Whatsapp ‘ਤੇ ਤੁਸੀਂ ਬਣਾ ਸਕਦੇ ਹੋ ਆਪਣਾ ਚੈਨਲ! ਚੁਟਕੀਆਂ ‘ਚ ਬਣ ਜਾਏਗਾ ਕੰਮ, ਇਹ Steps ਕਰੋ ਫਾਲੋ

ਵ੍ਹਾਟਸਐਪ ਨੇ ਹਾਲ ਹੀ ‘ਚ ਚੈਨਲਸ ਨਾਂ ਦਾ ਨਵਾਂ ਫੀਚਰ ਯੂਜ਼ਰਸ ਲਈ ਲਾਂਚ ਕੀਤਾ ਹੈ, ਇਸ ਲੇਟੈਸਟ ਵਟਸਐਪ ਫੀਚਰ ਦੀ ਮਦਦ ਨਾਲ ਤੁਸੀਂ ਕਈ ਵੱਡੀਆਂ ਹਸਤੀਆਂ ਨਾਲ ਜੁੜ ਸਕੋਗੇ। ਕਈ ਵੱਡੀਆਂ ਹਸਤੀਆਂ ਨੇ ਵੀ ਵ੍ਹਾਟਸਐਪ ਚੈਨਲਾਂ ‘ਤੇ ਅਕਾਊਂਟ ਬਣਾਏ ਹਨ, ਇਸ ਫੀਚਰ ਦੇ ਆਉਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹੁਣ ਤੁਹਾਨੂੰ ਆਪਣੇ ਮਨਪਸੰਦ ਅਦਾਕਾਰ ਜਾਂ ਅਦਾਕਾਰਾ ਬਾਰੇ ਅਪਡੇਟਸ ਲਈ ਇਧਰ-ਉਧਰ ਭਟਕਣਾ ਨਹੀਂ ਪਵੇਗਾ।

ਵ੍ਹਾਟਐਪ ‘ਤੇ ਦੋਸਤਾਂ ਨਾਲ ਗੱਲ ਕਰਨ ਦੇ ਨਾਲ, ਤੁਸੀਂ ਨਵੀਨਤਮ ਅਪਡੇਟਸ ਵੀ ਲੈ ਸਕੋਗੇ। ਜਦੋਂ ਤੋਂ ਵ੍ਹਾਟਸਐਪ ਚੈਨਲ ਫੀਚਰ ਨੂੰ ਰੋਲ ਆਊਟ ਕੀਤਾ ਗਿਆ ਹੈ, ਇੱਕ ਗੱਲ ਜੋ ਹਰ ਕਿਸੇ ਦੇ ਦਿਮਾਗ ਵਿੱਚ ਹੈ ਕਿ ਵ੍ਹਾਟਸਐਪ ‘ਤੇ ਆਪਣਾ ਚੈਨਲ ਕਿਵੇਂ ਬਣਾਇਆ ਜਾਵੇ?

WhatsApp may soon allow users to report Channels: Report - NORTHEAST NOW

ਜੇ ਤੁਸੀਂ ਵੀ ਆਪਣਾ ਵਟਸਐਪ ਚੈਨਲ ਬਣਾਉਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਕੁਝ ਆਸਾਨ ਸਟੈੱਪਸ ਨੂੰ ਸਮਝਣਾ ਅਤੇ ਫਾਲੋ ਕਰਨਾ ਹੋਵੇਗਾ। ਜੇ ਤੁਸੀਂ ਹੇਠਾਂ ਦਿੱਤੇ ਸਧਾਰਨ ਸਟੈੱਪਸ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂ ਆਸਾਨੀ ਨਾਲ ਇੱਕ ਚੈਨਲ ਬਣਾ ਸਕੋਗੇ।

WhatsApp ਚੈਨਲ ਬਣਾਉਣ ਲਈ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ
ਇੱਕ WhatsApp ਚੈਨਲ ਬਣਾਉਣ ਲਈ, ਤੁਹਾਡੇ ਕੋਲ ਇੱਕ WhatsApp ਬਿਜ਼ਨੈੱਸ ਅਕਾਊਂਟ ਹੋਣਾ ਚਾਹੀਦਾ ਹੈ। ਤੁਹਾਡੇ ਫ਼ੋਨ ਵਿੱਚ WhatsApp ਦਾ ਲੇਟੇਸਟ ਵਰਜ਼ਨ ਹੋਣਾ ਚਾਹੀਦਾ ਹੈ। ਤੁਹਾਡੇ WhatsApp ਅਕਾਊਂਟ ਵਿੱਚ ਟੂ-ਸਟੈੱਪ ਵੈਰੀਫਿਕੇਸ਼ਨ ਚਾਲੂ ਹੋਣਾ ਚਾਹੀਦਾ ਹੈ।

ਵਟਸਐਪ ਚੈਨਲ ਕਿਵੇਂ ਬਣਾਇਆ ਜਾਵੇ?
ਸਟੈਪ 1: ਸਭ ਤੋਂ ਪਹਿਲਾਂ ਤੁਹਾਨੂੰ WhatsApp ਖੋਲ੍ਹਣਾ ਹੋਵੇਗਾ। ਸਟੈਪ 2: ਇਸ ਤੋਂ ਬਾਅਦ ਅਪਡੇਟਸ ਟੈਬ ‘ਤੇ ਜਾਓ, ਇੱਥੇ ਤੁਹਾਨੂੰ +ਆਈਕਨ ‘ਤੇ ਕਲਿੱਕ ਕਰਨਾ ਹੋਵੇਗਾ, ਜਿਵੇਂ ਹੀ ਤੁਸੀਂ ਇਸ ਆਪਸ਼ਨ ‘ਤੇ ਕਲਿੱਕ ਕਰੋਗੇ ਤਾਂ ਤੁਹਾਨੂੰ New Channel ਦਾ ਆਪਸ਼ਨ ਦਿਖਾਈ ਦੇਵੇਗਾ, ਇਸ ‘ਤੇ ਟੈਪ ਕਰੋ।
ਸਟੈੱਪ 3 : Get Started ‘ਤੇ ਕਲਿੱਕ ਕਰੋ ਅਤੇ ਫਿਰ ਆਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ
ਸਟੈੱਪ 4 : ਚੈਨਲ ਨੂੰ ਨਾਮ ਦੇ ਕੇ ਇੱਕ ਅਕਾਊਂਟ ਬਣਾਓ
ਸਟੈੱਪ 5: ਚੈਨਲ ਨੂੰ ਨਾਮ ਦੇਣ ਤੋਂ ਬਾਅਦ, ਤੁਹਾਨੂੰ ਚੈਨਲ (ਵੇਰਵਾ ਅਤੇ ਆਈਕਨ) ਨੂੰ ਕਸਟਮਾਈਜ਼ ਕਰਨ ਦਾ ਵਿਕਲਪ ਮਿਲੇਗਾ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਾਲਾਂਕਿ ਵ੍ਹਾਟਸਐਪ ਚੈਨਲ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ, ਪਰ ਇਹ ਫੀਚਰ ਅਜੇ ਸਾਰੇ ਯੂਜ਼ਰਸ ਲਈ ਉਪਲਬਧ ਨਹੀਂ ਹੈ। ਜੇ ਤੁਸੀਂ ਵ੍ਹਾਟਸਐਪ ‘ਚ ਇਸ ਫੀਚਰ ਨੂੰ ਨਹੀਂ ਦੇਖ ਪਾ ਰਹੇ ਹੋ ਤਾਂ ਤੁਹਾਨੂੰ ਕੁਝ ਸਮਾਂ ਉਡੀਕ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਯੋਗ ਨਿਦਰਾ, ਹਲਦੀ, ਨਾਸ਼ਤੇ ‘ਚ ਸਹਿਜਨ ਪਰਾਂਠਾ, ਜਾਣੋ PM ਮੋਦੀ ਦੀ ਫਿਟਨੈੱਸ ਦਾ ਰਾਜ਼

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

 

The post Whatsapp ‘ਤੇ ਤੁਸੀਂ ਬਣਾ ਸਕਦੇ ਹੋ ਆਪਣਾ ਚੈਨਲ! ਚੁਟਕੀਆਂ ‘ਚ ਬਣ ਜਾਏਗਾ ਕੰਮ, ਇਹ Steps ਕਰੋ ਫਾਲੋ appeared first on Daily Post Punjabi.



Previous Post Next Post

Contact Form