਪਾਰਟੀ ਆਗੂ ਸੁਖਦੇਵ ਸਿੰਘ, ਪਰਮਜੀਤ ਸਿੰਘ ਮੱਕੜ, ਜਤਿੰਦਰ ਸਿੰਘ ਸਾਹਨੀ, ਭੁਪਿੰਦਰ ਪਾਲ ਸਿੰਘ, ਰਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਸਿਆਲੀ, ਮੋਹਨਪ੍ਰੀਤ ਸਿੰਘ ਗਿੰਨੀ ਅਤੇ ਮਨਪ੍ਰੀਤ ਸਿੰਘ ਆਦਿਕ ਮੌਜੂਦ ਸਨ। The post ਗੁਰਦੁਆਰਾ ਸੀਸ ਗੰਜ ਸਾਹਿਬ ਜਾਣ ਵਾਲੀਆ ਗੱਡੀਆਂ ਦੇ ਚਾਲਾਨ ਬੰਦ ਕਰਨ ਨੂੰ ਲੈ ਕੇ ਜਾਗੋ ਪਾਰਟੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ appeared first on TheUnmute.com - Punjabi News. Tags:
|
ਬੰਦੀ ਸਿੰਘਾਂ ਦੇ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਸਿੱਖ ਵਿਦਵਾਨਾਂ ਤੇ ਵਕੀਲਾਂ ਨਾਲ 25 ਨਵੰਬਰ ਨੂੰ ਕਰੇਗੀ ਬੈਠਕ: ਹਰਜਿੰਦਰ ਸਿੰਘ ਧਾਮੀ Monday 20 November 2023 12:57 PM UTC+00 | Tags: amritsar bandi-sikh breaking-news harjinder-singh-dhami latest-news news punjab-news sgpc shiromani-committee sikh-scholars the-unmute-breaking-news ਅੰਮ੍ਰਿਤਸਰ, 20 ਨਵੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Committee) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਤਹਿਤ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ ਇਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਵਿਖੇ ਸੱਦਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ ਹੈ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ 'ਤੇ ਸਰਕਾਰਾਂ ਵੱਲੋਂ ਸਿੱਖ ਬੰਦੀਆਂ ਨੂੰ ਲੈ ਕੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਅਨਿਆਂ ਵਿਰੁੱਧ ਸ਼੍ਰੋਮਣੀ ਕਮੇਟੀ ਹਰ ਪੱਧਰ 'ਤੇ ਅਵਾਜ਼ ਉਠਾ ਰਹੀ ਹੈ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਇਕ ਵਫ਼ਦ ਨੇ 26 ਲੱਖ ਲੋਕਾਂ ਦੀ ਅਵਾਜ਼ ਪੰਜਾਬ ਦੇ ਰਾਜਪਾਲ ਪਾਸ ਉਠਾਈ ਸੀ ਅਤੇ ਹੁਣ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ 25 ਨਵੰਬਰ 2023 ਨੂੰ ਚੰਡੀਗੜ੍ਹ ਵਿਖੇ ਇਕੱਤਰਤਾ ਬੁਲਾਈ ਜਾਵੇਗੀ। ਬੁੱਧੀਜੀਵੀਆਂ ਦੀ ਇਸ ਇਕੱਤਰਤਾ ਦੌਰਾਨ ਮਿਲੇ ਸੁਝਾਵਾਂ ਨੂੰ ਵਿਚਾਰਨ ਵਾਸਤੇ ਬਾਅਦ ਵਿਚ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਸੱਦ ਕੇ ਭਵਿੱਖੀ ਪ੍ਰੋਗਰਾਮ ਐਲਾਨਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਵਾਸਤੇ ਵੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਲਦ ਜਾਵੇਗਾ। ਸ਼੍ਰੋਮਣੀ ਕਮੇਟੀ (Shiromani Committee) ਪ੍ਰਧਾਨ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਲਈ ਠੋਸ ਨੀਤੀ ਨਾ ਬਣਾਉਣ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੀਆਂ ਜਨਰਲ ਚੋਣਾਂ ਲਈ ਵੋਟਾਂ ਬਣਾਉਣ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੈ, ਜਿਸ ਕਰਕੇ ਹੁਣ ਤੱਕ ਬਹੁਤ ਘੱਟ ਗਿਣਤੀ ਵਿਚ ਵੋਟਾਂ ਬਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਕ ਮਤਾ ਪਾਸ ਕਰਕੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਤੋਂ ਮੰਗ ਕੀਤੀ ਗਈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੋਟਾਂ ਬਣਾਉਣ ਵਾਲੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਕਿ ਉਹ ਲੋਕਾਂ ਨੂੰ ਖੱਜਲ ਖੁਆਰ ਨਾ ਕਰਨ। ਐਡਵੋਕੇਟ ਧਾਮੀ ਨੇ ਕਿਹਾ ਕਿ ਵੋਟ ਦੀ ਤਸਦੀਕ ਦੇ ਤਰੀਕੇ ਨੂੰ ਸੁਖਾਲਾ ਕੀਤਾ ਜਾਵੇ, ਤਾਂ ਜੋ ਲੋਕ ਭਰੇ ਫਾਰਮ ਇਕ ਥਾਂ 'ਤੇ ਇਕੱਤਰ ਕਰਕੇ ਜਮ੍ਹਾਂ ਕਰਵਾ ਸਕਣ। ਇਸ ਦੇ ਨਾਲ ਹੀ ਹਰ ਸਿੱਖ ਨੂੰ ਸ਼੍ਰੋਮਣੀ ਕਮੇਟੀ ਲਈ ਵੋਟਰ ਰਜਿਸਟਰਡ ਕਰਨ ਵਾਸਤੇ ਕੈਂਪ ਵੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਵੋਟਰਾਂ ਨੂੰ ਵੋਟ ਬਣਾਉਣ ਵਾਸਤੇ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇ, ਜਿਸ ਤਰ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਜਾਂਦਾ ਹੈ। ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨੇੜੇ ਆਯੋਜਤ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਮਰਯਾਦਾ ਵਿਰੁੱਧ ਹਰਕਤਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਠੀਕ ਨਹੀਂ ਹੈ ਕਿ ਗੁਰੂ ਘਰ ਨੇੜੇ ਸਿੱਖ ਭਾਵਨਾਵਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਸਰਕਾਰ ਦੇ ਸਬੰਧਤ ਮੰਤਰਾਲੇ ਅਤੇ ਓਕਾਫ਼ ਬੋਰਡ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਅੰਤ੍ਰਿੰਗ ਕਮੇਟੀ ਵੱਲੋਂ ਇਕ ਵਿਸ਼ੇਸ਼ ਮਤਾ ਪਾਸ ਕਰਦਿਆਂ ਸੋਸ਼ਲ ਮੀਡੀਆ 'ਤੇ ਸਿੱਖਾਂ ਅਤੇ ਸਿੱਖ ਸੰਸਥਾਵਾਂ ਖਿਲਾਫ਼ ਕੀਤੇ ਜਾ ਰਹੇ ਨਫ਼ਰਤੀ ਪ੍ਰਚਾਰ ਦੀ ਵੀ ਕਰੜੀ ਨਿੰਦਾ ਕੀਤੀ ਗਈ ਹੈ। ਐਡਵੋਕੇਟ ਧਾਮੀ ਅਨੁਸਾਰ ਇਸ ਮਤੇ ਰਾਹੀਂ ਐਕਸ (ਟਵਿੱਟਰ) 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਬਣੇ ਇਕ ਫ਼ਰਜ਼ੀ ਪੈਰੋਡੀ ਖਾਤੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਹੋਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਫ਼ਰਜ਼ੀ ਖਾਤੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲਗਾਈ ਜਾ ਰਹੀ ਹੈ ਅਤੇ ਇਸ ਦੀ ਸ਼ਿਕਾਇਤ ਦੇ ਬਾਵਜੂਦ ਵੀ ਐਕਸ (ਟਵਿੱਟਰ) ਨੇ ਖਾਤਾ ਬੰਦ ਨਹੀਂ ਕੀਤਾ, ਸਗੋਂ ਇਸ ਨੂੰ ਆਪਣੀ ਨੀਤੀ ਤਹਿਤ ਜਾਇਜ਼ ਠਹਿਰਾ ਦਿੱਤਾ। ਹੁਣ ਇਸ ਫ਼ਰਜ਼ੀ ਖਾਤੇ ਅਤੇ ਐਕਸ (ਟਵਿੱਟਰ) ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬਾਨ, ਟਰੱਸਟ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਮਸਲੇ ਵੀ ਵਿਚਾਰੇ ਗਏ | The post ਬੰਦੀ ਸਿੰਘਾਂ ਦੇ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਸਿੱਖ ਵਿਦਵਾਨਾਂ ਤੇ ਵਕੀਲਾਂ ਨਾਲ 25 ਨਵੰਬਰ ਨੂੰ ਕਰੇਗੀ ਬੈਠਕ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News. Tags:
