ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਸਥਿਤ ਸਿੱਖਾਂ ਦੇ ਹਿਮਾਲੀਅਨ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਅੱਜ 11 ਅਕਤੂਬਰ (ਬੁੱਧਵਾਰ) ਤੋਂ ਸਰਦੀਆਂ ਲਈ ਬੰਦ ਹੋ ਜਾਣਗੇ। ਦਰਵਾਜ਼ੇ ਬੰਦ ਕਰਨ ਦਾ ਪ੍ਰੋਗਰਾਮ ਅੱਜ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਗੁਰਦੁਆਰਾ ਟਰੱਸਟ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਗੋਵਿੰਦ ਘਾਟ ਤੋਂ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਨੂੰ ਤੋਰਨ ਝੰਡਿਆਂ ਨਾਲ ਸਜਾਇਆ ਗਿਆ ਹੈ।

ਸਮੁੰਦਰ ਤਲ ਤੋਂ ਲਗਭਗ 15225 ਫੁੱਟ ਦੀ ਉਚਾਈ ‘ਤੇ ਸਥਿਤ ਉੱਚ ਹਿਮਾਲੀਅਨ ਹਿੰਦੂ ਸਿੱਖ ਧਰਮ ਦੇ ਤੀਰਥ ਅਸਥਾਨ ਸ਼੍ਰੀ ਲੋਕਪਾਲ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਯਾਨੀ 11 ਅਕਤੂਬਰ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ, ਇਹ ਕਪਾਟ 5 ਮਹੀਨਿਆਂ ਲਈ ਬੰਦ ਰਹਿਣਗੇ। ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਮੈਨੇਜਮੈਂਟ ਟਰੱਸਟ ਨੇ ਦਰਵਾਜ਼ੇ ਬੰਦ ਕਰਵਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਟਰੱਸਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੀ ਅਗਵਾਈ ‘ਚ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਨੂੰ ਤੋਰਨ ਫੁੱਲਾਂ ਨਾਲ ਸਜਾਇਆ ਗਿਆ।

Uttarakhand: Gurudwara Hemkunt Sahib's portals to be closed on October 10 – ThePrint – ANIFeed

ਲਗਭਗ 2500 ਸ਼ਰਧਾਲੂ ਸਾਲ ਦੀ ਅੰਤਿਮ ਅਰਦਾਸ ਸਣੇ ਕਪਾਟ ਬੰਦ ਕਰਨ ਸਮੇਂ ਮੌਜੂਦ ਰਹਿਣਗੇ। ਦੂਜੇ ਪਾਸੇ ਬੁੱਧਵਾਰ ਦੀ ਅਰਦਾਸ ਤੇ ਗੁਰਬਾਣੀ ਕੀਰਤਨ ਲਈ ਹੇਮਕੁੰਟ ਧਾਮ ਪਹੁੰਚਣ ਵਾਲੇ ਸ਼ਰਧਾਲੂਆਂ ਸ਼ਰਧਾਲੂਆਂ ਲਈ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਇਸ ਸਾਲ ਦੀ ਯਾਤਰਾ ਨੂੰ ਸੁਖਾਵੇਂ ਅਤੇ ਸਦਭਾਵਨਾ ਭਰੇ ਮਾਹੌਲ ਵਿੱਚ ਪੂਰਾ ਕਰਨ ਲਈ ਸੂਬਾ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਭਾਈਚਾਰੇ ਸਣੇ ਸਾਰਿਆਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ : ਇੱਕ ਨਵੰਬਰ ਨੂੰ ਵਿਰੋਧੀਆਂ ਤੇ ਸਰਕਾਰ ਵਿਚਾਲੇ ਹੋਵੇਗੀ ਖੁੱਲ੍ਹੀ ਬਹਿਸ! CM ਮਾਨ ਨੇ ਖਿੱਚੀ ਤਿਆਰੀ

ਕਪਾਟਬੰਦੀ ਵਾਲੇ ਦਿਨ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ। ਇਸ ਤੋਂ ਇਲਾਵਾ ਸਵੇਰੇ 11.30 ਵਜੇ ਸ਼ਬਦ ਕੀਰਤਨ ਕੀਤਾ ਜਾਵੇਗਾ ਅਤੇ ਸਾਲ ਦੀ ਅੰਤਿਮ ਅਰਦਾਸ 12.30 ਵਜੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੁਪਹਿਰ 12:45 ‘ਤੇ ਮੁਖਵਾ ਅਤੇ ਹੁਕਮ ਕੀਤੇ ਜਾਣਗੇ। ਇਸ ਉਪਰੰਤ ਦੁਪਹਿਰ 1 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਸਾਹਿਬ ਤੋਂ ਸਚਖੰਡ ਤੱਕ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ appeared first on Daily Post Punjabi.



Previous Post Next Post

Contact Form