ਘਰੇਲੂ ਤਣਾਅ ਅਤੇ ਲੜਾਈ-ਝਗੜੇ ਨੂੰ ਅਕਸਰ ਤਲਾਕ ਦਾ ਕਾਰਨ ਮੰਨਿਆ ਜਾਂਦਾ ਹੈ। ਪਰ ਮੁੰਬਈ ਦੀ ਇਕ ਮਹਿਲਾ ਵਕੀਲ ਨੇ ਇਸ ਦੇ ਪਿੱਛੇ ਕੁਝ ਕਾਰਨ ਦੱਸੇ ਹਨ ਜੋ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣ ਗਏ ਹਨ। ਮਹਿਲਾ ਵਕੀਲ ਹੋਣ ਤੋਂ ਇਲਾਵਾ ਇਹ ਕੰਟੈਂਟ ਕ੍ਰਿਏਟਰ ਵੀ ਹੈ ਅਤੇ ਉਸ ਦਾ ਨਾਂ ਤਾਨਿਆ ਅਪਾਚੂ ਕੌਲ ਹੈ।
ਹਾਲਾਂਕਿ, ਬਹੁਤ ਸਾਰੇ ਲੋਕਾਂ ਨੇ ਤਲਾਕ ਦਾ ਮੁੱਖ ਕਾਰਨ ਸਮਾਜ ਵਿੱਚ ਪਿਤਾ-ਪੁਰਖੀ ਰਵੱਈਏ ਦਾ ਹਵਾਲਾ ਦਿੱਤਾ ਹੈ। ਇਸ ਵਿਚ ਸਭ ਤੋਂ ਦਿਲਚਸਪ ਕਾਰਨ ਇਕ ਔਰਤ ਦਾ ਸੀ, ਜਿਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਲੜਦਾ ਨਹੀਂ ਹੈ।
ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਲਿਸਟ
ਮਹਿਲਾ ਵਕੀਲ ਕੌਲ ਨੇ ਇੰਸਟਾਗ੍ਰਾਮ ‘ਤੇ ਉਨ੍ਹਾਂ ਕਾਰਨਾਂ ਦੀ ਸੂਚੀ ਸਾਂਝੀ ਕੀਤੀ ਹੈ, ਜਿਨ੍ਹਾਂ ਕਾਰਨ ਅੱਜਕਲ੍ਹ ਤਲਾਕ ਦੇ ਮਾਮਲੇ ਵਧੇ ਹਨ। ਉਸ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਤਲਾਕ ਇਸ ਲਈ ਹੋਇਆ ਕਿਉਂਕਿ ਹਨੀਮੂਨ ਦੌਰਾਨ ਪਤੀ ਨੂੰ ਆਪਣੀ ਪਤਨੀ ਦਾ ਡ੍ਰੈੱਸ ਵਲਗਰ ਲੱਗਿਆ। ਇੱਕ ਹੋਰ ਮਾਮਲੇ ਵਿੱਚ ਕਾਰਨ ਇਹ ਸੀ ਕਿ ਪਤੀ UPAC ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਪਤਨੀ ਨੂੰ ਲੋੜੀਂਦਾ ਸਮਾਂ ਨਹੀਂ ਦੇ ਪਾ ਰਿਹਾ ਸੀ। ਕੁਝ ਹੋਰ ਕਾਰਨਾਂ ਵਿੱਚ ਪਤਨੀ ਦਾ ਆਪਣੇ ਪਤੀ ਦੇ ਪੈਰ ਨਾ ਛੂਹਣਾ ਅਤੇ ਪਤਨੀ ਦਾ ਖਾਣਾ ਬਣਾਉਣ ਲਈ ਨਾ ਆਉਣਾ ਆਦਿ ਸ਼ਾਮਲ ਸਨ। ਇਸ ਕਾਰਨ ਪਤੀ ਨੂੰ ਬਿਨਾਂ ਖਾਣਾ ਖਾਧੇ ਹੀ ਡਿਊਟੀ ‘ਤੇ ਜਾਣਾ ਪਿਆ।
ਰੀਲ ਵਾਇਰਲ ਹੋ ਰਹੀ ਹੈ
ਔਰਤ ਦੀ ਇਹ ਰੀਲ ਹੁਣ ਵਾਇਰਲ ਹੋ ਰਹੀ ਹੈ। ਇਸ ਰੀਲ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ 1.6 ਮਿਲੀਅਨ ਲੋਕ ਦੇਖ ਚੁੱਕੇ ਹਨ। ਰੀਲ ਦੇ ਕੈਪਸ਼ਨ ‘ਚ ਮਹਿਲਾ ਵਕੀਲ ਨੇ ਲਿਖਿਆ, ਮੇਰਾ ਮਤਲਬ ਹੈ ਕਿ ਤੁਸੀਂ ਵਿਆਹ ਹੀ ਕਿਉਂ ਕਰਨਾ ਏ? ਇਹ ਟਿੱਪਣੀਆਂ ਵੀ ਬਹੁਤ ਦਿਲਚਸਪ ਰਹੀਆਂ ਹਨ।
ਇਹ ਵੀ ਪੜ੍ਹੋ : ਜਾਦੂ-ਟੂਣਾ, ਚੁੜੈਲ, ਡ੍ਰੈਗਨ ਬਾਰੇ ਪੜ੍ਹਾਉਣ ਜਾ ਰਹੀ ਯੂਨੀਵਰਸਿਟੀ, ਤੰਤਰ-ਮੰਤਰ ‘ਚ ਮਿਲੇਗੀ PG ਦੀ ਡਿਗਰੀ
ਇਕ ਵਿਅਕਤੀ ਨੇ ਲਿਖਿਆ ਕਿ ਅੱਜਕਲ ਵਿਆਹ ਤੋਂ ਪਹਿਲਾਂ ਕਾਊਂਸਲਿੰਗ ਬਹੁਤ ਜ਼ਰੂਰੀ ਹੋ ਗਈ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮਰਦ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀਆਂ। ਇਸ ਦੇ ਨਾਲ ਹੀ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਮਰਦ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ। ਤਲਾਕ ਦੇ ਇਹ ਬਹੁਤ ਹੀ ਅਜੀਬ ਕਾਰਨ ਹਨ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
The post ਪਤੀ ਬਹੁਤ ਪਿਆਰ ਕਰਦੈ, ਹਨੀਮੂਨ ਡ੍ਰੈੱਸ ਵਲਗਰ, ਵਕੀਲ ਨੇ ਸ਼ੇਅਰ ਕੀਤੇ ਤਲਾਕ ਦੇ ਹੈਰਾਨ ਕਰਨ ਵਾਲੇ ਕਾਰਨ appeared first on Daily Post Punjabi.