TV Punjab | Punjabi News Channel: Digest for October 25, 2023

TV Punjab | Punjabi News Channel

Punjabi News, Punjabi TV

ਏਅਰ ਕੈਨੇਡਾ ਦੀ ਉਡਾਣ ਨੇ ਹਵਾਈ ਅੱਡੇ 'ਤੇ ਛੱਡੀ ਕੈਨੇਡਾ ਦੇ ਮੁੱਖ Accessibility Officer ਦੀ ਵ੍ਹੀਲਚੇਅਰ

Monday 23 October 2023 11:56 PM UTC+00 | Tags: air-canada canada canada-s-chief-accessibility-officer news stephanie-cadieux top-news toronto trending-news vancouver


Vancouver- ਕੈਨੇਡਾ ਦੇ ਮੁੱਖ ਅਸੈੱਸਬਿਲਟੀ ਅਧਿਕਾਰੀ ਨੇ ਏਅਰ ਕੈਨੇਡਾ ਵਲੋਂ ਪਿਛਲੇ ਹਫ਼ਤੇ ਕ੍ਰਾਸ-ਕੰਟਰੀ ਫਲਾਈਟ 'ਤੇ ਆਪਣੀ ਵ੍ਹੀਲਚੇਅਰ ਲਿਆਉਣਾ ਭੁੱਲ ਜਾਣ ਤੋਂ ਬਾਅਦ ਵ੍ਹੀਲਚੇਅਰ ਉਪਭੋਗਤਾਵ ਨਾਲ ਸਨਮਾਨਪੂਰਵਕ ਵਤੀਰਾ ਕਰਨ 'ਚ ਅਸਫਲ ਰਹਿਣ 'ਤੇ ਏਅਰਲਾਈਨ ਲੰਬੇ ਹੱਥੀਂ ਲਿਆ ਹੈ। ਸਟੈਫਨੀ ਕੈਡੀਅਕਸ ਨਾਮੀ ਉਕਤ ਅਧਿਕਾਰੀ ਨੇ ਕਿਹਾ ਕਿ ਜਦੋਂ ਉਸ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਵੈਨਕੂਵਰ ਲਈ ਉਡਾਣ ਭਰੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਵ੍ਹੀਲਚੇਅਰ ਪਿੱਛੇ ਰਹਿ ਗਈ ਸੀ। ਉਸਨੇ ਐਕਸ 'ਤੇ ਘਟਨਾ ਬਾਰੇ ਪੋਸਟ ਕੀਤਾ ਸੀ ਅਤੇ ਉਸਦੀ ਪੋਸਟਿੰਗ ਨੂੰ ਲੋਕਾਂ ਵਲੋਂ ਬਹੁਤ ਜ਼ਿਆਦਾ ਸਮਰਥਨ ਦਿੱਤਾ ਗਿਆ। ਉਸ ਨੇ ਆਪਣੀ ਪੋਸਟ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ 'ਚ ਉਹ ਉਸਨੇ ਇੱਕ ਬਦਲੀ ਵ੍ਹੀਲਚੇਅਰ 'ਚ ਏਅਰ ਕੈਨੇਡਾ ਸਰਵਿਸ ਡੈਸਕ ਦੇ ਸਾਹਮਣੇ ਉਡੀਕ ਕਰ ਰਹੀ ਸੀ।
ਕੈਡੀਅਕਸ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਰਵਾਨਾ ਹੋਈ ਅਤੇ ਆਪਣੀ ਵ੍ਹੀਲਚੇਅਰ ਤੋਂ ਬਿਨਾਂ ਵੈਨਕੂਵਰ ਹਵਾਈ ਅੱਡੇ 'ਤੇ ਪਹੁੰਚੀ ਸੀ। ਦੱਸ ਦਈਏ ਕਿ ਕੈਡੀਅਕਸ ਕੈਨੇਡਾ ਦੀ ਪਹਿਲੀ ਮੁੱਖ ਅਸੈੱਸਬਿਲਟੀ ਅਧਿਕਾਰੀ ਹੈ, ਜਿਸਦੀ ਨਿਯੁਕਤੀ ਮਈ 2022 'ਚ ਕੀਤੀ ਗਈ ਸੀ। ਉਹ 2009 ਤੋਂ 2022 ਤੱਕ ਬੀ. ਸੀ. ਵਿਧਾਨ ਸਭਾ ਦੀ ਮੈਂਬਰ ਸੀ ਅਤੇ ਕਈ ਮੰਤਰੀ ਅਹੁਦਿਆਂ 'ਤੇ ਰਹੀ ਹੈ।
ਉੱਧਰ ਏਅਰ ਕੈਨੇਡਾ ਨੇ ਐਕਸ 'ਤੇ ਇੱਕ ਜਵਾਬ 'ਚ ਕੈਡੀਅਕਸ ਨੂੰ ਦੱਸਿਆ ਕਿ ਇਹ ਨਿਸ਼ਚਤ ਤੌਰ 'ਤੇ ਸੇਵਾ ਦਾ ਪੱਧਰ ਨਹੀਂ ਹੈ ਜੋ ਅਸੀਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਈ ਘੰਟਿਆਂ ਬਾਅਦ, ਏਅਰ ਕੈਨੇਡਾ ਨੇ ਐਕਸ 'ਤੇ ਦੁਬਾਰਾ ਕਿਹਾ ਕਿ ਉਸ ਦੀ ਵ੍ਹੀਲਚੇਅਰ ਜਲਦੀ ਹੀ ਉਸ ਕੋਲ ਪਹੁੰਚ ਜਾਵੇਗੀ। ਆਪਣੀ ਪੋਸਟ 'ਚ ਏਅਰ ਕੈਨੇਡਾ ਨੇ ਅੱਗੇ ਲਿਖਿਆ, ''ਸਾਨੂੰ ਬਹੁਤ ਅਫ਼ਸੋਸ ਹੈ ਅਤੇ ਤੁਹਾਡੇ ਨਾਲ ਇਸ ਬਾਰੇ ਚਰਚਾ ਕਰਨਾ ਚਾਹੁੰਦੇ ਹਾਂ। ਪਹੁੰਚਯੋਗਤਾ ਇੱਕ ਤਰਜੀਹ ਹੈ, ਅਸੀਂ ਬਿਹਤਰ ਕਰਨ ਦੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਅੰਦਰੂਨੀ ਤੌਰ 'ਤੇ ਜਾਂਚ ਕਰ ਰਹੇ ਹਾਂ।''

The post ਏਅਰ ਕੈਨੇਡਾ ਦੀ ਉਡਾਣ ਨੇ ਹਵਾਈ ਅੱਡੇ 'ਤੇ ਛੱਡੀ ਕੈਨੇਡਾ ਦੇ ਮੁੱਖ Accessibility Officer ਦੀ ਵ੍ਹੀਲਚੇਅਰ appeared first on TV Punjab | Punjabi News Channel.

Tags:
  • air-canada
  • canada
  • canada-s-chief-accessibility-officer
  • news
  • stephanie-cadieux
  • top-news
  • toronto
  • trending-news
  • vancouver

ਵਰਲਡ ਕੱਪ 2023 'ਚ ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਪਹਿਲੀ ਵਾਰ ਵਨਡੇ 'ਚ ਹਰਾਇਆ

Tuesday 24 October 2023 05:25 AM UTC+00 | Tags: cricket-newsm-sports-news cwc-2023 india news pak-vs-afghansitan sports top-news trending-news

ਡੈਸਕ- ਭਾਰਤ ਦੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਹਨ ਵਨਡੇ ਵਰਲਡ ਕੱਪ 2023 ਵਿਚ ਨੂੰ ਤੀਜਾ ਵੱਡਾ ਉਲਟਫੇਰ ਹੋਇਆ ਹੈ। ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ ਵਿਚ ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਰੋਮਾਂਚਕ ਮੈਚ ਖੇਡਿਆ ਗਿਆ ਜਿਸ ਵਿਚ ਅਫਗਾਨ ਟੀਮ ਨੇ 8 ਵਿਕਟ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

ਇਸ ਤੋਂ ਪਹਿਲਾਂ ਅਫਗਾਨਿਸਤਾਨ ਟੀਮ ਨੇ ਵਰਲਡ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਤੋਂ ਹਰਾ ਕੇ ਪਹਿਲਾ ਉਲਟਫੇਰ ਕੀਤਾ ਸੀ। ਇਸਦੇ ਬਾਅਦ ਟੂਰਨਾਮੈਂਟ ਦਾ ਦੂਜਾ ਉਲਟਫੇਰ ਨੀਦਰਲੈਂਡਸ ਨੇ ਸਾਊਥ ਅਫਰੀਕਾ ਨੂੰ ਹਰਾ ਕੇ ਕੀਤਾ ਸੀ। ਚੇਨਈ ਦੇ ਚੇਪਾਕ ਮੈਦਾਨ 'ਤੇ ਪਾਕਿਸਤਾਨ ਨੇ ਟੌਸ ਜਿੱਤ ਤੇ ਬੈਟਿੰਗ ਚੁਣੀ। ਟੀਮ ਨੇ 50 ਓਵਰ ਵਿਚ 7 ਵਿਕਟਾਂ 'ਤੇ 282 ਦੌੜਾਂ ਬਣਾਈਆਂ, ਨੂਰ ਅਹਿਮਦ ਨੇ 3 ਵਿਕਟਾਂ ਲਈਆਂ। ਅਫਗਾਨਿਸਤਾਨ ਨੇ 49ਵੇਂ ਓਵਰ ਵਿਚ 2 ਵਿਕਟਾਂ ਗੁਆ ਕੇ ਟਾਰਗੈੱਟ ਹਾਸਲ ਕਰ ਲਿਆ। ਇਬ੍ਰਾਹਿਮ ਜਾਦਰਾਨ ਨੇ 87 ਦੌੜਾਂ ਬਣਾਈਆਂ। ਉਨ੍ਹਾਂ ਨੇ ਰਹਿਮਾਨੁੱਲਾਹ ਗੁਰਬਾਜ ਦੇ ਨਾਲ 130 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਵੀ ਕੀਤੀ। 190 ਦੌੜਾਂ 'ਤੇ ਜਾਦਰਾਨ ਦਾ ਵਿਕਟ ਗੁਆਉਣ ਦੇ ਬਾਅਦ ਰਹਿਮਤ ਸ਼ਾਹ ਨੇ ਕਪਤਾਨ ਹਸ਼ਮਤੁੱਲਾਹ ਸ਼ਹੀਦੀ ਦੇ ਨਾਲ 96 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿਤਾਇਆ।

ਪਾਕਿਸਤਾਨ 'ਤੇ ਜਿੱਤ ਦੇ ਬਾਅਦ ਅਫਗਾਨਿਸਤਾਨ ਦੇ 4 ਅੰਕ ਹੋ ਗਏ। ਟੀਮ ਪੁਆਇੰਟ ਟੇਬਲ 'ਚ 6ਵੇਂ ਨੰਬਰ 'ਤੇ ਪਹੁੰਚ ਗਈ ਜਦੋਂ ਕਿ 5 ਮੈਚਾਂ ਵਿਚ ਤੀਜੀ ਹਾਰ ਦੇ ਬਾਅਦ ਪਾਕਿਸਤਾਨ ਨੰਬਰ 5 'ਤੇ ਹੈ ਪਰ ਉਸ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ ਨੂੰ ਹੁਣ ਆਪਣੇ ਬਚੇ ਹੋਏ ਚਾਰੋਂ ਮੈਚ ਜਿੱਤਣ ਦੇ ਨਾਲ ਦੂਜੀਆਂ ਟੀਮਾਂ 'ਤੇ ਵੀ ਨਿਰਭਰ ਰਹਿਣਾ ਹੋਵੇਗਾ।

The post ਵਰਲਡ ਕੱਪ 2023 'ਚ ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਪਹਿਲੀ ਵਾਰ ਵਨਡੇ 'ਚ ਹਰਾਇਆ appeared first on TV Punjab | Punjabi News Channel.

Tags:
  • cricket-newsm-sports-news
  • cwc-2023
  • india
  • news
  • pak-vs-afghansitan
  • sports
  • top-news
  • trending-news

ਦੁਸ਼ਿਹਰੇ ਮੌਕੇ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ 'ਚ ਅੱਧੀ ਛੁੱਟੀ ਦਾ ਐਲਾਨ

Tuesday 24 October 2023 05:30 AM UTC+00 | Tags: aman-arora cm-bhagwant-mann holiday-on-dushehra india news pb-govt-office-holiday punjab punjab-news punjab-politics top-news trending-news

ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਲਕੇ ਦੁਸ਼ਿਹਰੇ ਮੌਕੇ ਸੇਵਾ ਕੇਂਦਰਾਂ ਵਿਚ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ 24 ਅਕਤੂਬਰ ਨੂੰ ਸਾਰੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਾਰਜਸ਼ੀਲ ਰਹਿਣਗੇ ।

ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਭਲਕੇ ਯਾਨੀ ਦੁਸ਼ਿਹਰੇ ਮੌਕੇ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲੈਣ ਲਈ ਦੁਪਹਿਰ 2 ਵਜੇ ਤੋਂ ਪਹਿਲਾਂ ਸੇਵਾ ਕੇਂਦਰਾਂ ਵਿਚ ਜਾ ਸਕਦੇ ਹਨ। ਬਾਕੀ ਦਿਨ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ।

The post ਦੁਸ਼ਿਹਰੇ ਮੌਕੇ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ 'ਚ ਅੱਧੀ ਛੁੱਟੀ ਦਾ ਐਲਾਨ appeared first on TV Punjab | Punjabi News Channel.

Tags:
  • aman-arora
  • cm-bhagwant-mann
  • holiday-on-dushehra
  • india
  • news
  • pb-govt-office-holiday
  • punjab
  • punjab-news
  • punjab-politics
  • top-news
  • trending-news

ਬਰਨਾਲਾ: ਹਵਲਦਾਰ ਦਾ ਕਾਤਲ ਪਰਮਜੀਤ ਪੰਮਾ ਸਾਥਿਆਂ ਸਣੇ ਕਾਬੂ

Tuesday 24 October 2023 05:37 AM UTC+00 | Tags: barnala-hawaldar-murder hawaldar-darshan-singh india news punjab punjab-crime punjab-news punjab-police top-news trending-news

ਡੈਸਕ- ਬਰਨਾਲਾ 'ਚ ਹਵਲਦਾਰ ਕ.ਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਹਵਲਦਾਰ ਦਰਸ਼ਨ ਸਿੰਘ ਦਾ ਕਤਲ ਕਰਨ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਦਾ ਉਨ੍ਹਾਂ ਨਾਲ ਐਨਕਾਊਂਟਰ ਵੀ ਹੋਇਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਦੋਸ਼ੀ ਨੂੰ ਗੋਲੀ ਲੱਗ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਇੱਕ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮਾਂਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਬਰਨਾਲਾ ਦੇ ਥਾਣਾ ਸਿਟੀ ਵਨ 'ਚ ਤਾਇਨਾਤ ਹਵਲਦਾਰ ਦਰਸ਼ਨ ਸਿੰਘ ਨੇ ਐਤਵਾਰ ਦੇਰ ਰਾਤ 25 ਏਕੜ ਦੇ ਇਲਾਕੇ 'ਚ ਗਏ ਸਨ। ਇੱਥੇ ਇੱਕ ਰੈਸਟੋਰੈਂਟ ਸਟਾਫ ਅਤੇ ਖਿਡਾਰੀਆਂ ਵਿਚਾਲੇ ਝਗੜੇ ਦੀ ਸੂਚਨਾ ਮਿਲੀ ਸੀ।

ਹੌਲਦਾਰ ਦਰਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕਾਂਸਟੇਬਲ ਖਿਡਾਰੀਆਂ ਨੂੰ ਕਾਰ 'ਚ ਬਿਠਾ ਰਿਹਾ ਸੀ ਤਾਂ ਉਨ੍ਹਾਂ ਦਾ ਕਾਂਸਟੇਬਲ ਨਾਲ ਝਗੜਾ ਹੋ ਗਿਆ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਹੌਲਦਾਰ ਦਰਸ਼ਨ ਸਿੰਘ ਦੇ ਕਤਲ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਲਈ 2 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। ਮਾਨ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਜਦਕਿ 1 ਕਰੋੜ ਰੁਪਏ ਬੈਂਕ ਵੱਲੋਂ ਬੀਮੇ ਵਜੋਂ ਪ੍ਰਾਪਤ ਕੀਤੇ ਜਾਣਗੇ।

The post ਬਰਨਾਲਾ: ਹਵਲਦਾਰ ਦਾ ਕਾਤਲ ਪਰਮਜੀਤ ਪੰਮਾ ਸਾਥਿਆਂ ਸਣੇ ਕਾਬੂ appeared first on TV Punjab | Punjabi News Channel.

Tags:
  • barnala-hawaldar-murder
  • hawaldar-darshan-singh
  • india
  • news
  • punjab
  • punjab-crime
  • punjab-news
  • punjab-police
  • top-news
  • trending-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form