TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਵਿਦਿਆਰਥਣ ਦੇ ਮੌਤ ਮਾਮਲੇ ਦੀ 21 ਦਿਨਾਂ 'ਚ ਪੂਰੀ ਹੋਵੇਗੀ ਪੜਤਾਲ, ਯੂਨੀਵਰਸਿਟੀ 'ਚ ਪ੍ਰੋ. ਸੁਰਜੀਤ ਦੇ ਦਾਖ਼ਲੇ 'ਤੇ ਪਾਬੰਦੀ Tuesday 19 September 2023 06:57 AM UTC+00 | Tags: breaking-news news patiala-news punjab punjabi-university punjab-news the-unmute-breaking-news the-unmute-latest-news the-unmute-latest-update the-unmute-punjabi-news ਪਟਿਆਲਾ ,19 ਸਤੰਬਰ 2023: ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਵਿਦਿਆਰਥੀਆਂ ਦਾ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ। 21 ਦਿਨ ਦੇ ਅੰਦਰ 2 ਮੈਂਬਰੀ ਕਮੇਟੀ ਜਾਂਚ ਕਰਕੇ ਪ੍ਰਸ਼ਾਸਨ ਨੂੰ ਰਿਪੋਰਟ ਸੌਂਪਣਗੇ। ਸੇਵਾ ਮੁਕਤ ਜੱਜ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਡਾ. ਹਰਸ਼ਿੰਦਰ ਕੌਰ ਨੂੰ ਵੀ ਪੜਤਾਲੀਆ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵੱਲੋਂ 21 ਦਿਨਾਂ ਦੌਰਾਨ ਵਿਦਿਆਰਥਣਾਂ ਵੱਲੋਂ ਮਿਲਣ ਵਾਲੀਆਂ ਹੋਰ ਸ਼ਿਕਾਇਤਾਂ ਦੀ ਪੜਤਾਲ ਵੀ ਨਾਲ ਦੀ ਨਾਲ ਕੀਤੀ ਜਾਵੇਗੀ। ਇਸ ਪੜਤਾਲੀਆ ਸਮੇਂ ਦੌਰਾਨ ਪ੍ਰੋ. ਸੁਰਜੀਤ ਸਿੰਘ ਦੇ ਕੈਂਪਸ ਵਿਚ ਦਾਖਲ ਹੋਣ 'ਤੇ ਪਾਬੰਦੀ ਹੋਵੇਗੀ। ਮਿਲੀ ਜਾਣਕਾਰੀ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ। ਇਹ ਫੈਸਲਾ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ, ਲੋਕ ਆਗੂ ਲੱਖਾ ਸਿਧਾਣਾ ਤੇ ਵਿਦਿਆਰਥੀ ਜਥੇਬੰਦੀਆਂ ਦੇ ਵਫਦ ਨਾਲ ਹੋਈ ਬੈਠਕ ਦੌਰਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਵੇਰੇ ਸ਼ੁਰੂ ਕੀਤਾ ਧਰਨਾ ਬਾਅਦ ਦੁਪਹਿਰ ਖਤਮ ਕਰ ਦਿੱਤਾ। ਜਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਬਠਿੰਡਾ ਦੀ ਰਹਿਣ ਵਾਲੀ ਜਸ਼ਨਪ੍ਰੀਤ ਕੌਰ (18) ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਪ੍ਰੋਫੈਸਰ ਸੁਰਜੀਤ ਸਿੰਘ ‘ਤੇ ਵਿਦਿਆਰਥਣ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਸਨ । ਇਸ ਤੋਂ ਬਾਅਦ ਵਿਦਿਆਰਥੀਆਂ ਵਿੱਚ ਪ੍ਰੋਫੈਸਰ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਨੇ ਦੌਰਾਨ ਪ੍ਰੋਫੈਸਰ ਨਾਲ ਧੱਕਾਮੁੱਕੀ ਵੀ ਕੀਤੀ ਸੀ। ਇਸ ਕਾਰਨ ਯੂਨੀਵਰਸਿਟੀ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਸੀ। ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਪ੍ਰੋਫੈਸਰ ਨਾਲ ਕੁੱਟਮਾਰ ਮਾਮਲੇ ਵਿੱਚ ਪੁਲਿਸ ਨੇ ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ, ਗੈਵੀ ਅਤੇ ਮਨਿੰਦਰ ਸਿੰਘ ਵੜੈਚ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਕੇਸ ਰੱਦ ਕਰਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਸੀ। ਇਸਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਡਿਓ ਜਾਰੀ ਕਰ ਕੇ ਸਰਕਾਰ ਪੱਧਰ 'ਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ । ਜਥੇਦਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਉੱਚ-ਪੱਧਰੀ ਤੇ ਨਿਰਪੱਖ ਜਾਂਚ ਕਰਵਾਏ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਆਪਕ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
The post ਵਿਦਿਆਰਥਣ ਦੇ ਮੌਤ ਮਾਮਲੇ ਦੀ 21 ਦਿਨਾਂ 'ਚ ਪੂਰੀ ਹੋਵੇਗੀ ਪੜਤਾਲ, ਯੂਨੀਵਰਸਿਟੀ ‘ਚ ਪ੍ਰੋ. ਸੁਰਜੀਤ ਦੇ ਦਾਖ਼ਲੇ 'ਤੇ ਪਾਬੰਦੀ appeared first on TheUnmute.com - Punjabi News. Tags:
|
ਮੋਹਾਲੀ 'ਚ 19 ਸਤੰਬਰ ਤੇ 28 ਸਤੰਬਰ ਨੂੰ ਮੀਟ, ਅੰਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ Tuesday 19 September 2023 07:05 AM UTC+00 | Tags: ashika-jain breaking breaking-news dc-ashika-jain egg-shops meat-shop mohali mohali-police news sahibzada-ajit-singh-nagar sas-nagar-police ਐੱਸ ਏ ਐੱਸ ਨਗਰ, 19 ਸਤੰਬਰ, 2023: ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ( 1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਸੰਵਤਸਰੀ ਅਤੇ ਅਨੰਤ ਚਤੁਰਦਸ਼ੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਕ੍ਰਮਵਾਰ ਅੱਜ ਯਾਨੀ 19 ਅਤੇ 28 ਸਤੰਬਰ ਨੂੰ ਮੀਟ, ਅੰਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਵਲੋਂ ਉਕਤ ਦੋਵੇਂ ਤਿਉਹਾਰਾਂ ਦੇ ਮੱਦੇਨਜ਼ਰ ਸਮੂਹ ਬੁੱਚੜਖਾਨੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੀ ਕੀਤੀ ਬੇਨਤੀ ਦੇ ਮੱਦੇਨਜ਼ਰ ਇਨ੍ਹਾਂ ਦਿਨਾਂ ਦੌਰਾਨ ਹੋਟਲ – ਢਾਬਿਆਂ ਅਤੇ ਅਹਾਤਿਆਂ ਵਿੱਚ ਮੀਟ ਅਤੇ ਆਂਡੇ ਬਣਾਉਣ ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 19 ਸਤੰਬਰ ਨੂੰ ਸੰਵਤਸਰੀ ਦਿਵਸ ਅਤੇ 28 ਸਤੰਬਰ ਨੂੰ ਅਨੰਤ ਚਤੁਰਦਸ਼ੀ ਨੂੰ ਲਾਗੂ ਰਹਿਣਗੇ। The post ਮੋਹਾਲੀ ‘ਚ 19 ਸਤੰਬਰ ਤੇ 28 ਸਤੰਬਰ ਨੂੰ ਮੀਟ, ਅੰਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ appeared first on TheUnmute.com - Punjabi News. Tags:
|
ADC ਗੀਤਿਕਾ ਸਿੰਘ ਵੱਲੋਂ ਐੱਸ.ਏ.ਐੱਸ. ਨਗਰ 'ਚ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਸ਼ੁਰੂਆਤ Tuesday 19 September 2023 07:10 AM UTC+00 | Tags: adc-geetika-singh breaking-news news sas-nagar swachhta-hi-seva ਐੱਸ.ਏ.ਐੱਸ. ਨਗਰ, 19 ਸਤੰਬਰ, 2023: ਐੱਸ.ਏ.ਐੱਸ. ਨਗਰ (SAS Nagar) ਜ਼ਿਲ੍ਹੇ ਵਿੱਚ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ ਏ ਡੀ ਸੀ (ਡੀ) ਗੀਤਿਕਾ ਸਿੰਘ ਨੇ ਸ਼ੁਰੂਆਤ ਕੀਤੀ। ਉਹਨਾਂ ਨੇ ਦੱਸਿਆ ਕਿ ਇਹ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਦੋ ਅਕਤੂਬਰ ਤੱਕ ਚੱਲੇਗੀ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਅੰਤਰਗਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਇਸ ਪੰਦਰਵਾੜੇ ਅਧੀਨ ਪਿੰਡਾਂ ਵਿੱਚ ਅਲੱਗ-ਅਲੱਗ ਗਤੀਵਿਧੀਆ ਕਰਵਾਈਆਂ ਜਾਣਗੀਆਂ। ਉਹਨਾਂ ਨੇ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀਆ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ, ਤਾਂ ਜੋ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ (SAS Nagar) ਵਿੱਚ ਕੀਤੀਆਂ ਜਾਣ ਵਾਲੀਆ ਗਤੀਵਿਧੀਆਂ ਨੂੰ ਜਲ ਸਪਲਾਈ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੇ ਪੋਰਟਲ ਤੇ ਅਪਲੋਡ ਕੀਤਾ ਜਾਵੇ। ਉਹਨਾਂ ਨੇ ਜਿਲ੍ਹੇ ਦੇ ਵਲੰਟੀਅਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਗ੍ਰਾਮ ਪੰਚਾਇਤਾਂ ਦੇ ਇਲਾਕੇ ਦੀ ਸਾਫ਼-ਸਫਾਈ ਕਰਵਾਈ ਜਾਵੇ ਅਤੇ ਸਕੂਲ,ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣ। ਪਿੰਡ ਵਾਸੀਆ ਵੱਲੋਂ ਗਿੱਲੇ ਸੁੱਕੇ ਕੂੜੇ ਅਤੇ ਤਰਲ ਕੂੜੇ ਦੇ ਪ੍ਰੋਜੈਕਟਾਂ ਦਾ ਪ੍ਰਬੰਧਨ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੱਖ ਵੱਖ ਵਿਭਾਗਾਂ ਦਾ ਸਹਿਯੋਗ ਦੇਣ ਲਈ ਕਿਹਾ। ਇਸ ਤੋਂ ਇਲਾਵਾ ਇਸ ਮੁਹਿੰਮ ਤਹਿਤ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਨੂੰ ਓ ਡੀ ਐਫ ਅਤੇ ਓ ਡੀ ਐਫ ਪਲੱਸ ਬਣਾਉਣ ਦਾ ਯਤਨ ਕਰਕੇ, ਇਸ ਮੁਹਿੰਮ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾ ਸਕੇ। ਬੈਠਕ ਵਿੱਚ ਏ ਡੀ ਸੀ (ਡੀ) ਸ੍ਰੀਮਤੀ ਗੀਤਿਕਾ ਸਿੰਘ, ਡੀ ਡੀ ਪੀ ਓ ਅਮਨਿੰਦਰਪਾਲ ਸਿੰਘ ਚੌਹਾਨ, ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੋਸ਼ਲ ਸਟਾਫ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। The post ADC ਗੀਤਿਕਾ ਸਿੰਘ ਵੱਲੋਂ ਐੱਸ.ਏ.ਐੱਸ. ਨਗਰ ‘ਚ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੀ ਸੰਸਦ ਭਵਨ ਨੂੰ ਦਿੱਤਾ ਨਵਾਂ ਨਾਮ Tuesday 19 September 2023 07:25 AM UTC+00 | Tags: breaking-news congress latest-news news old-parliament-house parliament. prime-minister-narendra-modi ਚੰਡੀਗੜ੍ਹ, 19 ਸਤੰਬਰ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਰਾਣੇ ਸੰਸਦ ਭਵਨ (Old Parliament House) ਦੇ ਸੈਂਟਰਲ ਹਾਲ ਵਿੱਚ ਸਾਰੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨਵੇਂ ਸੰਸਦ ਭਵਨ ਵਿੱਚ ਅਸੀਂ ਸਾਰੇ ਮਿਲ ਕੇ ਨਵੇਂ ਭਵਿੱਖ ਦਾ ਸ਼੍ਰੀ ਗਣੇਸ਼ ਕਰਨ ਜਾ ਰਹੇ ਹਾਂ। ਅੱਜ ਅਸੀਂ ਇੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਦੁਹਰਾਉਣ, ਸੰਕਲਪ ਪ੍ਰਾਪਤ ਕਰਨ ਅਤੇ ਇਸ ਨੂੰ ਪੂਰਾ ਕਰਨ ਲਈ ਪੂਰੇ ਦਿਲ ਨਾਲ ਕੰਮ ਕਰਨ ਦੇ ਇਰਾਦੇ ਨਾਲ ਇੱਥੇ ਨਵੀਂ ਇਮਾਰਤ ਵੱਲ ਵਧ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰਾ ਇੱਕ ਸੁਝਾਅ ਹੈ ਕਿ ਜਦੋਂ ਅਸੀਂ ਨਵੀਂ ਸੰਸਦ ਵਿੱਚ ਜਾ ਰਹੇ ਹਾਂ ਤਾਂ ਇਸ (ਪੁਰਾਣੇ ਸੰਸਦ ਭਵਨ) ਦੀ ਗਰਿਮਾ ਨੂੰ ਕਦੇ ਵੀ ਘੱਟ ਨਹੀਂ ਹੋਣਾ ਚਾਹੀਦੀ । ਇਸ ਨੂੰ ਸਿਰਫ਼ ਪੁਰਾਣੀ ਸੰਸਦ ਦੀ ਇਮਾਰਤ ਬਣਾ ਕੇ ਨਹੀਂ ਛੱਡਣਾ ਚਾਹੀਦਾ। ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਸਹਿਮਤ ਹੋ ਤਾਂ ਇਸ ਨੂੰ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਵੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਾ-370 ਤੋਂ ਆਜ਼ਾਦੀ ਸੰਸਦ ਰਾਹੀਂ ਮਿਲੀ ਸੀ ਅਤੇ ਮੁਸਲਿਮ ਭੈਣਾਂ ਨੂੰ ਵੀ ਉਸੇ ਸੰਸਦ ਵਿੱਚ ਨਿਆਂ ਮਿਲਿਆ ਸੀ। ਪਾਰਲੀਮੈਂਟ ਨੇ ਟ੍ਰਾਂਸਜੈਂਡਰ ਅਤੇ ਅਪਾਹਜ ਲੋਕਾਂ ਲਈ ਕਾਨੂੰਨ ਬਣਾਇਆ ਹੈ। ਇਸ ਰਾਹੀਂ ਅਸੀਂ ਟਰਾਂਸਜੈਂਡਰਾਂ ਨੂੰ ਅਤੇ ਸਨਮਾਨ ਨਾਲ ਨੌਕਰੀਆਂ, ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵੱਲ ਵੀ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੇ ਨੌਜਵਾਨ ਤਕਨਾਲੋਜੀ ਦੀ ਦੁਨੀਆ ਵਿੱਚ ਤਰੱਕੀ ਕਰ ਰਹੇ ਹਨ, ਉਹ ਪੂਰੀ ਦੁਨੀਆ ਲਈ ਖਿੱਚ ਅਤੇ ਸਵੀਕਾਰਤਾ ਦਾ ਕੇਂਦਰ ਬਣ ਰਹੇ ਹਨ। ਅੰਮ੍ਰਿਤਕਾਲ ਦੇ 25 ਸਾਲਾਂ ਵਿੱਚ ਭਾਰਤ ਨੂੰ ਹੁਣ ਇੱਕ ਵੱਡੇ ਕੈਨਵਸ ਉੱਤੇ ਕੰਮ ਕਰਨਾ ਹੋਵੇਗਾ। ਸਾਨੂੰ ਸਭ ਤੋਂ ਪਹਿਲਾਂ ਸਵੈ-ਨਿਰਭਰ ਭਾਰਤ ਬਣਾਉਣ ਦਾ ਟੀਚਾ ਪੂਰਾ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਹੁਣ ਨਿਰਮਾਣ ਖੇਤਰ ਵਿੱਚ ਦੁਨੀਆ ਵਿੱਚ ਸਭ ਤੋਂ ਵਧੀਆ ਬਣਨ ਲਈ ਕੰਮ ਕਰਨਾ ਹੋਵੇਗਾ। ਸਾਡੇ ਡਿਜ਼ਾਈਨ, ਸਾਡੇ ਸੌਫਟਵੇਅਰ, ਸਾਡੇ ਖੇਤੀਬਾੜੀ ਉਤਪਾਦ, ਸਾਨੂੰ ਹੁਣ ਹਰ ਖੇਤਰ ਵਿੱਚ ਗਲੋਬਲ ਮਾਪਦੰਡਾਂ ਨੂੰ ਪਾਰ ਕਰਨ ਦੇ ਇਰਾਦੇ ਨਾਲ ਅੱਗੇ ਵਧਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚੋਟੀ ਦੀਆਂ 3 ਅਰਥਵਿਵਸਥਾਵਾਂ ਵਿੱਚ ਪਹੁੰਚ ਜਾਵੇਗਾ। ਛੋਟਾ ਸੋਚਣ ਨਾਲ ਭਾਰਤ ਮਹਾਨ ਨਹੀਂ ਬਣ ਸਕਦਾ। ਭਾਰਤ ਸਭ ਤੋਂ ਵੱਧ ਨੌਜਵਾਨ ਸ਼ਕਤੀ ਵਾਲਾ ਦੇਸ਼ ਹੈ। ਦੇਸ਼ ਦੀ ਨੌਜਵਾਨ ਸ਼ਕਤੀ ‘ਤੇ ਦੇਸ਼ ਦਾ ਭਰੋਸਾ ਹੈ। ਹੁਨਰ ਵਿਕਾਸ ਭਾਰਤ ਨੂੰ ਮੁੜ ਚਮਕਾਏਗਾ। ਉੱਤਰ-ਪੂਰਬੀ ਭਾਰਤ ਨੂੰ ਖੁਸ਼ਹਾਲ ਬਣਾਉਣ ਲਈ। The post ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੀ ਸੰਸਦ ਭਵਨ ਨੂੰ ਦਿੱਤਾ ਨਵਾਂ ਨਾਮ appeared first on TheUnmute.com - Punjabi News. Tags:
|
ਕਾਂਗਰਸੀ ਆਗੂ ਬਲਜਿੰਦਰ ਬੱਲੀ ਦੇ ਕਤਲ ਮਾਮਲੇ 'ਚ ਮੋਗਾ ਪੁਲਿਸ ਵੱਲੋਂ ਛੇ ਜਣਿਆਂ ਖ਼ਿਲਾਫ਼ ਕੇਸ ਦਰਜ Tuesday 19 September 2023 07:43 AM UTC+00 | Tags: baljinder-balli baljinder-balli-murder-case breaking breaking-news fir latest-news moga-news moga-police news punjab-congress punjab-news ਚੰਡੀਗੜ੍ਹ, 19 ਸਤੰਬਰ, 2023: ਬੀਤੀ ਰਾਤ ਮੋਗਾ ਪੁਲਿਸ (Moga police) ਨੇ ਬਲਜਿੰਦਰ ਬੱਲੀ ਦੀ ਪਤਨੀ ਕਰਮਜੀਤ ਕੌਰ ਉਰਫ ਨਵਦੀਪ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਾਂਗਰਸ ਦੇ ਮੌਜੂਦਾ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਦੇ ਕਤਲ ਦੇ ਮਾਮਲੇ ‘ਚ ਥਾਣਾ ਮਹਿਣਾ ਵਿਖੇ ਧਾਰਾ 302, 120 ਬੀ ਅਤੇ ਅਸਲਾ ਐਕਟ 25 ਤਹਿਤ ਕਾਰਵਾਈ ਕਰਦੇ ਹੋਏ ਕਾਰਵਾਈ ਕੀਤੀ। ਥਾਣਾ ਮੋਗਾ ਵਿਖੇ ਧਾਰਾ-27 ਤਹਿਤ ਚਾਰ ਵਿਅਕਤੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਾਰਮ 'ਤੇ ਮੋਹਰ ਲਗਾਉਣ ਦੇ ਬਹਾਨੇ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਉਸਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਏ । ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
The post ਕਾਂਗਰਸੀ ਆਗੂ ਬਲਜਿੰਦਰ ਬੱਲੀ ਦੇ ਕਤਲ ਮਾਮਲੇ ‘ਚ ਮੋਗਾ ਪੁਲਿਸ ਵੱਲੋਂ ਛੇ ਜਣਿਆਂ ਖ਼ਿਲਾਫ਼ ਕੇਸ ਦਰਜ appeared first on TheUnmute.com - Punjabi News. Tags:
|
ਪਹਾੜੀ ਖਿਸਕਣ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਮਾਰਗ ਬੰਦ, ਸੜਕ 'ਤੇ ਲੱਗਿਆ ਲੰਮਾ ਜਾਮ Tuesday 19 September 2023 07:55 AM UTC+00 | Tags: breaking-news cm-bhagwant-mann himachal-pardesh hoshiarpur-chintapurni hoshiarpur-chintapurni-road latest-news news punjabi-news the-unmute-breaking-news the-unmute-latest-update traffic-jam ਚੰਡੀਗੜ੍ਹ, 19 ਸਤੰਬਰ, 2023: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਾਤ ਕਾਫੀ ਖ਼ਰਾਬ ਹੋ ਗਏ ਸਨ | ਇਸਦੇ ਨਾਲ ਹੀ ਹੁਣ ਹੁਸ਼ਿਆਰਪੁਰ ਚਿੰਤਪੂਰਨੀ ਮਾਰਗ (Hoshiarpur Chintapurni Road) ‘ਤੇ ਗਗਰੇਟ ਨਜ਼ਦੀਕ ਸਥਿਤ ਇੱਕ ਰੈਸਟੋਰੈਂਟ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ‘ਤੇ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਵਿਚਕਾਰ ਆ ਡਿੱਗਿਆ। ਇਸ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਨੈਸ਼ਨਲ ਮੁੱਖ ਮਾਰਗ ਬੰਦ ਹੋ ਗਿਆ | ਸੜਕ ਦੇ ਦੋਵਾਂ ਪਾਸਿਆਂ ‘ਤੇ ਲੰਮਾ ਜਾਮ ਲੱਗ ਗਿਆ। ਹਾਲਾਂਕਿ ਇਸ ਦੌਰਾਨ ਲੋਕਾਂ ਵੱਲੋਂ ਖੁਦ ਹੀ ਆਪਣੇ ਪੱਧਰ ‘ਤੇ ਸੜਕ ਨੂੰ ਸਾਫ ਕਰਨ ਲਈ ਯਤਨ ਕਰ ਰਹੇ ਹਨ | ਜਿਕਰਯੋਗ ਹੈ ਕਿ ਅੱਜ ਮੰਗਲਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਦਰਬਾਰ ਮੱਥਾ ਟੇਕਣ ਲਈ ਜਾਂਦੇ ਹਨ। ਸ਼ਰਧਾਲੂਆਂ ਦੀ ਵੱਡੀ ਗਿਣਤੀ ਹੋਣ ਕਾਰਨ ਸੜਕ ਦੇ ਦੋਵੇਂ ਪਾਸਿਆਂ ‘ਤੇ ਲੰਮਾ ਜਾਮ ਲੱਗ ਗਿਆ ਹੈ |
The post ਪਹਾੜੀ ਖਿਸਕਣ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਮਾਰਗ ਬੰਦ, ਸੜਕ ‘ਤੇ ਲੱਗਿਆ ਲੰਮਾ ਜਾਮ appeared first on TheUnmute.com - Punjabi News. Tags:
|
ਮਹਿਲਾ ਰਾਖਵਾਂਕਰਨ ਬਿੱਲ ਅੱਜ ਲੋਕ ਸਭਾ 'ਚ ਕੀਤਾ ਜਾ ਸਕਦੈ ਪੇਸ਼, ਜਾਣੋ ਬਿੱਲ ਬਾਰੇ Tuesday 19 September 2023 08:07 AM UTC+00 | Tags: bjp-governement breaking-news breakin-news lok-sabha lok-sabha-election news special-session women womens-reservation-bill ਚੰਡੀਗੜ੍ਹ, 19 ਸਤੰਬਰ, 2023: ਮਹਿਲਾ ਰਾਖਵਾਂਕਰਨ ਬਿੱਲ (Women’s Reservation Bill) ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਇਸ ਬਿੱਲ ਨੂੰ ਸਦਨ ਵਿੱਚ ਪੇਸ਼ ਕਰਨਗੇ। ਸੂਤਰਾਂ ਮੁਤਾਬਕ ਬਿੱਲ ਨੂੰ ਲੋਕ ਸਭਾ ‘ਚ ਚਰਚਾ ਤੋਂ ਬਾਅਦ ਭਲਕੇ ਯਾਨੀ 20 ਸਤੰਬਰ ਨੂੰ ਪਾਸ ਕੀਤਾ ਜਾ ਸਕਦਾ ਹੈ। ਇਹ ਬਿੱਲ 21 ਸਤੰਬਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਇਸ ਸੰਵਿਧਾਨ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਤਹਿਤ ਔਰਤਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ‘ਚ ਰਾਖਵਾਂਕਰਨ ਦਿੱਤਾ ਜਾਵੇਗਾ। ਚਰਚਾ ਹੈ ਕਿ ਔਰਤਾਂ ਦੇ ਰਾਖਵੇਂਕਰਨ (Women’s Reservation Bill) ‘ਚ ਰੋਟੇਸ਼ਨ ਦੇ ਆਧਾਰ ‘ਤੇ ਔਰਤਾਂ ਲਈ ਇਕ ਤਿਹਾਈ ਸੀਟਾਂ ਰਾਖਵੀਆਂ ਕੀਤੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ 1996 ਤੋਂ ਸੰਸਦ ‘ਚ ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਇਹ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਹਨ। ਸਾਲ 2010 ਵਿੱਚ ਯੂਪੀਏ ਸਰਕਾਰ ਵੇਲੇ ਵੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ ਗਿਆ ਸੀ। ਉਥੋਂ ਬਿੱਲ ਵੀ ਪਾਸ ਹੋ ਗਿਆ ਸੀ ਪਰ ਸਹਿਯੋਗੀ ਪਾਰਟੀਆਂ ਦੇ ਦਬਾਅ ਕਾਰਨ ਇਹ ਬਿੱਲ ਲੋਕ ਸਭਾ ਵਿੱਚ ਨਹੀਂ ਲਿਆਂਦਾ ਜਾ ਸਕਿਆ। ਮਹਿਲਾ ਰਾਖਵਾਂਕਰਨ ਬਿੱਲ ਕੀ ਹੈ?ਮਹਿਲਾ ਰਾਖਵਾਂਕਾਰਨ ਬਿੱਲ 1996 ਤੋਂ ਹੀ ਅੱਧ-ਵਿਚਾਲੇ ਲਟਕਿਆ ਹੋਇਆ ਹੈ। ਉਸ ਸਮੇਂ ਐੱਚ ਡੀ ਦੇਵਗੌੜਾ ਸਰਕਾਰ ਨੇ 12 ਸਤੰਬਰ 1996 ਨੂੰ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕੀਤਾ ਸੀ। ਪਰ ਇਹ ਬਿੱਲ ਪਾਰਿਤ ਨਹੀਂ ਹੋ ਸਕਿਆ ਸੀ। ਇਹ ਬਿੱਲ 81ਵੇਂ ਸੰਵਿਧਾਨ ਸੋਧ ਬਿੱਲ ਦੇ ਰੂਪ ਵਿੱਚ ਪੇਸ਼ ਹੋਇਆ ਸੀ। ਬਿੱਲ ਵਿੱਚ ਸੰਸਦ ਅਤੇ ਸੂਬਿਆਂ ਦੀਆਂ ਵਿਧਾਨਸਭਾਵਾਂ 'ਚ ਔਰਤਾਂ ਦੇ ਲਈ 33 ਫੀਸਦੀ ਰਾਖਵਾਂਕਰਨ ਦਾ ਮਤਾ ਸੀ। ਇਸ 33 ਫੀਸਦੀ ਰਾਖਵੇਂਕਰਨ ਅੰਦਰ ਹੀ ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਜਨਜਾਤੀ (ਐੱਸਟੀ) ਲਈ ਉੱਪ-ਰਾਖਵੇਂਕਰਨ ਦਾ ਮਤਾ ਸੀ। ਪਰ ਹੋਰ ਪੱਛੜੇ ਵਰਗਾਂ ਲਈ ਰਾਖਵਾਂਕਰਨ ਦਾ ਮਤਾ ਨਹੀਂ ਸੀ। ਇਸ ਬਿੱਲ ਵਿੱਚ ਮਤਾ ਹੈ ਕਿ ਲੋਕਸਭਾ ਦੀ ਹਰ ਚੋਣ ਤੋਂ ਬਾਅਦ ਰਾਖਵੀਆਂ ਸੀਟਾਂ ਨੂੰ ਰੋਟੇਟ ਕੀਤਾ ਜਾਣਾ ਚਾਹੀਦਾ ਹੈ। ਰਾਖਵੀਆਂ ਸੀਟਾਂ ਸੂਬੇ ਜਾਂ ਕੇਂਦਰ ਸ਼ਾਸਿਤ ਸੂਬੇ ਦੇ ਵੱਖ-ਵੱਖ ਚੋਣ ਹਲਕਿਆਂ ਵਿੱਚ ਰੋਟੇਸ਼ਨ ਰਾਹੀਂ ਵੰਡੀਆਂ ਜਾ ਸਕਦੀਆਂ ਹਨ। ਸੰਸਦ ਵਿੱਚ ਐਨਡੀਏ ਦੇ ਬਹੁਮਤ ਨੂੰ ਦੇਖਦੇ ਹੋਏ ਇਸ ਵਾਰ ਮਹਿਲਾ ਰਾਖਵਾਂਕਰਨ ਬਿੱਲ ਆਸਾਨੀ ਨਾਲ ਪਾਸ ਹੋਣ ਦੀ ਉਮੀਦ ਹੈ। ਇਸ ਬਿੱਲ ਦੇ ਤਹਿਤ ਔਰਤਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ‘ਚ ਇਕ ਤਿਹਾਈ ਸੀਟਾਂ ‘ਤੇ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ। ਆਮ ਤੌਰ ‘ਤੇ ਕੈਬਨਿਟ ਦੀ ਬੈਠਕ ਬੁੱਧਵਾਰ ਨੂੰ ਹੁੰਦੀ ਹੈ ਪਰ ਇਸ ਵਾਰ ਸੋਮਵਾਰ ਸ਼ਾਮ ਨੂੰ ਹੋਈ। ਮੀਟਿੰਗ ਕਰੀਬ ਡੇਢ ਘੰਟਾ ਚੱਲੀ ਪਰ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। The post ਮਹਿਲਾ ਰਾਖਵਾਂਕਰਨ ਬਿੱਲ ਅੱਜ ਲੋਕ ਸਭਾ ‘ਚ ਕੀਤਾ ਜਾ ਸਕਦੈ ਪੇਸ਼, ਜਾਣੋ ਬਿੱਲ ਬਾਰੇ appeared first on TheUnmute.com - Punjabi News. Tags:
|
ਲੁਧਿਆਣਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ 'ਚ ਚਾਰ ਜਣੇ ਗ੍ਰਿਫਤਾਰ Tuesday 19 September 2023 08:18 AM UTC+00 | Tags: breaking-news busted-the-theft crime dgp-punjab-gaurav latest-news ludhiana-police news punjab-police robbery theft the-unmute-breaking-news ਚੰਡੀਗੜ੍ਹ, 19 ਸਤੰਬਰ, 2023: ਲੁਧਿਆਣਾ ਪੁਲਿਸ ਦੇ ਇੱਕ ਨਾਮੀ ਡਾਕਟਰ ਦੇ ਘਰ ਹੋਈ 3.5 ਕਰੋੜ ਰੁਪਏ ਦੀ ਚੋਰੀ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਇਹ ਚੋਰੀ 5 ਦਿਨ ਪਹਿਲਾਂ ਪੱਖੋਵਾਲ ਰੋਡ ‘ਤੇ ਹੋਈ ਸੀ। ਚੋਰ ਡਾਕਟਰ ਦੇ ਘਰੋਂ ਸੋਨਾ ਅਤੇ ਨਕਦੀ ਲੈ ਗਏ ਸਨ । ਇਸ ਸਬੰਧੀ ਥਾਣਾ ਦੁੱਗਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਤਕਨੀਕੀ ਜਾਂਚ ਤੋਂ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੱਭ ਲਿਆ। ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਨਾਲ 5 ਦਿਨਾਂ ਦੇ ਅੰਦਰ ਇਸ ਕੇਸ ਨੂੰ ਹੱਲ ਕਰ ਲਿਆ ਹੈ। ਲੁਧਿਆਣਾ ਪੁਲਿਸ ਹੁਣ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਪੂਰਾ ਖ਼ੁਲਾਸਾ ਕਰੇਗੀ।
The post ਲੁਧਿਆਣਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫਤਾਰ appeared first on TheUnmute.com - Punjabi News. Tags:
|
ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦਾ ਹਵਾਲਾ ਦਿੰਦਿਆਂ ਸੁਨੀਲ ਜਾਖੜ ਵੱਲੋਂ ਪੀਯੂਸ਼ ਗੋਇਲ ਨੂੰ ਚਾਵਲ ਉਦਯੋਗ ਦੀਆਂ ਮੰਗਾਂ 'ਤੇ ਧਿਆਨ ਦੇਣ ਦੀ ਅਪੀਲ Tuesday 19 September 2023 08:24 AM UTC+00 | Tags: breaking-news central-government news punjab-bjp punjab-farmers rice-mill-punjab sunil-jakhar ਚੰਡੀਗੜ੍ਹ, 19 ਸਤੰਬਰ 2023: ਪੰਜਾਬ ਦੇ ਕਿਸਾਨਾਂ ਦੇ ਸਰਵਉੱਚ ਹਿੱਤਾਂ ਦੀ ਚਰਚਾ ਕਰਦਿਆਂ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਝੋਨਾ ਉਦਯੋਗ ਦੀਆਂ ਸਾਰੀਆਂ ਬੁਨਿਆਦੀ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੀ ਅਪੀਲ ਕੀਤੀ ਹੈ | ਦਿੱਲੀ ਵਿਖੇ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨਾਲ ਮੀਟਿੰਗ ਦੌਰਾਨ, ਜਾਖੜ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਮੌਜੂਦਗੀ ਵਿੱਚ ਮੰਤਰੀ ਨੂੰ ਘੱਟੋ-ਘੱਟ ਨਿਰਯਾਤ ਮੁੱਲ (ਐਮਈਪੀ) ‘ਤੇ ਪਾਬੰਦੀ ਨੂੰ ਲੈ ਕੇ ਕਿਸਾਨਾਂ, ਉਦਯੋਗਪਤੀਆਂ ਅਤੇ ਚਾਵਲ ਬਰਾਮਦਕਾਰਾਂ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਨੂੰ ਬਾਸਮਤੀ ਅਤੇ ਝੋਨਾ ਉਗਾਉਣ ਵਾਲੇ ਕਿਸਾਨਾਂ ਦੀ ਆਮਦਨ ‘ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ | ਕੇਂਦਰੀ ਮੰਤਰੀ ਨੇ ਸੁਨੀਲ ਜਾਖੜ (Sunil Jakhar) ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਅਤੇ ਚਾਵਲ ਉਦਯੋਗ ਨੂੰ ਕੇਂਦਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ | ਗੋਇਲ ਨੇ ਸਬੰਧਤ ਅਧਿਕਾਰੀਆਂ ਨੂੰ ਚਾਵਲ ਉਦਯੋਗ ਦੀਆਂ ਬੁਨਿਆਦੀ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕਿਹਾ | ਉਨ੍ਹਾਂ ਇਹ ਵੀ ਕਿਹਾ ਕਿ ਬਾਸਮਤੀ ‘ਤੇ 1200 ਡਾਲਰ ਪ੍ਰਤੀ ਟਨ ਦੀ ਘੱਟੋ-ਘੱਟ ਨਿਰਯਾਤ ਮੁੱਲ ਸੀਮਾ ਅਸਥਾਈ ਉਪਾਅ ਹੈ ਅਤੇ ਜਲਦੀ ਹੀ ਚਾਵਲ ਮੁੱਲ ਸੀਮਾ ਵਿੱਚ ਢੁਕਵੀਂ ਰਾਹਤ ਦਿੱਤੀ ਜਾਵੇਗੀ | ਫੋਰਟੀਫਾਈਡ ਰਾਈਸ (ਐੱਫ.ਆਰ.) ਦੇ ਨਮੂਨਿਆਂ ਦੇ ਫੇਲ ਹੋਣ ਦੇ ਮੁੱਦੇ ‘ਤੇੇ ਕਈ ਰਾਈਸ ਮਿੱਲਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਅਤੇ ਲੈਬਾਰਟਰੀ ਟੈਸਟਿੰਗ ਦੀ ਗੁਣਵੱਤਾ ਨੂੰ ਲਗਾਤਾਰ ਵਧਾਉਣ ਲਈ ਕੇਂਦਰੀ ਖੁਰਾਕ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕੇਂਦਰੀ ਮੰਤਰੀ ਨੂੰ ਪ੍ਰਭਾਵੀ ਵਿਧੀ ਵਿਕਸਿਤ ਕਰਨ ‘ਤੇ ਵਿਚਾਰ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਚਾਵਲ ਦੇ ਸੈਂਪਲਾਂ ਵਿੱਚ ਨੁਕਸ ਦਾ ਦੋਸ਼ ਪੂਰੀ ਤਰ੍ਹਾਂ ਮਿੱਲ ਮਾਲਕਾਂ ਦਾ ਨਹੀਂ ਹੈ | ਇਸ ਤੋਂ ਪਹਿਲਾਂ, ਵੱਖ-ਵੱਖ ਰਾਈਸ ਮਿੱਲਰ ਐਸੋਸੀਏਸ਼ਨਾਂ ਨੇ ਸੁਨੀਲ ਜਾਖੜ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ਦਾ ਤਰਕਸੰਗਤ ਹੱਲ ਲੱਭਣ ਦੀ ਅਪੀਲ ਕੀਤੀ ਸੀ | ਰਾਈਸ ਮਿੱਲਰ ਸਰਕਾਰ ਦੁਆਰਾ ਅਧਿਕਾਰਤ ਨਿੱਜੀ ਨਿਰਮਾਤਾਵਾਂ ਤੋਂ ਫੋਰਟੀਫਾਈਡ ਰਾਈਸ ਕਰਨਲ ਖਰੀਦਦੇ ਹਨ | ਉਹਨਾਂ ਨੂੰ ਸਿਰਫ਼ ਕਸਟਮ ਮਿਲਡ ਰਾਈਸ ਦੇ ਸਹੀ ਮਿਸ਼ਰਣ ਅਨੁਪਾਤ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ | ਜਾਖੜ ਨੇ ਕਿਹਾ ਕਿ ਫੋਰਟੀਫਾਈਡ ਚਾਵਲ ਰਾਹੀਂ ਨਾਗਰਿਕਾਂ ਨੂੰ ਬਿਹਤਰ ਪੋਸ਼ਣ ਪ੍ਰਦਾਨ ਕਰਨ ਦਾ ਵਿਸ਼ੇਸ਼ ਉਪਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਜ਼ਬੂਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦਾ ਹਿੱਸਾ ਹੈ | ਉਨ੍ਹਾਂ ਨੇ ਝੋਨਾ ਉਤਪਾਦਕ ਕਿਸਾਨਾਂ ਅਤੇ ਰਾਈਸ ਮਿਲਿੰਗ ਇੰਡਸਟਰੀ ਦੀ ਇਸ ਕਾਰਜ ਵਿੱਚ ਲੰਬੇ ਸਮੇਂ ਤੋਂ ਬਰਾਬਰ ਦੇ ਹਿੱਸੇਦਾਰ ਬਣਨ ਦੀ ਸ਼ਲਾਘਾ ਕੀਤੀ | ਇਸੇ ਤਰ੍ਹਾਂ ਚਾਵਲ ਦੇ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਵਿੱਚ ਬਦਲਾਅ ਦੇ ਮੁੱਦੇ ‘ਤੇ ਜਾਖੜ ਨੇ ਸੁਝਾਅ ਦਿੱਤਾ ਕਿ ਚਾਵਲ ਦੇ ਨਮੂਨਿਆਂ ਨੂੰ ਇਕੱਠਾ ਕਰਨ ਅਤੇ ਟੈਸਟ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਤੋਂ ਬਚਣ ਲਈ ਮੰਤਰਾਲੇ ਵੱਲੋਂ ਨਿਰਧਾਰਤ ਪ੍ਰਯੋਗਸ਼ਾਲਾਵਾਂ ਦੇ ਪੱਧਰ ‘ਤੇ ਢੁਕਵੇਂ ਕਦਮ ਚੁੱਕੇ ਜਾ ਸਕਦੇ ਹਨ | ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਸਾਧਨਾਂ ਅਤੇ ਸਹਿਯੋਗ ਸਦਕਾ ਪ੍ਰਯੋਗਸ਼ਾਲਾ ਟੈਸਟਿੰਗ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ | The post ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦਾ ਹਵਾਲਾ ਦਿੰਦਿਆਂ ਸੁਨੀਲ ਜਾਖੜ ਵੱਲੋਂ ਪੀਯੂਸ਼ ਗੋਇਲ ਨੂੰ ਚਾਵਲ ਉਦਯੋਗ ਦੀਆਂ ਮੰਗਾਂ ‘ਤੇ ਧਿਆਨ ਦੇਣ ਦੀ ਅਪੀਲ appeared first on TheUnmute.com - Punjabi News. Tags:
|
ਵਿਧਾਇਕ ਕੁਲਵੰਤ ਸਿੰਘ ਵੱਲੋ ਮੋਹਾਲੀ 'ਚ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਸ਼ੁਰੂਆਤ Tuesday 19 September 2023 08:31 AM UTC+00 | Tags: breaking-news cm-bhagwant-mann environment-awareness news punjab save-earth save-tree swachhta-hi-seva the-unmute ਐੱਸ.ਏ.ਐੱਸ. ਨਗਰ, 19 ਸਤੰਬਰ, 2023: ਹਲਕਾ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਈ ਜਾਣ ਵਾਲੀ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ 2 ਅਕਤੂਬਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਅੰਤਰਗਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਇਸ ਪੰਦਰਵਾੜੇ ਅਧੀਨ ਪਿੰਡਾਂ ਵਿੱਚ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਹਨਾਂ ਨੇ ਵੱਖ-ਵੱਖ ਅਲੱਗ ਵਿਭਾਗਾਂ ਦੇ ਅਧਿਕਾਰੀਆ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦਿਹਾਤੀ ਵਿਕਾਸ ਤੇ ਕਾਰਜਾਂ ਨਾਲ ਸਬੰਧਤ ਸਮੂਹ ਵਿਭਾਗਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ (MLA Kulwant Singh) ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ‘ਚ ਸਬੰਧਤ ਪਿੰਡਾਂ ਦੇ ਵਸਨੀਕਾਂ ਨੂੰ ਜ਼ਰੂਰ ਹਿੱਸੇਦਾਰ ਬਣਾਇਆ ਜਾਵੇ ਤਾਂ ਜੋ ਪਿੰਡਾਂ ‘ਚ ਸਾਫ਼ ਸਫ਼ਾਈ ਅਤੇ ਜਲ ਨਿਕਾਸ ਨਾਲ ਸਬੰਧਤ ਮੁਸ਼ਕਿਲਾਂ ਦਾ ਹੱਲ ਹੋ ਸਕੇ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਪਣੇ ਪਿੰਡ ਦੀ ਸਾਫ ਸਫਾਈ ‘ਚ ਸਹਿਯੋਗ ਦੇਣ ਅਤੇ ਅਤੇ ਸਕੂਲ, ਕਾਲਜਾਂ ਵਿੱਚ ਜਾਗਰੂਕਤਾ ਕੈਂਪਾਂ ਦਾ ਹਿੱਸਾ ਬਣਨ। ਕਾਰਜਕਾਰੀ ਇੰਜੀਨੀਅਰ ਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਗਿੱਲੇ ਸੱਕੇ ਕੂੜੇ ਅਤੇ ਤਰਲ ਕੂੜੇ ਦੇ ਪ੍ਰੋਜੈਕਟਾਂ ਦਾ ਨਿਪਟਾਰਾ ਸੰਚਾਰੂ ਢੰਗ ਨਾਲ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਨੂੰ ਇਸ ਮੁਹਿ। ਤਹਿਤ ਓ ਡੀ ਐਫ ਅਤੇ ਓ ਡੀ ਐਫ ਪਲੱਸ ਬਣਾਉਣ ਦਾ ਯਤਨ ਵੀ ਕੀਤਾ ਜਾਵੇਗਾ। The post ਵਿਧਾਇਕ ਕੁਲਵੰਤ ਸਿੰਘ ਵੱਲੋ ਮੋਹਾਲੀ ‘ਚ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ appeared first on TheUnmute.com - Punjabi News. Tags:
|
RDF ਸੰਬੰਧੀ ਮੁੱਖ ਮੰਤਰੀ ਪੰਜਾਬ ਦਫ਼ਤਰ ਨੇ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ Tuesday 19 September 2023 09:30 AM UTC+00 | Tags: breaking-news rdf rural-development-fund ਚੰਡੀਗੜ੍ਹ, 19 ਸਤੰਬਰ, 2023: ਪੰਜਾਬ ਸਰਕਾਰ ਪਿਛਲੇ ਛੇ ਮਹੀਨਿਆਂ ਤੋਂ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ (RDF) ਜਾਰੀ ਕਰਨ ਦੀ ਮੰਗ ਕਰ ਰਹੀ ਹੈ। ਪਰ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਸੂਬੇ ਦੀ ਇਸ ਮੰਗ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛੇਵੀਂ ਵਾਰ ਮੁੱਖ ਮੰਤਰੀ ਪੰਜਾਬ ਦਫ਼ਤਰ ਤੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਆਰਡੀਐਫ (RDF) ਦੇ ਪੈਸੇ ਜਾਰੀ ਨਾ ਕਰਨ 'ਤੇ ਅਦਾਲਤ ਜਾਣ ਦੀ ਚਿਤਾਵਨੀ ਵੀ ਦਿੱਤੀ ਸੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਛੇਤੀ ਹੀ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਕੇ ਇਹ ਮੁੱਦਾ ਉਨ੍ਹਾਂ ਕੋਲ ਉਠਾਉਣਗੇ। ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਖੁਦ ਵੱਖ-ਵੱਖ ਕੇਂਦਰੀ ਮੰਤਰੀਆਂ ਅੱਗੇ ਆਰਡੀਐਫ ਫੰਡ ਜਾਰੀ ਕਰਨ ਦੀ ਮੰਗ ਕਰਦੇ ਰਹੇ ਹਨ। ਇਸ ਵਿੱਚ ਪਿਛਲੇ ਚਾਰ ਖਰੀਦ ਸੈਸ਼ਨਾਂ ਦਾ ਬਕਾਇਆ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) 3,600 ਕਰੋੜ ਰੁਪਏ ਹੈ, ਜੋ ਵਧ ਕੇ ਲਗਭਗ 4,000 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦਾ ਵੀ 600 ਕਰੋੜ ਰੁਪਏ ਦਾ ਬਕਾਇਆ ਸੀ। ਇਸਦੇ ਨਾਲ ਹੀ ਸਪੈਸ਼ਲ ਕੈਪੀਟਲ ਅਸਿਸਟੈਂਸ (SCA) ਦੀ 1,600 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ। The post RDF ਸੰਬੰਧੀ ਮੁੱਖ ਮੰਤਰੀ ਪੰਜਾਬ ਦਫ਼ਤਰ ਨੇ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ appeared first on TheUnmute.com - Punjabi News. Tags:
|
ਪਿੰਡ ਸ਼ਾਹਪੁਰ 'ਚ ਦੁਕਾਨ ਦੇ ਕਾਊਂਟਰ 'ਤੇ ਮਿਲੀ ਨਵ-ਜਨਮੀ ਬੱਚੀ, ਦੁਕਾਨਦਾਰ ਨੇ ਕਿਹਾ- ਅਸੀਂ ਕਰਾਂਗੇ ਪਾਲਣ ਪੋਸ਼ਣ Tuesday 19 September 2023 10:06 AM UTC+00 | Tags: breaking-news latest-news newborn-baby-girl news punjab-breaking-news punjab-news shahpur ਚੰਡੀਗੜ੍ਹ, 19 ਸਤੰਬਰ, 2023: ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਇੱਕ ਦੁਕਾਨ ਅੱਗੇ ਕੋਈ ਪਰਿਵਾਰ ਨਵ-ਜਨਮੀ ਬੱਚੀ ਨੂੰ ਛੱਡ ਕੇ ਚਲਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦਰਸ਼ਨਾਂ ਕੌਰ ਨੇ ਦੱਸਿਆ ਸਾਡੀ ਸਾਹਪੁਰ ਵਿਖੇ ਦੁਕਾਨ ਹੈ ਅਤੇ ਮੇਰੇ ਪੁੱਤ ਨੂੰ ਕੁੱਝ ਲੋਕਾਂ ਨੇ ਸਵੱਖਤੇ ਹੀ ਫੋਨ ਕੀਤਾ ਕਿ ਤੁਹਾਡੀ ਦੁਕਾਨ ਦੇ ਕਾਊਂਟਰ ‘ਤੇ ਕੋਈ ਬੱਚਾ ਛੱਡ ਗਿਆ ਹੈ | ਉਨ੍ਹਾਂ ਦੇ ਪੁੱਤ ਅਤੇ ਨੂੰਹ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ, ਉਸ ਸਮੇਂ ਬਰਸਾਤ ਵੀ ਹੋ ਰਹੀ ਸੀ ਅਤੇ ਦੇਖਣ ਨੂੰ ਬੱਚੀ ਇੱਕ ਦਿਨ ਦੀ ਹੀ ਲੱਗਦੀ ਹੈ | ਉਸਦਾ ਵਜ਼ਨ ਅਤੇ ਸਿਹਤ ਵੀ ਠੀਕ ਲੱਗਦੀ ਹੈ | ਉਹਨਾਂ ਦੱਸਿਆ ਕਿ ਅੱਸੀ ਬੱਚੀ ਦੀ ਸਾਂਭ-ਸੰਭਾਲ ਕਰ ਰਹੇ ਹਾਂ ਪਰ ਅਜੇ ਤੱਕ ਪਤਾ ਨਹੀਂ ਲੱਗਿਆ ਕੌਣ ਇਸ ਬੱਚੀ ਛੱਡ ਕੇ ਗਿਆ ਹੈ | ਇਸਦੇ ਨਾਲ ਹੀ ਪਰਿਵਾਰ ਇਸ ਬੱਚੀ ਦਾ ਪਾਲਣ ਪੋਸ਼ਣ ਕਰਨ ਲਈ ਤਿਆਰ ਹੈ | ਉਹਨਾਂ ਅੱਗੇ ਕਿਹਾ ਕਿ ਪਰਮਾਤਮਾ ਅਜਿਹਾ ਪਾਪ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੇਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਨਾ ਕਰਨ। ਉਹਨਾਂ ਅੱਗੇ ਕਿਹਾ ਕਿ ਜਦੋਂ ਇਸ ਬੱਚੀ ਬਾਰੇ ਕਈ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਇਸ ਬੱਚੀ ਨੂੰ ਲੈਣ ਆ ਗਏ ਸੀ | ਉਨ੍ਹਾਂ ਕਿਹਾ ਕਿ ਸਾਡੇ ਵੀ ਤਿੰਨ ਬੱਚੇ ਹਨ ਜਿਹੜੇ ਜਵਾਨ ਹਨ। ਉਥੇ ਹੀ ਭਾਵੁਕ ਹੋਈ ਬਜ਼ੁਰਗ ਬੀਬੀ ਨੇ ਕਿਹਾ ਕਿ ਮੈਨੂੰ ਬੱਚੀ ਦੇ ਮਿਲਣ ਦੀ ਬਹੁਤ ਖੁਸੀ ਹੈ, ਜਦੋਂ ਕੋਈ ਮੇਰੈ ਤੋਂ ਬੱਚੀ ਲੈਣ ਦੀ ਗੱਲ ਕਰਦਾ ਹੈ ਤਾਂ ਮੇਰਾ ਮਨ ਭਰ ਆਉਂਦਾ ਹੈ | ਉਥੇ ਹੀ ਜਦੋਂ ਬੱਚੀ ਨੂੰ ਆਪਣੇ ਗਲ ਨਾਲ ਲਾਊਦੀ ਹਾਂ ਤਾਂ ਬੱਚੀ ਨੂੰ ਨੀਂਦ ਆ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰਕੇ ਗਏ ਹਨ। The post ਪਿੰਡ ਸ਼ਾਹਪੁਰ ‘ਚ ਦੁਕਾਨ ਦੇ ਕਾਊਂਟਰ ‘ਤੇ ਮਿਲੀ ਨਵ-ਜਨਮੀ ਬੱਚੀ, ਦੁਕਾਨਦਾਰ ਨੇ ਕਿਹਾ- ਅਸੀਂ ਕਰਾਂਗੇ ਪਾਲਣ ਪੋਸ਼ਣ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਫੈਸਰ ਬੀ.ਸੀ. ਵਰਮਾ ਦੇ ਅਕਾਲ ਚਲਾਣੇ ਉੱਤੇ ਦੁੱਖ ਪ੍ਰਗਟਾਇਆ Tuesday 19 September 2023 10:13 AM UTC+00 | Tags: aam-aadmi-party anurag-verma bc-verma breaking-news chief-secretary-anurag-verma cm-bhagwant-mann news punjab-government sorrow the-unmute-breaking-news ਚੰਡੀਗੜ੍ਹ, 19 ਸਤੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋਫੈਸਰ ਬੀ.ਸੀ. ਵਰਮਾ (PROF. BC VERMA) ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਚੱਲ ਵਸੇ। ਉਹ 89 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਦੋ ਪੁੱਤਰ ਛੱਡ ਗਏ ਹਨ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋ. ਬੀ.ਸੀ. ਵਰਮਾ (PROF. BC VERMA) ਦੇ ਤੁਰ ਜਾਣ ਨਾਲ ਸਮੁੱਚੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਭਗਵੰਤ ਸਿੰਘ ਮਾਨ ਨੇ ਪ੍ਰੋਫੈਸਰ ਵਰਮਾ ਨੂੰ ਉੱਘੇ ਸਿੱਖਿਆ ਸ਼ਾਸਤਰੀ ਦੱਸਿਆ ਜੋ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਸਨ। ਉਨ੍ਹਾਂ ਕਿਹਾ ਕਿ ਉਹ ਇਕ ਮਹਾਨ ਸ਼ਖਸੀਅਤ ਅਤੇ ਵਿਲੱਖਣ ਗੁਣਾਂ ਵਾਲੇ ਇਨਸਾਨ ਸਨ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਬੀ.ਸੀ. ਵਰਮਾ ਵੱਲੋਂ ਦਿਖਾਏ ਮਾਰਗ ਸਦਕਾ ਸਮੁੱਚੇ ਪਰਿਵਾਰ ਨੇ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਿਆ ਅਤੇ ਸਮਰਪਿਤ ਹੋ ਕੇ ਮਿਸ਼ਨਰੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। The post ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਫੈਸਰ ਬੀ.ਸੀ. ਵਰਮਾ ਦੇ ਅਕਾਲ ਚਲਾਣੇ ਉੱਤੇ ਦੁੱਖ ਪ੍ਰਗਟਾਇਆ appeared first on TheUnmute.com - Punjabi News. Tags:
|
ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ Tuesday 19 September 2023 10:17 AM UTC+00 | Tags: breaking-news news prof-bc-verma students ਚੰਡੀਗੜ੍ਹ, 19 ਸਤੰਬਰ 2023: ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਬੀ.ਸੀ. ਵਰਮਾ (Prof. BC Verma) ਅੱਜ ਸਵੇਰੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕੁਝ ਦਿਨ ਦਾਖਲ ਰਹਿਣ ਉਪਰੰਤ ਸਵਰਗ ਸੁਧਾਰ ਗਏ। ਨਿਮਰਤਾ ਤੇ ਹਲੀਮੀ ਦੇ ਨਾਲ ਕੁਸ਼ਲ ਪ੍ਰੋਫੈਸਰ ਰਹੇ ਬੀ.ਸੀ. ਵਰਮਾ ਵੱਲੋਂ ਆਪਣੇ ਅਧਿਆਪਨ ਸਮੇਂ ਕੀਤੇ ਨੇਕ ਕੰਮਾਂ ਸਦਕਾ ਪ੍ਰਾਪਤ ਦੁਆਵਾਂ ਦਾ ਹੀ ਫਲ ਹੈ ਕਿ ਪਰਮਾਤਮਾ ਨੇ ਉਨ੍ਹਾਂ ਦੇ ਪੁੱਤਰ ਅਨੁਰਾਗ ਵਰਮਾ ਨੂੰ ਪੰਜਾਬ ਦੇ ਮੁੱਖ ਸਕੱਤਰ ਦੇ ਮੁਕਾਮ ਉੱਤੇ ਪਹੁੰਚਾਇਆ। ਪ੍ਰੋ ਬੀ.ਸੀ. ਵਰਮਾ (Prof. BC Verma) ਦਾ ਜਨਮ 2 ਅਪ੍ਰੈਲ, 1934 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਲੈਲਾ ਵਿਖੇ ਹੋਇਆ। ਬਚਪਨ ਤੋਂ ਹੀ ਪੜ੍ਹਾਈ ਦੀ ਲਗਨ ਕਾਰਨ ਉਹ ਪਹਿਲਾਂ ਪੈਦਲ ਅਤੇ ਫੇਰ ਸਾਈਕਲ ਉਤੇ 15 ਕਿਲੋਮੀਟਰ ਦੂਰ ਪਟਿਆਲਾ ਸ਼ਹਿਰ ਪੜ੍ਹਨ ਜਾਂਦੇ ਸਨ। ਕੈਮਿਸਟਰੀ ਵਿਸ਼ੇ ਵਿੱਚ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ। ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਵਰਮਾ ਵਿਦਿਆਰਥੀਆਂ ਵਿੱਚ ਬਹੁਤ ਮਕਬੂਲ ਸਨ। ਅੱਸੀ ਦੇ ਦਹਾਕੇ ਵਿੱਚ ਜਦੋਂ ਟਿਊਸ਼ਨਾਂ ਦਾ ਦੌਰ ਸਿਖਰ ਉੱਤੇ ਸੀ, ਉਦੋਂ ਵਰਮਾ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗਰੀਬ, ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਘਰ ਵਿਖੇ ਮੁਫ਼ਤ ਪੜ੍ਹਾ ਕੇ ਜੱਸ ਖੱਟਿਆ। ਉਹ ਅਨੇਕਾਂ ਪਰਿਵਾਰਾਂ ਦੇ ਬੱਚਿਆਂ ਲਈ ਰਾਹਗੀਰ ਬਣੇ ਅਤੇ ਲੋੜਵੰਦ ਦੀ ਭੱਜ ਕੇ ਮੱਦਦ ਕਰਦੇ। ਆਪਣੇ ਵਿਦਿਆਰਥੀਆਂ ਦੇ ਅਕਾਦਮਿਕ ਮਾਮਲਿਆਂ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਨ ਦੇ ਨਾਲ ਆਪਣੇ ਸਹਾਇਕ ਕਰਮਚਾਰੀਆਂ ਪ੍ਰਤੀ ਵੀ ਸੁਹਿਰਦ ਤੇ ਉਸਾਰੂ ਸੋਚ ਰੱਖਦੇ ਸਨ। ਪ੍ਰੋ. ਬੀ.ਸੀ. ਵਰਮਾ ਦੇ ਪੜ੍ਹਾਏ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉਚ ਅਹੁਦਿਆਂ ਉਤੇ ਪਹੁੰਚੇ ਜਿਨ੍ਹਾਂ ਵਿੱਚ ਸਿਵਲ ਤੇ ਪੁਲਿਸ ਅਧਿਕਾਰੀ, ਪ੍ਰੋਫੈਸਰ ਅਤੇ ਵੱਡੀ ਗਿਣਤੀ ਵਿੱਚ ਡਾਕਟਰ ਸ਼ਾਮਲ ਹਨ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਅਕਸਰ ਆਪਣੇ ਸਤਿਕਾਰਯੋਗ ਅਧਿਆਪਕ ਪ੍ਰੋ. ਵਰਮਾ ਨੂੰ ਯਾਦ ਕਰਦੇ ਸਨ। ਵਰਮਾ ਨੇ ਅਧਿਆਪਨ ਤੋਂ ਇਲਾਵਾ ਬਤੌਰ ਸਿੱਖਿਆ ਪ੍ਰਸ਼ਾਸਕ ਕੁਸ਼ਲ ਸੇਵਾਵਾਂ ਨਿਭਾਈਆਂ। ਆਪ ਸਰਕਾਰੀ ਕਾਲਜ ਪੱਟੀ ਅਤੇ ਸਰਕਾਰੀ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹਿਣ ਉਪਰੰਤ ਡੀ.ਪੀ.ਆਈ. ਕਾਲਜਾਂ ਵਿਖੇ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ। ਪ੍ਰੋ. ਬੀ.ਸੀ. ਵਰਮਾ ਦੇ ਧਰਮ ਪਤਨੀ ਵੀ ਅਧਿਆਪਕਾ ਸਨ ਅਤੇ ਉਨ੍ਹਾਂ ਦਾ ਇਕ ਪੁੱਤਰ ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਅਤੇ ਦੂਜੇ ਪੁੱਤਰ ਅਸ਼ੀਸ਼ ਵਰਮਾ ਐਡਵੋਕੇਟ ਹਨ।
The post ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ appeared first on TheUnmute.com - Punjabi News. Tags:
|
ਯੁਵਕ ਸੇਵਾਵਾਂ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਬੈਠਕ Tuesday 19 September 2023 10:23 AM UTC+00 | Tags: breaking-news chandigarh-group-of-colleges-landran department-of-youth-services landra landran news red-ribbon-clubs workshop youth-services ਐਸ.ਏ.ਐਸ.ਨਗਰ, 19 ਸਤੰਬਰ 2023: ਅੱਜ ਸਥਾਨਕ ਚੰਡੀਗੜ੍ਹ ਗਰੁੱਪ ਆਫ ਕਾਲਜਿਜ ਲਾਂਡਰਾ ਵਿਖੇ ਯੁਵਕ ਸੇਵਾਵਾਂ ਵਿਭਾਗ ਵਲੋਂ ਸਹਾਇਕ ਨਿਰਦੇਸ਼ਕ ਡਾ. ਮਲਕੀਤ ਸਿੰਘ ਮਾਨ ਦੀ ਅਗਵਾਈ ‘ਚ ਰੈੱਡ ਰਿਬਨ ਕਲੱਬਾਂ (Red Ribbon Clubs) ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ 55 ਕਾਲਜਾਂ ਦੇ ਨੋਡਲ ਅਫਸਰਾਂ ਅਤੇ ਪੀਅਰ ਐਜੂਕੇਟਡ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਮਲਕੀਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਦੂਰ ਰੱਖਣਾ, ਐੱਚ.ਆਈ.ਵੀ. ਤੋਂ ਨਿਯਾਤ ਦਿਵਾਉਣਾ, ਸਵੈਇਛੁਕ ਖੂਨਦਾਨ ਮੁਹਿੰਮ ਨੂੰ ਪ੍ਰਫੁਲਤ ਕਰਨਾ ਅਤੇ ਟੀ.ਵੀ. ਮੁਕਤ ਭਾਰਤ ਅਭਿਆਨ ਵਿੱਚ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦੇਣਾ ਸੀ। ਹਰੇਕ ਕਾਲਜ ਦਾ ਰੈੱਡ ਰਿਬਨ ਕਲੱਬ (Red Ribbon Clubs) ਪੂਰੇ ਸਾਲ ਵਿੱਚ ਜੋ ਗਤੀਵਿਧੀਆਂ ਕਾਲਜ ਵਿੱਚ ਕਰਵਾਏਗਾ, ਉਸਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਸਮੂਹ ਕਾਲਜਾਂ ਨੂੰ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮਾਂ ਲਈ ਮਾਇਕ ਸਹਾਇਤਾ ਰਾਸ਼ੀ ਵੀ ਜਾਰੀ ਕੀਤੀ ਗਈ। ਰਿਸੋਰਸ ਪਰਸਨ ਦੇ ਤੌਰ ਤੇ ਸ੍ਰੀਮਤੀ ਸੀਮਾ ਮਲਿਕ ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਨੇ ਰੈੱਡ ਰਿਬਨ ਕਲੱਬ ਨੂੰ ਬਣਾਉਣ, ਹੋਂਦ, ਬਣਤਰ, ਸੰਚਾਲਨ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਵਲੋਂ ਕੀਤੀ ਜਾ ਰਹੀ ਰਿਪੋਟਿੰਗ ਦੇ ਸੰਦਰਭ ਵਿੱਚ ਇੰਸਟਾਗ੍ਰਾਮ, ਫੇਸ ਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡਿਆ ਚੈਨਲਾਂ ਬਾਰੇ ਜਾਣਕਾਰੀ ਦਿੱਤੀ। ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮੁੱਖ ਦਫਤਰ ਵਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਤੀਸ਼ ਕੁਮਾਰ ਨੋਡਲ ਅਫਸਰ ਸੀ.ਜੀ.ਸੀ. ਲਾਂਡਰਾ ਵਲੋਂ ਵਿਦਿਆਰਥੀਆਂ ਨੂੰ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਵਲੋਂ ਚਲਾਈ ਜਾ ਰਹੀ ਹੈਲਪ ਲਾਈਨ ਨੰਬਰਾਂ ਦੇ ਸਬੰਧ ਵਿੱਚ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਗਗਨਦੀਪ ਕੌਰ ਭੁੱਲਰ ਡੀਨ ਕਾਲਜਿਜ਼ ਸੀ.ਜੀ.ਸੀ. ਲਾਂਡਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਤੋਂ ਸ.ਮਨਿੰਦਰਪਾਲ ਸਿੰਘ ਗਿੱਲ, ਵੇਦ ਪ੍ਰਕਾਸ਼, ਸ. ਗੁਰਦੀਪ ਸਿੰਘ, ਸ੍ਰੀਮਤੀ ਪੂਜਾ,ਨੀਤਿਨ ਕੁਮਾਰ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਤੇਜਿੰਦਰ ਕੌਰ, ਸ. ਰਾਜਿੰਦਰ ਸਿੰਘ ਆਦਿ ਨੋਡਲ ਅਫਸਰਾਂ ਅਤੇ ਸ੍ਰੀਮਤੀ ਚਰਨਜੀਤ ਕੌਰ, ਸ. ਜਗਤਾਰ ਸਿੰਘ ਸਟਾਫ ਮੈਂਬਰਾਂ ਨੇ ਹਿੱਸਾ ਲਿਆ। The post ਯੁਵਕ ਸੇਵਾਵਾਂ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਬੈਠਕ appeared first on TheUnmute.com - Punjabi News. Tags:
|
ਐੱਸ.ਏ.ਐੱਸ ਨਗਰ 'ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ Tuesday 19 September 2023 10:27 AM UTC+00 | Tags: ashika-jain latest-news news paddy-sesion punjab punjab-news sahibzada-ajit-singh-nagar sas-nagar stubble the-unmute-breaking-news the-unmute-latest-news ਐੱਸ.ਏ.ਐੱਸ ਨਗਰ, 19 ਸਤੰਬਰ, 2023: ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ (SAS Nagar), ਆਸ਼ਿਕਾ ਜੈਨ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਕਾਰਨ, ਇਸ ਵਿਚੋਂ ਨਿਕਲਣ ਵਾਲੀਆਂ ਗੈਸਾਂ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਮਿੱਟੀ ਦੀ ਉਪਜਾਊ ਤਾਕਤ ਦਾ ਨੁਕਸਾਨ ਹੋਣ ਕਾਰਨ, ਜ਼ਿਲ੍ਹੇ ਵਿੱਚ ਝੋਨੇ ਦੀ ਫਸਲ ਕੱਟਣ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਕਿਸੇ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਅਤੇ ਸਰਕਾਰ ਨਾਲ ਸਬੰਧ ਰੱਖਣ ਵਾਲੇ ਨੁਮਾਇੰਦਿਆਂ ‘ਤੇ ਪਰਾਲੀ ਸਾੜਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। The post ਐੱਸ.ਏ.ਐੱਸ ਨਗਰ ‘ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ appeared first on TheUnmute.com - Punjabi News. Tags:
|
ਸਰਕਾਰੀ ਕਾਲਜ ਡੇਰਾਬੱਸੀ ਵਿਖੇ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ Tuesday 19 September 2023 10:39 AM UTC+00 | Tags: breaking-news derabassi fine-arts government-college-derabassi news workshop ਐਸ.ਏ.ਐਸ.ਨਗਰ, 19 ਸਤੰਬਰ 2023: ਸਰਕਾਰੀ ਕਾਲਜ ਡੇਰਾਬੱਸੀ (Derabassi) ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ ਲਗਵਾਈ ਗਈ। ਇਸ ਵਿਚ ਦੇਸ਼ ਭਗਤ ਯੂਨੀਵਰਸਿਟੀ,ਗੋਬਿੰਦਗੜ੍ਹ ਦੇ ਪ੍ਰੋਫੈਸਰ ਡਾਕਟਰ ਰਾਹੁਲ ਧੀਮਾਨ ਨੇ ਵਿਦਿਆਰਥੀਆਂ ਨੂੰ ਪ੍ਰਿੰਟ ਮੇਕਿੰਗ ਦੀਆਂ ਬਾਰੀਕੀਆਂ ਦੱਸੀਆਂ ਗਈਆਂ। ਇਨ੍ਹਾਂ ਨੇ ਪ੍ਰਿੰਟ ਮੇਕਿੰਗ ਦੇ ਇਤਿਹਾਸ ਨੂੰ ਦੱਸਦੇ ਹੋਏ ਅੱਜ ਦੇ ਸਮੇਂ ਵਿੱਚ ਇਸ ਦੇ ਨਵੇਂ ਢੰਗ ਤਰੀਕੇ ਬਾਰੇ ਜਾਣਕਾਰੀ ਦਿੱਤੀ। ਡਾ.ਰਾਹੁਲ ਧੀਮਾਨ ਨੇ ਕਈ ਜ਼ਿਲ੍ਹਾ ਪੱਧਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਿੰਟ ਮੇਕਿੰਗ ਵਿੱਚ ਇਨਾਮ ਜਿੱਤੇ ਹਨ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ 130 ਦੇ ਕਰੀਬ ਪ੍ਰਿੰਟ ਕੱਢੇ। ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਕਲਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਫਾਈਨ ਆਰਟਸ ਵਿਭਾਗ ਦੇ ਪ੍ਰੋ. ਨਵਜੋਤ ਕੌਰ, ਪ੍ਰੋ. ਮੇਘਾ ਗੋਇਲ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਕਿਰਨਪ੍ਰੀਤ ਕੌਰ ਅਤੇ ਬਲਦੇਵ ਸਿੰਘ ਮੌਜੂਦ ਸਨ। The post ਸਰਕਾਰੀ ਕਾਲਜ ਡੇਰਾਬੱਸੀ ਵਿਖੇ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਪ੍ਰਿੰਟ ਮੇਕਿੰਗ ਦੀ ਵਰਕਸ਼ਾਪ appeared first on TheUnmute.com - Punjabi News. Tags:
|
ਬਾਕਸ ਆਫਿਸ 'ਤੇ ਮੁੜ ਧਮਾਲ ਪਾਉਣ ਲਈ ਵਾਪਸ ਆ ਰਹੀ ਹੈ ਫਿਲਮ "ਹੌਂਸਲਾ ਰੱਖ" ਦੀ ਟੀਮ ਆਪਣੀ ਨਵੀ ਫਿਲਮ "ਰੰਨਾਂ 'ਚ ਧੰਨਾ" ਦੇ ਨਾਲ Tuesday 19 September 2023 10:48 AM UTC+00 | Tags: breaking-news ranna-ch-dhanna-trailer ਚੰਡੀਗੜ੍ਹ, 13 ਸਤੰਬਰ 2023: “ਰੰਨਾ ‘ਚ ਧੰਨਾ” ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਨੇ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਮੈਗਾ-ਬਲਾਕਬਸਟਰ ਟੀਮ ਨੂੰ ਮੁੜ ਜੋੜਿਆ ਹੈ | ਇਹ ਟੀਮ ਆਖਰੀ ਵਾਰ ਮੇਗਾ ਬਲਾਕਬਸਟਰ ਫਿਲਮ “ਹੋਂਸਲਾ ਰੱਖ” ਦੇ ਨਾਲ ਸੀ ਅਤੇ ਇਹ ਨਿਰਮਾਤਾ ਦਲਜੀਤ ਥਿੰਦ, ਦਿਲਜੀਤ ਦੋਸਾਂਝ ਅਤੇ ਪਵਨ ਗਿੱਲ ਨੂੰ ਵੀ ਦੁਬਾਰਾ ਜੋੜਦੀ ਹੈ। “ਰੰਨਾ ‘ਚ ਧੰਨਾ” (RANNA CH DHANNA) ਥਿੰਦ ਮੋਸ਼ਨ ਪਿਕਚਰਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੁਆਰਾ ਨਿਰਮਿਤ ਹੈ ਅਤੇ 2 ਅਕਤੂਬਰ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ | The post ਬਾਕਸ ਆਫਿਸ ‘ਤੇ ਮੁੜ ਧਮਾਲ ਪਾਉਣ ਲਈ ਵਾਪਸ ਆ ਰਹੀ ਹੈ ਫਿਲਮ “ਹੌਂਸਲਾ ਰੱਖ” ਦੀ ਟੀਮ ਆਪਣੀ ਨਵੀ ਫਿਲਮ “ਰੰਨਾਂ ‘ਚ ਧੰਨਾ” ਦੇ ਨਾਲ appeared first on TheUnmute.com - Punjabi News. Tags:
|
ਫਗਵਾੜਾ 'ਚ ਕਰਿਆਨਾ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਜਾਂਚ 'ਚ ਜੁਟੀ ਪੁਲਿਸ Tuesday 19 September 2023 11:01 AM UTC+00 | Tags: aam-aadmi-party breaking-news cm-bhagwant-mann crime firing-case grocery-businessman kapurthala latest-news murder news phagwara police punjab punjab-government the-unmute-breaking-news the-unmute-latest-update ਚੰਡੀਗੜ੍ਹ, 13 ਸਤੰਬਰ 2023: ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਫਗਵਾੜਾ (Phagwara) ਵਿੱਚ ਦੇਰ ਰਾਤ ਇੱਕ ਕਰਿਆਨੇ ਦੇ ਕਾਰੋਬਾਰੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਫਾਇਰਿੰਗ ਦੀ ਇਹ ਘਟਨਾ ਨਿਊ ਮਨਸਾ ਦੇਵੀ ਨਗਰ ਵਿੱਚ ਵਾਪਰੀ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਪੰਕਜ ਦੁੱਗਲ ਵਜੋਂ ਹੋਈ ਹੈ। ਪੰਕਜ ਦੁੱਗਲ ਦਾ ਹਿਮਾਚਲ ਵਿੱਚ ਕਰਿਆਨੇ ਦਾ ਕਾਰੋਬਾਰ ਸੀ। ਉਹ ਉਥੇ ਸਾਮਾਨ ਸਪਲਾਈ ਕਰਦਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਵਿਅਕਤੀ ਪੰਕਜ ਦੁੱਗਲ ਦੇ ਘਰ ਆਏ, ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਪੰਕਜ ‘ਤੇ ਦੋ ਗੋਲੀਆਂ ਚਲਾਈਆਂ। ਦਿਲ ਵਿਚ ਗੋਲੀ ਲੱਗਣ ਕਾਰਨ ਪੰਕਜ ਦੀ ਮੌਤ ਹੋ ਗਈ। ਜਦਕਿ ਇੱਕ ਗੋਲੀ ਉਸ ਦੇ ਢਿੱਡ ਵਿੱਚ ਲੱਗੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜਦੋਂ ਪੰਕਜ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਚੁੱਕਾ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਗੁਰਪ੍ਰੀਤ ਸਿੰਘ ਗਿੱਲ ਥਾਣਾ ਇੰਚਾਰਜ ਸਣੇ ਮੌਕੇ 'ਤੇ ਪੁੱਜੇ। ਉਸ ਨੇ ਦੱਸਿਆ ਕਿ ਉਸ ਨੂੰ ਮਨਸਾ ਦੇਵੀ ਨਗਰ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਹਿਮਾਚਲ ਵਿਚ ਕੰਮ ਕਰਦਾ ਸੀ ਅਤੇ ਉਥੇ ਕਰਿਆਨੇ ਦਾ ਸਮਾਨ ਸਪਲਾਈ ਕਰਦਾ ਸੀ। ਫਿਲਹਾਲ ਇਸ ਘਟਨਾ ਨੂੰ ਕਿੰਨੇ ਜਣਿਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਇਸ ਦੀ ਪੁਸ਼ਟੀ ਹੋਣੀ ਬਾਕੀ ਹੈ । ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। The post ਫਗਵਾੜਾ ‘ਚ ਕਰਿਆਨਾ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
ਲੁਧਿਆਣਾ ਪੁਲਿਸ ਵੱਲੋਂ ਬਹੁ-ਕਰੋੜੀ ਡਕੈਤੀ ਗੈਂਗ ਦਾ 96 ਘੰਟਿਆਂ 'ਚ ਪਰਦਾਫਾਸ਼ Tuesday 19 September 2023 11:17 AM UTC+00 | Tags: breaking-news latest-news ludhiana-police mandeepm-singh-sidhu news robbery ਲੁਧਿਆਣਾ, 13 ਸਤੰਬਰ 2023: ਡਾਕਟਰ ਹਰਕਮਲ ਬੰਗਾ ਪਤਨੀ ਡਾ: ਵਹਿਗੁਰੂ ਪਾਲ ਸਿੱਧੂ, ਵਾਸੀ ਮਕਾਨ ਨੰਬਰ 532, ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੇ ਇੰਚਾਰਜ ਚੌਂਕੀ ਸ਼ਹੀਦ ਭਗਤ ਸਿੰਘ ਨਗਰ ਥਾਣਾ ਦੁੱਗਰੀ (Ludhiana police) ਨੂੰ ਇਤਲਾਹ ਦਿੱਤੀ ਕਿ ਮਿਤੀ 14 ਸਤੰਬਰ 2023 ਨੂੰ ਉਹ ਆਪਣਾ ਕਲੀਨਿਕ ਬੰਦ ਕਰਕੇ ਵਕਤ (08:45 ਪੀ.ਐਮ ਆਪਣੇ ਘਰ ਪਹੁੰਚੀ ਤਾਂ ਉਸ ਦੇ ਚੋਕੀਦਾਰ ਨੇ ਘਰ ਦਾ ਗੇਟ ਖੋਲ੍ਹਿਆ ਤਾਂ ਉਸਨੇ ਆਪਣੀ ਗੱਡੀ ਅੰਦਰ ਲਗਾ ਦਿੱਤੀ ਤੇ ਚੌਕੀਦਾਰ ਨੇ ਘਰ ਦੋ ਮੇਨ ਗੇਟ ਦਾ ਤਾਲਾ ਲੱਗਾ ਦਿੱਤਾ। ਉਸਦਾ ਪਤੀ ਪਹਿਲਾ ਹੀ ਘਰ ਵਿੱਚ ਮੌਜੂਦ ਸੀ। ਜੋ ਆਪਣੇ ਘਰ ਦਾ ਮੇਨ ਦਰਵਾਜਾ ਖੋਲ ਕੇ ਅੰਦਰ ਚਲੀ ਗਈ ਤਾਂ ਇੰਨੇ ਵਿੱਚ 04 ਅਣਪਛਾਤੇ ਨੌਜਵਾਨ ਜਿਹਨਾਂ ਨੇ ਮੂੰਹ ‘ਤੇ ਮਾਸਕ ਪਾਏ ਹੋਏ ਸਨ | ਉਹਨਾਂ ਦੇ ਪਲਾਟ ਦੀ ਚਾਰ-ਦੀਵਾਰੀ ਦੇ ਉੱਪਰ ਦੀ ਟੱਪ ਕੇ ਘਰ ਅੰਦਰ ਦਾਖਲ ਹੋਏ, ਜਿਹਨਾਂ ਨੇ ਚੌਂਕੀਦਾਰ ਸ਼ਿੰਗਾਰਾ ਸਿੰਘ, ਉਸਦੇ ਅਤੇ ਉਸਦੇ ਘਰਵਾਲੇ ਦੇ ਹੱਥ ਖਾਕੀ ਟੇਪ ਨਾਲ ਬੰਨ ਦਿੱਤੇ ਤੇ ਜਾਨੋ ਮਾਰਨ ਦਾ ਡਰਾਵਾ ਦੇ ਕੇ ਸੋਫੇ ‘ਤੇ ਬਿਠਾ ਦਿੱਤਾ ਤੇ ਫਿਰ ਉਸਨੂੰ ਆਪਣੇ ਨਾਲ ਸਟੋਰ ਅੰਦਰ ਲੈ ਗਏ, ਜਿਥੇ ਉਸਨੇ ਆਪਣੀ ਅਲਮਾਰੀ ਖੋਲ ਕੇ ਸੋਨੇ ਦੇ ਗਹਿਣੇ ਅਤੇ ਕੈਸ਼ ਉਹਨਾਂ ਦੇ ਹਵਾਲੇ ਕਰ ਦਿੱਤਾ। ਜਿਹਨਾਂ ਨੇ ਘਰ ਅੰਦਰ ਲੱਗਾ ਡੀ.ਵੀ.ਆਰ ਵੀ ਉਤਾਰ ਲਿਆ ਤੇ ਉਸਦੀ ਬਾਂਹ ਵਿੱਚ ਪਾਇਆ ਸੋਨੇ ਦਾ ਰੈਸਲਟ ਉਤਾਰ ਲਿਆ, ਘਰ ਦਾ ਮੇਨ ਗੇਟ ਖੋਲ ਕੇ ਕਾਰ ਨੰਬਰ PB-10 CA 0600 ਮਾਰਕਾ ਮਰੂਤੀ SX-4 ਮਾਡਲ 2007 ਰੰਗ ਲਾਈਟ ਗੋਲਡਨ ਪਰ ਸਵਾਰ ਹੋ ਕੇ ਮੌਕੇ ਤੋ ਫਰਾਰ ਹੋ ਗਏ | ਇਸ ਵਾਰਦਾਤ ਸਬੰਧੀ ਮੁਕੱਦਮਾ ਨੰਬਰ 161 ਮਿਤੀ 15.09.2023 ਅ/ਧ 392, 506, 34 ਭਾ: ਦੰਡ ਥਾਣਾ ਦੁੱਗਰੀ ਲੁਧਿਆਣਾ ਬਰਖਿਲਾਫ (04 ਨਾ-ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਲੁਧਿਆਣਾ (Ludhiana Police ) ਵੱਲੋ ਇਸ ਬਹੁ-ਕਰੋੜੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ: ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐੱਸ ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਲੁਧਿਆਣਾ, ਸੁਹੇਲ ਕਾਸਿਮ ਮੀਰ ਆਈ.ਪੀ.ਐੱਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਗੁਰਇਕਬਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ, ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਮੱਧੂ ਬਾਲਾ ਮੁੱਖ ਅਫਸਰ ਥਾਣਾ ਦੁੱਗਰੀ, ਲੁਧਿਆਣਾ, ਸ:ਥ ਬਲਵੀਰ ਸਿੰਘ ਇੰਚਾਰਜ ਚੌਂਕੀ ਐਸ.ਬੀ.ਐਸ ਨਗਰ ਲੁਧਿਆਣਾ ਸਮੇਤ ਥਾਣੇਦਾਰ ਜਸਵਿੰਦਰ ਸਿੰਘ, ਇੰਚਾਰਜ ਸੇਫ ਸਿਟੀ, ਲੁਧਿਆਣਾ ਅਤੇ ਹੋਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਹਨਾਂ ਵੱਲੋ ਖੂਫੀਆਂ ਅਤੇ ਟੈਕਨੀਕਲ ਸੋਰਸਾਂ ਰਾਹੀਂ ਇਸ ਵਾਰਦਾਤ ਨੂੰ 96 ਘੰਟਿਆਂ ਦੇ ਅੰਦਰ- ਅੰਦਰ ਟਰੇਸ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਸੋਨੂੰ, ਪਵਨੀਤ ਸਿੰਘ ਉਰਫ ਸਾਲੂ, ਜਗਪ੍ਰੀਤ ਸਿੰਘ ਅਤੇ ਸਾਹਿਲਦੀਪ ਸਿੰਘ ਨੂੰ ਮਿਤੀ 19.09.2023 ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਹੈ | ਉਹਨਾਂ ਪਾਸੋਂ ਲੁੱਟ ਵਿਚ ਵਰਤੀ ਗੱਡੀ ਨੰਬਰ PB-10-FP-7151 ਮਾਰਕਾ ਹੁੰਡਈ ਆਈ-20 ਅਤੇ ਲੁੱਟ ਕੀਤੀ ਗਈ ਕਾਰ ਨੰਬਰ PB-10-CA-0600 ਮਾਰਕਾ ਮਾਰੂਤੀ SX-4 ਮਾਡਲ 2007 ਰੰਗ ਲਾਈਟ ਗੋਲਡਨ ਬ੍ਰਾਮਦ ਕਰਵਾਈਆਂ ਗਈਆਂ। ਇਸਤੋਂ ਇਲਾਵਾ ਲੁੱਟ ਕੀਤੀ ਨਗਦੀ 03 ਕਰੋੜ 51 ਲੱਖ 3 ਹਜਾਰ 700 ਰੁਪਏ/-, 271.35 ਗ੍ਰਾਮ ਸੋਨੇ ਦੇ ਗਹਿਣੇ, 88 ਗ੍ਰਾਮ ਚਾਂਦੀ (ਸਿਲਵਰ, ਹੋਟਲ ਫੇਅਰਵੇਅ, ਅੰਮ੍ਰਿਤਸਰ ਤੋਂ ਬ੍ਰਾਮਦ ਕਰਵਾਏ ਗਏ। ਜਿਨ੍ਹਾਂ ਪਾਸੋਂ 12 ਬੋਰ ਦਾ ਦੋਸ਼ੀ ਕੱਟਾ ਸਮੇਤ 6 ਰੌਦ ਬ੍ਰਾਮਦ ਕੀਤੇ ਗਏ ਅਤੇ ਮੁਕੱਦਮਾ ਵਿਚ ਜੁਰਮ 25–54-59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਦੋਸ਼ੀਆਨ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
The post ਲੁਧਿਆਣਾ ਪੁਲਿਸ ਵੱਲੋਂ ਬਹੁ-ਕਰੋੜੀ ਡਕੈਤੀ ਗੈਂਗ ਦਾ 96 ਘੰਟਿਆਂ ‘ਚ ਪਰਦਾਫਾਸ਼ appeared first on TheUnmute.com - Punjabi News. Tags:
|
ਮੋਹਾਲੀ ਵਿਖੇ ਹੋਵੇਗਾ ਭਾਰਤ-ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ, ਪੜ੍ਹੋ ਪੂਰੇ ਵੇਰਵੇ Tuesday 19 September 2023 12:29 PM UTC+00 | Tags: australia breaking-news cricket-news indian-cricket-team mohali news odi-cricket odi-series ਚੰਡੀਗੜ੍ਹ, 19 ਸਤੰਬਰ 2023: ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ (India) ਦੀ ਨਜ਼ਰ ਹੁਣ ਵਿਸ਼ਵ ਕੱਪ ‘ਤੇ ਹੈ। ਭਾਰਤੀ ਟੀਮ 2011 ਤੋਂ ਬਾਅਦ ਇਹ ਖ਼ਿਤਾਬ ਜਿੱਤਣ ਦੀ ਤਿਆਰੀ ਕਰ ਰਹੀ ਹੈ। ਇਸ ਲੜੀ ‘ਚ ਹੁਣ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤ 5 ਅਕਤੂਬਰ ਤੋਂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ (Australia) ਦਾ ਸਾਹਮਣਾ ਕਰੇਗਾ। ਰੋਹਿਤ ਸ਼ਰਮਾ ਦੀ ਟੀਮ ਵਨਡੇ ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ‘ਤੇ ਧਿਆਨ ਦੇਵੇਗੀ। ਕੰਗਾਰੂ ਟੀਮ ਭਾਰਤ ਦੌਰੇ ‘ਤੇ ਵਨਡੇ ਅਤੇ ਟੀ-20 ਸੀਰੀਜ਼ ਖੇਡੇਗੀ। ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਵਨਡੇ ਮੈਚ ਖੇਡੇ ਜਾਣਗੇ। ਵਿਸ਼ਵ ਕੱਪ ਤੋਂ ਬਾਅਦ ਟੀ-20 ਸੀਰੀਜ਼ ਹੋਵੇਗੀ। ਫਿਰ ਕੰਗਾਰੂ ਟੀਮ 23 ਨਵੰਬਰ ਤੋਂ 3 ਦਸੰਬਰ ਦਰਮਿਆਨ ਪੰਜ ਟੀ-20 ਮੈਚ ਖੇਡੇਗੀ। ਵਨਡੇ ਸੀਰੀਜ਼ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਦੂਜਾ ਮੈਚ 24 ਅਤੇ ਤੀਜਾ 27 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ, ਦੂਜਾ ਇੰਦੌਰ ਅਤੇ ਤੀਜਾ ਰਾਜਕੋਟ ‘ਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਨਡੇ ਸੀਰੀਜ਼ ਦੇ ਤਿੰਨੋਂ ਮੈਚ ਦੁਪਹਿਰ 1:30 ਵਜੇ ਤੋਂ ਖੇਡੇ ਜਾਣਗੇ। ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 146 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਕੰਗਾਰੂ ਟੀਮ ਨੇ 82 ਮੈਚ ਜਿੱਤੇ ਹਨ। ਭਾਰਤ ਨੂੰ 54 ਮੈਚਾਂ ਵਿੱਚ ਸਫਲਤਾ ਮਿਲੀ ਹੈ। 10 ਮੈਚ ਬੇਨਤੀਜਾ ਰਹੇ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਸਪੋਰਟਸ 18 ਚੈਨਲ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਡੀਡੀ ਫ੍ਰੀ ਡਿਸ਼ ਦੀ ਵਰਤੋਂ ਕਰਨ ਵਾਲੇ ਦਰਸ਼ਕ ਡੀਡੀ ਸਪੋਰਟਸ ‘ਤੇ ਮੈਚ ਮੁਫਤ ਦੇਖ ਸਕਣਗੇ। ਭਾਰਤੀ ਟੀਮ (ਪਹਿਲੇ ਦੋ ਵਨਡੇ ਮੈਚਾਂ ਲਈ)ਕੇਐੱਲ ਰਾਹੁਲ (ਕਪਤਾਨ/ਵਿਕਟਕੀਪਰ) ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਤਿਲਕ ਵਰਮਾ, ਪ੍ਰਸਿੱਧ ਕ੍ਰਿਸ਼ਨ, ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ ਸ਼ਾਮਲ ਹਨ | ਤੀਜੇ ਮੈਚ ਲਈ ਭਾਰਤੀ ਟੀਮਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਹਾਰਦਿਕ ਪੰਡਯਾ (ਉਪ ਕਪਤਾਨ), ਵਿਰਾਟ ਕੋਹਲੀ, ਕੁਲਦੀਪ ਯਾਦਵ, ਅਕਸ਼ਰ ਪਟੇਲ (ਫਿਟਨੈਸ ਉੱਤੇ ਸ਼ੱਕ), ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ। The post ਮੋਹਾਲੀ ਵਿਖੇ ਹੋਵੇਗਾ ਭਾਰਤ-ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ, ਪੜ੍ਹੋ ਪੂਰੇ ਵੇਰਵੇ appeared first on TheUnmute.com - Punjabi News. Tags:
|
ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਮਾਰਕੀਟ ਕਮੇਂਟੀ ਦੇ ਚੇਅਰਮੈਨ ਵਜੋਂ ਆਹੁਦਾ ਸਾਂਭਿਆ Tuesday 19 September 2023 12:34 PM UTC+00 | Tags: aam-aadmi-party breaking-news chairman-of-the-market-committee cm-bhagwant-mann india-news kultar-singh-sandhwa latest-news news punjab-vidhan-sabha-kultar-singh-sandhwan the-unmute-breaking-news the-unmute-latest-update ਗਿੱਦੜਬਾਹਾ/ ਸ੍ਰੀ ਮੁਕਤਸਰ ਸਾਹਿਬ 19 ਸਤੰਬਰ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਬਿਹਤਰੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੀ ਹੈ। ਉਹ ਐਡਵੋਕੇਟ ਪ੍ਰਿਤਪਾਲ ਸ਼ਰਮਾ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਆਹੁਦਾ ਸੰਭਾਲਣ ਦੇ ਸਮਾਗਮ ਮੌਕੇ ਬੋਲ ਰਹੇ ਸਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰੂ ਮਹਾਰਾਜ ਜੀ ਦਾ ਓਟ ਆਸਾਰਾ ਲੈ ਕੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਗਿੱਦੜਬਾਹਾ ਮਾਰਕੀਟ ਕਮੇਟੀ ਦਾ ਚੇਅਰਮੈਨ ਦਾ ਆਪਣਾ ਆਹੁਦਾ ਸੰਭਾਲਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸ. ਗੁਰਮੀਤ ਸਿੰਘ ਖੁੱਡੀਆ ਨੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਚੇਅਰਮੈਨ ਨਿਯੁਕਤ ਕਰਕੇ ਜੋ ਜੁੰਮੇਵਾਰੀ ਸੋਂਪੀ ਗਈ ਹੈ, ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇ ਅਤੇ ਲੋਕ ਪੱਖੀ ਫੈਸਲੇ ਲਏ ਜਾਣ। ਇਸ ਮੌਕੇ ਤੇ ਪ੍ਰੋਫੈਸਰ ਸਾਧੂ ਸਿੰਘ ਸਾਬਕਾ ਐਮ.ਪੀ., ਸ.ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ, ਮਾਸਟਰ ਜਗਸੀਰ ਸਿੰਘ ਵਿਧਾਇਕ ਭੁੱਚੋ ਮੰਡੀ, ਦਵਿੰਦਰਜੀਤ ਸਿੰਘ ਲਾਡੀ ਧੋਸ ਵਿਧਾਇਕ ਧਰਮਕੋਟ ਅਤੇ ਜਸਨ ਬਰਾੜ ਜ਼ਿਲ੍ਹਾ ਪ੍ਰਧਾਨ ਨੇ ਵੀ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੂੰ ਸੁਭਕਾਮਨਾ ਭੇਟ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਿਤਪਾਲ ਸ਼ਰਮਾ ਚੇਅਰਮੈਨ ਨੇਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ, ਜਿਹਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਆਹੁਦਾ ਦੇ ਕੇ ਮਾਣ ਬਖਸਿ਼ਆਂ ਹੈ।ਉਹਨਾਂ ਕਿਹਾ ਕਿ ਉਹ ਅਨਾਜ ਮੰਡੀ ਵਿੱਚ ਕਿਸਾਨਾਂ, ਆੜਤੀਆਂ ,ਵਪਾਰੀਆਂ ਅਤੇ ਮਜਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਕੌਰ, ਮਨਜਿੰਦਰ ਸਿੰਘ ਕਾਕਾ ਉੜਾਂਗ ਪ੍ਰਧਾਨ ਕੱਚਾ ਆੜਤੀਆਂ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਲਾਭ ਸਿੰਘ ਸ਼ਹਿਰੀ ਪ੍ਰਧਾਨ, ਕਿਰਨਪਾਲ ਸਿੰਘ ਮਾਨ ਪ੍ਰਧਾਨ ਟਰੱਕ ਯੂਨੀਅਨ, ਹਰਦੀਪ ਸਿੰਘ ਭੰਗਾਲ, ਜੱਕਾ ਫਕਰਸਰ, ਲਾੜੀ ਸ਼ਰਮਾ, ਰਾਜੀਵ ਮਿੱਤਲ, ਐਡਵੋਕੇਟ ਸੁਰੇਸ ਕੁਮਾਰ, ਗੁਰਮੀਤ ਸਿੰਘ ਖਾਲਸਾ, ਜਗਸੀਰ ਸਿੰਘ, ਰਾਜਵਿੰਦਰ ਸਿੰਘ, ਨੀਲ ਗਰਗ, ਸੰਤ ਸਿੰਘ ਬਰਾੜ, ਵਨਿਤ ਜਿੰਦਲ ਮੋਂਟੀ, ਨਵਤੇਜ਼ ਸਿੰਘ ਕਾਉਣੀ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।
The post ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਮਾਰਕੀਟ ਕਮੇਂਟੀ ਦੇ ਚੇਅਰਮੈਨ ਵਜੋਂ ਆਹੁਦਾ ਸਾਂਭਿਆ appeared first on TheUnmute.com - Punjabi News. Tags:
|
ਕੋਟਕਪੂਰਾ ਬੱਸ ਹਾਦਸੇ 'ਚ ਹੁਣ ਤੱਕ ਅੱਠ ਸਵਾਰੀਆਂ ਦੀ ਮੌਤ, CM ਭਗਵੰਤ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ Tuesday 19 September 2023 12:49 PM UTC+00 | Tags: breaking-news buss-accident kotakpura kotakpura-bus-accident latest-new news passengers sri-muktsar-sahib ਚੰਡੀਗੜ੍ਹ, 19 ਸਤੰਬਰ 2023: ਸ੍ਰੀ ਮੁਕਤਸਰ ਸਾਹਿਬ ਜ਼ਿਲੇ ‘ਚ ਅੱਜ ਦੁਪਹਿਰ ਨੂੰ ਮੁਕਤਸਰ-ਕੋਟਕਪੂਰਾ ਰੋਡ ‘ਤੇ ਸਵਾਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗਣ ਕਾਰਨ ਵੱਡਾ ਹਾਦਸਾ (bus accident) ਵਾਪਰ ਗਿਆ । ਇਹ ਨਿੱਜੀ ਬੱਸ ਮੁਕਤਸਰ ਤੋਂ ਕੋਟਕਪੂਰਾ ਜਾ ਰਹੀ ਸੀ। ਇਹ ਹਾਦਸਾ ਬੱਸ ਦੇ ਨਹਿਰ ਦੇ ਪੁਲ ਦੇ ਲੋਹੇ ਦੇ ਐਂਗਲ ਨਾਲ ਟਕਰਾ ਜਾਣ ਕਾਰਨ ਵਾਪਰਿਆ। ਪ੍ਰਾਪਤ ਜਨਾਕਾਰੀ ਅਨੁਸਾਰ ਇਸ ਹਾਦਸੇ ‘ਚ ਹੁਣ ਤੱਕ 8 ਸਵਾਰੀਆਂ ਦੀ ਮੌਤ ਦੀ ਖ਼ਬਰ ਹੈ ਜਦਕਿ ਕਈ ਯਾਤਰੀ ਲਾਪਤਾ ਹਨ ਅਤੇ 10 ਜ਼ਖਮੀ ਹੋਏ ਹਨ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ (bus accident) ‘ਤੇ ਦੁੱਖ ਪ੍ਰਗਟਾਇਆ ਹੈ | ਉਨ੍ਹਾਂ ਨੇ ਕਿਹਾ ਕਿ ਮੁਕਤਸਰ-ਕੋਟਕਪੁਰਾ ਰੋਡ 'ਤੇ ਪੈਂਦੀ ਨਹਿਰ 'ਚ ਇੱਕ ਨਿੱਜੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ | ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ | ਬਚਾਅ ਕਾਰਜਾਂ ਦੀ ਪਲ਼ ਦੀ ਅਪਡੇਟ ਲਾਇ ਜਾ ਰਹੀ ਹੈ | ਪਰਮਾਤਮਾ ਅੱਗੇ ਸਭ ਦੀ ਤੰਦਰੁਸਤੀ ਸਲਾਮਤੀ ਦੀ ਕਾਮਨਾ ਕਰਦਾ ਹਾਂ ਅਤੇ ਬਾਕੀ ਵੇਰਵੇ ਵੀ ਜਲ਼ਦ ਸਾਂਝੇ ਕਰਾਂਗੇ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਦਿਆਂ ਕਿਹਾ, ਕੋਟਕਪੂਰਾ ਮੁਕਤਸਰ ਸਾਹਿਬ ਰੋਡ ਤੇ ਸਵਾਰੀਆਂ ਦੀ ਭਰੀ ਬੱਸ ਨਹਿਰ ਚ ਡਿੱਗਣ ਦੀ ਮੰਦਭਾਗੀ ਘਟਨਾ ਵਾਪਰੀ ਹੈ,ਬਚਾਅ ਕਾਰਜ ਜਾਰੀ ਹਨ, ਅਕਾਲ ਪੁਰਖ ਮਿਹਰ ਕਰਨ, ਗੋਤਾਖੋਰ ਵੱਧ ਤੋਂ ਵੱਧ ਗਿਣਤੀ ਚ ਘਟਨਾ ਸਥਾਨ ਤੇ ਪੁੱਜਣ, ਜਖਮੀਆਂ ਦੇ ਇਲਾਜ ਲਈ ਹਸਪਤਾਲ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਹਾਦਸੇ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਕੋਟਕਪੁਰਾ ਮੁਕਤਸਰ ਰੋਡ 'ਤੇ ਸਵਾਰੀਆਂ ਨਾਲ ਭਰੀ ਇੱਕ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ। ਇਸ ਹਾਦਸੇ ਵਿੱਚ ਕੁਝ ਸਵਾਰੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਅਤੇ ਜਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।
The post ਕੋਟਕਪੂਰਾ ਬੱਸ ਹਾਦਸੇ ‘ਚ ਹੁਣ ਤੱਕ ਅੱਠ ਸਵਾਰੀਆਂ ਦੀ ਮੌਤ, CM ਭਗਵੰਤ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ appeared first on TheUnmute.com - Punjabi News. Tags:
|
ਭਾਰਤ ਚੰਨ 'ਤੇ ਪਹੁੰਚ ਗਿਆ, ਪਰ ਪਾਕਿਸਤਾਨ ਨੂੰ ਦੂਜੇ ਦੇਸ਼ਾਂ ਤੋਂ ਮੰਗਣੇ ਪੈ ਰਹੇ ਨੇ ਅਰਬਾਂ ਡਾਲਰ: ਸਾਬਕਾ PM ਨਵਾਜ਼ ਸ਼ਰੀਫ Tuesday 19 September 2023 01:05 PM UTC+00 | Tags: breaking-news faiz-hameed nawaz-sharif pakistan pakistan-army-chief pakistan-news qamar-javed-bajwa ਚੰਡੀਗੜ੍ਹ, 19 ਸਤੰਬਰ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਨੇ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਜਾਸੂਸ ਫੈਜ਼ ਹਮੀਦ ਨੂੰ ਦੇਸ਼ ਦੇ ਖ਼ਰਾਬ ਹਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ, “ਅੱਜ ਭਾਰਤ ਚੰਨ ‘ਤੇ ਪਹੁੰਚ ਗਿਆ ਹੈ, ਭਾਰਤ ਵਿੱਚ ਜੀ-20 ਦੀ ਬੈਠਕ ਹੋ ਰਹੀ ਹੈ ਅਤੇ ਪਾਕਿਸਤਾਨ ਦੁਨੀਆ ਭਰ ਦੇ ਦੇਸ਼ਾਂ ਤੋਂ ਇੱਕ ਅਰਬ ਡਾਲਰ ਦੀ ਭੀਖ ਮੰਗ ਰਿਹਾ ਹੈ। ਨਵਾਜ਼ ਸ਼ਰੀਫ਼ ਨੇ ਭਾਰਤ ਦੇ ਆਰਥਿਕ ਵਿਕਾਸ ਦੀ ਤਾਰੀਫ਼ ਕਰਦਿਆਂ ਪਾਕਿਸਤਾਨ ਨਾਲ ਇਸ ਦੀ ਤੁਲਨਾ ਕਰਦਿਆਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਾਕਿਸਤਾਨ ਕਰਜ਼ੇ ਵਿੱਚ ਡੂੰਘਾ ਹੈ ਅਤੇ ਇਸ ਨੂੰ ਨਾ ਮੋੜਨ ਦੀ ਕਗਾਰ ‘ਤੇ ਹੈ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੈਸੇ ਮੰਗਣ ਲਈ ਬੀਜਿੰਗ ਅਤੇ ਅਰਬ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਜਾਣਾ ਪੈਂਦਾ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਜਾਸੂਸ ਅਤੇ ਇੰਟਰ-ਸਰਵਿਸ ਇੰਟੈਲੀਜੈਂਸ (ਡੀਜੀ-ਆਈਐਸਆਈ) ਦੇ ਡਾਇਰੈਕਟਰ ਜਨਰਲ ਫੈਜ਼ ਹਮੀਦ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਪ੍ਰਾਪਤ ਸੀ। ਬਾਜਵਾ ਦਾ ਕਾਰਜਕਾਲ ਖਾਨ ਦੇ ਸ਼ਾਸਨ ਦੌਰਾਨ ਵਧਾਇਆ ਗਿਆ ਸੀ ਅਤੇ ਉਨ੍ਹਾਂ ‘ਤੇ 2018 ਦੀਆਂ ਚੋਣਾਂ ‘ਚ ਸਾਬਕਾ ਕ੍ਰਿਕਟਰ ਦੀ ਜਿੱਤ ਯਕੀਨੀ ਬਣਾਉਣ ਲਈ ਚੋਣਾਂ ‘ਚ ਧਾਂਦਲੀ ਕਰਨ ਦਾ ਦੋਸ਼ ਹੈ।ਹਮੀਦ ਨੂੰ ਇਮਰਾਨ ਖਾਨ ਦੇ ਸ਼ਾਸਨ ਦੌਰਾਨ ਡੀਜੀ-ਆਈਐਸਆਈ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਨਵਾਜ਼ ਸ਼ਰੀਫ਼ (Nawaz Sharif) ਪਾਕਿਸਤਾਨ ਪਰਤਣਾ ਚਾਹੁੰਦੇ ਹਨ ਕਿਉਂਕਿ ਉੱਥੇ ਚੋਣਾਂ ਦੀ ਘੰਟੀ ਵੱਜ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਅਤੇ 2017 ‘ਚ ਕਿਸੇ ਵੀ ਜਨਤਕ ਅਹੁਦੇ ‘ਤੇ ਰਹਿਣ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਪਨਾਮਾ ਪੇਪਰਜ਼ ਖੁਲਾਸਿਆਂ ‘ਤੇ ਸੁਪਰੀਮ ਕੋਰਟ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ 2018 ‘ਚ ਉਨ੍ਹਾਂ ‘ਤੇ ਫਿਰ ਤੋਂ ਪਾਬੰਦੀ ਲਗਾ ਦਿੱਤੀ ਗਈ ਸੀ। The post ਭਾਰਤ ਚੰਨ ‘ਤੇ ਪਹੁੰਚ ਗਿਆ, ਪਰ ਪਾਕਿਸਤਾਨ ਨੂੰ ਦੂਜੇ ਦੇਸ਼ਾਂ ਤੋਂ ਮੰਗਣੇ ਪੈ ਰਹੇ ਨੇ ਅਰਬਾਂ ਡਾਲਰ: ਸਾਬਕਾ PM ਨਵਾਜ਼ ਸ਼ਰੀਫ appeared first on TheUnmute.com - Punjabi News. Tags:
|
ਪ੍ਰੋ ਬੀ.ਸੀ ਵਰਮਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ Tuesday 19 September 2023 01:12 PM UTC+00 | Tags: aam-aadmi-party anurag-verma breaking-news cm-bhagwant-mann latest-news prof-bc-verma punjab punjab-government the-unmute-breaking-news ਚੰਡੀਗੜ੍ਹ, 19 ਸਤੰਬਰ 2023: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋ ਬੀ.ਸੀ ਵਰਮਾ (Prof BC Verma) ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਸਣੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖਸ਼ੀਅਤਾਂ ਨੇ ਹਾਜ਼ਰੀ ਭਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਪੰਜਾਬ ਸਰਕਾਰ ਤਰਫ਼ੋ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਤੇ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੁੱਖ ਮੰਤਰੀ ਤਰਫ਼ੋ ਉਨ੍ਹਾਂ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਨੇ ਪਾਰਥਿਵ ਸਰੀਰ ਉਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਕੈਬਨਿਟ ਮੰਤਰੀਆਂ ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ, ਬ੍ਰਮ ਸ਼ੰਕਰ ਜ਼ਿੰਪਾ ਤੇ ਬਲਕਾਰ ਸਿੰਘ ਨੇ ਵੀ ਵਰਮਾ ਨਾਲ ਦੁੱਖ ਸਾਂਝਾ ਕੀਤਾ। ਪ੍ਰੋ ਬੀ ਸੀ ਵਰਮਾ (Prof BC Verma) ਜੋ 89 ਵਰ੍ਹਿਆਂ ਦੇ ਸਨ, ਅੱਜ ਸਵੇਰੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਚੱਲ ਵਸੇ ਸਨ।ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਮੌਕੇ ਪ੍ਰੋ ਵਰਮਾ ਦੀ ਚਿਤਾ ਨੂੰ ਅਗਨੀ ਉਨ੍ਹਾ ਦੇ ਦੋਵੇਂ ਪੁੱਤਰਾਂ ਅਨੁਰਾਗ ਵਰਮਾ ਤੇ ਅਸ਼ੀਸ਼ ਵਰਮਾ ਨੇ ਦਿੱਤੀ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਆਦਿਲ ਆਜ਼ਮੀ, ਓ.ਐਸ.ਡੀ. (ਪੀਆਰ) ਮਨਜੀਤ ਸਿੱਧੂ, ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਸਿੰਘ ਪੰਨੂੰ, ਯੂ.ਟੀ. ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮ ਪਾਲ, ਪੰਜਾਬ ਆਈ.ਏ.ਐਸ. ਅਫਸਰਜ਼ ਐਸੋਸੀਏਸ਼ਨ ਤਰਫੋੰ ਉਨ੍ਹਾਂ ਦੇ ਪ੍ਰਧਾਨ ਤੇਜਵੀਰ ਸਿੰਘ, ਮੁੱਖ ਚੋਣ ਅਫਸਰ ਸਿਬਿਨ ਸੀ, ਡੀ.ਜੀ.ਪੀ. ਗੌਰਵ ਯਾਦਵ, ਵਿਜੀਲੈਂਸ ਡਾਇਰੈਕਟਰ ਵਰਿੰਦਰ ਕੁਮਾਰ, ਐਡਵੋਕੇਟ ਜਨਰਲ ਵਿਨੋਦ ਘਈ, ਸੂਚਨਾ ਤੇ ਲੋਕ ਸੰਪਰਕ ਮੰਤਰੀ ਤਰਫ਼ੋ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕੈਬਨਿਟ ਮੰਤਰੀ, ਵਿਧਾਇਕਾਂ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਸਿਵਲ, ਪੁਲਿਸ ਤੇ ਸੈਨਾ ਦੇ ਉੱਚ ਅਧਿਕਾਰੀਆਂ, ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀ, ਸੇਵਾ ਮੁਕਤ ਅਧਿਕਾਰੀ, ਵਕੀਲ ਭਾਈਚਾਰੇ ਅਤੇ ਪ੍ਰੈੱਸ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ, ਸਮਾਜਿਕ ਸੰਗਠਨਾਂ ਤੇ ਸਕੱਤਰੇਤ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। The post ਪ੍ਰੋ ਬੀ.ਸੀ ਵਰਮਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ appeared first on TheUnmute.com - Punjabi News. Tags:
|
ਰਾਜ ਸਭਾ 'ਚ ਖੜਗੇ-ਸੀਤਾਰਮਨ ਵਿਚਾਲੇ ਤਿੱਖੀ ਬਹਿਸ, GST ਅਤੇ ਔਰਤਾਂ ਦੇ ਮੁੱਦੇ 'ਤੇ ਆਹਮੋ-ਸਾਹਮਣੇ Tuesday 19 September 2023 01:42 PM UTC+00 | Tags: breaking-news gst india-news kharge-sitharaman malika-arjunkharge new-parliament-house nirmala-sitharaman rajya-sabha sc-st-category womens-reservation-bill ਚੰਡੀਗੜ੍ਹ, 19 ਸਤੰਬਰ 2023: ਨਵੇਂ ਸੰਸਦ ਭਵਨ ‘ਚ ਰਾਜ ਸਭਾ (Rajya Sabha) ਦੀ ਪਹਿਲੀ ਬੈਠਕ ਦੌਰਾਨ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਚਾਲੇ ਤਿੱਖੀ ਬਹਿਸ ਹੋ ਗਈ। ਅਜਿਹਾ ਦੋ ਵਾਰ ਹੋਇਆ। ਪਹਿਲੀ ਵਾਰ ਜਦੋਂ ਖੜਗੇ ਨੇ ਜੀਐਸਟੀ ਦਾ ਜ਼ਿਕਰ ਕੀਤਾ ਅਤੇ ਦੂਜੀ ਵਾਰ ਜਦੋਂ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਦੀ ਸਾਖਰਤਾ ਦਰ ਘੱਟ ਹੈ। ਇਸ ਕਰਕੇ ਸਿਆਸੀ ਪਾਰਟੀਆਂ ਨੂੰ ਕਮਜ਼ੋਰ ਔਰਤਾਂ ਨੂੰ ਚੁਣਨ ਦੀ ਆਦਤ ਹੈ। ਦੋਵੇਂ ਵਾਰ ਨਿਰਮਲਾ ਸੀਤਾਰਮਨ ਨੇ ਖੜਗੇ ‘ਤੇ ਤਿੱਖੇ ਹਮਲੇ ਕੀਤੇ। ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਬੋਲਣ ਪਹੁੰਚੇ। ਮਹਿਲਾ ਰਿਜ਼ਰਵੇਸ਼ਨ ਬਿੱਲ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ- ਦਲਿਤ ਅਤੇ ਪਛੜੀਆਂ ਜਾਤੀਆਂ ਦੀਆਂ ਔਰਤਾਂ ਨੂੰ ਉਹ ਮੌਕੇ ਨਹੀਂ ਮਿਲਦੇ ਜੋ ਬਾਕੀ ਸਾਰਿਆਂ ਨੂੰ ਮਿਲਦੇ ਹਨ। 2010 ਵਿੱਚ, ਕਾਂਗਰਸ-ਯੂਪੀਏ ਸਰਕਾਰ ਨੇ ਰਾਜ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਐਸਸੀ-ਐਸਟੀ ਵਰਗ ਨੂੰ ਰਾਜਨੀਤੀ ਵਿੱਚ ਸੰਵਿਧਾਨਕ ਮੌਕਾ ਮਿਲਿਆ ਹੈ, ਉਸੇ ਤਰ੍ਹਾਂ ਇਸ ਬਿੱਲ ਰਾਹੀਂ ਓਬੀਸੀ ਵਰਗ ਦੀਆਂ ਔਰਤਾਂ ਸਮੇਤ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸਤੋਂ ਬਾਅਦ ਸੱਤਾਧਾਰੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦਾ ਰਾਸ਼ਟਰਪਤੀ ਕੌਣ ਹੈ? ਉਹ ਕਬਾਇਲੀ ਸਮਾਜ ਤੋਂ ਆਉਣ ਵਾਲੀ ਔਰਤ ਹੈ। ਜਿਸ ਪਾਰਟੀ ਦੇ ਤੁਸੀਂ ਪ੍ਰਧਾਨ ਹੋ, ਉਸ ਦੀ ਕਈ ਸਾਲਾਂ ਤੋਂ ਇਕ ਔਰਤ ਹੀ ਪ੍ਰਧਾਨ ਰਹੀ ਹੈ। ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਲੰਬੇ ਹੰਗਾਮੇ ਤੋਂ ਬਾਅਦ ਵੀ ਖੜਗੇ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਮੈਂ ਇਸ ਬਿੱਲ ਦਾ ਸਵਾਗਤ ਕਰਦਾ ਹਾਂ। ਇਹ ਬਿੱਲ 2010 ਵਿੱਚ ਰਾਜ ਸਭਾ ਵਿੱਚ ਪਾਸ ਹੋ ਚੁੱਕਾ ਹੈ। ਮੈਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੋ ਕਾਨੂੰਨ ਬਣਿਆ ਹੈ, ਉਸ ਦਾ ਲਾਭ ਗਰੀਬਾਂ ਅਤੇ ਔਰਤਾਂ ਨੂੰ ਮਿਲੇ। ਮੈਂ ਉਸਨੂੰ ਉਤਸ਼ਾਹਿਤ ਕਰਨ ਲਈ ਬੋਲ ਰਿਹਾ ਸੀ, ਪਰ ਉਨ੍ਹਾਂ ਨੇ ਰੋਕ ਦਿੱਤਾ। ਤੁਹਾਡੇ ਸ਼ਾਸਨ ਵਿੱਚ ਸੰਘੀ ਢਾਂਚਾ ਕਮਜ਼ੋਰ ਹੋ ਰਿਹਾ ਹੈ। ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਮੀਤ ਪ੍ਰਧਾਨ ਜਗਦੀਪ ਧਨਖੜ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ। ਇਸ ਨੂੰ ਹੰਗਾਮਾ ਨਾ ਹੋਣ ਦਿਓ। ਇਹ ਮੁੱਦਾ ਬਹੁਤ ਅਹਿਮ ਹੈ, ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਹ ਬਿੱਲ ਪਾਸ ਨਹੀਂ ਹੋ ਸਕਿਆ। ਖੜਗੇ ਨੇ ਦਾਅਵਾ ਕੀਤਾ ਕਿ ਸੂਬਿਆਂ ਨੂੰ ਜੀਐਸਟੀ ਦੀ ਰਾਸ਼ੀ ਸਮੇਂ ਸਿਰ ਨਹੀਂ ਮਿਲ ਰਹੀ ਹੈ। ਕੁਝ ਸੂਬਿਆਂ ਨੂੰ ਜੀਐਸਟੀ, ਮਨਰੇਗਾ, ਖੇਤੀਬਾੜੀ, ਸਿੰਚਾਈ ਸਮੇਤ ਕਈ ਪ੍ਰੋਗਰਾਮਾਂ ਲਈ ਸਮੇਂ ਸਿਰ ਗ੍ਰਾਂਟਾਂ ਨਹੀਂ ਮਿਲਦੀਆਂ। ਕੀ ਇਸ ਨਾਲ ਅਜਿਹੇ ਰਾਜ ਕਮਜ਼ੋਰ ਨਹੀਂ ਹੋਣਗੇ? ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਲੋਕਤੰਤਰ ਦੀ ਗੱਲ ਕਰਦੀ ਹੈ ਪਰ ਇਸ ਨੇ ਕਈ ਰਾਜਾਂ ਵਿੱਚ ਲੋਕਤੰਤਰੀ ਢੰਗ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਦਿੱਤਾ ਹੈ। ਵਿੱਤ ਮੰਤਰੀ ਸੀਤਾਰਮਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਬਿਆਨ ਅਸਲ ਵਿੱਚ ਗਲਤ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਕਰਜ਼ਾ ਲੈ ਕੇ ਜੀ.ਐੱਸ.ਟੀ. ਰਾਜਾਂ ਨੂੰ ਜੀਐਸਟੀ ਵੀ ਹਰ ਵਾਰ ਇੱਕ ਜਾਂ ਦੋ ਮਹੀਨੇ ਪਹਿਲਾਂ ਅਦਾ ਕੀਤਾ ਜਾਂਦਾ ਸੀ। ਕਿਸੇ ਵੀ ਰਾਜ ਦਾ ਕੋਈ ਵੀ ਜੀਐਸਟੀ ਪੈਸਾ ਕੇਂਦਰ ਵੱਲ ਬਕਾਇਆ ਨਹੀਂ ਹੈ। The post ਰਾਜ ਸਭਾ ‘ਚ ਖੜਗੇ-ਸੀਤਾਰਮਨ ਵਿਚਾਲੇ ਤਿੱਖੀ ਬਹਿਸ, GST ਅਤੇ ਔਰਤਾਂ ਦੇ ਮੁੱਦੇ ‘ਤੇ ਆਹਮੋ-ਸਾਹਮਣੇ appeared first on TheUnmute.com - Punjabi News. Tags:
|
ਜਿਨ੍ਹਾਂ ਵਿਅਕਤੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕੀਤੇ ਹਨ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ: ਡਾ. ਬਲਜੀਤ ਕੌਰ Tuesday 19 September 2023 01:50 PM UTC+00 | Tags: breaking-news caste-certificates dr-baljit-kaur latest-news news sc-certificates scheduled-caste-certificates ਚੰਡੀਗੜ੍ਹ, 19 ਸਤੰਬਰ 2023: ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਪੰਜਾਬ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਬੀਤੇ ਦਿਨਾਂ ਵਿੱਚ ਕੁੱਲ 17 ਜਿਨ੍ਹਾਂ ਵਿੱਚੋਂ 16 ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਇੱਕ ਪੱਛੜੀ ਸ਼੍ਰੇਣੀ ਸਰਟੀਫਿਕੇਟ ਰੱਦ ਕੀਤੇ ਜਾ ਚੁੱਕੇ ਹਨ ਪ੍ਰੰਤੂ ਅਜੇ ਤੱਕ ਇਹਨਾਂ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਕੈਬਨਿਟ ਮੰਤਰੀ (Dr. Baljit Kaur) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ਤੇ ਸਕਰੂਟਨੀ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਵੱਲੋਂ ਹੁਣ ਤੱਕ ਜ਼ਿਲ੍ਹਾ ਪਟਿਆਲਾ ਦੇ ਅਵਿਨਾਸ਼ ਚੰਦਰ, ਸ਼ਿੰਦਰ ਕੌਰ, ਰਾਜੂ, ਅਮਰੀਕ ਸਿੰਘ, ਜਗਦੀਸ਼ ਸਿੰਘ, ਅਮਰ ਕੌਰ, ਕਪੂਰਥਲਾ ਦੇ ਅਰਵਿੰਦ ਕੁਮਾਰ, ਐਸ.ਏ.ਐਸ ਨਗਰ ਦੇ ਪ੍ਰਮੋਦ ਕੁਮਾਰ, ਜਸਵੀਰ ਕੌਰ, ਫਿਰੋਜਪੁਰ ਦੀ ਗੀਤਾ, ਜਸਵਿੰਦਰ ਸਿੰਘ, ਬਲਵਿੰਦਰ ਕੁਮਾਰ, ਲੁਧਿਆਣਾ ਦੇ ਹਰਪਾਲ ਸਿੰਘ, ਜਤਿੰਦਰ ਕੌਰ, ਮੁਕਤਸਰ ਸਾਹਿਬ ਦੇ ਲੇਖਰਾਜ, ਫਾਜ਼ਿਲਕਾ ਦੇ ਸੁਖਤਿਆਰ ਸਿੰਘ ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਪਟਿਆਲਾ ਦੀ ਸੋਨੀਆ ਮਲਹੋਤਰਾ ਦਾ ਪੱਛੜੀ ਸ਼੍ਰੇਣੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਅੰਮ੍ਰਿਤ ਕੌਰ, ਡਾ. ਦਵਿੰਦਰ ਕੌਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਸਬੰਧੀ ਕੇਸ ਕਾਰਵਾਈ ਅਧੀਨ ਹੈ। ਉਨ੍ਹਾਂ ਕਿਹਾ ਕਿ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਅਤੇ ਜਬਤ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਜਾਅਲੀ ਸਰਟੀਫਿਕੇਟਾਂ ਦੇ ਅਧਾਰ ਤੇ ਨੌਕਰੀ ਪ੍ਰਾਪਤ ਕਰਨ ਵਾਲਿਆਂ ਵਿਰੁੱਧ ਸਬੰਧਤ ਵਿਭਾਗਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਮਾਨਦਾਰੀ ਦੀ ਨੀਂਹ ਤੇ ਬਣੀ ਹੈ ਅਤੇ ਇਮਾਨਦਾਰੀ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਧੋਖਾਧੜੀ ਨਾਲ ਬਣਾਏ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਮੰਤਰੀ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਵਿਭਾਗ ਵੱਲੋਂ ਨਿਰਧਾਰਤ ਸਮਾਂ ਸੀਮਾਂ ਅੰਦਰ ਕੇਸ ਮੁਕੰਮਲ ਕਰਕੇ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। The post ਜਿਨ੍ਹਾਂ ਵਿਅਕਤੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕੀਤੇ ਹਨ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ: ਡਾ. ਬਲਜੀਤ ਕੌਰ appeared first on TheUnmute.com - Punjabi News. Tags:
|
ਕੁਲਤਾਰ ਸਿੰਘ ਸੰਧਵਾਂ ਵੱਲੋਂ ਸਵਾਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗਣ ਦੀ ਵਾਪਰੀ ਮੰਦਭਾਗੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ Tuesday 19 September 2023 01:54 PM UTC+00 | Tags: breaking-news bus-accident canal incident-of-a-bus kotakpura kotakpura-sri-muktsar-sahib-road kultar-singh-sandhawan news punjab-vidhan-sabha sandhawan sirhind-canal sri-muktsar-sahib-road ਚੰਡੀਗੜ੍ਹ, 19 ਸਤੰਬਰ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮਾਰਗ 'ਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਨਹਿਰ 'ਚ ਡਿੱਗਣ ਦੀ ਵਾਪਰੀ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਸੰਧਵਾਂ ਨੇ ਕਿਹਾ ਕਿ ਹਾਦਸਾਗ੍ਰਸਤ ਲੋਕਾਂ ਦੀ ਸਲਾਮਤੀ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਦੀਆਂ ਟੀਮਾਂ ਵੱਲੋਂ ਮੌਕੇ 'ਤੇ ਹਾਜ਼ਰ ਹਨ ਅਤੇ ਰਾਹਤ ਕਾਰਜ ਅਰੰਭੇ ਗਏ ਹਨ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਮੰਦਭਾਗੀ ਘਟਨਾ 'ਚ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ। The post ਕੁਲਤਾਰ ਸਿੰਘ ਸੰਧਵਾਂ ਵੱਲੋਂ ਸਵਾਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗਣ ਦੀ ਵਾਪਰੀ ਮੰਦਭਾਗੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਏਸ਼ੀਆਈ ਖੇਡਾਂ 'ਚ ਭਾਰਤੀ ਫੁੱਟਬਾਲ ਟੀਮ ਨੂੰ ਚੀਨ ਤੋਂ ਮਿਲੀ ਹਾਰ, ਅਗਲੇ ਮੈਚ ਜਿੱਤਣੇ ਲਾਜ਼ਮੀ Tuesday 19 September 2023 02:07 PM UTC+00 | Tags: asian-games-2023 breaking-news games indian-football-team news sports ਚੰਡੀਗੜ੍ਹ, 19 ਸਤੰਬਰ 2023: ਏਸ਼ਿਆਈ ਖੇਡਾਂ ਦੀ ਅਧਿਕਾਰਤ ਸ਼ੁਰੂਆਤ 23 ਸਤੰਬਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਕੁਝ ਖੇਡ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ। ਮੰਗਲਵਾਰ (19 ਸਤੰਬਰ) ਨੂੰ ਭਾਰਤੀ ਪੁਰਸ਼ ਫੁੱਟਬਾਲ ਟੀਮ (Indian football team) ਨੇ ਗਰੁੱਪ ਏ ਵਿੱਚ ਚੀਨ ਦਾ ਸਾਹਮਣਾ ਕੀਤਾ। ਭਾਰਤੀ ਫੁੱਟਬਾਲ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਚੀਨ ਤੋਂ 5-1 ਨਾਲ ਹਾਰ ਗਈ। ਭਾਰਤ ਨੂੰ ਹੁਣ ਅਗਲੇ ਦੌਰ ਵਿੱਚ ਪਹੁੰਚਣ ਲਈ ਬੰਗਲਾਦੇਸ਼ ਅਤੇ ਮਿਆਂਮਾਰ ਖ਼ਿਲਾਫ਼ ਜਿੱਤ ਦਰਜ ਕਰਨੀ ਹੋਵੇਗੀ। ਮੈਚ ਦੌਰਾਨ ਚੀਨ ਨੇ ਮੈਚ ਦਾ ਪਹਿਲਾ ਗੋਲ ਕੀਤਾ। ਇਸਦੇ ਲਈ ਜਾਓ ਤਿਆਨਯੀ ਨੇ 16ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਰਾਹੁਲ ਕੇਪੀ ਨੇ ਇੰਜਰੀ ਟਾਈਮ (45+1ਵੇਂ ਮਿੰਟ) ਵਿੱਚ ਭਾਰਤ ਲਈ ਪਹਿਲਾ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ ਪਰ ਦੂਜੇ ਹਾਫ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਚੀਨ ਨੇ ਦੂਜੇ ਹਾਫ ਵਿੱਚ ਚਾਰ ਗੋਲ ਕਰਕੇ ਮੈਚ ਜਿੱਤ ਲਿਆ। The post ਏਸ਼ੀਆਈ ਖੇਡਾਂ ‘ਚ ਭਾਰਤੀ ਫੁੱਟਬਾਲ ਟੀਮ ਨੂੰ ਚੀਨ ਤੋਂ ਮਿਲੀ ਹਾਰ, ਅਗਲੇ ਮੈਚ ਜਿੱਤਣੇ ਲਾਜ਼ਮੀ appeared first on TheUnmute.com - Punjabi News. Tags:
|
ਕਾਂਗਰਸ ਸਰਕਾਰ ਵੇਲੇ ਰਾਜ ਸਭਾ 'ਚ ਪਾਸ ਕੀਤਾ ਗਿਆ ਸੀ ਮਹਿਲਾ ਰਾਖਵਾਂਕਰਨ ਬਿੱਲ: ਰਾਜਾ ਵੜਿੰਗ Tuesday 19 September 2023 02:22 PM UTC+00 | Tags: amarinder-raja-warring amarinder-singh-raja-warring breaking-news news punjab-congress punjab-news raja-warring womens-reservation-bill ਚੰਡੀਗੜ੍ਹ, 19 ਸਤੰਬਰ 2023: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੀ ਨਵੀਂ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ (Women’s Reservation Bill) ਪੇਸ਼ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਕਾਂਗਰਸ ਦੀ ਮੰਗ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਸਾਲ 2010 ਵਿੱਚ ਰਾਜ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਗਿਆ ਸੀ। ਕੁਝ ਕਾਰਨਾਂ ਕਰਕੇ ਬਿੱਲ ਲੋਕ ਸਭਾ ਵਿੱਚ ਨਹੀਂ ਲਿਆਂਦਾ ਜਾ ਸਕਿਆ। ਰਾਜਾ ਵੜਿੰਗ ਨੇ ਦੱਸਿਆ ਕਿ ਇਹ ਮੰਗ ਲੰਬੇ ਸਮੇਂ ਤੋਂ ਲਟਕ ਰਹੀ ਸੀ। ਕਾਂਗਰਸ ਹਮੇਸ਼ਾ ਇਹ ਚਾਹੁੰਦੀ ਸੀ, ਸੋਨੀਆ ਗਾਂਧੀ ਨੇ ਸਾਲ 2004 ‘ਚ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੀ ਪਹਿਲ ਕੀਤੀ ਸੀ। ਇਹ ਬਿੱਲ 9 ਮਾਰਚ 2010 ਨੂੰ ਰਾਜ ਸਭਾ ਨੇ ਪਾਸ ਕੀਤਾ ਸੀ। ਕੁਝ ਕਾਰਨਾਂ ਕਰਕੇ ਬਿੱਲ ਲੋਕ ਸਭਾ ਵਿੱਚ ਨਹੀਂ ਲਿਆਂਦਾ ਜਾ ਸਕਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਲ 2014 ਅਤੇ 2019 ਵਿੱਚ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦਾ ਵਾਅਦਾ ਕੀਤਾ ਸੀ। ਆਲ ਪਾਰਟੀ ਮੀਟਿੰਗ ਵਿੱਚ ਵੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਸਮੇਤ ਸਮੁੱਚੀ ਕਾਂਗਰਸ ਮਹਿਲਾ ਰਾਖਵਾਂਕਰਨ ਬਿੱਲ (Women’s Reservation Bill) ਲਿਆਉਣ ਲਈ ਸਹਿਮਤ ਹੋ ਗਈ। ਰਾਜਾ ਵੜਿੰਗ ਨੇ ਦੱਸਿਆ ਕਿ 18 ਜੁਲਾਈ 2018 ਨੂੰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੀ ਅਪੀਲ ਕੀਤੀ ਸੀ। ਵੜਿੰਗ ਨੇ ਕਿਹਾ ਕਿ ਦੇਰ ਆਏ ਦੁਰੁਸਤ ਆਏ । ਪਰ ਭਾਜਪਾ ਨੂੰ ਚੋਣਾਂ ਵੇਲੇ ਹੀ ਸਭ ਕੁਝ ਯਾਦ ਰਹਿੰਦਾ ਹੈ। ਚਾਹੇ ਸਿਲੰਡਰ ਦੀਆਂ ਕੀਮਤਾਂ ਹੋਣ ਜਾਂ ਹੋਰ ਮਾਮਲੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮਹਿਲਾ ਰਿਜ਼ਰਵੇਸ਼ਨ ਬਿੱਲ ਦਾ ਸਮਰਥਨ ਕਰਦੀ ਹੈ। ਇਸ ਨਾਲ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣਗੇ ਅਤੇ ਉਹ ਤਰੱਕੀ ਕਰ ਸਕਣਗੀਆਂ। The post ਕਾਂਗਰਸ ਸਰਕਾਰ ਵੇਲੇ ਰਾਜ ਸਭਾ ‘ਚ ਪਾਸ ਕੀਤਾ ਗਿਆ ਸੀ ਮਹਿਲਾ ਰਾਖਵਾਂਕਰਨ ਬਿੱਲ: ਰਾਜਾ ਵੜਿੰਗ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest