TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਸੁਨਾਮ 'ਚ ਭਿਆਨਕ ਸੜਕ ਹਾਦਸਾ, ਇੱਕ ਬੱਚੇ ਸਮੇਤ 6 ਜਣਿਆਂ ਦੀ ਮੌਤ Thursday 02 November 2023 06:03 AM UTC+00 | Tags: accident breaking-news latest-news news punjab-news road-accident sunam sunam-accident sunam-mehla-road ਚੰਡੀਗੜ੍ਹ, 02 ਨਵੰਬਰ 2023: ਅੱਜ ਸਵੇਰ ਹੀ ਸੁਨਾਮ (Sunam) ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੁਨਾਮ-ਮੇਹਲਾ ਰੋਡ ‘ਤੇ ਭਿਆਨਕ ਹਾਦਸੇ ਵਿੱਚ ਛੇ ਜਣਿਆਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ ਸਾਰੇ ਮ੍ਰਿਤਕ ਸੁਨਾਮ ਦੇ ਰਹਿਣ ਵਾਲੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸੰਗਰੂਰ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਇਸ ਦੇ ਨਾਲ ਹੀ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ। ਮਾਰਕੀਟ ਕਮੇਟੀ ਸੁਨਾਮ (Sunam) ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਸੁਨਾਮ ਦਾ ਨੀਰਜ ਸਿੰਗਲਾ ਆਪਣੇ ਹੋਰ ਸਾਥੀਆਂ ਸਮੇਤ ਮਾਲੇਰਕੋਟਲਾ ਸਥਿਤ ਬਾਬਾ ਹੈਦਰ ਸ਼ੇਖ ਦੀ ਦਰਗਾਹ 'ਤੇ ਮੱਥਾ ਟੇਕ ਕੇ ਮਾਰੂਤੀ 800 ਕਾਰ 'ਚ ਸੁਨਾਮ ਵਾਪਸ ਆ ਰਿਹਾ ਸੀ। ਇਹ ਹਾਦਸਾ ਬੁੱਧਵਾਰ ਤੜਕੇ ਕਰੀਬ 1.30 ਵਜੇ ਵਾਪਰਿਆ। ਲੋਕਾਂ ਅਨੁਸਾਰ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਅਤੇ ਟਰਾਲੀ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਕਾਰ ਦੋਵਾਂ ਵਾਹਨਾਂ ਵਿਚਕਾਰ ਫਸ ਗਈ। ਇਸ ਵਿੱਚ ਸੁਨਾਮ ਵਾਸੀ ਨੀਰਜ ਸਿੰਗਲਾ (37), ਉਸ ਦੇ 4 ਸਾਲਾ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ (45), ਦਵੇਸ਼ ਜਿੰਦਲ (33), ਦੀਪਕ ਜਿੰਦਲ (30) ਅਤੇ ਵਿਜੇ ਕੁਮਾਰ (50) ਦੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਵਿੱਚ ਸਵਾਰ ਸਾਰੇ ਅੰਦਰ ਹੀ ਫਸ ਗਏ। ਹਾਦਸੇ ਤੋਂ ਬਾਅਦ ਕਾਰ ਦੇ ਪਾਰਟਸ ਕੱਟ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਘਟਨਾ ‘ਚ ਕਾਰ ‘ਚ ਸਵਾਰ ਸਾਰੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। The post ਸੁਨਾਮ ‘ਚ ਭਿਆਨਕ ਸੜਕ ਹਾਦਸਾ, ਇੱਕ ਬੱਚੇ ਸਮੇਤ 6 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ CM ਅਰਵਿੰਦ ਕੇਜਰੀਵਾਲ Thursday 02 November 2023 06:18 AM UTC+00 | Tags: aam-aadmi-party breaking-news cm-arvind-kejriwal delhi delhi-excise-policy excise-policy india-news news the-unmute-breaking-news ਚੰਡੀਗੜ੍ਹ, 02 ਨਵੰਬਰ 2023: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ । ਈਡੀ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਨੂੰ ਅੱਜ ਯਾਨੀ 2 ਨਵੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ । ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸੰਮਨ ਭੇਜੇ ਜਾਣ ‘ਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਨੇ ਇਸ ਬਾਰੇ ਕਦੇ ਸਮਝੌਤਾ ਨਹੀਂ ਕੀਤਾ। ਕੇਜਰੀਵਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੱਧ ਪ੍ਰਦੇਸ਼ ਚੋਣਾਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ‘ਚ ਰੋਡ ਸ਼ੋਅ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਈਡੀ ਨੂੰ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸੰਮਨ ਨੋਟਿਸ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਇਹ ਨੋਟਿਸ ਭਾਜਪਾ ਦੇ ਇਸ਼ਾਰੇ ‘ਤੇ ਭੇਜਿਆ ਗਿਆ ਹੈ। ਇਹ ਨੋਟਿਸ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਭੇਜਿਆ ਗਿਆ ਹੈ ਕਿ ਮੈਂ ਚੋਣ ਪ੍ਰਚਾਰ ਲਈ ਚਾਰ ਰਾਜਾਂ ਵਿੱਚ ਨਾ ਜਾ ਸਕਾਂ। ਈਡੀ ਨੂੰ ਨੋਟਿਸ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਸਟਾਰ ਪ੍ਰਚਾਰਕ ਹੋਣ ਦੇ ਨਾਤੇ ਮੈਨੂੰ ਚੋਣ ਪ੍ਰਚਾਰ ਲਈ ਯਾਤਰਾ ਕਰਨੀ ਪੈਂਦੀ ਹੈ ਅਤੇ ‘ਆਪ’ ਦੇ ਆਪਣੇ ਖੇਤਰੀ ਵਰਕਰਾਂ ਨੂੰ ਸਿਆਸੀ ਮਾਰਗਦਰਸ਼ਨ ਦੇਣਾ ਪੈਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਮੈਂ ਸ਼ਾਸਨ ਕਰਦਾ ਹਾਂ ਅਤੇ ਅਧਿਕਾਰਤ ਵਚਨਬੱਧਤਾਵਾਂ ਹਨ ਜਿਨ੍ਹਾਂ ਲਈ ਮੇਰੀ ਮੌਜੂਦਗੀ ਦੀ ਲੋੜ ਹੁੰਦੀ ਹੈ। The post ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ CM ਅਰਵਿੰਦ ਕੇਜਰੀਵਾਲ appeared first on TheUnmute.com - Punjabi News. Tags:
|
ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚੋਂ ਬਾਹਰ ਰੱਖਣੇ ਕੇਂਦਰ ਸਰਕਾਰ ਦੀ ਬਦਨੀਅਤੀ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ Thursday 02 November 2023 06:25 AM UTC+00 | Tags: breaking-news giani-harpreet-singh news punjab punjabi takht-sri-damdama-sahib ਅੰਮ੍ਰਿਤਸਰ, 02 ਨਵੰਬਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਅੱਜ ਪੰਜਾਬੀ ਸੂਬਾ ਦਿਵਸ ਤੇ ਇਕ ਮਹੱਤਵਪੂਰਨ ਸਿਆਸੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਹੈ ਕਿ ਕੌਮਾਂਤਰੀ ਪੱਧਰ 'ਤੇ ਵੱਡੀ ਪੱਧਰ 'ਤੇ ਚੱਲ ਰਹੀ ਉਥਲ-ਪੱਥਲ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਚੱਲ ਰਹੀਆਂ ਵੱਖਵਾਦੀ ਤਹਿਰੀਰਾਂ ਨੂੰ ਕੇਂਦਰ ਸਰਕਾਰ ਜਬਰੀ ਦਬਾਅ ਕੇ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਯਤਨ ਕਰਦੀ ਨਜਰ ਆਉਂਦੀ ਹੈ। ਪਰ ਸੰਘੀ ਢਾਂਚਾ ਅਪਣਾਏ ਬਿਨ੍ਹਾ ਅਖੰਡਤਾ ਬਰਕਰਾਰ ਰੱਖਣੀ ਔਖੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਕੇਵਲ ਅਨੇਕਤਾ ਵਿਚ ਏਕਤਾ ਅਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਦੇਸ਼ ਦੇ ਵੱਖਖ਼ਵੱਖ ਖਿੱਤਿਆਂ, ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ, ਖੇਤਰੀ ਸੱਭਿਆਚਾਰਾਂ ਉੱਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਹੋ ਰਹੇ ਹਨ ਅਤੇ ਹਿੰਦੂ ਰਾਸ਼ਟਰ ਬਣਾਉਣ ਵਰਗੀਆਾਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ, ਇਹ ਸਭ ਕੁਝ ਇਸ ਦੇਸ਼ ਦੀ ਅਖੰਡਤਾ ਲਈ ਖ਼ਤਰੇ ਪੈਦਾ ਕਰ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਅੱਜ ਜਾਰੀ ਕੀਤੇ ਲਿਖਤੀ ਬਿਆਨ ਵਿਚ ਆਖਿਆ ਹੈ ਕਿ 1947 ਦੀ ਵੰਡ ਵੇਲੇ ਭਾਰਤ ਦੀ ਹੋਂਦ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਬੋਲੀਆਂ ਅਤੇ ਖੇਤਰੀ ਵੰਨ-ਸੁਵੰਨਤਾ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਬਰਕਰਾਰ ਰੱਖਣ ਲਈ ਬਣੀ ਸੀ।ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਧਰਮ ਨਿਰਪੇਖ ਸ਼ਾਖ ਨੂੰ ਇਕ ਧਰਮ, ਇਕ ਬੋਲੀ ਵਾਲੇ ਰਾਸ਼ਟਰ ਵਿਚ ਬਦਲਣ ਦੀਆਂ ਗਤੀਵਿਧੀਆਂ ਤੇਜ ਹੋਈਆਂ ਹਨ, ਜਿਨ੍ਹਾਂ ਨੇ ਭਾਰਤ ਵਿਚ ਰਹਿ ਰਹੀਆਂ ਘੱਟ-ਗਿਣਤੀ ਕੌਮਾਂ ਅੰਦਰ ਬੇਵਿਸ਼ਵਾਸੀ ਅਤੇ ਖ਼ਤਰੇ ਦੀ ਭਾਵਨਾ ਪ੍ਰਬਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਜਿਥੇ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਤੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਸਦੀਆਂ ਤੋਂ ਵਸਦੇ ਹੋਣ ਉਸ ਨੂੰ ਇਕ ਧਰਮ ਉੱਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਤਾਕਤਾਂ ਅਤੇ ਸਰਕਾਰਾਂ ਨੂੰ ਇਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਸੂਬੇ 'ਤੇ ਕੌਣ ਰਾਜ ਕਰ ਰਿਹਾ ਹੈ, ਆਮ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਨ੍ਹਾਂ ਦੀ ਆਪਣੀ ਮਾਂ-ਬੋਲੀ, ਆਪਣੀ ਖੇਤਰੀ ਰਾਜਨੀਤੀ, ਆਪਣੇ ਸੱਭਿਆਚਾਰ ਅਤੇ ਅਪਣੇ ਹੱਕਾਂ ਲਈ ਖ਼ਤਰਾ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਜਿਵੇਂ ਕਿ ਮਨੀਪੁਰ, ਨਾਗਾਲੈਂਡ, ਅਸਾਮ, ਕਸ਼ਮੀਰ ਅਤੇ ਪੰਜਾਬ ਵਿਚ ਅਲਹਿਦਗੀ ਲਈ ਯਤਨ ਰਹੀਆਂ ਲਹਿਰਾਂ ਪਿੱਛੇ ਵੀ ਇਕ ਕਾਰਨ ਇਨ੍ਹਾਂ ਸੂਬਿਆਂ ਦੀ ਖੇਤਰੀ ਹੋਂਦ, ਬੋਲੀ, ਸੱਭਿਆਚਾਰ,ਖੇਤਰ ਦੇ ਕੁਦਰਤੀ ਸਰੋਤ ਅਤੇ ਭੂਗੋਲਿਕ ਖਾਸੇ ਲਈ ਪੈਦਾ ਹੋ ਰਹੇ ਖ਼ਤਰੇ ਹਨ। ਉਨਾਂ ਮਿਸਾਲ ਦਿੰਦਿਆਂ ਆਖਿਆ ਕਿ ਮਰਾਠੀ ਅਤੇ ਬੰਗਾਲੀ ਬੋਲੀਆਂ ਨੂੰ ਰਾਸ਼ਟਰ ਭਾਸ਼ਾ ਹਿੰਦੀ ਵਿਚ ਜਜ਼ਬ ਕਰ ਲਿਆ ਗਿਆ ਹੈ।ਮੁੰਬਈ ਅਤੇ ਕਲਕੱਤੇ ਵਰਗੇ ਮਹਾਂਨਗਰਾਂ ਵਿਚ ਮਰਾਠਾ ਤੇ ਬੰਗਾਲੀ ਬੋਲੀਆਂ ਬੇਗਾਨੀਆਂ ਹੋ ਰਹੀਆਂ ਹਨ ਅਤੇ ਕਾਫੀ ਹੱਦ ਤੱਕ ਹਰਿਆਣਵੀ ਬੋਲੀ ਵੀ ਪ੍ਰਭਾਵਿਤ ਹੋ ਚੱੁਕੀ ਹੈ, ਜੋ ਕਿ ਹਰਿਆਣਾ ਦੇ ਦੂਰ -ਦਰਾਜ ਅਤੇ ਪੇਂਡੂ ਖੇਤਰਾਂ ਵਿਚ ਹੀ ਬਚੀ ਹੈ ਜਦੋਂਕਿ ਹਰਿਆਣਾ ਦੇ ਮਹਾਂਨਗਰਾਂ ਤੇ ਵਿਕਸਿਤ ਸ਼ਹਿਰਾਂ ਵਿਚ ਹਿੰਦੀ ਦਾ ਬੋਲਬਾਲਾ ਹੈ।ਹਿਮਾਚਲ ਚ ਪਹਾੜੀ ਬੋਲੀ ਨੂੰ ਟੂਰਇਜਮ ਦਾ ਦੈਂਤ ਨਿਗਲ ਰਿਹਾ ਹੈ।ਪੰਜਾਬੀ ਦੀ ਉਪ ਬੋਲੀ ਪੁਆਂਧੀ ਨੂੰ ਚੰਡੀਗੜ੍ਹ ਦੀ ਨਵੀਂ ਪੈਦਾ ਕੀਤੀ ਤਹਿਜੀਬ ਨੇ ਦਬੋਚ ਲਿਆ ਹੈ। ਅਧਿਕਾਰਾਂ ਤੋਂ ਹੀਣੇ ਸੂਬੇ ਅਪਣੀ ਬੋਲੀ,ਸਥਾਨਕ ਪਛਾਣ, ਸਭਿਆਚਾਰ, ਤੇ ਅਪਣੇ ਕੁਦਰਤੀ ਸਰੋਤਾਂ ਨੂੰ ਚਾਹ ਕੇ ਵੀ ਬਚਾਉਣ ਤੋਂ ਅਸਮਰੱਥ ਹਨ। ਉਨਾਂ ਕਿਹਾ ਕਿ ਬੋਲੀ ਭਾਵੇਂ ਕੋਈ ਵੀ ਬੁੁਰੀ ਨਹੀ ਹੁੰਦੀ ਪਰ ਹਰੇਕ ਖਿੱਤੇ ਦੇ ਲੋਕਾਂ ਦੀ ਪਛਾਣ ਤੇ ਖਾਸਾ ਉਨ੍ਹਾਂ ਦੀ ਮਾਂ-ਬੋਲੀ 'ਤੇ ਹੀ ਨਿਰਭਰ ਹੁੰਦਾ ਹੈ ਅਤੇ ਜਦੋਂ ਉਨ੍ਹਾਂ ਦੀ ਆਪਣੀ ਬੋਲੀ ਖੋਹ ਲਈ ਜਾਵੇ ਤਾਂ ਉਹ ਆਪਣੀ ਹੋਂਦ ਬਚਾਉਣ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੇ ਚਾਰ ਦਹਾਕੇ ਪਹਿਲਾਂ ਹੀ ਦੇਸ਼ ਵਿਚ ਸੰਘੀ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਆਵਾਜ਼ ਚੁੱਕੀ ਸੀ।ਅਕਾਲੀ ਦਲ ਨੇ ਇਸ ਲਈ ਸਰਗਰਮ ਭੂਮਿਕਾ ਨਿਭਾਈ ਸੀ। ਪਰ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਬਦਨੀਅਤੀ ਨਾਲ ਸੂਬਿਆਂ ਨੂੰ ਵੱਧ ਅਧਿਕਾਰ ਦੀ ਮੰਗ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਅਜਿਹਾ ਬਿਰਤਾਂਤ ਸਿਰਜਿਆ ਕਿ ਪੰਜਾਬ ਲਹੂ ਨਾਲ ਰੰਗਿਆ ਗਿਆ।ਪੂਰੇ ਜਬਰ ਦੇ ਨਾਲ ਇਸ ਮੰਗ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਸੰਯੁੁਕਤ ਰਾਜ ਅਮਰੀਕਾ, ਰੂਸ ਅਤੇ ਯੂ.ਕੇ. ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਸਥਾਪਿਤ ਅਤੇ ਸ਼ਕਤੀਸ਼ਾਲੀ ਦੇਸ਼ ਸੰਘੀ ਢਾਂਚੇ ਕਰਕੇ ਹੀ ਮਜ਼ਬੂਤ ਰਾਸ਼ਟਰ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਘੀ ਢਾਂਚਾ ਅਪਣਾ ਕੇ ਆਪਣੀ ਛਤਰਖ਼ਛਾਇਆ ਹੇਠ ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵੰਨ-ਸੁਵੰਨਤਾ ਨੂੰ ਖੁਲ੍ਹਦਿਲੀ ਨਾਲ ਮੌਲਣ-ਵਿਗਸਣ ਦੇਣਾ ਚਾਹੀਦਾ ਹੈ। The post ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚੋਂ ਬਾਹਰ ਰੱਖਣੇ ਕੇਂਦਰ ਸਰਕਾਰ ਦੀ ਬਦਨੀਅਤੀ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ appeared first on TheUnmute.com - Punjabi News. Tags:
|
ਪਤੀ-ਪਤਨੀ ਤੇ ਬੱਚੇ ਸਮੇਤ ਤਿੰਨਾਂ ਇਕੱਠਿਆਂ ਦਾ ਲਗਵਾਇਆ ਕੌਰ ਇੰਮੀਗ੍ਰੇਸ਼ਨ ਨੇ ਕੈਨੇਡਾ ਦਾ ਵੀਜ਼ਾ Thursday 02 November 2023 06:29 AM UTC+00 | Tags: canada canada-visa kaur-immigration ਸਟੋਰੀ ਸਪੋਂਸਰ: ਕੌਰ ਇੰਮੀਗ੍ਰੇਸ਼ਨਮੋਗਾ, 02 ਨਵੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਨੇ ਵੀਜ਼ਿਆਂ ਦੀ ਲੜੀ ਵਿੱਚ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਪਤੀ-ਪਤਨੀ ਤੇ ਬੱਚੇ ਸਮੇਤ ਤਿੰਨਾਂ ਇਕੱਠਿਆਂ ਦਾ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ। ਕੌਰ ਇੰਮੀਗ੍ਰੇਸ਼ਨ ਨੇ ਵਾਸੀ ਗਲੀ ਨੰਬਰ 2, ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਰਵਿੰਦਰ ਕੌਰ ਧਾਲੀਵਾਲ , ਪਤੀ ਗੁਰਕੀਰਤ ਸਿੰਘ ਧਾਲੀਵਾਲ ਤੇ ਪੁੱਤਰ ਗੁਨਤਾਜ ਸਿੰਘ ਤਿੰਨਾਂ ਇਕੱਠਿਆਂ ਦਾ ਕੈਨੇਡਾ ਦਾ ਸਟੱਡੀ+ਸਪਾਊਸ ਤੇ ਮਾਈਨਰ ਵਿਜ਼ਟਰ ਵੀਜ਼ਾ 22 ਦਿਨਾਂ 'ਚ ਲਗਵਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਹਰਵਿੰਦਰ ਕੌਰ ਨੇ ਇੰਡੀਆਂ ਵਿੱਚ ਹੀ ਮਾਸਟਰ ਕੀਤੀ ਹੋਈ ਸੀ ਤੇ ਪੜ੍ਹਾਈ ਵਿੱਚ ਵੀ ਛੇ ਸਾਲਾਂ ਦਾ ਗੈਪ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਹਰਵਿੰਦਰ ਕੌਰ ਧਾਲੀਵਾਲ ਤੇ ਉਸਦੇ ਪਤੀ ਗੁਰਕੀਰਤ ਸਿੰਘ ਤੇ ਉਸਦੇ ਪੁੱਤਰ ਗੁਨਤਾਜ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਉਹਨਾਂ ਤਿੰਨਾਂ ਇਕੱਠਿਆਂ ਦਾ ਪ੍ਰੋਸੈਸ ਸ਼ੁਰੂ ਕਰਦਿਆਂ ਫਾਈਲ਼ ਰੀਝ ਨਾਲ ਤਿਆਰ ਕਰਕੇ 27 ਸਤੰਬਰ 2023 ਨੂੰ ਲਗਾਈ ਤੇ 19 ਅਕਤੂਬਰ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਹਰਵਿੰਦਰ ਕੌਰ ਧਾਲੀਵਾਲ ਅਤੇ ਉਸਦੇ ਪਤੀ ਤੇ ਪੁੱਤਰ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, ਅੰਮ੍ਰਿਤਸਰ ਬਰਾਂਚ: 96923-00084 The post ਪਤੀ-ਪਤਨੀ ਤੇ ਬੱਚੇ ਸਮੇਤ ਤਿੰਨਾਂ ਇਕੱਠਿਆਂ ਦਾ ਲਗਵਾਇਆ ਕੌਰ ਇੰਮੀਗ੍ਰੇਸ਼ਨ ਨੇ ਕੈਨੇਡਾ ਦਾ ਵੀਜ਼ਾ appeared first on TheUnmute.com - Punjabi News. Tags:
|
ਲੁਧਿਆਣਾ 'ਚ ਛੁੱਟੀ 'ਤੇ ਆਏ ਫੌਜੀ ਦਾ ਕਤਲ, ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ Thursday 02 November 2023 06:40 AM UTC+00 | Tags: breaking-news ludhiana ludhiana-police murder news ਲੁਧਿਆਣਾ, 02 ਨਵੰਬਰ 2023: ਲੁਧਿਆਣਾ (Ludhiana) ‘ਚ ਛੁੱਟੀ ‘ਤੇ ਆਏ ਫੌਜੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਫੌਜੀ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ‘ਤੇ ਗਿਆ ਸੀ, ਜਿੱਥੇ ਨੱਚਦੇ ਹੋਏ ਉਸ ਦਾ ਮੋਢਾ ਕਿਸੇ ਹੋਰ ਮੁੰਡੇ ਨਾਲ ਖਹਿ ਗਿਆ। ਇਸੇ ਗੱਲ ਨੂੰ ਲੈ ਕੇ ਮੁੰਡੇ ਨੇ ਆਪਣੇ ਦੋਸਤਾਂ ਨਾਲ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਫੌਜੀ ਦਾ ਕਤਲ ਕਰ ਦਿੱਤਾ । ਮ੍ਰਿਤਕ ਦੀ ਨੌ ਮਹੀਨੇ ਦੀ ਧੀ ਹੈ। ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਮੱਦਦ ਦੀ ਪੁਕਾਰ ਲਗਾਈ ਜਾ ਰਹੀ ਹੈ। ਵਾਰਦਾਤ ਵਾਲੀ ਜਗ੍ਹਾ ਉੱਪਰ ਸੀਸੀਟੀਵੀ ਲਈ ਕੈਮਰੇ ਲੱਗੇ ਹੋਏ ਸਨ। ਪੁਲਿਸ ਵੱਲੋਂ ਡੀਵੀਆਰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। The post ਲੁਧਿਆਣਾ ‘ਚ ਛੁੱਟੀ ‘ਤੇ ਆਏ ਫੌਜੀ ਦਾ ਕਤਲ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
IND vs SL: ਸ਼੍ਰੀਲੰਕਾ ਖ਼ਿਲਾਫ਼ ਜਿੱਤ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰਨ ਉਤਰੇਗਾ ਭਾਰਤ Thursday 02 November 2023 06:52 AM UTC+00 | Tags: breaking-news cricket-news india ind-vs-sl mumbai news rohit-shamra rohit-sharma sports-news sri-lanka wankhede-stadium world-cup-semi-finals ਚੰਡੀਗੜ੍ਹ, 02 ਨਵੰਬਰ 2023: (IND vs SL) ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਅੱਜ ਭਾਰਤ (India) ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਛੇ ਵਿੱਚੋਂ ਛੇ ਮੈਚ ਜਿੱਤ ਕੇ ਮਜ਼ਬੂਤ ਸਥਿਤੀ ਵਿੱਚ ਹੈ ਜਦਕਿ ਸ੍ਰੀਲੰਕਾ ਨੇ ਛੇ ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਹਨ। ਉਨ੍ਹਾਂ ਨੂੰ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਦੀ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ। ਹਾਰ ਉਸ ਦਾ ਰਾਹ ਬੇਹੱਦ ਮੁਸ਼ਕਲ ਬਣਾ ਦੇਵੇਗੀ। ਆਈਸੀਸੀ ਟੂਰਨਾਮੈਂਟਾਂ ਵਿੱਚ ਦੋਵਾਂ ਟੀਮਾਂ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਕੁੱਲ 14 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ ਚੈਂਪੀਅਨਜ਼ ਟਰਾਫੀ, ਵਨਡੇ ਵਿਸ਼ਵ ਕੱਪ ਅਤੇ ਟੀ-20 ਵਿਸ਼ਵ ਕੱਪ ਸ਼ਾਮਲ ਹਨ। ਦੋਵੇਂ ਟੀਮਾਂ ਪਹਿਲੀ ਵਾਰ 1979 ਵਿੱਚ ਆਈਸੀਸੀ ਟੂਰਨਾਮੈਂਟ ਵਿੱਚ ਆਈਆਂ ਸਨ। ਮਾਨਚੈਸਟਰ ‘ਚ ਖੇਡੇ ਗਏ ਉਸ ਮੈਚ ‘ਚ ਸ਼੍ਰੀਲੰਕਾ ਨੇ ਭਾਰਤ (India) ਨੂੰ 47 ਦੌੜਾਂ ਨਾਲ ਹਰਾਇਆ ਸੀ। ਆਈਸੀਸੀ ਟੂਰਨਾਮੈਂਟ ਵਿੱਚ ਸ਼੍ਰੀਲੰਕਾ ਦੇ ਖਿਲਾਫ ਭਾਰਤ ਦਾ ਰਿਕਾਰਡ ਖਰਾਬ ਰਿਹਾ ਹੈ। ਸ਼੍ਰੀਲੰਕਾ ਨੇ 14 ‘ਚੋਂ 7 ਮੈਚ ਜਿੱਤੇ ਹਨ, ਜਦਕਿ ਭਾਰਤ ਨੇ 5 ਮੈਚ ਜਿੱਤੇ ਹਨ। ਦੋ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। The post IND vs SL: ਸ਼੍ਰੀਲੰਕਾ ਖ਼ਿਲਾਫ਼ ਜਿੱਤ ਕੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨ ਉਤਰੇਗਾ ਭਾਰਤ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਰਿਕਾਰਡ ਸਮੇਂ 'ਚ 72 ਘੰਟਿਆਂ ਅੰਦਰ ਸ਼ੂਟਰ ਕਾਬੂ, ਇੱਕ ਸ਼ੂਟਰ ਦੇ ਲੱਤ 'ਚ ਲੱਗੀ ਗੋਲੀ ; 2 ਪਿਸਤੌਲਾਂ ਬਰਾਮਦ Thursday 02 November 2023 07:02 AM UTC+00 | Tags: dsp-pawan-kumar latest-news mohali-police news punjab-police ਚੰਡੀਗੜ੍ਹ/ਐਸ.ਏ.ਐਸ.ਨਗਰ, 02 ਨਵੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ (Punjab Police) ਨੇ ਬੁੱਧਵਾਰ ਨੂੰ ਬਠਿੰਡਾ ਦੇ ਬਲਟਾਣਾ ਵਿੱਚ ਹੋਟਨ ਗ੍ਰੈਂਡ ਵਿਸਟਾ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ , ਬਠਿੰਡਾ ਵਿੱਚ ਕੁਲਚਿਆਂ ਦੀ ਦੁਕਾਨ ਦੇ ਮਾਲਕ ਦੇ ਕਤਲ ਕੇਸ ਸਬੰਧੀ ਮੁੱਖ ਸ਼ੂਟਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ, ਜੋ ਐਸ.ਐਸ.ਪੀ. ਐਸ.ਏ.ਐਸ.ਨਗਰ, ਡਾ: ਸੰਦੀਪ ਗਰਗ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਗੋਲੀ ਮਾਰਨ ਵਾਲੇ ਦੀ ਪਛਾਣ ਭੀਖੀ, ਮਾਨਸਾ ਦੇ ਰਹਿਣ ਵਾਲੇ ਲਵਜੀਤ ਸਿੰਘ ਵਜੋਂ ਹੋਈ ਹੈ, ਜਦਕਿ ਉਸਦੇ ਦੋ ਸਾਥੀਆਂ ਦੀ ਪਛਾਣ ਪਰਮਜੀਤ ਸਿੰਘ ਅਤੇ ਕਮਲਜੀਤ ਸਿੰਘ ਦੋਵੇਂ ਵਾਸੀ ਮਾਨਸਾ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਇਨ੍ਹਾਂ ਕੋਲੋਂ .30 ਬੋਰ ਦੇ ਦੋ ਪਿਸਤੌਲਾਂ ਸਮੇਤ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਕੁਲਚਾ ਦੁਕਾਨ ਦੇ ਮਾਲਕ ਹਰਜਿੰਦਰ ਸਿੰਘ ਉਰਫ਼ ਮੇਲਾ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਦੁਕਾਨ ਦੇ ਬਾਹਰ ਕੁਰਸੀ 'ਤੇ ਬੈਠਾ ਸੀ । ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਆਈਪੀਸੀ ਦੀ ਧਾਰਾ 302 ਅਤੇ 120ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 184 ਮਿਤੀ 28/10/23 ਨੂੰ ਪਹਿਲਾਂ ਹੀ ਕੇਸ ਦਰਜ ਕੀਤਾ ਗਿਆ ਸੀ। ਆਈਜੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਬਲਟਾਣਾ ਦੇ ਇੱਕ ਹੋਟਲ ਵਿੱਚ ਲੁਕੇ ਹੋਏ ਬਠਿੰਡਾ ਕਤਲ ਕਾਂਡ ਨਾਲ ਸਬੰਧਤ ਦੋਸ਼ੀਆਂ ਬਾਰੇ ਪੁਖ਼ਤਾ ਇਤਲਾਹ ਤੋਂ ਬਾਅਦ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੀਆ ਪੁਲਿਸ ਟੀਮਾਂ ਨੇ ਬਲਟਾਣਾ ਦੇ ਇੱਕ ਹੋਟਲ ਗ੍ਰੈਂਡ ਵਿਸਟਾ ਵਿਖੇ ਦੋਸ਼ੀਆਂ ਦਾ ਖੁਰਾ ਨੱਪਣ ਵਿੱਚ ਕਾਮਯਾਬੀ ਹਾਸਲ ਕੀਤੀ । ਜਦੋਂ ਪੁਲਿਸ ਟੀਮਾਂ ਨੇ ਹੋਟਲ ਨੂੰ ਘੇਰ ਲਿਆ ਤਾਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਡੀਐਸਪੀ ਪਵਨ ਕੁਮਾਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ (Punjab Police) ਟੀਮਾਂ ਨੇ ਵੀ ਆਤਮ ਰੱਖਿਆ 'ਚ ਜਵਾਬੀ ਗੋਲੀਬਾਰੀ ਕੀਤੀ, ਜਿਸ ਦੌਰਾਨ ਦੋਸ਼ੀ ਲਵਜੀਤ ਸਿੰਘ ਦੀ ਸੱਜੀ ਲੱਤ 'ਚ ਵੀ ਗੋਲੀ ਲੱਗੀ । ਉਨ੍ਹਾਂ ਦੱਸਿਆ ਕਿ ਜ਼ਖ਼ਮੀ ਡੀਐਸਪੀ ਪਵਨ ਕੁਮਾਰ ਅਤੇ ਮੁਲਜ਼ਮ ਲਵਜੀਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ, ਅਰਸ਼ ਡੱਲ੍ਹਾ ਗਿਰੋਹ, ਜਿਸ ਨੇ ਹਰਜਿੰਦਰ ਮੇਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ, ਦੇ ਮੈਂਬਰ ਹਨ । ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਨਵੀਂ ਐਫਆਈਆਰ ਨੰ. 321 ਮਿਤੀ 01/11/2023 ਨੂੰ ਆਈ.ਪੀ.ਸੀ. ਦੀ ਧਾਰਾ 307, 353, 186 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਜ਼ੀਰਕਪੁਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
The post ਪੰਜਾਬ ਪੁਲਿਸ ਵੱਲੋਂ ਰਿਕਾਰਡ ਸਮੇਂ ‘ਚ 72 ਘੰਟਿਆਂ ਅੰਦਰ ਸ਼ੂਟਰ ਕਾਬੂ, ਇੱਕ ਸ਼ੂਟਰ ਦੇ ਲੱਤ ‘ਚ ਲੱਗੀ ਗੋਲੀ ; 2 ਪਿਸਤੌਲਾਂ ਬਰਾਮਦ appeared first on TheUnmute.com - Punjabi News. Tags:
|
ਅੰਮ੍ਰਿਤਸਰ ਤੋਂ ਆਸਟਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ ਹੁਣ ਚਾਰ ਏਅਰਲਾਈਨਾਂ ਰਾਹੀਂ ਸਿੱਧੀ ਉਡਾਣ ਭਰੋ Thursday 02 November 2023 07:11 AM UTC+00 | Tags: aam-aadmi-party airlines amritsar amritsar-airport breaking-news cm-bhagwant-mann enhanced-travel-connectivity indian-airlines latest-news news punjab-government the-unmute-breaking-news the-unmute-punjabi-news ਅੰਮ੍ਰਿਤਸਰ, 02 ਨਵੰਬਰ 2023: ਜਿਵੇਂ-ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਜਪਾਨ ਦੇ ਸ਼ਹਿਰਾਂ ਵਿਚਾਲੇ ਹਵਾਈ ਯਾਤਰਾ ਹੁਣ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਬਹੁਤ ਹੀ ਸੁਖਾਲੀ ਹੋ ਜਾਵੇਗੀ। ਇਹ ਪ੍ਰਗਟਾਵਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ (Amritsar) ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕੀਤਾ ਹੈ। ਪ੍ਰੈਸ ਨੂੰ ਜਾਰੀ ਵਿਸਥਾਰਤ ਰਿਪੋਰਟ ਵਿੱਚ ਗੁਮਟਾਲਾ ਨੇ ਕਿਹਾ ਕਿ ਪੰਜਾਬੀਆਂ ਕੋਲ ਹੁਣ ਪੰਜਾਬ ਦੇ ਸਭ ਤੋਂ ਵੱਡੇ ਅਤੇ ਰੁੱਝੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ (Amritsar) ਤੋਂ ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਚਾਰ ਪ੍ਰਮੁੱਖ ਏਅਰਲਾਈਨਾਂ, ਏਅਰ ਏਸ਼ੀਆ ਐਕਸ, ਬੈਟਿੱਕ ਏਅਰ, ਮਲੇਸ਼ੀਆ ਏਅਰਲਾਈਨ ਅਤੇ ਸਕੂਟ 'ਤੇ ਕੁਆਲਾਲੰਪੂਰ ਅਤੇ ਸਿੰਗਾਪੁਰ ਰਾਹੀਂ ਵੱਡੀ ਗਿਣਤੀ ਵਿੱਚ ਉਡਾਣਾਂ ਉਪਲੱਬਧ ਹੋਣਗੀਆਂ। ਉਹਨਾਂ ਨੁੰ ਦਿੱਲੀ ਰਾਹੀ ਜਾਣ ਦੀ ਖੱਜਲ-ਖੁਆਰੀ ਨਹੀਂ ਹੋਵੇਗੀ, ਸਮਾਂ ਅਤੇ ਕਿਰਾਇਆ ਵੀ ਘੱਟ ਲੱਗੇਗਾ ਜੇਕਰ ਉਹ ਇਹਨਾਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਤੇ ਯਾਤਰਾ ਕਰਨਗੇ। ਗੁਮਟਾਲਾ ਨੇ ਦੱਸਿਆ ਕਿ 8 ਨਵੰਬਰ, 2023 ਤੋਂ ਮਲੇਸ਼ੀਆ ਏਅਰਲਾਈਨਜ਼, ਕੁਆਲਾਲੰਪੁਰ ਸਥਿਤ ਆਪਣੇ ਹੱਬ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ (Amritsar) ਲਈ ਹਫਤੇ ਵਿੱਚ ਦੋ ਦਿਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਨਾਲ ਮਲੇਸ਼ੀਆ ਦੀ ਤੀਜੀ ਏਅਰਲਾਈਨ ਹੋਵੇਗੀ। ਇਹ ਵਨ ਵਰਲਡ ਅਲਾਇੰਸ ਦਾ ਵੀ ਹਿੱਸਾ ਹੈ ਜਿਸ ਵਿੱਚ ਆਸਟ੍ਰੇਲੀਆ ਦੀ ਕੈਂਟਾਸ ਸਮੇਤ ਕਈ ਦੇਸ਼ਾਂ ਦੀਆਂ ਏਅਰਲਾਈਨਾਂ ਨਾਲ ਸਮਝੌਤਾ ਹੁੰਦਾ ਹੈ ਜਿਸ ਨਾਲ ਕਈ ਹੋਰ ਹਵਾਈ ਸ਼ਹਿਰਾਂ ਲਈ ਉਡਾਣਾਂ ਇੱਕੋ ਟਿਕਟ ਤੇ ਹੀ ਮਿਲ ਜਾਂਦੀਆਂ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਕਈ ਸ਼ਹਿਰਾਂ ਮੈਲਬੋਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਆਕਲੈਂਡ ਆਦਿ ਦੀ ਯਾਤਰਾ ਸਿਰਫ 15 ਤੋਂ 17 ਘੰਟਿਆਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਹੋਰਨਾਂ ਮੁਲਕਾਂ ਦੇ ਸ਼ਹਿਰ ਬੈਂਕਾਕ, ਫੁਕੇਟ, ਬਾਲੀ, ਹੋ ਚੀ ਮਿਨਹ ਸਿਟੀ, ਮਨੀਲਾ, ਆਦਿ ਲਈ ਵੀ ਕੁਆਲਾਲੰਪੂਰ ਰਾਹੀਂ ਸਿਰਫ 1 ਤੋਂ 3 ਘੰਟੇ ਵਿੱਚ ਉਡਾਣਾਂ ਮਿਲ ਸਕਦੀਆਂ ਹਨ। ਸੁਵਿਧਾਜਨਕ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਸਿੰਗਾਪੁਰ ਏਅਰਲਾਈਨਜ਼ ਦੀ ਸਕੂਟ ਨੇ ਵੀ ਨਵੰਬਰ ਤੋਂ ਅਗਲੇ ਸਾਲ ਮਾਰਚ ਦੇ ਅੰਤ ਤੱਕ ਸਰਦੀਆਂ ਦੇ ਮੌਸਮ ਦੌਰਾਨ ਆਪਣੀ ਸਮਾਂ ਸੂਚੀ ਵਿੱਚ ਤਬਦੀਲੀ ਕੀਤੀ ਹੈ। ਇਹ ਉਡਾਣ ਹਫਤੇ ਵਿੱਚ ਪੰਜ ਦਿਨ ਹੁਣ ਸਵੇਰੇ 9:05 ਵਜੇ ਅੰਮ੍ਰਿਤਸਰ ਪਹੁੰਚਦੀ ਹੈ ਅਤੇ ਸਵੇਰੇ 10:30 ਵਜੇ ਸਿੰਗਾਪੁਰ ਲਈ ਰਵਾਨਾ ਹੁੰਦੀ ਹੈ। ਏਅਰਲਾਈਨ ਇਸ ਰੂਟ ‘ਤੇ 335 ਜਾਂ 375 ਸੀਟਾਂ ਵਾਲੇ ਆਪਣੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦਾ ਸੰਚਾਲਨ ਕਰਦੀ ਹੈ। ਇਸ ਨਾਲ ਹਫ਼ਤੇ ਵਿੱਚ ਤਕਰੀਬਨ 3400 ਯਾਤਰੀ ਇਸ ਤੇ ਆ ਜਾ ਸਕਣਗੇ। ਇਹੀ ਨਹੀਂ ਯਾਤਰੀ ਦੁਨੀਆਂ ਦੀ ਸਭ ਤੋਂ ਵਧੀਆ ਮੰਨੀ ਜਾਣ ਵਾਲੀ ਸਿੰਗਾਪੁਰ ਏਅਰਲਾਈਨ ਦੀਆਂ ਉਡਾਣਾਂ ‘ਤੇ ਵੀ ਸਿੰਗਾਪੁਰ ਰਾਹੀਂ ਅਮਰੀਕਾ ਅਤੇ ਕਈ ਹੋਰ ਮੁਲਕਾਂ ਨੂੰ ਜਾ ਸਕਦੇ ਹਨ। ਏਅਰ ਏਸ਼ੀਆ ਐਕਸ ਅਤੇ ਬੈਟਿਕ ਏਅਰ, ਮਲੇਸ਼ੀਆ ਦੀਆਂ ਦੋ ਹੋਰ ਪ੍ਰਮੁੱਖ ਏਅਰਲਾਈਨਾਂ ਵੀ ਅੰਮ੍ਰਿਤਸਰ-ਕੁਆਲਾਲੰਪੂਰ ਦਰਮਿਆਨ ਹਫਤੇ ਵਿੱਚ ਚਾਰ ਦਿਨ ਆਪਣੀਆਂ ਹਵਾਈ ਸੇਵਾਵਾਂ ਜਾਰੀ ਰੱਖਣਗੀਆਂ, ਜੋ ਅੰਮ੍ਰਿਤਸਰ ਨੂੰ ਦੱਖਣ-ਪੂਰਬੀ ਏਸ਼ੀਆ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨਾਲ ਜੋੜਦੀਆਂ ਹਨ। ਏਅਰ ਏਸ਼ੀਆ ਐਕਸ ਆਪਣਾ 376 ਸੀਟਾਂ ਵਾਲਾ ਏਅਰਬੱਸ ਏ330 ਜਹਾਜ਼ ਚਲਾਉਂਦਾ ਹੈ। ਇਹਨਾਂ ਉਡਾਣਾਂ ਦੀ ਗਿਣਤੀ ਵਧਣ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਗੁਮਟਾਲਾ ਨੇ ਕਿਹਾ, "ਅੰਮ੍ਰਿਤਸਰ ਹਵਾਈ ਅੱਡਾ ਤੋਂ ਇਹਨਾਂ ਚਾਰ ਏਅਰਲਾਈਨਾਂ ਦੀਆਂ ਹਫਤੇ ਵਿੱਚ 30 ਉਡਾਣਾਂ ‘ਤੇ ਹੁਣ ਮਹੀਨੇ ਵਿੱਚ ਕੁੱਲ 34,000 ਯਾਤਰੀ ਆ ਜਾ ਸਕਦੇ ਹਨ। ਇਹ ਵਿਕਾਸ ਬਿਨਾਂ ਸ਼ੱਕ ਹਵਾਈ ਸੰਪਰਕ ਵਿੱਚ ਏਅਰਪੋਰਟ ਦੀ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦਾ ਹੈ। ਇਨੀਸ਼ੀਏਟਿਵ ਵਲੋਂ ਅੰਮ੍ਰਿਤਸਰ ਤੋਂ ਵਧੇਰੇ ਹਵਾਈ ਸੰਪਰਕ ਲਈ ਪਿਛਲੇ ਕਈ ਸਾਲਾਂ ਤੋਂ ਅਣਥੱਕ ਮਿਹਨਤ ਨਾਲ ਵਕਾਲਤ ਕੀਤੀ ਜਾ ਰਹੀ ਹੈ, ਏਅਰ ਏਸ਼ੀਆ ਐਕਸ, ਬਰਮਿੰਘਮ, ਲੰਡਨ ਆਦਿ ਕਈ ਆਦਿ ਕਈ ਉਡਾਣਾਂ ਇਸੇ ਮੁਹਿੰਮ ਦਾ ਨਤੀਜਾ ਹਨ।" ਗੁਮਟਾਲਾ ਨੇ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਾਰੀਆਂ ਉਡਾਣਾਂ ਨੂੰ ਸਫਲ ਬਣਾਉਣ ਲਈ ਦਿੱਲੀ ਦੀ ਬਜਾਏ ਸਿੱਧੇ ਅੰਮ੍ਰਿਤਸਰ ਲਈ ਉਡਾਣ ਭਰਨ ਨੂੰ ਤਰਜੀਹ ਦੇਣ। ਇਹਨਾਂ ਉਡਾਣਾਂ ਨਾਲ ਗੁਆਂਢੀ ਸੂਬੇ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਹਵਾਈ ਅੱਡੇ ਤੋਂ ਸੰਪਰਕ ਨੂੰ ਉਤਸ਼ਾਹਿਤ ਕਰਨ, ਏਅਰਪੋਰਟ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਬੱਸ ਸੇਵਾ ਨਾਲ ਜੋੜਨ ਅਤੇ ਹੋਰ ਸਹੂਲਤਾਂ ਦੇਣ ਵੱਲ ਧਿਆਨ ਦੇਵੇ। The post ਅੰਮ੍ਰਿਤਸਰ ਤੋਂ ਆਸਟਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ ਹੁਣ ਚਾਰ ਏਅਰਲਾਈਨਾਂ ਰਾਹੀਂ ਸਿੱਧੀ ਉਡਾਣ ਭਰੋ appeared first on TheUnmute.com - Punjabi News. Tags:
|
ED ਵੱਲੋਂ ਦਿੱਲੀ ਦੇ ਆਪ ਮੰਤਰੀ ਰਾਜ ਕੁਮਾਰ ਆਨੰਦ ਦੇ ਟਿਕਾਣਿਆਂ 'ਤੇ ਛਾਪੇਮਾਰੀ Thursday 02 November 2023 07:25 AM UTC+00 | Tags: aap aap-minister-rajkumar-anand breaking-news delhi delhi-news india-news raaj-kumar-anand rajkumar-anand ਨਵੀਂ ਦਿੱਲੀ, 02 ਨਵੰਬਰ 2023 (ਦਵਿੰਦਰ ਸਿੰਘ): ਆਪ’ ਮੁਖੀ ਅਰਵਿੰਦ ਕੇਜਰੀਵਾਲ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਈਡੀ ਨੇ ਦਿੱਲੀ ਦੇ ਇੱਕ ਹੋਰ ਮੰਤਰੀ ਰਾਜ ਕੁਮਾਰ ਆਨੰਦ (Raaj kumar Anand) ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਏਜੰਸੀ ਦੀ ਪੁੱਛਗਿੱਛ ਤੋਂ ਪਹਿਲਾਂ ਵੀਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ (Raaj kumar Anand) ਦੇ ਘਰ ਪੁੱਜੀ । ਸਿਵਲ ਲਾਈਨ ਇਲਾਕੇ ‘ਚ ਮੰਤਰੀ ਦੀ ਰਿਹਾਇਸ਼ ਤੋਂ ਇਲਾਵਾ ਉਨ੍ਹਾਂ ਨਾਲ ਸਬੰਧਤ 9 ਟਿਕਾਣਿਆਂ ‘ਤੇ ਈਡੀ ਦੇ ਛਾਪੇਮਾਰੀ ਚੱਲ ਰਹੀ ਹੈ। ਹਾਲਾਂਕਿ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਕਥਿਤ ਮਨੀ ਲਾਂਡਰਿੰਗ ਜਾਂਚ ‘ਚ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਜਾਵੇਗੀ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮੰਤਰੀ ਰਾਜ ਕੁਮਾਰ ਆਨੰਦ ਦੇ ਟਿਕਾਣਿਆਂ ‘ਤੇ ਈਡੀ ਦੇ ਛਾਪੇ ਵੀ ਉਨ੍ਹਾਂ ਨਾਲ ਜੁੜੇ ਹੋਏ ਸਨ ਜਾਂ ਨਹੀਂ। ਆਨੰਦ (57) ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਮਾਜ ਭਲਾਈ ਅਤੇ ਐਸਸੀ-ਐਸਟੀ ਕਲਿਆਣ ਮੰਤਰੀ ਹਨ। ਉਹ ਪਟੇਲ ਨਗਰ ਤੋਂ ਵਿਧਾਇਕ ਹਨ। ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫ਼ਿਆਂ ਤੋਂ ਬਾਅਦ ਸਿੱਖਿਆ ਅਤੇ ਸਿਹਤ ਮੰਤਰਾਲੇ ਕਿਰਤ ਮੰਤਰੀ ਰਾਜ ਕੁਮਾਰ ਆਨੰਦ ਨੂੰ ਦਿੱਤੇ ਗਏ ਸਨ। ਹਾਲਾਂਕਿ ਬਾਅਦ ਵਿੱਚ ਸਿਹਤ ਵਿਭਾਗ ਸੌਰਭ ਭਾਰਦਵਾਜ ਨੂੰ ਸੌਂਪ ਦਿੱਤਾ ਗਿਆ ਅਤੇ ਸਿੱਖਿਆ ਆਤਿਸ਼ੀ ਨੂੰ ਸੌਂਪ ਦਿੱਤੀ ਗਈ। ਇਹ ਛਾਪੇਮਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਮਨੀਸ਼ ਸਿਸੋਦੀਆ ਅਤੇ ‘ਆਪ’ ਸੰਸਦ ਸੰਜੇ ਸਿੰਘ ਵੱਖ-ਵੱਖ ਮਾਮਲਿਆਂ ‘ਚ ਜੇਲ ‘ਚ ਬੰਦ ਹਨ। ਈਡੀ ਅੱਜ ਅਰਵਿੰਦ ਕੇਜਰੀਵਾਲ ਤੋਂ ਸ਼ਰਾਬ ਮਾਮਲੇ ਵਿੱਚ ਪੁੱਛਗਿੱਛ ਕਰੇਗੀ, ਜਿਸ ਵਿੱਚ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੂੰ ਸ਼ਰਾਬ ਦੇ ਮਾਮਲੇ ‘ਚ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਹੈ। ਅਪ੍ਰੈਲ ‘ਚ ਕੇਜਰੀਵਾਲ ਨੂੰ ਸੀਬੀਆਈ ਨੇ ਸੰਮਨ ਕੀਤਾ ਸੀ ਅਤੇ ਉਨ੍ਹਾਂ ਤੋਂ 9 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਆਮ ਆਦਮੀ ਪਾਰਟੀ ਮੁਤਾਬਕ ਈਡੀ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹ ‘ਚ ਡੱਕਿਆ ਜਾਵੇਗਾ, ਜਿਨ੍ਹਾਂ ‘ਚ ਹੇਮੰਤ ਸੋਰੇਨ, ਤੇਜਸਵੀ ਯਾਦਵ, ਮਮਤਾ ਬੈਨਰਜੀ, ਅਭਿਸ਼ੇਕ ਬੈਨਰਜੀ, ਐੱਮ.ਕੇ ਸਟਾਲਿਨ ਅਤੇ ਪਿਨਾਰਾਈ ਵਿਜਯਨ ਸਮੇਤ ਕਈ ਆਗੂ ਸ਼ਾਮਲ ਹਨ। The post ED ਵੱਲੋਂ ਦਿੱਲੀ ਦੇ ਆਪ ਮੰਤਰੀ ਰਾਜ ਕੁਮਾਰ ਆਨੰਦ ਦੇ ਟਿਕਾਣਿਆਂ ‘ਤੇ ਛਾਪੇਮਾਰੀ appeared first on TheUnmute.com - Punjabi News. Tags:
|
ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ, 5 ਦੁਕਾਨਾਂ ਸੜ ਕੇ ਸੁਆਹ Thursday 02 November 2023 07:36 AM UTC+00 | Tags: a-terrible-fire-broke breaking-news kapurthala kapurthala-fire-incident news punjab-breaking-news vegetable-market ਚੰਡੀਗੜ੍ਹ, 02 ਨਵੰਬਰ 2023: ਕਪੂਰਥਲਾ (Kapurthala) ਦੀ ਪੁਰਾਣੀ ਸਬਜ਼ੀ ਮੰਡੀ ‘ਚ ਅੱਧੀ ਰਾਤ ਨੂੰ 5 ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਰਾਤ ਕਰੀਬ 2:30 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ 4 ਘੰਟੇ ਦੀ ਮੁਸ਼ੱਕਤ ਅਤੇ 2 ਫਾਇਰ ਇੰਜਣਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਇਸ ਨੇ ਆਸ-ਪਾਸ ਦੀਆਂ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਚੌਕੀਦਾਰ ਦੀ ਸੂਚਨਾ ਤੋਂ ਬਾਅਦ ਦੁਕਾਨ ਦੀ ਪੀਸੀਆਰ ਟੀਮ, ਫਾਇਰ ਵਿਭਾਗ (Kapurthala) ਅਤੇ ਦੁਕਾਨ ਮਾਲਕ ਵੀ ਪਹੁੰਚ ਗਏ। ਇਸ ਅੱਗ ‘ਚ 5 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਸ ਵਿੱਚ ਸਬਜ਼ੀਆਂ, ਘਰੇਲੂ ਸਮਾਨ, ਕਰਿਆਨਾ, ਆਈਸ ਕਰੀਮ, ਚੱਪਲਾਂ ਆਦਿ ਰੱਖਿਆ ਗਿਆ ਸੀ। ਅੱਗ ਨੂੰ ਦੇਖ ਕੇ ਬਾਜ਼ਾਰ ਦੇ ਚੌਕੀਦਾਰ ਰਮੇਸ਼ ਨੇ ਬਾਜ਼ਾਰ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਦੋ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਦੀ ਪੁਸ਼ਟੀ ਕਰਦਿਆਂ ਫਾਇਰ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। The post ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ ‘ਚ ਲੱਗੀ ਭਿਆਨਕ ਅੱਗ, 5 ਦੁਕਾਨਾਂ ਸੜ ਕੇ ਸੁਆਹ appeared first on TheUnmute.com - Punjabi News. Tags:
|
World Cup 2023: ਮੈਕਸਵੈੱਲ ਤੋਂ ਬਾਅਦ ਆਸਟ੍ਰੇਲੀਆ ਨੂੰ ਦੂਜਾ ਝਟਕਾ, ਮਿਸ਼ੇਲ ਮਾਰਸ਼ ਇੰਗਲੈਂਡ ਖ਼ਿਲਾਫ਼ ਮੈਚ ਤੋਂ ਬਾਹਰ Thursday 02 November 2023 08:09 AM UTC+00 | Tags: acb australia australian-cricket-team breaking-news glen-maxwell icc latest-news mitchell-marsh news odi-world-cup odi-world-cup-2023 sports-news ਚੰਡੀਗੜ੍ਹ, 02 ਨਵੰਬਰ 2023: ਵਨਡੇ ਵਿਸ਼ਵ ਕੱਪ 2023 ‘ਚ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਆਲਰਾਊਂਡਰ ਮਿਸ਼ੇਲ ਮਾਰਸ਼ (Mitchell Marsh) ਇੰਗਲੈਂਡ ਖ਼ਿਲਾਫ਼ ਮੈਚ ਤੋਂ ਬਾਹਰ ਹੋ ਗਏ ਹਨ। ਉਸ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਆਪਣੇ ਦੇਸ਼ ਵਾਪਸ ਪਰਤਿਆ ਹੈ। Cricket.com.au ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਮਾਰਸ਼ ਵਿਸ਼ਵ ਕੱਪ ਤੋਂ ਅਣਮਿੱਥੇ ਸਮੇਂ ਲਈ ਬਾਹਰ ਹਨ ਅਤੇ ਇਹ ਨਹੀਂ ਪਤਾ ਕਿ ਉਹ ਟੂਰਨਾਮੈਂਟ ‘ਚ ਕਦੋਂ ਵਾਪਸੀ ਕਰਨਗੇ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮਾਰਸ਼ (Mitchell Marsh) ਵਿਸ਼ਵ ਕੱਪ ‘ਚ ਖੇਡ ਸਕਣਗੇ ਜਾਂ ਨਹੀਂ। ਜਾਂ ਆਸਟਰੇਲਿਆਈ ਟੀਮ ਉਸ ਦੀ ਥਾਂ ‘ਤੇ ਕਿਸੇ ਖਿਡਾਰੀ ਦਾ ਐਲਾਨ ਕਰੇਗੀ। ਕ੍ਰਿਕਟ ਆਸਟ੍ਰੇਲੀਆ ਨੇ ਆਪਣੀ ਪ੍ਰੈੱਸ ਰਿਲੀਜ਼ ‘ਚ ਕਿਹਾ ਕਿ ਜਲਦ ਹੀ ਇਸ ਦੀ ਪੁਸ਼ਟੀ ਹੋ ਜਾਵੇਗੀ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ 4 ਨਵੰਬਰ ਨੂੰ ਮੈਚ ਖੇਡਿਆ ਜਾਣਾ ਹੈ। The post World Cup 2023: ਮੈਕਸਵੈੱਲ ਤੋਂ ਬਾਅਦ ਆਸਟ੍ਰੇਲੀਆ ਨੂੰ ਦੂਜਾ ਝਟਕਾ, ਮਿਸ਼ੇਲ ਮਾਰਸ਼ ਇੰਗਲੈਂਡ ਖ਼ਿਲਾਫ਼ ਮੈਚ ਤੋਂ ਬਾਹਰ appeared first on TheUnmute.com - Punjabi News. Tags:
|
IND vs SL: ਸ਼੍ਰੀਲੰਕਾ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11 Thursday 02 November 2023 08:21 AM UTC+00 | Tags: breaking-news india indian-team ind-vs-sl ਚੰਡੀਗੜ੍ਹ, 02 ਨਵੰਬਰ 2023: (IND vs SL) ਵਨਡੇ ਵਿਸ਼ਵ ਕੱਪ 2023 ‘ਚ ਅੱਜ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸ਼੍ਰੀਲੰਕਾ ਦੀ ਟੀਮ ‘ਚ ਧਨੰਜੇ ਡੀ ਸਿਲਵਾ ਦੀ ਜਗ੍ਹਾ ਦੁਸ਼ਨ ਹੇਮੰਥ ਖੇਡਣਗੇ। ਸ਼੍ਰੀਲੰਕਾ ਉਹੀ ਟੀਮ ਹੈ ਜਿਸ ਨੂੰ ਭਾਰਤ ਨੇ 2011 ‘ਚ ਇਸੇ ਮੈਦਾਨ ‘ਤੇ ਹਰਾ ਕੇ 28 ਸਾਲਾਂ ਬਾਅਦ ਦੂਜੀ ਵਾਰ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਦੋਵਾਂ ਟੀਮਾਂ (IND vs SL) ਦਾ ਪਲੇਇੰਗ-11 ਇਸ ਤਰ੍ਹਾਂ ਹਨ:-ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆ ਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ। ਸ਼੍ਰੀਲੰਕਾ: ਕੁਸਲ ਮੈਂਡਿਸ (ਕਪਤਾਨ ਅਤੇ ਵਿਕਟਕੀਪਰ), ਪਥੁਮ ਨਿਸੰਕਾ, ਦਿਮੁਥ ਕਰੁਣਾਰਤਨੇ, ਸਦੀਰਾ ਸਮਰਵਿਕਰਮਾ, ਚਰਿਥ ਅਸਲੰਕਾ, ਦੁਸ਼ਨ ਹੇਮੰਥ, ਐਂਜੇਲੋ ਮੈਥਿਊਜ਼, ਮਹਿਸ਼ ਤੀਕਸ਼ਣਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ ਅਤੇ ਦਿਲਸ਼ਾਨ ਮਦੁਸ਼ੰਕਾ। The post IND vs SL: ਸ਼੍ਰੀਲੰਕਾ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11 appeared first on TheUnmute.com - Punjabi News. Tags:
|
ਮੋਹਾਲੀ: ਅਪੈਕਸ ਗਾਈਡੈਂਸ ਫਰਮ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ Thursday 02 November 2023 09:06 AM UTC+00 | Tags: aam-aadmi-party apex-guidance-firm breaking breaking-news cm-bhagwant-mann license mohali mohali-police news punjab punjab-government ਐੱਸ.ਏ.ਐੱਸ ਨਗਰ, 02 ਨਵੰਬਰ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ. ਵੱਲੋ ਅਪੈਕਸ ਗਾਈਡੈਂਸ ਫਰਮ (Apex Guidance Firm) ਐਸ.ਸੀ.ਐਫ ਨੰਬਰ:45, ਕੈਬਿਨ ਨੰਬਰ 1,2 ਅਤੇ 3, ਤੀਜੀ ਮੰਜ਼ਿਲ ਫਲੋਰ ਫੇਸ-11 ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅਪੈਕਸ ਗਾਈਡੈਂਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 24 ਜੂਨ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੈਂਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ। ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ। ਤਹਿਸੀਲਦਾਰ ਮੋਹਾਲੀ ਵੱਲੋਂ ਫਰਮ ਦੇ ਦਫ਼ਤਰੀ ਪਤੇ ਉੱਤੇ ਭੇਜੇ ਨੋਟਿਸ ਦੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਅਪੈਕਸ ਗਾਈਡੈਂਸ ਫਰਮ ਐਸ.ਸੀ.ਐਫ ਨੰਬਰ: 13 ਟਾਪ ਫਲੌਰ ਫੇਜ਼ 11 ਮੋਹਾਲੀ ਦੇ ਦਿੱਤੇ ਪਤੇ ਉਤੇ ਇਸ ਫਰਮ (Apex Guidance Firm) ਦਾ ਕੋਈ ਵਿਅਕਤੀ ਨਹੀਂ ਰਹਿੰਦਾ ਅਤੇ ਦਫਤਰੀ ਪਤੇ ਤੇ ਜਾਰੀ ਨੋਟਿਸ ਬਾਬਤ ਰਿਪੋਰਟ ਕੀਤੀ ਹੈ ਕਿ ਦਿੱਤੇ ਪਤੇ ਉਤੇ ਇਸ ਨਾਮ ਦਾ ਦਫਤਰ ਬੰਦ ਹੈ। ਜਿਸ ਕਾਰਨ ਉਕਤ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਲਾਇਸੈਂਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ | The post ਮੋਹਾਲੀ: ਅਪੈਕਸ ਗਾਈਡੈਂਸ ਫਰਮ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ appeared first on TheUnmute.com - Punjabi News. Tags:
|
ਮੋਹਾਲੀ: ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਬੂਥ ਪੱਧਰੀ ਸਪੈਸ਼ਲ ਕੈਂਪ 4 ਅਤੇ 5 ਨਵੰਬਰ ਨੂੰ Thursday 02 November 2023 09:11 AM UTC+00 | Tags: booth-level-special-camp breaking-news election-commission-of-india mohali neqws polling-booth punjab sgpc-election voter-list ਐੱਸ.ਏ.ਐੱਸ ਨਗਰ, 02 ਨਵੰਬਰ 2023: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ (voter list) ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ 04 ਨਵੰਬਰ 2023 (ਸ਼ਨੀਵਾਰ) ਅਤੇ 05 ਨਵੰਬਰ 2023 (ਐਤਵਾਰ) ਨੂੰ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਪੋਲਿੰਗ ਬੂਥਾਂ ਤੇ ਆਮ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਕੈਂਪ ਲਗਾਏ ਜਾਣੇ ਹਨ। ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹਨਾਂ ਵੋਟਰਾਂ (voter list) ਦੀ ਉਮਰ ਮਿਤੀ 01 ਦਸੰਬਰ 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਮਿਤੀ 04 ਨਵੰਬਰ 2023 ਅਤੇ 05 ਨਵੰਬਰ 2023 ਨੂੰ ਆਪਣੀ ਵੋਟ ਬਣਾਉਣ ਲਈ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਬੀ.ਐਲ.ਓਜ਼ ਪਾਸ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਫਾਰਮ ਨੰ. 6 ਨਵੀਂ ਵੋਟ ਬਣਾਉਣ ਲਈ, ਫਾਰਮ ਨੰ. 6 ਏ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ, ਫਾਰਮ ਨੰ. 8 ਸੋਧ ਕਰਵਾਉਣ ਲਈ, ਫਾਰਮ ਨੰ. 7 ਵੋਟ ਕਟਵਾਉਣ ਲਈ ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ. 6 ਬੀ https://voters.eci.gov.in/&Vote helpline App ਤੇ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ। The post ਮੋਹਾਲੀ: ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਬੂਥ ਪੱਧਰੀ ਸਪੈਸ਼ਲ ਕੈਂਪ 4 ਅਤੇ 5 ਨਵੰਬਰ ਨੂੰ appeared first on TheUnmute.com - Punjabi News. Tags:
|
ਐੱਸ.ਏ.ਐੱਸ ਨਗਰ: ADC ਵੱਲੋਂ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਦਾ ਲਾਇਸੈਂਸ ਰੱਦ Thursday 02 November 2023 09:17 AM UTC+00 | Tags: adc breaking-news firm-license future-career-solutions-firm license license-canceled mohali-adc news punjab-news punjab-travel-professional-regulation-act sas-nagar ਐੱਸ.ਏ.ਐੱਸ ਨਗਰ, 02 ਨਵੰਬਰ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਦਾ ਲਾਇਸੈਂਸ (license) ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਐਸ.ਸੀ.ਐਫ. ਨੰਬਰ: 112, ਦੂਜੀ ਮੰਜ਼ਿਲ, ਫੇਜ-11, ਮੋਹਾਲੀ ਦੇ ਮਾਲਕ ਹੇਮੰਤ ਕੁਮਾਰ ਪੁੱਤਰ ਸੁਸੀਲ ਕੁਮਾਰ ਵਾਸੀ ਵਾਸੀ ਮਕਾਨ ਨੰ: 210, ਗਲੀ ਨੰਬਰ 6, ਆਦਰਸ਼ ਨਗਰ, ਡੇਰਾਬੱਸੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੁੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 08 ਜੁਲਾਈ 2023 ਤੱਕ ਸੀ। ਇਸ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਇਸ ਫਰਮ ਦਾ ਲਾਇਸੈਂਸ (license) ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ/ਫਰਮ ਦਾ ਮਾਲਕ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ । The post ਐੱਸ.ਏ.ਐੱਸ ਨਗਰ: ADC ਵੱਲੋਂ ਫਿਊਚਰ ਕੈਰੀਅਰ ਸਲਿਊਸ਼ਨ ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News. Tags:
|
ਰਾਜਸਥਾਨ: ACB ਵੱਲੋਂ ਈਡੀ ਅਧਿਕਾਰੀ ਅਤੇ ਉਸਦਾ ਸਹਾਇਕ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ Thursday 02 November 2023 09:35 AM UTC+00 | Tags: 000-translation-results-rajasthan-police acb breaking-news bribe crime ed-officer ed-officers news rajasthan rajasthan-news ਚੰਡੀਗੜ੍ਹ, 02 ਨਵੰਬਰ 2023: ਰਾਜਸਥਾਨ ਦੇ ਜੈਪੁਰ ‘ਚ ਏਸੀਬੀ ਨੇ ਈਡੀ ਅਧਿਕਾਰੀ (ED officer) ਨਵਲ ਕਿਸ਼ੋਰ ਮੀਨਾ ਨੂੰ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਏਸੀਬੀ ਮੁਤਾਬਕ ਉਸਦੇ ਸਹਾਇਕ ਬਾਬੂਲਾਲ ਨੂੰ 15 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਏਸੀਬੀ ਇੰਸਪੈਕਟਰ ਦੇ ਕਈ ਟਿਕਾਣਿਆਂ ‘ਤੇ ਕਾਰਵਾਈ ਕਰ ਰਹੀ ਹੈ। ਏਸੀਬੀ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਈ ਥਾਵਾਂ ‘ਤੇ ਏਸੀਬੀ ਦੀ ਕਾਰਵਾਈ ਚੱਲ ਰਹੀ ਹੈ। ਉੱਤਰ ਪੂਰਬ ਦੇ ਇੰਫਾਲ ਦੇ ਈਡੀ ਅਧਿਕਾਰੀ (ED officer) ਨਵਲ ਕਿਸ਼ੋਰ ਮੀਨਾ ਨੂੰ ਏਸੀਬੀ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਚੋਲਿਆ ਨਵਲ ਕਿਸ਼ੋਰ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਏਸੀਬੀ ਨੇ ਰਿਸ਼ਵਤ ਲੈਣ ਵਾਲੇ ਨੂੰ ਵੀ ਫੜ ਲਿਆ ਹੈ। ਦੱਸ ਦਈਏ ਕਿ ਮਣੀਪੁਰ ‘ਚ ਇਕ ਚਿੱਟ ਫੰਡ ਕੰਪਨੀ ਮਾਮਲੇ ਦੇ ਨਿਪਟਾਰੇ ਅਤੇ ਹੋਰ ਸਹੂਲਤਾਂ ਦੇਣ ਦੇ ਨਾਂ ‘ਤੇ ਪੀੜਤਾ ਤੋਂ 17 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਪਰ ਉਹ ਪੰਦਰਾਂ ਲੱਖ ਰੁਪਏ ਲੈਂਦਿਆਂ ਫੜਿਆ ਗਿਆ। ਉਸ ਲਈ ਕੰਮ ਕਰਨ ਵਾਲੇ ਉਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਲ ਅਲਵਰ ਵਿੱਚ ਕੀਤਾ ਗਿਆ ਹੈ। ਮਾਮਲਾ ਵੱਡਾ ਹੋਣ ਕਾਰਨ ਏਸੀਬੀ ਦੇ ਹੋਰ ਅਧਿਕਾਰੀ ਵੀ ਅਲਵਰ ਲਈ ਰਵਾਨਾ ਹੋ ਗਏ ਹਨ। ਏਸੀਬੀ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਮਣੀਪੁਰ ਵਿੱਚ ਕੁਝ ਲੋਕਾਂ ਖ਼ਿਲਾਫ਼ ਧੋਖਾਧੜੀ ਅਤੇ ਚਿੱਟ ਫੰਡ ਕੰਪਨੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਈਡੀ ਪੀੜਤਾ ਤੋਂ ਪੈਸੇ ਦੀ ਮੰਗ ਕਰ ਰਹੀ ਸੀ। ਪੀੜਤ ਨੇ ਪੁਲਿਸ ਏਸੀਬੀ ਅਧਿਕਾਰੀਆਂ ਨੂੰ ਦੱਸਿਆ ਕਿ ਈਡੀ ਅਧਿਕਾਰੀ ਨਵਲ ਕਿਸ਼ੋਰ ਮੀਨਾ ਅਤੇ ਉਸ ਦਾ ਸਹਾਇਕ ਬਾਬੂਲਾਲ ਮੀਨਾ ਉਸ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ। ਇਹ ਰਕਮ ਚਿੱਟ ਫੰਡ ਕੰਪਨੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਜਾਇਦਾਦ ਕੁਰਕ ਨਾ ਕਰਨ ਦੇ ਬਦਲੇ ਵਿੱਚ ਮੰਗੀ ਜਾ ਰਹੀ ਸੀ।
The post ਰਾਜਸਥਾਨ: ACB ਵੱਲੋਂ ਈਡੀ ਅਧਿਕਾਰੀ ਅਤੇ ਉਸਦਾ ਸਹਾਇਕ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ appeared first on TheUnmute.com - Punjabi News. Tags:
|
IND vs SL: ਵਿਸ਼ਵ ਕੱਪ ਮੈਚ 'ਚ ਭਾਰਤ ਖ਼ਿਲਾਫ਼ ਬਾਂਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ਉਤਰੀ ਸ਼੍ਰੀਲੰਕਾ ਕ੍ਰਿਕਟ ਟੀਮ Thursday 02 November 2023 10:00 AM UTC+00 | Tags: breaking-news ind-vs-sl news percy-abeysekera sri-lankan-cricket-team ਚੰਡੀਗੜ੍ਹ, 02 ਨਵੰਬਰ 2023: ਸ਼੍ਰੀਲੰਕਾ (Sri Lanka) ਦੀ ਕ੍ਰਿਕਟ ਟੀਮ ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਭਾਰਤ ਖਿਲਾਫ ਵਿਸ਼ਵ ਕੱਪ ਦੇ ਮੈਚ ‘ਚ ਬਾਂਹ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ‘ਤੇ ਉਤਰੀ। ਉਨ੍ਹਾਂ ਨੇ ਸ਼੍ਰੀਲੰਕਾ ਟੀਮ ਦੇ ਸੁਪਰ ਫੈਨ ਪਰਸੀ ਅਬੇਸੇਕੇਰਾ ਦੀ ਯਾਦ ਵਿੱਚ ਇੱਕ ਪੱਟੀ ਬੰਨ੍ਹੀ ਹੈ। ਬੀਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਸੋਮਵਾਰ ਨੂੰ 87 ਸਾਲ ਦੀ ਉਮਰ ‘ਚ ਅਬੇਸੇਕੇਰਾ ਦਾ ਦਿਹਾਂਤ ਹੋ ਗਿਆ। ਪਰਸੀ ਅਬੇਸੇਕੇਰਾ ਨੂੰ ਪ੍ਰਸ਼ੰਸਕਾਂ ‘ਅੰਕਲ ਪਰਸੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ 1979 ਵਿਸ਼ਵ ਕੱਪ ਤੋਂ ਬਾਅਦ ਸ਼੍ਰੀਲੰਕਾ ਦੇ ਲਗਭਗ ਸਾਰੇ ਮੈਚਾਂ ਵਿੱਚ ਮੌਜੂਦ ਸੀ, ਪਰ ਉਸਨੇ 1996 ਦੇ ਵਿਸ਼ਵ ਕੱਪ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ। ਸ਼੍ਰੀਲੰਕਾ ਨੇ 1996 ਵਿੱਚ ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕੀਤੀ ਸੀ। ਅਬੇਸੇਕੇਰਾ ਮੈਚਾਂ ਦੌਰਾਨ ਸ਼੍ਰੀਲੰਕਾ ਦਾ ਵੱਡਾ ਝੰਡਾ ਲਹਿਰਾਉਣ, ਖਿਡਾਰੀਆਂ ਦੀ ਪਿੱਠ ‘ਤੇ ਥੱਪਣ ਅਤੇ ਇੱਥੋਂ ਤੱਕ ਕਿ ਖਿਡਾਰੀਆਂ ਦੇ ਨਾਲ ਡਰੈਸਿੰਗ ਰੂਮ ਤੱਕ ਜਾਣ ਲਈ ਮਸ਼ਹੂਰ ਸੀ। ਸ਼੍ਰੀਲੰਕਾ (Sri Lanka) ਕ੍ਰਿਕੇਟ (SLC) ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਸ਼੍ਰੀਲੰਕਾ ਦੇ ਖਿਡਾਰੀ ਮਰਹੂਮ ਪਰਸੀ ਅਬੇਸੇਕੇਰਾ ਨੂੰ ਸ਼ਰਧਾਂਜਲੀ ਦੇਣ ਲਈ ਭਾਰਤ ਦੇ ਖਿਲਾਫ ਅੱਜ ਦੇ ਮੈਚ ਵਿੱਚ ਕਾਲੀਆਂ ਬਾਹਾਂ ‘ਤੇ ਪੱਟੀ ਬੰਨ੍ਹੀਆਂ । ਅਬੇਸੇਕੇਰਾ ਸ਼੍ਰੀਲੰਕਾ ਕ੍ਰਿਕਟ ਦਾ ਇੱਕ ਅਨਿੱਖੜਵਾਂ ਅੰਗ ਸਨ ਅਤੇ ਉਨ੍ਹਾਂ ਨੂੰ ਸਮਰਥਨ ਅਤੇ ਉਤਸ਼ਾਹ ਪ੍ਰਦਾਨ ਕੀਤਾ। ਖਿਡਾਰੀਆਂ ਨੇ ਗੈਲਰੀ ਤੋਂ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਏਸ਼ੀਆ ਕੱਪ ਦੌਰਾਨ ਅਬੇਸੇਕੇਰਾ ਨਾਲ ਮੁਲਾਕਾਤ ਨੂੰ ਯਾਦ ਕੀਤਾ ਜਦੋਂ ਉਹ ਕੋਲੰਬੋ ਵਿੱਚ ਅਬੇਸੇਕੇਰਾ ਦੇ ਘਰ ਗਿਆ ਸੀ। ਰੋਹਿਤ ਨੇ ਕਿਹਾ, “ਏਸ਼ੀਆ ਕੱਪ ਦੌਰਾਨ ਸ਼੍ਰੀਲੰਕਾ ‘ਚ ਉਨ੍ਹਾਂ ਨੂੰ ਮਿਲਣਾ ਮੈਂ ਖੁਸ਼ਕਿਸਮਤ ਸੀ ਅਤੇ ਉਹ ਕ੍ਰਿਕਟ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਬੇਸ਼ੱਕ ਸ਼੍ਰੀਲੰਕਾ ਦੀ ਟੀਮ ਦਾ ਪਰ ਉਹ ਸ਼ਾਇਦ ਮੇਰਾ ਪਹਿਲਾ ਪ੍ਰਸ਼ੰਸਕ ਹੈ। ਮੈਂ ਉਨ੍ਹਾਂ ਦਾ ਬਹੁਤ ਸ਼ੌਕੀਨ ਹਾਂ। ਟੀਮ। ਖਿਡਾਰੀਆਂ ਪ੍ਰਤੀ ਉਸਦਾ ਸਮਰਥਨ ਦੇਖ ਕੇ ਬਹੁਤ ਵਧੀਆ ਲੱਗਾ। ਰੋਹਿਤ ਨੇ 2006 ਅੰਡਰ-19 ਵਿਸ਼ਵ ਕੱਪ ਦੌਰਾਨ ਸ਼੍ਰੀਲੰਕਾ ਦੇ ਆਪਣੇ ਪਹਿਲੇ ਦੌਰੇ ਨੂੰ ਵੀ ਯਾਦ ਕੀਤਾ। ਹਿੱਟਮੈਨ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਦੋ ਸਾਲ ਬਾਅਦ ਭਾਰਤੀ ਸੀਨੀਅਰ ਟੀਮ ਦੇ ਦੌਰੇ ਦੌਰਾਨ ‘ਅੰਕਲ ਪਰਸੀ’ ਨੂੰ ਦੇਖਿਆ। ਰੋਹਿਤ ਨੇ ਕਿਹਾ- ਜਦੋਂ ਮੈਂ ਅੰਡਰ-19 ਵਿਸ਼ਵ ਕੱਪ ਲਈ 2006 ‘ਚ ਪਹਿਲੀ ਵਾਰ ਸ਼੍ਰੀਲੰਕਾ ਗਿਆ ਸੀ ਤਾਂ ਉਹ ਉੱਥੇ ਮੌਜੂਦ ਸੀ। ਹਾਲਾਂਕਿ, ਮੈਂ ਉਦੋਂ ਛੋਟਾ ਸੀ, ਮੈਨੂੰ ਨਹੀਂ ਪਤਾ ਸੀ ਕਿ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਉਦੋਂ ਮੈਂ ਇੰਨਾ ਧਿਆਨ ਨਹੀਂ ਦਿੱਤਾ। ਰੋਹਿਤ ਨੇ ਕਿਹਾ ਕਿ ਜਦੋਂ ਮੈਂ 2008 ‘ਚ ਪਹਿਲੀ ਵਾਰ ਭਾਰਤੀ ਟੀਮ ਦੇ ਨਾਲ ਗਿਆ ਸੀ ਤਾਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਦੇਖਿਆ ਸੀ ਕਿ ਉਹ ਕਿੰਨੇ ਭਾਵੁਕ ਸਨ। ਮੈਂ ਉਸ ਦੇ ਪਰਿਵਾਰ, ਉਸ ਦੇ ਪੁੱਤਰ, ਉਸ ਦੇ ਪੋਤੇ ਨੂੰ ਮਿਲਣ ਦਾ ਸੁਭਾਗ ਵੀ ਪ੍ਰਾਪਤ ਕੀਤਾ। ਉਸਦਾ ਪਰਿਵਾਰ ਬਹੁਤ ਪਿਆਰਾ ਹੈ The post IND vs SL: ਵਿਸ਼ਵ ਕੱਪ ਮੈਚ ‘ਚ ਭਾਰਤ ਖ਼ਿਲਾਫ਼ ਬਾਂਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ਉਤਰੀ ਸ਼੍ਰੀਲੰਕਾ ਕ੍ਰਿਕਟ ਟੀਮ appeared first on TheUnmute.com - Punjabi News. Tags:
|
ਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲ ਵੱਲ ਖੜ੍ਹੇ ਬਕਾਏ 31 ਮਾਰਚ 2024 ਤੱਕ ਅਦਾ ਕੀਤੇ ਜਾਣਗੇ: ਗੁਰਮੀਤ ਸਿੰਘ ਖੁੱਡੀਆਂ Thursday 02 November 2023 01:35 PM UTC+00 | Tags: aam-aadmi-party breaking-news golden-sandhar-mills gurmeet-singh-khudian latest-news news punjab-government punjab-suger-mill sugarcane-farmers the-unmute-breaking-news ਚੰਡੀਗੜ੍ਹ, 2 ਨਵੰਬਰ 2023: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਦੋਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ (sugarcane farmers) ਦੇ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਵੱਲ ਖੜ੍ਹੇ ਬਕਾਇਆ ਲਗਭਗ 41 ਕਰੋੜ ਰੁਪਏ ਦੀ ਅਦਾਇਗੀ 31 ਮਾਰਚ, 2024 ਤੱਕ ਕਰਵਾ ਦਿੱਤੀ ਜਾਵੇਗੀ। ਖੇਤੀਬਾੜੀ ਮੰਤਰੀ ਅਤੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਕੇ.ਏ.ਪੀ. ਸਿਨਹਾ ਵੱਲੋਂ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਬੀ.ਕੇ.ਯੂ. (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਬੀ.ਕੇ.ਯੂ. (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਆਏ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.) ਇੰਟੈਲੀਜੈਂਸ ਜਸਕਰਨ ਸਿੰਘ ਵੀ ਹਾਜ਼ਰ ਸਨ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਕਰਨੈਲ ਸਿੰਘ ਨੂੰ ਹਦਾਇਤ ਕੀਤੀ ਕਿ ਮੌਜੂਦਾ ਮਿੱਲ ਮਾਲਕ ਵੱਲੋਂ ਕਿਸਾਨਾਂ ਨੂੰ 9.72 ਕਰੋੜ ਰੁਪਏ ਦੀ ਅਦਾਇਗੀ ਯਕੀਨੀ ਬਣਾਈ ਜਾਵੇ ਅਤੇ ਇਸ ਸਾਲ ਗੰਨੇ ਦੀ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 2 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਅਦਾ ਕਰਵਾਈ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ 31 ਮਾਰਚ 2024 ਤੱਕ ਗੰਨਾ ਕਾਸ਼ਤਕਾਰਾਂ (sugarcane farmers) ਦੀ ਬਾਕੀ ਬਚਦੀ ਸਾਰੀ ਰਾਸ਼ੀ ਦੀ ਅਦਾਇਗੀ ਲਈ ਗੋਲਡਨ ਸੰਧਰ ਮਿੱਲ ਦੇ ਡਿਫਾਲਟਰ ਮਾਲਕਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਪ੍ਰਦਰਸ਼ਨਾਂ ਉਪਰੰਤ ਸੀਲ ਕੀਤੀ ਮਿੱਲ ਨੂੰ ਤੁਰੰਤ ਖੋਲ੍ਹਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਤਾਂ ਜੋ ਲੋੜੀਂਦੀ ਮੁਰੰਮਤ ਕਰਵਾ ਕੇ ਇਸ ਸਾਲ ਪਿੜਾਈ ਸੀਜ਼ਨ ਤੋਂ ਪਹਿਲਾਂ ਇਸ ਮਿੱਲ ਨੂੰ ਕਾਰਜਸ਼ੀਲ ਕੀਤਾ ਜਾ ਸਕੇ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਸਪੱਸ਼ਟ ਕਿਹਾ ਕਿ ਕਿਸੇ ਨੂੰ ਵੀ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। The post ਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲ ਵੱਲ ਖੜ੍ਹੇ ਬਕਾਏ 31 ਮਾਰਚ 2024 ਤੱਕ ਅਦਾ ਕੀਤੇ ਜਾਣਗੇ: ਗੁਰਮੀਤ ਸਿੰਘ ਖੁੱਡੀਆਂ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ., ਮਾਲਵਿੰਦਰ ਸਿੰਘ ਸਿੱਧੂ ਤੇ ਉਸਦੇ ਦੋ ਸਾਥੀਆਂ ਖਿਲਾਫ ਜਬਰੀ ਵਸੂਲੀ, ਸਾਜਿਸ਼ੀ ਧੋਖਾਧੜੀ ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ Thursday 02 November 2023 01:41 PM UTC+00 | Tags: aam-aadmi-party breaking-news bribes cm-bhagwant-mann latest-news news punjab punjab-government the-unmute-breaking-news the-unmute-news vigilance-bureau ਚੰਡੀਗੜ੍ਹ, 2 ਨਵੰਬਰ, 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਮਾਲਵਿੰਦਰ ਸਿੰਘ ਸਿੱਧੂ ਸਮੇਤ ਆਸਥਾ ਹੋਮ, ਗਿਲਕੋ ਵੈਲੀ, ਐਸ.ਏ.ਐਸ.ਨਗਰ ਦੇ ਵਸਨੀਕ ਤੇ ਖੁਰਾਕ, ਜਨਤਕ ਸਪਲਾਈ ਤੇ ਖੱਪਤਕਾਰ ਮਾਮਲੇ ਵਿਭਾਗ ਦੇ ਡਰਾਈਵਰ ਕੁਲਦੀਪ ਸਿੰਘ ਸਮੇਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਦੇ ਰਹਿਣ ਵਾਲੇ ਬਲਬੀਰ ਸਿੰਘ ਨੂੰ ਆਪਣੇ ਅਹੁਦਿਆਂ ਦੀ ਦੁਰਵਰਤੋਂ, ਸਰਕਾਰੀ ਮੁਲਾਜ਼ਮਾਂ ਤੋਂ ਧੋਖਾਧੜੀ, ਬਲੈਕਮੇਲਿੰਗ, ਜਬਰੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਏ.ਆਈ.ਜੀ. ਸਿੱਧੂ ਸਰਕਾਰੀ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦੇਣ ਪਿੱਛੋਂ ਬਲੈਕਮੇਲਿੰਗ ਅਤੇ ਨਜਾਇਜ਼ ਲਾਭ ਲੈ ਕੇ ਇਹ ਸ਼ਿਕਾਇਤਾਂ ਵਾਪਸ ਲੈ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਜਾਂਚ ਨੰਬਰ 15, ਮਿਤੀ 06-10-2023 ਦੇ ਆਧਾਰ ‘ਤੇ, ਵਿਜੀਲੈਂਸ ਬਿਊਰੋ ਨੇ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਅਤੇ ਭਾਰਤੀ ਦੰਡਾਵਲੀ ਦੀ ਧਾਰਾ 384, 419, 420, ਅਤੇ 120-ਬੀ ਦੇ ਤਹਿਤ 30 ਅਕਤੂਬਰ, 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1, ਪੰਜਾਬ, ਮੋਹਾਲੀ ਵਿਖੇ ਮੁਕੱਦਮਾ ਨੰਬਰ 28 ਦਰਜ ਕੀਤਾ ਗਿਆ ਹੈ। ਉਨ੍ਹਾ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਸਾਲ 2017 ਤੋਂ ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਦੇ ਏ.ਆਈ.ਜੀ ਵਜੋਂ ਸੇਵਾ ਨਿਭਾਅ ਰਹੇ ਮਾਲਵਿੰਦਰ ਸਿੰਘ ਸਿੱਧੂ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਦੇ ਅੰਦਰ ਏ.ਆਈ.ਜੀ. ਜਾਂ ਆਈ.ਜੀ. ਦੇ ਅਹੁਦਿਆਂ ‘ਤੇ ਕੰਮ ਨਹੀਂ ਕੀਤਾ। ਇਸ ਅਧਿਕਾਰੀ ਨੇ ਆਪਣੀ ਸਰਕਾਰੀ ਗੱਡੀ ਅਰਟਿਗਾ (ਪੀਬੀ 65 ਏਡੀ 1905) ਦੀ ਦੁਰਵਰਤੋਂ ਕੀਤੀ, ਜਦੋਂ ਕਿ ਤੇਲ ਅਤੇ ਹੋਰ ਖਰਚੇ ਸਰਕਾਰੀ ਖਾਤੇ ਵਿੱਚੋਂ ਕੀਤੇ ਜਾਂਦੇ ਰਹੇ। ਉਸਨੇ ਕਦੇ ਵੀ ਇਸ ਵਾਹਨ ਦੀ ਵਰਤੋਂ (ਲੌਗ ਬੁੱਕ) ਦਾ ਰਿਕਾਰਡ ਨਹੀਂ ਰੱਖਿਆ ਜੋ ਸਰਕਾਰੀ ਜਾਇਦਾਦ ਦੀ ਦੁਰਵਰਤੋਂ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਜਾਂਚ ਵਿੱਚ ਅਜਿਹੀਆਂ ਘਟਨਾਵਾਂ ਦਾ ਪਰਦਾਫਾਸ਼ ਹੋਇਆ ਜਦੋਂ ਏ.ਆਈ.ਜੀ. ਸਿੱਧੂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਰਾਜਪੁਰਾ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਡਾਟਾ ਆਪਰੇਟਰ ਕੋਲ ਆਪਣੇ ਆਪ ਨੂੰ ਆਈ.ਜੀ., ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਝੂਠੀ ਪਛਾਣ ਦੱਸੀ। ਸਿੱਧੂ ਨੇ ਇਸ ਧੋਖੇਬਾਜ਼ ਪਛਾਣ ਦੀ ਵਰਤੋਂ ਕਰਦਿਆਂ ਇੱਕ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਹਾਸਲ ਕੀਤੀ ਅਤੇ ਆਪਣੇ ਮੋਬਾਈਲ ਫੋਨ ਨਾਲ ਉਸਦੇ ਸ਼ੁਰੂਆਤੀ ਪੰਨੇ ਦੀਆਂ ਫੋਟੋਆਂ ਖਿੱਚ ਲਈਆਂ। ਇਸੇ ਤਰ੍ਹਾਂ ਏ.ਆਈ.ਜੀ. ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਲਿਖਤੀ ਦਰਖਾਸਤ ਤੋਂ ਇਲਾਵਾ ਸਕੂਲ ਦੀ ਈਮੇਲ ਆਈ.ਡੀ. ਅਤੇ ਉਪਰੋਕਤ ਦੋਸ਼ੀ ਕੁਲਦੀਪ ਸਿੰਘ ਰਾਹੀਂ ਇੱਕ ਹੋਰ ਅਰਜ਼ੀ ਭੇਜ ਕੇ ਸਕੂਲ ਦੇ ਇੱਕ ਅਧਿਆਪਕ ਦਾ ਰਿਕਾਰਡ ਪ੍ਰਾਪਤ ਕੀਤਾ। ਸਕੂਲ ਵਿੱਚੋਂ ਲਏ ਗਏ ਇਨ੍ਹਾਂ ਅਧਿਆਪਕਾਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਉਹ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਨੂੰ ਨਾਲ ਲੈ ਕੇ ਸਕੂਲ ਪੁੱਜਾ ਅਤੇ ਪ੍ਰਿੰਸੀਪਲ ਤੋਂ ਦੋ ਪੰਨਿਆਂ ਦੇ ਪ੍ਰੋਫਾਰਮੇ 'ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਿੰਸੀਪਲ ਨੇ ਇਸ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਅਧੀਨ ਇੱਕ ਹੋਰ ਮਾਮਲੇ ਵਿੱਚ ਮਲਵਿੰਦਰ ਸਿੰਘ ਸਿੱਧੂ ਨੇ ਉਪਰੋਕਤ ਬਲਬੀਰ ਸਿੰਘ ਰਾਹੀਂ ਸਬੰਧਤ ਅਧਿਕਾਰੀ ਵੱਲੋਂ ਇਤਰਾਜ਼ ਕਰਨ ਦੇ ਬਾਵਜੂਦ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਖੇਤੀਬਾੜੀ ਵਿਭਾਗ ਦੇ ਇੱਕ ਬਲਾਕ ਅਫ਼ਸਰ ਦਾ ਨਿੱਜੀ ਰਿਕਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਲਈ ਇਸ ਅਧਿਕਾਰੀ ਖ਼ਿਲਾਫ਼ ਉਸ ਦੇ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਸ਼ਿਕਾਇਤ ਨੂੰ ਵਾਪਸ ਲੈਣ ਬਦਲੇ ਇਸ ਅਧਿਕਾਰੀ ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਵਿੱਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਅਤੇ ਮਲਵਿੰਦਰ ਸਿੰਘ ਸਿੱਧੂ ਨੇ ਗੈਰਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ ਇਸ ਜਾਂਚ ਨੂੰ ਪੂਰਾ ਕਰਨ ਲਈ ਪੀੜਤ ਨੂੰ ਉਸ ਦੇ ਵਿਭਾਗ ਤੋਂ ਹੋਰ ਸਮਾਂ ਦਿਵਾਉਣ ਲਈ ਉਕਤ ਬਲਬੀਰ ਸਿੰਘ ਅਤੇ ਮਲਵਿੰਦਰ ਸਿੰਘ ਸਿੱਧੂ ਨੇ ਦੋ ਲੱਖ ਰੁਪਏ ਦੀ ਰਿਸ਼ਵਤ ਹਾਸਲ ਕੀਤੀ। ਬੁਲਾਰੇ ਨੇ ਅੱਗੇ ਕਿਹਾ ਕਿ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਏ.ਆਈ.ਜੀ./ਆਈ.ਜੀ. ਦੱਸਦਿਆਂ ਬਲਬੀਰ ਸਿੰਘ ਨਾਲ ਮਿਲੀਭੁਗਤ ਕਰਕੇ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਵਿਭਾਗਾਂ ਵਿੱਚ ਕਈ ਵਿਅਕਤੀਆਂ ਦਾ ਰਿਕਾਰਡ ਹਾਸਲ ਕੀਤਾ, ਜਿਸ ਨਾਲ ਬਾਅਦ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਅਤੇ ਫਿਰ ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦੇ ਬਦਲੇ ਰਿਸ਼ਵਤ ਲੈਂਦੇ ਰਹੇ। ਉਨ੍ਹਾਂ ਕਿਹਾ ਇਸ ਜਾਂਚ ਦੀ ਗਹਿਨ ਤਫ਼ਤੀਸ਼ ਦੌਰਾਨ ਸੰਭਾਵਨਾ ਹੈ ਕਿ ਇੰਨਾਂ ਦੇ ਹੋਰ ਸਾਥੀ ਵੀ ਇਸ ਕੇਸ ਫਸ ਸਕਦੇ ਹਨ, ਜਿਸ ਬਾਰੇ ਪੂਰੀ ਡੂੰਘਾਈ ਨਾਲ ਜਾਂਚ ਜਾਰੀ ਹੈ। The post ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ., ਮਾਲਵਿੰਦਰ ਸਿੰਘ ਸਿੱਧੂ ਤੇ ਉਸਦੇ ਦੋ ਸਾਥੀਆਂ ਖਿਲਾਫ ਜਬਰੀ ਵਸੂਲੀ, ਸਾਜਿਸ਼ੀ ਧੋਖਾਧੜੀ ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ appeared first on TheUnmute.com - Punjabi News. Tags:
|
ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Thursday 02 November 2023 01:47 PM UTC+00 | Tags: aam-aadmi-party breaking-news gst news punjab punjab-news the-unmute-breaking-news vigilance-bureau ਚੰਡੀਗੜ੍ਹ 2 ਨਵੰਬਰ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜਾਅਲੀ ਫਰਮਾਂ ਦੇ ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦੇ ਜੀ.ਐਸ.ਟੀ (GST) ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਸੈਮੀ ਧੀਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੰਜ ਸਾਲ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਮੁਕੱਦਮਾ ਨੰਬਰ 106 ਮਿਤੀ 05.07.2018 ਨੂੰ ਆਈ.ਪੀ.ਸੀ. ਦੀ ਧਾਰਾ 420, 120-ਬੀ ਅਤੇ ਜੀ.ਐਸ.ਟੀ ਐਕਟ 2017 ਦੀ ਧਾਰਾ 132(1) ਤਹਿਤ ਥਾਣਾ ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਕੀਤਾ ਹੋਇਆ ਹੈ ਜਿਸ ਦੀ ਹੁਣ ਪੜਤਾਲ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1, ਪੰਜਾਬ ਮੁਹਾਲੀ ਹਵਾਲੇ ਹੈ। ਉਨਾਂ ਦੱਸਿਆ ਕਿ ਉਕਤ ਮੁਕੱਦਮੇ ਦੇ ਸੈਮੀ ਧੀਮਾਨ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਹੋਰ ਵੱਲੋਂ ਆਪਸੀ ਮਿਲੀਭੁਗਤ ਕਰਕੇ ਜਾਅਲੀ ਫਰਮਾਂ ਤੇ ਜਾਅਲੀ ਬਿੱਲ ਤਿਆਰ ਕਰਕੇ ਅਤੇ ਅੱਗੇ ਇਹ ਜਾਅਲੀ ਬਿੱਲ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੀਆਂ ਫਰਮਾਂ ਨੂੰ ਵੇਚ ਕੇ ਜੀ.ਐਸ.ਟੀ (GST) ਚੋਰੀ ਕੀਤਾ ਜਾਂਦਾ ਸੀ। ਇਸ ਤਰਾਂ ਨੇ ਉਨਾਂ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਕਤ ਸੈਮੀ ਧੀਮਾਨ ਕਾਫੀ ਲੰਮੇ ਸਮੇਂ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ, ਜਿਸਨੂੰ ਇੰਸਪੈਕਟਰ ਸੁਖਜਿੰਦਰ ਸਿੰਘ ਵਿਜੀਲੈਂਸ ਬਿਊਰੋ, ਉੱਡਣ ਦਸਤਾ-1, ਪੰਜਾਬ, ਮੋਹਾਲੀ ਵੱਲੋਂ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸੈਮੀ ਧੀਮਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਪੁਲਿਸ ਹਾਸਿਲ ਕੀਤਾ ਗਿਆ। ਇਸ ਮੁਕੱਦਮਾ ਦੇ ਬਾਕੀ ਭਗੌੜੇ ਨੂੰ ਗ੍ਰਿਫਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਹੈ। The post ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ appeared first on TheUnmute.com - Punjabi News. Tags:
|
ਡੀ. ਬੀ. ਈ. ਈ. ਵੱਲੋਂ 03 ਨਵੰਬਰ, 2023 ਨੂੰ ਪਲੇਸਮੈਂਟ ਕੈਂਪ ਲਾਇਆ ਜਾਵੇਗਾ Thursday 02 November 2023 01:50 PM UTC+00 | Tags: aam-aadmi-party breaking-news cm-bhagwant-mann job jobs latest-news municipal-mohali news private-job punjab-government ਐਸ.ਏ.ਐਸ.ਨਗਰ, 2 ਨਵੰਬਰ 2023: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਪੀ.ਵੀ.ਆਰ, ਟੈਲੀਪਰਫ੍ਰਾਮੇਂਸ ਅਤੇ ਸੇਵਾ ਕੇਂਦਰ ਲਈ 03 ਨਵੰਬਰ, 2023 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ 18 ਤੋਂ 35 ਸਾਲ ਦੀ ਉਮਰ ਦੇ 12ਵੀਂ, ਡਿਪਲੋਮਾ ਅਤੇ ਗ੍ਰੈਜੂਏਸ਼ਨ ਆਦਿ ਵਿੱਦਿਅਕ ਯੋਗਤਾ ਵਰਗ ਦੇ ਉਮੀਦਵਾਰ ਸ਼ਾਮਿਲ ਹੋ ਸਕਦੇ ਹਨ। ਉਕਤ ਕੰਪਨੀਆਂ ਦੀ ਐੱਚ ਆਰ ਟੀਮ ਵਲੋਂ ਸਵੇਰੇ 9.30 ਵਜੇ ਤੋਂ 1.30 ਵਜੇ ਤੱਕ ਉਮੀਦਵਾਰਾਂ ਦੀ ਵਾਕਇੰਨ ਇੰਟਰਵਿਊ ਕੀਤੀ ਜਾਵੇਗੀ। ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ। ਉਹਨਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ- dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ। The post ਡੀ. ਬੀ. ਈ. ਈ. ਵੱਲੋਂ 03 ਨਵੰਬਰ, 2023 ਨੂੰ ਪਲੇਸਮੈਂਟ ਕੈਂਪ ਲਾਇਆ ਜਾਵੇਗਾ appeared first on TheUnmute.com - Punjabi News. Tags:
|
ਮੋਹਾਲੀ 'ਚ ਇਸ਼ਤਿਹਾਰਬਾਜ਼ੀ ਦੇ ਡਿਜੀਟਲ ਮਾਧਿਅਮਾਂ ਦੀ ਸੰਭਾਵਨਾ ਲਈ ਜ਼ਿਲ੍ਹਾ ਆਊਟਡੋਰ ਐਡਵਰਟਾਈਜ਼ਿੰਗ ਕਮੇਟੀ ਦੀ ਬੈਠਕ ਜਲਦ: DC ਆਸ਼ਿਕਾ ਜੈਨ Thursday 02 November 2023 01:54 PM UTC+00 | Tags: breaking-news dc-aashika-jain diwali latest-news news ਐਸ.ਏ.ਐਸ.ਨਗਰ, 2 ਨਵੰਬਰ 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Aashika Jain) ਨੇ ਵੀਰਵਾਰ ਨੂੰ ਕਿਹਾ ਕਿ ਆਊਟਡੋਰ ਇਸ਼ਤਿਹਾਰਬਾਜ਼ੀ ਵਿੱਚ ਡਿਜੀਟਲ ਮਾਧਿਅਮਾਂ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਆਊਟਡੋਰ ਐਡਵਰਟਾਈਜ਼ਿੰਗ ਕਮੇਟੀ ਦੀ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ (DC Aashika Jain) ਕਿਹਾ ਕਿ ਮੋਹਾਲੀ ਪੰਜਾਬ ਦੇ ਆਈ.ਟੀ. ਗੇਟਵੇ ਵਜੋਂ ਉੱਭਰ ਰਿਹਾ ਹੈ, ਇਸ ਲਈ ਸ਼ਹਿਰ ਵਿੱਚ ਇਸ਼ਤਿਹਾਰ ਸੇਵਾਵਾਂ ਹਾਸਲ ਕਰਨ ਤੇ ਮੁੱਹਈਆ ਕਰਵਾਉਣ ਵਾਲਿਆਂ ਨੂੰ ਡਿਜੀਟਲ ਮੌਕੇ ਪ੍ਰਦਾਨ ਕਰਨ ਲਈ ਸੇਵਾਵਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਮਾਧਿਅਮ ਦੀ ਵਰਤੋਂ ਸਭ ਤੋਂ ਪਹਿਲਾਂ ਏਅਰਪੋਰਟ ਰੋਡ ‘ਤੇ ਕੀਤੀ ਜਾਵੇਗੀ ਕਿਉਂਕਿ ਇਸ ਸੜਕ ‘ਤੇ ਵਿਗਿਆਪਨਾ ਲਈ ਵੱਡੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਮੇਂ-ਸਮੇਂ ‘ਤੇ ਜਾਰੀ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਹੀ ਡਿਜੀਟਲ ਵਿਗਿਆਪਨ ਸਾਈਟਾਂ ਦੀ ਸੰਭਾਵਨਾ ਦਾ ਪਤਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਕਮੇਟੀ ਜ਼ਿਲ੍ਹੇ ਵਿੱਚ ਆਊਟਡੋਰ ਇਸ਼ਤਿਹਾਰਬਾਜ਼ੀ ਨੂੰ ਨਿਯਮਤ ਕਰਨ ਲਈ ਸਾਰੇ ਹਿੱਸੇਦਾਰਾਂ ਜਿਵੇਂ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਡੀ ਸੀ ਦਫ਼ਤਰ ਵਿਖੇ ਸ਼ਹਿਰ ਦੇ ਵਸਨੀਕਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੁਝਾਵਾਂ ਦਾ ਵੀ ਸੁਆਗਤ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਨਫ਼ੇ ਅਤੇ ਨੁਕਸਾਨ ਨੂੰ ਧਿਆਨ ਵਿੱਚ ਰੱਖਿਆ ਜਾਵੇ। The post ਮੋਹਾਲੀ ‘ਚ ਇਸ਼ਤਿਹਾਰਬਾਜ਼ੀ ਦੇ ਡਿਜੀਟਲ ਮਾਧਿਅਮਾਂ ਦੀ ਸੰਭਾਵਨਾ ਲਈ ਜ਼ਿਲ੍ਹਾ ਆਊਟਡੋਰ ਐਡਵਰਟਾਈਜ਼ਿੰਗ ਕਮੇਟੀ ਦੀ ਬੈਠਕ ਜਲਦ: DC ਆਸ਼ਿਕਾ ਜੈਨ appeared first on TheUnmute.com - Punjabi News. Tags:
|
ਸਰਕਾਰੀ ਕਾਲਜ ਡੇਰਾਬੱਸੀ ਵਿਖੇ ਐਨ.ਐਸ.ਐਸ. ਯੂਨਿਟ ਵੱਲੋਂ 7 ਰੋਜ਼ਾ ਕੈਂਪ ਦੀ ਸ਼ੁਰੂਆਤ Thursday 02 November 2023 01:59 PM UTC+00 | Tags: aam-aadmi-party breaking-news derabassi government-college-derabassi latest-news news nss-camp punjabi-news the-unmute-breaking-news the-unmute-latest-update ਐਸ.ਏ.ਐਸ.ਨਗਰ, 2 ਨਵੰਬਰ 2023: ਅੱਜ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਐਨ.ਐਸ.ਐਸ. (NSS) ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਅਗਵਾਈ ਹੇਠ 7 ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪ ਦੀ ਸ਼ੁਰੂਆਤ ਐਨ.ਐਸ.ਐਸ.ਵਲੰਟੀਅਰਾਂ ਦੀ ਇੱਕ ਟੀਮ ਵੱਲੋਂ ਗੋਦ ਲਏ ਪਿੰਡ ਮੁਕੰਦਪੁਰ ਤੋਂ ਕੀਤੀ ਗਈ। ਇਸ ਮੌਕੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪਰਾਲੀ ਨਾ ਸਾੜਨ ਲਈ ਰੈਲੀ ਕੱਢੀ ਗਈ ਅਤੇ ਨਾਲ ਹੀ ਪਲਾਸਟਿਕ ਇੱਕਠਾ ਕਰਕੇ ਘਰ-ਘਰ ਜਾ ਕੇ ਲੋਕਾਂ ਨੂੰ ਪਲਾਸਟਿਕ ਦੀ ਦੂਰਵਰਤੋਂ ਬਾਰੇ ਜਾਗਰੂਕ ਕੀਤਾ । ਇਸ ਕੈਂਪ ਦੀ ਦੂਜੀ ਟੀਮ ਵੱਲੋਂ ਕਾਲਜ ਵਿੱਚ ਹੀ ਰਹਿ ਕੇ ਮੁਕੰਦਪੁਰ ਵਿੱਚ ਜਾਣ ਵਾਲੇ ਵਲੰਟੀਅਰਾਂ ਲਈ ਖਾਣਾ ਵੀ ਆਪਣੇ ਆਪ ਹੀ ਬਣਾਇਆ ਗਿਆ। ਇਸ ਮੌਕੇ ਡਾ. ਸੁਜਾਤਾ ਕੌਸ਼ਲ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਇਸ ਕੈਂਪ ਨੂੰ ਸ਼ੁਰੂ ਕਰਨ ਤੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਕੈਂਪ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਐਨ.ਐਸ.ਐਸ. (NSS) ਕਨਵੀਨਰ ਡਾ. ਅਮਰਜੀਤ ਕੌਰ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਬੋਮਿੰਦਰ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਸੁਨੀਲ ਕੁਮਾਰ, ਪ੍ਰੋ. ਕਿਰਨਪ੍ਰੀਤ ਕੌਰ, ਹਰਨਾਮ ਸਿੰਘ ਅਤੇ 50 ਐਨ.ਐਸ.ਐਸ. ਵਲੰਟੀਅਰ ਵੀ ਸ਼ਾਮਿਲ ਸਨ। The post ਸਰਕਾਰੀ ਕਾਲਜ ਡੇਰਾਬੱਸੀ ਵਿਖੇ ਐਨ.ਐਸ.ਐਸ. ਯੂਨਿਟ ਵੱਲੋਂ 7 ਰੋਜ਼ਾ ਕੈਂਪ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਐੱਸ.ਏ.ਐੱਸ. ਨਗਰ: ਫਸਟ ਲੈਵਲ ਚੈਕਿੰਗ ਬਾਅਦ ਈ.ਵੀ.ਐਮ/ਵੀਵੀਪੈਟ ਦੀ ਮੋਕ ਪੋਲ Thursday 02 November 2023 02:02 PM UTC+00 | Tags: breaking-news election-commission-of-india evm evm-machines latest-news mock-poll news punjab-election punjab-government the-unmute-breaking-news the-unmute-latest-news ਐੱਸ.ਏ.ਐੱਸ. ਨਗਰ, 2 ਨਵੰਬਰ 2023: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈ.ਵੀ.ਐਮ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਮਿਤੀ 16 ਅਕਤੂਬਰ 2023 ਤੋਂ ਸ਼ੁਰੂ ਹੋ ਕੇ ਮਿਤੀ 02 ਨਵੰਬਰ 2023 ਨੂੰ ਖ਼ਤਮ ਹੋ ਚੁੱਕੀ ਹੈ। ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਫਸਟ ਲੈਵਲ ਚੈਕਿੰਗ ਤੋਂ ਬਾਅਦ ਅੱਜ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਹਾਜ਼ਰੀ ਵਿੱਚ ਐਸ.ਏ.ਐਸ.ਨਗਰ ਦੇ ਸੁਪਰਵਾਈਜਰਾਂ ਵੱਲੋਂ ਕੁੱਲ ਈ.ਵੀ.ਐਮ.ਮਸ਼ੀਨਾਂ ਦਾ 2 ਫੀਸਦੀ (26 ਈ.ਵੀ.ਐਮ) ਤੇ 1000 ਵੋਟਾਂ ਲਈ, (26 ਈ.ਵੀ.ਐਮ) 500 ਵੋਟਾਂ ਲਈ ਅਤੇ 1 ਫੀਸਦੀ (13 ਈ.ਵੀ.ਐਮ) ਤੇ 1200 ਵੋਟਾਂ ਦੀ ਮੋਕ ਪੋਲ (mock poll) ਕੀਤੀ ਗਈ। ਇਹ ਕੰਮ ਜਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਦੀ ਦੇਖ ਰੇਖ ਵਿੱਚ ਮੁਕੰਮਲ ਕੀਤਾ ਗਿਆ। The post ਐੱਸ.ਏ.ਐੱਸ. ਨਗਰ: ਫਸਟ ਲੈਵਲ ਚੈਕਿੰਗ ਬਾਅਦ ਈ.ਵੀ.ਐਮ/ਵੀਵੀਪੈਟ ਦੀ ਮੋਕ ਪੋਲ appeared first on TheUnmute.com - Punjabi News. Tags:
|
ਮੋਹਾਲੀ: ਮਾਈਂਡਸਪਾਰਕ ਈ ਆਈ ਰਾਹੀਂ ਵਿਦਿਆਰਥੀਆਂ ਨੂੰ ਡਿਜੀਟਲ ਤੌਰ 'ਤੇ ਲੈਪਟਾਪ ਤੇ ਡੈਸਕਟਾਪ ਕੰਪਿਊਟਰਾਂ ਨਾਲ ਰੌਸ਼ਨ ਕਰਨ ਦੇ ਯਤਨ Thursday 02 November 2023 02:07 PM UTC+00 | Tags: breaking-news latest-news mindspark mohali news punjab-news the-unmute-breaking-news the-unmute-latest-news the-unmute-punjab ਐੱਸ.ਏ.ਐੱਸ. ਨਗਰ, 2 ਨਵੰਬਰ, 2023: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਅੱਜ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਮਾਈਂਡਸਪਾਰਕ ਈ ਆਈ ਵੱਲੋਂ ਅਪਣਾਏ ਗਏ 34 ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਵਧਾਉਣ ਲਈ ਸਕੂਲਾਂ ਨੂੰ ਲੈਪਟਾਪ (laptops) ਅਤੇ ਡੈਸਕਟਾਪ ਕੰਪਿਊਟਰ ਸੌਂਪੇ। ਮਾਈਂਡਸਪਾਰਕ ਈ ਆਈ ਦੇ ਸਹਯੋਗੀ ਯਤਨਾਂ ਇਸ ਤਹਿਤ ‘ਐਜੂਕੇਸ਼ਨਲ ਇਨੀਸ਼ੀਏਟਿਵ’ ਦੁਆਰਾ ਤਿਆਰ ਕੀਤਾ ਗਿਆ ਇੱਕ ਮਸਨੂਈ ਸਿਆਣਪ (ਏ ਆਈ) -ਸਮਰੱਥ ‘ਪਰਸਨਲਾਈਜ਼ਡ ਅਡੈਪਟਿਵ ਲਰਨਿੰਗ’ ਪਲੇਟਫਾਰਮ ਜੋ ਵਿੱਦਿਆਰਥੀ ਦੀ ਸਮਝ ਦੇ ਸਹੀ ਪੱਧਰ ‘ਤੇ ਪੜ੍ਹਾਉਣ ‘ਤੇ ਕੇਂਦ੍ਰਤ ਕਰਦਾ ਹੈ, ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਸਕੂਲਾਂ ਦੇ ਮੁਖੀਆਂ ਨੂੰ ਉਨ੍ਹਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਬੁਨਿਆਦੀ ਸਰੋਤਾਂ ਦੀ ਸਹੀ ਵਰਤੋਂ ਕਰਨ ਲਈ ਕਿਹਾ। ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਸ਼ੁਰੂ ਵਿੱਚ 21 ਸਕੂਲਾਂ ਚ ਸ਼ੁਰੂ ਹੋਏ ਇਸ ਪ੍ਰੋਗਰਾਮ ਨੂੰ ਹੁਣ ਜ਼ਿਲ੍ਹੇ ਦੇ 34 ਸਕੂਲਾਂ ਤੱਕ ਲਿਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਦੇ ਤਹਿਤ ਘੱਟੋ-ਘੱਟ ਪੰਜ ਕੰਪਿਊਟਰਾਂ ਵਾਲੇ ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿੱਚ ਉਪਲਬਧ ਈ-ਸਮੱਗਰੀ ਤੱਕ ਪਹੁੰਚ ਕਰਨ ਲਈ ਇੱਕ ਵਿਅਕਤੀਗਤ ਲੌਗਇਨ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਲਈ ਸਿੱਖਣ ਅਤੇ ਅਧਿਆਪਨ ਦੇ ਵਿਚਕਾਰ ਜੇਕਰ ਕੋਈ ਪਾੜਾ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ। ਮਾਈਂਡਸਪਾਰਕ ਦੀ ਸੂਬਾਈ ਮੁਖੀ ਪ੍ਰਿਆ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਵੀ ਵਿਦਿਆਰਥੀਆਂ ਵਿੱਚ ਸਿੱਖਣ ਦੇ ਪਾੜੇ ਨੂੰ ਘਟਾਉਣ ਦੇ ਉਦੇਸ਼ ਨਾਲ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਤਾਜ਼ਾ ਅਧਿਐਨ ਨੇ ਇਹ ਸਥਾਪਿਤ ਕੀਤਾ ਹੈ ਕਿ ਮਾਈਂਡਸਪਾਰਕ ਦੀ ਨਿਯਮਤ ਵਰਤੋਂ ਨਾਲ ਇੱਕ ਸਾਲ ਦੇ ਅੰਦਰ ਸਿੱਖਣ ਵਿੱਚ ਹੋਣ ਵਾਲੇ ਸੁਧਾਰਾਂ ਵਿੱਚ 5 ਗੁਣਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਟੈਬ/ਲੈਪਟਾਪ/ਡੈਸਕਟੌਪ ਅਤੇ ਹੈੱਡਫੋਨ ਪ੍ਰਦਾਨ ਕਰਕੇ ਉਸ ਦੇ ਸਿੱਖਣ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਡਿਜ਼ੀਟਲ ਤਰੀਕੇ ਨਾਲ ਲੈਸ ਕੀਤਾ ਜਾਵੇਗਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਅੰਗਰੇਜ ਸਿੰਘ ਅਤੇ ਪਰਮਿੰਦਰ ਕੌਰ ਨੇ ਮਾਈਂਡਸਪਾਰਕ ਪ੍ਰੋਗਰਾਮ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਯਕੀਨੀ ਤੌਰ ‘ਤੇ ਵਿਦਿਆਰਥੀਆਂ ਦੇ ਗਿਆਨ ਨੂੰ ਡਿਜੀਟਲ ਰੂਪ ਵਿੱਚ ਮਜ਼ਬੂਤ ਕਰਕੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਦਾ ਹੈ। ਜਿਨ੍ਹਾਂ ਸਕੂਲਾਂ ਦੇ ਸਕੂਲ ਮੁਖੀਆਂ/ਪ੍ਰਤੀਨਿਧੀਆਂ ਨੂੰ ਲੈਪਟਾਪ (laptops) ਅਤੇ ਡੈਸਕਟਾਪ ਦਿੱਤੇ ਗਏ ਸਨ, ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪੜੌਲ, ਮਾਨਕਪੁਰ ਸਰੀਫ਼, ਮੱਛਲੀ ਕਲਾਂ, ਕਰੌਰਾਂ ਖੁਰਦ, ਮੁਬਾਰਕਪੁਰ ਕੈਂਪ, ਮੌਲੀ ਬੈਦਵਾਨ, ਚੋਲਟਾ ਖੁਰਦ, ਛੱਤ, ਸਰਕਾਰੀ ਮਿਡਲ ਸਕੂਲ ਫੇਜ਼ 9, ਸਰਕਾਰੀ ਮਿਡਲ ਸਕੂਲ ਫੇਜ਼ 10, ਸਰਕਾਰੀ ਮਿਡਲ ਸਕੂਲ ਧਰਮਗੜ੍ਹ, ਸਰਕਾਰੀ ਮਿਡਲ ਸਕੂਲ ਸਨੇਟਾ ਅਤੇ ਸਰਕਾਰੀ ਮਿਡਲ ਸਕੂਲ ਕੰਬਾਲਾ ਸ਼ਾਮਿਲ ਹਨ। The post ਮੋਹਾਲੀ: ਮਾਈਂਡਸਪਾਰਕ ਈ ਆਈ ਰਾਹੀਂ ਵਿਦਿਆਰਥੀਆਂ ਨੂੰ ਡਿਜੀਟਲ ਤੌਰ ‘ਤੇ ਲੈਪਟਾਪ ਤੇ ਡੈਸਕਟਾਪ ਕੰਪਿਊਟਰਾਂ ਨਾਲ ਰੌਸ਼ਨ ਕਰਨ ਦੇ ਯਤਨ appeared first on TheUnmute.com - Punjabi News. Tags:
|
ਸਿਹਤ ਬੀਮਾ ਕਾਰਡ ਲਾਭਪਾਤਰੀ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ: ਡਾ. ਸੁਰਿੰਦਰਪਾਲ ਕੌਰ Thursday 02 November 2023 02:13 PM UTC+00 | Tags: ayushman-card breaking-news cricket-news health-insurance-card latest-news news punjab-government punjab-news the-unmute-latest-news ਖਰੜ/ਮੋਹਾਲੀ, 2 ਨਵੰਬਰ 2023: ਜਿਲ੍ਹਾ ਪ੍ਰਸ਼ਾਸ਼ਨ ਤੇ ਸਿਵਲ ਸਰਜਨ ਮੋਹਾਲੀ ਦੇ ਦਿਸ਼ਾ ਨਿਰਦੇਸ਼ ਤਹਿਤ ਭਾਗੋਮਾਜਰਾ ਦੇ ਕਮਿਊਨਿਟੀ ਸੈਂਟਰ ਵਿਖੇ ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ (health insurance card) ਬਣਾਉਣ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈੰਪ ਦੌਰਾਨ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਏ ਗਏ ਅਤੇ ਇਸ ਯੋਜਨਾ ਦੇ ਲਾਭ ਸਬੰਧੀ ਜਾਗਰੂਕ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਬਲਾਕ ਘੜੂੰਆਂ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿਚ ਵਾਧਾ ਕਰਨ ਦੇ ਮਕਸਦ ਨਾਲ ਵਿਸ਼ੇਸ਼ ਕੈਂਪ ਲਗਾ ਕੇ ਆਨਲਾਈਨ ਕਾਰਡ ਬਣਾਏ ਜਾ ਰਹੇ ਹਨ। ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਮਾਨਸੀ ਅਰੋੜਾ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਇਸ ਬੀਮਾ ਯੋਜਨਾ ਤਹਿਤ (health insurance card) ਹਰ ਇੱਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ। ਇਹਨਾਂ ਕਾਰਡਾਂ ਦੇ ਲਾਭਪਾਤਰੀਆਂ ਦੀਆਂ ਸ਼੍ਰੇਣੀਆਂ ਵਿਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਐਸ.ਈ.ਸੀ.ਸੀ. ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਹ ਕਾਰਡ ਵੈਬਸਾਈਟ https://beneficiary.nha.gov.in ਅਤੇ Ayushman App ਦੇ ਰਾਹੀਂ ਖੁਦ ਵੀ ਘਰ ਬੈਠੇ ਬਣਾਇਆ ਜਾ ਸਕਦਾ ਹੈ ਜਾਂ ਨਜਦੀਕੀ ਆਸ਼ਾ ਵਰਕਰਾਂ/ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰ ਇੰਦਰਵੀਰ ਕੌਰ, ਮਨਜਿੰਦਰ ਸਿੰਘ ਤੇ ਨਵਜੋਤ ਕੌਰ, ਆਸ਼ਾ ਵਰਕਰਾਂ ਅਤੇ ਲੇਬਰ ਵਿਭਾਗ ਤੋਂ ਅੰਮ੍ਰਿਤਪਾਲ ਸਿੰਘ ਵਲੋਂ ਬੀਮਾ ਕਾਰਡ ਬਣਾਏ ਗ The post ਸਿਹਤ ਬੀਮਾ ਕਾਰਡ ਲਾਭਪਾਤਰੀ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ: ਡਾ. ਸੁਰਿੰਦਰਪਾਲ ਕੌਰ appeared first on TheUnmute.com - Punjabi News. Tags:
|
DC ਆਸ਼ਿਕਾ ਜੈਨ ਨੇ ਪਰਾਲੀ ਦੇ ਪ੍ਰਬੰਧਨ ਲਈ ਬਦਲਵੇਂ ਤਰੀਕੇ ਅਪਣਾ ਕੇ ਮਿਸਾਲ ਕਾਇਮ ਕਰਨ ਵਾਲੇ ਕਿਸਾਨਾਂ ਦੀ ਖੇਤਾਂ 'ਚ ਜਾ ਕੇ ਕੀਤੀ ਹੌਸਲਾ ਅਫਜ਼ਾਈ Thursday 02 November 2023 02:17 PM UTC+00 | Tags: aashika-jain breaking-news dc-aashika-jain farmers news punjab-farmers the-unmute-breaking-news ਐਸ.ਏ.ਐਸ.ਨਗਰ, 02 ਨਵੰਬਰ 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹੇ ਵਿੱਚ ਸੀ ਆਰ ਐਮ ਮਸ਼ੀਨਰੀ ਨਾਲ ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨਾਂ (farmers) ਨੂੰ ਉਨ੍ਹਾਂ ਦੇ ਖੇਤਾਂ ਚ ਮਿਲ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ, "ਅਸੀਂ ਹੁਣ ਤੱਕ ਜ਼ਿਲ੍ਹੇ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵੱਡੀ ਗਿਣਤੀ (1098) ਉਪਲਬਧ ਕਰਵਾ ਦਿੱਤੀ ਹੈ।" ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹੁਣ ਅਸੀਂ ਕਣਕ ਦੀ ਬਿਜਾਈ ਲਈ ਛੋਟੇ ਟਰੈਕਟਰਾਂ ਨਾਲ ਚੱਲਣ ਵਾਲੇ 184 ਸਰਫੇਸ ਸੀਡਰ ਮੁਹੱਈਆ ਕਰਵਾ ਰਹੇ ਹਾਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਸਾਹਮਣੇ ਆਈਆਂ ਕਮੀਆਂ ਨੂੰ ਅਗਲੇ ਸੀਜ਼ਨ ਤੱਕ ਦੂਰ ਕਰ ਲਿਆ ਜਾਵੇਗਾ ਤਾਂ ਜੋ ਅੱਗ ਦੀਆਂ ਘਟਨਾਵਾਂ ਨੂੰ ਹੋਰ ਘੱਟ ਕੀਤਾ ਜਾ ਸਕੇ। ਕਰੀਬ 60 ਏਕੜ ਤੋਂ ਵੱਧ ਰਕਬੇ ਵਿੱਚ ਖੇਤੀ ਕਰਨ ਵਾਲੇ ਸਨਪ੍ਰੀਤ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਬੀਜੀ ਜਾਣ ਵਾਲੀ ਕਣਕ ਦੀ ਬਿਜਾਈ ਜ਼ਮੀਨ ਲਈ ਉਪਜਾਊ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਪਹਿਲਾਂ ਬੇਲਰ ਨਾਲ ਸੰਭਾਲਿਆ ਗਿਆ, ਫਿਰ ਰਹਿੰਦ-ਖੂੰਹਦ ਨੂੰ ਤਵੀਆਂ ਦੁਆਰਾ ਮਿੱਟੀ ਵਿੱਚ ਮਿਲਾਇਆ ਗਿਆ ਅਤੇ ਫਿਰ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੇ ਬੀਜ ਦੀ ਬਿਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਖਾਦਾਂ ਦੀ ਘੱਟ ਵਰਤੋਂ ਵਿੱਚ ਵੀ ਮਦਦ ਮਿਲਦੀ ਹੈ ਅਤੇ ਝਾੜ ਵੀ ਵਧਦਾ ਹੈ। ਡਿਪਟੀ ਕਮਿਸ਼ਨਰ ਨੇ ਬਾਅਦ ਵਿੱਚ ਰੁੜਕੀ ਪੁਖਤਾ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਨਵੀਂ ਸ਼ੁਰੂ ਕੀਤੀ ਮਸ਼ੀਨ ਸਰਫੇਸ ਸੀਡਰ ਦੇ ਕੰਮ ਨੂੰ ਦੇਖਿਆ। ਪਰਾਲੀ ਨੂੰ ਸਾੜੇ ਬਿਨਾਂ ਸੰਭਾਲਣ ਵਿੱਚ ਲੱਗੇ ਕਿਸਾਨਾਂ (farmers) ਦੇ ਯਤਨਾਂ ਨੂੰ ਉਤਸ਼ਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹੋਰਨਾਂ ਨੂੰ ਵੀ ਹਾਂ ਪਖੋ ਸੰਦੇਸ਼ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਖਰੜ ਗੁਰਬੀਰ ਸਿੰਘ ਕੋਹਲੀ, ਬੀਡੀਪੀਓ ਲੈਨਿਨ ਗਰਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। The post DC ਆਸ਼ਿਕਾ ਜੈਨ ਨੇ ਪਰਾਲੀ ਦੇ ਪ੍ਰਬੰਧਨ ਲਈ ਬਦਲਵੇਂ ਤਰੀਕੇ ਅਪਣਾ ਕੇ ਮਿਸਾਲ ਕਾਇਮ ਕਰਨ ਵਾਲੇ ਕਿਸਾਨਾਂ ਦੀ ਖੇਤਾਂ ‘ਚ ਜਾ ਕੇ ਕੀਤੀ ਹੌਸਲਾ ਅਫਜ਼ਾਈ appeared first on TheUnmute.com - Punjabi News. Tags:
|
ਮਾਨ ਸਰਕਾਰ ਪੰਜਾਬ 'ਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ Thursday 02 November 2023 02:23 PM UTC+00 | Tags: aam-aadmi-party breaking-news chetan-singh-jauramajra games latest-news mann-government news punjab-sports sports the-unmute-breaking-news ਐਸ.ਏ.ਐਸ.ਨਗਰ, 2 ਨਵੰਬਰ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਦੁਹਰਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸੂਬੇ ਵਿੱਚ ਖੇਡਾਂ (sports) ਦਾ ਅਨੁਕੂਲ ਮਾਹੌਲ ਸਿਰਜ ਕੇ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਵੀਰਵਾਰ ਸ਼ਾਮ ਨੂੰ ਮੋਹਾਲੀ ਦੇ ਢੇਲਪੁਰ ਵਿਖੇ ਯੂਨਾਈਟਿਡ ਰੋਲਰਜ਼ ਸਪੋਰਟਸ ਕਲੱਬ ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਜੰਮਪਲ 32 ਖਿਡਾਰੀਆਂ ਨੇ ਹਾਲ ਹੀ ਵਿੱਚ ਹੋਈਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ 20 ਤਗਮੇ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨਾ ਸਿਰਫ਼ ਖੇਤੀ ਲਈ ਉਪਜਾਊ ਹੈ ਸਗੋਂ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵੀ ਜਰਖੇਜ਼ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਐਡੀਸ਼ਨ ਵਿੱਚ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਰਾਜ ਭਰ ਵਿੱਚ ਕਰਵਾਏ 36 ਖੇਡ (sports) ਮੁਕਾਬਲਿਆਂ ਵਿੱਚ 4 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਹੈ।
ਇਸ ਮੁਕਾਬਲੇ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਦੇ 1200 ਦੇ ਕਰੀਬ ਸਕੇਟਰ ਰੋਲਰ ਸਪੋਰਟਸ ਦੇ 07 ਈਵੈਂਟਸ ਵਿੱਚ ਭਾਗ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਦੇਖ-ਰੇਖ ਹੇਠ ਮੋਹਾਲੀ ਯੂਨਾਈਟਿਡ ਰੋਲਰ ਸਪੋਰਟਸ ਕਲੱਬ (ਯੂ.ਆਰ.ਐਸ.ਸੀ.) ਵਿਖੇ ਮਾਰਸ਼ਲ ਆਰਟ ਗੱਤਕਾ, ਭੰਗੜਾ ਅਤੇ ਕਲਾਤਮਕ ਸਪੀਡ ਸਕੇਟਿੰਗ ਦੇ ਪ੍ਰਦਰਸ਼ਨ ਦਰਮਿਆਨ ਹੋਈ। । ਇਸ ਮੌਕੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ. (ਸੇਵਾਮੁਕਤ) ਪ੍ਰਧਾਨ ਅਤੇ ਸਿਮਰਨਜੀਤ ਸਿੰਘ ਸੱਗੂ (ਐਡਵੋਕੇਟ) ਜਨਰਲ ਸਕੱਤਰ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਪੀ.ਆਰ.ਐਸ.ਏ.) ਸਮੇਤ ਹਾਲ ਹੀ ਵਿੱਚ ਚੀਨ ਵਿਖੇ ਹੋਈ 19ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਸਕੇਟਿੰਗ ਮੈਡਲ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਕਵਾਡ ਹਾਕੀ, ਇਨਲਾਈਨ ਹਾਕੀ ਅਤੇ ਇਨਲਾਈਨ ਸਪੀਡ ਸਕੇਟਿੰਗ ਵਿੱਚ ਤਗਮੇ ਹਾਸਲ ਕੀਤੇ। The post ਮਾਨ ਸਰਕਾਰ ਪੰਜਾਬ ‘ਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News. Tags:
|
IND vs SL: ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਭਾਰਟੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁੱਜੀ Thursday 02 November 2023 03:31 PM UTC+00 | Tags: breaking-news news odi-world-cup odi-world-cup-semi-finals sri-lanka ਚੰਡੀਗੜ੍ਹ 02 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ ਹੈ। ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਆਪਣਾ ਲਗਾਤਾਰ ਸੱਤਵਾਂ ਮੈਚ ਜਿੱਤਿਆ ਅਤੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 357 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ 55 ਦੌੜਾਂ ‘ਤੇ ਹੀ ਸਿਮਟ ਗਈ। ਸ੍ਰੀਲੰਕਾ ਦੇ ਪੰਜ ਬੱਲੇਬਾਜ਼ ਸਿਫ਼ਰ ਦੇ ਸਕੋਰ ‘ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਅੱਠ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਭਾਰਤ ਲਈ ਮੁਹੰਮਦ ਸ਼ਮੀ ਨੇ ਪੰਜ ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ ਤਿੰਨ ਅਤੇ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ। The post IND vs SL: ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਭਾਰਟੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪੁੱਜੀ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest