TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ICC WC 2023: 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡ ਸਕਦੇ ਹਨ ਸ਼ੁਭਮਨ ਗਿੱਲ, ਚੇਨਈ ਤੋਂ ਅਹਿਮਦਾਬਾਦ ਲਈ ਹੋਣਗੇ ਰਵਾਨਾ Wednesday 11 October 2023 06:02 AM UTC+00 | Tags: bcci breaking-news cricket-news icc icc-wc-2023 india-latest-news latest-news news shubman-gill sports tean-india world-cup ਚੰਡੀਗੜ੍ਹ, 11 ਸਤੰਬਰ 2023: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਅੱਜ ਚੇਨਈ ਤੋਂ ਅਹਿਮਦਾਬਾਦ ਲਈ ਰਵਾਨਾ ਹੋਣਗੇ। ਉਸ ਦੀ ਸਿਹਤਯਾਬੀ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਜਾਰੀ ਰਹੇਗੀ ਅਤੇ ਉਹ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਖੇਡ ਸਕਦਾ ਹੈ। ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਸਨ ਅਤੇ ਆਸਟਰੇਲੀਆ ਖ਼ਿਲਾਫ਼ ਮੈਚ ਨਹੀਂ ਖੇਡੇ ਸਨ। ਇਸ ਤੋਂ ਬਾਅਦ ਗਿੱਲ ਇਲਾਜ ਲਈ ਚੇਨਈ ‘ਚ ਰਹੇ ਅਤੇ ਬਾਕੀ ਟੀਮ ਅਫਗਾਨਿਸਤਾਨ ਖ਼ਿਲਾਫ਼ ਮੈਚ ਲਈ ਦਿੱਲੀ ਰਵਾਨਾ ਹੋ ਗਈ ਹੈ । ਹੁਣ ਗਿੱਲ ਅਹਿਮਦਾਬਾਦ ਵਿੱਚ ਭਾਰਤੀ ਟੀਮ ਨਾਲ ਜੁੜਨਗੇ। ਇੱਥੇ ਭਾਰਤ ਨੇ 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ। ਬੀਸੀਸੀਆਈ ਵੱਲੋਂ ਗਿੱਲ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਗਿੱਲ ਅੱਜ ਅਹਿਮਦਾਬਾਦ ਪਹੁੰਚਣਗੇ ਅਤੇ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਉਨ੍ਹਾਂ ਦੀ ਸਿਹਤਯਾਬੀ ਜਾਰੀ ਰਹੇਗੀ। ਅਜਿਹੇ ‘ਚ ਉਸ ਦੇ ਪਾਕਿਸਤਾਨ ਖ਼ਿਲਾਫ਼ ਮੈਚ ‘ਚ ਖੇਡਣ ਦੀ ਸੰਭਾਵਨਾ ਹੈ। ਸ਼ੁਭਮਨ ਗਿੱਲ (Shubman Gi) ਡੇਂਗੂ ਤੋਂ ਪੀੜਤ ਸਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ ਇੱਕ ਲੱਖ ਤੋਂ ਘੱਟ ਹੋਣ ਕਾਰਨ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ ਸਿਰਫ ਇਕ ਰਾਤ ਰਹਿਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹੁਣ ਗਿੱਲ ਲਈ ਵੱਡੀ ਚੁਣੌਤੀ ਮੈਚ ਫਿੱਟ ਰਹਿਣ ਦੀ ਹੋਵੇਗੀ। ਅਹਿਮਦਾਬਾਦ ਦੀ ਗਰਮੀ ਵਿੱਚ ਵਨਡੇ ਮੈਚ ਖੇਡਣ ਲਈ ਚੰਗੀ ਫਿਟਨੈਸ ਦੀ ਲੋੜ ਹੁੰਦੀ ਹੈ। ਫਿਟਨੈੱਸ ਘੱਟ ਹੋਣ ਕਾਰਨ ਗਿੱਲ ਨੂੰ ਲੰਬੀ ਪਾਰੀ ਖੇਡਣਾ ਮੁਸ਼ਕਿਲ ਹੋਵੇਗਾ। ਸ਼ੁਭਮਨ ਗਿੱਲ ਇਸ ਸਾਲ ਭਾਰਤ ਲਈ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 20 ਪਾਰੀਆਂ ‘ਚ 1230 ਦੌੜਾਂ ਬਣਾਈਆਂ ਹਨ। ਗਿੱਲ ਦੀ ਔਸਤ 72.35 ਅਤੇ ਸਟ੍ਰਾਈਕ ਰੇਟ 105.03 ਹੈ। ਉਸ ਨੇ ਇਸ ਸਾਲ ਵਨਡੇ ‘ਚ ਦੋਹਰਾ ਸੈਂਕੜਾ ਵੀ ਲਗਾਇਆ ਹੈ। ਸ਼ੁਭਮਨ ਗਿੱਲ ਵਿਸ਼ਵ ਕੱਪ ਵਿੱਚ ਭਾਰਤ ਲਈ ਬਹੁਤ ਮਹੱਤਵਪੂਰਨ ਬੱਲੇਬਾਜ਼ ਹਨ। ਭਾਰਤੀ ਟੀਮ ਲਈ ਫਿੱਟ ਪਰਤਣਾ ਬਹੁਤ ਜ਼ਰੂਰੀ ਹੈ। ਅਹਿਮਦਾਬਾਦ ਦੇ ਮੈਦਾਨ ਵਿੱਚ ਗਿੱਲ ਦਾ ਰਿਕਾਰਡ ਸ਼ਾਨਦਾਰ ਹੈ। ਅਜਿਹੇ ‘ਚ ਟੀਮ ‘ਚ ਉਸ ਦੀ ਵਾਪਸੀ ਭਾਰਤ ਲਈ ਕਾਫੀ ਸੁਖਦ ਪਹਿਲੂ ਹੋਵੇਗੀ। The post ICC WC 2023: 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡ ਸਕਦੇ ਹਨ ਸ਼ੁਭਮਨ ਗਿੱਲ, ਚੇਨਈ ਤੋਂ ਅਹਿਮਦਾਬਾਦ ਲਈ ਹੋਣਗੇ ਰਵਾਨਾ appeared first on TheUnmute.com - Punjabi News. Tags:
|
ਲੁਧਿਆਣਾ 'ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ 38 ਜਾਅਲੀ ਨੰਬਰ ਪਲੇਟਾਂ ਬਰਾਮਦ Wednesday 11 October 2023 06:22 AM UTC+00 | Tags: big-breaking breaking breaking-news dgp-gaurav-yadav drug-smugglers inter-state-narcotics-network jammu-and-kashmir-police ludhiana-police mandep-singh-sidhu news nwes punjabi-news punjab-police the-unmute-breaking-news ਚੰਡੀਗੜ੍ਹ, 11 ਸਤੰਬਰ 2023: ਪੁਲਿਸ ਨੇ ਪੰਜਾਬ ਦੇ ਲੁਧਿਆਣਾ (Ludhiana) ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਛਾਪੇਮਾਰੀ ਕੀਤੀ । ਇੱਥੋਂ 4.94 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਇੱਕ ਪਿਸਤੌਲ ਵੀ ਮਿਲਿਆ ਹੈ। ਇਸਦੇ ਨਾਲ ਹੀ ਪੁਲਿਸ ਮੁਤਾਬਕ ਇੱਕ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਇਕ ਟਵੀਟ ਰਹੀ ਦਿੱਤੀ ਹੈ |
The post ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ 38 ਜਾਅਲੀ ਨੰਬਰ ਪਲੇਟਾਂ ਬਰਾਮਦ appeared first on TheUnmute.com - Punjabi News. Tags:
|
SYL ਮੁੱਦੇ 'ਤੇ CM ਭਗਵੰਤ ਮਾਨ ਨੇ ਮੁੜ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਿੱਤਾ ਜਵਾਬ Wednesday 11 October 2023 06:36 AM UTC+00 | Tags: balram-jakhar breaking-news news pu punjab-breaking raja-warring shiromani-akali-dal sukhbir-singh-badal sunil-jakhar sutlej-yamuna-link syl syl-issue syl-news ਚੰਡੀਗੜ੍ਹ, 11 ਸਤੰਬਰ 2023: ਸਤਲੁਜ ਯਮੁਨਾ ਲਿੰਕ (SYL) ਨਹਿਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਕੱਲ੍ਹ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦੇ ਘਰ ਦੇ ਬਾਹਰ ਕੁਰਸੀ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਉਹ ਡਰ ਕੇ ਮੱਧ ਪ੍ਰਦੇਸ਼ ਭੱਜ ਗਏ ਹਨ। ਪਰ ਬੁੱਧਵਾਰ ਸਵੇਰੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ‘ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਹਨ, ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਐੱਸਵਾਈਐੱਲ (SYL) ਦੇ ਸਰਵੇ ਕਰਵਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ | ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ‘ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ‘ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ‘ਤੇ ਹੀ ਲਾਈ ਹੈ ਪਰ ਇਸ ਵਾਰ ਖ਼ਾਲ ਦਾ ਨਾਮ 'ਸਤਲੁਜ' ਹੈ | 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ | The post SYL ਮੁੱਦੇ ‘ਤੇ CM ਭਗਵੰਤ ਮਾਨ ਨੇ ਮੁੜ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਿੱਤਾ ਜਵਾਬ appeared first on TheUnmute.com - Punjabi News. Tags:
|
ਬਿਪਨਪ੍ਰੀਤ ਸਿੰਘ ਡਰੋਲੀ ਭਾਈ ਦਾ ਲੱਗਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ Wednesday 11 October 2023 06:43 AM UTC+00 | Tags: breaking-news canada canada-visa kaur-immigration kaur-immigration-moga news student-visa visa ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ ਮੋਗਾ, 11 ਅਕਤੂਬਰ 2023: ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਬਿਪਨਪ੍ਰੀਤ ਸਿੰਘ ਪਿੰਡ ਡਰੋਲੀ ਭਾਈ, ਜ਼ਿਲ੍ਹਾ ਮੋਗਾ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ (Visa) 12 ਦਿਨਾਂ 'ਚ ਮਿਲਿਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਬਿਪਨਪ੍ਰੀਤ ਸਿੰਘ ਤੇ ਉਸਦੇ ਪਿਤਾ ਸਾਹਿਬ ਸਿੰਘ ਕੌਰ ਇੰਮੀਗ੍ਰੇਸ਼ਨ ਦਫ਼ਤਰ ਆਏ ਸਨ ਤਾਂ ਉਹ ਇੱਕ ਰਿਫਿਊਜ਼ਲ ਆਸਟ੍ਰੇਲੀਆ ਤੋਂ ਸਟੱਡੀ ਵੀਜ਼ਾ ਦੀ ਪਹਿਲਾਂ ਹੀ ਕਿਸੇ ਹੋਰ ਏਜੰਸੀ ਤੋਂ ਲੈ ਕੇ ਆਏ ਸੀ। ਬਿਪਨਪ੍ਰੀਤ ਸਿੰਘ ਦੀ ਪੂਰੀ ਪ੍ਰੋਫਾਈਲ ਨੂੰ ਦੇਖਣ ਤੋਂ ਬਾਅਦ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਰੀਝ ਨਾਲ ਉਸਦੀ ਫਾਈਲ ਤਿਆਰ ਕਰਕੇ 30 ਜੁਲਾਈ 2023 ਨੂੰ ਅਪਲਾਈ ਕੀਤੀ ਤੇ 10 ਅਗਸਤ 2023 ਨੂੰ ਵੀਜ਼ਾ (Visa) ਆ ਗਿਆ। ਇਸ ਮੌਕੇ ਬਿਪਨਪ੍ਰੀਤ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084
The post ਬਿਪਨਪ੍ਰੀਤ ਸਿੰਘ ਡਰੋਲੀ ਭਾਈ ਦਾ ਲੱਗਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News. Tags:
|
IND Vs AFG: ਜਾਣੋ ਭਾਰਤ ਦੇ ਖ਼ਿਲਾਫ਼ ਅਫਗਾਨਿਸਤਾਨ ਟੀਮ ਦੇ ਅੰਕੜੇ, ਭਾਰਤ ਨੂੰ ਮੁਸ਼ਕਿਲ 'ਚ ਪਾ ਸਕਦੇ ਨੇ ਅਫਗਾਨਿਸਤਾਨੀ ਸਪਿਨਰ Wednesday 11 October 2023 07:01 AM UTC+00 | Tags: afghanistan breaking-news icc-cricket-odi-world-cup icc-cricket-odi-world-cup-2023 india-vs-afghanistan ind-vs-afg news ਚੰਡੀਗੜ੍ਹ, 11 ਅਕਤੂਬਰ 2023: (IND Vs AFG) ਭਾਰਤੀ ਕ੍ਰਿਕਟ ਟੀਮ ਆਈਸੀਸੀ ਕ੍ਰਿਕਟ ਵਨਡੇ ਵਿਸ਼ਵ ਕੱਪ 2023 ਵਿੱਚ ਆਪਣਾ ਦੂਜਾ ਮੈਚ ਅੱਜ ਯਾਨੀ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਖ਼ਿਲਾਫ਼ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ ਅਤੇ ਹੁਣ ਭਾਰਤ ਅਫਗਾਨਿਸਤਾਨ ਖ਼ਿਲਾਫ਼ ਵੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੇਗਾ। ਭਾਰਤ ਬਨਾਮ ਅਫਗਾਨਿਸਤਾਨ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਇਸ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ। ਇਸ ਦੇ ਨਾਲ ਹੀ ਵਨਡੇ ਵਿਸ਼ਵ ਕੱਪ 2023 ‘ਚ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੂੰ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਫਗਾਨਿਸਤਾਨ ਦੀ ਬੱਲੇਬਾਜ਼ੀ ਲਾਈਨਅੱਪ ਬੰਗਲਾਦੇਸ਼ੀ ਸਪਿਨਰਾਂ ਦੇ ਖ਼ਿਲਾਫ਼ ਸੰਘਰਸ਼ ਕਰਦੀ ਰਹੀ ਅਤੇ ਸਿਰਫ 156 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਯਕੀਨੀ ਤੌਰ ‘ਤੇ ਬੰਗਲਾਦੇਸ਼ ਨੂੰ ਸ਼ੁਰੂਆਤ ‘ਚ ਕੁਝ ਵੱਡੇ ਝਟਕੇ ਦਿੱਤੇ, ਪਰ ਉਹ ਪਿੱਛਾ ਨਹੀਂ ਰੋਕ ਸਕੇ, ਜਿਸ ਕਾਰਨ ਬੰਗਲਾਦੇਸ਼ ਆਸਾਨ ਜਿੱਤ ਹਾਸਲ ਕਰਨ ‘ਚ ਸਫਲ ਰਿਹਾ। (IND Vs AFG) ਵਿਸ਼ਵ ਕੱਪ ਮੈਚਾਂ ਵਿੱਚ ਭਾਰਤ ਬਨਾਮ ਅਫਗਾਨਿਸਤਾਨ ਵਿਚਕਾਰ ਰਿਕਾਰਡਭਾਰਤ ਅਤੇ ਅਫਗਾਨਿਸਤਾਨ ਕ੍ਰਿਕਟ ਵਿਸ਼ਵ ਕੱਪ ‘ਚ ਹੁਣ ਤੱਕ ਸਿਰਫ ਇਕ ਵਾਰ ਹੀ ਆਹਮੋ-ਸਾਹਮਣੇ ਹੋਏ ਹਨ। ਦੋਵੇਂ ਟੀਮਾਂ 2019 ਵਨਡੇ ਵਿਸ਼ਵ ਕੱਪ ਵਿੱਚ ਭਿੜੀਆਂ ਸਨ, ਜਿਸ ਵਿੱਚ ਭਾਰਤ ਨੇ ਮੈਚ ਵਿੱਚ 11 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ 50 ਓਵਰਾਂ ਵਿੱਚ ਕੁੱਲ 224/8 ਦਾ ਸਕੋਰ ਬਣਾਇਆ ਅਤੇ ਅਫਗਾਨਿਸਤਾਨ ਨੇ ਸਖਤ ਸੰਘਰਸ਼ ਕੀਤਾ, ਪਰ ਟੀਚੇ ਤੱਕ ਨਹੀਂ ਪਹੁੰਚ ਸਕਿਆ। 2023 ਵਿਸ਼ਵ ਕੱਪ ਵਿੱਚ ਆਉਣ ਵਾਲਾ ਮੁਕਾਬਲਾ ਅਫਗਾਨਿਸਤਾਨ ਲਈ ਇੱਕ ਮਹੱਤਵਪੂਰਨ ਮੈਚ ਹੋਵੇਗਾ ਕਿਉਂਕਿ ਉਸਦਾ ਟੀਚਾ ਭਾਰਤ ਦੇ ਖ਼ਿਲਾਫ਼ ਆਪਣੇ ਰਿਕਾਰਡ ਨੂੰ ਬਿਹਤਰ ਬਣਾਉਣਾ ਹੈ। ਅਫਗਾਨਿਸਤਾਨ ਖ਼ਿਲਾਫ਼ ਵਨਡੇ ਫਾਰਮੈਟ ‘ਚ ਭਾਰਤ ਦਾ ਦਬਦਬਾ ਰਿਹਾ ਹੈ ਪਰ ਅਫਗਾਨਿਸਤਾਨ ਦੀ ਟੀਮ ਨੇ ਵੀ ਚੰਗੀ ਟੱਕਰ ਦਿੱਤੀ ਹੈ। ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ, ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਹੁਣ ਤੱਕ ਤਿੰਨ ਵਾਰ ਇੱਕ ਦੂਜੇ ਨਾਲ ਆਹਮੋ-ਸਾਹਮਣੇ ਹੋ ਚੁੱਕੀਆਂ ਹਨ।ਭਾਰਤ ਨੇ ਇਨ੍ਹਾਂ ਵਿੱਚੋਂ ਦੋ ਮੈਚ ਜਿੱਤੇ ਹਨ, ਜਦੋਂ ਕਿ ਅਫਗਾਨਿਸਤਾਨ ਨੇ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਇੱਕ ਮੈਚ ਟਾਈ ਵਿੱਚ ਖਤਮ ਹੋਇਆ। ਬੰਗਲਾਦੇਸ਼ ਤੋਂ ਹਾਰਨ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਬਿਹਤਰ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗੀ। ਅਫਗਾਨਿਸਤਾਨ ਦੀ ਤਾਕਤ ਇਸ ਦੇ ਸਪਿਨਰ ਰਹੇ ਹਨ ਪਰ ਬੱਲੇਬਾਜ਼ਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਹੋਵੇਗਾ। ਸਿਰਫ਼ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਹੀ ਫਾਰਮ ਵਿੱਚ ਨਜ਼ਰ ਆ ਰਿਹਾ ਹੈ। ਬੰਗਲਾਦੇਸ਼ ਖਿਲਾਫ ਪੂਰੀ ਟੀਮ 156 ਦੌੜਾਂ ‘ਤੇ ਆਊਟ ਹੋ ਗਈ ਸੀ ਪਰ ਇਸ ‘ਚ ਸੁਧਾਰ ਕਰਨ ਦੀ ਲੋੜ ਹੈ। The post IND Vs AFG: ਜਾਣੋ ਭਾਰਤ ਦੇ ਖ਼ਿਲਾਫ਼ ਅਫਗਾਨਿਸਤਾਨ ਟੀਮ ਦੇ ਅੰਕੜੇ, ਭਾਰਤ ਨੂੰ ਮੁਸ਼ਕਿਲ ‘ਚ ਪਾ ਸਕਦੇ ਨੇ ਅਫਗਾਨਿਸਤਾਨੀ ਸਪਿਨਰ appeared first on TheUnmute.com - Punjabi News. Tags:
|
ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦਾ ਸਿਆਲਕੋਟ 'ਚ ਗੋਲੀਆਂ ਮਾਰ ਕੇ ਕਤਲ Wednesday 11 October 2023 07:13 AM UTC+00 | Tags: breaking-news news nia pakistan pathankot-attack shahid-latif-murder sialkot ਚੰਡੀਗੜ੍ਹ, 11 ਅਕਤੂਬਰ 2023: ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ (Shahid Latif) ਦੀ ਪਾਕਿਸਤਾਨ ਦੇ ਸਿਆਲਕੋਟ ਦੀ ਇੱਕ ਮਸੀਤ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ਾਹਿਦ ਲਤੀਫ ਐਨਆਈਏ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਲਤੀਫ ‘ਤੇ ਗੋਲੀਆਂ ਚਲਾਈਆਂ। 2 ਜਨਵਰੀ 2016 ਨੂੰ ਜੈਸ਼ ਦੇ ਅੱ+ਤ+ਵਾ+ਦੀਆਂ ਨੇ ਪਠਾਨਕੋਟ ਦੇ ਏਅਰਬੇਸ ‘ਤੇ ਹਮਲਾ ਕੀਤਾ ਸੀ। ਇਸ ‘ਚ 7 ਜਵਾਨ ਸ਼ਹੀਦ ਹੋ ਗਏ ਸਨ। ਇਹ ਮੁਕਾਬਲਾ 36 ਘੰਟੇ ਤੱਕ ਚੱਲਿਆ ਅਤੇ ਤਲਾਸ਼ੀ ਮੁਹਿੰਮ ਤਿੰਨ ਦਿਨਾਂ ਤੱਕ ਜਾਰੀ ਰਹੀ। ਸ਼ਾਹਿਦ ਲਤੀਫ ਅੱ+ਤ+ਵਾ+ਦੀ ਸੰਗਠਨ ਜੈਸ਼-ਏ-ਮੁਹੰਮਦ (JeM) ਦਾ ਮੁੱਖ ਮੈਂਬਰ ਸੀ। ਸ਼ਾਹਿਦ ਲਤੀਫ (Shahid Latif) ਨੇ ਹੀ ਜੈਸ਼ ਦੇ ਚਾਰ ਅੱ+ਤ+ਵਾ+ਦੀਆਂ ਨੂੰ ਪਠਾਨਕੋਟ ਭੇਜਿਆ ਸੀ। ਲਤੀਫ ‘ਤੇ 1999 ‘ਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਮੀਡੀਆ ਖ਼ਬਰਾਂ ਮੁਤਾਬਕ ਲਤੀਫ ਨੂੰ ਨਵੰਬਰ 1994 ਵਿੱਚ ਭਾਰਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਮੁਕੱਦਮਾ ਚੱਲਿਆ ਸੀ। ਭਾਰਤ ਵਿਚ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ 2010 ਵਿਚ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਐਨਆਈਏ ਮੁਤਾਬਕ ਲਤੀਫ਼ 2010 ਵਿੱਚ ਰਿਹਾਈ ਤੋਂ ਬਾਅਦ ਪਾਕਿਸਤਾਨ ਵਿੱਚ ਜੇਹਾਦੀ ਫੈਕਟਰੀ ਵਿੱਚ ਵਾਪਸ ਚਲਾ ਗਿਆ ਸੀ। The post ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦਾ ਸਿਆਲਕੋਟ ‘ਚ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News. Tags:
|
ਪਾਕਿਸਤਾਨ ਵੱਲੋਂ ਇਜ਼ਰਾਈਲ-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ ਨੂੰ ਲਾਗੂ ਕਰਨ ਦੀ ਬੇਨਤੀ Wednesday 11 October 2023 07:36 AM UTC+00 | Tags: breaking-news hamas israel israeli-palestinian-conflict israeli-palestinian-news israeli-palestinian-war new news palestine usa. zaman-mehdi-of-pakistan ਚੰਡੀਗੜ੍ਹ, 11 ਅਕਤੂਬਰ 2023: ਪਾਕਿਸਤਾਨ ਦੇ ਜ਼ਮਾਨ ਮੇਹਦੀ ਨੇ ਫਿਲੀਸਤੀਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੌਜੂਦਾ ਸੰਘਰਸ਼ ਸੱਤ ਦਹਾਕਿਆਂ ਦੇ ਗੈਰ-ਕਾਨੂੰਨੀ ਕਬਜ਼ੇ ਅਤੇ ਹਮਲੇ ਦੀ ਯਾਦ ਦਿਵਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਜ਼ਰਾਈਲ (Israel)-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ (Two state Solution) ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ । ਇਜ਼ਰਾਈਲ-ਹਮਾਸ ਜੰਗ ਦਾ ਅੱਜ ਪੰਜਵਾਂ ਦਿਨ ਹੈ। ਇਜ਼ਰਾਈਲ ਨੇ ਰਾਤੋ ਰਾਤ ਗਾਜ਼ਾ ਵਿਚ ਹਮਾਸ ਦੇ 200 ਟਿਕਾਣਿਆਂ ‘ਤੇ ਹਮਲਾ ਕੀਤਾ। ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ‘ਚ ਹੁਣ ਤੱਕ 2,150 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਲਗਭਗ 1,200 ਇਜ਼ਰਾਈਲੀ ਹਨ। ਇਸ ਦੇ ਨਾਲ ਹੀ ਕਰੀਬ 950 ਫਿਲੀਸਤੀਨ ਵੀ ਆਪਣੀ ਜਾਨ ਗੁਆ ਚੁੱਕੇ ਹਨ। ਮੰਗਲਵਾਰ ਰਾਤ ਨੂੰ ਅਮਰੀਕਾ ਦਾ ਪਹਿਲਾ ਟਰਾਂਸਪੋਰਟ ਜਹਾਜ਼ ਗੋਲਾ ਬਾਰੂਦ ਲੈ ਕੇ ਇਜ਼ਰਾਈਲ ਦੇ ਨੇਵਾਤਿਮ ਏਅਰਬੇਸ ਪਹੁੰਚਿਆ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਜੰਗ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ- ਇਹ ਜੰਗ ਅਮਰੀਕੀ ਵਿਦੇਸ਼ ਨੀਤੀ ਦੀ ਅਸਫਲਤਾ ਹੈ। ਅਮਰੀਕਾ ਫਿਲੀਸਤੀਨੀਆਂ ਦੇ ਹਿੱਤਾਂ ਦੀ ਅਣਦੇਖੀ ਕਰ ਰਿਹਾ ਹੈ। ਜੋਅ ਬਾਇਡਨ ਨੇ ਇਜ਼ਰਾਈਲ (Israel) ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੁੱਗਣੀ ਕਰਨ ਦਾ ਐਲਾਨ ਕੀਤਾ | ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੋਂ ਜੰਗ ਦੀ ਸਥਿਤੀ ਬਾਰੇ ਜਾਣਕਾਰੀ ਲਈ। ਬਾਇਡਨ ਨੇ ਮੰਗਲਵਾਰ ਦੇਰ ਰਾਤ ਵ੍ਹਾਈਟ ਹਾਊਸ ਤੋਂ ਆਪਣੇ ਸੰਬੋਧਨ ‘ਚ ਕਿਹਾ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਹੈ। ਇਜ਼ਰਾਈਲ ਵਿੱਚ ਇੱਕ ਹਜ਼ਾਰ ਨਾਗਰਿਕਾਂ ਦਾ ਅਣਮਨੁੱਖੀ ਕਤਲ ਕੀਤਾ ਗਿਆ ਹੈ। ਇਨ੍ਹਾਂ ‘ਚ 14 ਅਮਰੀਕੀ ਨਾਗਰਿਕ ਮਾਰੇ ਗਏ ਸਨ। ਇਜ਼ਰਾਈਲ ਵਿੱਚ ਕਤਲੇਆਮ ਹੋਇਆ ਹੈ। ਇਜ਼ਰਾਈਲ ਨੂੰ ਇਸ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ ਹੈ। The post ਪਾਕਿਸਤਾਨ ਵੱਲੋਂ ਇਜ਼ਰਾਈਲ-ਫਿਲੀਸਤੀਨ ਸੰਘਰਸ਼ ਦੇ ਹੱਲ ਲਈ ਦੋ-ਰਾਜੀ ਹੱਲ ਨੂੰ ਲਾਗੂ ਕਰਨ ਦੀ ਬੇਨਤੀ appeared first on TheUnmute.com - Punjabi News. Tags:
|
ਅਮਿਤਾਭ ਬੱਚਨ ਦਾ 81ਵਾਂ ਜਨਮ ਦਿਨ: ਇਨ੍ਹਾਂ ਫ਼ਿਲਮਾਂ ਨੇ ਅਮਿਤਾਭ ਬੱਚਨ ਨੂੰ ਬਣਾਇਆ 'ਐਂਗਰੀ ਯੰਗ ਮੈਨ' Wednesday 11 October 2023 07:53 AM UTC+00 | Tags: amitabh-bachchan amitabh-bachchan-birthday big-b breaking-news news 1970 ਦੇ ਦਹਾਕੇ ‘ਚ ਉਹ ਭਾਰਤੀ ਸਿਨੇਮਾ ਦੀ ਪ੍ਰਮੁੱਖ ਸਖਸ਼ੀਅਤ ਸਨ। ਅਮਿਤਾਭ ਬੱਚਨ (Amitabh Bachchan) ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਸਫਲ ਤੇ ਪ੍ਰਭਾਵਸ਼ਾਲੀ ਅਦਾਕਾਰਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਬਹੁਤ ਸਾਰੇ ਫੈਨਸ ਹਨ ਜੋ ਉਨ੍ਹਾਂ ਦੀ ਲੁਕ, ਉਨ੍ਹਾਂ ਦੇ ਕਦ, ਬੈਲ ਬੌਟਮ, ਉਨ੍ਹਾਂ ਦੀ ਦਾੜ੍ਹੀ ਦਾ ਸਟਾਈਲ ਵੀ ਕਾਪੀ ਕੀਤਾ ਤੇ ਅੱਜ ਵੀ ਲੋਕ ਉਨ੍ਹਾਂ ਦੀ ਉਸ ਲੁਕ ਤੋਂ ਪ੍ਰਭਾਵਿਤ ਹੁੰਦੇ ਹਨ। ਬਿੱਗ ਬੀ ਅੱਜ ਵੀ ਫ਼ਿਲਮ ਇੰਡਸਟਰੀ ‘ਚ ਖੂਬ ਚਰਚਾ ‘ਚ ਰਹਿੰਦੇ ਹਨ । ਪਰ ਅਮਿਤਾਭ ਬੱਚਨ ਦੇ ਇਸ ਮੁਕਾਮ ਤੱਕ ਪਹੁੰਚਣ ਦਾ ਸਫ਼ਰ ਅਸਾਨ ਨਹੀਂ ਸੀ। ਇਨ੍ਹਾਂ ਬੁਲੰਦੀਆਂ ਨੂੰ ਛੂਹਣ ਲਈ ਬਿੱਗ ਬੀ ਨੇ ਕਾਫ਼ੀ ਮਿਹਨਤ ਤੇ ਸੰਘਰਸ਼ ਕੀਤਾ ਹੈ। ਜਿਸ ਆਵਾਜ਼ ਤੇ ਲੰਬੇ ਕੱਦ ਨੂੰ ਅੱਜ ਲੋਕ ਸਰਾਹੁੰਦੇ ਹਨ, ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਆਪਣੇ ਕੱਦ ਤੇ ਭਾਰੀ ਆਵਾਜ਼ ਕਰਕੇ ਕਈ ਜਗ੍ਹਾ ਤੋਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਹੀ ਨਹੀਂ ਅਮਿਤਾਭ ਬੱਚਨ ਜਦੋਂ ਆਲ ਇੰਡੀਆ ਰੇਡੀਓ ‘ਚ ਨੌਕਰੀ ਲਈ ਗਏ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਕਿ ‘ਆਵਾਜ਼ ਠੀਕ ਨਹੀਂ ਹੈ’। ਪਰ ਇਨ੍ਹਾਂ ਸਭ ਰੁਕਾਵਟਾਂ ਦੇ ਬਾਵਜੂਦ ਬਿੱਗ ਬੀ ਹਨ, ਹਾਰ ਨਾ ਮੰਨਦੇ ਹੋਏ ਕਾਮਯਾਬੀ ਹਾਸਲ ਕੀਤੀ ਤੇ ਅੱਜ ਹਿੰਦੀ ਫਿਲਮਾਂ ਦੇ ਸਭ ਤੋਂ ਵੱਡੇ ਸੁਪਰਸਟਾਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ 1969 ‘ਚ ਖਵਾਜਾ ਅਹਿਮਦ ਅੱਬਾਸ ਦੀ ਫਿਲਮ ਸਾਤ ਹਿੰਦੁਸਤਾਨੀ ਰਾਹੀਂ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਅੱਜ 200 ਤੋਂ ਵੱਧ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਨ੍ਹਾਂ ਨੂੰ ‘ਪਦਮ ਸ਼੍ਰੀ’, ‘ਪਦਮ ਭੂਸ਼ਣ’, ‘ਰਾਸ਼ਟਰੀ ਪੁਰਸਕਾਰ’ ਅਤੇ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਸਮੇਤ ਕਈ ਪੁਰਸਕਾਰ ਮਿਲੇ। ਬਿਗ ਬੀ (Amitabh Bachchan) ਨੇ 70 ਦੇ ਦਹਾਕੇ ‘ਚ ਖੂਬ ਪ੍ਰਸਿੱਧੀ ਖੱਟੀ ਅਤੇ ਖੁਦ ਨੂੰ ਬਾਲੀਵੁੱਡ ਦੇ ‘ਐਂਗਰੀ ਯੰਗ ਮੈਨ’ ਵਜੋਂ ਸਥਾਪਿਤ ਕੀਤਾ । ਗੱਲ ਕਰਦੇ ਹਾਂ ਉਨ੍ਹਾਂ ਫ਼ਿਲਮਾਂ ਦੀ ਜਿਨ੍ਹਾਂ ਨੇ ਅਮਿਤਾਭ ਬੱਚ ਨੂੰ ‘ਐਂਗਰੀ ਯੰਗ ਮੈਨ’ ਬਣਾਇਆ: 1. ਜ਼ੰਜੀਰ: ‘ਜ਼ੰਜੀਰ’ ‘ਚ ਅਮਿਤਾਭ ਬੱਚਨ ਦਾ ਕਿਰਦਾਰ ਇਕ ਨੌਜਵਾਨ ਪੁਲਸ ਅਫਸਰ ਦਾ ਸੀ, ਜੋ ਹਰ ਸਮੇਂ ਗੁੱਸੇ ‘ਚ ਰਹਿੰਦਾ ਹੈ। 1973 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਤੋਂ ਉਸ ਦੌਰ ਦੇ ਨੌਜਵਾਨ ਬਹੁਤ ਪ੍ਰਭਾਵਿਤ ਹੋਏ ਸਨ ਤੇ ਬਹੁਤ ਸਾਰੇ ਨੌਜਵਾਨਾਂ ਨੇ ‘ਜ਼ੰਜੀਰ’ ਦੇ ਇੰਸਪੈਕਟਰ ਵਿਜੇ ਨਾਲ ਆਪਣੇ ਆਪ ਨੂੰ ਜੋੜਿਆ। ‘ਜੰਜੀਰ’ ‘ਚ ਪ੍ਰਾਣ ਅਤੇ ਅਮਿਤਾਭ ਦਾ ਟਕਰਾਅ ਕਾਫੀ ਮਸ਼ਹੂਰ ਹੋਇਆ ਸੀ। ਇਸ ਫਿਲਮ ਤੋਂ ਬਾਅਦ ਅਮਿਤਾਭ ਅਤੇ ਪ੍ਰਾਣ ਦੀ ਜੋੜੀ ਨੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। 2. ਦੀਵਾਰ: ‘ਦੀਵਾਰ’ ਫਿਲਮ ਦੋ ਭਰਾਵਾਂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਦਾ ਪਿਤਾ ਜਨਤਾ ਵਿੱਚ ਬੇਇੱਜ਼ਤ ਹੋਣ ਤੋਂ ਬਾਅਦ ਫਰਾਰ ਹੋ ਜਾਂਦਾ ਹੈ। ਅਮਿਤਾਭ ਬੱਚਨ ਦਾ ਕਿਰਦਾਰ ਡੌਕਯਾਰਡ ਕੁਲੀ ਤੋਂ ਗੈਂਗਸਟਰ ਬਣਨ ਦਾ ਹੈ। ਫਿਲਮ ‘ਚ ਬਦਲਾ ਲੈਣਾ ਲੈਣ ਦੀ ਭਾਵਨਾ ਉਨ੍ਹਾਂ ਨੂੰ ਇੱਕ ਅਪਰਾਧੀ ਬਣਾ ਦਿੰਦੀ ਹੈ। 3. ਡੌਨ: ਇਹ ਫ਼ਿਲਮ ਇੱਕ ਡਾਨ ਦੇ ਜੀਵਨ ਬਾਰੇ ਹੈ। ਅਸਲ ਡੌਨ ਨੂੰ ਫੜਨ ਦੀ ਕੋਸ਼ਿਸ਼ ‘ਚ, ਇੱਕ ਪੁਲਿਸ ਅਧਿਕਾਰੀ ਨੂੰ ਉਸ ਵਰਗਾ ਦਿਖਣ ਵਾਲਾ ਇੱਕ ਵਿਅਕਤੀ ਮਿਲ ਜਾਂਦਾ ਹੈ। ਪਰ ਜਿਵੇਂ ਹੀ ਪੁਲਿਸ ਅਧਿਕਾਰੀ ਦੀ ਮੌਤ ਹੁੰਦੀ ਹੈ, ਕੋਈ ਵੀ ਇਸ ਵਿਅਕਤੀ ‘ਤੇ ਵਿਸ਼ਵਾਸ ਨਹੀਂ ਕਰਦਾ ਹੈ ਕਿ ਉਹ ਸਿਰਫ ਡਾਨ ਵਰਗਾ ਦਿੱਸਦਾ ਹੈ। ਪਰ ਫਿਰ ਉਹ ਆਪਣੀ ਬੇਗੁਨਾਹੀ ਸਾਬਿਤ ਕਲਰਦਾ ਹੈ। ਇਹ ਕਲਾਸਿਕ ਫਿਲਮ 2011 ਵਿੱਚ SRK ਦੇ ਨਾਲ ਨਵੇਂ ‘ਡੌਨ’ ਦੇ ਰੂਪ ਵਿੱਚ ਰੀਮੇਕ ਕੀਤੀ ਗਈ ਸੀ। 4. ਅਗਨੀਪਥ: ‘ਅਗਨੀਪਥ’ ਫਿਲਮ ਅਮਿਤਾਭ ਬੱਚਨ ਦੇ ਮਰਹੂਮ ਪਿਤਾ ਹਰਿਵੰਸ਼ ਰਾਏ ਬੱਚਨ ਦੁਆਰਾ ਲਿਖੀ ਗਈ ਸੀ। ਇਹ ਇੱਕ ਨੌਜਵਾਨ ਲੜਕੇ ਦੀ ਕਹਾਣੀ ਦੱਸਦੀ ਹੈ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਛੋਟੀ ਉਮਰ ਵਿੱਚ ਇੱਕ ਗੈਂਗਸਟਰ ਬਣ ਜਾਂਦਾ ਹੈ। ਅੰਤ ਵਿੱਚ, ਉਹ ਉਸ ਆਦਮੀ ਨੂੰ ਮਿਲਦਾ ਹੈ ਜਿਸ ਨੇ ਉਸਦੇ ਪਿਤਾ ਨੂੰ ਮਾਰਨ ਲਈ ਪਿੰਡ ਵਾਸੀਆਂ ਨੂੰ ਗੁੰਮਰਾਹ ਕੀਤਾ ਅਤੇ ਬਦਲਾ ਲੈਣ ਦਾ ਫੈਸਲਾ ਕਰਦਾ ਹੈ। 5. ਸ਼ਹਿਨਸ਼ਾਹ: ‘ਸ਼ਹਿਨਸ਼ਾਹ’ ‘ਬੈਟਮੈਨ’ ਦਾ ਭਾਰਤੀ ਵਰਸ਼ਨ ਹੈ। ਕਹਾਣੀ ਇੱਕ ਅਜਿਹੇ ਵਿਅਕਤੀ ਦੀ ਹੈ ਜੋ ਦਿਨ ਨੂੰ ਇੱਕ ਭ੍ਰਿਸ਼ਟ ਪੁਲਿਸ ਵਾਲਾ ਅਤੇ ਰਾਤ ਨੂੰ ਇੱਕ ਚੌਕਸੀ ਹੋਣ ਦਾ ਢੌਂਗ ਕਰਦਾ ਹੈ। ਤਾਂ ਇਹ ਕੁਝ ਉਹ ਫ਼ਿਲਮਾਂ ਨੇ ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਇੰਡਸਟਰੀ ‘ਚ ‘Angry Young Man’ ਵਜੋਂ ਉਭਾਰਿਆ। ਅੱਜ ਉਨ੍ਹਾਂ ਦਾ ਜਨਮ ਦਿਨ ਹੈ ਤੇ ਉਹ ਅੱਜ ਵੀ ਇੰਡਸਟਰੀ ‘ਚ ਪੂਰੀ ਤਰ੍ਹਾਂ ਐਕਟਿਵ ਹਨ। The post ਅਮਿਤਾਭ ਬੱਚਨ ਦਾ 81ਵਾਂ ਜਨਮ ਦਿਨ: ਇਨ੍ਹਾਂ ਫ਼ਿਲਮਾਂ ਨੇ ਅਮਿਤਾਭ ਬੱਚਨ ਨੂੰ ਬਣਾਇਆ ‘ਐਂਗਰੀ ਯੰਗ ਮੈਨ’ appeared first on TheUnmute.com - Punjabi News. Tags:
|
ਡੀ.ਸੀ. ਆਸ਼ਿਕਾ ਜੈਨ ਵੱਲੋਂ ਡਰੱਗ ਕੰਟਰੋਲ ਅਫਸਰਾਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ Wednesday 11 October 2023 08:12 AM UTC+00 | Tags: breaking-news cm-bhagwant-mann drug-control-officers drugs drugs-news drugs-smuglers latest-news news punjab zonal-licensing-authority ਐਸ.ਏ.ਐਸ.ਨਗਰ, 11 ਅਕਤੂਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਅਤੇ ਡਰੱਗ ਕੰਟਰੋਲ ਅਫ਼ਸਰਾਂ (Drug Control Officers) ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ‘ਤੇ ਤਿੱਖੀ ਨਜ਼ਰ ਰੱਖੀ ਜਾਵੇ। ਬੀਤੀ ਦੇਰ ਸ਼ਾਮ ਡਰੱਗ ਕੰਟਰੋਲ ਅਫਸਰਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਾਰੀਆਂ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਯਕੀਨੀ ਬਣਾਉਣ ਤੋਂ ਇਲਾਵਾ, ਡਰੱਗ ਕੰਟਰੋਲ ਅਫਸਰਾਂ (Drug Control Officers) ਨੂੰ ਉਹ ਡਰੱਗ ਸਟੋਰਾਂ ਕੋਲ ਸ਼ਡਿਊਲ ਐਚ1 ਡਰੱਗਜ਼ ਦੇ ਰਿਕਾਰਡ ਦੀ ਅਚਨਚੇਤ ਜਾਂਚ ਕਰਨ ਲਈ ਆਖਿਆ। ਐਸ ਐਸ ਪੀ ਡਾ. ਸੰਦੀਪ ਗਰਗ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਿਉਂਕਿ ਜ਼ਿਲ੍ਹੇ ਦੀਆਂ ਸਰਹੱਦਾਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਲ ਲੱਗਦੀਆਂ ਹਨ, ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਬਿਨਾਂ ਬਿੱਲ ਤੋਂ ਕੋਈ ਵੀ ਮੈਡੀਕਲ ਦਵਾਈ ਜ਼ਿਲ੍ਹੇ ਵਿੱਚ ਦਾਖ਼ਲ ਨਾ ਹੋ ਸਕੇ। ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ‘ਤੇ ਅੱਠ ਦਵਾਈਆਂ (ਪੰਜਾਬ ਵਿੱਚ ਪਾਬੰਦੀਸ਼ੁਦਾ) ਦੀਆਂ ਇਜਾਜ਼ਤਾਂ ਦੀ ਜਾਂਚ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਟੇਪੇਂਟਾਡੋਲ ਅਤੇ ਨਸ਼ੀਲੇ ਪਦਾਰਥਾਂ ਜਿਵੇਂ ਕਿ ਡੈਕਸਟ੍ਰੋਪ੍ਰੋਪੌਕਸੀਫੀਨ, ਡਿਫੇਨੋਕਸੀਲੇਟ ਅਤੇ ਕੋਡੀਨ ਅਤੇ ਸਾਈਕੋਟ੍ਰੋਪਿਕ ਪਦਾਰਥ ਜਿਵੇਂ ਕਿ ਨਾਈਟਰਾਜ਼ੇਪਾਮ, ਪੈਂਟਾਜ਼ੋਸੀਨ, ਬਿਊਪ੍ਰੇਨੋਰਫਿਨ ਅਤੇ ਟ੍ਰਾਮਾਡੋਲ ਅਤੇ ਇਨ੍ਹਾਂ ਸਾਲਟਾਂ ਦੇ ਹੋਰਨਾਂ ਰੂਪਾਂ ਵਿੱਚ ਸਥਾਨਕ ਡਰੱਗ ਸਟੋਰਾਂ ਤੇ ਉਪਲਬਧ ਦਵਾਈਆਂ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਗਰਗ ਨੇ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਕਿਹਾ ਕਿ ਡਰੱਗ ਕੰਟਰੋਲ ਅਫ਼ਸਰਾਂ ਦੇ ਧਿਆਨ ਵਿੱਚ ਆਉਣ ਵਾਲੀਆਂ ਸ਼ੱਕੀ ਗਤੀਵਿਧੀਆਂ ਦੇ ਮਾਮਲੇ ਵਿੱਚ ਉਹ ਪੁਲਿਸ ਦੇ ਸਹਿਯੋਗ ਨਾਲ ਸਾਂਝੀ ਜਾਂਚ ਕਰਨ। ਇਸੇ ਤਰ੍ਹਾਂ ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਨੂੰ ਉਨ੍ਹਾਂ ਕੈਮਿਸਟਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ‘ਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ੋਨਲ ਲਾਈਸੈਂਸਿੰਗ ਅਥਾਰਟੀ ਦੀ ਅਗਵਾਈ ਹੇਠ ਡਰੱਗ ਕੰਟਰੋਲ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਮੀਟਿੰਗ ਦੌਰਾਨ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ, ਉਨ੍ਹਾਂ ਨੂੰ ਦਿੱਤੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਹਰੇਕ ਡਰੱਗ ਕੰਟਰੋਲ ਅਫਸਰ ਨੂੰ ਹਰ ਮਹੀਨੇ 20-20 ਸਟੋਰਾਂ ਦੇ ਨਿਰੀਖਣ ਕਰਨ ਦਾ ਟੀਚਾ ਦਿੱਤਾ ਗਿਆ ਹੈ ਅਤੇ ਟੀਮ ਨਿਰੰਤਰ ਨਿਰੀਖਣ ਕਰ ਰਹੀ ਹੈ। ਮੀਟਿੰਗ ਵਿੱਚ ਏ ਡੀ ਸੀ (ਜੀ) ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੁਹਾਲੀ ਚੰਦਰਜੋਤੀ ਸਿੰਘ, ਐਸ ਪੀ ਐਚ ਐਸ ਮਾਨ, ਸਿਵਲ ਸਰਜਨ ਮਹੇਸ਼ ਕੁਮਾਰ ਆਹੂਜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਪਰਵਿੰਦਰ ਪਾਲ ਕੌਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਕਮਲ ਕੰਬੋਜ, ਡਰੱਗ ਕੰਟਰੋਲ ਅਫ਼ਸਰ ਜੈ ਜੈ ਕਾਰ ਸਿੰਘ ਐਸ.ਏ.ਐਸ.ਨਗਰ -1, ਸੁਖਬੀਰ ਚੰਦ ਐਸ.ਏ.ਐਸ.ਨਗਰ-2, ਅਨੁਰਾਗ ਸਿੰਗਲਾ ਐਸ.ਏ.ਐਸ.ਨਗਰ-3, ਜਸਰਮਨ ਕੌਰ ਐਸ.ਏ.ਐਸ.-4 ਵੀ ਮੌਜੂਦ ਸਨ। The post ਡੀ.ਸੀ. ਆਸ਼ਿਕਾ ਜੈਨ ਵੱਲੋਂ ਡਰੱਗ ਕੰਟਰੋਲ ਅਫਸਰਾਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ‘ਤੇ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ appeared first on TheUnmute.com - Punjabi News. Tags:
|
IND vs AFG: ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਭਾਰਤੀ ਟੀਮ 'ਚ ਇੱਕ ਬਦਲਾਅ Wednesday 11 October 2023 08:25 AM UTC+00 | Tags: afghanistan breaking-news icc-cricket-odi-world-cup icc-cricket-odi-world-cup-2023 india-vs-afghanistan ind-vs-afg news odi-world-cup-2023 ਚੰਡੀਗੜ੍ਹ, 11 ਅਕਤੂਬਰ, 2023: (IND vs AFG) ਭਾਰਤ ਦਾ ਸਾਹਮਣਾ ਵਨਡੇ ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਨਾਲ ਹੋ ਰਿਹਾ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਣਾ ਹੈ ਜਿਸ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਅਫਗਾਨਿਸਤਾਨ ਦੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਟੀਮ ‘ਚ ਇਕ ਬਦਲਾਅ ਹੋਇਆ ਹੈ। ਆਰ ਅਸ਼ਵਿਨ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ । ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਸੀ। ਇਸ ਜਿੱਤ ਨਾਲ ਭਾਰਤ ਦਾ ਮਨੋਬਲ ਉੱਚਾ ਹੋਇਆ ਹੈ।ਇਸ ਦੇ ਨਾਲ ਹੀ ਅਫਗਾਨਿਸਤਾਨ ਲਈ ਟੂਰਨਾਮੈਂਟ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ (IND vs AFG):ਭਾਰਤ ਦੀ ਟੀਮ: ਈਸ਼ਾਨ ਕਿਸ਼ਨ (ਵਿਕੇਟਕੀਪਰ), ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ। ਅਫਗਾਨਿਸਤਾਨ ਦੀ ਟੀਮ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟਕੀਪਰ), ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।
The post IND vs AFG: ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਭਾਰਤੀ ਟੀਮ ‘ਚ ਇੱਕ ਬਦਲਾਅ appeared first on TheUnmute.com - Punjabi News. Tags:
|
NIA ਨੇ ਮੋਗਾ 'ਚ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਜ਼ਬਤ Wednesday 11 October 2023 09:12 AM UTC+00 | Tags: breaking-news lakhbir-rode latest-news news nia nia-raid nia-team punjab-police ਚੰਡੀਗੜ੍ਹ, 11 ਅਕਤੂਬਰ, 2023: ਭਾਰਤ ਸਰਕਾਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕਾਫੀ ਸਖ਼ਤੀ ਵਰਤ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੋਗਾ ਦੇ ਪਿੰਡ ਕੋਠੇ ਗੁਰੂਪੁਰਾ (ਰੋਡੇ) ‘ਚ ਬੁੱਧਵਾਰ ਦੁਪਹਿਰ ਨੂੰ ਐੱਨ.ਆਈ.ਏ (NIA) ਦੀ ਟੀਮ ਨੇ ਪਾਕਿਸਤਾਨ ‘ਚ ਬੈਠੇ ਖ਼ਾ+ਲਿ+ਸ+ਤਾਨੀ ਸਮਰਥਕ ਲਖਬੀਰ ਸਿੰਘ ਰੋਡੇ ਦੀ ਕਰੀਬ 43 ਕਨਾਲ ਜ਼ਮੀਨ ਸੀਲ ਕਰ ਦਿੱਤੀ ਹੈ। ਐਨ.ਆਈ.ਏ. ਨੇ 43 ਕਨਾਲ ਜ਼ਮੀਨ ਸੀਲ ਕਰਕੇ ਉਸ ‘ਤੇ ਬੋਰਡ ਲਗਾ ਦਿੱਤਾ ਹੈ । The post NIA ਨੇ ਮੋਗਾ ‘ਚ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਜ਼ਬਤ appeared first on TheUnmute.com - Punjabi News. Tags:
|
ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸ਼ਾ, ਸਚਿਨ ਬਿਸ਼ਨੋਈ ਨੇ ਖੋਲ੍ਹੇ ਕਈ ਰਾਜ਼ Wednesday 11 October 2023 09:32 AM UTC+00 | Tags: bambhia-group breaking-news cm-bhagwant-mann gangster-lawrence-bishnoi latest-news mansa-police news punjab punjab-police sachin-bishnoi sachin-thapan sidhu-moosewala sidhu-moosewala-murder-case the-unmute-news ਚੰਡੀਗੜ੍ਹ, 11 ਅਕਤੂਬਰ, 2023: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਕਾਂਡ 'ਚ ਪੁਲਿਸ ਦੀ ਰਿਮਾਂਡ 'ਤੇ ਚੱਲ ਰਹੇ ਬਦਮਾਸ਼ ਸਚਿਨ ਥਾਪਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸ਼ਾ ਕੀਤਾ ਹੈ। ਸਿੱਧੂ ਮੂਸੇਵਾਲਾ ਅਤੇ ਲਾਰੈਂਸ ਬਿਸ਼ਨੋਈ ਵਿਚਾਲੇ ਵਿਵਾਦ ਕਬੱਡੀ ਕੱਪ ਨੂੰ ਲੈ ਕੇ ਸ਼ੁਰੂ ਹੋਇਆ ਸੀ, ਸੂਤਰਾਂ ਮਿਲੀ ਜਾਣਕਾਰੀ ਮੁਤਾਬਕ ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿਚ ਹੋਣਾ ਸੀ, ਉਸ ‘ਚ ਸਿੱਧੂ ਨੂੰ ਜਾਣ ਤੋਂ ਮਨ੍ਹਾ ਕੀਤਾ ਸੀ। ਦਰਅਸਲ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ, ਉਹ ਸਾਡਾ ਦੁਸ਼ਮਣ ਹੈ ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਉੱਥੇ ਚਲਾ ਗਿਆ। ਸੂਤਰਾਂ ਮੁਤਾਬਕ ਸਚਿਨ ਬਿਸ਼ਨੋਈ ਨੇ ਦੱਸਿਆ ਕਿ ਅਗਸਤ 2021 'ਚ ਉਹ ਅਤੇ ਲਾਰੈਂਸ ਬਿਸ਼ਨੋਈ ਅਜਮੇਰ ਜੇਲ੍ਹ 'ਚ ਬੰਦ ਸੀ, ਇੱਥੇ ਉਸ ਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਵੇਗਾ। ਉਕਤ ਨੇ ਦੱਸਿਆ ਕਿ ਇਸ ਤੋਂ ਬਾਅਦ ਲਾਰੈਂਸ ਨੇ ਸਿੱਧੂ ਮੂਸੇਵਾਲਾ (Sidhu Moosewala) ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੂੰ ਰੋਕਣ ਦੇ ਬਾਵਜੂਦ ਕਬੱਡੀ ਕੱਪ ਵਿਚ ਕਿਉਂ ਗਿਆ। ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਇਤਰਾਜ਼ਯੋਗ ਸ਼ਬਦ ਬੋਲੇ ਸਨ। ਸਿੱਧੂ ਮੂਸੇਵਾਲਾ ਨੇ ਵੀ ਜਵਾਬ ਵਿਚ ਇਹੋ ਕੁਝ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਇਸ ਬਾਰੀ ਕਿਹਾ ਜਦੋਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫ਼ੋਨ 'ਤੇ ਪੁੱਛਿਆ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ 'ਚ ਕਿਉਂ ਗਿਆ ਤਾਂ ਮੂਸੇਵਾਲਾ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ ਜੋ ਕਰਨਾ ਹੈ ਕਰ ਲਵੋ। ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਸਚਿਨ ਬਿਸ਼ਨੋਈ ਦਾ ਕਹਿਣਾ ਹੈ ਕਿ ਉਸੇ ਸਮੇਂ ਤੋਂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਸ਼ੁਰੂ ਹੋ ਗਈ ਸੀ। The post ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸ਼ਾ, ਸਚਿਨ ਬਿਸ਼ਨੋਈ ਨੇ ਖੋਲ੍ਹੇ ਕਈ ਰਾਜ਼ appeared first on TheUnmute.com - Punjabi News. Tags:
|
ਕੈਟਲ ਸ਼ੈੱਡ ਲਾਲੜੂ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ: ਦਮਨਜੀਤ ਸਿੰਘ ਮਾਨ Wednesday 11 October 2023 09:37 AM UTC+00 | Tags: breaking-news cattle-shed-lalru damanjit-singh-mann latest-news mohali-news news punjab-breaking ਐੱਸ.ਏ.ਐੱਸ. ਨਗਰ, 11 ਅਕਤੂਬਰ 2023: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਥਾਈਂ ਚੱਲ ਰਹੇ ਵਿਕਾਸ ਕਾਰਜ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਯੋਗ ਉਪਰਾਲੇ ਕੀਤੇ ਜਾਣ। ਇਸੇ ਦੇ ਨਾਲ ਨਾਲ ਕੈਟਲ ਸ਼ੈੱਡ, ਲਾਲੜੂ (Cattle Shed Lalru) ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਮੋਹਾਲੀ ਵਲੋਂ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ। ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੇਸਟ ਵੰਡਰ ਪਾਰਕ, ਮੈਕਨਾਈਜ਼ਡ ਵਾਹਨ ਤੇ ਰਿਕਸ਼ਾ ਰੇਹੜੀਆਂ ਖਰੀਦਣ ਸਬੰਧੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ। ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਘਰ ਘਰ ਜਾ ਕੇ ਕੂੜਾ ਇਕੱਤਰ ਕਰਨ ਦਾ ਕਾਰਜ 100 ਫ਼ੀਸਦ ਹੈ ਤੇ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਕਰਨ ਦਾ ਕਾਰਜ ਕਰੀਬ 85 ਫ਼ੀਸਦ ਤੋਂ ਵੱਧ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਉੱਤੇ ਵੀ ਵੇਸਟ ਵੰਡਰ ਪਾਰਕ ਬਣਾਉਣ ਲਈ ਉਪਰਾਲੇ ਕੀਤੇ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਈਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਲਾਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ਉੱਤੇ ਤਿਆਰ ਕਰਵਾਉਣ ਬਾਬਤ ਜੋ ਵੀ ਕਾਰਜ ਲੋੜੀਂਦੇ ਹਨ, ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਤੈਅ ਪ੍ਰੋਜੈਕਟਾਂ ਦੀ ਪੂਰਤੀ ਨਾਲ ਨਾ ਕੇਵਲ ਸੀਵਰੇਜ ਦੇ ਪਾਣੀ ਦਾ ਢੁਕਵਾਂ ਪ੍ਰਬੰਧਨ ਹੋਵੇਗਾ ਸਗੋਂ ਹੜ੍ਹਾਂ ਵਰਗੀ ਸਥਿਤੀ ਨੂੰ ਨਜਿੱਠਣ ਵਿਚ ਵੀ ਮਦਦ ਮਿਲੇਗੀ। ਟ੍ਰੀਟ (ਸੋਧਿਆ) ਪਾਣੀ ਵੱਖੋ-ਵੱਖ ਥਾਂ ਤੇ ਸਿੰਜਾਈ ਤੇ ਹੋਰਨਾਂ ਕਾਰਜਾਂ ਲਈ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਖੂਨੀਮਾਜਰਾ ਦੇ ਐੱਸ. ਟੀ.ਪੀ. ਲਈ ਅਗਲੇ 15 ਦਿਨਾਂ ਵਿਚ ਸਾਈਟ ਪੂਰੀ ਤਰ੍ਹਾਂ ਕਲੀਅਰ ਕੀਤੀ ਜਾਵੇ। ਇਹ ਪ੍ਰੋਜੈਕਟ ਹਰ ਹਾਲ ਨਵੰਬਰ 2024 ਤਕ ਪੂਰਾ ਕੀਤਾ ਜਾਣਾ ਹੈ। ਦਮਨਜੀਤ ਸਿੰਘ ਮਾਨ ਨੇ ਸਰਫੇਸ ਵਾਟਰ ਸਪਲਾਈ ਸਬੰਧੀ ਪ੍ਰਕਿਰਿਆ ਤੇਜ਼ ਕਰਨ ਦੇ ਆਦੇਸ਼ ਦੇਣ ਦੇ ਨਾਲ ਨਾਲ ਵੇਰਕਾ ਬੂਥ ਪ੍ਰੋਜੈਕਟ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਕਿਹਾ। ਇਸ ਸਬੰਧੀ ਸਾਈਟਸ ਵੈਰੀਫਾਈ ਕਰ ਦਿੱਤੀਆਂ ਗਈਆਂ ਹਨ। ਗਮਾਡਾ ਵੱਲੋਂ 15 ਬੂਥ ਅਲਾਟ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੀਰਕਪੁਰ ਵਿਖੇ ਈ.ਡਬਲਿਊ. ਐੱਸ. ਪ੍ਰੋਜੈਕਟ ਡਿਜ਼ਾਈਨ ਕੀਤਾ ਜਾਵੇ। ਇਸ ਸਬੰਧੀ ਥਾਵਾਂ ਦੀ ਪਛਾਣ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਦੂਸ਼ਣ ਸਬੰਧੀ ਵੱਧ ਤੋਂ ਵੱਧ ਸੈਂਪਲ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਐੱਸ.ਟੀ. ਪੀਜ਼ ਅਤੇ ਈ.ਟੀ.ਪੀਜ਼ ਦੇ ਸੈਂਪਲ ਲਗਾਤਾਰ ਲਏ ਜਾਣ । ਐਕਸੀਅਨ ਪੀ.ਪੀ.ਸੀ. ਬੀ. ਨੂੰ ਹਦਾਇਤ ਕੀਤੀ ਗਈ ਕਿ ਜ਼ੀਰਕਪੁਰ ਐੱਸ.ਟੀ. ਪੀ. ਸਬੰਧੀ ਕਲੋਰੀਨ ਦੀ ਢੁਕਵੀਂ ਵਰਤੋਂ ਨਾ ਹੋਣ ਸਬੰਧੀ ਜਾਂਚ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖੋ-ਵੱਖ ਥਾਈਂ ਟਿਊਬਵੈੱਲਜ਼ ਲਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਹਨਾਂ ਨੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੱਲ ਖ਼ਾਸ ਧਿਆਨ ਦੇਣ ਲਈ ਕਿਹਾ। ਉਪ ਮੰਡਲ ਮੈਜਿਸਟ੍ਰੇਟਸ ਨੂੰ ਟਿਊਬਵੈਲ ਲਗਾਉਣ ਸਬੰਧੀ ਲੰਬਿਤ ਪਏ ਕੰਮ ਨਿਜੀ ਤੌਰ ‘ਤੇ ਧਿਆਨ ਦੇ ਕੇ ਜਲਦੀ ਨਿਪਟਾਉਣ ਦੇ ਆਦੇਸ਼ ਦਿੱਤੇ ਗਏ। ਵਧੀਕ ਡਿਪਟੀ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਫ ਸਫ਼ਾਈ ਸਮੇਤ ਸਥਾਨਕ ਸਰਕਾਰਾਂ ਵਿਭਾਗ ਦੀਆਂ ਵੱਖੋ ਵੱਖ ਮੁਹਿੰਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ-ਲਾਂਡਰਾਂ ਰੋਡ ਉੱਤੇ ਸੀਵਰੇਜ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੰਮ ਕਰਨ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਕਾਰਜਾਂ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ. ਦਮਨਜੀਤ ਸਿੰਘ ਮਾਨ ਨੇ ਨਗਰ ਨਿਗਮ ਮੋਹਾਲੀ ਅਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ‘ਸਿੰਗਲ ਯੂਜ਼ ਪਲਾਸਟਿਕ’ (ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ) ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤੇ ਇਸ ਸਬੰਧੀ ਵੱਧ ਤੋਂ ਵੱਧ ਚੈਕਿੰਗ ਯਕੀਨੀ ਬਣਾ ਕੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੀਟਿੰਗ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਮੋਹਾਲੀ ਸ਼੍ਰੀਮਤੀ ਕਿਰਨ ਸ਼ਰਮਾ, ਐੱਸ.ਡੀ.ਐੱਮ. ਮੋਹਾਲੀ ਚੰਦਰ ਜੋਤੀ ਸਿੰਘ, ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐੱਮ. ਖਰੜ ਰਵਿੰਦਰ ਸਿੰਘ ਸਮੇਤ ਜ਼ਿਲ੍ਹੇ ਵਿਚਲੇ ਸਾਰੇ ਕਾਰਜਸਾਧਕ ਅਫ਼ਸਰ ਤੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। The post ਕੈਟਲ ਸ਼ੈੱਡ ਲਾਲੜੂ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ: ਦਮਨਜੀਤ ਸਿੰਘ ਮਾਨ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੂੰ ਬਿਆਨ ਦੇਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦੈ: ਸੁਨੀਲ ਜਾਖੜ Wednesday 11 October 2023 10:03 AM UTC+00 | Tags: abohar breaking-news latest-news news punjab-bjp punjab-water-issue sunil-jakhar syl-issue ਚੰਡੀਗੜ੍ਹ, 11 ਅਕਤੂਬਰ 2023: ਸਤਲੁਜ ਯਮੁਨਾ ਲਿੰਕ (SYL) ਨਹਿਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਮੁੱਦੇ 'ਤੇ ਚਰਚਾ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੀ ਥਾਂ ਅਬੋਹਰ ਇਲਾਕੇ ਵਿਚ ਕਰਨ ਕਿਉਂਕਿ ਜੇਕਰ ਪਾਣੀਆਂ ਨੂੰ ਲੈ ਕੇ ਕੋਈ ਫ਼ੈਸਲਾ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਅਬੋਹਰ ਇਲਾਕੇ ਵਿਚ ਪਵੇਗਾ। ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਥੀਏਟਰ ਨਾਟਕਾਂ ਲਈ ਚੰਗੇ ਲੱਗਦੇ ਹਨ ਨਾ ਕਿ ਅਜਿਹੇ ਗੰਭੀਰ ਮੁੱਦਿਆਂ 'ਤੇ ਚਰਚਾ ਕਰਨ ਲਈ, ਇਸ ਲਈ ਮੁੱਖ ਮੰਤਰੀ ਅਜਿਹੀ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਐਗਰੀਕਲਚਰ ਯੂਨੀਵਰਸਿਟੀ ਜਿਹੇ ਸਥਾਨਾਂ ਦੀ ਚੋਣ ਕਰਨ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੂੰ ਬਿਆਨ ਦੇਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਜਦਕਿ ਉਹ ਸਤਾ ਦੇ ਨਸ਼ੇ ਵਿਚ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ। ਮੁੱਖ ਮੰਤਰੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ 'ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਹਨ, ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ 'ਚ ਪ੍ਰਕਾਸ਼ ਸਿੰਘ ਬਾਦਲ ਦੀ ਐੱਸਵਾਈਐੱਲ (SYL) ਦੇ ਸਰਵੇ ਕਰਵਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ | ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ 'ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ 'ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ 'ਤੇ ਹੀ ਲਾਈ ਹੈ ਪਰ ਇਸ ਵਾਰ ਖ਼ਾਲ ਦਾ ਨਾਮ 'ਸਤਲੁਜ' ਹੈ | 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ | The post CM ਭਗਵੰਤ ਮਾਨ ਨੂੰ ਬਿਆਨ ਦੇਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦੈ: ਸੁਨੀਲ ਜਾਖੜ appeared first on TheUnmute.com - Punjabi News. Tags:
|
ਕੁਲਦੀਪ ਸਿੰਘ ਧਾਲੀਵਾਲ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਅਮਰੀਕਾ 'ਚ ਕਤਲ ਹੋਏ ਕਰਨਵੀਰ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਵੰਡਾਇਆ Wednesday 11 October 2023 10:14 AM UTC+00 | Tags: america breaking-news chetan-singh-jauramajra karanveer-singh kuldeep-singh-dhaliwal news nri-ministry-punjab punjab-news samana talwandi-malik usa. ਸਮਾਣਾ, 11 ਅਕਤੂਬਰ 2023: ਪੰਜਾਬ ਦੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਬੀਤੇ ਦਿਨ ਅਮਰੀਕਾ ਵਿੱਚ ਕਤਲ ਹੋਏ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਦੇ ਨੌਜਵਾਨ ਕਰਨਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਮਿਲਕੇ ਅੱਜ ਅਫਸੋਸ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਰਿਵਾਰ ਦੀ ਮੰਗ ਮੁਤਾਬਕ ਪੰਜਾਬ ਸਰਕਾਰ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਕੇਸ ਬਣਾ ਕੇ ਭੇਜ ਰਹੀ ਹੈ। ਉਨ੍ਹਾਂ ਮ੍ਰਿਤਕ ਦੀ ਪਤਨੀ ਨਵਨੀਤ ਕੌਰ ਤੇ ਨਬਾਲਗ ਪੁੱਤਰ ਨਵਕਾਸ਼ ਸਿੰਘ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਕਰਨਵੀਰ ਸਿੰਘ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾਣ ਵਾਸਤੇ ਵੀਜਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਸਿਫਾਰਸ਼ ਐਨ.ਆਰ.ਆਈ ਵਿਭਾਗ ਰਾਹੀ ਅੰਬੈਸੀ ਨੂੰ ਬਹੁਤ ਜਲਦ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। ਇਸ ਮੌਕੇ ਦੋਵਾਂ ਕੈਬਨਿਟ ਮੰਤਰੀਆਂ ਨੇ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਪਰਿਵਾਰ ਕਰਨਵੀਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣਾ ਚਾਹੁੰਦਾ ਹੈ, ਉਸ ਲਈ ਵੀ ਪੰਜਾਬ ਸਰਕਾਰ ਪੂਰੀ ਮੱਦਦ ਕਰੇਗੀ। ਇਸ ਤੋਂ ਬਿਨ੍ਹਾਂ ਉਨ੍ਹਾਂ ਦੇ ਪੁੱਤਰ ਦੀ ਪੜ੍ਹਾਈ ਤੇ ਪਤਨੀ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਦਿਵਾਉਣ ਲਈ ਵੀ ਮੱਦਦ ਕੀਤੀ ਜਾਵੇਗੀ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਐਸ ਡੀ ਐਮ ਚਰਨਜੀਤ ਸਿੰਘ ਨੂੰ ਕਿਹਾ ਕਿ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਜਿਹੇ ਯਤਨ ਕਰ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਤੇ ਰੋਜਗਾਰ ਲੱਭਣ ਲਈ ਵਿਦੇਸ਼ਾਂ ਵਿਚ ਨਾ ਜਾਣਾ ਪਵੇ, ਇਸੇ ਲਈ ਪੰਜਾਬ ਸਰਕਾਰ ਨੇ ਪਿੱਛਲੇ ਡੇਢ ਸਾਲ ਵਿਚ ਹੀ ਸੂਬੇ ਦੇ ਨੌਜਵਾਨਾਂ ਨੂੰ 37000 ਤੋਂ ਵਧੇਰੇ ਨੌਕਰੀਆਂ ਦਿੱਤੀਆਂ ਹਨ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਗੁਲਜਾਰ ਸਿੰਘ ਵਿਰਕ, ਏਡੀਸੀ ਅਨੁਪ੍ਰਿਤਾ ਜੌਹਲ, ਡੀਐਸਪੀ ਨੇਹਾ ਅਗਰਵਾਲ ਸਮੇਤ ਹੋਰ ਪਤਵੰਤੇ ਮੌਜੂਦ ਸਨ। The post ਕੁਲਦੀਪ ਸਿੰਘ ਧਾਲੀਵਾਲ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਅਮਰੀਕਾ ‘ਚ ਕਤਲ ਹੋਏ ਕਰਨਵੀਰ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਵੰਡਾਇਆ appeared first on TheUnmute.com - Punjabi News. Tags:
|
ਕਾਮੇਡੀ, ਪਿਆਰ ਅਤੇ ਦ੍ਰਿੜ ਇਰਾਦੇ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਫਿਲਮ "ਮੌਜਾਂ ਹੀ ਮੌਜਾਂ" 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼ Wednesday 11 October 2023 10:24 AM UTC+00 | Tags: actors-gippy-grewal breaking-news maujaan-hi-maujaan news punjabi-movie ਚੰਡੀਗੜ੍ਹ, 11 ਅਕਤੂਬਰ 2023: ਨਿਰਦੇਸ਼ਕ ਸਮੀਪ ਕੰਗ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਮੇਡੀ, ਹਾਸੇ-ਮਜ਼ਾਕ ਅਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਾਣੇ ਜਾਂਦੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੇ ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਆਪਣਾ ਇੱਕ ਵਿਲੱਖਣ ਸਥਾਨ ਬਣਾਇਆ ਹੈ। ਨਿਰਦੇਸ਼ਕ ਦੀਆਂ ਪਿਛਲੀਆਂ ਕੁਝ ਫਿਲਮਾਂ ਵਿੱਚ “ਕੈਰੀ ਆਨ ਜੱਟਾ,” “ਕੈਰੀ ਆਨ ਜੱਟਾ 2,” “ਲੱਕੀ ਦਿ ਅਨਲਕੀ ਸਟੋਰੀ,” “ਬਾਈ ਜੀ ਕੁੱਟਣਗੇ,” “ਨੌਕਰ ਵਹੁਟੀ ਦਾ” ਆਦਿ ਸ਼ਾਮਲ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਹਨ। ਇਹਨਾਂ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਨੂੰ ਗੁੰਝਲਦਾਰ ਬਣਾਇਆ ਅਤੇ ਉਹਨਾਂ ਨੂੰ ਹਸਾਇਆ, ਸਗੋਂ ਉਹਨਾਂ ਦੇ ਸੰਬੰਧਿਤ ਕਿਰਦਾਰਾਂ ਅਤੇ ਹਾਸੋਹੀਣੀ ਕਹਾਣੀਆਂ ਨਾਲ ਇੱਕ ਸਥਾਈ ਪ੍ਰਭਾਵ ਵੀ ਛੱਡਿਆ। ਹੁਣ, ਨਿਰਦੇਸ਼ਕ ਆਪਣੀ ਆਉਣ ਵਾਲੀ ਬਲਾਕਬਸਟਰ ਫਿਲਮ “ਮੌਜਾਂ ਹੀ ਮੌਜਾਂ” ਨਾਲ ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਹਨ। ਇਹ ਫਿਲਮ ਤਿੰਨ ਅਪਾਹਜ ਭਰਾਵਾਂ ਦੇ ਜੀਵਨ ‘ਤੇ ਕੇਂਦਰਿਤ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੋਣ ਦਾ ਵਾਅਦਾ ਕਰਦੀ ਹੈ, ਜਿਸ ਨੂੰ ਗਿੱਪੀ ਗਰੇਵਾਲ (ਬੋਲੇ), ਬਿੰਨੂ ਢਿੱਲੋਂ (ਅੰਨ੍ਹਾ) ਅਤੇ ਕਰਮਜੀਤ ਅਨਮੋਲ (ਗੁੰਗੇ) ਦੁਆਰਾ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ। ਬਿਰਤਾਂਤ ਉਹਨਾਂ ਦੀਆਂ ਚੁਣੌਤੀਆਂ ਅਤੇ ਜਿੱਤਾਂ ਨੂੰ ਗੁੰਝਲਦਾਰ ਢੰਗ ਨਾਲ ਬੁਣਦਾ ਹੈ, ਉਹਨਾਂ ਦੇ ਸੰਸਾਰ ਵਿੱਚ ਇੱਕ ਪ੍ਰਭਾਵਸ਼ਾਲੀ ਝਲਕ ਪੇਸ਼ ਕਰਦਾ ਹੈ। ਕਹਾਣੀ ਦੇ ਕੇਂਦਰ ਵਿੱਚ ਉਸਦੀ ਭੈਣ ਹੈ, ਜਿਸਦੀ ਭੂਮਿਕਾ ਹਸ਼ਨੀਨ ਚੌਹਾਨ ਦੁਆਰਾ ਨਿਭਾਈ ਗਈ ਹੈ, ਜਿਸ ਦੇ ਵਿਆਹ ਦੇ ਸੁਪਨੇ ਸਮਾਜਿਕ ਪੱਖਪਾਤ ਅਤੇ ਪਰਿਵਾਰਕ ਉਮੀਦਾਂ ਕਾਰਨ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਨਿਰਦੇਸ਼ਕ ਸਮੀਪ ਕੰਗ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ, ਅਤੇ ਕਿਹਾ, “ਮੈਂ ਹਾਸੇ ਅਤੇ ਕਹਾਣੀ ਸੁਣਾਉਣ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਸਾਨੂੰ ਲੋਕਾਂ ਨਾਲ ਜੋੜਦਾ ਹੈ। ਇਹ ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ, ਅਤੇ ਮੈਂ ਸਾਡੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ। ਸਾਡਾ ਆਗਾਮੀ ਪ੍ਰੋਜੈਕਟ ਤਿੰਨ ਅਪਾਹਜ ਭਰਾਵਾਂ ਦੇ ਆਲੇ-ਦੁਆਲੇ ਘੁੰਮਦਾ ਹੈ, ਜਿਨ੍ਹਾਂ ਵਿੱਚੋਂ ਹਰੇਕ ਨੂੰ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਉਨ੍ਹਾਂ ਦੀ ਭੈਣ ਰੁਕਾਵਟਾਂ ਨਾਲ ਭਰੀ ਦੁਨੀਆਂ ਵਿੱਚ ਪਿਆਰ ਦੀ ਖੋਜ ਕਰਦੀ ਹੈ। ਅਸੀਂ ਇਸ ਦਿਲ ਨੂੰ ਛੂਹਣ ਵਾਲੀ ਕਹਾਣੀ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ। ਅਸੀਂ ਕਹਾਣੀ ਨੂੰ ਸਾਡੇ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਹਾਂ। ਦਰਸ਼ਕ ਅਤੇ ਉਮੀਦ ਕਰਦੇ ਹਾਂ ਕਿ ਇਹ ਉਨ੍ਹਾਂ ਦੇ ਦਿਲਾਂ ਨੂੰ ਓਨਾ ਹੀ ਛੂਹੇਗਾ ਜਿੰਨਾ ਅਸੀਂ ਪ੍ਰੋਡਕਸ਼ਨ ਦੌਰਾਨ ਕੀਤਾ ਸੀ।” ਫਿਲਮ ਦੀ ਕਹਾਣੀ ਅਤੇ ਡਾਇਲੌਗ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖੇ ਗਏ ਹਨ ਅਤੇ ਸੰਵਾਦ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ, ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮਜੀ ਗਰੁੱਪ ਦੁਆਰਾ ਵਿਸ਼ਵ ਭਰ ਵਿੱਚ ਵੰਡਿਆ ਗਿਆ ਹੈ, ਫਿਲਮ ਨੂੰ ਦੂਰਦਰਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਕੀਤਾ ਗਿਆ ਹੈ। ਫਿਲਮ “ਮੌਜਾਂ ਹੀ ਮੌਜਾਂ” 20 ਅਕਤੂਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। The post ਕਾਮੇਡੀ, ਪਿਆਰ ਅਤੇ ਦ੍ਰਿੜ ਇਰਾਦੇ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਫਿਲਮ “ਮੌਜਾਂ ਹੀ ਮੌਜਾਂ” 20 ਅਕਤੂਬਰ ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼ appeared first on TheUnmute.com - Punjabi News. Tags:
|
ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਵਨ ਕੁਮਾਰ ਜੋਸ਼ੀ ਨੂੰ 29 ਦਿਨ੍ਹਾਂ 'ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ Wednesday 11 October 2023 10:35 AM UTC+00 | Tags: breaking-news canada-spouse-visa kaur-immigration kaur-immigration-moga news ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ, 11 ਅਕਤੂਬਰ 2023: ਪਿੰਡ ਡਰੋਲੀ ਭਾਈ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਪਵਨ ਕੁਮਾਰ ਜੋਸ਼ੀ (ਪੁੱਤਰ ਮੁਹਿੰਦਰਪਾਲ ਜੋਸ਼ੀ ਅਤੇ ਕਿਰਨ ਬਾਲਾ ਜੋਸ਼ੀ) ਨੂੰ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ 29 ਦਿਨ੍ਹਾਂ 'ਚ ਕੈਨੇਡਾ ਦਾ ਸਪਾਊਸ ਵੀਜ਼ਾ ਮਿਲਿਆ ਹੈ । ਪਵਨ ਕੁਮਾਰ ਜੋਸ਼ੀ ਦੀ ਪਤਨੀ ਪ੍ਰਤੀਕਸ਼ਾ ਰਿਸ਼ੀ ਜੋਸ਼ੀ 17 ਅਪ੍ਰੈਲ 2023 ਨੂੰ ਹੀ ਕੈਨੇਡਾ ਗਈ ਸੀ ਅਤੇ ਉਹ ਕੈਨੇਡਾ ਦੇ ਸ਼ਹਿਰ ਟਰਾਂਟੋ ਵਿੱਚ ਸਟੱਡੀ ਕਰ ਰਹੀ ਹੈ । ਪਵਨ ਕੁਮਾਰ ਜੋਸ਼ੀ ਦੀ ਇੱਕ ਰਿਫਿਊਜ਼ਲ ਵਿਜ਼ਿਟਰ ਵੀਜ਼ਾ ਸੀ | ਪਵਨ ਕੁਮਾਰ ਜੋਸ਼ੀ ਨੇ 22 ਜੂਨ 2023 ਨੂੰ ਫਾਈਲ ਲਗਾਈ (Submitted File) ਅਤੇ 21 ਜੁਲਾਈ 2023 ਨੂੰ ਵੀਜ਼ਾ ਆਇਆ | ਪਵਨ ਕੁਮਾਰ ਜੋਸ਼ੀ ਕੈਨੇਡਾ ਦੇ ਟਰਾਂਟੋ ਜਾ ਰਿਹਾ ਹੈ | ਪਵਨ ਕੁਮਾਰ ਨੇ 2018 'ਚ Bachelor Of Science ( Information Technology) ਪਾਸ ਕੀਤੀ ਹੈ । ਕੌਰ ਇੰਮੀਗ੍ਰੇਸ਼ਨ (Kaur Immigration) ਦੀ ਸਮੁੱਚੀ ਟੀਮ ਨੇ ਪਵਨ ਕੁਮਾਰ ਜੋਸ਼ੀ ਨੂੰ ਵਧਾਈਆਂ ਦਿੱਤੀਆਂ ਹਨ । ਜੇਕਰ ਤੁਹਾਡੇ ਵੀ ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ । ਜੇਕਰ ਤੁਸੀ ਵੀ.. 1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ 2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । ਜਾਂ ਫਿਰ 3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ 4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ ਮੋਗਾ ਬਰਾਂਚ:- 96926-00084 96927-00084 96928-00084 ਅੰਮ੍ਰਿਤਸਰ ਬਰਾਂਚ : 96923-00084 : 93553-00084 ਮੋਗਾ ਬਰਾਂਚ ਦਾ ਪਤਾ: ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ (Near Sri Satya Sai Murlidhar Ayurvedic College, Firozepur GT road, Duneke, Moga) ਅੰਮ੍ਰਿਤਸਰ ਬਰਾਂਚ ਦਾ ਪਤਾ : ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ (SCO 41, Veer Enclave, Near Golden Gate and Ryan International School , Bypass Road, Amritsar) ਹੈਦਰਾਬਾਦ ਬਰਾਂਚ ਦਾ ਪਤਾ : ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ (Office No.301, 3rd Floor, "Sonathalia Emerald", Raj Bhavan Road, Somajiguda, Hyderabad) The post ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਵਨ ਕੁਮਾਰ ਜੋਸ਼ੀ ਨੂੰ 29 ਦਿਨ੍ਹਾਂ 'ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
ਲੋਕਾਂ ਨੂੰ ਗੁੰਮਰਾਹ ਕਰਨ ਲਈ ਨੌਟੰਕੀਆਂ ਕਰ ਰਹੇ ਹਨ ਵਿਰੋਧੀ ਧਿਰ ਆਗੂ: CM ਭਗਵੰਤ ਮਾਨ Wednesday 11 October 2023 10:46 AM UTC+00 | Tags: breaking-news cm-bhagwant-mann latest-news news punjab punjab-bjp punjab-breaking punjab-congress shiromani-akali-dal sunil-jakhar syl syl-issue the-unmute-breaking-news ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਉਤੇ ਮਗਰਮੱਛ ਦੇ ਹੰਝੂ ਵਹਾਉਣ ਤੋਂ ਪਹਿਲਾਂ ਉਹ ਆਪਣੇ ਪੁਰਖਿਆਂ ਵੱਲੋਂ ਪੰਜਾਬ ਨਾਲ ਕੀਤੀ ਗੱਦਾਰੀ ਨੂੰ ਜ਼ਰੂਰ ਚੇਤੇ ਰੱਖਣ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨੌਟੰਕੀ ਕਰਨ ਵਾਲੇ ਇਨ੍ਹਾਂ ਲੀਡਰਾਂ ਉਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਗੱਲ ਸਾਰਾ ਜਗ ਜਾਣਦਾ ਹੈ ਕਿ ਇਨ੍ਹਾਂ ਲੀਡਰਾਂ ਦੇ ਵਡ-ਵਡੇਰਿਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦਾ ਨਾ-ਮੁਆਫੀਯੋਗ ਗੁਨਾਹ ਕਰਕੇ ਪੰਜਾਬ ਅਤੇ ਇੱਥੋਂ ਦੀ ਨੌਜਵਾਨ ਪੀੜ੍ਹੀ ਦੇ ਰਾਹ ਵਿੱਚ ਕੰਡੇ ਬੀਜੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਮੁਫਾਦ ਦੀ ਖਾਤਰ ਇਨ੍ਹਾਂ ਮਤਲਬਖੋਰ ਸਿਆਸਤਦਾਨਾਂ ਨੇ ਇਸ ਨਹਿਰ ਦੀ ਉਸਾਰੀ ਲਈ ਸਹਿਮਤੀ, ਯੋਜਨਾਬੰਦੀ ਅਤੇ ਲਾਗੂ ਕੀਤਾ। ਮੁੱਖ ਮੰਤਰੀ (CM Bhagwant Mann) ਨੇ ਕਿਹਾ ਕਿ ਇਹ ਤੱਥ ਕਿਸੇ ਤੋਂ ਲੁਕਿਆ-ਛਿਪਿਆ ਨਹੀਂ ਕਿ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਲਈ ਟੱਕ ਲਾਉਣ ਦੀ ਰਸਮ ਅਦਾ ਕੀਤੀ ਸੀ ਤਾਂ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਬਲਰਾਮ ਜਾਖੜ (ਸੁਨੀਲ ਜਾਖੜ ਦੇ ਪਿਤਾ) ਵੀ ਹਾਜ਼ਰ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਇਸ ਨਹਿਰ ਦੇ ਸਰਵੇ ਦੀ ਇਜਾਜ਼ਤ ਦੇਣ ਲਈ ਉਸ ਮੌਕੇ ਪੰਜਾਬ ਦੇ ਆਪਣੇ ਹਮਰੁਤਬਾ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਡਰ ਸੂਬੇ ਨਾਲ ਕਮਾਏ ਧ੍ਰੋਹ ਲਈ ਜ਼ਿੰਮੇਵਾਰ ਹਨ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਨ੍ਹਾਂ ਲੀਡਰਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨੂੰ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਵਿੱਚ ਗੁਰੂਗ੍ਰਾਮ (ਗੁੜਗਾਉਂ) ਵਾਲੇ ਓਬਰਾਏ ਹੋਟਲ ਦੇ ਦਸਤਾਵੇਜ਼ ਵੀ ਲਿਆਉਣ ਲਈ ਵੰਗਾਰਿਆ। ਉਨ੍ਹਾਂ ਨੇ ਇਨ੍ਹਾਂ ਨੇਤਾਵਾਂ ਨੂੰ ਬਹਿਸ ਵਿੱਚ ਸਮਝੌਤੇ ਦੇ ਕਾਗਜ਼-ਪੱਤਰ ਲਿਆਉਣ ਦੀ ਚੁਣੌਤੀ ਦਿੱਤੀ ਜਿਹੜੇ ਸਮਝੌਤੇ ਉਨ੍ਹਾਂ ਦੇ ਪੁਰਖਿਆਂ ਨੇ ਸੱਤਾ ਦੀ ਕੁਰਸੀ ਨਾਲ ਚਿੰਬੜੇ ਰਹਿਣ ਲਈ ਪੰਜਾਬੀਆਂ ਨੂੰ ਧੋਖਾ ਦੇ ਕੇ ਕੀਤੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁੱਦੇ ਉਤੇ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕੁਰਬਾਨੀਆਂ ਦੀ ਆੜ ਵਿੱਚ ਇਹ ਲੀਡਰ ਕਿਸ ਤਰ੍ਹਾਂ ਗੱਦਾਰੀ ਕਰਦੇ ਰਹੇ ਹਨ। ਮੁੱਖ ਮੰਤਰੀ ਨੇ ਵਿਰੋਧੀ ਆਗੂਆਂ ਨੂੰ ਮੁਖਾਤਬ ਹੁੰਦਿਆਂ ਕਿਹਾ, "ਪੰਜਾਬ ਦੇ ਪਾਣੀਆਂ ਦਾ ਤੁਸੀਂ ਫਿਕਰ ਨਾ ਕਰੋ ਕਿਉਂਕਿ ਮੇਰੇ ਪਿਤਾ ਬਚਪਨ ਵਿੱਚ ਹੀ ਮੈਨੂੰ ਆਪਣੇ ਖੇਤਾਂ ਦਾ ਪਾਣੀ ਬਚਾਉਣ ਦਾ ਜ਼ਿੰਮਾ ਸੌਂਪ ਦਿੰਦੇ ਸਨ। ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੇ ਵਿਸ਼ਵਾਸ ਨਾਲ ਮੇਰੀ ਡਿਊਟੀ ਹੁਣ ਸਤਲੁਜ ਦਰਿਆ ਦਾ ਪਾਣੀ ਬਚਾਉਣ ਲਈ ਲੱਗੀ ਹੋਈ ਹੈ ਜਿਸ ਨੂੰ ਮੈਂ ਜੀਅ-ਜਾਨ ਨਾਲ ਨਿਭਾਵਾਂਗਾ।" ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਅਤੇ ਉਹ ਹਰ ਹਾਲ ਵਿੱਚ ਪਾਣੀਆਂ ਦੀ ਰਾਖੀ ਕਰਨਗੇ। The post ਲੋਕਾਂ ਨੂੰ ਗੁੰਮਰਾਹ ਕਰਨ ਲਈ ਨੌਟੰਕੀਆਂ ਕਰ ਰਹੇ ਹਨ ਵਿਰੋਧੀ ਧਿਰ ਆਗੂ: CM ਭਗਵੰਤ ਮਾਨ appeared first on TheUnmute.com - Punjabi News. Tags:
|
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ, ਇਸ ਸਾਲ 2 ਲੱਖ 4 ਹਜ਼ਾਰ ਸੰਗਤਾਂ ਨੇ ਕੀਤੇ ਦਰਸ਼ਨ Wednesday 11 October 2023 11:04 AM UTC+00 | Tags: breaking-news news sri-hemkunt-sahib uttrakhand ਚੰਡੀਗੜ੍ਹ, 11 ਅਕਤੂਬਰ 2023: ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਜੀ ਦੇ ਕਿਵਾੜ ਅੱਜ 11 ਅਕਤੂਬਰ 2023 ਨੂੰ ਸਰਦ ਰੁੱਤ ਲਈ ਰਸਮੀ ਅਰਦਾਸ ਦੇ ਨਾਲ ਬੰਦ ਕਰ ਦਿੱਤੇ ਗਏ ਹਨ । ਅੱਜ ਯਾਤਰਾ ਦੇ ਆਖ਼ਰੀ ਪੜਾਅ 'ਤੇ ਗੁਰੂ ਮਹਾਰਾਜ ਦੇ ਦਰਬਾਰ 'ਚ ਮੱਥਾ ਟੇਕਣ ਲਈ ਸੰਗਤਾਂ ਸਵੇਰ ਤੋਂ ਹੀ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਇਸ ਸ਼ੁਭ ਮੌਕੇ ‘ਤੇ 2500 ਦੇ ਕਰੀਬ ਸੰਗਤਾਂ ਨੇ ਗੁਰੂ ਦਰਬਾਰ ‘ਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਚੰਗੀ ਧੁੱਪ ਨਿਕਲੀ ਅਤੇ ਸੰਗਤਾਂ ਨੇ ਵੀ ਅੰਮ੍ਰਿਤ ਦੇ ਪਾਵਨ ਅੰਮ੍ਰਿਤ ਦੇ ਠੰਡੇ ਜਲ ਵਿੱਚ ਇਸ਼ਨਾਨ ਕੀਤਾ। ਅੱਜ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਯਾਤਰਾ 1:10 ਵਜੇ ਯਾਤਰਾ ਦੀ ਸੁਖਦ ਸਮਾਪਤੀ ਦੀ ਅਰਦਾਸ ਨਾਲ ਸਮਾਪਤ ਹੋਈ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ‘ਚ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਅਤੇ ਬੈਂਡ ਦੀਆਂ ਧੁਨਾਂ ਨਾਲ ਫੁੱਲਾਂ ਦੀ ਵਰਖਾ ਵਿਚਕਾਰ ਸੁਖਾਸਨ ਸਥਾਨ ‘ਤੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ | ਇਸ ਤੋਂ ਪਹਿਲਾਂ ਅੱਜ ਸਵੇਰੇ 10 ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋ ਕੇ ਗਿਆਨੀ ਕੁਲਵੰਤ ਸਿੰਘ ਵੱਲੋਂ 11:20 ਵਜੇ ਸਮਾਪਤ ਹੋਇਆ ਅਤੇ ਦੁਪਹਿਰ 12:10 ਵਜੇ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਵੱਲੋਂ ਅਰਦਾਸ ਕੀਤੀ ਗਈ। ਅਰਦਾਸ ਦੀ ਸਮਾਪਤੀ ਉਪਰੰਤ ਗੁਰੂ ਦਰਬਾਰ ਵਿੱਚ ਹਾਜ਼ਰ ਸੰਗਤਾਂ ਨੇ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਰਾਗੀ ਜਥਾ ਭਾਈ ਪ੍ਰਤਾਪ ਸਿੰਘ ਅਤੇ ਸਾਥੀਆਂ ਵੱਲੋਂ ਕੀਤੇ ਗਏ ਗੁਰਬਾਣੀ ਕੀਰਤਨ ਦਾ ਭਰਪੂਰ ਆਨੰਦ ਮਾਣਿਆ। ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ 2,62,351 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿਚੋਂ 2 ਲੱਖ 4 ਹਜ਼ਾਰ ਦੇ ਕਰੀਬ ਸੰਗਤਾਂ ਨੇ ਗੁਰੂ ਦਰਬਾਰ ਵਿਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਕੀਤਾ | ਇਸ ਮੌਕੇ ਭਾਰਤੀ ਫੌਜ ਦੇ 418 ਸੁਤੰਤਰ ਇੰਜੀਨੀਅਰ ਗਰੁੱਪ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕਾਂ ਨੇ ਸਾਰੇ ਫੌਜੀਆਂ ਨੂੰ ਫੌਜ ਵੱਲੋਂ ਨਿਭਾਈ ਸੇਵਾ ਬਦਲੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਯਾਤਰਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉੱਤਰਾਖੰਡ ਰਾਜ ਦੇ ਮਾਣਯੋਗ ਰਾਜਪਾਲ ਰਿਟਾ. ਲੈਫਟੀਨੈਂਟ ਸਰਦਾਰ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ ਗਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਸਰਦਾਰ ਸ. ਐੱਸ. ਸੰਧੂ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ । ਸਰਕਾਰ-ਪ੍ਰਸ਼ਾਸਨ ਅਤੇ ਸਮੂਹ ਵਿਭਾਗਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਭਵਿੱਖ ਵਿੱਚ ਵੀ ਸਹਿਯੋਗ ਦੀ ਆਸ ਪ੍ਰਗਟ ਕਰਦਿਆਂ ਇਸ ਯਾਤਰਾ ਨੂੰ ਸੁਚਾਰੂ, ਸਫਲ ਅਤੇ ਸੁਹਾਵਣਾ ਬਣਾਉਣ ਲਈ ਬਾਕੀ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਗਿਆ। ਗੁਰੂਦੁਆਰਾ ਗੋਵਿੰਦ ਘਾਟ ਦੇ ਪ੍ਰਬੰਧਕ ਸਰਦਾਰ ਸੇਵਾ ਸਿੰਘ ਤੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਪ੍ਰਬੰਧਕ ਸਰਦਾਰ ਗੁਰਨਾਮ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ, | ਗੁਰਦੁਆਰਾ ਟਰੱਸਟ ਆਸ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਸਾਰਿਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਾਲ ਦੀ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਸਫਲ ਅਤੇ ਸੁਹਾਵਣੀ ਹੋਵੇਗੀ। ਟਰੱਸਟ ਵੱਲੋਂ ਯਾਤਰਾ ਦੇ ਹਰ ਪੜਾਅ ‘ਤੇ ਰਾਤ ਦੇ ਆਰਾਮ ਅਤੇ ਲੰਗਰ ਆਦਿ ਦੀਆਂ ਸਹੂਲਤਾਂ ਵਿੱਚ ਵਾਧਾ ਕਰਕੇ ਸ਼ਰਧਾਲੂਆਂ ਲਈ ਆਉਣ ਵਾਲੇ ਸਾਲ ਦੀ ਯਾਤਰਾ ਨੂੰ ਹੋਰ ਸੁਖਾਲਾ ਬਣਾਉਣ ਦੇ ਯਤਨ ਕੀਤੇ ਜਾਣਗੇ। The post ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ, ਇਸ ਸਾਲ 2 ਲੱਖ 4 ਹਜ਼ਾਰ ਸੰਗਤਾਂ ਨੇ ਕੀਤੇ ਦਰਸ਼ਨ appeared first on TheUnmute.com - Punjabi News. Tags:
|
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਬਾਣੀ Wednesday 11 October 2023 11:17 AM UTC+00 | Tags: breaking-news heavy-rain meteorological-department news punjab punjab-news punjab-weather ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਨੇ 14 ਅਤੇ 15 ਅਕਤੂਬਰ ਨੂੰ ਪੰਜਾਬ ਵਿੱਚ ਭਾਰੀ ਮੀਂਹ (Heavy Rain) ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਵੀਰਵਾਰ ਤੱਕ ਭਾਰਤ ਦੇ ਕਈ ਹਿੱਸਿਆਂ ਵਿੱਚ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਵੱਖ-ਵੱਖ ਸੂਬਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਦੀ ਵੀ ਭਵਿੱਖਬਾਣੀ ਕੀਤੀ ਹੈ। ਬੀਤੇ ਸੋਮਵਾਰ ਰਾਤ ਪੰਜਾਬ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ (Heavy Rain) ਪਿਆ, ਜਿਸ ਕਾਰਨ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ, ਜਿਸ ਨਾਲ ਸਰਦੀ ਦਾ ਅਹਿਸਾਸ ਹੋਇਆ। ਮੀਂਹ ਪੈਣ ਕਾਰਨ ਤਾਪਮਾਨ 4 ਡਿਗਰੀ ਹੇਠਾਂ ਆ ਗਿਆ। ਇਸ ਦੌਰਾਨ 25 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਦਰੱਖਤ ਆਦਿ ਡਿੱਗਣ ਦੀਆਂ ਖ਼ਬਰਾਂ ਹਨ। The post ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ‘ਚ ਭਾਰੀ ਮੀਂਹ ਦੀ ਭਵਿੱਖਬਾਣੀ appeared first on TheUnmute.com - Punjabi News. Tags:
|
ਮਾਨਸਿਕ ਰੋਗਾਂ ਦਾ ਇਲਾਜ ਸਾਧਾਂ ਕੋਲ ਨਹੀਂ, ਡਾਕਟਰਾਂ ਕੋਲ ਹੈ: ਡਾ. ਐੱਚ. ਐੱਸ. ਚੀਮਾ Wednesday 11 October 2023 01:36 PM UTC+00 | Tags: breaking-news health-tips mental-diseases mental-health news world-mental-health-day ਐਸ.ਏ.ਐਸ.ਨਗਰ, 11 ਅਕਤੂਬਰ 2023: ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸਬੰਧ ਵਿਚ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਨੁੱਕੜ ਨਾਟਕ ਰਾਹੀਂ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ ਨੇ ਦਸਿਆ ਕਿ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਦਸਿਆ ਕਿ ਮਾਨਸਿਕ ਰੋਗ (mental diseases) ਹੋਰ ਰੋਗਾਂ ਵਰਗੇ ਹੀ ਹਨ ਜਿਨ੍ਹਾਂ ਦਾ ਇਲਾਜ ਸੰਭਵ ਹੈ, ਇਨ੍ਹਾਂ ਰੋਗਾਂ ਨੂੰ ਲੁਕਾਉਣਾ ਨਹੀਂ ਚਾਹੀਦਾ। ਉਨ੍ਹਾਂ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਨਿਕਲ ਕੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਕੋਲੋਂ ਇਲਾਜ ਕਰਾਉਣ ਲਈ ਆਖਿਆ । ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਦਾ ਇਲਾਜ ਅਖੌਤੀ ਸਾਧਾਂ/ਬਾਬਿਆਂ ਕੋਲ ਨਹੀਂ ਸਗੋਂ ਡਾਕਟਰਾਂ ਕੋਲ ਹੈ l ਸੂਬੇ ਦੇ ਹਰ ਵੱਡੇ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੋਗਾਂ ਦੇ ਡਾਕਟਰ ਮੌਜੂਦ ਹਨ ਜਿੱਥੇ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਨਸ਼ਾਖੋਰੀ ਵੀ ਮਾਨਸਿਕ ਰੋਗ ਹੈ ਜਿਸਦਾ ਇਲਾਜ ਸੰਭਵ ਹੈ । ਮਾਨਸਿਕ ਰੋਗਾਂ (mental diseases) ਦੇ ਲੱਛਣਾਂ ਵਿਚ ਬਹੁਤ ਘੱਟ ਜਾਂ ਜ਼ਿਆਦਾ ਨੀਂਦ ਆਉਣਾ, ਭੁੱਖ ਘੱਟ ਜਾਂ ਜ਼ਿਆਦਾ ਲਗਣਾ, ਮਜਬੂਰ ਜਾਂ ਬੇਆਸ ਮਹਿਸੂਸ ਕਰਨਾ ਬਹੁਤ ਜ਼ਿਆਦਾ ਸੋਚਣਾ, ਵਾਰ-ਵਾਰ ਸ਼ੀਸ਼ਾ ਵੇਖਣਾ, ਲੋਕਾਂ ਤੋਂ ਦੂਰ ਜਾਣਾ, ਮਨ ਦਾ ਉਦਾਸ ਰਹਿਣਾ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਨਾ, ਰੋਣ ਜਾਂ ਖ਼ੁਦਕੁਸ਼ੀ ਕਰਨ ਨੂੰ ਦਿਲ ਕਰਨਾ ਆਦਿ ਸ਼ਾਮਿਲ ਹਨ l ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਐਸ. ਐਮ. ਓ. ਡਾ. ਵਿਜੇ ਭਗਤ, ਡਾ. ਪੁਨੀਤ ਚੂਚਰਾ ਵੀ ਮੌਜੂਦ ਸਨ l The post ਮਾਨਸਿਕ ਰੋਗਾਂ ਦਾ ਇਲਾਜ ਸਾਧਾਂ ਕੋਲ ਨਹੀਂ, ਡਾਕਟਰਾਂ ਕੋਲ ਹੈ: ਡਾ. ਐੱਚ. ਐੱਸ. ਚੀਮਾ appeared first on TheUnmute.com - Punjabi News. Tags:
