TheUnmute.com – Punjabi News: Digest for November 01, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਐੱਸ.ਡੀ.ਐੱਸ ਕੈਟਾਗਰੀ ਦੇ ਅੰਡਰ PTE ਟੈਸਟ ਤੇ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

Tuesday 31 October 2023 05:43 AM UTC+00 | Tags: aam-aadmi-party breaking-news canada canada-visa cm-bhagwant-mann kaur-immigration latest-news news punjab punjab-government the-unmute-breaking the-unmute-breaking-news

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 31 ਅਕਤੂਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ ਪਿੰਡ ਮੋਠਾਂ ਵਾਲੀ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਜੌਹਲ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ 22 ਦਿਨਾਂ 'ਚ ਮਿਲਿਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਹਰਮਨਦੀਪ ਸਿੰਘ ਜੌਹਲ ਜਦੋਂ ਦਫ਼ਤਰ ਆਇਆ ਸੀ ਤਾਂ ਇੱਕ ਰਿਫਿਊਜ਼ਲ ਆਸਟ੍ਰੇਲੀਆ ਤੋਂ ਸਟੱਡੀ ਵੀਜ਼ਾ ਦੀ ਪਹਿਲਾਂ ਹੀ ਕਿਸੇ ਹੋਰ ਏਜੰਸੀ ਤੋਂ ਲੈ ਕੇ ਆਇਆ ਸੀ ਤੇ ਉਸਦੀ ਪੀਟੀਈ ਕੀਤੀ ਹੋਈ ਸੀ ।

ਕੌਰ ਇੰਮੀਗ੍ਰੇਸ਼ਨ (Kaur Immigration) ਨੇ ਉਸਦੀ ਪੂਰੀ ਪ੍ਰੋਫਾਈਲ ਤੇ ਪੀਟੀਈ ਸਕੋਰ ਚੈਕ ਕਰਕੇ ਉਸਦੀ ਫਾਈਲ ਤਿਆਰ ਕਰਕੇ ਇੱਕ ਸਤੰਬਰ 2023 ਨੂੰ ਅਪਲਾਈ ਕੀਤੀ ਤੇ 22 ਸਤੰਬਰ 2023 ਨੂੰ ਵੀਜ਼ਾ ਆ ਗਿਆ। ਹਰਮਨਦੀਪ ਸਿੰਘ ਜੌਹਲ ਪੇਸ਼ੇ ਵਜੋਂ ਪੀਟੀਈ ਟਰੇਨਰ ਹੈ। ਇਸ ਮੌਕੇ ਹਰਮਨਦੀਪ ਸਿੰਘ ਜੌਹਲ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post ਐੱਸ.ਡੀ.ਐੱਸ ਕੈਟਾਗਰੀ ਦੇ ਅੰਡਰ PTE ਟੈਸਟ ਤੇ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • aam-aadmi-party
  • breaking-news
  • canada
  • canada-visa
  • cm-bhagwant-mann
  • kaur-immigration
  • latest-news
  • news
  • punjab
  • punjab-government
  • the-unmute-breaking
  • the-unmute-breaking-news

ਲੁਧਿਆਣਾ 'ਚ ਦਿਨ ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੌਕੇ 'ਤੇ ਹੋਈ ਮੌਤ

Tuesday 31 October 2023 05:55 AM UTC+00 | Tags: breaking-news ludhiana ludhiana-murder news punjab-police punjab-update robbers sharp-weapons

ਚੰਡੀਗੜ੍ਹ, 31 ਅਕਤੂਬਰ 2023: ਲੁਧਿਆਣਾ ਵਿੱਚ ਅੱਜ ਤੜਕਸਾਰ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ (Murder) ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ। ਖੂਨ ਨਾਲ ਲੱਥਪੱਥ ਨੌਜਵਾਨ ਨੇ ਰੌਲਾ ਪਾਇਆ ਤਾਂ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸੰਜੇ ਗਾਂਧੀ ਕਲੋਨੀ ਵਾਸੀ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਉਸ ਕੋਲੋਂ ਮੋਬਾਈਲ ਅਤੇ ਨਕਦੀ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦਿਨੇਸ਼ ਨੇ ਜਦੋਂ ਬਦਮਾਸ਼ਾਂ ਨੂੰ ਖੋਹਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਦਿਨੇਸ਼ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ ‘ਤੇ ਲਾਸ਼ ਪਈ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਆਸ-ਪਾਸ ਦੇ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ।

The post ਲੁਧਿਆਣਾ ‘ਚ ਦਿਨ ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੌਕੇ ‘ਤੇ ਹੋਈ ਮੌਤ appeared first on TheUnmute.com - Punjabi News.

Tags:
  • breaking-news
  • ludhiana
  • ludhiana-murder
  • news
  • punjab-police
  • punjab-update
  • robbers
  • sharp-weapons

IG ਗੁਰਪ੍ਰੀਤ ਸਿੰਘ ਭੁੱਲਰ ਨੂੰ ਦਿੱਤਾ ਲੁਧਿਆਣਾ ਕਮਿਸ਼ਨਰ ਆਫ ਪੁਲਿਸ ਦਾ ਵਾਧੂ ਚਾਰਜ

Tuesday 31 October 2023 06:06 AM UTC+00 | Tags: breaking-news ig-gurpreet-singh-bhullar igp-mandeep-singh-sidhu ludhiana-commissioner mandeep-singh-sidhu new news

ਚੰਡੀਗੜ੍ਹ, 31 ਅਕਤੂਬਰ 2023: ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਮਨਦੀਪ ਸਿੰਘ ਸਿੱਧੂ ਛੁੱਟੀ 'ਤੇ ਚਲੇ ਗਏ ਹਨ ਤੇ ਹੁਣ ਉਨ੍ਹਾਂ ਦੀ ਪੰਜਾਬ ਪੁਲਿਸ ਨੇ ਥਾਂ ਰੋਪੜ ਦੇ ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ (IG Gurpreet Singh Bhullar) ਨੂੰ ਵਾਧੂ ਚਾਰਜ ਦਿੱਤਾ ਹੈ। ਇਸ ਸੰਬੰਧੀ ਵਿਭਾਗ ਨੇ ਇੱਕ ਪੱਤਰ ਜਾਰੀ ਕੀਤਾ ਹੈ |

The post IG ਗੁਰਪ੍ਰੀਤ ਸਿੰਘ ਭੁੱਲਰ ਨੂੰ ਦਿੱਤਾ ਲੁਧਿਆਣਾ ਕਮਿਸ਼ਨਰ ਆਫ ਪੁਲਿਸ ਦਾ ਵਾਧੂ ਚਾਰਜ appeared first on TheUnmute.com - Punjabi News.

Tags:
  • breaking-news
  • ig-gurpreet-singh-bhullar
  • igp-mandeep-singh-sidhu
  • ludhiana-commissioner
  • mandeep-singh-sidhu
  • new
  • news

ਸਟੈਚੂ ਆਫ ਯੂਨਿਟੀ 'ਤੇ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ

Tuesday 31 October 2023 06:22 AM UTC+00 | Tags: birth-anniversary breaking-news gujarat india-news kevadia latest-news news sardar-vallabh-bhai-patel statue-of-unity

ਚੰਡੀਗੜ੍ਹ, 31 ਅਕਤੂਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਗੁਜਰਾਤ ਦੌਰੇ ਦਾ ਅੱਜ ਦੂਜਾ ਦਿਨ ਹੈ। ਮੰਗਲਵਾਰ ਸਵੇਰੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਕੇਵੜੀਆ ਸਥਿਤ ਸਟੈਚੂ ਆਫ ਯੂਨਿਟੀ (Statue of Unity) ‘ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਂਪ ਤੋਂ ਸਟੈਚੂ ਆਫ ਯੂਨਿਟੀ ਤੱਕ ਗਏ ਅਤੇ ਉੱਥੋਂ ਸਰਦਾਰ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਏਕਤਾ ਨਗਰ ਵਿੱਚ ਇਕੱਠੇ ਹੋਏ ਲੋਕਾਂ ਨੂੰ ਵੀ ਸੰਬੋਧਨ ਕੀਤਾ।

ਕੇਵੜੀਆ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਮਨ ਵਿੱਚ ਬਹੁਤ ਹਨ, ਪਰ ਮਾਲਾ ਇੱਕ ਹੈ। ਸਰੀਰ ਵਿੱਚ ਬਹੁਤ ਹਨ, ਪਰ ਮਨ ਇੱਕ ਹੈ। ਜਿਸ ਤਰ੍ਹਾਂ 15 ਅਗਸਤ ਸਾਡੀ ਆਜ਼ਾਦੀ ਦਾ ਜਸ਼ਨ ਹੈ, ਉਸੇ ਤਰ੍ਹਾਂ 26 ਜਨਵਰੀ ਹੈ। ਸਾਡੇ ਗਣਤੰਤਰ ਦੇ ਜਸ਼ਨ ਦਾ ਦਿਨ ਹੈ।ਇਸੇ ਤਰ੍ਹਾਂ 31 ਅਕਤੂਬਰ ਦਾ ਇਹ ਦਿਨ ਦੇਸ਼ ਦੇ ਕੋਨੇ-ਕੋਨੇ ਵਿੱਚ ਰਾਸ਼ਟਰਵਾਦ ਦੇ ਸੰਚਾਰ ਦਾ ਤਿਉਹਾਰ ਬਣ ਗਿਆ ਹੈ। 15 ਅਗਸਤ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਣ ਵਾਲੀ ਪਰੇਡ, 26 ਜਨਵਰੀ ਨੂੰ ਦਿੱਲੀ ਦੀ ਪਰੇਡ ਅਤੇ 31 ਅਕਤੂਬਰ ਨੂੰ ਸਟੈਚੂ ਆਫ ਯੂਨਿਟੀ (Statue of Unity)। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮਾਤਾ ਨਰਮਦਾ ਦੇ ਕਿਨਾਰੇ ਰਾਸ਼ਟਰੀ ਏਕਤਾ ਦਿਵਸ ਦਾ ਇਹ ਮੁੱਖ ਪ੍ਰੋਗਰਾਮ ਰਾਸ਼ਟਰ ਦੀ ਉੱਨਤੀ ਦਾ ਪ੍ਰਤੀਕ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਏਕਤਾ ਨਗਰ ਵਿੱਚ ਆਉਣ ਵਾਲੇ ਲੋਕ ਨਾ ਸਿਰਫ਼ ਇਸ ਸ਼ਾਨਦਾਰ ਮੂਰਤੀ ਨੂੰ ਦੇਖਣ ਲਈ ਆਉਂਦੇ ਹਨ, ਸਗੋਂ ਸਰਦਾਰ ਸਾਹਿਬ ਦੇ ਜੀਵਨ, ਕੁਰਬਾਨੀ ਅਤੇ ਇੱਕ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਝਲਕ ਵੀ ਪ੍ਰਾਪਤ ਕਰਦੇ ਹਨ। ਇਸ ਬੁੱਤ ਦੇ ਨਿਰਮਾਣ ਦੀ ਕਹਾਣੀ ਆਪਣੇ ਆਪ ਵਿੱਚ ਹੈ।” ਇਹ ‘ਏਕ ਭਾਰਤ-ਸ਼੍ਰੇਸ਼ਟ ਭਾਰਤ’ ਦੀ ਭਾਵਨਾ ਦਾ ਪ੍ਰਤੀਬਿੰਬ ਹੈ।”

The post ਸਟੈਚੂ ਆਫ ਯੂਨਿਟੀ ‘ਤੇ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ appeared first on TheUnmute.com - Punjabi News.

Tags:
  • birth-anniversary
  • breaking-news
  • gujarat
  • india-news
  • kevadia
  • latest-news
  • news
  • sardar-vallabh-bhai-patel
  • statue-of-unity

ਚੰਡੀਗੜ੍ਹ, 31 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 ਦੇ 31ਵੇਂ ਮੈਚ ਵਿੱਚ ਅੱਜ ਪਾਕਿਸਤਾਨ (Pakistan) ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।

ਲਗਾਤਾਰ ਚਾਰ ਮੈਚ ਹਾਰ ਚੁੱਕੀ ਪਾਕਿਸਤਾਨੀ ਟੀਮ ਨੇ ਜੇਕਰ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। ਪਾਕਿਸਤਾਨੀ ਟੀਮ (Pakistan) ਇਸ ਸਮੇਂ 6 ਮੈਚਾਂ ‘ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਟੀਮ 6 ਮੈਚਾਂ ‘ਚ ਸਿਰਫ 1 ਜਿੱਤ ਅਤੇ 5 ਹਾਰ ਦੇ ਨਾਲ 2 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ। ਬੰਗਲਾਦੇਸ਼ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ।

ਹਾਲਾਂਕਿ ਬੰਗਲਾਦੇਸ਼ ਕੋਲ 24 ਸਾਲ ਬਾਅਦ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਨੂੰ ਹਰਾਉਣ ਦਾ ਮੌਕਾ ਹੈ। ਟੀਮ ਨੇ ਪਹਿਲੀ ਅਤੇ ਆਖਰੀ ਵਾਰ 1999 ਦੇ ਵਿਸ਼ਵ ਕੱਪ ਵਿੱਚ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ 2019 ਵਿੱਚ ਇੱਕ ਮੈਚ ਖੇਡਿਆ ਗਿਆ, ਜਿਸ ਵਿੱਚ ਪਾਕਿਸਤਾਨ ਜਿੱਤ ਗਿਆ।

The post PAK vs BAN: ਪਾਕਿਸਤਾਨ ਨੂੰ ਸੈਮੀਫਾਈਨਲ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਬੰਗਲਾਦੇਸ਼ ਖ਼ਿਲਾਫ਼ ਅੱਜ ਜਿੱਤਣਾ ਲਾਜ਼ਮੀ appeared first on TheUnmute.com - Punjabi News.

Tags:
  • babar-azam
  • bangladesh
  • cricket-news
  • eden-garden
  • kolkat
  • news
  • odi-world-cup
  • pakistan
  • pak-vs-ban
  • sports-news

WC Points Table: ਅਫਗਾਨਿਸਤਾਨ ਟੀਮ ਦੀ ਸ਼੍ਰੀਲੰਕਾ 'ਤੇ ਜਿੱਤ ਨਾਲ ਅੰਕ ਸੂਚੀ 'ਚ ਵੱਡਾ ਫੇਰਬਦਲ

Tuesday 31 October 2023 06:44 AM UTC+00 | Tags: afghanistan breaking-news icc-world-cup latest-news news sri-lankan-team wc-points-table world-cup-2023

ਚੰਡੀਗੜ੍ਹ, 31 ਅਕਤੂਬਰ 2023: ਅਫਗਾਨਿਸਤਾਨ (Afghanistan) ਦੀ ਟੀਮ ਵਿਸ਼ਵ ਕੱਪ 2023 ‘ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੋਮਵਾਰ ਨੂੰ ਇਸ ਨੇ 1996 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਨੂੰ ਸੱਤ ਵਿਕਟਾਂ ਨਾਲ ਹਰਾਇਆ ਹੈ । ਅਫਗਾਨਿਸਤਾਨ ਨੇ ਇਸ ਜਿੱਤ ਨਾਲ ਅੰਕ ਸੂਚੀ ਵਿੱਚ ਵੱਡਾ ਬਦਲਾਅ ਕੀਤਾ ਹੈ। ਇਹ ਟੀਮ ਅਜੇ ਵੀ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਦੀ ਦਾਅਵੇਦਾਰ ਹੈ। ਅਫਗਾਨਿਸਤਾਨ ਦੇ ਤਿੰਨ ਹੋਰ ਮੈਚ ਬਾਕੀ ਹਨ ਅਤੇ ਜੇਕਰ ਟੀਮ ਤਿੰਨੋਂ ਮੈਚ ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਉਹ ਇਤਿਹਾਸ ਵੀ ਰਚ ਸਕਦੀ ਹੈ।

image credit: ICC Cricket World Cup

ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਪਥੁਮ ਨਿਸਾਂਕਾ ਦੀਆਂ 46 ਦੌੜਾਂ, ਕਪਤਾਨ ਕੁਸਲ ਮੈਂਡਿਸ ਦੀਆਂ 39 ਦੌੜਾਂ ਅਤੇ ਸਦਾਰਾ ਸਮਰਾਵਿਕਰਮਾ ਦੀਆਂ 36 ਦੌੜਾਂ ਦੀ ਮਦਦ ਨਾਲ 49.3 ਓਵਰਾਂ ‘ਚ 241 ਦੌੜਾਂ ਬਣਾਈਆਂ ਅਤੇ ਸਾਰੀਆਂ ਵਿਕਟਾਂ ਗੁਆ ਦਿੱਤੀਆਂ।

ਅਫਗਾਨਿਸਤਾਨ (Afghanistan) ਲਈ ਫਜ਼ਲਹਕ ਫਾਰੂਕੀ ਨੇ ਚਾਰ ਵਿਕਟਾਂ ਲਈਆਂ। ਜਵਾਬ ‘ਚ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੂੰ ਪਹਿਲਾ ਝਟਕਾ ਰਹਿਮਾਨਉੱਲਾ ਗੁਰਬਾਜ਼ ਦੇ ਰੂਪ ‘ਚ ਜ਼ੀਰੋ ‘ਤੇ ਲੱਗਾ। ਇਸ ਤੋਂ ਬਾਅਦ ਇਬਰਾਹਿਮ ਜ਼ਦਰਾਨ ਦੀਆਂ 39 ਦੌੜਾਂ, ਰਹਿਮਤ ਸ਼ਾਹ ਦੀਆਂ 62 ਦੌੜਾਂ, ਕਪਤਾਨ ਸ਼ਾਹਿਦੀ ਦੀਆਂ ਨਾਬਾਦ 58 ਦੌੜਾਂ ਅਤੇ ਅਜ਼ਮਤੁੱਲਾ ਉਮਰਜ਼ਈ ਦੀਆਂ ਨਾਬਾਦ 73 ਦੌੜਾਂ ਦੀ ਬਦੌਲਤ ਅਫਗਾਨਿਸਤਾਨ ਨੇ 45.2 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ।

The post WC Points Table: ਅਫਗਾਨਿਸਤਾਨ ਟੀਮ ਦੀ ਸ਼੍ਰੀਲੰਕਾ ‘ਤੇ ਜਿੱਤ ਨਾਲ ਅੰਕ ਸੂਚੀ ‘ਚ ਵੱਡਾ ਫੇਰਬਦਲ appeared first on TheUnmute.com - Punjabi News.

Tags:
  • afghanistan
  • breaking-news
  • icc-world-cup
  • latest-news
  • news
  • sri-lankan-team
  • wc-points-table
  • world-cup-2023

ਫ਼ਿਰੋਜ਼ਪੁਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਇੱਕ ਬਦਮਾਸ਼ ਜ਼ਖਮੀ ਤੇ ਦੂਜਾ ਕਾਬੂ

Tuesday 31 October 2023 06:55 AM UTC+00 | Tags: breaking-news cia-staff-of-ferozepur encounter-news ferozepur ferozepur-encounter latest-news news police-encounter punjab-breaking-news

ਚੰਡੀਗੜ੍ਹ, 31 ਅਕਤੂਬਰ 2023: ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸੀ.ਆਈ.ਏ ਸਟਾਫ਼ ਦੀ ਪੁਲਿਸ ਅਤੇ ਪੁਲਿਸ ਮੁਤਾਬਕ ਬਦਮਾਸ਼ ਸੁਭਾਸ਼ ਉਰਫ਼ ਬਾਸ਼ੀ ਵਿਚਕਾਰ ਮੁਕਾਬਲਾ (Encounter) ਹੋਇਆ, ਪੁਲਿਸ ਵੱਲੋਂ ਗੋਲੀ ਲੱਗਣ ਨਾਲ ਇੱਕ ਜਾਣਿਆ-ਪਛਾਣਿਆ ਗੈਂਗਸਟਰ ਸੁਭਾਸ਼ ਉਰਫ਼ ਬਾਸ਼ੀ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਪੁਲਿਸ ਨੇ ਲੱਖੋਕੇ ਨੇੜੇ ਨਾਕਾ ਲਗਾਇਆ ਹੋਇਆ ਸੀ ਅਤੇ ਉੱਥੋਂ ਸੁਭਾਸ਼ ਉਰਫ਼ ਬਾਸ਼ੀ ਅਤੇ ਉਸ ਦਾ ਸਾਥੀ ਸਵਿਫ਼ਟ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਜਿਸ ਦਾ ਪੁਲਿਸ ਨੇ ਜਵਾਬੀ ਕਾਰਵਾਈ (Encounter) ਕੀਤੀ ਅਤੇ ਸੁਭਾਸ਼ ਉਰਫ ਬਾਸ਼ੀ ਨੂੰ ਗੋਲੀ ਲੱਗੀ ਜਿਸ ਨੂੰ ਪੁਲਿਸ ਵੱਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸਦੇ ਇੱਕ ਹੋਰ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਉਰਫ ਬਾਸ਼ੀ ਖਿਲਾਫ 10 ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇ ਸਕਦੀ ਹੈ

The post ਫ਼ਿਰੋਜ਼ਪੁਰ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਇੱਕ ਬਦਮਾਸ਼ ਜ਼ਖਮੀ ਤੇ ਦੂਜਾ ਕਾਬੂ appeared first on TheUnmute.com - Punjabi News.

Tags:
  • breaking-news
  • cia-staff-of-ferozepur
  • encounter-news
  • ferozepur
  • ferozepur-encounter
  • latest-news
  • news
  • police-encounter
  • punjab-breaking-news

ਨੂਰਪੁਰ ਬੇਦੀ ਵਿਖੇ ਘਰ 'ਚ ਵੜ ਕੇ ਪਰਿਵਾਰ ਦੇ ਤਿੰਨ ਜੀਆਂ ਦਾ ਗੋਲੀਆਂ ਮਾਰ ਕੇ ਕਤਲ

Tuesday 31 October 2023 07:12 AM UTC+00 | Tags: breaking-news crime-news latest-news news nurpur-bedi nurpur-bedi-crime nurpur-bedi-police punjab-breaking-news sri-anandpur-sahib triple-murder

ਅਨੰਦਪੁਰ ਸਾਹਿਬ, 31 ਅਕਤੂਬਰ 2023: ਸਬ-ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਨੂਰਪੁਰ ਬੇਦੀ (Nurpur Bedi) ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਬੀਤੀ ਦੇਰ ਰਾਤ ਕੁਝ ਵਿਅਕਤੀਆਂ ਨੇ ਕਾਂਗਰਸ ਪਾਰਟੀ ਦੇ ਬਲਾਕ ਸਮਿਤੀ ਦੀ ਮੈਂਬਰ ਭੋਲੀ ਦੇਵੀ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਭੋਲੀ ਦੇਵੀ ਦੀ ਮੌਤ ਹੋ ਗਈ ,ਇਸਦੇ ਨਾਲ ਹੀ ਉਸ ਦੇ ਪਤੀ ਕਰਮਚੰਦ ਅਤੇ ਉਸ ਦੀ ਭਰਜਾਈ ਗੀਤਾ ਦੀ ਵੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁੱਢਲੀ ਜਾਂਚ ਵਿੱਚ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਨੂਰਪੁਰ ਬੇਦੀ (Nurpur Bedi) ਪੁਲਿਸ ਨੇ ਕੁਝ ਜਣਿਆਂ ਨੂੰ ਰਾਊਂਡਅੱਪ ਕਰਕੇ ਜਾਂਚ ‘ਚ ਸ਼ਾਮਲ ਕੀਤਾ ਹੈ। ਫਿਲਹਾਲ ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।

The post ਨੂਰਪੁਰ ਬੇਦੀ ਵਿਖੇ ਘਰ ‘ਚ ਵੜ ਕੇ ਪਰਿਵਾਰ ਦੇ ਤਿੰਨ ਜੀਆਂ ਦਾ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News.

Tags:
  • breaking-news
  • crime-news
  • latest-news
  • news
  • nurpur-bedi
  • nurpur-bedi-crime
  • nurpur-bedi-police
  • punjab-breaking-news
  • sri-anandpur-sahib
  • triple-murder

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਸਾਹਮਣੇ ਹੋਏ ਪੇਸ਼

Tuesday 31 October 2023 07:26 AM UTC+00 | Tags: aam-aadmi-party bathinda bathinda-development-authority bjp breaking-news cm-bhagwant-mann crime latest-news manpreet-badal manpreet-singh-badal news plot-scam-case punjab-bjp punjab-breaking punjab-police punjab-vigilance the-unmute-latest-news the-unmute-punjabi-news vigilance vigilance-investigation

ਚੰਡੀਗੜ੍ਹ, 31 ਅਕਤੂਬਰ 2023: ਪਲਾਟ ਘਪਲੇ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅੱਜ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਣ ਲਈ ਵਿਜੀਲੈਂਸ ਦਫ਼ਤਰ ਬਠਿੰਡਾ ਪਹੁੰਚ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਪੁੱਛਗਿੱਛ ਲਈ ਸਵਾਲਾਂ ਦੀ ਲੰਬੀ ਸੂਚੀ ਤਿਆਰ ਕੀਤੀ ਹੈ ਅਤੇ ਕਈ ਸੀਨੀਅਰ ਵਿਜੀਲੈਂਸ ਅਧਿਕਾਰੀ ਵੀ ਪੁੱਛਗਿੱਛ ਲਈ ਹਾਜ਼ਰ ਹੋਣਗੇ। ਹਾਈਕੋਰਟ ਦੀਆਂ ਹਦਾਇਤਾਂ ‘ਤੇ ਉਹ ਪਹਿਲਾਂ ਹੀ ਆਪਣੇ ਵਕੀਲ ਰਾਹੀਂ ਵਿਜੀਲੈਂਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਚੁੱਕੇ ਹਨ।

The post ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਸਾਹਮਣੇ ਹੋਏ ਪੇਸ਼ appeared first on TheUnmute.com - Punjabi News.

Tags:
  • aam-aadmi-party
  • bathinda
  • bathinda-development-authority
  • bjp
  • breaking-news
  • cm-bhagwant-mann
  • crime
  • latest-news
  • manpreet-badal
  • manpreet-singh-badal
  • news
  • plot-scam-case
  • punjab-bjp
  • punjab-breaking
  • punjab-police
  • punjab-vigilance
  • the-unmute-latest-news
  • the-unmute-punjabi-news
  • vigilance
  • vigilance-investigation

ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਅੱਠਵੀਂ ਵਾਰ ਜਿੱਤਿਆ ਬੈਲੋਨ ਡੀ ਓਰ ਖ਼ਿਤਾਬ

Tuesday 31 October 2023 07:43 AM UTC+00 | Tags: argentina argentina-fottball-team ballon-dor-title breaking-news football latest-news lionel-messi news sports-news

ਚੰਡੀਗੜ੍ਹ, 31 ਅਕਤੂਬਰ 2023: ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ (Lionel Messi) ਨੇ ਦੁਨੀਆ ਦੇ ਸਰਵਸ੍ਰੇਸ਼ਠ ਫੁੱਟਬਾਲ ਖਿਡਾਰੀ ਦਾ ਰਿਕਾਰਡ ਅੱਠਵਾਂ ਬੈਲੋਨ ਡੀ ਓਰ ਦਾ ਖ਼ਿਤਾਬ ਜਿੱਤਿਆ ਹੈ। ਮੇਸੀ ਨੇ ਅਰਲਿੰਗ ਹਾਲੈਂਡ, ਨਾਰਵੇ ਦੇ ਯੂਈਐਫਏ ਪਲੇਅਰ ਆਫ ਦਿ ਈਅਰ, ਅਤੇ ਮੈਨਚੈਸਟਰ ਸਿਟੀ ਦੇ ਤਿੰਨ ਵਾਰ ਦੇ ਜੇਤੂ ਗਰਡ ਮੂਲਰ ਨੂੰ ਹਰਾ ਕੇ ਵੱਕਾਰੀ ਪੁਰਸਕਾਰ ਜਿੱਤਿਆ। ਇੰਟਰ ਮਿਆਮੀ ਦੇ ਮੇਸੀ ਨੇ ਆਖਰੀ ਵਾਰ 2021 ਵਿੱਚ ਇਹ ਪੁਰਸਕਾਰ ਜਿੱਤਿਆ ਸੀ। ਮੇਸੀ ਨੇ ਅਰਜਨਟੀਨਾ ਨੂੰ 36 ਸਾਲਾਂ ਵਿੱਚ ਆਪਣਾ ਪਹਿਲਾ ਫੀਫਾ ਵਿਸ਼ਵ ਕੱਪ ਖਿਤਾਬ ਜਿੱਤਣ ਵਿੱਚ ਮੱਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਦੋਂ ਉਸਨੇ ਪਿਛਲੇ ਸਾਲ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਫਰਾਂਸ ਨੂੰ ਹਰਾਇਆ ਸੀ।

ਲਿਓਨੇਲ ਮੇਸੀ (Lionel Messi) ਹੁਣ 36 ਸਾਲਾ ਵਿਰੋਧੀ ਕ੍ਰਿਸਟੀਆਨੋ ਰੋਨਾਲਡੋ ਤੋਂ ਅੱਗੇ 3 ਬੈਲੋਨ ਡੀ ਓਰ ਹੈ। ਰੋਨਾਲਡੋ ਨੇ 2017 ਵਿੱਚ ਆਪਣੀਆਂ ਪੰਜ ਟਰਾਫੀਆਂ ਵਿੱਚੋਂ ਆਖ਼ਰੀ ਜਿੱਤੀ ਸੀ। ਐਵਾਰਡ ਜਿੱਤਣ ਤੋਂ ਬਾਅਦ ਉਸ ਨੇ ਕਿਹਾ- ਮੈਂ ਜੋ ਕਰੀਅਰ ਕੀਤਾ ਹੈ, ਉਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ। ਸਭ ਕੁਝ ਜੋ ਮੈਂ ਹਾਸਲ ਕੀਤਾ ਹੈ। ਮੈਂ ਦੁਨੀਆ ਦੀ ਸਰਵਸ੍ਰੇਸ਼ਠ ਟੀਮ, ਇਤਿਹਾਸ ਦੀ ਸਰਵਸ੍ਰੇਸ਼ਠ ਟੀਮ ਲਈ ਖੇਡਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ਇਹ ਵਿਅਕਤੀਗਤ ਟਰਾਫੀਆਂ ਜਿੱਤਣਾ ਚੰਗਾ ਹੈ।

The post ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਅੱਠਵੀਂ ਵਾਰ ਜਿੱਤਿਆ ਬੈਲੋਨ ਡੀ ਓਰ ਖ਼ਿਤਾਬ appeared first on TheUnmute.com - Punjabi News.

Tags:
  • argentina
  • argentina-fottball-team
  • ballon-dor-title
  • breaking-news
  • football
  • latest-news
  • lionel-messi
  • news
  • sports-news

ਚੰਡੀਗੜ੍ਹ, 31 ਅਕਤੂਬਰ 2023: ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਲੜਕੀ ਦਾ ਲੰਡਨ (London) ਵਿੱਚ ਆਪਣੇ ਹੀ ਘਰਵਾਲੇ ਨੇ ਕਥਿਤ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਮਹਿਕ ਸ਼ਰਮਾ (19) ਵਾਸੀ ਪਿੰਡ ਜੋਗੀ ਚੀਮਾ ਵਜੋਂ ਹੋਈ ਹੈ।ਇਸ ਸੰਬੰਧੀ ਮਹਿਕ ਦੀ ਮਾਂ ਮਧੂਬਾਲਾ ਨੇ ਦੱਸਿਆ ਕਿ ਉਹ ਵਿਧਵਾ ਹੈ।

ਉਸ ਦੀ ਧੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਧੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। 20 ਨਵੰਬਰ 2022 ਨੂੰ ਉਹ ਸਟੱਡੀ ਵੀਜ਼ੇ ‘ਤੇ ਲੰਡਨ ਗਈ ਸੀ। ਕੁਝ ਮਹੀਨਿਆਂ ਬਾਅਦ ਉਸ ਦਾ ਘਰਵਾਲਾ ਸਾਹਿਲ ਸ਼ਰਮਾ ਸਪਾਊਸ ਵੀਜ਼ੇ ‘ਤੇ ਲੰਡਨ ਗਿਆ । ਮਹਿਕ ਸ਼ਰਮਾ ਨੇ ਆਪਣੀ ਪੜ੍ਹਾਈ ਨੂੰ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰ ਲਿਆ ਸੀ। ਇਸ ਸਮੇਂ ਉਹ ਫੈਬੂਲਸ ਹੋਮ ਕੇਅਰ ਲਿਮਟਿਡ ਵਿੱਚ ਕੇਅਰਟੇਕਰ ਵਜੋਂ ਕੰਮ ਕਰ ਰਹੀ ਸੀ।

ਮਧੂਬਾਲਾ ਨੇ ਦੋਸ਼ ਲਾਇਆ ਕਿ ਲੰਡਨ (London) ਜਾਣ ਤੋਂ ਬਾਅਦ ਸਾਹਿਲ ਨੇ ਉਸਦੀ ਧੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਆਪਣੀ ਧੀ ‘ਤੇ ਸ਼ੱਕ ਸੀ ਅਤੇ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਲਗਾਤਾਰ ਆਪਣੀ ਧੀ ਨੂੰ ਫੋਨ ਕਰ ਰਹੇ ਸਨ | ਪਰ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਲੰਡਨ ਤੋਂ ਫੋਨ ਆਇਆ ਕਿ ਉਸ ਦੀ ਧੀ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਲੰਡਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਹਿਕ ਦੀ ਮਾਂ ਮਧੂਬਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮਾਮਲੇ ਵਿੱਚ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪਰਿਵਾਰ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ।

The post ਗੁਰਦਾਸਪੁਰ ਦੀ ਰਹਿਣ ਵਾਲੀ 19 ਸਾਲਾ ਕੁੜੀ ਦਾ ਲੰਡਨ ‘ਚ ਕਤਲ, ਪਰਿਵਾਰ ਨੇ ਜਵਾਈ ‘ਤੇ ਲਾਏ ਗੰਭੀਰ ਦੋਸ਼ appeared first on TheUnmute.com - Punjabi News.

Tags:
  • breaking-news
  • london
  • murder
  • news
  • punjab-breaking-news

ਚੰਡੀਗੜ੍ਹ, 31 ਅਕਤੂਬਰ 2023: (PAK vs BAN) ਵਨਡੇ ਵਿਸ਼ਵ ਕੱਪ 2023 ਦੇ 31ਵੇਂ ਮੈਚ ਵਿੱਚ ਅੱਜ ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ।

ਪਾਕਿਸਤਾਨ ਟੀਮ ਵਿੱਚ ਤਿੰਨ ਬਦਲਾਅ ਕੀਤੇ ਗਏ ਹਨ। ਟੀਮ ‘ਚ ਫਖਰ ਜ਼ਮਾਨ, ਆਗਾ ਸਲਮਾਨ ਅਤੇ ਉਸਾਮਾ ਮੀਰ ਖੇਡਣਗੇ। ਇਮਾਮ-ਉਲ-ਹੱਕ ਅਤੇ ਮੁਹੰਮਦ ਨਵਾਜ਼ ਬਾਹਰ ਹਨ। ਸ਼ਾਦਾਬ ਖਾਨ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਬਾਹਰ ਵੀ ਹਨ। ਬੰਗਲਾਦੇਸ਼ ਵਿੱਚ ਬਦਲਾਅ ਆਇਆ ਹੈ।

ਲਗਾਤਾਰ ਚਾਰ ਮੈਚ ਹਾਰ ਚੁੱਕੀ ਪਾਕਿਸਤਾਨੀ ਟੀਮ ਨੇ ਜੇਕਰ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। ਪਾਕਿਸਤਾਨੀ ਟੀਮ ਇਸ ਸਮੇਂ 6 ਮੈਚਾਂ ‘ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਟੀਮ 6 ਮੈਚਾਂ ‘ਚ ਸਿਰਫ 1 ਜਿੱਤ ਅਤੇ 5 ਹਾਰ ਦੇ ਨਾਲ 2 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ। ਬੰਗਲਾਦੇਸ਼ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ।

The post PAK vs BAN: ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਪਾਕਿਸਤਾਨ ਟੀਮ ‘ਚ ਤਿੰਨ ਬਦਲਾਅ appeared first on TheUnmute.com - Punjabi News.

Tags:
  • breaking-news
  • cricket-news
  • latest-news
  • news
  • pakistan-team
  • pak-vs-ban

ਵਿਰੋਧੀ ਧਿਰ ਆਗੂਆਂ ਦੇ ਫੋਨ ਹੈਕਿੰਗ ਦੇ ਦਾਅਵੇ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਰਾਹੁਲ ਗਾਂਧੀ

Tuesday 31 October 2023 09:18 AM UTC+00 | Tags: bjp breaking-news congress hacking hacking-claim india-news latest-news news phone-hacking rahul-gandhi

ਚੰਡੀਗੜ੍ਹ, 31 ਅਕਤੂਬਰ 2023: ਵਿਰੋਧੀ ਧਿਰ ਦੇ ਆਗੂਆਂ ਨੇ ਮੰਗਲਵਾਰ ਸਵੇਰੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਫੋਨ ‘ਤੇ ਸਰਕਾਰ ਦੁਆਰਾ ਸਪਾਂਸਰਡ ਹੈਕਿੰਗ (Hacking) ਨਾਲ ਸਬੰਧਤ ਚਿਤਾਵਨੀ ਸੰਦੇਸ਼ ਪ੍ਰਾਪਤ ਹੋਏ ਹਨ। ਇਸ ‘ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਈ ਆਗੂਆਂ ਨੂੰ ਅਜਿਹੇ ਸੰਦੇਸ਼ ਮਿਲੇ ਹਨ। ਇਨ੍ਹਾਂ ਵਿੱਚ ਕੇਸੀ ਵੇਣੂਗੋਪਾ, ਸੁਪ੍ਰਿਆ ਸ਼੍ਰੀਨੇਟ, ਪਵਨ ਖੇੜਾ ਸ਼ਾਮਲ ਹਨ। ਰਾਹੁਲ ਗਾਂਧੀ ਨੇ ਕਿਹਾ ਸਰਕਾਰ ਧਿਆਨ ਭਟਕਾਉਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਅਡਾਨੀ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਦੇ ਨਜ਼ਰ ਆਏ |

ਰਾਹੁਲ ਗਾਂਧੀ ਨੇ ਅੱਗੇ ਕਿਹਾ, “ਜਿੰਨਾ ਚਾਹੋ ਟੈਪਿੰਗ ਕਰ ਲਓ । ਮੈਨੂੰ ਕੋਈ ਪਰਵਾਹ ਨਹੀਂ। ਜੇਕਰ ਤੁਸੀਂ ਮੇਰਾ ਫ਼ੋਨ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਆਪਣਾ ਫ਼ੋਨ ਦੇਵਾਂਗਾ। ਬਹੁਤ ਘੱਟ ਲੋਕ ਇਸ ਦੇ ਖ਼ਿਲਾਫ਼ ਲੜ ਰਹੇ ਹਨ। ਪਰ ਅਸੀਂ ਲੋਕ ਡਰਨ ਵਾਲੇ ਨਹੀਂ ਹਾਂ, ਅਸੀਂ ਲੜਾਂਗੇ ਅਤੇ ਅਸੀਂ ਪਿੱਛੇ ਨਹੀਂ ਹਟਾਂਗੇ।

ਕਈ ਵਿਰੋਧੀ ਧਿਰ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਫ਼ੋਨ ਨਿਰਮਾਤਾਵਾਂ ਦੁਆਰਾ ਉਨ੍ਹਾਂ ਦੇ ਮੋਬਾਈਲ ਫ਼ੋਨਾਂ ‘ਤੇ ਇੱਕ ਸੰਦੇਸ਼ ਭੇਜਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਫ਼ੋਨ ਹੈਕਰਾਂ ਦੁਆਰਾ ਹੈਕ (Hacking) ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ, ਸ਼ਿਵ ਸੈਨਾ (ਊਧਵ ਧੜੇ) ਦੀ ਆਗੂ ਪ੍ਰਿਅੰਕਾ ਚਤੁਰਵੇਦੀ, ਕਾਂਗਰਸ ਆਗੂ ਸ਼ਸ਼ੀ ਥਰੂਰ ਅਤੇ ਪਵਨ ਖੇੜਾ ਸ਼ਾਮਲ ਹਨ।

ਇਨ੍ਹਾਂ ਲੋਕਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਜਿਹੇ ਸੁਨੇਹੇ ਆਏ ਹਨ। ਏਆਈਐਮਆਈਐਮ ਦੇ ਅਸਦੁਦੀਨ ਓਵੈਸੀ ਨੇ ਵੀ ਬਾਅਦ ਵਿੱਚ ਅਜਿਹੇ ਦੋਸ਼ ਲਗਾ ਕੇ ਸਰਕਾਰ ‘ਤੇ ਲਾਏ ਹਨ |

The post ਵਿਰੋਧੀ ਧਿਰ ਆਗੂਆਂ ਦੇ ਫੋਨ ਹੈਕਿੰਗ ਦੇ ਦਾਅਵੇ ਨੂੰ ਲੈ ਕੇ ਸਰਕਾਰ ‘ਤੇ ਵਰ੍ਹੇ ਰਾਹੁਲ ਗਾਂਧੀ appeared first on TheUnmute.com - Punjabi News.

Tags:
  • bjp
  • breaking-news
  • congress
  • hacking
  • hacking-claim
  • india-news
  • latest-news
  • news
  • phone-hacking
  • rahul-gandhi

ਲੁਧਿਆਣਾ ਵਿਖੇ ਭਲਕੇ ਖੁੱਲ੍ਹੀ ਬਹਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

Tuesday 31 October 2023 09:35 AM UTC+00 | Tags: bhagwant-mann breaking-news cm-bhagwant-mann ludhiana ludhiana-police news open-debate punjab-watewr-issue syl-issue

ਚੰਡੀਗੜ੍ਹ, 31 ਅਕਤੂਬਰ 2023: ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਲੋਕਾਂ ਨੂੰ 1 ਨਵੰਬਰ ਨੂੰ ਲੁਧਿਆਣਾ (Ludhiana) ਵਿਖੇ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਦਰਮਿਆਨ ਖੁੱਲ੍ਹੀ ਬਹਿਸ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਬਹਿਸ ਨੂੰ 'ਮੈਂ ਪੰਜਾਬ ਬੋਲਦਾ ਹਾਂ' ਦਾ ਨਾਂ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ.) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ 1000 ਦੇ ਕਰੀਬ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੱਦਣ ਨਾਲ ਪੁਲਿਸ ਅਤੇ ਪ੍ਰਬੰਧਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਇਸ ਖੁੱਲ੍ਹੀ ਬਹਿਸ ਵਿੱਚ ਮੁੱਖ ਮੰਤਰੀ ਅਤੇ ਸਾਰੇ ਮੰਤਰੀਆਂ ਤੋਂ ਇਲਾਵਾ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲੁਧਿਆਣਾ (Ludhiana) ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਆਡੀਟੋਰੀਅਮ ਵਿੱਚ ਇੱਕ ਹਜ਼ਾਰ ਲੋਕ ਬੈਠ ਸਕਦੇ ਹਨ ਪਰ ਕਈ ਵੀ.ਵੀ.ਆਈ.ਪੀਜ਼ ਦੀ ਮੌਜੂਦਗੀ ਕਾਰਨ ਉੱਥੇ ਸਿਰਫ਼ 800 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਸਰਕਾਰੀ ਪੱਧਰ ‘ਤੇ ਹੁਣ ਤੱਕ ਆਡੀਟੋਰੀਅਮ ‘ਚ ਸਟੇਜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਿਰਫ਼ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬਿਠਾਏ ਜਾਣ ਦੀ ਸੂਚਨਾ ਹੈ |

The post ਲੁਧਿਆਣਾ ਵਿਖੇ ਭਲਕੇ ਖੁੱਲ੍ਹੀ ਬਹਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ appeared first on TheUnmute.com - Punjabi News.

Tags:
  • bhagwant-mann
  • breaking-news
  • cm-bhagwant-mann
  • ludhiana
  • ludhiana-police
  • news
  • open-debate
  • punjab-watewr-issue
  • syl-issue

ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਉਹ ਜਾਸੂਸੀ ਦਾ ਦੋਸ਼ ਲਗਾਉਂਦੇ ਹਨ: ਅਸ਼ਵਿਨੀ ਵੈਸ਼ਨਵ

Tuesday 31 October 2023 09:48 AM UTC+00 | Tags: ashwini-vaishnav bjp bjp-government breaking-news central-government congress hacking hacking-claim india-news latest-news news phone-hacking rahul-gandhi

ਚੰਡੀਗੜ੍ਹ, 31 ਅਕਤੂਬਰ 2023: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ (Ashwini Vaishnav) ਨੇ ਮੰਗਲਵਾਰ ਨੂੰ ਵਿਰੋਧੀ ਆਗੂਆਂ ਵੱਲੋਂ ਕੇਂਦਰ ਸਰਕਾਰ ‘ਤੇ ਲਗਾਏ ਜਾਸੂਸੀ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ । ਉਨ੍ਹਾਂ ਕਿਹਾ ਹੈ ਕਿ ਜਦੋਂ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਉਹ ਜਾਸੂਸੀ ਦੇ ਦੋਸ਼ ਲਾਉਣ ਲੱਗ ਪੈਂਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ ਹਨ ਪਰ ਕੁਝ ਲੋਕਾਂ ਨੂੰ ਆਲੋਚਨਾ ਕਰਨ ਦੀ ਆਦਤ ਪੈ ਗਈ ਹੈ।

ਅਸ਼ਵਿਨੀ ਵੈਸ਼ਨਵ (Ashwini Vaishnav) ਨੇ ਕਿਹਾ ਕਿ ਐਪਲ ਨੇ 150 ਦੇਸ਼ਾਂ ‘ਚ ਅਜਿਹੇ ਸੰਦੇਸ਼ ਅਲਰਟ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਫੋਨ ਹੈਕਿੰਗ ਦਾਅਵਾ ਕਰਦੇ ਹੋਏ ਕੇਂਦਰ ਸਰਕਾਰ ‘ਤੇ ਦੋਸ਼ ਲਾਏ ਹਨ |

The post ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਉਹ ਜਾਸੂਸੀ ਦਾ ਦੋਸ਼ ਲਗਾਉਂਦੇ ਹਨ: ਅਸ਼ਵਿਨੀ ਵੈਸ਼ਨਵ appeared first on TheUnmute.com - Punjabi News.

Tags:
  • ashwini-vaishnav
  • bjp
  • bjp-government
  • breaking-news
  • central-government
  • congress
  • hacking
  • hacking-claim
  • india-news
  • latest-news
  • news
  • phone-hacking
  • rahul-gandhi

UP ਸਰਕਾਰ ਵੱਲੋਂ ਆਜ਼ਮ ਖਾਨ ਨੂੰ ਵੱਡਾ ਝਟਕਾ, ਜੌਹਰ ਟਰੱਸਟ ਤੋਂ ਵਾਪਸ ਲਈ ਜਾਵੇਗੀ ਜ਼ਮੀਨ

Tuesday 31 October 2023 10:01 AM UTC+00 | Tags: azam-khan bjp breaking-news cm-yogi-adityanath congress india-latest-news johar-trust latest-news news sp-leader-azam-khan sp-party up-government uttar-pardesh

ਚੰਡੀਗੜ੍ਹ, 31 ਅਕਤੂਬਰ 2023: ਜੇਲ੍ਹ ਵਿੱਚ ਬੰਦ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਮੌਲਾਨਾ ਮੁਹੰਮਦ ਜੌਹਰ ਟਰੱਸਟ ਨੂੰ ਸੈਕੰਡਰੀ ਸਿੱਖਿਆ ਵਿਭਾਗ ਵੱਲੋਂ ਲੀਜ਼ 'ਤੇ ਦਿੱਤੀ ਗਈ ਮੁਰਤਜ਼ਾ ਹਾਇਰ ਸੈਕੰਡਰੀ ਸਕੂਲ ਦੀ ਇਮਾਰਤ ਅਤੇ ਜ਼ਮੀਨ ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਭਾਜਪਾ ਵਿਧਾਇਕ ਦਾ ਕਹਿਣਾ ਹੈ ਕਿ ਰਾਮਪੁਰ ਸ਼ਹਿਰ ਵਿੱਚ ਸਥਿਤ ਇਹ ਜ਼ਮੀਨ 3825 ਵਰਗ ਮੀਟਰ ਦੇ ਖੇਤਰ ਵਿੱਚ ਹੈ। ਇਸ ਵਿੱਚ ਸਪਾ ਦਾ ਦਫ਼ਤਰ ਵੀ ਹੈ। ਸਰਕਲ ਰੇਟ ਅਨੁਸਾਰ ਜ਼ਮੀਨ ਦੀ ਕੀਮਤ 10 ਕਰੋੜ ਰੁਪਏ ਹੈ, ਜਦੋਂ ਕਿ ਮਾਰਕੀਟ ਰੇਟ 100 ਕਰੋੜ ਰੁਪਏ ਤੋਂ ਵੱਧ ਹੈ। ਡੀਐਮ ਰਾਮਪੁਰ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਸਰਕਾਰ ਨੇ ਇਹ ਜ਼ਮੀਨ ਸੈਕੰਡਰੀ ਸਿੱਖਿਆ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ।

The post UP ਸਰਕਾਰ ਵੱਲੋਂ ਆਜ਼ਮ ਖਾਨ ਨੂੰ ਵੱਡਾ ਝਟਕਾ, ਜੌਹਰ ਟਰੱਸਟ ਤੋਂ ਵਾਪਸ ਲਈ ਜਾਵੇਗੀ ਜ਼ਮੀਨ appeared first on TheUnmute.com - Punjabi News.

Tags:
  • azam-khan
  • bjp
  • breaking-news
  • cm-yogi-adityanath
  • congress
  • india-latest-news
  • johar-trust
  • latest-news
  • news
  • sp-leader-azam-khan
  • sp-party
  • up-government
  • uttar-pardesh

ਹੈਕਿੰਗ ਵਿਵਾਦ: ਵਿਰੋਧੀ ਧਿਰ ਦੋਸ਼ ਲਗਾਉਣ ਦੀ ਬਜਾਏ ਐਪਲ ਕੋਲ ਮਾਮਲਾ ਚੁੱਕਣ ਅਤੇ FIR ਦਰਜ ਕਰਵਾਉਣ: ਰਵੀਸ਼ੰਕਰ ਪ੍ਰਸਾਦ

Tuesday 31 October 2023 10:16 AM UTC+00 | Tags: apple bjp bnews breaking-news congress hacking hacking-controversy india-news news phone-hacking rahul-gandhi ravishankar-prasad

ਚੰਡੀਗੜ੍ਹ, 31 ਅਕਤੂਬਰ 2023: ਐਪਲ ਫੋਨਾਂ ‘ਤੇ ਹੈਕਿੰਗ (Hacking) ਅਲਰਟ ਨੂੰ ਲੈ ਕੇ ਕਈ ਵਿਰੋਧੀ ਧਿਰ ਦੇ ਆਗੂਆਂ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਜਿਸ ‘ਤੇ ਹੁਣ ਭਾਜਪਾ ਨੇ ਪਲਟਵਾਰ ਕਰਦੇ ਹੋਏ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਫਰਜ਼ੀ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਹੈ ਕਿ ਐਪਲ ਨੂੰ ਇਨ੍ਹਾਂ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਤਰਫੋਂ ਵਿਰੋਧੀ ਆਗੂਆਂ ਨੂੰ ਕਥਿਤ ਤੌਰ ‘ਤੇ ਚਿਤਾਵਨੀ ਸੰਦੇਸ਼ ਭੇਜੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ‘ਤੇ ਦੋਸ਼ ਲਗਾਉਣ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਐਪਲ ਕੋਲ ਇਹ ਮਾਮਲਾ ਉਠਾਉਣਾ ਚਾਹੀਦਾ ਹੈ ਅਤੇ ਐੱਫ.ਆਈ.ਆਰ. ਦਰਜ ਕਰਵਾਉਣੀ ਚਾਹੀਦੀ ਹੈ |

ਭਾਜਪਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਤਜ਼ਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਕੋਈ ਵੀ ਟੈਲੀਫੋਨ ਕੰਪਨੀ ਅਜਿਹਾ ਕੁਝ ਨਹੀਂ ਕਰਦੀ।’ ਵਿਰੋਧੀ ਧਿਰ ਦੇ ਆਗੂਆਂ ਦੇ ਦੋਸ਼ਾਂ ਬਾਰੇ ਜਦੋਂ ਭਾਜਪਾ ਆਗੂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ‘ਇਸ ਬਾਰੇ ਸਪੱਸ਼ਟੀਕਰਨ ਦੇਣਾ ਐਪਲ ਦਾ ਕੰਮ ਹੈ ਅਤੇ ਜੇਕਰ ਵਿਰੋਧੀ ਆਗੂਆਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਐਫਆਈਆਰ ਦਰਜ ਕਰਵਾਉਣ, ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ!’

ਜਿਕਰਯੋਗ ਹੈ ਕਿ ਕਈ ਵਿਰੋਧੀ ਧਿਰ ਦੇ ਆਗੂਆਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਐਪਲ ਤੋਂ ਇੱਕ ਸੰਦੇਸ਼ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਸਰਕਾਰੀ ਸਪਾਂਸਰਡ ਹੈਕਰ ਉਨ੍ਹਾਂ ਦੇ ਆਈਫੋਨ ਨਾਲ ਛੇੜਛਾੜ (Hacking) ਕਰ ਸਕਦੇ ਹਨ। ਵਿਰੋਧੀ ਧਿਰ ਦੇ ਆਗੂਆਂ ਨੇ ਵੀ ਆਪਣੇ ਦਾਅਵੇ ਦੇ ਸਮਰਥਨ ਵਿੱਚ ਸਕਰੀਨਸ਼ਾਟ ਸਾਂਝੇ ਕੀਤੇ ਹਨ।

The post ਹੈਕਿੰਗ ਵਿਵਾਦ: ਵਿਰੋਧੀ ਧਿਰ ਦੋਸ਼ ਲਗਾਉਣ ਦੀ ਬਜਾਏ ਐਪਲ ਕੋਲ ਮਾਮਲਾ ਚੁੱਕਣ ਅਤੇ FIR ਦਰਜ ਕਰਵਾਉਣ: ਰਵੀਸ਼ੰਕਰ ਪ੍ਰਸਾਦ appeared first on TheUnmute.com - Punjabi News.

Tags:
  • apple
  • bjp
  • bnews
  • breaking-news
  • congress
  • hacking
  • hacking-controversy
  • india-news
  • news
  • phone-hacking
  • rahul-gandhi
  • ravishankar-prasad

ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ 'ਚ ਹੋਣ ਵਾਲੇ ਵਿਸ਼ਾਲ ਵਿਰਾਟ ਭਗਤੀ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ

Tuesday 31 October 2023 12:15 PM UTC+00 | Tags: breaking-news veer-haqiqat-rai veer-haqiqat-rai-ground virat-bhakti-satsang vishwa-jagrati-mission-punjab

ਪਟਿਆਲਾ, 31 ਅਕਤੂਬਰ 2023: ਸ਼ਹਿਰ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਵਿਸ਼ਾਲ ਵਿਰਾਟ ਭਗਤੀ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਜ ਇੱਥੇ ਵਿਸ਼ਵ ਜਾਗ੍ਰਤੀ ਮਿਸ਼ਨ ਪੰਜਾਬ ਦੇ ਪ੍ਰਧਾਨ ਅਜੇ ਅਲੀਪੁਰੀਆ ਤੇ ਉਨ੍ਹਾਂ ਦੀ ਪੂਰੀ ਟੀਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਤਿਸੰਗ ਰਾਹੀ ਪਟਿਆਲਵੀ ਪ੍ਰਮਾਤਮਾ ਦੀ ਭਗਤੀ ਕਰਨਗੇ।

ਇਸ ਸਤਿਸੰਗ ਵਿੱਚ ਵਿਸ਼ੇਸ਼ ਤੌਰ ‘ਤੇ ਗੁਰੂਦੇਵ ਸ੍ਰੀ ਸੁਧਾਂਸ਼ੂ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦੇਣ ਲਈ ਪੁੱਜ ਰਹੇ ਹਨ। ਸਮਾਗਮ ਵਿੱਚ ਮੁੱਖ ਮੰਤਰੀ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹੋਰ ਉੱਚ ਪੱਧਰ ਦੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰੀ ਭਰਨਗੇ। ਉੱਥੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਵੀ ਪਹੁੰਚਣਗੀਆਂ।

ਅਜੇ ਅਲੀਪੁਰੀਆ ਨੇ ਦੱਸਿਆ ਕਿ ਵਿਰਾਟ ਭਗਤੀ ਸਤਿਸੰਗ 2 ਨਵੰਬਰ 2023 ਨੂੰ ਸ਼ਾਮ ਸਾਢੇ 4 ਤੋਂ 7 ਵਜੇ ਤੱਕ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਹੋਵੇਗਾ। ਇਸਤੋਂ ਬਾਅਦ 3 ਨਵਤਬਰ ਤੋਂ 5 ਨਵੰਬਰ ਤੱਕ ਸਵੇਰੇ ਸਾਢੇ 8 ਤੋਂ 11 ਅਤੇ ਸ਼ਾਮ ਸਾਢੇ 4 ਤੋਂ 7 ਵਜੇ ਤੱਕ ਲਗਾਤਾਰ ਚਲੇਗਾ। ਜਦੋਂ ਕਿ 5 ਨਵੰਬਰ ਨੂੰ ਦੁਪਿਹਰ ਸਵਾ 12ਵਜੇ ਮੰਤਰ ਦੀਕਸ਼ਾ ਹੋਵੇਗੀ।

ਉਨ੍ਹਾਂ ਦੱਸਿਆ ਕਿ ਵਿਸ਼ਵ ਜਾਗ੍ਰਤੀ ਮਿਸ਼ਨ ਜਿੱਥੇ ਪ੍ਰਮਾਤਮਾ ਦੇ ਭਗਤੀ ਸੰਦੇਸ਼ ਸੰਗਤਾਂ ਤੱਕ ਪਹੁੰਚਾ ਰਿਹਾ ਹੈ, ਉੱਕੇ ਵਿਸ਼ਵ ਜਾਗ੍ਰਤੀ ਮਿਸ਼ਨ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜਕੇ ਹਿੱਸਾ ਪਾਉਂਦਾ ਹੈ। ਮਿਸ਼ਨ ਦੇ ਪਟਿਆਲਾ ਪ੍ਰਧਾਨ ਅਜੇ ਕੁਮਾਰ ਅਲੀਪੁਰੀਆ ਵੱਲੋਂ ਪਟਿਆਲਾ ਵਿੱਚ ਜਿੱਥੇ ਵਾਤਾਵਰਣ ਸ਼ੁੱਧ ਰੱਖਣ ਲਈ ਲਗਾਤਾਰ ਪੌਦੇ ਲਗਾਏ ਜਾ ਰਹੇ ਹਨ, ਉੱਥੇ ਮੁਫ਼ਤ ਸਿੱਖਿਆ ਤਹਿਤ ਬਹੁਤ ਸਾਰੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਤੱਕ ਮੁਫ਼ਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਸਤੋਂ ਇਲਾਵਾ ਮਿਸ਼ਨ ਹਮੇਸ਼ਾ ਹੀ ਵੱਖ ਵੱਖ ਸਮਾਗਮਾਂ ਵਿੱਚ ਸਮਾਜ ਸੇਵਾ ਦੇ ਕੰਮ ਲਗਾਤਾਰ ਕਰ ਰਿਹਾ ਹੈ।

ਇਸ ਮੌਕੇ ਵਿਸਵ ਜਾਗ੍ਰਤੀ ਮਿਸ਼ਨ ਪੰਜਾਬ ਦੇ ਪ੍ਰਧਾਨ ਅਜੈ ਕੁਮਾਰ ਅਲੀਪੁਰੀਆ, ਮੈਡਮ ਅਨੁਰਾਧਾ ਅਲੀਪੁਰੀਆ, ਪ੍ਰਦੀਪ ਗਰਗ ਸੀਨੀਅਰ ਵਾਈਸ ਪ੍ਰੈਜੀਡੈਂਟ, ਰਵੀ ਆਨੰਦ ਜਨਰਲ ਸਕੱਤਰ ਪਟਿਆਲ, ਕੇਸੀ ਜੋਸੀ, ਸੁਨੀਲ ਗੁਪਤਾ, ਰਾਕੇਸ਼ ਗੁਪਤਾ, ਸਤੀਸ਼ ਸ਼ਰਮਾ, ਅਜੇ ਖੰਨਾ, ਕਰਨ ਧਮੀਜਾ, ਅਜੇ ਗੁਪਤਾ, ਸ਼ਮੇਦਰ ਮਹਿਤਾ, ਜੇਕੇ ਕਲਿਆਣ, ਜੀਕੇ ਵਰਮਾ, ਅਨਿਲ ਠਾਕੁਰ, ਵਿਨੋਦ ਮਿੱਤਲ, ਸੁਭਾਸ਼ ਗਰਗ, ਨੀਲਮ ਖੰਨਾ, ਸੁਖਬੀਰ ਕਪੂਰ, ਨੀਲਮ ਧਮੀਜਾ, ਸ਼ਵਿੰਦਰ ਗੋਇਲ, ਹੇਮੰਤ ਗੁਪਤਾ, ਸੰਜੇ ਬਾਂਸਲ, ਐਸਕੇ ਕੁਕਰੇਜਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।

ਵਿਸ਼ਵ ਜਾਗ੍ਰਤੀ ਮਿਸ਼ਨ ਦੀ ਟੀਮ ਨੇ ਅੱਜ ਇਸ ਸਮਾਗਮ ਲਈ ਐੱਸ.ਐੱਸ.ਪੀ. ਪਟਿਆਲਾ ਵਰੂਣ ਸ਼ਰਮਾ, ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਤੇ ਹੋਰ ਅਧਿਕਾਰੀਆਂ ਨੂੰ ਸੱਦਾ ਪੱਤਰ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਜੇ ਅਲੀਪੁਰੀਆ ਨੇ ਆਖਿਆ ਕਿ ਪਟਿਆਲਵੀਆਂ ਨੂੰ ਵੱਧ ਚੜਕੇ ਵਿਰਾਟ ਭਗਤੀ ਸਤਿਸੰਗ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਰਮ ਪੂਜ ਗੁਰੂਦੇਵ ਸ੍ਰੀ ਸੁਧਾਂਸ਼ੂ ਜੀ ਮਹਾਰਾਜ ਲੋਕਾਂ ਨੂੰ ਉਚ ਨੀਚ, ਜਾਤ ਪਾਤ ਤੋਂ ਉਪਰ ਉਠਕੇ ਸਰਬਤ ਦੇ ਭਲੇ ਦਾ ਉਪਦੇਸ਼ ਦਿੰਦੇ ਹਨ।

The post ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ‘ਚ ਹੋਣ ਵਾਲੇ ਵਿਸ਼ਾਲ ਵਿਰਾਟ ਭਗਤੀ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ appeared first on TheUnmute.com - Punjabi News.

Tags:
  • breaking-news
  • veer-haqiqat-rai
  • veer-haqiqat-rai-ground
  • virat-bhakti-satsang
  • vishwa-jagrati-mission-punjab

ਸਰਕਾਰੀ ਕਾਲਜ ਡੇਰਾਬੱਸੀ ਵਿਖੇ NSS ਯੂਨਿਟ ਵੱਲੋਂ ਮਨਾਇਆ ਰਾਸ਼ਟਰੀ ਏਕਤਾ ਦਿਵਸ

Tuesday 31 October 2023 12:25 PM UTC+00 | Tags: breaking-news derabassi government-college-derabassi latest-news national-unity national-unity-day news nss-unit punjab-news the-unmute-breaking-news the-unmute-punjab

ਐੱਸ.ਏ.ਐੱਸ.ਨਗਰ, 31 ਅਕਤੂਬਰ 2023: ਅੱਜ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਐਨ.ਐਸ.ਐਸ. ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਅਗਵਾਈ ਹੇਠ ਰਾਸ਼ਟਰੀ ਏਕਤਾ ਦਿਵਸ (National Unity Day) ਮਨਾਇਆ ਗਿਆ। ਇਸ ਮੌਕੇ ਪ੍ਰੋ. ਸੁਨੀਲ ਕੁਮਾਰ ਦੁਆਰਾ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਾਰੇ ਦੱਸਦੇ ਹੋਏ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਅਤੇ ਉਹਨਾਂ ਦੁਆਰਾ ਦੇਸ਼ ਨੂੰ ਇੱਕ ਕਰਨ ਵਿੱਚ ਦਿੱਤੇ ਯੋਗਦਾਨ ਬਾਰੇ ਦੱਸਿਆ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਨਾਲ ਸਬੰਧਿਤ ਸਰਦਾਰ ਵੱਲਭ ਭਾਈ ਪਟੇਲ ਦੇ ਬਾਰੇ ਇੱਕ ਡਾਕੂਮੈਂਟਰੀ ਦਿਖਾਈ ਗਈ।

ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੁਆਰਾ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਾਰੇ ਦੱਸਦੇ ਹੋਏ ਉਹਨਾਂ ਨੂੰ ਦੇਸ ਦੀ ਤਰੱਕੀ ਲਈ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਏਕਤਾ ਨਾਲ ਸਬੰਧਿਤ ਸਹੁੰ ਚੁੱਕੀ ਗਈ ਅਤੇ ਵਿਦਿਆਰਥੀਆਂ ਵੱਲੋਂ ਹੱਥਾਂ ਵਿੱਚ ਹੱਥ ਫੜ ਕੇ ਇੱਕ ਮਨੁੱਖੀ ਚੇਨ ਬਣਾ ਕੇ ‘ਰਨ ਫਾਰ ਯੂਨਿਟੀ’ ਵੀ ਕੀਤੀ ਗਈ। ਰਾਸ਼ਟਰੀ ਏਕਤਾ ਦਿਵਸ (National Unity Day) ਦੇ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਐਨ.ਐਸ.ਐਸ. ਕੰਨਵੀਨਰ ਡਾ.ਅਮਰਜੀਤ ਕੌਰ ,ਪ੍ਰੋ. ਬਲਜਿੰਦਰ ਸਿੰਘ,ਪ੍ਰੋ. ਕਿਰਨਪ੍ਰੀਤ , ਪ੍ਰੋ. ਬੋਮਿੰਦਰ ਕੌਰ ਅਤੇ 50 ਐਨ.ਐਸ.ਐਸ. ਵਲੰਟੀਅਰ ਵੀ ਸ਼ਾਮਿਲ ਸਨ ।

The post ਸਰਕਾਰੀ ਕਾਲਜ ਡੇਰਾਬੱਸੀ ਵਿਖੇ NSS ਯੂਨਿਟ ਵੱਲੋਂ ਮਨਾਇਆ ਰਾਸ਼ਟਰੀ ਏਕਤਾ ਦਿਵਸ appeared first on TheUnmute.com - Punjabi News.

Tags:
  • breaking-news
  • derabassi
  • government-college-derabassi
  • latest-news
  • national-unity
  • national-unity-day
  • news
  • nss-unit
  • punjab-news
  • the-unmute-breaking-news
  • the-unmute-punjab

ਐੱਸ.ਏ.ਐੱਸ. ਨਗਰ, 31 ਅਕਤੂਬਰ 2023: ਅੱਜ ਸਰਕਾਰੀ ਕਾਲਜ ਡੇਰਾਬੱਸੀ (Derabassi) ਵਿਖੇ ਪ੍ਰਿੰਸੀਪਲ ਡਾ. ਸੁਜਾਤਾ ਕੌਸਲ ਦੀ ਯੋਗ ਅਗਵਾਈ ਹੇਠ ਸਵੀਪ ਮੁਹਿੰਮ ਤਹਿਤ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆ ਦਾ ਅਯੋਜਨ ਕਰਵਾਇਆ ਗਿਆ।

ਇਹਨਾਂ ਮੁਕਾਬਲਿਆ ਦੌਰਾਨ ਵਿਦਿਆਰਥੀਆਂ ਨੇ ਵੋਟ ਬਣਾਉਣ ਅਤੇ ਮਤਦਾਤਾ ਜਾਗਰੂਕਤਾ ਵਿਸ਼ਿਆਂ ਅਧਾਰਿਤ ਪੋਸਟਰ ਅਤੇ ਸਲੋਗਨਾ ਬਣਾ ਲੋਕਤੰਤਰ ਦਾ ਅਹਿਮ ਭਾਗ ਚੋਣਾਂ ਵਿੱਚ ਸਮੂਲਿਅਤ ਕਰਨ ਦਾ ਸੰਦੇਸ਼ ਦਿੱਤਾ । ਇਹ ਮੁਕਾਬਲੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ , ਉਪ ਮੰਡਲ ਮੈਜਿਸਟਰੇਟ ਡੇਰਾਬੱਸੀ (Derabassi) ਅਤੇ ਚੋਣ ਤਹਿਸੀਲਦਾਰ ਐਸ. ਏ.ਐਸ. ਨਗਰ ਦੇ ਨਿਰਦੇਸ਼ਾ ਤਹਿਤ 27/10/2023 ਤੋਂ ਸੁਰੂ ਹੋਈ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਨੂੰ ਧਿਆਨ ਦੇ ਵਿੱਚ ਰੱਖਦਿਆ ਕਰਵਾਏ ਗਏ।

ਇਸ ਦੌਰਾਨ ਪ੍ਰਿੰਸੀਪਲ ਡਾ. ਸੁਜਾਤਾ ਕੌਸਲ ਨੇ ਮੁਕਾਬਲਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆ ਦੀ ਕਲਾਤਮਕ ਰਚਨਾਵਾ ਦੀ ਤਾਰਿਫ ਕੀਤੀ ਅਤੇ ਵਿਦਿਆਰਥੀਆ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਸਵੀਪ ਕੰਨਵੀਨਰ ਪ੍ਰੋ. ਰਾਜਬੀਰ ਕੌਰ, ਪ੍ਰੋ. ਨਵਜੋਤ ਕੌਰ ,ਪ੍ਰੋ. ਪ੍ਰਭਜੋਤ ਕੌਰ , ਪ੍ਰੋ. ਕਿਰਨਪ੍ਰੀਤ ਅਤੇ ਪ੍ਰੋ. ਸੁਨੀਲ ਕੁਮਾਰ ਵੀ ਮੌਜੂਦ ਸਨ।

The post ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਵੀਪ ਮੁਹਿੰਮ ਤਹਿਤ ਕਰਵਾਏ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ appeared first on TheUnmute.com - Punjabi News.

Tags:
  • breaking-news
  • derabassi
  • government-college-derabassi
  • news
  • sweep-campaign

ਐਸ.ਏ.ਐਸ.ਨਗਰ, 31 ਅਕਤੂਬਰ 2023: ਸਰਕਾਰੀ ਕਾਲਜ ਡੇਰਾਬੱਸੀ ਵਿਖੇ ਅੱਜ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਸਰਪ੍ਰਸਤੀ ਹੇਠ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ‘ਮਹਿੰਦੀ (Mehndi) ਲਗਾਉਣ’ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਕੁੱਲ 18 ਵਿਦਿਆਰਥਣਾ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਦਿਆਰਥਣਾਂ ਨੇ ਵੱਖਰੇ ਵੱਖਰੇ ਅਤੇ ਕਈ ਤਰਾਂ ਦੇ ਨਮੂਨਿਆਂ ਦੀ ਮਹਿੰਦੀ ਲਗਾਈ।

ਇਸ ਮਹਿੰਦੀ (Mehndi) ਮੁਕਾਬਲੇ ਦੀ ਜੱਜਮੈਂਟ ਡਾ. ਨਵਦੀਪ ਕਹੋਲ, ਪ੍ਰੋ. ਨਵਜੋਤ ਕੌਰ ਅਤੇ ਪ੍ਰੋ. ਕਿਰਪ੍ਰੀਤ ਕੌਰ ਨੇ ਕੀਤੀ। ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿਚੋਂ ਬੀਕਾਮ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਨੰਦਨੀ ਨੇ ਪਹਿਲਾ ਬੀਏ ਸਮੈਸਟਰ ਤੀਜਾ ਦੀ ਵਿਦਿਆਰਥਣ ਸਤਵਿੰਦਰ ਕੌਰ ਨੇ ਦੂਜਾ ਅਤੇ ਬੀਕਾਮ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਰਵੀਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਕਲਾ ਅਤੇ ਹੁਨਰ ਦੀ ਪ੍ਰਸੰਸਾ ਕਰਦਿਆਂ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸਦੇ ਨਾਲ ਹੀ ਬੀਕਾਮ ਸਮੈਸਟਰ ਪਹਿਲਾ ਦੀ ਵਿਦਿਆਰਥਣ ਨੀਲੂ ਨੂੰ ਉਤਸ਼ਾਹਿਤ ਕਰਨ ਹਿਤ ਵਿਸ਼ੇਸ਼ ਇਨਾਮ ਦਿੱਤਾ ਗਿਆ। ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਜੀ ਵੱਲੋਂ ਇਨਾਮ ਵੀ ਦਿੱਤੇ ਗਏ। ਇਸ ਮੁਕਾਬਲੇ ਦਾ ਆਯੋਜਨ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਆਮੀ ਭੱਲਾ ਅਤੇ ਪ੍ਰੋ. ਸੁਮਿਤਾ ਕਟੋਚ ਜੀ ਦੇ ਯਤਨਾਂ ਨਾਲ ਕਰਵਾਇਆ ਗਿਆ।

The post ਸਰਕਾਰੀ ਕਾਲਜ ਡੇਰਾਬੱਸੀ ਵਿਖੇ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਕਰਵਾਇਆ ‘ਮਹਿੰਦੀ ਲਗਾਉਣ’ ਦਾ ਮੁਕਾਬਲਾ appeared first on TheUnmute.com - Punjabi News.

Tags:
  • breaking-news
  • home-science-department
  • mehndi
  • mhendi
  • news

ਚੋਣ ਕਮਿਸ਼ਨ ਵੱਲੋਂ 8 ਸੂਬਿਆਂ ਤੇ ਯੂ.ਟੀਜ਼ ਦੇ ਸੀ.ਈ.ਓ ਤੇ ਪੁਲਿਸ ਨੋਡਲ ਅਫਸਰਾਂ ਨਾਲ ਬੈਠਕ

Tuesday 31 October 2023 12:44 PM UTC+00 | Tags: breaking-news eci general-election lok-sabha-election lok-sabha-election-2024 news

ਚੰਡੀਗੜ੍ਹ, 31 ਅਕਤੂਬਰ 2023: ਭਾਰਤੀ ਚੋਣ ਕਮਿਸ਼ਨ (Election Commission) ਦੀ ਇਕ ਟੀਮ ਨੇ 8 ਸੂਬਿਆਂ ਤੇ ਯੂ.ਟੀਜ਼ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓਜ਼) ਤੇ ਰਾਜ ਪੁਲਿਸ ਨੋਡਲ ਅਫਸਰਾਂ (ਐਸ.ਪੀ.ਐਨ.ਓਜ਼) ਨਾਲ ਅਗਾਮੀ ਲੋਕ ਸਭਾ ਚੋਣਾਂ- 2024 ਦੀਆਂ ਤਿਆਰੀਆਂ ਬਾਬਤ ਚੰਡੀਗੜ੍ਹ ਵਿਖੇ ਇਕ ਰੋਜ਼ਾ ਕਾਨਫਰੰਸ ਕਮ ਸਮੀਖਿਆ ਬੈਠਕ ਕੀਤੀ।

ਚੋਣ ਕਮਿਸ਼ਨ (Election Commission) ਦੀ ਟੀਮ ਵਿਚ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਧਰਮੇਂਦਰ ਸ਼ਰਮਾ ਤੇ ਨੀਤੇਸ਼ ਕੁਮਾਰ ਵਿਆਸ, ਡਿਪਟੀ ਚੋਣ ਕਮਿਸ਼ਨਰ ਮਨੋਜ ਕੁਮਾਰ ਸਾਹੂ, ਸੀਨੀਅਰ ਪ੍ਰਿੰਸੀਪਲ ਸਕੱਤਰ ਐਨ.ਐਨ. ਬੁਟਾਲੀਆ, ਡਾਇਰੈਕਟਰ ਅਸ਼ੋਕ ਕੁਮਾਰ ਤੇ ਪੰਕਜ ਸ਼੍ਰੀਵਾਸਤਵਾ ਸ਼ਾਮਲ ਸਨ।

ਇਸ ਬੈਠਕ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਲੱਦਾਖ ਦੇ ਮੁੱਖ ਚੋਣ ਅਫ਼ਸਰਾਂ ਅਤੇ ਰਾਜ ਪੁਲਿਸ ਨੋਡਲ ਅਫਸਰਾਂ ਨੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਬਤ ਵਿਸਥਾਰਪੂਰਵਕ ਪੇਸ਼ਕਾਰੀਆਂ ਦਿੱਤੀਆਂ। ਬੈਠਕ ਵਿੱਚ ਚੋਣ ਕਮਿਸ਼ਨ ਦੀ ਟੀਮ ਨੂੰ ਸੂਬਿਆਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ, ਵੋਟਰਾਂ ਅਤੇ ਪੋਲਿੰਗ ਸਟੇਸ਼ਨਾਂ ਦੇ ਵੇਰਵਿਆਂ ਅਤੇ ਆਗਾਮੀ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਤਿਆਰੀਆਂ ਤੋਂ ਜਾਣੂ ਕਰਵਾਇਆ ਗਿਆ।

ਭਾਰਤੀ ਚੋਣ ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਅਤੇ ਰਾਜ ਪੁਲਿਸ ਨੋਡਲ ਅਫਸਰਾਂ ਨੂੰ ਤਰੁੱਟੀ ਰਹਿਤ ਵੋਟਰ ਸੂਚੀ ਨੂੰ ਯਕੀਨੀ ਬਣਾਉਣ, ਐਸ.ਐਸ.ਆਰ. (ਵਿਸ਼ੇਸ਼ ਸੰਖੇਪ ਸੋਧ 2024) ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ, ਵੋਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਵੱਖ-ਵੱਖ ਸੂਚਕਾਂਕ ਵਿੱਚ ਸੁਧਾਰ ਕਰਨ, ਸਾਰੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਮ੍ਰਿਤਕ ਤੇ ਡੁਪਲੀਕੇਟ ਵੋਟਰਾਂ ਦੀ ਵੋਟ ਕੱਟਣ ਅਤੇ ਚੋਣਾ ਬਾਬਤ ਲੌਜਿਸਟਿਕ ਜ਼ਰੂਰਤ ਸਬੰਧੀ ਤਿਆਰੀਆਂ ਲਈ ਸੁਝਾਅ ਅਤੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ ਸਮੀਖਿਆ ਬੈਠਕ ਦੌਰਾਨ ਵੋਟਰਾਂ ਦੀ ਗਿਣਤੀ, ਵੱਖ-ਵੱਖ ਆਈ.ਟੀ. ਐਪਲੀਕੇਸ਼ਨਾਂ ਦੀ ਸਮੀਖਿਆ, ਖਰਚਾ ਪ੍ਰਬੰਧਨ ਅਤੇ ਜ਼ਬਤੀ, ਵੱਖ-ਵੱਖ ਚੋਣਾਂ ਨਾਲ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਦਾ ਵੀ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ।

The post ਚੋਣ ਕਮਿਸ਼ਨ ਵੱਲੋਂ 8 ਸੂਬਿਆਂ ਤੇ ਯੂ.ਟੀਜ਼ ਦੇ ਸੀ.ਈ.ਓ ਤੇ ਪੁਲਿਸ ਨੋਡਲ ਅਫਸਰਾਂ ਨਾਲ ਬੈਠਕ appeared first on TheUnmute.com - Punjabi News.

Tags:
  • breaking-news
  • eci
  • general-election
  • lok-sabha-election
  • lok-sabha-election-2024
  • news

PAK vs BAN: ਬੰਗਲਾਦੇਸ਼ ਦੀ ਟੀਮ ਨੇ ਪਾਕਿਸਤਾਨ ਨੂੰ 205 ਦੌੜਾਂ ਦਾ ਦਿੱਤਾ ਟੀਚਾ

Tuesday 31 October 2023 12:55 PM UTC+00 | Tags: bangladesh breaking-news icc-cricket-world-cup-2023 news pakistan pak-vs-ban sports-update world-cup-2023

ਚੰਡੀਗੜ੍ਹ, 31 ਅਕਤੂਬਰ 2023: ਵਿਸ਼ਵ ਕੱਪ ਦੇ 31ਵੇਂ ਮੈਚ ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ (Pakistan) ਨੂੰ 205 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਪਾਕਿਸਤਾਨ ਨੇ 3 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 6 ਦੌੜਾਂ ਬਣਾ ਲਈਆਂ ਹਨ। ਫਖਰ ਜ਼ਮਾਨ ਅਤੇ ਅਬਦੁੱਲਾ ਸ਼ਫੀਕ ਕਰੀਜ਼ ‘ਤੇ ਹਨ।

ਪਾਕਿਸਤਾਨੀ ਟੀਮ ਨੇ ਸਲਾਮੀ ਜੋੜੀ ‘ਚ ਬਦਲਾਅ ਕੀਤਾ ਹੈ। ਇਸ ਵਾਰ ਇਮਾਮ ਉਲ ਹੱਕ ਦੀ ਜਗ੍ਹਾ ਫਖਰ ਜ਼ਮਾਨ ਖੇਡਣ ਆਏ ਹਨ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 45.1 ਓਵਰਾਂ ‘ਚ 204 ਦੌੜਾਂ ‘ਤੇ ਆਲ ਆਊਟ ਹੋ ਗਈ। ਮਹਿਮੂਦੁੱਲਾ ਰਿਆਦ ਨੇ 70 ਗੇਂਦਾਂ ‘ਤੇ 56 ਦੌੜਾਂ ਬਣਾਈਆਂ। ਲਿਟਨ ਦਾਸ ਨੇ 64 ਗੇਂਦਾਂ ‘ਤੇ 45 ਦੌੜਾਂ ਅਤੇ ਕਪਤਾਨ ਸ਼ਾਕਿਬ ਅਲ ਹਸਨ ਨੇ 64 ਗੇਂਦਾਂ ‘ਤੇ 43 ਦੌੜਾਂ ਬਣਾਈਆਂ।

ਪਾਕਿਸਤਾਨ (Pakistan) ਲਈ ਸ਼ਾਹੀਨ ਸ਼ਾਹ ਅਫਰੀਦੀ ਅਤੇ ਵਸੀਮ ਜੂਨੀਅਰ ਨੇ 3-3 ਵਿਕਟਾਂ ਲਈਆਂ। ਹਰਿਸ ਰਾਊਫ ਨੇ 2 ਵਿਕਟਾਂ ਹਾਸਲ ਕੀਤੀਆਂ। ਇਫਤਿਖਾਰ ਅਹਿਮਦ ਅਤੇ ਉਸਾਮਾ ਮੀਰ ਨੂੰ ਇਕ-ਇਕ ਵਿਕਟ ਮਿਲੀ।

The post PAK vs BAN: ਬੰਗਲਾਦੇਸ਼ ਦੀ ਟੀਮ ਨੇ ਪਾਕਿਸਤਾਨ ਨੂੰ 205 ਦੌੜਾਂ ਦਾ ਦਿੱਤਾ ਟੀਚਾ appeared first on TheUnmute.com - Punjabi News.

Tags:
  • bangladesh
  • breaking-news
  • icc-cricket-world-cup-2023
  • news
  • pakistan
  • pak-vs-ban
  • sports-update
  • world-cup-2023

ਐੱਸ.ਏ.ਐੱਸ. ਨਗਰ, 31 ਅਕਤੂਬਰ 2023: "ਪੰਜਾਬ ਅਗੇਂਸਟ ਡਰਗ ਅਡਿਕਸ਼ਨ" ਕੈਂਪੇਨ ਦੀ ਸਮਾਪਤੀ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (SAS Nagar) ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3 ਬੀ 1, ਸੈਕਟਰ—60, ਮੋਹਾਲੀ ਵਿਖੇ ਪੁਲਿਸ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਾਕਾਥਾਨ ਕਰਵਾਇਆ ਗਿਆ।

ਇਸ ਮੌਕੇ ਤੇ ਸਕੂਲ ਵਿਖੇ ਲੀਗਲ ਅਵੇਅਰਨੈਸ ਪ੍ਰੋਗਰਾਮ ਕਰਵਾਇਆ , ਜਿਸ ਵਿਚ ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਕੂਲ ਵਿਚ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ।

ਬਲਜਿੰਦਰ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (SAS Nagar) ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਨਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਕਤੂਬਰ, 2023 ਦੌਰਾਨ ਚਲਾਈ ਗਈ ਕੈਂਪੇਨ ਦਾ ਮੁੱਖ ਮੰਤਵ ਰਾਜ ਦੇ ਲੋਕਾਂ ਵਿਚ ਇਹ ਸੰਦੇਸ਼ ਪਹੁੰਚਾਉਣਾ ਸੀ ਕਿ ਕਾਨੂੰਨੀ ਸੇਵਾਵਾਂ ਅਥਾਰਟੀਆਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਨਾਲ ਖੜੀਆਂ ਹਨ।

ਕੈਂਪੇਨ ਦੌਰਾਨ ਨਸ਼ਿਆਂ ਦੇ ਆਦੀ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੌਂਸਲਿੰਗ ਸੈਸ਼ਨਾਂ ਦਾ ਪ੍ਰਬੰਧ ਕੀਤਾ ਗਿਆ। ਪੂਰੇ ਮਹੀਨੇ ਦੌਰਾਨ 332 ਨਸ਼ਾ ਪੀੜ੍ਹਤ ਵਿਅਕਤੀ ਜਿਲ੍ਹਾ ਨਸ਼ਾ ਛੁਡਾਊ ਹਸਪਤਾਲ ਵਿਚ ਇਲਾਜ ਲਈ ਆਏ ਜਿਨਾਂ ਵਿਚੋਂ 20 ਵਿਅਕਤੀਆਂ ਨੂੰ ਹਸਪਤਾਲ ਵਿਖੇ ਦਾਖਲ ਕੀਤਾ ਗਿਆ। ਇਸ ਤੋਂ ਇਲਾਵਾ 25 ਸਕੂਲਾਂ ਅਤੇ 2 ਕਾਲਜਾਂ ਵਿਚ ਅਵੇਅਰਨੈਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ।

The post ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3 ਬੀ 1 ਵਿਖੇ ਕੀਤਾ ਵਾਕਾਥਾਨ appeared first on TheUnmute.com - Punjabi News.

Tags:
  • breaking-news
  • district-legal-services-authority
  • government
  • news
  • sas-nagar

ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ

Tuesday 31 October 2023 01:15 PM UTC+00 | Tags: aam-aadmi-party breaking-news cm-bhagwant-mann latest-news mohali news pakka-morcha punjab punjab-government punjabi-news the-unmute-breaking-news

ਚੰਡੀਗੜ੍ਹ/ਐਸ.ਏ.ਐਸ.ਨਗਰ, 31 ਅਕਤੂਬਰ 2023: 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਤ ਵਜੋਂ ਅੱਜ ਉਨ੍ਹਾਂ ਨੂੰ ਮਿਲਣ ਆਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਮੋਹਾਲੀ (Mohali) ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ (ਪੁਰਾਣੇ ਡੀ.ਸੀ. ਦਫ਼ਤਰ, ਫੇਜ਼ 1, ਮੋਹਾਲੀ) ਦੇ ਬਾਹਰ 195 ਦਿਨਾਂ ਤੋਂ ਚੱਲੇ ਆ ਰਹੇ ਧਰਨੇ ਦੇ ਆਗੂਆਂ ਨੇ ਮੰਤਰੀ ਬਲਕਾਰ ਸਿੰਘ ਨੂੰ ਇਸ ਮੁੱਦੇ ‘ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਤੈਅ ਕਰਨ ਲਈ ਮੰਗ ਪੱਤਰ ਸੌਂਪਿਆ। .

ਮੰਤਰੀ ਬਲਕਾਰ ਸਿੰਘ ਨੇ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਸਮੇਤ ਮੋਰਚੇ ਦੇ ਆਗੂਆਂ ਨੂੰ ਉਨ੍ਹਾਂ ਦੇ ਮੰਗ ਪੱਤਰ 'ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮਾਮਲਿਆਂ ਚ ਮੈਰਿਟ ਦੇ ਆਧਾਰ 'ਤੇ ਇਨਸਾਫ਼ ਦੇਣ ਦਾ ਭਰੋਸਾ ਦੇਣ ਲਈ ਕਿਹਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਇਹ ਮੰਗ ਪੱਤਰ 12 ਮੰਗਾਂ ‘ਤੇ ਆਧਾਰਿਤ ਹੈ, ਜਿਸ ‘ਤੇ ਜਲਦ ਹੀ ਪੱਕਾ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਦ੍ਰਿੜ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਬਹੁਤ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਡੇਢ ਸਾਲ ਦੇ ਕਾਰਜਕਾਲ ਵਿੱਚ ਮੈਰਿਟ ਦੇ ਆਧਾਰ ‘ਤੇ ਲਗਭਗ 40,000 ਨੌਕਰੀਆਂ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਰਾਖਵਾਂਕਰਣ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਦੇ ਨਾਲ ਨਾਲ ਭਵਿੱਖ ਵਿੱਚ ਅਜਿਹੀ ਮੁਸ਼ਿਕਲ ਨਾ ਬਣੇ, ਇਸ ਲਈ ਵੀ ਸਥਾਈ ਹੱਲ ਲੱਭਣ ਦਾ ਭਰੋਸਾ ਦਿੱਤਾ।

The post ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ‘ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ’ ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • mohali
  • news
  • pakka-morcha
  • punjab
  • punjab-government
  • punjabi-news
  • the-unmute-breaking-news

ਨਵੀਂ ਦਿੱਲੀ, 31 ਅਕਤੂਬਰ 2023 (ਦਵਿੰਦਰ ਸਿੰਘ) : ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਹਰਮਿੰਦਰ ਸਾਹਿਬ ਦੇ ਵਿਰਾਸਤੀ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਸਾਫ਼-ਸਫ਼ਾਈ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਸਾਹਨੀ ਨੇ ਕਿਹਾ ਕਿ 40,000 ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਪ੍ਰਣ ਲੈਣ ਲਈ ਸ੍ਰੀ ਦਰਬਾਰ ਸਾਹਿਬ (Sri Darbar Sahib) ਦੀ ਹਾਲ ਹੀ ਵਿੱਚ ਆਪਣੀ ਫੇਰੀ ਦੌਰਾਨ ਉਨ੍ਹਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਸ੍ਰੀ ਹਰਮਿੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਹੀਂ ਕੀਤੀ ਗਈ ਅਤੇ ਹੈਰੀਟੇਜ ਵਾਕ ਵਾਲੀ ਸੜਕ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।

ਸਾਹਨੀ ਨੇ ਦੱਸਿਆ ਕਿ ਉਹ ਇੱਕ ਰੋਡ ਸਵੀਪਰ ਮਸ਼ੀਨ ਵਾਲਾ ਟਰੱਕ ਮੁਹੱਈਆ ਕਰਵਾਉਣਗੇ ਜੋ ਵਿਰਾਸਤੀ ਗਲੀ ਦੀ ਵਾਰ-ਵਾਰ ਚੰਗੀ ਤਰਾਂ ਸਫ਼ਾਈ ਕਰੇਗਾ। ਇਸ ਦੇ ਨਾਲ ਹੀ ਉਹ ਗਲੀ ਦੇ ਸੁੰਦਰੀਕਰਨ ਲਈ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕਰਨਗੇ, ਜਿਸ ਵਿੱਚ ਵਧੀਆ ਰੋਸ਼ਨੀ, ਲੇਨ ਦੇ ਦੋਵੇਂ ਪਾਸੇ ਹਰਿਆਲੀ ਅਤੇ ਅਪਾਹਜ ਲੋਕਾਂ ਲਈ ਸੁਚਾਰੂ ਆਵਾਜਾਈ ਵਾਸਤੇ ਸਹੂਲਤਾਂ ਸ਼ਾਮਲ ਹਨ।

ਸਾਹਨੀ ਨੇ ਕਿਹਾ ਕਿ ਲੋਕ ਨੁਮਾਇੰਦੇ ਹੋਣ ਦੇ ਨਾਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਸਾਂਭ ਸੰਭਾਲ ਅਤੇ ਸੁੰਦਰੀਕਰਨ ਨੂੰ ਯਕੀਨੀ ਬਣਾਈਏ ਕਿਉਂਕਿ ਦਰਬਾਰ ਸਾਹਿਬ (Sri Darbar Sahib) ਸਿਰਫ਼ ਪੰਜਾਬ ਦੀ ਵਿਰਾਸਤ ਹੀ ਨਹੀਂ ਹੈ, ਸਗੋਂ ਇਹ ਇੱਕ ਵਿਸ਼ਵ ਵਿਰਾਸਤੀ ਸਥਾਨ ਹੈ ਜੋ ਕਿ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। "ਸਾਡੀ ਵਿਰਾਸਤ ਨੂੰ ਸੰਭਾਲਣਾ ਸਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਪੰਨਿਆਂ ਦੀ ਰਾਖੀ ਕਰਨ ਦੇ ਬਰਾਬਰ ਹੈ। ਸਾਹਨੀ ਨੇ ਕਿਹਾ ਕਿ ਮੈਂ ਸਿੱਖ ਵਿਰਸੇ ਦੇ ਖਜ਼ਾਨੇ ਨੂੰ ਸੰਭਾਲਣ ਲਈ ਵਚਨਬੱਧ ਹਾਂ।

The post MP ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਸ਼ਹਿਰ ਦੇ ਸੁੰਦਰੀਕਰਨ ਲਈ 1 ਕਰੋੜ ਰੁਪਏ ਦੇਣ ਦਾ ਐਲਾਨ appeared first on TheUnmute.com - Punjabi News.

Tags:
  • amritsar
  • breaking-news
  • mp-vikramjit-singh-sahney
  • news
  • sri-darbar-sahib

ਚੰਡੀਗੜ੍ਹ, 31 ਅਕਤੂਬਰ 2023: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਬਹਿਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

ਮੰਗਲਵਾਰ ਨੂੰ ਪਾਰਟੀ (Aam Aadmi Party) ਹੈਡਕੁਆਰਟਰ ਤੋਂ ਬੁਲਾਰੇ ਗੋਵਿੰਦਰ ਮਿੱਤਲ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਪ੍ਰੈੱਸ ਕਾਨਫਰੰਸ ਕਰਕੇ ਇਸ ਚਰਚਾ ਤੋਂ ਪਿੱਛੇ ਹਟਣ ਦਾ ਬਹਾਨਾ ਬਣਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਬਹਿਸ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਕੇਂਦਰਿਤ ਹੋਵੇਗੀ ਜਿਵੇਂ ਕਿ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਜ਼ਿਕਰ ਕੀਤਾ ਹੈ। ਭਗਵੰਤ ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਹਿਸ ਲਈ ਸਾਂਝੇ ਮੰਚ ‘ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਲੁੱਟਣ ਵਾਲੇ ਸਾਰੇ ਭ੍ਰਿਸ਼ਟਾਚਾਰੀਆਂ ਦਾ ਪਰਦਾਫਾਸ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਹਿਸ ਟੋਲ ਪਲਾਜ਼ਿਆਂ, ਨੌਜਵਾਨਾਂ, ਕਿਸਾਨਾਂ, ਖੇਤੀਬਾੜੀ, ਵਪਾਰੀਆਂ, ਪੰਜਾਬ ਦੇ ਪਾਣੀਆਂ ਅਤੇ ਗੁਰੂ ਸਾਹਿਬ ਦੀ ਬਾਣੀ ‘ਤੇ ਕੇਂਦਰਿਤ ਹੋਵੇਗੀ।

The post ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ 1 ਨਵੰਬਰ ਨੂੰ ਬਹਿਸ ‘ਚ ਹਿੱਸਾ ਲੈਣ ਦੀ ਅਪੀਲ appeared first on TheUnmute.com - Punjabi News.

Tags:
  • breaking-news

ਰਾਜਾ ਵੜਿੰਗ ਦੇ ਕਮਲਨਾਥ ਬਾਰੇ ਦਿੱਤੇ ਬਿਆਨ 'ਤੇ SGPC ਤੇ ਅਕਾਲੀ ਦਲ ਨੇ ਜਤਾਇਆ ਵਿਰੋਧ

Tuesday 31 October 2023 01:44 PM UTC+00 | Tags: akali-dal breaking-news congress kamal-nath news punjab-news raja-warring

ਚੰਡੀਗੜ੍ਹ, 31 ਅਕਤੂਬਰ 2023: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਦੇ ਕਮਲਨਾਥ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦ ‘ਚ ਘਿਰ ਗਏ ਹਨ । ਉਨ੍ਹਾਂ ਦੇ ਇਸ ਬਿਆਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਰਅਸਲ, ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਮਲਨਾਥ ਸਿੰਘ ਨੇ ਸਿੱਖਾਂ ‘ਤੇ ਤਸ਼ੱਦਦ ਕੀਤਾ ਹੈ। ਮੇਰੀ ਉਮਰ 44 ਸਾਲ ਹੈ। ਮੈਂ ਕੈਬਨਿਟ ਮੰਤਰੀ ਵੀ ਰਿਹਾ ਹਾਂ, ਅੱਜ ਤੱਕ ਮੈਂ ਨਾ ਤਾਂ ਇਹ ਸੁਣਿਆ ਹੈ ਅਤੇ ਨਾ ਹੀ ਦੇਖਿਆ ਹੈ ਕਿ ਕਮਲਨਾਥ ਨੇ ਸਰਦਾਰਾਂ ‘ਤੇ ਕੋਈ ਅੱਤਿਆਚਾਰ ਕੀਤਾ ਹੋਵੇ।

ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਝੂਠ ਬੋਲ ਕੇ ਖੂਨ ਨਾਲ ਲੱਥਪੱਥ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ। ਕਮਲਨਾਥ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਿੰਸਕ ਭੀੜ ਦੀ ਅਗਵਾਈ ਕੀਤੀ ਸੀ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਕਿਹਾ- ਕੋਈ ਵੀ ਹੈਰਾਨ ਨਹੀਂ ਹੋਇਆ। ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿਣ ਵਾਲਾ ਵਿਅਕਤੀ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਕਮਲਨਾਥ ਨੂੰ ਆਸਾਨੀ ਨਾਲ ਕਲੀਨ ਚਿੱਟ ਦੇ ਸਕਦਾ ਹੈ। ਅਸੀਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖਮਾਂ ‘ਤੇ ਵਾਰ-ਵਾਰ ਲੂਣ ਛਿੜਕਣ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਬਿਆਨ ਲਈ ਤੁਰੰਤ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵੜਿੰਗ (Raja Warring) ਦਾ ਬਿਆਨ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਹੈ। ਉਨ੍ਹਾਂ ਨੂੰ ਆਪਣੇ ਬਿਆਨ ਲਈ ਸਿੱਖ ਧਰਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਕਮਲਨਾਥ ਵਰਗੇ ਗਾਂਧੀ ਪਰਿਵਾਰ ਦੇ ਚਹੇਤਿਆਂ ਨੇ ਸਿੱਖਾਂ ਦੇ ਕਤਲੇਆਮ ਦੀ ਅਗਵਾਈ ਕੀਤੀ ਸੀ। 1984 ਦੇ ਸਿੱਖ ਕਤਲੇਆਮ ਦੇ 39 ਸਾਲ ਪੂਰੇ ਹੋਣ ‘ਤੇ ਰਾਜਾ ਵੜਿੰਗ ਦਾ ਇਹ ਗੈਰ-ਸੰਵੇਦਨਸ਼ੀਲ ਬਿਆਨ ਹੈ।

 

 

The post ਰਾਜਾ ਵੜਿੰਗ ਦੇ ਕਮਲਨਾਥ ਬਾਰੇ ਦਿੱਤੇ ਬਿਆਨ ‘ਤੇ SGPC ਤੇ ਅਕਾਲੀ ਦਲ ਨੇ ਜਤਾਇਆ ਵਿਰੋਧ appeared first on TheUnmute.com - Punjabi News.

Tags:
  • akali-dal
  • breaking-news
  • congress
  • kamal-nath
  • news
  • punjab-news
  • raja-warring

ਪਟਿਆਲਾ, 31 ਅਕਤੂਬਰ 2023: ਪੰਜਾਬ ਦੇ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਨਵੇਂ ਉਦਮੀਆਂ ਤੇ ਨਵੇਂ ਵਪਾਰਕ ਵਿਚਾਰ ਪੇਸ਼ ਕਰਨ ਵਾਲੇ ਲੋਕਾਂ ਨੂੰ ਲੋੜਵੰਦ ਤੋਂ ਸਫ਼ਲ ਕਾਰੋਬਾਰੀ ਬਣਾਉਣ ਲਈ ਢੁੱਕਵਾਂ ਮੰਚ ਪ੍ਰਦਾਨ ਕੀਤਾ ਹੈ।

ਅਮਨ ਅਰੋੜਾ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਦੇਸ਼ ਭਰ 'ਚੋਂ ਪਹਿਲੇ ਤੇ ਨਿਵੇਕਲੇ ਉਪਰਾਲੇ 'ਫਿਊਚਰ ਟਾਈਕੂਨਜ਼-ਸਟਾਰਟਅੱਪ ਚੈਲੈਂਜ-2' ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਤ ਕਰਨ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਪੁੱਜੇ ਹੋਏ ਸਨ।

ਅਮਨ ਅਰੋੜਾ (Aman Arora) ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਕਰਵਾਏ 'ਫਿਊਚਰ ਟਾਈਕੂਨਜ਼-ਸਟਾਰਟ ਅੱਪ ਚੈਲੈਂਜ-2' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਵੇਂ ਉਦਮੀਆਂ ਦੀ ਬਾਂਹ ਫੜਕੇ ਉਨ੍ਹਾਂ ਲਈ ਫੰਡ, ਨੈਟਵਰਕ ਤੇ ਮਾਰਕੀਟ 'ਚ ਪੈਰ ਜਮਾਉਣ ਲਈ ਰਸਤਾ ਦਿਖਾਇਆ ਗਿਆ ਹੈ।

ਅਮਨ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਬਹੁਤ ਵਿਚਾਰ ਪਏ ਹਨ ਪਰੰਤੂ ਇਨ੍ਹਾਂ ਦੀ ਤਲਾਸ਼ ਕਰਕੇ ਹੁਨਰਮੰਦਾਂ ਨੂੰ ਢੁਕਵੇਂ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ ਅਤੇ ਫਿਊਚਰ ਟਾਈਕੂਨ ਉਪਰਾਲੇ ਨਾਲ ਇਸ ਪਾਸੇ ਕਦਮ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਵੈ-ਰੁਜ਼ਗਾਰ ਤੇ ਸਟਾਰਟਅੱਪ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰ ਰਹੀ ਹੈ, ਇਸ ਤਹਿਤ ਹੁਨਰਮੰਦਾਂ ਨੂੰ ਆਪਣਾ ਰੋਜ਼ਗਾਰ ਤੇ ਕਾਰੋਬਾਰ ਸ਼ੁਰੂ ਲਈ ਕਰਜ਼ੇ ਦੀ ਸਹੂਲਤ, ਐਨ.ਓ.ਸੀਜ਼ ਸਮੇਤ ਹੋਰ ਤਕਨੀਕੀ ਸਹਾਇਤਾ ਆਦਿ ਇੱਕ ਛੱਤ ਹੇਠਾਂ ਪ੍ਰਦਾਨ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਫਿਊਚਰ ਟਾਈਕੂਨ ਮੁਕਾਬਲੇ 'ਚ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਫਿਊਚਰ ਟਾਈਕੂਨਜ਼ ਸਟਾਰਟਅੱਪ ਚੈਲੈਂਜ 'ਚ ਆਪਣੇ ਨਵੇਂ-ਨਵੇਂ ਆਈਡੀਆਜ਼ ਲੈਕੇ ਪੁੱਜੇ ਸਾਰੇ ਉਦਮੀ ਇੱਕ ਤੋਂ ਇੱਕ ਵੱਧਕੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਦੀ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੂਜੇ ਫਿਊਚਰ ਟਾਈਕੂਨ ਮੁਕਾਬਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਗਿਣਤੀ ਹੁਣ 400 ਤੋਂ ਵਧਕੇ 1100 ਤੱਕ ਪੁੱਜ ਗਈ ਹੈ। ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ ਦੇ ਸੁਪਨਮਈ ਪ੍ਰਾਜੈਕਟਾਂ ਨੂੰ ਅਸਲ 'ਚ ਰੂਪਮਾਨ ਕਰਨ ਲਈ ਫਿਊਚਰ ਟਾਈਕੂਨਜ਼ ਰਾਹੀਂ ਅੱਗੇ ਲਿਆ ਕੇ ਮੈਂਟਰਸ਼ਿਪ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਦੇ ਜੇਤੂਆਂ ਨੂੰ ਜੀ-20 ਸਮਿਟ ਅੰਮ੍ਰਿਤਸਰ ਵਿੱਚ ਵੀ ਆਪਣੀਆਂ ਸਟਾਲਾਂ ਲਾਉਣ ਦਾ ਮੌਕਾ ਮਿਲਿਆ ਸੀ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ 4 ਜੇਤੂਆਂ ਨੂੰ ਕਰਜ਼ਾ ਸਬਸਿਡੀ, ਸਰਕਾਰੀ ਸਹਾਇਤਾ ਤੋਂ ਇਲਾਵਾ 50-50 ਹਜ਼ਾਰ ਰੁਪਏ ਨਗ਼ਦ ਪੁਰਸਕਾਰ ਦੇਣ ਸਮੇਤ ਏਂਜਲ ਇਨਵੈਸਟਰਜ਼ ਵੱਲੋਂ ਸਹਾਇਤਾ ਤੇ ਤਕਨੀਕੀ ਸੇਧ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 'ਭਵਿੱਖ ਦੇ ਕਾਰੋਬਾਰੀ-2 : ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ, 'ਚ ਕੁਲ 1109 ਭਾਗੀਦਾਰਾਂ ਨੇ ਅਰਜ਼ੀਆਂ ਦਿੱਤੀਆਂ, ਜਿਨ੍ਹਾਂ 'ਚੋਂ 149 ਔਰਤਾਂ, 10 ਦਿਵਿਆਂਗਜਨਾਂ, 860 ਵਿਦਿਆਰਥੀਆਂ ਤੇ ਓਪਨ ਕੈਟੇਗਰੀ 'ਚ 87 ਜਣਿਆਂ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਤੇ ਨਵੇਂ ਵਪਾਰਕ ਵਿਚਾਰ ਪੇਸ਼ ਕੀਤੇ, ਇਨ੍ਹਾਂ ਵਿੱਚੋਂ ਗਰੈਂਡ ਫਿਨਾਲੇ ਲਈ 22 ਨਵੇਂ ਸੰਕਲਪਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੀ ਪੇਸ਼ਕਾਰੀ ਜਿਊਰੀ ਦੇ ਸਨਮੁੱਖ ਪੇਸ਼ ਕੀਤੀ।

ਇਸ ਮੌਕੇ ਦਿਵਿਆਂਗਜਨ ਵਰਗ 'ਚ ਪੋਰਟਰੇਟ ਬਣਾਉਣ ਵਾਲੇ ਵਾਣੀ ਸਕੂਲ ਦੇ ਮਨਜੋਤ ਸਿੰਘ, ਵਿਦਿਆਰਥੀ ਵਰਗ 'ਚ ਮਿੱਟੀ ਦੇ ਗਮਲੇ ਤੇ ਪੌਟ ਬਣਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ ਦੇ ਸਾਹਿਲ ਖਾਨ, ਮਹਿਲਾ ਵਰਗ 'ਚ ਬੈਗ ਬਣਾਉਣ ਵਾਲੀ ਸੁਖਜੀਤ ਕੌਰ ਤੇ ਓਪਨ ਵਰਗ 'ਚ ਸੰਕੇਤ ਭਾਸ਼ਾ 'ਤੇ ਕੰਮ ਕਰਨ ਵਾਲੀ ਚਿਤਕਾਰਾ ਯੂਨੀਵਰਸਿਟੀ ਦੀ ਪ੍ਰਿਆ ਗਰਗ ਜੇਤੂ ਰਹੀ। ਜਦਕਿ ਹੌਂਸਲਾ ਵਧਾਊ ਇਨਾਮ ਪ੍ਰਾਪਤ ਕਰਨ ਵਾਲਿਆਂ 'ਚ ਰਿਆਨ ਧੰਜਲ ਤੇ ਦਿਵਿਆਂਗਜਨ ਕੈਟੇਗਰੀ ਦੇ ਪਰਵਮੀਰ ਸਿੰਘ ਸ਼ਾਮਲ ਸਨ।

ਇਸ ਦੌਰਾਨ ਡਾਇਰੈਕਟਰ ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅੰਮ੍ਰਿਤ ਸਿੰਘ, ਥਾਪਰ ਇੰਸਟੀਚਿਊਟ ਦੇ ਡਾਇਰੈਕਟਰ ਪਦਮ ਕੁਮਾਰ ਨਈਅਰ, ਏ.ਡੀ.ਸੀ ਅਨੁਪ੍ਰਿਤਾ ਜੌਹਲ, ਸਟਾਰਟਅੱਪ ਪੰਜਾਬ ਦੇ ਸੰਯੁਕਤ ਡਾਇਰੈਕਟਰ ਦੀਪਿੰਦਰ ਢਿੱਲੋਂ, ਥਾਪਰ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਅਜੇ ਬਾਤਿਸ਼, ਰਜਿਸਟਰਾਰ ਗੁਰਬਿੰਦਰ ਸਿੰਘ, ਰੁਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ, ਰੁਜ਼ਗਾਰ ਅਫ਼ਸਰ ਕੰਵਲ ਪੁਨੀਤ ਕੌਰ ਤੇ ਤੇਜਵਿੰਦਰ ਸਿੰਘ, ਡੀ.ਬੀ.ਬੀ.ਈ. ਦੇ ਡਿਪਟੀ ਸੀਈਓ ਸਤਿੰਦਰ ਸਿੰਘ, ਐਚ.ਪੀ.ਐਸ. ਲਾਂਬਾ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਤਿੰਦਰ ਕੌਰ ਸਮੇਤ ਵਿਦਿਆਰਥੀ ਤੇ ਨਵੇਂ ਉਦਮੀ ਵੀ ਮੌਜੂਦ ਸਨ।

The post ਲੋੜਵੰਦਾਂ ਤੋਂ ਸਫ਼ਲ ਕਾਰੋਬਾਰੀ ਬਣਾਉਣ ਲਈ ਨਵੇਂ ਵਪਾਰਕ ਵਿਚਾਰਾਂ ਨੂੰ ਪੰਜਾਬ ਸਰਕਾਰ ਨੇ ਢੁੱਕਵਾਂ ਮੰਚ ਪ੍ਰਦਾਨ ਕੀਤਾ: ਅਮਨ ਅਰੋੜਾ appeared first on TheUnmute.com - Punjabi News.

Tags:
  • aam-aadmi-party
  • aman-arora
  • breaking-news
  • cm-bhagwant-mann
  • latest-news
  • news
  • punjab-government
  • the-unmute-breaking-news

ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ: RBI ਗਵਰਨਰ

Tuesday 31 October 2023 02:07 PM UTC+00 | Tags: breaking-news india-economy india-gdp news rbi-governor reserve-bank reserve-bank-of-india

ਚੰਡੀਗੜ੍ਹ, 31 ਅਕਤੂਬਰ 2023: ਰਿਜ਼ਰਵ ਬੈਂਕ ਦੇ ਗਵਰਨਰ (RBI governor) ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਬੈਂਕਾਂ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇੱਕ ਸਮਾਗਮ ਵਿੱਚ ਬੋਲਦਿਆਂ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਵਿਕਾਸ ਦੀ ਗਤੀ ਮਜ਼ਬੂਤ ​​ਰਹਿਣ ਦੇ ਬਾਵਜੂਦ ਦੂਜੀ ਤਿਮਾਹੀ ਦੇ ਜੀਡੀਪੀ ਦੇ ਅੰਕੜੇ ਸਾਰਿਆਂ ਨੂੰ ਹੈਰਾਨ ਕਰ ਦੇਣੇ ਵਾਲੇ ਹੋਣਗੇ |

ਆਰਬੀਆਈ ਗਵਰਨਰ ਨੇ ਕਿਹਾ ਕਿ ਭੂ-ਰਾਜਨੀਤਿਕ ਅਨਿਸ਼ਚਿਤਤਾ ਵਿਸ਼ਵ ਵਿਕਾਸ ਲਈ ਸਭ ਤੋਂ ਵੱਡਾ ਖਤਰਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਸੰਭਾਵੀ ਤੌਰ ‘ਤੇ ਖਤਰਨਾਕ ਸਥਿਤੀਆਂ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿਚ ਹੈ।”

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ ਅਤੇ ਸਾਡਾ ਟੀਚਾ 2028 ਤੱਕ ਵਿਸ਼ਵ ਵਿਕਾਸ ਵਿੱਚ 18 ਫੀਸਦੀ ਤੱਕ ਯੋਗਦਾਨ ਪਾਉਣਾ ਹੈ।

The post ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ: RBI ਗਵਰਨਰ appeared first on TheUnmute.com - Punjabi News.

Tags:
  • breaking-news
  • india-economy
  • india-gdp
  • news
  • rbi-governor
  • reserve-bank
  • reserve-bank-of-india

ਇਸਰੋ ਦੇ ਮੁਖੀ ਐੱਸ. ਸੋਮਨਾਥ ਸਮੇਤ 68 ਜਣਿਆਂ ਨੂੰ ਮਿਲੇਗਾ ਰਾਜਯੋਤਸਵ ਪੁਰਸਕਾਰ

Tuesday 31 October 2023 02:16 PM UTC+00 | Tags: breaking-news isro isro-chief karnataka-government news rajyotsava-award the-unmute-breaking-news

ਚੰਡੀਗੜ੍ਹ, 31 ਅਕਤੂਬਰ 2023: ਕਰਨਾਟਕ ਸਰਕਾਰ ਦਾ ਰਾਜਯੋਤਸਵ ਪੁਰਸਕਾਰ ਇਸ ਸਾਲ ਇਸਰੋ (ISRO) ਦੇ ਮੁਖੀ ਐਸ ਸੋਮਨਾਥ ਸਮੇਤ 68 ਜਣਿਆਂ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਜਾਵੇਗਾ। ਇਹ ਰਾਜ ਸਰਕਾਰ ਦੁਆਰਾ ਹਰ ਸਾਲ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਮੰਨਿਆ ਜਾਂਦਾ ਹੈ। ਇਹ 1 ਨਵੰਬਰ ਨੂੰ ਸੂਬੇ ਦੇ ਸਥਾਪਨਾ ਦਿਵਸ ਮੌਕੇ ਦਿੱਤਾ ਜਾਵੇਗਾ।

ਕੰਨੜ ਅਤੇ ਸੱਭਿਆਚਾਰ ਮੰਤਰੀ ਸ਼ਿਵਰਾਜ ਤੰਗਦਾਗੀ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਸੂਰ ਸੂਬੇ ਦਾ ਨਾਂ ਬਦਲ ਕੇ ਕਰਨਾਟਕ ਕਰਨ ਦੀ ਗੋਲਡਨ ਜੁਬਲੀ ਮੌਕੇ ‘ਕਰਨਾਟਕ ਸੰਭਰਾਮ’ ਸਮਾਗਮ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ 68 ਰਾਜਯੋਤਸਵ ਪੁਰਸਕਾਰਾਂ ਤੋਂ ਇਲਾਵਾ 10 ਪੁਰਸਕਾਰ ਜੇਤੂਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੁਰਸਕਾਰ ਜੇਤੂਆਂ ਦੀ ਚੋਣ ਕਰਦੇ ਸਮੇਂ ਹਰ ਜ਼ਿਲ੍ਹੇ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਪੁਰਸਕਾਰ ਜੇਤੂਆਂ ਵਿੱਚ 13 ਔਰਤਾਂ, 54 ਪੁਰਸ਼ ਅਤੇ ਇੱਕ ਟਰਾਂਸਜੈਂਡਰ ਸ਼ਾਮਲ ਹੈ। ਪੁਰਸਕਾਰ ਜੇਤੂਆਂ ਨੂੰ 5 ਲੱਖ ਰੁਪਏ ਨਕਦ ਅਤੇ 25 ਗ੍ਰਾਮ ਸੋਨੇ ਦਾ ਤਗਮਾ ਦਿੱਤਾ ਜਾਵੇਗਾ।

The post ਇਸਰੋ ਦੇ ਮੁਖੀ ਐੱਸ. ਸੋਮਨਾਥ ਸਮੇਤ 68 ਜਣਿਆਂ ਨੂੰ ਮਿਲੇਗਾ ਰਾਜਯੋਤਸਵ ਪੁਰਸਕਾਰ appeared first on TheUnmute.com - Punjabi News.

Tags:
  • breaking-news
  • isro
  • isro-chief
  • karnataka-government
  • news
  • rajyotsava-award
  • the-unmute-breaking-news

ਹੁਸ਼ਿਆਰਪੁਰ, 31 ਅਕਤੂਬਰ 2023: ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਨਵੰਬਰ 2023 ਤੋਂ ਪਹਿਲਾਂ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਗੁੜ-ਸ਼ੱਕਰ ਬਣਾਉਣ ਵੇਲਣੇ ਨੂੰ ਚਾਲੂ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਗੁੜ-ਸ਼ੱਕਰ ਬਣਾਉਣ ਲਈ ਕਿਸੇ ਵੀ ਕੈਮੀਕਲ ਦੀ ਵਰਤੋਂ ‘ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ, ਫੂਡ ਸੇਫ਼ਟੀ ਅਫ਼ਸਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ, ਹੁਸ਼ਿਆਰਪੁਰ ਵੱਲੋਂ ਇੱਕ ਪੱਤਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਗੁੜ-ਸ਼ੱਕਰ ਬਣਾਉਣ ਵਾਲਿਆ ਵਲੋਂ ਗੰਨੇ ਦੀ ਪਿੜਾਈ ਦੇ ਸੀਜ਼ਨ ਤੋਂ ਪਹਿਲਾਂ ਗੁੜ-ਸ਼ੱਕਰ ਤਿਆਰ ਕਰਦੇ ਸਮੇਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਕੈਮੀਕਲ/ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਕੈਮੀਕਲ/ਖੰਡ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਗੁੜ ਅਤੇ ਚੀਨੀ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ।ਤਾ ਜਾਵੇਗਾ।

The post ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਵੱਲੋਂ 15 ਨਵੰਬਰ ਤੋਂ ਪਹਿਲਾਂ ਗੁੜ-ਸ਼ੱਕਰ ਵਾਲੇ ਵੇਲਣੇ ਚਾਲੂ ਕਰਨ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • breaking-news
  • code-of-criminal-procedure
  • hoshiarpur
  • komal-mittal
  • news

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 56 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

Tuesday 31 October 2023 02:27 PM UTC+00 | Tags: breaking-news congress news rajasthan-elections rajasthan-vidhan-sabha-elections vidhan-sabha-election

ਚੰਡੀਗੜ੍ਹ, 31 ਅਕਤੂਬਰ 2023: ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ (Congress) ਨੇ 56 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਨੂੰ ਥਾਂ ਦਿੱਤੀ ਗਈ ਹੈ। ਕਾਂਗਰਸ ਨੇ ਪਹਿਲੀ ਸੂਚੀ ਵਿੱਚ 33, ਦੂਜੀ ਸੂਚੀ ਵਿੱਚ 43 ਅਤੇ ਤੀਜੀ ਸੂਚੀ ਵਿੱਚ 19 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਹੁਣ ਤੱਕ ਕੁੱਲ 200 ਵਿਧਾਨ ਸਭਾ ਸੀਟਾਂ ਵਿੱਚੋਂ 151 ਸੀਟਾਂ ਲਈ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਹੁਣ 49 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ।

The post ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 56 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ appeared first on TheUnmute.com - Punjabi News.

Tags:
  • breaking-news
  • congress
  • news
  • rajasthan-elections
  • rajasthan-vidhan-sabha-elections
  • vidhan-sabha-election
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form