ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਬੁੱਧਵਾਰ (4 ਅਕਤੂਬਰ) ਨੂੰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ਸਵੇਰੇ-ਸਵੇਰੇ ਰੇਡ ਮਾਰੀ। ਈਡੀ ਦੀ ਟੀਮ ਸਵੇਰੇ ਸੱਤ ਵਜੇ ਉਨ੍ਹਾਂ ਦੇ ਘਰ ਪਹੁੰਚੀ, ਜਿੱਥੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਛਾਪੇਮਾਰੀ ਚੱਲ ਰਹੀ ਸੀ।
ਇਸ ਬਾਰੇ ‘ਆਪ’ ਸੰਸਦ ਮੈਂਬਰ ਨੇ ਖੁਦ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਸਾਲ ਮਈ ਮਹੀਨੇ ਵਿੱਚ ਵੀ ਈਡੀ ਨੇ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਸੀ। ਉਸ ਸਮੇਂ ਉਸ ਦੇ ਸਾਥੀਆਂ ਦੇ ਘਰਾਂ ਅਤੇ ਦਫਤਰਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਸੰਜੇ ਸਿੰਘ ਲਗਾਤਾਰ ਈਡੀ ਅਤੇ ਸੀਬੀਆਈ ਨੂੰ ਘੇਰ ਰਹੇ ਹਨ। ਉਹ ਕਹਿੰਦੇ ਰਹੇ ਹਨ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਦੇ ਜ਼ਰੀਏ ਵਿਰੋਧੀ ਨੇਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ‘ਚ ‘ਆਪ’ ਸੰਸਦ ਮੈਂਬਰ ਦੀ ਰਿਹਾਇਸ਼ ‘ਤੇ ਚੱਲ ਰਹੀ ਛਾਪੇਮਾਰੀ ਦਿੱਲੀ ਸ਼ਰਾਬ ਨੀਤੀ ਦੇ ਮੁੱਦੇ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਈਡੀ ਦੀ ਟੀਮ ਨੇ ‘ਆਪ’ ਸੰਸਦ ਸੰਜੇ ਸਿੰਘ ਦੇ ਘਰ ‘ਤੇ ਛਾਪੇਮਾਰੀ ਅਜਿਹੇ ਸਮੇਂ ਕੀਤੀ ਹੈ, ਜਦੋਂ ਸੁਪਰੀਮ ਕੋਰਟ ਬੁੱਧਵਾਰ ਨੂੰ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ‘ਤੇ ਸੁਣਵਾਈ ਕਰਨ ਵਾਲਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸੀਬੀਆਈ ਅਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ।
ਈਡੀ ਦੀ ਕਾਰਵਾਈ ‘ਤੇ ਪਾਰਟੀ ਨੇ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ। ਆਪ’ ਦੀ ਰਾਸ਼ਟਰੀ ਬੁਲਾਰੇ ਰੀਨਾ ਗੁਪਤਾ ਨੇ ਕਿਹਾ, ‘ਕਿਉਂਕਿ ਸੰਜੇ ਸਿੰਘ ਲਗਾਤਾਰ PM ਮੋਦੀ ਅਤੇ ਅਡਾਨੀ ‘ਤੇ ਸਵਾਲ ਉਠਾ ਰਹੇ ਸਨ, ਇਸ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪਹਿਲਾਂ ਵੀ ਕੁਝ ਨਹੀਂ ਮਿਲਿਆ ਅਤੇ ਅੱਜ ਵੀ ਕੁਝ ਨਹੀਂ ਮਿਲੇਗਾ। ਕੱਲ੍ਹ ਕੁਝ ਪੱਤਰਕਾਰਾਂ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਅਤੇ ਅੱਜ ਸੰਜੇ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮ੍ਰਿਤਕ ਕਰਮਚਾਰੀ ਖਿਲਾਫ਼ ਹੁਕਮ ਜਾਰੀ ਨਹੀਂ ਕਰ ਸਕਦੀ ਸਰਕਾਰ, ਹਾਈਕੋਰਟ ਦਾ ਅਹਿਮ ਫ਼ੈਸਲਾ
ਸੰਜੇ ਸਿੰਘ ਦੇ ਪਿਤਾ ਨੇ ਮੀਡੀਆ ਨੂੰ ਕਿਹਾ, ‘ਮੈਂ ਕਹਾਂਗਾ ਕਿ ਵਿਭਾਗ ਦਾ ਆਪਣਾ ਕੰਮ ਹੈ, ਵਿਭਾਗ ਕਰ ਰਿਹਾ ਹੈ ਅਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਮਨੀਪੁਰ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਸੰਜੇ ਸਿੰਘ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ, ਜੇ ਇਹ ਬਦਲਾ ਲੈਣ ਦੀ ਕਾਰਵਾਈ ਨਹੀਂ ਤਾਂ ਕੀ ਹੈ?
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
The post ਆਪ MP ਦੇ ਘਰ ਤੜਕੇ-ਤੜਕੇ ED ਨੇ ਮਾਰਿਆ ਛਾਪਾ, ਪਾਰਟੀ ਬੋਲੀ, ‘ਅਸੀਂ ਡਰਨ ਵਾਲੇ ਨਹੀਂ’ appeared first on Daily Post Punjabi.