TheUnmute.com – Punjabi News: Digest for October 08, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਭਰ ਦੀਆਂ ਦਾਣਾ ਮੰਡੀਆਂ 'ਚ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

Saturday 07 October 2023 06:52 AM UTC+00 | Tags: anaj-mandi-mazdoor-union breaking-news chaudhary-darshan-lal dana-mandis gurmeet-singh-khudiaan mandi-workers-strike news punjab-mandi strike strike-news

ਚੰਡੀਗੜ੍ਹ, 07 ਅਕਤੂਬਰ 2023: ਅੱਜ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਵਿਚ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ (strike) ਕਰਨ ਦਾ ਐਲਾਨ ਕੀਤਾ ਹੈ। ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪੰਜਾਬ ਦੇ ਚੇਅਰਮੈਨ ਚੌਧਰੀ ਦਰਸ਼ਨ ਲਾਲ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਭਰ ਵਿਚ ਪੱਲੇਦਾਰ ਮਜ਼ਦੂਰਾਂ ਨੇ ਹੜਤਾਲ ਕੀਤੀ ਹੋਈ ਹੈ। ਇਸੇ ਤਹਿਤ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪੰਜਾਬ ਚੇਅਰਮੈਨ ਦਰਸ਼ਨ ਲਾਲ ਦੀ ਅਗਵਾਈ ਵਿਚ ਮਜ਼ਦੂਰਾਂ ਵਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ |

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕਰਨ ਕਾਰਨ ਮਜ਼ਦੂਰਾਂ ‘ਚ ਭਾਰੀ ਰੋਸ ਹੈ। ਮਜ਼ਦੂਰ ਯੂਨੀਅਨ ਨੇ ਕਿਹਾ ਕਿ ਹੜਤਾਲ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਹਰ ਰੋਜ਼ ਸਬੰਧਿਤ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ।

ਮਿਲੀ ਜਾਣਕਾਰੀ ਮੁਤਾਬਕ ਤੱਕ ਕਿ ਇਨ੍ਹਾਂ ਮਜ਼ਦੂਰਾਂ ਵੱਲੋਂ 1 ਅਕਤੂਬਰ ਤੋਂ ਸੰਘਰਸ਼ ਸ਼ੁਰੂ ਕੀਤਾ ਜਾਣਾ ਸੀ ਪਰ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਭਰੋਸੇ ਤੋਂ ਬਾਅਦ ਸੰਘਰਸ਼ ਦੀ ਰੂਪ-ਰੇਖਾ ਅੱਗੇ ਪਾ ਦਿੱਤੀ ਸੀ, ਪਰ ਮੰਤਰੀ ਵੱਲੋਂ ਯੂਨੀਅਨ ਨਾਲ ਸਮੱਸਿਆਵਾਂ ਦੇ ਹੱਲ ਲਈ ਕੋਈ ਗੱਲਬਾਤ ਨਹੀਂ ਕੀਤੀ ਗਈ, ਜਿਸ ਕਾਰਨ ਐੱਸਸੀਏਸ਼ਨ ਨੇ ਹੁਣ 7 ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ ਬੰਦ ਰੱਖਣ (strike) ਦਾ ਫ਼ੈਸਲਾ ਕੀਤਾ ਗਿਆ ਹੈ।

The post ਪੰਜਾਬ ਭਰ ਦੀਆਂ ਦਾਣਾ ਮੰਡੀਆਂ ‘ਚ ਮਜ਼ਦੂਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ appeared first on TheUnmute.com - Punjabi News.

Tags:
  • anaj-mandi-mazdoor-union
  • breaking-news
  • chaudhary-darshan-lal
  • dana-mandis
  • gurmeet-singh-khudiaan
  • mandi-workers-strike
  • news
  • punjab-mandi
  • strike
  • strike-news

ਚੰਡੀਗੜ੍ਹ, 07 ਅਕਤੂਬਰ 2023: ਏਸ਼ੀਆਈ ਖੇਡਾਂ  (Asian Games) 2023’ਚ ਭਾਰਤ ਦੇ 100 ਤਮਗੇ ਪੂਰੇ ਕਰਨ ਨੂੰ ਇਕ ਮਹੱਤਵਪੂਰਨ ਉਪਲਬਧੀ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 10 ਅਕਤੂਬਰ ਨੂੰ ਭਾਰਤੀ ਦਲ ਦਾ ਸਵਾਗਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਪੋਸਟ ਕੀਤਾ, “ਹਰ ਸ਼ਾਨਦਾਰ ਪ੍ਰਦਰਸ਼ਨ ਨੇ ਇਤਿਹਾਸ ਰਚਿਆ ਅਤੇ ਸਾਡੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ । ਮੈਂ 10 ਅਕਤੂਬਰ ਨੂੰ ਏਸ਼ੀਆਈ ਖੇਡਾਂ ਦੇ ਆਪਣੇ ਦਲ ਦਾ ਸਵਾਗਤ ਕਰਾਂਗਾ ਅਤੇ ਖਿਡਾਰੀਆਂ ਨਾਲ ਗੱਲ ਕਰਾਂਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਬਹੁਤ ਖੁਸ਼ ਹਨ ਕਿ ਅਸੀਂ 100 ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਨੇ ਕਿਹਾ, "ਏਸ਼ੀਅਨ ਖੇਡਾਂ (Asian Games) ਵਿੱਚ ਭਾਰਤ ਲਈ ਇੱਕ ਮਹੱਤਵਪੂਰਨ ਉਪਲਬਧੀ। ਮੈਂ ਆਪਣੇ ਹੋਣਹਾਰ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਭਾਰਤ ਨੇ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ।”

‘ਇਸ ਵਾਰ 100 ਨੂੰ ਪਾਰ ਕਰਨ’ ਦਾ ਟੀਚਾ ਲੈ ਕੇ ਨਿਕਲੀ ਭਾਰਤੀ ਟੀਮ ਨੇ 100 ਤੋਂ ਵੱਧ ਤਮਗੇ ਜਿੱਤੇ ਹਨ। ਆਜ਼ਾਦੀ ਦੇ 75ਵੇਂ ਸਾਲ ਵਿੱਚ ਦੇਸ਼ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਮੈਡਲਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਮੁਕਾਬਲਿਆਂ ਦੇ 13ਵੇਂ ਦਿਨ, ਭਾਰਤ ਨੇ ਹਾਕੀ ਵਿੱਚ ਸੋਨੇ ਸਮੇਤ ਨੌਂ ਤਮਗੇ ਜਿੱਤੇ, ਜਿਸ ਨਾਲ ਤਮਗਿਆਂ ਦੀ ਗਿਣਤੀ 95 ਹੋ ਗਈ। 14ਵੇਂ ਦਿਨ ਦੀ ਸ਼ੁਰੂਆਤ ਵਿੱਚ ਭਾਰਤੀ ਤੀਰਅੰਦਾਜ਼ਾਂ ਨੇ ਚਾਰ ਤਮਗੇ ਜਿੱਤੇ ਅਤੇ ਫਿਰ ਬੀਬੀਆਂ ਦੀ ਕਬੱਡੀ ਟੀਮ ਨੇ ਸੋਨ ਤਮਗਾ ਜਿੱਤ ਕੇ ਭਾਰਤ ਲਈ ਤਮਗੇ ਦਾ ਸੈਂਕੜਾ ਪੂਰਾ ਕੀਤਾ।

The post ਪ੍ਰਧਾਨ ਮੰਤਰੀ ਮੋਦੀ ਨੇ ਏਸ਼ੀਆਈ ਖੇਡਾਂ ‘ਚ 100 ਮੈਡਲ ਜਿੱਤਣ ‘ਤੇ ਖਿਡਾਰੀਆਂ ਨੂੰ ਦਿੱਤੀ ਵਧਾਈ, 10 ਅਕਤੂਬਰ ਨੂੰ ਕਰਨਗੇ ਸਵਾਗਤ appeared first on TheUnmute.com - Punjabi News.

Tags:
  • asian-games
  • asian-games-2023
  • breaking
  • breaking-news
  • indian-athlet
  • news
  • prime-minister-modi
  • sports-news

SYL Issue: ਪਾਣੀ ਦੇ ਮੁੱਦੇ 'ਤੇ ਪੰਜਾਬ ਭਾਜਪਾ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਕਰੇਗੀ ਘਿਰਾਓ

Saturday 07 October 2023 07:19 AM UTC+00 | Tags: breaking breaking-news national-vice-president-avinash news punjab-bjp sunil-jakhar syl-issue

ਚੰਡੀਗੜ੍ਹ, 07 ਅਕਤੂਬਰ 2023: ਸੁਪਰੀਮ ਕੋਰਟ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਮਾਮਲੇ (SYL Issue) ਵਿੱਚ ਪੰਜਾਬ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੋਰ ਕਮੇਟੀ ਦੀ ਬੈਠਕ ਸੱਦੀ ਗਈ। ਇਸ ਬੈਠਕ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਕਮੇਟੀ ਮੈਂਬਰ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਦੇ ਨਾਲ ਹੀ ਭਾਜਪਾ ਪੰਜਾਬ ‘ਚ ਐਸਵਾਈਐਲ ਮੁੱਦੇ ‘ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੀ ਯੋਜਨਾ ਵੀ ਤਿਆਰ ਕਰੇਗੀ।

ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਭਾਜਪਾ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਪਾਣੀ ਦੇ ਮੁੱਦੇ 'ਤੇ ਪੰਜਾਬ ਭਾਜਪਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਭਾਜਪਾ ਵਲੋਂ ਇਸ ਸੰਬੰਧੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪਾਣੀ ਦੀ ਇਕ ਬੂੰਦ ਵੀ ਕਿਸੇ ਹੋਰ ਨੂੰ ਨਹੀਂ ਦੇਣ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿਚ ਨਾ ਆਉਣ।

The post SYL Issue: ਪਾਣੀ ਦੇ ਮੁੱਦੇ 'ਤੇ ਪੰਜਾਬ ਭਾਜਪਾ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਕਰੇਗੀ ਘਿਰਾਓ appeared first on TheUnmute.com - Punjabi News.

Tags:
  • breaking
  • breaking-news
  • national-vice-president-avinash
  • news
  • punjab-bjp
  • sunil-jakhar
  • syl-issue

ਸੁਖਪਾਲ ਸਿੰਘ ਖਹਿਰਾ ਨੂੰ ਨਾਭਾ ਜੇਲ੍ਹ 'ਚ ਮਿਲਣ ਪੁੱਜੇ ਨਵਜੋਤ ਸਿੰਘ ਸਿੱਧੂ

Saturday 07 October 2023 07:29 AM UTC+00 | Tags: breaking-news mla-sukhpal-singh-khaira nabha-jail navjot-singh-sidhu news

ਚੰਡੀਗੜ੍ਹ, 07 ਅਕਤੂਬਰ 2023: ਡਰੱਗ ਮਾਮਲੇ ਵਿਚ ਨਾਭਾ ਜੇਲ੍ਹ ਵਿਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਮਿਲਣ ਲਈ ਪੁੱਜੇ ਹਨ | ਨਵਜੋਤ ਸਿੱਧੂ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ |

ਜਿਕਰਯੋਗ ਹੈ ਕਿ ਹੇਠਲੀ ਅਦਾਲਤ ਵੱਲੋਂ ਹਿਰਾਸਤ ਵਧਾਉਣ ਦੇ ਹੁਕਮ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਚੁਣੌਤੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਵਿਚ ਜ਼ਮੀਨਤ 'ਤੇ ਰਿਹਾਅ ਕਰਨ ਦੀ ਅਪੀਲ ਵੀ ਕੀਤੀ ਹੈ।

The post ਸੁਖਪਾਲ ਸਿੰਘ ਖਹਿਰਾ ਨੂੰ ਨਾਭਾ ਜੇਲ੍ਹ ‘ਚ ਮਿਲਣ ਪੁੱਜੇ ਨਵਜੋਤ ਸਿੰਘ ਸਿੱਧੂ appeared first on TheUnmute.com - Punjabi News.

Tags:
  • breaking-news
  • mla-sukhpal-singh-khaira
  • nabha-jail
  • navjot-singh-sidhu
  • news

ਮੇਰੇ ਘਰ 'ਤੇ ਵਿਜੀਲੈਂਸ ਟੀਮ ਦੀ ਛਾਪੇਮਾਰੀ ਦੀ ਖ਼ਬਰ ਬੇ-ਬੁਨਿਆਦ: ਬੀਬੀ ਜਗੀਰ ਕੌਰ

Saturday 07 October 2023 07:43 AM UTC+00 | Tags: aam-aadmi-party breaking-news cm-bhagwant-mann latest-news news punjab punjab-breaking punjab-news shiromani-gurdwara-parbandhak-committee

ਚੰਡੀਗੜ੍ਹ, 07 ਅਕਤੂਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਆਪਣੇ ਘਰ ‘ਤੇ ਵਿਜੀਲੈਂਸ ਟੀਮ ਦੀ ਛਾਪੇਮਾਰੀ ਦੀ ਖ਼ਬਰ ਦਾ ਖੰਡਨ ਕੀਤਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਚੈਨਲਾਂ ਵਾਲਿਆ ਦੇ ਅਤੇ ਅਖ਼ਬਾਰ ਵਾਲਿਆਂ ਦੇ ਮੈਨੂੰ ਟੈਲੀਫੋਨ ਆ ਰਹੇ ਹਨ, ਜਿਹੜੀ ਕਿ ਖ਼ਬਰ ਨਿਰ-ਆਧਾਰਿਤ ਅਤੇ ਬੇ-ਬੁਨਿਆਦ ਹੈ |

ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਵਾਵਾਂ ਨਾਲ ਸਾਰੇ ਮੀਡੀਆ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਜਿਹੜੇ ਲੋਕ ਮੇਰੇ ਸ਼ੁੱਭਚਿੰਤਕ ਹੁੰਦੇ ਹਨ ਤਾਂ ਅਜਿਹੀ ਖ਼ਬਰ ਨਾਲ ਇਕ ਦਮ ਓਹਨਾ ਵਿੱਚ ਵੀ ਹਲਚਲ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਨਾਂ ਕੋਈ ਵਿਜੀਲੈਂਸ ਦਾ ਕੋਈ ਅਧਿਕਾਰੀ ਮੈਨੂੰ ਮਿਲਣ ਆਇਆ ਨਾ ਕੋਈ ਇੱਥੇ ਕੋਈ ਛਾਪੇਮਾਰੀ ਹੋਈ।

The post ਮੇਰੇ ਘਰ ‘ਤੇ ਵਿਜੀਲੈਂਸ ਟੀਮ ਦੀ ਛਾਪੇਮਾਰੀ ਦੀ ਖ਼ਬਰ ਬੇ-ਬੁਨਿਆਦ: ਬੀਬੀ ਜਗੀਰ ਕੌਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • news
  • punjab
  • punjab-breaking
  • punjab-news
  • shiromani-gurdwara-parbandhak-committee

ਚੰਡੀਗੜ੍ਹ, 07 ਅਕਤੂਬਰ 2023: ਇਰਾਨ ਦੀ ਮਨੁੱਖੀ ਅਧਿਕਾਰਾਂ ਤੇ ਔਰਤਾਂ ਦੀ ਆਜ਼ਾਦੀ ਦੀ ਲੜਾਈ ਵਾਲੀ ਉੱਘੀ ਕਾਰਕੁਨ 51 ਸਾਲਾਂ ਨਰਗਿਸ ਮੁਹਮੰਦੀ (Narges Mohammadi) ਨੂੰ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ 19ਵੀਂ ਮਹਿਲਾ ਨਰਗਿਸ ਮੁਹੰਮਦੀ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।

ਨਾਰਵੇਜੀਅਨ ਨੋਬਲ ਕਮੇਟੀ ਨੇ ਘੋਸ਼ਣਾ ਕੀਤੀ ਹੈ ਕਿ “ਨਾਰਵੇਜੀਅਨ ਨੋਬਲ ਕਮੇਟੀ ਨੇ ਨਰਗਿਸ ਮੁਹੰਮਦੀ ਨੂੰ ਇਰਾਨ ਵਿੱਚ ਔਰਤਾਂ ‘ਤੇ ਜ਼ੁਲਮ ਵਿਰੁੱਧ ਲੜਾਈ ਅਤੇ ਮਨੁੱਖੀ ਅਧਿਕਾਰਾਂ ਅਤੇ ਸਾਰਿਆਂ ਲਈ ਆਜ਼ਾਦੀ ਦੇ ਪ੍ਰਚਾਰ ਲਈ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ | 11 ਮਿਲੀਅਨ ਸਵੀਡਿਸ਼ ਤਾਜ (ਲਗਭਗ 1 ਮਿਲੀਅਨ ਡਾਲਰ) ਦਾ ਇਨਾਮ ਓਸਲੋ ਵਿੱਚ 10 ਦਸੰਬਰ ਨੂੰ ਅਲਫ੍ਰੇਡ ਨੋਬਲ ਦੀ ਮੌਤ ਦੀ ਬਰਸੀ ‘ਤੇ ਦਿੱਤਾ ਜਾਵੇਗਾ। ਅਲਫਰੇਡ ਨੋਬਲ ਨੇ ਆਪਣੀ 1895 ਦੀ ਵਸੀਅਤ ਵਿੱਚ ਇਨ੍ਹਾਂ ਇਨਾਮਾਂ ਦਾ ਐਲਾਨ ਕੀਤਾ ਸੀ।

ਨੋਬਲ ਪੁਰਸਕਾਰ ਦੀ ਵੈੱਬਸਾਈਟ ਮੁਤਾਬਕ “ਨੋਬੇਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ (Narges Mohammadi) ਨੂੰ 13 ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਪੰਜ ਵਾਰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕੁੱਲ 31 ਸਾਲ ਦੀ ਕੈਦ ਅਤੇ 154 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਇਸ ਬਹਾਦਰੀ ਦੇ ਸੰਘਰਸ਼ ਲਈ ਨਿੱਜੀ ਕੀਮਤ ਅਦਾ ਕੀਤੀ |

ਰਿਪੋਰਟਾਂ ਮੁਤਾਬਕ ਉਹ ਹੁਣ ਤਹਿਰਾਨ ਵਿੱਚ ਦੇਸ਼ ਵਿਰੁੱਧ ਪ੍ਰਚਾਰ ਕਰਨ ਦੇ ਦੋਸ਼ਾਂ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਨਰਗਿਸ ਮੁਹੰਮਦੀ 2003 ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਦੀ ਅਗਵਾਈ ਵਾਲੀ ਇੱਕ ਐਨਜੀਓ, ਮਨੁੱਖੀ ਅਧਿਕਾਰ ਕੇਂਦਰ ਦੇ ਡਿਫੈਂਡਰਜ਼ ਦੀ ਉਪ ਮੁਖੀ ਵੀ ਹੈ।

 

The post ਜੇਲ੍ਹ ‘ਚ ਬੰਦ ਈਰਾਨੀ ਮਨੁੱਖੀ ਅਧਿਕਾਰ ਕਾਰਕੁਨ ਨਰਗਿਸ ਮੁਹੰਮਦੀ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ appeared first on TheUnmute.com - Punjabi News.

Tags:
  • narges-mohammadi
  • news

ਆਪ MP ਰਾਘਵ ਚੱਢਾ ਨੂੰ ਅਦਾਲਤ ਵੱਲੋਂ ਝਟਕਾ, ਟਾਈਪ-7 ਬੰਗਲਾ ਖਾਲੀ ਕਰਨ ਦੇ ਹੁਕਮ, ਕੀ ਹੈ ਪੂਰਾ ਮਾਮਲਾ?

