ਮਜੀਠਾ ਰੋਡ ਸਥਿਤ ਨਾਗਕਲਾਂ ਦਵਾਈ ਫੈਕਟਰੀ ਕੁਆਲਟੀ ਫਾਰਮਾਸਿਊਟੀਕਲ ਲਿਮਟਿਡ ਵਿਚ ਬੀਤੀ ਦੁਪਹਿਰ ਸਾਢੇ 3 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਫੈਕਟਰੀ ਵਿਚ ਪਏ 500 ਦੇ ਲਗਭਗ ਕੈਮੀਕਲ ਡਰੰਮ ਇਕ ਦੇ ਬਾਅਦ ਇਕ ਧਮਾਕੇ ਦੇ ਨਾਲ ਫਟ ਗਏ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 6-7 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 35 ਗੱਡੀਆਂ ਲੱਗੀਆਂ। ਤੇ 7 ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ‘ਥੇ ਕਾਬੂ ਪਾਇਆ ਗਿਆ। ਚਾਰ ਕਰਮਚਾਰੀ ਸੁਖਜੀਤ (27) ਵਾਸੀ ਪਾਰਥਵਾਲ, ਗੁਰਭੇਜ (25) ਵਾਸੀ ਵੇਰਕਾ, ਕੁਲਵਿੰਦਰ ਸਿੰਘ (17) ਅਤੇ ਰਾਣੀ (22) ਅਜੇ ਤੱਕ ਲਾਪਤਾ ਹਨ। ਹੁਣ ਤੱਕ ਚਾਰ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ।
ਇਹ ਵੀ ਪੜ੍ਹੋ : World ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ! ਕ੍ਰਿਕਟਰ ਸ਼ੁਭਮਨ ਗਿੱਲ ਨੂੰ ਹੋਇਆ ਡੇਂਗੂ
ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਅੰਦਰ 500 ਦੇ ਲਗਭਗ ਕੈਮੀਕਲ ਦੇ ਡਰੰਮ ਪਏ ਸਨ ਜਿਸ ਵਿਚੋਂ ਜ਼ਿਆਦਾਤਰ ਤਬਾਹ ਹੋ ਗਏ। ਅੱਗ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅੰਮ੍ਰਿਤਸਰ : ਮਜੀਠਾ ਰੋਡ ‘ਤੇ ਦਵਾਈਆਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 4 ਦੀ ਮੌ.ਤ, ਕਈ ਲਾਪਤਾ appeared first on Daily Post Punjabi.
source https://dailypost.in/news/terrible-fire-broke-out-in-a-2/