ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ ‘ਆਪ’ ਮੰਤਰੀ ਰਾਜ ਕੁਮਾਰ ਆਨੰਦ ਦੇ ਘਰ ‘ਤੇ ਛਾਪੇਮਾਰੀ ਹੋਈ ਹੈ। ਰਾਜਕੁਮਾਰ ਆਨੰਦ ਦੇ ਸਿਵਲ ਲਾਈਨਸ ਇਲਾਕੇ ਸਥਿਤ ਰਿਹਾਇਸ਼ ‘ਤੇ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ।ਅੱਜ ਸਵੇਰ ਤੋਂ ਹੀ ਭਾਲ ਸ਼ੁਰੂ ਹੋ ਗਈ। ਉੁਨ੍ਹਾਂ ਨਾਲ ਜੁੜੇ 9 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
‘ਆਪ’ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਦੇ ਅੰਦਰ ਈਡੀ ਦੀ ਟੀਮ ਮੌਜੂਦ ਹੈ ਤੇ ਬਾਹਰ ਸੁੱਖਿਆ ਗਾਰਡ ਮੌਜੂਦ ਹਨ। ਘਰ ਦੇ ਬਾਹਰ ਹਥਿਆਰਬੰਦ ਸੁਰੱਖਿਆ ਗਾਰਡ ਦਿਖਾਈ ਦੇ ਰਹੇ ਹਨ। ਰਾਜਕੁਮਾਰ ਆਨੰਦ ਦੇ ਘਰ ‘ਤੇ ਛਾਪੇਮਾਰੀ ਮਨੀ ਲਾਂਡਰਿੰਗ ਮਾਮਲੇ ਵਿਚ ਹੋਈ ਹੈ। ਰਾਜਕੁਮਾਰ ਆਨੰਦ ਦਿੱਲੀ ਸਰਕਾਰ ਵਿਚ ਸਮਾਜ ਕਲਿਆਣ ਮੰਤਰੀ ਹਨ।
ਇਹ ਵੀ ਪੜ੍ਹੋ : ਸੰਗਰੂਰ ‘ਚ ਵਾਪਰਿਆ ਦਰਦਨਾਕ ਹਾਦਸਾ, ਕੈਂਟਰਾਂ ਦੀ ਚਪੇਟ ‘ਚ ਆਈ ਕਾਰ, ਬੱਚੇ ਸਣੇ 6 ਕਾਰ ਸਵਾਰ ਲੋਕਾਂ ਦੀ ਹੋਈ ਮੌ.ਤ
ਦੱਸ ਦੇਈਏ ਕਿ ਈਡੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿਛ ਕਰੇਗਾ। ਈਡੀ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੁੱਛਗਿਛ ਲਈ 2 ਨਵੰਬਰ ਨੂੰ ਤਲਬ ਕੀਤਾ ਸੀ। ਕੇਜਰੀਵਾਲ ਨੂੰ ਅੱਜ 11 ਵਜੇ ਈਡੀ ਦੇ ਦਿੱਲੀ ਸਥਿਤ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –
The post ਕੇਜਰੀਵਾਲ ਦੀ ਪੇਸ਼ੀ ਤੋਂ ਪਹਿਲਾਂ ED ਦੀ ਕਾਰਵਾਈ, ‘ਆਪ’ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਕੀਤੀ ਛਾਪੇਮਾਰੀ appeared first on Daily Post Punjabi.