TV Punjab | Punjabi News Channel: Digest for September 23, 2023

TV Punjab | Punjabi News Channel

Punjabi News, Punjabi TV

Table of Contents

ਪੰਜਾਬ 'ਚ ਬਾਰਸ਼ ਦਾ ਅਲਰਟ! ਅਗਲੇ 3 ਦਿਨ ਕਈ ਜ਼ਿਲ੍ਹਿਆਂ 'ਚ ਪਏਗਾ ਮੀਂਹ

Friday 22 September 2023 05:13 AM UTC+00 | Tags: heavy-rain india news punjab rain-punjab top-news trending-news weather-update

ਡੈਸਕ- ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੋ ਗਿਆ ਹੈ। ਅਗਲੇ ਤਿੰਨ ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਮੈਚ ਖੇਡਿਆ ਜਾਣਾ ਹੈ। ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਮੁਹਾਲੀ ‘ਚ ਅੱਜ ਮੌਸਮ ਸਾਫ ਹੋਣ ਵਾਲਾ ਹੈ।

ਹਾਸਲ ਜਾਣਕਾਰੀ ਮੁਤਾਬਕ ਅੱਜ ਮੁਹਾਲੀ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਰਹਿਣ ਦੀ ਸੰਭਾਵਨਾ ਹੈ ਤੇ ਸ਼ਾਮ ਨੂੰ ਇਹ 36 ਡਿਗਰੀ ਤੱਕ ਜਾ ਸਕਦਾ ਹੈ। ਇੱਥੇ ਮੀਂਹ ਪੈਣ ਦੀ 20 ਫੀਸਦੀ ਸੰਭਾਵਨਾ ਹੈ ਤੇ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਸਤੰਬਰ ਦੇ ਅਖੀਰਲੇ ਦਿਨਾਂ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਪੰਜਾਬ ‘ਚੋਂ ਮਾਨਸੂਨ ਦੀ ਰਵਾਨਗੀ ਸੰਭਵ ਹੈ। 25 ਸਤੰਬਰ ਤੱਕ ਬੱਦਲਵਾਈ ਰਹੇਗੀ ਤੇ ਇਸ ਦਾ ਹਲਕਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ। ਪਿਛਲੇ 14 ਸਾਲਾਂ ਵਿੱਚ ਅਕਤੂਬਰ ਮਹੀਨੇ ਮਾਨਸੂਨ ਨੇ ਸੂਬੇ ਨੂੰ ਚਾਰ ਵਾਰ ਅਲਵਿਦਾ ਕਿਹਾ ਹੈ। ਸੂਬੇ ਵਿੱਚ 22 ਤੋਂ 25 ਸਤੰਬਰ ਤੱਕ ਬਾਰਸ਼ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਮਾਨਸੂਨ ਆਮ ਤੌਰ ‘ਤੇ ਚੰਡੀਗੜ੍ਹ ਤੋਂ 25 ਸਤੰਬਰ ਦੇ ਆਸ-ਪਾਸ ਰਵਾਨਾ ਹੁੰਦੀ ਹੈ ਪਰ ਇਸ ਵਾਰ 24 ਸਤੰਬਰ ਨੂੰ ਵੀ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਅਨੁਮਾਨ ਹੈ ਕਿ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਮੌਨਸੂਨ ਜਾ ਸਕਦੀ ਹੈ। ਉਦੋਂ ਤੱਕ ਬੱਦਲ ਛਾਏ ਰਹਿ ਸਕਦੇ ਹਨ।

The post ਪੰਜਾਬ ‘ਚ ਬਾਰਸ਼ ਦਾ ਅਲਰਟ! ਅਗਲੇ 3 ਦਿਨ ਕਈ ਜ਼ਿਲ੍ਹਿਆਂ ‘ਚ ਪਏਗਾ ਮੀਂਹ appeared first on TV Punjab | Punjabi News Channel.

Tags:
  • heavy-rain
  • india
  • news
  • punjab
  • rain-punjab
  • top-news
  • trending-news
  • weather-update


ਡੈਸਕ- ਗਾਇਕ ਸ਼ੁਬਨੀਤ ਸਿੰਘ ਉਰਫ਼ ਸ਼ੁਭ ਨੇ ਵਿਰੋਧ ਹੋਣ ਤੋਂ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਸ਼ੁਬਨੀਤ ਉਰਫ ਸ਼ੁਭ ਦੀ ਇਹ ਪ੍ਰਤੀਕਿਰਿਆ ਕਿਸ਼ਤੀ-ਸਪੀਕਰ ਕੰਪਨੀ ਮੁੰਬਈ ਵੱਲੋਂ ਸਪਾਂਸਰਸ਼ਿਪ ਵਾਪਸ ਲੈਣ ਅਤੇ 23 ਸਤੰਬਰ ਤੋਂ 25 ਸਤੰਬਰ ਤੱਕ ਸ਼ੋਅ ਨੂੰ ਰੱਦ ਕਰਨ ਤੋਂ ਬਾਅਦ ਆਈ ਹੈ।
ਸ਼ੁੱਭ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਇਸ ਦੌਰੇ ਲਈ ਕਾਫ਼ੀ ਉਤਸ਼ਾਹਤ ਸੀ, ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਉਸ ਦੀ ਮਿਹਨਤ ਨੂੰ ਢਾਹ ਲਗਾ ਦਿੱਤੀ ਹੈ। ਸ਼ੁੱਭ ਨੇ ਇਹ ਵੀ ਕਿਹਾ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਨਾ ਕਿਹਾ ਜਾਵੇ।

ਸ਼ੁੱਭ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਪੰਜਾਬ, ਭਾਰਤ ਦੇ ਇਕ ਨੌਜਵਾਨ ਰੈਪਰ-ਗਾਇਕ ਵਜੋਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ ‘ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀ ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਢਾਹ ਲਾਈ ਹੈ ਅਤੇ ਮੈਂ ਆਪਣੀ ਨਿਰਾਸ਼ਾ ਅਤੇ ਦੁੱਖ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਸੀ। ਮੈਂ ਭਾਰਤ ਵਿਚ ਆਪਣੇ ਦੌਰੇ ਦੇ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਵਿਚ, ਆਪਣੇ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ ‘ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਦਿਲ ਅਤੇ ਆਤਮਾ ਨਾਲ ਅਭਿਆਸ ਕਰ ਰਿਹਾ ਸੀ ਪਰ ਕਿਸਮਤ ਦੀਆਂ ਕੁਝ ਹੋਰ ਹੀ ਯੋਜਨਾਵਾਂ ਸਨ।”

ਭਾਰਤ ਮੇਰਾ ਵੀ ਦੇਸ਼ ਹੈ। ਮੇਰਾ ਜਨਮ ਇੱਥੇ ਹੋਇਆ ਸੀ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਦੇਣ ਲੱਗਿਆਂ ਅੱਖ ਝਪਕਣ ਤਕ ਦਾ ਸਮਾਂ ਵੀ ਨਹੀਂ ਲਗਾਇਆ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖ਼ੂਨ ਵਿਚ ਹੈ। ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਦੇ ਹਰ ਮੋੜ ‘ਤੇ ਪੰਜਾਬੀਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮੇਰਾ ਯਕੀਨੀ ਤੌਰ ‘ਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੇਰੇ ‘ਤੇ ਲੱਗੇ ਦੋਸ਼ਾਂ ਨੇ ਮੈਨੂੰ ਡੂੰਘਾ ਪ੍ਰਭਾਵਤ ਕੀਤਾ ਹੈ ਪਰ ਜਿਵੇਂ ਕਿ ਮੇਰੇ ਗੁਰੂ ਨੇ ਮੈਨੂੰ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ ਵਿਚ ਆਉਣਾ ਹੈ, ਇਹੀ ਪੰਜਾਬੀਅਤ ਦਾ ਮੂਲ ਹੈ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗਾ। ਮੈਂ ਅਤੇ ਮੇਰੀ ਟੀਮ ਜਲਦੀ ਹੀ ਵਾਪਸ ਆਵਾਂਗੇ, ਇਕੱਠੇ ਅਤੇ ਮਜ਼ਬੂਤ ​​ਹੋ ਕੇ। ਵਾਹਿਗੁਰੂ ਮੇਹਰ ਕਰੇ, ਸਰਬੱਤ ਦਾ ਭਲਾ।”

The post ਵਿਰੋਧ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਬਿਆਨ, ਕਿਹਾ-ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ appeared first on TV Punjab | Punjabi News Channel.

Tags:
  • canada
  • india
  • news
  • punjab
  • singer-shubh
  • top-news
  • trending-news

ਤਣਾਅ ਵਿਚਾਲੇ ਆਨੰਦ ਮਹਿੰਦਰਾ ਦਾ ਵੱਡਾ ਫੈਸਲਾ, ਕੈਨੇਡਾ 'ਚ ਬੰਦ ਕੀਤੀ ਆਪਣੀ ਕੰਪਨੀ

Friday 22 September 2023 05:29 AM UTC+00 | Tags: anad-mahindra canada ind-canada-controversy india news punjab punjab-politics top-news trending-news

ਡੈਸਕ- ਭਾਰਤ ਤੇ ਕੈਨੇਡਾ ਵਿਚ ਬੀਤੇ ਕੁਝ ਦਿਨਾਂ ਤੋਂ ਵਧਦੇ ਵਿਵਾਦ ਦਾ ਅਸਰ ਹੁਣ ਕਾਰੋਬਾਰ 'ਤੇ ਦਿਖਣਲੱਗਾ ਹੈ। ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਦੇਣ 'ਤੇ ਭਾਰਤ ਨੇ ਫਿਲਹਾਲ ਰੋਕ ਲਗਾ ਦਿੱਤੀ ਹੈ।ਇਸ ਦਰਮਿਆਨ ਮਹਿੰਦਰਾ ਗਰੁੱਪ ਨੇ ਵੀ ਕੈਨੇਡਾ ਨੂੰ ਵੱਡਾ ਝਟਕਾ ਦਿੱਤਾ ਹੈ। ਆਨੰਦ ਮਹਿੰਦਰਾ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ਬੇਸਡ ਕੰਪਨੀ Resson Aerospace Corporation ਤੋਂ ਆਣੀ ਸਾਂਝੇਦਾਰੀ ਖਤਮ ਕਰਨ ਦਾ ਐਲਾਨ ਕੀਤਾ ਹੈ। ਰੇਸਨ ਏਅਰੋਸਪੇਸ ਕਾਰਪੋਰੇਸ਼ਨ ਵਿਚ ਮਹਿੰਦਾਰ ਐਂਡ ਮਹਿੰਦਰਾ ਦਾ 11.18 ਫੀਸਦੀ ਹਿੱਸੇਦਾਰੀ ਸੀ।

ਦੋਵੇਂ ਦੇਸ਼ਾਂ ਵਿਚ ਕੂਟਨੀਤਕ ਲੜਾਈ ਜਾਰੀ ਹੈ। ਮਹਿੰਦਰਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਪੀਕ 'ਤੇ ਹੈ। ਅਜਿਹੇ ਵਿਚ ਲੋਕ ਮਹਿੰਦਰਾ ਦੇ ਫੈਸਲੇ ਨੂੰ ਇਸ ਨਾਲ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਹ ਫੈਸਲਾ ਵੋਲਟਰੀ ਬੇਸਿਸ 'ਤੇ ਲਿਆ ਹੈ। ਕੰਪਨੀ ਦੇ ਬੰਦ ਹੋਣ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਝਟਕਾ ਲੱਗੇਗਾ।

ਇਕ ਰੈਗੂਲੇਟਰੀ ਫਾਈਲਿੰਗ ਵਿਚ ਮਹਿੰਦਰਾ ਐਂਡ ਮਹਿੰਦਰਾ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਰੇਸਨ ਏਅਰੋਸਪੇਸ ਕਾਰਪੋਰੇਸ਼ਨ, ਕੈਨੇਡਾ ਕਾਰਪੋਰੇਸ਼ਨ ਕੈਨੇਡਾ ਤੋਂ ਸਰਟੀਫਿਕੇਟ ਆਫ ਡਿਜ਼ੋਲਿਊਸ਼ਨ20 ਸਤੰਬਰ 2023 ਨੂੰ ਮਿਲ ਗਿਆ ਹੈ ਜਿਸ ਦੀ ਕੰਪਨੀ ਨੂੰ ਜਾਣਕਾਰੀ ਦਿੱਤੀ ਗਈ ਹੈ। ਮਹਿੰਦਰਾ ਨੇ ਦੱਸਿਆਕਿ ਇਸ ਦੇ ਨਾਲ ਰੇਸਨ ਦਾ ਆਪ੍ਰੇਸ਼ਨ ਬੰਦ ਹੋ ਗਿਆ ਹੈ ਤੇ ਇੰਡੀਅਨ ਅਕਾਊਂਟਿੰਗ ਸਟੈਂਡਰਡ ਤਹਿਤ 20 ਸਤੰਬਰ 2023 ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਰੇਸਨ ਦੇ ਲਿਕਵੀਡੇਸ਼ਨ 'ਤੇ ਕੰਪਨੀ ਨੂੰ 4.7 ਕੈਨੇਡਾ ਡਾਲਰ ਮਿਲਣਗੇ ਜੋ ਭਾਰਤੀ ਮੁਦਰਾ ਵਿਚ ਲਗਭਗ 28.7 ਕਰੋੜ ਰੁਪਏ ਹਨ। ਦੱਸ ਦੇਈਏ ਕਿ ਰੇਸਨ ਐਗਰੀਕਲਚਰ ਨਾਲ ਜੁੜੇ ਟੈੱਕ ਸਾਲਿਊਸ਼ਨ ਬਣਾਉਣ ਵਾਲੀ ਕੰਪਨੀ ਹੈ। ਮਹਿੰਦਰਾ ਐਂਡ ਮਹਿੰਦਰਾ ਵੀ ਖੇਤੀ ਨਾਲ ਜੁੜੇ ਪ੍ਰੋਡਕਰਸ ਬਣਾਉਂਦੀ ਹੈ। ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ ਦੇ ਇਸ ਫੈਸਲੇ ਦਾ ਅਸਰ ਉਸ ਦੇ ਸ਼ੇਅਰਾਂ 'ਤੇ ਦੇਖਣ ਨੂੰ ਮਿਲਿਆ ਹੈ। ਖਬਰ ਆਉਣ ਦੇ ਵਿਚ ਸਟਾਕ ਐਕਸਚੇਂਜ 'ਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਟਾਕ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ। ਸ਼ੇਅਰ 3.11 ਫੀਸਦੀ ਜਾਂ 50.75 ਰੁਪਏ ਦੀ ਗਿਰਾਵਟ ਨਾਲ 1583 ਰੁਪਏ 'ਤੇ ਬੰਦ ਹੋਇਆ।

ਮਹਿੰਦਰਾ ਐਂਡ ਮਹਿੰਦਰਾ ਦੇ ਇਸ ਫੈਸਲੇ ਨਾਲ ਕੈਨੇਡਾ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਪੈਨਸ਼ਨ ਫੰਡ ਨੇ ਕਈ ਭਾਰਤੀ ਕੰਪਨੀਆਂ ਵਿਚ ਮੋਟਾ ਨਿਵੇਸ਼ ਕੀਤਾ ਹੋਇਆ ਹੈ। ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ 6 ਭਾਰਤੀ ਕੰਪਨੀਆਂ ਵਿਚ ਨਿਵੇਸ਼ ਦੀ ਕੀਮਤ 16000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਕੰਪਨੀਆਂ ਵਿਚ ਜੋਮੈਟੋ, ਪੇਟੀਐੱਮ, ਇੰਡਸ ਟਾਵਰ, ਨਾਇਕਾ, ਕੋਟਕ ਮਹਿੰਦਰਾ ਬੈਂਕ ਡੇਲਹੀਵਰੀ ਸ਼ਾਮਲ ਹੈ।

The post ਤਣਾਅ ਵਿਚਾਲੇ ਆਨੰਦ ਮਹਿੰਦਰਾ ਦਾ ਵੱਡਾ ਫੈਸਲਾ, ਕੈਨੇਡਾ 'ਚ ਬੰਦ ਕੀਤੀ ਆਪਣੀ ਕੰਪਨੀ appeared first on TV Punjab | Punjabi News Channel.

Tags:
  • anad-mahindra
  • canada
  • ind-canada-controversy
  • india
  • news
  • punjab
  • punjab-politics
  • top-news
  • trending-news

ਸਕਾਰਬਰੋ 'ਚ ਹੋਈ ਗੋਲੀਬਾਰੀ ਦੌਰਾਨ ਦੋ ਜ਼ਖ਼ਮੀ

Friday 22 September 2023 04:57 PM UTC+00 | Tags: canada news police shooting top-news toronto trending-news


Toronto- ਸਕਾਰਬਰੋ ਦੇ ਡੋਰਸੇਟ ਪਾਰਕ ਖੇਤਰ 'ਚ ਇੱਕ ਬਾਰ 'ਚ ਵੀਰਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ ਦੋ ਲੋਕ ਜ਼ਖ਼ਮੀ ਹੋ ਗਏ। ਟੋਰਾਂਟੋ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤੀਂ ਕਰੀਬ 1.30 ਵਜੇ ਬਰਚਮਾਉਂਟ ਅਤੇ ਐਲੇਸਮੇਰ ਰੋਡ ਖੇਤਰ 'ਚ ਬੁਲਾਇਆ ਗਿਆ। ਪੈਰਾਮੈਡਿਕਸ ਨੇ ਕਿਹਾ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਦੋ ਵਿਅਕਤੀ ਗੋਲੀਬਾਰੀ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਮਿਲੇ। ਇਸ ਮਗਰੋਂ ਦੋਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਾਨਲੇਵਾ ਸੱਟਾਂ ਦੇ ਚੱਲਦਿਆਂ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ।
ਟੋਰਾਂਟੋ ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਇਹ ਗੋਲੀਬਾਰੀ ਝਗੜੇ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੌਰਾਨ ਕੁਝ ਵਾਹਨ ਵੀ ਨੁਕਸਾਨੇ ਗਏ ਹਨ ਪਰ ਇਸ ਦੌਰਾਨ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

 

 

The post ਸਕਾਰਬਰੋ 'ਚ ਹੋਈ ਗੋਲੀਬਾਰੀ ਦੌਰਾਨ ਦੋ ਜ਼ਖ਼ਮੀ appeared first on TV Punjab | Punjabi News Channel.

Tags:
  • canada
  • news
  • police
  • shooting
  • top-news
  • toronto
  • trending-news


Washington- ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਭਾਰਤ ਨੂੰ ਕੋਈ 'ਵਿਸ਼ੇਸ਼ ਛੋਟ' ਨਹੀਂ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਇਸ ਮਾਮਲੇ 'ਚ ਉੱਚ ਪੱਧਰ 'ਤੇ ਭਾਰਤੀ ਅਧਿਕਾਰੀਆਂ ਦੇ ਸੰਪਰਕ 'ਚ ਹੈ।
ਹਾਲ ਹੀ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ 'ਚ ਨਿੱਝਰ ਦੇ ਕਤਲ 'ਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਅਮਰੀਕਾ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਦੇ ਸ਼ੁਰੂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸਰਕਾਰੀ ਦੌਰੇ 'ਤੇ ਗਏ ਸਨ, ਜਿੱਥੇ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ।
ਕੀ ਇਸ ਮਾਮਲੇ 'ਚ ਅਮਰੀਕਾ ਦੀ ਚਿੰਤਾ ਦੋਹਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ 'ਤੇ ਅਸਰ ਪਾ ਸਕਦੀ ਹੈ? ਇਸ ਸਵਾਲ ਦੇ ਜਵਾਬ 'ਚ ਜੈਕ ਸੁਲੀਵਨ ਨੇ ਕਿਹਾ ਕਿ ਅਮਰੀਕਾ ਆਪਣੇ ਸਿਧਾਂਤਾਂ 'ਤੇ ਕਾਇਮ ਰਹੇਗਾ, ਭਾਵੇਂ ਕੋਈ ਵੀ ਦੇਸ਼ ਪ੍ਰਭਾਵਿਤ ਹੋਵੇ।
ਇੱਕ ਮੀਡੀਆ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ''ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਹ ਉਹ ਚੀਜ਼ ਹੈ ਜਿਸਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। ਇਹ ਅਜਿਹਾ ਮਾਮਲਾ ਹੈ ਜਿਸ 'ਤੇ ਅਸੀਂ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਕਿਸੇ ਵੀ ਦੇਸ਼ ਦੀ ਪਰਵਾਹ ਕੀਤੇ ਬਿਨਾਂ ਅਸੀਂ ਅਜਿਹਾ ਕਰਾਂਗੇ।'' ਉਨ੍ਹਾਂ ਅੱਗੇ, "ਤੁਹਾਨੂੰ ਇਸ ਤਰ੍ਹਾਂ ਦੇ ਕੰਮ ਲਈ ਕੋਈ ਵਿਸ਼ੇਸ਼ ਛੋਟ ਨਹੀਂ ਮਿਲਦੀ। ਅਸੀਂ ਖੜ੍ਹੇ ਹੋਵਾਂਗੇ ਅਤੇ ਆਪਣੇ ਮੂਲ ਸਿਧਾਂਤਾਂ ਦੀ ਰੱਖਿਆ ਕਰਾਂਗੇ, ਚਾਹੇ ਦੇਸ਼ ਕੋਈ ਵੀ ਹੋਵੇ। ਅਸੀਂ ਕੈਨੇਡਾ ਵਰਗੇ ਸਹਿਯੋਗੀਆਂ ਨਾਲ ਵੀ ਮਿਲ ਕੇ ਕੰਮ ਕਰਾਂਗੇ, ਕਿਉਂਕਿ ਕੈਨੇਡਾ ਇਸ ਮਾਮਲੇ 'ਚ ਜਾਂਚ ਅਤੇ ਕੂਟਨੀਤਕ ਪ੍ਰਕਿਰਿਆ ਦੀ ਅਗਵਾਈ ਕਰ ਰਿਹਾ ਹੈ।
ਸੁਲੀਵਾਨ ਨੇ ਇਹ ਵੀ ਕਿਹਾ ਕਿ ਅਮਰੀਕਾ ਇਸ ਮਾਮਲੇ 'ਤੇ ਦੋਵਾਂ ਦੇਸ਼ਾਂ ਦੇ ਸੰਪਰਕ 'ਚ ਹੈ। ਅਮਰੀਕੀ ਮੀਡੀਆ 'ਚ ਕੁਝ ਰਿਪੋਰਟਾਂ ਵੀ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਇਸ ਮਾਮਲੇ 'ਚ ਕੈਨੇਡਾ ਤੋਂ ਦੂਰੀ ਬਣਾ ਰਿਹਾ ਹੈ। ਇਸ ਦੇ ਜਵਾਬ 'ਚ, ਸੁਲੀਵਨ ਨੇ ਕਿਹਾ, ''ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਾ ਹਾਂ ਕਿ ਸੰਯੁਕਤ ਰਾਜ ਅਤੇ ਕੈਨੇਡਾ 'ਚ ਕੋਈ ਮੱਤਭੇਦ ਹਨ। ਅਸੀਂ ਕੈਨੇਡਾ ਦੁਆਰਾ ਲਗਾਏ ਗਏ ਦੋਸ਼ਾਂ ਬਾਰੇ ਚਿੰਤਤ ਹਾਂ ਅਤੇ ਇਹ ਦੇਖਣਾ ਚਾਹੁੰਦੇ ਹਾਂ ਕਿ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ।

The post ਭਾਰਤ-ਕੈਨੇਡਾ ਵਿਵਾਦ 'ਚ ਅਮਰੀਕਾ ਦੀ 'ਐਂਟਰੀ', ਕਿਹਾ- ਭਾਰਤ ਨੂੰ ਨਹੀਂ ਦਿਆਂਗੇ ਕੋਈ 'ਵਿਸ਼ੇਸ਼ ਛੋਟ' appeared first on TV Punjab | Punjabi News Channel.

Tags:
  • canada
  • india
  • new-delhi
  • news
  • ottawa
  • top-news
  • trending-news
  • washington
  • world

ਕੈਨੇਡਾ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ

Friday 22 September 2023 05:06 PM UTC+00 | Tags: canada justin-trudeau news ottawa top-news trending-news volodymyr-zelensky


Ottawa- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਕੈਨੇਡਾ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਲਈ ਵੀਰਵਾਰ ਦੇਰ ਰਾਤ ਓਟਵਾ ਪਹੁੰਚੇ। ਯੂਕਰੇਨ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕਾ, ਯੂਕਰੇਨ ਦੇ ਝੰਡੇ ਨਾਲ ਸਜੇ ਹੋਏ ਜਹਾਜ਼ 'ਚ ਪਹੁੰਚੇ ਅਤੇ ਜਹਾਜ਼ ਦੇ ਚਾਲਕ ਦਲ ਨੇ ਲੈਂਡਿੰਗ 'ਤੇ ਕਾਕਪਿਟ ਦੀ ਖਿੜਕੀ ਦੇ ਬਾਹਰ ਨੀਲੇ-ਪੀਲੇ ਝੰਡੇ ਨੂੰ ਲਗਾ ਦਿੱਤਾ।
ਇਸ ਜੋੜੇ ਦਾ ਸਵਾਗਤ ਇੱਕ ਛੋਟੇ ਵਫ਼ਦ ਵਲੋਂ ਕੀਤਾ ਗਿਆ, ਜਿਸ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਕੈਨੇਡਾ 'ਚ ਯੂਕਰੇਨ ਦੀ ਰਾਜਦੂਤ, ਯੂਲੀਆ ਕੋਵਾਲੀਵ ਸ਼ਾਮਿਲ ਸਨ। ਕੈਨੇਡਾ 'ਚ ਜ਼ੈਲੈਂਸਕੀ ਦੀ ਸ਼ੁੱਕਰਵਾਰ ਨੂੰ ਇੱਕ ਵਿਅਸਤ ਯੋਜਨਾ ਹੈ, ਜਿਸ 'ਚ ਉਨ੍ਹਾਂ ਵਲੋਂ ਚੋਟੀ ਦੇ ਕੈਨੇਡੀਅਨ ਅਧਿਕਾਰੀਆਂ ਅਤੇ ਯੂਕਰੇਨੀ ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਜ਼ੈਲੈਂਸਕੀ ਕੈਨੇਡਾ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ ਅਤੇ ਰੂਸ ਨਾਲ ਚੱਲ ਰਹੇ ਯੁੱਧ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਵਿਅਕਤੀਗਤ ਸੰਬੋਧਨ ਹੋਵੇਗਾ। ਉਮੀਦ ਹੈ ਕਿ ਉਹ ਅਤੇ ਟਰੂਡੋ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਸਮਝੌਤੇ 'ਤੇ ਹਸਤਾਖ਼ਰ ਕਰਨਗੇ।
ਦੱਸ ਦਈਏ ਕਿ ਕੈਨੇਡਾ ਆਉਣ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਅਮਰੀਕਾ ਗਏ ਸਨ, ਜਿੱਥੇ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਟਰੂਡੋ ਨੇੇ ਹੋਰਨਾਂ ਦੇਸ਼ਾਂ ਨੇ ਯੂਕਰੇਨ ਦੇ ਯੁੱਧ ਦੇ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਰੂਸ ਨੂੰ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਕਿਹਾ। ਕੈਨੇਡਾ ਨੇ ਯੂਕਰੇਨ ਲਈ 4.95 ਬਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਅਤੇ 1.8 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ।

The post ਕੈਨੇਡਾ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ appeared first on TV Punjab | Punjabi News Channel.

Tags:
  • canada
  • justin-trudeau
  • news
  • ottawa
  • top-news
  • trending-news
  • volodymyr-zelensky

ਵੈਨਕੂਵਰ 'ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਦੋ ਲੋਕ ਜ਼ਖ਼ਮੀ

Friday 22 September 2023 05:10 PM UTC+00 | Tags: canada crash news plane top-news trending-news vancouver


Vancouver- ਉੱਤਰੀ ਵੈਨਕੂਵਰ ਟਾਪੂ 'ਤੇ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਲੋਕ ਜ਼ਖ਼ਮੀ ਹੋ ਗਏ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨਿੱਜੀ ਤੌਰ 'ਤੇ ਮਲਕੀਅਤ ਵਾਲਾ ਡੀ ਹੈਵਿਲੈਂਡ ਬੀਵਰ ਜਹਾਜ਼ ਕੈਂਪਬੈਲ ਨਦੀ ਦੇ ਦੱਖਣ-ਪੱਛਮ ਤੋਂ ਲਗਭਗ 18 ਕਿਲੋਮੀਟਰ ਦੱਖਣ-ਪੱਛਮ ਜ਼ਮੀਨ ਨਾਲ ਟਕਰਾਉਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਸਿੰਗਲ-ਇੰਜਣ, ਪ੍ਰੋਪੈਲਰ ਜਹਾਜ਼ ਹੇਠਾਂ ਡਿੱਗਾ ਤਾਂ ਇਸ 'ਚ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ ਪਰ ਸੱਟਾਂ ਜਾਨਲੇਵਾ ਨਹੀਂ ਹਨ।
ਉੱਧਰ ਇਸ ਹਾਦਸੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮਾਊਂਟੀਜ਼ 19 ਵਿੰਗ ਕੋਮੋਕਸ ਦੇ ਇੱਕ ਕੋਰਮੋਰੈਂਟ ਹੈਲੀਕਾਪਟਰ 'ਤੇ ਸਵਾਰ ਖੋਜ ਅਤੇ ਬਚਾਅ ਅਮਲੇ ਦੇ ਨਾਲ ਘਟਨਾ ਸਥਾਨ 'ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ।
ਫਿਲਹਾਲ ਮਾਊਂਟੀਜ਼ ਅਤੇ ਟਰਾਂਸਪੋਟੇਸ਼ਨ ਸੇਫਟੀ ਬੋਰਡ ਅਜੇ ਵੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਇਹ ਹਾਦਸਾ ਕਿਨ੍ਹਾਂ ਕਾਰਨਾਂ ਦੇ ਚੱਲਦਿਆਂ ਵਾਪਰਿਆ।

The post ਵੈਨਕੂਵਰ 'ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਦੋ ਲੋਕ ਜ਼ਖ਼ਮੀ appeared first on TV Punjab | Punjabi News Channel.

Tags:
  • canada
  • crash
  • news
  • plane
  • top-news
  • trending-news
  • vancouver

ਜਾਂਚ ਲਈ ਕੈਨੇਡਾ ਨੇ ਸਰਵੀਲਾਂਸ 'ਤੇ ਰੱਖੇ ਸਨ ਭਾਰਤੀ ਅਧਿਕਾਰੀ

Friday 22 September 2023 05:15 PM UTC+00 | Tags: canada india justin-trudeau narendra-modi news ottawa top-news trending-news


Ottawa- ਕੈਨੇਡਾ ਅਤੇ ਭਾਰਤ ਵਿਚਾਲੇ ਲਗਾਤਾਰ ਵਧਦੇ ਤਣਾਅ ਵਿਚਾਲੇ ਕੈਨੇਡਾ ਦੀ ਇੱਕ ਮੀਡੀਆ ਰਿਪੋਰਟ 'ਚ ਇਹ ਗੱਲ ਆਖੀ ਗਈ ਹੈ ਕਿ ਕੈਨੇਡਾ 'ਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਭਾਰਤੀ ਅਧਿਕਾਰੀਆਂ ਨੂੰ ਸਰਵੀਲਾਂਸ 'ਤੇ ਰੱਖਿਆ ਗਿਆ ਸੀ, ਜਿਸ 'ਚ ਉਨ੍ਹਾਂ ਦੇ ਸੰਚਾਰ ਵੀ ਸ਼ਾਮਿਲ ਹਨ। ਕੈਨੇਡਾ ਸਰਕਾਰ ਨੇ ਇੱਕ ਮਹੀਨੇ ਦੀ ਜਾਂਚ ਦੌਰਾਨ ਖ਼ੁਫ਼ੀਆ ਜਾਣਕਾਰੀ ਇਕੱਠੀ ਕੀਤੀ ਸੀ।
ਰਿਪੋਰਟ ਮੁਤਾਬਕ ਕੁਝ ਹੋਰ ਖ਼ੁਫ਼ੀਆ ਜਾਣਕਾਰੀ 'ਫਾਈਵ ਆਈਜ਼' ਗਠਜੋੜ ਦੇ ਦੂਜੇ ਦੇਸ਼ਾਂ ਨੂੰ ਸਾਂਝੀ ਕੀਤੀ ਗਈ। ਇਸ ਸਮੂਹ 'ਚ ਕੈਨੇਡਾ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ, ਯੂ. ਕੇ. ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸ਼ਾਲਿਮ ਹਨ। ਰਿਪੋਰਟ 'ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕੈਨੇਡਾ ਦੇ ਕੌਮੀ ਸੁਰੱਖਿਆ ਅਤੇ ਖ਼ੁਫ਼ੀਆ ਸਲਾਹਕਾਰ ਜੋਡੀ ਥਾਮਸ ਨੇ ਅਗਸਤ 'ਚ ਚਾਰ ਦਿਨ ਅਤੇ ਸਤੰਬਰ 'ਚ ਪੰਜ ਦਿਨਾਂ ਲਈ ਭਾਰਤ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੀ ਦੂਜੀ ਯਾਤਰਾ ਜੀ-20 ਨੇਤਾਵਾਂ ਦੇ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਦੇ ਨਾਲ ਹੋਈ ਸੀ।
ਕੈਨੇਡੀਆਈ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਬੰਦ ਦਰਵਾਜ਼ੇ ਪਿੱਛੇ ਦਬਾਅ ਪਾਇਆ ਗਿਆ ਤਾਂ ਕਿਸੇ ਵੀ ਭਾਰਤੀ ਅਧਿਕਾਰੀ ਨੇ ਇਸ ਮਾਮਲੇ ਦੇ ਮੂਲ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਕਿ ਕੈਨੇਡਾ ਦੀ ਧਰਤੀ 'ਤੇ ਇੱਕ ਕੈਨੇਡੀਆਈ ਨਾਗਰਿਕ ਦੀ ਹੱਤਿਆ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਸੁਝਾਅ ਦੇਣ ਲਈ ਸਬੂਤ ਹਨ।
ਟਰੂਡੋ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕਰਦਿਆਂ ਨਿਊਯਾਰਕ 'ਚ ਕਿਹਾ ਸੀ ਕਿ ਮੈਂ ਤੁਹਾਨੂੰ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਦੋਸ਼ਾਂ ਨੂੰ ਹਾਊਸ ਆਫ਼ ਕਾਮਨਜ਼ ਦੇ ਫਲੋਰ 'ਤੇ ਸਾਂਝਾ ਕਰਨ ਦਾ ਫ਼ੈਸਲਾ ਹਲਕੇ 'ਚ ਨਹੀਂ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਹੁਤ ਗੰਭੀਰਤਾ ਨਾਲ ਲਿਆ ਗਿਆ ਸੀ। ਕੈਨੇਡੀਆਈ ਸਰਕਾਰ ਨੇ ਅਜੇ ਸਬੂਤ ਪੇਸ਼ ਨਹੀਂ ਕੀਤੇ ਹਨ ਅਤੇ ਸੁਝਾਅ ਦਿੱਤਾ ਕਿ ਇਹ ਕਾਨੂੰਨੀ ਪ੍ਰਕਿਰਿਆ ਦੌਰਾਨ ਸਾਹਮਣੇ ਆ ਸਕਦੇ ਹਨ।
ਹਾਲਾਂਕਿ ਨਿੱਝਰ ਹੱਤਿਆਕਾਂਡ ਨੇ ਭਾਰਤ ਦੇ ਨਾਲ ਕੈਨੇਡਾ ਦੇ ਰਿਸ਼ਤਿਆਂ 'ਚ ਜ਼ਹਿਰ ਘੋਲ ਦਿੱਤਾ ਹੈ। ਭਾਰਤ ਸਰਕਾਰ ਨੇ ਨਿੱਝਰ ਸਮੇਤ ਕਈ ਹੋਰ ਵੱਖਵਾਦੀਆਂ ਨੂੰ ਪਨਾਹ ਦੇਣ ਦੇ ਕੈਨੇਡਾ ਸਰਕਾਰ 'ਤੇ ਦੋਸ਼ ਲਾਏ ਹਨ। ਇਸ ਵਧਦੇ ਝਗੜੇ ਦੇ ਨਤੀਜੇ ਵਜੋਂ ਭਾਰਤ ਸਰਕਾਰ ਨੇ ਵੀਰਵਾਰ ਨੂੰ ਕੈਨੇਡਾ ਲਈ ਵਿਜ਼ੀਟਰ ਵੀਜ਼ੇ ਬੰਦ ਕਰ ਦਿੱਤਾ। ਉੱਧਰ ਓਟਾਵਾ 'ਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਜਬਾਵੀ ਕਾਰਵਾਈ ਕਰ ਰਿਹਾ ਹੈ ਪਰ ਅਜੇ ਤੱਕ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ। ਟਰੂਡੋ ਨੇ ਵੀ ਵੀਰਵਾਰ ਨੂੰ ਇਸ ਬਾਰੇ ਪੁੱਛੇ ਸਵਾਲ ਨੂੰ ਟਾਲ ਦਿੱਤਾ ਸੀ।

The post ਜਾਂਚ ਲਈ ਕੈਨੇਡਾ ਨੇ ਸਰਵੀਲਾਂਸ 'ਤੇ ਰੱਖੇ ਸਨ ਭਾਰਤੀ ਅਧਿਕਾਰੀ appeared first on TV Punjab | Punjabi News Channel.

Tags:
  • canada
  • india
  • justin-trudeau
  • narendra-modi
  • news
  • ottawa
  • top-news
  • trending-news

ਗੱਡੀ ਵਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ

Friday 22 September 2023 05:20 PM UTC+00 | Tags: canada news ontario road-accident top-news toronto trending-news


Toronto- ਓਨਟਾਰੀਓ ਦੇ ਥੌਰਨਹਿਲ 'ਚੀ ਵੀਰਵਾਰ ਸ਼ਾਮ ਇੱਕ ਵਾਹਨ ਵਲੋਂ ਟੱਕਰ ਮਾਰਨ ਮਗਰੋਂ ਇੱਕ ਮਹਿਲਾ ਪੈਦਲ ਯਾਤਰੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਯੋਂਗ ਸਟਰੀਟ 'ਤੇ ਰਾਇਲ ਆਰਚਰਡ ਬੁਲੇਵਾਰਡ ਅਤੇ ਸੈਂਟਰ ਸਟਰੀਟ ਦੇ ਵਿਚਕਾਰ ਵੀਰਵਾਰ ਰਾਤੀਂ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰਿਆ।
ਪੁਲਿਸ ਦਾ ਕਹਿਣਾ ਹੈ ਕਿ ਟੱਕਰ ਕਾਰਨ ਮਹਿਲਾ ਯਾਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਪੁਲਿਸ ਨੇ ਪੀੜਤ ਮਹਿਲਾ ਦੀ ਪਹਿਚਾਣ ਦਾ ਖ਼ੁਲਾਸਾ ਨਹੀਂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਗੱਡੀ ਦਾ ਡਰਾਈਵਰ ਮੌਕੇ 'ਤੇ ਮੌਜੂਦ ਰਿਹਾ। ਇਸ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਨੇ ਜਾਂਚ ਲਈ ਯੋਂਗ ਸਟਰੀਟ ਦੇ ਦੋਹੀਂ ਹਿੱਸੇ ਬੰਦ ਕਰ ਦਿੱਤੇ ਸਨ।

The post ਗੱਡੀ ਵਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ appeared first on TV Punjab | Punjabi News Channel.

Tags:
  • canada
  • news
  • ontario
  • road-accident
  • top-news
  • toronto
  • trending-news

ਯੂਕਰੇਨ ਵਲੋਂ ਰੂਸੀ ਬੇੜੇ 'ਤੇ ਮਿਜ਼ਾਇਲਾਂ ਨਾਲ ਜ਼ੋਰਦਾਰ ਹਮਲਾ

Friday 22 September 2023 07:22 PM UTC+00 | Tags: black-sea-fleet crimea kyiv news russia top-news trending-news ukraine world


Kyiv- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਲੋਂ ਰੂਸ ਦੇ ਕਾਲਾ ਸਾਗਰ ਬੇੜੇ ਦੇ ਹੈੱਡਕੁਆਰਟਰ 'ਤੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ 'ਚ ਕ੍ਰੀਮੀਆ ਦੇ ਸੇਵਸਤੋਪੋਲ ਸਥਿਤ ਰੂਸੀ ਜਲ ਸੈਨਾ ਦੇ ਹੈੱਡਕੁਆਰਟਰ ਦੀ ਇਮਾਰਤ ਤੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਗਿਆ। ਸੇਵਸਤੋਪੋਲ ਦੇ ਗਵਰਨਰ ਮਿਖਾਈਲ ਰਜਵੋਝਯੇਵ ਨੇ ਕਿਹਾ ਕਿ ਹਮਲੇ 'ਚ ਜ਼ਖ਼ਮੀ ਹੋਏ ਲੋਕਾਂ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫਾਇਰ ਬਿ੍ਰਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। ਰੂਸ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਜਲ ਸੈਨਾ ਦੇ ਬੇੜੇ ਦੇ ਹੈੱਡਕੁਆਟਰ 'ਤੇ ਵੱਡੀ ਗਿਣਤੀ 'ਚ ਐਂਬੂਲੈਂਸਾਂ ਪਹੁੰਚੀਆਂ ਹੋਈਆਂ ਹਨ।
ਉੱਧਰ ਯੂਕਰੇਨ ਵਲੋਂ ਕੀਤੇ ਗਏ ਇਸ ਹਮਲੇ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੁੱਸੇ 'ਚ ਹਨ। ਕ੍ਰੈਮਲਿਨ 'ਚ ਰੂਸੀ ਫੌਜ ਦੇ ਅਧਿਕਾਰੀਆਂ ਦੀ ਸੰਕਟਕਾਲੀਨ ਬੈਠਕ ਹੋਈ ਹੈ ਅਤੇ ਯੂਕਰੇਨ ਦੇ ਵਿਰੁੱਧ ਜਵਾਬੀ ਕਾਰਵਾਈ 'ਤੇ ਚਰਚਾ ਕੀਤੀ ਗਈ। ਸੇਵਸਤੋਪੋਲ ਦੇ ਗਵਰਨਰ ਰਜਵੋਝਯੇਵ ਨੇ ਸ਼ੁਰੂ 'ਚ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਇੱਕ ਹੋਰ ਹਮਲਾ ਹੋਣ ਦਾ ਖ਼ਦਸ਼ਾ ਹੈ ਅਤੇ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨੂੰ ਇਮਾਰਤਾਂ ਛੱਡਣ ਦੀ ਅਪੀਲ ਕੀਤੀ। ਬਾਅਦ 'ਚ ਉਨ੍ਹਾਂ ਨੇ ਆਪਣੀ ਚਿਤਾਵਨੀ ਨੂੰ ਵਾਪਸ ਲੈ ਲਿਆ ਅਤੇ ਕਿਹਾ ਕਿ ਕਾਲਾ ਸਾਗਰ 'ਚ ਅੱਗ ਬੁਝਾਉਣ ਦੇ ਯਤਨ ਜਾਰੀ ਹਨ।

The post ਯੂਕਰੇਨ ਵਲੋਂ ਰੂਸੀ ਬੇੜੇ 'ਤੇ ਮਿਜ਼ਾਇਲਾਂ ਨਾਲ ਜ਼ੋਰਦਾਰ ਹਮਲਾ appeared first on TV Punjab | Punjabi News Channel.

Tags:
  • black-sea-fleet
  • crimea
  • kyiv
  • news
  • russia
  • top-news
  • trending-news
  • ukraine
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form