ਸਿਰਫ ਇਕ ਮਹੀਨੇ ‘ਚ ਬੈਨ ਹੋਏ 74 ਲੱਖ WhatsApp ਅਕਾਊਂਟ, ਨਵੀਂ ਰਿਪੋਰਟ ‘ਚ ਹੋਇਆ ਖੁਲਾਸਾ

ਮੈਟਾ ਦੇ ਮਾਲਕਾਨਾ ਹੱਕ ਵਾਲੇ WhatsApp ਦੀ ਲੇਟੇਸਟ ਇੰਡੀਆ ਮਹੀਨਾਵਾਰ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨੇ ਅਗਸਤ 2023 ਵਿਚ ਦੇਸ਼ ਵਿਚ 74 ਲੱਖ ਅਕਾਊਂਟ ਬੈਨ ਕੀਤੇ। ਮੈਸੇਜਿੰਗ ਪਲੇਟਫਾਰਮ ਨੇ ਦੇਸ਼ ਦੇ ਆਈਟੀ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਵ੍ਹਟਸਐਪ ਅਕਾਊਂਟਸ ਨੂੰ ਬੈਨ ਕੀਤਾ ਹੈ।

ਵ੍ਹਟਸਐਪ ਦਾ ਕਹਿਣਾ ਹੈ ਕਿ 35 ਲੱਖ ਅਕਾਊਂਟਸ ਨੂੰ ਪ੍ਰੋਐਕਟਿਵਲੀ ਬੈਨ ਕੀਤਾ ਗਿਆ ਹੈ ਯਾਨੀ ਯੂਜਰਸ ਤੋਂ ਮਿਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਰਿਪੋਰਟ ਹੋਣ ਤੋਂ ਪਹਿਲਾਂ ਹੀ ਇਹ ਅਕਾਊਂਟ ਬੰਦ ਕਰ ਦਿੱਤੇ ਗਏ।

ਵ੍ਹਟਸਐਪ ਦੀ ਇਸ ‘user-Safety report’ ਵਿਚ ਯੂਜਰਸ ਵੱਲੋਂ ਮਿਲੀਆਂ ਸ਼ਿਕਾਇਤਾਂ ਦੀ ਜਾਣਕਾਰੀ ਤੇ ਵ੍ਹਟਸਐਪ ਵੱਲੋਂ ਲਏ ਗਏ ਐਕਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਰਿਪੋਰਟ ਵਿਚ ਵ੍ਹਟਸਐਪ ਵੱਲੋਂ ਪਲੇਟਫਾਰਮ ‘ਤੇ ਫੇਕ ਨਿਊਜ਼ ਨਾਲ ਨਿਪਟਣ ਲਈ ਚੁੱਕੇ ਗਏ ਐਕਸ਼ਨ ਦਾ ਵੀ ਜ਼ਿਕਰ ਹੈ।Report: WhatsApp has seen a 40% increase in usage due to COVID-19 pandemic | TechCrunch

ਵ੍ਹਟਸਐਪ ਨੇ ਕਿਹਾ ਕਿ 1 ਅਗਸਤ ਤੋਂ 31 ਅਗਸਤ ਦੇ ਵਿਚ ਕੁੱਲ 7,420,748 ਵ੍ਹਟਸਐਪ ਅਕਾਊਂਟ ਬੈਨ ਕੀਤੇ ਗਏ। ਇਨ੍ਹਾਂ ਵਿਚੋਂ 3,506,95 ਅਕਾਊਂਟ ਨੂੰ ਪ੍ਰੋਐਕਟਿਵਲੀ ਯਾਨੀ ਯੂਜਰਸ ਵੱਲੋਂ ਰਿਪੋਰਟ ਕੀਤੇ ਜਾਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆਹੈ।

ਦੱਸ ਦੇਈਏ ਕਿ ਵ੍ਹਟਸਐਪ ‘ਤੇ ਕੋਈ ਇੰਡੀਅਨ ਅਕਾਊਂਟ ਦੀ ਪਛਾਣ +91 ਤੋਂ ਸ਼ੁਰੂ ਹੋਣ ਵਾਲੇ ਫੋਨ ਨੰਬਰ ਜ਼ਰੀਏ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਸਰਕਾਰ ਨੇ ਇਸੇ ਸਾਲ ਯਾਨੀ 2023 ਵਿਚ Grievance Appellate Committee ਮੈਕੇਨਿਜ਼ਮ ਲਾਂਚ ਕੀਤਾ ਸੀ। ਇਸ ਜ਼ਰੀਏ ਯੂਜਰਸ ਇਕ ਨਵੇਂ ਪੋਰਟਲ ‘ਤੇ ਆਪਣੀ ਸ਼ਿਕਾਇਤ ਦਰਜ ਕਰਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਕੀਤੇ ਗਏ ਫੈਸਾਂ ਖਿਲਾਫ ਅਪੀਲ ਕਰ ਸਕਦੇ ਹਨ।

The post ਸਿਰਫ ਇਕ ਮਹੀਨੇ ‘ਚ ਬੈਨ ਹੋਏ 74 ਲੱਖ WhatsApp ਅਕਾਊਂਟ, ਨਵੀਂ ਰਿਪੋਰਟ ‘ਚ ਹੋਇਆ ਖੁਲਾਸਾ appeared first on Daily Post Punjabi.



Previous Post Next Post

Contact Form