|
ਮੋਹਾਲੀ: ਮਿਸ਼ਨ ਇੰਦਰਧਨੁਸ਼ ਤਹਿਤ ਜ਼ਿਲ੍ਹੇ 'ਚ ਲੱਗੇ ਵਿਸ਼ੇਸ਼ ਟੀਕਾਕਰਨ ਕੈਂਪ Monday 20 November 2023 01:11 PM UTC+00 | Tags: breaking-news indradhanush latest-news mission-indardhanush-0.5 mission-indradhanush mohali news punjab-government special-vaccination-camps special-vaccination-week the-unmute-breaking-news the-unmute-latest-update ਐੱਸ.ਏ.ਐੱਸ. ਨਗਰ, 20 ਨਵੰਬਰ 2023: ਮਿਸ਼ਨ ਇੰਦਰਧਨੁਸ਼ (Mission Indardhanush) 0.5 ਤਹਿਤ ਜ਼ਿਲ੍ਹੇ 'ਚ ਵਿਸ਼ੇਸ਼ ਟੀਕਾਕਰਨ ਹਫ਼ਤਾ ਸ਼ੁਰੂ ਹੋ ਗਿਆ ਹੈ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ ਗਏ। ਉਨ੍ਹਾਂ ਦਸਿਆ ਕਿ ਇਹ ਮੁਹਿੰਮ 25 ਨਵੰਬਰ ਤਕ ਜਾਰੀ ਰਹੇਗੀ। ਡਾ. ਗਿਰੀਸ਼ ਡੋਗਰਾ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਰਮ ਗੁਪਤਾ ਨੇ ਬਲੌਂਗੀ ਵਿਖੇ ਕੈਂਪ ਦਾ ਨਿਰੀਖਣ ਕੀਤਾ ਅਤੇ ਹਦਾਇਤਾਂ ਦਿੱਤੀਆਂ । ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ((Mission Indardhanush)) ਹਫ਼ਤੇ ਦਾ ਉਦੇਸ਼ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ ਨੂੰ ਮਜ਼ਬੂਤ ਕਰਨਾ ਹੈ।ਇਸ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ ਜਾਂ ਕਿਸੇ ਕਾਰਨ ਰਹਿ ਗਿਆ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਆਮ ਟੀਕਾਕਰਨ ਪਹਿਲਾਂ ਵਾਂਗ ਜਾਰੀ ਰਹੇਗਾ। ਸਿਵਲ ਸਰਜਨ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਉਚ ਜੋਖਮ ਵਾਲੇ ਖੇਤਰਾਂ, ਪ੍ਰਵਾਸੀ ਆਬਾਦੀ, ਖਾਨਾਬਦੋਸ਼ ਸਥਾਨ, ਇੱਟਾਂ ਦੇ ਭੱਠਿਆਂ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਸਬ-ਸੈਂਟਰਾਂ ਉਤੇ ਏ.ਐਨ.ਐਮ. ਦਾ ਅਹੁਦਾ ਖ਼ਾਲੀ ਹੈ, ਉਥੇ ਵੀ ਟੀਕਾਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆਂ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਮੁਹਿੰਮ ਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ। ਮੁਹਿੰਮ ਤਹਿਤ ਉਪਰੋਕਤ ਥਾਵਾਂ 'ਤੇ ਸੀਨੀਅਰ ਮੈਡੀਕਲ ਅਫਸਰ ਅਤੇ ਟੀਕਾਕਰਨ ਅਫਸਰ ਇਨ੍ਹਾਂ ਕੈਂਪਾਂ ਦਾ ਨਿਰੀਖਣ ਕਰ ਰਹੇ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ। The post ਮੋਹਾਲੀ: ਮਿਸ਼ਨ ਇੰਦਰਧਨੁਸ਼ ਤਹਿਤ ਜ਼ਿਲ੍ਹੇ 'ਚ ਲੱਗੇ ਵਿਸ਼ੇਸ਼ ਟੀਕਾਕਰਨ ਕੈਂਪ appeared first on TheUnmute.com - Punjabi News. Tags:
|
ਬੀ.ਡੀ.ਪੀ.ਓ ਦਫ਼ਤਰ ਮੋਹਾਲੀ ਵਿਖੇ 21 ਨਵੰਬਰ ਨੂੰ ਲੱਗੇਗਾ ਸਕਿਉਰਟੀ ਟ੍ਰੇਨਿੰਗ ਰਜਿਸਟ੍ਰੇਸ਼ਨ ਕੈਂਪ Monday 20 November 2023 01:16 PM UTC+00 | Tags: bdpo-office bdpo-office-mohali breaking-news dbee latest-news mohali news punjab-news security-training-registration the-unmute-breaking-news ਐੱਸ.ਏ.ਐੱਸ ਨਗਰ, 20 ਨਵੰਬਰ, 2023: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (BDPO) ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਸਹਾਇਕ ਕਮਾਂਡੈਂਟ, ਸਕਿਉਰਟੀ ਸਕਿਲਜ਼ ਕੌਂਸਲ ਇੰਡੀਆ ਲਿਮਿਟਿਡ ਦੇ ਸਹਿਯੋਗ ਨਾਲ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਉਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਮਿਤੀ 17 ਨਵੰਬਰ ਤੋਂ 22 ਨਵੰਬਰ ਤੱਕ ਜ਼ਿਲ੍ਹੇ ਦੇ ਵੱਖ-2 ਬਲਾਕਾਂ ਵਿੱਚ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਕੇਵਲ 21 ਤੋਂ 37 ਸਾਲ ਤੱਕ ਦੇ ਪੁਰਸ਼ ਉਮੀਦਵਾਰ, ਜੋ 10ਵੀਂ ਪਾਸ ਹੋਣ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀਆਂ ਦਾ ਕੱਦ 168 ਸੈ.ਮੀ. ਅਤੇ ਭਾਰ 56-90 ਕਿਲੇ ਤੱਕ ਹੋਣ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਕਤ ਰਜਿਸਟ੍ਰੇਸ਼ਨ ਕੈਂਪ 17 ਨਵੰਬਰ ਨੂੰ ਬਲਾਕ ਮਾਜਰੀ ਵਿਖੇ ਲਗਾਇਆ ਗਿਆ ਸੀ। ਇਸ ਲੜੀ ਵਿੱਚ ਅਗਲਾ ਕੈਂਪ ਮਿਤੀ 21 ਨਵੰਬਰ ਨੂੰ ਬਲਾਕ ਮੋਹਾਲੀ ਅਤੇ 22 ਨਵੰਬਰ ਨੂੰ ਬਲਾਕ ਡੇਰਾਬੱਸੀ ਵਿਖੇ ਲਗਾਇਆ ਜਾਣਾ ਹੈ। ਟ੍ਰੇਨਿੰਗ ਸਫ਼ਲਤਾ-ਪੂਰਵਕ ਪੂਰੀ ਕਰਨ ਵਾਲੇ ਪ੍ਰਾਰਥੀਆਂ ਨੂੰ ਐਸ.ਏ.ਐਸ ਨਗਰ/ਚੰਡੀਗੜ੍ਹ ਵਿਖੇ 18-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਨਾਲ ਸਬੰਧਤ ਬਲਾਕ ਦੇ ਬੀ.ਡੀ.ਪੀ.ਓ (BDPO) ਦਫਤਰ ਵਿਖੇ ਸਵੇਰੇ 10.00 ਤੋਂ ਦੁਪਹਿਰ 01.00 ਵਜੇ ਤੱਕ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਐੱਸ.ਏ.ਐੱਸ ਨਗਰ ਨਾਲ ਤਾਲਮੇਲ ਕਰ ਸਕਦੇ ਹਨ। The post ਬੀ.ਡੀ.ਪੀ.ਓ ਦਫ਼ਤਰ ਮੋਹਾਲੀ ਵਿਖੇ 21 ਨਵੰਬਰ ਨੂੰ ਲੱਗੇਗਾ ਸਕਿਉਰਟੀ ਟ੍ਰੇਨਿੰਗ ਰਜਿਸਟ੍ਰੇਸ਼ਨ ਕੈਂਪ appeared first on TheUnmute.com - Punjabi News. Tags:
|
ਭਾਸ਼ਾ ਵਿਭਾਗ ਪੰਜਾਬ ਦਾ ਚਾਰ ਦਿਨਾਂ ਪੁਸਤਕ ਮੇਲਾ ਮੋਹਾਲੀ 'ਚ ਹੋਇਆ ਆਰੰਭ Monday 20 November 2023 01:25 PM UTC+00 | Tags: aam-aadmi-party breaking-news cm-bhagwant-mann harjot-singh-bains languages-punjab latest-news mohali news punjabi-news punjab-police the-unmute the-unmute-breaking-news ਐੱਸ.ਏ.ਐੱਸ ਨਗਰ, 20 ਨਵੰਬਰ, 2023: ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਚਾਰ ਰੋਜ਼ਾ ਪੁਸਤਕ ਮੇਲੇ (book fair) ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਸੂਬੇ ਦੀ ਨਵੀਂ ਪੀੜ੍ਹੀ ਨੂੰ ਉਸਾਰੂ ਸੇਧ ਦੇਣ ਲਈ ਪੁਸਤਕ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਭਾਸ਼ਾ ਵਿਭਾਗ ਵੱਲੋਂ ਥਾਂ-ਥਾਂ ਪੁਸਤਕ ਮੇਲੇ ਲਗਾਏ ਜਾ ਰਹੇ ਹਨ ਅਤੇ ਮਾਤ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਨੂੰ ਪ੍ਰਫ਼ੁਲਤ ਕਰਨ ਲਈ ਪੰਜਾਬ ਦੇ ਹਰ ਸਰਕਾਰੀ-ਗੈਰ ਸਰਕਾਰੀ ਅਦਾਰੇ ਦੇ ਕਾਰੋਬਾਰ ਦੇ ਬੋਰਡ ਪੰਜਾਬੀ 'ਚ ਲਗਾਉਣ ਦੀ ਮੁਹਿੰਮ ਨੂੰ ਬਹੁਤ ਹੁਲਾਰਾ ਮਿਲਿਆ ਹੈ। ਹੁਣ ਅਗਲੀ ਮੁਹਿੰਮ ਪੰਜਾਬੀ ਮਾਂ-ਬੋਲੀ ਨੂੰ ਸੂਬੇ ਦੇ ਸਾਰੇ ਬਾਜ਼ਾਰਾਂ 'ਚ ਸਥਿਤ ਦੁਕਾਨਾਂ ਦੇ ਬਾਹਰ ਬੋਰਡਾਂ 'ਤੇ ਮਾਣ ਦਿਵਾਉਣ ਦੀ ਹੈ, ਜਿਸ ਨੂੰ ਅਗਲੇ ਦਿਨਾਂ 'ਚ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਘਰ ਨਿੱਜੀ ਲਾਇਬ੍ਰੇਰੀ 'ਚ ਵੱਡੀ ਗਿਣਤੀ 'ਚ ਪੁਸਤਕਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਸਾਹਿਤ ਨਾਲ ਨੇੜਤਾ ਨਾਵਲਕਾਰ ਨਾਨਕ ਸਿੰਘ ਅਤੇ ਹੋਰ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਨ ਨਾਲ ਹੋਇਆ। ਅੱਜ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਇਸੇ ਸਾਹਿਤ ਨੇ ਉਨ੍ਹਾਂ ਦੀ ਆਪਣੀ ਮਾਂ-ਬੋਲੀ ਨਾਲ ਗੂੜ੍ਹੀ ਸਾਂਝ ਪੁਆਈ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ 'ਚ ਵਿਦੇਸ਼ੀ ਭਾਸ਼ਾ ਨੂੰ ਪੜ੍ਹਨਾ ਇੱਕ 'ਸਟੇਟਸ ਸਿੰਬਲ ਬਣ' ਗਿਆ ਹੈ। ਇਸ ਆੜ 'ਚ ਮਾਤ ਭਾਸ਼ਾਵਾਂ ਨਜ਼ਰਅੰਦਾਜ਼ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਗਿਆਨ ਹਾਸਲ ਕਰਨ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਸਭ ਤੋਂ ਵਧੀਆ ਤੇ ਸਹਿਜ ਮਾਧਿਅਮ ਹੈ। ਜਿਸ ਲਈ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਵੱਧ ਤੋਂ ਵੱਧ ਤੋਂ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਖਸ਼ੀਅਤ ਉਸਾਰੀ 'ਚ ਮਾਤ-ਭਾਸ਼ਾ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਇਸ ਚਾਰ ਰੋਜ਼ਾ ਪੁਸਤਕ ਮੇਲੇ ਨੂੰ ਉਨ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਪੰਜਾਬੀ ਪਿਆਰਿਆਂ ਲਈ ਸਭ ਤੋਂ ਵੱਡੀ ਸੌਗਾਤ ਕਹਿੰਦੀਆਂ ਕਿਹਾ ਕਿ ਅੱਜ ਜਦੋਂ ਉਨ੍ਹਾਂ ਇਸ ਪੁਸਤਕ ਮੇਲੇ (book fair) 'ਚੋਂ ਰਸੂਲ ਹਮਜ਼ਾਤੋਵ ਦੀ ਅਨੁਵਾਦਿਤ ਪੰਜਾਬੀ ਕਿਤਾਬ ਦੇਖੀ ਤਾਂ ਉਨ੍ਹਾਂ ਤੁਰੰਤ ਇਸ ਚਰਚਿਤ ਕਿਤਾਬ ਨੂੰ ਆਪਣੀ ਨਿੱਜੀ ਲਾਇਬ੍ਰੇਰੀ ਵਾਸਤੇ ਖਰੀਦ ਲਿਆ। ਉਨ੍ਹਾਂ ਕਿਹਾ ਕਿ ਸਾਡੀ ਮਾਂ-ਬੋਲੀ ਸਾਡਾ ਮਾਣ ਹੈ ਅਤੇ ਸਾਨੂੰ ਇਸ ਨੂੰ ਬੋਲਣ 'ਚ ਭੋਰਾ ਵੀ ਸ਼ਰਮਿੰਦਗੀ ਜਾਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ। ਉੁਨ੍ਹਾਂ ਦੱਸਿਆ ਕਿ ਮਾਂ-ਬੋਲੀ ਬੋਲਣ 'ਤੇ ਪਾਬੰਦੀ ਲਾਉਣ ਵਾਲੇ ਨਿੱਜੀ ਸਕੂਲਾਂ ਖਿਲਾਫ਼ ਪਹਿਲੀ ਦਫ਼ਾ ਕਾਰਵਾਈ ਕੀਤੀ ਗਈ, ਜਿਸ ਤਹਿਤ ਮੋਹਾਲੀ ਦੇ ਇੱਕ ਨਿੱਜੀ ਸਕੂਲ ਨੂੰ ਜੁਰਮਾਨਾ ਲਾਇਆ ਗਿਆ। ਉਨ੍ਹਾਂ ਇਸ ਮੌਕੇ ਰਾਣੀ ਤੱਤ ਤੇ ਸਾਹਿਤ ਸੰਜੀਵਨੀ ਪੁਸਤਕਾਂ ਵੀ ਆਪਣੀ ਲਾਇਬ੍ਰੇਰੀ ਲਈ ਖਰੀਦੀਆਂ। ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋ ਪੁਸਤਕਾਂ 'ਬੱਚਿਆਂ ਲਈ ਕੰਪਿਊਟਰ' ਤੇ 'ਪੈੜ' ਵੀ ਰਿਲੀਜ਼ ਕੀਤੀਆਂ। ਭਾਸ਼ਾ ਵਿਭਾਗ ਪੰਜਾਬ ਵੱਲੋਂ ਚਾਰ ਰੋਜ਼ਾ ਪੁਸਤਕ ਮੇਲਾ ਜਿਲ੍ਹਾ ਭਾਸ਼ਾ ਦਫਤਰ ਐਸ.ਏ.ਐਸ. ਨਗਰ ਦੀ ਦੇਖ-ਰੇਖ ਲਾਏ ਗਏ 23 ਨਵੰਬਰ ਤੱਕ ਚੱਲਣ ਵਾਲੇ ਇਸ ਪੁਸਤਕ ਮੇਲੇ 'ਚ ਸ. ਕੁਲਜੀਤ ਸਿੰਘ ਰੰਧਾਵਾ ਵਿਧਾਇਕ ਡੇਰਾਬੱਸੀ ਤੇ ਜਿਲ੍ਹਾ ਯੋਜਨਾ ਬੋਰਡ ਐਸ.ਏ.ਐਸ. ਨਗਰ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਭਾਸ਼ਾ ਵਿਭਾਗ ਪੰਜਾਬ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪੁਸਤਕ ਮੇਲੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੁਸਤਕ ਮੇਲੇ ਦੌਰਾਨ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਵਿਧਾਵਾਂ 'ਤੇ ਹੋਣ ਵਾਲੀ ਵਿਚਾਰ ਚਰਚਾ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਵਕਤਾ ਡਾ. ਸੁਰਜੀਤ ਸਿੰਘ ਭੱਟੀ ਨੇ ਸਾਹਿਤਿਕ ਅੰਦਾਜ਼ 'ਚ ਮਾਂ ਬੋਲੀ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ। ਉਨ੍ਹਾਂ ਸੁਖਵਿੰਦਰ ਅੰਮ੍ਰਿਤ ਦੀ ਪੰਜਾਬੀ ਮਾਂ ਬੋਲੀ ਬਾਰੇ ਲਿਖੀ ਵਿਸ਼ੇਸ਼ ਨਜ਼ਮ ਦਾ ਉਚਾਰਨ ਵੀ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਚੁੱਕੇ ਕਦਮਾਂ ਦੀ ਵਿਸ਼ੇਸ਼ ਤੌਰ 'ਤੇ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ, ਮਾਂ-ਬਾਪ ਦੀ ਇੱਜ਼ਤ ਕਰਨ ਅਤੇ ਮਾਂ-ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਪੁਸਤਕਾਂ ਨਾਲ ਜੋੜਨ ਇੱਕੋ-ਇੱਕ ਜ਼ਰੀਆ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੀ ਕਿਰਤ-ਕਮਾਈ, ਮਿਹਨਤ ਤੇ ਸੱਭਿਆਚਾਰ ਸਦਕਾ ਦੁਨੀਆ ਭਰ 'ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪੰਜਾਬੀ ਭਾਈਚਾਰੇ 'ਚ ਜਨਮ ਲੈਣਾ ਸਾਡੇ ਲਈ ਬਹੁਤ ਵੱਡਾ ਤੋਹਫਾ ਹੈ। ਇਸ ਭਾਈਚਾਰੇ ਦੀ ਮਾਂ-ਬੋਲੀ ਪੰਜਾਬੀ ਸਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਉੱਦਮ ਤਦ ਹੀ ਸਫ਼ਲ ਹੋ ਸਕਦੇ ਹਨ ਜਦ ਅਸੀਂ ਸਭ ਮਿਲਕੇ ਪੰਜਾਬੀ ਮਾਂ ਬੋਲੀ ਜਾਗਰੂਕਤਾ ਲਹਿਰ ਦਾ ਹਿੱਸਾ ਬਣਾਗੇ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਲਗਾਏ ਗਏ ਪੁਸਤਕ ਮੇਲੇ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ 'ਚ ਪੁਸਤਕ ਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨਾ ਹੈ। ਜਿਸ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਵੱਡੇ ਉੱਦਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇਣ ਲਈ ਮੋਬਾਇਲ ਦੀ ਥਾਂ ਪੁਸਤਕਾਂ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਸਾਹਿਤਕਾਰਾਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੁਸਤਕ ਮੇਲੇ ਦਾ ਲਾਭ ਉਠਾਉਣ ਅਤੇ ਇਸ ਮੇਲੇ ਬਾਰੇ ਘਰ-ਘਰ ਸੁਨੇਹਾ ਦੇਣ। ਇਸ ਮੌਕੇ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਪ੍ਰਿੰਸੀਪਲ ਹਰਜੀਤ ਕੌਰ ਗੁਜਰਾਲ, ਤਹਿਸੀਲਦਾਰ ਕੁਲਦੀਪ ਸਿੰਘ, ਉੱਘੇ ਵਿਦਵਾਨ ਡਾ. ਜੋਗਾ ਸਿੰਘ, ਡਾ. ਭੀਮਇੰਦਰ ਸਿੰਘ, ਮਨਮੋਹਨ ਸਿੰਘ ਦਾਊਂ, ਸੀ.ਪੀ. ਕੰਬੋਜ, ਡਾ. ਸਰਬਜੀਤ ਸਿੰਘ, ਸਤਨਾਮ ਸਿੰਘ ਡਿਪਟੀ ਡਾਇਰੈਕਟਰ, ਖੋਜ ਅਫਸਰ ਦਰਸ਼ਨ ਕੌਰ ਸਮੇਤ ਵੱਡੀ ਗਿਣਤੀ 'ਚ ਸਾਹਿਤਕਾਰ ਹਾਜ਼ਰ ਸਨ। ਇਸ ਮੌਕੇ ਉਰਮਾਨਦੀਪ ਸਿੰਘ ਵੱਲੋਂ ਅੱਖਰਕਾਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਸੰਚਾਲਨ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਨੇ ਕੀਤਾ। The post ਭਾਸ਼ਾ ਵਿਭਾਗ ਪੰਜਾਬ ਦਾ ਚਾਰ ਦਿਨਾਂ ਪੁਸਤਕ ਮੇਲਾ ਮੋਹਾਲੀ 'ਚ ਹੋਇਆ ਆਰੰਭ appeared first on TheUnmute.com - Punjabi News. Tags:
|
CM ਮਨੋਹਰ ਲਾਲ ਨੇ ਪਲਵਲ ਦੇ ਦੁਧੌਲਾ 'ਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਪਰਿਸਰ ਦਾ ਕੀਤਾ ਉਦਘਾਟਨ Monday 20 November 2023 01:34 PM UTC+00 | Tags: breaking-news cm-manohar-lal latest-news news palwal sri-vishwakarma-kaushal university-campus ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਪਲਵਲ (Palwal) ਜਿਲ੍ਹਾ ਦੇ ਦੁਧੌਲਾ ਪਿੰਡ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਨਵੇਂ ਨਿਰਮਾਣਤ ਪਰਿਸਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਪਰਿਸਰ ਵਿਚ 357 ਕਰੋੜ ਰੁਪਏ ਦੀ ਮਨੋਹਰ ਸੌਗਾਤ ਯੂਨੀਵਰਸਿਟੀ ਨੂੰ ਦਿੰਦੇ ਹੋਏ ਲਗਾਤਾਰ ਹਰ ਸੰਭਵ ਸਹਿਯੋਗ ਕਰਦੇ ਹੋਏ ਵਿਦਿਆਰਥੀਆਂ ਨੂੰ ਲਾਭ ਦੇਣ ਦੀ ਗੱਲ ਕਹੀ। ਉਦਘਾਟਨ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਸ਼ੁਭ ਸੰਦੇਸ਼ ਵਿਚ ਕਿਹਾ ਕਿ ਅੱਜ ਪੂਰੀ ਦੁਨੀਆ ਵਿਚ ਭਾਰਤ ਦਾ ਨੌਜੁਆਨ ਕੌਸ਼ਲ ਵਿਕਾਸ ਦੇ ਬਲਬੂਤੇ ਆਪਣਾ ਪ੍ਰਭਾਵ ਸਥਾਪਿਤ ਕਰ ਰਿਹਾ ਹੈ ਅਤੇ ਹਰਿਆਣਾ ਕੌਸ਼ਲ ਵਿਕਾਸ ਦੇ ਖੇਤਰ ਵਿਚ ਆਪਣੀ ਅਮੁੱਲ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਪਹਿਲਾ ਕੌਸ਼ਲ ਯੂਨੀਵਰਸਿਟੀ ਪਲਵਲ (Palwal) ਜਿਲ੍ਹਾ ਵਿਚ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਯੂਨੀਵਰਸਿਟੀ ਦੀ ਬਿਹਤਰ ਪਲੇਸਮੈਂਟ ਵੀ ਹੋ ਰਹੀ ਹੈ ਅਤੇ ਨੌਜੁਆਨ ਇੱਥੇ ਕੌਸ਼ਲ ਵਿਕਾਸ ਤੋਂ ਆਤਮਨਿਰਭਰ ਹੋ ਕੇ ਸਵੈਰੁਜਗਾਰ ਵੀ ਉਪਲਬਧ ਰਹੇ ਹਨ। ਸਿੱਖਿਆ ਦੇ ਸਾਰੇ ਆਯਾਮ ਦੇ ਨਾਲ ਕੌਸ਼ਲ ਬਣਿਆ ਵੱਡਾ ਫੈਕਟਰ: ਮੁੱਖ ਮੰਤਰੀਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਦੇਸ਼ ਲਈ ਸੱਭ ਤੋਂ ਵੱਡੀ ਚਨੌਤੀ ਹੈ। ਪਹਿਲਾਂ ਸਿਖਿਆ ਇਕ ਸਰੋਤ ਹੁੰਦਾ ਸੀ। ਅਸੀਂ ਸਿਖਿਆ ਦਾ ਵਿਆਪਕ ਪ੍ਰਚਾਰ ਪ੍ਰਸਾਰ ਕਰਦੇ ਹੋਏ ਸਿਖਿਆ ਨੂੰ ਕੌਸ਼ਲ ਨਾਲ ਜੋੜਦੇ ਹੋਏ ਰੁਜਗਾਰ ਦੇ ਮਾਰਗ ਨੌਜੁਆਨ ਸ਼ਕਤੀ ਦੇ ਲਈ ਪ੍ਰਸ਼ਸਤ ਕੀਤੇ। ਉਨ੍ਹਾਂ ਨੇ ਕਿਹਾ ਕਿ ਪੜਾਈ ਗਿਆਨਵਰਧਨ ਦਾ ਇਕ ਪਹਿਲੂ ਹੈ ਪਰ ਮੌਜੂਦਾ ਤੇ ਵਿਵਹਾਰਕ ਗਿਆਨ ਕਲਾ ਤੇ ਕੌਸ਼ਲ ਅਧਾਰਿਤ ਸਿਖਿਆ ਤੋਂ ਹੀ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਿਖਿਆ ਦੇ ਸਾਰੇ ਮੁਕਾਮ ਦੇ ਨਾਲ ਕੌਸ਼ਲ ਵਿਕਾਸ ਵੱਡਾ ਫੈਕਟਰ ਬਣਦਾ ਜਾ ਰਿਹਾ ਹੈ। ਕਲਾ ਅਤੇ ਕੌਸ਼ਲ ਦੇ ਦੇਵਤਾ ਨੂੰ ਸਮਰਪਿਤ ਹੈ ਯੂਨੀਵਰਸਿਟੀਮੁੱਖ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਸ੍ਰੀ ਵਿਸ਼ਵਕਰਮਾ ਦੇ ਨਾਂਅ ਨਾਲ ਬਣੀ ਇਹ ਯੂਨੀਵਰਸਿਟੀ ਕਲਾ ਅਤੇ ਕੌਸ਼ਲ ਦੇ ਦੇਵਤਾ ਦੀ ਕਾਰਜਸ਼ੈਲੀ ਨੂੰ ਸਮਰਪਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਭੂਮੀ ‘ਤੇ ਜੋ ਵੀ ਕਲਾ ਤੇ ਕੌਸ਼ਲ ਦਾ ਕਾਰਜ ਸ਼ੁਰੂ ਹੁੰਦਾ ਹੈ ਉਹ ਭਗਵਾਨ ਵਿਸ਼ਵਕਰਮਾ ਵੱਲੋਂ ਪ੍ਰਦੱਤ ਸਿਖਿਆ ਤੇ ਮਾਰਗਦਰਸ਼ਨ ਨਾਲ ਹੀ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਨੌਜੁਆਨ ਨੁੰ ਸਹੀ ਕੌਸ਼ਲ ਵਿਕਾਸ ਨਾਲ ਜੋੜਨ ਦੇ ਲਈ ਸ਼ੁਰੂ ਕੀਤੇ ਗਏ ਇਸ ਯੂਨੀਵਰਸਿਟੀ ਦੇ ਵਿਕਾਸ ਲਈ 1000 ਕਰੋੜ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਮੰਜੂਰ ਕੀਤੀ ਗਈ ਹੈ ਜਿਸ ਵਿਚ ਹੁਣ ਤਕ 357 ਕਰੋੜ ਰੁਪਏ ਇੰਫ੍ਰਾਸਟਕਚਰ ‘ਤੇ ਖਰਚ ਹੋ ਚੁੱਕੇ ਹਨ ਅਤੇ ਜਲਦੀ ਹੀ ਸਰਕਾਰ ਵੱਲੋਂ ਯੂਨੀਵਰਸਿਟੀ ਪ੍ਰਬੰਧਨ ਦੀ ਅਪੀਲ ‘ਤੇ 150 ਕਰੋੜ ਰੁਪਏ ਦੀ ਰਕਮ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਕੌਸ਼ਲ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਂਲ ਹਰਿਆਣਾ ਸਰਕਾਰ ਨੇ ਗਠਨ ਕੀਤੇ ਵਿਭਾਗਮੁੱਖ ਮੰਤਰੀ ਨੇ ਕਿਹਾ ਕਿ ਕੌਸ਼ਲ ਵਿਕਾਸ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਸਰਕਾਰ ਨੇ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਲਈ ਹਰਿਆਣਾ ਕੌਸ਼ਲ ਵਿਕਾਸ ਨਿਗਮ ਤੇ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਹੈ। ਇੰਨ੍ਹਾਂ ਨਿਗਮ ਰਾਹੀਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਨਾਲ ਏਮਓਯੂ ਕਰਦੇ ਹੋਏ ਨੌਜੁਆਨਾਂ ਦੇ ਲਈ ਰੁਜਗਾਰ ਵੱਲੋਂ ਖੋਲੇ ਹਨ। ਹਰਿਆਣਾ ਦੀ ਕੌਸ਼ਲ ਯੂਨੀਵਰਸਿਟੀ ਬਣਿਆ ਰੋਲ ਮਾਡਲਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ (Palwal) ਹੋਰ ਸੂਬਿਆਂ ਦੇ ਲਈ ਰੋਲ ਮਾਡਲ ਬਣਿਆ ਹੋਇਆ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਅੱਜ ਉਨ੍ਹਾਂ ਨੇ ਯੂਨੀਵਰਸਿਟੀ ਵਿਚ ਤਕਸ਼ਸ਼ਿਲਾ ਪ੍ਰਸਾਸ਼ਨਿਕ ਭਵਨ ਤੋਂ 10 ਬਲਾਕ ਦਾ ਉਦਘਾਟਨ ਕੀਤਾ ਹੈ, ਜਿਨ੍ਹਾਂ ਵਿਚ 6 ਵਿਦਿਅਕ ਬਲਾਕ ਵਿਚ 69 ਕਲਾਸਰੂਮ ਹਨ ਅਤੇ ਜਿਆਦਾਤਰ ਸਮਾਰਟ ਕਲਾਸ ਰੂਮ, ਕੰਪਿਊਟਰ ਲੈਬ, ਪ੍ਰਸਾਸ਼ਨਿਕ ਭਵਨ, ਇਕ ਸੈਂਟਰ ਆਫ ਏਕਸੀਲੈਂਸ ਹਨ। ਸੀਏਨਸੀ ਲੈਬ, ਸੋਲਰ ਲੈਬ, ਏਡਵਾਂਸਡ ਇਲੈਕਟ੍ਰਿਕ ਲੈਬ, ਇਲੈਕਟ੍ਰੋਨਿਕ ਲੈਬ, ਵੇਲਡਿੰਗ ਲੈਬ ਵੀ ਉਦਘਾਟਨ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਕੁੜੀਆਂ-ਮੁੰਡਿਆਂ ਦੇ ਲਈ ਹਾਸਟਲ ਵੀ ਪਰਿਸਰ ਵਿਚ ਬਣ ਕੇ ਤਿਆਰ ਹੈ, ਜਿਨ੍ਹਾਂ ਵਿਚ 500-500 ਬੈਡ ਦੀ ਵਿਵਸਥਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੌਸ਼ਲ ਯੂਨੀਵਰਸਿਟੀ ਵਿਚ ਤਿੰਨ ਦਰਜਨ ਤੋਂ ਵੱਧ ਕੋਰਸ ਚੱਲ ਰਹੇ ਹਨ ਜੋ ਨੌਜੁਆਨਾਂ ਦੇ ਕੌਸ਼ਲ ਵਿਕਾਸ ਵਿਚ ਅਹਿਮ ਹਨ। ਵਿਦਿਆਰਥੀ ਆਪਣੀ ਇੱਛਾ ਅਨੁਸਾਰ ਦਾਖਲਾ ਲੈ ਕੇ ਆਪਣੇ ਕੌਸ਼ਲ ਤਹਿਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਟੀਮ ਦੀ ਕਾਰਗੁਜਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੂਨੀਵਰਸਿਟੀ ਪਰਿਸਰ ਵਿਚ ਦੇਸ਼ ਦਾ ਪਹਿਲਾ ਇਨੋਵੇਟਿਵ ਸਕਿਲ ਸਕੂਲ ਬਣਾਇਆ ਗਿਆ ਹੈ ਜਿਸ ਵਿਚ ਏਆਈ, ਆਈਟੀ, ਆਟੋਮੇਸ਼ਨ, ਡੇਟਾ ਸਾਇੰਸ , ਹੈਲਥ ਕੇਅਰ ਅਤੇ ਯੋਗ ਵਰਗੇ ਵਿਸ਼ਿਆਂ ਦਾ ਅਧਿਐਨ ਕਰਾਇਆ ਜਾ ਰਿਹਾ ਹੈ। ਨੌਜੁਆਨ ਸ਼ਕਤੀ ਦੇ ਹਿੱਤ ਵਿਚ ਕੰਮ ਕਰ ਰਹੀ ਸਰਕਾਰ – ਗੁਰਜਰਉਦਘਾਟਨ ਸਮਾਰੋਹ ਵਿਚ ਕੇਂਦਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੇ ਸੂਬੇ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਕੌਸ਼ਲ ਦੇ ਆਧਾਰ ‘ਤੇ ਹੀ ਨੌਜੁਆਨ ਸ਼ਕਤੀ ਦੇ ਹਿੱਤ ਵਿਚ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕੌਸ਼ਲ ਦੇ ਬਲਬੂਤੇ ‘ਤੇ ਹੀ ਭਾਰਤ ਦਾ ਸਪਨਾ ਸਾਕਾਰ ਹੋ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਜਦੋਂ ਦੇਸ਼ ਤੇ ਵਿਦੇਸ਼ ਦੇ ਪ੍ਰਤੀਨਿਧੀ ਇਸ ਯੂਨੀਵਰਸਿਟੀ (Palwal) ਦਾ ਦੌਰਾ ਕਰਨ ਆਉਂਦੇ ਹਨ ਅਤੇ ਸੁਖਦ ਤਜਰਬਾ ਲੈ ਕੇ ਉਹ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੌਸ਼ਲ ਅਧਾਰਿਤ ਸਿਖਿਆ ਨੌਜੁਆਨਾਂ ਦੇ ਲਈ ਮਾਰਗਦਰਸ਼ਕ ਹੈ। ਰੁਜਗਾਰ ਦੇਣ ਦਾ ਮੰਚ ਬਣਿਆ ਕੌਸ਼ਲ ਯੂਨੀਵਰਸਿਟੀ – ਮੂਲਚੰਦ ਸ਼ਰਮਾਹਰਿਆਣਾ ਦੇ ਟ੍ਰਾਂਸਪੋਰਟ ਅਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਕੌਸ਼ਲ ਵਿਕਾਸ ‘ਤੇ ਕੇਂਦ੍ਰਿਤ ਹੋ ਕੇ ਨੌਜੁਆਨਾਂ ਦੇ ਲਈ ਸਿਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਰੁਜਕਾਰ ਦੇਣ ਦਾ ਮੰਚ ਬਣ ਚੁੱਕੀ ਹੈ ਅਤੇ ਰਿਵਾਇਤੀ ਕਲਾ ਅਤੇ ਕੌਸ਼ਲ ਦੇ ਨਾਲ ਨੌਜੁਆਨਾ ਦੀ ਮਜਬੂਤ ਪੌਧ ਤਿਆਰ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਯੂਨੀਵਰਸਿਟੀ (Palwal) ਵਿਚ 3 ਮਹੀਨੇ ਤੋਂ ਲੈ ਕੇ 3 ਸਾਲ ਤਕ ਦੇ ਕੋਰਸ ਅਨੁਰੂਪ ਕੋਰਸ ਹਨ ਜਿਸ ਵਿਚ ਨੌਜੁਆਨ ਆਪਣੇ ਕੌਸ਼ਲ ਦਾ ਵਿਕਾਸ ਕਰ ਰਹੇ ਹਨ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਨਹਿਰੂ ਨੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਭਾਰੀ ਉਦਯੋਗ ਅਤੇ ਉਰਜਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ, ਹਰਿਆਣਾ ਦੇ ਟ੍ਰਾਂਸਪੋਰਟ ਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ, ਪ੍ਰਥਲਾ ਤੋਂ ਵਿਧਾਇਕ ਨੈਯਨਪਾਲ ਰਾਵਤ, ਵਿਧਾਇਕ ਨਰੇਂਦਰ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀਆਂ ਦਾ ਯੂਨੀਵਰਸਿਟੀ ਪਰਿਸਰ ਦੇ ਉਦਘਾਟਨ ਸਮਾਰੋਹ ਵਿਚ ਪਹੁੰਚਣ ‘ਤੇ ਸਵਾਗਤ ਕੀਤਾ। The post CM ਮਨੋਹਰ ਲਾਲ ਨੇ ਪਲਵਲ ਦੇ ਦੁਧੌਲਾ ‘ਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਪਰਿਸਰ ਦਾ ਕੀਤਾ ਉਦਘਾਟਨ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ ਨੇ ਆਂਗਣਵਾੜੀ ਭਵਨਾਂ ਦੇ ਕਿਰਾਏ 'ਚ ਕੀਤਾ ਭਾਰੀ ਵਾਧਾ Monday 20 November 2023 01:45 PM UTC+00 | Tags: anganwadi anganwadi-bhawans breaking-news haryana-anganwadi-bhawans haryana-government news ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਂਗਣਵਾੜੀ (Anganwadi) ਕਾਰਜਕਰਤਾਵਾਂ ਨੂੰ ਇਕ ਹੋਰ ਰਾਹਤ ਦਿੰਦੇ ਹੋਏ ਨਿਜੀ ਪਰਿਸਰਾਂ ਵਿਚ ਚੱਲ ਰਹੇ ਆਂਗਣਵਾੜੀ ਭਵਨਾਂ ਦੇ ਕਿਰਾਏ ਵਿਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਤਿੰਨ ਦਿਨ ਪਹਿਲਾਂ ਹੀ ਆਂਗਣਵਾੜੀ ਕਾਰਜਕਰਤਾਵਾਂ ਨੁੰ ਕਈ ਸੌਗਾਤ ਦਿੱਤੀਆਂ ਹਨ। ਅੱਜ ਇਕ ਹੋਰ ਮੁੱਖ ਐਲਾਨ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰਾਂ ਦੀ ਆਂਗਣਵਾੜੀਆਂ (Anganwadi) ਦੇ ਨਿਜੀ ਭਵਨ ਦਾ ਕਿਰਾਇਆ ਘੱਟੋ ਘੱਟ 200 ਰੁਪਏ ਤੋਂ ਵਧਾ ਕੇ 1000 ਰੁਪਏ ਅਤੇ ਸ਼ਹਿਰੀ ਖੇਤਰਾਂ ਵਿਚ 1500 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ। ਹਿੰਨ੍ਹਾਂ ਤੋਂ ਵੱਧ ਕਿਰਾਇਆ ਦੀ ਫਿਮਾਂਡ ‘ਤੇ ਪਹਿਲਾਂ ਕਿਸੇ ਸਮਰੱਥ ਏਜੰਸੀ ਵੱਲੋਂ ਮੁਲਾਂਕਨ ਕਰਵਾਇਆ ਜਾਵੇਗਾ ਅਤੇ ਫਿਰ ਸਹੀ ਪਾਏ ਜਾਣ ‘ਤੇ ਹੀ ਉਸ ਦਾ ਭੁਗਤਾਨ ਕੀਤਾ ਜਾਵੇਗਾ। ਹਾਲ ਹੀ ਵਿਚ ਮੁੱਖ ਮੰਤਰੀ ਨੇ ਦਿੱਤੀ ਸੀ ਕਈ ਸੌਗਾਤਜਾਣਕਾਰੀ ਰਹੇ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਵਿਸ਼ੇਸ਼ ਚਰਚਾ ਦੌਰਾਨ 10 ਸਾਲ ਤੋਂ ਵੱਧ ਤਜਰਬੇ ਵਾਲੀ ਆਂਗਣਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਵਧਾ ਕੇ 14,000 ਰੁਪਏ ਪ੍ਰਤੀ ਮਹੀਨਾ, 10 ਸਾਲ ਤਕ ਦੇ ਤਜਰਬੇ ਵਾਲੀ ਆਂਗਨਵਾੜੀ ਕਾਰਜਕਰਤਾਵਾਂ ਅਤੇ ਮਿਨੀ-ਆਂਗਣਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਵਧਾ ਕੇ 12,500 ਰੁਪਏ ਪ੍ਰਤੀ ਮਹੀਨਾ ਅਤੇ ਆਂਗਣਵਾੜੀ ਸਹਾਇਕਾਂ ਦਾ 7500 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਸੀ। ਇਸ ਮਹਿਨਤਾਨਾ ਵਿਚ ਵਾਧਾ 1 ਨਵੰਬਰ 2023 ਤੋਂ ਹੀ ਪ੍ਰਭਾਵੀ ਹੋਵੇਗੀ। ਹਰਿਆਣਾ ਦੇ ਆਂਗਣਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਹੁਣ ਦੇਸ਼ ਵਿਚ ਸੱਭ ਤੋਂ ਵੱਧ ਹੋ ਗਿਆ ਹੈ। ਮਹਿਨਤਾਨਾ ਵਿਚ ਵਾਧਾ ਕਰਨ ‘ਤੇ ਜੋ ਵੀ ਵਿੱਤੀ ਭਾਰ ਪਵੇਗਾ ਉਹ ਹਰਿਆਣਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। The post ਹਰਿਆਣਾ ਸਰਕਾਰ ਨੇ ਆਂਗਣਵਾੜੀ ਭਵਨਾਂ ਦੇ ਕਿਰਾਏ ‘ਚ ਕੀਤਾ ਭਾਰੀ ਵਾਧਾ appeared first on TheUnmute.com - Punjabi News. Tags:
|
ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਯੂਪੀ ਦੇ ਬਰਨਾਵਾ ਆਸ਼ਰਮ 'ਚ ਰਹਿਣਗੇ Monday 20 November 2023 01:55 PM UTC+00 | Tags: barnava-ashram breaking-news dera-chief-gurmeet-ram haryana-government news ram-rahim rohtak sunaria-jail ਚੰਡੀਗੜ੍ਹ, 20 ਨਵੰਬਰ 2023: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Ram Rahim) ਨੂੰ ਹਰਿਆਣਾ ਸਰਕਾਰ ਨੇ ਮੁੜ 21 ਦਿਨਾਂ ਦੀ ਪੈਰੋਲ ਦਿੱਤੀ ਹੈ। ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਮਿਲੀ ਹੈ। ਪੈਰੋਲ ਖਤਮ ਹੋਣ ਤੋਂ ਬਾਅਦ ਉਸ ਦੀ ਤਰਫੋਂ ਫਰਲੋ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਸੀ। ਇਸ ਵਾਰ ਵੀ ਪੈਰੋਲ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ‘ਚ ਹੀ ਰਹੇਗਾ। ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ਦਾ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ । ਇਸ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ | The post ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਯੂਪੀ ਦੇ ਬਰਨਾਵਾ ਆਸ਼ਰਮ ‘ਚ ਰਹਿਣਗੇ appeared first on TheUnmute.com - Punjabi News. Tags:
|
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 31 IPS ਅਤੇ PPS ਅਧਿਕਾਰੀਆਂ ਦੇ ਤਬਾਦਲੇ Monday 20 November 2023 02:09 PM UTC+00 | Tags: breaking-news latest-news news punjab punjab-police ਚੰਡੀਗੜ੍ਹ, 20 ਨਵੰਬਰ 2023: ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕਰਦਿਆਂ 31 ਆਈ.ਪੀ.ਐੱਸ ਅਤੇ ਪੀ.ਪੀ.ਐਸ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ।
The post ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 31 IPS ਅਤੇ PPS ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News. Tags:
|
ਮੁੱਖ ਮੰਤਰੀ ਮਨੋਹਰ ਲਾਲ ਨੇ ਗੋਪਾਸ਼ਟਮੀ 'ਤੇ ਸੂਬਾ ਵਾਸੀਆਂ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ Monday 20 November 2023 02:17 PM UTC+00 | Tags: breaking-news chief-minister-manohar-lal gopashtami latest-news manohar-lal news the-unmute-breaking-news the-unmute-report ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਗੋਪਾਸ਼ਟਮੀ (Gopashtami) ਦੇ ਪਾਵਨ ਮੌਕੇ ‘ਤੇ ਜਿਲ੍ਹਾ ਪਲਵਲ ਦੇ ਹੋਡਲ ਖੇਤਰ ਵਿਚ ਸਥਿਤ ਗਾਂ ਸੇਵਾ ਧਾਮ ਪਰਿਸਰ ਵਿਚ ਪਹੁੰਚ ਕੇ ਗਾਂ ਪੂਜਨ ਕੀਤਾ ਅਤੇ ਬਹੁਮੰਜਿਲਾ ਗਾਂ ਸੇਵਾ ਹੋਸਪਿਟਲ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਗਾਂ ਸੇਵਾ ਧਾਮ ਦੀ ਵਿਵਸਥਾ ਦਾ ਅਵਲੋਕਨ ਕਰਦੇ ਹੋਏ ਗਾਂ ਮਾਤਾ ਦੀ ਪੂਜਾ ਕੀਤੀ ਅਤੇ ਸੂਬੇ ਦੇ ਹਰ ਨਾਗਰਿਕ ਦੀ ਖੁਸ਼ਹਾਲੀ, ਸਿਹਤ ਤੇ ਸੁਖਦ ਜੀਵਨ ਦੀ ਕਾਮਨਾ ਕੀਤੀ।ਮੁੱਖ ਮੰਤਰੀ ਨੇ ਭੂਮੀ ਪੂਜਨ ਪ੍ਰੋਗ੍ਰਾਮ ਦੌਰਾਨ ਗਾਂ ਸੇਵਾ ਧਾਮ ਦੀ ਸੰਸਥਾਪਕ ਦੇਵੀ ਚਿੱਤਰਲੇਖਾ ਵੱਲੋਂ ਇਸ ਤਰ੍ਹਾ ਦੇ ਪੁੰਣ ਦੇ ਕੰਮ ਵਿਚ ਨਿਭਾਈ ਜਾ ਰਹੀ ਜਿਮੇਵਾਰੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਗੋਪਾਸ਼ਟਮੀ (Gopashtami) ਪੁਰਬ ਦੀ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਹਰ ਜੀਵ ਦੇ ਪ੍ਰਤੀ ਸੇਵਾ ਭਾਵ ਦਾ ਦਿਨ ਹੈ, ਅਜਿਹੇ ਵਿਚ ਗਾਂ ਸੇਵਾ ਨਾਲ ਜੁੜੀ ਸੰਸਥਾਵਾਂ ਦੇ ਲਈ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਹੈ। ਸਾਨੂੰ ਗਾਂ ਧਨ ਨੂੰ ਬਚਾਉਣ ਦੇ ਲਈ ਉਸ ਦੀ ਉਪਯੋਗਿਤਾ ਨੂੰ ਵਧਾਉਣਾ ਹੋਵੇਗਾ। ਗਾਂ ਸੇਵਾ ਦੇ ਲਈ ਦਿੱਲ ਖੋਲ ਕੇ ਦਾਨ ਦਵੇ ਹਰ ਨਾਗਰਿਕਮੁੱਖ ਮੰਤਰੀ ਨੇ ਗੋਪਾਸ਼ਟਮੀ (Gopashtami) ਪੁਰਬ ਦੀ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੇ ਗਾਂ ਸੇਵਾ ਧਾਮ ਆਉਣ ਦਾ ਮੌਕਾ ਮਿਲਿਆ, ਅਜਿਹੇ ਵਿਚ ਆਪਣੇ ਆਪ ਨੂੰ ਧੰਨ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦਾ ਹਸਪਤਾਲ ਅਤੇ ਮਨੁੱਖ ਸੇਵਾ ਤਾਂ ਸਾਡੇ ਸਾਰਿਆਂ ਦੇ ਮਨ ਵਿਚ ਆਉਂਦੀ ਹੈ ਪਰ ਪਸ਼ੂਆਂ ਜੀਵ ਜੰਤੂਆਂ ਅਤੇ ਪੰਛੀਆਂ ਦੀ ਸੇਵਾ ਦਾ ਭਾਵ ਲੋਕਾਂ ਦੇ ਮਨ ਵਿਚ ਹੀ ਆਉਂਦਾ ਹੈ। ਉਨ੍ਹਾਂ ਨੇ ਗਾਂ ਸੇਵਾ ਧਾਮ ਦੇ ਸੰਚਾਲਨ ਦੇ ਲਈ ਦੇਵੀ ਚਿਤਰਲੇਖਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਕੋਸ਼ ਤੋਂ 21 ਲੱਖ ਰੁਪਏ ਸੇਵਾ ਧਾਮ ਨੂੰ ਦੇਣ ਦਾ ਐਲਾਨ ਕੀਤਾ। ਗਾਂ ਸੇਵਾ ਆਯੋਗ ਦੇ ਬਜਟ ਵਿਚ 10 ਗੁਣਾ ਵਾਧਾਮਨੋਹਰ ਲਾਲ ਨੇ ਕਿਹਾ ਕਿ ਗਾਂ ਧਨ ਦੇ ਸਰੰਖਣ ਅਤੇ ਸੰਵਧਨ ਦੇ ਲਈ ਦੇਸ਼ ਅਤੇ ਸੂਬੇ ਦੀ ਸਰਕਾਰ ਕ੍ਰਿਤਸੰਕਲਪ ਹੈ। ਨਾਲ ਹੀ ਗਾਂਸ਼ਾਲਾਵਾਂ ਨੂੰ ਆਤਮਨਿਰਭਰ ਦੇ ਲਈ ਸਰਕਾਰ ਅਤੇ ਗਾਂ ਸੇਵਾ ਆਯੋਗ ਪ੍ਰਭਾਵੀ ਰੂਪ ਨਾਲ ਕੰਮ ਕਰ ਰਿਹਾ ਹੈ। ਸਰਕਾਰ ਵੱਲੋਂ ਗਾਂ ਸੇਵਾ ਆਯੋਗ ਦੇ ਬਜਟ ਵਿਚ 10 ਗੁਣਾ ਵਾਧਾ ਕਰਦੇ ਹੋਏ ਮੌਜੂਦਾ ਬਜਟ 400 ਕਰੋੜ ਰੁਪਏ ਕਰ ਦਿੱਤਾ ਹੈ। ਸਰਕਾਰ ਦੀ ਸੋਚ ਹੈ ਕਿ ਬੇਸਹਾਰਾ ਗਾਂਵੰਸ਼ ਦੀ ਸੇਵਾ ਦੇ ਲਈ ਪੰਚਾਇਤਾਂ ਗਾਂਸ਼ਾਲਾ ਬਣਵਾਉਣ ਲਈ ਪ੍ਰਸਤਾਵ ਪਾਸ ਕਰਦੇ ਹੋਏ ਗਾਂ ਸੇਵਾ ਆਯੋਗ ਅਤੇ ਪਸ਼ੂਪਾਲਣ ਵਿਭਾਗ ਨਾਲ ਸੰਪਰਕ ਕਰਨ, ਤਾਂ ਜੋ ਗਾਂ ਸੇਵਾ ਦੇ ਲਈ ਆਮ ਜਨਤਾ ਨੂੰ ਜੋੜਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਗਾਂਵੰਸ਼ ਦੇ ਸਰੰਖਣ ਅਤੇ ਸੰਵਰਧਨ ਦੇ ਲਈ ਇਕ ਚੰਗਾ ਕਾਨੂੰਨ ਬਣਾਇਆ ਗਿਆ ਹੈ। ਉਸ ਮਜਬੂਤ ਕਾਨੂੰਨ ਦੀ ਅੱਜ ਦੇਸ਼ ਵਿਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂ ਸੇਵਾ ਨਾਲ ਜੁੜੇ ਸੰਸਕਾਨ ਹਮੇਸ਼ਾ ਆਪਸੀ ਸਹਿਯੋਗ ਨਾਲ ਚਲਦੇ ਹਨ, ਜਿਨ੍ਹਾਂ ਦੇ ਲਈ ਹਰੇਕ ਨਾਗਰਿਕ ਨੁੰ ਅੱਗੇ ਆ ਕੇ ਸਹਿਯੋਗ ਦੇ ਲਈ ਹੱਥ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗਾਂ ਸੇਵਾ ਤੋਂ ਵੱਧ ਕੇ ਕੋਈ ਦੂਜੀ ਸੇਵਾ ਨਹੀਂ ਹੈ। ਹਰੇਕ ਨਾਗਰਿਕ ਨੂੰ ਆਪਣੀ ਨੇਕ ਕਮਾਈ ਵਿੱਚੋਂ ਕੁੱਝ ਹਿੱਸਾ ਕੱਢ ਕੇ ਗਾਂ ਸੇਵਾ ‘ਤੇ ਖਰਚ ਕਰਨਾ ਚਾਹੀਦਾ ਹੈ। ਗਊਆਂ ਦੇ ਲਈ ਦਾਨ ਦੇਣ ਨਾਲ ਕਦੀ ਧਨ ਨਹੀਂ ਘੱਟਦਾ ਸਗੋ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਮੁੱਖ ਮੰਤਰੀ ਨੇ ਗਾਂ ਸੇਵਾ ਨੂੰ ਸੱਭ ਤੋਂ ਉੱਪਰ ਦੱਸਦੇ ਹੋਏ ਕਿਹਾ ਕਿ ਗਊਆਂ ਦੇ ਲਈ ਵਿਸ਼ੇਸ਼ ਕਰ ਚਾਰੇ ਅਤੇ ਉਪਚਾਰ ਵਿਚ ਕਿਸੇ ਤਰ੍ਹਾ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਸ਼ਾਸਤਰਾਂ ਵਿਚ ਇਸ ਗੱਲ ਦਾ ਵਰਨਣ ਹੈ ਕਿ ਗਾਂ ਮਾਤਾ ਦੇ ਸ਼ਰੀਰ ਵਿਚ 84 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ, ਇਸ ਲਈ ਗਾਂ ਸੇਵਾ ਸਾਡੇ ਸਾਰਿਆਂ ਲਈਜਰੂਰੀ ਹੈ। ਉਨ੍ਹਾਂ ਨੇ ਮੰਚਾਸੀਨ ਸੰਤ ਮਹਾਤਮਾਵਾਂ ਨੂੰ ਸ਼ਾਲ ਭੇਂਟ ਕਰ ਸਨਮਾਨ ਦਿੱਤਾ। The post ਮੁੱਖ ਮੰਤਰੀ ਮਨੋਹਰ ਲਾਲ ਨੇ ਗੋਪਾਸ਼ਟਮੀ ‘ਤੇ ਸੂਬਾ ਵਾਸੀਆਂ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ appeared first on TheUnmute.com - Punjabi News. Tags:
|
ਦਹੇਜ ਉਤਪੀੜਨ ਮਾਮਲੇ 'ਚ ਕਾਰਵਾਈ ਨਾ ਹੋਣ 'ਤੇ ਗ੍ਰਹਿ ਮੰਤਰੀ ਅਨਿਲ ਵਿਜ ਸਖ਼ਤ, IG ਹਟਾ ਕੇ DSP ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ Monday 20 November 2023 02:22 PM UTC+00 | Tags: anil-vij breaking-news dowry-case dowry-harassment-case harassment harassment-case news ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਯਮੁਨਾਨਗਰ ਵਿਚ ਦਹੇਜ ਉਤਪੀੜਨ ਮਾਮਲੇ ਵਿਚ ਵਿਆਹਤਾ ਵੱਲੋਂ ਸੱਤ ਮਹੀਨੇ ਪਹਿਲਾਂ ਦਰਜ ਕਰਵਾਏ ਗਏ ਕੇਸ ਵਿਚ ਕਾਰਵਾਈ ਨਾ ਹੋਣ ‘ਤੇ ਸਖਤ ਐਕਸ਼ਨ ਲਿਆ। ਉਨ੍ਹਾਂ ਨੇ ਏਸਪੀ ਯਮੁਨਾਨਗਰ ਨੂੰ ਫੋਨ ਕਰ ਕੇ ਆਈਓ (ਜਾਂਚ ਅਧਿਕਾਰੀ) ਨੂੰ ਹਟਾ ਕੇ ਡੀਏਸਪੀ ਤੋਂ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ। ਨਾਂਲ ਹੀ ਕਾਰਵਾਈ ਵਿਚ ਦੇਰੀ ਹੋਣ ਦੀ ਦੱਸ ਦਿਨਾਂ ਵਿਚ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਵਿਜ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਪੂਰੇ ਸੂਬੇ ਤੋਂ ਆਏ ਲੋਕਾਂ ਦੀ ਸਮਸਿਆਵਾਂ ਨੂੰ ਸੁਣ ਰਹੇ ਸਨ। ਅੱਜ ਵੀ ਰੋਜਾਨਾ ਦੀ ਤਰ੍ਹਾ ਉਨ੍ਹਾਂ ਦੇ ਆਵਾਸ ‘ਤੇ ਫਰਿਆਦੀਆਂ ਦੀ ਲੰਬੀ ਲਾਇਨ ਰਹੀ। ਯਮੁਨਾਨਗਰ ਤੋਂ ਆਈ ਵਿਆਹਤਾ ਨੇ ਆਪਣੀ ਸ਼ਿਕਾਇਤਾਂ ਵਿਚ ਦਸਿਆ ਕਿ ਅਪ੍ਰੈਲ 2023 ਵਿਚ ਉਸ ਦੇ ਵੱਲੋਂ ਯਮੁਨਾਨਗਰ ਵਿਚ ਦਹੇਜ ਉਤਪੀੜਨ ਮਾਮਲੇ ਦਾ ਕੇਸ ਦਰਜ ਕਰਾਇਆ ਗਿਆ ਸੀ। ਪੁਲਿਸ ਦੀਢਿੱਲੀ ਕਾਰਵਾਈ ਦੀ ਵਜ੍ਹਾ ਨਾਲ ਉਸ ਦਾ ਪਤੀ ਵਿਦੇਸ਼ ਵਿਚ ਫਰਾਰ ਹੋ ਚੁੱਕਾ ਹੈ। ਮਗਰ ਪੁਲਿਸ ਨੇ ਅਪ੍ਰੈਲ ਤੋਂ ਹੁਣ ਤਕ ਠੋਸ ਕਾਰਵਾਈ ਨਹੀਂ ਕੀਤੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਆਈਓ ਨੂੰ ਹਟਾ ਕੇ ਡੀਏਸਪੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾਂ ਸਿਰਸਾ ਵਿਚ ਪਿਛਲੇ ਦਿਨਾਂ ਹੋਟਲ ਵਿਚ ਨੌਜੁਆਨ ਦੀ ਸ਼ੱਕੀ ਮੌਤ ਦੇ ਬਾਅਦ ਪਰਿਜਨਾਂ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਆਪਣੀ ਸ਼ਿਕਾਇਤ ਦਿੱਤੀ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਿਸ ਨੇ ਦੋਸ਼ੀਆਂ ਨੁੰ ਗਿਰਫਤਾਰ ਨਹੀਂ ਕੀਤਾ, ਗ੍ਰਹਿ ਮੰਤਰੀ ਨੇ ਏਸਪੀ ਸਿਰਸਾ ਨੂੰ ਏਸਆਈਟੀ ਗਠਤ ਕਰ ਜਾਂਚ ਦੇ ਨਿਰਦੇਸ਼ ਦਿੱਤੇ। ਇਸ ਦੇ ਲਈ ਪਰਿਜਨਾਂ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਗ੍ਰਹਿ ਮੰਤਰੀ ਨੇ ਕਬੂਤਰਬਾਜੀ ਮਾਮਲੇ ਵਿਚ ਏਸਆਈਟੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀ ਦੇ ਦੋ ਵੱਖ-ਵੱਖ ਮਾਮਲਿਆਂ ਦੀ ਜਾਂਚ ਕਬੂਤਰਬਾਜੀ ਮਾਮਲਿਆਂ ਦੇ ਲਈ ਗਠਨ ਏਸਆਈਟੀ ਨੂੰ ਸੌਂਪੀ। ਅੰਬਾਲਾ ਦੇ ਵਸ਼ਿਸ਼ਠ ਨਗਰ ਨਿਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੀ ਤੇ ਬੇਟੇ ਨੂੰ ਵਿਦੇਸ਼ ਭੇਜਣ ਲਈ ਦਿੱਲੀ ਦੇ ਏਜੰਟ ਨਾਲ ਗਲ ਕੀਤੀ ਸੀ। ਲਗਭਗ 55 ਲੱਖ ਰੁਪਏ ਉਸ ਨੇ ਏਜੰਟ ਨੂੰ ਵੱਖ-ਵੱਖ ਮਿੱਤੀਆਂ ਵਿਚ ਦਿੱਤੇ, ਪਰ ਇਸ ਦੇ ਬਾਅਦ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸੀ ਤਰ੍ਹਾਂ, ਕੁਰੂਕਸ਼ੇਤਰ ਤੋਂ ਆਈ ਯੁਵਤੀ ਨੇ ਦਸਿਆ ਕਿ ਗੁਰਦਾਸਪੁਰ ਦੇ ਏਜੰਟ ਨੇ ਉਸ ਨੂੰ ਸਟੱਡੀ ਵੀਜਾ ‘ਤੇ ਬ੍ਰਿਟੇਨ ਭੈਜਣ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ ਕੀਤੀ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੁੰ ਹਿਸਾਰ ਤੋਂ ਆਏ ਵਿਅਕਤੀ ਨੇ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੇ ਭਰਾ ਦੀ ਖੇਤ ਵਿਚ ਹਤਿਆ ਕੀਤੀ ਗਈ ਸੀ ਮਗਰ ਪੁਲਿਸ ਨੇ ਸੜਕ ਹਾਦਸੇ ਦਾ ਕੇਸ ਦਰਜ ਕੀਤਾ। ਗ੍ਰਹਿ ਮੰਤਰੀ ਨੇ ਏਸਪੀ ਹਿਸਾਰ ਨੂੰ ਕੇਸ ਦੀ ਮੁੜ ਜਾਂਚ ਲਈ ਏਸਆਈਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ। The post ਦਹੇਜ ਉਤਪੀੜਨ ਮਾਮਲੇ ‘ਚ ਕਾਰਵਾਈ ਨਾ ਹੋਣ ‘ਤੇ ਗ੍ਰਹਿ ਮੰਤਰੀ ਅਨਿਲ ਵਿਜ ਸਖ਼ਤ, IG ਹਟਾ ਕੇ DSP ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ appeared first on TheUnmute.com - Punjabi News. Tags:
|
ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਲਗਾਤਾਰ ਤੀਜੇ ਦਿਨ ਵੀ ਗਿਰਾਵਟ ਜਾਰੀ, ਉਲੰਘਣਾ ਕਰਨ ਵਾਲਿਆਂ ਵਿਰੁੱਧ 1084 FIR ਦਰਜ Monday 20 November 2023 02:26 PM UTC+00 | Tags: aam-aadmi-party air-pollution breaking-news cm-bhagwant-mann latest-news news punjab punjab-government stubble stubble-burning stubble-burning-case the-unmute-breaking-news the-unmute-latest-update ਚੰਡੀਗੜ੍ਹ, 20 ਨਵੰਬਰ 2023: ਪੰਜਾਬ ਪੁਲਿਸ ਵੱਲੋਂ ਪਰਾਲੀ (STUBBLE) ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਨਿਰੰਤਰ ਤੇ ਅਣਥੱਕ ਯਤਨਾਂ ਸਦਕਾ, ਪੰਜਾਬ ਵਿੱਚ ਖੇਤਾਂ ਨੂੰ ਅੱਗ ਲਗਾਉਣ ਦੇ ਸਿਰਫ 634 ਮਾਮਲਿਆਂ ਦੇ ਨਾਲ ਇੱਕ ਹੋਰ ਗਿਰਾਵਟ ਦਰਜ ਕੀਤੀ ਗਈ, ਜੋ ਕਿ ਸੋਮਵਾਰ ਨੂੰ ਰਾਜ ਵਿੱਚ ਦੀਵਾਲੀ ਤੋਂ ਬਾਅਦ ਸਭ ਤੋਂ ਘੱਟ ਬਣਦੀ ਹੈ। ਇਹ ਜਾਣਕਾਰੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ, ਜੋ ਪਰਾਲੀ ਸਾੜਨ ਨੂੰ ਰੋਕਣ ਸਬੰਧੀ ਨੋਡਲ ਅਫ਼ਸਰ ਵੀ ਹਨ , ਨੇ ਦਿੱਤੀ। ਉਨ੍ਹਾਂ ਕਿਹਾ, "ਇਹ ਲਗਾਤਾਰ ਤੀਜੇ ਦਿਨ ਹੈ ਜਦੋਂ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਘੱਟੋ-ਘੱਟ 28.8 ਫੀਸਦੀ ਦੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ।" ਉਨ੍ਹਾਂ ਕਿਹਾ ਕਿ ਐਤਵਾਰ ਅਤੇ ਸ਼ਨੀਵਾਰ ਨੂੰ ਸੂਬੇ ਵਿੱਚ ਕ੍ਰਮਵਾਰ 740 ਅਤੇ 637 ਖੇਤਾਂ ਵਿੱਚ ਅੱਗ ਲਗਾਉਣ ਦੇ ਕੇਸ ਸਾਹਮਣੇ ਆਏ। ਜ਼ਿਕਰਯੋਗ ਹੈ ਕਿ, ਪਰਾਲੀ (STUBBLE) ਸਾੜਨ 'ਤੇ ਪੂਰਨ ਰੋਕ ਨੂੰ ਯਕੀਨੀ ਬਣਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਪਰਾਲੀ ਸਾੜਨ ਵਿਰੁੱਧ ਕਾਰਵਾਈ ਦੀ ਨਿਗਰਾਨੀ ਕਰਨ ਲਈ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੂੰ ਪੁਲਿਸ ਨੋਡਲ ਅਫ਼ਸਰ ਨਿਯੁਕਤ ਕੀਤਾ ਸੀ। ਡੀਜੀਪੀ ਪੰਜਾਬ ਵੱਲੋਂ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਸਾਰੇ ਸੀਨੀਅਰ ਅਧਿਕਾਰੀਆਂ, ਰੇਂਜ ਅਫ਼ਸਰਾਂ, ਸੀਪੀਜ਼/ਐਸਐਸਪੀਜ਼ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨਾਲ ਰੋਜ਼ਾਨਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਜ਼ਿਲਿ੍ਹਆਂ , ਜਿੱਥੇ ਪਰਾਲੀ ਸਾੜਨ ਦੇ ਮਾਮਲੇ ਬਹੁਤ ਜ਼ਿਆਦਾ ਹਨ , ਦੇ ਐਸਐਸਪੀਜ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 8 ਨਵੰਬਰ, 2023 ਤੋਂ ਹੁਣ ਤੱਕ ਪੁਲਿਸ ਟੀਮਾਂ ਨੇ 1084 ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 7990 ਮਾਮਲਿਆਂ ਵਿੱਚ 1.87 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸ ਸਮੇਂ ਦੌਰਾਨ 340 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ (ਰੈੱਡ ਐਂਟਰੀਜ਼) ਵੀ ਕੀਤੀਆਂ ਗਈਆਂ ਹਨ। ਪੁਲਿਸ ਅਤੇ ਸਿਵਲ ਅਧਿਕਾਰੀਆਂ ਦੇ 1085 ਉਡਣ ਦਸਤੇ ਪਰਾਲੀ ਸਾੜਨ 'ਤੇ ਨਜ਼ਰ ਰੱਖ ਰਹੇ ਹਨ, ਜਦਕਿ ਸੀ.ਪੀ./ਐਸ.ਐਸ.ਪੀਜ਼ ਵੱਲੋਂ ਜ਼ਿਲ੍ਹਾ ਪੱਧਰ 'ਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਡੀ.ਐਸ.ਪੀਜ਼ ਬਲਾਕ ਪੱਧਰ 'ਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। 8 ਨਵੰਬਰ ਤੋਂ ਹੁਣ ਤੱਕ ਘੱਟੋ-ਘੱਟ 2587 ਅਜਿਹੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਖੁਦ ਘੱਟੋ-ਘੱਟ ਤਿੰਨ ਪੁਲਿਸ ਜ਼ਿਲਿ੍ਹਆਂ- ਹੁਸ਼ਿਆਰਪੁਰ, ਐਸ.ਬੀ.ਐਸ. ਨਗਰ ਅਤੇ ਜਗਰਾਓਂ ਦਾ ਨਿੱਜੀ ਤੌਰ 'ਤੇ ਦੌਰਾ ਕਰਕੇ ਫੀਲਡ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਪਰਾਲੀ ਸਾੜਨ ਦੀ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲਿਆਂ ਵਿੱਚ ਇਹ ਮਹੱਤਵਪੂਰਨ ਗਿਰਾਵਟ ਸੂਬੇ ਵਿੱਚ ਪਰਾਲੀ ਸਾੜਨ ਦੇ ਖਤਰੇ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅਣਥੱਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਇੱਕ ਵਾਰ ਫਿਰ ਕਿਸਾਨਾਂ ਨੂੰ ਸਹਿਯੋਗ ਦੇਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਤੀਲੀ ਨਾ ਲਗਾਉਣ ਦੀ ਅਪੀਲ ਕੀਤੀ, ਜੋ ਕਿ ਵਾਤਾਵਰਨ ਦੇ ਨਾਲ-ਨਾਲ ਬੱਚਿਆਂ/ਬਜ਼ੁਰਗਾਂ ਦੀ ਸਿਹਤ ਲਈ ਵੀ ਖ਼ਤਰਨਾਕ ਹੈ। ਦੱਸਣਯੋਗ ਹੈ ਪੁਲਿਸ ਸਟੇਸ਼ਨ ਦੇ ਖੇਤਰ ਅਤੇ ਆਕਾਰ ਦੇ ਅਧਾਰ 'ਤੇ, ਕਾਫ਼ੀ ਗਿਣਤੀ ਵਿੱਚ ਵਾਧੂ ਗਸ਼ਤ ਪਾਰਟੀਆਂ ਪਹਿਲਾਂ ਹੀ ਸਰਗਰਮ ਹਨ, ਜਦਕਿ, ਉੱਡਣ ਦਸਤੇ ਵੀ ਪਰਾਲੀ ਸਾੜਨ 'ਤੇ ਬਾਜ਼ ਅੱਖ ਰੱਖ ਰਹੇ ਹਨ। The post ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਲਗਾਤਾਰ ਤੀਜੇ ਦਿਨ ਵੀ ਗਿਰਾਵਟ ਜਾਰੀ, ਉਲੰਘਣਾ ਕਰਨ ਵਾਲਿਆਂ ਵਿਰੁੱਧ 1084 FIR ਦਰਜ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest