ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਈ-ਮੇਲ ‘ਤੇ ਮੁਕੇਸ਼ ਅੰਬਾਨੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਈ-ਮੇਲ ਵਿਚ 20 ਕਰੋੜ ਰੁਪਏ ਨਾ ਦੇਣ ‘ਤੇ ਜਾਨ ਗੁਆਉਣ ਦੀ ਧਮਕੀ ਦਿੱਤੀ ਗਈ ਹੈ। ਮੁੰਬਈ ਦੇ ਗਾਮਦੇਵੀ ਥਾਣੇ ਵਿਚ ਆਈਪੀਸੀਦੀ ਧਾਰਾ 387 ਤੇ 506 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਸ਼ਖਸ ਨੇ ਈ-ਮੇਲ ‘ਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਉਸ ਕੋਲ ਸਭ ਤੋਂ ਚੰਗੇ ਸ਼ਾਰਪ ਸ਼ੂਟਰਸ ਹਨ।ਇਸ ਪੂਰੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਪਰਾਲੀ ਸਾੜਨ ‘ਤੋਂ ਪਿੱਛੇ ਨਹੀਂ ਹੱਟ ਰਹੇ ਲੋਕ, ਛੇ ਦਿਨਾਂ ‘ਚ ਪੰਜ ਗੁਣਾ ਵਧੇ ਮਾਮਲੇ
ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਹਨ। ਬੀਤੇ ਦਿਨੀਂ ਸ਼ੇਅਰ ਧਾਰਕਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਡਾਇਰੈਕਟਰ ਮੰਡਲ ਵਿਚ ਆਕਾਸ਼ ਅੰਬਾਨੀ, ਈਸ਼ਾ ਅੰਬਾਨੀ ਤੇ ਅਨੰਤ ਅੰਬਾਨੀ ਨੂੰ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
The post ਮੁਕੇਸ਼ ਅੰਬਾਨੀ ਨੂੰ ਮਿਲੀ ਈ-ਮੇਲ ‘ਤੇ ਧਮਕੀ, ਕਿਹਾ-‘ਜੇ 20 ਕਰੋੜ ਨਾ ਦਿੱਤੇ ਤਾਂ ਗੁਆਉਣੀ ਪੈ ਸਕਦੀ ਜਾ.ਨ’ appeared first on Daily Post Punjabi.