TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਗੁਰਪ੍ਰਤਾਪ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ Tuesday 14 November 2023 06:30 AM UTC+00 | Tags: breaking-news canada-immigration kaur-immigration spouse-visa study-abroad study-in-canada study-in-qeubec ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ , 14 ਨਵੰਬਰ 2023: ਪਤਨੀ ਜਸਵਿੰਦਰ ਕੌਰ ਦੇ ਸਟੱਡੀ ਵੀਜ਼ਾ ਤੇ ਕੈਨੇਡਾ ਪਹੁੰਚਣ ਬਾਅਦ ਹੀ ਪਿੰਡ ਮਹਿਲ, ਜ਼ਿਲ੍ਹਾ ਮੋਗਾ ਦੇ ਗੁਰਪ੍ਰਤਾਪ ਸਿੰਘ (ਪੁੱਤਰ ਮਲਕੀਤ ਸਿੰਘ ਤੇ ਚਰਨਜੀਤ ਕੌਰ) ਨੂੰ ਕੈਨੇਡਾ ਦਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਸਪਾਊਸ ਵੀਜ਼ਾ (spouse visa) 16 ਦਿਨ੍ਹਾਂ 'ਚ ਮਿਲ ਗਿਆ ਹੈ। ਜਸਵਿੰਦਰ ਕੌਰ ਦਾ ਸਟੱਡੀ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਨੇ ਲਗਵਾ ਕੇ ਦਿੱਤਾ ਸੀ ਤੇ ਉਹ ਮਈ ਇਨਟੇਕ ਤੇ ਕੈਨੇਡਾ ਚਲੀ ਗਈ ਤੇ ਹੁਣ ਸ਼ਹਿਰ Montreal, Quebec ਵਿੱਚ ਪੜ੍ਹਾਈ ਕਰ ਰਹੀ ਹੈ। ਗੁਰਪ੍ਰਤਾਪ ਸਿੰਘ ਵੀ ਆਪਣੀ ਪਤਨੀ ਕੋਲ ਜਾ ਰਿਹਾ ਹੈ । ਗੁਰਪ੍ਰਤਾਪ ਸਿੰਘ ਦੀ ਪਹਿਲਾਂ ਕੋਈ ਰਿਫਿਊਜ਼ਲ ਨਹੀਂ | ਗੁਰਪ੍ਰਤਾਪ ਸਿੰਘ ਨੇ 02 ਸਤੰਬਰ 2023 ਨੂੰ ਫਾਈਲ ਲਗਾਈ ਸੀ ਅਤੇ 18 ਸਤੰਬਰ 2023 ਨੂੰ ਵੀਜ਼ਾ (spouse visa) ਆਇਆ | ਗੁਰਪ੍ਰਤਾਪ ਵੀ ਸ਼ਹਿਰ Montreal , Quebec ਜਾ ਰਿਹਾ ਹੈ | ਗੁਰਪ੍ਰਤਾਪ ਨੇ 2019 'ਚ ਬਾਰ੍ਹਵੀਂ ਪਾਸ ਕੀਤੀ ਹੈ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਗੁਰਪ੍ਰਤਾਪ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ ਦਿੱਤੀਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ । ਜੇਕਰ ਤੁਸੀ ਵੀ… 1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। 2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । 3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। 4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ:- 96926-00084 96927-00084 96928-00084 ਅੰਮ੍ਰਿਤਸਰ ਬਰਾਂਚ : 96923-00084 ਮੋਗਾ ਬਰਾਂਚ ਦਾ ਪਤਾ: ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ (Near Sri Satya Sai Murlidhar Ayurvedic College, Firozepur GT road, Duneke, Moga) ਅੰਮ੍ਰਿਤਸਰ ਬਰਾਂਚ ਦਾ ਪਤਾ : ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ (SCO 41, Veer Enclave, Near Golden Gate and Ryan International School , Bypass Road, Amritsar ) ਹੈਦਰਾਬਾਦ ਬਰਾਂਚ ਦਾ ਪਤਾ : (ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ) Office No.301, 3rd Floor, "Sonathalia Emerald", Raj Bhavan Road, Somajiguda, Hyderabad The post ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਗੁਰਪ੍ਰਤਾਪ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
Uttarkashi Tunnel Collapse: ਸੁਰੰਗ 'ਚ ਫਸੇ 40 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ Tuesday 14 November 2023 06:44 AM UTC+00 | Tags: breaking-news india-news latest-news news rescue rescue-operation the-unmute-breaking-news the-unmute-punjabi-news tunnel-collapse uttarkashi uttarkashi-tunnel uttarkashi-tunnel-collapse ਚੰਡੀਗੜ੍ਹ, 14 ਨਵੰਬਰ 2023: ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਸੁਰੰਗ (Uttarkashi Tunnel) ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਾਰਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਸਾਰੀ ਅਧੀਨ ਸੁਰੰਗ ‘ਚ ਜ਼ਮੀਨ ਖਿਸਕਣ ਤੋਂ ਬਾਅਦ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ। ਹੁਣ ਔਗਰ ਡਰਿਲਿੰਗ ਮਸ਼ੀਨ ਆਰਡਰ ਕੀਤੀ ਗਈ ਹੈ, ਇਹ ਮਸ਼ੀਨ ਮਲਬੇ ਵਿੱਚ 900 ਐਮਐਮ ਸਟੀਲ ਪਾਈਪ ਲਗਾਏਗੀ। ਸੁਰੰਗ ਵਿੱਚ ਫਸੇ ਮਜ਼ਦੂਰ ਇਨ੍ਹਾਂ 900 ਮੀਟਰ ਪਾਈਪਾਂ ਰਾਹੀਂ ਸੁਰੱਖਿਅਤ ਬਾਹਰ ਆ ਸਕਣਗੇ। 900 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਔਗਰ ਡਰਿਲਿੰਗ ਮਸ਼ੀਨ ਵੀ ਮੌਕੇ ‘ਤੇ ਪਹੁੰਚ ਗਈ ਹੈ। ਔਗਰ ਮਸ਼ੀਨ ਲਈ ਪਲੇਟਫਾਰਮ ਤਿਆਰ ਕਰ ਲਿਆ ਗਿਆ ਹੈ। ਔਗਰ ਡਰਿਲਿੰਗ ਮਸ਼ੀਨ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦੱਸ ਦਈਏ ਕਿ ਨਿਰਮਾਣ ਅਧੀਨ ਸੁਰੰਗ (Uttarkashi Tunnel) ‘ਚ ਉੱਪਰ ਤੋਂ ਲਗਾਤਾਰ ਡਿੱਗ ਰਹੀ ਮਿੱਟੀ ਬਚਾਅ ਕਾਰਜ ‘ਚ ਰੁਕਾਵਟ ਪੈਦਾ ਕਰ ਰਹੀ ਹੈ। ਅਜਿਹੇ ਵਿੱਚ ਹੁਣ ਇੱਕ ਪਾਈਪ ਪਾਈ ਜਾਵੇਗੀ ਤਾਂ ਜੋ ਮਲਬੇ ਨੂੰ ਰੋਕਿਆ ਜਾ ਸਕੇ। ਮਸ਼ੀਨ ਖੋਦ ਕੇ ਪਾਈਪ ਵਿਛਾਏਗੀ। ਮੰਨਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ‘ਚ 24 ਘੰਟੇ ਲੱਗ ਸਕਦੇ ਹਨ। ਰਣਜੀਤ ਕੁਮਾਰ ਸਿਨਹਾ ਨੇ ਸੁਰੰਗ ਦੇ ਅੰਦਰ ਜ਼ਮੀਨ ਖਿਸਕਣ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੁਰੰਗ ਦੇ ਅੰਦਰ ਸਾਰੇ ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਪਾਈਪਲਾਈਨ ਰਾਹੀਂ ਭੋਜਨ, ਪਾਣੀ ਅਤੇ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਐਸਡੀਆਰਐਫ ਦੇ ਕਮਾਂਡੈਂਟ ਮਣੀਕਾਂਤ ਮਿਸ਼ਰਾ ਨੇ ਕਰਮਚਾਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਚਾਅ ਦਾ ਭਰੋਸਾ ਦਿੱਤਾ। ਸਪਲਾਈ ਅਤੇ ਜ਼ਰੂਰੀ ਦਵਾਈਆਂ ਵੀ ਪਹੁੰਚਾਈਆਂ ਗਈਆਂ। ਮਣੀਕਾਂਤ ਮਿਸ਼ਰਾ ਨੇ ਵਾਕੀ-ਟਾਕੀ ਰਾਹੀਂ ਉੱਤਰਕਾਸ਼ੀ ਦੇ ਬ੍ਰਹਮਾਖਲ ਬੜਕੋਟ ਵਿਚਕਾਰ ਸੁਰੰਗ ਟੁੱਟਣ ਕਾਰਨ ਸੁਰੰਗ ਵਿੱਚ ਫਸੇ ਮਜ਼ਦੂਰਾਂ ਨਾਲ ਵਾਕੀ-ਟਾਕੀ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਵਰਕਰਾਂ ਦਾ ਹੌਸਲਾ ਵਧਾਇਆ। ਵਰਕਰਾਂ ਨੇ ਦੱਸਿਆ ਕਿ ਉਹ ਸਭ ਠੀਕ-ਠਾਕ ਹਨ। ਜ਼ਰੂਰੀ ਖਾਣ-ਪੀਣ ਦੀਆਂ ਵਸਤੂਆਂ ਕੰਪ੍ਰੈਸਰਾਂ ਰਾਹੀਂ ਮਜ਼ਦੂਰਾਂ ਤੱਕ ਪਹੁੰਚਾਈਆਂ ਗਈਆਂ। ਜਿਕਰਯੋਗ ਹੈ ਕਿ ਬੀਤੀ ਸ਼ਨੀਵਾਰ ਰਾਤ 8 ਵਜੇ ਸ਼ੁਰੂ ਹੋਈ ਸੀ ਜਿਸ ਵਿਚ 45 ਮਜ਼ਦੂਰ ਕੰਮ ‘ਤੇ ਗਏ ਸਨ। ਇਹ ਸ਼ਿਫਟ ਵੱਡੀ ਦੀਵਾਲੀ ਵਾਲੇ ਦਿਨ ਐਤਵਾਰ ਸਵੇਰੇ 8 ਵਜੇ ਖਤਮ ਹੋਣੀ ਸੀ। ਇਸ ਤੋਂ ਬਾਅਦ ਸਾਰੇ ਮਜ਼ਦੂਰ ਆਪਣੇ ਸਾਥੀਆਂ ਨਾਲ ਦੀਵਾਲੀ ਦੀ ਛੁੱਟੀ ਮਨਾ ਸਕੇ ਪਰ ਇਸ ਤੋਂ ਪਹਿਲਾਂ ਹੀ ਸੁਰੰਗ ਦੇ ਸਿਲਕਿਆਰਾ ਮੂੰਹ ਦੇ ਅੰਦਰ ਕਰੀਬ 230 ਮੀਟਰ ਤੱਕ ਸੁਰੰਗ ਟੁੱਟ ਗਈ। ਇਸ ਦੌਰਾਨ ਪੰਜ ਮਜ਼ਦੂਰ ਭੱਜ ਕੇ ਬਾਹਰ ਆ ਗਏ ਅਤੇ ਬਾਕੀ 40 ਮਜ਼ਦੂਰ ਸੁਰੰਗ ਦੇ ਅੰਦਰ ਹੀ ਫਸ ਗਏ। ਸੁਰੰਗ ਦੇ ਨਿਰਮਾਣ ਦੇ ਕੰਮ ‘ਚ ਲੱਗੇ ਝਾਰਖੰਡ ਨਿਵਾਸੀ ਮਜ਼ਦੂਰ ਹੇਮੰਤ ਨਾਇਕ ਨੇ ਦੱਸਿਆ ਕਿ 12 ਘੰਟੇ ਦੀ ਸ਼ਿਫਟ ‘ਚ ਕਰੀਬ 65 ਤੋਂ 70 ਮਜ਼ਦੂਰ ਕੰਮ ਕਰਦੇ ਹਨ। The post Uttarkashi Tunnel Collapse: ਸੁਰੰਗ ‘ਚ ਫਸੇ 40 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ appeared first on TheUnmute.com - Punjabi News. Tags:
|
IND vs NZ Semifinal: ਭਾਰਤ-ਨਿਊਜ਼ੀਲੈਂਡ ਵਿਚਾਲੇ ਭਲਕੇ ਸੈਮੀਫਾਈਨਲ ਮੁਕਾਬਲਾ, ਪਿੱਚ ਦਾ ਨਿਰੀਖਣ ਕਰਨ ਪੁੱਜੇ ਭਾਰਤੀ ਕੋਚ Tuesday 14 November 2023 07:11 AM UTC+00 | Tags: breaking-news cricket-news indian-coach indian-team ind-vs-nz latest-news news new-zealand odi-world-cup odi-world-cup-2023 world-cup-semifinal ਚੰਡੀਗੜ੍ਹ, 14 ਨਵੰਬਰ 2023: (IND vs NZ) ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਲੀਗ ਪੜਾਅ ‘ਚ ਅਜੇਤੂ ਰਹੀ ਅਤੇ ਆਪਣੇ ਸਾਰੇ ਮੈਚ ਜਿੱਤ ਕੇ 18 ਅੰਕਾਂ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਰਹਿ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੂੰ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੀਵੀ ਟੀਮ ਨੇ 10 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਰਹਿ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਨੇ ਇਸ ਵਿਸ਼ਵ ਕੱਪ ਦੇ ਆਪਣੇ ਪੰਜਵੇਂ ਮੈਚ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ । ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਸਾਰੀਆਂ 10 ਵਿਕਟਾਂ ਗੁਆ ਕੇ 273 ਦੌੜਾਂ ਬਣਾਈਆਂ। ਭਾਰਤੀ ਟੀਮ ਨੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ (IND vs NZ) ਵਿੱਚ ਵੀ ਇਸੇ ਟੀਮ ਦਾ ਸਾਹਮਣਾ ਕੀਤਾ ਸੀ ਅਤੇ ਲੋਕ ਅੱਜ ਵੀ ਉਸ ਦੀ ਹਾਰ ਨੂੰ ਯਾਦ ਕਰਦੇ ਹਨ। ਅਜਿਹੇ ‘ਚ ਭਾਰਤੀ ਟੀਮ ਹਾਰ ਦਾ ਬਦਲਾ ਲੈਣ ਲਈ ਇਸ ਮੈਚ ‘ਚ ਉਤਰੇਗੀ। ਇਹ ਮੈਚ ਕਾਫੀ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਕੀਵੀ ਟੀਮ ਕਾਫੀ ਮਜ਼ਬੂਤ ਹੈ। ਹਾਲਾਂਕਿ ਪਿਛਲੇ ਪੰਜ ‘ਚੋਂ ਚਾਰ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੇਨ ਵਿਲੀਅਮਸਨ ਦੀ ਵਾਪਸੀ ਨੇ ਇਸ ਟੀਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰ ਦਿੱਤਾ ਹੈ। ਸੈਮੀਫਾਈਨਲ ‘ਚ ਸਖਤ ਚੁਣੌਤੀ ਦੇ ਮੱਦੇਨਜ਼ਰ ਭਾਰਤੀ ਕੋਚਿੰਗ ਸਟਾਫ ਤੁਰੰਤ ਕੰਮ ‘ਚ ਜੁੱਟ ਗਿਆ ਹੈ। ਭਾਰਤੀ ਕੋਚ ਨੇ ਨਿਊਜ਼ੀਲੈਂਡ ਵਿਰੁੱਧ ਆਪਣੇ ਅਹਿਮ ਸੈਮੀਫਾਈਨਲ ਲਈ ਮੁੰਬਈ ਪਹੁੰਚਣ ਤੋਂ ਤੁਰੰਤ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ, ਗੇਂਦਬਾਜ਼ੀ ਕੋਚ ਪਾਰਸ ਮਾਮਬਰੇ ਅਤੇ ਫੀਲਡਿੰਗ ਕੋਚ ਟੀ ਦਿਲੀਪ ਦੇ ਨਾਲ ਵਾਨਖੇੜੇ ਸਟੇਡੀਅਮ ਦੀ ਪਿੱਚ ਦਾ ਨਿਰੀਖਣ ਕੀਤਾ ਹੈ । The post IND vs NZ Semifinal: ਭਾਰਤ-ਨਿਊਜ਼ੀਲੈਂਡ ਵਿਚਾਲੇ ਭਲਕੇ ਸੈਮੀਫਾਈਨਲ ਮੁਕਾਬਲਾ, ਪਿੱਚ ਦਾ ਨਿਰੀਖਣ ਕਰਨ ਪੁੱਜੇ ਭਾਰਤੀ ਕੋਚ appeared first on TheUnmute.com - Punjabi News. Tags:
|
ਐੱਸ.ਪੀ ਸਿਟੀ ਮੋਹਾਲੀ ਦਾ ਰੀਡਰ ਗੁਰਜੀਤ ਗਿੱਲ ਆਪਣੇ ਪਲੇਠੇ ਦੇ ਜੱਟਾਂ ਦੇ ਪੁੱਤ" ਜਰੀਏ ਸੰਗੀਤਕ ਦੁਨੀਆ ਚ ਸ਼ਾਮਲ ਹੋਇਆ Tuesday 14 November 2023 07:19 AM UTC+00 | Tags: breaking-news gurjeet-gill mohali news sas-nagar the-unmute-breaking-news ਐਸ.ਏ.ਐਸ. ਨਗਰ 14 ਨਵੰਬਰ 2023: ਪੰਜਾਬ ਪੁਲਿਸ ਦੇ ਜਿਲ੍ਹਾ ਐਸ ਏ ਐਸ ਨਗਰ ਵਿਖੇ ਤੈਨਾਤ ਐਸ ਪੀ (ਸ਼ਹਿਰੀ), ਆਕਾਸ਼ਦੀਪ ਸਿੰਘ ਔਲਖ ਦੇ ਰੀਡਰ ਗੁਰਜੀਤ ਗਿੱਲ ਵੱਲੋਂ ਆਪਣੇ ਅਫਸਰ ਸਾਹਿਬਾਨ ਤੇ ਦੋਸਤਾਂ ਮਿੱਤਰਾਂ ਦੀ ਹੱਲਾ ਸ਼ੇਰੀ ਸਦਕੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਜਰੀਏ ਨਾਮਵਾਰ ਗਾਇਕ ਸ਼ਿਵਜੋਤ ਨਾਲ ਆਪਣਾ ਪਹਿਲਾ ਟਰੈਕ “ਜੱਟਾਂ ਦੇ ਪੁੱਤ” ਲੈ ਕੇ ਸੰਗੀਤਿਕ ਦੁਨੀਆਂ ਵਿੱਚ ਹਾਜ਼ਰ ਹੋਇਆ ਹੈ। ਸਕੂਲ ਲੈਵਲ ਤੋਂ ਕਾਲਜ ਲੈਵਲ ਤੱਕ ਵੱਖ- ਵੱਖ ਸੱਭਿਆਚਾਰਿਕ ਪ੍ਰੋਗਰਾਮਾਂ ,ਦੋਸਤਾਂ ਮਿੱਤਰਾਂ ਦੀ ਮਹਿਫ਼ਿਲ ਚ ਆਪਣੇ ਫਨ ਦਾ ਮੁਜਰਹਾ ਕਰਨ ਵਾਲੇ ਗੁਰਜੀਤ ਨੇ ਇਸ ਟਰੈਕ ਜਰੀਏ ਆਪਣੇ ਸ਼ੌਂਕ ਨੂੰ ਹੋਰ ਅੱਗੇ ਵਧਾਉਣ ਦਾ ਇੱਕ ਬੇਹਤਰੀਨ ਉਪਰਾਲਾ ਕੀਤਾ ਹੈ। ਯੂ ਟਿਊਬ ਤੇ ਰਿਲੀਜ਼ ਕੀਤੇ ਇਸ ਗਾਣੇ ਦੇ ਅਵਰਾਜ ਵੱਲੋਂ ਲਿਖੇ ਬੋਲਾਂ ਨੂੰ ਜੁਗਰਾਜ ਦੀਆਂ ਸੰਗੀਤਕ ਧੁਨਾਂ ਚ ਗੁਰਜੀਤ ਗਿੱਲ ਨੇ ਸ਼ਾਨਦਾਰ ਤਰੀਕੇ ਨਾਲ ਗਾਇਆ ਹੈ। ਡੋਜ ਆਫ ਮਿਊਜਿਕ ਕੰਪਨੀ ਵੱਲੋਂ ਰਿਲੀਜ਼ ਇਸ ਗਾਣੇ ਦੇ ਪ੍ਰੋਡਿਊਸਰ ਰਮਨ ਭੱਟੀ, ਸਹਾਇਕ ਪ੍ਰੋਡਿਊਸਰ ਅਭਿਨੀਤ ਧਾਲੀਵਾਲ, ਵੀਡੀਓ ਡਾਇਰੈਕਟਰ ਯਾਦੂ ਬਰਾੜ, ਪ੍ਰੋਜੈਕਟ ਮੈਨੇਜਰ ਹਰਮਨਜੋਤ ਤੇ ਕੈਮਰਾਮੈਨ ਜਸ਼ਨ ਨੰਬਰਦਾਰ ਤੇ ਮਾਰਕੀਟਿੰਗ ਮੈਨੇਜਰ ਜਤਿਨ ਗਰਗ ਵੱਲੋਂ ਕੀਤੀ ਮਿਹਨਤ ਸਾਫ ਝਲਕਦੀ ਹੈ। The post ਐੱਸ.ਪੀ ਸਿਟੀ ਮੋਹਾਲੀ ਦਾ ਰੀਡਰ ਗੁਰਜੀਤ ਗਿੱਲ ਆਪਣੇ ਪਲੇਠੇ ਦੇ ਜੱਟਾਂ ਦੇ ਪੁੱਤ” ਜਰੀਏ ਸੰਗੀਤਕ ਦੁਨੀਆ ਚ ਸ਼ਾਮਲ ਹੋਇਆ appeared first on TheUnmute.com - Punjabi News. Tags:
|
ਮੋਹਾਲੀ 'ਚ ਚੱਲ ਰਹੀ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਪ੍ਰਤੀਯੋਗਿਤਾ ਮੁਕੰਮਲ Tuesday 14 November 2023 07:23 AM UTC+00 | Tags: 35th-punjab-roller-skating-sports-competition breaking-news latest-news mohali news punjab-news punjab-police punjab-roller-skating-association skating-sports-competition the-unmute-breaking-news ਐਸ.ਏ.ਐਸ ਨਗਰ, 14 ਨਵੰਬਰ 2023: ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਰਹਿਨੁਮਾਈ ਹੇਠ ਮੋਹਾਲੀ (Mohali) ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਮੁਕਾਬਲੇ ਬੀਤੇ ਦਿਨ ਸੰਪੂਰਨ ਹੋ ਗਏ।ਸਮਾਪਤੀ ਮੌਕੇ ਇਨਾਮ ਵੰਡ ਸਮਾਗਮ ਚ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ, ਸਿਮਰਨਜੀਤ ਸਿੰਘ ਸੱਗੂ (ਐਡਵੋਕੇਟ) ਜਨਰਲ ਸਕਤੱਰ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਪੀ. ਆਰ. ਐੱਸ. ਏ.) ਨਾਲ ਸ਼੍ਰਜਨੀਸ਼ ਕੁਮਾਰ ਜੈਨ (ਬਾਟਾ ਇੰਡਸਟਰੀਜ਼), ਲੁਧਿਆਣਾ ਅਤੇ ਜਸਪਾਲ ਸਿੰਘ ਭਾਟੀਆ (ਟਿੰਬਰ ਮਰਚੈਂਟ), ਐਸ.ਬੀ.ਐਸ ਨਗਰ ਵੱਲੋਂ ਸ਼ਿਰਕਤ ਕੀਤੀ ਗਈ। ਇਸ ਖੇਡ ਮੁਕਾਬਲੇ ਵਿਚ ਪੰਜਾਬ ਦੇ 18 ਜਿਲਿਆਂ ਤੋਂ ਤਕਰੀਬਨ 750 ਖਿਡਾਰੀਆਂ (ਕੇਵਲ ਰੋਲਰ/ਇਨਲਾਈਨ ਹਾਕੀ ) ਵਲੋਂ ਭਾਗ ਲਿਆ ਗਿਆ। ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ ਦੁਆਰਾ ਇਸ ਖੇਡ ਨਾਲ ਸਬੰਧਤ ਸਮੁੱਚੀ ਪ੍ਰਬੰਧਕ ਟੀਮ ਨੂੰ ਪੰਜਾਬ ਵਿੱਚ ਰੋਲਰ ਸਪੋਰਟਸ ਦਾ ਪੱਧਰ ਵਧੇਰੇ ਉੱਚਾ ਚੁੱਕਣ ਅਤੇ ਪ੍ਰਚਾਰ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਖਿਡਾਰੀਆਂ ਦੁਆਰਾ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖੇਡਾਂ ਪ੍ਰਤੀ ਪੰਜਾਬ ਸਰਕਾਰ ਦੇ ਸੁਪਨੇ ਨੂੰ ਸਾਕਾਰ ਬਣਾਉਣ ਲਈ ਪ੍ਰਣ ਲਿਆ ਗਿਆ। ਇਸ ਖੇਡ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਚੁਣਵੇਂ ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਇੰਡੀਆ ਪੱਧਰ ਤੇ ਹੋਣ ਜਾ ਰਹੇ 61ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। The post ਮੋਹਾਲੀ ‘ਚ ਚੱਲ ਰਹੀ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਪ੍ਰਤੀਯੋਗਿਤਾ ਮੁਕੰਮਲ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਐਸ.ਬੀ.ਐਸ. ਨਗਰ ਦੀਆਂ ਅਨਾਜ ਮੰਡੀਆਂ 'ਚ ਲੇਬਰ ਤੇ ਟਰਾਂਸਪੋਰਟੇਸ਼ਨ ਟੈਂਡਰ ਘਪਲੇ ਨਾਲ ਸਬੰਧਤ ਇੱਕ ਹੋਰ ਕਾਬੂ Tuesday 14 November 2023 07:28 AM UTC+00 | Tags: breaking-news crime latest-news news punjab sbs-nagar tenders-scam the-unmute-breaking-news the-unmute-news vigilance-bureau ਚੰਡੀਗੜ੍ਹ, 14 ਨਵੰਬਰ 2023 : ਪੰਜਾਬ ਵਿਜੀਲੈਂਸ ਬਿਊਰੋ (VIGILANCE BUREAU) ਨੇ ਐਸ.ਬੀ.ਐਸ. ਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਵਿੱਚ ਧੋਖਾਧੜੀ ਕਰਨ ਵਾਲਿਆਂ 'ਚ ਸ਼ਾਮਲ ਇੱਕ ਹੋਰ ਭਗੌੜੇ ਮੁਲਜ਼ਮ ਅਜੈਪਾਲ ਵਾਸੀ ਪਿੰਡ ਉਧਨਵਾਲ, ਜਿਲ੍ਹਾ ਐਸ.ਬੀ.ਐਸ. ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਖਰੀਦ ਏਜੰਸੀਆਂ ਸਮੇਤ ਹੋਰ ਠੇਕੇਦਾਰਾਂ ਅਤੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਵਿੱਚ ਘਪਲਾ ਕਰਨ ਵਿੱਚ ਲੋੜੀਂਦਾ ਸੀ। ਉਹ ਕਾਫੀ ਸਮੇਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਪਰ ਵਿਜੀਲੈਂਸ ਬਿਊਰੋ ਵੱਲੋਂ ਲਗਾਤਾਰ ਉਸ ਦੇ ਟਿਕਾਣਿਆਂ ਉੱਤੇ ਦਿੱਤੀ ਜਾ ਰਹੀ ਦਬਿਸ਼ ਕਾਰਨ ਅੱਜ ਉਸਨੇ ਸਮਰੱਥ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿਸ ਉਪਰੰਤ ਵਿਜੀਲੈਂਸ ਬਿਊਰੋ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਉਸਦਾ ਦੋ ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ (VIGILANCE BUREAU) ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਦੇ ਸਬੰਧ ਵਿੱਚ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਉਨ੍ਹਾਂ ਦੇ ਨਿੱਜੀ ਸਹਾਇਕ ਪੰਕਜ ਕੁਮਾਰ ਉਰਫ ਮੀਨੂੰ ਮਲਹੋਤਰਾ, ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ, ਡੀਐਫਐਸਸੀ ਰਾਕੇਸ਼ ਭਾਸਕਰ ਤੋਂ ਇਲਾਵਾ ਇਸ ਧੋਖਾਧੜੀ ਅਤੇ ਗਬਨ ਰਾਹੀਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਤਿੰਨ ਠੇਕੇਦਾਰਾਂ ਤੇਲੂ ਰਾਮ, ਯਸ਼ਪਾਲ ਤੇ ਅਜੈਪਾਲ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਿਊਰੋ ਨੇ ਐਸ.ਬੀ.ਬੀ. ਨਗਰ ਜਿਲੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਇਸ ਘਪਲੇ ਦੀ ਜਾਂਚ ਕਰਨ ਉਪਰੰਤ ਉਕਤ ਦੋਸ਼ੀਆਂ ਖਿਲਾਫ ਧਾਰਾ 420, 409, 467 ਅਤੇ 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 8, 12, 13 (2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ 22-09-22 ਨੂੰ ਮੁਕੱਦਮਾ ਨੰਬਰ 18 ਦਰਜ ਕੀਤਾ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਾਲ 2020-2021 ਵਿੱਚ ਕਣਕ/ਝੋਨੇ/ਸਟਾਕ ਸਬੰਧੀ ਦਾਣਾ ਮੰਡੀਆਂ ਵਿੱਚ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਦੌਰਾਨ ਆਰ.ਐੱਸ. ਕੋ-ਆਪ੍ਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਦੇ ਪ੍ਰੋਪਰਾਈਟਰ ਹਨੀ ਕੁਮਾਰ ਨੇ ਨਵਾਂਸ਼ਹਿਰ ਅਤੇ ਰਾਹੋਂ ਕਲੱਸਟਰਾਂ ਲਈ ਟੈਂਡਰ ਜਮ੍ਹਾਂ ਕਰਵਾਏ ਸਨ, ਅਤੇ ਇਕ ਹੋਰ ਫਰਮ ਪੀ.ਜੀ. ਗੋਡਾਉਨ ਨੇ ਨਵਾਂਸ਼ਹਿਰ ਲਈ ਮੁੱਢਲੀਆਂ ਟੈਂਡਰ ਦਰਾਂ 'ਤੇ ਹੀ ਟੈਂਡਰ ਭਰੇ ਸਨ, ਜੋ ਵਿਭਾਗ ਵੱਲੋਂ ਬਿਨਾਂ ਕਿਸੇ ਠੋਸ ਆਧਾਰ/ਕਾਰਨ ਦੇ ਰੱਦ ਕਰ ਦਿੱਤੇ ਗਏ ਪਰ ਨਵਾਂਸ਼ਹਿਰ ਕਲੱਸਟਰ ਲਈ ਠੇਕੇਦਾਰ ਤੇਲੂ ਰਾਮ ਨੂੰ 71 ਫੀਸਦੀ ਅਤੇ ਰਾਹੋਂ ਕਲਸਟਰ ਲਈ 72 ਫੀਸਦੀ ਵੱਧ ਰੇਟਾਂ 'ਤੇ ਇਹ ਟੈਂਡਰ ਅਲਾਟ ਕਰ ਦਿੱਤੇ ਸਨ। ਬੁਲਾਰੇ ਨੇ ਦੱਸਿਆ ਕਿ ਬਾਅਦ ਵਿੱਚ ਸਾਲ 2022-23 ਲਈ ਟੈਂਡਰ ਮੰਗੇ ਗਏ ਅਤੇ ਉਕਤ ਹਨੀ ਕੁਮਾਰ ਨੇ ਆਪਣੀਆਂ ਉਪਰੋਕਤ ਫਰਮਾਂ ਤੋਂ ਰਾਹੋਂ ਕਲੱਸਟਰ ਅਤੇ ਨਵਾਂਸ਼ਹਿਰ ਕਲੱਸਟਰ ਵਿੱਚ ਲੇਬਰ ਦੇ ਕੰਮਾਂ ਲਈ ਮੁਢਲੀਆਂ ਦਰਾਂ 'ਤੇ ਦੁਬਾਰਾ ਟੈਂਡਰ ਜਮ੍ਹਾਂ ਕਰਵਾਏ, ਪਰ ਜ਼ਿਲ੍ਹਾ ਟੈਂਡਰ ਅਲਾਟਮੈਂਟ ਕਮੇਟੀ ਨੇ ਉਸ ਦੇ ਟੈਂਡਰਾਂ ਨੂੰ ਰੱਦ ਕਰ ਦਿੱਤਾ ਅਤੇ ਨਵਾਂਸ਼ਹਿਰ ਕਲੱਸਟਰ ਦੇ ਕੰਮਾਂ ਲਈ ਠੇਕੇਦਾਰ ਅਜੈਪਾਲ ਨੂੰ ਲੇਬਰ ਟੈਂਡਰ 73 ਫੀਸਦੀ ਅਤੇ ਰਾਹੋਂ ਕਲਸਟਰ ਵਿੱਚ 72 ਫੀਸਦੀ ਵੱਧ ਰੇਟਾਂ 'ਤੇ ਅਲਾਟ ਕਰ ਦਿੱਤੇ। ਬੁਲਾਰੇ ਨੇ ਅੱਗੇ ਦੱਸਿਆ ਕਿ ਠੇਕੇਦਾਰ ਤੇਲੂ ਰਾਮ ਅਤੇ ਯਸ਼ਪਾਲ ਨੇ ਸਾਲ 2020-21 ਦੇ ਟੈਂਡਰ ਭਰਨ ਸਮੇਂ ਅਤੇ ਠੇਕੇਦਾਰ ਅਜੈਪਾਲ ਨੇ ਸਾਲ 2020-21 ਅਤੇ 2022-23 ਦੌਰਾਨ ਮਾਲ ਦੀ ਢੋਆ-ਢੁਆਈ ਸਬੰਧੀ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਸਬੰਧੀ ਜੋ ਆਨਲਾਈਨ ਸੂਚੀਆਂ ਨੱਥੀ ਕੀਤੀਆਂ ਸਨ, ਉਹ ਸਬੰਧਤ ਜ਼ਿਲ੍ਹਾ ਟਰਾਂਸਪੋਰਟ ਅਥਾਰਟੀਆਂ ਦੁਆਰਾ ਤਸਦੀਕ ਕੀਤੀਆਂ ਗਈਆਂ ਸਨ ਪਰ ਜਾਂਚ ਦੌਰਾਨ ਪਾਇਆ ਗਿਆ ਕਿ ਠੇਕੇਦਾਰਾਂ ਵੱਲੋਂ ਦਿੱਤੀਆਂ ਗਈਆਂ ਇਨ੍ਹਾਂ ਸੂਚੀਆਂ ਵਿੱਚ ਵੱਡੀ ਗਿਣਤੀ ਵਿੱਚ ਸਕੂਟਰ, ਮੋਟਰਸਾਈਕਲ, ਕਾਰਾਂ, ਪਿਕਅੱਪ, ਟਰੈਕਟਰ ਟਰਾਲੇ, ਕਲੋਜ਼ ਬਾਡੀ ਟਰੱਕ, ਐਲ.ਪੀ.ਜੀ. ਟੈਂਕਰ ਅਤੇ ਹਾਰਵੈਸਟਰ ਆਦਿ ਵਾਹਨਾਂ ਦਾ ਜ਼ਿਕਰ ਹੈ, ਜਦੋਂ ਕਿ ਅਜਿਹੇ ਵਾਹਨਾਂ 'ਤੇ ਅਨਾਜ ਢੋਇਆ ਹੀ ਨਹੀਂ ਜਾ ਸਕਦਾ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੇਟ ਪਾਸਾਂ ਵਿੱਚ ਦਰਸਾਏ ਗਏ ਜਾਅਲੀ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਦੇ ਨਾਲ-ਨਾਲ ਇਨ੍ਹਾਂ ਗੇਟ ਪਾਸਾਂ ਵਿੱਚ ਦਰਸਾਏ ਗਏ ਅਨਾਜ ਦੀ ਮਾਤਰਾ ਸਬੰਧੀ ਵੇਰਵੇ ਵੀ ਜਾਅਲੀ ਹਨ, ਜਿੰਨਾਂ ਰਾਹੀਂ ਫਰਜ਼ੀ ਰਿਪੋਰਟਿੰਗ ਅਤੇ ਗਬਨ ਕਰਨ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੇ ਉਕਤ ਠੇਕੇਦਾਰਾਂ ਨੂੰ ਇਨ੍ਹਾਂ ਜਾਅਲੀ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਹੀ ਕੀਤੇ ਹੋਏ ਕੰਮਾਂ ਲਈ ਪੈਸੇ ਵੀ ਜਾਰੀ ਕਰ ਦਿੱਤੇ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਟੈਂਡਰ ਪ੍ਰਕਿਰਿਆ ਦੌਰਾਨ ਉਕਤ ਠੇਕੇਦਾਰਾਂ ਵੱਲੋਂ ਮੁਹੱਈਆ ਕਰਵਾਈ ਗਈ ਲੇਬਰ ਦੇ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਨ੍ਹਾਂ 'ਚੋਂ ਕਈ ਆਧਾਰ ਕਾਰਡ ਨਾਬਾਲਗ ਮਜ਼ਦੂਰਾਂ ਦੇ ਹਨ, ਕਈ ਆਧਾਰ ਕਾਰਡ 60 ਸਾਲ ਤੋਂ ਵਡੇਰੀ ਉਮਰ ਦੇ ਬਜ਼ੁਰਗਾਂ ਦੇ ਹਨ ਅਤੇ ਬਹੁਤ ਸਾਰੇ ਆਧਾਰ ਕਾਰਡ ਪੜ੍ਹਨਯੋਗ ਹੀ ਨਹੀਂ ਹਨ। ਤੱਥਾਂ ਅਨੁਸਾਰ ਜ਼ਿਲ੍ਹਾ ਟੈਂਡਰ ਕਮੇਟੀ ਨੂੰ ਸਬੰਧਤ ਠੇਕੇਦਾਰਾਂ ਦੀ ਇਹ ਤਕਨੀਕੀ ਬੋਲੀ ਰੱਦ ਕਰਨੀ ਚਾਹੀਦੀ ਸੀ, ਪਰ ਉਨ੍ਹਾਂ ਵੱਲੋਂ ਨਹੀਂ ਕੀਤੀ ਗਈ। ਇਸ ਤਰਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੇ ਆਪਸੀ ਮਿਲੀਭੁਗਤ ਨਾਲ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਇਹ ਧੋਖਾਧੜੀ ਕੀਤੀ ਹੈ। ਇਸੇ ਤਫ਼ਤੀਸ਼ ਦੇ ਆਧਾਰ 'ਤੇ ਉਕਤ ਦੋਸ਼ੀਆਂ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ (VIGILANCE BUREAU) ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਮੁਲਜ਼ਮਾਂ ਭਾਰਤ ਭੂਸ਼ਣ ਆਸ਼ੂ, ਮੀਨੂੰ ਮਲਹੋਤਰਾ, ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਜ਼ਮ ਡੀਐਫਐਸਸੀ ਰਾਕੇਸ਼ ਭਾਸਕਰ ਦਾ ਪਹਿਲਾਂ ਹੀ ਦੇਹਾਂਤ ਹੋ ਗਿਆ ਹੈ ਜਦਕਿ ਮੁਅੱਤਲ ਹੋ ਚੁੱਕੇ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਵਿਜੀਲੈਂਸ ਬਿਊਰੋ ਦੀ ਚਾਰਾਜੋਈ ਸਦਕਾ ਲੁਧਿਆਣਾ ਦੀ ਸਮਰੱਥ ਅਦਾਲਤ ਭਗੌੜਾ ਮੁਜਰਮ ਕਰਾਰ ਦੇ ਦਿੱਤਾ ਗਿਆ ਹੈ। The post ਵਿਜੀਲੈਂਸ ਬਿਊਰੋ ਵੱਲੋਂ ਐਸ.ਬੀ.ਐਸ. ਨਗਰ ਦੀਆਂ ਅਨਾਜ ਮੰਡੀਆਂ ‘ਚ ਲੇਬਰ ਤੇ ਟਰਾਂਸਪੋਰਟੇਸ਼ਨ ਟੈਂਡਰ ਘਪਲੇ ਨਾਲ ਸਬੰਧਤ ਇੱਕ ਹੋਰ ਕਾਬੂ appeared first on TheUnmute.com - Punjabi News. Tags:
|
ਗੁਰਦਾਸਪੁਰ 'ਚ 21 ਨਵੰਬਰ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ Tuesday 14 November 2023 07:37 AM UTC+00 | Tags: breaking-news dr-himanshu-agarwal gurdaspur gurdaspur-police holiday latest-news news the-unmute-breaking-news ਚੰਡੀਗੜ੍ਹ, 14 ਨਵੰਬਰ 2023 : ਗੁਰਦਾਸਪੁਰ (Gurdaspur) ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ ਮਿਤੀ 21 ਨਵੰਬਰ 2023 ਨੂੰ ਉੱਪ ਮੰਡਲ ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਲੋਕਲ ਛੁੱਟੀ ਘੋਸ਼ਿਤ ਕੀਤੀ ਹੈ। ਸਥਾਨਕ ਛੁੱਟੀ ਦਾ ਐਲਾਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਦਿਨ ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ। The post ਗੁਰਦਾਸਪੁਰ ‘ਚ 21 ਨਵੰਬਰ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ ਬਾਲ ਦਿਵਸ 'ਤੇ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ Tuesday 14 November 2023 07:43 AM UTC+00 | Tags: childrens-day latest-news news punjab punjab-government punjab-news the-unmute-breaking-news the-unmute-punjabi-news ਚੰਡੀਗੜ੍ਹ, 14 ਨਵੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲ ਦਿਵਸ (Children’s Day) ਦੀਆਂ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ | ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਤੇ ਨਾਲ ਹੀ ਬੱਚਿਆਂ ਦੀ ਕਲਾ ਨੂੰ ਨਿਖਾਰਨ ਤੇ ਮੁਕਾਮ ਦੇਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ | ਸੱਚੇ ਮਨ ਨਾਲ ਕੋਸ਼ਿਸ਼ਾਂ ਜਾਰੀ ਹਨ ਅਤੇ ਯਕੀਨਨ ਨਤੀਜੇ ਵੀ ਸ਼ਾਨਦਾਰ ਆ ਰਹੇ ਹਨ | The post CM ਭਗਵੰਤ ਮਾਨ ਨੇ ਬਾਲ ਦਿਵਸ ‘ਤੇ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ appeared first on TheUnmute.com - Punjabi News. Tags:
|
ਅਮਰੀਕਾ 'ਚ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ Tuesday 14 November 2023 07:54 AM UTC+00 | Tags: america breaking-news death-of-a-punjabi-youth dhimmanwali news punjabi-youth punjabi-youth-in-canada ਚੰਡੀਗੜ੍ਹ, 14 ਨਵੰਬਰ 2023: ਅਮਰੀਕਾ ਵਿੱਚ ਪੰਜਾਬੀ ਨੌਜਵਾਨ (Punjabi youth) ਦੀ ਸੜਕ ਹਾਦਸੇ ਵਿੱਚ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਕੋਟਕਪੂਰਾ ਦੇ ਨਜ਼ਦੀਕੀ ਪਿੰਡ ਢੀਮਾਂ ਵਾਲੀ ਦੇ ਇੱਕ ਨੌਜਵਾਨ ਜੋ ਕਿ ਕੈਨੇਡਾ ਦੇ ਸ਼ਹਿਰ ਰੇਜੀਨਾ ਵਿੱਚ ਰਹਿੰਦੇ ਪਰਮਪ੍ਰੀਤ ਸਿੰਘ ਦਿਓਲ (26 ਸਾਲ) ਦੀ ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ । ਮ੍ਰਿਤਕ ਪਰਮਪ੍ਰੀਤ ਸਿੰਘ ਦਿਓਲ (26) ਦੇ ਚਾਚਾ ਚਮਕੌਰ ਸਿੰਘ, ਟੈਕਸਾਸ ਵਿਖੇ ਵਾਪਰੇ ਭਿਆਨਕ ਟਰਾਲੇ ਨਾਲ ਹਾਦਸੇ ਦੌਰਾਨ ਪਰਮਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦਿਓਲ ਦੀ ਦਰਦਨਾਕ ਮੌਤ ਹੋ ਗਈ ਅਤੇ ਉਸ ਦਾ ਦੋਸਤ ਸੁਖਮਨ ਸਿੰਘ ਸਿੱਧੂ ਵਾਸੀ ਮੂਸੇਵਾਲਾ (ਮਾਨਸਾ) ਗੰਭੀਰ ਜ਼ਖਮੀ ਹੋ ਗਿਆ | ਉਭਾ ਨੇ ਦੱਸਿਆ ਕਿ ਪੰਜਾਬੀ ਨੌਜਵਾਨ (Punjabi youth) ਪਰਮਪ੍ਰੀਤ ਸਿੰਘ ਕਰੀਬ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਅਜੇ ਬੈਚਲਰ ਸੀ। ਮ੍ਰਿਤਕ ਪਰਮਪ੍ਰੀਤ ਸਿੰਘ ਪੰਜਗਰਾਈ ਕਲਾ ਦੇ ਪ੍ਰਸਿੱਧ ਸਮਾਜ ਸੇਵੀ ਸੁਖਮੰਦਰ ਸਿੰਘ ਬਰਾੜ ਦਾ ਭਾਣਜਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿੱਚ ਅਧਿਆਪਕਾ ਹੈ। ਕੈਨੇਡਾ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਹੋਈ ਇਸ ਦਰਦਨਾਕ ਮੌਤ ਕਾਰਨ ਪਰਿਵਾਰ ਸਮੇਤ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। The post ਅਮਰੀਕਾ ‘ਚ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ appeared first on TheUnmute.com - Punjabi News. Tags:
|
ਸਰਹਿੰਦ ਨਹਿਰ 'ਚੋਂ ਸ਼ੱਕੀ ਹਲਾਤਾਂ 'ਚ ਮਿਲੀ ਵਿਦਿਆਰਥੀ ਦੀ ਲਾਸ਼, 8 ਦਿਨਾਂ ਤੋਂ ਸੀ ਲਾਪਤਾ Tuesday 14 November 2023 08:13 AM UTC+00 | Tags: breaking-news murder nawanshahr-ropar-national-highway news police punjab-news relmajra sirhind-canal ਚੰਡੀਗੜ੍ਹ, 14 ਨਵੰਬਰ 2023: ਪੰਜਾਬ ਦੇ ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਰੇਲਮਾਜਰਾ ਦਾ ਇੱਕ ਵਿਦਿਆਰਥੀ ਪਿਛਲੇ 8 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਸਰਹਿੰਦ ਨਹਿਰ (Sirhind Canal) ‘ਚੋਂ ਸ਼ੱਕੀ ਹਲਾਤਾਂ ‘ਚ ਬਰਾਮਦ ਹੋਈ ਹੈ। ਨੌਜਵਾਨ ਖਰੜ ਕੈਂਪਸ ਦੇ ਰਿਆਤ ਬਾਹਰਾ ਕਾਲਜ ਵਿੱਚ ਬੀ-ਫਾਰਮੇਸੀ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਵੱਲੋਂ ਕਾਠਗੜ੍ਹ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਨੌਜਵਾਨ ਦੇ ਨਜ਼ਦੀਕੀ ਰਜਿੰਦਰ ਕੁਮਾਰ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਬੁਲਾਰੇ ਸੁਰਿੰਦਰ ਛਿੰਦਾ ਨੇ ਦੱਸਿਆ ਕਿ ਸੰਦੀਪ ਕੁਮਾਰ ਉਮੇਸ਼ ਕੁਮਾਰ ਵਾਸੀ ਰੇਲ ਮਾਜਰਾ ਦਾ ਲੜਕਾ ਸੀ। ਉਹ ਘਰ ਤੋਂ ਚੰਡੀਗੜ੍ਹ ਗਿਆ ਸੀ ਅਤੇ ਰੋਪੜ ਦੇ ਬੱਸ ਸਟੈਂਡ ‘ਤੇ ਮੋਟਰਸਾਈਕਲ ਖੜ੍ਹਾ ਕੀਤਾ ਸੀ। ਜਦੋਂ ਉਹ 5 ਨਵੰਬਰ ਦੀ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਵਾਲੇ ਚਿੰਤਾ ਵਿੱਚ ਪੈ ਗਏ। ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਉਹ ਆਪਣੇ ਦੋਸਤਾਂ ਨਾਲ ਕਿਤੇ ਰੁਕਿਆ ਹੋਵੇਗਾ। ਇਸ ਦੌਰਾਨ ਸੰਦੀਪ ਦੀ ਲਾਸ਼ ਪਿੰਡ ਸਿੰਧਵਾ ਥਾਣਾ ਸਰਹਿੰਦ ਤੋਂ ਸ਼ੱਕੀ ਹਲਾਤਾਂ ‘ਚ ਸਰਹਿੰਦ ਨਹਿਰ (Sirhind Canal) ‘ਚੋਂ ਬਰਾਮਦ ਹੋਈ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਨੌਜਵਾਨ ਦੀ ਮੌਤ ਭੇਤ ਬਣੀ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। The post ਸਰਹਿੰਦ ਨਹਿਰ ‘ਚੋਂ ਸ਼ੱਕੀ ਹਲਾਤਾਂ ‘ਚ ਮਿਲੀ ਵਿਦਿਆਰਥੀ ਦੀ ਲਾਸ਼, 8 ਦਿਨਾਂ ਤੋਂ ਸੀ ਲਾਪਤਾ appeared first on TheUnmute.com - Punjabi News. Tags:
|
ਫ਼ਿਰੋਜ਼ਪੁਰ 'ਚ BSF ਵੱਲੋਂ ਪਾਕਿਸਤਾਨ ਤਸਕਰਾਂ ਦੀ ਕੋਸ਼ਿਸ਼ ਨਾਕਾਮ, ਇੱਕ ਡਰੋਨ ਬਰਾਮਦ Tuesday 14 November 2023 09:50 AM UTC+00 | Tags: border-security-force breaking-news bsf diwali ferozepur news ਚੰਡੀਗੜ੍ਹ, 14 ਨਵੰਬਰ 2023: ਭਾਰਤੀ ਸੀਮਾ ਸੁਰੱਖਿਆ ਬਲ ਨੇ ਦੀਵਾਲੀ ਦੇ ਇੱਕ ਦਿਨ ਬਾਅਦ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਪਾਕਿਸਤਾਨੀ ਤਸਕਰਾਂ ਦੀ ਇੱਕ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤਾ ਹੈ । ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਦੇਰ ਰਾਤ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਚੀਨ ਦਾ ਬਣਿਆ ਡਰੋਨ (Drone) ਜ਼ਬਤ ਕੀਤਾ ਹੈ। ਬੀਐਸਐਫ ਦੇ ਬੁਲਾਰੇ ਅਨੁਸਾਰ 13 ਨਵੰਬਰ 2023 ਦੀ ਰਾਤ ਨੂੰ ਫਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਨੇੜੇ ਬੀਐਸਐਫ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਆਉਂਦੇ ਇੱਕ ਸ਼ੱਕੀ ਡਰੋਨ ਨੂੰ ਦੇਖਿਆ, ਜਿਸ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਰੋਕ ਦਿੱਤਾ ਗਿਆ ਅਤੇ ਉਕਤ ਘਟਨਾ ਤੋਂ ਬਾਅਦ ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਰਾਤ ਕਰੀਬ 9 ਵਜੇ ਖੇਤ ‘ਚੋਂ ਇਕ ਛੋਟਾ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ (Drone) ਚੀਨ ਵਿੱਚ ਬਣਿਆ ਕਵਾਡਕਾਪਟਰ DJI Mavic 3 ਕਲਾਸਿਕ ਹੈ। The post ਫ਼ਿਰੋਜ਼ਪੁਰ ‘ਚ BSF ਵੱਲੋਂ ਪਾਕਿਸਤਾਨ ਤਸਕਰਾਂ ਦੀ ਕੋਸ਼ਿਸ਼ ਨਾਕਾਮ, ਇੱਕ ਡਰੋਨ ਬਰਾਮਦ appeared first on TheUnmute.com - Punjabi News. Tags:
|
ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ 'ਚ 20 ਤੋਂ ਵੱਧ ਸਕੂਲਾਂ ਦੇ 1150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ Tuesday 14 November 2023 10:01 AM UTC+00 | Tags: breaking-news mohali news participating-schools punjab-news sas-nagar students sustainability sustainability-leaders-program the-unmute-breaking-news ਐੱਸ.ਏ.ਐੱਸ. ਨਗਰ, 14 ਨਵੰਬਰ 2023: ਜ਼ਿਲ੍ਹੇ ਵਿੱਚ ਚੱਲ ਰਿਹਾ ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਭਾਗ ਲੈਣ ਵਾਲੇ ਸਕੂਲਾਂ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੋ ਨਿਬੜਿਆ। ਇਸ ਦੌਰਾਨ 20 ਵਿਦਿਅਕ ਸੰਸਥਾਵਾਂ ਨੇ ‘ਪਬਲਿਕ ਸਪੀਕਿੰਗ’ ਨੂੰ ਸੈਸ਼ਨਜ਼ ਸਮਰਪਿਤ ਕੀਤੇ, ਜਿੱਥੇ ਵਿਦਿਆਰਥੀਆਂ (students) ਨੇ ਪਾਵਰਪੁਆਇੰਟ ਪੇਸ਼ਕਾਰੀਆਂ, ਨੁੱਕੜ ਨਾਟਕਾਂ ਅਤੇ ਇਸ ਪ੍ਰੋਗਰਾਮ ਦੌਰਾਨ ਕੀਤੀਆਂ ਵੱਖੋ-ਵੱਖ ਪਹਿਲਕਦਮੀਆਂ ‘ਤੇ ਚਰਚਾਵਾਂ ਰਾਹੀਂ ਆਪਣੇ ਉਪਰਾਲਿਆਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਵਾਤਾਵਰਨ ਦੀ ਸੁਰੱਖਿਆ ਅਤੇ ਕੂੜੇ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਦਾ ਪ੍ਰਣ ਵੀ ਲਿਆ। ਕਮਿਸ਼ਨਰ, ਨਗਰ ਨਿਗਮ, ਸ਼੍ਰੀਮਤੀ ਨਵਜੋਤ ਕੌਰ ਅਤੇ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਨੇ ਸੋਹਾਣਾ ਅਤੇ 3ਬੀ1 ਦੇ ਸਕੂਲਾਂ ਦਾ ਦੌਰਾ ਕੀਤਾ ਅਤੇ ਕੂੜਾ ਪ੍ਰਬੰਧਨ ਅਭਿਆਸਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ ‘ਤੇ ਤਸੱਲੀ ਪ੍ਰਗਟਾਈ। ਸ਼੍ਰੀਮਤੀ ਚੰਦਰਜੋਤੀ ਸਿੰਘ, ਆਈ.ਏ.ਐਸ., ਐਸ.ਡੀ.ਐਮ, ਮੋਹਾਲੀ ਨੇ ਮਟੌਰ, ਮਨੌਲੀ ਅਤੇ ਕੁੰਭੜਾ ਦੇ ਸਕੂਲਾਂ ਵਿੱਚ ਸਮਾਪਤੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਉਪ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਫੇਜ਼ 11 ਅਤੇ ਮੌਲੀ ਬੈਦਵਾਨ ਦੇ ਸਕੂਲਾਂ ਦਾ ਦੌਰਾ ਕੀਤਾ ਜਦਕਿ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੀ ਸੁਹਾਨੀ ਸ਼ਰਮਾ ਨੇ ਖਿਜ਼ਰਾਬਾਦ ਅਤੇ ਮੁੰਡੋ ਸੰਗਤੀਆਂ ਸਮੇਤ ਵੱਖੋ ਵੱਖ ਸਕੂਲਾਂ ਦਾ ਦੌਰਾ ਕੀਤਾ। ਇਸ ਬਾਬਤ ਵੇਰਵੇ ਦਿੰਦਿਆਂ ਐਮ.ਸੀ. ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ, ਸ਼੍ਰੀਮਤੀ ਆਸ਼ਿਕਾ ਜੈਨ ਦੁਆਰਾ 21 ਅਗਸਤ, 2023 ਨੂੰ ਸ਼ੁਰੂ ਕੀਤਾ ਗਿਆ ਸੀ। ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਦਾ ਸੰਕਲਪ ਦਿੱਲੀ ਪਬਲਿਕ ਸਕੂਲ, ਚੰਡੀਗੜ੍ਹ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਦੁਆਰਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਵਿੱਚ ਸ਼ਾਮਲ ਕਰਨਾ, ਇਸ ਸਬੰਧੀ ਵੱਖੋ ਵੱਖ ਸਰੋਤ, ਬਲੌਗਜ਼, ਅਭਿਆਸ ਅਤੇ ਵੀਡੀਓਜ਼ ਪ੍ਰਦਾਨ ਕਰਨਾ ਹੈ। ਵੇਰਵੇ ਪ੍ਰੋਗਰਾਮ ਦੀ ਵੈੱਬਸਾਈਟ https://sustainableleaders1.wixsite.com/sustainabilityleader ‘ਤੇ ਉਪਲਬਧ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਅਤੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੀਤੀ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 20 ਤੋਂ ਵੱਧ ਸਕੂਲਾਂ ਦੇ 1150 ਤੋਂ ਵੱਧ ਵਿਦਿਆਰਥੀਆਂ (students) ਨੇ ਹਿੱਸਾ ਲਿਆ। ਭਾਗੀਦਾਰਾਂ ਨੇ ਮੋਹਾਲੀ ਗਊਸ਼ਾਲਾ ਵਿਖੇ ਰਹਿੰਦ ਦੇ ਸਰੋਤ ਅਲੱਗ-ਥਲੱਗ ਕਰਨ, ਬਾਗਬਾਨੀ ਰਹਿੰਦ-ਖੂੰਹਦ ਦੀ ਖਾਦ ਬਣਾਉਣ, ਰੀਸਾਈਕਲਿੰਗ ਗਤੀਵਿਧੀਆਂ ਅਤੇ ਗੋਬਰ ਵੇਸਟ ਮੈਨੇਜਮੈਂਟ ਮਾਡਲ ਨੂੰ ਦੇਖਿਆ, ਜਿਸ ਵਿੱਚ ਸ਼ਮਸ਼ਾਨਘਾਟਾਂ ਵਿੱਚ ਬਾਲਣ ਲਈ ਲੱਕੜ ਦੀ ਥਾਂ ਕੱਟੇ ਹੋਏ ਨਾਰੀਅਲ ਦੇ ਗੋਲੇ ਅਤੇ ਗੋਬਰ ਤੋਂ ਬਣੇ ਈਕੋ-ਲੌਗਸ ਦਾ ਉਤਪਾਦਨ ਕੀਤਾ ਗਿਆ ਤਾਂ ਜੋ ਰੁੱਖਾਂ ਨੂੰ ਬਚਾਇਆ ਜਾ ਸਕੇ। ਕਾਲਜ ਵਿਦਿਆਰਥੀਆਂ (students) ਨੇ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਤ ਕਰਦੇ ਹੋਏ ਸਵੈ-ਇੱਛਾ ਨਾਲ ਕੰਮ ਕੀਤਾ। ਇਸ ਹਫ਼ਤੇ ਹੋਏ ਫਾਈਨਲ ਗੇੜ ਵਿੱਚ ਨੋਡਲ ਅਧਿਆਪਕਾਂ ਨੇ ਸਲਾਹਕਾਰਾਂ ਦੀ ਸਹਾਇਤਾ ਨਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ 6-10 ਵਿਦਿਆਰਥੀਆਂ ਦੀ ਚੋਣ ਕੀਤੀ। ਜੇਤੂਆਂ ਨੂੰ ਜਨਤਕ ਭਾਸ਼ਣ ਸੈਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਸਹਿਭਾਗੀ ਐਨ.ਜੀ.ਓ., ‘ਸਮਾਜ ਸੁਰੱਖਿਆ ਸਮਿਤੀ’ ਨੇ ਇਨਾਮ ਵਜੋਂ ਐਮਾਜ਼ਾਨ ਦੀ ਸਭ ਤੋਂ ਵੱਧ ਵਿਕਣ ਵਾਲੀ ਵਿਗਿਆਨਕ ਕਲਪਨਾ ਥ੍ਰਿਲਰ, ‘ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆਫ ਬਲੂ ਫੀਨਿਕਸ’ ਦੀਆਂ 200 ਕਾਪੀਆਂ ਸਰਵੋਤਮ ਵਿਦਿਆਰਥੀਆਂ ਨੂੰ ਦੇਣ ਦੇ ਨਾਲ ਨਾਲ ਲਾਇਬ੍ਰੇਰੀਆਂ ਲਈ ਸਪਾਂਸਰ ਕੀਤੀਆਂ। ਸੁਹਾਨੀ ਸ਼ਰਮਾ, ਜਿਸ ਨੇ ਇਸ ਪ੍ਰੋਗਰਾਮ ਦਾ ਸੰਕਲਪ ਲਿਆਂਦਾ, ਨੇ ਭਾਸ਼ਾ ਦੇ ਵਿਕਾਸ ਬਾਰੇ ਗੱਲਬਾਤ ਕਰਦੇ ਹੋਏ ਕਿਤਾਬ ਦੇ ਵਿਦਿਅਕ ਪੱਖ ‘ਤੇ ਜ਼ੋਰ ਦਿੱਤਾ। ਸਮਝ ਦੀ ਸਹੂਲਤ ਲਈ, ਚੈਪਟਰ-ਸ਼ਬਦ-ਅਰਥ ਦੇ ਪ੍ਰਿੰਟਆਊਟ, ਇਨਾਮ ਵਜੋਂ ਵੀ ਜੇਤੂਆਂ ਨੂੰ ਪ੍ਰਦਾਨ ਕੀਤੇ ਗਏ। ਵਿਦਿਆਰਥੀ ਪ੍ਰਦਰਸ਼ਨ ਮੁਲਾਂਕਣ ਲਈ ਮਾਪਦੰਡਾਂ ਤਹਿਤ ਪੰਜ ਮੁੱਖ ਗਤੀਵਿਧੀਆਂ ਤਹਿਤ ਹੁਨਰਾਂ ਦੇ ਅਧਾਰ ‘ਤੇ, ਪਿਛਲੇ ਦੋ ਮਹੀਨਿਆਂ ਵਿੱਚ ਵਿਦਿਆਰਥੀਆਂ ਦੇ ਕੰਮ ਦਾ ਮੁਲਾਂਕਣ ਕਰ ਕੇ ਇਨਾਮ ਦਿੱਤੇ ਗਏ। ਜਿਨ੍ਹਾਂ ਵਿੱਚ ਅਸਾਈਨਮੈਂਟ ਰਾਈਟਿੰਗ ‘ਤੇ ਆਧਾਰਿਤ ਆਲੋਚਨਾਤਮਕ ਸੋਚ, ਪੋਸਟਰ ਬਣਾਉਣ, ਕਹਾਣੀ ਸੁਣਾਉਣ, ਸਲੋਗਨ ਜਾਂ ਡੂਡਲ ‘ਤੇ ਆਧਾਰਿਤ ਰਚਨਾਤਮਕਤਾ, ਪਾਵਰਪੁਆਇੰਟ ਪੇਸ਼ਕਾਰੀਆਂ ਸਿੱਖਣ ਅਤੇ ਬਣਾਉਣ ‘ਤੇ ਆਧਾਰਿਤ ਡਿਜੀਟਲ ਹੁਨਰ, ਪਹਿਲਕਦਮੀ – ਨਿੱਜੀ ਜਾਂ ਟੀਮ-ਆਧਾਰਿਤ ਸਥਿਰਤਾ ਗਤੀਵਿਧੀਆਂ, ਪਬਲਿਕ ਸਪੀਕਿੰਗ, ਜਿਸ ਵਿੱਚ ਵਿਦਿਆਰਥੀ ਆਪਣੀ ਪੀ ਪੀ ਟੀ ਪੇਸ਼ ਕਰਦੇ ਸਨ, ਸਫ਼ਲਤਾ ਕਹਾਣੀ ਸੁਣਾਉਂਦੇ ਸਨ, ਜਾਂ ਆਪਣੇ ਪੋਸਟਰ ਦੀ ਵਿਆਖਿਆ ਕਰਦੇ ਸਨ, ਸ਼ਾਮਿਲ ਸਨ। The post ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ‘ਚ 20 ਤੋਂ ਵੱਧ ਸਕੂਲਾਂ ਦੇ 1150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ appeared first on TheUnmute.com - Punjabi News. Tags:
|
ਮੰਡੀਆਂ 'ਚ ਝੋਨੇ ਦੀ ਆਮਦ 'ਚ ਪਿਛਲੇ ਸਾਲ ਨਾਲੋਂ 20.7 ਫ਼ੀਸਦ ਵਾਧਾ: ਡਾ. ਗੁਰਮੇਲ ਸਿੰਘ Tuesday 14 November 2023 10:09 AM UTC+00 | Tags: agriculture agriculture-department breaking-news chief-agricultural-officer latest-news mohali-mandi news paddy paddy-sesion punjab-news the-unmute-breaking-news ਐੱਸ.ਏ.ਐੱਸ.ਨਗਰ, 14 ਨਵੰਬਰ 2023: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਯਤਨਾਂ ਸਦਕਾ ਸਾਲ 2023 ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਸਾਉਣੀ ਦੀ ਮੁੱਖ ਫਸਲ ਝੋਨੇ (Paddy) ਦਾ ਵਧੇਰੇ ਝਾੜ ਪ੍ਰਾਪਤ ਕੀਤਾ ਗਿਆ ਹੈ, ਜਿਸ ਸਦਕਾ ਉਹਨਾਂ ਦੇ ਵਿਹੜੇ ਖੁਸ਼ੀਆਂ ਤੇ ਰੌਣਕਾਂ ਪਰਤ ਆਈਆਂ ਹਨ। ਇਸ ਬਾਬਤ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ.ਨਗਰ, ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਹੋਈਆਂ ਭਾਰੀ ਬਾਰਿਸ਼ਾਂ ਅਤੇ ਹੜ੍ਹਾਂ ਦੇ ਕਾਰਨ ਨੁਕਸਾਨੇ ਰਕਬੇ ਲਈ ਝੋਨੇ ਦੀ ਪਨੀਰੀ ਅਤੇ ਹੋਰ ਇਨਪੁਟਸ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਮੰਡੀਆਂ ਵਿੱਚ ਇਸ ਵਾਰ ਝੋਨੇ ਦੀ ਫਸਲ ਦਾ ਚੰਗਾ ਝਾੜ ਹੋਇਆ ਹੈ। ਹੁਣ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਮੰਡੀਆਂ ਵਿਚ ਝੋਨੇ ਦੀ ਆਮਦ ਵਿੱਚ ਪਿਛਲੇ ਸਾਲ ਨਾਲੋਂ 20.7 ਫ਼ੀਸਦ ਵਾਧਾ ਹੋਇਆ ਹੈ। ਹੜ੍ਹਾਂ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਉਪਰਾਲਿਆਂ ਅਤੇ ਕਿਸਾਨਾਂ ਦੀ ਮਿਹਨਤ ਸਦਕਾ ਝੋਨੇ (Paddy) ਦਾ ਝਾੜ 6619 ਕਿਲੋ ਪ੍ਰਤੀ ਹੈਕਟੇਅਰ ਰਿਹਾ, ਜੋ ਕਿ ਪਿਛਲੇ ਸਾਲ 4752 ਕਿਲੋ ਪ੍ਰਤੀ ਹੈਕਟੇਅਰ ਸੀ। ਸਾਲ 2023 ਦੌਰਾਨ ਲਗਭਗ 3500 ਹੈਕਟੇਅਰ ਰਕਬੇ ‘ਤੇ ਮੱਕੀ ਦੀ ਫਸਲ ਦੀ ਬਿਜਾਈ ਕੀਤੀ, ਜਿਸ ਦਾ ਝਾੜ 5374 ਕਿਲੋ ਪ੍ਰਤੀ ਹੈਕਟੇਅਰ ਰਿਹਾ ਹੈ, ਜੋ ਪਿਛਲੇ ਸਾਲ 4026 ਕਿਲੋ ਪ੍ਰਤੀ ਹੈਕਟੇਅਰ ਸੀ। ਮੱਕੀ ਦੀ ਫਸਲ ਦਾ ਝਾੜ 1348 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਵਧਿਆ ਹੈ। ਖੇਤੀਬਾੜੀ ਵਿਭਾਗ ਦੁਆਰਾ ਲਗਾਏ ਕੈਂਪਾਂ ਅਤੇ ਕਿਸਾਨ ਗੋਸ਼ਟੀਆਂ ਰਾਹੀਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਗਿਆ ਸੀ। ਇਸ ਸਦਕਾ ਕਿਸਾਨਾਂ ਵੱਲੋਂ ਭਰਪੂਰ ਸਹਿਯੋਗ ਦਿੰਦਿਆਂ ਲਗਭਗ 70 ਫ਼ੀਸਦ ਰਕਬਾ ਘੱਟ ਸਮਾਂ ਲੈਣ ਵਾਲੀ ਪੀ.ਆਰ.126 ਕਿਸਮ ਹੇਠ ਬੀਜਿਆ ਗਿਆ। ਫ਼ਸਲੀ ਵਿਭਿੰਨਤਾ ਅਧੀਨ ਮੱਕੀ ਅਤੇ ਗੰਨੇ ਵਰਗੀਆਂ ਫ਼ਸਲਾਂ ਹੇਠ ਕਾਸ਼ਤ ਅਧੀਨ ਲਿਆਉਣ ਲਈ ਵੀ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਗਿਆ ਅਤੇ ਵਿਭਾਗ ਵੱਲੋਂ ਮੱਕੀ ਦੀ ਕਿਸਮ ਪੀਏਸੀ 751 ਅਤੇ ਪੀਏਸੀ 9293 ਦਾ ਬੀਜ ਉਪਦਾਨ ਤੇ ਕਿਸਾਨਾਂ ਨੂੰ ਦਿੱਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਦੀ ਬਿਹਤਰੀ ਲਈ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਸਹਿਯੋਗ ਦਿੰਦਿਆਂ ਪਰਾਲੀ ਨੂੰ ਅੱਗ ਲਾਉਣ ਦੀ ਰੀਤ ਬਿਲਕੁਲ ਬੰਦ ਕੀਤੀ ਜਾਵੇ। ਇਸ ਨਾਲ ਜਿੱਥੇ ਪ੍ਰਦੂਸ਼ਣ ਤੋਂ ਬਚਾਅ ਹੋਵੇਗਾ, ਉੱਥੇ ਜ਼ਮੀਨ ਦੀ ਸਿਹਤ ਸੁਧਾਰਨ ਨਾਲ ਫਸਲਾਂ ਦਾ ਝਾੜ ਹੋਰ ਵੀ ਵਧੇਗਾ। The post ਮੰਡੀਆਂ ‘ਚ ਝੋਨੇ ਦੀ ਆਮਦ ‘ਚ ਪਿਛਲੇ ਸਾਲ ਨਾਲੋਂ 20.7 ਫ਼ੀਸਦ ਵਾਧਾ: ਡਾ. ਗੁਰਮੇਲ ਸਿੰਘ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ ਨੇ 6550 ਪਿੰਡਾਂ 'ਚ ਲਾਲ ਡੋਰੇ ਦੇ ਅੰਦਰ 25.17 ਲੱਖ ਪ੍ਰੋਪਰਟੀ ਕਾਰਡ ਬਣਾਏ Tuesday 14 November 2023 10:18 AM UTC+00 | Tags: breaking-news haryana haryana-government haryana-news lal-dora manohar-lal news pradhan-mantri-swamvit-yojana property-cards ਚੰਡੀਗੜ੍ਹ, 14 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਾਲ 2014 ਵਿਚ ਲਗਾਤਾਰ ਮਹਾਤਮਾ ਗਾਂਧੀ ਦੇ ਗ੍ਰਾਮ ਵਿਕਾਸ ਦੇ ਬਿਨ੍ਹਾਂ ਸਵਰਾਜ ਦੀ ਕਲਪਣਾ ਨਹੀਂ ਕੀਤੀ ਜਾ ਸਕਦੀ ਦੇ ਮੂਲਮੰਤਰ ‘ਤੇ ਚੱਲਦੇ ਹੋਏ ਗ੍ਰਾਮ ਵਿਕਾਸ ਦੀ ਦਿਸ਼ਾ ਵਿਚ ਅਭੂਤਵੂਰਵ ਕੰਮ ਕੀਤਾ ਗਿਆ ਹੈ। ਇਸ ਤੋਂ ਨਾ ਸਿਰਫ ਪਿੰਡਾਂ ਵਿਚ ਵਿਕਾਸ ਦੀ ਤਸਵੀਰ ਬਦਲੀ ਹੈ ਸਗੋ ਸ਼ਹਿਰਾਂ ਵਰਗੀ ਸਹੂਲਤਾਂ ਮਿਲੀਆਂ ਹਨ। ਲਾਲ ਡੋਰਾ ਮੁਕਤ ਕਰਨ ਲਈ ਸ਼ੁਰੂ ਕੀਤੀ ਤਸਵੀਰ ਬਦਲੀ ਹੈ ਸਗੋ ਸ਼ਹਿਰਾਂ ਵਰਗੀ ਸਹੂਲਤਾਂ ਮਿਲੀਆਂ ਹਨ। ਲਾਲ ਡੋਰਾ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਸਵਾਮਿਤਵ ਯੋਜਨਾ ਵੀ ਲੋਕਾਂ ਨੂੰ ਖੂਬ ਰਾਸ ਆ ਰਿਹਾ ਹੈ। ਜਿਨ੍ਹਾਂ ਮਕਾਨਾਂ ਵਿਚ ਲੋਕ ਸਾਲਾਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਦੇ ਕਦੀ ਮਾਲਿਕ ਨਹੀਂ ਬਣ ਪਾਏ, ਅੱਜ ਮਨੋਹਰ ਸਰਕਾਰ ਨੇ ਉਨ੍ਹਾਂ ਨੂੰ 80 ਰੁਪਏ ਵਿਚ ਰਜਿਸਟਰੀ ਦੇ ਕੇ ਮਕਾਨਾਂ ਦਾ ਮਾਨਿਕਾਨਾ ਹੱਕ ਦਿੱਤਾਹੈ। ਜਦੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਯੋਜਨਾ ਦੀ ਪਰਿਕਲਪਣਾ ਕੀਤੀ ਸੀ ਤਾਂ ਕਿਸੇ ਨੁੰ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਯੋਜਨਾ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਐਲਾਨ ਕਰ ਸਕਦੇ ਹਨ। ਅੱਜ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਤਹਿਤ ਹਰਿਆਣਾ ਦੇ 6260 ਪਿੰਡਾਂ ਵਿਚ ਲਾਲ ਡੋਰਾ ਦੇ ਅੰਦਰ 25.17 ਲੱਖ ਪ੍ਰੋਪਰਟੀ ਕਾਰਡ ਬਣਾਏ ਗਏ ਹਨ। ਗ੍ਰਾਮ ਪੰਚਾਇਤਾਂ ਨੁੰ ਕੀਤਾ ਮਜਬੂਤਪਿੰਡਾਂ ਨੂੰ ਵਿਕਸਿਤ ਕਰਨ ਅਤੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਉਣ ਤਹਿਤ ਮੁੱਖ ਮੰਤਰੀ ਨੇ ਸ਼ਕਤੀਆਂ ਦਾ ਵਿਕੇਂਦਰੀਕਰਣ ਕਰਨ ਦਾ ਫੈਸਾਲ ਕੀਤਾ। ਰਾਜ ਸਰਕਾਰ ਨੇ ਗ੍ਰਾਮੀਣ ਆਂਚਲ ਦੇ ਗਤੀਸ਼ੀਲ ਵਿਕਾਸ ਤਹਿਤ ਪੰਚਾਇਤੀ ਰਾਜ ਸੰਸਥਾਨਾਂ ਦਾ ਮਜਬੂਤੀਕਰਣ ਕਰਦੇ ਹੋਏ ਪੰਚਾਇਤਾਂ ਨੂੰ ਸਵਾਇਤਤਾ ਪ੍ਰਦਾਨ ਕੀਤੀ ਤਾਂ ਜੋ ਉਹ ਆਪਣੇ ਪੱਧਰ ‘ਤੇ ਹੀ ਵਿਕਾਸ ਕੰਮ ਕਰਵਾ ਸਕਣ। ਇਸ ਦੇ ਲਈ ਪੰਚਾਇਤਾਂ ਨੂੰ ਪ੍ਰਸਾਸ਼ਨਿਕ ਤੇ ਵਿੱਤੀ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ। ਨਾਲ ਹੀ, ਸਰਕਾਰ ਨੇ ਪੰਚਾਇਤੀ ਰਾਜ ਸੰਸਥਾਵਾਂ ਵਿਚ ਪਿਛੜਾ ਵਰਗ-ਏ ਨੁੰ 8 ਫੀਸਦੀ ਰਾਖਵਾਂ ਦਿੱਤਾ ਹੈ। ਇੰਨ੍ਹਾਂ ਹੀ ਨਹੀਂ, ਮੁੱਖ ਮੰਤਰੀ ਨੇ ਇਟਰ ਜਿਲ੍ਹਾ ਪਰਿਸ਼ਦ ਦਾ ਗਠਨ ਕਰ ਪੰਚਾਇਤ, ਪੰਚਾਇਤ ਸਮਿਤੀ ਤੇ ਜਿਲ੍ਹਾ ਪਰਿਸ਼ਦ ਨੂੰ ਵੱਖ-ਵੱਖ ਤਰ੍ਹਾ ਦੇ ਛੋਟੇ ਵਿਕਾਸ ਕੰਮ ਕਰਨ ਲਈ ਅਥੋਰਾਇਜਡ ਕੀਤਾ ਹੈ। ਵੱਡੀ ਪਰਿਯੋਜਨਾਵਾਂ ਮੁੱਖ ਦਫਤਰ ਪੱਧਰ ‘ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਗ੍ਰਾਮ ਸਕੱਤਰੇਤ ਨੂੰ ਕੀਤਾ ਮਜਬੂਤ, ਆਈਟੀ ਸਹੂਲਤਾਂ ਵੀ ਦਿੱਤੀਆਂਮੁੱਖ ਮੰਤਰੀ ਨੇ ਈ-ਗਵਰਨੈਂਸ ਦੀ ਅਵਧਾਰਣਾ ਨੂੰ ਮੁੱਖ ਦਫਤਰ ਤੇ ਜਿਲ੍ਹਾ ਸਕੱਤਰੇਤਾਂ ਵਿਚ ਲਾਗੂ ਕਰਨ ਬਾਅਦ ਗ੍ਰਾਮੀਣ ਖੇਤਰ ਵਿਚ ਸਾਕਾਰ ਕਰਨ ਦੀ ਪਰਿਕਲਪਣਾ ਦੇ ਤਹਿਤ ਪਿੰਡਾਂ ਵਿਚ ਸਕੱਤਰੇਤ ਸਵਰੂਪ ਗ੍ਰਾਮ ਸਕੱਤਰੇਤ ਸਥਾਪਿਤ ਕਰਨ ਦੀ ਪਹਿਲ ਕੀਤੀ। ਹੁਣ ਤਕ 1856 ਗ੍ਰਾਮ ਸਕੱਤਰੇਤ ਖੋਲੇ ਜਾ ਚੁੱਕੇ ਹਨ ਅਤੇ ਬਾਕੀ ਦੀ ਪ੍ਰਕ੍ਰਿਆ ਜਾਰੀ ਹੈ। ਇਸ ਗ੍ਰਾਮ ਸਕੱਤਰੇਤਾਂ ਵਿਚ ਪਟਵਾਰੀ, ਪੰਚਾਇਤ ਸਕੱਤਰ, ਸਰਪੰਚ ਆਦਿ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇੰਨ੍ਹਾਂ ਵਿਚ ਅਟਲ ਸੇਵਾ ਕੇਂਦਰ ਵੀ ਖੋਲੇ ਗਏ ਹਨ, ਤਾਂ ਜੋ ਪਿੰਡਾਂ ਦੇ ਲੋਕ ਸਰਕਾਰ ਦੀ ਆਨਲਾਇਨ ਸਹੂਲਤਾਂ ਦਾ ਲਾਭ ਇਕ ਹੀ ਛੱਤ ਦੇ ਹੇਠਾਂ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਦੀ ਇਸ ਸੋਚ ਦੀ ਗ੍ਰਾਮੀਣ ਖੁੱਲੇ ਮਨ ਨਾਲ ਸ਼ਲਾਘਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਤਹਿਸੀਲ ਤੇ ਜਿਲ੍ਹਾ ਮੁੱਖ ਦਫਤਰਾਂ ਦੇ ਦਫਤਰਾਂ ਦੇ ਚੱਕਰ ਨਹੀਂ ਕੱਟਣ ਤੋਂ ਮੁਕਤੀ ਮਿਲੀ ਹੈ। ਇਸ ਦਾ ਜਿਕਰ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਵੀ ਲੋਕ ਕਰ ਰਹੇ ਹਨ। ਪੰਚ ਤੋਂ ਜਿਲ੍ਹਾ ਪਰਿਸ਼ਦ ਦੇ ਚੇਅਰਮੈਨ ਤਕ ਦਾ ਮਾਨਭੱਤਾ ਵਧਾ ਕੇ ਮੁੱਖ ਮੰਤਰੀ ਨੇ ਜਨਪ੍ਰਤੀਨਿਧੀਆਂ ਦਾ ਕੀਤਾ ਹੈ ਸਨਮਾਨਮੁੱਖ ਮੰਤਰੀ ਦਾ ਮੰਨਨਾ ਹੈ ਕਿ ਛੋਟੀ ਸਰਕਾਰਾਂ ਦੇ ਚੁਣ ਹੋਏ ਜਨਪ੍ਰਤੀਨਿਧੀਆਂ ਦਾ ਰੋਜਾਨਾ ਵਿਧਾਇਕ, ਸਾਂਸਦਾਂ ਤੇ ਮੰਤਰੀਆਂ ਦੀ ਤਰ੍ਹਾ ਜਨਤਾ ਨਾਲ ਮਿਲਣਾ ਹੁੰਦਾ ਹੈ ਅਤੇ ਕਦੀ-ਕਦੀ ਪ੍ਰਬੰਧ ਵੀ ਆਪਣੇ ਪੱਧਰ ‘ਤੇ ਕਰਨਾ ਹੁੰਦਾ ਹੈ। ਰੋਜਾਨਾ ਦੀ ਇਸ ਖਰਚ ਦੀ ਪ੍ਰਤੀਪੂਰਤੀ ਕਰਨ ਲਈ ਮੁੱਖ ਮੰਤਰੀ ਨੇ ਪੰਚ ਤੋਂ ਲੈ ਕੇ ਜਿਲ੍ਹਾ ਪਰਿਸ਼ ਦੇ ਚੇਅਰਮੈਨਾਂ ਦੇ ਮਹੀਨਾ ਮਾਨਭੱਤੇ ਵਿਚ ਵਾਧਾ ਕੀਤਾ ਹੈ। ਹੁਣ ਪੰਚਾਂ ਨੂੰ 1500 ਰੁਪਏ , ਸਰਪੰਚਾਂ ਨੂੰ 5000 ਰੁਪਏ ਪ੍ਰਤੀ ਕਹੀਨਾ ਮਾਣਭੱਤਾ ਮਿਲਦਾ ਹੈ। ਮੁੱਖ ਮੰਤਰੀ ਨੇ ਜਿਲ੍ਹਾ ਪਰਿਸ਼ਦ ਦੇ ਚੇਅਰਮੈਨਾਂ ਦਾ ਮਾਨਭੱਤਾ 10,000 ਰੁਪਏ ਤੋਂ ਵਧਾ ਕੇ 20,000 ਰੁਪਏ, ਵਾਇਸ ਚੇਅਰਮੈਨ ਦਾ ਮਾਨਭੱਤਾ 7500 ਤੋਂ ਵਧਾ ਕੇ 15000 ਰੁਪਏ ਅਤੇ ਮੈਂਬਰਾਂ ਦਾ ਮਾਨਭੱਤਾ 3000 ਰੁਪਏ ਤੋਂ ਵਧਾ ਕੇ 6000 ਰੁਪਏ ਕੀਤਾ ਹੈ। ਇਸ ਤੋਂ ਇਲਾਵਾ, ਪੰਚਾਇਤ ਸਮਿਤੀ ਦੇ ਚੇਅਰਮੈਨਾਂ ਦਾ ਮਾਨਭੱਤਾ 7500 ਰੁਪਏ ਤੋਂ ਵਧਾ ਕੇ 15000 ਰੁਪਏ , ਵਾਇਸ ਚੇਅਰਮੈਨ ਦਾ ਮਾਨਭੱਤਾ 3500 ਰੁਪਏ ਤੋਂ ਵਧਾ ਕੇ 7000 ਰੁਪਏ ਅਤੇ ਮੈਂਬਰਾਂ ਦਾ ਮਾਨਭੱਤਾ 1600 ਤੋਂ ਵਧਾ ਕੇ 3000 ਰੁਪਏ ਕੀਤਾ ਹੈ। ਗ੍ਰਾਮੀਣ ਸਫਾਈ ਕਰਮਚਾਰੀਆਂ ਤੇ ਚੌਕੀਦਾਰਾਂ ਦਾ ਵੀ ਰੱਖਿਆ ਖਿਆਲਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਨਾਂ ਦੇ ਜਨਪ੍ਰਤੀਨਿਧੀਆਂ ਦੇ ਨਾਲ-ਨਾਲ ਗ੍ਰਾਮੀਣ ਸਫਾਈ ਕਰਮਚਾਰੀਆਂ ਤੇ ਪਿੰਡਾਂ ਤੇ ਪ੍ਰਸਾਸ਼ਨ ਦੇ ਸੱਭ ਤੋਂ ਭਰੋਸੇਮੰਦ ਵਿਅਕਤੀ ਗ੍ਰਾਮੀਣ ਚੌਕੀਕਾਰਾਂ ਦਾ ਵੀ ਖਿਆਲ ਰੱਖਿਆ ਹੈ। ਮੌਜੂਦਾ ਸੂਬਾ ਸਰਕਾਰ ਨੇ ਗ੍ਰਾਮੀਣ ਸਫਾਈ ਕਰਮਚਾਰੀਆਂ ਦਾ ਮਾਨਭੱਤਾ 15000 ਰੁਪਏ ਪ੍ਰਤੀ ਮਹੀਨਾ ਕੀਤਾ ਹੈ, ਜੋ ਕਿ 2014 ਵਿਚ 8100 ਰੁਪਏ ਸੀ। ਇਸੀ ਤਰ੍ਹਾ ਗ੍ਰਾਮੀਣ ਚੌਕੀਦਾਰਾਂ ਦਾ ਵੀ 3500 ਰੁਪਏ ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕੀਤਾ ਹੈ। ਇੰਨ੍ਹਾਂ ਹੀ ਨਹੀਂ, ਪਿੰਡਾਂ ਦੇ ਨੰਬਰਦਾਰਾਂ ਦਾ ਵੀ ਮਹੀਨਾ ਮਾਨਭੱਤਾ ਵਧਾ ਕੇ 3000 ਰੁਪਏ ਕੀਤਾ ਹੈ। ਇਸ ਤੋਂ ਇਲਾਵਾ, ਮਨਰੇਗਾ ਮਜਦੂਰਾਂ ਦੀ ਰੋਜਾਨਾ ਮਜਦੂਰੀ ਵੀ ਵਧਾ ਕੇ 357 ਰੁਪਏ ਕੀਤੀ ਹੈ। ਹਰਿਆਣਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਲਗਾਤਾਰ ਗ੍ਰਾਮੀਣ ਵਿਕਾਸ ‘ਤੇ ਵਿਸ਼ੇਸ਼ ਫੋਕਸ ਕੀਤਾ ਹੈ, ਜਿਸ ਦਾ ਨਤੀਜਾ ਹੁਣ ਦਿਖਾਈ ਦੇ ਰਿਹਾ ਹੈ। ਪਿੰਡਾਂ ਵਿਚ ਸਫਾਈ ਵਿਵਸਥਾ ਤੇ ਜਲ ਸਪਲਾਈ ਯਕੀਨੀ ਕਰਨ ਦੇ ਨਾਲ-ਨਾਲ ਕੰਮਿਊਨਿਟੀ ਸੈਂਟਰ ਅਤੇ ਪਾਰਕ ਅਤੇ ਵਿਯਾਮਸ਼ਾਲਾਵਾਂ ਦੀ ਸਥਾਪਨਾ ਕਰ ਪਿੰਡ ਜੀਵਨ ਦੀ ਰੂਪਰੇਖਾ ਵਿਚ ਨਵਾਂ ਬਦਲਾਅ ਆਇਆ ਹੈ। ਪਿੰਡ ਵਿਕਾਸ ਰਾਹੀਂ ਸਵਰਾਜ ਦੀ ਅਵਧਾਰਣਾ ਨੂੰ ਸਾਕਾਰ ਕੀਤਾ ਜਾ ਸਕਦਾ ਹੈ , ਇਸ ਮੂਲਮੰਤਰ ਦੇ ਨਾਲ ਰਾਜ ਸਰਕਾਰ ਲਗਾਤਾਰ ਯਤਨਸ਼ੀਲ ਹੈ। The post ਹਰਿਆਣਾ ਸਰਕਾਰ ਨੇ 6550 ਪਿੰਡਾਂ ‘ਚ ਲਾਲ ਡੋਰੇ ਦੇ ਅੰਦਰ 25.17 ਲੱਖ ਪ੍ਰੋਪਰਟੀ ਕਾਰਡ ਬਣਾਏ appeared first on TheUnmute.com - Punjabi News. Tags:
|
ਮੋਹਾਲੀ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 17 ਨਵੰਬਰ ਤੋਂ 22 ਨਵੰਬਰ ਤੱਕ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਲਾਇਆ ਜਾਵੇਗਾ Tuesday 14 November 2023 10:23 AM UTC+00 | Tags: breaking-news business-bureau employment latest-news news punjab-news the-unmute-breaking-news the-unmute-latest-update training-registration ਐਸ.ਏ.ਐਸ ਨਗਰ, 14 ਨਵੰਬਰ 2023: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਸਹਾਇਕ ਕਮਾਂਡੈਂਟ, ਸਕਿਓਰਟੀ ਸਕਿਲਜ਼ ਕਾਊਂਸਿਲ ਇੰਡੀਆ ਲਿਮਿਟਿਡ (Security Skills Council India Ltd) ਦੇ ਸਹਿਯੋਗ ਨਾਲ ਜਿਲ੍ਹਾ ਐੱਸ.ਏ.ਐੱਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਮਿਤੀ 17/11/2023 ਤੋਂ 22/11/2023 ਜਿਲ੍ਹੇ ਦੇ ਵੱਖ-2 ਬਲਾਕਾਂ ਵਿੱਚ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੀ ਇਸ ਕੈਂਪ ਵਿੱਚ ਕੇਵਲ 21 ਤੋਂ 37 ਸਾਲ ਤੱਕ ਦੇ ਪੁਰਸ਼ ਉਮੀਦਵਾਰ ਜੋ 10ਵੀਂ ਪਾਸ ਹੋਣ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀਆਂ ਦਾ ਕੱਦ 168 ਸੈ.ਮੀ ਅਤੇ ਭਾਰ 56-90 ਕਿਲੇ ਤੱਕ ਹੋਣ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਕਤ ਰਜਿਸਟ੍ਰੇਸ਼ਨ ਕੈਂਪ ਮਿਤੀ 17/11/2023 ਨੂੰ ਬਲਾਕ ਮਾਜਰੀ, ਮਿਤੀ 20/11/2023 ਨੂੰ ਬਲਾਕ ਖਰੜ, ਮਿਤੀ 21/11/2023 ਨੂੰ ਬਲਾਕ ਮੋਹਾਲੀ ਅਤੇ ਮਿਤੀ 22/11/2023 ਨੂੰ ਬਲਾਕ ਡੇਰਾਬੱਸੀ ਵਿਖੇ ਲਗਾਇਆ ਜਾਣਾ ਹੈ। ਟ੍ਰੇਨਿੰਗ ਸਫਲਤਾ-ਪੂਰਵਕ ਪੂਰੀ ਕਰਨ ਵਾਲੇ ਪ੍ਰਾਰਥੀਆਂ ਨੂੰ ਐੱਸ.ਏ.ਐੱਸ ਨਗਰ/ਚੰਡੀਗੜ੍ਹ ਵਿਖੇ 18-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਨਾਲ ਸਬੰਧਤ ਬਲਾਕ ਦੇ ਬੀ.ਡੀ.ਪੀ.ਓ ਦਫਤਰ ਵਿਖੇ ਸਵੇਰੇ 10.00 ਤੋਂ ਦੁਪਹਿਰ 01.00 ਵਜੇ ਤੱਕ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਐੱਸ.ਏ.ਐੱਸ ਨਗਰ ਨਾਲ ਤਾਲਮੇਲ ਕਰ ਸਕਦੇ ਹਨ। The post ਮੋਹਾਲੀ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 17 ਨਵੰਬਰ ਤੋਂ 22 ਨਵੰਬਰ ਤੱਕ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਲਾਇਆ ਜਾਵੇਗਾ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਭਲਕੇ ਕਿਸਾਨਾਂ ਨੂੰ 15ਵੀਂ ਕਿਸ਼ਤ ਕਰਨਗੇ ਜਾਰੀ, ਇੰਝ ਕਰਵਾਓ ਈ-ਕੇਵਾਈਸੀ Tuesday 14 November 2023 10:37 AM UTC+00 | Tags: 15th-installment breaking-news e-kyc farmers latest-news narendra-modi news pm-kisan pm-narendra-modi pradhan-mantri-kisan-samman-nidhi-yojana ਚੰਡੀਗੜ੍ਹ, 14 ਨਵੰਬਰ 2023: ਦੇਸ਼ ਭਰ ਦੇ ਕਰੋੜਾਂ ਕਿਸਾਨਾਂ (farmers) ਲਈ ਅਹਿਮ ਖ਼ਬਰ ਹੈ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੇ ਖੁੰਟੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ | ਪ੍ਰਧਾਨ ਮੰਤਰੀ ਕਿਸਾਨ (farmers) ਸਨਮਾਨ ਨਿਧੀ ਯੋਜਨਾ ਤਹਿਤ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਵਾਉਣ ਦੀ ਪ੍ਰਕਿਰਿਆ ਵੀ ਕਾਫ਼ੀ ਆਸਾਨ ਹੈ। ਇਸ ‘ਚ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜ਼ਮੀਨੀ ਰਿਕਾਰਡ ਦੀ ਤਸਦੀਕ ਕਰਵਾਉਣ ਲਈ, ਤੁਹਾਨੂੰ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਜਾਣਾ ਪਵੇਗਾ। ਉੱਥੇ ਜਾ ਕੇ ਤੁਸੀਂ ਸਕੀਮ ਤਹਿਤ ਆਪਣੀ ਜ਼ਮੀਨ ਦੀ ਤਸਦੀਕ ਕਰਵਾ ਸਕਦੇ ਹੋ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਮੀਨੀ ਰਿਕਾਰਡ ਦੀ ਤਸਦੀਕ ਲਾਜ਼ਮੀ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ। ਅਜਿਹੀ ਸਥਿਤੀ ਵਿੱਚ ਤੁਹਾਨੂੰ 15ਵੀਂ ਕਿਸ਼ਤ ਦਾ ਲਾਭ ਨਹੀਂ ਮਿਲੇਗਾ। ਇਸ ਤਰ੍ਹਾਂ ਕਰਵਾਓ ਈ-ਕੇਵਾਈਸੀਜੇਕਰ ਤੁਸੀਂ ਅਜੇ ਤੱਕ ਸਕੀਮ ਵਿੱਚ ਆਪਣਾ ਈ-ਕੇਵਾਈਸੀ ਨਹੀਂ ਕੀਤਾ ਹੈ। ਅਜਿਹੇ ‘ਚ ਤੁਸੀਂ ਇਸ ਕੰਮ ਨੂੰ ਆਨਲਾਈਨ ਵੀ ਪੂਰਾ ਕਰ ਸਕਦੇ ਹੋ। ਆਨਲਾਈਨ ਈ-ਕੇਵਾਈਸੀ ਦੀ ਪ੍ਰਕਿਰਿਆ ਕਾਫੀ ਆਸਾਨ ਹੈ। ਇਸ ‘ਚ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ, ਸਭ ਤੋਂ ਪਹਿਲਾਂ ਆਪਣੇ ਡਿਵਾਈਸ ਵਿੱਚ ਪੀਐਮ ਕਿਸਾਨ ਪੋਰਟਲ pmkisan.gov.in ਖੋਲ੍ਹੋ। ਵੈੱਬਸਾਈਟ ਖੋਲ੍ਹਣ ਤੋਂ ਬਾਅਦ, ਤੁਹਾਨੂੰ ਸਕ੍ਰੀਨ ਦੇ ਕਿਸਾਨ ਕੋਨੇ ਵਿੱਚ ਈ-ਕੇਵਾਈਸੀ ਦਾ ਵਿਕਲਪ ਚੁਣਨਾ ਹੋਵੇਗਾ। ਇਸ ਆਪਸ਼ਨ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਸਕਰੀਨ ‘ਤੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਜਗ੍ਹਾ ‘ਤੇ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਇਸ ਪ੍ਰਕਿਰਿਆ ਨੂੰ ਕਰਨ ਤੋਂ ਬਾਅਦ, ਖੋਜ ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਆਧਾਰ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। ਅਗਲੇ ਪੜਾਅ ‘ਤੇ, ਤੁਹਾਨੂੰ OTP ਦਾਖਲ ਕਰਨਾ ਹੋਵੇਗਾ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਆਪਣਾ ਈ-ਕੇਵਾਈਸੀ ਆਸਾਨੀ ਨਾਲ ਪੂਰਾ ਕਰ ਸਕਦੇ ਹੋ। The post PM ਨਰਿੰਦਰ ਮੋਦੀ ਭਲਕੇ ਕਿਸਾਨਾਂ ਨੂੰ 15ਵੀਂ ਕਿਸ਼ਤ ਕਰਨਗੇ ਜਾਰੀ, ਇੰਝ ਕਰਵਾਓ ਈ-ਕੇਵਾਈਸੀ appeared first on TheUnmute.com - Punjabi News. Tags:
|
ਅਕਤੂਬਰ 'ਚ ਥੋਕ ਮਹਿੰਗਾਈ 'ਚ ਗਿਰਾਵਟ, ਲਗਾਤਾਰ ਸੱਤ ਮਹੀਨਿਆਂ ਤੋਂ ਅੰਕੜਾ ਜ਼ੀਰੋ ਤੋਂ ਹੇਠਾਂ Tuesday 14 November 2023 10:46 AM UTC+00 | Tags: breaking-news inflation inflation-rate news wholesale wholesale-inflation ਚੰਡੀਗੜ੍ਹ, 14 ਨਵੰਬਰ 2023: ਭਾਰਤ ਦੀ ਥੋਕ ਮਹਿੰਗਾਈ (inflation) ਦਰ ਅਕਤੂਬਰ ਮਹੀਨੇ ‘ਚ ਖਾਣ-ਪੀਣ ਦੀਆਂ ਵਸਤਾਂ ‘ਚ ਗਿਰਾਵਟ ਦੇ ਵਿਚਾਲੇ -0.52 ਫੀਸਦੀ ‘ਤੇ ਆ ਗਈ ਹੈ। ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਜ਼ੀਰੋ ਤੋਂ ਹੇਠਾਂ ਰਹੀ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਥੋਕ ਮਹਿੰਗਾਈ ਦਰ -0.26% ਸੀ। ਜਦੋਂ ਕਿ ਅਗਸਤ ਵਿੱਚ ਇਹ -0.52% ਸੀ। ਪਿਛਲੇ ਸਾਲ ਅਕਤੂਬਰ ‘ਚ ਇਹ 8.39 ਫੀਸਦੀ ਸੀ। ਸਰਕਾਰ ਹਰ ਮਹੀਨੇ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਦੇ ਅੰਕੜੇ ਜਾਰੀ ਕਰਦੀ ਹੈ। ਇਸ ਤੋਂ ਪਹਿਲਾਂ, ਪ੍ਰਚੂਨ ਮਹਿੰਗਾਈ ਦੇ ਅੰਕੜੇ ਸੋਮਵਾਰ ਯਾਨੀ 13 ਅਕਤੂਬਰ ਨੂੰ ਜਾਰੀ ਕੀਤੇ ਗਏ ਸਨ। ਪ੍ਰਚੂਨ ਮਹਿੰਗਾਈ ਵੀ ਪੰਜ ਮਹੀਨਿਆਂ ਦੇ ਹੇਠਲੇ ਪੱਧਰ 4.87% ‘ਤੇ ਸੀ। ਥੋਕ ਮਹਿੰਗਾਈ (inflation) ਵਿੱਚ ਲੰਮੀ ਵਾਧਾ ਜ਼ਿਆਦਾਤਰ ਉਤਪਾਦਕ ਖੇਤਰਾਂ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਜੇਕਰ ਥੋਕ ਕੀਮਤਾਂ ਬਹੁਤ ਲੰਬੇ ਸਮੇਂ ਤੱਕ ਉੱਚੀਆਂ ਰਹਿੰਦੀਆਂ ਹਨ, ਤਾਂ ਉਤਪਾਦਕ ਬੋਝ ਖਪਤਕਾਰਾਂ ‘ਤੇ ਪਾ ਦਿੰਦੇ ਹਨ। ਸਰਕਾਰ ਟੈਕਸ ਰਾਹੀਂ ਹੀ WPI ਨੂੰ ਕੰਟਰੋਲ ਕਰ ਸਕਦੀ ਹੈ। ਉਦਾਹਰਣ ਵਜੋਂ, ਕੱਚੇ ਤੇਲ ਵਿੱਚ ਤਿੱਖੇ ਵਾਧੇ ਦੀ ਸਥਿਤੀ ਵਿੱਚ, ਸਰਕਾਰ ਨੇ ਈਂਧਨ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਹਾਲਾਂਕਿ, ਸਰਕਾਰ ਇੱਕ ਸੀਮਾ ਦੇ ਅੰਦਰ ਹੀ ਟੈਕਸ ਕਟੌਤੀਆਂ ਨੂੰ ਘਟਾ ਸਕਦੀ ਹੈ। ਡਬਲਯੂ.ਪੀ.ਆਈ. ਵਿੱਚ, ਮੈਟਲ, ਕੈਮੀਕਲ, ਪਲਾਸਟਿਕ, ਰਬੜ ਵਰਗੀਆਂ ਫੈਕਟਰੀਆਂ ਨਾਲ ਸਬੰਧਤ ਸਮਾਨ ਨੂੰ ਵਧੇਰੇ ਭਾਰ ਦਿੱਤਾ ਜਾਂਦਾ ਹੈ। The post ਅਕਤੂਬਰ ‘ਚ ਥੋਕ ਮਹਿੰਗਾਈ ‘ਚ ਗਿਰਾਵਟ, ਲਗਾਤਾਰ ਸੱਤ ਮਹੀਨਿਆਂ ਤੋਂ ਅੰਕੜਾ ਜ਼ੀਰੋ ਤੋਂ ਹੇਠਾਂ appeared first on TheUnmute.com - Punjabi News. Tags:
|
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਈ 35 ਸਾਲ ਤੋਂ ਵੱਧ ਉਮਰ ਵਾਲਾ ਨਹੀਂ ਕਰ ਸਕੇਗਾ ਅਪਲਾਈ: ਸੁਖਬੀਰ ਸਿੰਘ ਬਾਦਲ Tuesday 14 November 2023 11:11 AM UTC+00 | Tags: breaking-news news punjab-news shiromani-youth-akali-dal sukhbir-badal sukhbir-singh-badal the-unmute-breaking-news youth-akali-dal ਚੰਡੀਗੜ੍ਹ, 14 ਨਵੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਲੁਧਿਆਣਾ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਯੂਥ ਅਕਾਲੀ ਦਲ ਵਿੱਚ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਿਸੇ ਸਿਫਾਰਸ਼ ਦੀ ਲੋੜ ਨਹੀਂ ਪਵੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਜੋੜਨ ਲਈ ਆਨਲਾਈਨ ਡਰਾਈਵ ਸ਼ੁਰੂ ਕੀਤੀ ਹੈ। ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਾਲ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀ ਸੂਚੀ ਵਿੱਚ 37 ਦੇ ਕਰੀਬ ਉਹ ਨੌਜਵਾਨ ਹਨ, ਜਿਨ੍ਹਾਂ ਨੇ ਯੂਥ ਅਕਾਲੀ ਦਲ ਵਿੱਚ ਜ਼ਿਲ੍ਹਾ ਇੰਚਾਰਜਾਂ ਦੀ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਹੁਣ ਤੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਈ 35 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਅਪਲਾਈ ਨਹੀਂ ਕਰ ਸਕਦਾ। ਸੁਖਬੀਰ ਬਾਦਲ (Sukhbir Singh Badal) ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਟੀਮ ਦੀ ਚੋਣ ਲਈ ਸਾਰੀ ਪ੍ਰਕਿਰਿਆ ਆਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਸਾਫਟਵੇਅਰ 35 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਚੁੱਕੇਗਾ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਜ਼ਿਲ੍ਹਾ ਮੁਖੀ, ਸਰਕਲ ਮੁਖੀ ਜਾਂ ਕਿਸੇ ਹੋਰ ਅਹੁਦਾ ਲੈਣ ਲਈ ਸਿਫ਼ਾਰਸ਼ ਦੀ ਲੋੜ ਨਹੀਂ ਪਵੇਗੀ। ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਵਿੱਚ ਅਹੁਦੇ ਹਾਸਲ ਕਰਨ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਹਨ। ਸਭ ਤੋਂ ਉੱਪਰ ਉਮਰ ਦੀ ਸ਼ਰਤ ਹੈ। ਇਹ ਐਲਾਨ ਕੀਤਾ ਗਿਆ ਹੈ ਕਿ ਮੈਂਬਰਸ਼ਿਪ ਲਈ ਆਨਲਾਈਨ ਪੋਰਟਲ 31 ਦਸੰਬਰ ਤੱਕ ਜਾਰੀ ਰਹੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਨੌਜਵਾਨ 5-5 ਘੰਟੇ ਫੋਨ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੇ ਹਰ ਕਿਸੇ ਨੇ ਅਕਾਲੀ ਦਲ ਲਈ 2 ਮਿੰਟ ਦੇਣ ਦੀ ਅਪੀਲ ਕੀਤੀ ਹੈ | The post ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਈ 35 ਸਾਲ ਤੋਂ ਵੱਧ ਉਮਰ ਵਾਲਾ ਨਹੀਂ ਕਰ ਸਕੇਗਾ ਅਪਲਾਈ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News. Tags:
|
ਦਿੱਲੀ ਟ੍ਰੈਫਿਕ ਪੁਲਿਸ ਵੱਲੋਂ PUC ਸਰਟੀਫਿਕੇਟ ਤੋਂ ਬਿਨਾਂ ਚੱਲਣ ਵਾਲੇ 700 ਵਾਹਨਾਂ ਦੇ ਕੱਟੇ ਚਲਾਨ Tuesday 14 November 2023 11:25 AM UTC+00 | Tags: air-pollution breaking-news delhi-police delhi-traffic-police diwali news pollution-under-control puc puc-certificate ਚੰਡੀਗੜ੍ਹ, 14 ਨਵੰਬਰ 2023: ਦਿੱਲੀ ਟ੍ਰੈਫਿਕ ਪੁਲਿਸ ਨੇ ਦੀਵਾਲੀ ‘ਤੇ ਵਾਹਨ ਮਾਲਕਾਂ ਦੇ 700 ਤੋਂ ਵੱਧ ਚਲਾਨ ਕੀਤੇ, ਜੋ ਕਿ ਪ੍ਰਮਾਣਿਤ ਪ੍ਰਦੂਸ਼ਣ ਅੰਡਰ ਕੰਟਰੋਲ (PUC) ਸਰਟੀਫਿਕੇਟ (PUC certificate) ਤੋਂ ਬਿਨਾਂ ਡਰਾਈਵਿੰਗ ਕਰ ਰਹੇ ਸਨ । ਇਸ ਸੰਬੰਧੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 5 ਨਵੰਬਰ ਨੂੰ ਸ਼ਹਿਰ ਦੇ ਹਵਾ ਗੁਣਵੱਤਾ ਸੂਚਕਾਂਕ (AQI) ਦੇ ‘ਗੰਭੀਰ ਪਲੱਸ’ ਸ਼੍ਰੇਣੀ ‘ਤੇ ਪਹੁੰਚਣ ਤੋਂ ਬਾਅਦ ਕੇਂਦਰ ਦੀ ਪ੍ਰਦੂਸ਼ਣ ਕੰਟਰੋਲ ਯੋਜਨਾ – ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) – ਦਾ ਪੜਾਅ 4 ਦਿੱਲੀ ਵਿੱਚ ਲਾਗੂ ਹੋਇਆ। ਜੀਆਰਏਪੀ ਫੇਜ਼-4 ਦੇ ਤਹਿਤ ਹਰ ਤਰ੍ਹਾਂ ਦੇ ਨਿਰਮਾਣ ਕਾਰਜ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਸ਼ਹਿਰ ਵਿੱਚ ਦਾਖਲ ਹੋਣ ‘ਤੇ ਪਾਬੰਦੀ ਹੈ। ਪੁਲਿਸ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਐਤਵਾਰ (12 ਨਵੰਬਰ) ਨੂੰ ਦੀਵਾਲੀ ਮੌਕੇ ਪ੍ਰਮਾਣਿਤ ਪ੍ਰਦੂਸ਼ਣ ਅੰਡਰ ਕੰਟਰੋਲ (PUC) ਸਰਟੀਫਿਕੇਟ (PUC certificate) ਤੋਂ ਬਿਨਾਂ ਵਾਹਨ ਚਲਾਉਣ ਵਾਲੇ ਵਾਹਨਾਂ ਦੇ 710 ਚਲਾਨ ਕੀਤੇ ਗਏ ਸਨ। ਅੜਿੱਕੇ ਜਾਂ ਗਲਤ ਪਾਰਕਿੰਗ ਲਈ ਕੁੱਲ 584 ਚਲਾਨ ਅਤੇ 1,085 ਨੋਟਿਸ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਟ੍ਰੈਫਿਕ ਕਰੇਨ ਦੁਆਰਾ 44 ਵਾਹਨਾਂ ਨੂੰ ਖਿੱਚਿਆ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਦੇ ਪ੍ਰਵਾਹ ਦੇ ਉਲਟ ਵਾਹਨ ਚਲਾਉਣ ਲਈ ਕ੍ਰਮਵਾਰ 61 ਚਲਾਨ ਅਤੇ ਨੋ-ਐਂਟਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ 263 ਚਲਾਨ ਕੀਤੇ ਗਏ। ਗੈਰ ਮਾਲ ਵਾਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ 915 ਦੀ ਜਾਂਚ ਕੀਤੀ ਗਈ ਅਤੇ 452 ਨੂੰ ਵਾਪਸ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਸਿਰਫ ਵੈਧ ਪਰਮਿਟਾਂ ਵਾਲੇ ਜ਼ਰੂਰੀ ਵਸਤੂਆਂ ਵਾਲੇ ਵਾਹਨਾਂ ਨੂੰ ਹੀ ਆਗਿਆ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 84 ਬੀਐਸ3 ਪੈਟਰੋਲ ਅਤੇ 336 ਬੀਐਸ4 ਡੀਜ਼ਲ ਵਾਹਨਾਂ ਦੇ ਚਲਾਨ ਕੀਤੇ ਗਏ ਹਨ। The post ਦਿੱਲੀ ਟ੍ਰੈਫਿਕ ਪੁਲਿਸ ਵੱਲੋਂ PUC ਸਰਟੀਫਿਕੇਟ ਤੋਂ ਬਿਨਾਂ ਚੱਲਣ ਵਾਲੇ 700 ਵਾਹਨਾਂ ਦੇ ਕੱਟੇ ਚਲਾਨ appeared first on TheUnmute.com - Punjabi News. Tags:
|
ਡਾ. ਬਲਬੀਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਜਲਾਲਾਬਾਦ ਵਿਖੇ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ Tuesday 14 November 2023 11:35 AM UTC+00 | Tags: breaking-news community-health-center dr-balbir-singh health-center-jalalabad jalalabad latest-news news punjab-health-department punjab-health-scheme the-unmute-breaking-news the-unmute-news ਜਲਾਲਾਬਾਦ, 14 ਨਵੰਬਰ 2023: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਂਟਰ (Community Health Center) ਜਲਾਲਾਬਾਦ ਵਿਖੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ, ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਡਾ. ਰਾਜੀਵ ਸੂਦ ਅਤੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਅਰੋੜਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਮਰੀਜ਼ਾਂ ਦੀਆਂ ਮੁਸ਼ਕਲਾਂ, ਡਾਕਟਰਾਂ ਦੀ ਘਾਟ ਅਤੇ ਬਿਲਡਿੰਗ ਦੀ ਹਾਲਤ ਬਾਰੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੂੰ ਜਾਣੂੰ ਕਰਵਾਇਆ। ਇਸ ਉਪਰੰਤ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤ ਪੱਖੋਂ ਤੰਦਰੁਸਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਮ ਆਦਮੀ ਕਲੀਨਕ ਖੋਲ੍ਹੇ ਗਏ ਹਨ ਤੇ ਹੁਣ ਇਸੇ ਮੰਤਵ ਤਹਿਤ ਹੀ ਜਲਦ ਹੀ 5 ਨਵੇਂ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਜਾਣਗੇ। ਇਸ ਤੋਂ ਪਹਿਲਾ ਕਮਿਊਨਿਟੀ ਹੈਲਥ ਸੈਂਟਰ (Community Health Center) ਜਲਾਲਾਬਾਦ ਵਿਖੇ ਆਉਣ ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁੱਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਸਿੱਖਿਆ ਦੇ ਨਾਲ ਨਾਲ ਸਿਹਤ ਪੱਖੋਂ ਵੀ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਿਆ ਜਾਵੇ ਤੇ ਇਸੇ ਤਹਿਤ ਹੀ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸਿਹਤ ਕੇਂਦਰ ਦੀ ਬਿਲਡਿੰਗ ਵਿੱਚ ਪਈਆਂ ਤਰੇੜਾਂ ਦਾ ਜਾਇਜ਼ਾ ਲੈਣ ਮੌਕੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਵੀ ਪੰਜਾਬ ਸਰਕਾਰ ਪੂਰੀ ਯਤਨਸੀਲ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਮਲੇ ਨੂੰ ਕਿਹਾ ਕਿ ਲੋਕਾਂ ਨੂੰ ਇਲਾਜ ਲਈ ਇੱਥੇ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਲੋਕਾਂ ਨੂੰ ਆਪਣੇ ਇਲਾਜ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਉਪਰੰਤ ਉਨ੍ਹਾਂ ਕਮਿਊਨਿਟੀ ਹੈਲਥ ਸੈਂਟਰ ਜਲਾਲਾਬਾਦ ਵਿਖੇ ਸਿਹਤ ਅਮਲੇ ਤੇ ਪ੍ਰਬੰਧਕੀ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਵੇਖਣ ਦਾ ਹੈ, ਜਿਸ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਘਰਾਂ ਦੇ ਨਜਦੀਕ ਹੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਮ ਆਦਮੀ ਕਲੀਨਕ ਖੋਲ੍ਹੇ ਗਏ ਹਨ ਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ 23 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 38 ਡਾਇਗਨੋਸਟਿਕ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਮੌਕੇ ਡਾ. ਮਲਕੀਤ ਥਿੰਦ ਜ਼ਿਲ੍ਹਾ ਪ੍ਰਧਾਨ ਆਪ ਫਿਰੋਜ਼ਪੁਰ, ਸਿਵਲ ਸਰਜਨ ਡਾ ਕਵਿਤਾ ਸਿੰਘ, ਐਸ.ਐਮ.ਓ ਫਾਜ਼ਿਲਕਾ ਡਾ ਐਰਿਕ ਐਡੀਸਨ, ਐਸ.ਐਮ.ਓ ਜਲਾਲਾਬਾਦ ਸੁਮਿਤ ਲੂਨਾ, , ਮਾਰਕਿਟ ਕਮੇਟੀ ਚੇਅਰਮੈਨ ਦੇਵ ਰਾਜ ਸਰਮਾ, ਖੜਕ ਸਿੰਘ ਓਐਸਡੀ, ਸੁਖਵਿੰਦਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬੱਬੂ ਡੋਡਾ ਵਪਾਰ ਮੰਡਲ ਪ੍ਰਧਾਨ ਜਲਾਲਾਬਾਦ, ਸਾਜਨ ਖੇੜਾ ਜੋਨ ਇੰਚਾਰਜ ਅਰਨੀਵਾਲਾ ਅਤੇ ਚਰਨਜੀਤ ਸਿੰਘ ਆਦਿ ਹਾਜਰ ਸਨ। The post ਡਾ. ਬਲਬੀਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਜਲਾਲਾਬਾਦ ਵਿਖੇ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ appeared first on TheUnmute.com - Punjabi News. Tags:
|
ਹਰਿਆਣਾ: ਜ਼ਿਲ੍ਹੇ ਤੋਂ ਹਰ ਮਹੀਨੇ ਨਾਰਕੋਟਿਕਸ ਕੋਰਡੀਨੇਂਸ ਕਮੇਟੀ ਦੀ ਬੈਠਕਾਂ ਪ੍ਰਬੰਧਿਤ ਕਰਨ: ਸੰਜੀਵ ਕੌਸ਼ਲ Tuesday 14 November 2023 12:48 PM UTC+00 | Tags: breaking-news drugs haryana-chief-secretary-sanjeev-kaushal health-scheme-haryana latest-news narcotics narcotics-coordination-committee national-narcotics-coordination national-narcotics-coordination-committee news sanjeev-kaushal the-unmute-breaking-news the-unmute-punjabi-news ਚੰਡੀਗੜ੍ਹ, 14 ਨਵੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਕਿਹਾ ਕਿ ਜਿਲ੍ਹਾ ਪੱਧਰ ‘ਤੇ ਹਰ ਮਹੀਨੇ ਨੈਸ਼ਨਲ ਨਾਰਕੋਟਿਕਸ (Narcotis) ਕੋਰਡੀਨੇਂਸ ਕਮੇਟੀ ਦੀ ਮੀਟਿੰਗਾਂ ਪ੍ਰਬੰਧਿਤ ਕੀਤੀਆਂ ਜਾਣ ਅਤੇ ਉਨ੍ਹਾਂ ਦੀ ਰਿਪੋਰਟ ਪੋਰਟਲ ‘ਤੇ ਅਪਲੋਡ ਕੀਤੀਆਂ ਜਾਣ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਤਿਮਾਹੀ ਅਤੇ ਏਸਡੀਏਮ ਹਰ ਮਹੀਨੇ ਜਿਲ੍ਹਾ ਵਿਚ ਕੰਮ ਕਰ ਨਸ਼ਾ ਮੁਕਤੀ ਕੇਂਦਰ ਦੀ ਮੋਨੀਟਰਿੰਗ ਕਰਨ ਅਤੇ ਉਸ ਦੀ ਜਾਣਕਾਰੀ ਜਰੂਰੀ ਅਪਲੋਡ ਕਰਨ। ਮੁੱਖ ਸਕੱਤਰ ਅੱਜ ਇੱਥੇ ਛੇਵੀਂ ਨੈਸ਼ਨ ਨਾਰਕੋਟਿਕਸ ਕੋਰਡੀਨੈਂਸ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਟੀਵੀਏਸਏਨ ਪ੍ਰਸਾਦ, ਵਧੀਕ ਮੁੱਖ ਸਕੱਤਰ ਸਿਹਤ ਵਿਭਾਗ ਡਾ. ਜੀ ਅਨੁਪਮਾ, ਡੀਜੀਪੀ ਸ਼ਤਰੂਜੀਤ ਕਪੂਰ, ਏਡੀਜੀਪੀ ਆਲੋਕ ਮਿੱਤਲ, ਓਪੀ ਸਿੰਘ ਮਹਾਨਿਦੇਸ਼ਕ ਸਿਹਤ ਸੇਵਾਵਾਂ ਸ੍ਰੀਮਤੀ ਆਸ਼ਿਮਾ ਬਰਾੜ, ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਅਤੇ ਸਕੱਤਰ ਅਸ਼ੋਕ ਮੀਣਾ, ਵਿਸ਼ੇਸ਼ ਸਕੱਤਰ ਗ੍ਰਹਿ ਵਿਭਾਗ ਮਹਾਵੀਰ ਕੌਸ਼ਿਕ ਸਮੇਤ ਵੱਖ-ਵੱਖ ਵਿਭਾਗਾਂ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਇਸ ਤੋਂ ਇਲਾਵਾ, ਮੀਟਿੰਗ ਨਾਲ ਪੁਲਿਸ ਵਿਭਾਗ ਦੇ ਕਈ ਅਧਿਕਾਰੀ ਆਨਲਾਇਨ ਵੀ ਜੁੜੇ। ਮੀਟਿੰਗ ਵਿਚ ਮੁੱਖ ਸਕੱਤਰ (Sanjeev Kaushal) ਨੇ ਨਿਰਦੇਸ਼ ਦਿੱਤੇ ਕਿ ਕਈ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਏਸਡੀਏਮ ਦੀ ਰਿਪੋਰਟ ਲੰਬਿਤ ਹੈ, ਉਸ ਨੂੰ ਜਲਦੀ ਤੋਂ ਜਲਦੀ ਪੋਰਟਲ ‘ਤੇ ਅਪਲੋਡ ਕਰਨ। ਉਨ੍ਹਾਂ ਨੇ ਕਿਹਾ ਕਿ ਏਨਸੀਬੀ ਵੱਲੋਂ ਨਸ਼ੀਲੇ ਪਦਾਰਥ ਦੀ ਰੋਕਥਾਮ ਲਈ ਨਿਯਮਤ ਰੂਪ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤਕ 3306 ਕੇਸ ਦਰਜ ਕਰ 4452 ਵਿਅਕਤੀਆਂ ਨੁੰ ਗਿਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, 40 ਕੁਇੰਟਲ ਅਫੀਮ ਵੀ ਫੜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥ ਵੇਚਦੇ ਹੋਏ ਪਾਏ ਜਾਣ ਵਾਲੇ ਮਾਮਲਿਆਂ ਵਿਚ 15 ਦਿਨ ਦੇ ਲਈ ਏਫਏਸਲ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੇਸਾਂ ਦਾ ਨਿਪਟਾਰਾ ਕਰਨ ਵਿਚ ਮੁਸ਼ਕਲਾਂ ਪੇਸ਼ ਨਾ ਆਉਣ। ਮੁੱਖ ਸਕੱਤਰ ਨੇ ਕਿਹਾ ਕਿ ਰਾਜ ਵਿਚ ਹਰਿਆਣਾ ਪੁਲਿਸ ਏਕਟ 2007 ਦੇ ਤਹਿਤ ਲੀਗਲ ਅਤੇ ਆਈ ਟੀ ਕੰਸਲਟੇਂਟ ਨਿਯੁਕਤ ਕੀਤੇ ਜਾਣਗੇ ਤਾਂ ਜੋ ਨਸ਼ੀਲੇ ਪਦਾਰਥ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿਚ ਤੇਜੀ ਲਿਆਈ ਜਾ ਸਕੇ। ਉਨ੍ਹਾਂ ਨੇ ਜਿਲ੍ਹਿਆਂ ਵਿਚ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰਾਂ ਨੁੰ ਸਾਰੇ ਜਰੂਰੀ ਸਿਹਤ ਸਹੂਲਤਾਂ ਨਾਲ ਲੈਸ ਬਨਾਉਣ ਸਟਾਫ ਸਿਖਲਾਈ ਦੇ ਲਈ ਏਸਓਪੀ ਤਿਆਰ ਕਰਨ ਅਤੇ ਇਸ ਨੂੰ ਹੋਰ ਵਿਭਾਗਾਂ ਨੂੰ ਭੇਜੇ ਜਾਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਦੇ ਲੱਤ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦੀ ਪਹਿਚਾਣ ਕਰ ਸਹਾਇਤਾ ਕੀਤੀ ਜਾਵੇ। ਪੁਲਿਸ ਵੱਲੋਂ ਹੁਣ ਤਕ ਸੂਬੇ ਵਿਚ ਨਸ਼ੇ ਤੋਂ ਪੀੜਤ 12572 ਵਿਅਕਤੀਆਂ ਵਿੱਚੋਂ 2293 ਨੁੰ ਨਸ਼ਾ ਮੁਕਤੀ ਕੇਂਦਰਾਂ ਵਿਚ ਦਾਖਲ ਕਰ ਸਿਹਤ ਸੇਵਾਵਾਂ ਦਿੱਤੀ ਜਾਣ ਦੀ ਜਰੂਰਤ ਹੈ। ਇਸ ਦੇ ਨਾਲ ਹੀ ਮਨੋਵਿਗਿਆਨੀਆਂ ਤੋਂ ਵੀ ਮਸ਼ਵਰਾ ਦਿਵਾਇਆ ਜਾਵੇ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਮੁੱਖ ਸਕੱਤਰ (Sanjeev Kaushal) ਨੇ ਕਿਹਾ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਕਰਵਾਉਣ ਅਤੇ ਨਸ਼ਾ ਛੁੜਵਾਉਣ ਦੇ ਲਈ ਸਕਾਰਾਤਮਕ ਯਤਨ ਕੀਤੇ ਜਾਣ ਤਾਂ ਜੋ ਅਜਿਹੇ ਵਿਅਕਤੀਆਂ ਦੇ ਜੀਵਨ ਵਿਚ ਉਜਾਲਾ ਲਿਆਇਆ ਜਾ ਸਕੇ। ਸੂਬਾ ਪੱਧਰ ‘ਤੇ ਚਲਾਏ ਗਏ ਸਾਈਕਲੋਥੋਨ ਮੁਹਿੰਮ ਦੇ ਸਾਰਥਕ ਨਤੀਜੇ ਆਏ ਹਨ। ਇਸ ਲਈ ਸਾਈਕਲੋਥਾਨ ਮੁਹਿੰਮ ਨੂੰ ਹਰ ਪਿੰਡ, ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਚਲਾਇਆ ਜਾਵੇ ਅਤੇ ਇਸ ਮੁਹਿੰਮ ਨੂੰ ਪਬਲਿਕ ਦਾ ਹਿੱਸਾ ਬਣਾ ਕੇ ਇਸ ਤੋਂ ਹਰੇਕ ਵਿਅਕਤੀ ਨੂੰ ਜੋੜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਈ-ਸਪੋਰਟਸ ਨੀਤੀ ਦੇ ਤਹਿਤ ਨਸ਼ੇ ਦੇ ਖਿਲਾਫ ਵਿਦਿਅਕ ਪੱਧਰ ‘ਤੇ ਸਿਖਲਾਈ ਤੇ ਖੇਡ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇ ਕੇ ਉਨ੍ਹਾਂ ਨੂੰ ਨਿਪੁੰਣ ਕਰਨ ਵਰਗੇ ਕੰਮ ਕੀਤੇ ਜਾਣ ਤਾਂ ਜੋ ਨਸ਼ੇ ਦੀ ਬੀਮਾਰੀ ਬਾਰੇ ਪੂਰੀ ਤਰ੍ਹਾ ਨਾਲ ਜਾਗਰੁਕ ਕੀਤਾ ਜਾ ਸਕੇ। ਰਾਹਗਿਰੀ ਪ੍ਰੋਗ੍ਰਾਮਾਂ ਰਾਹੀਂ ਵੀ ਨਸ਼ੇ ਦੀ ਲੱਤ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਦੇ 15 ਜਿਲ੍ਹਿਆਂ ਵਿਚ ਨਸ਼ਾ ਮੁਕਤੀ ਕੇਂਦਰ ਸੰਚਾਲਿਤ ਕੀਤੇ ਜਾ ਰਹੇ ਹਨ ਉਨ੍ਹਾਂ ਦੇ ਲਾਇਸੈਂਸ ਨਵੀਨੀਕਰਣ ਬਾਰੇ ਵੀ ਕਾਰਵਾਈ ਅਮਲ ਵਿਚ ਲਿਆਈ ਜਾਵੇ। ਇਸ ਤੋਂ ਇਲਾਵਾ ਹੋਰ ਜਿਲ੍ਹਿਆਂ ਵਿਚ ਵੀ ਨਸ਼ਾ ਮੁਕਤੀ ਕੇਂਦਰ ਖੋਲਣ ਬਾਰੇ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, 13 ਨਸ਼ਾ ਮੁਕਤੀ ਕੇਂਦਰ ਪ੍ਰਾਈਵੇਟ ਸੰਸਥਾਵਾਂ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ‘ਤੇ ਪੁਲਿਸ, ਆਬਕਾਰੀ ਅਤੇ ਮਾਲ ਵਿਭਾਗ ਦੇ ਗਜਟਿਡ ਅਧਿਕਾਰੀਆਂ ਨੂੰ ਏਨਡੀਪੀਏਸ ਏਕਟ ਤਹਿਤ ਨਸ਼ਾ ਮੁਕਤੀ ਕੇਂਦਰਾਂ ਦੀ ਜਾਂਚ ਕਰ ਕਾਰਵਾਈ ਕਰਨ ਲਈ ਨੋਟੀਫਾਇਡ ਕੀਤਾ ਜਾਵੇ। ਇਸ ਤੋਂ ਇਲਾਵਾ, ਬਿਹਤਰ ਸਿਹਤ ਸੇਵਾਵਾਂ ਦੇਣ ਵਾਲੇ ਨਸ਼ਾ ਮੁਕਤੀ ਕੇਂਦਰਾਂ ਦੀ ਰੇਟਿੰਗ ਕੀਤੀ ਜਾਵੇਗੀ। ਇਸ ਦੇ ਲਈ ਨਸ਼ਾ ਮੁਕਤੀ ਕੇਂਦਰਾਂ ਦੇ ਸਾਹਮਣੇ ਆਉਣ ਵਾਲੇ ਸਮਸਿਆਵਾਂ ਦਾ ਹੱਲ ਕਰਨ ਲਈ ਜਲਦੀ ਹੀ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ। ਕੌਸ਼ਲ ਨੇ ਕਿਹਾ ਕਿ ਰਾਜ ਵਿਚ ਸਾਰੇ ਮੈਡੀਕਲ ਸਟੋਰ ‘ਤੇ ਡਾਕਟਰ ਦੇ ਲਿਖੇ ਬਿਨ੍ਹਾਂ ਨਸ਼ੇ ਦੀ ਦਵਾਈ ਦੇਣ ਲਈ ਪਾਬੰਦ ਕੀਤਾ ਗਿਆ ਹੈ। ਇਸ ਦੇ ਲਈ ਸਾਥੀ ਏਪਲੀਕੇਸ਼ਨ ਰਾਹੀਂ ਪੂਰੀ ਮਾਨੀਟਰਿੰਗ ਕੀਤੀ ਜਾਵੇਗੀ। ਏਨਡੀਪੀਏ ਦੇ ਵਿਵਾਦਾਂ ਦੀ ਸੁਣਵਾਈ ਲਈ ਸਿਰਸਾ ਦੀ ਤਰਜ ‘ਤੇ ਫਤਿਹਾਬਾਦ, ਅੰਬਾਲਾ, ਹਿਸਾਰ, ਕੈਥਲ, ਕਰਨਾਲ, ਕੁਰੂਕਸ਼ੇਤਰ ਤੇ ਪਾਣੀਪਤ ਸਮੇਤ ਸੱਤ ਫਾਸਟ ਸਪੈਸ਼ਲ ਟ੍ਰੈਕ ਕੋਰਟ ਕੰਮ ਕਰ ਰਹੀਆਂ ਹਨ ਅਤੇ ਸੂਬਾ ਸਰਕਾਰ ਵੱਲੋਂ ਰੋਹਤਕ, ਗੁਰੂਗ੍ਰਾਮ, ਫਰੀਦਾਬਾਦ ਤੇ ਯਮੁਨਾਨਗਰ ਵਿਚ 4 ਹੋਰ ਫਾਸਟ ਟ੍ਰੈਕ ਕੋਰਟ ਸਥਾਪਿਤ ਕਰਨ ਦੀ ਦਿਸ਼ਾ ਵਿ ਕਦਮ ਚੁੱਕੇ ਗਏ ਹਨ। The post ਹਰਿਆਣਾ: ਜ਼ਿਲ੍ਹੇ ਤੋਂ ਹਰ ਮਹੀਨੇ ਨਾਰਕੋਟਿਕਸ ਕੋਰਡੀਨੇਂਸ ਕਮੇਟੀ ਦੀ ਬੈਠਕਾਂ ਪ੍ਰਬੰਧਿਤ ਕਰਨ: ਸੰਜੀਵ ਕੌਸ਼ਲ appeared first on TheUnmute.com - Punjabi News. Tags:
|
ਚੰਦਰਯਾਨ-3 ਤੋਂ ਬਾਅਦ ਹੁਣ ਨਿਸਾਰ ਮਿਸ਼ਨ ਦੀ ਤਿਆਰੀ, ਨਾਸਾ-ਇਸਰੋ ਦੁਆਰਾ ਸਾਂਝੇ ਤੌਰ 'ਤੇ ਕੀਤਾ ਜਾ ਰਿਹੈ ਵਿਕਸਤ Tuesday 14 November 2023 01:01 PM UTC+00 | Tags: breaking-news chandrayaan-3 latest-news nasa-isro news nisar nisar-mission punjab-news synthetic-aperture-radar tech-news the-unmute-breaking-news the-unmute-news ਚੰਡੀਗੜ੍ਹ, 14 ਨਵੰਬਰ 2023: ਭਾਰਤ ਅਤੇ ਅਮਰੀਕਾ ਦੀਆਂ ਪੁਲਾੜ ਏਜੰਸੀਆਂ ਦੇ ਵਿਗਿਆਨੀ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਡਾਰ (NISAR) ਮਿਸ਼ਨ ‘ਤੇ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਪੁਲਾੜ ਯਾਨ ਤੋਂ ਹੇਠਾਂ ਆਉਣ ਵਾਲੇ ਡੇਟਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ (ਜੇਪੀਐਲ) ਦੇ ਨਿਰਦੇਸ਼ਕ ਲੌਰੀ ਲੇਸ਼ਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਨਿਸਾਰ (NISAR) ਨੂੰ 2024 ਵਿੱਚ ਲਾਂਚ ਕੀਤਾ ਜਾਣਾ ਤੈਅ ਹੈ। ਇਹ ਧਰਤੀ ਦੀ ਜ਼ਮੀਨ ਅਤੇ ਬਰਫ਼ ਦੀਆਂ ਸਤਹਾਂ ਦੀ ਗਤੀਵਿਧੀ ਦੀ ਨੇੜਿਓਂ ਨਿਗਰਾਨੀ ਕਰਨ ਲਈ ਨਾਸਾ ਅਤੇ ਇਸਰੋ ਦੁਆਰਾ ਸਾਂਝੇ ਤੌਰ ‘ਤੇ ਵਿਕਸਤ ਕੀਤਾ ਜਾ ਰਿਹਾ ਹੈ। ਲੇਸ਼ਿਨ ਨੇ ਕਿਹਾ, ਅਸੀਂ ਨਾਸਾ ਅਤੇ ਇਸਰੋ ਦੇ ਮਿਲ ਕੇ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਨਿਸਾਰ (NISAR) ਇੱਕ ਰਾਡਾਰ ਮਸ਼ੀਨ ਹੈ ਜੋ ਧਰਤੀ ਦੀ ਸਤ੍ਹਾ ਦੀ ਨਿਗਰਾਨੀ ਕਰੇਗੀ ਕਿ ਇਹ ਕਿਵੇਂ ਬਦਲ ਰਿਹਾ ਹੈ। ਉਹ ਇਹ ਸਮਝਣਾ ਚਾਹੁੰਦੇ ਹਨ ਕਿ ਭਾਰਤ ਵਿੱਚ ਤੱਟਾਂ ‘ਤੇ ਮੈਂਗਰੋਵ ਵਾਤਾਵਰਣ ਕਿਵੇਂ ਬਦਲ ਰਿਹਾ ਹੈ। ਇਸ ਨਾਲ ਅਸੀਂ ਇਹ ਵੀ ਸਮਝ ਸਕਾਂਗੇ ਕਿ ਬਰਫ਼ ਦੀ ਚਾਦਰ ਕਿਵੇਂ ਬਦਲ ਰਹੀ ਹੈ ਅਤੇ ਕਿਵੇਂ ਪੂਰੀ ਦੁਨੀਆ ਵਿੱਚ ਭੂਚਾਲ ਅਤੇ ਜਵਾਲਾਮੁਖੀ ਹੋ ਰਹੇ ਹਨ। ਸਾਡੀ ਧਰਤੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਵੱਖ-ਵੱਖ ਪਹਿਲੂ ਹਨ। ਉਨ੍ਹਾਂ ਨੇ ਅੱਗੇ ਕਿਹਾ, ਬੈਂਗਲੁਰੂ ਵਿੱਚ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਵਿੱਚ ਸਾਡੇ ਸਹਿਯੋਗੀਆਂ ਲਈ ਇਸਰੋ ਵਿੱਚ ਆਪਣੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਬਹੁਤ ਰੋਮਾਂਚਕ ਰਿਹਾ ਹੈ। ਸ਼ਾਨਦਾਰ ਸਹਿਯੋਗ, ਚੰਗੀ ਟੀਮ ਵਰਕ ਅਤੇ ਇੱਕ ਦੂਜੇ ਤੋਂ ਸਿੱਖਣਾ। ਟੀਮ ਮਿਲ ਕੇ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਮਿਸ਼ਨ ਇਸਰੋ ਅਤੇ ਨਾਸਾ ਵਿਚਕਾਰ ਲਗਭਗ ਪੰਜਾਹ-ਪੰਜਾਹ ਹੈ। The post ਚੰਦਰਯਾਨ-3 ਤੋਂ ਬਾਅਦ ਹੁਣ ਨਿਸਾਰ ਮਿਸ਼ਨ ਦੀ ਤਿਆਰੀ, ਨਾਸਾ-ਇਸਰੋ ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾ ਰਿਹੈ ਵਿਕਸਤ appeared first on TheUnmute.com - Punjabi News. Tags:
|
ਫਤਿਹਗੜ੍ਹ ਚੂੜੀਆਂ 'ਚ ਦਿਨ-ਦਿਹਾੜੇ ਅਣਪਛਾਤਿਆ ਨੇ 21 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ Tuesday 14 November 2023 01:11 PM UTC+00 | Tags: breaking-news fatehgarh-churian firing-news gurdaspur gurdaspur-police injured latest-news news punjab-news punjab-police ਚੰਡੀਗੜ੍ਹ, 14 ਨਵੰਬਰ 2023: ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ (Fatehgarh Churian) ‘ਚ ਦਿਨ-ਦਿਹਾੜੇ ਕੁਝ ਅਣਪਛਾਤੇ ਨੌਜਵਾਨਾਂ ਨੇ 21 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਜ਼ਖਮੀ ਨੌਜਵਾਨ ਗੁਰਬੀਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿੱਥੇ ਕੁਝ ਅਣਪਛਾਤੇ ਵਿਅਕਤੀ ਨੌਜਵਾਨ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ ਇਸੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ 21 ਸਾਲਾ ਨੌਜਵਾਨ ਗੁਰਬੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪਿੰਡੀ ਫਤਿਹਗੜ੍ਹ ਚੂੜੀਆਂ (Fatehgarh Churian) ਕਸਬਾ ਸਥਿਤ ਪਰਫੈਕਟ ਸੈਲੂਨ ਦੇ ਬਾਹਰ ਖੜ੍ਹਾ ਸੀ ਤਾਂ ਸਾਹਮਣੇ ਤੋਂ ਆਏ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅਸ਼ਵਨੀ ਘੁਟਿਆਲ ਦੇ ਡੀਐਸਪੀ ਸਵਰਨਜੀਤ ਸਿੰਘ ਸਮੇਤ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਸੱਤ ਨੌਜਵਾਨਾਂ ਨੇ ਗੁਰਬੀਰ ਸਿੰਘ ਨਾਲ ਝਗੜਾ ਕੀਤਾ ਸੀ ਅਤੇ ਗੋਲੀਆਂ ਚਲਾਈਆਂ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। The post ਫਤਿਹਗੜ੍ਹ ਚੂੜੀਆਂ ‘ਚ ਦਿਨ-ਦਿਹਾੜੇ ਅਣਪਛਾਤਿਆ ਨੇ 21 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ appeared first on TheUnmute.com - Punjabi News. Tags:
|
ਖੰਨਾ 'ਚ ਨੈਸ਼ਨਲ ਹਾਈਵੇ 'ਤੇ ਕੈਂਟਰ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ, ਕਈ ਜਣੇ ਜ਼ਖਮੀ Tuesday 14 November 2023 01:20 PM UTC+00 | Tags: accident breaking-news khanna national-highway news punjab-news road-accident the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 14 ਨਵੰਬਰ 2023: ਲੁਧਿਆਣਾ ਦੇ ਕਸਬਾ ਖੰਨਾ (Khanna) ‘ਚ ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਕੈਂਟਰ ਨੇ ਇਕ ਬਜ਼ੁਰਗ ਮਹਿਲਾ ਨੂੰ ਦਰੜ ਦਿੱਤਾ ਅਤੇ ਕਈ ਜਣਿਆਂ ਨੂੰ ਜ਼ਖਮੀ ਕਰ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਹੋਏ 5 ਤੋਂ 6 ਵਿਅਕਤੀਆਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਕੈਂਟਰ ਦੀਆਂ ਤਸਵੀਰਾਂ ਖਿੱਚੀਆਂ। ਇਸ ਫੋਟੋ ਦੀ ਮੱਦਦ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਾਜਪੁਰਾ ਦੀ 65 ਸਾਲਾ ਔਰਤ ਰਾਜ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਤੇਜ਼ ਰਫਤਾਰ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਫਿਰ ਨੈਸ਼ਨਲ ਹਾਈਵੇ ਦੇ ਕਿਨਾਰੇ ਖੜ੍ਹੇ ਰਾਹਗੀਰਾਂ ਨੂੰ ਟੱਕਰ ਮਾਰ ਦਿੱਤੀ ਗਈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਥਾਣਾ-2 (Khanna) ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਰਾਜ ਕੌਰ ਦੀ ਮੌਤ ਹੋ ਗਈ ਹੈ। ਜ਼ਖ਼ਮੀਆਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। The post ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਕੈਂਟਰ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ, ਕਈ ਜਣੇ ਜ਼ਖਮੀ appeared first on TheUnmute.com - Punjabi News. Tags:
|
ਪਿਛਲੇ ਸਾਲ ਦੇ ਮੁਕਾਬਲੇ, ਦੀਵਾਲੀ 'ਤੇ ਪੰਜਾਬ ਦਾ AQI 22.8% ਸੁਧਰਿਆ, ਪੰਜਾਬ ਸਰਕਾਰ ਦੇ ਯਤਨ ਪਾਣੀ, ਹਵਾ ਅਤੇ ਮਿੱਟੀ ਲਈ ਚੰਗੇ ਨਤੀਜੇ ਦੇ ਰਹੇ ਹਨ: 'ਆਪ' Tuesday 14 November 2023 01:42 PM UTC+00 | Tags: aam-aadmi-party air-pollution-dehi aqi breaking-news latest-news news ngt punjab-air-pollution punjab-government punjab-pollution the-unmute-breaking-news ਚੰਡੀਗੜ੍ਹ, 14 ਨਵੰਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੀਵਾਲੀ ਮੌਕੇ ਪੰਜਾਬ ਵਿੱਚ AQI ਨੂੰ ਮੱਧਮ ਰੱਖਣ ਵਿੱਚ ਸਫਲ ਰਹਿਣ ਲਈ ਸੂਬੇ ਦੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਹੈ। ਦੀਵਾਲੀ ‘ਤੇ ਪੰਜਾਬ ਨੇ (12 ਨਵੰਬਰ ਨੂੰ ਸਵੇਰੇ 7 ਵਜੇ ਤੋਂ 13 ਨਵੰਬਰ ਨੂੰ ਸਵੇਰੇ 6 ਵਜੇ ਤੱਕ) ਔਸਤ AQI 207 ਰਿਕਾਰਡ ਕੀਤਾ ਜੋ ਪਿਛਲੇ ਸਾਲ ਨਾਲੋਂ ਮੱਧਮ ਅਤੇ ਮਹੱਤਵਪੂਰਨ ਤੌਰ ‘ਤੇ ਬਿਹਤਰ ਸੀ। ਅੱਜ ਬੁਲਾਰੇ ਬੱਬੀ ਬਾਦਲ ਅਤੇ ਬਿਕਰਮਜੀਤ ਪਾਸੀ ਦੇ ਨਾਲ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਤੋਂ ‘ਆਪ’ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ‘ਚ ਇਸ ਸਾਲ ਹਵਾ ਗੁਣਵੱਤਾ ਸੂਚਕ ਅੰਕ ਪਿਛਲੇ ਸਾਲ (2022) ਦੇ ਮੁਕਾਬਲੇ 22.8 ਫੀਸਦੀ ਬਿਹਤਰ ਰਿਹਾ। 2021 ਦੀ ਦੀਵਾਲੀ ਦੇ ਮੁਕਾਬਲੇ 2022 ਵਿੱਚ ਹਵਾ ਗੁਣਵੱਤਾ ਸੂਚਕਾਂਕ 7.6% ਬਿਹਤਰ ਰਿਹਾ ਅਤੇ ਇਸ ਸਾਲ ਹੋਰ ਸੁਧਾਰ ਦਰਜ ਕੀਤਾ ਗਿਆ। 2021 ਵਿੱਚ ਦੀਵਾਲੀ ਵਾਲੇ ਦਿਨ ਸਵੇਰੇ 7 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਹਵਾ ਗੁਣਵੱਤਾ ਸੂਚਕ ਅੰਕ 268 ਸੀ, ਜਦੋਂ ਕਿ ਪਿਛਲੇ ਸਾਲ ਹਵਾ ਗੁਣਵੱਤਾ ਸੂਚਕ ਅੰਕ 224 ਸੀ, ਇਸ ਸਾਲ ਇਹ 207 ਸੀ। ਸੰਘੇੜਾ ਨੇ ਕਿਹਾ ਕਿ ਇਹ ਮਾਨ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਛੇ ਸ਼ਹਿਰਾਂ ਅੰਮ੍ਰਿਤਸਰ,ਜਲੰਧਰ, ਲੁਧਿਆਣਾ,ਖੰਨਾ,ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਲਗਾਤਾਰ ਅੰਬੀਏਂਟ ਏਅਰ ਕੁਆਲਿਟੀ ਮਾਨੀਟਰ ਸਟੇਸ਼ਨ ਸਥਾਪਿਤ ਕੀਤੇ ਹਨ, ਜੋ ਲਗਾਤਾਰ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਦੇ ਹਨ ਅਤੇ ਸਹੀ ਡਾਟਾ ਇਕੱਤਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 70% ਕਮੀ ਆਈ ਹੈ, ਜੋ ਕਿ ਬਿਹਤਰ ਹਵਾ ਦੀ ਗੁਣਵੱਤਾ ਦਾ ਇੱਕ ਵੱਡਾ ਕਾਰਕ ਹੈ। ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਪਾਣੀ, ਹਵਾ ਅਤੇ ਮਿੱਟੀ ਨੂੰ ਬਚਾਉਣ ਅਤੇ ਸੂਬੇ ਦੇ ਵਾਤਾਵਰਨ ਨੂੰ ਸੁਧਾਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਲਗਭਗ 1 ਲੱਖ 40 ਹਜ਼ਾਰ ਮਸ਼ੀਨਾਂ ਵੰਡੀਆਂ ਗਈਆਂ ਹਨ ਜੋ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਮਸ਼ੀਨਾਂ ‘ਤੇ ਸਹਿਕਾਰੀ ਸਭਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ 80% ਸਬਸਿਡੀ ਮਿਲਦੀ ਹੈ ਅਤੇ ਲੋਕਾਂ ਨੂੰ 50% ਸਬਸਿਡੀ ਮਿਲਦੀ ਹੈ। ਇਨ੍ਹਾਂ ਮਸ਼ੀਨਾਂ ਨੂੰ ਖਰੀਦਣ ਲਈ ਵੱਧ ਤੋਂ ਵੱਧ ਸੰਸਥਾਵਾਂ ਅਤੇ ਸੁਸਾਇਟੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਸਾਨ ਸਾਡੇ ਵਾਤਾਵਰਨ ਨੂੰ ਬਚਾਉਣ ਲਈ ਸਿੱਖਿਆ, ਜਾਗਰੂਕਤਾ ਅਤੇ ਸਾਧਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਵਰਤੋਂ ਜੈਵਿਕ ਬਾਲਣ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਆਮਦਨ ਦੇ ਵਾਧੂ ਸਰੋਤ ਮਿਲ ਰਹੇ ਹਨ। ਸੰਘੇੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਸ਼ੀਨਰੀ ਅਤੇ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੱਜੀ ਦਿਲਚਸਪੀ ਅਤੇ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ 70 ਪ੍ਰਤੀਸ਼ਤ ਘੱਟ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ, ਪੂਸਾ-44 ਵਰਗੀਆਂ ਕਿਸਮਾਂ ‘ਤੇ ਪਾਬੰਦੀ ਲਗਾਈ ਗਈ ਹੈ। ਸਾਡਾ ਉਦੇਸ਼ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨਾ ਹੈ। ਅੰਤ ਵਿੱਚ 'ਆਪ' ਦੇ ਬੁਲਾਰੇ ਨੇ ਕੇਂਦਰ ਸਰਕਾਰ ਨੂੰ ਵੀ ਅਜਿਹੇ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਇਸ ਸਮੱਸਿਆ ਨਾਲ ਸਹੀ ਢੰਗ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਦਾਲਾਂ ਅਤੇ ਮੱਕੀ ਸਮੇਤ 22 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ। The post ਪਿਛਲੇ ਸਾਲ ਦੇ ਮੁਕਾਬਲੇ, ਦੀਵਾਲੀ ‘ਤੇ ਪੰਜਾਬ ਦਾ AQI 22.8% ਸੁਧਰਿਆ, ਪੰਜਾਬ ਸਰਕਾਰ ਦੇ ਯਤਨ ਪਾਣੀ, ਹਵਾ ਅਤੇ ਮਿੱਟੀ ਲਈ ਚੰਗੇ ਨਤੀਜੇ ਦੇ ਰਹੇ ਹਨ: ‘ਆਪ’ appeared first on TheUnmute.com - Punjabi News. Tags:
|
ਮੱਧ ਪ੍ਰਦੇਸ਼ ਦੇ ਕਟੰਗੀ 'ਚ CM ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਲਈ ਕੀਤਾ ਪ੍ਰਚਾਰ Tuesday 14 November 2023 01:49 PM UTC+00 | Tags: aam-aadmi-party aap breaking-news katangi latest-news madhya-pradesh mp-election news the-unmute-breaking-news the-unmute-latest-update ਮੱਧ ਪ੍ਰਦੇਸ਼, 14 ਨਵੰਬਰ 2023: ਮੱਧ ਪ੍ਰਦੇਸ਼ ‘ਚ ਆਮ ਆਦਮੀ ਪਾਰਟੀ (ਆਪ) ਦਾ ਪ੍ਰਚਾਰ ਜ਼ੋਰਾਂ ‘ਤੇ ਹੈ। ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਮੱਧ ਪ੍ਰਦੇਸ਼ ਦੇ ਕਟੰਗੀ (Katangi) ਪਹੁੰਚੇ। ਜਿੱਥੇ ਉਨ੍ਹਾਂ ਨੇ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਇਹ ਭਾਰੀ ਭੀੜ ਮੱਧ ਪ੍ਰਦੇਸ਼ ‘ਚ ਬਦਲਾਅ ਦੀ ਨਿਸ਼ਾਨੀ ਹੈ, ਲਗਭਗ ਦੋ ਸਾਲ ਪਹਿਲਾਂ ਪੰਜਾਬੀ ਵੀ ਸਾਡੀਆਂ ਰੈਲੀਆਂ/ਰੋਡ ਸ਼ੋਆਂ ‘ਚ ਇਸੇ ਤਰ੍ਹਾਂ ਉਤਸ਼ਾਹ ਨਾਲ ਇਕੱਠੇ ਹੁੰਦੇ ਸਨ ਅਤੇ ਅਸੀਂ 117 ਵਿਧਾਨ ਸਭਾ ਸੀਟਾਂ ‘ਚੋਂ 92 ‘ਤੇ ਜਿੱਤ ਪ੍ਰਾਪਤ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਿਹਤ ਖਰਾਬ ਹੋਣ ਕਾਰਨ ਅੱਜ ਉਨ੍ਹਾਂ ਨਾਲ ਸ਼ਾਮਲ ਨਹੀਂ ਹੋ ਸਕੇ ਪਰ 3 ਦਸੰਬਰ ਨੂੰ ਉਹ ਕਟੰਗੀ (Katangi) ਦੇ ਲੋਕਾਂ ਨਾਲ ਜਿੱਤ ਦਾ ਜਸ਼ਨ ਮਨਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ 75 ਸਾਲਾਂ ਤੋਂ ਸਾਡੇ ਦੇਸ਼ ਨੂੰ ਲੁੱਟ ਰਹੀਆਂ ਹਨ, ਹੁਣ ਸਮਾਂ ਹੈ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ, ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣ ਦਾ। ਉਨ੍ਹਾਂ ਕਿਹਾ ਕਿ 'ਆਪ' ਦਾ 'ਝਾੜੂ' ਸਾਡੇ ਦੇਸ਼ ਦੀ ਸਿਆਸੀ ਗੰਦਗੀ ਨੂੰ ਸਾਫ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਬੱਚਿਆਂ ਨੂੰ ਸਿੱਖਿਆ ਨਹੀਂ ਮਿਲਦੀ, ਆਮ ਲੋਕਾਂ ਨੂੰ ਚੰਗਾ ਇਲਾਜ, ਸਾਫ਼ ਪਾਣੀ, ਬਿਜਲੀ ਆਦਿ ਨਹੀਂ ਮਿਲਦੀ। ਪੰਜਾਬ ਅਤੇ ਦਿੱਲੀ ਵਿੱਚ ਲੋਕਾਂ ਕੋਲ ਚੰਗੇ ਸਰਕਾਰੀ ਸਕੂਲ ਅਤੇ ਹਸਪਤਾਲ ਹਨ, ਸਾਫ਼ ਪਾਣੀ ਹੈ ਅਤੇ ਪੰਜਾਬ ਦੇ 90 ਫੀਸਦੀ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਘਰਾਂ ਦੇ ਬੱਚੇ ਅਫਸਰ ਬਣ ਰਹੇ ਹਨ। ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਧਰਮ, ਜਾਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ ਪਰ ਅਸੀਂ ਕੰਮ ਕਰਦੇ ਹਾਂ। ਅਸੀਂ ਸਰਵੇਖਣਾਂ ਵਿੱਚ ਨਹੀਂ ਆਉਂਦੇ ਅਸੀਂ ਸਿੱਧੇ ਸਰਕਾਰ ਬਣਾਉਂਦੇ ਹਾਂ। ਦਿੱਲੀ ਵਿੱਚ ਅਸੀਂ 70 ਵਿੱਚੋਂ 67 ਵਿਧਾਨ ਸਭਾ ਸੀਟਾਂ ਜਿੱਤੀਆਂ ਅਤੇ ਪੰਜਾਬ ਵਿੱਚ ਸਾਨੂੰ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਮਿਲੀਆਂ ਜਦੋਂ ਕਿ ਕਿਸੇ ਸਰਵੇਖਣ ਵਿੱਚ ਇਹ ਨਹੀਂ ਦਿਖਾਇਆ ਗਿਆ ਕਿ ਅਸੀਂ ਉਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਵਾਂਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਮੌਕਾ 'ਆਪ' ਨੂੰ ਦੋ ਤੁਸੀਂ ਹੋਰ ਸਿਆਸੀ ਪਾਰਟੀਆਂ ਨੂੰ ਭੁੱਲ ਜਾਉਗੇ। ਮੱਧ ਪ੍ਰਦੇਸ਼ ਕੋਲ ਸਭ ਕੁਝ ਹੈ, ਕੁਦਰਤੀ ਅਤੇ ਹੋਰ ਸਾਧਨ ਹਨ, ਪਰ ਉਨ੍ਹਾਂ ਕੋਲ ਇਮਾਨਦਾਰ ਸਿਆਸਤਦਾਨ ਅਤੇ ਚੰਗੀ ਸਰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ 15 ਲੱਖ ਵਾਂਗ ‘ਜੁਮਲੇ’ ਨੂੰ ਨਹੀਂ ਕਹਿੰਦੇ, ਅਸੀਂ ਜੋ ਵਾਅਦਾ ਕਰਦੇ ਹਾਂ, ਉਹ ਪੂਰਾ ਕਰਦੇ ਹਾਂ। ਆਪ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਸਿੱਖਿਆ ਸਾਡੀ ਜ਼ਿੰਮੇਵਾਰੀ ਹੋਵੇਗੀ, ਮਿਆਰੀ ਇਲਾਜ ਸਾਡੀ ਜ਼ਿੰਮੇਵਾਰੀ ਹੋਵੇਗੀ, ਬਿਜਲੀ ਅਤੇ ਸਾਫ਼ ਪਾਣੀ ਦੀ ਉਪਲਬਧਤਾ ਸਾਡੀ ਜ਼ਿੰਮੇਵਾਰੀ ਹੋਵੇਗੀ, ਕਿਸਾਨਾਂ ਦੀ ਭਲਾਈ ਅਤੇ ਨੌਜਵਾਨਾਂ ਲਈ ਨੌਕਰੀਆਂ ਸਾਡੀ ਜ਼ਿੰਮੇਵਾਰੀ ਹੋਵੇਗੀ। ਮਾਨ ਨੇ ਕਿਹਾ ਕਿ ਇਹ ਸਾਢੇ ਚਾਰ ਸਾਲ ਲੋਕਾਂ ਨੂੰ ਲੁੱਟਦੇ ਹਨ ਫਿਰ ਵੋਟਰਾਂ ਨੂੰ ਲੁਭਾਉਣ ਲਈ ਆਖਰੀ ਛੇ ਮਹੀਨੇ ਲੋਲੀਪਾਪ ਦਿੰਦੇ ਹਨ। ਇਸ ਵਾਰ ਤੁਸੀਂ ਗੁਮਰਾਹ ਨਹੀ ਹੋਣਾ, ਆਮ ਆਦਮੀ ਪਾਰਟੀ ਨੂੰ ਵੋਟ ਪਾਕੇ ਇਮਾਨਦਾਰ ਸਰਕਾਰ ਬਣਾਉਣੀ ਹੈ। ਮਾੜ ਨੇ ਅੱਗੇ ਕਿਹਾ ਸਤਿੰਦਰ ਜੈਨ ਨੇ ਦਿੱਲੀ ਵਿਚ ਸਿਹਤ ਕ੍ਰਾਂਤੀ ਲਿਆਂਦੀ, ਮੋਦੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ, ਮਨੀਸ਼ ਸਿਸੋਦੀਆ ਨੇ ਦਿੱਲੀ ਵਿਚ ਸਿੱਖਿਆ ਕ੍ਰਾਂਤੀ ਲਿਆਂਦੀ, ਮੋਦੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ,ਹੁਣ ਉਹ ‘ਆਪ’ ਨੂੰ ਰੋਕਣ ਲਈ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ, ਪਰ ਉਹ ਸਫਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਭ੍ਰਿਸ਼ਟਾਚਾਰ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਵੋਟ ਦਿਓ, ਜੇਕਰ ਤੁਸੀਂ ਇਮਾਨਦਾਰ ਸਰਕਾਰ ਚਾਹੁੰਦੇ ਹੋ, ਆਪਣੇ ਬੱਚਿਆਂ ਦਾ ਉੱਜਵਲ ਭਵਿੱਖ ਚਾਹੁੰਦੇ ਹੋ ਅਤੇ ਨੌਜਵਾਨਾਂ ਲਈ ਨੌਕਰੀਆਂ ਚਾਹੁੰਦੇ ਹੋ ਤਾਂ ਸਾਨੂੰ ਵੋਟ ਦਿਓ। ਉਨ੍ਹਾਂ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਸੋਚੋ ਅਤੇ ਉਨ੍ਹਾਂ ਲਈ ਚੰਗੀ ਸਿੱਖਿਆ ਅਤੇ ਉੱਜਵਲ ਭਵਿੱਖ ਚੁਣੋ। The post ਮੱਧ ਪ੍ਰਦੇਸ਼ ਦੇ ਕਟੰਗੀ ‘ਚ CM ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, ‘ਆਪ’ ਉਮੀਦਵਾਰ ਲਈ ਕੀਤਾ ਪ੍ਰਚਾਰ appeared first on TheUnmute.com - Punjabi News. Tags:
|
ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ ਦੀ ਐਸ਼ਵਰਿਆ ਰਾਏ ਬੱਚਨ 'ਤੇ ਭੱਦੀ ਟਿੱਪਣੀ, ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ Tuesday 14 November 2023 02:08 PM UTC+00 | Tags: abdul-razak aishwarya-rai aishwarya-rai-bachchan breaking-news cricketer news shahid-afridi tags ਚੰਡੀਗੜ੍ਹ, 14 ਨਵੰਬਰ 2023: ਪਾਕਿਸਤਾਨ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਿਆ ਹੈ। ਇਸ ਵਾਰ ਲੀਗ ‘ਚ ਪਾਕਿਸਤਾਨ ਦਾ ਕਾਫੀ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਪਾਕਿਸਤਾਨ ਨੂੰ ਆਪਣੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕਾਰਨ ਸੋਸ਼ਲ ਮੀਡੀਆ ‘ਤੇ ਟ੍ਰੋਲ ਦਾ ਸਾਹਮਣਾ ਕਰਨਾ ਪਿਆ। ਹੁਣ ਪਾਕਿਸਤਾਨੀ ਟੀਮ ਆਪਣੇ ਦੇਸ਼ ਪਰਤ ਆਈ ਹੈ। ਅਜਿਹੇ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ (Abdul Razak) ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ‘ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ‘ਤੇ ਗੱਲ ਕਰਦੇ ਹੋਏ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਆਲੋਚਨਾ ਹੋ ਰਹੀ ਹੈ | ਅਬਦੁਲ ਰਜ਼ਾਕ ਦੇ ਬਿਆਨ ਦਾ ਇੱਕ ਵੀਡੀਓ ਇੰਟਰਨੈਟ ‘ਤੇ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਸਾਬਕਾ ਪਾਕਿਸਤਾਨੀ ਖਿਡਾਰੀਆਂ ਸ਼ਾਹਿਦ ਅਫਰੀਦੀ, ਉਮਰ ਗੁਲ ਅਤੇ ਹੋਰਾਂ ਨਾਲ ਇੱਕ ਇਵੈਂਟ ਵਿੱਚ ਦੇਖਿਆ ਗਿਆ ਸੀ। ਇਸ ਪ੍ਰੋਗਰਾਮ ‘ਚ ਅਬਦੁਲ ਰਜ਼ਾਕ ਨੇ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪ੍ਰਤੀ ਭੱਦੀ ਟਿੱਪਣੀ ਕੀਤੀ ਹੈ। ਪਾਕਿਸਤਾਨੀ ਖਿਡਾਰੀ ਦੇ ਇਸ ਬਿਆਨ ਦੀ ਹਰ ਕੋਈ ਆਲੋਚਨਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਰਜ਼ਾਕ (Abdul Razak) ਨੇ ਕਿਹਾ, ‘ਜੇਕਰ ਤੁਹਾਡੀ ਸੋਚ ਇਹ ਹੈ ਕਿ ਮੈਂ ਐਸ਼ਵਰਿਆ ਰਾਏ ਨਾਲ ਵਿਆਹ ਕਰ ਲਵਾਂ ਅਤੇ ਉੱਥੋਂ ਇਕ ਨੇਕ ਤੇ ਪ੍ਰਹੇਜਦਾਰ (ਆਦਰਸ਼ ਅਤੇ ਸੰਜਮੀ) ਬੱਚੇ ਦਾ ਜਨਮ ਹੋਵੇਗਾ, ਤਾਂ ਅਜਿਹਾ ਕਦੇ ਨਹੀਂ ਹੋ ਸਕਦਾ। ਇਸ ਲਈ ਤੁਹਾਨੂੰ ਪਹਿਲਾਂ ਆਪਣੀ ਨੀਅਤ ਠੀਕ ਕਰਨੀ ਪਵੇਗੀ, ਤਦ ਹੀ ਟੀਮ ਅਤੇ ਉਸ ਦਾ ਪ੍ਰਦਰਸ਼ਨ ਠੀਕ ਰਹੇਗਾ। The post ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ ਦੀ ਐਸ਼ਵਰਿਆ ਰਾਏ ਬੱਚਨ ‘ਤੇ ਭੱਦੀ ਟਿੱਪਣੀ, ਸੋਸ਼ਲ ਮੀਡੀਆ ‘ਤੇ ਭਾਰੀ ਆਲੋਚਨਾ appeared first on TheUnmute.com - Punjabi News. Tags:
|
ਮੁਸ਼ਕਿਲਾਂ ਸ਼ਬਦ ਨੂੰ ਆਪਣੇ ਸ਼ਬਦਕੋਸ਼ ਤੋਂ ਕੱਢਣਾ ਹੋਵੇਗਾ, ਚੁਣੌਤੀ ਸਮਝ ਕੇ ਕਰਨਾ ਹੋਵੇਗਾ ਕੰਮ: CM ਮਨੋਹਰ ਲਾਲ Tuesday 14 November 2023 02:17 PM UTC+00 | Tags: breaking-news cm-manohar-lal haryana manohar-lal news punjabi-news the-unmute-breaking-news the-unmute-latest-news ਚੰਡੀਗੜ੍ਹ, 14 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਦੇਸ਼ ਦੇ ਭਵਿੱਖ ਦਾ ਆਧਾਰ ਬਨਣ ਵਾਲੇ ਸੂਬੇ ਦੇ ਨੌਜੁਆਨਾਂ ਨਾਲ ਸਿੱਧਾ ਸੰਵਾਦ ਕਰ ਉਨ੍ਹਾਂ ਨੁੰ ਜੀਵਨ ਵਿਚ ਸਕਾਰਾਤਮਕ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਸਫਲ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੌਜੁਆਨ ਖੁਦ ‘ਤੇ ਭਰੋਸਾ ਕਰਨ ਅਤੇ ਸਕਾਰਾਤਮਕਤਾ ਬਣਾਏ ਰੱਖਣ , ਜੀਵਨ ਵਿਚ ਜੋ ਵੀ ਮੌਕਾ ਪ੍ਰਾਪਤ ਹੋਵੇ, ਉਨ੍ਹਾਂ ਨੂੰ ਮੌਕਿਆਂ ਦਾ ਲਾਭ ਚੁੱਕ ਕੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੇ ਉਥਾਨ ਵਿਚ ਆਪਣਾ ਮਹਤੱਵਪੂਰਨ ਯੋਗਦਾਨ ਦੇਣ। ਇਹੀ ਜੀਵਨ ਦਾ ਸਹੀ ਉਦੇਸ਼ ਹੈ। ਮੁੱਖ ਮੰਤਰੀ ਅੱਜ ਇੱਥੇ ਸੀਏਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਤਹਿਤ ਓਡਿਓ ਕਾਨਫ੍ਰੈਂਸਿੰਗ ਰਾਹੀਂ 24 ਤੋਂ 25 ਸਾਲ ਉਮਰ ਦੇ ਨੌਜੁਆਨਾ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਸੰਵਾਦ ਦੌਰਾਨ ਮੁੱਖ ਮੰਤਰੀ ਨੇ ਨੌਜੁਆਨਾਂ ਨੁੰ ਜੀਵਨ ਵਿਚ ਸਫਲ ਹੋਣ ਲਈ ਇਕ 20 ਸੂਤਰੀ ਮੰਤਰ ਦਿੱਤਾ। ਮੁਸ਼ਕਲ ਸ਼ਬਦ ਨੂੰ ਆਪਣੇ ਸ਼ਬਦਕੋਸ਼ ਤੋਂ ਕੱਢਣਾ ਹੋਵੇਗਾ, ਚੁਣੌਤੀ ਸਮਝ ਕੇ ਕਰਨਾ ਹੋਵੇਗਾ ਕੰਮਮਨੋਹਰ ਲਾਲ ਨੇ ਕਿਹਾ ਕਿ ਇਸ ਉਮਰ ਵਰਗ ਵਿਚ ਮਨ ਵਿਚ ਕਈ ਤਰ੍ਹਾ ਦੇ ਵਿਚਾਰ ਉਤਪਨ ਹੁੰਦੇ ਹਨ, ਇਸ ਲਈ ਜੀਵਨ ਵਿਚ ਕੁੱਝ ਵੀ ਕਰਨ ਤੋਂ ਪਹਿਲਾਂ ਮਨ ਵਿਚ ਜਰੂਰ ਵਿਚਾਰ ਕਰਨ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਇਕ ਸ਼ਬਦ ਸੱਭ ਦੇ ਸਾਹਮਣੇ ਆਉਂਦਾ ਹੈ, ਉਹ ਹੈ ਮੁਸ਼ਕਲ। ਸਾਨੂੰ ਇਹ ਮੰਨਣਾ ਹੈ ਕਿ ਮੁਸ਼ਕਲ ਕੁੱਝ ਵੀ ਨਹੀਂ ਹੈ ਸਗੋ ਸਾਨੂੰ ਉਸ ਨੂੰ ਚੁਣੌਤੀ ਮੰਨ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਤਾਂਹੀ ਸਾਨੂੰ ਸਫਲਤਾ ਮਿਲਦੀ ਹੈ। ਜੀਵਨ ਨੂੰ ਬਾਧਾ ਦੌੜ ਸਮਝਕੇ ਮਜਬੂਤ ਸ਼ਖਸੀਅਤ ਬਨਾਉਣੀ ਹੋਵੇਗੀਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਰੁਕਾਵਟਾਂ ਆਉਣਗੀਆਂ, ਪਰ ਉਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਕੇ ਅੱਗੇ ਵੱਧਣਾ ਹੋਵੇਗਾ। ਇਸ ਉਮਰ ਵਿਚ ਨਸ਼ੇ ਦੀ ਲੱਤ, ਅਪਰਾਧਿਕ ਸੰਗਤ , ਦਿਸ਼ਾਹੀਨਤਾ, ਹਿੰਸਾ ਆਦਿ ਗਲਤ ਰਸਤਿਆਂ ਦੇ ਵੱਲ ਮਨ ਜਾਣ ਲਗਤਾ ਹੈ, ਇਸ ਤੋਂ ਬੱਚਨਾ ਹੈ। ਸਾਨੂੰ ਇੰਨ੍ਹਾਂ ਰਸਤਿਆਂ ਤੋਂ ਹੱਟ ਕੇ ਮਜਬੂਤ ਸ਼ਖਸੀਅਤ ਬਣਾਉਣੀ ਹੋਵੇਗੀ। ਖੁਦ ਨੂੰ ਸੁਰੱਖਿਅਤ ਰੱਖਦੇ ਹੋਏ ਹੋਰ ਨੂੰ ਵੀ ਸਕਾਰਾਤਮਕ ਦਿਸ਼ਾ ਦੇ ਵੱਲ ਪ੍ਰੇਰਿਤ ਕਰਨਾ ਹੈ। ਇੰਨ੍ਹਾਂ ਹੀ ਨਹੀਂ ਸਮਾਜ ਵਿਚ ਜੋ ਕਮਜੋਰ ਵਰਗ ਹੈ, ਉਸ ਦੀ ਵੀ ਸੁਰੱਖਿਆ ਕਰਨੀ ਹੈ। ਦੂਜਿਆਂ ਦੀ ਨਕਲ ਨਾ ਕਰਨ , ਇਕ ਹੀ ਕੰਮ ਵਿਚ ਵਿਸ਼ੇਸ਼ਤਾ ਹਾਸਲ ਕਰਨਮਨੋਹਰ ਲਾਲ (Manohar Lal) ਨੇ ਨੌਜੁਆਨਾਂ ਨੂੰ ਕਿਹਾ ਕਿ ਸਾਨੂੰ ਦੂਜਿਆਂ ਦੀ ਨਕਲ ਨਹੀਂ ਕਰਨੀ ਚਾਹੀਦੀ ਹੈ। ਵੱਖ-ਵੱਖ ਜੀਨ ਅਤੇ ਭਰਦ ਪੋਸ਼ਨ ਸਾਨੂੰ ਯੂਨਿਕ ਦੱਸਦੇ ਹਨ। ਸਾਨੂੰ ਚਾਹੀਦਾ ਹੈ ਕਿ ਜਿਸ ਕੰਮ ਵਿਚ ਅਸੀਂ ਚੰਗੇ ਹਨ, ਉਸੀ ਵਿਚ ਵਿਸ਼ੇਸ਼ ਬਨਣ। ਇਸ ਦੇ ਨਾਲ ਸਾਨੁੰ ਟੀਮ ਵਰਕ ਸਿੱਖਣਾ ਚਾਹੀਦਾ ਹੈ। ਅਸੀਂ ਆਪਣੇ ਸਕਿਲ ਦਾ ਪੂਰਾ ਲਾਭ ਤਾਂਹੀ ਚੁੱਕ ਪਾਵਾਂਗੇ ਜਦੋਂ ਸਾਡੇ ਵਿਚ ਪੀਪਲ ਸਕਿਲ ਹੋਵੇਗਾ। ਛੋਟੇ-ਛੋਟੇ ਕੰਮ ਦੇ ਲਈ ਵੀ ਕਈ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਪੈਂਦਾ ਹੈ। ਜੀਵਨ ਵਿਚ ਸਕਾਰਾਤਮਕ ਸੋਚ ਰੱਖਣ, ਉਮੰਗ ਅਤੇ ਮਨ ਵਿਚ ਉਤਸਾਹ ਹੋਣਾ ਚਾਹੀਦਾ ਹੈਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸੋਚ ਸਾਕਰਾਤਮਕ ਹੋਣੀ ਚਾਹੀਦੀ ਹੈ। ਦਿੱਲ ਵਿਚ ਉਮੰਗ ਅਤੇ ਮਨ ਵਿਚ ਉਤਸਾਹ ਹੋਣਾ ਚਾਹੀਦਾ ਹੈ। ਜਿੰਦਗੀ ਵਿਚ ਕੁੱਝ ਕਰ ਗੁਜਰਣ ਦੀ ਲਲਕ ਹੋਣੀ ਚਾਹੀਦੀ ਹੈ। ਦੁਖੀ ਹੋਵਾਂਗੇ, ਨੇਗੈਟਿਵ ਸੋਚਾਂਗਾਂ, ਤਾਂ ਕਦੀ ਭਲਾ ਨਹੀਂ ਹੋਵੇਗਾ। ਜੀਵਨ ਵਿਚ ਸਕਾਰਾਤਮਕ ਸੋਚ ਦੇ ਲਈ ਜਰੂਰੀ ਹੈ ਕਿ ਸਾਨੂੰ ਨਿਯਮਤ ਯੋਗ -ਵਿਯਾਮ ਕਰਨ , ਆਦਤਾਂ ਠੀਕ ਰੱਖਣ ਅਤੇ ਨਵੀਂ-ਨਵੀਂ ਚੀਜਾਂ ਸਿੱਖਦੇ ਰਹਿਣ। ਨਵੀਂ ਥਾਵਾਂ ਦੀ ਯਾਤਰਾ ਕਰਨ, ਨਵੇਂ ਲੋਕਾਂ ਨਾਲ ਮਿਲਣ। ਨਿੱਤ ਨਵੇਂ ਤਜਰਬਾ ਨਾਲ ਸਾਡਾ ਖੁਦ ਵਿਚ ਭਰੋਸਾ ਮਜਬੂਤ ਹੋਵੇਗਾ, ਚਨੌਤੀਆਂ ਦਾ ਮੁਕਾਬਲਾ ਅਸੀਂ ਦ੍ਰਿੜਤਾ ਨਾਲ ਕਰ ਪਾਵੁਣਗੇ। ਸਰਕਾਰ ਦੀ ਨੀਤੀਆਂ ਅਤੇ ਪ੍ਰੋਗ੍ਰਾਮਾਂ ਦੀ ਰੱਖਣ ਜਾਣਕਾਰੀ, ਉਨ੍ਹਾਂ ਦੀ ਸਹੀ ਵਰੋਤ ਕਰ ਪਰਿਵਾਰ ਸਮਾਜ ਅਤੇ ਰਾਸ਼ਟਰ ਨੂੰ ਅੱਗੇ ਵਧਾਉਣ ਵਿਚ ਕਰਨਮਨੋਹਰ ਲਾਲ (Manohar Lal) ਨੇ ਕਿਹਾ ਕਿ ਅੱਜ ਦੇ ਨੌਜੁਆਨਾਂ ਵਿਚ ਜਾਗਰੁਕਤਾ ਹੋਣੀ ਚਾਹੀਦੀ ਹੈ। ਆਧੁਨਿਕ ਡਿਜੀਟਲ ਇਕੋਨਾਮੀ ਵਿਚ ਤਰੱਕੀ ਦੇ ਅੰਤਹੀਨ ਮੌਕੇ ਹਨ। ਸਰਕਾਰ ਦੀ ਨੀਤੀਆਂ ਅਤੇ ਪ੍ਰੋਗ੍ਰਾਮਾਂ ਦੀ ਵੀ ਨੌਜੁਆਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਹੀ ਵਰਤੋ ਕਰ ਆਪਣੇ ਆਪ ਨੂੰ , ਪਰਿਵਾਰ ਨੂੰ ਸਮਾਜ ਨੁੰ ਅਤੇ ਰਾਸ਼ਟਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪ੍ਰਜਾਤੰਤਰ ਵਿਚ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੈ, ਪਰ ਕਿਸੇ ਦੀ ਗੱਲ ਸਿਰਫ ਸੁਨਣ ਦੀ ਥਾ ਖੁਦ ਅਜਮਾ ਕੇ ਦੇਖਣ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗੱਲ ਜਾਂ ਕੋਈ ਜੀਜ ਠੀਕ ਨਹੀਂ ਹੈ ਤਾਂ ਸਰਕਾਰ ਨੂੰ ਦੱਸਣ। ਅਸੀਂ ਮਿਲ ਜੁਲ ਕੇ ਸੂਬੇ ਨੁੰ ਅੱਗੇ ਲੈ ਕੇ ਜਾ ਸਕਦੇ ਹਨ, ਜਿੱਥੇ ਰੁਜਗਾਰ ਦੇ ਮੌਕੇ ਹੋਣ ਸੱਭ ਦੇ ਲਈ ਆਮਦਨ ਦੇ ਸਾਧਨ ਹੋਣ। ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਅਤੇ ਨਕਾਰਤਮਕ ਲੋਕਾਂ ਤੋਂ ਬੱਚ ਕੇ ਸਮਾਜ ਦੇ ਨਿਰਮਾਣ ਵਿਚ ਕਰਨਾ ਚਾਹੀਦਾ ਕੰਮਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋ ਅਤੇ ਸਾਵਧਾਨੀ ਦੇ ਸਬੰਧ ਵਿਚ ਦਸਿਆ ਕਿ ਅੱਜ ਸੋਸ਼ਲ ਮੀਡੀਆ ਬਹੁਤ ਉਪਯੋਗੀ ਬਣ ਚੁੱਕਾ ਹੈ। ਪਰ ਇਸ ਦਾ ਇਸਤੇਮਾਲ ਸ਼ਰਾਰਤੀ ਲੋਕ ਅਫਰਾ ਤਫਰੀ ਫੈਲਾਉਣ ਵਿਚ ਵੀ ਕਰਨ ਲੱਗੇ ਹਨ। ਸਾਨੂੰ ਉਨ੍ਹਾਂ ਦੇ ਬਹਿਕਾਵੇ ਤੋਂ ਬੱਚਨਾ ਹੈ। ਸਾਨੂੰ ਰਸਤੇ ਤੋਂ ਨਹੀਂ ਭਟਕਨਾ ਹੈ। ਆਪਣੇ ਕਮਫਰਟ ਜੋਨ ਤੋਂ ਬਾਹਰ ਆਉਣ। ਖਤਰਾ ਚੁੱਕਣ ਤੋਂ ਨਾ ਝਿਝਕਣ। ਉਨ੍ਹਾਂ ਨੇ ਕਿਹਾ ਕਿ ਤਰੱਕੀ ਦੇ ਲਈ ਦੋ ਤਰ੍ਹਾ ਦੀ ਕਰੰਸੀ ਇਕੱਠੀ ਕਰਨ। ਪਹਿਲਾ- ਪਰਫਾਰਮੈਂਸ ਕਰੰਸੀ। ਆਪਣਾ ਕੰਮ ਲੋਕਾਂ ਦੀ ਉਮੀਦ ਤੋਂ ਥੋੜਾ ਬਿਹਤਰ ਕਰਨ। ਇਸ ਨਾਲ ਤੁਹਾਡੀ ਸਾਖ ਵਧੇਗੀ। ਦੂਜਾ- ਰਿਲੇਸ਼ਨਸ਼ਿਪ ਕਰੰਸੀ , ਲੋਕਾਂ ੋਤੋਂ ਚੰਗਾ ਸਰੋਕਾਰ ਰੱਖਣ, ਟੀਮ ਪਲੇਟਰ ਹੋ ਕੇ ਹੀ ਤੁਹਾਡੀ ਜਿੰਦਗੀ ਵਿਚ ਕੁੱਝ ਵੱਡਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਖੁਸ਼ ਰਹਿਣਾ ਸਿੱਖਣ ਦੀ ਚੀਜ ਹੈ। ਮੁੱਖ ਮੰਤਰੀ (Manohar Lal) ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮੇਂ ਅਤੇ ਪੈਸੇ ਦੇ ਵਿਚ ਸਮੇਂ ਨੂੰ ਮਹਤੱਵ ਦੇਣ। ਦਿਮਾਗ ਨੂੰ ਕਾਬੂ ਵਿਚ ਰੱਖਣ ਲਈ ਯੋਗ-ਧਿਆਨ ਕਰਨ। ਖੁਦ ਨੂੰ ਕੰਮ ਵਿਚ ਵਿਅਸਤ ਰੱਖਦ, ਤਾਂ ਜੋ ਦਿਮਾਗ ਵਿਚ ਬੂਰੇ ਵਿਚਾਰ ਨਾ ਆ ਪਾਉਣ। ਖੁਦ ‘ਤੇ ਭਰੋਸਾ ਕਰਨ, ਸਕਾਰਾਤਮਕਤਾ ਬਣਾਏ ਰੱਖਣ, ਤਾਂ ਜੋ ਦਿਮਾਗ ਵਿਚ ਬੂਰੇ ਵਿਚਾਰ ਨਾ ਆ ਪਾਉਣ। ਖੁਦ ‘ਤੇ ਭਰੋਸਾ ਕਰਨ , ਸਕਾਰਤਮਕਤਾ ਬਣਾਏ ਰੱਖਣ, ਉਪਲਬਧ ਮੌਕਿਆਂ ਦਾ ਲਾਭ ਚੁੱਕ ਕੇ ਕਾਰਗਰ ਅਤੇ ਜ਼ਿੰਮੇਵਾਰ ਨਾਗਰਿਕ ਬਣਨ | The post ਮੁਸ਼ਕਿਲਾਂ ਸ਼ਬਦ ਨੂੰ ਆਪਣੇ ਸ਼ਬਦਕੋਸ਼ ਤੋਂ ਕੱਢਣਾ ਹੋਵੇਗਾ, ਚੁਣੌਤੀ ਸਮਝ ਕੇ ਕਰਨਾ ਹੋਵੇਗਾ ਕੰਮ: CM ਮਨੋਹਰ ਲਾਲ appeared first on TheUnmute.com - Punjabi News. Tags:
|
ਅੱਜ ਦੇ ਬੱਚੇ ਹੀ ਕੱਲ੍ਹ ਦਾ ਰਸ਼ਨਾਉਦਾ ਭਵਿੱਖ ਹਨ: ਡਾ ਬਲਜੀਤ ਕੌਰ Tuesday 14 November 2023 02:22 PM UTC+00 | Tags: aam-aadmi-party breaking-news children-day dr-baljit-kaur future latest-news news punjab-news the-unmute-breaking-news the-unmute-latest-news the-unmute-punjabi-news ਮਲੋਟ/ਚੰਡੀਗੜ੍ਹ,14 ਨਵੰਬਰ 2023: ਅੱਜ ਦੇ ਬੱਚੇ ਹੀ ਕੱਲ ਦਾ ਰਸ਼ਨਾਉਦਾ ਭਵਿੱਖ ਹਨ, ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ (Dr. Baljit Kaur) ਨੇ ਅੱਜ ਇਥੇ ਕੀਤਾ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਤੇ ਸੂਬੇ ਦੇ ਆਂਗਣਵਾੜੀ ਸੈਂਟਰਾਂ ਵਿੱਚ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਹਲਕਾ ਮਲੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੱਖੇਵਾਲੀ ਮੰਡੀ ਵਿਖੇ ਅੱਜ ਮਨਾਏ ਗਏ ਬਾਲ ਦਿਵਸ ਦੇ ਮੌਕੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਮੌਲਿਕ ਅਧਿਕਾਰ ਬਾਰੇ ਸਭ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਨਿਊਟਰੇਸ਼ਨ, ਸਿੱਖਿਆ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਵਿਭਾਗ ਵੱਲੋਂ ਆਈ.ਸੀ.ਡੀ.ਐਸ ਸਕੀਮ ਅਧੀਨ ਐਸ.ਐਨ.ਪੀ ਬਾਰੇ ਦੱਸਿਆ ਗਿਆ। ਉਨ੍ਹਾਂ ਬਾਲ ਮਜਦੂਰੀ ਦੇ ਖਾਤਮੇ ਲਈ ਸਰਕਾਰ ਅਤੇ ਮਹਿਕਮੇ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਕੈਬਨਿਟ ਮੰਤਰੀ (Dr. Baljit Kaur) ਨੇ ਕਿਹਾ ਕਿ ਕੁਝ ਕਾਰਨਾ ਕਰਕੇ ਬੱਚੇ ਨਿਊਟਰੇਸ਼ਨ ਅਤੇ ਸਿੱਖਿਆ ਤੋਂ ਵਾਝੇ ਰਹਿ ਜਾਂਦੇ ਹਨ ਜਿਸ ਨੂੰ ਖਤਮ ਕਰਨ ਲਈ ਦੋਨੋ ਵਿਭਾਗਾ ਦੇ ਅਧਿਕਾਰੀਆਂ ਨੂੰ ਬੱਚਿਆਂ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀ ਸਕੀਮਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਮੰਤਰੀ ਵੱਲੋਂ 200 ਸਕੂਲੀ ਬੈਗ ਵੰਡੇ ਗਏ ਅਤੇ ਕਿਹਾ ਕਿ ਕਿ ਜਲਦ ਹੀ ਬੇਟੀ ਬਚਾਉ,ਬੇਟੀ ਪੜਾਉ ਸਕੀਮ ਅਧੀਨ ਲੋੜਵੰਦ ਕੁੜੀਆਂ ਨੂੰ ਵੀ ਸਕੂਲੀ ਬੈਗ ਵੰਡੇ ਜਾਣਗੇ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ, ਪੰਕਜ ਕੁਮਾਰ, ਜਿਲਾ ਸਿੱਖਿਆ ਅਫਸਰ, ਅਜੈ ਕੁਮਾਰ, ਸੀ.ਡੀ.ਪੀ.ਓ. ਸਤਵੰਤ ਕੌਰ,ਬੀ.ਪੀ.ਓ ਰਾਜਵਿੰਦਰ ਕੌਰ, ਸਕੂਲ ਦੇ ਹੈੱਡ ਅਤੇ ਅਧਿਆਪਕ ਹਾਜਰ ਸਨ ਅਤੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਸ਼ਨ ਬਰਾੜ ਅਤੇ ਬਲਾਕ ਪ੍ਰਧਾਨ ਸਿਮਰਜੀਤ ਬਰਾੜ ਵੀ ਹਾਜਰ ਸਨ । The post ਅੱਜ ਦੇ ਬੱਚੇ ਹੀ ਕੱਲ੍ਹ ਦਾ ਰਸ਼ਨਾਉਦਾ ਭਵਿੱਖ ਹਨ: ਡਾ ਬਲਜੀਤ ਕੌਰ appeared first on TheUnmute.com - Punjabi News. Tags:
|
BKU ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੀਆਂ 510 ਮੰਡੀਆਂ 'ਚ ਝੋਨੇ ਦੀ ਖਰੀਦ ਬੰਦ ਕਰਨ 'ਤੇ ਪੰਜਾਬ ਸਰਕਾਰ ਦੀ ਨਿਖੇਧੀ Tuesday 14 November 2023 02:29 PM UTC+00 | Tags: breaking-news farmers haratiya-kisan-union-ekta-ugrahan news paddy-session punjab-mandi-board ਚੰਡੀਗੜ੍ਹ, 14 ਨਵੰਬਰ 2023: ਪੰਜਾਬ ਦੀਆਂ 510 ਮੰਡੀਆਂ ਕਿਸਾਨ ਵਿਰੋਧੀ ਫੈਸਲਾ ਕਰਨ ਵਿਰੁੱਧ ਤਿੱਖਾ ਰੋਸ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਆਪ ਪਾਰਟੀ ਦੀ ਮਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਇੱਥੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਬਲਾਕ ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਇਹ ਮੰਡੀਆਂ ਤੁਰੰਤ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਫੈਸਲੇ ਰਾਹੀਂ ਬਿਨਾਂ ਵਜ੍ਹਾ ਸੈਂਕੜੇ ਮੰਡੀਆਂ ‘ਚ ਸਰਕਾਰੀ ਖਰੀਦ ਠੱਪ ਕਰਕੇ ਮਾਨ ਸਰਕਾਰ ਖੇਤੀ ਮੰਡੀਆਂ ਨੂੰ ਨਿੱਜੀ ਵਪਾਰੀਆਂ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਮੋਦੀ-ਮਾਰਕਾ ਕਾਲੇ ਖੇਤੀ ਕਾਨੂੰਨਾਂ ਵਾਲੀ ਨੀਤੀ ਲਾਗੂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਜ਼ਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਰੋਕ ਕੇ ਅਤੇ ਪਹਿਲਾਂ ਬਿਜਲੀ ਲੇਟ ਦੇਣ ਰਾਹੀਂ ਪਛੇਤਾ ਝੋਨਾ ਬੀਜਣ ਲਈ ਮਜ਼ਬੂਰ ਕੀਤੇ ਗਏ, ਕਿਸਾਨਾਂ ਨੂੰ ਹੁਣ ਮੰਡੀਆਂ ਵਿੱਚ ਰੋਲ਼ ਕੇ ਮਾਨ ਸਰਕਾਰ ਕਣਕ ਦੀ ਬਿਜਾਈ ਹੋਰ ਵੀ ਪਛੇਤੀ ਕਰ ਰਹੀ ਹੈ। ਇਸ ਤਰ੍ਹਾਂ ਕਣਕ ਦਾ ਝਾੜ ਘਟੇਗਾ, ਜਿਹੜਾ ਕਰਜ਼-ਵਿੰਨ੍ਹੇ ਕਿਸਾਨਾਂ ਲਈ ਬਹੁਤ ਮਾਰੂ ਸਾਬਤ ਹੋਵੇਗਾ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੁਰੰਤ ਮੁੜ ਚਾਲੂ ਨਾ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਜਨਤਕ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਫੌਰੀ ਰੋਸ ਵਜੋਂ ਉਨ੍ਹਾਂ ਵੱਲੋਂ ਜਥੇਬੰਦੀ ਦੇ ਸਥਾਨਕ ਆਗੂਆਂ ਨੂੰ ਮੰਡੀਆਂ ‘ਚ ਰੁਲ਼ ਰਹੇ ਕਿਸਾਨਾਂ ਸਮੇਤ ਨੇੜਲੀਆਂ ਹਾਈਵੇ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। The post BKU ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੀਆਂ 510 ਮੰਡੀਆਂ ‘ਚ ਝੋਨੇ ਦੀ ਖਰੀਦ ਬੰਦ ਕਰਨ ‘ਤੇ ਪੰਜਾਬ ਸਰਕਾਰ ਦੀ ਨਿਖੇਧੀ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest