ਪਾਕਿਸਤਾਨ ‘ਚ ਹਿੰਦੂਆਂ ‘ਤੇ ਹੋ ਰਹੇ ਤਸ਼ੱਦਦ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ, ਤਾਜ਼ਾ ਮਾਮਲਾ ਸਿੰਧ ਸੂਬੇ ਦਾ ਹੈ, ਜਿੱਥੇ ਇਕ ਨਾਬਾਲਗ ਹਿੰਦੂ ਲੜਕੀ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਨੂੰ 30 ਸਤੰਬਰ ਨੂੰ ਗੈਰ-ਬਰਾਦਰੀ ਦੇ ਨੌਜਵਾਨਾਂ ਨੇ ਉਸ ਦੇ ਘਰੋਂ ਅਗਵਾ ਕਰ ਲਿਆ ਸੀ ਅਤੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਦੋ ਦਿਨ ਬਾਅਦ ਕੇਸ ਦਰਜ ਕਰ ਲਿਆ ਪਰ ਅਜੇ ਤੱਕ ਇੱਕ ਵੀ ਦੋਸ਼ੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਸਿੰਧ ਸੂਬੇ ਦੇ ਮੀਰਪੁਰ ਖਾਸ ‘ਚ ਰਹਿਣ ਵਾਲੀ ਕੋਹਲੀ ਭਾਈਚਾਰੇ ਦੀ 15 ਸਾਲਾ ਲੜਕੀ ਨੂੰ 30 ਸਤੰਬਰ ਨੂੰ ਅਗਵਾ ਕਰ ਲਿਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਲੜਕੀ ਨੇ ਦੋਸ਼ ਲਗਾਇਆ ਹੈ ਕਿ 7 ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਵੀਡੀਓ ‘ਚ ਲੜਕੀ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਐਫਆਈਆਰ ਦਰਜ ਕਰਨ ‘ਚ ਟਾਲਮਟੋਲ ਕਰ ਰਹੀ ਹੈ। ਕੋਹਲੀ ਭਾਈਚਾਰੇ ਦੀ ਹਿੰਦੂ ਕੁੜੀ ਮੁਤਾਬਕ ਪੰਜਾਬੀ ਮੁਸਲਿਮ ਨੌਜਵਾਨਾਂ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। 7 ਨੌਜਵਾਨਾਂ ਵਿੱਚੋਂ ਚਾਰ ਨੂੰ ਕੁੜੀ ਜਾਣਦੀ ਹੈ। ਸੱਤ ਵਿੱਚੋਂ ਚਾਰ ਨੌਜਾਵਨ ਭੁਗਰੀ, ਮਹਿਬੂਬ ਤੇ ਦੋ ਪੰਜਾਬੀ ਨੌਜਵਾਨ ਹਨ।
ਮੀਰਪੁਰ ਖਾਸ ‘ਚ ਹਿੰਦੂ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਪੁਲਸ ਨੇ ਦੋ ਦਿਨਾਂ ਬਾਅਦ ਰਿਪੋਰਟ ਦਰਜ ਕਰ ਲਈ ਹੈ। ਇਸ ਦੇ ਲਈ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਦੇ ਕਈ ਚੱਕਰ ਲਗਾਉਣੇ ਪਏ ਅਤੇ ਵਿਰੋਧ ਵੀ ਕਰਨਾ ਪਿਆ। ਇਸ ਤੋਂ ਬਾਅਦ ਮੀਰਪੁਰ ਖਾਸ ਪੁਲਸ ਨੇ ਮਾਮਲਾ ਦਰਜ ਕਰ ਲਿਆ ਪਰ ਲੜਕੀ ਦੇ ਹੋਣ ਦੇ ਬਾਵਜੂਦ ਅਜੇ ਤੱਕ ਇਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਰਾਤ 12 ਵਜੇ ਤੱਕ ਸ੍ਰੀ ਦਰਬਾਰ ਸਾਹਿਬ ‘ਚ ਸੇਵਾ ਕਰਦੇ ਰਹੇ ਰਾਹੁਲ ਗਾਂਧੀ, ਅੱਜ ਮੁੜ ਪਹੁੰਚਣਗੇ ਗੁਰੂਘਰ
ਇਸੇ ਮਹੀਨੇ ਹੀ ਸਿੰਧ ਸੂਬੇ ਵਿਚ ਇਕ ਬਿਮਾਰ ਹਿੰਦੂ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਡਾਕਟਰਾਂ ਨੇ ਹੀ ਉਸ ਬੱਚੀ ਨਾਲ ਤਸ਼ੱਦਦ ਕੀਤਾ ਸੀ। ਮੁਹੰਮਦ ਖਾਨ ਟਾਂਡੋ ਸ਼ਹਿਰ ਦੀ ਰਹਿਣ ਵਾਲੀ ਇਹ ਹਿੰਦੂ ਲੜਕੀ ਕਿਡਨੀ ਦੇ ਇਲਾਜ ਲਈ ਹਸਪਤਾਲ ਦਾਖਲ ਸੀ। ਇੱਥੇ ਡਾਕਟਰਾਂ ਨੇ ਹੀ ਉਸ ਨੂੰ ਨਸ਼ੀਲਾ ਪਦਾਰਥ ਖੁਆ ਕੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਸੀ। ਬਾਅਦ ਵਿਚ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਹੈਦਰਾਬਾਦ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇੱਕ ਰਿਪੋਰਟ ਮੁਤਾਬਕ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
The post PAK ‘ਚ ਫਿਰ ਹਿੰਦੂ ਕੁੜੀ ਨਾਲ ਹੈਵਾ.ਨੀ.ਅਤ, ਘਰੋਂ ਅਗਵਾ ਕਰ 7 ਮੁੰਡਿਆਂ ਨੇ ਬਣਾਇਆ ਹਵ.ਸ ਦਾ ਸ਼ਿ.ਕਾਰ appeared first on Daily Post Punjabi.
source https://dailypost.in/news/hindu-girl-gangraped-in/