|
ਮੋਹਾਲੀ ਦੇ ਸਾਰੇ ਬਲਾਕਾਂ 'ਚ ਹੋਵੇਗੀ ਐਗਰੋ ਫੌਰੈਸਟਰੀ: ADC ਗੀਤਿਕਾ ਸਿੰਘ Wednesday 11 October 2023 01:40 PM UTC+00 | Tags: adc-geetika-singh agro-forestry breaking-news cm-bhagwant-mann farmers latest-news mohali news punjab punjab-farmers the-unmute-breaking-news the-unmute-news the-unmute-punjabi-news ਐਸ.ਏ.ਐਸ. ਨਗਰ, 11 ਅਕਤੂਬਰ 2023: ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ (ADC Geetika Singh) ਨੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ 'ਚ ਬਿਨਾਂ ਦੇਰੀ ਦੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਦਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਵਿਕਾਸ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਬਲਾਕਾਂ ਵਿਚ ਐਗਰੋ ਫੌਰੈਸਟਰੀ ਹੋਵੇਗੀ ਇਸ ਲਈ ਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਪਲਣਪੁਰ ਵਿਖੇ ਨਰਸਰੀ ਸਥਾਪਤ ਕਰਨ ਸਮੇਤ ਵੱਖੋ ਵੱਖ ਥਾਵਾਂ ਉੱਤੇ ਪਾਰਕ ਵੀ ਬਣਾਏ ਜਾ ਰਹੇ ਹਨ। ਇਸੇ ਲੜੀ ਤਹਿਤ ਠਸਕਾ ਵਿਖੇ ਮਾਡਲ ਪਾਰਕ ਬਣਾਇਆ ਜਾਣਾ ਹੈ। ਵਧੀਕ ਡਿਪਟੀ ਕਮਿਸ਼ਨਰ (ADC Geetika Singh) ਨੇ ਦੱਸਿਆ ਕਿ ਪਿੰਡਾਂ ਦੇ ਸਕੂਲਾਂ ਵਿਚ ਕਰੀਬ 752 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਸਰਕਾਰੀ ਪ੍ਰੋਜੈਕਟਾਂ ਦੇ ਚੱਲ ਰਹੇ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਵਤੀਰਾ ਅਪਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਤੰਬਰ ਮਹੀਨੇ ਦੌਰਾਨ ਜ਼ਿਲ੍ਹੇ 700 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਗਿਆ। 03 ਪਲੇਸਮੈਂਟ ਕੈਂਪ ਲਾਏ ਗਏ ਅਤੇ ਕਰੀਬ 314 ਨੌਜਵਾਨਾਂ ਦੀ ਕਾਊਂਸਲਿੰਗ ਕੀਤੀ ਗਈ। ਕਰੀਬ 2180 ਨੌਜਵਾਨਾਂ ਦੀ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰੇਸ਼ਨ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਪਿੰਡਾਂ ਵਿੱਚ ਜਾ ਕੇ ਕੈਂਪ ਲਾਉਣ ਲਈ ਵੀ ਕਿਹਾ ਤਾਂ ਜੋ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਇਸ ਸਬੰਧੀ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਨੂੰ ਵੀ ਸੂਚਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਸਵੈ ਸਹਾਇਤਾ ਗਰੁੱਪਾਂ ਦੀ ਮਦਦ ਲੈਣ ਦੀ ਗੱਲ ਵੀ ਆਖੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿਚ ਸਾਂਝੇ ਜਲ ਤਲਾਬ ਬਣਾਉਣ ਦੇ ਕਾਰਜ ਚੱਲ ਰਹੇ ਹਨ ਤੇ 75 ਤਲਾਬ ਬਣਾਉਣ ਦਾ ਟੀਚਾ ਹੈ, ਜਿਨ੍ਹਾਂ ਵਿਚੋਂ 56 ਦਾ ਕੰਮ ਪੂਰਾ ਹੋ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਖੇਡ ਮੈਦਾਨਾਂ, ਪਖਾਨਿਆਂ, ਛੱਪੜਾਂ ਦੀ ਸਾਫ਼-ਸਫਾਈ, ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ, ਨਜ਼ਾਇਜ ਕਬਜ਼ਿਆਂ ਨੂੰ ਛੁਡਵਾਉਣ, ਪਿੰਡਾਂ ਦੀ ਦਿੱਖ ਨੂੰ ਸੁਧਾਰਨ ਹਿੱਤ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਹੇਠ ਮਗਨਰੇਗਾ ਵਰਕਰਾਂ ਤੋਂ ਵੱਧ ਤੋਂ ਵੱਧ ਵੱਖ-ਵੱਖ ਕਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਗਨਰੇਗਾ ਦਿਹਾਤੀ ਖੇਤਰਾਂ ਵਿਚ ਨਾ ਕੇਵਲ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ ਸਗੋਂ ਇਸ ਨਾਲ ਦਿਹਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉਚਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾਂ ਵਿਚ 3522 ਲੱਖ ਰੁਪਏ ਖਰਚੇ ਜਾਣੇ ਹਨ ਤੇ ਹੁਣ ਤਕ 1856.60 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਮਗਨਰੇਗਾ ਤਹਿਤ ਪਿੰਡਾਂ ਵਿਚ ਬੂਟੇ ਲਾਉਣ, ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ, ਖੇਡ ਮੈਦਾਨ ਬਣਾਉਣ, ਛੱਪੜਾਂ ਨੂੰ ਸਾਫ਼ ਕਰਨ ਤੇ ਗਾਰ ਕੱਢਣ ਲਈ ਮਗਨਰੇਗਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਪੇਂਡੂ ਵਿਕਾਸ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਖੁਦ ਫੀਲਡ ਵਿਚ ਜਾ ਕੇ ਪ੍ਰੋਜੈਕਟਾਂ ਦੀ ਖੁਦ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐੱਸ.ਡੀ.ਐੱਮ. ਮੋਹਾਲੀ ਚੰਦਰ ਜੋਤੀ ਸਿੰਘ, ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐੱਮ. ਖਰੜ ਰਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਿੰਦਰ ਪਾਲ ਸਿੰਘ ਚੌਹਾਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। The post ਮੋਹਾਲੀ ਦੇ ਸਾਰੇ ਬਲਾਕਾਂ ‘ਚ ਹੋਵੇਗੀ ਐਗਰੋ ਫੌਰੈਸਟਰੀ: ADC ਗੀਤਿਕਾ ਸਿੰਘ appeared first on TheUnmute.com - Punjabi News. Tags:
|
ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਸਰਲ ਪੰਜਾਬੀ ਭਾਸ਼ਾ 'ਚ ਨਵਾਂ ਪ੍ਰੋਫਾਰਮਾ ਜਾਰੀ: ਬ੍ਰਮ ਸ਼ੰਕਰ ਜਿੰਪਾ Wednesday 11 October 2023 01:45 PM UTC+00 | Tags: aam-aadmi-party bram-shankar-jimpa breaking-news cm-bhagwant-mann land-property latest-news news punjab punjabi-language registration-of-land-property ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਗਰਿਕ ਕੇਂਦਰਿਤ ਫੈਸਲੇ ਨੂੰ ਲਾਗੂ ਕਰਦਿਆਂ ਮਾਲ ਵਿਭਾਗ ਨੇ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਸਰਲ ਪੰਜਾਬੀ ਭਾਸ਼ਾ (Punjabi language) ਵਿੱਚ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਹੁਣ ਆਮ ਵਿਅਕਤੀ ਆਪਣੀ ਜਾਇਦਾਦ ਦੇ ਦਸਤਾਵੇਜ਼ ਖੁਦ ਪੜ੍ਹ ਸਕੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਿਭਾਗ ਨੇ ਜਾਇਦਾਦ ਦੀ ਰਜਿਸਟਰੀ ਲਈ ਸਰਲ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤਾ ਨਵਾਂ ਪ੍ਰੋਫਾਰਮਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਮਾਲ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜਾਇਦਾਦ ਦੇ ਮਾਲਕ ਦੀ ਇੱਛਾ ਮੁਤਾਬਕ ਨਵੇਂ ਪ੍ਰੋਫਾਰਮੇ ਨਾਲ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਕਿ ਉਸ ਨੂੰ ਆਪਣੇ ਦਸਤਾਵੇਜ਼ ਪੜ੍ਹਨ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਫਾਰਮਾ ਸਬ-ਰਜਿਸਟਰਾਰ ਅਤੇ ਸੰਯੁਕਤ ਸਬ-ਰਜਿਸਟਰਾਰ ਦੇ ਦਫ਼ਤਰਾਂ ਵਿੱਚ ਵੀ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀ ਆਪਣੀ ਜਾਇਦਾਦ ਦੀ ਰਜਿਸਟਰੀ ਨਵੇਂ ਪ੍ਰੋਫਾਰਮੇ ਮੁਤਾਬਕ ਕਰਵਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰੋਫਾਰਮਾ ਮਾਲ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://revenue.punjab.gov.in ਉਤੇ ਉਪਲਬਧ ਹੈ। ਇਸ ਪ੍ਰੋਫਾਰਮਾ ਦਾ ਪ੍ਰਿੰਟ ਲੈ ਕੇ ਜਾਂ ਦੋਬਾਰਾ ਟਾਈਪ ਕਰਕੇ ਇਸ ਉੱਤੇ ਰਜਿਸਟਰੀ ਕਰਵਾਈ ਜਾ ਸਕਦੀ ਹੈ। ਜਿੰਪਾ ਨੇ ਦੱਸਿਆ ਕਿ ਜਲਦ ਹੀ ਇਸ ਪ੍ਰੋਫਾਰਮਾ ਨੂੰ ਆਨਲਾਈਨ ਭਰਨ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਜਿੰਪਾ ਨੇ ਅੱਗੇ ਦੱਸਿਆ ਕਿ ਲੰਘੀ 8 ਸਤੰਬਰ ਨੂੰ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਸਰਲ ਪੰਜਾਬੀ ਭਾਸ਼ਾ (Punjabi language) ਵਿੱਚ ਕੀਤੀ ਜਾਵੇਗੀ ਤਾਂ ਕਿ ਸਧਾਰਨ ਵਿਅਕਤੀ ਵੀ ਆਪਣੇ ਕਾਗਜ਼-ਪੱਤਰ ਪੜ੍ਹ ਸਕੇ। ਮਾਲ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜ਼ਮੀਨ-ਜਾਇਦਾਦ ਨਾਲ ਜੁੜੇ ਦਸਤਾਵੇਜ਼ਾਂ ਦੀ ਭਾਸ਼ਾ ਸਧਾਰਨ ਪੰਜਾਬੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਰਜਿਸਟਰ੍ਰੇਸ਼ਨ ਲਈ ਵਰਤੇ ਜਾਂਦੇ ਦਸਤਾਵੇਜ਼ਾਂ ਵਿੱਚ ਉਰਦੂ ਤੇ ਫਾਰਸੀ ਸ਼ਬਦਾਂ ਦੀ ਭਰਮਾਰ ਹੁੰਦੀ ਸੀ ਜਿਸ ਕਰਕੇ ਉਹ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ। ਇਸ ਤੋਂ ਪਹਿਲਾਂ ਭਾਸ਼ਾ ਦੀ ਸਮਝ ਨਾ ਪੈਣ ਧੋਖਾਧੜੀ ਅਤੇ ਗੜਬੜੀ ਦੀ ਗੁੰਜਾਇਸ਼ ਬਣੀ ਰਹਿੰਦੀ ਸੀ। ਜਿੰਪਾ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਹੋਰ ਵੀ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਵਾਰੀਆਂ ਦੀ ਭਰਤੀ ਵੱਡੇ ਪੱਧਰ ਉਤੇ ਕੀਤੀ ਗਈ ਹੈ ਤਾਂ ਕਿ ਲੋਕਾਂ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਜ਼ਮੀਨ ਦਾ ਕੰਮਕਾਜ ਕਰਵਾਉਣ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮਾਲ ਵਿਭਾਗ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ 'ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ 'ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ 'ਤੇ ਭੇਜ ਸਕਦੇ ਹਨ। The post ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਸਰਲ ਪੰਜਾਬੀ ਭਾਸ਼ਾ ‘ਚ ਨਵਾਂ ਪ੍ਰੋਫਾਰਮਾ ਜਾਰੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News. Tags:
|
ਮਾਰਸ਼ਲ ਆਰਟ ਗੱਤਕਾ ਅੰਤਰਰਾਸ਼ਟਰੀ ਖੇਡ ਬਣਨ ਲਈ ਤਿਆਰ: ਮਨਜਿੰਦਰ ਸਿੰਘ ਸਿਰਸਾ Wednesday 11 October 2023 01:50 PM UTC+00 | Tags: breaking-news gatka gatka-games national-gatka-association-of-india national-gatka-championship news traditional-martial-art-gatka ਚੰਡੀਗੜ੍ਹ, 11 ਅਕਤੂਬਰ 2023: ਨੈਸ਼ਨਲ ਗੱਤਕਾ (Gatka) ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵੱਲੋਂ ਆਯੋਜਿਤ ਦੋ ਰੋਜ਼ਾ 11ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਬੁੱਧਵਾਰ ਨੂੰ ਇੱਥੇ ਤਾਲਕਟੋਰਾ ਸਟੇਡੀਅਮ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਵਿੱਚ 14 ਵੱਖ-ਵੱਖ ਰਾਜਾਂ ਦੇ 900 ਤੋਂ ਵੱਧ ਹੁਨਰਮੰਦ ਗੱਤਕਾ ਖਿਡਾਰੀ, (ਲੜਕੇ ਅਤੇ ਲੜਕੀਆਂ) ਭਾਗ ਲੈ ਰਹੇ ਹਨ ਜੋ ਵੱਖ-ਵੱਖ ਉਮਰ ਵਰਗਾਂ ਵਿੱਚ ਜੇਤੂ ਪੁਜ਼ੀਸ਼ਨਾਂ ਅਤੇ ਤਗਮੇ ਜਿੱਤਣ ਲਈ ਮੁਕਾਬਲੇ ਕਰਨਗੇ। ਇਸ ਸ਼ਾਨਦਾਰ ਖੇਡ ਮੇਲੇ ਦੀ ਮੇਜ਼ਬਾਨੀ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਗੱਤਕਾ ਸੋਟੀ’ ਖੇਡ ਇੱਕ ਗਤੀਸ਼ੀਲ ਅਤੇ ਪ੍ਰਤਿੱਭਾਸ਼ਤਲੀ ਖੇਡ ਹੈ ਜੋ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰਨ ਕਰੇਗੀ। ਉਨ੍ਹਾਂ ਕਿਹਾ ਕਿ ਗੱਤਕੇ ਨੂੰ ਏਸ਼ੀਅਨ ਖੇਡਾਂ ਅਤੇ ਸੰਭਾਵਤ ਤੌਰ ‘ਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਨ ਨਾਲ ਇਸ ਦੀ ਵਿਸ਼ਵ ਪੱਧਰ ‘ਤੇ ਪੂਰੀ ਚੜ੍ਹਤ ਹੋਵੇਗੀ। ਸਿਰਸਾ ਨੇ ਕੇਂਦਰ ਸਰਕਾਰ ਅਤੇ ਭਾਰਤੀ ਓਲੰਪਿਕ ਐਸੋਗੀਏਸ਼ਨ ਦੁਆਰਾ ਗੱਤਕਾ ਸੋਟੀ ਦੀ ਖੇਡ ਨੂੰ 36ਵੀਆਂ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਗੱਤਕੇ (Gatka) ਨੂੰ ਰਾਸ਼ਟਰੀ ਖੇਡ ਵਜੋਂ ਮਾਨਤਾ ਮਿਲ ਗਈ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਇਸ ਉਪਲਬਧੀ ਵਿੱਚ ਅਹਿਮ ਭੂਮਿਕਾਵਾਂ ਨਿਭਾਉਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਇਸ ਰਵਾਇਤੀ ਖੇਡ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਪ੍ਰਤੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਦੌਰਾਨ ਗੱਤਕੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਖਿਡਾਰੀਆਂ ਨੂੰ ਗੱਤਕੇ ਨੂੰ ਨਾ ਸਿਰਫ ਇੱਕ ਮਾਰਸ਼ਲ ਆਰਟ ਵਜੋਂ ਸਮਝਣ ਬਲਕਿ ਇੱਕ ਸਮਰੱਥ ਖੇਡ ਅਤੇ ਸਵੈ-ਰੱਖਿਆ ਦੇ ਰੂਪ ਵਜੋਂ ਵੀ ਅਪਣਾਉਣ ਲਈ ਪ੍ਰੇਰਿਤ ਕੀਤਾ। ਕਾਹਲੋਂ ਨੇ ਰਾਜਧਾਨੀ ਵਿੱਚ ਇਸ ਪੁਰਾਤਨ ਸਿੱਖ ਮਾਰਸ਼ਲ ਆਰਟ ਨੂੰ ਪ੍ਰਫੁੱਲਤ ਕਰਨ ਲਈ ਡੀ.ਐਸ.ਜੀ.ਐਮ.ਸੀ. ਦੀ ਵਚਨਬੱਧਤਾ 'ਤੇ ਵੀ ਜ਼ੋਰ ਦਿੱਤਾ ਅਤੇ ਐਨ.ਜੀ.ਏ.ਆਈ. ਸਮੇਤ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਨੂੰ ਲਗਾਤਾਰ ਸਮਰਥਨ ਦੇਣ ਦਾ ਵਾਅਦਾ ਕੀਤਾ। ਇਨ੍ਹਾਂ ਤੋਂ ਇਲਾਵਾ ਐਨ.ਜੀ.ਏ.ਆਈ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਆਫ ਦਿੱਲੀ (ਜੀ.ਏ.ਡੀ.) ਦੇ ਚੇਅਰਮੈਨ ਸਰਵਜੀਤ ਸਿੰਘ ਵਿਰਕ ਮੈਂਬਰ ਕਾਰਜਕਾਰਨੀ ਡੀ.ਐਸ.ਜੀ.ਐਮ.ਸੀ. ਨੇ ਵੀ ਹਾਜ਼ਰੀਨ ਨੂੰ ਪ੍ਰੇਰਨਾਦਾਇਕ ਵਿਚਾਰਾਂ ਨਾਲ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਨਾ ਸਿਰਫ਼ ਦੇਸ਼ ਦੀ ਅਮੀਰ ਮਾਰਸ਼ਲ ਆਰਟ ਵਿਰਾਸਤ ਦਾ ਪ੍ਰਮਾਣ ਹੈ ਸਗੋਂ ਦੇਸ਼ ਦੇ ਨੌਜਵਾਨਾਂ ਦੀ ਗੱਤਕੇ ਦੇ ਖੇਤਰ ਵਿੱਚ ਸਮਰਪਣ ਅਤੇ ਪ੍ਰਤਿਭਾ ਦਾ ਪ੍ਰਮਾਣ ਵੀ ਹੈ। ਅਜਿਹੀਆਂ ਨੈਸ਼ਨਲ ਚੈਂਪੀਅਨਸ਼ਿਪ ਕਰਾਉਣਾ ਗੱਤਕੇ ਦੀ ਅੰਤਰਰਾਸ਼ਟਰੀ ਮਾਨਤਾ ਵੱਲ ਖੇਡ ਵਜੋਂ ਸਫ਼ਰ ਦਾ ਪ੍ਰਤੀਕ ਹਨ ਜੋ ਗੱਤਕੇ ਦਾ ਵਿਸ਼ਵ ਪੱਧਰ ‘ਤੇ ਖੇਡ ਬਣਨ ਦੀ ਸੰਭਾਵਨਾ ਨੂੰ ਮਜ਼ਬੂਤ ਕਰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਕਲਸਾਣੀ ਤੇ ਸਿਮਰਨਜੀਤ ਸਿੰਘ ਕ੍ਰਮਵਾਰ ਮੀਤ ਪ੍ਰਧਾਨ ਅਤੇ ਸਕੱਤਰ ਐਨ.ਜੀ.ਏ.ਆਈ., ਜੀਏਡੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੇਪੀ ਸਿੰਘ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇਜਿੰਦਰਪਾਲ ਸਿੰਘ ਨਲਵਾ, ਬਲਜੀਤ ਸਿੰਘ ਸਕੱਤਰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ, ਇੰਦਰਜੋਧ ਸਿੰਘ ਮੀਤ ਪ੍ਰਧਾਨ ਗੱਤਕਾ ਐਸੋਸੀਏਸ਼ਨ ਆਫ ਪੰਜਾਬ, ਸਮੀਰ ਸਿੰਘ ਚੇਅਰਮੈਨ ਸਿੱਖ ਚੈਂਬਰ ਆਫ਼ ਕਾਮਰਸ, ਹਰਪ੍ਰੀਤ ਸਿੰਘ ਸਹੋਤਾ, ਈਵੈਂਟ ਮੈਨੇਜਮੈਂਟ ਆਦਿ ਵੀ ਹਾਜ਼ਰ ਸਨ। The post ਮਾਰਸ਼ਲ ਆਰਟ ਗੱਤਕਾ ਅੰਤਰਰਾਸ਼ਟਰੀ ਖੇਡ ਬਣਨ ਲਈ ਤਿਆਰ: ਮਨਜਿੰਦਰ ਸਿੰਘ ਸਿਰਸਾ appeared first on TheUnmute.com - Punjabi News. Tags:
|
ਮੋਹਾਲੀ ਦੀਆਂ ਮੰਡੀਆਂ 'ਚ 77,573 ਮੀਟਰਿਕ ਟਨ ਝੋਨੇ ਦੀ ਆਮਦ, 76,091 ਮੀਟਰਿਕ ਟਨ ਦੀ ਖ਼ਰੀਦ Wednesday 11 October 2023 01:54 PM UTC+00 | Tags: aam-aadmi-party breaking-news grain-market latest-news mohali-mandi news paddy paddy-session punjab punjab-government punjab-news ਐੱਸ.ਏ.ਐੱਸ. ਨਗਰ/ ਬਨੂੜ, 11 ਅਕਤੂਬਰ 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਬਨੂੜ ਮੰਡੀ ਦਾ ਦੌਰਾ ਕਰ ਕੇ ਝੋਨੇ (paddy) ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 77,573 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 76,091 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਮੰਡੀਆਂ ਵਿੱਚੋਂ 44,874 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਕਰਵਾਈ ਹੈ ਅਤੇ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਰੀਬ 162 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ਸ਼੍ਰੀਮਤੀ ਜੈਨ ਨੇ ਦੱਸਿਆ ਕਿ ਖਰੀਦੇ ਗਏ ਝੋਨੇ (paddy) ਵਿੱਚੋਂ ਪਨਗ੍ਰੇਨ ਵੱਲੋਂ 28,357 ਮੀਟਰਿਕ ਟਨ, ਮਾਰਕਫੈੱਡ ਵੱਲੋਂ 18,499 ਮੀਟਰਿਕ ਟਨ, ਪਨਸਪ ਵੱਲੋਂ 17,092 ਮੀਟਰਿਕ ਟਨ ਅਤੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 10,733 ਮੀਟਰਿਕ ਟਨ ਅਤੇ ਐੱਫ ਸੀ ਆਈ ਵਲੋਂ 1410 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਮੌਕੇ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖਾਦ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸੂਬੇ ਕੋਲ ਖਾਦ ਦੀ ਕੋਈ ਕਮੀਂ ਨਹੀਂ ਹੈ। ਪਹਿਲ ਦੇ ਆਧਾਰ ਉੱਤੇ ਖਾਦ ਸਹਿਕਾਰੀ ਸਭਾਵਾਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਕਿਸਾਨਾਂ ਨੂੰ ਖਾਦ ਮਿਲ ਸਕੇ। ਇਸ ਦੇ ਨਾਲ ਉਹਨਾਂ ਦੱਸਿਆ ਕਿ ਬਨੂੜ ਮੰਡੀ ਦੇ ਬੁਨਿਆਦੀ ਢਾਂਚੇ ਸਬੰਧੀ ਜਿਹੜੀਆਂ ਵੀ ਦਿੱਕਤਾਂ ਹਨ, ਉਹ ਝੋਨੇ ਦੇ ਸੀਜ਼ਨ ਤੋਂ ਬਾਅਦ ਹਰ ਹਾਲ ਹੱਲ ਕਰ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਬਹੁਤ ਗੰਭੀਰ ਹੈ। ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਇਸ ਨਾਲ ਕਿਸਾਨ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਅੱਗ ਲਗਾਉਣ ਨਾਲ ਪੈਦਾ ਹੁੰਦੇ ਧੂੰਏ ਕਾਰਨ ਕਈ ਦੁਰਘਟਨਾਵਾਂ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਸਬਸਿਡੀ ‘ਤੇ ਖੇਤੀ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਸਕਦੇ ਹਨ। ਇਸ ਲਈ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀ ਗਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਦਾ ਖਾਤਮਾ ਕੀਤਾ ਜਾ ਸਕੇ। The post ਮੋਹਾਲੀ ਦੀਆਂ ਮੰਡੀਆਂ ‘ਚ 77,573 ਮੀਟਰਿਕ ਟਨ ਝੋਨੇ ਦੀ ਆਮਦ, 76,091 ਮੀਟਰਿਕ ਟਨ ਦੀ ਖ਼ਰੀਦ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ 40,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਰੰਗੇ ਹੱਥੀਂ ਕਾਬੂ Wednesday 11 October 2023 01:58 PM UTC+00 | Tags: breaking-news bribe bribe-case crime hoshiarpur latest-news news punjab-police vigilance-bureau ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਤਲਵਾੜਾ ਵਿਖੇ ਤਾਇਨਾਤ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਜਗਪਾਲ ਸਿੰਘ ਵਾਸੀ ਪਿੰਡ ਰਾਮ ਨੰਗਲ, ਤਹਿਸੀਲ ਮੁਕੇਰੀਆਂ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਇੰਸਪੈਕਟਰ, ਉਸ ਦੇ ਭਰਾ ਨਾਲ ਝਗੜੇ ਸਬੰਧੀ ਥਾਣਾ ਸਦਰ ਵਿਖੇ ਦਰਜ ਕਰਾਸ ਪੁਲਿਸ ਕੇਸ ਵਿੱਚ ਉਸਦੀ ਮਦਦ ਕਰਨ ਬਦਲੇ ਉਸ ਤੋਂ 40,000 ਰੁਪਏ ਮੰਗ ਰਿਹਾ ਹੈ। ਬੁਲਾਰੇ (Vigilance Bureau) ਨੇ ਅੱਗੇ ਦੱਸਿਆ ਕਿ ਭ੍ਰਿਸ਼ਟਾਚਾਰ ਦੀ ਇਸ ਕਾਰਵਾਈ ਅੱਗੇ ਨਾ ਝੁਕਣ ਦਾ ਠਾਣ ਤੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ। ਇਸ ਸਬੰਧੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਖਿਲਾਫ਼ ਥਾਣਾ ਵਿਜੀਲੈਂਸ ਰੇਂਜ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। The post ਵਿਜੀਲੈਂਸ ਵੱਲੋਂ 40,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਰੰਗੇ ਹੱਥੀਂ ਕਾਬੂ appeared first on TheUnmute.com - Punjabi News. Tags:
|
ਜੇਲ੍ਹ 'ਚੋਂ ਫੋਨ ਕਰਕੇ ਮਾਨਸਾ ਦੇ ਇੱਕ ਫਾਇਨਾਂਸਰ ਤੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ Wednesday 11 October 2023 02:13 PM UTC+00 | Tags: 2 financier mansa mansa-police news threat-call threatening ਮਾਨਸਾ , 11 ਅਕਤੂਬਰ 2023: ਮਾਨਸਾ ਦੇ ਇੱਕ ਫਾਈਨੈਂਸਰ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਆਈ ਕਾਲ ‘ਤੇ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ, ਪ੍ਰਾਪਤ ਜਾਣਕਾਰੀ ਮੁਤਾਬਕ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਦੇ ਪੁੱਤ ਦੀਆਂ ਲੱਤਾਂ ਤੋੜਨ ਦੀ ਧਮਕੀ ਦਿੱਤੀ ਗਈ ਹੈ | ਮਾਨਸਾ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਕਤ ਫਾਈਨਾਂਸਰ ਨੇ ਪੁਲਿਸ ਤੋਂ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਵੀ ਮੰਗ ਕੀਤੀ ਹੈ। ਫਾਈਨਾਂਸਰ ਰਵੀ ਬਾਂਸਲ ਨੇ ਦੱਸਿਆ ਕਿ ਉਸ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਇੱਕ ਜੱਸੀ ਨਾਮੀ ਵਿਅਕਤੀ ਦਾ ਫੋਨ ਆਇਆ, ਜਿਸ ਨੇ 2 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਜਦੋਂ ਮੈਂ ਉਸ ਵਿਅਕਤੀ ਨੂੰ ਪੁੱਛਿਆ ਕਿ ਤੁਸੀਂ ਕੌਣ ਬੋਲਦੇ ਹੋ ਤਾਂ ਉਹਨਾਂ ਨੇ ਆਪਣਾ ਨਾਂ ਜੱਸੀ ਪੈਂਚਰ ਦੱਸਿਆ ਅਤੇ ਕਿਹਾ ਕਿ ਜਿਸ ਨੇ ਰਾਜੇ ਦੇ ਗੋਲੀ ਮਾਰੀ ਸੀ ਮੈਂ ਉਹੀ ਬੋਲਦਾ ਹਾਂ ਅਤੇ ਸਾਨੂੰ ਪੈਸੇ ਦੀ ਬਹੁਤ ਸਖ਼ਤ ਜਰੂਰਤ ਹੈ | ਰਵੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਤੇ ਉਹਨਾਂ ਨੇ ਜਵਾਬ ਦੇ ਵਿੱਚ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੇ ਕੋਲ ਪੈਸੇ ਹਨ ਤੇ ਤੇਰਾ ਪੁੱਤ ਸ਼ੋਅਰੂਮ ਚਲਾਉਂਦਾ ਹੈ ਜੇਕਰ ਤੂੰ ਸਾਨੂੰ ਪੈਸੇ ਨਹੀਂ ਦਿੱਤੇ ਤਾਂ ਤੇਰੇ ਪੁੱਤ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ | ਜਿਸ ਦਾ ਤੈਨੂੰ ਕੁਝ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਵੇਗਾ | ਉਹਨਾਂ ਦੱਸਿਆ ਕਿ ਕੁਝ ਸਮੇਂ ਬਾਅਦ ਕੁਝ ਵਿਅਕਤੀ ਸਾਡੇ ਸ਼ੋਅਰੂਮ ‘ਤੇ ਵੀ ਗਏ ਸਨ, ਜਿੰਨਾ ਸਬੰਧੀ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ | ਉਹਨਾਂ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਜੱਸੀ ਪੈਂਚਰ ਤੇ ਉਸ ਦੇ ਇੱਕ ਅਣਪਛਾਤੇ ਸਾਥੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
The post ਜੇਲ੍ਹ ‘ਚੋਂ ਫੋਨ ਕਰਕੇ ਮਾਨਸਾ ਦੇ ਇੱਕ ਫਾਇਨਾਂਸਰ ਤੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ appeared first on TheUnmute.com - Punjabi News. Tags:
|
ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਏ, ਇਸ ਲਈ ਬਹਿਸ ਤੋਂ ਪਿੱਛੇ ਹਟੇ ਸੁਨੀਲ ਜਾਖੜ: ਮਾਲਵਿੰਦਰ ਕੰਗ Wednesday 11 October 2023 02:18 PM UTC+00 | Tags: aam-aadmi-party aap breaking-news cm-bhagwant-mann latest-news malvinder-kang modi-government news punjab punjab-bjp syl-issue the-unmute-breaking-news ਚੰਡੀਗੜ੍ਹ, 11 ਅਕਤੂਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ (Punjab) ਨੇ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਮੁੱਦੇ ‘ਤੇ ਬਹਿਸ ਕਰਨ ਤੋਂ ਇਨਕਾਰ ਕਰਨ ‘ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ‘ਤੇ ਹਮਲਾ ਬੋਲਿਆ ਹੈ।ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਏ ਹਨ,ਇਸ ਲਈ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਵਿੱਚ ਮਾਲਵਿੰਦਰ ਕੰਗ ਦੇ ਨਾਲ ਸੁਨੀਲ ਜਾਖੜ ਦੇ ਹਲਕਾ ਅਬੋਹਰ ਤੋਂ ਸਾਬਕਾ ਵਿਧਾਇਕ ਤੇ 'ਆਪ' ਆਗੂ ਅਰੁਣ ਨਾਰੰਗ, 'ਆਪ' ਆਗੂ ਬੱਬੀ ਬਾਦਲ ਅਤੇ ਜਸਤੇਜ ਅਰੋੜਾ ਹਾਜ਼ਰ ਸਨ। ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੁਨੀਲ ਜਾਖੜ ਦੀ ਪੁਰਾਣੀ ਟਿੱਪਣੀ ਮੀਡੀਆ ਨੂੰ ਸੁਣਾਈ, ਜਿਸ ਵਿਚ ਉਹ ਕਹਿ ਰਹੇ ਸਨ ਕਿ ਮੋਦੀ ਨੇ ਸਿਰਫ ਆਪਣੇ ਕੱਪੜੇ ਅਤੇ ਜੈਕਟ ਹੀ ਬਦਲੇ, ਉਨ੍ਹਾਂ ਨੇ ਇਕ ਵੀ ਚੰਗਾ ਕੰਮ ਨਹੀਂ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਸੁਨੀਲ ਜਾਖੜ ਹੁਣ ਪੀਐਮ ਮੋਦੀ ‘ਤੇ ਦਿੱਤੇ ਆਪਣੇ ਬਿਆਨ ਤੋਂ ਪਿੱਛੇ ਹਟਣਗੇ? ਕੀ ਸੁਨੀਲ ਜਾਖੜ ਹੁਣ ਸਾਬਕਾ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫ਼ਨਾਮੇ ਅਤੇ ਕਪੂਰੀ, ਪਟਿਆਲਾ ਵਿੱਚ ਇੰਦਰਾ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਵਾਈਐਲ ਦੇ ਉਦਘਾਟਨ ਨੂੰ ਰੱਦ ਕਰਨਗੇ? ਕੰਗ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਐਸਵਾਈਐਲ ਨਹੀਂ ਬਣਨ ਦੇ ਰਹੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਐਸਵਾਈਐਲ ਦੇ ਮੁੱਦੇ ‘ਤੇ ਪੰਜਾਬ (Punjab) ਸਰਕਾਰ ਖਿਲਾਫ ਬਿਆਨ ਦਿੱਤਾ ਹੈ। ਜੇਕਰ ਜਾਖੜ ਨੂੰ ਪੰਜਾਬ ਦੀ ਕੋਈ ਚਿੰਤਾ ਹੈ ਤਾਂ ਉਨ੍ਹਾਂ ਨੂੰ ਗਜੇਂਦਰ ਸਿੰਘ ਸ਼ੇਖਾਵਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਅੱਗੇ ਧਰਨਾ ਦੇਣਾ ਚਾਹੀਦਾ ਹੈ। ਕੰਗ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਦਾਅਵਾ ਕੀਤਾ ਕਿ ਸੁਨੀਲ ਜਾਖੜ ਵਾਂਗ ਸੁਖਬੀਰ ਬਾਦਲ ਵੀ ਬਹਿਸ ਤੋਂ ਭੱਜਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਰਣਨੀਤੀ ਇਹ ਰਹੀ ਹੈ ਕਿ ਪਹਿਲਾਂ ਵਿਵਾਦ ਖੜ੍ਹਾ ਕਰਦਾ ਹੈ ਅਤੇ ਫਿਰ ਆਪਣੇ ਫਾਇਦੇ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਦਾ ਹੈ। ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਕੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਐਸਵਾਈਐਲ ਲਈ ਜ਼ਮੀਨ ਨੋਟੀਫਾਈ ਕਰਨ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਸਨਮਾਨ ਸਮਾਰੋਹ ਕਰਵਾਇਆ ਸੀ ਜਾਂ ਨਹੀਂ? ਉਹ ਦੱਸਣ ਕਿ ਕੀ ਉਨਾ ਨੇ ਚੌਧਰੀ ਦੇਵੀ ਲਾਲ ਤੋਂ ਐਸਵਾਈਐਲ ਦੇ ਬਦਲੇ ਗੁੜਗਾਓਂ ਵਿੱਚ ਇੱਕ ਪੰਜ ਤਾਰਾ ਹੋਟਲ ਲਈ ਪਲਾਟ ਲਿਆ ਸੀ ਜਾਂ ਨਹੀਂ? ਉਹ ਦੱਸਣ ਕਿ ਬਾਲਾਸਰ ਫਾਰਮ ਹਾਊਸ ਕਿਸਦਾ ਹੈ? ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਰ ਪੰਜਾਬ ਵਿਰੋਧੀ ਫੈਸਲੇ ਵਿੱਚ ਭਾਜਪਾ ਦਾ ਸਾਥ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਰਹਿੰਦਿਆਂ ਕਾਲਾ ਖੇਤੀ ਕਾਨੂੰਨ ਬਣਾਉਣ ਵਿੱਚ ਮੋਦੀ ਸਰਕਾਰ ਦਾ ਸਾਥ ਦਿੱਤਾ ਸੀ। ਕੰਗ ਨੇ ਕਿਹਾ ਕਿ ਐਸਵਾਈਐਲ ਬਾਰੇ ਆਮ ਆਦਮੀ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਮਾਨ ਸਰਕਾਰ ਨਾ ਤਾਂ ਐਸਵਾਈਐਲ ਬਣਨ ਦੇਵੇਗੀ ਅਤੇ ਨਾ ਹੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਹੈ ਕਿ ਹੁਣ ਐਸਵਾਈਐਲ ਦੀ ਥਾਂ ਵਾਈਐਸਐਲ ਬਣਾਇਆ ਜਾਵੇ ਕਿਉਂਕਿ ਹੁਣ ਪੰਜਾਬ ਨੂੰ ਵੀ ਯਮੁਨਾ ਦੇ ਪਾਣੀ ਦੀ ਲੋੜ ਹੈ। The post ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਏ, ਇਸ ਲਈ ਬਹਿਸ ਤੋਂ ਪਿੱਛੇ ਹਟੇ ਸੁਨੀਲ ਜਾਖੜ: ਮਾਲਵਿੰਦਰ ਕੰਗ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਨੇ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਕੀਤਾ ਅਸਫ਼ਲ, ਤਿੰਨ ਵਿਅਕਤੀ 2 ਪਿਸਤੌਲਾਂ ਸਮੇਤ ਕਾਬੂ Wednesday 11 October 2023 02:25 PM UTC+00 | Tags: breaking-news news punjab-news punjab-police terror terror-module ਚੰਡੀਗੜ੍ਹ/ਅੰਮ੍ਰਿਤਸਰ, 11 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ‘ਚ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਸਮਰਥਿਤ ਮਾਡਿਊਲ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸੂਬੇ ‘ਚ ਮਿੱਥ ਕੇ ਕਤਲ ਦੀਆਂ ਸੰਭਾਵੀ ਘਟਨਾਵਾਂ ਨੂੰ ਅਸਫ਼ਲ ਕਰ ਦਿੱਤਾ ਹੈ। ਪੁਲਿਸ ਮੁਤਾਬਕ ਇਹ ਮਾਡਿਊਲ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਨਾਮੀ ਅੱ+ਤ+ਵਾ+ਦੀ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਸਹਿਯੋਗੀ ਹੈ, ਵੱਲੋਂ ਯੂ.ਐਸ.ਏ. ਤੋਂ ਆਪਣੇ ਦੋ ਸਾਥੀਆਂ ਹਰਬੀਰ ਸਿੰਘ ਅਤੇ ਨਵਰੂਪ ਸਿੰਘ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਸਾਰੇ ਵਾਸੀ ਪਿੰਡ ਰਮਦਾਸ, ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ.32 ਬੋਰ ਦੇ ਦੋ ਪਿਸਤੌਲਾਂ ਸਮੇਤ ਤਿੰਨ ਮੈਗਜ਼ੀਨਾਂ ਅਤੇ 11 ਜਿੰਦਾ ਕਾਰਤੂਸ, ਮਾਰੂਤੀ ਸਵਿਫ਼ਟ ਕਾਰ (ਪੀਬੀ 46 ਏ ਡੀ 6236) ਅਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਅੰਮ੍ਰਿਤਸਰ ਦਿਹਾਤੀ, ਕਮਿਸ਼ਨਰੇਟ ਅੰਮ੍ਰਿਤਸਰ ਅਤੇ ਐਸਐਸਓਸੀ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਅਜਨਾਲਾ ਦੇ ਖੇਤਰ ਵਿੱਚ ਵਿਸ਼ੇਸ਼ ਨਾਕਾ ਲਗਾ ਕੇ ਉਕਤ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਡੀਜੀਪੀ ਨੇ ਕਿਹਾ ਕਿ ਜਾਂਚ ਉਪਰੰਤ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸੂਬੇ ਵਿੱਚ ਦਹਿਸ਼ਤ ਫੈਲਾਉਣ ਲਈ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਹਰਪ੍ਰੀਤ ਹੈਪੀ ਨੌਜਵਾਨਾਂ ਨੂੰ ਕੱਟੜਪੰਥੀ ਬਣਾ ਕੇ ਸੂਬੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਕਸਾਉਂਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫ.ਆਈ.ਆਰ ਨੰ. 209 ਮਿਤੀ 10.10.2023 ਨੂੰ ਯੂ.ਏ.ਪੀ.ਏ. ਦੀ ਧਾਰਾ 13, 17, 18 ਅਤੇ 20, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾ 109, 115 ਅਤੇ 120ਬੀ ਤਹਿਤ ਥਾਣਾ ਅਜਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। The post ਪੰਜਾਬ ਪੁਲਿਸ ਨੇ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਕੀਤਾ ਅਸਫ਼ਲ, ਤਿੰਨ ਵਿਅਕਤੀ 2 ਪਿਸਤੌਲਾਂ ਸਮੇਤ ਕਾਬੂ appeared first on TheUnmute.com - Punjabi News. Tags:
|
ਮੱਧ ਪ੍ਰਦੇਸ਼ ਨੂੰ ਬੇਕਾਰ ਡਬਲ ਇੰਜਣ ਦੀ ਨਹੀਂ, ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ: CM ਭਗਵੰਤ ਮਾਨ Wednesday 11 October 2023 02:30 PM UTC+00 | Tags: aam-aadmi-party breaking-news cm-bhagwant-mann kejriwals-new-engine madhya-pradesh madhya-pradesh-election news punjab-news ਮੱਧ ਪ੍ਰਦੇਸ਼/ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ (Madhya Pradesh) ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉੱਥੋਂ ਦੇ ਲੋਕਾਂ ਨੂੰ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।ਇਸ ਮੌਕੇ ਵਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਕੁਝ ਨਹੀਂ ਕੀਤਾ, ‘ਅੱਛੇ ਦਿਨ’ ਕਦੇ ਮੱਧ ਪ੍ਰਦੇਸ਼ ਜਾਂ ਦੇਸ਼ ਦੇ ਕਿਸੇ ਹੋਰ ਕੋਨੇ ‘ਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ‘ਅੱਛੇ ਦਿਨ’ ਦੇ ਉਲਟ, ‘ਆਪ’ ਦੀ ਸਰਕਾਰ ਬਣਨ ‘ਤੇ ਕੇਜਰੀਵਾਲ ਦਾ ‘ਸੱਚੇ ਦਿਨ’ ਜ਼ਰੂਰ ਆਣਗੇ। ਭਾਸ਼ਣ ਦੌਰਾਨ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮੋਦੀ ਨੇ ਸਿਰਫ ‘ਜੁਮਲਾ’ ਬਿਆਨ ਦੇ ਕੇ ਦੇਸ਼ ਦੇ ਲੋਕਾਂ ਨਾਲ ਝੂਠ ਬੋਲਿਆ ਹੈ। ਮੈਨੂੰ ਤਾਂ ਸ਼ੱਕ ਹੈ ਕਿ ਸ਼ਾਇਦ ਉਹ ਚਾਹ ਬਣਾਉਣਾ ਵੀ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਵਾਂਗ 'ਜੁਮਲਾ' ਨਹੀਂ ਕਹਿਂਦੇ। ਅਸੀਂ ਜੋ ਗਾਰੰਟੀ ਦਿੰਦੇ ਹਾਂ ੳਹ ਪੂਰੀ ਕਰਦੇ ਹਾਂ। ਅਸੀਂ ਦਿੱਲੀ ਅਤੇ ਪੰਜਾਬ ਵਿੱਚ ਕੰਮ ਕੀਤਾ ਹੈ। ਪੰਜਾਬ ਵਿੱਚ ਸਿਰਫ਼ ਡੇਢ ਸਾਲ ਵਿੱਚ ਸਾਡੀ ਸਰਕਾਰ ਨੇ 37,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ 28,000 ਦੇ ਕਰੀਬ ਕਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ। ਪੰਜਾਬ ਵਿੱਚ ਸਾਡੀ ਸਰਕਾਰ ਨੇ ਆਮ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਹੈ। ਹੁਣ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ। ਜੇਕਰ ਮੱਧ ਪ੍ਰਦੇਸ਼ (Madhya Pradesh) ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇੱਥੇ ਵੀ ਬਿਜਲੀ ਮੁਫ਼ਤ ਹੋਵੇਗੀ। ਅਸੀਂ ਪੰਜਾਬ ਦੇ ਲੋਕਾਂ ਦੇ ਬਿਹਤਰ ਇਲਾਜ ਲਈ ਡੇਢ ਸਾਲ ਵਿੱਚ 700 ਮੁਹੱਲਾ ਕਲੀਨਿਕ ਖੋਲ੍ਹੇ ਹਨ। ਹੁਣ ਤੱਕ ਲਗਭਗ 60 ਲੱਖ ਲੋਕ ਮੁਫਤ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਹਰ ਤਰ੍ਹਾਂ ਦੇ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਪਿਛਲੇ ਡੇਢ ਸਾਲ ਵਿੱਚ ਅਸੀਂ 400 ਦੇ ਕਰੀਬ ਭ੍ਰਿਸ਼ਟ ਲੋਕਾਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਾਢੇ ਚਾਰ ਸਾਲ ਲੋਕਾਂ ਅਤੇ ਸੂਬੇ ਨੂੰ ਲੁੱਟਦੀਆਂ ਹਨ ਤਾਂ ਫਿਰ ਵੋਟਰਾਂ ਨੂੰ ਲੁਭਾਉਣ ਲਈ ਤਿੰਨ ਮਹੀਨਿਆਂ ਵਿੱਚ ਛੋਟ ਦੇ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ‘ਚ ਅਸੀਂ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਵਿਧਾਨ ਸਭਾ ‘ਚ ਨੁਮਾਇੰਦਗੀ ਕਰਨ ਦੇ ਮੌਕੇ ਅਤੇ ਪਲੇਟਫਾਰਮ ਦਿੰਦੇ ਹਾਂ ਤਾਂ ਜੋ ਉਹ ਉੱਥੇ ਤੁਹਾਡੇ ਮਸਲਿਆਂ ਨੂੰ ਹੱਲ ਕਰ ਸਕਣ। ਮਾਨ ਨੇ ਭਾਜਪਾ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਸੰਸਦ ਮੈਂਬਰ ਨੂੰ ਭਾਜਪਾ ਦੀ ਬੇਕਾਰ ਡਬਲ ਇੰਜਣ ਵਾਲੀ ਸਰਕਾਰ ਦੀ ਨਹੀਂ ਸਗੋਂ ਕੇਜਰੀਵਾਲ ਦੀ ਨਵੀਂ ਇੰਜਣ ਵਾਲੀ ਸਰਕਾਰ ਦੀ ਲੋੜ ਹੈ ਜੋ ਵਿਕਾਸ ਲਈ ਕੁਸ਼ਲਤਾ ਨਾਲ ਕੰਮ ਕਰੇਗੀ। The post ਮੱਧ ਪ੍ਰਦੇਸ਼ ਨੂੰ ਬੇਕਾਰ ਡਬਲ ਇੰਜਣ ਦੀ ਨਹੀਂ, ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ: CM ਭਗਵੰਤ ਮਾਨ appeared first on TheUnmute.com - Punjabi News. Tags:
|
IND vs AFG: ਭਾਰਤ ਨੇ ਅਫਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਕਪਤਾਨ ਰੋਹਿਤ ਸ਼ਰਮਾ ਨੇ ਤੋੜੇ ਕਈਂ ਰਿਕਾਰਡ Wednesday 11 October 2023 04:11 PM UTC+00 | Tags: breaking-news captain-rohit-sharma rohit-sharma ਚੰਡੀਗੜ੍ਹ 11 ਅਕਤੂਬਰ 2023: ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਦੂਜਾ ਮੈਚ ਅਫਗਾਨਿਸਤਾਨ ਨਾਲ ਸੀ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 272 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 35 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕਪਤਾਨ ਰੋਹਿਤ ਸ਼ਰਮਾ (Rohit Sharma) ਨੇ 84 ਗੇਂਦਾਂ ਵਿੱਚ 16 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 131 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਵਿਰਾਟ ਕੋਹਲੀ 56 ਗੇਂਦਾਂ ‘ਚ 55 ਦੌੜਾਂ ਬਣਾ ਕੇ ਨਾਬਾਦ ਰਹੇ। ਉਸ ਨੇ 35ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੌਕਾ ਜੜ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਵਿਰਾਟ ਦੇ ਵਨਡੇ ਕਰੀਅਰ ਦਾ ਇਹ 68ਵਾਂ ਅਰਧ ਸੈਂਕੜਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਲਗਾਤਾਰ ਦੂਜਾ ਅਰਧ ਸੈਂਕੜਾ ਸੀ। ਵਿਰਾਟ ਨੇ ਆਸਟ੍ਰੇਲੀਆ ਖਿਲਾਫ ਪਿਛਲੇ ਮੈਚ ‘ਚ 85 ਦੌੜਾਂ ਬਣਾਈਆਂ ਸਨ। ਭਾਰਤ ਦਾ ਅਗਲਾ ਮੈਚ ਹੁਣ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਾਕਿਸਤਾਨ ਖ਼ਿਲਾਫ਼ ਹੈ। ਵਨਡੇ ਵਿਸ਼ਵ ਕੱਪ ‘ਚ ਸਭ ਤੋਂ ਵੱਧ ਸੈਂਕੜੇਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੁੱਧਵਾਰ (11 ਅਕਤੂਬਰ) ਨੂੰ ਵਨਡੇ ਵਿਸ਼ਵ ਕੱਪ ਵਿੱਚ ਇਤਿਹਾਸ ਰਚ ਦਿੱਤਾ। ਉਸ ਨੇ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਰੋਹਿਤ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਦੇ ਨਾਂ ਸੱਤ ਸੈਂਕੜੇ ਹਨ। ਤੇਂਦੁਲਕਰ ਨੇ ਛੇ ਸੈਂਕੜੇ ਲਗਾਏ ਸਨ। ਰੋਹਿਤ ਸ਼ਰਮਾ ਨੂੰ 2015 ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ ਸੀ। ਉਸ ਨੇ ਉਸ ਐਡੀਸ਼ਨ ਵਿੱਚ ਸੈਂਕੜਾ ਲਗਾਇਆ ਸੀ। ਚਾਰ ਸਾਲ ਬਾਅਦ ਜਦੋਂ ਉਹ 2019 ਵਿੱਚ ਵਿਸ਼ਵ ਕੱਪ ਖੇਡਣ ਇੰਗਲੈਂਡ ਆਇਆ ਤਾਂ ਉਸ ਨੇ ਪੰਜ ਸੈਂਕੜੇ ਲਾਏ। ਹੁਣ ਅਫਗਾਨਿਸਤਾਨ ਖਿਲਾਫ ਸੈਂਕੜਾ ਖੇਡ ਕੇ ਉਸ ਨੇ ਤੇਂਦੁਲਕਰ ਦਾ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ 1992 ਤੋਂ 2011 ਤੱਕ ਛੇ ਵਿਸ਼ਵ ਕੱਪਾਂ ਦੌਰਾਨ 45 ਮੈਚਾਂ ਵਿੱਚ ਛੇ ਸੈਂਕੜੇ ਲਗਾਏ ਸਨ। ਰੋਹਿਤ ਨੇ ਵਿਸ਼ਵ ਕੱਪ ਦੇ ਆਪਣੇ 19ਵੇਂ ਮੈਚ ਵਿੱਚ ਹੀ ਸਚਿਨ ਤੇਂਦੁਲਕਰ ਨੂੰ ਪਛਾੜ ਦਿੱਤਾ। ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਖਿਡਾਰੀਰੋਹਿਤ (Rohit Sharma) ਨੇ 63 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਹ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ ‘ਚ ਰੋਹਿਤ ਨੇ ਮਹਾਨ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਕਪਿਲ ਦੇਵ ਨੇ 1983 ਦੇ ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਖ਼ਿਲਾਫ਼ ਸਿਰਫ਼ 72 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਕਪਿਲ ਦੇਵ ਤੋਂ ਬਾਅਦ ਵੀਰੇਂਦਰ ਸਹਿਵਾਗ ਦਾ ਨੰਬਰ ਆਉਂਦਾ ਹੈ। ਉਨ੍ਹਾਂ ਨੇ 2007 ‘ਚ ਬਰਮੂਡਾ ਖਿਲਾਫ 81 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ। ਰੋਹਿਤ ਨੇ ਕ੍ਰਿਸ ਗੇਲ ਦੇ ਛੱਕਿਆਂ ਦਾ ਰਿਕਾਰਡ ਤੋੜਿਆਅਫਗਾਨਿਸਤਾਨ ਖਿਲਾਫ ਮੈਚ ‘ਚ ਰੋਹਿਤ ਨੇ ਵੱਡਾ ਰਿਕਾਰਡ ਬਣਾਇਆ। ਉਹ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਦੁਨੀਆ ਦੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ‘ਚ ਉਨ੍ਹਾਂ ਨੇ ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮੈਚ ‘ਚ ਉਤਰਨ ਤੋਂ ਪਹਿਲਾਂ ਹਿਟਮੈਨ ਨੂੰ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਆਪਣੇ ਨਾਂ ਕਰਨ ਲਈ ਤਿੰਨ ਛੱਕੇ ਚਾਹੀਦੇ ਸਨ। ਕ੍ਰਿਸ ਗੇਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 553 ਛੱਕੇ ਲਗਾਏ ਸਨ। ਉਨ੍ਹਾਂ ਨੇ 483 ਅੰਤਰਰਾਸ਼ਟਰੀ ਮੈਚਾਂ ਦੀਆਂ 551 ਪਾਰੀਆਂ ‘ਚ ਅਜਿਹਾ ਕੀਤਾ। ਇਸ ਦੇ ਨਾਲ ਹੀ ਰੋਹਿਤ ਨੇ ਇਹ ਰਿਕਾਰਡ ਸਿਰਫ 453 ਅੰਤਰਰਾਸ਼ਟਰੀ ਮੈਚਾਂ ਦੀ ਆਪਣੀ 473ਵੀਂ ਪਾਰੀ ‘ਚ ਹਾਸਲ ਕੀਤਾ। ਉਨ੍ਹਾਂ ਨੇ 556 ਛੱਕੇ ਲਗਾ ਚੁੱਕੇ ਹਨ । The post IND vs AFG: ਭਾਰਤ ਨੇ ਅਫਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਕਪਤਾਨ ਰੋਹਿਤ ਸ਼ਰਮਾ ਨੇ ਤੋੜੇ ਕਈਂ ਰਿਕਾਰਡ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest