ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਪੋਸਟਾਂ ਵਾਇਰਲ ਹੁੰਦੀਆਂ ਹਨ, ਜਿਸ ‘ਚ ਲੋਕ ਫੂਡ ਐਪ ‘ਤੇ ਆਰਡਰ ਕੀਤੇ ਭੋਜਨ ਨੂੰ ਵੱਖ-ਵੱਖ ਤਰੀਕੇ ਨਾਲ ਡਿਲੀਵਰ ਕਰਨ ਦੀ ਸ਼ਿਕਾਇਤ ਕਰ ਰਹੇ ਹਨ। ਹੁਣ ਇੱਕ ਵਾਰ ਫਿਰ ਅਜਿਹਾ ਮਾਮਲਾ ਲਖਨਊ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਾਕਾਹਾਰੀ ਪਰਿਵਾਰ ਨੇ Swiggy Food ਐਪ ਤੋਂ ਚਿਲੀ ਪਨੀਰ ਮੰਗਵਾਇਆ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਚਿੱਲੀ ਚਿਕਨ ਭੇਜਿਆ ਗਿਆ।
ਇਹ ਘਟਨਾ ਕਥਿਤ ਤੌਰ ‘ਤੇ 9 ਅਕਤੂਬਰ ਨੂੰ ਵਾਪਰੀ ਜਦੋਂ ਪਰਿਵਾਰ ਨੇ ਆਲਮਬਾਗ ਦੇ ਇੱਕ ਚੀਨੀ ਰੈਸਟੋਰੈਂਟ ਤੋਂ ਖਾਣਾ ਆਰਡਰ ਕੀਤਾ ਸੀ। ਉਸ ਨੇ ਰੈਸਟੋਰੈਂਟ ਦੇ ਮਾਲਕ ਅਤੇ ਡਿਲੀਵਰੀ ਏਜੰਟ ਦੇ ਖਿਲਾਫ ਮਾਸਾਹਾਰੀ ਭੋਜਨ ਪਰੋਸਣ ਲਈ ਸ਼ਿਕਾਇਤ ਦਰਜ ਕਰਵਾਈ ਹੈ। ਭਗਵਾਨ ਬਾਲਾਜੀ ਮੰਦਿਰ ਨਾਲ ‘ਜੁੜੇ’ ਹੋਣ ਦਾ ਦਾਅਵਾ ਕਰਨ ਵਾਲੇ ਰਾਕੇਸ਼ ਕੁਮਾਰ ਸ਼ਾਸਤਰੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਗਲਤੀ ਨਾਲ ਚਿਕਨ ਖਾ ਲਿਆ ਅਤੇ ਉਦੋਂ ਤੋਂ ਉਹ ਬੀਮਾਰ ਹਨ।
FIR ਮੁਤਾਬਕ ਰਾਕੇਸ਼ ਕੁਮਾਰ ਸ਼ਾਸਤਰੀ ਨੇ ਦੋਸ਼ ਲਾਇਆ ਕਿ ‘ਮੈਂ ਲਖਨਊ ਦੇ ਆਲਮਬਾਗ ਇਲਾਕੇ ਦੇ ਇੱਕ ਚਾਈਨੀਜ਼ ਰੈਸਟੋਰੈਂਟ ਤੋਂ ਚਿਲੀ ਪਨੀਰ ਮੰਗਵਾਇਆ ਸੀ, ਪਰ ਰੈਸਟੋਰੈਂਟ ਅਤੇ ਡਿਲੀਵਰੀ ਬੁਆਏ ਇਮਰਾਨ ਨੇ ਮੈਨੂੰ ਚਿਲੀ ਪਨੀਰ ਪਰੋਸਣ ਦੀ ਬਜਾਏ ਮੈਨੂੰ ਮਾਸਾਹਾਰੀ ਪਕਵਾਨ ਪਰੋਸਿਆ। ਜਿਸ ਬਾਰੇ ਮੈਨੂੰ ਅਹਿਸਾਸ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਨੂੰ ਖਾਣ ਮਗਰੋਂ ਹੋਇਆ।
ਸ਼ਾਸਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਸੋਸ਼ਲ ਮੀਡੀਆ ਪੋਸਟਾਂ ‘ਤੇ ਨੇਟੀਜ਼ਨਾਂ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ। 1 ਮਿੰਟ ਦੇ ਵੀਡੀਓ ‘ਚ ਸ਼ਾਸਤਰੀ ਨੇ ਰੈਸਟੋਰੈਂਟ ‘ਤੇ ਭਰੋਸਾ ਤੋੜਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਆਟਾ ਗੁੰਨਣ ਤੋਂ ਰੋਟੀ ਪਕਾਉਣ ਤੱਕ 75 ਫੀਸਦੀ ਲੋਕ ਕਰਦੇ ਨੇ ਗਲਤੀ, ਜਾਣੋ ਸਹੀ ਤਰੀਕਾ, ਰਹੋ ਸਿਹਤਮੰਦ
ਪੁਲਿਸ ਨੇ ਡਿਲੀਵਰੀ ਐਗਜ਼ੀਕਿਊਟਿਵ ਅਤੇ ਰੈਸਟੋਰੈਂਟ ਦੇ ਮਾਲਕ ਖਿਲਾਫ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਲਖਨਊ ਦੇ ਆਸ਼ਿਆਨਾ ਦੇ ਐਸਐਚਓ ਛਤਰਪਾਲ ਕੁਮਾਰ ਨੇ ਕਿਹਾ, ‘ਭਾਰਤੀ ਦੰਡ ਵਿਧਾਨ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
The post ਚਿਲੀ ਪਨੀਰ ਮੰਗਾਇਆ, ਆਇਆ ਚਿਕਨ… ਗਲਤੀ ਨਾਲ ਖਾ ਗਿਆ ਸ਼ਾਕਾਹਾਰੀ ਪਰਿਵਾਰ, ਕੇਸ ਦਰਜ appeared first on Daily Post Punjabi.