ਅੱਜਕੱਲ੍ਹ ਸਾਡੇ ਕੋਲ ਇੰਨੇ ਸਾਰੇ ਅਕਾਊਂਟ ਹੁੰਦੇ ਹਨ ਕਿ ਉਨ੍ਹਾਂ ਦੇ ਪਾਸਵਰਡ ਯਾਦ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ‘ਚ ਲੋਕ ਆਮ ਜਿਹੇ ਪਾਸਵਰਡ ਰੱਖਦੇ ਹਨ ਜਿਸ ਨੂੰ ਆਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ। ਪਰ ਅਜਿਹਾ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਕਈ ਵਾਰ ਯੂਜ਼ਰਸ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪਾਸਵਰਡ ਨੂੰ ਲੈ ਕੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਹੈਕਰ ਇੱਕ ਪਲ ਵਿੱਚ ਆਮ ਪਾਸਵਰਡ ਨੂੰ ਤੋੜ ਸਕਦੇ ਹਨ ਅਤੇ ਫਿਰ ਖਾਤੇ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦੇ ਹਨ। ਪਰ ਫਿਰ ਵੀ ਕਈ ਯੂਜ਼ਰਸ ਇਸ ਨੂੰ ਫਾਲੋ ਨਹੀਂ ਕਰਦੇ ਹਨ।
ਹਾਲ ਹੀ ਵਿੱਚ NordPass ਨੇ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਸਵਰਡਾਂ ਦਾ ਖੁਲਾਸਾ ਹੋਇਆ ਹੈ। ਇਹ ਸਾਰੇ ਪਾਸਵਰਡ ਬਹੁਤ ਹੀ ਆਮ ਹਨ ਅਤੇ ਇਹਨਾਂ ਨੂੰ ਤੋੜਨਾ ਅਤੇ ਅਕਾਊਂਟ ਵਿੱਚ ਦਾਖਲ ਹੋਣਾ ਬਹੁਤ ਆਸਾਨ ਹੈ। ਵੇਖੋ ਸੂਚੀ-
ਭਾਰਤ ਵਿੱਚ ਆਮ ਤੌਰ ‘ਤੇ ਵਰਤੇ ਜਾਂਦੇ ਪਾਸਵਰਡਾਂ ਦੀ ਸੂਚੀ:
1. 123456
2. admin
3. 12345678
4. 12345
5. password
6. Pass@123
7. 123456789
8. admin@123
9.India@123
10. admin@123
11. Pass@1234
12. 1234567890
13.Abcd@1234
14. Welcome@123
15. Abcd@123
16. admin123
17. administrator
18. Password@123
19. Password
20. UNKNOWN
ਨਾਰਡਪਾਸ ਨੇ ਇੱਕ ਸਰਵੇਖਣ ਕੀਤਾ ਹੈ ਅਤੇ ਇਸ ਵਿੱਚ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਵਿੱਤੀ ਸੇਵਾ ਪਲੇਟਫਾਰਮਾਂ ਦੇ ਪਾਸਵਰਡ ਸਭ ਤੋਂ ਮਜ਼ਬੂਤ ਹਨ। ਪਰ ਨਾਰਡਪਾਸ ਮੁਤਾਬਕ ਲੋਕ ਸਟ੍ਰੀਮਿੰਗ ਖਾਤਿਆਂ ਲਈ ਸਭ ਤੋਂ ਆਸਾਨ ਪਾਸਵਰਡ ਸੈੱਟ ਕਰਦੇ ਹਨ। Admin ਭਾਰਤ ਵਿੱਚ ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪਾਸਵਰਡ ਹੈ।
ਲੋਕ ਨੰਬਰਾਂ ਦੇ ਆਧਾਰ ‘ਤੇ ਪਾਸਵਰਡ ਵੀ ਰੱਖਦੇ ਹਨ, ਜਿਨ੍ਹਾਂ ‘ਚੋਂ ਸਭ ਤੋਂ ਮਨਪਸੰਦ ਪਾਸਵਰਡ 123456 ਹੈ। ਇਹ ਭਾਰਤ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਨਾਰਡਪਾਸ ਦਾ ਕਹਿਣਾ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਸਵਰਡਾਂ ਵਿੱਚ ਇਹਨਾਂ ਨੰਬਰਾਂ ਦੀ ਫੀਸਦੀ 31% ਹੈ। India@124 ਵੀ ਇਹਨਾਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਬਹੁਤ ਹੀ ਆਮ ਪਾਸਵਰਡ ਵੀ ਹੈ।
ਇਹ ਵੀ ਪੜ੍ਹੋ : ਸਾਵਧਾਨ! YouTube ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਸ, ਹੁਣ ਹਟਾਏ ਜਾਣਗੇ ਅਜਿਹੇ ਵੀਡੀਓ
ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਾਊਜ਼ਰ ‘ਤੇ ਸੇਵ ਕੀਤੇ ਗਏ ਪਾਸਵਰਡ ਜ਼ਿਆਦਾ ਸੁਰੱਖਿਅਤ ਨਹੀਂ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਪਾਸਵਰਡ ਨੂੰ ਕਿਤੇ ਹੋਰ ਸੇਵ ਕਰਨਾ ਚਾਹੀਦਾ ਹੈ ਤਾਂ ਜੋ ਇਹ ਸੁਰੱਖਿਅਤ ਰਹੇ। ਸੁਰੱਖਿਆ ਦੇ ਬਾਰੇ ਵਿੱਚ ਨਾਰਡਪਾਸ ਦਾ ਕਹਿਣਾ ਹੈ ਕਿ ਇਸ ਸਾਲ ਉਸਦੀ ਸੂਚੀ ਵਿੱਚ ਲਗਭਗ 70 ਫੀਸਦੀ ਪਾਸਵਰਡ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਕ੍ਰੈਕ ਕੀਤੇ ਜਾ ਸਕਦੇ ਹਨ। ਅਜਿਹੇ ‘ਚ ਯੂਜ਼ਰਸ ਨੂੰ ਹਮੇਸ਼ਾ ਅਜਿਹੇ ਪਾਸਵਰਡ ਰੱਖਣੇ ਚਾਹੀਦੇ ਹਨ ਜੋ ਆਸਾਨੀ ਨਾਲ ਕ੍ਰੈਕ ਨਾ ਹੋ ਸਕਣ। ਇਸ ਦੇ ਨਾਲ ਹੀ ਖਾਤੇ ‘ਤੇ ਟੂ-ਸਟੈਪ ਵੈਰੀਫਿਕੇਸ਼ਨ ਨੂੰ ਹਮੇਸ਼ਾ ਚਾਲੂ ਰੱਖਿਆ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ : –
The post ਭਾਰਤੀ ਸਭ ਤੋਂ ਵੱਧ ਵਰਤਦੇ ਨੇ ਇਹ 20 Password, ਇੱਕ ਸੈਕੰਡ ਤੋਂ ਵੀ ਘੱਟ ਸਮੇਂ ‘ਚ ਹੋ ਸਕਦੇ ਨੇ ਕ੍ਰੈਕ appeared first on Daily Post Punjabi.