ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਦੇਹਰੀਵਾਲ ਮੋੜ ਨੇੜੇ ਇਕ ਬੁਲੇਟ ਮੋਟਰਸਾਈਕਲ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਬੁਲੇਟ ਸਵਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਾਈਕ ਸਵਾਰ ਨੂੰ ਹੁਸ਼ਿਆਰਪੁਰ ਵੱਲੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਨਾਲ ਬਾਈਕ ‘ਤੇ ਸਵਾਰ 2 ਨੌਜਵਾਨਾਂ ਵਿਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਦੂਜਾ ਨੌਜਵਾਨ ਜੋ ਗੰਭੀਰ ਤੌਰ ਤੋਂ ਜ਼ਖਮੀ ਸੀ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਹ ਵੀ ਪੜ੍ਹੋ : ਮੋਗਾ ‘ਚ ਵਾਪਰਿਆ ਦਰਦ.ਨਾਕ ਹਾਦਸਾ, ਖੜ੍ਹੇ ਟਰੱਕ ਨਾਲ ਡੋਲੀ ਵਾਲੀ ਕਾਰ ਦੀ ਹੋਈ ਟੱਕਰ, ਲਾੜੇ ਸਣੇ 4 ਦੀ ਮੌ.ਤ
ਹਾਈਵੇ ਪੈਟਰੋਲਿੰਗ ਪੁਲਿਸ ਟੀਮ ਦੇ ਏਐੱਸਆਈ ਬਲਜੀਤ ਸਿੰਘ ਤੇ ਸੁਰਜੀਤ ਸਿੰਘ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਦਦ ਕੀਤੀ ਤੇ ਗੰਭੀਰ ਜ਼ਖਮੀ ਨੌਜਵਾਨ ਨੂੰ ਟਾਂਡਾ ਦੇ ਹਸਪਤਾਲ ਪਹੁੰਚਾਇਆ। ਹਾਦਸਾ ਕਿਹੜੇ ਹਾਲਾਤਾਂ ਵਿਚ ਹੋਇਆ ਇਸ ਦੀ ਜਾਣਕਾਰੀ ਫਿਲਹਾਲ ਨਹੀਂ ਮਿਲ ਸਕੀ ਹੈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਮ੍ਰਿਤਕ ਨੌਜਵਾਨਾਂ ਦੀ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –
The post ਹੁਸ਼ਿਆਰਪੁਰ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਦਰੜਿਆ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌ.ਤ appeared first on Daily Post Punjabi.
source https://dailypost.in/news/latest-news/speeding-truck-hit-the-bikers/