ਫੈਸਟਿਵ ਸੀਜ਼ਨ ਵਿਚ ਫੂਡ ਡਲਿਵਰੀ ਪਲੇਟਫਾਰਮ ਸਵਿਗੀ ਨੇ ਗਾਹਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਫੂਡ ਡਲਿਵਰੀ ਆਰਡਰ ‘ਤੇ ਲੱਗਣ ਵਾਲੀ ਪਲੇਟਫਾਰਮ ਫੀਸ ਨੂੰ 2 ਰੁਪਏ ਤੋਂ ਵਧਾ ਕੇ 3 ਰੁਪਏ ਕਰ ਦਿੱਤਾਹੈ। ਖਾਸ ਗੱਲ ਹੈ ਕਿ ਪਿਛਲੇ ਹਫਤੇ ਸਵੀਗੀ ਨੇ 99 ਰੁਪਏ ਦਾ ਸਸਤਾ ਮੈਂਬਰਸ਼ਿਪ ਪਲਾਨ ਵਨ ਲਾਈਟ ਮੈਂਬਰਸ਼ਿਪ ਲਾਂਚ ਕੀਤਾ ਸੀ ਜਿਸ ਨੂੰ ਸਬਸਕ੍ਰਾਈਬ ਕਰਨ ਦੇ ਬਾਅਦ ਫ੍ਰੀ ਡਲਿਵਰੀ ਸਣੇ ਕਈ ਦੀ ਸਹੂਲਤ ਦੇਣ ਦੀ ਗੱਲ ਕਹੀ ਗਈ ਹੈ।
ਫਿਲਹਾਲ ਪਲੇਟਫਾਰਮ ਫੀਸ ਸਿਰਫ ਸਵੀਗੀ ਦੀ ਫੂਡ ਡਲਿਵਰੀ ਸਰਵਿਸ ‘ਤੇ ਲਾਗੂ ਹੁੰਦਾ ਹੈ। ਇੰਸਟਾਮਾਰਟ ਆਰਡਰ ‘ਤੇ ਨਹੀਂ, ਅਪ੍ਰੈਲ ਵਿਚ ਕੰਪਨੀ ਨੇ ਕਾਰਟ ਵੈਲਿਊ ਦੀ ਪ੍ਰਵਾਹ ਕੀਤੇ ਬਿਨਾਂ ਪ੍ਰਤੀ ਆਰਡਰ 2 ਰੁਪਏ ਦਾ ਪਲੇਟਫਾਰਮ ਫੀਸ ਪੇਸ਼ਕੀਤਾ ਸੀ।
ਇਹ ਵੀ ਪੜ੍ਹੋ : ਸਰਕਾਰ ਨੇ ਯੂਟਿਊਬ ਨੂੰ ਦਿੱਤੇ ਇਹ ਨਿਰਦੇਸ਼, ਫਰਜ਼ੀ ਖਬਰ ਫੈਲਾਉਣ ਵਾਲੇ ਚੈਨਲਾਂ ‘ਤੇ ਦਿਖਾਉਣਾ ਹੋਵੇਗਾ ਡਿਸਕਲੇਮਰ
ਅਗਸਤ ਵਿਚ ਜਮੈਟੋ ਨੇ ਵੀ ਆਪਣਾ ਪਲੇਟਫਾਰਮ ਫੀਸ ਸ਼ੁਰੂਆਤੀ 2 ਰੁਪਏ ਤੋਂ ਵਧਾ ਕੇ 3 ਰੁਪਏ ਪ੍ਰਤੀ ਆਰਡਰ ਕੀਤਾ ਸੀ। ਜੋਮੈਟੋ ਨੇ ਜੋਮੈਟ ਗੋਲਡ ਯੂਜਰਸ ਤੋਂ ਪਲੇਟਫਾਰਮ ਫੀਸ ਲੈਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ।
The post ਤਿਓਹਾਰੀ ਸੀਜ਼ਨ ‘ਚ Swiggy ਦਾ ਗਾਹਕਾਂ ਨੂੰ ਝਟਕਾ! ਖਾਣਾ ਮੰਗਾਉਣਾ ਹੋਇਆ ਮਹਿੰਗਾ, ਵਧਾਈ ਪਲੇਟਫਾਰਮ ਫੀਸ appeared first on Daily Post Punjabi.