TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਐਲਾਨ, ਪੰਜਾਬ ਦੇ ਸਾਰੇ ਸਕੂਲਾਂ ਨੂੰ ਬਣਾਇਆ ਜਾਵੇਗਾ ਸ਼ਾਨਦਾਰ Wednesday 13 September 2023 05:54 AM UTC+00 | Tags: aap amritsar arvind-kejriwal cm-bhagwant-mann first-school-of-eminence latest-news news punjab-news ranjit-avenue-rally school-of-eminence the-unmute-breaking-news the-unmute-latest-news the-unmute-punjab ਚੰਡੀਗੜ੍ਹ, 13 ਸਤੰਬਰ 2023: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਅੰਮ੍ਰਿਤਸਰ ਵਿੱਚ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਸਭ ਤੋਂ ਪਹਿਲਾਂ ਦੁਪਹਿਰ 2 ਵਜੇ ਛੇਹਰਟਾ ਵਿੱਚ ਹਾਈਟੈਕ ਸਕੂਲ ਦੀ ਸ਼ੁਰੂਆਤ ਕਰਨਗੇ। ਅਰਵਿੰਦ ਕੇਜਰੀਵਾਲ ਨੂੰ ਸਕੂਲ ਦਾ ਦੌਰਾ ਕਰਵਾਉਣ ਤੋਂ ਬਾਅਦ ਉਹ ਸਿੱਧੇ ਰਣਜੀਤ ਐਵੀਨਿਊ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ‘ਆਪ’ ਸਮਰਥਕਾਂ ਨੂੰ ਰੈਲੀ ਵਾਲੀ ਥਾਂ ‘ਤੇ ਪਹੁੰਚਣ ਲਈ 3 ਵਜੇ ਦਾ ਸਮਾਂ ਦਿੱਤਾ ਗਿਆ ਹੈ। ਇਸ ਸੰਬੰਧੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅੱਜ ਤੋਂ ਮੈਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਹਾਂ। ਮੁਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਪਹਿਲਾ ਸਕੂਲ ਆਫ਼ ਐਮੀਨੈਂਸ ਬਣਾਇਆ ਹੈ। ਅੱਜ ਉਨ੍ਹਾਂ ਨਾਲ ਉਸ ਦਾ ਉਦਘਾਟਨ ਕਰਾਂਗੇ। ਹੁਣ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲਣ ਲੱਗੇਗੀ। ਇੱਕ ਗਰੀਬ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਉਸ ਵਿੱਚ ਅਸੀਂ ਭਾਗੀਦਾਰ ਹੋਈਏ, ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ। ਇਸ ਤੋਂ ਵੱਡਾ ਰਾਸ਼ਟਰ ਨਿਰਮਾਣ ਦਾ ਕੰਮ ਨਹੀਂ। ਮੈਂ ਅੱਜ ਉਸ ਸਕੂਲ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ। ਹੁਣ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ | ਇਸਦੇ ਨਾਲ ਹੀ 'ਆਪ' ਦੀ ਚੋਣ ਮੁਹਿੰਮ ਵੀ ਇਸ ਮੈਗਾ ਰੈਲੀ ਨਾਲ ਸ਼ੁਰੂ ਹੋਵੇਗੀ। ਖ਼ਬਰ ਹੈ ਕਿ ਇਸ ਰੈਲੀ ਤੋਂ ਪਹਿਲਾਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਅਤੇ ਟੈਂਕੀ ‘ਤੇ ਚੜ ਕੇ ਰੋਸ ਪ੍ਰਦਰਸ਼ਨ ਕਰਨ ਵਾਲੀ ਸਿੱਪੀ ਸ਼ਰਮਾ ਨੂੰ ਨਜਰਬੰਦ ਕਰ ਦਿੱਤਾ ਹੈ | ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਆਪਣੇ ਸਮਰਥਕਾਂ ਨਾਲ ਪੁੱਜ ਕੇ ਇਹ ਆਗੂ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਵਿਘਨ ਪੈਦਾ ਕਰ ਸਕਦਾ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਹੈ। The post ਪੰਜਾਬ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਐਲਾਨ, ਪੰਜਾਬ ਦੇ ਸਾਰੇ ਸਕੂਲਾਂ ਨੂੰ ਬਣਾਇਆ ਜਾਵੇਗਾ ਸ਼ਾਨਦਾਰ appeared first on TheUnmute.com - Punjabi News. Tags:
|
ਪਤੀ-ਪਤਨੀ ਇਕੱਠੇ ਜਾਣਗੇ ਸਟੂਡੈਂਟ ਤੇ ਸਪਾਊਸ ਵੀਜ਼ੇ 'ਤੇ ਕੈਨੇਡਾ, 16 ਦਿਨਾਂ 'ਚ ਮਿਲਿਆ ਸਪਾਊਸ ਵੀਜ਼ਾ Wednesday 13 September 2023 06:07 AM UTC+00 | Tags: breaking-news canada kaur-immigration news student-visa visa ਸਟੋਰੀ ਸਪੌਂਸਰ: Kaur immigrationਮੋਗਾ, 13 ਸਤੰਬਰ 2023: ਜ਼ਿਲ੍ਹਾ ਮੋਗਾ, ਹਾਊਸ ਨੰਬਰ-693, ਵਾਰਡ ਨੰਬਰ-31, ਮਹੱਲਾ ਸੋਢੀਆਂ ਦੇ ਰਹਿਣ ਵਾਲੇ ਪਤੀ-ਪਤਨੀ ਅਨੂ ਬਾਲਾ ਤੇ ਉਸਦੇ ਪਤੀ ਹਰਸ਼ ਬੱਤਾ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਇਕੱਠਿਆਂ ਨੂੰ ਸਟੂਡੈਂਟ ਤੇ ਸਪਾਊਸ ਵੀਜ਼ਾ (spouse visa) 16 ਦਿਨਾਂ 'ਚ ਮਿਲਿਆ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਦੋਂ ਅਨੂ ਬਾਲਾ ਤੇ ਹਰਸ਼ ਬੱਤਾ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ ਤਾਂ ਉਹ ਦੋ ਰਿਫਿਊਜ਼ਲਾਂ ਪਹਿਲਾਂ ਹੀ ਹੋਰ ਏਜੰਸੀ ਤੋਂ ਲੈ ਕੇ ਆਏ ਸਨ । ਅਨੂ ਬਾਲਾ ਦੀ ਸਟੱਡੀ ਵਿੱਚ ਮਾਸਟਰ ਆਫ ਕਮਰਸ ਤੋਂ ਬਾਅਦ ਨੌਂ ਸਾਲਾਂ ਦਾ ਗੈਪ ਸੀ । ਅਨੂ ਬਾਲਾ ਤੇ ਹਰਸ਼ ਬੱਤਾ ਦੇ ਮਨ ਵਿੱਚ ਜੋ ਧਾਰਨਾ ਬਣਂ ਚੁੱਕੀ ਸੀ ਕਿ ਪਤੀ-ਪਤਨੀ ਇਕੱਠਿਆਂ ਦਾ ਵੀਜ਼ਾ ਨਹੀਂ ਲੱਗ ਸਕਦਾ। ਪਤਨੀ ਜਾਂ ਪਤੀ ਦੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਣ ਤੋਂ ਬਾਅਦ ਹੀ ਸਪਾਊਸ ਕੈਨੇਡਾ ਜਾ ਸਕਦਾ ਹੈ | ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਦੋਨਾਂ ਇਕੱਠਿਆਂ ਦੀ ਫਾਈਲ 13 ਜੁਲਾਈ 2023 ਨੂੰ ਲਗਾਈ ਤੇ 31 ਜੁਲਾਈ 2023 ਨੂੰ ਵੀਜ਼ਾ ਲਗਵਾ ਕੇ ਉਹਨਾਂ ਦੇ ਮਨਾਂ ਅੰਦਰ ਜੋ ਦੁਬਿਧਾ ਸੀ ਉਸਨੂੰ ਕਲੀਅਰ ਕਰਕੇ ਦਿਖਾਇਆ। ਅਨੂ ਬਾਲਾ ਨੇ 2014 'ਚ ਮਾਸਟਰ ਆਫ ਕਮਰਸ ਅਤੇ ਹਰਸ਼ ਬੱਤਾ ਨੇ 2012 ਵਿੱਚ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਪਾਸ ਕੀਤੀ ਸੀ । ਇਸ ਮੌਕੇ ਅਨੂ ਬਾਲਾ ਤੇ ਹਰਸ਼ ਬੱਤਾ ਅਤੇ ਉਸਦੇ ਸਾਰੇ ਪਰਿਵਾਰ ਨੇ ਦੋਵਾਂ ਇਕੱਠਿਆਂ ਦਾ ਵੀਜ਼ਾ (spouse visa) ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ ਮੋਗਾ ਬਰਾਂਚ: 96926-00084, 96927- The post ਪਤੀ-ਪਤਨੀ ਇਕੱਠੇ ਜਾਣਗੇ ਸਟੂਡੈਂਟ ਤੇ ਸਪਾਊਸ ਵੀਜ਼ੇ ‘ਤੇ ਕੈਨੇਡਾ, 16 ਦਿਨਾਂ 'ਚ ਮਿਲਿਆ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
ਹਾਈਕੋਰਟ ਵੱਲੋਂ ਸ਼ਹੀਦ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਸੰਬੰਧੀ ਸਰਕਾਰ ਨੂੰ ਨੋਟਿਸ ਜਾਰੀ Wednesday 13 September 2023 06:38 AM UTC+00 | Tags: breaking-news high-court news punjab punjab-government punjab-news shaheed-bhagat-singh-award shaheed-bhagat-singh-raj-yuva-award the-unmute-breaking-news ਚੰਡੀਗੜ੍ਹ, 13 ਸਤੰਬਰ 2023: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਰਾਜ ਯੂਵਾ ਪੁਰਸਕਾਰ (Shaheed Bhagat Singh Raj Yuva Award) ਸੰਬੰਧੀ ਨੂੰ ਨੋਟਿਸ ਜਾਰੀ ਕੀਤਾ ਹੈ | ਹਾਈਕੋਰਟ ਦੇ ਵਕੀਲ ਦੀਪਕ ਮਹਿੰਦਰੂ ਦੇ ਮੁਤਾਬਕ ਪੰਜਾਬ ਸਰਕਾਰ ਨੇ ਪਿਛਲੇ ਸਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜ ਸਾਲਾਂ ਤੋਂ ਬੰਦ ਪਏ ਸ਼ਹੀਦ ਏ-ਆਜਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੀ ਮੁੜ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਇਸ ਐਲਾਨ ਮੁਤਾਬਕ ਹਰ ਜ਼ਿਲ੍ਹੇ ‘ਚੋਂ 2 ਨੌਜਵਾਨਾਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੀ ਤੇ ਪੰਜਾਬ ਭਰ ‘ਚੋਂ 46 ਨੌਜਵਾਨਾਂ ਨੂੰ ਰਾਜ ਪੱਧਰੀ ਸਨਮਾਨ ਵਜੋਂ ਇਕ ਮੈਡਲ, ਸਕਰੌਲ, ਸਰਟੀਫਿਕੇਟ ਤੇ 51,000 ਰੁਪਏ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾਣੀ ਸੀ | ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਬਣੀਆਂ ਕਮੇਟੀਆਂ ਵੱਲੋਂ 29 ਯੋਗ ਉਮੀਦਵਾਰਾਂ ਦੀ ਲਿਸਟ ਤਿਆਰ ਕੀਤੀ ਗਈ ਤੇ ਉਨਾਂ 29 ਉਮੀਦਵਾਰਾਂ ਦੀ ਪੁਰਸਕਾਰ ਦੇਣ ਲਈ ਵਿਭਾਗ ਨੇ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਗਈ ਸੀ ।ਪਰ ਮੌਕੇ ‘ਤੇ ਆ ਕੇ ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਗੁਪਤ ਤੌਰ ਸਿਰਫ ਛੇ ਉਮੀਦਵਾਰਾਂ ਨੂੰ ਰਾਜ ਪੱਧਰੀ ਸਨਮਾਨ ਦੇਣ ਦਾ ਫੈਸਲਾ ਕੀਤਾ ਤੇ 23 ਮਾਰਚ 2023 ਨੂੰ ਹੁਸੈਨੀਵਾਲਾ ਦੀ ਪਾਵਨ ਧਰਤੀ ‘ਤੇ ਸਿਰਫ 6 ਉਮੀਦਵਾਰਾਂ ਨੂੰ ਰਾਜ ਪੱਧਰੀ ਸਨਮਾਨ ਗੁਪਤ ਢੰਗ ਨਾਲ ਦਿੱਤਾ ਗਿਆ। ਦੀਪਕ ਮਹਿੰਦਰੂ ਦੇ ਮੁਤਾਬਕ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਕਾਰਨ ਮੈਰਿਟ ਵਾਲੇ 23 ਉਮੀਦਵਾਰਾਂ ਨੂੰ ਨਜਰਅੰਦਾਜ਼ ਕਰ ਦਿੱਤਾ । ਇਸ ਤੋਂ ਬਾਅਦ ਮੈਰਿਟ ਵਾਲੇ ਉਮੀਦਵਾਰਾਂ ਨੇ ਪੰਜਾਬ ਸਰਕਾਰ, ਯੁਵਕ ਸੇਵਾਵਾਂ ਵਿਭਾਗ ਤੇ ਗਵਰਨਰ ਨੂੰ ਆਪਣੇ ਮਸਲੇ ਸਬੰਧੀ ਬੇਨਤੀਆਂ ਵੀ ਭੇਜੀਆਂ ਪਰ ਕੋਈ ਵੀ ਸੁਣਵਾਈ ਨਾ ਹੋਣ 'ਤੇ ਉਨਾਂ ਵੱਲੋਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਰੁਖ ਕੀਤਾ ਤੇ ਅਦਾਲਤ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦਿਆਂ ਪੰਜਾਬ ਸਰਕਾਰ, ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਨੂੰ ਨੋਟਿਸ ਜਾਰੀ ਕਰਕੇ 5 ਦਸੰਬਰ 2023 ਤੱਕ ਆਪਣਾ ਜਵਾਬ ਮੰਗਿਆ ਹੈ । ਦੀਪਕ ਮਹਿੰਦਰੂ ਨੇ ਕਿਹਾ ਕਿ ਮੈਰਿਟ ਵਾਲੇ ਉਮੀਦਵਾਰਾਂ ਵੱਲੋਂ ਜਲਦੀ ਹੀ ਪੰਜਾਬ ਪੱਧਰ ‘ਤੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ | The post ਹਾਈਕੋਰਟ ਵੱਲੋਂ ਸ਼ਹੀਦ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਸੰਬੰਧੀ ਸਰਕਾਰ ਨੂੰ ਨੋਟਿਸ ਜਾਰੀ appeared first on TheUnmute.com - Punjabi News. Tags:
|
ਅਮਰੀਕਾ 'ਤੇ 11 ਸਤੰਬਰ ਦੇ ਹਮਲੇ ਦੇ ਯਾਦਗਾਰੀ ਸਮਾਗਮ 'ਚ ਓਹਾਇਓ ਦੇ ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ Wednesday 13 September 2023 06:45 AM UTC+00 | Tags: 9-11-attack breaking-news news sikh-community sikh-community-usa ਅਮਰੀਕਾ, 13 ਸਤੰਬਰ 2023 (ਸਮੀਪ ਸਿੰਘ ਗੁਮਟਾਲਾ): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ, 2001 (9/11 attack) ਨੂੰ ਨਿਉਯਾਰਕ ਵਿਖੇ ਵਰਲਡ ਟਰੇਡ ਸੈਂਟਰ ਟਾਵਰਾਂ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 22ਵੀਂ ਵਰ੍ਹੇਗੰਢ ਮਨਾਓਂਦੇ ਹੋਏ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਹਨਾਂ ਟਾਵਰਾਂ ਦੀਆਂ ਇਮਾਰਤਾਂ ਵਿੱਚ ਅਤੇ ਆਲੇ ਦੁਆਲੇ 2600 ਤੋਂ ਵੱਧ ਵਿਅਕਤੀ ਮਾਰੇ ਗਏ ਸਨ ਜਦੋਂ ਅੱਤਵਾਦੀਆਂ ਨੇ ਹਵਾਈ ਜਹਾਜ਼ਾਂ ਨੂੰ ਅਗਵਾ ਕੀਤਾ ਅਤੇ ਟਾਵਰਾਂ ਨਾਲ ਟਕਰਾਅ ਦਿੱਤਾ। 186 ਜਣੇ ਪੈਂਟਾਗਨ ਵਿਖੇ ਜਹਾਜ਼ ਨਾਲ ਕੀਤੇ ਗਏ ਹਮਲੇ ਅਤੇ 40 ਪੈਨਸਿਲਵੇਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਸਨ। ਸਮਾਜ ਵਿੱਚ ਯਾਦਗਾਰ ਉੱਤੇ ਝੰਡਾ ਨੀਵਾਂ ਕੀਤਾ ਗਿਆ, ਫੌਜ ਦੇ ਜਵਾਨਾਂ ਵਲੌਂ ਫੁੱਲ ਚੜਾਏ ਗਏ, ਰਾਸ਼ਟਰੀ ਗੀਤ ਗਾਇਆ ਗਿਆ, ਇੱਕ ਰਸਮੀ ਘੰਟੀ ਵਜਾਈ ਗਈ ਅਤੇ ਚਾਰ ਜਹਾਜਾਂ ਵਲੋਂ ਫਲਾਈਓਵਰ ਕਰਕੇ ਸ਼ਰਧਾਂਜਲੀ ਦਿੱਤੀ ਗਈ। ਬੀਵਰਕ੍ਰੀਕ ਦੇ ਮੇਅਰ ਬੌਬ ਸਟੋਨ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ। ਸਮਾਗਮ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਲਾਨਾ ਯਾਦਗਾਰੀ ਸਮਾਗਮ ਬੀਵਰਕ੍ਰੀਕ ਦੇ 9/11 (9/11 attack) ਮੈਮੋਰੀਅਲ ਵਿਖੇ ਕੀਤਾ ਜਾਂਦਾ ਹੈ ਤਾਂ ਜੋ ਉਸ ਦਿਨ ਗੁਆਚੀਆਂ ਜਾਨਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਬੀਵਰਕ੍ਰੀਕ ਦੇ ਇਸ 9/11 ਮੈਮੋਰੀਅਲ ਵਿੱਚ ਸਟੀਲ ਦਾ ਇੱਕ 25-ਫੁੱਟ ਉੱਚਾ ਮੁੜਿਆ ਹੋਇਆ ਪਿਲਰ ਸਥਾਪਿਤ ਕੀਤਾ ਗਿਆ ਹੈ, ਜੋ ਹਮਲੇ ਤੋਂ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 101ਵੀਂ ਅਤੇ 105ਵੀਂ ਮੰਜ਼ਿਲਾਂ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਟੁਕੜੇ ਨੂੰ ਦੋ ਅੱਗ ਬੁਝਾਉ ਦਸਤਿਆਂ ਦੁਆਰਾ ਬੀਵਰਕ੍ਰੀਕ ਵਿੱਚ ਲਿਆਂਦਾ ਗਿਆ ਸੀ ਜੋ ਓਹੀਓ ਟਾਸਕ ਫੋਰਸ ਵਨ ਦਾ ਹਿੱਸਾ ਸਨ ਅਤੇ ਇਹਨਾਂ ਨੇ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਵਿਖੇ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ ਸੀ। ਗੁਮਟਾਲਾ ਨੇ ਕਿਹਾ, "ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇਹਨਾਂ ਹਮਲਿਆਂ ਵਿੱਚ ਆਪਣੀ ਜਾਣ ਗੁਆ ਦਿੱਤੀ ਅਤੇ ਜਿਸ ਵਿੱਚ ਅੱਗ ਬੁਝਾਊ ਅਮਲੇ ਦੇ ਮੈਂਬਰ, ਪੁਲਿਸ ਅਧਿਕਾਰੀ ਤੇ ਮੈਡੀਕਲ ਸੇਵਾਵਾਂ ਦੇ ਅਮਲੇ ਵੀ ਸ਼ਾਮਲ ਸਨ। ਅਸੀਂ ਫੌਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।" ਹਰ ਸਾਲ ਸਿੱਖ ਭਾਈਚਾਰੇ ਵਲੋਂ ਬਲਬੀਰ ਸਿੰਘ ਸੋਢੀ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਹਮਲੇ ਤੋਂ ਚਾਰ ਦਿਨ ਬਾਅਦ ਉਹਨਾਂ ਦੇ ਮੀਸਾ, ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਦੱਸਣਯੋਗ ਹੈ ਕਿ ਉਸ ਸਮੇਂ ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਲਈ “ਮੁਸਲਮਾਨਾਂ ਨੂੰ ਮਾਰਨਾ” ਚਾਹੁੰਦਾ ਸੀ। ਇਹ 9/11 ਦੇ ਹਮਲੇ ਤੋਂ ਬਾਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ। ਇਸ ਤੋਂ ਬਾਦ ਸਿੱਖਾਂ, ਮੁਸਲਮਾਨਾਂ, ਦੱਖਣੀ ਏਸ਼ੀਆਈ ਅਤੇ ਹੋਰਨਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਦੀ ਇੱਕ ਲਹਿਰ ਦੀ ਸ਼ੁਰੂਆਤ ਹੋਈ। ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਂਬਰਾਂ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਡਾ. ਦਰਸ਼ਨ ਸਿੰਘ ਸਹਿਬੀ ਅਤੇ ਪਰਮਿੰਦਰ ਸਿੰਘ ਬਾਸੀ ਸ਼ਾਮਲ ਸਨ। ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਵਰਲਡ ਟਰੇਡ ਸੈਂਟਰ ਦੇ ਬਹੁਰ ਸਾਰੇ ਇਹਨਾਂ ਪਿਲਰਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਯਾਦਗਾਰਾਂ ‘ਤੇ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਕ ਕਿਸੇ ਵੀ ਸਮੇਂ ਸ਼ਰਧਾਂਜਲੀ ਭੇਂਟ ਕਰ ਸਕਦੇ ਹਨ। The post ਅਮਰੀਕਾ ‘ਤੇ 11 ਸਤੰਬਰ ਦੇ ਹਮਲੇ ਦੇ ਯਾਦਗਾਰੀ ਸਮਾਗਮ 'ਚ ਓਹਾਇਓ ਦੇ ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ appeared first on TheUnmute.com - Punjabi News. Tags:
|
ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜੀ ਭਾਰਤੀ ਟੀਮ Wednesday 13 September 2023 06:53 AM UTC+00 | Tags: asia-cup ind-vs-sl news sports ਚੰਡੀਗੜ੍ਹ 13 ਸਤਬੰਰ 2023: ਏਸ਼ੀਆ ਕੱਪ (Asia Cup) ਦੇ ਸੁਪਰ-4 ਦੌਰ ‘ਚ ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ‘ਚ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਣਾ ਹੈ। ਇਸ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 213 ਦੌੜਾਂ ਬਣਾਈਆਂ ਅਤੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ 172 ਦੌੜਾਂ ‘ਤੇ ਹੀ ਸਿਮਟ ਗਈ। ਸ਼੍ਰੀਲੰਕਾ ਲਈ ਦੁਨਿਥ ਵੇਲਾਲਾਗੇ ਨੇ ਪੰਜ ਅਤੇ ਚਾਰਥ ਅਸਾਲੰਕਾ ਨੇ ਚਾਰ ਵਿਕਟਾਂ ਲਈਆਂ। ਸ੍ਰੀਲੰਕਾ ਦੀ ਪਾਰੀ ਵਿੱਚ ਵੇਲਾਲਾਗੇ ਨੇ ਸਭ ਤੋਂ ਵੱਧ 42 ਨਾਬਾਦ ਦੌੜਾਂ ਬਣਾਈਆਂ। The post ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ‘ਚ ਪੁੱਜੀ ਭਾਰਤੀ ਟੀਮ appeared first on TheUnmute.com - Punjabi News. Tags:
|
ਈ.ਡੀ ਤੇ ਕਰ ਵਿਭਾਗ ਵੱਲੋਂ ਸਾਬਕਾ ਮੰਤਰੀ ਆਜ਼ਮ ਖਾਨ ਦੇ 30 ਟਿਕਾਣਿਆਂ 'ਤੇ ਛਾਪੇਮਾਰੀ Wednesday 13 September 2023 07:05 AM UTC+00 | Tags: azam-khan breaking-news ed ed-raid income-tax-department news raid sp-party tax-department ਚੰਡੀਗੜ੍ਹ 13 ਸਤਬੰਰ 2023: ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਆਜ਼ਮ ਖਾਨ (Azam Khan) ਦੇ ਰਾਮਪੁਰ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਦਿਨ ਚੜ੍ਹਦੇ ਹੀ ਦੋਵੇਂ ਵਿਭਾਗਾਂ ਦੀਆਂ ਟੀਮਾਂ ਉਸ ਦੇ ਘਰ ਪਹੁੰਚ ਗਈਆਂ ਅਤੇ ਘਰ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਆਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਲਖਨਊ, ਮੇਰਠ, ਰਾਮਪੁਰ ਅਤੇ ਗਾਜ਼ੀਆਬਾਦ ਸਮੇਤ ਆਜ਼ਮ ਖਾਨ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ‘ਚ ਵੀ ਆਜ਼ਮ ਖਾਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਸਪਾ ਵਿਧਾਇਕ ਨਸੀਰ ਖਾਨ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਸਲੀਮ ਕਾਸਿਮ ਦੇ ਘਰ ਵੀ ਪਹੁੰਚ ਗਈ ਹੈ। ਇਹ ਦੋਵੇਂ ਆਗੂ ਟਰੱਸਟ ਦੇ ਮੈਂਬਰ ਵੀ ਹਨ। ਆਮਦਨ ਕਰ ਵਿਭਾਗ ਦੀ ਟੀਮ ਸੀਤਾਪੁਰ ਦੇ ਰੀਜੈਂਸੀ ਸਕੂਲ ‘ਚ ਛਾਪੇਮਾਰੀ ਕਰ ਰਹੀ ਹੈ। ਵਿਭਾਗ ਦੇ ਸਥਾਨਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਛਾਪੇਮਾਰੀ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਛਾਪੇਮਾਰੀ ਤੋਂ ਬਾਅਦ ਰੀਜੈਂਸੀ ਸਕੂਲ ਅਤੇ ਅਲ ਜੌਹਰ ਟਰੱਸਟ ਵਿਚਾਲੇ ਕੁਝ ਸਬੰਧ ਹੋਣ ਦੀ ਚਰਚਾ ਹੈ | ਦੱਸਿਆ ਜਾ ਰਿਹਾ ਹੈ ਕਿ ਇੱਥੇ ਅਲ ਜੌਹਰ ਟਰੱਸਟ ਦਾ ਲੋਗੋ ਡਿਜ਼ਾਈਨ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2019 ‘ਚ ਜੌਹਰ ਯੂਨੀਵਰਸਿਟੀ ਲਈ ਜ਼ਮੀਨ ਹੜੱਪਣ ਦੇ ਮਾਮਲੇ ‘ਚ ਆਜ਼ਮ ਖਾਨ (Azam Khan) ‘ਤੇ 30 ਮਾਮਲੇ ਦਰਜ ਕੀਤੇ ਗਏ ਸਨ। ਈਡੀ ਨੇ ਆਜ਼ਮ ਖ਼ਾਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ। ਲਖਨਊ ਤੋਂ ਈਡੀ ਦੀ ਟੀਮ ਨੇ ਕਈ ਵਾਰ ਰਾਮਪੁਰ ਪਹੁੰਚ ਕੇ ਜਾਂਚ ਕੀਤੀ ਸੀ। ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਇਨਕਮ ਟੈਕਸ ਦੀ ਟੀਮ ਆਜ਼ਮ ਖਾਨ ਦੇ ਘਰ ਦੀ ਜਾਂਚ ਕਰ ਰਹੀ ਹੈ। ਟੀਮ ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਦੇ ਦੋਸਤ ਅਨਵਰ ਦੇ ਘਰ ਵੀ ਪਹੁੰਚੀ ਹੈ। ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਦੇ ਮੁਤਾਬਕ ਆਜ਼ਮ ਖਾਨ ਨੇ ਅਰਬਾਂ ਰੁਪਏ ਦੀ ਯੂਨੀਵਰਸਿਟੀ ਬਣਾਈ ਹੈ, ਅਸੀਂ ਸ਼ਿਕਾਇਤ ਕੀਤੀ ਸੀ ਕਿ ਇਹ ਪੈਸਾ ਕਿੱਥੋਂ ਆਇਆ, ਹੁਣ ਇਨਕਮ ਟੈਕਸ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ। ਯੂਨੀਵਰਸਿਟੀ ਨੂੰ ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ, ਜਿਸ ਦੇ ਆਜ਼ਮ ਖਾਨ ਪ੍ਰਧਾਨ ਹਨ। ਆਮਦਨ ਕਰ ਵਿਭਾਗ ਦੀ ਟੀਮ ਇਸ ਟਰੱਸਟ ਦੇ ਮੈਂਬਰਾਂ ਦੇ ਘਰਾਂ ਅਤੇ ਹੋਰ ਥਾਵਾਂ ਦੀ ਵੀ ਜਾਂਚ ਕਰ ਰਹੀ ਹੈ। The post ਈ.ਡੀ ਤੇ ਕਰ ਵਿਭਾਗ ਵੱਲੋਂ ਸਾਬਕਾ ਮੰਤਰੀ ਆਜ਼ਮ ਖਾਨ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ appeared first on TheUnmute.com - Punjabi News. Tags:
|
ਗਠਜੋੜ ਇੰਡੀਆ ਦੀ ਤਾਲਮੇਲ ਕਮੇਟੀ ਦੀ ਅੱਜ ਨਵੀਂ ਦਿੱਲੀ ਵਿਖੇ ਪਹਿਲੀ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਚਰਚਾ ਸੰਭਵ Wednesday 13 September 2023 07:25 AM UTC+00 | Tags: alliance-of-india breaking-news congress coordination-committee delhi india-alliance malika-arjunkharge news rahul-gandhi sonia-gandhi ਚੰਡੀਗੜ੍ਹ 13 ਸਤਬੰਰ 2023: ਵਿਰੋਧੀ ਗਠਜੋੜ ਇੰਡੀਆ (I.N.D.I.A) ਦੀ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਵੇਗੀ। ਇਸ ਕਮੇਟੀ ਵਿੱਚ ਕੁੱਲ 14 ਮੈਂਬਰ ਹਨ ਅਤੇ ਇੱਕ ਮੈਂਬਰ ਨੂੰ ਛੱਡ ਕੇ ਬਾਕੀ ਸਾਰੇ ਮੀਟਿੰਗ ਵਿੱਚ ਆਉਣਗੇ। ਕਮੇਟੀ ਦੇ ਮੈਂਬਰ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਉਤ ਨੇ ਆਖਿਆ ਕਿ ਅੱਜ ਅਸੀਂ ਸਾਰੇ (Alliance of India) ਬੈਠਕ ‘ਚ ਜਾਵਾਂਗੇ। ਮੁੰਬਈ ਮੀਟਿੰਗ ‘ਚ ਤੈਅ ਕੀਤੇ ਗਏ ਏਜੰਡੇ ‘ਤੇ ਚਰਚਾ ਕੀਤੀ ਜਾਵੇਗੀ। ਟੀਐਮਸੀ ਨੂੰ ਛੱਡ ਕੇ ਹਰ ਕੋਈ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਹ ਬੈਠਕ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੇ ਦਿੱਲੀ ਸਥਿਤ ਘਰ ‘ਤੇ ਹੋਵੇਗੀ। ਇਸ ‘ਚ ਸੀਟਾਂ ਦੀ ਵੰਡ ਅਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾ ਸਕਦੀ ਹੈ।ਕਮੇਟੀ ਮੈਂਬਰਾਂ ਨੇ ਏਜੰਡਾ ਤਿਆਰ ਕਰ ਲਿਆ ਹੈ, ਜਿਸ ਨੂੰ ਬੈਠਕ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਾਂਝੀਆਂ ਰੈਲੀਆਂ, ਸਾਂਝਾ ਪ੍ਰਚਾਰ ਅਤੇ ਸੋਸ਼ਲ ਮੀਡੀਆ ਰਣਨੀਤੀ ਬਾਰੇ ਫੈਸਲੇ ਲਏ ਜਾਣੇ ਹਨ। ਸੂਤਰਾਂ ਅਨੁਸਾਰ ਚੋਣਾਂ ਅਤੇ ਪ੍ਰਚਾਰ ਲਈ ਰੋਡਮੈਪ ਤਿਆਰ ਕਰਨ ਲਈ ਰਾਜਾਂ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਕਰਨਾਟਕ ਨੂੰ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੂਜੀ ਸ਼੍ਰੇਣੀ ‘ਚ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਿਮਾਚਲ, ਉੱਤਰਾਖੰਡ, ਛੱਤੀਸਗੜ੍ਹ ਵਰਗੇ ਸੂਬੇ ਹਨ, ਜਿੱਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਲਈ ਕੌਮੀ ਮੁੱਦਿਆਂ ਅਤੇ ਸੂਬੇ ਦੀਆਂ ਸਮੱਸਿਆਵਾਂ ਨੂੰ ਜੋੜ ਕੇ ਰਣਨੀਤੀ ਬਣਾਈ ਜਾਵੇਗੀ। ਤੀਜੀ ਸ਼੍ਰੇਣੀ ਵਿੱਚ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸ਼ਾਮਲ ਹਨ ਜੋ ਐਨਡੀਏ ਜਾਂ ਇੰਡੀਆ ਵਾਲੀਆਂ ਪਾਰਟੀਆਂ ਦੁਆਰਾ ਸ਼ਾਸਿਤ ਹਨ ਇੱਥੇ ਰਣਨੀਤੀ ਵੱਖਰੀ ਹੋਵੇਗੀ। ਚੌਥੀ ਸ਼੍ਰੇਣੀ ਵਿੱਚ ਉਹ ਸੂਬੇ ਸ਼ਾਮਲ ਹਨ ਜਿੱਥੇ ਵਿਰੋਧੀ ਗਠਜੋੜ ਦੀਆਂ ਪਾਰਟੀਆਂ ਦਰਮਿਆਨ ਮੁਕਾਬਲੇ ਦੀ ਸਥਿਤੀ ਪੈਦਾ ਹੋ ਸਕਦੀ ਹੈ। ਜਿਵੇਂ- ਪੰਜਾਬ, ਦਿੱਲੀ, ਪੱਛਮੀ ਬੰਗਾਲ, ਕੇਰਲਾ ਅਤੇ ਗੋਆ। ਇਨ੍ਹਾਂ ਸੂਬਿਆਂ ਲਈ ਸੀਟ ਸ਼ੇਅਰਿੰਗ ਫਾਰਮੂਲੇ ‘ਤੇ ਫੋਕਸ ਹੋਵੇਗਾ। ਵਿਰੋਧੀ ਗਠਜੋੜ (Alliance of India) ਦੀ ਤੀਜੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ਵਿੱਚ ਹੋਈ ਸੀ। ਇਸ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ 28 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਤਾਲਮੇਲ ਅਤੇ ਮੁਹਿੰਮ ਸਮੇਤ ਪੰਜ ਕਮੇਟੀਆਂ ਦਾ ਗਠਨ ਕੀਤਾ ਗਿਆ। The post ਗਠਜੋੜ ਇੰਡੀਆ ਦੀ ਤਾਲਮੇਲ ਕਮੇਟੀ ਦੀ ਅੱਜ ਨਵੀਂ ਦਿੱਲੀ ਵਿਖੇ ਪਹਿਲੀ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਚਰਚਾ ਸੰਭਵ appeared first on TheUnmute.com - Punjabi News. Tags:
|
ਅਬੋਹਰ ਦੇ ਸਿਵਲ ਹਸਪਤਾਲ 'ਚ ਨੌਜਵਾਨ ਦੀ ਇਲਾਜ ਦੌਰਾਨ ਮੌਤ, ਡਾਕਟਰਾਂ 'ਤੇ ਲੱਗੇ ਲਾਪਰਵਾਹੀ ਦੇ ਦੋਸ਼ Wednesday 13 September 2023 08:07 AM UTC+00 | Tags: abohar-civil-hospital arya-nagar breaking-news civil-hospital latest-news news punjab punjab-news the-unmute-breaking-news the-unmute-punjab ਚੰਡੀਗੜ੍ਹ 13 ਸਤਬੰਰ 2023: ਅਬੋਹਰ (Abohar) ਦੇ ਆਰੀਆ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਬੀਤੀ ਰਾਤ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਦੇ ਸਟਾਫ ‘ਤੇ ਲਾਪਰਵਾਹੀ ਦੇ ਕਥਿਤ ਦੋਸ਼ ਲਾਏ ਹਨ। ਬੁੱਧਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਰੱਖ ਕੇ ਕਰੀਬ ਤਿੰਨ ਘੰਟੇ ਤੱਕ ਹੰਗਾਮਾ ਕੀਤਾ। ਇਸ ਦੌਰਾਨ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ 20 ਸਾਲਾ ਕਮਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਕੁਝ ਦਿਨਾਂ ਤੋਂ ਪੀਲੀਆ ਦੀ ਸ਼ਿਕਾਇਤ ਸੀ। ਬੀਤੀ ਰਾਤ ਉਹ ਬਿਮਾਰ ਹੋਣ 'ਤੇ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਆਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰਨ ਦੀ ਸਲਾਹ ਦਿੱਤੀ। ਜਦੋਂ ਉਹ ਉਸ ਨੂੰ ਦੂਜੇ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿਚ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇੱਥੇ ਪਰਿਵਾਰਕ ਮੈਂਬਰਾਂ ਅਤੇ ਵਾਰਡ ਦੇ ਕੌਂਸਲਰ ਠਾਕੁਰ ਦਾਸ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਐਮਰਜੈਂਸੀ ਵਿੱਚ ਕੋਈ ਵੀ ਮਾਹਰ ਡਾਕਟਰ ਉਨ੍ਹਾਂ ਨੂੰ ਦੇਖਣ ਨਹੀਂ ਆਇਆ। ਜਦੋਂ ਕਿ ਹਸਪਤਾਲ ਦੇ ਕੰਪਾਊਂਡਰ ਅਤੇ ਫਾਰਮਾਸਿਸਟ ਹੀ ਇਲਾਜ ਕਰਦੇ ਰਹੇ। ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ। ਇੱਥੇ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਸੰਦੀਪ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ (Abohar) ਲਿਆਂਦਾ ਗਿਆ ਸੀ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਉਸ ਨੂੰ ਵਾਪਸ ਹਸਪਤਾਲ ਲੈ ਕੇ ਆਏ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਵੀ ਨੌਜਵਾਨ ਦੀ ਮੌਤ ‘ਤੇ ਬੇਹੱਦ ਦੁੱਖ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਆਪਨ ‘ਤੇ ਲੱਗੇ ਕਥਿਤ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। The post ਅਬੋਹਰ ਦੇ ਸਿਵਲ ਹਸਪਤਾਲ ‘ਚ ਨੌਜਵਾਨ ਦੀ ਇਲਾਜ ਦੌਰਾਨ ਮੌਤ, ਡਾਕਟਰਾਂ ‘ਤੇ ਲੱਗੇ ਲਾਪਰਵਾਹੀ ਦੇ ਦੋਸ਼ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੇਰੀ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ Wednesday 13 September 2023 08:20 AM UTC+00 | Tags: aam-aadmi-party amritsar arvind-kejriwal breaking-news chheharta cm-bhagwant-mann latest-news news protest punjab punjab-government school-of-eminence the-unmute-breaking the-unmute-breaking-news the-unmute-latest-news ਅੰਮ੍ਰਿਤਸਰ,13 ਸਤਬੰਰ 2023: ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ (Amritsar) ਦੇ ਵਿੱਚ ਸਰਕਾਰੀ ਸਕੂਲ ਦੇ ਸਕੂਲ ਆਫ ਐਮੀਨੈਂਸ ਸੰਬੰਧੀ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ | ਉੱਥੇ ਉਸ ਤੋਂ ਇਲਾਕੇ ਦੇ ਨਜ਼ਦੀਕ ਇਲਾਕਾ ਨਿਵਾਸੀਆਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਨਾਂ ਨਾਲ ਉਸ ਇਲਾਕੇ ਦੇ ਐਮਐਲਏ ਜਸਬੀਰ ਸਿੰਘ ਸੰਧੂ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਲਾਕਾ ਨਿਵਾਸੀਆਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਖ਼ਿਲਾਫ਼ ਜਿੱਥੇ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਇਲਾਕੇ ਦੇ ਵਿਨੋਦ ਕੁਮਾਰ ਨੂੰ ਪੁਲਿਸ ਵਲੋਂ ਘਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਵਲੋਂ ਕਾਲੀਆਂ ਝੰਡੀਆਂ ਦੇ ਨਾਲ ਪੁਲਿਸ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ ਨਾਅਰੇਬਾਜੀ ਵੀ ਕੀਤੀ ਗਈ ਹੈ । ਅੰਮ੍ਰਿਤਸਰ (Amritsar) ਦੇ ਛੇਹਾਰਟਾ ਇਲਾਕੇ ਦੇ ਨਿਵਾਸੀਆਂ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਗਿਆ ਕਿ ਇਸ ਇਲਾਕੇ ਦੇ ਐਮਐਲਏ ਜਸਬੀਰ ਸਿੰਘ ਸੰਧੂ ਕਿਸੇ ਵੀ ਤਰਾਂ ਦੀ ਸਹੂਲਤ ਇਲਾਕਾ ਨਿਵਾਸੀਆਂ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਲੋਕ ਗੰਦਗੀ ਭਰੀ ਜ਼ਿੰਦਗੀ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਜੀਣ ਲਈ ਮਜ਼ਬੂਰ ਹਨ | ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅੱਜ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਦੀਆਂ ਸਾਰੀਆਂ ਮੁਸ਼ਕਲਾਤਾਂ ਦੱਸਣ ਵਾਸਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ 2022 ਦੀਆਂ ਚੋਣਾਂ ਸਨ, ਉਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਕੇ ਵੋਟਾਂ ਲਈਆਂ ਕਿ ਇਹ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ। ਲੇਕਿਨ ਅੰਦੋਲਨ ਨਿਕਲੀ ਹੋਈ ਪਾਰਟੀ ਹੁਣ ਲੋਕਾਂ ਹੱਕਾਂ ਦੇ ਲਈ ਅਵਾਜ ਵੀ ਚੁੱਕਣ ਨਹੀਂ ਦੇ ਰਾਹੀ ਹੈ ਅਤੇ ਲਗਾਤਾਰ ਹੀ ਜਿਹੜਾ ਵੀ ਵਿਅਕਤੀ ਇਸ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
The post ਅੰਮ੍ਰਿਤਸਰ ‘ਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੇਰੀ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ appeared first on TheUnmute.com - Punjabi News. Tags:
|
ਸਕੂਲ 'ਚ ਸਵੇਰ ਦੀ ਸਭਾ ਦੌਰਾਨ ਪਰਾਲੀ ਨਾ ਸਾੜਨ ਸੰਬੰਧੀ ਕਰਵਾਏ ਜਾਣ ਲੈਕਚਰ ਤੇ ਭਾਸ਼ਣ ਮੁਕਾਬਲੇ: DC ਪਟਿਆਲਾ Wednesday 13 September 2023 08:53 AM UTC+00 | Tags: aam-aadmi-party breaking-news burning-straw chief-minister-bhagwant-mann latest-news news paddy-session punjab school the-unmute-latest-news ਪਟਿਆਲਾ, 13 ਸਤਬੰਰ 2023: ਡਿਪਟੀ ਕਮਿਸ਼ਨਰ ਪਟਿਆਲਾ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ, ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਲੈਕਚਰ ਦਿੱਤੇ ਜਾਂ ਅਤੇ ਪੋਸਟਰ ਮੈਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ | ਇਸ ਸੰਬੰਧੀ ਸਕੂਲ ਮੁਖੀ ਆਪਣੇ ਅਧੀਨ ਆਉਂਦੇ ਕਰਮਚਾਰੀਆਂ ਤੋਂ ਪਰਾਲੀ ਨਾ ਸਾੜਨ ਦੇ ਸਵੈ ਘੋਸ਼ਣਾ ਪੱਤਰ ਲਏ ਜਾਣ। The post ਸਕੂਲ ‘ਚ ਸਵੇਰ ਦੀ ਸਭਾ ਦੌਰਾਨ ਪਰਾਲੀ ਨਾ ਸਾੜਨ ਸੰਬੰਧੀ ਕਰਵਾਏ ਜਾਣ ਲੈਕਚਰ ਤੇ ਭਾਸ਼ਣ ਮੁਕਾਬਲੇ: DC ਪਟਿਆਲਾ appeared first on TheUnmute.com - Punjabi News. Tags:
|
ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ Wednesday 13 September 2023 09:09 AM UTC+00 | Tags: anantnag anantnag-news breaking breaking-news bsf encounter-in-anantnag encounter-news indian-army jammu-and-kashmir jammu-encounter jk-encounter news terrorists ਚੰਡੀਗੜ੍ਹ, 13 ਸਤਬੰਰ 2023: ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲ ਨੇ ਅੱਤਵਾਦੀਆਂ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ | ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ ‘ਚ ਦੋ ਦਿਨਾਂ ਦੇ ਅੰਦਰ ਫੌਜ ਅਤੇ ਅੱਤਵਾਦੀਆਂ ਵਿਚਾਲੇ ਦੋ ਮੁਕਾਬਲੇ ਹੋਏ ਹਨ। ਇਸ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ ਅਤੇ ਪੰਜ ਸੁਰੱਖਿਆ ਬਲ ਵੀ ਜ਼ਖਮੀ ਹੋਏ ਹਨ। ਜਿਕਰਯੋਗ ਹੈ ਕਿ 12 ਸਤੰਬਰ ਨੂੰ ਰਾਜੌਰੀ ਦੇ ਕਾਲਾਕੋਟ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ ਸੀ, ਜੋ ਅਜੇ ਵੀ ਜਾਰੀ ਹੈ। ਇਸ ਦੇ ਨਾਲ ਹੀ ਅੱਜ ਫਿਰ ਦੱਖਣੀ ਕਸ਼ਮੀਰ ਦੇ ਅਨੰਤਨਾਗ (Anantnag) ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ ਹੈ। ਇਸ ਮੁਕਾਬਲੇ ‘ਚ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਅਧਿਕਾਰੀ ਅਤੇ ਫ਼ੌਜ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ। ਦੋਵਾਂ ਨੂੰ ਇਲਾਜ ਲਈ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਦੋਵਾਂ ਪਾਸਿਆਂ ਤੋਂ ਜਵਾਬੀ ਕਾਰਵਾਈ ਜਾਰੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੂੰ ਇੱਥੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਦੌਰਾਨ ਸੁਰੱਖਿਆ ਬਲ ਜਦੋਂ ਅੱਗੇ ਵਧ ਰਹੇ ਸਨ ਤਾਂ ਇਕ ਥਾਂ ‘ਤੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। The post ਅਨੰਤਨਾਗ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ appeared first on TheUnmute.com - Punjabi News. Tags:
|
ਸਰਕਾਰਾਂ ਨਸ਼ਿਆਂ ਰਾਹੀਂ ਨੌਜਵਾਨੀ ਦੇ ਹੁੰਦੇ ਘਾਣ ਦਾ ਦੇਖ ਰਹੀਆਂ ਤਮਾਸ਼ਾ: ਗੁਰਚਰਨ ਸਿੰਘ ਗਰੇਵਾਲ Wednesday 13 September 2023 09:14 AM UTC+00 | Tags: all-india-sikh-students-federation breaking-news drugs gurcharan-singh-grewal news punjab-government punjab-news sikh-students-federation the-unmute-breaking-news ਅੰਮ੍ਰਿਤਸਰ, 13 ਸਤੰਬਰ 2023: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 79ਵੀਂ ਵਰ੍ਹੇਗੰਢ ਮੌਕੇ ਫੈਡਰੇਸ਼ਨ ਗਰੇਵਾਲ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ (Gurcharan Singh Grewal) ਨੇ ਕਿਹਾ ਕਿ ਨੌਜਵਾਨੀ ਦੇਸ਼ ਅਤੇ ਕੌਮ ਦੇ ਬਿਹਤਰ ਭਵਿੱਖ ਦਾ ਥੰਮ ਹੁੰਦੀ ਹੈ, ਲੇਕਿਨ ਮੌਜੂਦਾ ਹਾਲਾਤ ਇਹ ਹਨ ਕਿ ਸਰਕਾਰਾਂ ਨਸ਼ਿਆਂ ਕਾਰਨ ਨੌਜਵਾਨੀ ਦੀ ਤਬਾਹੀ ਦਾ ਮੰਜ਼ਰ ਆਲੀਸ਼ਾਨ ਦਫ਼ਤਰਾਂ 'ਚ ਬੈਠ ਕੇ ਵੇਖ ਰਹੀਆਂ ਹਨ। ਫੈਡਰੇਸ਼ਨ ਗਰੇਵਾਲ ਵੱਲੋਂ ਇਥੇ ਭਾਈ ਗੁਰਦਾਸ ਹਾਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਏ ਗਏ ਨਸ਼ਾ ਵਿਰੋਧੀ ਮਾਰਚ ਵਿਚ ਸੈਂਕੜੇ ਨੌਜਵਾਨ ਪੁੱਜੇ ਹੋਏ ਸਨ, ਜਿਨ੍ਹਾਂ ਨੇ ਹੱਥਾਂ ਵਿਚ ਨਸ਼ਿਆਂ ਵਿਰੋਧੀ ਨਾਅਰੇ ਲਿਖੀਆਂ ਤਖ਼ਤੀਆਂ ਫੜ੍ਹ ਕੇ ਸਮਾਜ ਨੂੰ ਇਸ ਕੋਹੜ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਚੇਤਨਾ ਮਾਰਚ ਦੀ ਸਮਪਤੀ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਮੌਜੂਦ ਸਨ। ਇਸ ਮੌਕੇ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ (Gurcharan Singh Grewal) ਨੇ ਕਿਹਾ ਕਿ ਸਿੱਖ ਫ਼ਲਸਫ਼ੇ ਅੰਦਰ ਨਸ਼ਿਆਂ ਨੂੰ ਕੋਈ ਥਾਂ ਨਹੀਂ ਹੈ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਨੌਜਵਾਨੀ ਅੰਦਰ ਸਿੱਖੀ ਕਦਰਾਂ ਕੀਮਤਾਂ ਦੀ ਚੇਤਨਤਾ ਲਈ ਹੋਈ ਸੀ। ਸਿੱਖਾਂ ਦੇ ਇਸ ਹਰਿਆਵਲ ਦਸਤੇ ਨੇ ਹਮੇਸ਼ਾ ਹੀ ਸਮਾਜਿਕ ਕੁਰੀਤੀਆਂ ਅਤੇ ਖਾਸਕਰ ਨਸ਼ਿਆਂ ਵਿਰੁੱਧ ਤਿੱਖੀ ਸੁਰ ਵਿਚ ਅਵਾਜ਼ ਚੁੱਕੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਨਸ਼ਿਆਂ ਦੇ ਸੌਦਾਗਰ ਸ਼ਰੇਆਮ ਨੌਜੁਆਨੀ ਦਾ ਜੀਵਨ ਤੇ ਭਵਿੱਖ ਤਬਾਹ ਕਰ ਰਹੇ ਹਨ, ਜਦਕਿ ਸਰਕਾਰਾਂ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਲੋਕਾਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਰਾਜ ਸਮੇਂ ਸਿੱਖ ਨੌਜਵਾਨੀ ਦਾ ਕਤਲੇਆਮ ਹੁੰਦਾ ਰਿਹਾ, ਜਦਕਿ ਅੱਜ ਦੀ ਮਾਨ ਸਰਕਾਰ ਨਸ਼ਿਆਂ ਰਾਹੀਂ ਨੌਜਵਾਨੀ ਦਾ ਘਾਣ ਕਰ ਰਹੀ ਹੈ। ਭਾਈ ਗਰੇਵਾਲ ਨੇ ਸਿੱਖ ਨੌਜੁਆਨੀ ਨੂੰ ਚੇਤੰਨ ਕਰਦਿਆਂ ਆਖਿਆ ਕਿ ਹੁਣ ਇਸ ਸਮਾਜ ਵਿਰੋਧੀ ਵਰਤਾਰੇ ਖ਼ਿਲਾਫ਼ ਚੁੱਪ ਰਹਿਣ ਦਾ ਵੇਲਾ ਨਹੀਂ ਹੈ, ਸਗੋਂ ਇਕ ਲਾਮਬੰਦ ਸੰਘਰਸ਼ ਦਾ ਬਿਗਲ ਹੀ ਸਮਾਜ ਨੂੰ ਬਚਾ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਦਿਸ਼ਾ ਵਿਚ ਉਨ੍ਹਾਂ ਦੀ ਅਗਵਾਈ ਵਾਲੀ ਫੈਡਰੇਸ਼ਨ ਦੇ ਵਰਕਰ ਪਿੰਡ ਪੱਧਰ 'ਤੇ ਇਕ ਜਾਗਰੂਕਤਾ ਲਹਿਰ ਚਲਾਉਣਗੇ ਅਤੇ ਜਿਥੇ ਵੀ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੀਆਂ ਸ਼ਕਤੀਆਂ ਦ੍ਰਿ੍ਰਸ਼ਟੀਗੋਚਰ ਹੋਣਗੀਆਂ, ਉਨ੍ਹਾਂ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਮੌਜੂਦਾ ਸਰਕਾਰ ਪਾਸੋਂ ਉਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਦਾ ਵੀ ਹਿਸਾਬ ਮੰਗਿਆ ਜਾਵੇਗਾ। ਇਸ ਦੇ ਨਾਲ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨੌਜੁਆਨੀ ਨੂੰ ਬੇਹਤਰ ਭਵਿੱਖ ਲਈ ਤਰਜ਼ੀਹਾਂ ਨਿਰਧਾਰਤ ਕਰਨ ਵਾਸਤੇ ਉਚੇਚੀਆਂ ਨੁਕੜ ਮੀਟਿੰਗਾਂ ਵੀ ਆਯੋਜਤ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਮੁੱਖ ਕੇਂਦਰ ਪਿੰਡਾਂ ਦੀਆਂ ਸੱਥਾਂ ਵਿਚ ਅਤੇ ਵਿਦਿਅਕ ਅਦਾਰੇ ਹੋਣਗੇ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਦੇ ਦਾਅਵੇ ਅਤੇ ਨਾਅਰੇ ਤਹਿਤ ਆਈ ਸੀ, ਪਰ ਜ਼ਮੀਨਾਂ ਹਕੀਕਤ ਲੋਕਾਂ ਨੂੰ ਕੁਝ ਹੀ ਦਿਨਾਂ ਵਿਚ ਸਾਹਮਣੇ ਆ ਗਈ। ਉਨ੍ਹਾਂ ਸਵਾਲ ਕੀਤਾ ਕਿ ਚੁੱਲ੍ਹਿਆਂ 'ਚ ਘਾਹ ਉੱਗਣ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਕੀ ਅੱਜ ਪੰਜਾਬ ਦੇ ਪਿੰਡਾਂ ਅੰਦਰ ਸਥਿਤੀ ਬਾਰੇ ਦੱਸ ਸਕਦਾ ਹੈ? ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੋਲ ਹਰ ਦਾਅਵੇ ਅਤੇ ਵਾਅਦੇ ਦਾ ਹਿਸਾਬ ਜ਼ਰੂਰ ਮੰਗਣ। ਇਸ ਮੌਕੇ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਮੋਹਨ ਸਿੰਘ, ਸਰਪ੍ਰੀਤ ਸਿੰਘ ਕਾਉਂਕੇ, ਹਿੰਮਤ ਸਿੰਘ ਰਾਜਾ, ਦਿਲਬਾਗ ਸਿੰਘ ਵਿਰਕ, ਪਰਮ ਸਿੰਘ ਖਾਲਸਾ, ਹਰੀ ਸਿੰਘ ਕਾਉਂਕੇ, ਸ਼੍ਰੋਮਣੀ ਕਮੇਟੀ ਅਧਿਕਾਰੀ ਸ. ਬਿਜੈ ਸਿੰਘ, ਸ. ਗੁਰਵੇਲ ਸਿੰਘ ਦੇਵੀਦਾਸਪੁਰ, ਗੁਰਬਖ਼ਸ਼ ਸਿੰਘ ਸੇਖੋਂ, ਮਨਦੀਪ ਸਿੰਘ ਵਿਰਸਾ ਸੰਭਾਲ ਸਰਦਾਰੀ ਲਹਿਰ, ਗੁਰਿੰਦਰ ਸਿੰਘ ਖਹਿਰਾ ਬਟਾਲਾ, ਗੁਰਚਰਨ ਸਿੰਘ ਢਿੱਲੋਂ, ਗੁਰਨਾਮ ਸਿੰਘ ਸੈਦਾ ਰਹੈਲਾ, ਕੁਲਜੀਤ ਸਿੰਘ ਧੰਜਲ, ਜਸਬੀਰ ਸਿੰਘ ਉੱਪਲ, ਗੁਰਚੈਨ ਸਿੰਘ ਕਾਲਾ, ਗੁਰਫਤਹਿ ਸਿੰਘ ਗਰੇਵਾਲ, ਕੁਲਤਾਰ ਸਿੰਘ ਕਾਲੀ, ਜੁਗਰਾਜ ਸਿੰਘ ਵਿਰਕ, ਸਤਨਾਮ ਸਿੰਘ ਪ੍ਰਧਾਨ ਹਿਮਾਚਲ ਪ੍ਰਦੇਸ਼, ਨਿਸ਼ਾਨ ਸਿੰਘ ਲਾਟੀ, ਵਰਿੰਦਰ ਸਿੰਘ ਕੋਕਰੀ, ਸਰਦੂਲ ਸਿੰਘ ਫਗਵਾੜਾ, ਗੁਰਦੀਪ ਸਿੰਘ ਰੋਪੜ, ਮਧੂਪਾਲ ਸਿੰਘ ਗੋਗਾ, ਦਵਿੰਦਰ ਸਿੰਘ ਮਰਦਾਨਾ, ਸਵਰਨ ਸਿੰਘ ਮਾਹਲ, ਬਲਵਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਜਗਮੇਲ ਸਿੰਘ ਖਹਿਰਾ, ਅਮਿਤਪਾਲ ਸਿੰਘ ਮਠਾੜੂ, ਸੁਰਜਨ ਸਿੰਘ ਮੰਡ, ਸੋਨੂੰ ਰੰਧਾਵਾ, ਹਰਸਿਮਰਨ ਸਿੰਘ, ਅਵਨੀਤ ਸਿੰਘ ਅਨੰਦਪੁਰ, ਡਾ. ਸੁਖਦੇਵ ਸਿੰਘ, ਜਥੇਦਾਰ ਪਰਮਜੀਤ ਸਿੰਘ, ਬਾਬਾ ਸੁਖਦੇਵ ਸਿੰਘ ਤੇ ਹੋਰ ਮੌਜੂਦ ਸਨ।
The post ਸਰਕਾਰਾਂ ਨਸ਼ਿਆਂ ਰਾਹੀਂ ਨੌਜਵਾਨੀ ਦੇ ਹੁੰਦੇ ਘਾਣ ਦਾ ਦੇਖ ਰਹੀਆਂ ਤਮਾਸ਼ਾ: ਗੁਰਚਰਨ ਸਿੰਘ ਗਰੇਵਾਲ appeared first on TheUnmute.com - Punjabi News. Tags:
|
ਮੌਸਮ ਵਿਭਾਗ ਦੀ ਚਿਤਾਵਨੀ, ਚੰਡੀਗੜ੍ਹ 'ਚ ਅਗਲੇ ਦੋ ਦਿਨਾਂ ਦੌਰਾਨ ਵਿਗੜੇਗਾ ਮੌਸਮ Wednesday 13 September 2023 09:25 AM UTC+00 | Tags: breaking-news chandigarh chandigarh-news heavy-rain meteorological-department news punjab punjab-government punjab-weather rain-alert the-unmute-news ਚੰਡੀਗੜ੍ਹ, 13 ਸਤੰਬਰ 2023: ਮੌਸਮ ਵਿਭਾਗ ਨੇ 15 ਤੋਂ 17 ਸਤੰਬਰ ਤੱਕ ਤਿੰਨ ਦਿਨ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਇਸਦੇ ਤਹਿਤ ਚੰਡੀਗੜ੍ਹ (Chandigarh) ‘ਚ ਅਗਲੇ ਦੋ ਦਿਨ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਦੇ ਮੁਤਾਬਕ ਖ਼ਰਾਬ ਮੌਸਮ ਦੇ ਚੱਲਦਿਆਂ ਗਰਜ, ਚਮਕ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਭਲਕੇ ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਮੌਸਮ ਵਿਭਾਗਦੇ ਮੁਤਾਬਕ ਚੰਡੀਗੜ੍ਹ (Chandigarh) ਵਿੱਚ 14 ਤੇ 15 ਸਤੰਬਰ ਨੂੰ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਜੁਲਾਈ ਤੇ ਅਗਸਤ ਵਿੱਚ ਹੋਈ ਬਾਰਸ਼ ਤੋਂ ਬਾਅਦ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਸੀ। ਸੁਖਨਾ ਝੀਲ ਦੀ ਵੱਧ ਤੋਂ ਵੱਧ ਸਮਰੱਥਾ 1163 ਫੁੱਟ ਤੱਕ ਹੈ। ਜੇਕਰ ਪਾਣੀ ਇਸ ਪੱਧਰ ਤੋਂ ਉੱਪਰ ਪਹੁੰਚ ਜਾਂਦਾ ਹੈ ਤਾਂ ਖ਼ਤਰਾ ਮੰਨਿਆ ਜਾਂਦਾ ਹੈ। ਜਿਸਦੇ ਚੱਲਦੇ ਇਸਦੇ ਫਲੱਡ ਗੇਟਾਂ ਨੂੰ ਵਾਰ-ਵਾਰ ਖੋਲ੍ਹਣਾ ਪੈਂਦਾ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 1099.1 ਐਮਐਮ ਬਾਰਸ਼ ਹੋਈ ਹੈ ਜੋ ਕਿ ਆਮ ਨਾਲੋਂ 36 ਫੀਸਦੀ ਵੱਧ ਹੈ। ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ 800 ਮਿਲੀਮੀਟਰ ਮੀਂਹ ਪਿਆ। ਜਦੋਂਕਿ ਅਗਸਤ ਵਿੱਚ 159.1 ਐਮਐਮ ਵਰਖਾ ਹੋਈ ਸੀ।
The post ਮੌਸਮ ਵਿਭਾਗ ਦੀ ਚਿਤਾਵਨੀ, ਚੰਡੀਗੜ੍ਹ ‘ਚ ਅਗਲੇ ਦੋ ਦਿਨਾਂ ਦੌਰਾਨ ਵਿਗੜੇਗਾ ਮੌਸਮ appeared first on TheUnmute.com - Punjabi News. Tags:
|
ICC ODI Ranking: ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਕੀਤੀ ਹਾਸਲ, ਟਾਪ-10 'ਚ ਤਿੰਨ ਭਾਰਤੀ ਬੱਲੇਬਾਜ Wednesday 13 September 2023 09:39 AM UTC+00 | Tags: aisa-cup babar-azam breaking-news cricket-news icc icc-odi-ranking icc-ranking news shubman-gill sports-news virat-kohli ਚੰਡੀਗੜ੍ਹ, 13 ਸਤੰਬਰ 2023: ਭਾਰਤੀ ਖਿਡਾਰੀਆਂ ਨੂੰ ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਵੱਡਾ ਫਾਇਦਾ ਮਿਲਿਆ ਹੈ। ਭਾਰਤੀ ਟੀਮ ਨੇ ਏਸ਼ੀਆ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੇ ਆਈਸੀਸੀ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ। ਏਸ਼ੀਆ ਕੱਪ ‘ਚ ਦੋ ਅਰਧ ਸੈਂਕੜਿਆਂ ਦੀ ਮੱਦਦ ਨਾਲ 154 ਦੌੜਾਂ ਬਣਾਉਣ ਵਾਲੇ ਸ਼ੁਭਮਨ ਗਿੱਲ (Shubman Gill) ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕਰਦਿਆਂ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਗਿੱਲ ਆਉਣ ਵਾਲੇ ਸਮੇਂ ‘ਚ ਵਨਡੇ ‘ਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਆ ਸਕਦਾ ਹੈ। ਰੈਂਕਿੰਗ ‘ਚ ਸਿਖਰ ‘ਤੇ ਕਾਬਜ਼ ਬਾਬਰ ਆਜ਼ਮ ਦੇ 863 ਅੰਕ ਹਨ ਜਦਕਿ ਸ਼ੁਭਮਨ ਗਿੱਲ (Shubman Gill) 759 ਰੇਟਿੰਗ ਅੰਕਾਂ ਨਾਲ ਉਸ ਤੋਂ 103 ਅੰਕ ਪਿੱਛੇ ਹਨ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਦੋ-ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਦੋਵੇਂ ਦਿੱਗਜ ਸਿਖਰਲੇ 10 ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਏ ਹਨ। ਕੋਹਲੀ ਅੱਠਵੇਂ ਅਤੇ ਰੋਹਿਤ ਨੌਵੇਂ ਸਥਾਨ ‘ਤੇ ਹਨ। ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਤਿੰਨ ਭਾਰਤੀ ਬੱਲੇਬਾਜ਼ ਆਈਸੀਸੀ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ ਹਨ। The post ICC ODI Ranking: ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਕੀਤੀ ਹਾਸਲ, ਟਾਪ-10 ‘ਚ ਤਿੰਨ ਭਾਰਤੀ ਬੱਲੇਬਾਜ appeared first on TheUnmute.com - Punjabi News. Tags:
|
ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ Wednesday 13 September 2023 09:50 AM UTC+00 | Tags: amit-shah bjp-government breaking-news central-government congress india india-all-party-meeting latest-news news special-session special-session-of-parliament ਚੰਡੀਗੜ੍ਹ, 13 ਸਤੰਬਰ 2023: ਸੰਸਦ ਦਾ ਵਿਸ਼ੇਸ਼ ਸੈਸ਼ਨ (special session) 18 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਅਜੇ ਤੱਕ ਇਸ ਸੈਸ਼ਨ ਦਾ ਏਜੰਡਾ ਸਪੱਸ਼ਟ ਨਹੀਂ ਕੀਤਾ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਨਾਰਾਜ਼ਗੀ ਪ੍ਰਗਟ ਕਰ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਵਿਸ਼ੇਸ਼ ਸੈਸ਼ਨ ਤੋਂ ਇਕ ਦਿਨ ਪਹਿਲਾਂ 17 ਸਤੰਬਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਸੰਸਦ ਦੇ ਵਿਸ਼ੇਸ਼ ਸੈਸ਼ਨ (special session) ਦੀ ਕਾਰਵਾਈ 18 ਸਤੰਬਰ ਨੂੰ ਪੁਰਾਣੀ ਇਮਾਰਤ ਵਿੱਚ ਹੀ ਸ਼ੁਰੂ ਹੋਵੇਗੀ। ਹਾਲਾਂਕਿ ਸੰਸਦ ਦੀ ਪਹਿਲੀ ਕਾਰਵਾਈ ਗਣੇਸ਼ ਚਤੁਰਥੀ ਦੇ ਮੌਕੇ 'ਤੇ 19 ਸਤੰਬਰ ਨੂੰ ਨਵੇਂ ਸੰਸਦ ਭਵਨ (New Parliament) 'ਚ ਹੋਵੇਗੀ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਭਵਨ ਦਾ ਉਦਘਾਟਨ ਕੀਤਾ ਸੀ ਅਤੇ ਇਸ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਸੀ। ਨਵੀਂ ਸੰਸਦ (New Parliament) ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿਸ ਨਾਲ ਮੈਂਬਰਾਂ ਨੂੰ ਆਪਣੇ ਕੰਮ ਵਧੀਆ ਢੰਗ ਨਾਲ ਕਰਨ ਵਿੱਚ ਮੱਦਦ ਮਿਲੇਗੀ। ਨਵੇਂ ਸੰਸਦ ਭਵਨ ਤੋਂ ਲੋਕ ਸਭਾ ਵਿੱਚ 888 ਮੈਂਬਰ ਬੈਠ ਸਕਣਗੇ। ਸੰਸਦ ਦੀ ਮੌਜੂਦਾ ਇਮਾਰਤ ਵਿੱਚ ਲੋਕ ਸਭਾ ਵਿੱਚ 543 ਅਤੇ ਰਾਜ ਸਭਾ ਵਿੱਚ 250 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੈ। ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਸਦ ਦੀ ਨਵੀਂ ਬਣੀ ਇਮਾਰਤ ਵਿੱਚ ਲੋਕ ਸਭਾ ਵਿੱਚ 888 ਅਤੇ ਰਾਜ ਸਭਾ ਵਿੱਚ 384 ਮੈਂਬਰਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਦੋਵਾਂ ਸਦਨਾਂ ਦਾ ਸਾਂਝਾ ਇਜਲਾਸ ਲੋਕ ਸਭਾ ਚੈਂਬਰ ਵਿੱਚ ਹੋਵੇਗਾ। The post ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ appeared first on TheUnmute.com - Punjabi News. Tags:
|
ਕੇਂਦਰੀ ਕੈਬਿਨਟ ਦੀ ਬੈਠਕ 'ਚ ਫੈਸਲਾ, 75 ਲੱਖ ਹੋਰ ਐਲਪੀਜੀ ਕੁਨੈਕਸ਼ਨ ਦਿੱਤੇ ਜਾਣਗੇ ਮੁਫ਼ਤ Wednesday 13 September 2023 10:11 AM UTC+00 | Tags: anurag-thakur bjp-government breaking-news central-scheme free-lpg-connections latest-news lpg-cylinder news punjab-news the-unmute-breaking-news union-cabinet-meeting ਚੰਡੀਗੜ੍ਹ, 13 ਸਤੰਬਰ 2023: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 7,210 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਚਾਰ ਸਾਲਾਂ ਵਿੱਚ ਲਾਗੂ ਹੋਣ ਵਾਲੀ ਕੇਂਦਰੀ ਯੋਜਨਾ ਵਜੋਂ ਈ-ਕੋਰਟ ਪ੍ਰੋਜੈਕਟ ਫੇਜ਼-3 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਲਗਭਗ 7,210 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।ਇਸਦੇ ਨਾਲ ਹੀ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 75 ਲੱਖ ਹੋਰ ਮੁਫ਼ਤ ਐਲਪੀਜੀ ਕੁਨੈਕਸ਼ਨ (LPG connections) ਦਿੱਤੇ ਜਾਣਗੇ। ਉੱਜਵਲ ਸਕੀਮ ਤਹਿਤ ਅਗਲੇ 3 ਸਾਲਾਂ ਵਿੱਚ ਬੀਬੀਆਂ ਨੂੰ ਇਹ ਐਲਪੀਜੀ ਕੁਨੈਕਸ਼ਨ (LPG connections) ਮਿਲਣਗੇ। ਪ੍ਰੈੱਸ ਕਾਨਫਰੰਸ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਦਾ ਖਰਚਾ ਭਾਰਤ ਸਰਕਾਰ ਚੁੱਕੇਗੀ। ਉੱਜਵਲਾ ਯੋਜਨਾ ਤਹਿਤ 1,650 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ 33 ਕਰੋੜ ਗ੍ਰਾਹਕਾਂ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ। ਇਸ ਦੇ ਨਾਲ ਹੀ ਉੱਜਵਲਾ ਸਕੀਮ ਤਹਿਤ ਗਾਹਕਾਂ ਨੂੰ 400 ਰੁਪਏ ਪ੍ਰਤੀ ਸਿਲੰਡਰ ਸਸਤਾ ਮਿਲ ਰਿਹਾ ਹੈ। The post ਕੇਂਦਰੀ ਕੈਬਿਨਟ ਦੀ ਬੈਠਕ ‘ਚ ਫੈਸਲਾ, 75 ਲੱਖ ਹੋਰ ਐਲਪੀਜੀ ਕੁਨੈਕਸ਼ਨ ਦਿੱਤੇ ਜਾਣਗੇ ਮੁਫ਼ਤ appeared first on TheUnmute.com - Punjabi News. Tags:
|
ਪੀਜੀਆਈ ਘਾਬਦਾਂ ਦੇ ਪ੍ਰਸ਼ਾਸਨ ਵੱਲੋਂ ਦੋ ਸਾਲ ਤੋਂ ਕੰਮ ਕਰਦੀਆਂ ਪੰਜਾਬ ਦੀਆਂ ਨਰਸਾਂ ਨੂੰ ਨੌਕਰੀਆਂ ਤੋਂ ਕੱਢਿਆ Wednesday 13 September 2023 10:43 AM UTC+00 | Tags: breaking-news latest-news news pgi-ghabdan punjab punjab-health-minister sangrur the-unmute-breaking-news ਸੰਗਰੂਰ, 13 ਸਤੰਬਰ 2023: ਅੱਜ ਜ਼ਿਲਾ ਸੰਗਰੂਰ ਦੇ ਘਾਬਦਾਂ ਵਿਖੇ ਬਣੇ ਪੀਜੀਆਈ ਦੇ ਬਾਹਰ ਪੀ.ਜੀ.ਆਈ ਦੇ ਮੁਲਾਜਮਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ। ਜਿਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 27 ਨਰਸਾਂ ਨੂੰ ਪੀ.ਜੀ.ਆਈ ਦੇ ਉੱਚ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਨੋਟਿਸ ਤੋਂ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ, ਇਹ ਨਰਸਾਂ ਪਿਛਲੇ ਦੋ ਸਾਲ ਤੋਂ ਕੰਮ ਕਰ ਰਹੀਆਂ ਹਨ। ਉਹਨਾਂ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਦੋ ਸਾਲ ਤੋਂ ਪੀਜੀਆਈ ਦੇ ਵਿੱਚ ਆਪਣੀ ਸੇਵਾ ਨਿਭਾ ਰਹੀਆਂ ਸਨ ਪਰ ਸਾਨੂੰ ਬਿਨਾ ਕਿਸੇ ਨੋਟਿਸ ਤੋਂ ਅੱਜ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਨਵੀਂ ਭਰਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਜਦੋਂ ਪਹਿਲਾਂ ਤੋਂ ਹੀ ਸੇਵਾ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਕਿਊਂ ਬਾਹਰ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਹੁਣ ਭਰਤੀ ਹੋਈ ਹੈ, ਉਸਦੇ ਵਿੱਚ ਰਾਜਸਥਾਨ ਦੇ ਜਿਆਦਾ ਹਨ, ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਕਿਊਂ ਨਹੀਂ ਦਿੱਤਾ ਗਿਆ | ਉੱਥੇ ਹੀ ਅਕਾਲੀ ਦਲ ਦੇ ਪੰਜਾਬ ਦੇ ਚੈਨਲ ਸਕੱਤਰ ਵਿਨਰਜੀਤ ਵੀ ਮੌਕੇ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 191 ਭਰਤੀ ਹੋਈ ਹੈ, ਜਿਸ ਦੇ ਵਿੱਚ 100 ਤੋਂ ਵੱਧ ਰਾਜਸਥਾਨ ਦੇ ਹਨ ਅਤੇ ਪੰਜਾਬ ਦੇ ਸਿਰਫ਼ 6 ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਅਸੀਂ ਇਨਾਂ ਪੰਜਾਬੀ ਨੌਜਵਾਨ ਲੜਕੀਆਂ ਨਾਲ ਸਰਕਾਰ ਵੱਲੋਂ ਧੱਕਾ ਨਹੀਂ ਕਰਨ ਦੇਵਾਂਗੇ, ਅਸੀਂ ਇਨ੍ਹਾਂ ਨਰਸਾਂ ਨੂੰ ਮੁੜ ਨੌਕਰੀਆਂ ਤੇ ਰਖਵਾਉਣ ਲਈ ਹਰ ਪੱਧਰ ‘ਤੇ ਯਤਨ ਕਰਾਂਗੇ, ਚਾਹੇ ਇਸ ਲਈ ਸਾਨੂੰ ਕਾਨੂੰਨੀ ਪ੍ਰਕਿਰਿਆ ਦਾ ਹੀ ਸਹਾਰਾ ਕਿਉਂ ਨਾ ਲੈਣਾ ਪਵੇ। ਉਨ੍ਹਾਂ ਇਹ ਵਿਆਖਿਆ ਕਿ ਜਦੋਂ ਇਨਾਂ ਲੜਕੀਆਂ ਨੂੰ ਨੌਕਰੀਆਂ ਤੇ ਰੱਖਿਆ ਗਿਆ ਸੀ, ਇਨਾਂ ਨੂੰ 34 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਰਹੀ ਫਿਰ ਅਚਾਨਕ ਇਨ੍ਹਾਂ ਦੀ ਤਨਖਾਹ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਗਈ। ਇਹ ਕਿਹਾ ਕਿ ਡੀਸੀ ਰੇਟਾਂ ‘ਤੇ ਤਨਖ਼ਾਹ ਦੇ ਸਕਦੇ ਹਾਂ। ਇਸ ਵਿੱਚ ਉਹਨਾਂ ਨੇ ਕੇਂਦਰ ਦੇ ਮੰਤਰੀਆਂ ਦੀ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਨਾਕਾਮੀ ਦੱਸੀ ਹੈ ਜੋ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਵੱਲੋਂ ਇਹ ਇੱਕ ਭਰਤੀ ਸਕੈਮ ਵੀ ਜਾਪਦਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਕਾਰ ਚੁੱਕਿਆ ਹੈ, ਜਿਸਦੀ ਉਹ ਪੂਰੀ ਛਾਣਬੀਣ ਕਰਵਾਉਣਗੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਰਖਾਸਤ ਕੀਤੇ ਮੁਲਾਜ਼ਮਾਂ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਪੁਰਾਣੀ ਤਨਖਾਹ ਸਕੇਲ ਲਾਗੂ ਕੀਤੀ ਜਾਵੇ |
The post ਪੀਜੀਆਈ ਘਾਬਦਾਂ ਦੇ ਪ੍ਰਸ਼ਾਸਨ ਵੱਲੋਂ ਦੋ ਸਾਲ ਤੋਂ ਕੰਮ ਕਰਦੀਆਂ ਪੰਜਾਬ ਦੀਆਂ ਨਰਸਾਂ ਨੂੰ ਨੌਕਰੀਆਂ ਤੋਂ ਕੱਢਿਆ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest