ਜੇਕਰ ਤੁਸੀਂ ਵੀ ਇਕਮ ਮੋਬਾਈਲ ਯੂਜ਼ਰ ਹੋ ਤਾਂ ਤੁਹਾਡੇ ਲਈ ਦੂਰਸੰਚਾਰ ਵਿਭਾਗ ਵੱਲੋਂ ਇਕ ਵੱਡੀ ਚੇਤਾਵਨੀ ਹੈ। ਦੂਰਸੰਚਾਰ ਵਿਭਾਗ ਨੇ ਦੇਸ਼ ਦੇ ਸਾਰੇ ਮੋਬਾਈਲ ਯੂਜਰਸ ਨੂੰ ਇਕ ਅਲਰਟ ਜਾਰੀ ਕੀਤਾ ਹੈ। ਅਲਰਟ ਵਿਚ ਫਰਜ਼ੀ ਕਾਲ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ।
ਅੱਜਕਲ ਲੋਕਾਂ ਕੋਲ ਫੋਨ ਕਾਲ ਆ ਰਹੇ ਹਨ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਹਾਡਾ ਮੋਬਾਈਲ ਨੰਬਰ ਬੰਦ ਹੋਣ ਵਾਲਾ ਹੈ। ਸੰਚਾਰ ਵਿਭਾਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਲ ਫਰਜ਼ੀ ਹਨ ਤੇ ਅਜਿਹੇ ਕਾਲ ਦੀ ਆੜ ਵਿਚ ਲੋਕਾਂ ਕੋਲੋਂ ਪੈਸੇ ਲਏ ਜਾ ਰਹੇ ਹਨ।
- ਦੂਰਸੰਚਾਰ ਵਿਭਾਗ ਕਦੇ ਵੀ ਕਿਸੇ ਵੀ ਨਾਗਰਿਕ ਦੇ ਨੰਬਰ ਬੰਦ ਹੋਣ ਨੂੰ ਲੈ ਕੇ ਕਾਲ ਨਹੀਂ ਕਰਦਾ ਹੈ।
- ਨਾਗਰਿਕਾਂ ਨੂੰ ਅਲਰਟ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਨਾਲ ਫੋਨ ਕਾਲ ‘ਤੇ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਨਾ ਕਰਨ।
- ਆਪਣੀ ਟੈਲੀਕਾਮ ਕੰਪਨੀ ਨੂੰ ਇਸ ਤਰ੍ਹਾਂ ਦੇ ਕਾਲ ਬਾਰੇ ਜ਼ਰੂਰੀ ਜਾਣਕਾਰੀ ਦਿਓ ਤੇ ਸ਼ਿਕਾਇਤ ਕਰੋ।
- ਇਸ ਤਰ੍ਹਾਂ ਦੇ ਕਾਲ ਫਰਾਡ ਹੋ ਸਕਦੇ ਹਨ ਤੇ ਠੱਗ ਤੁਹਾਡੇ ਬੈਂਕ ਅਕਾਊਂਟ ਵਿਚ ਚੂਨਾ ਲਗਾ ਸਕਦੇ ਹਨ।
- ਜੇਕਰ ਕੋਈ ਘਟਨਾ ਤੁਹਾਡੇ ਨਾਲ ਵਾਪਰਦੀ ਹੈ ਤਾਂ ਨੈਸ਼ਨਲ ਕ੍ਰਾਈਮ ਪੋਰਟਲ https://ift.tt/JP84Tkh ‘ਤੇ ਇਸਦੀ ਸ਼ਿਕਾਇਤ ਕਰੋ।
- ਜੇਕਰ ਤੁਹਾਨੂੰ ਕੋਈ ਇਹ ਕਹਿੰਦਾ ਹੈ ਕਿ ਤੁਹਾਡਾ ਨੰਬਰ ਬੰਦ ਹੋਣ ਵਾਲਾ ਹੈ ਤੇ ਇਸ ਨੂੰ ਚਾਲੂ ਰੱਖਣ ਲਈ ਓਟੀਪੀ ਦੱਸੋ ਤਾਂ ਫੋਨ ਨੂੰ ਤੁਰੰਤ ਕੱਟ ਦਿਓ।ਵੀਡੀਓ ਲਈ ਕਲਿੱਕ ਕਰੋ : –
The post ਟੈਲੀਕਾਮ ਵਿਭਾਗ ਦੀ ਮੋਬਾਈਲ ਯੂਜਰਸ ਨੂੰ ਚੇਤਾਵਨੀ, ਫਰਜ਼ੀ ਕਾਲ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾਗਰੂਕ appeared first on Daily Post Punjabi.
Sport:
National