ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਵਿਚ ਯਮੁਨਾ ਐਕਸਪ੍ਰੈਸਵੇ ‘ਤੇ ਵੱਡਾ ਸੜਕ ਹਾਦਸਾ ਹੋਇਆ ਹੈ। ਹਾਦਸੇ ਵਿਚ 5 ਲੋਕਾਂ ਦੀ ਮੌ.ਤ ਹੋ ਗਈ ਹੈ ਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਗ੍ਰੇਟਰ ਨੋਇਡਾ ਦੇ ਰਬੂਪੁਰਾ ਥਾਣਾ ਇਲਾਕੇ ਵਿਚ ਯਮੁਨਾ ਐਕਸਪ੍ਰੈੱਸਲੇ ‘ਤੇ ਗ੍ਰੇਟਰ ਨੋਇਡਾ ਤੋਂ ਆਗਰਾ ਵੱਲ ਜਾਂਦੇ ਸਮੇਂ ਸ਼ਨੀਵਾਰ ਦੀ ਸਵੇਰੇ ਅਣਪਛਾਤੇ ਵਾਹਨ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਦਰਦਨਾਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ। ਪੀੜਤ ਲੋਕ ਝਾਰਖੰਡ ਦੇ ਰਹਿਣ ਵਾਲੇ ਹਨ। ਕਾਰ ਸਵਾਰ ਸ਼ਨੀਵਾਰ ਸਵੇਰੇ ਯਮੁਨਾ ਐਕਸਪ੍ਰੈੱਸਵੇ ਦੇ ਰਸਤੇ ਦਿੱਲੀ ਤੋਂ ਝਾਰਖੰਡ ਲਈ ਇਕੋ ਕਾਰ ਤੋਂ ਜਾ ਰਹੇ ਸਨ।
ਇਹ ਵੀ ਪੜ੍ਹੋ : ਮੋਗਾ ‘ਚ ਮਨਾਇਆ ਗਿਆ ਪੁਲਿਸ ਯਾਦਗਾਰੀ ਦਿਵਸ, DC ਨੇ 30 ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ
ਜ਼ੀਰੋ ਪੁਆਇੰਟ ਤੋਂ 25 ਕਿਲੋਮੀਟਰ ‘ਤੇ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੰਭੀਰ ਤੌਰ ‘ਤੇ ਜ਼ਖਮੀ ਸਾਰੇ 8 ਲੋਕਾਂ ਨੂੰ ਜੇਵਰ ਦੇ ਕੈਲਾਸ਼ ਹਸਪਤਾਲ ਵਿਚ ਭਰਤੀ ਕਰਾਇਆ ਗਿਆ। 5 ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਆਈਸੀਯੂ ਵਿਚ ਭਰਤੀ ਕਰਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਯਮੁਨਾ ਐਕਸਪ੍ਰੈੱਸਵੇ ‘ਤੇ ਦਿੱਲੀ ਤੋਂ ਝਾਰਖੰਡ ਜਾ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, 5 ਦੀ ਮੌ.ਤ, 3 ਗੰਭੀਰ ਜ਼ਖਮੀ appeared first on Daily Post Punjabi.