ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਆਸਟ੍ਰੇਲੀਆ-ਨਿਊਜ਼ੀਲੈਂਡ ‘ਬੌਰਨ ਟੂ ਸ਼ਾਈਨ’ ਟੂਰ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਦੁਸਾਂਝਾਂਵਾਲੇ ਨੇ ਇੱਕ ਹੋਰ ਇਤਿਹਾਸ ਰਚਿਆ ਹੈ। ਦਰਅਸਲ, ਦਿਲਜੀਤ ਮੈਲਬੌਰਨ ਵਿੱਚ ‘ਰੋਡ ਲੈਵਰ ਅਰੇਨਾ’ ਸ਼ੋਅ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿੱਥੇ ਉਹ ਅੱਜ ਯਾਨੀ ਕਿ 13 ਅਕਤੂਬਰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ ਵਿੱਚ ਪਹਿਲੇ ਭਾਰਤੀ ਕਲਾਕਾਰ ਵੀ ਬਣ ਗਏ ਹਨ।

Diljit Dosanjh creates history again
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਗਾਇਕ ਨੇ ਇਸ ਸਾਲ ਕਈ ਰਿਕਾਰਡ ਆਪਣੇ ਨਾਂ ਕੀਤੇ। ਕੋਚੈਲਾ ਪਰਫਾਰਮੈਂਸ ਵਿੱਚ ਸ਼ਾਨਦਾਰ ਪਰਫਾਰਮੈਂਸ ਦੇ ਕੇ ਦਿਲਜੀਤ ਨੇ ਪੂਰੀ ਦੁਨੀਆ ਨੂੰ ਆਪਣਾ ਮੁਰੀਦ ਬਣਾ ਲਿਆ । ਦਿਲਜੀਤ ਨੇ ਇਸ ਸਾਲ 14 ਅਪ੍ਰੈਲ ਨੂੰ ਕੈਲੀਫੋਰਨੀਆ ਦੇ ਕੋਚੈਲਾ ਫੈਸਟੀਵਲ ਵਿੱਚ ਪਰਫਾਰਮ ਕੀਤਾ ਸੀ। ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਦਿਲਜੀਤ ਪਹਿਲੇ ਕਲਾਕਾਰ ਬਣੇ।
ਹੁਣ ਦਿਲਜੀਤ ਨੇ ਮੇਲਬੋਰਨ ਵਿੱਚ ਇਤਿਹਾਸ ਰਚ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹਾਲ ਹੀ ਵਿੱਚ ਦਿਲਜੀਤ ਦੀ ਐਲਬਮ ‘ਗੋਸਟ’ ਰਿਲੀਜ਼ ਹੋਈ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਨਵੀਂ ਫਿਲਮ ‘ਰੰਨਾਂ ‘ਚ ਧੰਨਾਂ’ ਦਾ ਐਲਾਨ ਵੀ ਕੀਤਾ ਹੈ। ਜਿਸ ਵਿੱਚ ਉਹ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਨਜ਼ਰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
The post ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ appeared first on Daily Post Punjabi.
source https://dailypost.in/news/entertainment/diljit-dosanjh-creates-history-again/