Saturday 07 October 2023 08:24 AM UTC+00 | Tags: breaking-news delhis-patiala-house-court latest-news mp-raghav-chadha news patiala-house-court raghav-chadha type-7-bungalow

ਚੰਡੀਗੜ੍ਹ, 07 ਅਕਤੂਬਰ 2023: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ (MP Raghav Chadha) ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਰਾਘਵ ਚੱਢਾ ਨੂੰ ਟਾਈਪ-7 ਬੰਗਲਾ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਰਾਜ ਸਭਾ ਸਕੱਤਰੇਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਰਾਘਵ ਚੱਢਾ ਨੂੰ ਟਾਈਪ 6 ਬੰਗਲਾ ਅਲਾਟ ਕਰਨ ਦਾ ਹੱਕ ਹੈ ਨਾ ਕਿ ਟਾਈਪ 7 ਬੰਗਲਾ।

ਰਾਘਵ ਚੱਢਾ ਰਾਜ ਸਭਾ ਸਕੱਤਰੇਤ ਦੇ ਨੋਟਿਸ ਦੇ ਖ਼ਿਲਾਫ਼ ਅਦਾਲਤ ਵਿੱਚ ਪਹੁੰਚੇ ਸਨ। ਇਸ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ਨੇ ਰਾਘਵ ਚੱਢਾ ‘ਤੇ ਬੰਗਲਾ ਖਾਲੀ ਕਰਨ ‘ਤੇ ਲਗਾਈ ਗਈ ਅੰਤਿਮ ਸਟੇਅ ਨੂੰ ਹਟਾ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਨੇ ਰਾਘਵ ਚੱਢਾ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਹੈ। ਨਾਲ ਹੀ ਅਦਾਲਤ ਨੇ ਰਾਜ ਸਭਾ ਸਕੱਤਰੇਤ ਦੇ ਬੰਗਲੇ ਨੂੰ ਖਾਲੀ ਕਰਨ ਦੇ ਨੋਟਿਸ ਨੂੰ ਬਰਕਰਾਰ ਰੱਖਿਆ ਹੈ।

ਇਸ ਦੇ ਖ਼ਿਲਾਫ਼ ਰਾਘਵ ਚੱਢਾ ਅਦਾਲਤ ਪਹੁੰਚੇ ਸਨ। ‘ਆਪ’ ਸਾਂਸਦ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਸੰਸਦ ਦੇ ਕਾਰਜਕਾਲ ‘ਚ ਅਜੇ ਚਾਰ ਸਾਲ ਤੋਂ ਜ਼ਿਆਦਾ ਸਮਾਂ ਬਚਿਆ ਹੈ। ਅਜਿਹੇ ‘ਚ ਉਨ੍ਹਾਂ ਨੂੰ ਬੰਗਲੇ ‘ਚ ਰਹਿਣ ਦਾ ਅਧਿਕਾਰ ਹੈ। ਹਾਲਾਂਕਿ ਅਦਾਲਤ ਨੇ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਰਾਘਵ ਚੱਢਾ (MP Raghav Chadha) ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ 70 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਰਾਜ ਸਭਾ ਮੈਂਬਰ ਨੂੰ ਉਸ ਦੇ ਅਲਾਟ ਕੀਤੇ ਨਿਵਾਸ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ‘ਆਪ’ ਸੰਸਦ ਮੈਂਬਰ ਨੇ ਭਾਜਪਾ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਸੰਸਦ ਮੈਂਬਰ ਨੂੰ 3 ਸਤੰਬਰ 2022 ਨੂੰ ਰਾਜ ਸਭਾ ਕੋਟੇ ਤੋਂ ਪੰਡਾਰਾ ਰੋਡ ‘ਤੇ ਟਾਈਪ-7 ਬੰਗਲਾ ਨੰਬਰ ਏਬੀ-5 ਅਲਾਟ ਕੀਤਾ ਗਿਆ ਸੀ। ਰਾਘਵ ਚੱਢਾ 9 ਨਵੰਬਰ 2022 ਨੂੰ ਇਸ ਬੰਗਲੇ ਵਿੱਚ ਸ਼ਿਫਟ ਹੋ ਗਏ ਸਨ।

ਰਾਜ ਸਭਾ ਸਕੱਤਰੇਤ ਨੇ ‘ਆਪ’ ਸਾਂਸਦ ਰਾਘਵ ਚੱਢਾ ਨੂੰ ਟਾਈਪ-7 ਬੰਗਲੇ ਲਈ ਅਯੋਗ ਕਰਾਰ ਦਿੱਤਾ ਸੀ। ਸਕੱਤਰੇਤ ਨੇ ਅਦਾਲਤ ਨੂੰ ਦੱਸਿਆ ਕਿ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰਾਂ ਨੂੰ ਟਾਈਪ-6 ਬੰਗਲੇ ਅਲਾਟ ਕੀਤੇ ਜਾਂਦੇ ਹਨ। ਟਾਈਪ-7 ਬੰਗਲੇ ‘ਚ ਰਹਿਣ ਦਾ ਅਧਿਕਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਤਾ ਗਿਆ ਹੈ ਜੋ ਸਾਬਕਾ ਕੇਂਦਰੀ ਕੈਬਨਿਟ ਮੰਤਰੀ, ਸਾਬਕਾ ਰਾਜਪਾਲ, ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਲੋਕ ਸਭਾ ਸਪੀਕਰ ਰਹਿ ਚੁੱਕੇ ਹੋਣ । ਭਾਜਪਾ ਦੇ ਸੰਸਦ ਮੈਂਬਰ ਰਾਧਾ ਮੋਹਨ ਦਾਸ ਨੂੰ ਵੀ ਟਾਈਪ-7 ਬੰਗਲੇ ਤੋਂ ਟਾਈਪ-5 ਬੰਗਲੇ ਭੇਜ ਦਿੱਤਾ ਗਿਆ।

The post ਆਪ MP ਰਾਘਵ ਚੱਢਾ ਨੂੰ ਅਦਾਲਤ ਵੱਲੋਂ ਝਟਕਾ, ਟਾਈਪ-7 ਬੰਗਲਾ ਖਾਲੀ ਕਰਨ ਦੇ ਹੁਕਮ, ਕੀ ਹੈ ਪੂਰਾ ਮਾਮਲਾ? appeared first on TheUnmute.com - Punjabi News.

Tags:
  • breaking-news
  • delhis-patiala-house-court
  • latest-news
  • mp-raghav-chadha
  • news
  • patiala-house-court
  • raghav-chadha
  • type-7-bungalow

ਛੁੱਟੀ 'ਤੇ ਆਏ ਫੌਜੀ ਜਵਾਨ ਰਣਧੀਰ ਸਿੰਘ ਦੀ ਸੜਕ ਹਾਦਸੇ 'ਚ ਮੌਤ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

Saturday 07 October 2023 10:21 AM UTC+00 | Tags: army-jawan-randhir-singh breaking-news havaldar-randhir-singh havildar-randhir-singh indian-army news randhir-singh

ਰੋਪੜ, 07 ਅਕਤੂਬਰ 2023: ਭਾਰਤੀ ਫ਼ੌਜ ਵਿਚ ਬਤੌਰ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਹਵਲਦਾਰ ਰਣਧੀਰ ਸਿੰਘ (Havaldar Randhir Singh) ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ | ਹਵਲਦਾਰ ਰਣਧੀਰ ਸਿੰਘ ਛੁੱਟੀ ‘ਤੇ ਆਇਆ ਹੋਇਆ ਸੀ ਅਤੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ | ਬੀਤੇ ਦਿਨ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ।

ਅੱਜ ਹਵਲਦਾਰ ਰਣਧੀਰ ਸਿੰਘ (Havaldar Randhir Singh) ਦਾ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫੌਜ ਦੇ ਜਵਾਨਾਂ ਨੇ ਰਣਧੀਰ ਸਿੰਘ ਨੂੰ ਸਨਮਾਨ ਪੂਰਵਕ ਸ਼ਰਧਾਂਜਲੀ ਦਿੱਤੀ । ਸ਼ਹੀਦ ਰਣਧੀਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਕੀਤਾ ਗਿਆ ਹੈ। ਸ਼ਹੀਦ ਰਣਧੀਰ ਸਿੰਘ 51 ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਤਾਇਨਾਤ ਸੀ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਭਰਾਵਾਂ ਸਮੇਤ ਦੋ ਬੇਟੀਆਂ ਵੀ ਛੱਡ ਗਿਆ ਹੈ।

The post ਛੁੱਟੀ ‘ਤੇ ਆਏ ਫੌਜੀ ਜਵਾਨ ਰਣਧੀਰ ਸਿੰਘ ਦੀ ਸੜਕ ਹਾਦਸੇ ‘ਚ ਮੌਤ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ appeared first on TheUnmute.com - Punjabi News.

Tags:
  • army-jawan-randhir-singh
  • breaking-news
  • havaldar-randhir-singh
  • havildar-randhir-singh
  • indian-army
  • news
  • randhir-singh

'ਹਮ ਤੁਮ੍ਹੇਂ ਚਾਹਤੇ ਹੈ' ਦੀ ਸਟਾਰਕਾਸਟ ਨੇ ਮੀਡੀਆ ਦੇ ਨਾਲ ਕੀਤੀ ਖ਼ਾਸ ਮੁਲਾਕਾਤ

Saturday 07 October 2023 10:26 AM UTC+00 | Tags: breaking-news hum-tumhein-chahte-hain news srg-films-international

ਚੰਡੀਗੜ੍ਹ, 07 ਅਕਤੂਬਰ 2023: ਆਉਣ ਵਾਲੀ ਫਿਲਮ ‘ਹਮ ਤੁਮ੍ਹੇਂ ਚਾਹਤੇ ਹੈ’ (Hum Tumhein Chahte Hain) ਨੂੰ ਲੈ ਕੇ ਦਰਸਕਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ, ਐਸਆਰਜੀ ਫਿਲਮਾਂ ਇੰਟਰਨੈਸ਼ਨਲ ਨੇ ਸਟਾਰਕਾਸਟ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਥੇ ਸਟਾਰਕਾਸਟ ਨੇ ਮੀਡੀਆ ਦੇ ਨਾਲ ਫਿਲਮ ਬਾਰੇ ਖਾਸ ਗੱਲਬਾਤ ਕੀਤੀ।

ਫਿਲਮ ਗੋਵਿੰਦ ਬਾਂਸਲ ਅਤੇ ਰੀਮਾ ਲਹਿਰੀ ਦੁਆਰਾ ਨਿਰਮਿਤ ਤੇ ਰਾਜਨ ਲਾਇਲਪੁਰੀ ਦੁਆਰਾ ਨਿਰਦੇਸ਼ਤ ਹੈ। ਇਹ ਫ਼ਿਲਮ 13 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ‘ ਚ ਹੋਵੇਗੀ ਰਿਲੀਜ਼!! ‘ਹਮ ਤੁਮ੍ਹੇਂ ਚਾਹਤੇ ਹੈ’ ਦੀ ਕਹਾਣੀ ਨੂੰ ਬਹੁਤ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਫਿਲਮ ਦੇ ਸਾਰੇ ਅਦਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਫਿਲਮ ਨੂੰ ਹੋਰ ਵੀ ਦੇਖਣ ਯੋਗ ਬਣਾਇਆ ਹੈ।

ਜਨਮੇਜਯਾ ਸਿੰਘ ਇਸ ਫਿਲਮ ਨਾਲ ਬਾਲੀਵੁੱਡ ‘ ਚ ਆਪਣੀ ਸ਼ੁਰੂਆਤ ਕਰਨਗੇ। ਇਸ ਫਿਲਮ ਵਿੱਚ ਰਿਤੂਪਰਨਾ ਸੇਨਗੁਪਤਾ, ਗੋਵਿੰਦ ਨਾਮਦੇਵ, ਅਨੂਪ ਜਲੋਟਾ, ਰਾਜਪਾਲ ਯਾਦਵ, ਜ਼ਾਕਿਰ ਹੁਸੈਨ, ਅਨੂਸਮ੍ਰਿਤੀ ਸਰਕਾਰ, ਅਰੁਣ ਬਕਸ਼ੀ, ਸੁਰੇਂਦਰ ਪਾਲ, ਟੀਨਾ ਘਾਈ, ਅਨਿਲ ਨਾਗਾਰਥ, ਕੌਸ਼ਲ ਸ਼ਾਹ, ਸੰਗੀਤਾ ਸਿੰਘ ਅਤੇ ਹਿਤੇਸ਼ ਸਾਂਪਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਇਸ ਫਿਲਮ ਦੇ ਗੀਤਾਂ ਨੂੰ ਇੱਕ ਤੋਂ ਵੱਧ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਗਾਇਆ ਹੈ, ਜਿਨ੍ਹਾਂ ਵਿੱਚ ਬੱਪੀ ਲਹਿਰੀ, ਸ਼ਾਨ, ਰੇਗੋ ਬੀ, ਪਲਾਕ ਮੁਚਲ, ਅਲਗਾ ਯਾਗਨਿਕ, ਸਨਾ ਅਜ਼ੀਜ਼ ਅਤੇ ਅਨੂਪ ਜਲੋਟਾ ਸ਼ਾਮਲ ਹਨ। ਫਿਲਮ ਦਾ ਸੰਗੀਤ ਸਰੇਗਾਮਾਪਾ ਦੇ ਯੂਟਿਊਬ ਚੈਨਲ ‘ ਤੇ ਰਿਲੀਜ਼ ਕੀਤਾ ਜਾਵੇਗਾ। ਇਹ ਆਪਣੇ ਆਪ ਵਿੱਚ ਵਿਲੱਖਣ ਹੈ ਕਿਉਂਕਿ ਬਾਪੀ ਲਹਿਰੀ ਦੁਆਰਾ ਪ੍ਰਾਪਤ ਕੀਤੀ ਗਈ ਪਹਿਲੀ ਪਲੈਟੀਨਮ ਡਿਸਕ ਐਲਬਮ ‘ਲਿਟਲ ਸਟਾਰ’ ਨੂੰ ਸਾਰਗਾਮਾ ਦੁਆਰਾ ਜਾਰੀ ਕੀਤਾ ਗਿਆ ਸੀ । ਹੁਣ ਬੱਪੀ ਲਹਿਰੀ ਦੇ ਪੋਤੇ ਰੇਗੋ ਬੀ ਦਾ ਪਹਿਲਾ ਬਾਲੀਵੁੱਡ ਗੀਤ ਵੀ ਉਸੇ ਲੇਬਲ ਦੁਆਰਾ ਰਿਲੀਜ਼ ਕੀਤਾ ਜਾ ਰਿਹਾ ਹੈ।

13 ਸਾਲਾ ਰੇਗੋ ਬੀ ਦਾ ਸੰਗੀਤ ਜਗਤ ਨਾਲ ਡੂੰਘਾ ਸਬੰਧ ਹੈ ਕਿਉਂਕਿ ਉਹ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਪੋਤਾ ਵੀ ਹੈ। ਫਿਲਮ ‘ਹਮ ਤੁਮ੍ਹੇਂ ਚਾਹਤੇ ਹੈ’ ਦਾ ਗਾਣਾ ‘ਸੇਵਾ ਸੇਵਾ’ ਵੀ ਸ਼ਾਨਦਾਰ ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਰੈਜੀ ਬੀ ਨੇ ਆਪਣੀ ਸੰਗੀਤਕ ਯਾਤਰਾ ਦੀ ਸ਼ੁਰੂਆਤ ਸਰੈਗਾਮਾ ਨਾਮਕ ਇੱਕ ਮਸ਼ਹੂਰ ਲੇਬਲ ਨਾਲ ਕੀਤੀ ਹੈ, ਜੋ ਲਹਿਰੀ ਪਰਿਵਾਰ ਨਾਲ ਡੂੰਘੀ ਜੁੜੀ ਹੋਈ ਹੈ।

“ਹਮ ਤੁਮ੍ਹੇਂ ਚਾਹਤੇ ਹੈ” (Hum Tumhein Chahte Hain) ਦੇ ਨਿਰਮਾਤਾ ਗੋਵਿੰਦ ਬਾਂਸਲ ਨੇ ਇਸ ਮੌਕੇ ਕਿਹਾ,”ਸਾਡਾ ਉਦੇਸ਼ ਅਜਿਹੀ ਫਿਲਮ ਬਣਾਉਣਾ ਹੈ ਜੋ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ, ਦਰਸ਼ਕਾਂ ਨੂੰ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ ਰੂਬਰੂ ਕਰਵਾਉਣਾ ਹੀ ਸਾਡਾ ਮੁੱਖ ਮਕਸਦ ਹੈ।”

ਫ਼ਿਲਮ ਦੇ ਨਿਰਦੇਸ਼ਕ ਰਾਜਨ ਲਾਲਯਾਪੁਰੀ ਨੇ ਕਿਹਾ, “ਹਮ ਤੁਮ੍ਹੇਂ ਚਾਹਤੇ ਹੈਂ” ਦੀ ਜਾਦੂਈ ਦੁਨੀਆਂ ਵਿੱਚ ਖੁਦ ਨੂੰ ਗੁਆਉਣ ਲਈ ਤਿਆਰ ਰਹੋ। ਸਾਡੀ ਫਿਲਮ ਦੇ ਸਾਰੇ ਅਦਾਕਾਰਾਂ ਨੇ ਫਿਲਮ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇਸ ਨੂੰ ਹੋਰ ਵੀ ਦਿਖਾਈ ਦਿੱਤਾ ਹੈ। 13 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ “ਹਮ ਤੁਮ੍ਹੇਂ ਚਾਹਤੇ ਹੈਂ”

The post ‘ਹਮ ਤੁਮ੍ਹੇਂ ਚਾਹਤੇ ਹੈ’ ਦੀ ਸਟਾਰਕਾਸਟ ਨੇ ਮੀਡੀਆ ਦੇ ਨਾਲ ਕੀਤੀ ਖ਼ਾਸ ਮੁਲਾਕਾਤ appeared first on TheUnmute.com - Punjabi News.

Tags:
  • breaking-news
  • hum-tumhein-chahte-hain
  • news
  • srg-films-international

ਚੰਡੀਗੜ੍ਹ, 07 ਅਕਤੂਬਰ 2023: ਇਜ਼ਰਾਈਲ (Israel) ਅਤੇ ਹਮਾਸ ਵਿਚਾਲੇ ਟਕਰਾਅ ਦਰਮਿਆਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਦੂਤਘਰ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਸੰਵੇਦਨਸ਼ੀਲ ਖੇਤਰਾਂ ਵਿੱਚ ਬਿਨਾਂ ਜ਼ਰੂਰੀ ਕੰਮ ਤੋਂ ਜਾਣ ਤੋਂ ਬਚੋ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਜਾਰੀ ਸੁਰੱਖਿਆ ਪ੍ਰੋਟੋਕੋਲ ਵੱਲ ਪੂਰਾ ਧਿਆਨ ਦਿਓ।

छवि

ਇਜ਼ਰਾਈਲ (Israel)  ‘ਚ 5000 ਰਾਕੇਟ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਦੇ ਲੜਾਕੇ ਨੂੰ ਇਜ਼ਰਾਈਲ ‘ਤੇ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਇਲੀ ਹਵਾਈ ਫੌਜ ਨੇ ਗਾਜ਼ਾ ਪੱਟੀ ‘ਤੇ ਮੌਜੂਦ ਹਮਾਸ ਦੇ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਹੈ। ਇਜ਼ਰਾਈਲ ਸਿਟੀ ਦੇ ਮੇਅਰ ਸਮੇਤ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ। 100 ਤੋਂ ਵੱਧ ਜਣੇ ਜ਼ਖਮੀ ਹੋਏ ਹਨ।

ਇਜ਼ਰਾਈਲ ਵਿੱਚ ਹਮਲਿਆਂ ਦੇ ਡਰਾਉਣੇ ਦ੍ਰਿਸ਼ ਸਾਹਮਣੇ ਆ ਰਹੇ ਹਨ। ਗਾਜ਼ਾ ਸ਼ਹਿਰ ਤੋਂ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਸਲਾਮਿਕ ਸੰਗਠਨ ਹਮਾਸ ਨੇ ਇਜ਼ਰਾਈਲ ‘ਤੇ ਹਮਲੇ ਸ਼ੁਰੂ ਕੀਤੇ ਤਾਂ ਤੇਲ ਅਵੀਵ ‘ਚ ਕਾਫੀ ਦੇਰ ਤੱਕ ਰਾਕੇਟ ਹਮਲਿਆਂ ਦੀ ਚਿਤਾਵਨੀ ਦੇ ਸਾਇਰਨ ਵੱਜਦੇ ਰਹੇ। ਰਾਕੇਟ ਹਮਲਿਆਂ ਦੌਰਾਨ ਸਾਇਰਨ ਦੀ ਆਵਾਜ਼ ਤੋਂ ਇਲਾਵਾ ਗਾਜ਼ਾ ਦੇ ਅਸਮਾਨ ‘ਚ ਧੂੰਏਂ ਦਾ ਗੁਬਾਰ ਵੀ ਦਿਖਾਈ ਦੇ ਰਿਹਾ ਸੀ।

ਇਹ ਵੀ ਪੜ੍ਹੋ…

ਫਿਲੀਸਤੀਨੀ ਸੰਗਠਨ ਹਮਾਸ ਤੇ ਇਜ਼ਰਾਈਲ ਵਿਚਾਲੇ ਬਣੀ ਜੰਗ ਵਰਗੀ ਸਥਿਤੀ, ਹਮਾਸ ਨੇ ਇਜ਼ਰਾਈਲ 'ਤੇ ਦਾਗੇ 5 ਹਜ਼ਾਰ ਰਾਕੇਟ

 

The post ਇਜ਼ਰਾਈਲ ਤੇ ਹਮਾਸ ਵਿਚਾਲੇ ਟਕਰਾਅ ਦਰਮਿਆਨ ਭਾਰਤ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ appeared first on TheUnmute.com - Punjabi News.

Tags:
  • breaking-news
  • hamas
  • indianb-government
  • indian-embassy-israel
  • israel
  • news
  • nws

ਐੱਸ.ਏ.ਐੱਸ ਨਗਰ, 07 ਅਕਤੂਬਰ 2023: ਨਗਰ ਨਿਗਮ ਮੋਹਾਲੀ ਵੱਲੋਂ ਕੂੜਾ ਪ੍ਰਬੰਧਨ (waste management) ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਨਾਲ ਜੋੜ ਕੇ ਆਪਣੇ ਆਲੇ ਦੁਆਲੇ ਦੇ ਕੂੜੇ ਦੇ ਟਿਕਾਊ ਪ੍ਰਬੰਧਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਮਿਸ਼ਨਰ ਮੋਹਾਲੀ ਨਗਰ ਨਿਗਮ ਸ੍ਰੀਮਤੀ ਨਵਜੋਤ ਕੌਰ ਅਨੁਸਾਰ ਉੁਨ੍ਹਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਜਿਸ ਨੂੰ 'ਸਸਟੇਨੇਬਿਲਟੀ ਲੀਡਰਜ਼' ਦਾ ਨਾਮ ਦਿੱਤਾ ਗਿਆ ਹੈ, ਨੂੰ ਤਿਆਰ ਵੀ ਇੱਕ ਗਿਆਰਵੀਂ ਕਲਾਸ ਦੀ ਸਕੂਲੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਕੀਤਾ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਵਿੱਚ ਤਬਦੀਲੀ ਦੇ ਵਾਹਕ ਬਣਨ ਲਈ ਜਾਗਰੂਕ ਕਰਨਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ। ਪ੍ਰੋਗਰਾਮ ਵਿੱਚ ਲਾਈਵ ਸੈਸ਼ਨ, ਵੈਬਿਨਾਰ, ਕੂੜਾ ਪ੍ਰਬੰਧਨ ਸਥਾਨਾਂ ਦੀ ਫੀਲਡ ਵਿਜ਼ਿਟ, ਅਤੇ ਨਵੀਂਆਂ ਪਹਿਲਕਦਮੀਆਂ ਵਾਲੇ ਪ੍ਰੋਜੈਕਟ ਸ਼ਾਮਲ ਹਨ, ਜੋ ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਪ੍ਰਬੰਧਨ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਮੱਦਦ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿੱਚ ਮੁਲਾਂਪੁਰ ਦੇ ਸਰਕਾਰੀ ਸਕੂਲ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਕਲ੍ਹ ਨਗਰ ਨਿਗਮ ਮੋਹਾਲੀ ਦੇ ਕੂੜਾ ਪ੍ਰਬੰਧਨ (waste management) ਦੇ ਯਤਨਾਂ ਬਾਰੇ ਜਾਣਨ ਲਈ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਾਗਬਾਨੀ ਰਹਿੰਦ-ਖੂੰਹਦ ਦੀ ਖਾਦ ਬਣਾਉਣ ਲਈ ਨੇਚਰ ਪਾਰਕ, ਰਸੋਈ ਦੀ ਰਹਿੰਦ-ਖੂੰਹਦ ਲਈ ਕੰਪੋਸਟ ਪਿਟਸ, ਵੇਸਟ ਸ਼ੈੱਡਿੰਗ ਅਤੇ ਬੇਲਿੰਗ ਮਸ਼ੀਨਾਂ, ਨਾਰੀਅਲ ਕੱਟਣ, ਅਤੇ ਵਰਮੀ ਕੰਪੋਸਟਿੰਗ ਅਤੇ ਗਊ-ਗੋਬਰ ਦਾ ਨਿਪਟਾਰਾ ਦੇਖਣ ਲਈ ਕੈਟਲ ਪੌਂਡ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸੁਹਾਨੀ ਦੀ ਪਹਿਲਕਦਮੀ 'ਤੇ ਹੀ ਨਗਰ ਨਿਗਮ ਦੇ ਸ਼ਮਸ਼ਾਨਘਾਟ ਵਿੱਚ ਗੋਬਰ ਤੇ ਨਾਰੀਅਲ ਦੇ ਛਿੱਲੜਾਂ ਬਾਰੀਕ ਕਰਕੇ ਰਲਾ ਕੇ ਬਣਾਏ ਜਾ ਰਹੇ ਗੋਕਾਠ, ਲੱਕੜ ਦੇ ਬਾਲਣ ਦੇ ਬਦਲ ਵਜੋਂ ਪੇਸ਼ ਕੀਤੇ ਗਏ ਹਨ। ਇਸ ਨਾਲ ਜਿੱਥੇ ਗੋਬਰ ਦੀ ਬੇਹਤਰ ਵਰਤੋਂ ਹੋ ਰਹੀ ਹੈ, ਉੱਥੇ ਨਾਰੀਅਲ ਦਾ ਪਾਣੀ ਪੀਣ ਬਾਅਦ ਕੂੜੇ 'ਚ ਸੁੱਟੇ ਜਾਂਦੇ ਖੋਪਿਆਂ ਨੂੰ ਵੀ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ।

ਕਮਿਸ਼ਨਰ ਨਵਜੋਤ ਕੌਰ ਅਨੁਸਾਰ 'ਸਸਟੇਨੇਬਿਲਟੀ ਲੀਡਰਜ਼' ਪ੍ਰੋਗਰਾਮ 'ਸਵੱਛਤਾ ਹੀ ਸੇਵਾ' ਮੁਹਿੰਮ ਨਾਲ ਮੇਲ ਖਾਂਦਾ ਹੋਣ ਕਾਰਨ, ਨਗਰ ਨਿਗਮ ਇਸ 'ਚ ਵੱਧ ਤੋਂ ਵੱਧ ਸਕੂਲੀ ਵਿਦਿਆਰਥੀਆਂ ਦੀ ਸ਼ਮੂਲੀਅਤ ਦੇ ਸਿਖਿਆ ਵਿਭਾਗ ਨਾਲ ਮਿਲ ਕੇ ਯਤਨ ਕਰ ਰਿਹਾ ਹੈ।
ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਹਾਈ ਸਕੂਲ, ਕੁੰਭੜਾ, ਸਰਕਾਰੀ ਹਾਈ ਸਕੂਲ ਮਟੋਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 11, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਬਡਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਲੀ ਬੈਦਵਾਨ ਦੇ 550 ਤੋਂ ਵਧੇਰੇ ਵਿਦਿਆਰਥੀ ਇਸ ਪ੍ਰੋਗਰਮ ਨਾਲ ਫ਼ੀਲਡ ਦੌਰੇ ਦੇ ਰੂਪ 'ਚ ਸਾਂਝ ਪਾ ਚੁੱਕੇ ਹਨ। ਹੁਣ ਤੱਕ 1150 ਵਿਦਿਆਰਥੀ ਇਸ ਪ੍ਰੋਗਰਾਮ ਤਹਿਤ ਰਜਿਸਟਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ, ਵਿਦਿਆਰਥੀਆਂ ਨੂੰ ਉਹਨਾਂ ਦੇ ਖੇਤਰ ਦੇ ਤਜ਼ਰਬਿਆਂ ਦੇ ਅਧਾਰ ਤੇ ਗਤੀਵਿਧੀਆਂ ਨਿਰਧਾਰਤ ਕੀਤੀਆਂ ਜਾਣਗੀਆਂ। ਇਸ ਫੀਲਡ ਵਿਜ਼ਿਟ ਮੌਕੇ ਸ਼੍ਰੀਮਤੀ ਵੰਦਨਾ ਸੁਖੀਜਾ ਕਮਿਊਨਿਟੀ ਫੈਸੀਲੀਟੇਟਰ, ਡਾ. ਵਰਿੰਦਰ ਕੌਰ ਠੋਸ ਕੂੜਾ ਪ੍ਰਬੰਧਨ ਮਾਹਿਰ ਅਤੇ ਆਈ ਈ ਸੀ ਕੋਆਰਡੀਨੇਟਰ ਆਰਜ਼ੂ ਤੰਵਰ ਮੌਜੂਦ ਸਨ।

The post ਨਗਰ ਨਿਗਮ ਮੋਹਾਲੀ ਵੱਲੋਂ ਕੂੜਾ ਪ੍ਰਬੰਧਨ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਜੋੜਨ ਅਤੇ ਜਾਗਰੂਕ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ appeared first on TheUnmute.com - Punjabi News.

Tags:
  • breaking-news
  • management-techniques
  • mohali
  • municipal-corporation
  • municipal-corporation-mohali
  • news
  • nwes
  • students-aware
  • waste-management

ਪਰਾਲੀ ਪ੍ਰਬੰਧਨ ਮਸ਼ੀਨਰੀ ਕਿਸਾਨਾਂ ਨੂੰ ਸੁਖਾਲੇ ਢੰਗ ਨਾਲ ਉਪਲਬਧ ਕਰਵਾਉਣ ਲਈ ਹੈਲਪਲਾਈਨ ਜਾਰੀ

Saturday 07 October 2023 10:52 AM UTC+00 | Tags: breaking-news farmers farmers-organizations news newsz paddy-stubble punjab-farmers stubble stubble-machinery stubble-management-machinery

ਐੱਸ.ਏ.ਐੱਸ ਨਗਰ, 7 ਅਕਤੂਬਰ, 2023: ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਉਪਲਬਧ ਪਰਾਲੀ (stubble) ਸੰਭਾਲ ਮਸ਼ੀਨਰੀ ਸੁਖਾਲੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪੱਧਰ 'ਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਜੋ ਵਾਢੀ ਸੇ ਸੀਜ਼ਨ ਦੌਰਾਨ ਸਮੇਂ ਦੌਰਾਨ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਕੰਮ ਕਰੇਗਾ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਲੋੜੀਂਦੀ ਮਾਤਰਾ 'ਚ ਪਰਾਲੀ ਸੰਭਾਲ ਮਸ਼ੀਨਰੀ ਤਾਂ ਉਪਲਬਧ ਹੈ ਪਰ ਕਿਸਾਨਾਂ ਨੂੰ ਕੋਈ 'ਡੈਡੀਕੇਟਿਡ' ਹੈਲਪਲਾਈਨ ਨੰਬਰ ਨਾ ਹੋਣ ਕਾਰਨ ਇਸ ਦੀ ਪ੍ਰਾਪਤੀ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਵਾਢੀ ਉਪਰੰਤ ਪਰਾਲੀ ਦੀ ਬਿਨਾਂ ਅੱਗ ਲਾਇਆਂ ਸੰਭਾਲ ਕਰਨ ਲਈ ਆਪਣੇ ਪਿੰਡ ਨੇੜੇ ਉਪਲਬਧ ਲੋੜੀਂਦੀ ਮਸ਼ੀਨਰੀ ਦੀ ਜਾਣਕਾਰੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 0172-2219505 ਅਤੇ 0172-2219506 'ਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਇਹ ਕੰਟਰੋਲ ਰੂਮ ਵਾਢੀ ਜਾਰੀ ਰਹਿਣ ਤੱਕ ਸੂਚਨਾ ਮੁਹੱਈਆ ਕਰਵਾਏਗਾ।

ਉਨ੍ਹਾਂ ਕਿਹਾ ਜ਼ਿਲ੍ਹਾ ਪੱਧਰੀ ਕੰਟਰੋਲ ਨੰਬਰ 'ਤੇ ਜ਼ਿਲ੍ਹੇ 'ਚ ਉਪਲਬਧ ਪਰਾਲੀ ਸੰਭਾਲ ਮਸ਼ੀਨਰੀ ਦੀ ਸਮੁੱਚੀ ਸੂਚੀ ਸਮੇਤ ਫ਼ੋਨ ਨੰਬਰ ਅਤੇ ਪਿੰਡ ਮੌਜੂਦ ਹੈ, ਜਿਸ ਨਾਲ ਸਬੰਧਤ ਕਿਸਾਨ ਨੂੰ ਤੁਰੰਤ ਇਸ ਬਾਰੇ ਸੂਚਨਾ ਮਿਲ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ (stubble) ਦੀ ਬਿਨਾਂ ਅੱਗ ਲਾਇਆਂ ਸੰਭਾਲ ਕਰਨ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਕਰਨ ਅਤੇ ਉਪਰ ਦੱਸੇ ਕੰਟਰੋਲ ਰੂਮ ਨੰਬਰਾਂ 'ਤੇ ਸੰਪਰਕ ਕਰਕੇ ਪਰਾਲੀ ਦੀ ਸੰਭਾਲ ਲਈ ਜ਼ਿਲ੍ਹੇ 'ਚ ਉਪਲਬਧ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਲੈਣ।

The post ਪਰਾਲੀ ਪ੍ਰਬੰਧਨ ਮਸ਼ੀਨਰੀ ਕਿਸਾਨਾਂ ਨੂੰ ਸੁਖਾਲੇ ਢੰਗ ਨਾਲ ਉਪਲਬਧ ਕਰਵਾਉਣ ਲਈ ਹੈਲਪਲਾਈਨ ਜਾਰੀ appeared first on TheUnmute.com - Punjabi News.

Tags:
  • breaking-news
  • farmers
  • farmers-organizations
  • news
  • newsz
  • paddy-stubble
  • punjab-farmers
  • stubble
  • stubble-machinery
  • stubble-management-machinery

ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਜ਼ਿਲ੍ਹੇ 'ਚ ਚੱਲ ਰਹੇ ਵਿਭਾਗੀ ਕਾਰਜਾਂ ਦੀ ਪੜਤਾਲ

Saturday 07 October 2023 10:59 AM UTC+00 | Tags: aam-aadmi-party adc-mohali adc-sas-nagar bhago-majra breaking-news cm-bhagwant-mann departmental-work departmental-work-mohali latest-news mohali news punjab saneta sas-nagar the-unmute

ਐੱਸ.ਏ.ਐੱਸ ਨਗਰ, 07 ਅਕਤੂਬਰ, 2023: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਐਸ.ਏ.ਐਸ.ਨਗਰ (Mohali), ਗੀਤਿਕਾ ਸਿੰਘ ਵੱਲੋਂ ਬਲਾਕ ਮੋਹਾਲੀ ਦੀਆਂ ਗਰਾਮ ਪੰਚਾਇਤਾਂ ਵਿੱਚ ਚੱਲ ਰਹੇ ਮਗਨਰੇਗਾ ਸਕੀਮ ਅਧੀਨ ਕੰਮਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਗਰਾਮ ਪੰਚਾਇਤ ਬਲਿਆਲੀ ਵਿੱਚ ਚੱਲ ਰਹੇ ਕੰਮਾਂ ਦੀ ਪੜਤਾਲ ਕਰਨ ਮੌਕੇ ਏ.ਡੀ.ਸੀ ਗੀਤਿਕਾ ਸਿੰਘ ਨੇ ਗਰਾਮ ਰੁਜ਼ਗਾਰ ਸਹਾਇਕ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕੰਮਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਚਲਾਈ ਜਾ ਰਹੀ ਓ ਡੀ ਐਫ਼ ਪਲੱਸ ਸਕੀਮ ਅਧੀਨ ਸੋਲਿਡ ਵੇਸਟ ਮਨੈਜਮੈਂਟ ਦੇ ਕੰਮਾਂ ਦੀ ਚੈਕਿੰਗ ਕੀਤੀ ਗਈ।ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸੋਲਿਡ ਵੇਸਟ ਮਨੈਜਮੈਂਟ ਦੇ ਜੋ ਪ੍ਰੋਜੈਕਟ ਮੁਕੰਮਲ ਹੋ ਗਏ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਕਾਰਜਸ਼ੀਲ ਕਰਕੇ ਜੀਓ-ਟੈਗ ਕਰਵਾਇਆ ਜਾਵੇ।

ਇਸੇ ਤਰ੍ਹਾਂ ਸਰਕਾਰ ਵੱਲੋਂ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਸਬੰਧੀ ਜੋ ਹਦਾਇਤਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਮੁੱਖ ਰੱਖਦੇ ਹੋਏ ਗਰਾਮ ਪੰਚਾਇਤ ਬੈਰੋਂਪੁਰ (ਭਾਗੋਮਾਜਰਾ) ਵਿੱਚ ਚੱਲ ਰਹੇ ਪਲਾਂਟੇਸ਼ਨ ਦੇ ਕੰਮ ਵੇਖੇ ਗਏ। ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ ਸੰਭਾਲ ਲਈ ਵਣ ਮਿੱਤਰ ਨਿਯੁਕਤ ਕੀਤਾ ਜਾਵੇ ਅਤੇ ਅਵਾਰਾ ਪਸ਼ੂਆਂ ਤੋਂ ਬਚਾਅ ਲਈ ਟ੍ਰੀਗਾਰਡ ਲਗਾਏ ਜਾਣ। ਇਸ ਤੋਂ ਇਲਾਵਾ ਗਰਾਮ ਪੰਚਾਇਤ ਸਨੇਟਾ (Mohali) ਵਿੱਚ ਚੱਲ ਰਹੇ ਕੰਮ ਨੂੰ ਵੇਖਿਆ ਗਿਆ।

The post ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਜ਼ਿਲ੍ਹੇ 'ਚ ਚੱਲ ਰਹੇ ਵਿਭਾਗੀ ਕਾਰਜਾਂ ਦੀ ਪੜਤਾਲ appeared first on TheUnmute.com - Punjabi News.

Tags:
  • aam-aadmi-party
  • adc-mohali
  • adc-sas-nagar
  • bhago-majra
  • breaking-news
  • cm-bhagwant-mann
  • departmental-work
  • departmental-work-mohali
  • latest-news
  • mohali
  • news
  • punjab
  • saneta
  • sas-nagar
  • the-unmute

ਐੱਸ.ਏ.ਐੱਸ ਨਗਰ, 7 ਅਕਤੂਬਰ, 2023: ਰਾਜ ਪੱਧਰੀ ਬੈਂਕਰ ਕਮੇਟੀ ਵੱਲੋਂ ਪੈਨਸ਼ਨ ਫੰਡ ਰੈਗੂਲੇਟਰੀ ਵਿਕਾਸ ਅਥਾਰਟੀ (ਪੀ ਐਫ ਆਰ ਡੀ ਏ) ਦੀ ਸਰਪ੍ਰਸਤੀ ਹੇਠ ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੋਹਾਲੀ ਦੇ ਆਡੀਟੋਰੀਅਮ ਵਿੱਚ ਲੋਕ ਜਾਗਰੂਕਤਾ ਹਿੱਤ ਅਟਲ ਪੈਨਸ਼ਨ ਯੋਜਨਾ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਟਲ ਪੈਨਸ਼ਨ ਯੋਜਨਾ (Atal Pension Yojna) ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਨੂੰ ਭਾਰਤ ਸਰਕਾਰ ਦੀ ਸੰਤਿ੍ਰਪਤਾ ਮੁਹਿੰਮ ਵਿੱਚ ਸ਼ਾਮਲ ਕਰਨਾ ਸੀ।

ਸਮਾਗਮ ਵਿੱਚ ਗੀਤਿਕਾ ਸਿੰਘ, ਏ.ਡੀ.ਸੀ. (ਦਿਹਾਤੀ ਵਿਕਾਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੈਂਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਰਾਜ ਵਿੱਚ ਭਾਰਤ ਸਰਕਾਰ ਦੀ ਵਿੱਤੀ ਲਾਭ ਵਾਲੀਆਂ ਸਕੀਮਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਦਾ ਲਾਭ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕੇ। ਉਸਨੇ ਏ ਪੀ ਵਾਈ (Atal Pension Yojna) ਸਕੀਮ ਵਿੱਚ ਚੰਗੀ ਕਾਰਗੁਜ਼ਾਰੀ ਵਾਲੇ ਬੈਂਕਾਂ ਜਿਵੇਂ ਕਿ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਇੰਡੀਆ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਪੰਜਾਬ ਦੇ ਪਠਾਨਕੋਟ ਅਤੇ ਐਸ ਬੀ ਐਸ ਨਗਰ ਜ਼ਿਲੇ੍ਹ ਦੇ ਐਲ.ਡੀ.ਐਮਜ਼ ਨੂੰ ਵੀ ਸਨਮਾਨਿਤ ਕੀਤਾ।

ਚੀਫ਼ ਜਨਰਲ ਮੈਨੇਜਰ, ਪੈਨਸ਼ਨ ਫੰਡ ਰੈਗੂਲੇਟਰੀ ਵਿਕਾਸ ਅਥਾਰਟੀ, ਪ੍ਰਵੇਸ਼ ਕੁਮਾਰ, ਭਾਰਤ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਰੀਟਾ ਜੁਨੇਜਾ, ਸਰਕਲ ਹੈੱਡ ਪੀ.ਐਨ.ਬੀ ਮੋਹਾਲੀ, ਅਖਿਲ ਮੰਗਲ, ਏ ਜੀ ਐਮ, ਐਸ ਐਲ ਬੀ ਸੀ ਪੰਜਾਬ, ਐਮ ਕੇ ਭਾਰਦਵਾਜ, ਚੀਫ ਐਲ.ਡੀ.ਐਮ ਮੋਹਾਲੀ, ਅਨੂਪ ਕਿਰਨ ਕੌਰ ਪਿ੍ਰੰਸੀਪਲ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਸਮੇਤ ਵੱਖ-ਵੱਖ ਬੈਂਕਾਂ ਦੇ ਮੁਖੀ, ਡੀ.ਸੀ.ਓਜ਼, ਵੱਖ-ਵੱਖ ਬੈਂਕਾਂ ਦੇ ਬ੍ਰਾਂਚ ਮੁਖੀਆਂ ਅਤੇ ਸੰਭਾਵੀ ਏ ਪੀ ਆਈ ਗਾਹਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਪੀ ਐਨ ਬੀ ਸਰਕਲ ਹੈੱਡ ਨੇ ਸੁਆਗਤੀ ਭਾਸ਼ਣ ਨਾਲ ਨਾਗਰਿਕਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਏ ਪੀ ਵਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ 350 ਤੋਂ ਵੱਧ ਉਤਸ਼ਾਹੀ ਭਾਗੀਦਾਰਾਂ ਨੇ ਏ ਪੀ ਵਾਈ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜਾਣਕਾਰੀ ਭਰਪੂਰ ਚਰਚਾ 'ਚ ਭਾਗ ਲਿਆ। ਹਾਜ਼ਰੀਨ ਨੂੰ ਇਸ ਸਰਕਾਰੀ ਸਹਾਇਤਾ ਪ੍ਰਾਪਤ ਪੈਨਸ਼ਨ ਸਕੀਮ ਦੇ ਲਾਭਾਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।

ਪੀ ਐਫ ਆਰ ਡੀ ਏ ਅਧਿਕਾਰੀਆਂ ਨੇ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰੇ ਵੇਰਵਿਆਂ ਸਮੇਤ ਪੇਸ਼ ਕੀਤਾ ਅਤੇ ਅਟੱਲ ਪੈਨਸ਼ਨ ਯੋਜਨਾ ਵਿੱਚ ਨਵੀਨਤਮ ਵਿਕਾਸ ਬਾਰੇ ਚਰਚਾ ਕੀਤੀ।
ਅਖਿਲ ਮੰਗਲ, ਏ ਜੀ ਐਮ, ਐਸ ਐਲ ਬੀ ਸੀ ਪੰਜਾਬ ਨੇ ਸਾਰੇ ਹਾਜ਼ਰੀਨ ਅਤੇ ਪ੍ਰਬੰਧਕਾਂ ਦਾ ਏ ਪੀ ਵਾਈ ਅਤੇ ਹੋਰ ਸਬੰਧਤ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਦੇ ਸਮਰਪਣ ਅਤੇ ਵਚਨਬੱਧਤਾ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ। ਐਮ ਕੇ ਭਾਰਦਵਾਜ, ਐਲ ਡੀ ਐਮ ਮੋਹਾਲੀ ਨੇ ਸਮਾਗਮ ਦੇ ਸਮੁੱਚੇ ਇੰਚਾਰਜ ਵਜੋਂ ਅਹਿਮ ਭੂਮਿਕਾ ਨਿਭਾਈ।

The post ਮੋਹਾਲੀ ਵਿਖੇ ਅਟਲ ਪੈਨਸ਼ਨ ਯੋਜਨਾ ਆਊਟਰੀਚ ਪ੍ਰੋਗਰਾਮ ਰਾਹੀਂ ਸਰਕਾਰੀ ਸਕੀਮਾਂ ਨਾਲ ਜੁੜਨ ਲਈ ਪ੍ਰੇਰਿਅ appeared first on TheUnmute.com - Punjabi News.

Tags:
  • atal-pension
  • atal-pension-yojna
  • atal-pension-yojna-outreach-programme
  • ldm-mohali
  • pfrda

CM ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸੁਨੀਲ ਜਾਖੜ ਸਣੇ ਭਾਜਪਾ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

Saturday 07 October 2023 11:23 AM UTC+00 | Tags: aam-aadmi-party breaking breaking-news chandigarh-police cm-bhagwant-mann cm-mann latest-news news punjab punjab-bjp sunil-jakhar syl the-unmute-breaking-news

ਚੰਡੀਗੜ੍ਹ, 7 ਅਕਤੂਬਰ, 2023: ਸੁਪਰੀਮ ਕੋਰਟ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਮਾਮਲੇ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਭਾਜਪਾ ਨੇ ਵੀ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਸ਼ਨੀਵਾਰ ਨੂੰ ਕੋਰ ਕਮੇਟੀ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਭਾਜਪਾ ਆਗੂਆਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਰ ਵੱਲ ਕੂਚ ਕੀਤਾ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਭਾਜਪਾ ਆਗੂਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਹੈ ।

ਭਾਜਪਾ ਨੇ ਸਪੱਸ਼ਟ ਕੀਤਾ ਕਿ ਉਹ ਇਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵੇਗੀ। ਭਾਜਪਾ ਨੇ ‘ਆਪ’ ਸਰਕਾਰ ‘ਤੇ ਕੇਸ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਕੋਰ ਕਮੇਟੀ ਦੀ ਬੈਠਕ ਵਿੱਚ ਵਿਸ਼ੇਸ਼ ਤੌਰ 'ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਕਮੇਟੀ ਮੈਂਬਰ ਸ਼ਾਮਲ ਹੋਏ।

The post CM ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸੁਨੀਲ ਜਾਖੜ ਸਣੇ ਭਾਜਪਾ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ appeared first on TheUnmute.com - Punjabi News.

Tags:
  • aam-aadmi-party
  • breaking
  • breaking-news
  • chandigarh-police
  • cm-bhagwant-mann
  • cm-mann
  • latest-news
  • news
  • punjab
  • punjab-bjp
  • sunil-jakhar
  • syl
  • the-unmute-breaking-news

ਚੰਡੀਗੜ੍ਹ, 7 ਅਕਤੂਬਰ, 2023: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੈਂਬਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਸਤਰੀ ਦਲ ਦੀ ਪ੍ਰਧਾਨ ਬੀਬੀ ਸੁਨੀਤਾ ਚੌਧਰੀ (Bibi Sunita Chaudhary) ਦੀ ਮੌਤ 'ਤੇ ਸੀਨੀਅਰ ਸ਼੍ਰੋਮਣੀ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ, ਜਥੇ. ਕੁਲਵਿੰਦਰ ਸਿੰਘ ਢਾਹਾਂ ਆਦਿ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਚੌਧਰੀ ਦੇ ਅਚਾਨਕ ਤੁਰ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

The post ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸੁਨੀਤਾ ਚੌਧਰੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • news
  • shiromani-akali-dal
  • shiromani-akali-dal-core-committee
  • sunita-chaudhary

ਕਪੂਰੀ (ਪਟਿਆਲਾ), 07 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਵੀ-ਬਿਆਸ ਦਰਿਆ ਦਾ ਪਾਣੀ ਸਤਲੁਜ ਯਮੁਨਾ ਲਿੰਕ ਨਹਿਰ (Sutlej Yamuna link) ਰਾਹੀਂ ਹਰਿਆਣਾ ਲਿਜਾਣ ਵਾਸਤੇ ਕਿਸੇਵੀ ਤਰੀਕੇ ਦਾ ਸਰਵੇਖਣ ਕੇਂਦਰੀ ਟੀਮਾਂ ਨੂੰ ਨਾ ਕਰਨ ਦੇਣ।

ਇਸ ਇਤਿਹਾਸਕ ਪਿੰਡ ਜੋ ਅਕਾਲੀ ਦਲ ਵੱਲੋਂ ਐਸ ਵਾਈ ਐਲ ਦੀ ਉਸਾਰੀ ਦੇ ਵਿਰੋਧ ਵਿਚ 'ਧਰਮ ਯੁੱਧ ਮੋਰਚੇ' ਦੀ ਸ਼ੁਰੂਆਤ ਦਾ ਕੇਂਦਰ ਹੈ, ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਪਾਣੀ ਦੀ ਇਕ ਵੀ ਬੂੰਦ ਹਰਿਆਣਾ ਨੂੰ ਨਹੀਂ ਜਾਣ ਦੇਵੇਗੀ ਭਾਵੇਂ ਜੋ ਮਰਜ਼ੀ ਹੋ ਜਾਵੇ। ਉਹਨਾਂ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਦਾ ਕੋਈ ਹੁਕਮ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਵੱਲੋਂ ਫੌਜ ਭੇਜ ਕੇ ਹਰਿਆਣਾ ਲਈ ਪਾਣੀ ਲੈਣ ਦਾ ਮਾਮਲਾ ਹੋਵੇ, ਅਸੀਂ ਇਸਨੂੰ ਕਦੇ ਵੀ ਸਫਲ ਨਹੀਂ ਹੋਣ ਦਿਆਂਗੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਤਸ਼ਾਹ ਵਿਚ ਆਏ ਲੋਕਾਂ ਦੀ ਨਾਅਰੇਬਾਜ਼ੀ ਵਿਚ ਕਿਹਾ ਕਿ ਅਕਾਲੀ ਦਲ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰੇਗਾ ਤੇ ਪਾਰਟੀ ਦੇ ਹਲਕਾ ਇੰਚਾਰਜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਯੂਥ ਅਕਾਲੀ ਦਲ ਦੇ ਵਾਲੰਟੀਅਰਜ਼ ਸਮੇਤ ਪਾਰਟੀ ਦੇ ਸੀਨੀਅਰ ਆਗੂ ਇਸ ਘਿਰਾਓ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਪਹਿਲਾਂ ਪਾਰਟੀ ਦਫਤਰ ਵਿਖੇ ਇਕੱਤਰ ਹੋਵੇਗੀ ਤੇ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰੇਗੀ।

ਉਹਨਾਂ ਕਿਹਾ ਕਿ ਪਾਰਟੀ ਉਸ ਵੇਲੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰ ਰਹੀ ਹੈ ਜਦੋਂ ਉਹ ਐਸ ਵਾਈ ਐਲ (Sutlej Yamuna link) ਦੇ ਹਿੱਤ ਵੇਚਣ ਦੇ ਮਾਮਲੇ ਵਿਚ ਸਭ ਤੋਂ ਵੱਡੇ ਦਸ਼ੀ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਜਾਣ ਬੁੱਝ ਕੇ ਸੁਪਰੀਮ ਕੋਰਟ ਵਿਚ ਐਸ ਵਾਈ ਐਲ ਕੇਸ ਦੀ ਸੁਣਵਾਈ ਵੇਲੇ ਨਹਿਰ ਬਣਾਉਣ ਲਈ ਸਹਿਮਤੀ ਦਿੱਤੀ ਤੇ ਕਿਹਾ ਕਿ ਉਸ 'ਤੇ ਵਿਰੋਧੀ ਪਾਰਟੀਆਂ ਦਾ ਦਬਾਅ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਜ਼ਮੀਨ ਵਾਪਸ ਕਰਨ ਕਾਰਨ ਜ਼ਮੀਨ ਵਾਪਸ ਐਕਵਾਇਰ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਇਹ ਫੈਸਲਾ ਲਿਆ ਕਿਉਂਕਿ ਕੇਜਰੀਵਾਲ ਚਾਹੁੰਦੇ ਹਨ ਕਿ ਆਉਂਦੀਆਂ ਚੋਣਾਂ ਵਿਚ ਲਾਹਾ ਲੈਣ ਵਾਸਤੇ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਸੱਤਾ ਵਿਚ ਆਉਣ 'ਤੇ ਇਹ ਮਸਲਾ ਹਮੇਸ਼ਾ ਵਾਸਤੇ ਹੱਲ ਕਰ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਰਾਜਸਥਾਨ ਨੂੰ ਜਾਂਦੇ ਪਾਣੀਆਂ ਨੂੰ ਰੋਕਣ ਵਾਸਤੇ ਪਾਣੀਆਂ ਦੀ ਵੰਡ ਲਈ ਪਹਿਲਾਂ ਕੀੇਤ ਸਾਰੇ ਸਮਝੌਤੇ ਰੱਦ ਕਰ ਦਿਆਂਗੇ।

ਉਹਨਾਂ ਕਿਹਾ ਕਿ ਰਾਜਸਥਾਨ ਨੂੰ 1955 ਵਿਚ ਇਕਪਾਸੜ ਫੈਸਲੇ ਤਹਿਤ 8 ਐਮ ਏ ਐਫ ਪਾਣੀ ਦੇ ਦਿੱਤਾ ਗਿਆ ਸੀ। ਇੰਨਾ ਹੀ ਨਹੀਂ 1981 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਐਸ ਵਾਈ ਐਲ ਦੀ ਨਹਿਰੀ ਸ਼ੁਰੂ ਕਰਨ ਵਾਸਤੇ ਰਾਜ਼ੀ ਕਰ ਲਿਆ ਸੀ ਜਿਸਦੀ ਬਦੌਲਤ ਇਸੇ ਪਿੰਡ ਤੋਂ ਇੰਦਰਾ ਗਾਂਧੀ ਨੇ ਉਸਾਰੀ ਸ਼ੁਰੂ ਕਰਵਾਈ।

ਸਰਦਾਰ ਬਾਦਲ ਨੇ ਕਿਹਾ ਕਿ ਨਹਿਰ (Sutlej Yamuna link) ਲਈ ਐਕਵਾਇਰ ਕੀਤੀ ਜ਼ਮੀਨ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2016 ਵਿਚ ਜ਼ਮੀਨ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਨਾ ਤਾਂ ਨਹਿਰ ਹੈ ਤੇ ਨਾ ਹੀ ਪਾਣੀ ਹੈ। ਉਹਨਾਂ ਕਿਹਾ ਕਿ ਇਸ ਲਈ ਹਰਿਆਣਾ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਵਿਸਥਾਰ ਵਿਚ ਗੱਲ ਕੀਤੀ ਕਿ ਕਿਵੇਂ ਆਮ ਆਦਮੀ ਪਾਰਟੀ ਕਾਂਗਰਸ ਦੇ ਰਾਹ 'ਤੇ ਚਲ ਰਹੀ ਹੈ ਤੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਤੇ ਹਰਿਆਣਾ ਤੇ ਰਾਜਸਥਾਨ ਦੇ ਹੱਕ ਵਿਚ ਕੰਮ ਕਰ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ।

The post ਪੰਜਾਬੀ ਕਿਸੇ ਵੀ ਕੇਂਦਰੀ ਟੀਮ ਨੂੰ ਰਾਵੀ-ਬਿਆਸ ਦਾ ਪਾਣੀ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਹਰਿਆਣਾ ਲਿਜਾਣ ਵਾਸਤੇ ਸਰਵੇਖਣ ਦੀ ਆਗਿਆ ਨਾ ਦੇਣ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News.

Tags:
  • breaking-news
  • news
  • punjab-haryana
  • ravi-beas
  • sukhbir-singh-badal
  • sutlej-yamuna-link
  • sutlej-yamuna-link-canal
  • syl
  • syl-issue

ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਨੇ ਆਪਣੇ ਪਾਣੀ ਅਤੇ ਜ਼ਮੀਨ ਸਮੇਤ ਸਭ ਕੁਝ ਦਾਅ 'ਤੇ ਲਾਇਆ: ਡਾ. ਬਲਬੀਰ ਸਿੰਘ

Saturday 07 October 2023 01:07 PM UTC+00 | Tags: anaj-mandi anaj-mandi-patiala breaking-news navi-anaj-mandi news paddy-session patiala-grain-market punjab-breaking punjab-mandi-board punjab-news

ਪਟਿਆਲਾ, 07 ਅਕਤੂਬਰ 2023: ਪੰਜਾਬ ਨੇ ਦੇਸ਼ ਦਾ ਢਿੱਡ ਭਰਨ ਲਈ ਆਪਣੇ ਪਾਣੀ ਤੇ ਜਮੀਨ ਸਮੇਤ ਸਭ ਕੁਝ ਦਾਅ ‘ਤੇ ਲਾ ਦਿੱਤਾ ਹੈ। ਅੱਜ ਜਦੋਂ ਪੰਜਾਬ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਸਮੇਂ ਕਿਸੇ ਬਾਹਰਲੇ ਰਾਜ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾ ਸਕਦੀ। ਇਹ ਪ੍ਰਗਟਾਵਾ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਕੀਤਾ।

ਸਿਹਤ ਮੰਤਰੀ ਨੇ ਅੱਜ ਇੱਥੇ ਸਰਹਿੰਦ ਰੋਡ ‘ਤੇ ਸਥਿਤ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ, ਆੜਤੀਆ ਐਸੋਸੀਏਸ਼ਨ, ਮਾਰਕੀਟ ਕਮੇਟੀ ਅਤੇ ਲੇਬਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਚੱਲ ਰਹੇ ਸਾਉਣੀ ਦੇ ਖਰੀਦ ਸੀਜਨ ਬਾਬਤ ਫੀਡਬੈਕ ਵੀ ਜਾਣੀ।

ਡਾ. ਬਲਬੀਰ ਸਿੰਘ (Dr. Balbir Singh) ਨੇ ਪਟਿਆਲਾ ਵਿਖੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ‘ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਰਾਜ ਭਰ ਦੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਜਾਰੀ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਸੂਬਾ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਸਦਕਾ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੇ ਵਿਕਣ ਬਾਅਦ ਤੁਰੰਤ ਬੈਂਕ ਖਾਤਿਆਂ ਵਿੱਚ ਅਦਾਇਗੀ ਹੋ ਰਹੀ ਹੈ।

ਮੀਡੀਆ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਐਸ.ਵਾਈ.ਐਲ. ਤਾਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੀ ਹੀ ਦੇਣ ਅਤੇ ਇਨ੍ਹਾਂ ਨੇ ਪੰਜਾਬ ਦਾ 70 ਫੀਸਦੀ ਪਾਣੀ ਦੂਸਰੇ ਰਾਜਾਂ ਨੂੰ ਭੇਜਿਆ ਹੈ।

ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੇਵਲ 28 ਫੀਸਦੀ ਭੂਮੀ ਦੀ ਨਹਿਰੀ ਪਾਣੀ ਨਾਲ ਸਿੰਜਾਈ ਹੁੰਦੀ ਹੈ ਜਦਕਿ ਬਾਕੀ 72 ਫੀਸਦੀ ਜਮੀਨ ਟਿਊਬਵੈਲਾਂ ਨਾਲ ਸਿੰਜਾਈ ਕੀਤੀ ਜਾਂਦੀ ਹੈ, ਇਸ ਨਾਲ ਅਸੀਂ ਕੇਂਦਰੀ ਭੰਡਾਰ ਹਿੱਸਾ ਪਾਉਣ ਲਈ ਆਪਣੀ ਧਰਤੀ ਹੇਠਲਾ ਪਾਣੀ, ਜਮੀਨ ਦੀ ਉਪਜਾਊ ਸ਼ਕਤੀ, ਕਿਸਾਨਾਂ ਦੀ ਸਿਹਤ, ਸਭ ਕੁਝ ਖਰਾਬ ਕਰ ਲਿਆ।

ਉਨ੍ਹਾਂ ਕਿਹਾ ਕਿ ਪੰਜਾਬ ਰਾਇਪੇਰੀਅਨ ਰਾਜ ਹੈ ਅਤੇ ਪੰਜਾਬ ਦੇ ਪਾਣੀਆਂ ਦਾ ਮਾਲਕ ਵੀ, ਇਸ ਲਈ ਇਹ ਮੰਨ ਲੈਣਾਂ ਚਾਹੀਦਾ ਹੈ ਕਿ ਪੰਜਾਬ ਕੋਲ ਇਸ ਸਮੇਂ ਕੋਈ ਵਾਧੂ ਪਾਣੀ ਨਹੀਂ ਹੈ। ਇਸ ਮੌਕੇ ਕਰਨਲ ਜੇ.ਵੀ ਸਿੰਘ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜਸਵੀਰ ਸਿੰਘ ਗਾਂਧੀ, ਆੜਤੀਆ ਐਸੋਸੀਏਸ਼ਨ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਰਾਣਾ, ਚਰਨਦਾਸ ਗੋਇਲ, ਨਰੇਸ਼ ਮਿੱਤਲ ਸਮੇਤ ਹੋਰ ਨੁਮਾਇੰਦੇ ਵੀ ਮੌਜੂਦ ਸਨ।

The post ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਨੇ ਆਪਣੇ ਪਾਣੀ ਅਤੇ ਜ਼ਮੀਨ ਸਮੇਤ ਸਭ ਕੁਝ ਦਾਅ ‘ਤੇ ਲਾਇਆ: ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • anaj-mandi
  • anaj-mandi-patiala
  • breaking-news
  • navi-anaj-mandi
  • news
  • paddy-session
  • patiala-grain-market
  • punjab-breaking
  • punjab-mandi-board
  • punjab-news

ਪਟਿਆਲਾ, 7 ਅਕਤੂਬਰ 2023: ਹਾਂਗਜੂ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਮੈਡਲ ਪਾਉਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ (Tejinder Pal Singh Toor) ਅਤੇ ਹਰਮਿਲਨ ਬੈਂਸ ਦਾ ਅੱਜ ਪਟਿਆਲਾ ਪੁੱਜਣ ‘ਤੇ ਸੂਬੇ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਣਮਾਜਰਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਵੱਡੀ ਗਿਣਤੀ ਖੇਡ ਪ੍ਰਸੰਸਕ ਮੌਜੂਦ ਸਨ।

ਖਿਡਾਰੀ ਤੇਜਿੰਦਰ ਪਾਲ ਸਿੰਘ ਤੂਰ (Tejinder Pal Singh Toor) ਅਤੇ ਹਰਮਿਲਨ ਬੈਂਸ ਨੂੰ ਹੋਰਨਾਂ ਖਿਡਾਰੀਆਂ ਅਤੇ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਦੱਸਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਸ਼ ਤੇ ਸੂਬੇ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਵਾਰ ਏਸ਼ਿਆਈ ਖੇਡਾਂ ‘ਚ ਜਿਥੇ ਦੇਸ਼ ਨੇ ਹੁਣ ਤੱਕ 105 ਮੈਡਲ ਜਿੱਤੇ ਹਨ, ਉਥੇ ਹੀ ਪੰਜਾਬ ਦੇ ਖਿਡਾਰੀਆਂ ਨੇ ਇਤਿਹਾਸ ਸਿਰਜਦਿਆਂ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ 8 ਸੋਨ ਤਗਮਿਆਂ ਸਮੇਤ ਕੁਲ 33 ਮੈਡਲ ਜਿੱਤ ਕੇ ਮੈਡਲ ਦੇਸ਼ ਦੀ ਝੋਲੀ ਪਾਏ ਹਨ।

ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਦੇ ਮਕਸਦ ਨਾਲ ਪਹਿਲੀ ਵਾਰ ਖੇਡਾਂ ਦੀ ਤਿਆਰੀ ਲਈ 4 ਕਰੋੜ 64 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਬੜੇ ਸਕਰਾਤਮਕ ਨਤੀਜੇ ਆਏ ਹਨ ਅਤੇ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਸ਼ਾਮਲ 48 ਖਿਡਾਰੀਆਂ ਵਿਚੋਂ 33 ਖਿਡਾਰੀਆਂ ਨੇ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਪੰਜਾਬ ਦੀ ਖੇਡ ਨੀਤੀ ਅਨੁਸਾਰ ਸੋਨ ਤਗਮਾ ਜੇਤੂ ਖਿਡਾਰੀ ਨੂੰ 1 ਕਰੋੜ ਅਤੇ ਚਾਂਦੀ ਦਾ ਤਗਮਾ ਜੇਤੂ ਨੂੰ 75 ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਅਤੇ ਨੌਕਰੀ ਦਿੱਤੀ ਜਾਵੇਗੀ।

ਉਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਹਾਡੀ ਉਪਲਬੱਧੀ ਨਾਲ ਜਿਥੇ ਦੇਸ਼ ਦਾ ਮਾਣ ਵਧਿਆ ਹੈ, ਉਥੇ ਹੀ ਹੋਰਨਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਲਈ ਇਹ ਉਪਲਬੱਧੀ ਚਾਨਣ ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੂੰ ਵੀ ਇਸ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡ ਵਿਭਾਗ ਦੇ ਕਾਬਲ ਕੋਚਾਂ ਦੀ ਅਣਥੱਕ ਮਿਹਨਤ ਸੂਬੇ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸੂਬੇ ਦਾ ਨਾਮ ਚਮਕਾਉਣ ਲਈ ਮਦਦਗਾਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਖੇਡ ਸਭਿਆਚਾਰ ਵਿਕਸਤ ਕਰਨਾ ਜ਼ਰੂਰੀ ਹੈ।

ਖੇਡ ਮੰਤਰੀ ਨੇ ਤੇਜਿੰਦਰ ਪਾਲ ਸਿੰਘ ਤੂਰ ਅਤੇ ਹਰਮਿਲਨ ਬੈਂਸ ਦੀ ਇਸ ਜਿੱਤ ਲਈ ਵਧਾਈ ਦਿੰਦਿਆਂ ਭਵਿੱਖ ‘ਚ ਹੋਰ ਵੀ ਅੱਗੇ ਵਧਣ ਦੀ ਕਾਮਨਾ ਕੀਤੀ ਤੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਤ ਕਰਨ ‘ਚ ਆਪਣੀ ਭੂਮਿਕਾ ਨਿਭਾਉਣ।

ਜਿਕਰਯੋਗ ਹੈ ਕਿ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿਚ 20.36 ਮੀਟਰ ਥਰੋਅ ਨਾਲ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਤੇਜਿੰਦਰ ਪਾਲ ਸਿੰਘ ਤੂਰ ਲਗਾਤਾਰ ਦੋ ਵਾਰ ਸ਼ਾਟਪੁੱਟ ਵਿੱਚ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਵਾਲਾ ਚੌਥਾ ਭਾਰਤੀ ਅਥਲੀਟ ਬਣ ਗਿਆ ਹੈ।

ਹਰਮਿਲਨ ਬੈਂਸ ਨੇ ਦੋਹਰੀ ਪ੍ਰਾਪਤੀ ਹਾਸਲ ਕਰਦਿਆਂ 1500 ਮੀਟਰ ਤੇ 800 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਮੌਕੇ ਵੱਡੀ ਗਿਣਤੀ ਖਿਡਾਰੀ ਤੇ ਪਟਿਆਲਾ ਵਾਸੀ ਮੌਜੂਦਸਨ। ਇਸ ਮੌਕੇ ਹਰਮਿਲਨ ਦੇ ਮਾਤਾ ਜੀ ਅਰਜੁਨਾ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਘਰਾਚੋ, ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਤੇ ਓਲੰਪੀਅਨ ਹਰਵੰਤ ਕੌਰ ਵੀ ਮੌਜੂਦ ਸਨ।

The post ਏਸ਼ਿਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਪਟਿਆਲਾ ਪੁੱਜਣ ‘ਤੇ ਨਿੱਘਾ ਸਵਾਗਤ appeared first on TheUnmute.com - Punjabi News.

Tags:
  • breaking-news
  • games
  • hangzhou
  • hangzhou-news
  • harmilan-bains
  • news
  • patiala
  • punjab
  • punjab-athlete
  • tejinder-pal-singh-toor

ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਉਣ ਲਈ ਸਮਰਪਿਤ ਹੈਲਪਲਾਈਨ ਦੀ ਸ਼ੁਰੂਆਤ

Saturday 07 October 2023 01:18 PM UTC+00 | Tags: crop-waste-management farmers farmers-machinery helpline-number machinery machinery-scheme news punjab-farmers

ਐਸ.ਏ.ਐਸ.ਨਗਰ, 07 ਅਕਤੂਬਰ, 2023: ਜ਼ਿਲ੍ਹੇ ਵਿੱਚ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਖਰੜ ਸਬ ਡਵੀਜ਼ਨ ਦੇ ਪਿੰਡ ਤਿਉੜ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਟੀਮ ਨੇ ਆਸ-ਪਾਸ ਦੇ 10 ਪਿੰਡਾਂ ਦੇ ਕਿਸਾਨਾਂ (farmers) ਅਤੇ ਪੰਚਾਇਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲੱਗਣ ਨਾਲ ਵਾਤਾਵਰਨ ਅਤੇ ਮਨੁੱਖਤਾ ਨੂੰ ਹੋਣ ਵਾਲੇ ਖ਼ਤਰਿਆਂ ਤੋਂ ਸੁਚੇਤ ਕੀਤਾ।

ਡਿਪਟੀ ਕਮਿਸ਼ਨਰ ਜੈਨ ਨੇ ਇਲਾਕੇ ਦੇ ਕਿਸਾਨਾਂ ਅਤੇ ਪੰਚਾਇਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਨਾ ਸਾੜ ਕੇ ਮਿਸਾਲ ਕਾਇਮ ਕਰਨ ਵਾਲੇ ਕਿਸਾਨਾਂ ਦਾ ਪਿੰਡਾਂ ਵਿੱਚ ਜਾ ਕੇ ਸਨਮਾਨ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਹੌਂਸਲਾ ਵਧਾਉਣ ਦੇ ਨਾਲ-ਨਾਲ, ਬਾਕੀ ਦੇ ਕਿਸਾਨ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਦਾ ਨਿਪਟਾਰਾ ਕਰਨ ਲਈ ਅਪਣਾਏ ਗਏ ਅਮਲਾਂ ਦੀ ਪਾਲਣਾ ਕਰਨ।

ਉਨ੍ਹਾਂ ਨੂੰ ਕ੍ਰਮਵਾਰ 80 ਪ੍ਰਤੀਸ਼ਤ (ਸਹਿਕਾਰੀ ਸਭਾਵਾਂ ਲਈ) ਅਤੇ 50 ਪ੍ਰਤੀਸ਼ਤ (ਵਿਅਕਤੀਗਤ ਕਿਸਾਨਾਂ (farmers) ਲਈ) ਸਬਸਿਡੀ ‘ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਲ ਹੀ ਵਿੱਚ ਸੈਂਕੜੇ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨਾਂ ਨੂੰ ਲੱਕੀ ਡਰਾਅ ਦੇ ਆਧਾਰ ‘ਤੇ ਚੁਣੀ ਗਈ ‘ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ’ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਮਸ਼ੀਨਾਂ ਵਿੱਚ ਬਿਨੈਕਾਰਾਂ ਦੁਆਰਾ ਦਿੱਤੇ ਵਿਕਲਪ ਅਨੁਸਾਰ ਬੇਲਰ, ਰੇਕ, ਸਰਫੇਸ ਸੀਡਰ ਅਤੇ ਕਈ ਹੋਰ ਮਸ਼ੀਨਾਂ ਸ਼ਾਮਲ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਅਤੇ ਪਰਾਲੀ ਪ੍ਰਬੰਧਨ ਲਈ ਉਪਲਬਧ ਇਨ੍ਹਾਂ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਨੇੜਿਓਂ ‘ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ’ ਉਪਲਬਧ ਕਰਵਾਉਣ ਲਈ ਸਮਰਪਿਤ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਹ ਹੈਲਪਲਾਈਨ; 0172-2219505, 2219506 ਸੀਜ਼ਨ ਦੌਰਾਨ ਕਿਸਾਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੇਵਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਨੰਬਰਾਂ ‘ਤੇ ਕਾਲ ਕਰਕੇ ਸਬੰਧਤ ਸੀ.ਆਰ.ਐਮ. ਮਸ਼ੀਨਰੀ ਮਾਲਕ ਦੇ ਨਾਮ, ਪਿੰਡ ਅਤੇ ਸੰਪਰਕ ਸਮੇਤ ਜਾਣਕਾਰੀ ਪ੍ਰਾਪਤ ਕਰਨ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਨੂੰ ਫ਼ਸਲੀ ਰਹਿੰਦ-ਖੂਹੰਦ ਦੀਆਂ ਅੱਗ ਦੀਆਂ ਘਟਨਾਵਾਂ ਤੋਂ ਮੁਕਤ ਬਣਾਉਣਾ ਚਾਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪਰਾਲੀ ਦੇ ਨਿਪਟਾਰੇ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਮੱਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਖੇਤਰਾਂ ਤੋਂ ਵੀ ਬੇਲਰ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਵਾਢੀ ਦਾ ਸੀਜ਼ਨ ਥੋੜ੍ਹਾ ਲੇਟ ਸੀ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਆਪ੍ਰੇਟਰਾਂ ਦੀਆਂ ਸੇਵਾਵਾਂ ਲੈਣ ਕਿਉਂਕਿ ਇਨ੍ਹਾਂ ਦਾ ਬਾਇਓਫਿਊਲ ਆਧਾਰਿਤ ਬਾਇਲਰ ਬਣਾਉਣ ਵਾਲੇ ਉਦਯੋਗਾਂ ਨਾਲ ਸਮਝੌਤਾ ਕਰਵਾਇਆ ਗਿਆ ਹੈ।

ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਮਿੱਟੀ ਨੂੰ ਮਾਤਾ ਮੰਨਣ ਦੇ ਪਾਵਨ ਸੰਦੇਸ਼ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਗੁਰੂ ਸਾਹਿਬ ਦੇ ਸੰਦੇਸ਼ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਦੇ ਨਾਲ ਆਏ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਏਡੀਸੀ (ਪੇਂਡੂ ਵਿਕਾਸ) ਗੀਤਿਕਾ ਸਿੰਘ, ਐਸ ਡੀ ਐਮ ਖਰੜ ਰਵਿੰਦਰ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਖਰੜ ਸੰਦੀਪ ਰਿਣਵਾ, ਖੇਤੀਬਾੜੀ ਵਿਕਾਸ ਅਫਸਰ ਖਰੜ ਜਸਵਿੰਦਰ ਸਿੰਘ,ਖੇਤੀਬਾੜੀ ਵਿਕਾਸ ਅਫਸਰ ਖਰੜ ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਪ੍ਰੀਤ ਸਿੰਘ ਸੈਣੀ ਅਤੇ ਭੂਮੀ ਰੱਖਿਆ ਅਫ਼ਸਰ ਅਨਿਲ ਬੰਨਾ ਵੀ ਸ਼ਾਮਲ ਸਨ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੰਚਾਇਤਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

The post ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਉਣ ਲਈ ਸਮਰਪਿਤ ਹੈਲਪਲਾਈਨ ਦੀ ਸ਼ੁਰੂਆਤ appeared first on TheUnmute.com - Punjabi News.

Tags:
  • crop-waste-management
  • farmers
  • farmers-machinery
  • helpline-number
  • machinery
  • machinery-scheme
  • news
  • punjab-farmers

ਸਮਾਜਿਕ ਸੁਰੱਖਿਆ ਮੰਤਰੀ ਬਲਜੀਤ ਕੌਰ ਨੇ ਲਿੰਗ ਵਿਤਕਰੇ ਵਿਰੁੱਧ ਡਟਣ ਦਾ ਸੱਦਾ ਦਿੱਤਾ

Saturday 07 October 2023 01:24 PM UTC+00 | Tags: breaking breaking-news child-rights dr-baljit-kaur gender-discrimination human-rights news

ਐਸ.ਏ.ਐਸ.ਨਗਰ, 07 ਅਕਤੂਬਰ, 2023: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਬਾਰੇ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਲਿੰਗ ਭੇਦਭਾਵ ਵਿਰੁੱਧ ਡਟਣ ਦਾ ਸੱਦਾ ਦਿੱਤਾ ਹੈ। ਲਿੰਗ ਸਮਾਨਤਾ ਲਈ ਕੰਮ ਕਰ ਰਹੀ ਐਨ ਜੀ ਓ ਸੰਵੇਦਨਾ ਦੀ ਤੀਜੀ ਵਰ੍ਹੇਗੰਢ ਮੌਕੇ ਹੋਏ ਸਥਾਨਕ ਬਾਲ ਭਵਨ ਵਿਖੇ ਹੋਏ ਸਮਾਗਮ ਚ ਸ਼ਮੂਲੀਅਤ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਅਤੇ ਸੰਵੇਦਨਾ ਵਰਗੀਆਂ ਐਨ ਜੀ ਓ ਆਪਣੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਇਸ ਮੁੱਦੇ ਨੂੰ ਹੋਰ ਵੀ ਵਿਚਾਰਸ਼ੀਲ ਬਣਾ ਸਕਦੀਆਂ ਹਨ।

ਉਨ੍ਹਾਂ ਗੈਰ ਸਰਕਾਰੀ ਸੰਗਠਨਾਂ ਵੱਲੋਂ ਲਿੰਗਕ ਮੁੱਦਿਆਂ ਅਤੇ ਔਰਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਲੜਕੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿੱਚ ਲੁਕੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਲਿੰਗ ਵਿਤਕਰੇ ਪ੍ਰਤੀ ਜਾਗਰੂਕ ਕਰਨ।

ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇਸ ਗੈਰ ਸਰਕਾਰੀ ਸੰਗਠਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਾਮਵੇਦਨਾਸੰਵੇਦਨਾ ਆਪਣੇ ਹੁਨਰ ਕੇਂਦਰ ਵਿੱਚ ਔਰਤਾਂ ਵਿੱਚ ਹੁਨਰ ਪੈਦਾ ਕਰਕੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਸੁਤੰਤਰ ਬਣਾਉਣ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਗੈਰ ਸਰਕਾਰੀ ਸੰਗਠਨ ਨੂੰ ਲੜਕੀਆਂ ਅਤੇ ਔਰਤਾਂ ਦੀ ਬਿਹਤਰੀ ਲਈ ਆਪਣੇ ਵਿਭਾਗ ਨਾਲ ਕੰਮ ਕਰਨ ਦਾ ਸੱਦਾ ਵੀ ਦਿੱਤਾ।

ਉਨ੍ਹਾਂ (Dr. Baljit Kaur) ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਲੜਕੀਆਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ। ਸੰਵੇਦਨਾ ਦੇ ਸੰਸਥਾਪਕ ਪ੍ਰਧਾਨ, ਸ਼੍ਰੀਮਤੀ ਪ੍ਰਾਜਕਤਾ ਨੀਲਕੰਠ ਅਵਾਢ ਨੇ ਸੰਵੇਦਨਾ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਸਕੂਲਾਂ, ਕਾਲਜਾਂ, ਸਰਕਾਰੀ ਵਿਭਾਗਾਂ, ਕਾਰਪੋਰੇਟਸ ਅਤੇ ਹੋਰ ਸੰਸਥਾਵਾਂ ਲਈ ਸਿਖਲਾਈ ਪ੍ਰੋਗਰਾਮਾਂ ਦੇ ਆਯੋਜਨ ਦੇ ਨਾਲ-ਨਾਲ ਔਰਤਾਂ, ਮਰਦਾਂ ਅਤੇ ਪਰਿਵਾਰਾਂ ਲਈ ਮੁਫਤ ਕਾਨੂੰਨੀ ਸਲਾਹ-ਪੁਲੀਸ ਸਹਾਇਤਾ ਲਈ ਹੈਲਪਲਾਈਨ ਚਲਾਉਣ ਤੋਂ ਇਲਾਵਾ ਕਜਹੇੜੀ ਸੈਕਟਰ 52 ਵਿੱਚ ਇੱਕ ਸਕਿੱਲ ਸੈਂਟਰ ਵੀ ਚਲਾਇਆ ਜਾ ਰਿਹਾ ਹੈ।

ਇਸ ਮੌਕੇ ਨਿਫਟ ਦੀ ਫੈਕਲਟੀ ਮੈਂਬਰ ਸ਼੍ਰੀਮਤੀ ਵਿਸ਼ੂ ਵਿਸ਼ੇਸ਼ ਮਹਿਮਾਨ ਵਜੋਂ ਅਤੇ ਸੰਵੇਦਨਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਚ ਅਰੁਤੀ ਨਾਇਰ, ਸਵਾਤੀ ਚੌਧਰੀ, ਮੰਜੁਲਾ ਵਾਲੀਆ, ਪੂਨਮ ਵਧਵਾ ਵੀ ਮੌਜੂਦ ਸਨ।

ਮੰਤਰੀ ਨੇ ਗੈਰ ਸਰਕਾਰੀ ਸੰਗਠਨ ਦੇ ਹੁਨਰ ਕੇਂਦਰ ਤੋਂ ਛੇ ਮਹੀਨਿਆਂ ਦਾ ਟੇਲਰਿੰਗ ਅਤੇ ਫੈਸ਼ਨ ਟੈਕਨਾਲੋਜੀ ਕੋਰਸ ਪੂਰਾ ਕਰਨ ਵਾਲੀਆਂ ਛੇ ਲੜਕੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਸਥਾਪਨਾ ਦਿਵਸ ਦਾ ਕੇਕ ਕੱਟਣ ਤੋਂ ਇਲਾਵਾ ਸਕਿੱਲ ਸੈਂਟਰ ਦੇ ਵਿਦਿਆਰਥੀਆਂ ਵੱਲੋਂ ਐੱਨ.ਜੀ.ਓ. ਵੱਲੋਂ ਕਰਵਾਏ ਜਾਂਦੇ ਸਕਿੱਲ ਕੋਰਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ।

The post ਸਮਾਜਿਕ ਸੁਰੱਖਿਆ ਮੰਤਰੀ ਬਲਜੀਤ ਕੌਰ ਨੇ ਲਿੰਗ ਵਿਤਕਰੇ ਵਿਰੁੱਧ ਡਟਣ ਦਾ ਸੱਦਾ ਦਿੱਤਾ appeared first on TheUnmute.com - Punjabi News.

Tags:
  • breaking
  • breaking-news
  • child-rights
  • dr-baljit-kaur
  • gender-discrimination
  • human-rights
  • news

ਭਾਰਤ ਗੰਭੀਰ ਸੰਕਟ ਦੀ ਘੜੀ 'ਚ ਇਜ਼ਰਾਈਲ ਦੇ ਲੋਕਾਂ ਦੇ ਨਾਲ ਖੜ੍ਹਾ ਹੈ: PM ਮੋਦੀ

Saturday 07 October 2023 01:36 PM UTC+00 | Tags: breaking-news hamas israel israel-attack israel-attacks news prime-minister-narendra-modii

ਚੰਡੀਗੜ੍ਹ, 07 ਅਕਤੂਬਰ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਜ਼ਰਾਈਲ (Israel) ਵਿੱਚ ਹੋਏ ਹਮਲਿਆਂ ‘ਤੇ ਚਿੰਤਾ ਪ੍ਰਗਟਾਈ ਹੈ । ਪੀਐਮ ਮੋਦੀ ਨੇ ਕਿਹਾ ਕਿ ਭਾਰਤ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਇਜ਼ਰਾਈਲ ਦੇ ਲੋਕਾਂ ਦੇ ਨਾਲ ਖੜ੍ਹਾ ਹੈ। ਪੀੜਤਾਂ ਅਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ, ਭਾਰਤ ਇਜ਼ਰਾਈਲ ਵਿੱਚ ਗੰਭੀਰ ਮਨੁੱਖੀ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।

Modi

ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਭਾਰਤ-ਇਜ਼ਰਾਈਲ ਅਤੇ ਭਾਰਤ-ਫਲਸਤੀਨ ਸਬੰਧਾਂ ਵਿਚਾਲੇ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ। ਦਰਅਸਲ, ਭਾਰਤ ਦੇ ਫਿਲੀਸਤੀਨ ਨਾਲ ਵੀ ਬਹੁਤ ਡੂੰਘੇ ਸਬੰਧ ਹਨ। ਹਮਾਸ ਦੇ ਕਬਜ਼ੇ ਵਾਲੀ ਵਿਵਾਦਤ ਜ਼ਮੀਨ ਤੋਂ ਇਜ਼ਰਾਈਲ (Israel) ‘ਤੇ ਰਾਕੇਟ ਹਮਲਿਆਂ ਦੇ ਮਾਮਲੇ ‘ਚ ਪੀਐੱਮ ਮੋਦੀ ਨੇ ਹਮਾਸ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਨੇ ਇਸ ਨੂੰ ‘ਅੱਤਵਾਦੀ ਹਮਲਾ’ ਜ਼ਰੂਰ ਕਿਹਾ।

ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕਿਰਿਆ ਦੇ ਕੁਝ ਮਿੰਟਾਂ ਬਾਅਦ ਹੀ ਇਜ਼ਰਾਈਲ ਦੇ ਰਾਜਦੂਤ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ। ਰਾਜਦੂਤ ਨਾਔਰ ਗਿਲੋਨ ਨੇ ਕਿਹਾ ਕਿ ਭਾਰਤ ਦਾ ਨੈਤਿਕ ਸਮਰਥਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਯਕੀਨੀ ਤੌਰ ‘ਤੇ ਇਸ ਸੰਕਟ ਤੋਂ ਬਾਹਰ ਆ ਜਾਵੇਗਾ। ਪੀਐਮ ਮੋਦੀ ਦਾ ਬਿਆਨ ਸ਼ਨੀਵਾਰ ਸ਼ਾਮ 4.44 ‘ਤੇ ਆਇਆ, ਜਿਸ ਦੇ ਠੀਕ 6 ਮਿੰਟ ਬਾਅਦ ਸ਼ਾਮ ਕਰੀਬ 4.50 ‘ਤੇ ਨੂਰ ਗਿਲਨ ਨੇ ਟਵੀਟ ਕੀਤਾ।

The post ਭਾਰਤ ਗੰਭੀਰ ਸੰਕਟ ਦੀ ਘੜੀ ‘ਚ ਇਜ਼ਰਾਈਲ ਦੇ ਲੋਕਾਂ ਦੇ ਨਾਲ ਖੜ੍ਹਾ ਹੈ: PM ਮੋਦੀ appeared first on TheUnmute.com - Punjabi News.

Tags:
  • breaking-news
  • hamas
  • israel
  • israel-attack
  • israel-attacks
  • news
  • prime-minister-narendra-modii

ਮੀਤ ਹੇਅਰ ਨੇ ਏਸ਼ੀਅਨ ਗੇਮਜ਼ ਮੈਡਲਿਸਟ ਸਿਫ਼ਤ ਸਮਰਾ, ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਕੀਤਾ ਸਵਾਗਤ ਤੇ ਸਨਮਾਨ

Saturday 07 October 2023 01:44 PM UTC+00 | Tags: asian-games asian-games-2023 asian-games-medalists harmilan-bains meet-hayer news patiala sift-samra sports-news tejinder-pal-singh-toor

ਚੰਡੀਗੜ੍ਹ, 7 ਅਕਤੂਬਰ 2023: ਹਾਂਗਜ਼ੂ ਏਸ਼ੀਅਨ ਗੇਮਜ਼ (Asian Games) ਵਿੱਚ ਪੰਜਾਬ ਦੇ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 19 ਤਮਗ਼ੇ ਜਿੱਤ ਕੇ ਕੀਤਾ ਖੇਡਾਂ ਦੇ 72 ਸਾਲ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਕੌਮਾਂਤਰੀ ਖੇਡ ਨਕਸ਼ੇ ਉਤੇ ਨਾਮ ਰੌਸ਼ਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਮੁੜ ਖੇਡ ਨਕਸ਼ੇ ਉਤੇ ਨਾਮ ਚਮਕਾਉਣ ਵਾਲੇ ਤਮਗ਼ਾ ਜੇਤੂਆਂ ਨੂੰ ਜਲਦ ਹੀ ਸਾਰੇ ਖਿਡਾਰੀਆਂ ਦੇ ਦੇਸ਼ ਵਾਪਸ ਆਉਣ ਉੱਤੇ ਵਿਸ਼ੇਸ਼ ਸਮਾਗਮ ਦੌਰਾਨ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ।

ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹਾਂਗਜ਼ੂ ਏਸ਼ੀਅਨ ਗੇਮਜ਼ (Asian Games) ਵਿੱਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਸਿਫ਼ਤ ਸਮਰਾ, ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਫਰੀਦਕੋਟ ਤੇ ਪਟਿਆਲਾ ਵਿਖੇ ਸਵਾਗਤ ਤੇ ਸਨਮਾਨ ਕਰਦਿਆਂ ਕਹੀ।

ਖੇਡ ਮੰਤਰੀ ਨੇ ਅੱਜ ਸਵੇਰੇ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲ ਸਿਫ਼ਤ ਸਮਰਾ ਦੀ ਫਰੀਦਕੋਟ ਰਿਹਾਇਸ਼ ਉਤੇ ਜਾ ਕੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤਰਫੋਂ ਸਨਮਾਨ ਕਰਦਿਆਂ ਮਾਣਮੱਤੀ ਨਿਸ਼ਾਨੇਬਾਜ਼ ਨੂੰ ਵਧਾਈ ਦਿੱਤੀ। ਸ਼ਾਮ ਵੇਲੇ ਉਨ੍ਹਾਂ ਅੱਜ ਹੀ ਪੰਜਾਬ ਪਰਤੇ ਸ਼ਾਟਪੁੱਟ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ ਅਤੇ 800 ਤੇ 1500 ਮੀਟਰ ਦੌੜ ਵਿੱਚ ਦੋ ਚਾਂਦੀ ਦੇ ਤਮਗ਼ੇ ਜਿੱਤਣ ਵਾਲੀ ਹਰਮਿਲਨ ਬੈਂਸ ਦਾ ਪਟਿਆਲਾ ਪੁੱਜਣ ਉਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ।ਇਸ ਮੌਕੇ ਹਰਮਿਲਨ ਦੀ ਮਾਤਾ ਅਰਜੁਨਾ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਦਾ ਵੀ ਸਨਮਾਨ ਕੀਤਾ।

ਮੀਤ ਹੇਅਰ ਨੇ ਕਿਹਾ ਕਿ ਅੱਜ ਭਾਰਤੀ ਪੁਰਸ਼ ਕ੍ਰਿਕਟ ਟੀਮ ਵੱਲੋਂ ਸੋਨ ਤਮਗ਼ਾ ਜਿੱਤਿਆ ਗਿਆ ਅਤੇ ਇਸ ਟੀਮ ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਦੇ ਮਕਸਦ ਨਾਲ ਪਹਿਲੀ ਵਾਰ ਖੇਡਾਂ ਦੀ ਤਿਆਰੀ ਲਈ 4 ਕਰੋੜ 64 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਬੜੇ ਸਕਰਾਤਮਕ ਨਤੀਜੇ ਆਏ ਹਨ ਅਤੇ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਸ਼ਾਮਲ 48 ਖਿਡਾਰੀਆਂ ਵਿਚੋਂ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 19 ਤਮਗ਼ੇ ਜਿੱਤ ਲਏ।

ਅੱਜ ਦੋਵੇਂ ਸਵਾਗਤੀ ਸਮਾਗਮਾਂ ਮੌਕੇ ਹਲਕਾ ਘਨੌਰ ਦੇ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਫਿਰੋਜਪੁਰ ਸ. ਰਣਬੀਰ ਸਿੰਘ ਭੁੱਲਰ, ਓਲੰਪੀਅਨ ਅਵਨੀਤ ਕੌਰ ਸਿੱਧੂ, ਓਲੰਪੀਅਨ ਹਰਵੰਤ ਕੌਰ, ਸਾਬਕਾ ਡੀਜੀਪੀ ਰਾਜਦੀਪ ਸਿੰਘ ਗਿੱਲ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ, ਐਸ.ਐਸ.ਪੀ. ਫਰੀਦਕੋਟ ਹਰਜੀਤ ਸਿੰਘ, ਡਿਪਟੀ ਡਾਇਰੈਕਟਰ ਸਪੋਰਟਸ ਪਰਮਿੰਦਰ ਸਿੰਘ ਸਿੱਧੂ, ਜਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਤੇ ਹਰਪਿੰਦਰ ਸਿੰਘ ਗੱਗੀ ਸਣੇ ਵੱਡੀ ਗਿਣਤੀ ਵਿੱਚ ਖੇਡ ਪ੍ਰਸੰਸਕ ਤੇ ਖਿਡਾਰੀ ਵੀ ਹਾਜ਼ਰ ਸਨ।

The post ਮੀਤ ਹੇਅਰ ਨੇ ਏਸ਼ੀਅਨ ਗੇਮਜ਼ ਮੈਡਲਿਸਟ ਸਿਫ਼ਤ ਸਮਰਾ, ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਕੀਤਾ ਸਵਾਗਤ ਤੇ ਸਨਮਾਨ appeared first on TheUnmute.com - Punjabi News.

Tags:
  • asian-games
  • asian-games-2023
  • asian-games-medalists
  • harmilan-bains
  • meet-hayer
  • news
  • patiala
  • sift-samra
  • sports-news
  • tejinder-pal-singh-toor

ਏਸ਼ੀਆਈ ਖੇਡਾਂ 2023 'ਚ ਭਾਰਤ ਦੀ ਮੁਹਿੰਮ 107 ਤਮਗਿਆ ਨਾਲ ਸਮਾਪਤ

Saturday 07 October 2023 02:06 PM UTC+00 | Tags: asian-games asian-games-2023 breaking-news india-win-107-medals news silver sports-news

ਚੰਡੀਗੜ੍ਹ, 7 ਅਕਤੂਬਰ 2023: ਭਾਰਤ ਨੇ ਏਸ਼ੀਆਈ ਖੇਡਾਂ 2023 (Asian Games 2023) ਵਿੱਚ ਆਪਣੀ ਮੁਹਿੰਮ 107 ਤਮਗਿਆ ਨਾਲ ਸਮਾਪਤ ਕੀਤੀ ਹੈ । ਭਾਰਤ ਨੇ 28 ਸੋਨ, 38 ਚਾਂਦੀ ਅਤੇ 41 ਕਾਂਸੀ ਦੇ ਤਮਗੇ ਜਿੱਤੇ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ 2018 ਵਿੱਚ ਸੀ, ਜਦੋਂ ਭਾਰਤ ਨੂੰ 70 ਤਮਗੇ ਮਿਲੇ ਸਨ। ਇਸ ਵਾਰ ਭਾਰਤ ਨੇ ਪਹਿਲੀ ਵਾਰ 100 ਦਾ ਅੰਕੜਾ ਪਾਰ ਕੀਤਾ। ਭਾਰਤ ਨੇ ਤੀਰਅੰਦਾਜ਼ੀ ਅਤੇ ਅਥਲੈਟਿਕਸ ਵਿੱਚ ਬਹੁਤ ਸਾਰੇ ਤਮਗੇ ਜਿੱਤੇ। ਅੰਤ ਵਿੱਚ ਪਹਿਲਵਾਨਾਂ ਨੇ ਕਈ ਤਮਗੇ ਵੀ ਜਿੱਤੇ। ਬੈਡਮਿੰਟਨ ਅਤੇ ਕ੍ਰਿਕਟ ਵਿੱਚ ਇਤਿਹਾਸਕ ਸੋਨ ਤਮਗੇ ਜਿੱਤੇ।

ਭਾਰਤ ਨੇ ਏਸ਼ੀਆਈ ਖੇਡਾਂ 2023 (Asian Games 2023) ਵਿੱਚ ਪਹਿਲੇ ਦਿਨ ਪੰਜ, ਦੂਜੇ ਦਿਨ ਛੇ, ਤੀਜੇ ਦਿਨ ਤਿੰਨ, ਚੌਥੇ ਦਿਨ ਅੱਠ, ਪੰਜਵੇਂ ਦਿਨ ਤਿੰਨ, ਛੇਵੇਂ ਦਿਨ ਅੱਠ, ਸੱਤਵੇਂ ਦਿਨ ਪੰਜ, ਅੱਠਵੇਂ ਦਿਨ 15। ਨੌਵੇਂ ਦਿਨ ਸੱਤ, ਦਸਵੇਂ ਦਿਨ ਨੌਂ, 11ਵੇਂ ਦਿਨ 12, 12ਵੇਂ ਦਿਨ ਪੰਜ, 13ਵੇਂ ਦਿਨ ਨੌਂ ਤਮਗੇ ਅਤੇ 14ਵੇਂ ਦਿਨ 12 ਤਮਗੇ ਜਿੱਤੇ।

ਪੁਰਸ਼ਾਂ ਦੇ 86 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਦੇ ਦੀਪਕ ਪੂਨੀਆ ਨੂੰ ਈਰਾਨ ਦੇ ਹਸਨ ਯਜ਼ਾਦਾਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਈਰਾਨੀ ਖਿਡਾਰੀ ਨੇ ਤਕਨੀਕੀ ਤਰਜੀਹ ਦੇ ਆਧਾਰ ‘ਤੇ ਜਿੱਤ ਦਰਜ ਕੀਤੀ। ਇਸ ਨਾਲ ਦੀਪਕ ਨੂੰ ਰਜਤ ਤੋਂ ਸੰਤੁਸ਼ਟ ਹੋਣਾ ਪਿਆ। ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ ਹੈ। ਇਸ ਨਾਲ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਲਿਆ ਹੈ।

The post ਏਸ਼ੀਆਈ ਖੇਡਾਂ 2023 ‘ਚ ਭਾਰਤ ਦੀ ਮੁਹਿੰਮ 107 ਤਮਗਿਆ ਨਾਲ ਸਮਾਪਤ appeared first on TheUnmute.com - Punjabi News.

Tags:
  • asian-games
  • asian-games-2023
  • breaking-news
  • india-win-107-medals
  • news
  • silver
  • sports-news

ਚੰਡੀਗੜ੍ਹ, 7 ਅਕਤੂਬਰ 2023: ਭਾਰਤ ਵਿੱਚ ਚੱਲ ਰਹੇ ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਚੌਥੇ ਮੈਚ ਵਿੱਚ ਰਿਕਾਰਡਾਂ ਦੀ ਝੜੀ ਲੱਗ ਗਈ ਹੈ । ਦੱਖਣੀ ਅਫਰੀਕਾ (South Africa)  ਨੇ ਸ਼੍ਰੀਲੰਕਾ ਖ਼ਿਲਾਫ਼ 50 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 428 ਦੌੜਾਂ ਬਣਾ ਕੇ ਕਈ ਰਿਕਾਰਡ ਤੋੜ ਦਿੱਤੇ। ਇਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਸੀ।

ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਂ ਸੀ। ਉਸ ਨੇ 2015 ਵਿਸ਼ਵ ਕੱਪ ਵਿੱਚ ਪਰਥ ਵਿੱਚ ਅਫਗਾਨਿਸਤਾਨ ਖ਼ਿਲਾਫ਼ 50 ਓਵਰਾਂ ਵਿੱਚ ਸੱਤ ਵਿਕਟਾਂ 'ਤੇ 417 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਵਿੱਚ ਤੀਜੀ ਵਾਰ 400+ ਦਾ ਸਕੋਰ ਬਣਾਇਆ। ਇਹ ਟੀਮ ਅਜਿਹਾ ਕਰਨ ਵਾਲੀ ਪਹਿਲੀ ਟੀਮ ਹੈ। ਦੂਜੇ ਸਥਾਨ ‘ਤੇ ਭਾਰਤ ਅਤੇ ਆਸਟ੍ਰੇਲੀਆ ਹਨ, ਜਿਨ੍ਹਾਂ ਨੇ ਇਕ-ਇਕ ਵਾਰ ਅਜਿਹਾ ਕੀਤਾ ਹੈ।

ਇੱਕ ਰੋਜ਼ਾ ਕ੍ਰਿਕਟ ਵਿੱਚ ਇਹ ਅੱਠਵਾਂ ਮੌਕਾ ਸੀ ਜਦੋਂ ਦੱਖਣੀ ਅਫਰੀਕਾ ਨੇ 400 ਤੋਂ ਵੱਧ ਦੌੜਾਂ ਬਣਾਈਆਂ। ਭਾਰਤ ਇਸ ਸੂਚੀ ਵਿੱਚ ਛੇ ਵਾਰ ਦੇ ਨਾਲ ਦੂਜੇ ਸਥਾਨ ‘ਤੇ ਹੈ ਅਤੇ ਇੰਗਲੈਂਡ ਪੰਜ ਵਾਰ ਨਾਲ ਤੀਜੇ ਸਥਾਨ ‘ਤੇ ਹੈ। 428 ਦਾ ਸਕੋਰ ਵਨਡੇ ਵਿੱਚ ਦੱਖਣੀ ਅਫਰੀਕਾ ਦਾ ਤੀਜਾ ਸਰਵੋਤਮ ਸਕੋਰ ਹੈ।

428 ਦੌੜਾਂ ਕਿਸੇ ਵੀ ਟੀਮ ਵੱਲੋਂ ਸ਼੍ਰੀਲੰਕਾ ਖਿਲਾਫ ਵਨਡੇ ‘ਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਨੇ ਇਸ ਮਾਮਲੇ ਵਿੱਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤੀ ਟੀਮ ਨੇ 2009 ਵਿੱਚ ਰਾਜਕੋਟ ਵਿੱਚ ਸ਼੍ਰੀਲੰਕਾ ਦੇ ਖਿਲਾਫ 414/7 ਦਾ ਸਕੋਰ ਬਣਾਇਆ ਸੀ। ਇਹ ਭਾਰਤ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਦੂਜਾ ਸਭ ਤੋਂ ਵੱਡਾ ਸਕੋਰ ਵੀ ਹੈ।

ਦੱਖਣੀ ਅਫਰੀਕਾ (South Africa) ਲਈ ਤਿੰਨ ਖਿਡਾਰੀਆਂ ਨੇ ਸੈਂਕੜੇ ਲਗਾਏ। ਇਨ੍ਹਾਂ ਵਿੱਚ ਕੁਇੰਟਨ ਡੀ ਕਾਕ (100 ਦੌੜਾਂ), ਰਾਸੀ ਵੈਨ ਡੇਰ ਡੁਸਨ (108 ਦੌੜਾਂ) ਅਤੇ ਏਡਨ ਮਾਰਕਰਮ (106 ਦੌੜਾਂ) ਸ਼ਾਮਲ ਹਨ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਮੈਚ ਦੀ ਇੱਕ ਪਾਰੀ ਵਿੱਚ ਤਿੰਨ ਖਿਡਾਰੀਆਂ ਨੇ ਸੈਂਕੜੇ ਬਣਾਏ ਹਨ। ਵਨਡੇ ‘ਚ ਕੁੱਲ ਚਾਰ ਵਾਰ ਅਜਿਹਾ ਹੋਇਆ ਹੈ।

The post ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ‘ਚ ਦੱਖਣੀ ਅਫਰੀਕਾ ਨੇ ਬਣਾਇਆ ਸਭ ਤੋਂ ਵੱਡਾ ਸਕੋਰ, 3 ਖਿਡਾਰੀਆਂ ਨੇ ਜੜੇ ਸੈਂਕੜੇ appeared first on TheUnmute.com - Punjabi News.

Tags:
  • breaking-news
  • icc-world-cup
  • latest-news
  • news
  • punjab-news
  • south-africa

ਐਸ.ਏ.ਐਸ.ਨਗਰ, 7 ਅਕਤੂਬਰ, 2023: ਹਾਂਗਜ਼ੂ ਏਸ਼ੀਅਨ ਖੇਡਾਂ 2023 ਦੇ ਚੈਂਪੀਅਨਾਂ ਦਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Mohali Airport) ‘ਤੇ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਦਰਮਿਆਨ ਨਿੱਘਾ ਸਵਾਗਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਅੰਤਰਰਾਸ਼ਟਰੀ ਪੱਧਰ ਤੇ ਜਿੱਤਾਂ ਹਾਸਲ ਖਿਡਾਰੀਆਂ ਨੂੰ ਪੰਜਾਬ ਦੇ ਨੌਜਵਾਨਾਂ ਦੇ ਆਦਰਸ਼ ਵਜੋਂ ਪੇਸ਼ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਏਸ਼ੀਅਨ ਖੇਡਾਂ ਦੇ ਤਗਮਾ ਜੇਤੂ ਤੇਜਿੰਦਰਪਾਲ ਸਿੰਘ ਤੂਰ ਅਤੇ ਹਰਮਿਲਨ ਬੈਂਸ ਨੂੰ ਨਿੱਘਾ ਸਨਮਾਨ ਦਿੱਤਾ ਗਿਆ।

ਜ਼ਿਲੇ ਦੇ ਉਭਰਦੇ ਖਿਡਾਰੀਆਂ ਨੇ ਏਅਰਪੋਰਟ ‘ਤੇ ਢੋਲ ਦੀ ਥਾਪ ਨਾਲ , ਪੰਜਾਬ ਦੀ ਮਿੱਟੀ ਦੇ ਜਾਏ ਇਨ੍ਹਾਂ ਖਿਡਾਰੀਆਂ ‘ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਅਤੇ ਸੈਲਫੀਆਂ ਲੈਣ ਦੇ ਨਾਲ ਨਾਲ ਖਿਡਾਰੀਆਂ ਨੇ ਉਨ੍ਹਾਂ ਨੂੰ ਵੀ ਪਿਆਰ ਤੇ ਮਾਣ ਨਾਲ ਜੱਫੀ ਵੀ ਪਾਈ। ਮੋਹਾਲੀ ਵਿੱਚ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਵਜੋਂ ਤਾਇਨਾਤ ਪੀ ਸੀ ਐਸ ਅਫਸਰ ਇੰਦਰਪਾਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਤੇ ਕੋਚਾਂ ਨਾਲ ਹਵਾਈ ਅੱਡੇ 'ਤੇ ਤੂਰ ਤੇ ਬੈਂਸ ਦਾ ਹਾਰ ਪਾ ਕੇ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਜਦਕਿ ਹਰਮਿਲਨ ਬੈਂਸ ਨੇ ਕ੍ਰਮਵਾਰ 800 ਮੀਟਰ ਅਤੇ 1500 ਮੀਟਰ ਵਿੱਚ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਚੱਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ ਸਾਡੇ ਦੇਸ਼ ਅਤੇ ਸੂਬੇ ਲਈ ਕਈ ਤਗਮੇ ਜਿੱਤਣਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਦੋਵੇਂ ਖਿਡਾਰੀ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕਬੂਲਣ ਉਪਰੰਤ ਪਟਿਆਲਾ ਲਈ ਰਵਾਨਾ ਹੋਏ।

The post ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਜਿੰਦਰਪਾਲ ਤੂਰ ਅਤੇ ਹਰਮਿਲਨ ਬੈਂਸ ਦਾ ਮੋਹਾਲੀ ਹਵਾਈ ਅੱਡੇ ‘ਤੇ ਢੋਲ ਦੇ ਡੱਗੇ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ appeared first on TheUnmute.com - Punjabi News.

Tags:
  • breaking-news
  • mohali-airport
  • news
  • tejinderpal-toor

ਚੰਡੀਗੜ੍ਹ, 7 ਅਕਤੂਬਰ, 2023: ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ (Jasmine Sandals) ਨੂੰ ਅੱਜ ਕਥਿਤ ਤੌਰ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਮੈਂਬਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ । ਜੈਸਮੀਨ ਸ਼ਨੀਵਾਰ ਨੂੰ ਹੀ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਲਾਈਵ ਪ੍ਰੋਗਰਾਮ ਕਰਨ ਆਈ ਹੈ। ਇੱਥੇ ਹੀ ਉਨ੍ਹਾਂ ਅੰਤਰਰਾਸ਼ਟਰੀ ਨੰਬਰਾਂ ਤੋਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਜਦੋਂ ਉਹ ਅਮਰੀਕਾ ਤੋਂ ਦਿੱਲੀ ਏਅਰਪੋਰਟ ਪਹੁੰਚੀ ਤਾਂ ਉਸ ਨੂੰ ਧਮਕੀ ਭਰੇ ਫੋਨ ਆਏ। ਜੈਸਮੀਨ (Jasmine Sandals) ਪੰਜਾਬੀ ਮੂਲ ਦੀ ਹੈ, ਪਰ ਹੁਣ ਅਮਰੀਕਾ ਵਿੱਚ ਰਹਿੰਦੀ ਹੈ। ਸੂਤਰਾਂ ਮੁਤਾਬਕ ਜੈਸਮੀਨ ਨੂੰ ਕਰੀਬ 10 ਤੋਂ 12 ਕਾਲਾਂ ਆਈਆਂ। ਇਸ ਦਾ ਪਤਾ ਲੱਗਦਿਆਂ ਹੀ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਜੈਸਮੀਨ ਸੈਂਡਲਸ ਦੀ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ।

The post ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਲਾਰੈਂਸ ਗੈਂਗ ਦੇ ਨਾਂ ‘ਤੇ ਮਿਲੀ ਜਾਨੋ ਮਾਰਨ ਦੀ ਧਮਕੀ appeared first on TheUnmute.com - Punjabi News.

Tags:
  • breaking-news
  • jasmine-sandals
  • lawrence-bishnoi
  • lawrence-bishnoi-gang
  • news

ਮੁੱਖ ਮੰਤਰੀ ਨੇ ਬਠਿੰਡਾ ਨੂੰ 'ਮਾਡਲ ਜ਼ਿਲ੍ਹੇ' ਵਜੋਂ ਵਿਕਸਤ ਕਰਨ ਦੀ ਵਚਨਬੱਧਤਾ ਦੁਹਰਾਈ

Saturday 07 October 2023 04:06 PM UTC+00 | Tags: bathinda bathinda-jail bathinda-police cm-bhagwant-mann news punjab-government

ਬਠਿੰਡਾ, 7 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਠਿੰਡਾ (Bathinda) ਨੂੰ 'ਮਾਡਲ ਜ਼ਿਲ੍ਹੇ' ਵਜੋਂ ਵਿਕਸਤ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਅੱਜ ਇੱਥੇ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਦਿੱਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਾਲਵੇ ਦੇ ਧੁਰੇ ਵਜੋਂ ਜਾਣੇ ਜਾਂਦੇ ਇਸ ਜ਼ਿਲ੍ਹੇ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਮੁਕੰਮਲ ਰੂਪ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਜਲਦੀ ਹੀ ਬਠਿੰਡਾ ਜ਼ਿਲ੍ਹੇ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਵੱਡੀ ਰਾਹਤ ਹੋਵੇਗੀ ਕਿਉਂਕਿ ਇਸ ਨਾਲ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਾਪਰਦੇ ਹਨ ਜਿਸ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਲਗਭਗ 1000 ਏਕੜ ਜ਼ਮੀਨ ਜਿੱਥੇ ਖਾਲੀ ਥਾਂ ਉੱਤੇ ਸੁਆਹ ਡੰਪ ਕੀਤੀ ਗਈ ਸੀ, ਨੂੰ ਇਲਾਕੇ ਦੇ ਲੋਕਾਂ ਦੇ ਹਿੱਤ ਵਿੱਚ ਵਰਤਣ ਦੀ ਲੋੜ ਹੈ। ਭਗਵੰਤ ਮਾਨ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਉਦਯੋਗ ਵਿਭਾਗਾਂ ਨੂੰ ਕਿਹਾ ਕਿ ਉਹ ਸਾਂਝੇ ਤੌਰ ‘ਤੇ ਵਿਆਪਕ ਜਨਤਕ ਹਿੱਤਾਂ ਵਿੱਚ ਇਸ ਜ਼ਮੀਨ ਦੀ ਸੁਚੱਜੀ ਵਰਤੋਂ ਕਰਨ ਲਈ ਇੱਕ ਵਿਸਥਾਰਤ ਪ੍ਰਸਤਾਵ ਤਿਆਰ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਜ਼ਮੀਨ ਸੂਬੇ ਦੀ ਸੰਪਤੀ ਹੈ ਅਤੇ ਇਸ ਦੀ ਵਰਤੋਂ ਅਜਿਹੇ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਸੂਬੇ ਅਤੇ ਖਾਸ ਤੌਰ ‘ਤੇ ਬਠਿੰਡਾ (Bathinda) ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਵੱਲੋਂ ਤਿਆਰ ਕੀਤੇ ਜਾਣ ਵਾਲੀ ਰੂਪ ਰੇਖਾ ਵਿੱਚ ਇਸ ਜ਼ਮੀਨ ਦੀ ਸੁਚੱਜੀ ਵਰਤੋਂ ਦੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ, ਸੂਬੇ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਅਤੇ ਇਹ ਜ਼ਮੀਨ ਇੱਕ ਪਾਸੇ ਸ਼ਹਿਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਦੂਜੇ ਪਾਸੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ।

The post ਮੁੱਖ ਮੰਤਰੀ ਨੇ ਬਠਿੰਡਾ ਨੂੰ 'ਮਾਡਲ ਜ਼ਿਲ੍ਹੇ' ਵਜੋਂ ਵਿਕਸਤ ਕਰਨ ਦੀ ਵਚਨਬੱਧਤਾ ਦੁਹਰਾਈ appeared first on TheUnmute.com - Punjabi News.

Tags:
  • bathinda
  • bathinda-jail
  • bathinda-police
  • cm-bhagwant-mann
  • news
  • punjab-government

ਪੰਜਾਬ 'ਚ ਕਾਂਗਰਸ ਹਮੇਸ਼ਾ ਹੀ ਐਸ.ਵਾਈ.ਐਲ ਦੇ ਨਿਰਮਾਣ ਦੇ ਖ਼ਿਲਾਫ਼ ਰਹੀ ਹੈ: ਰਾਜਾ ਵੜਿੰਗ

Saturday 07 October 2023 04:18 PM UTC+00 | Tags: aam-aadmi-party latest-news news punjab raja-warring syl-canal syl-issue the-unmute-breaking-news

ਚੰਡੀਗੜ੍ਹ, 7 ਅਕਤੂਬਰ, 2023: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਪ੍ਰੈੱਸ ਦੇ ਤੱਥਾਂ ਬਾਰੇ ਲੰਮੀ ਚਰਚਾ ਕੀਤੀ ਅਤੇ ਕਿਸੇ ਹੋਰ ਰਾਜ ਨੂੰ ਪਾਣੀ ਦੇਣ ਵਿੱਚ ਪੰਜਾਬ ਦੀ ਅਸਮਰੱਥਾ ਵੀ ਜ਼ਾਹਰ ਕੀਤੀ।

ਸਥਿਤੀ ‘ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਐਸ.ਵਾਈ.ਐਲ ਨਹਿਰ ਬਾਰੇ ਫੈਸਲਾ ਸੂਬੇ ਦੇ ਵਿਰੁੱਧ ਗਿਆ ਤਾਂ ਪੰਜਾਬ, ਖੇਤੀ ਅਧੀਨ ਜ਼ਮੀਨ ਬਹੁਤ ਪ੍ਰਭਾਵਿਤ ਹੋਵੇਗੀ। "ਜੇ ਸਾਨੂੰ ਹੋਰ ਪਾਣੀ ਵੰਡਣ ਲਈ ਕਿਹਾ ਗਿਆ ਤਾਂ ਅਸੀਂ ਆਪਣੇ ਸੂਬੇ ਦੇ ਕਿਸਾਨਾਂ ਨੂੰ ਆਪਣੇ ਹੱਥੀਂ ਮਾਰਾਂਗੇ, ਇਸ ਤਰ੍ਹਾਂ ਪੰਜਾਬ ਨੂੰ ਵੀ ਮਾਰ ਦੇਵਾਂਗੇ।"

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮੁੱਦੇ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਸੁਹਿਰਦਤਾ ਨਾਲ ਦੇਖਣ ਦੀ ਮੰਗ ਕੀਤੀ ਕਿਉਂਕਿ ਇਹ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਅਤੇ ਇਸ ‘ਤੇ ਕੋਈ ਰਾਜਨੀਤੀ ਨਾ ਕੀਤੀ ਜਾਵੇ। ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਸੁਚੇਤ ਕਰਦਿਆਂ ਵੜਿੰਗ ਨੇ ਦਾਅਵਾ ਕੀਤਾ ਕਿ ਜੇਕਰ ਜਲਦ ਕੋਈ ਢੁੱਕਵਾਂ ਹੱਲ ਨਾ ਕੱਢਿਆ ਗਿਆ ਤਾਂ ਪੰਜਾਬ ਦੇ ਮੌਤ ਦੇ ਵਾਰੰਟ ‘ਤੇ ਦਸਤਖਤ ਕਰਨ ਲਈ ਉਹ ਦੋਵੇਂ ਜ਼ਿੰਮੇਵਾਰ ਹੋਣਗੇ।

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਸਥਿਤੀ ਨੂੰ 2017 ਵਿੱਚ ਹੀ ਸੁਲਝਾਇਆ ਜਾਣਾ ਸੀ, ਪਰ ਕੇਂਦਰ ਨੇ ਸਥਿਤੀ ਤੋਂ ਭੱਜਣ ਦਾ ਫੈਸਲਾ ਕੀਤਾ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਅਸਮਰੱਥਾ ਦੱਸਦਿਆਂ ਅਦਾਲਤ ਦੇ ਦਖਲ ਦੀ ਮੰਗ ਕੀਤੀ। ਵੜਿੰਗ ਨੇ ਸਵਾਲ ਕੀਤਾ ਕਿ ਭਾਜਪਾ ਜਾਣ-ਬੁੱਝ ਕੇ ਸੁਪਰੀਮ ਕੋਰਟ ਨੂੰ ਸਿਆਸੀ ਤੌਰ ‘ਤੇ ਮੁਸ਼ਕਲ ਫੈਸਲੇ ਲੈਣ ਲਈ ਕਿਉਂ ਲਾਉਂਦੀ ਹੈ? ਇਸ ਦੀ ਤਾਜ਼ਾ ਮਿਸਾਲ 'ਰਾਮ ਜਨਮ ਭੂਮੀ' ਮੁੱਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ‘ਆਪ’ ਦਿੱਲੀ ਸਰਕਾਰ ਦੇ ਹੱਕ ‘ਚ ਫੈਸਲਾ ਸੁਣਾਇਆ ਤਾਂ ਕੇਂਦਰ ਸਰਕਾਰ ਨੇ ਉਸ ਵਿਰੁੱਧ ਆਰਡੀਨੈਂਸ ਕਿਉਂ ਲਿਆ ਕੇ ਮਾਣਯੋਗ ਅਦਾਲਤ ਦੇ ਫੈਸਲੇ ਦੀ ਉਲੰਘਣਾ ਕੀਤੀ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਵੀ ਪੰਜਾਬ ਦੇ ਹੱਕ ਵਿੱਚ ਆਰਡੀਨੈਂਸ ਕਿਉਂ ਨਹੀਂ ਪਾਸ ਕਰ ਸਕਦੀ।

ਹਰ ਮੁੱਦੇ ‘ਤੇ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਹਮਲਾ ਕਰਦਿਆਂ ਉਨ੍ਹਾਂ ਤੱਥ ਪੇਸ਼ ਕੀਤੇ ਕਿ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ 1978 ‘ਚ ਨਹਿਰ ਦੀ ਉਸਾਰੀ ਲਈ ਜ਼ਮੀਨ ਐਕਵਾਇਰ ਕਰਨ ਦਾ ਅਹਿਮ ਨੋਟੀਫਿਕੇਸ਼ਨ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਸੀ, ਜਿਸ ਦੇ ਕਾਰਜਕਾਲ ਦੌਰਾਨ ਨਹਿਰ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ।

ਰਾਜੀਵ-ਲੌਂਗੋਵਾਲ ਸਮਝੌਤੇ ਬਾਰੇ ਗੱਲ ਕਰਦੇ ਹੋਏ, ਵੜਿੰਗ ਨੇ ਦਿਖਾਇਆ ਕਿ ਕਿਵੇਂ ਸਿਰਫ ਸੈਕਸ਼ਨ 9.3 ਨੂੰ ਹਾਈਲਾਈਟ ਕੀਤਾ ਜਾ ਰਿਹਾ ਸੀ, ਉਹ ਵੀ ਅਧੂਰੇ ਢੰਗ ਨਾਲ। ਸਮਝੌਤੇ ਦੀ ਧਾਰਾ 9.1 ਵਿਚ ਕਿਹਾ ਗਿਆ ਹੈ ਕਿ ਕੋਈ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ, ਜਦਕਿ ਸੈਕਸ਼ਨ 9.2 ਵਿਚ ਕਿਹਾ ਗਿਆ ਹੈ ਕਿ ਵਾਧੂ ਪਾਣੀ ਦੇ ਮੁਲਾਂਕਣ ਲਈ ਟ੍ਰਿਬਿਊਨਲ ਬਣਾਈ ਜਾਵੇਗੀ। ਅੰਤ ਵਿੱਚ, ਸੈਕਸ਼ਨ 9.3 ਫਿਰ ਕਹਿੰਦਾ ਹੈ, ਜੇਕਰ ਜ਼ਿਆਦਾ ਪਾਣੀ ਹੈ, ਤਾਂ ਐਸਵਾਈਐਲ ਨਹਿਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਸੈਕਸ਼ਨ 9.3 ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਸਵਾਲ ਕੀਤਾ ਗਿਆ ਕਿ ਪਹਿਲੇ ਦੋ ਸੈਕਸ਼ਨਾਂ ‘ਤੇ ਵਿਚਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਇਸੇ ਸਮਝੌਤੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗਾਰੰਟੀ ਦਿੱਤੀ ਗਈ ਸੀ ਪਰ ਉਸ ਮੋਰਚੇ 'ਤੇ ਵੀ ਕੁਝ ਨਹੀਂ ਹੋਇਆ।

ਆਪਣੀ ਸਮਾਪਤੀ ਟਿੱਪਣੀ ਵਿੱਚ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਹਮੇਸ਼ਾ ਹੀ ਐਸ.ਵਾਈ.ਐਲ ਦੇ ਨਿਰਮਾਣ ਦੇ ਖਿਲਾਫ ਰਹੀ ਹੈ ਅਤੇ ਇਹ ਕਾਂਗਰਸ ਦੇ ਰਾਜ ਦੌਰਾਨ ਹੀ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ, 2004 ਪਾਸ ਹੋਇਆ ਸੀ। "ਅਧਿਐਨ, ਜੋ ਅੱਜ ਤੱਕ ਮੌਜੂਦ ਹੈ, ਸਥਿਤੀ ਬਾਰੇ ਸਾਡਾ ਸਟੈਂਡ ਦਰਸਾਉਂਦਾ ਹੈ। ਮੈਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਨੂੰ ਸਰਬ ਪਾਰਟੀ ਮੀਟਿੰਗ ਵਿੱਚ ਇਕੱਠੇ ਹੋਣ ਦੀ ਬੇਨਤੀ ਕਰਦਾ ਹਾਂ। ਆਓ ਖੁੱਲ੍ਹੀ ਚਰਚਾ ਕਰੀਏ, ਹਰ ਕਿਸੇ ਕੋਲ ਗੱਲਬਾਤ ਕਰਨ ਅਤੇ ਇਕੱਠੇ ਹੱਲ ਲੱਭਣ ਲਈ ਸਮਾਂ ਹੋਣਾ ਚਾਹੀਦਾ ਹੈ।

"ਹੁਣ ਦੋਸ਼ ਦੀਆਂ ਖੇਡਾਂ ਖੇਡਣ ਦਾ ਸਮਾਂ ਨਹੀਂ ਹੈ। ਇੱਕ ਦੂਜੇ ਦੇ ਬਿਆਨਾਂ ਨੂੰ ਨਾ ਢਾਲੋ, ਆਓ ਇਕੱਠੇ ਹੋ ਕੇ ਪੰਜਾਬ ਲਈ ਕੰਮ ਕਰੀਏ। ਇਹ ਸਾਡੇ ਭਵਿੱਖ ਬਾਰੇ ਹੈ, ਇਹ ਸਾਡੇ ਰਾਜ ਬਾਰੇ ਹੈ, ਅਤੇ ਇਹ ਸਾਡੇ ਦੇਸ਼ ਬਾਰੇ ਹੈ। ਇਸ ਦਾ ਹੱਲ ਤਾਂ ਹੀ ਲੱਭਿਆ ਜਾ ਸਕਦਾ ਹੈ ਜਦੋਂ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ।"

The post ਪੰਜਾਬ ‘ਚ ਕਾਂਗਰਸ ਹਮੇਸ਼ਾ ਹੀ ਐਸ.ਵਾਈ.ਐਲ ਦੇ ਨਿਰਮਾਣ ਦੇ ਖ਼ਿਲਾਫ਼ ਰਹੀ ਹੈ: ਰਾਜਾ ਵੜਿੰਗ appeared first on TheUnmute.com - Punjabi News.

Tags:
  • aam-aadmi-party
  • latest-news
  • news
  • punjab
  • raja-warring
  • syl-canal
  • syl-issue
  • the-unmute-breaking-news

ਚੰਡੀਗੜ੍ਹ, 7 ਅਕਤੂਬਰ,2023: ਐਸਵਾਈਐਲ (SYL ) ‘ਤੇ ਪੰਜਾਬ ਦੇ ਸਟੈਂਡ ਨੂੰ ਕਮਜੋਰ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਤੇ ਵਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਆਪ ਦੀ ਪੰਜਾਬੀ ਦੀ ਸਾਂਦੀ ਭੰਗ ਕਰਨ ਦੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਅਤੇ ਲੋਕਾਂ ਦੀਆਂ ਭਾਵਨਾਂਵਾਂ ਨਾਲ ਜ਼ੁੜੇ ਮੁੱਦੇ ਰਾਹੀਂ ਸਿਆਸੀ ਫਸਲ ਕੱਟਣ ਦੀਆਂ ਆਪ ਪਾਰਟੀ ਦੀਆਂ ਕੋਸਿ਼ਸਾਂ ਪੰਜਾਬ ਲਈ ਚਿੰਤਾ ਪੈਦਾ ਕਰਨ ਵਾਲੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਾਰ ਗੁਆ ਚੁੱਕੇ ਹਨ।ਇਸ ਤੋਂ ਪਹਿਲਾਂ ਸੂੁਬਾ ਪ੍ਰਧਾਨ ਦੀ ਅਗਵਾਈ ਵਿਚ ਭਾਜਪਾ ਦੀ ਕੋਰ ਕਮੇਟੀ ਨੇ ਇਕ ਮਤਾ ਪਾਸ ਕਰਕੇ ਸੂਬਾ ਸਰਕਾਰ ਦੇ ਸੁਪਰੀਮ ਕੋਰਟ ਵਿਚ ਲਏ ਸਟੈਂਡ ਦੀ ਨਿਖੇਧੀ ਕੀਤੀ ਗਈ। ਇਸ ਤੋਂ ਬਾਅਦ ਕੋਰ ਕਮੇਟੀ ਮੈਂਬਰਾਂ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਕਾਲੀ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ।

ਜਾਖੜ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਸਲਾ ਜਦੋਂ ਤੋਂ ਪੈਦਾ ਹੋਇਆ ਹੈ ਉਦੋਂ ਤੋਂ ਹੀ ਪੰਜਾਬ ਦਾ ਸਟੈਂਡ ਸਪੱਸ਼ਟ ਰਿਹਾ ਅਤੇ ਇਹੀ ਸਟੈਂਡ ਸਥਿਰ ਵੀ ਰਿਹਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਅਜਿਹਾ ਸਟੈਂਡ ਕਾਂਗਰਸ ਤੇ ਅਕਾਲੀ ਸਰਕਾਰ ਸਮੇਂ ਵੀ ਰਿਹਾ ਪਰ ਆਪ ਸਰਕਾਰ ਨੇ ਸੁਪਰੀਮ ਕੋਰਟ ਵਿਚ ਪੰਜਾਬ ਦਾ ਪੱਖ ਜਾਣਬੁੱਝ ਕੇ ਕਮਜੋਰ ਕੀਤਾ ਤਾਂ ਜ਼ੋ ਸੁਪਰੀਮ ਕੋਰਟ ਨੂੰ ਸਰਵੇ ਦਾ ਹੁਕਮ ਦੇਣਾ ਪਿਆ ਜ਼ੋ ਕੇਂਦਰ ਵੱਲੋਂ ਕੀਤਾ ਜਾਣਾ ਹੈ। ਇਹ ਉਨ੍ਹਾਂ ਦੀ ਸਾਜਿਸ ਹੈ ਕਿ ਕੇਂਦਰ ਨੂੰ ਇਸ ਸਾਰੇ ਘਟਨਾਕ੍ਰਮ ਵਿਚ ਬਦਨਾਮ ਕੀਤਾ ਜਾਵੇ।

ਜਾਣਬੁੱਝ ਕੇ ਸੁਪਰੀਮ ਕੋਰਟ ਵਿਚ ਕਮਜੋਰ ਕੇਸ ਪੇਸ਼ ਕਰਕੇ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਮਜਬੂਰ ਕੀਤਾ ਕਿ ਉਹ ਕੇਂਦਰ ਨੂੰ ਸਰਵੇ ਦਾ ਹੁਕਮ ਦੇਵੇ, ਅਤੇ ਜਦ ਕੇਂਦਰ ਸਰਵੇ ਕਰੇਗਾ ਤਾਂ ਇਹ ਕੇਂਦਰ ਨੂੰ ਪੰਜਾਬ ਵਿਰੋਧੀ ਦੱਸ ਕੇ ਪੰਜਾਬ ਦੀ ਸਾਂਤੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਅੱਗ ਲਗਾਉਣਗੇ।

ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਤਿੱਖਾ ਹਮਲਾ ਬੋਲਦਿਆਂ ਜਾਖੜ ਨੇ ਕਿਹਾ ਕਿ ਕੋਰਟ ਦੇ ਬਾਹਰ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਦਾਅਵੇ ਕਰਦੇ ਹਨ ਪਰ ਕੋਰਟ ਦੇ ਅੰਦਰ ਇੰਨ੍ਹਾਂ ਨੇ ਪੰਜਾਬ ਨਾਲ ਧ੍ਰੋਹ ਕਮਾਂਉਦਿਆਂ ਨਹਿਰ ਨੂੰ ਮੁਕੰਮਲ ਕਰਨ ਲਈ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ, ਜ਼ੋ ਕਿ ਇੰਨ੍ਹਾਂ ਦੇ ਦੋਹਰੇ ਕਿਰਦਾਰ ਦਾ ਪ੍ਰਮਾਣ ਹੈ।

ਪੰਜਾਬੀਆਂ ਨੂੰ ਅਪੀਲ ਕਰਦਿਆਂ ਜਾਖੜ ਨੇ ਕਿਹਾ ਕਿ ਉਹ ਆਪ ਦੀਆਂ ਪੰਜਾਬ ਦੀ ਸਾਂਤੀ ਭੰਗ ਕਰਨ ਦੀਆਂ ਕੋਸਿਸ਼ਾਂ ਤੋਂ ਸਾਵਧਾਨ ਰਹਿਣ ਅਤੇ ਭਰੋਸਾ ਦਿੱਤਾ ਕਿ ਕੋਈ ਵੀ ਪੰਜਾਬ ਦੇ ਪਾਣੀ ਨਹੀਂ ਖੋਹ ਸਕਦਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਭਰਨ ਵਿਚ ਪਹਿਲਾਂ ਹੀ ਬਹੁਤ ਯੋਗਦਾਨ ਦਿੱਤਾ ਹੈ ਅਤੇ ਹੁਣ ਸਾਡੇ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ।

ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ ਅਤੇ 2022 ਵਿਚ ਕੀਤੀ ਭੁੱਲ ਨੂੰ ਦਰੁਸਤ ਕਰਨ ਦਾ ਫੈਸਲਾ ਕਰ ਚੁੱਕੇ ਹਨ।ਮੁੱਖ ਮੰਤਰੀ ਪੰਜਾਬ ਦੇ ਨਿਵਾਸ਼ ਦਾ ਘਿਰਾਓ ਕਰਨ ਸਮੇਂ ,ਸੋਮ ਪ੍ਰਕਾਸ਼ ਜੀ ਕੇਂਦਰੀ ਮੰਤਰੀ,ਵਿਜੇ ਸਾਪਲਾ ਜੀ ਸਾਬਕਾ ਕੇਂਦਰੀ ਮੰਤਰੀ,ਅਵਿਨਾਸ਼ ਰਾਏ ਖੰਨਾ ਇਨਚਾਰਜ ਹਿਮਾਚਲ ਪ੍ਰਦੇਸ਼ ਬੀਜੇਪੀ,ਸ਼ਵੇਤ ਮਾਲਿਕ ਸਾਬਕਾ ਰਾਜ ਸ਼ਭਾ ਮੈਂਬਰ,ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ,ਹਰਜੀਤ ਸਿੰਘ ਗਰੇਵਾਲ ਮੈਂਬਰ ਰਾਸ਼ਟਰੀ ਕਾਰਜਕਰਨੀ,ਰਾਣਾ ਗੁਰਮੀਤ ਸਿੰਘ ਸੋਢੀ ,ਅਮਨਜੋਤ ਕੌਰ ਰਾਮੂਵਾਲੀਆ,ਤੀਕਸ਼ਨ ਸੂਦ ਸਾਬਕਾ ਮੰਤਰੀ ,ਕੇਵਲ ਸਿੰਘ ਢਿੱਲੋ ਸਾਬਕਾ ਐਮਐਲਏ,ਹਰਦੇਵ ਸਿੰਘ ਉਭਾ ਸੂਬਾ ਪ੍ਰੈੱਸ ਸਕੱਤਰ,ਜੰਗੀ ਲਾਲ ਮਹਾਜਨ ਐਮਐਲਏ,ਸਰਬਦੀਪ  ਸਿੰਘ ਵਿਰਕ ਸਾਬਕਾ ਡੀਜੀਪੀ,ਪੀਐਸ ਗਿੱਲ ਸਾਬਕਾ ਡੀਜੀਪੀ,ਰਾਕੇਸ਼ ਰਾਠੌਰ ਸੂਬਾ ਜਨਰਲ ਸਕੱਤਰ,ਪਰਮਿੰਦਰ ਸਿੰਘ ਬਰਾੜ,ਅਨਿਲ ਸਰੀਨ ,ਜਗਮੋਹਨ ਸਿੰਘ ਰਾਜੂ ,ਜਸ਼ਵੀਰ ਸਿੰਘ ਮਹਿਤਾ,ਅਦਿ ਹਾਜ਼ਰ ਸਨ ।

The post ਮਾਨ ਸਰਕਾਰ ਵੱਲੋਂ SYL ‘ਤੇ ਪੰਜਾਬ ਦੇ ਪੱਖ ਨੂੰ ਕਮਜੋਰ ਕਰਨ ਪਿੱਛੇ ਪੰਜਾਬ ਨੂੰ ਅਸਥਿਰ ਕਰਨ ਦੀ ਡੁੰਘੀ ਸਾਜਿਸ਼: ਸੁਨੀਲ ਜਾਖੜ appeared first on TheUnmute.com - Punjabi News.

ਅੰਮ੍ਰਿਤਸਰ, 7 ਅਕਤੂਬਰ 2023: ਅੰਮ੍ਰਿਤਸਰ ਵਾਸੀ, ਪੁਲਿਸ ਅਤੇ ਪ੍ਰਸ਼ਾਸਨ ਅਕਤੂਬਰ ਅਤੇ ਨਵੰਬਰ ਮਹੀਨੇ ਨਸ਼ੇ ਵਿਰੁੱਧ ਲਾਮਬੰਦੀ ਲਈ ਹੰਭਲਾ ਮਾਰਦੇ ਹੋਏ 'ਦਾ ਹੋਪ ਇਨੀਸ਼ੀਏਟਿਵ' ਨਾਮ ਦੇ ਇਕ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਕਿ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਵਿਚ ਮੀਲ ਪੱਥਰ ਸਾਬਤ ਹੋਵੇਗੀ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿਚ ਇਹ ਪ੍ਰਗਟਾਵਾ ਕਰਦੇ ਕਿਹਾ ਕਿ ਭਾਵੇਂ ਕਿ ਪੁਲਿਸ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ, ਪਰ ਨਸ਼ਿਆਂ ਦੀ ਮੰਗ ਰੋਕਣ ਲਈ ਭਾਈਚਾਰੇ, ਖਾਸ ਕਰ ਨੌਜਵਾਨਾਂ ਦਾ ਸਾਥ ਬਹੁਤ ਜਰੂਰੀ ਹੈ।

ਉਨਾਂ ਦੱਸਿਆ ਕਿ ਅਸੀਂ ਇਸ ਮੁਹਿੰਮ ਨਾਲ ਨੌਜਵਾਨਾਂ ਵਿਚ ਨਸ਼ੇ ਵਿਰੁੱਧ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਉਨਾਂ ਨੂੰ ਨੇਕ ਕੰਮ ਲਈ ਇਰਾਦਾ ਬਨਾਉਣ, ਗੁਰੂ ਦੀ ਓਟ ਲੈਣ ਅਤੇ ਖੇਡਾਂ ਪ੍ਰਤੀ ਖਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਨਾਂ ਕਿਹਾ ਕਿ ਅੰਮ੍ਰਿਤਸਰ ਜਿੱਥੇ ਸ੍ਰੀ ਦਰਬਾਰ ਸਾਹਿਬ ਸਾਨੂੰ ਵਾਹਿਗਰੂ ਉਤੇ ਭਰੋਸਾ ਰੱਖਣ ਲਈ ਪ੍ਰੇਰਿਤ ਕਰਦਾ ਹੈ, ਉਥੇ ਜਲਿਆਂ ਵਾਲਾ ਬਾਗ ਕੁਰਬਾਨੀ ਦੀ ਪ੍ਰਤੀਕ ਅਤੇ ਖਾਲਸਾ ਕਾਲਜ ਵਰਗੇ ਅਦਾਰੇ ਸਾਡੇ ਵਿਚ ਸਿੱਖਿਆ ਦੀ ਜੋਤ ਜਗਾਉਂਦੇ ਹਨ, ਤੋਂ ਵਧੀਆ ਕੋਈ ਸਥਾਨ ਅਜਿਹੀ ਸ਼ੁਰੂਆਤ ਲਈ ਨਹੀਂ ਹੋ ਸਕਦਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ 15 ਅਗਸਤ 2024 ਤੱਕ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਦ੍ਰਿੜ ਹਨ ਅਤੇ ਸਾਡੀ ਇਹ ਮੁਹਿੰਮ ਇਸ ਅਲਾਮਤ ਨੂੰ ਗਲੋਂ ਲਾਹੁਣ ਵਿਚ ਵੱਡਾ ਯੋਗਦਾਨ ਪਾਵੇਗੀ।

ਉਨਾਂ ਦੱਸਿਆ ਕਿ ਅਸੀਂ ਹਜ਼ਾਰਾਂ ਨੌਜਵਾਨਾਂ ਨਾਲ ਜਿੱਥੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰੂ ਦਾ ਅਸ਼ੀਰਵਾਦ ਲਵਾਂਗੇ, ਉਥੇ ਜਲਿਆਂ ਵਾਲੇ ਬਾਗ ਪਹੁੰਚ ਕੇ ਸ਼ਹੀਦ ਊਧਮ ਸਿੰਘ ਵਾਂਗ ਪੰਜਾਬ ਦੇ ਦੁਸ਼ਮਣ ਨਸ਼ੇ ਨੂੰ ਖਤਮ ਕਰਨ ਲਈ ਸੰਕਲਪ ਲਵਾਂਗੇ। ਇਸੇ ਤਰਾਂ ਹਜ਼ਾਰਾਂ ਨੌਜਵਾਨ, ਜਿਸ ਵਿਚ 1000 ਤੋਂ ਵੱਧ ਟੀਮਾਂ ਸ਼ਾਮਿਲ ਹਨ, ਅੰਮ੍ਰਿਤਸਰ ਵਿਚ ਗਲੀ ਕ੍ਰਿਕਟ ਲੀਗ ਵਿਚ ਭਾਗ ਲੈਣਗੀਆਂ। ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਵੱਖ-ਵੱਖ ਮੈਦਾਨਾਂ ਵਿਚ ਇਹ ਮੈਚ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ 15 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ 14 ਸਾਲ ਤੋਂ ਉਪਰ ਦਾ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ ਅਤੇ ਟੂਰਨਾਮੈਂਟ ਨਾਕ ਆਊਟ ਫਾਰਮੇਟ ਵਿਚ ਹੋਵੇਗਾ।

ਟੂਰਨਾਮੈਂਟ ਵਿਚ ਵੱਧ ਤੋਂ ਵੱਧ ਨੌਜਵਾਨ ਤੇ ਟੀਮਾਂ ਭਾਗ ਲੈਣ ਨੂੰ ਧਿਆਨ ਵਿਚ ਰੱਖਦੇ ਹੋਏ ਐਂਟਰੀ ਫ੍ਰੀ ਰੱਖੀ ਗਈ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਵਿਚ ਨੌਜਵਾਨਾਂ ਤੇ ਆਮ ਲੋਕਾਂ ਦਾ ਵੱਧ ਤੋਂ ਵੱਧ ਯੋਗਦਾਨ ਯਕੀਨੀ ਬਨਾਉਣ ਲਈ ਸਾਡੀ ਟੀਮ ਲੰਮੇ ਅਰਸੇ ਤੋਂ ਕੰਮ ਕਰ ਰਹੀ ਹੈ ਅਤੇ 700 ਤੋਂ ਵੱਧ ਮੀਟਿੰਗਾਂ ਲੋਕਾਂ ਨਾਲ ਸਿੱਧੇ ਤੌਰ ਉਤੇ ਕੀਤੀਆਂ ਜਾ ਚੁੱਕੀਆਂ ਹਨ, ਜਿਸ ਵਿਚ ਸਾਨੂੰ ਹਰੇਕ ਤਬਕੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਸਾਰੀ ਮੁਹਿੰਮ ਵਿਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਕਾਰਪੋਰੇਸ਼ਨ ਕਮਿਸ਼ਨਰ ਰਾਹੁਲ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਸਾਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਡੀ ਸੀ ਪੀ ਸ. ਪਰਮਿੰਦਰ ਸਿੰਘ ਭੰਡਾਲ, ਏ ਸੀ ਪੀ ਉਤਰੀ ਸ. ਵਰਿੰਦਰ ਸਿੰਘ ਖੋਸਾ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

The post ਅੰਮ੍ਰਿਤਸਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਹੋਵੇਗੀ ਸ਼ੁਰੂ: ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ appeared first on TheUnmute.com - Punjabi News.

Tags:
  • amritsar
  • amritsar-police
  • breaking-news
  • latest-news
  • news
  • punjab-drug-free.
  • punjab-government

SYL ਨੂੰ ਲੈ ਕੇ ਅਕਾਲੀ-ਭਾਜਪਾ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਕਰ ਰਹੀਆਂ ਗੁੰਮਰਾਹ: ਆਪ

Saturday 07 October 2023 04:38 PM UTC+00 | Tags: aam-aadmi-party news punjab-government syl the-unmute-breaking-news the-unmute-punjabi-news the-unmute-update

ਚੰਡੀਗੜ੍ਹ, 7 ਅਕਤੂਬਰ 2023: ਐਸਵਾਈਐਲ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ‘ਤੇ ਹਮਲਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਦੋਵੇਂ ਪਾਰਟੀਆਂ ਜਾਣਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।

ਸ਼ਨੀਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਐਸਵਾਈਐਲ ਦਾ ਮੁੱਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਇਸ ਲਈ ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਐਸਵਾਈਐਲ ਨਹੀਂ ਬਣਨ ਦੇਵੇਗੀ ਅਤੇ ਨਾ ਹੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਦੇਣ ਦੇਵੇਗੀ।

ਭਾਜਪਾ ‘ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਕੱਲ੍ਹ ਪ੍ਰਧਾਨ ਮੰਤਰੀ ਨੇ ਰਾਜਸਥਾਨ ‘ਚ ਐਸਵਾਈਐਲ ਨੂੰ ਲੈ ਕੇ ਪੰਜਾਬ ਵਿਰੁੱਧ ਬਿਆਨ ਦਿੱਤਾ ਸੀ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਸਥਾਨ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਤੇ ਭਾਸ਼ਣ ਦਾ ਉਹ ਹਿੱਸਾ ਵੀ ਮੀਡੀਆ ਨੂੰ ਸੁਣਾਇਆ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਕੁਝ ਸੂਬੇ ਪਾਣੀ ਲਈ ਹਮੇਸ਼ਾ ਲੜਦੇ ਹਨ।

ਕੰਗ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਇੱਕ ਪੁਰਾਣੀ ਵੀਡੀਓ ਵੀ ਸੁਣਾਈ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਉਹ ਕਹਿੰਦੇ ਸਨ ਕਿ ਇਸ ਮਾਮਲੇ ਦਾ ਫੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੈ ਨਾ ਕਿ ਮੁੱਖ ਮੰਤਰੀ ਨੇ।  ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਾੜੇ ਇਰਾਦੇ ਹਨ ਇਸ ਲਈ ਉਹ ਇਸ ਮੁੱਦੇ ਨੂੰ ਟਾਲ ਰਹੇ ਹਨ।  ਜੇਕਰ ਉਹ ਚਾਹੇ ਤਾਂ ਦੋ ਦਿਨਾਂ ਵਿੱਚ ਇਸ ਮਸਲੇ ਦਾ ਹੱਲ ਕਰ ਸਕਦੇ ਹਨ।  ਕੰਗ ਨੇ ਕਿਹਾ ਕਿ ਹੁਣ ਸੁਨੀਲ ਜਾਖੜ ਹੀ ਭਾਜਪਾ ਵਿੱਚ ਹਨ।  ਹੁਣ ਉਹ ਪ੍ਰਧਾਨ ਮੰਤਰੀ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਇਸ ਮੁੱਦੇ ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।

ਅਕਾਲੀ ਦਲ ਬਾਦਲ ‘ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਸੁਖਬੀਰ ਬਾਦਲ ਇਸ ਮੁੱਦੇ ‘ਤੇ ਚੁੱਪ ਰਹਿਣ ਕਿਉਂਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ 1978 ‘ਚ ਐਸਵਾਈਐਲ ਲਈ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਾਰੀ ਕੀਤਾ ਸੀ।

ਉਨ੍ਹਾਂ ਨੇ ਇਹ ਨੋਟੀਫਿਕੇਸ਼ਨ ਆਪਣੇ ਪਿਆਰੇ ਦੋਸਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਕਹਿਣ ‘ਤੇ ਜਾਰੀ ਕੀਤਾ ਸੀ।  ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੂੰ ਇਕ ਹੋਰ ਪੱਤਰ ਲਿਖ ਕੇ ਕਿਹਾ ਕਿ ਹਰਿਆਣਾ ਸਰਕਾਰ ਐਸਵਾਈਐਲ ਲਈ ਜ਼ਮੀਨ ਐਕੁਆਇਰ ਕਰਨ ਲਈ ਪੰਜਾਬ ਸਰਕਾਰ ਨੂੰ 3 ਕਰੋੜ ਰੁਪਏ ਦੇਵੇ। ਇਹ ਗੱਲ ਰਿਕਾਰਡ ਹੈ।

ਕੰਗ ਨੇ ਦੋਸ਼ ਲਾਇਆ ਕਿ ਐਸਵਾਈਐਲ ਦੇ ਬਦਲੇ ਬਾਦਲ ਪਰਿਵਾਰ ਨੇ ਚੌਧਰੀ ਦੇਵੀ ਲਾਲ ਦੀ ਸਰਕਾਰ ਤੋਂ ਗੁੜਗਾਉਂ ਵਿੱਚ ਪੰਜ ਤਾਰਾ ਹੋਟਲ ਲਈ ਪਲਾਟ ਲਿਆ। ਇਸ ਤੋਂ ਇਲਾਵਾ ਬਾਦਲ ਪਰਿਵਾਰ ਨੇ ਚੌਧਰੀ ਦੇਵੀ ਲਾਲ ਰਾਹੀਂ ਹਰਿਆਣਾ ਵਿੱਚ ਅਰਬਾਂ ਰੁਪਏ ਦੀ ਦੌਲਤ ਬਣਾਈ ਹੈ।

ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਆਪਣੇ ਇਤਿਹਾਸ ‘ਤੇ ਨਜਰ ਮਾਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿਚਕਾਰ ਜੋ ਰਿਸ਼ਤਾ ਬਣਿਆ ਸੀ, ਉਸ ਨੂੰ ਭਾਜਪਾ ਅਤੇ ਅਕਾਲੀ ਦਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਐਸਵਾਈਐਲ ਦੇ ਮੁੱਦੇ ‘ਤੇ ਭਾਜਪਾ ਹਰਿਆਣਾ ‘ਚ ਅਤੇ ਅਕਾਲੀ ਦਲ ਪੰਜਾਬ ‘ਚ ਲੋਕਾਂ ਨੂੰ ਭੜਕਾ ਰਹੀ ਹੈ।

ਕੰਗ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 1980 ‘ਚ ਕਾਂਗਰਸ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਿੱਤਾ ਸੀ ਕਿ ਸਾਨੂੰ ਹਰਿਆਣਾ ਅਤੇ ਰਾਜਸਥਾਨ ਨੂੰ ਆਪਣੀ ਮਰਜ਼ੀ ਮੁਤਾਬਕ ਪਾਣੀ ਦੇਣ ‘ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੇ ਇਹ ਹਲਫਨਾਮਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ‘ਤੇ ਦਿੱਤਾ ਸੀ। ਉਸ ਤੋਂ ਬਾਅਦ 1982 ਵਿੱਚ ਇੰਦਰਾ ਗਾਂਧੀ ਅਤੇ ਸਾਬਕਾ ਕਾਂਗਰਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਪਿੰਡ ਕਪੂਰੀ ਵਿੱਚ ਐਸਵਾਈਐਲ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ।

The post SYL ਨੂੰ ਲੈ ਕੇ ਅਕਾਲੀ-ਭਾਜਪਾ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਕਰ ਰਹੀਆਂ ਗੁੰਮਰਾਹ: ਆਪ appeared first on TheUnmute.com - Punjabi News.

Tags:
  • aam-aadmi-party
  • news
  • punjab-government
  • syl
  • the-unmute-breaking-news
  • the-unmute-punjabi-news
  • the-unmute-update
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form