TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com | ||||||||||||||||||
Table of Contents
| ||||||||||||||||||
ਇਸਰੋ ਵੱਲੋਂ ਗਗਨਯਾਨ ਦੇ ਕਰੂ ਏਸਕੇਪ ਮਾਡਿਊਲ ਦਾ ਸਫਲ ਪ੍ਰੀਖਣ, ਜਾਣੋ ਪ੍ਰੀਖਣ ਦੇ ਉਦੇਸ਼ Saturday 21 October 2023 06:09 AM UTC+00 | Tags: bay-of-bengal breaking-news gaganyaan gaganyaan-mission india-news isro latest-news news s-somnath tech-news ਚੰਡੀਗ੍ਹੜ, 21 ਅਕਤੂਬਰ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅੱਜ ਸ਼੍ਰੀਹਰਿਕੋਟਾ ਟੈਸਟ ਰੇਂਜ ਤੋਂ ਗਗਨਯਾਨ ਮਿਸ਼ਨ (Gaganyaan Mission) ਵਹੀਕਲ ਟੈਸਟ ਫਲਾਈਟ (ਟੀਵੀ-ਡੀ1) ਦਾ ਪਹਿਲਾ ਪ੍ਰੀਖਣ ਕਰਨ ਜਾ ਰਿਹਾ ਹੈ। ਟੀਵੀ-ਡੀ1, ਗਗਨਯਾਨ ਮਿਸ਼ਨ ਲਈ ਟੈਸਟ ਫਲਾਈਟ ਸਵੇਰੇ 8 ਵਜੇ ਸ਼ੁਰੂ ਕੀਤੀ ਜਾਣੀ ਸੀ, ਪਰ ਵਾਧੂ ਸਾਵਧਾਨੀ ਦੇ ਕਾਰਨ, ਇਸ ਦੇ ਲਾਂਚ ਦਾ ਸਮਾਂ 30 ਮਿੰਟ ਅੱਗੇ ਵਧਾ ਦਿੱਤਾ ਗਿਆ ਸੀ। ਹਾਲਾਂਕਿ ਖਰਾਬ ਮੌਸਮ ਕਾਰਨ ਇਸਰੋ ਨੇ ਸਵੇਰੇ 10 ਵਜੇ ਮਿਸ਼ਨ ਦੀ ਸ਼ੁਰੂਆਤ ਕੀਤੀ। ਪੁਲਾੜ ‘ਚ ਭੇਜਣ ਤੋਂ ਬਾਅਦ ਇਸ ਨੂੰ ਸਫਲਤਾਪੂਰਵਕ ਬੰਗਾਲ ਦੀ ਖਾੜੀ ‘ਚ ਉਤਾਰਿਆ ਗਿਆ। ਇਸਰੋ ਨੇ ਕਿਹਾ ਕਿ ਇਹ ਕਰੂ-ਏਕੇਪ ਸਿਸਟਮ ਫਲਾਈਟ ਟੈਸਟ ਵਹੀਕਲ ਅਬੋਰਟ ਮਿਸ਼ਨ 1 ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮਾਮਲੇ ਵਿੱਚ ਪੁਲਾੜ ਯਾਤਰੀਆਂ ਨੂੰ ਬਚਾਉਣ ਵਿੱਚ ਉਪਯੋਗੀ ਹੋਵੇਗਾ। ਜੇਕਰ ਟੇਕ-ਆਫ ਦੌਰਾਨ ਮਿਸ਼ਨ ਵਿੱਚ ਕੋਈ ਗਲਤੀ ਹੁੰਦੀ ਹੈ, ਤਾਂ ਸਿਸਟਮ ਚਾਲਕ ਦਲ ਦੇ ਮਾਡਿਊਲ ਦੇ ਨਾਲ ਵਾਹਨ ਤੋਂ ਵੱਖ ਹੋ ਜਾਵੇਗਾ, ਕੁਝ ਸਮੇਂ ਲਈ ਉੱਡੇਗਾ ਅਤੇ ਸ਼੍ਰੀਹਰਿਕੋਟਾ ਤੋਂ 10 ਕਿਲੋਮੀਟਰ ਦੂਰ ਸਮੁੰਦਰ ਵਿੱਚ ਉਤਰੇਗਾ। ਇਸ ਵਿੱਚ ਮੌਜੂਦ ਪੁਲਾੜ ਯਾਤਰੀਆਂ ਨੂੰ ਜਲ ਸੈਨਾ ਦੁਆਰਾ ਸਮੁੰਦਰ ਤੋਂ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ। ਟੈਸਟਿੰਗ ਦੇ ਤਿੰਨ ਉਦੇਸ਼
ਇਸਰੋ ਦੇ ਮੁਖੀ ਐੱਸ. ਗਗਨਯਾਨ (Gaganyaan) ਦੀ ਸਫਲਤਾ ਬਾਰੇ ਸੋਮਨਾਥ ਨੇ ਕਰੂ ਏਸਕੇਪ ਮਾਡਿਊਲ ਦੀ ਸਫਲ ਲੈਂਡਿੰਗ ਤੋਂ ਬਾਅਦ ਵਿਗਿਆਨੀਆਂ ਨੂੰ ਵਧਾਈ ਦਿੱਤੀ। The post ਇਸਰੋ ਵੱਲੋਂ ਗਗਨਯਾਨ ਦੇ ਕਰੂ ਏਸਕੇਪ ਮਾਡਿਊਲ ਦਾ ਸਫਲ ਪ੍ਰੀਖਣ, ਜਾਣੋ ਪ੍ਰੀਖਣ ਦੇ ਉਦੇਸ਼ appeared first on TheUnmute.com - Punjabi News. Tags:
| ||||||||||||||||||
ਡਰੱਗ ਮਾਮਲਾ: ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਮੰਗਿਆ ਜਵਾਬ Saturday 21 October 2023 06:33 AM UTC+00 | Tags: breaking-news sukhpal-khaira ਚੰਡੀਗ੍ਹੜ, 21 ਅਕਤੂਬਰ 2023: ਐਨ.ਡੀ.ਪੀ.ਐਸ ਇੱਕ ਪੁਰਾਣੇ ਕੇਸ ਵਿੱਚ ਜਲਾਲਾਬਾਦ ਪੁਲਿਸ ਵੱਲੋਂ ਗ੍ਰਿਫ਼ਤਾਰ ਸੁਖਪਾਲ ਖਹਿਰਾ (Sukhpal Khaira) ਨੇ ਨੂੰ ਹਾਲੇ ਤੱਕ ਹਾਈਕੋਰਟ ਤੋਂ ਰਾਹਤ ਤਾਂ ਨਹੀਂ ਪਰ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਦਾਖ਼ਲ ਕਰਨ ਦਾ ਹੁਕਮ ਕੀਤਾ ਹੈ। ਆਪਣੀ ਪਟੀਸ਼ਨ ਵਿਚ ਸੁਖਪਾਲ ਸਿੰਘ ਖਹਿਰਾ (Sukhpal Khaira) ਨੇ ਝੂਠੇ ਕੇਸ ਵਿਚ ਫਸਾਉਣ ਦਾ ਦਾਅਵਾ ਕੀਤਾ ਸੀ ਤੇ ਹਾਈਕੋਰਟ ਵਿਚ ਅਪੀਲ ਕੀਤੀ ਕਿ ਜੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨੀ ਹੋਈ ਤਾਂ ਸੱਤ ਦਿਨ ਪਹਿਲਾਂ ਨੋਟਿਸ ਭੇਜਿਆ ਜਾਵੇ। ਉਨ੍ਹਾਂ ਨੇ ਆਪਣੀ ਪਟੀਸ਼ਨ ਵਿਚ ਦੱਸਿਆ ਕਿ 2015 ਵਿਚ ਦਰਜ ਐੱਨਡੀਪੀਐੱਸ ਦੇ ਮਾਮਲੇ ਵਿਚ ਰੈਗੂਲਰ ਜ਼ਮਾਨਤ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੀ ਪਟੀਸ਼ਨ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਹਾਈਕੋਰਟ ਨੇ ਗ੍ਰਿਫ਼ਤਾਰੀ ਤੇ ਹੇਠਲੀ ਅਦਾਲਤ ਵੱਲੋਂ ਹਿਰਾਸਤ ਵਧਾਉਣ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸਾਰੇ ਪੱਖ ਸੁਣਨ ਮਗਰੋਂ ਫ਼ੈਸਲਾ ਸੁਰੱਖਿਅਤ ਰੱਖ ਲਿਆ। ਸੁਖਪਾਲ ਖਹਿਰਾ ਨੂੰ ਖ਼ਦਸ਼ਾ ਹੈ ਕਿ ਜੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋ ਰਾਹਤ ਮਿਲਦੀ ਹੈ ਤਾਂ ਕੋਈ ਵੀ ਫ਼ਰਜ਼ੀ ਮਾਮਲਾ ਬਣਾ ਕੇ ਸਰਕਾਰ ਕਾਰਵਾਈ ਕਰ ਸਕਦੀ ਹੈ।
The post ਡਰੱਗ ਮਾਮਲਾ: ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਮੰਗਿਆ ਜਵਾਬ appeared first on TheUnmute.com - Punjabi News. Tags:
| ||||||||||||||||||
ਮੌਸਮ ਵਿਭਾਗ ਵੱਲੋਂ ਪੰਜਾਬ 'ਚ ਦੋ ਦਿਨ ਬਾਰਿਸ਼ ਦਾ ਅਲਰਟ, ਸੂਬੇ 'ਚ ਹੋਰ ਵਧੇਗੀ ਠੰਡ Saturday 21 October 2023 06:49 AM UTC+00 | Tags: breaking-news heavy-rain imd latest-news news punjab-weather rain weather winnter ਚੰਡੀਗ੍ਹੜ, 21 ਅਕਤੂਬਰ 2023: ਪੰਜਾਬ ਦੇ ਮੌਸਮ (weather) ਵਿੱਚ ਬਦਲਾਅ ਆ ਰਿਹਾ ਜਿਸਦੇ ਚੱਲਦੇ ਸੂਬੇ ‘ਚ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਅਨੁਸਾਰ ਦਿਨ ਵੇਲੇ ਪਾਰਾ (weather) ‘ਚ ਕੁਝ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਦਿਨ ਦਾ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ (32.8 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 28.8, ਲੁਧਿਆਣਾ 27.8, ਪਟਿਆਲਾ 30.1, ਜਲੰਧਰ 27.3, ਰੋਪੜ 27.7, ਪਠਾਨਕੋਟ 30.1, ਬਠਿੰਡਾ 28.0, ਐਸਬੀਐਸ ਨਗਰ 28.0, ਬਰਨਾਲਾ 27.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। The post ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਦੋ ਦਿਨ ਬਾਰਿਸ਼ ਦਾ ਅਲਰਟ, ਸੂਬੇ ‘ਚ ਹੋਰ ਵਧੇਗੀ ਠੰਡ appeared first on TheUnmute.com - Punjabi News. Tags:
| ||||||||||||||||||
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ IAS ਸੰਜੇ ਪੋਪਲੀ ਨੂੰ ਦਿੱਤੀ ਜ਼ਮਾਨਤ Saturday 21 October 2023 10:03 AM UTC+00 | Tags: breaking-news chandigarh-police-adc corruption dr-pgi-chandigarhs-department high-court ias-sanjay-popli ias-sanjay-poplis-son-karthik kartik-popli medical-board-adc news nws pgi-chandigarh postmortem-of-kartik-popli punjab punjab-and-haryana-high-court punjab-government punjab-news punjab-police punjab-vigilance sanjay-popli the-unmute-breaking the-unmute-breaking-news the-unmute-punjabi-news ਚੰਡੀਗੜ੍ਹ ,21 ਅਕਤੂਬਰ 2023: ਸੀਵਰੇਜ ਪਾਉਣ ਦਾ ਟੈਂਡਰ ਲਗਵਾਉਣ ਬਦਲੇ ਠੇਕੇਦਾਰ ਤੋਂ ਕਮਿਸ਼ਨ ਦੇ ਰੂਪ ਵਿੱਚ ਰਿਸ਼ਵਤ ਮੰਗਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਈਏਐਸ ਅਧਿਕਾਰੀ ਸੰਜੇ ਪੋਪਲੀ (Sanjay Popli) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪੋਪਲੀ ਨੇ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਹਾਈਕੋਰਟ ਨੇ ਇਸ ਵੇਲੇ ਫਿਰੋਜ਼ਪੁਰ ਵਿੱਚ ਦਰਜ ਇੱਕ ਹੋਰ ਮਾਮਲੇ ਦੀ ਜਾਂਚ ਦੀ ਸਟੇਟਸ ਰਿਪੋਰਟ ਦੇਖ ਕੇ ਉਸ ਦੀ ਅਰਜ਼ੀ ‘ਤੇ ਵਿਚਾਰ ਕਰਨ ਲਈ ਕਿਹਾ ਸੀ। ਸੰਜੇ ਪੋਪਲੀ ਵੱਲੋਂ ਸੀਨੀਅਰ ਵਕੀਲ ਆਰ.ਐਸ. ਚੀਮਾ ਅਤੇ ਅਰਸ਼ਦੀਪ ਸਿੰਘ ਚੀਮਾ ਨੇ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਕਿ ਸੰਜੇ ਪੋਪਲੀ ਨੇ ਕਿਸੇ ਤੋਂ ਰਿਸ਼ਵਤ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਜਾਂਚ ਏਜੰਸੀ ਕੋਲ ਅਜਿਹੀ ਕੋਈ ਰਿਕਾਰਡਿੰਗ ਜਾਂ ਕਾਲ ਡਿਟੇਲ ਹੈ। ਇਸ ਤੋਂ ਇਲਾਵਾ ਜੋ ਸਾਢੇ ਤਿੰਨ ਲੱਖ ਰੁਪਏ ਦੀ ਵਸੂਲੀ ਦੀ ਗੱਲ ਕਹੀ ਜਾ ਰਹੀ ਹੈ, ਉਹ ਪਟੀਸ਼ਨਕਰਤਾ ਤੋਂ ਨਹੀਂ ਸਗੋਂ ਉਸ ਦੇ ਜਾਣਕਾਰ ਤੋਂ ਵਸੂਲੀ ਗਈ ਸੀ, ਜੋ ਸੰਜੇ ਵਤਸ ਨੂੰ ਦਿੱਤੀ ਜਾਣੀ ਸੀ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਟੀਸ਼ਨਰ ਨੂੰ ਰੰਗੇ ਹੱਥੀਂ ਨਹੀਂ ਫੜਿਆ ਗਿਆ ਪਰ ਸ਼ਿਕਾਇਤ ਦੇ ਆਧਾਰ ‘ਤੇ ਉਸ ਵਿਰੁੱਧ ਐੱਫ.ਆਈ.ਆਰ. ਵਿੱਚ ਸ਼ਾਮਲ ਕੀਤਾ ਗਿਆ ਸੀ। ਹੇਠਲੀ ਅਦਾਲਤ ਨੇ ਪੋਪਲੀ (Sanjay Popli) ਦੀ ਜ਼ਮਾਨਤ ਪਟੀਸ਼ਨ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਜੇਕਰ ਉਸ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਭਗੌੜਾ ਬਣ ਸਕਦਾ ਹੈ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਸੰਜੇ ਪੋਪਲੀ ਨੂੰ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ 20 ਜੂਨ ਨੂੰ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਨੇ ਪੋਪਲੀ ਅਤੇ ਵਾਟਸ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਨ੍ਹਾਂ ਦੇ ਘਰ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਲੜਕੇ ਦੀ ਵੀ ਗੋਲੀ ਲੱਗਣ ਕਾਰਨ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਸੀ। ਸੰਜੇ ਪੌਪਲੀ ਕਰੀਬ 16 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਵੇਗਾ। The post ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ IAS ਸੰਜੇ ਪੋਪਲੀ ਨੂੰ ਦਿੱਤੀ ਜ਼ਮਾਨਤ appeared first on TheUnmute.com - Punjabi News. Tags:
| ||||||||||||||||||
ਹਾਈਕੋਰਟ ਦੇ ਹੁਕਮਾਂ 'ਤੇ ਬਠਿੰਡਾ RTA ਵੱਲੋਂ ਔਰਬਿਟ ਤੇ ਡੀਟੀਸੀ ਸਮੇਤ 8 ਬੱਸ ਕੰਪਨੀਆਂ ਦੇ 39 ਪਰਮਿਟ ਰੱਦ Saturday 21 October 2023 10:21 AM UTC+00 | Tags: bathinda-rta breaking-news dtc latest latest-news news orbit private punjab-government punjab-police the-unmute-breaking-news ਚੰਡੀਗੜ੍ਹ ,21 ਅਕਤੂਬਰ 2023: ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਠਿੰਡਾ ਆਰਟੀਏ (Bathinda RTA) ਸਕੱਤਰ ਨੇ ਬਾਦਲ ਪਰਿਵਾਰ ਦੀ ਮਲਕੀਅਤ ਵਾਲੀਆਂ ਡੀਟੀਸੀ ਤੇ ਔਰਬਿਟ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਡੱਬਵਾਲੀ ਟਰਾਂਸਪੋਰਟ ਦੇ 13 ਪਰਮਿਟ, ਔਰਬਿਟ ਦੇ 12 ਪਰਮਿਟ, ਜੁਝਾਰ ਬੱਸ ਸਰਵਿਸ ਦੇ 7 ਪਰਮਿਟ ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਰੱਦ ਕੀਤੇ ਗਏ ਹਨ। ਇਸ ਸਬੰਧੀ ਆਰਟੀਏ ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਤੇ ਜਲੰਧਰ ਦੇ ਆਰਟੀਏ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ‘ਚ ਨਾ ਪਾਇਆ ਜਾਵੇ। ਦੂਜੇ ਪਾਸੇ ਜੀਐੱਮ ਪੀਆਰਟੀਸੀ ਫ਼ਰੀਦਕੋਟ, ਬਠਿੰਡਾ, ਬਰਨਾਲਾ ਤੇ ਬੁਢਲਾਡਾ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਨ੍ਹਾਂ ਪਰਮਿਟਾਂ ‘ਤੇ ਚੱਲਣ ਵਾਲੀਆਂ ਬੱਸਾਂ ਤੁਰੰਤ ਬੱਸ ਸਟੈਂਡ ‘ਤੇ ਰੋਕੀਆਂ ਦਿੱਤੀਆਂ ਜਾਣ। ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਹੈ ਕਿ ਉਹ ਰੱਦ ਕੀਤੇ ਪਰਮਿਟ ਦਫ਼ਤਰ ‘ਚ ਜਮ੍ਹਾਂ ਕਰਵਾਉਣ। ਪੰਜਾਬ ਦੀ 'ਆਪ' ਸਰਕਾਰ ਦੀ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਖ਼ਿਲਾਫ਼ ਹੁਣ ਤੱਕ ਦੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। The post ਹਾਈਕੋਰਟ ਦੇ ਹੁਕਮਾਂ ‘ਤੇ ਬਠਿੰਡਾ RTA ਵੱਲੋਂ ਔਰਬਿਟ ਤੇ ਡੀਟੀਸੀ ਸਮੇਤ 8 ਬੱਸ ਕੰਪਨੀਆਂ ਦੇ 39 ਪਰਮਿਟ ਰੱਦ appeared first on TheUnmute.com - Punjabi News. Tags:
| ||||||||||||||||||
64ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ Saturday 21 October 2023 10:26 AM UTC+00 | Tags: 64th-police-commemoration-day aam-aadmi-party breaking-news dgp-gaurav-yadav latest-news news punjabi-news punjab-news punjab-police the-unmute the-unmute-breaking-news the-unmute-latest-news ਚੰਡੀਗੜ੍ਹ/ਜਲੰਧਰ, 21 ਅਕਤੂਬਰ 2023: ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਲੋਹਾ ਲੈਂਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਨੀਵਾਰ ਨੂੰ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਹੈੱਡਕੁਆਰਟਰ ਵਿਖੇ 64ਵਾਂ ਸੂਬਾ ਪੱਧਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ। ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਬਹਾਦਰੀ ਅਤੇ ਕੁਰਬਾਨੀ ਵਾਲਾ ਸ਼ਾਨਾਮੱਤਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਫੋਰਸ ਦੇ ਮੈਂਬਰਾਂ ਨੇ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਅਤੇ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਸੂਬਾ ਪੁਲਿਸ ਨੇ ਸਤੰਬਰ 1981 ਤੋਂ ਹੁਣ ਤੱਕ 1797 ਅਧਿਕਾਰੀਆਂ, ਜਿੰਨ੍ਹਾਂ ਵਿੱਚ ਇਸ ਸਾਲ ਸ਼ਹੀਦ ਹੋਏ 3 ਮੁਲਾਜ਼ਮ ਵੀ ਸ਼ਾਮਲ ਹਨ, ਦੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ। ਦੇਸ਼ ਦੀ ਖਾਤਿਰ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੀ ਬਹਾਦਰੀ, ਦਲੇਰੀ ਅਤੇ ਸਫਲਤਾਪੂਰਵਕ ਅੱਤਵਾਦ ਨਾਲ ਨਜਿੱਠਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਤ ਭੂਮੀ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਪੰਜਾਬ ਪੁਲਿਸ ਹਮੇਸ਼ਾ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਮਿਹਨਤ ਕਰਦੀ ਰਹੇਗੀ। ਇਸ ਦੌਰਾਨ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ 'ਸੜਕ ਸੁਰੱਖਿਆ ਫੋਰਸ '(ਐਸਐਸਐਫ) ਨਾਂ ਦਾ ਪ੍ਰਮੁੱਖ ਪ੍ਰਾਜੈਕਟ ਜਲਦ ਹੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਨਾ ਸਿਰਫ਼ ਦੁਰਘਟਨਾਵਾਂ ਨੂੰ ਘਟਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ, ਸਗੋਂ ਰਾਜ ਵਿੱਚ ਆਵਾਜਾਈ ਨੂੰ ਵੀ ਸੁਚਾਰੂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਐਸ.ਐਫ ਦੇ 1500 ਪੁਲਿਸ ਮੁਲਾਜ਼ਮ ਪਹਿਲਾਂ ਹੀ ਸੜਕ ਸੁਰੱਖਿਆ ਲਈ ਵਿਸ਼ੇਸ਼ ਸਿਖਲਾਈ ਲੈ ਰਹੇ ਹਨ ਅਤੇ ਫੋਰਸ ਲਈ 121 ਨਵੇਂ ਟੋਇਟਾ ਹਿਲਕਸ ਅਤੇ 28 ਇੰਟਰਸੈਪਟਰ ਵਾਹਨ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਾਹਨ ਹਰ 30 ਕਿਲੋਮੀਟਰ 'ਤੇ ਤਾਇਨਾਤ ਕੀਤੇ ਜਾਣਗੇ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ ਤਸਕਰਾਂ/ਵੇਚਣ ਵਾਲਿਆਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੋਇਆ ਹੈ ਅਤੇ ਜਦੋਂ ਤੱਕ ਸੂਬੇ 'ਚੋਂ ਨਸ਼ੇ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਉਦੋਂ ਤੱਕ ਪੁਲਿਸ ਸਰਗਰਮੀ ਨਾਲ ਅਜਿਹੀਆਂ ਕਾਰਵਾਈਆਂ ਜਾਰੀ ਰੱਖੇਗੀ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ 'ਇਨਫੋਰਸਮੈਂਟ', 'ਨਸ਼ਾ ਮੁਕਤੀ' ਅਤੇ 'ਰੋਕਥਾਮ' ਦੀ ਤਿੰਨ ਨੁਕਾਤੀ ਰਣਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਨ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ, ਜਿਸ ਦੇ ਹਿੱਸੇ ਵਜੋਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਹਾਕੀ ਮੈਚ, ਸਾਈਕਲਿੰਗ, ਮੈਰਾਥਨ, ਪੇਂਟਿੰਗ ਆਦਿ ਸਮੇਤ ਕਈ ਮੁਕਾਬਲੇ ਕਰਵਾਏ ਜਾ ਰਹੇ ਹਨ। ਡੀਜੀਪੀ ਨੇ ਕਿਹਾ ਕਿ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਾ ਪੀੜਤਾਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, "ਅਸੀਂ ਆਪਣੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਜ਼ਾਇਆ ਨਹੀਂ ਜਾਣ ਦੇਵਾਂਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਪੁਲਿਸ ਸਰਹੱਦੀ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਅਤੇ ਬਹਾਦਰੀ ਨਾਲ ਕੰਮ ਕਰਦੀ ਰਹੇਗੀ।'' ਘਟਨਾ ਤੋਂ ਬਾਅਦ, ਡੀਜੀਪੀ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਮਦਰਦੀ ਨਾਲ ਸੁਣਿਆ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ 80ਵੀਂ ਬਟਾਲੀਅਨ ਨਵਜੋਤ ਸਿੰਘ ਮਾਹਲ ਵੱਲੋਂ ਗੈਂਗਸਟਰਾਂ ਨਾਲ ਲੜਦਿਆਂ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਮਨਦੀਪ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਸਮੇਤ ਇਸ ਸਾਲ ਦੇ ਸਾਰੇ 189 ਪੁਲਿਸ ਸ਼ਹੀਦਾਂ ਦੇ ਨਾਮ ਪੜ੍ਹ ਕੇ ਸੁਣਾਏ ਗਏ। ਇਸ ਦੌਰਾਨ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਨੇ ਸ਼ਹੀਦੀ ਸਮਾਰਕ 'ਤੇ ਫੁੱਲਮਾਲਾਵਾਂ ਵੀ ਭੇਟ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਕਈ ਏ.ਡੀ.ਜੀ.ਪੀਜ਼ ਅਤੇ ਆਈ.ਜੀ.ਪੀਜ਼ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। ਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸ 21 ਅਕਤੂਬਰ, 1959 ਨਾਲ ਜੁੜਦਾ ਹੈ, ਜਦੋਂ ਐਸਆਈ ਕਰਮ ਸਿੰਘ ਦੀ ਅਗਵਾਈ ਵਾਲੀ ਸੀ.ਆਰ.ਪੀ.ਐਫ. ਦੀ ਇੱਕ ਗਸ਼ਤ ਪਾਰਟੀ, 'ਤੇ ਲੱਦਾਖ ਦੇ ਹੌਟ ਸਪ੍ਰਿੰਗਜ਼ ਵਿਖੇ ਚੀਨੀ ਬਲਾਂ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ 10 ਜਵਾਨ ਸ਼ਹੀਦ ਹੋ ਗਏ ਸਨ। ਇਹ ਦਿਵਸ 16,000 ਫੁੱਟ ਦੀ ਉਚਾਈ 'ਤੇ ਅਤਿਅੰਤ ਠੰਡੀਆਂ ਸਥਿਤੀਆਂ ਅਤੇ ਹਰ ਤਰ੍ਹਾਂ ਦੇ ਔਕੜਾਂ ਵਿਰੁੱਧ ਲੜਦੇ ਹੋਏ ਜਵਾਨਾਂ ਦੀ ਬਹਾਦਰੀ ,ਕੁਰਬਾਨੀ, ਦੁਰਲੱਭ ਹੌਸਲੇ ਦਾ ਪ੍ਰਤੀਕ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਹਰ ਸਾਲ ਦੇਸ਼ ਦੇ ਸਾਰੇ ਪੁਲਿਸ ਬਲਾਂ ਦੇ ਇੱਕ ਪ੍ਰਤੀਨਿਧੀ ਦਲ ਨੂੰ ਹਾਟ ਸਪ੍ਰਿੰਗਜ਼, ਲੱਦਾਖ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਭੇਜਦੀ ਹੈ ,ਜਿਨ੍ਹਾਂ ਨੇ 21 ਅਕਤੂਬਰ, 1959 ਨੂੰ ਰਾਸ਼ਟਰੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਦੋਂ ਤੋਂ ਹਰ ਸਾਲ 21 ਅਕਤੂਬਰ ਨੂੰ, ਸਾਰੇ ਪੁਲਿਸ ਯੂਨਿਟਾਂ ਵਿੱਚ ਬਹਾਦਰ ਪੁਲਿਸ ਸ਼ਹੀਦਾਂ ਦੇ ਸਤਿਕਾਰ ਵਜੋਂ ਸ਼ਰਧਾਂਜਲੀ ਪਰੇਡ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਹਥਿਆਰ ਉਲਟੇ ਕੀਤੇ ਜਾਂਦੇ ਹਨ ਅਤੇ ਦੋ ਮਿੰਟ ਦਾ ਮੌਨ ਰੱਖਿਆ ਜਾਂਦਾ ਹੈ। ਰਾਜਾਂ, ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਪੁਲਿਸ ਸ਼ਹੀਦਾਂ ਦੇ ਨਾਮ ਉਹਨਾਂ ਦੁਆਰਾ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਸਨਮਾਨ ਦਿੰਦਿਆਂ ਪੜ੍ਹੇ ਜਾਂਦੇ ਹਨ। The post 64ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ appeared first on TheUnmute.com - Punjabi News. Tags:
| ||||||||||||||||||
ਪੰਜਾਬ ਸਰਕਾਰ ਵੱਲੋਂ "ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ, 2023" ਲਾਂਚ Saturday 21 October 2023 12:26 PM UTC+00 | Tags: breaking-news cm-bhagwant-mann news punjab-government punjabi-news punjab-influencer-empowerment-policy the-unmute-breaking-news the-unmute-punjabi-news ਚੰਡੀਗੜ੍ਹ, 21 ਅਕਤੂਬਰ, 2023: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਧੀਨ "ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ, 2023" (Punjab Influencer Empowerment Policy) ਲਿਆਂਦੀ ਗਈ ਹੈ। ਇਹ ਨੀਤੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਨਾਲ ਸਹਿਯੋਗੀ ਭਾਈਵਾਲੀ ਰਾਹੀਂ ਸੂਬੇ ਦੇ ` ਵੰਨ-ਸੁਵੰਨਤਾ ਵਾਲੇ ਸੱਭਿਆਚਾਰ, ਅਮੀਰ ਵਿਰਾਸਤ ਅਤੇ ਸ਼ਾਸਨ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਉਜਾਗਰ ਕਰੇਗੀ। ਪੰਜਾਬ ਸਬੰਧੀ ਜਾਣਕਾਰੀ ਦੇਣ ਲਈ ਨਵੇਂ ਸਫ਼ਰ ਦੀ ਸ਼ੁਰੂਆਤ ਅਜੋਕੇ ਡਿਜ਼ੀਟਲ ਯੁੱਗ ਵਿੱਚ ਇਨਫਲੂਐਂਸਰ ਜਨਤਕ ਧਾਰਨਾਵਾਂ ਨੂੰ ਮਹੱਤਵਪੂਰਨ ਢੰਗ ਨਾਲ ਬਦਲਦੇ ਹਨ, ਇਸ ਨੀਤੀ ਦਾ ਉਦੇਸ਼ ਇਹਨਾਂ ਇਨਫਲੂਐਂਸਰਾਂ ਜ਼ਰੀਏ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਾਸਤ ਅਤੇ ਸ਼ਾਸਨ ਸਬੰਧੀ ਪਹਿਲਕਦਮੀਆਂ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣਾ ਹੈ। ਇਨਫਲੂਐਂਸਰਾਂ ਨੂੰ ਖੁੱਲ੍ਹਾ ਸੱਦਾ: ਇਸ ਪਹਿਲਕਦਮੀ ਦਾ ਹਿੱਸਾ ਬਣੋ ਪੰਜਾਬ ਸਰਕਾਰ ਇਸ ਵਿਲੱਖਣ ਪਹਿਲਕਦਮੀ ਦਾ ਹਿੱਸਾ ਬਣਨ ਲਈ ਵੱਖ-ਵੱਖ ਡਿਜ਼ੀਟਲ ਪਲੇਟਫਾਰਮਾਂ ਦੇ ਇਨਫਲੂਐਂਸਰਾਂ ਨੂੰ ਨਿੱਘਾ ਸੱਦਾ ਦਿੰਦੀ ਹੈ। ਆਓ ਮਿਲ ਕੇ ਪੰਜਾਬ ਦੀਆਂ ਰੋਚਕ ਤੇ ਦਿਲਚਸਪ ਕਹਾਣੀਆਂ ਸੁਣਾਈਏ ਇਸ ਨੀਤੀ ਜ਼ਰੀਏ ਇਨਫਲੂਐਂਸਰ ਅਤੇ ਸਰਕਾਰ ਮਿਲ ਕੇ ਪੰਜਾਬ ਦੇ ਵਿਕਾਸ, ਇਸ ਦੇ ਅਮੀਰ ਸੱਭਿਆਚਾਰ ਅਤੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀਆਂ ਕਹਾਣੀਆਂ ਨੂੰ ਸਮੁੱਚੇ ਭਾਰਤ ਵਾਸੀਆਂ ਨਾਲ ਸਾਂਝਾ ਕਰਨਾ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਨੀਤੀ ਦਾ ਉਦੇਸ਼ ਝੂਠੀਆਂ ਅਤੇ ਮਨਘੜਤ ਖ਼ਬਰਾਂ ਵਿਰੁੱਧ ਸਮੂਹਿਕ ਲੜਾਈ ਵਿੱਚ ਯੋਗਦਾਨ ਪਾਉਣਾ ਵੀ ਹੈ। ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ-2023 (Punjab Influencer Empowerment Policy) ਬਾਰੇ ਵਿਸਤ੍ਰਿਤ ਜਾਣਕਾਰੀ ਲਈ ਅਤੇ ਇਹ ਜਾਣਨ ਲਈ ਕਿ ਤੁਸੀਂ ਇਸ ਯਾਤਰਾ ਦਾ ਹਿੱਸਾ ਕਿਵੇਂ ਬਣ ਸਕਦੇ ਹੋ, http://diprpunjab.gov.in/sites/default/files/influencer%20policy%202023.pdf ‘ਤੇ ਜਾਓ। ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ ਦੇ ਮੁੱਖ ਨੁਕਤੇ ਇਨਫਲੂਐਂਸਰਾਂ ਦੀ ਯੋਗਤਾ ਅਤੇ ਸ਼੍ਰੇਣੀਆਂ: ਇਹ ਨੀਤੀ ਇਨਫਲੂਐਂਸਰਾਂ ਨੂੰ ਉਹਨਾਂ ਦੇ ਸਬਸਕ੍ਰਾਈਬਰਾਂ ਦੇ ਅਧਾਰ 'ਤੇ ਪੰਜ ਵਿਸ਼ੇਸ਼ ਸ਼੍ਰੇਣੀਆਂ ਵਿੱਚ ਦਰਸਾਉਂਦੀ ਹੈ:
ਅਰਜ਼ੀ ਦੀ ਪ੍ਰਕਿਰਿਆ: ਇਸ ਨੀਤੀ ਤਹਿਤ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਦੇ ਚਾਹਵਾਨ ਇਨਫਲੂਐਂਸਰ ਸਿੱਧੀ ਆਨਲਾਈਨ ਅਰਜ਼ੀ ਪ੍ਰਕਿਰਿਆ ਰਾਹੀਂ https://bit.ly/Punjabinfluencerpolicy 'ਤੇ ਅਰਜ਼ੀ ਦੇ ਸਕਦੇ ਹਨ। ਕੌਣ ਅਪਲਾਈ ਕਰ ਸਕਦਾ ਹੈ: ਨੀਤੀ ਉਹਨਾਂ ਇਨਫਲੂਐਂਸਰਾਂ ਨੂੰ ਸੱਦਾ ਦਿੰਦੀ ਹੈ ਜਿਨ੍ਹਾਂ ਦੀ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਰਗਰਮ ਮੌਜੂਦਗੀ ਹੈ ਅਤੇ ਜਾਣਕਾਰੀ ਦੀ ਵਿਆਪਕ ਪਹੁੰਚ ਤੇ ਪ੍ਰਭਾਵਸ਼ਾਲੀ ਪ੍ਰਸਾਰ ਨੂੰ ਯਕੀਨੀ ਬਣਾਉਂਦੇ ਹਨ। ਇਨਫਲੂਐਂਸਰਾਂ ਨੂੰ ਇੱਕ ਸਕਾਰਾਤਮਕ ਅਤੇ ਕਨੂੰਨੀ ਡਿਜ਼ੀਟਲ ਇਮੈਜ ਕਾਇਮ ਰੱਖਣਾ ਲਾਜ਼ਮੀ ਹੈ, ਜਿਸ ਤਹਿਤ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਜਾਂ ਸੂਬੇ ਤੇ ਕੌਮੀ ਹਿੱਤਾਂ ਵਿਰੁੱਧ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਾ ਹੋਵੇ। ਕਮਾਈ ਦੀ ਸੰਭਾਵਨਾ: ਨੀਤੀ ਇੱਕ ਢਾਂਚਾਗਤ ਮੁਆਵਜ਼ੇ ਦੇ ਮਾਡਲ ਦੀ ਰੂਪ-ਰੇਖਾ ਪ੍ਰਦਾਨ ਕਰਦੀ ਹੈ, ਜੋ ਇਨਫਲੂਐਂਸਰਾਂ ਨੂੰ ਉਹਨਾਂ ਦੀ ਸਮੱਗਰੀ ਦੀ ਪਹੁੰਚ ਅਤੇ ਪ੍ਰਭਾਵ ਦੇ ਆਧਾਰ ‘ਤੇ ਮਿਹਨਤਾਨੇ ਦੀ ਪੇਸ਼ਕਸ਼ ਕਰਦੀ ਹੈ। ਇਨਫਲੂਐਂਸਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੱਖੋ-ਵੱਖਰੀਆਂ ਕਮਾਈ ਦੀਆਂ ਸੰਭਾਵਨਾਵਾਂ ਹੋਣਗੀਆਂ। ਵੇਰਵੇ, ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਂਦੇ ਹੋਏ, ਇਸ ਸਬੰਧੀ ਨੀਤੀ ਵਿੱਚ ਵਿਆਪਕ ਰੂਪ ਵਿੱਚ ਦੱਸਿਆ ਗਿਆ ਹੈ। ਨੈਤਿਕ ਮਾਪਦੰਡਾਂ ਨੂੰ ਬਰਕਰਾਰ ਰੱਖਣਾ: ਇਨਫਲੂਐਂਸਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੰਨਟੈਂਟ ਤਿਆਰ ਅਤੇ ਸਾਂਝਾ ਕਰਦੇ ਸਮੇਂ ਨੈਤਿਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਜੋ ਗੋਪਨੀਯਤਾ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਨਿਯਮਾਂ ਦੇ ਨਾਲ-ਨਾਲ ਸਬੰਧਿਤ ਵਿਗਿਆਪਨ ਅਤੇ ਡੇਟਾ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ। ਪਾਰਦਰਸ਼ਤਾ ਅਤੇ ਸਹਿਯੋਗ: ਪੰਜਾਬ ਸਰਕਾਰ ਪੂਰਨ ਰੂਪ ਵਿੱਚ ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਦਾ ਭਰੋਸਾ ਦਿੰਦੀ ਹੈ। ਇਸ ਦੇ ਨਾਲ ਹੀ ਇਨਫਲੂਐਂਸਰਾਂ ਨੂੰ ਉਹਨਾਂ ਦੀ ਪਹੁੰਚ ਨੂੰ ਵਧਾਉਣ ਲਈ ਪਲੇਟਫਾਰਮ ਵੀ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇ। The post ਪੰਜਾਬ ਸਰਕਾਰ ਵੱਲੋਂ "ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ, 2023" ਲਾਂਚ appeared first on TheUnmute.com - Punjabi News. Tags:
| ||||||||||||||||||
ਅਧਿਕਾਰੀਆਂ ਦੀ ਛੁੱਟੀ ਦੌਰਾਨ ਕੰਮਕਾਜ 'ਚ ਨਹੀਂ ਪਵੇਗੀ ਰੁਕਾਵਟ: ਹਰਭਜਨ ਸਿੰਘ ਈ.ਟੀ.ਓ Saturday 21 October 2023 12:35 PM UTC+00 | Tags: breaking-news harbhajan-singh-eto news public-works-department punjab-public-works-minister. ਚੰਡੀਗੜ੍ਹ, 21 ਅਕਤੂਬਰ 2023: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਪ੍ਰਿਯਾਂਕ ਭਾਰਤੀ ਅਤੇ ਵਿਭਾਗ ਦੇ ਮੁੱਖ ਇੰਜੀਨੀਅਰਾਂ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਜਾਣੂ ਕਰਵਾਇਆ ਕਿ ਬਹੁਤੀਆਂ ਪ੍ਰਸ਼ਾਸਕੀ ਪ੍ਰਵਾਨਗੀਆਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਕੰਮਾਂ ਦੀ ਅਵਾਰਡ ਪ੍ਰਕਿਰਿਆ ਜਾਰੀ ਹੈ। ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਕੰਮਾਂ ਦੀ ਅਲਾਟਮੈਂਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਲੁੱਕ ਪਾਉਣ ਦੇ ਕੰਮਾਂ ਨੂੰ ਮੁਕੰਮਲ ਕੀਤਾ ਜਾ ਸਕੇ। ਲੋਕ ਨਿਰਮਾਣ ਮੰਤਰੀ (Harbhajan Singh ETO) ਨੇ ਵਿਭਾਗ ਦੇ ਪ੍ਰਬੰਧਕੀ ਕੰਮਕਾਜ ਵਿੱਚ ਸੁਧਾਰ ਲਈ ਅਧਿਕਾਰੀਆਂ ਦੀ ਅਣਉਪਲਬਧਤਾ ਦੌਰਾਨ ਲਿੰਕ ਅਫ਼ਸਰ ਰੱਖਣ ਦੇ ਪ੍ਰਸਤਾਵ ‘ਤੇ ਵੀ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਇੰਜੀਨੀਅਰਾਂ ਨੂੰ ਆਪਣੇ ਪੱਧਰ ‘ਤੇ ਲਗਾਤਾਰ ਕੰਮਾਂ ਦੀ ਪ੍ਰਗਤੀ ਅਤੇ ਗੁਣਵੱਤਾ ਦੀ ਸਮੀਖਿਆ ਕਰਦੇ ਰਹਿਣ ਦੀ ਸਲਾਹ ਦਿੱਤੀ। ਮੀਟਿੰਗ ਵਿੱਚ ਮੁੱਖ ਇੰਜਨੀਅਰਾਂ ਵਿੱਚ ਰਵੀ ਚਾਵਲਾ, ਵਿਜੇ ਚੋਪੜਾ, ਗਗਨਦੀਪ ਸਿੰਘ, ਪਰਮ ਜੋਤੀ ਅਰੋੜਾ, ਅਤੇ ਸੁਪਰਡੈਂਟ ਇੰਜਨੀਅਰ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। The post ਅਧਿਕਾਰੀਆਂ ਦੀ ਛੁੱਟੀ ਦੌਰਾਨ ਕੰਮਕਾਜ ‘ਚ ਨਹੀਂ ਪਵੇਗੀ ਰੁਕਾਵਟ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News. Tags:
| ||||||||||||||||||
ਗਠਜੋੜ ਨਹੀਂ ਕਰਨਾ ਸੀ ਤਾਂ ਸਾਡੇ ਆਗੂਆਂ ਨੂੰ ਕਿਉਂ ਸੱਦਿਆ, ਕਾਂਗਰਸ ਸਾਜ਼ਿਸ਼ ਨਾ ਕਰੇ: ਅਖਿਲੇਸ਼ ਯਾਦਵ Saturday 21 October 2023 12:46 PM UTC+00 | Tags: akhilesh-yadav breaking-news congress india-alliance news samajwadi-party ਚੰਡੀਗੜ੍ਹ, 21 ਅਕਤੂਬਰ 2023: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨਾਲ ਗਠਜੋੜ ਨਾ ਕਰਨ ‘ਤੇ ਕਾਂਗਰਸ ਪਾਰਟੀ ਦੇ ਆਗੂਆਂ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਗਠਜੋੜ ਨਹੀਂ ਕਰਨਾ ਸੀ ਤਾਂ ਸਾਡੇ ਆਗੂਆਂ ਨੂੰ ਕਿਉਂ ਸੱਦਿਆ । ਇਹ ਸਪੱਸ਼ਟ ਤੌਰ ‘ਤੇ ਕਿਹਾ ਜਾਣਾ ਚਾਹੀਦਾ ਸੀ ਕਿ ਇੰਡੀਆ ਗਠਜੋੜ ਲੋਕ ਸਭਾ ਚੋਣਾਂ ਲਈ ਹੈ ਨਾ ਕਿ ਸੂਬਿਆਂ ਲਈ, ਪਰ ਸਾਡੇ ਆਗੂਆਂ ਨੂੰ ਬੁਲਾ ਕੇ ਸਾਡੇ ਨਾਲ ਗੱਲਬਾਤ ਕੀਤੀ ਗਈ ਅਤੇ ਸੀਟਾਂ ਬਾਰੇ ਪੂਰੀ ਜਾਣਕਾਰੀ ਲਈ ਗਈ। ਉਨ੍ਹਾਂ (Akhilesh Yadav) ਕਿਹਾ ਕਿ ਕਾਂਗਰਸ ਸਾਨੂੰ ਸਾਫ਼ ਦੱਸ ਦੇਵੇ ਕਿ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਕਰਨਾ ਹੈ ਜਾਂ ਨਹੀਂ। ਜੇਕਰ ਉਹ ਇਨਕਾਰ ਕਰਦੇ ਹਨ ਤਾਂ ਅਸੀਂ ਭਾਜਪਾ ਨੂੰ ਹਰਾਉਣ ਲਈ ਆਪਣੀਆਂ ਤਿਆਰੀਆਂ ਕਰ ਲਵਾਂਗੇ। ਕਾਂਗਰਸ ਨੂੰ ਸਾਡੇ ਨਾਲ ਸਾਜ਼ਿਸ਼ ਨਹੀਂ ਕਰਨੀ ਚਾਹੀਦੀ। ਸਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਦੇ ਬਿਆਨ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਕਾਂਗਰਸ ਕਮਜ਼ੋਰ ਹੋਵੇਗੀ ਤਾਂ ਉਸ ਨੂੰ ਸਮਾਜਵਾਦੀਆਂ ਦੀ ਲੋੜ ਪਵੇਗੀ। ਦੱਸ ਦਈਏ ਕਿ ਕਾਂਗਰਸ ਆਗੂ ਅਜੇ ਰਾਏ ਨੇ ਸਪਾ ਨੂੰ ਲੈ ਕੇ ਕਾਫੀ ਸਖਤ ਟਿੱਪਣੀ ਕੀਤੀ ਸੀ, ਜਿਸ ਦਾ ਅਖਿਲੇਸ਼ ਯਾਦਵ ਨੇ ਕਰਾਰਾ ਜਵਾਬ ਦਿੱਤਾ ਸੀ। ਉਦੋਂ ਤੋਂ ਹੀ ਵਿਰੋਧੀ ਧਿਰ ਦੇ ਗਠਜੋੜ ਭਾਰਤ ਵਿੱਚ ਸਪਾ ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। The post ਗਠਜੋੜ ਨਹੀਂ ਕਰਨਾ ਸੀ ਤਾਂ ਸਾਡੇ ਆਗੂਆਂ ਨੂੰ ਕਿਉਂ ਸੱਦਿਆ, ਕਾਂਗਰਸ ਸਾਜ਼ਿਸ਼ ਨਾ ਕਰੇ: ਅਖਿਲੇਸ਼ ਯਾਦਵ appeared first on TheUnmute.com - Punjabi News. Tags:
| ||||||||||||||||||
ENG vs SA: ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਦਿੱਤਾ 400 ਦੌੜਾਂ ਦਾ ਟੀਚਾ, ਹੇਨਰਿਚ ਕਲਾਸੇਨ ਨੇ ਲਗਾਇਆ ਤੂਫਾਨੀ ਸੈਂਕੜਾ Saturday 21 October 2023 12:56 PM UTC+00 | Tags: ban-stokes ben-stokes breaking-news england eng-vs-sa heinrich-klaasen news odi-world-cup odi-world-cup-2023 ਚੰਡੀਗੜ੍ਹ, 21 ਅਕਤੂਬਰ 2023: (ENG vs SA) ਵਿਸ਼ਵ ਕੱਪ ਦੇ 20ਵੇਂ ਮੈਚ ‘ਚ ਇੰਗਲੈਂਡ ਸਾਹਮਣੇ ਦੱਖਣੀ ਅਫਰੀਕਾ ਦੀ ਚੁਣੌਤੀ ਹੈ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਆਹਮੋ-ਸਾਹਮਣੇ ਹਨ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 399 ਦੌੜਾਂ ਬਣਾਈਆਂ। ਇੰਗਲੈਂਡ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਮਿਲਿਆ। ਦੱਖਣੀ ਅਫਰੀਕਾ ਲਈ ਹੇਨਰਿਚ ਕਲਾਸੇਨ ਨੇ ਸੈਂਕੜਾ ਲਗਾਇਆ। ਰਾਸੀ ਵੈਨ ਡੇਰ ਡੁਸਨ, ਰੀਜ਼ਾ ਹੈਂਡਰਿਕਸ ਅਤੇ ਮਾਰਕੋ ਜੈਨਸਨ ਨੇ ਅਰਧ ਸੈਂਕੜੇ ਲਗਾਏ। ਕਲਾਸੇਨ ਨੇ 67 ਗੇਂਦਾਂ ‘ਤੇ 109 ਦੌੜਾਂ ਬਣਾਈਆਂ। ਉਸ ਨੇ 12 ਚੌਕੇ ਤੇ ਚਾਰ ਛੱਕੇ ਲਾਏ। ਹੈਂਡਰਿਕਸ ਨੇ 75 ਗੇਂਦਾਂ ਦੀ ਪਾਰੀ ਵਿੱਚ 85 ਦੌੜਾਂ ਬਣਾਈਆਂ। ਉਸ ਨੇ ਨੌਂ ਚੌਕੇ ਤੇ ਤਿੰਨ ਛੱਕੇ ਲਾਏ। ਮਾਰਕੋ ਯੈਨਸਨ ਨੇ 42 ਗੇਂਦਾਂ ‘ਤੇ 75 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਛੇ ਛੱਕੇ ਜੜੇ। ਡੁਸੇਨ ਨੇ 61 ਗੇਂਦਾਂ ‘ਚ ਅੱਠ ਚੌਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ‘ਚ ਇੰਗਲੈਂਡ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਉਹ ਪਾਕਿਸਤਾਨ ਨੂੰ ਪਿੱਛੇ ਛੱਡ ਗਿਆ। ਪਾਕਿਸਤਾਨ ਨੇ 2019 ‘ਚ ਅੱਠ ਵਿਕਟਾਂ ‘ਤੇ 348 ਦੌੜਾਂ ਬਣਾਈਆਂ ਸਨ। ਇੰਨਾ ਹੀ ਨਹੀਂ ਇਹ ਵਨਡੇ ਕ੍ਰਿਕਟ ‘ਚ ਇੰਗਲੈਂਡ ਖਿਲਾਫ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਨੇ ਇਸ ਮਾਮਲੇ ਵਿੱਚ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ। 2015 ‘ਚ ਨਿਊਜ਼ੀਲੈਂਡ ਨੇ ਓਵਲ ‘ਚ ਪੰਜ ਵਿਕਟਾਂ ‘ਤੇ 398 ਦੌੜਾਂ ਬਣਾਈਆਂ ਸਨ। The post ENG vs SA: ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਦਿੱਤਾ 400 ਦੌੜਾਂ ਦਾ ਟੀਚਾ, ਹੇਨਰਿਚ ਕਲਾਸੇਨ ਨੇ ਲਗਾਇਆ ਤੂਫਾਨੀ ਸੈਂਕੜਾ appeared first on TheUnmute.com - Punjabi News. Tags:
| ||||||||||||||||||
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵੀਆਂ ਨਿਯੁਕਤੀਆਂ Saturday 21 October 2023 01:03 PM UTC+00 | Tags: breaking-news news punjab-breaking punjab-news shiromani-akali-dal sukhbir-singh-badal ਚੰਡੀਗੜ੍ਹ, 21 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ । ਇਨ੍ਹਾਂ ਵਿਚ ਮਨਤਾਰ ਸਿੰਘ ਬਰਾੜ ਅਤੇ ਬਲਦੇਵ ਸਿੰਘ ਮਾਨ ਨੂੰ ਕੋਰ ਕਮੇਟੀ ਦੇ ਮੈਂਬਰ, ਮੱਖਣ ਸਿੰਘ ਲਾਲਕਾ ਨੂੰ ਨਾਭਾ ਦਾ ਹਲਕਾ ਇੰਚਾਰਜ, ਸ਼ਰਨਜੀਤ ਸਿੰਘ ਢਿੱਲੋਂ ਅਤੇ ਬਿਕਰਮਜੀਤ ਸਿੰਘ ਖ਼ਾਲਸਾ ਨੂੰ ਫ਼ਤਿਹਗੜ੍ਹ ਸੰਸਦੀ ਹਲਕੇ ਦੇ ਇੰਚਾਰਜ ਅਤੇ ਹਰਪ੍ਰੀਤ ਸਿੰਘ ਕੋਟਭਾਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਦਾ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। The post ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵੀਆਂ ਨਿਯੁਕਤੀਆਂ appeared first on TheUnmute.com - Punjabi News. Tags:
| ||||||||||||||||||
SL vs NED: ਵਨਡੇ ਵਿਸ਼ਵ ਕੱਪ 2023 'ਚ ਸ਼੍ਰੀਲੰਕਾ ਦੀ ਪਹਿਲੀ ਜਿੱਤ, ਨੀਦਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ Saturday 21 October 2023 01:12 PM UTC+00 | Tags: breaking-news netherlands news odi-world-cup-2023 sl-vs-ned sri-lanka ਚੰਡੀਗੜ੍ਹ, 21 ਅਕਤੂਬਰ 2023: (SL vs NED) ਵਨਡੇ ਵਿਸ਼ਵ ਕੱਪ 2023 ਦੇ 19ਵੇਂ ਮੈਚ ਵਿੱਚ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ । ਲਖਨਊ ਦੇ ਏਕਾਨਾ ਸਟੇਡੀਅਮ ‘ਚ ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 262 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਪੰਜ ਵਿਕਟਾਂ ਗੁਆ ਕੇ 263 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ। The post SL vs NED: ਵਨਡੇ ਵਿਸ਼ਵ ਕੱਪ 2023 ‘ਚ ਸ਼੍ਰੀਲੰਕਾ ਦੀ ਪਹਿਲੀ ਜਿੱਤ, ਨੀਦਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ appeared first on TheUnmute.com - Punjabi News. Tags:
| ||||||||||||||||||
IND vs NZ: ਭਾਰਤ-ਨਿਊਜ਼ੀਲੈਂਡ ਮੈਚ 'ਤੇ ਮੀਂਹ ਦਾ ਸਾਇਆ, ਧਰਮਸ਼ਾਲਾ 'ਚ ਮੈਚ ਦੌਰਾਨ ਇਸ ਤਰ੍ਹਾਂ ਦਾ ਰਹਿ ਸਕਦੈ ਮੌਸਮ Saturday 21 October 2023 01:23 PM UTC+00 | Tags: breaking-news cricket-news dharamshala india-vs-new-zealand ind-vs-nz news rain rohit-sharma sports world-cup-2023 ਚੰਡੀਗੜ੍ਹ, 21 ਅਕਤੂਬਰ 2023: (IND vs NZ) ਭਾਰਤੀ ਟੀਮ ਵਿਸ਼ਵ ਕੱਪ ਦੇ ਮੌਜੂਦਾ ਸੈਸ਼ਨ ਵਿੱਚ ਆਪਣਾ ਪੰਜਵਾਂ ਮੈਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗੀ। ਦੋਵੇਂ ਟੀਮਾਂ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਐਤਵਾਰ (22 ਅਕਤੂਬਰ) ਨੂੰ ਹੋਣ ਵਾਲੇ ਇਸ ਮੈਚ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਭਾਰਤ ਅਤੇ ਨਿਊਜ਼ੀਲੈਂਡ ਹੀ ਦੋ ਅਜਿਹੀਆਂ ਟੀਮਾਂ ਹਨ ਜੋ ਇਸ ਵਾਰ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਦੋਵਾਂ ਨੇ ਆਪਣੇ ਚਾਰੇ ਮੈਚ ਜਿੱਤੇ ਹਨ। ਅਜਿਹੇ ‘ਚ ਇਹ ਮੈਚ ਕਾਫੀ ਰੋਮਾਂਚਕ ਹੋਵੇਗਾ। ਹਾਲਾਂਕਿ ਮੈਚ ‘ਤੇ ਮੀਂਹ ਦਾ ਪਰਛਾਵਾਂ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਸ਼ੰਸਕਾਂ ਦਾ ਮਜ਼ਾ ਖਰਾਬ ਹੋ ਸਕਦਾ ਹੈ। ਵਿਸ਼ਵ ਕੱਪ ਵਿੱਚ ਭਾਰਤ ਦੀ ਆਖਰੀ ਹਾਰ ਨਿਊਜ਼ੀਲੈਂਡ ਹੱਥੋਂ ਹੋਈ ਸੀ। ਕੀਵੀ ਟੀਮ ਨੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਉਹ ਮੈਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਮੈਚ ਸਾਬਤ ਹੋਇਆ। ਜਦੋਂ ਭਾਰਤੀ ਟੀਮ ਇਸ ਮੈਚ ‘ਚ ਉਤਰੇਗੀ ਤਾਂ ਉਸ ਦਾ ਧਿਆਨ ਸਕੋਰ ਨਿਪਟਾਉਣ ‘ਤੇ ਹੋਵੇਗਾ। ਭਾਰਤੀ ਟੀਮ ਉਸ ਹਾਰ ਦਾ ਬਦਲਾ ਲੈਣਾ ਚਾਹੇਗੀ। ਮੌਸਮ ਵਿਭਾਗ ਮੁਤਾਬਕ ਧਰਮਸ਼ਾਲਾ ‘ਚ ਦੁਪਹਿਰ ਸਮੇਂ ਤੂਫਾਨ ਆਉਣ ਦੀ ਸੰਭਾਵਨਾ ਹੈ। ਅਜਿਹੇ ‘ਚ ਟਾਸ ‘ਚ ਦੇਰੀ ਹੋ ਸਕਦੀ ਹੈ। ਦੱਖਣੀ ਅਫ਼ਰੀਕਾ ਅਤੇ ਨੀਦਰਲੈਂਡ ਵਿਚਾਲੇ ਇੱਥੇ ਖੇਡਿਆ ਗਿਆ ਪਿਛਲਾ ਮੈਚ ਵੀ ਮੀਂਹ ਕਾਰਨ ਰੁਕਿਆ ਸੀ ਅਤੇ ਇਸ ਨੂੰ 43 ਓਵਰ ਪ੍ਰਤੀ ਓਵਰ ਕਰ ਦਿੱਤਾ ਗਿਆ ਸੀ। ਦੋਵਾਂ ਟੀਮਾਂ ਲਈ ਇਹ ਬਹੁਤ ਠੰਡਾ ਦਿਨ ਹੋਵੇਗਾ। ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। 74 ਫੀਸਦੀ ਬੱਦਲਵਾਈ ਵੀ ਰਹੇਗੀ। ਸ਼ਾਮ ਤੱਕ ਤਾਪਮਾਨ ਘਟ ਜਾਵੇਗਾ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ 100 ਫੀਸਦੀ ਹੋ ਜਾਵੇਗੀ। ਵਿਸ਼ਵ ਕੱਪ 2023 ਲਈ ਆਈਸੀਸੀ ਦੀਆਂ ਸ਼ਰਤਾਂ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਲੀਗ ਮੈਚ ਲਈ ‘ਰਿਜ਼ਰਵ ਡੇਅ’ ਦਾ ਕੋਈ ਪ੍ਰਬੰਧ ਨਹੀਂ ਹੈ। ਜੇਕਰ ਐਤਵਾਰ ਦਾ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਨੂੰ ਇਕ-ਇਕ ਅੰਕ ਮਿਲੇਗਾ। The post IND vs NZ: ਭਾਰਤ-ਨਿਊਜ਼ੀਲੈਂਡ ਮੈਚ ‘ਤੇ ਮੀਂਹ ਦਾ ਸਾਇਆ, ਧਰਮਸ਼ਾਲਾ ‘ਚ ਮੈਚ ਦੌਰਾਨ ਇਸ ਤਰ੍ਹਾਂ ਦਾ ਰਹਿ ਸਕਦੈ ਮੌਸਮ appeared first on TheUnmute.com - Punjabi News. Tags:
| ||||||||||||||||||
ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ Saturday 21 October 2023 01:30 PM UTC+00 | Tags: breaking-news gurdwara-board-elections latest-news news sikh-gurdwara-board-election sikh-gurdwara-board-election-rules ਐਸ ਏ ਐਸ ਨਗਰ, 21 ਅਕਤੂਬਰ, 2023: ਕਮਿਸ਼ਨਰ ਗੁਰਦੁਆਰਾ ਇਲੈਕਸ਼ਨ (Gurdwara Board elections), ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ 21 ਅਕਤੂਬਰ, 2023 ਤੋਂ ਸ਼ੁਰੂ ਹੋ ਗਿਆ ਹੈ, ਜਿਸ ਤਹਿਤ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਬਣਾਉਣ ਸਬੰਧੀ ਫਾਰਮ 3(1) ਨਾਲ ਨਿਮਨ ਅਨੁਸਾਰ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼ ਪਹਿਚਾਣ ਲਈ ਤੇ ਇੱਕ ਕਲਰ ਫ਼ੋਟੋ ਲਗਾਉਣ ਜ਼ਰੂਰੀ ਹੈ। ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ (Gurdwara Board elections) ਵੱਲੋਂ ਪ੍ਰਵਾਨਿਤ ਅਧਿਕਾਰਿਤ ਪਛਾਣ ਦਸਤਾਵੇਜ਼ਾਂ ਚ ਆਧਾਰ ਕਾਰਡ, ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਫ਼ੋਟੋ ਪਛਾਣ ਪੱਤਰ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ./ਪਬਲਿਕ ਲਿਮਿਟੇਡ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫ਼ੋਟੋ ਵਾਲੇ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਦੁਆਰਾ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਵਾਲੀਆਂ ਪਾਸਬੁੱਕਾਂ, ਪੈਨ ਕਾਰਡ, ਆਰ ਜੀ ਆਈ ਤਹਿਤ ਐਨ ਪੀ ਆਰ ਦੁਆਰਾ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਸਰਕਾਰੀ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤਾ ਗਿਆ ਅਧਿਕਾਰਿਤ ਪਛਾਣ ਪੱਤਰ ਹਨ। ਉਨ੍ਹਾਂ ਨੇ ਜ਼ਿਲ੍ਹੇ ਚ ਇਸ ਸਬੰਧੀ ਲਏ ਰਿਵਾਈਜਿੰਗ ਅਥਾਰਟੀ ਅਫਸਰਾਂ (ਐਸ ਡੀ ਐਮਜ਼) ਨੂੰ ਇਸ ਸਬੰਧੀ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਦੀਆਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਮਤਦਾਤਾ ਬਣਨ ਦੇ ਚਾਹਵਾਨ ਲੋਕਾਂ ਨੂੰ ਵੀ 15 ਨਵੰਬਰ ਤੱਕ ਆਪਣੇ ਫ਼ਾਰਮ ਉਕਤ ਪਛਾਣ ਪੱਤਰਾਂ ਦੇ ਨਾਲ ਸਬੰਧਤ ਐਸ ਦੀ ਐਮ ਦਫ਼ਤਰਾਂ ਵਿੱਚ ਜਮਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। The post ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ appeared first on TheUnmute.com - Punjabi News. Tags:
| ||||||||||||||||||
ਐੱਸ.ਏ.ਐੱਸ. ਨਗਰ: ਰਾਜ ਪੱਧਰੀ ਲੋਕ ਅਦਾਲਤ ਦੌਰਾਨ 100 ਕੇਸਾਂ ਦਾ ਨਿਪਟਾਰਾ Saturday 21 October 2023 01:37 PM UTC+00 | Tags: breaking-news lok-adalat mohali-lok-adalat punjab-and-haryana-high-court sas-nagar ਐੱਸ.ਏ.ਐੱਸ. ਨਗਰ, 21 ਅਕਤੂਬਰ, 2023: ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਜਿਲ੍ਹਾ ਐਸ.ਏ.ਐਸ. ਨਗਰ ਵਿਖੇ ਸ਼ਨੀਵਾਰ ਨੂੰ ਜਿਲ੍ਹਾ ਐਸ.ਏ.ਐਸ. ਨਗਰ ਵਿਖੇ ਰਾਜ ਪੱਧਰੀ ਲੋਕ ਅਦਾਲਤ (Lok Adalat) ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੋਟਰ ਐਕਸੀਡੈਂਟ ਕਲੇਮ, ਲੈਂਡ ਐਕਿਉਜਿ਼ਸ਼ਨ ਅਤੇ ਪਰਿਵਾਰਕ ਮਸਲਿਆਂ ਨਾਲ ਸਬੰਧਤ ਕੇਸ ਸੁਣਵਾਈ ਲਈ ਰੱਖੇ ਗਏ ਸਨ। ਇਸ ਲੋਕ ਅਦਾਲਤ ਵਿਚ 5 ਵਿਆਹੁਤਾ ਜੋੜਿਆਂ ਨੂੰ ਬਰਜਿੰਦਰ ਪਾਲ ਸਿੰਘ, ਪ੍ਰਿੰਸੀਪਲ ਜੱਜ, ਫੈਮਲੀ ਕੋਰਟ ਅਤੇ ਮੈਂਬਰਾਂ ਦੇ ਯਤਨਾਂ ਸਦਕਾ ਮੁੜ ਇਕੱਠਿਆਂ ਕੀਤਾ ਗਿਆ ਜੋ ਕਿ ਆਪਸੀ ਮਤਭੇਦ ਕਾਰਨ ਅਦਾਲਤਾਂ ਵਿਚ ਕੇਸ ਝਗੜ ਰਹੇ ਸਨ। ਲੋਕ ਅਦਾਲਤ ਵਿਚ ਕੇਸਾਂ ਦੇ ਨਿਪਟਾਰੇ ਲਈ ਜਿਲ੍ਹਾ ਅਦਾਲਤ ਐਸ.ਏ.ਐਸ. ਨਗਰ ਵਿੱਚ 3 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੀ ਪ੍ਰਧਾਨਗੀ ਹਰਸਿਮਰਨਜੀਤ ਸਿੰਘ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜਸ ਬਰਜਿੰਦਰ ਪਾਲ ਸਿੰਘ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਦੇਵਨੂਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ) ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸਬ-ਡਵੀਜ਼ਨ, ਡੇਰਾਬੱਸੀ ਵਿਖੇ 1 ਬੈਂਚ ਸ੍ਰੀਮਤੀ ਮਨਜੋਤ ਕੌਰ, ਅਡਿਸ਼ਨਲ ਸਿਵਲ ਜੱਜ (ਜੂਨੀਅਰ ਡਵੀਜਨ) ਅਤੇ ਸਬ-ਡਵੀਜ਼ਨ, ਖਰੜ ਵਿਖੇ 1 ਬੈਂਚ ਕਰੁਨ ਗਰਗ, ਸਿਵਲ ਜੱਜ (ਜੂਨੀਅਰ ਡਵੀਜਨ) ਦੀ ਅਗਵਾਈ ਵਿਚ ਗਠਤ ਕੀਤੇ ਗਏ। ਇਸ ਲੋਕ ਅਦਾਲਤ (Lok Adalat) ਲਈ ਐਸ.ਏ.ਐਸ. ਨਗਰ, ਡੇਰਾਬੱਸੀ ਅਤੇ ਖਰੜ ਦੀਆਂ ਸਾਰੀਆਂ ਅਦਾਲਤਾਂ ਨੇ ਵੱਧ ਤੋਂ ਵੱਧ ਕੇਸ ਰਾਜ਼ੀਨਾਮੇ ਦੇ ਅਧਾਰ ਤੇ ਨਿਪਟਾਰੇ ਲਈ ਰੱਖੇ ਗਏ। ਇਸ ਲੋਕ ਅਦਾਲਤ ਦੀ ਸਫਲਤਾ ਲਈ ਹਰਪਾਲ ਸਿੰਘ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਜੀਆਂ ਵਲੋਂ ਸਮੇਂ-ਸਮੇਂ ਤੇ ਜੁਡੀਸ਼ੀਅਲ ਅਧਿਕਾਰੀਆਂ, ਇੰਸ਼ੋਰੈਂਸ ਕੰਪਨੀਆਂ ਦੇ ਪ੍ਰਤੀਨਿਧੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਬਲਜਿੰਦਰ ਸਿੰਘ ਮਾਨ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੁੱਲ 243 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 100 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 11,00,01,137/-ਕੀਮਤ ਦੇ ਅਵਾਰਡ ਪਾਸ ਕੀਤੇ ਗਏ। The post ਐੱਸ.ਏ.ਐੱਸ. ਨਗਰ: ਰਾਜ ਪੱਧਰੀ ਲੋਕ ਅਦਾਲਤ ਦੌਰਾਨ 100 ਕੇਸਾਂ ਦਾ ਨਿਪਟਾਰਾ appeared first on TheUnmute.com - Punjabi News. Tags:
| ||||||||||||||||||
ਸਰਕਾਰੀ ਕਾਲਜ ਡੇਰਾਬੱਸੀ ਦੇ ਪੰਜ ਵਿਦਿਆਰਥੀਆਂ ਦੀ ਅਗਨੀਵੀਰ ਵਜੋਂ ਭਰਤੀ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ Saturday 21 October 2023 01:45 PM UTC+00 | Tags: agniveer breaking-news government-college government-college-derabassi ਐੱਸ.ਏ.ਐੱਸ. ਨਗਰ, 21 ਅਕਤੂਬਰ, 2023: ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਦੀ ਅਗਨੀਵੀਰ (Agniveer) ਵਜੋਂ ਚੋਣ ਹੋਣ ਤੇ ਕਾਲਜ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਹ ਵਿਦਿਆਰਥੀ ਪਿਛਲੇ ਸਮੇਂ ਤੋਂ ਲਗਾਤਾਰ ਕਾਲਜ ਦੇ ਖੇਡ ਮੈਦਾਨ ਅਤੇ ਟਰੈਕ ਵਿਚ ਅਭਿਆਸ ਕਰਦੇ ਰਹੇ ਹਨ। ਇਹਨਾਂ ਵਿਦਿਆਰਥੀਆਂ ਨੂੰ ਅਗਨੀਵੀਰ ਵਿਚ ਭਰਤੀ ਲਈ ਤਿਆਰ ਕਰਨ ਵਿਚ ਅਭਿਆਸ ਕਰਵਾਉਣ ਦੇ ਪੱਖ ਤੋਂ ਡੇਰਾ ਬੱਸੀ ਦੇ ਮਾਰਨਿੰਗ ਵਾਕਰਜ਼ ਕਲੱਬ’ ਵੱਲੋਂ ਵੀ ਹਰ ਸੰਭਵ ਮਦਦ ਕੀਤੀ ਗਈ। ਜ਼ਿਕਰਯੋਗ ਹੈ ਕਿ ਸਰਕਾਰੀ ਕਾਲਜ ਦੇ ਇਸ ਖੇਡ ਮੈਦਾਨ ਅਤੇ ਆਧੁਨਿਕ ਤਕਨੀਕ ਨਾਲ ਬਣੇ ਦੌੜਨ ਵਾਲੇ ਟਰੈਕ ਦੀ ਸਾਂਭ-ਸੰਭਾਲ ਅਤੇ ਦੇਖਭਾਲ ਵਿਚ ਮਾਰਨਿੰਗ ਵਾਕਰਜ਼ ਕਲੱਬ ਵੱਲੋਂ ਕਾਲਜ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜਿਸ ਵਿਚ ਹਰ ਰੋਜ਼ ਸ਼ਾਮ ਨੂੰ ਅਨੇਕਾਂ ਨੌਜਵਾਨ ਦੌੜਾਂ ਲਗਾਉਂਦੇ ਅਤੇ ਸਖ਼ਤ ਮਿਹਨਤ ਕਰਕੇ ਪਸੀਨਾ ਵਹਾਉਂਦੇ ਹਨ। ਇਸ ਤਰਾਂ ਸਰਕਾਰੀ ਕਾਲਜ ਡੇਰਾ ਬੱਸੀ ਦਾ ਇਹ ਖੇਡ ਮੈਦਾਨ ਕਾਲਜ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਨੌਜਵਾਨਾਂ ਲਈ ਵਰਦਾਨ ਬਣਿਆ ਹੋਇਆ ਹੈ। ਇਸ ਖੇਡ ਮੈਦਾਨ ਵਿਚ ਦੌੜਨ ਅਤੇ ਅਭਿਆਸ ਕਰਨ ਵਾਲੇ ਬਹੁਤ ਸਾਰੇ ਨੌਜਵਾਨਾਂ ਜਿੱਥੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਮੱਲਾਂ ਮਾਰ ਰਹੇ ਹਨ ਉਥੇ ਪਿਛਲੇ ਸਮੇਂ ਦੌਰਾਨ ਹਵਾਈ ਫੌਜ, ਦਿੱਲੀ ਪੁਲਿਸ, ਪੰਜਾਬ ਪੁਲਿਸ ਸਮੇਤ ਹੋਰ ਵੱਖ ਵੱਖ ਸੁਰੱਖਿਆਂ ਬਲਾਂ ਵਿਚ ਨੌਕਰੀ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ ਦਿਨਾਂ ਵਿਚ ਅਨੀਕੇਤ ਸਿੰਘ, ਲਵਪ੍ਰੀਤ ਸਿੰਘ, ਅਕਾਸ਼, ਕੁਨਾਲ ਅਤੇ ਰਿਤੇਸ਼ ਨੇ ਅਗਨੀਵੀਰ ਵਿਚ ਭਰਤੀ ਹੋ ਕੇ ਕਾਲਜ ਦਾ ਨਾਮ ਰੁਸ਼ਨਾਇਆ ਹੈ। ਅੱਜ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਅਤੇ ਮਾਰਨਿੰਗ ਵਾਕਰਜ਼ ਕਲੱਬ ਦੇ ਮੈਂਬਰਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਮਾਰਨਿੰਗ ਵਾਕਰਜ਼ ਕਲੱਬ ਤੋਂ ਪ੍ਰਧਾਨ ਇੰਦਰਜੀਤ ਸਿੰਘ, ਉਪ ਪ੍ਰਧਾਨ ਪੁਸ਼ਪਿੰਦਰ ਮਹਿਤਾ, ਜਨਰਲ ਸੈਕਟਰੀ ਐਡਵੋਕੇਟ ਅਨਮੋਲ ਸਿੰਘ ਅਤੇ ਕਾਲਜ ਤੋਂ ਪ੍ਰੋ. ਆਮੀ ਭੱਲਾ ਹਾਜ਼ਰ ਸਨ | The post ਸਰਕਾਰੀ ਕਾਲਜ ਡੇਰਾਬੱਸੀ ਦੇ ਪੰਜ ਵਿਦਿਆਰਥੀਆਂ ਦੀ ਅਗਨੀਵੀਰ ਵਜੋਂ ਭਰਤੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ appeared first on TheUnmute.com - Punjabi News. Tags:
| ||||||||||||||||||
ਮੋਹਾਲੀ: ਮਿਸ਼ਨ ਸਮੱਰਥ ਦੇ ਪਹਿਲੇ ਦਿਨ ਡੀਈਓ ਐਲੀਮੈਂਟਰੀ ਵੱਲੋਂ ਸਕੂਲ ਦਾ ਦੌਰਾ Saturday 21 October 2023 01:52 PM UTC+00 | Tags: aam-aadmi-party breaking-news cm-bhagwant-mann deo-elementary latest-news mission-samarth mohali news punjab-school school the-unmute-breaking-news the-unmute-news ਐੱਸ.ਏ.ਐੱਸ. ਨਗਰ, 21 ਅਕਤੂਬਰ, 2023: ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ‘ਮਿਸ਼ਨ ਸਮੱਰਥ’ ਤਹਿਤ ਅੱਜ ਇੱਥੇ ਫੇਜ਼ 2 ਮੋਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ (School) ਵਿੱਚ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਦੌਰਾ ਕੀਤਾ ਗਿਆ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਸਮੱਰਥ ਤਹਿਤ ਅੱਜ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ (School) ਵਿੱਚ ਬੱਚਿਆਂ ਨੂੰ ਪਹਿਲੇ ਅੱਧੇ ਸਮੇਂ ਲਈ ਪੰਜਾਬੀ,ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦੀ ਬੁਨਿਆਦੀ ਸਿੱਖਿਆ ਪ੍ਰਦਾਨ ਕਰਨ ਲਈ ਰਾਖਵੇਂ ਰੱਖੇ ਹੋਏ ਹਨ। ਅਗਲੇ ਅੱਧੇ ਸਮੇਂ ਵਿੱਚ ਪਾਠਕ੍ਰਮ ਅਨੁਸਾਰ ਪਹਿਲਾਂ ਦੀ ਤਰ੍ਹਾਂ ਪੜ੍ਹਾਈ ਵੀ ਜਾਰੀ ਰਹੇਗੀ। ਇਹ ਪ੍ਰੋਗਰਾਮ ਅੱਜ ਮਿਤੀ 21 ਅਕਤੂਬਰ ਤੋਂ 22 ਦਸੰਬਰ ਜਾਂ ਸਰਦੀ ਦੀਆਂ ਛੁੱਟੀਆਂ ਤੱਕ ਤੀਜੀ,ਚੌਥੀ ਅਤੇ ਪੰਜਵੀਂ ਦੇ ਬੱਚਿਆਂ ਲਈ ਹੈ। ਪਿਛਲੇ ਦਿਨੀਂ ਅਧਿਆਪਕਾਂ ਦੁਆਰਾ ਵਿਭਾਗ ਦੁਆਰਾ ਭੇਜੇ ਜਾਂਚ ਪੱਤਰ ਰਾਹੀਂ ਬੱਚਿਆਂ ਦੇ ਪੜ੍ਹਨ ਦੀ ਜਾਂਚ ਕਰ ਲਈ ਗਈ ਹੈ ਅਤੇ ਬੇਸਲਾਈਨ ਬਣਾ ਲਈ ਗਈ ਹੈ। ਇਸੇ ਤਹਿਤ ਬੱਚਿਆਂ ਨੂੰ ਪੜ੍ਹਨ ਪੱਧਰ ਅਨੁਸਾਰ ਗਰੁੱਪ ਬਣਾ ਕੇ ਪੜ੍ਹਾਇਆ ਜਾਣਾ ਹੈ,ਜਿਸ ਦਾ ਫ਼ਾਇਦਾ ਪੜ੍ਹਾਈ ਵਿੱਚ ਪਿਛੜੇ ਬੱਚਿਆਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸੇ ਨੂੰ ਦੇਖਣ ਦੇ ਇਰਾਦੇ ਨਾਲ਼ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ ਗਿਆ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੱਧਰ ਅਨੁਸਾਰ ਗਰੁੱਪਾਂ ਵਿੱਚ ਪੜ੍ਹਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦੌਰੇ ਕੀਤੇ ਜਾਣਗੇ ਤਾਂ ਕਿ ਸਮੂਹ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਹੁਲਾਰਾ ਦਿੱਤਾ ਜਾ ਸਕੇ। The post ਮੋਹਾਲੀ: ਮਿਸ਼ਨ ਸਮੱਰਥ ਦੇ ਪਹਿਲੇ ਦਿਨ ਡੀਈਓ ਐਲੀਮੈਂਟਰੀ ਵੱਲੋਂ ਸਕੂਲ ਦਾ ਦੌਰਾ appeared first on TheUnmute.com - Punjabi News. Tags:
| ||||||||||||||||||
ਬਠਿੰਡਾ: ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਕੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ Saturday 21 October 2023 02:10 PM UTC+00 | Tags: bathinda bathinda-police breaking-news martyrdom news police-martyrdom-day ਬਠਿੰਡਾ, 21 ਅਕਤੂਬਰ 2023: ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਸ਼ਰਧਾ ਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਪੁਲਿਸ, ਸਿਵਲ ਪ੍ਰਸ਼ਾਸਨ ਤੇ ਜੁਡੀਸ਼ਰੀ ਦੇ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਸ਼ਹੀਦੀ ਸਮਾਗਮ ਮੌਕੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਸਾਡੇ ਸੂਬੇ ਅਤੇ ਦੇਸ਼ ਦਾ ਸਰਮਾਇਆ ਹਨ। ਇਹਨਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸੀ.ਜੇ.ਐਮ. ਮੁਹੇਸ਼ ਕੁਮਾਰ ਸ਼ਰਮਾ ਤੇ ਪ੍ਰਿੰਸੀਪਲ ਜੱਜ ਫ਼ੈਮਲੀ ਕੋਰਟ ਰਮਨ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਇੱਕ ਮੁੱਠ ਹੋ ਕੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰੀਏ। ਉਨ੍ਹਾਂ ਕਿਹਾ ਪੰਜਾਬ ਪੁਲੀਸ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹਨ ਮੈਂ ਇਨ੍ਹਾਂ ਸ਼ਹੀਦਾਂ ਨੂੰ ਦਿਲ ਤੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨਾ ਸਾਡਾ ਫਰਜ਼ ਹੈ। The post ਬਠਿੰਡਾ: ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਕੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ appeared first on TheUnmute.com - Punjabi News. Tags:
| ||||||||||||||||||
SGPC ਚੋਣਾਂ ਦੌਰਾਨ ਮੈਂਬਰ ਵਜੋਂ ਵੋਟ ਬਣਾਉਣ ਲਈ ਸੋਧਿਆ ਫਾਰਮ ਜਾਰੀ Saturday 21 October 2023 02:31 PM UTC+00 | Tags: ashika-jain breaking-news d.c-ashika-jain news sgpc sgpc-election sgpc-elections ਐੱਸ.ਏ.ਐੱਸ ਨਗਰ, 21 ਅਕਤੂਬਰ, 2023: ਜ਼ਿਲ੍ਹਾ ਚੋਣ ਅਫ਼ਸਰ, ਐਸ ਏ ਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਸਰਕਾਰ ਵਲੋਂ ਜਾਰੀ ਸੋਧਿਆ ਗਿਆ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1) ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ sasnagar.nic.in ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੇ ਮੈਬਰਾਂ ਦੇ ਲਈ ਚੋਣ ਪ੍ਰਕਰਿਆ ਮੁਕਮੰਲ ਕਰਨ ਲਈ ਵੋਟਰ ਸੂਚੀ ਦਾ ਕੰਮ ਪਹਿਲ ਦੇ ਅਧਾਰ ‘ਤੇ ਮਿਤੀ 21 ਅਕਤੂਬਰ 2023 ਤੋ ਸ਼ੁਰੂ ਹੋਇਆ ਹੈ ਅਤੇ ਮੈਂਬਰ ਵਜੋਂ ਵੋਟ ਬਣਾਉਣ ਲਈ ਉਪਰੋਕਤ ਫਾਰਮ ਭਰਨਾ ਲਾਜ਼ਮੀ ਹੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਹਰ ਹੀਲੇ ਯਕੀਨੀ ਬਣਾਇਆ ਜਾਵੇ ਕਿ ਪੁਰਾਣਾ ਫਾਰਮ ਕਿਸੇ ਵੀ ਸੂਰਤ ਵਿੱਚ ਨਾ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਸੋਧੇ ਹੋਏ ਫਾਰਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) (ਬੋਰਡ) ਮੈਂਬਰ ਲਈ ਕੇਸਾਧਾਰੀ ਸਿੱਖ ਹੋਣਾ ਲਾਜ਼ਮੀ ਹੈ, ਮੈਂਬਰ ਆਪਣੀ ਦਾੜੀ ਨਾ ਕੱਟਦਾ ਹੋਵੇ, ਕਿਸੇ ਵੀ ਰੂਪ ਵਿੱਚ ਧੁਮਰਪਾਨ ਨਾ ਕਰਦਾ ਹੋਵੇ ਅਤੇ ਨਾ ਹੀ ਕੁੱਠਾ (ਹਲਾਲ) ਮਾਸ ਦਾ ਸੇਵਨ ਨਾ ਕਰਦਾ ਹੋਵੇ ਅਤੇ ਸ਼ਰਾਬ ਨਾ ਪੀਂਦਾ ਹੋਵੇ, ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ, ਵੋਟਰ ਦਾ ਨਾਮ, ਮਾਤਾ/ਪਿਤਾ/ਪਤੀ ਦਾ ਨਾਮ ਸਰਕਾਰ ਵਲੋਂ ਜਾਰੀ ਕੀਤੇ ਆਧਾਰ ਕਾਰਡ ਦੁਆਰਾ ਜਾਂ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਤੋਂ ਤਸਦੀਕ ਅਤੇ ਪੁਸ਼ਟੀ ਕੀਤੀ ਜਾਵੇ ਅਤੇ ਨੰਬਰ ਲਿਖਿਆ ਜਾਵੇ। ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 3(1) ਤਹਿਤ ਕਿਸੇ ਦੇ ਅਨਪੜ੍ਹ ਹੋਣ ਦੀ ਸੂਰਤ ਵਿੱਚ, ਉਸਨੂੰ ਉਸਦੇ ਫਾਰਮ ਤੋਂ ਉਸਦਾ ਜੋ ਬਿਆਨ ਹੈ, ਪੜ੍ਹ ਕੇ ਸੁਣਾਇਆ ਜਾਵੇ, ਦੁਹਰਾਇਆ ਜਾਣਾ ਚਾਹੀਦਾ ਹੈ, ਇਸ ਉਪਰੰਤ ਫਾਰਮ ‘ਤੇ ਨਿਸ਼ਾਨ ਅੰਗੂਠਾ ਲਗਾਉਣਾ ਚਾਹੀਦਾ ਹੈ।
The post SGPC ਚੋਣਾਂ ਦੌਰਾਨ ਮੈਂਬਰ ਵਜੋਂ ਵੋਟ ਬਣਾਉਣ ਲਈ ਸੋਧਿਆ ਫਾਰਮ ਜਾਰੀ appeared first on TheUnmute.com - Punjabi News. Tags:
| ||||||||||||||||||
ਜੇ.ਬੀ.ਟੀ ਈਟੀਟੀ ਤੋਂ ਮਾਸਟਰ ਕੈਡਰ ਦੀਆਂ ਹੋਈਆਂ ਪ੍ਰਮੋਸ਼ਨਸ ਦੀ ਸਮੀਖਿਆ ਕਰੇਗਾ ਸਿੱਖਿਆ ਵਿਭਾਗ Saturday 21 October 2023 02:45 PM UTC+00 | Tags: breaking-news jbt-ett master-cadre master-cardre master-cardre-promotions news pseb punjab-school-education-department ਗੁਰਦਾਸਪੁਰ 21 ਅਕਤੂਬਰ 2023: ਸਿੱਖਿਆ ਵਿਭਾਗ ਵਲੋਂ 2015 ਅਤੇ ਇਸ ਤੋਂ ਬਾਅਦ ਕੀਤੀਆਂ ਗਈਆਂ ਜੇਬੀਟੀ ਈਟੀਟੀ ਤੋਂ ਮਾਸਟਰ ਕੈਡਰ (Master Cardre) ਦੀਆਂ ਪਦਉਨਤੀਆਂ ਦਾ ਰਿਵਿਊ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਦੇ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਵੱਲੋਂ ਵੱਖ-ਵੱਖ ਜਿਲੇ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਨੂੰ ਪੱਤਰ ਲਿਖ ਕੇ ਸਾਲ1991 ਤੋਂ ਬਾਅਦ ਹੋਈਆਂ ਤਮਾਮ ਭਰਤੀਆਂ ਦੇ ਵੇਰਵੇ ਤਿਆਰ ਕਰਨ ਦੇ ਲਿਖਤ ਆਦੇਸ਼ ਕੱਢ ਦਿੱਤੇ ਗਏ ਹਨ। ਜਿਲਾ ਪੱਧਰ ਤੋਂ ਸਟੇਟ ਪੱਧਰ ਦੀ ਤਰੱਕੀ ਕਾਰਨ ਸਿੱਖਿਆ ਵਿਭਾਗ ਨੂੰ ਕਰਨਾ ਪੈਂਦਾ ਹੈ ਇਤਰਾਜਾਂ ਦਾ ਸਾਹਮਣਾਸਿਖਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਟੀਟੀ ,ਜੇਬੀਟੀ ਜਿਲਾ ਪੱਧਰ ਦੇ ਕਾਡਰ ਹੁੰਦੇ ਹਨ ਅਤੇ ਇਹਨਾਂ ਨੂੰ ਨਿਯੁਕਤੀ ਪੱਤਰ ਵੀ ਜ਼ਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਜਾਂਦੇ ਹਨ। ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਤੱਕ ਦੀਆਂ ਪਦਉਨਤੀਆਂ ਤੱਕ ਤਾਂ ਇਹ ਕਾਡਰ ਜਿਲਾ ਪੱਧਰ ਦੇ ਹੀ ਰਹਿੰਦੇ ਹਨ ਪਰ ਜਦੋਂ ਜੇਬੀਟੀ ਈਟੀਟੀ ਦੀਆਂ ਮਾਸਟਰ ਕਾਡਰ ਅਤੇ ਬੀਪੀਓ ਦੇ ਅਹੁਦੇ ਤੇ ਪਦਉਨਤੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਇੱਕ ਸਟੇਟ ਲੈਵਲ ਦਾ ਕਾਡਰ ਬਣ ਜਾਂਦਾ ਹੈ। ਇਹ ਤਰੱਕੀਆਂ ਅਹੁਦੇ ਤੇ ਜੋਇਨਿੰਗ ਦੀ ਤਰੀਕ ਦੇ ਹਿਸਾਬ ਨਾਲ ਕੀਤੀਆਂ ਜਾਂਦੀਆਂ ਹਨ।ਮਾਸਟਰ ਕਾਡਰ ਵਿੱਚ ਪਦੋਨਤੀਆਂ ਹੋਣ ਸਮੇਂ ਜੇਬੀਟੀ ਈਟੀਟੀ ਅਧਿਆਪਕਾਂ ਦੀਆਂ ਸੀਨੀਅਰਤਾ ਸੂਚੀਆਂ ਅਤੇ ਵੇਰਵੇ ਜਿਲਾ ਪੱਧਰ ਤੇ ਹੀ ਬਣਾ ਕੇ ਸੂਬੇ ਦੇ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਨੂੰ ਭੇਜੇ ਜਾਂਦੇ ਹਨ। ਪੂਰੇ ਸੂਬੇ ਵਿੱਚੋਂ ਵੱਖ-ਵੱਖ ਜ਼ਿਲਿਆਂ ਦੇ ਵੇਰਵਿਆ ਤੇ ਸੀਨੀਅਰਤਾ ਸੂਚੀਆਂ ਵੱਖ ਵੱਖ ਹੋਣ ਅਤੇ ਵੱਖ-ਵੱਖ ਸਮੇਂ ਤੇ ਭੇਜੇ ਜਾਣ ਕਾਰਨ ਕਈ ਵਾਰ ਵਿਭਾਗ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਅਤੇ ਘੱਟ ਮੈਰਿਟ ਵਾਲੇ ਕਰਮਚਾਰੀਆਂ ਨੂੰ ਤਰੱਕੀਆਂ ਦੇ ਦਿੱਤੀਆਂ ਜਾਂਦੀਆਂ ਹਨ ਜਦਕਿ ਵੱਧ ਮੈਰਿਟ ਵਾਲੇ ਕਰਮਚਾਰੀ ਰਹਿ ਜਾਂਦੇ ਹਨ। ਜਿਸ ਕਾਰਨ ਵਿਭਾਗ ਨੂੰ ਬੇਲੋੜੀਆਂ ਯਾਚਿਕਾਵਾਂ ਅਤੇ ਇਤਰਾਜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਨਾਂ ਦੀ ਵਿਭਾਗ ਵੱਲੋਂ ਹੁਣ ਸਮੀਖਿਆ ਕਰਕੇ ਸਾਲ 2015 ਅਤੇ ਉਸ ਤੋਂ ਬਾਅਦ ਦੇ ਜੇਬੀਟੀ ਈਟੀਟੀ ਤੋਂ ਮਾਸਟਰ ਕਾਡਰ ਦੀਆ ਕੀਤੀਆਂ ਗਈਆਂ ਤਰੱਕੀਆਂ ਦੇ ਪੈਰਾਮੀਟਰ ਤੈਅ ਕਰਨ ਅਤੇ ਸੀਨੀਅਰਤਾਵਾਂ ਸੋਦਨ ਅਤੇ ਰਿਵਿਊ ਕਰਨ ਦਾ ਫੈਸਲਾ ਕੀਤਾ ਗਿਆ ਹੈ। 1991 ਤੋ ਬਾਦ ਦੀਆਂ ਭਰਤੀਆਂ ਦਾਰ ਰਜਿਸਟਰ ਤਿਆਰ ਕਰਨ ਲਈ ਕਮੇਟੀਆਂ ਬਣਾਉਣ ਦੀ ਹਿਦਾਇਤਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦਫਤਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਕੱਢ ਕੇ 1991 ਅਤੇ ਉਸ ਤੋਂ ਬਾਅਦ ਦੀਆਂ ਭਰਤੀਆਂ ਦਾ ਰਜਿਸਟਰ ਤਿਆਰ ਕਰਨ ਲਈ ਹੁਕਮ ਦਿੱਤੇ ਗਏ ਹਨ ਅਤੇ ਇਹ ਰਜਿਸਟਰ ਤਿਆਰ ਕਰਨ ਲਈ ਉਪ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੀ ਨਿਗਰਾਨੀ ਹੇਠ ਵੱਖ-ਵੱਖ ਕਰਮਚਾਰੀਆਂ ਦੀ ਕਮੇਟੀ ਬਣਾਉਣ ਦੀ ਹਿਦਾਇਤ ਵੀ ਦਿੱਤੀ ਗਈ ਹੈ ਜਿਸ ਵਿੱਚ ਜਿਲ੍ਹੇ ਦੇ ਸਭ ਤੋਂ ਸੀਨੀਅਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਓ), ਦਫਤਰ ਦੇ ਐਸ ਓ/ਐਲ ਏ, ਸੀਨੀਅਰ ਸੈਂਟਰ ਹੈਡ ਟੀਚਰ, ਭਰਤੀਆਂ ਦੇ ਡੀਲਿੰਗ ਸਹਾਇਕ ਅਤੇ ਸਟੈਨੋ ਟਾਈਪਿਸਟ ਨੂੰ ਸ਼ਾਮਿਲ ਕਰਨ ਦੀ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਸੇ ਅਧਿਕਾਰੀ ਕਰਮਚਾਰੀ ਦੇ ਅਣਹੋਂਦ ਜਾਂ ਅਸਮਰਥ ਹੋਣ ਦੀ ਸੂਰਤ ਵਿੱਚ ਕਿਸੇ ਹੋਰ ਯੋਗ ਉਮੀਦਵਾਰ ਦੀ ਡਿਊਟੀ ਲਗਾ ਕੇ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਕਮੇਟੀ ਦੀ ਲਿਖਤੀ ਸੂਚਨਾ ਦਫਤਰ ਨੂੰ ਭੇਜਣ ਦੀ ਹਿਦਾਇਤ ਵੀ ਦਿੱਤੀ ਗਈ ਹੈ। ਜਿਲਾ ਸਿੱਖਿਆ ਅਧਿਕਾਰੀਆਂ ਨੂੰ ਕਿਹੜਾ ਕਿਹੜਾ ਰਿਕਾਰਡ ਕਰਨਾ ਪਵੇਗਾ ਤਿਆਰਜਿਲਾ ਸਿੱਖਿਆ ਅਧਿਕਾਰੀਆਂ ਵਲੋਂ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਹਿਦਾਇਤ ਤੇ ਬਣਾਈਆਂ ਗਈਆਂ ਇਹ ਕਮੇਟੀਆਂ ਆਪਣੇ ਆਪਣੇ ਜਿਲੇ ਵਿੱਚ ਦੋ ਪੜਾਵਾਂ ਵਿੱਚ 1991 ਤੋਂ 2023 ਦੇ ਦਰਮਿਆਨ ਭਰਤੀ ਹੋਏ ਤਮਾਮ ਅਧਿਆਪਕਾਂ ਦੇ ਵੇਰਵਿਆਂ ਦਾ ਰਿਕਾਰਡ ਤਿਆਰ ਕਰਣਗੀਆਂ। ਪਹਿਲੇ ਪੜਾਅ ਵਿੱਚ 1991 ਤੋਂ ਲੈ ਕੇ 2005 ਤੱਕ ਦੀਆਂ ਅਧਿਆਪਕ ਭਰਤੀਆਂ ਦੇ ਪੂਰੇ ਪੂਰੇ ਵੇਰਵੇ ਦਾ ਰਜਿਸਟਰ ਤਿਆਰ ਕਰਕੇ 3 ਨਵੰਬਰ ਤੱਕ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ ਜਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਭੇਜਣਾ ਹੋਵੇਗਾ ਜਦਕਿ ਦੂਜੇ ਪੜਾਅ ਵਿੱਚ 2006 ਤੋਂ ਹੁਣ ਤੱਕ ਦੀਆਂ ਭਰਤੀਆਂ ਦਾ ਵੇਰਵਾ ਭੇਜਣਾ ਪਵੇਗਾ ਜਿਸ ਦੀ ਆਖਰੀ ਤਰੀਕ 22 ਨਵੰਬਰ ਰੱਖੀ ਗਈ ਹੈ। ਇਸ ਤੋਂ ਇਲਾਵਾ 3 ਨਵੰਬਰ ਤੱਕ ਸੂਬੇ ਦੇ ਤਮਾਮ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਉਹਨਾਂ ਵੱਲੋਂ ਤਰੱਕੀਆਂ ਲਈ ਜਾਰੀ ਕੀਤੀਆਂ ਗਈਆਂ ਸੀਨੀਅਰਤਾ ਸੂਚੀਆਂ ਦੀਆਂ ਤਸਦੀਕੀ ਕਾਪੀਆਂ ਵੀ ਭੇਜਣ ਦੇ ਹੁਕਮ ਦਿੱਤੇ ਗਏ ਹਨ। The post ਜੇ.ਬੀ.ਟੀ ਈਟੀਟੀ ਤੋਂ ਮਾਸਟਰ ਕੈਡਰ ਦੀਆਂ ਹੋਈਆਂ ਪ੍ਰਮੋਸ਼ਨਸ ਦੀ ਸਮੀਖਿਆ ਕਰੇਗਾ ਸਿੱਖਿਆ ਵਿਭਾਗ appeared first on TheUnmute.com - Punjabi News. Tags:
| ||||||||||||||||||
ENG vs SA: ਮੌਜੂਦਾ ਚੈਂਪੀਅਨ ਇੰਗਲੈਂਡ ਦੀ ਤੀਜੀ ਹਾਰ, ਦੱਖਣੀ ਅਫਰੀਕਾ ਨੇ 229 ਦੌੜਾਂ ਨਾਲ ਹਰਾਇਆ Saturday 21 October 2023 05:37 PM UTC+00 | Tags: england eng-vs-sa south-africa wankhede-stadium world-cup ਚੰਡੀਗੜ੍ਹ 21 ਅਕਤੂਬਰ 2023: ਵਿਸ਼ਵ ਕੱਪ ਦੇ 20ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਹਰਾ ਦਿੱਤਾ । ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਆਹਮੋ-ਸਾਹਮਣੇ ਸਨ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 399 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਦੀ ਟੀਮ 22 ਓਵਰਾਂ ‘ਚ 170 ਦੌੜਾਂ ਹੀ ਬਣਾ ਸਕੀ। ਵਿਸ਼ਵ ਚੈਂਪੀਅਨ ਟੀਮ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਜੀ ਹਾਰ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੂੰ ਤੀਜੀ ਜਿੱਤ ਮਿਲੀ ਹੈ। ਇੰਗਲੈਂਡ ਦੇ ਮਹਾਨ ਬੱਲੇਬਾਜ਼ ਨਾਕਾਮ ਰਹੇਹੈਰੀ ਬਰੂਕ 17, ਜੋਸ ਬਟਲਰ 15, ਡੇਵਿਡ ਵਿਲੀ 12, ਜੌਨੀ ਬੇਅਰਸਟੋ ਅਤੇ ਆਦਿਲ ਰਾਸ਼ਿਦ 10-10 ਦੌੜਾਂ ਬਣਾ ਕੇ ਆਊਟ ਹੋਏ। ਡੇਵਿਡ ਮਲਾਨ ਛੇ ਦੌੜਾਂ, ਬੇਨ ਸਟੋਕਸ ਪੰਜ ਦੌੜਾਂ ਅਤੇ ਜੋ ਰੂਟ ਦੋ ਦੌੜਾਂ ਬਣਾ ਕੇ ਆਊਟ ਹੋਏ। ਰੀਸ ਟੋਪਲੇ ਸੱਟ ਕਾਰਨ ਬੱਲੇਬਾਜ਼ੀ ਲਈ ਨਹੀਂ ਆਏ। ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਲੁੰਗੀ ਨਗਿਡੀ ਅਤੇ ਮਾਰਕੋ ਜੈਨਸਨ ਨੇ ਦੋ-ਦੋ ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਕੇਸ਼ਵ ਮਹਾਰਾਜ ਨੂੰ ਇਕ-ਇਕ ਸਫਲਤਾ ਮਿਲੀ। The post ENG vs SA: ਮੌਜੂਦਾ ਚੈਂਪੀਅਨ ਇੰਗਲੈਂਡ ਦੀ ਤੀਜੀ ਹਾਰ, ਦੱਖਣੀ ਅਫਰੀਕਾ ਨੇ 229 ਦੌੜਾਂ ਨਾਲ ਹਰਾਇਆ appeared first on TheUnmute.com - Punjabi News. Tags:
| ||||||||||||||||||
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest