ਆਪਣੇ ਦੇਸ਼ ਵਿਚ ਤੁਹਾਨੂੰ ਜਿਥੇ ਕੱਚੇ ਘਰ ਤੇ ਪਿੰਡ-ਜੰਗਲ ਵਿਚ ਰਹਿੰਦੇ ਹੋਏ ਉਹੀ ਲੋਕ ਮਿਲਣਗੇ ਜਿਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਪੱਕਾ ਘਰ ਬਣਾ ਸਕਣ। ਦੂਜੇ ਪਾਸੇ ਵਿਦੇਸ਼ਾਂ ਵਿਚ ਹੁਣ ਹਾਲਾਤ ਵੱਖ ਹਨ। ਇਥੇ ਲੋਕ ਆਪਣੀ ਮਰਜ਼ੀ ਨਾਲ ਸਭ ਕੁਝ ਵੇਚ ਕੇ ਆਫ ਗਰਿਡ ਜਿੰਦਗੀ ਜਿਊਣਾ ਚਾਹੁੰਦੇ ਹਨ। ਇਕ ਅਜਿਹਾ ਹੀ ਕੱਪਲ ਹੈ ਜੋ ਅਮਰੀਕਾ ਦੇ ਵਿਕਸਿਤ ਸ਼ਹਿਰਾਂ ਤੋਂ ਨਿਕਲ ਕੇ ਹੁਣ ਜੰਗਲਾਂ ਵਿਚ ਆਪਣੀ ਲਾਈਫ ਜੀਅ ਰਿਹਾ ਹੈ।
ਆਮ ਤੌਰ ‘ਤੇ ਲੋਕ ਆਲੀਸ਼ਾਨ ਘਰ ਬਣਾਉਣ ਲੀ ਪੂਰੀ-ਪੂਰੀ ਜ਼ਿੰਦਗੀ ਮਿਹਨਤ ਕਰਦੇ ਰਹਿੰਦੇ ਹਨ ਤੇ ਕਿਥੇ ਇਕ ਸ਼ਹਿਰੀ ਕੱਪਲ ਆਪਣਾ ਸਾਰਾ ਕੁਝ ਵੇਚ ਕੇ ਜੰਗਲ ਵਿਚ ਰਹਿਣ ਲੱਗਾ। 61 ਸਾਲ ਦੇ ਜੌਨ ਕੇਰਨੋਹਨ ਤੇ 44 ਸਾਲ ਦੀ ਉਨ੍ਹਾਂ ਦੀ ਪਤਨੀ ਫਿਨ ਜੰਗਲ ਵਿਚ ਸ਼ੈੱਡ ਬਣਾ ਕੇ ਰਹਿੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਬੇਹਤਰੀਨ ਫੈਸਲਾ ਸੀ।ਉਹ ਪਿਛਲੇ 12 ਸਾਲ ਤੋਂ ਜੰਗਲ ਵਿਚ ਹੀ ਰਹਿ ਰਹੇ ਹਨ ਤੇ ਆਪਣੀ ਲਾਈਫ ਨੂੰ ਬਹੁਤ ਇੰਜੁਆਏ ਕਰ ਰਹੇ ਹਨ।
ਜੌਨ ਕੇਰਨੋਹਨ ਅਤੇ ਉਸਦੀ ਪਤਨੀ ਫਿਨ 2010 ਵਿੱਚ ਔਨਲਾਈਨ ਮਿਲੇ ਅਤੇ ਪਿਆਰ ਵਿੱਚ ਪੈ ਗਏ। ਜੌਨ ਇਥੇ ਅਮਰੀਕਾ ਵਿਚ ਮਿਆਮੀ ਦੇ ਰਹਿਣ ਵਾਲੇ ਹਨ, ਦੂਜੇ ਪਾਸੇ ਫਿਨ ਥਾਈਲੈਂਡ ਦੀ ਹੈ ਪਰ ਉਹ ਲੰਦਨ ਵਿਚ ਰਹਿੰਦੀ ਸੀ।ਇਸ ਕੱਪਲ ਨੇ 2 ਸਾਲ ਦੀ ਡੇਟਿੰਗ ਦੇ ਬਾਅਦ ਸਾਲ 2021 ਵਿਚ ਵਿਆਹ ਕਰ ਲਿਆ। ਉਹ ਡੇਟਿੰਗ ਦੌਰਾਨ ਹੀ ਕੁਝ ਦਿਨਾਂ ਤੱਕ ਇਕ ਨੈਰੋਬੋਟ ਵਿਚ ਰਹੇ ਸਨ ਤੇ ਕਿਨ ਨੂੰ ਇਹ ਜ਼ਿੰਦਗੀ ਇੰਨੀ ਚੰਗੀ ਲੱਗੀ ਕਿ ਉਨ੍ਹਾਂ ਨੇ ਡਨ ਨੂੰ ਆਪਣੀ ਮਿਆਮੀ ਦੀ ਪ੍ਰਾਪਰਟੀ ਵੇਚ ਕੇ ਆਫਗ੍ਰਿਡ ਕੈਬਿਨ ਵਿਚ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ 3 ਬੈੱਡਰੂਮ ਦਾ ਵੱਡਾ ਘਰ ਛੱਡ ਕੇ 304 ਵਰਗਫੁੱਟ ਦੇ ਇਕ ਸ਼ੈੱਡ ਵਿਚ ਆਪਣੀ ਦੁਨੀਆ ਵਸਾ ਲਈ।ਇਸ ਨੂੰ ਉਨ੍ਹਾਂ ਨੇ ਲਗਭਗ ਸਾਢੇ 5 ਲੱਖ ਰੁਪਏ ਵਿਚ ਖਰੀਦਿਆ ਸੀ ਜਿਸ ਵਿਚ ਹੋਰ 5 ਲਖ ਰੁਪਏ ਲਗਾ ਕੇ ਫਰਨੀਚਰ, ਇਲੈਕਟ੍ਰਾਨਿਕਸ ਤੇ ਦੂਜੇ ਫੀਚਰਸ ਜੋੜ ਲਏ।
ਇਹ ਵੀ ਪੜ੍ਹੋ : Youtube ‘ਤੇ ਸਭ ਤੋਂ ਉਪਰ ਟ੍ਰੈਂਡ ਕਰ ਰਿਹਾ PM ਮੋਦੀ ਦਾ ਇਹ ਵੀਡੀਓ, 7 ਘੰਟਿਆਂ ‘ਚ ਮਿਲੇ ਇੰਨੇ ਲਾਈਕਸ
ਉਹ ਇਸ ਅਨੋਖ ਆਫ ਗ੍ਰਿਡ ਕੈਬਨਿ ਵਿਚ ਪਿਛਲੇ 12 ਸਾਲਾਂ ਤੋਂਰਹਿ ਰਹੇ ਹਨ। ਉਨ੍ਹਾਂ ਨੇ ਆਸ-ਪਾਸ ਦੀ ਜ਼ਮੀਨ ਵੀ ਖਰੀਦ ਲਈ ਹੈ ਤੇ ਇਥੇ ਕਈ ਕੈਬਿਨ ਬਣਾ ਰਹੇ ਹਨ। ਉਨ੍ਹਾਂ ਦੇ ਗ੍ਰੀਨਹਾਊਸ ਕਿਚਨ ਤੇ ਬਾਥਰੂਮ ਦੀ ਗੱਲ ਹੀ ਨਿਰਾਲੀ ਹੈ। ਇਥੇ ਉਹ ਥਰਮਲ ਤੇ ਸੋਲਰ ਐਨਰਜੀ ਨਾਲ ਆਪਣਾ ਕੰਮ ਕਰਦੇ ਹਨ ਤੇ ਇਥੇ ਰਹਿਣਾ ਉਨ੍ਹਾਂ ਨੂੰ ਕਾਫੀ ਪਲੰਦ ਹੈ। ਘਰ ਦੇ ਆਸ-ਪਾਸ ਦੂਜੇ ਛੋਟੇ ਕੈਬਿਨ ਬਣਾਉਣ ਦੇ ਬਾਅਦ ਉਨ੍ਹਾਂ ਨੇ ਇਸ ਨੂੰ ਕਿਰਾਏ ‘ਤੇ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਉਨ੍ਹਾਂ ਦੀ ਕਮਾਈ ਦਾ ਅਹਿਮ ਜ਼ਰੀਆ ਵੀ ਹੈ।
The post ਸ਼ਹਿਰ ਛੱਡ ਕੇ ਜੰਗਲ ‘ਚ ਸ਼ਿਫਟ ਹੋਇਆ ਕੱਪਲ, ਨਹੀਂ ਬਣਾਇਆ ਪੱਕਾ ਘਰ, ਫਿਰ ਵੀ ਬੇਹਤਰੀਨ ਹੈ ਜ਼ਿੰਦਗੀ… appeared first on Daily Post Punjabi.
source https://dailypost.in/news/international/couple-left-the-city-and/