ਅਮਰੀਕੀ ਫੌਜ ਦਾ ਏਅਰਕ੍ਰਾਫਟ Osprey ਜਾਪਾਨ ਕੋਲ ਹੋਇਆ ਕ੍ਰੈਸ਼, ਸਵਾਰ ਸਨ 8 ਲੋਕ

ਜਾਪਾਨ ਵਿਚ ਅਮਰੀਕਾ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਪਾਨ ਦੇ ਕੋਸਟ ਗਾਰਡ ਨੇ ਦੱਸਿਆ ਕਿ ਉਸ ਨੂ ਕਾਗੋਸ਼ਿਮਾ ਪ੍ਰੀਫੈਕਚਰ ਵਿਚ ਯਾਕੁਸ਼ਿਮਾ ਦੀਪ ਕੋਲ ਸਮੁੰਦਰ ਕਿਨਾਰੇ ਅਮਰੀਕਾ ਦੇ ਓਸਪ੍ਰੇਅ ਫੌਜ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਮਿਲੀ ਹੈ। ਦੱਸਿਆ ਗਿਆ ਹੈ ਕਿ ਏਅਰਕ੍ਰਾਫਟ ਵਿਚ 8 ਕਰੂ ਮੈਂਬਰ ਸਵਾਰ ਸਨ।

ਜਾਣਕਾਰੀ ਮੁਤਾਬਕ ਕੋਸਟ ਗਾਰਡ ਨੂੰ ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਣਕਾਰੀ ਸਥਾਨਕ ਸਮੇਂ ਮੁਤਾਬਕ 2.45 ਵਜੇ ਮਿਲੀ। ਕੋਸਟ ਗਾਰਡ ਇਸਕ੍ਰੈਸ਼ ਦੀ ਜਾਂਚ ਕਰ ਰਿਹਾ ਹੈ। ਜਾਪਾਨੀ ਮੀਡੀਆ ਨੇ ਕਿਹਾ ਕਿ ਘਟਨਾ ਵਿਚ ਇਕ ਸ਼ਖਸ ਨੂੰ ਸਥਾਨਕ ਮਛੇਰਿਆਂ ਨੇ ਲੱਭਿਆ ਹੈ। ਇਹ ਮਛੇਰੇ ਫਿਲਹਾਲ ਸਰਚ ਆਪ੍ਰੇਸ਼ਨ ਵਿਚ ਕੋਸਟ ਗਾਰਡਸ ਦੀ ਮਦਦ ਕਰ ਰਹੇ ਹਨ। ਹਾਲਾਂਕਿ ਬਾਕੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ‘ਚ ਦਿੱਲੀ ਸਰਕਾਰ ਨੂੰ ਝਟਕਾ! ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਸੇਵਾ ਵਿਸਤਾਰ ਨੂੰ ਦਿੱਤੀ ਮਨਜ਼ੂਰੀ

ਦੱਸ ਦੇਈਏ ਕਿ ਅਮਰੀਕਾ ਦਾ ਓਸਪ੍ਰੇਅ ਏਅਰਕ੍ਰਾਫਟ ਬੀਤੇ ਕੁਝ ਸਮੇਂ ਤੋਂ ਕਈ ਹਾਦਸਿਆਂ ਵਿਚ ਸ਼ਾਮਲ ਰਿਹਾ ਹੈ। ਇਸੇ ਸਾਲ ਅਗਸਤ ਵਿਚ ਆਸਟ੍ਰੇਲੀਆ ਵਿਚ ਫੌਜੀ ਅਭਿਆਸ ਦੌਰਾਨ ਵੀ ਇਕ ਓਸਪ੍ਰੇਅ ਜਹਾਜ਼ ਕ੍ਰੈਸ਼ ਹੋਇਆ ਸੀ। ਇਸ ਵਿਚ ਇਕ ਅਮਰੀਕੀ ਫੌਜ ਦੀ ਮੌਤ ਹੋਈ ਸੀ ਤੇ ਕਈ ਹੋਰ ਗੰਭੀਰ ਜ਼ਖਮੀ ਹੋਏ ਸਨ।

The post ਅਮਰੀਕੀ ਫੌਜ ਦਾ ਏਅਰਕ੍ਰਾਫਟ Osprey ਜਾਪਾਨ ਕੋਲ ਹੋਇਆ ਕ੍ਰੈਸ਼, ਸਵਾਰ ਸਨ 8 ਲੋਕ appeared first on Daily Post Punjabi.



source https://dailypost.in/news/international/us-army-aircraft-osprey/
Previous Post Next Post

Contact Form