ਭਾਰਤ ਪ੍ਰਤੀ ਕੈਨੇਡਾ ਦਾ ਨਰਮ ਰੁਖ਼, 99 ਫੀਸਦੀ ਸਟੂਡੈਂਟ ਵੀਜ਼ਾ ਜਾਰੀ, ਹੁਣ ਓਵਰਆਲ 6 ਬੈਂਡ ‘ਤੇ ਮਿਲੇਗਾ ਵੀਜ਼ਾ

ਕੈਨੇਡਾ ਤੇ ਭਾਰਤ ਵਿਚ ਵਿਗੜਦੇ ਸਬੰਧਾਂ ਨੇ ਇਕ ਵਾਰ ਫਿਰ ਉਨ੍ਹਾਂ ਵਿਦਿਆਰਥੀਆਂ ਲਈ ਆਸ ਦੀ ਕਿਰਨ ਪੈਦਾ ਕਰ ਦਿੱਤੀ ਹੈ ਜੋ ਕੈਨੇਡਾ ਜਾਣ ਦਾ ਸੁਪਨਾ ਸੰਜੋ ਰਹੇ ਹਨ। ਅਜਿਹੇ ਕਿਆਸ ਲਗਾਏ ਜਾ ਰਹੇ ਸਨਕਿ ਹਰ ਸਾਲ ਉੱਤਰੀ ਅਮਰੀਕਾ ਵੱਲ ਜਾਣ ਵਾਲੇ ਹਜ਼ਾਰਾਂ ਅਪ੍ਰਵਾਸੀਆਂ, ਵਿਦਿਆਰਥੀਆਂ ਤੇ ਮਜ਼ਦੂਰਾਂ ਲਈ ਵੀਜ਼ਾ ਹਾਸਲ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਹੋਇਆ ਬਿਲਕੁਲ ਉਲਟ।

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਪ੍ਰਤੀ ਨਰਮ ਰੁਖ਼ ਅਪਣਾਇਆ ਹੈ। ਕੈਨੇਡਾ ਨੇ ਹੁਣ 99 ਫੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਪਹਿਲੀ ਸਫਲਤਾ ਰੇਟ 60 ਫੀਸਦੀ ਦੇ ਆਸ-ਪਾਸ ਸੀ। ਇੰਨਾ ਹੀ ਨਹੀਂ, ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਹੋਰ ਰਾਹਤ ਦਿੱਤੀ ਹੈ। ਇਕ ਤਾਂ ਹੁਣ ਆਈਲੈਟਸ ਵਿਚ ਹਰੇਕ ਵਿਸ਼ੇਵਿਚ 6 ਬੈਂਡ ਦੀ ਲੋੜ ਨਹੀਂ ਹੈ, ਓਵਰਆਲ 6 ਬੈਂਡ ‘ਤੇ ਹੀ ਵੀਜ਼ਾ ਮਿਲੇਗਾ।Canada Student visa delays: India takes up issue with Canada, colleges prepare 'contingency plans' | India Business News - Times of India

ਜ਼ਿਆਦਾਤਰ ਵਿਦਿਆਰਥੀ ਰਾਈਟਿੰਗ ਤੇ ਰੀਡਿੰਗ ਵਿਚ 5.5 ਬੈਂਡ ‘ਤੇ ਅਟਕ ਜਾਂਦੇ ਸਨ ਜਿਸ ਕਾਰਨ ਵੀਜ਼ਾ ਰਿਫਿਊਜ਼ ਹੋ ਜਾਂਦਾ ਸੀ ਪਰ ਜੇਕਰ ਹੁਣ ਅਜਿਹਾ ਨਹੀਂ ਹੋਵੇਗਾ, ਹੁਣ ਚਾਰੋਂ ਵਿਸ਼ਿਆਂ ਵਿਚ ਕੁੱਲ 6 ਬੈਂਡ ਚਾਹੀਦੇ ਹਨ।ਇੰਨਾ ਹੀ ਨਹੀਂ, ਜੇਕਰ ਕਿਸੇ ਤੋਂ ਆਈਲੈਟਸ ਕਲੀਅਰ ਨਹੀਂ ਹੁੰਦਾ ਹੈ ਤਾਂ ਉਸ ਨੂੰ ਪੀਟੀਆਈ (ਪੀਅਰਸਨ ਟੈਸਟ ਆਫ ਇੰਗਲਿਸ਼) ਦੀ ਸਹੂਲਤ ਦਿੱਤੀ ਗਈ ਹੈ। ਪੀਟੀਆਈ ਆਈਲੈਟਸ ਦੇ ਮੁਕਾਬਲੇ ਕਾਫੀ ਸਰਲ ਮੰਨੀ ਜਾਂਦੀ ਹੈ। ਕੈਨੇਡਾ ਵੱਲੋਂ ਪਿਛਲੇ ਦੋ ਮਹੀਨੇ ਵਿਚ 2 ਵੀਜ਼ਾ ਪੰਜਾਬ ਦੇ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਸਫਲਤਾ ਰੇਟ 99 ਫੀਸਦੀ ਤੱਕ ਰਿਹਾ ਹੈ ਜਿਸ ਨਾਲ ਕੈਨੇਡਾ ਜਾਣ ਵਾਲਿਆਂ ਦੀ ਲੰਬੀ ਲਾਈਨ ਲੱਗ ਗਈ ਹੈ।ਅਗਲੇ ਸਾਲ ਦਾ ਸਤੰਬਰ ਦਾ ਸੈਸ਼ਨ ਵੀ ਫੁੱਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਗੂਗਲ ਬੰਦ ਕਰ ਸਕਦਾ ਹੈ ਤੁਹਾਡਾ Gmail! ਜੇਕਰ ਕਰ ਰਹੇ ਹੋ ਇਹ ਗਲਤੀ ਤਾਂ ਹੋ ਜਾਓ ਸਾਵਧਾਨ

ਕੈਨੇਡਾ ਵਿਚ ਪੜ੍ਹਨ ਲਈ ਪੰਜਾਬ ਦੇ ਵਿਦਿਆਰਥੀ ਹਰ ਸਾਲ 68,000 ਕਰੋੜ ਰੁਪਏ ਖਰਚ ਕਰ ਰਹੇ ਹਨ। ਮੌਜੂਦਾ ਸਮੇਂ ਲਗਭਗ 3 ਲੱਖ 40 ਹਜ਼ਾਰ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਹਨ। 2022 ਵਿਚ 2,26,450 ਵੀਜ਼ਾ ਅਪਰੂਵ ਕੀਤੇ ਸਨ।ਇਨ੍ਹਾਂ ਵਿਚੋਂ ਲਗਭਗ 1 ਲੱਖ 36 ਹਜ਼ਾਰ ਵੀਜ਼ਾ ਪੰਜਾਬੀ ਵਿਦਿਆਰਥੀਆਂ ਦੇ ਮਨਜ਼ੂਰ ਹੋਏ ਸਨ। 2008 ਤੱਕ ਸਿਰਫ 38 ਹਜ਼ਾਰ ਪੰਜਾਬੀ ਵਿਦਿਆਰਥੀ ਵੀ ਵੀਜ਼ੇ ਲਈ ਅਪਲਾਈ ਕਰਦੇ ਸਨ ਜਦੋਂਕਿ ਹੁਣੇ ਜਿਹੇ ਇਸ ਵਿਚ ਕਾਫੀ ਵਾਧਾ ਹੋਇਆ ਹੈ।

The post ਭਾਰਤ ਪ੍ਰਤੀ ਕੈਨੇਡਾ ਦਾ ਨਰਮ ਰੁਖ਼, 99 ਫੀਸਦੀ ਸਟੂਡੈਂਟ ਵੀਜ਼ਾ ਜਾਰੀ, ਹੁਣ ਓਵਰਆਲ 6 ਬੈਂਡ ‘ਤੇ ਮਿਲੇਗਾ ਵੀਜ਼ਾ appeared first on Daily Post Punjabi.



Previous Post Next Post

Contact Form