TheUnmute.com – Punjabi News: Digest for September 12, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

11 ਅਕਤੂਬਰ ਨੂੰ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

Monday 11 September 2023 05:50 AM UTC+00 | Tags: breaking-news news sikh sri-hemkunt-sahib

ਚੰਡੀਗੜ੍ਹ,11 ਸਤੰਬਰ 2023: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਿਵਾੜ ਇਸ ਸਾਲ 11 ਅਕਤੂਬਰ ਨੂੰ ਬੰਦ ਹੋ ਜਾਣਗੇ । ਕੁਝ ਦੀ ਪਹਿਲਾਂ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਸੀ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 20 ਮਈ ਨੂੰ ਸ਼ੁਰੂ ਹੋਈ ਸੀ। ਭਾਰੀ ਬਰਫ਼ਬਾਰੀ, ਬਦਲਦੇ ਮੌਸਮ ਅਤੇ ਦਰਵਾਜ਼ੇ ਖੋਲ੍ਹਣ ਸਮੇਂ ਮੀਂਹ ਪੈਣ ਦੇ ਬਾਵਜੂਦ ਹੁਣ ਤੱਕ 2 ਲੱਖ 27 ਹਜ਼ਾਰ 500 ਸੰਗਤਾਂ ਗੁਰੂ ਦਰਬਾਰ ਵਿੱਚ ਮੱਥਾ ਟੇਕ ਚੁੱਕੀਆਂ ਹਨ। ਇਸਤੋਂ ਬਾਅਦ ਵੀ ਸੰਗਤਾਂ ਦਾ ਆਉਣਾ ਜਾਰੀ ਰਿਹਾ ਹੈ |

ਜਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਯਾਤਰਾ (Sri Hemkunt Sahib) ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਫ਼ੌਜ ਦੇ ਜਵਾਨ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ਟੀਮ ਵੱਲੋਂ ਕੀਤਾ ਗਿਆ । ਜਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਯਾਨੀ ਕਿ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪੱਸਿਆ ਸਥਾਨ ਨੂੰ ਸਿੱਖ ਤੀਰਥਾਂ ਦੀ ਸਭ ਤੋਂ ਮੁਸ਼ਕਲ ਤੀਰਥ ਯਾਤਰਾ ਵੀ ਕਿਹਾ ਜਾਂਦਾ ਹੈ। ਇਹ ਲਗਭਗ 15 ਹਜ਼ਾਰ 200 ਫੁੱਟ ਉੱਚਾਈ ‘ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਚਾਰੋਂ ਪਾਸਿਓਂ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ।

The post 11 ਅਕਤੂਬਰ ਨੂੰ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ appeared first on TheUnmute.com - Punjabi News.

Tags:
  • breaking-news
  • news
  • sikh
  • sri-hemkunt-sahib

Kaur immigration: ਮਨਪ੍ਰੀਤ ਸਿੰਘ ਦੁੱਨੇਕੇ ਨੂੰ 47 ਦਿਨਾਂ 'ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ

Monday 11 September 2023 06:25 AM UTC+00 | Tags: breaking-news canada-visa immigration kaur-immigration news spouse-visa visa

ਸਟੋਰੀ ਸਪੌਂਸਰ: Kaur immigration

ਮੋਗਾ: ਮਨਪ੍ਰੀਤ ਸਿੰਘ (ਪੁੱਤਰ ਰੇਸ਼ਮ ਸਿੰਘ, ਮਾਤਾ ਗੁਰਪ੍ਰੀਤ ਕੌਰ) ਵਾਸੀ ਪਿੰਡ ਦੁੱਨੇਕੇ, ਜ਼ਿਲ੍ਹਾ ਮੋਗਾ ਨੂੰ 47 ਦਿਨਾਂ 'ਚ ਕੈਨੇਡਾ ਦਾ ਸਪਾਊਸ ਵੀਜ਼ਾ ਮਿਲਿਆ ਹੈ। ਇਹ ਵੀਜ਼ਾ ਕੌਰ ਇਮੀਗ੍ਰੇਸ਼ਨ (Kaur immigration) ਵੱਲੋਂ ਲਗਵਾਇਆ ਗਿਆ, ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਮਨਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ । ਮਨਪ੍ਰੀਤ ਸਿੰਘ ਦੀ ਪਤਨੀ ਜੋਵਨਪ੍ਰੀਤ ਕੌਰ ਕੈਨੇਡਾ ਵਿੱਚ ਸਟੱਡੀ ਕਰ ਰਹੀ ਹੈ ।

ਮਨਪ੍ਰੀਤ ਸਿੰਘ ਨੂੰ ਹੋਰ ਏਜੰਸੀ ਤੋਂ ਚਾਰ ਰਿਫਿਊਜ਼ਲਾਂ ਆਈਆਂ ਸਨ । ਮਨਪ੍ਰੀਤ ਦੀ ਦੋ ਜੂਨ 2023 ਨੂੰ ਫਾਈਲ ਲਗਾਈ ਸੀ | 19 ਜੁਲਾਈ 2023 ਨੂੰ ਉਸਦਾ ਵੀਜ਼ਾ ਆਇਆ (Visa Approved) ਅਤੇ ਹੁਣ ਮਨਪ੍ਰੀਤ ਸਿੰਘ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ Coquitlam ਜਾ ਰਿਹਾ ਹੈ | ਮਨਪ੍ਰੀਤ ਸਿੰਘ ਨੇ 2019 'ਚ ਬਾਰ੍ਹਵੀਂ ਪਾਸ ਕੀਤੀ ਹੈ ।

ਜੇਕਰ ਤੁਹਾਡੇ ਵੀ ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਗਾ ਸਕਦੇ ਹੋ ।

ਜੇਕਰ ਤੁਸੀਂ ਵੀ…

1. ਸਟੱਡੀ ਵੀਜ਼ੇ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ।
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ‘ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ

ਮੋਗਾ ਬਰਾਂਚ:- 96926-00084
96927-00084
96928-00084

ਅੰਮ੍ਰਿਤਸਰ ਬਰਾਂਚ : 96923-00084
: 93553-00084

ਮੋਗਾ ਬਰਾਂਚ ਦਾ ਪਤਾ: ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ (Near Sri Satya Sai Murlidhar Ayurvedic College, Firozepur GT road, Duneke, Moga)

ਅੰਮ੍ਰਿਤਸਰ ਬਰਾਂਚ ਦਾ ਪਤਾ : ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ (SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 )

ਹੈਦਰਾਬਾਦ ਬਰਾਂਚ ਦਾ ਪਤਾ : ਆਫਿਸ ਨੰ. 301, ਤੀਜੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ (Office No.301, 3rd Floor, "Sonathalia Emerald", Raj Bhavan Road, Somajiguda, Hyderabad)

The post Kaur immigration: ਮਨਪ੍ਰੀਤ ਸਿੰਘ ਦੁੱਨੇਕੇ ਨੂੰ 47 ਦਿਨਾਂ 'ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ appeared first on TheUnmute.com - Punjabi News.

Tags:
  • breaking-news
  • canada-visa
  • immigration
  • kaur-immigration
  • news
  • spouse-visa
  • visa

IND vs PAK: ਰਿਜ਼ਰਵ ਡੇ 'ਤੇ ਕੋਲੰਬੋ 'ਚ ਬਾਰਿਸ਼ ਬਣ ਸਕਦੀ ਹੈ ਅੜਿੱਕਾ, ਮੈਚ ਰੱਦ ਹੋਣ 'ਤੇ ਕੀ ਹੋਵੇਗਾ?

Monday 11 September 2023 06:47 AM UTC+00 | Tags: aisa-cup aisa-cup-2023 asia-cup-2023 babar-azam bcci breaking-news cricket-news icc india-vs-pakistan ind-vs-pak ind-vs-pak-match kandy latest-news news odi-match punjab-news reserve-day rohit-sharma sports the-unmute-breaking-news

ਚੰਡੀਗੜ੍ਹ, 11 ਸਤੰਬਰ 2023: (IND vs PAK) ਰਿਜ਼ਰਵ ਡੇ ‘ਤੇ ਕੋਲੰਬੋ ਦੇ ਮੌਸਮ ਖ਼ਰਾਬ ਬਣਿਆ ਹੋਇਆ ਹੈ । ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਮੈਦਾਨ ਕਵਰ ਨਾਲ ਢੱਕੇ ਹੋਏ ਹਨ । ਹਾਲਾਂਕਿ, ਧੁੱਪ ਨਿਕਲਣ ਦੀ ਸੰਭਾਵਨਾ ਹੈ | ਮੌਸਮ ਦੀ ਰਿਪੋਰਟ ਮੁਤਾਬਕ ਇਕ ਵਾਰ ਫਿਰ ਭਾਰਤ-ਪਾਕਿਸਤਾਨ ਮੈਚ ਮੀਂਹ ਕਾਰਨ ਧੋਤਾ ਜਾ ਸਕਦਾ ਹੈ। ਭਾਵ ਰਿਜ਼ਰਵ ਡੇਅ ‘ਤੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।

Image

ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ ਫੋਰ ਦਾ ਮੈਚ ਮੀਂਹ ਕਾਰਨ ਰੁਕ ਗਿਆ ਸੀ ਤਾਂ ਐਤਵਾਰ ਨੂੰ ਖੇਡ ਪੂਰੀ ਨਹੀਂ ਹੋ ਸਕੀ। ਮੀਂਹ ਨੇ 24.1 ਓਵਰਾਂ ਤੋਂ ਬਾਅਦ ਭਾਰਤੀ ਪਾਰੀ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਏਸੀਸੀ ਨੇ ਇਸ ਮੈਚ ਲਈ ਪਹਿਲਾਂ ਹੀ ਰਿਜ਼ਰਵ ਡੇਅ ਤੈਅ ਕਰ ਲਿਆ ਸੀ। ਅਜਿਹੇ ‘ਚ ਅੱਜ ਇਹ ਮੈਚ ਪੂਰਾ ਹੋ ਜਾਵੇਗਾ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਪੂਰੇ ਮੈਚ ਦਾ ਆਨੰਦ ਲੈ ਸਕਣਗੇ। ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।

ਮੈਚ ਦੇ ਨਿਯਮ :

ਜੇਕਰ ਅੱਜ ਭਾਰਤ-ਪਾਕਿਸਤਾਨ ਮੈਚ ਸ਼ੁਰੂ ਹੁੰਦਾ ਹੈ ਤਾਂ ਨਿਯਮਾਂ ਮੁਤਾਬਕ ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੋਂ ਐਤਵਾਰ ਨੂੰ ਖੇਡਿਆ ਗਿਆ ਸੀ। ਭਾਵ ਭਾਰਤੀ ਪਾਰੀ 24.1 ਓਵਰਾਂ ਤੋਂ ਸ਼ੁਰੂ ਹੋਵੇਗੀ। ਭਾਰਤ ਨੇ 24.1 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 147 ਦੌੜਾਂ ਬਣਾ ਲਈਆਂ ਹਨ। ਖੇਡ ਇੱਥੋਂ ਸ਼ੁਰੂ ਹੋਵੇਗੀ ਅਤੇ ਪੂਰਾ 50 ਓਵਰਾਂ ਦਾ ਮੈਚ ਖੇਡਿਆ ਜਾਵੇਗਾ। ਫਿਰ ਪਾਕਿਸਤਾਨ ਵੀ ਪੂਰੇ 50 ਓਵਰ ਖੇਡੇਗਾ। ਅੰਪਾਇਰ ਪੂਰੇ 50 ਓਵਰ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਜੇਕਰ ਮੀਂਹ ਕਾਰਨ ਖੇਡ ਵਿੱਚ ਵਿਘਨ ਪੈਂਦਾ ਹੈ ਤਾਂ ਓਵਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ |

ਮੈਚ ਰੱਦ ਹੋਣ ‘ਤੇ ਕੀ ਹੋਵੇਗਾ?

ਸੁਪਰ ਫੋਰ ਰਾਊਂਡ (IND vs PAK)ਵਿੱਚ ਮੈਚ ਜਿੱਤਣ ਵਾਲੀ ਟੀਮ ਨੂੰ ਦੋ ਅੰਕ ਮਿਲਦੇ ਹਨ।ਜੇਕਰ ਮੈਚ ਰੱਦ ਹੁੰਦਾ ਹੈ ਤਾਂ ਦੋਵੇਂ ਟੀਮਾਂ ਇੱਕ-ਇੱਕ ਅੰਕ ਮਿਲੇਗਾ । ਪਾਕਿਸਤਾਨ ਦੀ ਟੀਮ ਸੁਪਰ ਫੋਰ ਵਿੱਚ ਪਹਿਲਾਂ ਹੀ ਇੱਕ ਮੈਚ ਜਿੱਤ ਚੁੱਕੀ ਹੈ। ਉਸ ਨੇ ਸੁਪਰ ਫੋਰ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ। ਅਜਿਹੇ ‘ਚ ਜੇਕਰ ਪਾਕਿਸਤਾਨ ਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ ਚਾਰ ਅੰਕ ਹੋ ਜਾਣਗੇ ਅਤੇ ਫਾਈਨਲ ‘ਚ ਉਸ ਦੀ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ। ਇਸ ਦੇ ਨਾਲ ਹੀ ਜੇਕਰ ਮੀਂਹ ਨਾਲ ਧੋਤਾ ਜਾਂਦਾ ਹੈ ਤਾਂ ਦੋਵੇਂ ਟੀਮਾਂ ਇਕ-ਇਕ ਅੰਕ ਸਾਂਝੇ ਕਰਨਗੀਆਂ ਅਤੇ ਪਾਕਿਸਤਾਨ ਦੇ ਤਿੰਨ ਅੰਕ ਹੋਣਗੇ। ਫਾਈਨਲ ਲਈ ਕੁਆਲੀਫਾਈ ਕਰਨ ਦਾ ਇਸ ਦਾ ਦਾਅਵਾ ਮਜ਼ਬੂਤ ​​ਹੋਵੇਗਾ।

ਇਸ ਦੇ ਨਾਲ ਹੀ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ ਦੋ ਅੰਕ ਹੋ ਜਾਣਗੇ। ਫਾਈਨਲ ‘ਚ ਪਹੁੰਚਣ ਦਾ ਇਸ ਦਾ ਦਾਅਵਾ ਮਜ਼ਬੂਤ ​​ਹੋਵੇਗਾ। ਭਾਰਤੀ ਟੀਮ ਨੇ 12 ਸਤੰਬਰ ਨੂੰ ਸ਼੍ਰੀਲੰਕਾ ਅਤੇ 14 ਸਤੰਬਰ ਨੂੰ ਬੰਗਲਾਦੇਸ਼ ਖਿਲਾਫ ਖੇਡਣਾ ਹੈ। ਭਾਰਤੀ ਟੀਮ ਨੂੰ ਇੱਕ ਅੰਕ ਮਿਲੇਗਾ ਜੇਕਰ ਇਹ ਮੈਚ ਮੀਂਹ ਨਾਲ ਧੋਤਾ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਭਾਰਤੀ ਟੀਮ ਦਾ ਰਾਹ ਮੁਸ਼ਕਿਲ ਹੋ ਜਾਵੇਗਾ। ਇਸ ਸਥਿਤੀ ਵਿੱਚ ਉਸ ਨੂੰ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਹੋਣਗੇ ਕਿਉਂਕਿ ਸ੍ਰੀਲੰਕਾ ਪਹਿਲਾਂ ਹੀ ਇੱਕ ਮੈਚ ਜਿੱਤ ਚੁੱਕਾ ਹੈ। ਜੇਕਰ ਟੀਮ ਹਾਰ ਜਾਂਦੀ ਹੈ ਤਾਂ ਉਸ ਦੇ ਅਗਲੇ ਦੋ ਸੁਪਰ ਫੋਰ ਮੈਚ ਭਾਰਤੀ ਟੀਮ ਲਈ ਕਰੋ ਜਾਂ ਮਰੋ ਵਾਲੇ ਹੋਣਗੇ।

The post IND vs PAK: ਰਿਜ਼ਰਵ ਡੇ ‘ਤੇ ਕੋਲੰਬੋ ‘ਚ ਬਾਰਿਸ਼ ਬਣ ਸਕਦੀ ਹੈ ਅੜਿੱਕਾ, ਮੈਚ ਰੱਦ ਹੋਣ ‘ਤੇ ਕੀ ਹੋਵੇਗਾ? appeared first on TheUnmute.com - Punjabi News.

Tags:
  • aisa-cup
  • aisa-cup-2023
  • asia-cup-2023
  • babar-azam
  • bcci
  • breaking-news
  • cricket-news
  • icc
  • india-vs-pakistan
  • ind-vs-pak
  • ind-vs-pak-match
  • kandy
  • latest-news
  • news
  • odi-match
  • punjab-news
  • reserve-day
  • rohit-sharma
  • sports
  • the-unmute-breaking-news

ਭਾਰਤ-ਸਾਊਦੀ ਅਰਬ ਵਿਚਾਲੇ ਨਿਵੇਸ਼ ਸਮਝੌਤੇ ਤਹਿਤ ਕਈ ਸਮਝੌਤਿਆਂ 'ਤੇ ਦਸਤਖ਼ਤ

Monday 11 September 2023 07:02 AM UTC+00 | Tags: breaking-news india-saudi-arabia news pm-modi saudi-arabia

ਚੰਡੀਗੜ੍ਹ, 11 ਸਤੰਬਰ 2023: ਸਾਊਦੀ ਅਰਬ (Saudi Arabia) ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੌਰੇ ‘ਤੇ ਹਨ। ਸੋਮਵਾਰ ਨੂੰ ਉਹ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਪਹੁੰਚੇ। ਇੱਥੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ ਦਾ ਰਾਸ਼ਟਰਪਤੀ ਭਵਨ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਭਾਰਤ-ਸਾਊਦੀ ਨਿਵੇਸ਼ ਸਮਝੌਤੇ ਤਹਿਤ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਸਨ।

ਸਾਊਦੀ ਅਰਬ (Saudi Arabia) ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ ਸਾਊਦ ਨੇ ਕਿਹਾ, “ਮੈਂ ਭਾਰਤ ਆ ਕੇ ਬਹੁਤ ਖੁਸ਼ ਹਾਂ। ਮੈਂ ਭਾਰਤ ਨੂੰ ਜੀ-20 ਸੰਮੇਲਨ ਲਈ ਵਧਾਈ ਦੇਣਾ ਚਾਹੁੰਦਾ ਹਾਂ… ਬਹੁਤ ਸਾਰੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਹਨ ਜਿਸ ਨਾਲ ਜੀ-20 ਦੇਸ਼ਾਂ ਅਤੇ ਦੁਨੀਆ ਨੂੰ ਫਾਇਦਾ ਹੋਵੇਗਾ ਕਿਉਂਕਿ ਅਸੀਂ ਆਪਣੇ ਦੋਵੇਂ ਦੇਸ਼ਾਂ ਲਈ ਵਧੀਆ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਾਂ।

The post ਭਾਰਤ-ਸਾਊਦੀ ਅਰਬ ਵਿਚਾਲੇ ਨਿਵੇਸ਼ ਸਮਝੌਤੇ ਤਹਿਤ ਕਈ ਸਮਝੌਤਿਆਂ ‘ਤੇ ਦਸਤਖ਼ਤ appeared first on TheUnmute.com - Punjabi News.

Tags:
  • breaking-news
  • india-saudi-arabia
  • news
  • pm-modi
  • saudi-arabia

ਨਸ਼ਾ ਤਸਕਰਾਂ ਨੇ ਪੰਜਾਬ 'ਚ ਪੈਰ ਪਸਾਰੇ, ਫਿਰ ਵੀ ਮੁੱਖ ਮੰਤਰੀ ਨੇ ਸੈਰ-ਸਪਾਟਾ ਸੰਮੇਲਨ ਨੂੰ ਦਿੱਤੀ ਤਰਜੀਹ: ਪ੍ਰਤਾਪ ਸਿੰਘ ਬਾਜਵਾ

Monday 11 September 2023 12:55 PM UTC+00 | Tags: aam-aadmi-party breaking-news cm-bhagwant-mann drug-traffickers latest-news news nwes partap-singh-bajwa punjab-government the-unmute-breaking the-unmute-breaking-news tourism-convention

ਚੰਡੀਗੜ੍ਹ, 11 ਸਤੰਬਰ 2023: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਤੇਜ਼ੀ ਨਾਲ ਵੱਧ ਰਹੀ ਨਸ਼ਿਆਂ (Drug) ‘ਤੇ ਲਗਾਮ ਲਗਾਉਣ ‘ਚ ਅਸਫਲ ਰਹਿਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 18 ਮਹੀਨਿਆਂ ਦੇ ਸ਼ਾਸਨ ਕਾਲ ਦੌਰਾਨ ਪੰਜਾਬ ਦੇਸ਼ ਦੀ ਨਸ਼ਿਆਂ ਦੀ ਰਾਜਧਾਨੀ ਬਣਨ ਦੀ ਕਗਾਰ ‘ਤੇ ਹੈ।

ਬਠਿੰਡਾ ਦੇ ਸੰਤਪੁਰਾ ਰੋਡ ‘ਤੇ ਦੋ ਨੌਜਵਾਨਾਂ ਇਕ ਪੁਰਸ਼ ਅਤੇ ਇਕ ਔਰਤ ਦੇ ਨਸ਼ੇ ਦਾ ਟੀਕਾ ਲਗਾਉਣ ਦੀ ਵਾਇਰਲ ਹੋਈ ਵੀਡੀਓ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਜਦੋਂ ਤੋਂ ‘ਆਪ’ ਸੱਤਾ ‘ਚ ਆਈ ਹੈ, ਉਦੋਂ ਤੋਂ ਅਜਿਹੀਆਂ ਕਈ ਵੀਡੀਓ ਵਾਇਰਲ ਹੋਈਆਂ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਤੱਕ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਲਈ ਕੋਈ ਵੀ ਸੁਚਾਰੂ ਕੰਮ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਕਿਸੇ ਨਾ ਕਿਸੇ ਸ਼ੋਅਬਿਜ਼ ‘ਚ ਰੁੱਝੇ ਰਹਿੰਦੇ ਹਨ ਅਤੇ ਪੰਜਾਬ ਦੇ ਟੈਕਸ ਭਰਨ ਵਾਲਿਆਂ ਦਾ ਪੈਸਾ ਬਰਬਾਦ ਕਰਦੇ ਰਹਿੰਦੇ ਹਨ। ਇਸ ਦੌਰਾਨ ਪੰਜਾਬ ਦੇ ਨੌਜਵਾਨ ਨਸ਼ਿਆਂ ਕਾਰਨ ਬਰਬਾਦੀ ਦੇ ਕੰਢੇ ‘ਤੇ ਹਨ, ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਸੈਰ-ਸਪਾਟਾ ਸੰਮੇਲਨ ਆਯੋਜਿਤ ਕਰਨ ਵਿੱਚ ਰੁੱਝੇ ਹੋਏ ਹਨ। ਬਾਜਵਾ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਭਵਿੱਖ ਨੂੰ ਖੱਡ ਵਿੱਚ ਡੁੱਬਣ ਤੋਂ ਕਿਵੇਂ ਬਚਾ ਸਕਦੀਆਂ ਹਨ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸਭ ਤੋਂ ਹੈਰਾਨ ਕਰਨ ਵਾਲੀ ਘਟਨਾ ਵਿੱਚ ਬਠਿੰਡਾ ਦੇ ਇੱਕ ਨਸ਼ਾ ਵਿਰੋਧੀ ਕਾਰਕੁਨ ਦਾ ਨਸ਼ਾ ਤਸਕਰਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਸਾਲ ਦੀ ਸ਼ੁਰੂਆਤ ‘ਚ ਨਸ਼ਾ ਤਸਕਰੀ ਵਿਰੁੱਧ ਜਲੰਧਰ ਦੇ ਇਕ ਕਾਰਕੁਨ ਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਪੁਲਿਸ ਵੱਲੋਂ ਨਸ਼ਿਆਂ (Drug) ਦੇ ਕਾਰੋਬਾਰ ਵਿਰੁੱਧ ਲੜ ਰਹੇ ਲੋਕਾਂ ਨੂੰ ਕਥਿਤ ਤੌਰ ‘ਤੇ ਪਰੇਸ਼ਾਨ ਕਰਨ ਦੀਆਂ ਕੁਝ ਘਟਨਾਵਾਂ ਵੀ ਸਾਹਮਣੇ ਆਈਆਂ ਹਨ।  ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੀ ਅਸਫਲਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਨਸ਼ਾ ਵਿਰੋਧੀ ਕਾਰਕੁੰਨਾਂ ਦੀ ਰੱਖਿਆ ਵੀ ਨਹੀਂ ਕਰ ਸਕਦੀ, ਜੋ ਪੰਜਾਬ ਦੇ ਨੌਜਵਾਨਾਂ ਲਈ ਆਪਣੇ ਦਮ ‘ਤੇ ਸੰਘਰਸ਼ ਕਰ ਰਹੇ ਹਨ।

ਕਾਦੀਆਂ ਦੇ ਵਿਧਾਇਕ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਸਬੰਧਤ ਹਾਲਾਤ ਵਿਗੜਨ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਜੇ ਵੀ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇੱਕ ਹੋਰ ਸਾਲ ਦੀ ਮੰਗ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਆਪ’ ਸਰਕਾਰ ਦੇ ਚਾਰ ਮਹੀਨਿਆਂ ਦੇ ਅੰਦਰ ਨਸ਼ਿਆਂ ਨੂੰ ਖਤਮ ਕਰਨ ਦੀ ਵਚਨਬੱਧਤਾ ਇੱਕ ਧੋਖੇਬਾਜ਼ ਚੋਣ ਦਾਅਵਾ ਸਾਬਤ ਹੋਈ ਹੈ।

The post ਨਸ਼ਾ ਤਸਕਰਾਂ ਨੇ ਪੰਜਾਬ ‘ਚ ਪੈਰ ਪਸਾਰੇ, ਫਿਰ ਵੀ ਮੁੱਖ ਮੰਤਰੀ ਨੇ ਸੈਰ-ਸਪਾਟਾ ਸੰਮੇਲਨ ਨੂੰ ਦਿੱਤੀ ਤਰਜੀਹ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • drug-traffickers
  • latest-news
  • news
  • nwes
  • partap-singh-bajwa
  • punjab-government
  • the-unmute-breaking
  • the-unmute-breaking-news
  • tourism-convention

ਚੰਡੀਗੜ੍ਹ, 11 ਸਤੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡੇਰਾ ਬਿਆਸ ਪੁੱਜੇ, ਜਿੱਥੇ ਉਨ੍ਹਾਂ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ (Baba Gurinder Singh Dhillon) ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਅੱਜ ਸਵੇਰੇ ਕਰੀਬ 9.30 ਵਜੇ ਡੇਰਾ ਬਿਆਸ ਪੁੱਜੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਬਾ ਗੁਰਿੰਦਰ ਸਿੰਘ ਲੰਮੀ ਗੱਲਬਾਤ ਕੀਤੀ । ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਖੱਟਰ ਨੂੰ ਡੇਰਾ ਬਿਆਸ ਵਿਖੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਖੱਟਰ ਨੇ ਕੈਂਪ ਦੇ ਅਨੁਸ਼ਾਸਨ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਕਰੀਬ 1.30 ਵਜੇ ਡੇਰਾ ਬਿਆਸ ਤੋਂ ਰਵਾਨਾ ਹੋਏ।

Image

Image

The post CM ਮਨੋਹਰ ਲਾਲ ਖੱਟਰ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • baba-gurinder-singh-dhillon
  • breaking-news
  • dera-beas
  • gurinder-singh-dhillon
  • news

ਐਸ.ਏ.ਐਸ. ਨਗਰ (ਮੋਹਾਲੀ), 11 ਸਤੰਬਰ 2023: ਸੈਰ-ਸਪਾਟਾ ਖੇਤਰ ਦੇ ਦਿੱਗਜ਼ਾਂ ਅਤੇ ਨਾਮਵਰ ਸ਼ਖਸੀਅਤਾਂ ਨੇ ਪੰਜਾਬ ਵਿੱਚ ਪਹਿਲੀ ਵਾਰ 'ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ' ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਨਿਵੇਕਲੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।

ਇੱਥੇ ਐਮਿਟੀ ਯੂਨਿਵਰਸਿਟੀ ਵਿਖੇ ਕਰਵਾਏ ਇਸ ਸੰਮੇਲਨ ਦੌਰਾਨ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ ਜਾ ਰਹੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਦੀ ਪ੍ਰਸੰਸਾ ਕੀਤੀ। ਕਪਿਲ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਸੰਮੇਲਨ ਕਰਵਾਉਣ ਦਾ ਫੈਸਲਾ ਬਹੁਤ ਸ਼ਲਾਘਾਯੋਗ ਹੈ ਕਿਉਂ ਜੋ ਇਸ ਨਾਲ ਸੂਬੇ ਵਿਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੇ ਨਕਸ਼ੇ ਉਤੇ ਉਭਾਰਨ ਵਿੱਚ ਸਹਾਈ ਸਿੱਧ ਹੋਵੇਗਾ।

ਕਪਿਲ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਸਾਡੀਆਂ ਨੌਜਵਾਨਾਂ ਵਿੱਚ ਸੂਬੇ ਦੇ ਗੌਰਵਮਈ ਵਿਰਸੇ ਤੇ ਇਤਿਹਾਸ ਦਾ ਪਾਸਾਰ ਕਰਨ ਵਿਚ ਮਦਦਗਾਰ ਹੋਵੇਗਾ। ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪ੍ਰਸਿੱਧ ਕਾਮੇਡੀਅਨ ਨੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਵੀ ਕੀਤੀ।

ਉੱਘੇ ਫਿਲਮਕਾਰ ਬੌਬੀ ਬੇਦੀ ਨੇ ਕਿਹਾ ਕਿ ਮਨੋਰੰਜਨ ਜਗਤ ਨਾਲ ਪੰਜਾਬ ਦਾ ਗੂੜਾ ਨਾਤਾ ਹੈ ਕਿਉਂ ਜੋ ਨਾਮੀ ਫਿਲਮਕਾਰ, ਅਦਾਕਾਰ ਅਤੇ ਹੋਰ ਫਿਲਮੀ ਹਸਤੀਆਂ ਇਸ ਸੂਬੇ ਵਿੱਚ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਵਿਚ ਖੂਬਸੂਰਤ ਥਾਵਾਂ ਦੀ ਧਰਤੀ ਹੈ ਜਿਸ ਕਰਕੇ ਇਸ ਦੀ ਭੂਗੋਲਿਕ ਸੁੰਦਰਤਾ ਫਿਲਮਕਾਰਾਂ ਨੂੰ ਆਕਰਸ਼ਿਤ ਕਰਦੀ ਹੈ। ਬੇਦੀ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸੂਬੇ ਨੂੰ ਸੈਰ-ਸਪਾਟਾ ਖੇਤਰ ਵਿਚ ਉਭਾਰਨ ਵਿੱਚ ਸਹਾਈ ਹੋਵੇਗਾ।

ਪ੍ਰਸਿੱਧ ਕਾਮੇਡੀਅਨ ਸੁਨੀਲ ਪੌਲ ਨੇ ਕਿਹਾ ਕਿ ਉਹ ਇਸ ਪਵਿੱਤਰ ਧਰਤੀ ਉਤੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ-ਆਪ ਨੂੰ ਸੁਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸੂਬੇ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰ ਕੇ ਹੋਰ ਮੁਲਕਾਂ ਦੇ ਲੋਕਾਂ ਨੂੰ ਪੰਜਾਬ ਲਿਆਉਣ ਲਈ ਪੁੱਠਾ ਗੇੜ ਸ਼ੁਰੂ ਕੀਤਾ ਹੈ।

ਆਈ.ਟੀ.ਸੀ. ਦੇ ਐਮ.ਡੀ. ਸਮੀਰ ਐਮ.ਸੀ. ਨੇ ਸੂਬੇ ਦੀ ਕਿਸਮਤ ਬਦਲਣ ਲਈ ਕਰਵਾਏ ਇਸ ਸ਼ਾਨਦਾਰ ਸਮਾਗਮ ਲਈ ਸੱਦਣ ਉਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਰਾਜ ਹੈ, ਜਿਸ ਕੋਲ ਸੈਰ-ਸਪਾਟਾ ਸਥਾਨ ਵਜੋਂ ਸਫ਼ਲ ਹੋਣ ਲਈ ਸਾਰੀਆਂ ਖੂਬੀਆਂ ਮੌਜੂਦ ਹਨ। ਉਨ੍ਹਾਂ ਨੇ ਪੰਜਾਬ ਨੂੰ ਆਲਮੀ ਸੈਰ-ਸਪਾਟਾ ਸਥਾਨ ਵਜੋਂ ਉਭਾਰਨ ਲਈ ਅਣਥੱਕ ਕੋਸ਼ਿਸ਼ਾਂ ਕਰਨ ਉਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

ਰਾਮੂਜੀ ਫਿਲਮ ਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਈ.ਵੀ. ਰਾਓ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਮਾਗਮ ਕਰਵਾ ਕੇ ਬਹੁਤ ਵਧੀਆ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਵਚਨਬੱਧਤਾ ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸੂਬੇ ਦੇ ਇਕ ਉੱਚ ਪੱਧਰੀ ਵਫ਼ਦ ਨੇ ਹੈਦਰਾਬਾਦ ਵਿੱਚ ਇਸ ਸਟੂਡੀਓ ਦਾ ਦੌਰਾ ਕੀਤਾ ਸੀ। ਈ.ਵੀ. ਰਾਓ ਨੇ ਕਿਹਾ ਕਿ ਪੰਜਾਬੀਆਂ ਨੂੰ ਇਮਾਨਦਾਰੀ, ਬਹਾਦਰੀ ਤੇ ਮਹਿਮਾਨਨਿਵਾਜ਼ੀ ਦੇ ਨਾਲ-ਨਾਲ ਦੁਨੀਆ ਭਰ ਵਿੱਚ ਆਪਣੀ ਦਿਆਨਤਦਾਰੀ ਲਈ ਵੀ ਜਾਣਿਆ ਜਾਂਦਾ ਹੈ।

The post ਸੈਰ-ਸਪਾਟਾ ਖੇਤਰ ਦੇ ਦਿੱਗਜ਼ਾਂ ਅਤੇ ਸਿਰਕੱਢ ਹਸਤੀਆਂ ਵੱਲੋਂ ਟੂਰਿਜ਼ਮ ਸਮਿਟ ਕਰਵਾਉਣ ਦੇ ਨਿਵੇਕਲੇ ਉਪਰਾਲੇ ਲਈ ਪੰਜਾਬ ਸਰਕਾਰ ਦੀ ਸ਼ਲਾਘਾ appeared first on TheUnmute.com - Punjabi News.

Tags:
  • breaking-news
  • kapil-sharma
  • nbews
  • news
  • punjab-government
  • tourism-sector
  • tourism-summit

IND vs PAK: ਭਾਰਤ ਨੇ ਪਾਕਿਸਤਾਨ ਨੂੰ 357 ਦੌੜਾਂ ਦਾ ਟੀਚਾ ਦਿੱਤਾ, ਕੇ.ਐੱਲ ਰਾਹੁਲ ਤੇ ਵਿਰਾਟ ਕੋਹਲੀ ਨੇ ਜੜੇ ਸੈਂਕੜੇ

Monday 11 September 2023 01:27 PM UTC+00 | Tags: aisa-cup aisa-cup-2023 asia-cup-2023 babar-azam bcci breaking-news cricket-news icc india-vs-pakistan ind-vs-pak ind-vs-pak-match kandy kl-rahul latest-news news odi-match punjab-news reserve-day rohit-sharma sports the-unmute-breaking-news virat-kohli

ਚੰਡੀਗੜ੍ਹ,11 ਸਤੰਬਰ 2023: (IND vs PAK) ਭਾਰਤ ਅਤੇ ਪਾਕਿਸਤਾਨ ਵਿਚਾਲੇ ਬੀਤੇ ਦਿਨ ਸੁਪਰ ਫੋਰ ਦਾ ਮੈਚ ਮੀਂਹ ਕਾਰਨ ਰੁਕ ਗਿਆ ਸੀ ਅਤੇ ਐਤਵਾਰ ਨੂੰ ਖੇਡ ਪੂਰੀ ਨਹੀਂ ਹੋ ਸਕੀ। ਮੀਂਹ ਨੇ 24.1 ਓਵਰਾਂ ਤੋਂ ਬਾਅਦ ਭਾਰਤੀ ਪਾਰੀ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਏਸੀਸੀ ਨੇ ਇਸ ਮੈਚ ਲਈ ਪਹਿਲਾਂ ਹੀ ਰਿਜ਼ਰਵ ਡੇਅ ਤੈਅ ਕਰ ਲਿਆ ਸੀ। ਅਜਿਹੇ ‘ਚ ਅੱਜ ਇਹ ਮੈਚ ਪੂਰਾ ਹੋ ਜਾਵੇਗਾ। ਮੈਚ ਸ਼ਾਮ 4.40 ਵਜੇ ਸ਼ੁਰੂ ਹੋਇਆ। ਭਾਰਤ ਨੇ 24.1 ਓਵਰਾਂ ਤੋਂ ਖੇਡਣਾ ਸ਼ੁਰੂ ਕੀਤਾ ਅਤੇ ਨਿਰਧਾਰਤ 50 ਓਵਰਾਂ ਵਿੱਚ 356 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਕੇ.ਐੱਲ ਰਾਹੁਲ ਨੇ ਸੈਂਕੜੇ ਜੜੇ ।

ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ 122 ਅਤੇ ਲੋਕੇਸ਼ ਰਾਹੁਲ ਨੇ 111 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ ਸੈਂਕੜੇ ਬਣਾਉਣ ਤੋਂ ਬਾਅਦ ਨਾਬਾਦ ਰਹੇ। ਇਨ੍ਹਾਂ ਦੋਵਾਂ ਤੋਂ ਪਹਿਲਾਂ ਰੋਹਿਤ ਸ਼ਰਮਾ 56 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ੁਭਮਨ ਗਿੱਲ 58 ਦੌੜਾਂ ਬਣਾ ਕੇ ਆਊਟ ਹੋਏ। ਪਾਕਿਸਤਾਨ ਲਈ ਸ਼ਾਦਾਬ ਖਾਨ ਅਤੇ ਸ਼ਾਹੀਨ ਅਫਰੀਦੀ ਨੇ ਇਕ-ਇਕ ਵਿਕਟ ਲਈ।

The post IND vs PAK: ਭਾਰਤ ਨੇ ਪਾਕਿਸਤਾਨ ਨੂੰ 357 ਦੌੜਾਂ ਦਾ ਟੀਚਾ ਦਿੱਤਾ, ਕੇ.ਐੱਲ ਰਾਹੁਲ ਤੇ ਵਿਰਾਟ ਕੋਹਲੀ ਨੇ ਜੜੇ ਸੈਂਕੜੇ appeared first on TheUnmute.com - Punjabi News.

Tags:
  • aisa-cup
  • aisa-cup-2023
  • asia-cup-2023
  • babar-azam
  • bcci
  • breaking-news
  • cricket-news
  • icc
  • india-vs-pakistan
  • ind-vs-pak
  • ind-vs-pak-match
  • kandy
  • kl-rahul
  • latest-news
  • news
  • odi-match
  • punjab-news
  • reserve-day
  • rohit-sharma
  • sports
  • the-unmute-breaking-news
  • virat-kohli

ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜ਼ਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

Monday 11 September 2023 01:35 PM UTC+00 | Tags: 27-zilladars breaking-news cm-bhagwant-mann gurmeet-singh-meet-hayer meet-hayer news punjab-government the-unmute-breaking-news water-resources-department

ਚੰਡੀਗੜ੍ਹ, 11 ਸਤੰਬਰ 2023: ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਅੱਜ ਵਿਭਾਗ ਵਿੱਚ ਨਵੇਂ ਸ਼ਾਮਲ ਕੀਤੇ ਗਏ 27 ਜ਼ਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਇੱਥੇ ਪੰਜਾਬ ਭਵਨ ਵਿਖੇ ਹੋਏ ਇੱਕ ਸਾਦੇ ਸਮਾਗਮ-ਕਮ-ਮੀਟਿੰਗ ਦੌਰਾਨ ਨਿਯੁਕਤੀ ਪੱਤਰ ਸੌਂਪਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਅਤੇ ਖਾਸ ਕਰਕੇ ਆਮ ਲੋਕਾਂ ਦੇ ਹਿੱਤਾਂ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਸੁਹਿਰਦ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਦਹਾਕਿਆਂ ਬਾਅਦ ਜਲ ਸਰੋਤ ਵਿਭਾਗ ਇਸ ਸਾਲ ਟੇਲਾਂ ‘ਤੇ ਪਾਣੀ ਪਹੁੰਚਾਉਣ ‘ਚ ਕਾਮਯਾਬ ਹੋਇਆ ਹੈ।

ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਜ਼ਿਲ੍ਹਾਦਾਰਾਂ ਅਤੇ ਪਟਵਾਰੀਆਂ ਨੂੰ ਸਰਕਾਰ ਅਤੇ ਕਿਸਾਨਾਂ ਵਿਚਕਾਰ ਅਹਿਮ ਕੜੀ ਦੱਸਦਿਆਂ ਕਿਹਾ ਕਿ ਨਵੇਂ ਚੁਣੇ ਜ਼ਿਲ੍ਹਾਦਾਰ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲੀ ਵਾਰ ਟੇਲਾਂ ਦੇ ਸਿਰਿਆਂ ਤੱਕ ਪਾਣੀ ਪਹੁੰਚਾਉਣ ਵਿੱਚ ਕਾਮਯਾਬ ਹੋਣ ਕਾਰਨ ਕਈ ਨਵੀਆਂ ਚੁਣੌਤੀਆਂ ਵੀ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾਦਾਰ ਆਪਣੀਆਂ ਸੇਵਾਵਾਂ ਪੇਸ਼ੇਵਾਰ ਢੰਗ ਨਾਲ ਨਿਭਾ ਕੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।

ਇਸ ਮੌਕੇ ਜਲ ਸਰੋਤ ਮੰਤਰੀ ਨੇ ਨਵੇਂ ਚੁਣੇ ਜ਼ਿਲ੍ਹਾਦਾਰਾਂ ਨੂੰ ਸਪੱਸ਼ਟ ਹਦਾਇਤਾਂ ਵੀ ਦਿੱਤੀਆਂ ਕਿ ਉਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਤਬਾਦਲੇ ਲਈ ਕੋਈ ਸਿਫ਼ਾਰਸ਼ ਨਾ ਕਰਨ ਅਤੇ ਅਲਾਟ ਕੀਤੇ ਸਟੇਸ਼ਨਾਂ ‘ਤੇ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪਹਿਲੇ ਦਿਨ ਤੋਂ ਸਿੱਖਣਾ ਸ਼ੁਰੂ ਨਹੀਂ ਕਰਦੇ ਤਾਂ ਤੁਸੀਂ ਜੀਵਨ ਭਰ ਸਿੱਖਣ ਵਿੱਚ ਅਸਫਲ ਰਹੋਗੇ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਨਵੇਂ ਸ਼ਾਮਲ ਕੀਤੇ ਗਏ ਜ਼ਿਲ੍ਹਾਦਾਰਾਂ ਲਈ 16 ਮਹੀਨੇ ਦੀ ਸਿਖਲਾਈ ਨੂੰ ਇਸ ਸ਼ਰਤ ‘ਤੇ ਘਟਾ ਕੇ 4 ਮਹੀਨੇ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਪਰਖਕਾਲ ਦੌਰਾਨ ਤਬਾਦਲੇ ਲਈ ਬੇਨਤੀ ਨਹੀਂ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਮੈਨੇਜਿੰਗ ਡਾਇਰੈਕਟਰ ਪੀ.ਡਬਲਿਊ.ਆਰ.ਐਮ.ਡੀ.ਸੀ ਪਵਨ ਕਪੂਰ ਅਤੇ ਮੁੱਖ ਇੰਜਨੀਅਰ (ਹੈੱਡਕੁਆਰਟਰ) ਰਾਕੇਸ਼ ਕੁਮਾਰ ਕਰੈਲ ਵੀ ਹਾਜ਼ਰ ਸਨ।

The post ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜ਼ਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ appeared first on TheUnmute.com - Punjabi News.

Tags:
  • 27-zilladars
  • breaking-news
  • cm-bhagwant-mann
  • gurmeet-singh-meet-hayer
  • meet-hayer
  • news
  • punjab-government
  • the-unmute-breaking-news
  • water-resources-department

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇੰਟੈਂਸੀਫਾਈਡ ਮਿਸ਼ਨ 'ਇੰਦਰਧਨੁਸ਼ 5.0 ਲਾਂਚ

Monday 11 September 2023 01:40 PM UTC+00 | Tags: breaking-news cm-bhagwant-mann community-participation dr-balbir-singh mission-indradhanush-5.0 news punjab-government punjab-health the-unmute the-unmute-breaking-news the-unmute-news

ਚੰਡੀਗੜ੍ਹ/ਮੋਹਾਲੀ, 11 ਸਤੰਬਰ 2023: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਬੱਚਿਆਂ ਅਤੇ ਗਰਭਵਤੀਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 (MISSION INDRADHANUSH 5.0) ਦੀ ਸ਼ੁਰੂਆਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤੀ।

ਇਸ ਸਮਾਗਮ ਰਾਹੀਂ ਮੌਜੂਦਾ ਚੁਣੌਤੀਆਂ ਦੇ ਮੱਦੇਨਜ਼ਰ ਯੋਗ ਬੱਚਿਆਂ ਦੇ ਟੀਕਾਕਰਨ ਰਾਹੀਂ ਪ੍ਰਤੀਰੋਧਕ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾਣਾ ਹੈ। ਇਸ ਮੌਕੇ ਮੋਮੈਂਟਮ ਰੂਟੀਨ ਇਮਯੂਨਾਈਜ਼ੇਸ਼ਨ ਟਰਾਂਸਫਾਰਮੇਸ਼ਨ ਐਂਡ ਇਕੁਇਟੀ ਪ੍ਰੋਜੈਕਟ (ਐਮ-ਆਰਆਈਟੀਈ) ਦੇ ਸਹਿਯੋਗ ਨਾਲ ਇੱਕ ਮੀਡੀਆ ਜਾਗਰੂਕਤਾ ਮੀਟਿੰਗ ਵੀ ਕਰਵਾਈ ਗਈ । ਇਸ ਮੌਕੇ ਸਕੱਤਰ ਸਿਹਤ-ਕਮ-ਮਿਸ਼ਨ ਡਾਇਰੈਕਟਰ ਐਨਐਚਐਮ ਪੰਜਾਬ ਡਾ: ਅਭਿਨਵ ਤ੍ਰਿਖਾ ਨੇ ਵੀ ਸ਼ਿਰਕਤ ਕੀਤੀ।

ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਆਈਐਮਆਈ 5.0 (MISSION INDRADHANUSH 5.0) ਦੇ ਹਿੱਸੇ ਵਜੋਂ ਸਿਹਤ ਵਿਭਾਗ ਉਨ੍ਹਾਂ ਮਸਲਿਆਂ 'ਤੇ ਧਿਆਨ ਕੇਂਦਰਿਤ ਕਰੇਗਾ ਜੋ ਟੀਕਾਕਰਨ ਕਵਰੇਜ ਵਿੱਚ ਅੜਿੱਕਾ ਬਣਦੇ ਹਨ ਅਤੇ ਉਨ੍ਹਾਂ ਆਬਾਦੀਆਂ ਨੂੰ ਵੀ ਕਵਰ ਕੀਤਾ ਜਾਵੇਗਾ, ਜੋ ਰੁਟੀਨ ਟੀਕਾਕਰਨ ਦੌਰਾਨ ਟੀਕਾ ਲਗਵਾਉਣ ਤੋਂ ਖੁੰਝ ਗਏ ਹਨ। ਸੂਬੇ ਨੇ ਅਜਿਹੇ ਲੋਕਾਂ , ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ ਜਾਂ ਸਿਰਫ ਅੰਸ਼ਿਕ ਤੌਰ 'ਤੇ ਟੀਕਾਕਰਨ ਕੀਤਾ ਗਿਆ ਹੈ , ਤੱਕ ਪਹੁੰਚ ਕਰਨ ਲਈ ਵੱਖ-ਵੱਖ ਪੱਧਰ 'ਤੇ ਵਿਆਪਕ ਤੌਰ 'ਤੇ ਸਿਖਲਾਈ ਦਾ ਇੰਤਜ਼ਾਮ ਕੀਤਾ ਹੈ ਤਾਂ ਜੋ ਇਨ੍ਹਾਂ ਲੋਕਾਂ ਨੂੰ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਨੇ 60670 ਬੱਚਿਆਂ (0-5) ਅਤੇ 10163 ਗਰਭਵਤੀ ਔਰਤਾਂ ਨੂੰ ਦੇ ਟੀਕਾਕਰਨ ਲਈ 6156 ਸੈਸ਼ਨਾਂ ਦੀ ਯੋਜਨਾ ਬਣਾਈ ਹੈ।

ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਮੁਹਿੰਮ 0 ਤੋਂ 5 ਸਾਲ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਤਰਜੀਹ ਦਿੰਦੀ ਹੈ ,ਜਿਨ੍ਹਾਂ ਨੇ ਕੋਈ ਵੀ ਟੀਕਾ ਨਹੀਂ ਲਗਾਇਆ ਅਤੇ ਇਸ ਮੁਹਿੰਮ ਦਾ ਮੁੱਖ ਟੀਚਾ ਸਾਰੇ ਯੋਗ ਬੱਚਿਆਂ ਨੂੰ ਜੀਵਨ ਰੱਖਿਅਕ ਟੀਕਾਕਰਨ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ, ਇਹ ਮੁਹਿੰਮ ਦੇਸ਼ ਵਿਆਪੀ ਖ਼ਸਰਾ (ਮੀਜ਼ਲਜ਼) ਅਤੇ ਰੁਬੈਲਾ ਦੇ ਖਾਤਮੇ ਵੱਲ ਇੱਕ ਮਹੱਤਵਪੂਰਨ ਕਦਮ ਹੈ,ਜੋ ਇਹ ਯਕੀਨੀ ਬਣਾਉਂਦਾ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਮੀਜ਼ਲਜ਼ ਅਤੇ ਰੁਬੇਲਾ ਕੰਟੇਨਿੰਗ ਵੈਕਸੀਨ (ਐਮਆਰਸੀਵੀ) ਦੇ ਅਤਿਜ਼ਰੂਰੀ ਦੋ-ਡੋਜ਼ ਸ਼ਡਿਊਲ ਨੂੰ ਜ਼ਰੂਰ ਪੂਰਾ ਕਰੇ।

ਡਾ: ਅਭਿਨਵ ਤ੍ਰਿਖਾ ਨੇ ਯੂ-ਵਿਨ ਪੋਰਟਲ ਰਾਹੀਂ ਤਕਨਾਲੋਜੀ ਦੇ ਏਕੀਕਰਨ ਨੂੰ ਵੀ ਰੇਖਾਂਕਿਤ ਕੀਤਾ। ਇਹ ਅਤਿ-ਆਧੁਨਿਕ ਪਲੇਟਫਾਰਮ ਹੈਲਥਕੇਅਰ ਪੇਸ਼ੇਵਰਾਂ ਨੂੰ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਟੀਕਾਕਰਨ ਸਬੰਧੀ ਵੇਰਵਿਆਂ ਅਤੇ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟਰੈਕ ਕਰਨ ਅਤੇ ਦਸਤਾਵੇਜ਼ੀ ਰਿਕਾਰਡ ਬਣਾਉਣ ਦੇ ਯੋਗ ਬਣਾਉਂਦਾ ਹੈ ਤਾਂ ਜੋ ਮੁਕੰਮਲ ਰੂਪ ਵਿੱਚ ਵੱਧ ਤੋਂ ਵੱਧ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕੇ।

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਨੇ ਸਿਹਤ ਸਟਾਫ਼ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਸੀਮਾਂਤ ਜਾਂ ਕਮਜੋਰ ਵਰਗਾਂ ਤੱਕ ਪਹੁੰਚ ਕੀਤੀ ਜਾਵੇ। ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਹਿਤਿੰਦਰ ਕੌਰ ਨੇ ਇਸ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਸਿਹਤ ਮੰਤਰੀ ਨੂੰ ਮੁਹਿੰਮ ਦੇ ਟੀਚਿਆਂ ਦੀ ਸੌ ਫੀਸਦ ਪ੍ਰਾਪਤੀ ਦਾ ਭਰੋਸਾ ਵੀ ਦਿੱਤਾ।

ਡਾ: ਗੋਪਾਲ ਕ੍ਰਿਸ਼ਨ ਸੋਨੀ, ਪ੍ਰੋਜੈਕਟ ਡਾਇਰੈਕਟਰ, ਯੂਐਸਏਆਈਡੀ ਨੇ ਐਮ-ਆਰਆਈਟੀਈ ਨੇ ਕਿਹਾ ਕਿ ਪੰਜਾਬ ਰਾਜ ਨੇ ਸਰਕਾਰ ਦੀ ਅਗਵਾਈ ਹੇਠ ਰਾਜੇ ਦੇ ਕਮਜੋਰ ਤੇ ਸੀਮਾਂਤ ਵਰਗ ਲਈ ਕੋਵਿਡ-19 ਵੈਕਸੀਨੇਸ਼ਨ ਪ੍ਰੋਜੈਕਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ ਅਤੇ ਇਸ ਮੁਹਿੰਮ ਵਿੱਚ ਵੀ ਸਿਹਤ ਵਿਭਾਗ ਦਾ ਵਧ ਚੜ੍ਹਕੇ ਸਹਿਯੋਗ ਕੀਤਾ ਜਾਵੇਗਾ।

ਰੁਟੀਨ ਇਮਯੂਨਾਈਜ਼ੇਸ਼ਨ ਟਰਾਂਸਫਾਰਮੇਸ਼ਨ ਅਤੇ ਇਕੁਇਟੀ ਪ੍ਰੋਜੈਕਟ ਦਾ ਮੋਮੈਂਟਮ ਕੀ ਹੈ।

ਯੂਐਸਏਆਈਡੀ ਵੱਲੋਂ ਸਹਿਯੋਗ ਪ੍ਰਾਪਤ ' ਮੋਮੈਂਟਮ ਰੂਟੀਨ ਇਮਯੂਨਾਈਜ਼ੇਸ਼ਨ ਟਰਾਂਸਫਾਰਮੇਸ਼ਨ ਅਤੇ ਇਕੁਇਟੀ ਪ੍ਰੋਜੈਕਟ ' ਨੇ ਭਾਰਤ ਵਿੱਚ ਕੋਵਿਡ-19 ਟੀਕਾਕਰਨ ਨੂੰ ਵਧਾਉਣ ਲਈ ਰਾਸ਼ਟਰੀ ਅਤੇ ਰਾਜ ਸਰਕਾਰਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਜੌਨ ਸਨੋ ਰਿਸਰਚ ਐਂਡ ਟਰੇਨਿੰਗ ਇੰਸਟੀਚਿਊਟ ਦੀ ਸਿਫਾਰਸ਼ ਕੀਤੀ । ਜੌਨ ਸਨੋ ਇੰਡੀਆ ਪ੍ਰਾਈਵੇਟ ਲਿਮਟਿਡ, ਜੋ ਕਿ ਜੇਐਸਆਈ ਯੂਐਸ ਦੀ ਇੱਕ ਐਫੀਲੀਏਟ ਹੈ , ਭਾਰਤ ਸਰਕਾਰ ਦੇ ਨਾਲ ਨਜ਼ਦੀਕੀ ਸਹਿਯੋਗ ਵਿੱਚ ਕੰਮ ਕਰ ਰਹੀ ਹੈ ਤਾਂ ਜੋ ਟੀਕਾਕਰਨ ਲਈ ਵੱਖ-ਵੱਖ ਵਰਗਾਂ ਤੱਕ ਪਹੁੰਚ ਅਤੇ ਡਿਲੀਵਰੀ ਦੇ ਯਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਭਾਰਤ ਦੇ ਚੁਣੇ ਹੋਏ 18 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖਾਸ ਤੌਰ 'ਤੇ ਕਮਜ਼ੋਰ ਅਤੇ ਸੀਮਾਂਤ ਆਬਾਦੀ ਲਈ, ਟੀਕਾਕਰਨ ਦੀ ਮੰਗ, ਵੰਡ ਨੂੰ ਵਧਾਉਣ ਲਈ ਸਥਾਨਕ ਗੈਰ-ਸਰਕਾਰੀ ਸੰਗਠਨਾਂ ਤੋਂ ਵੀ ਮਦਦ ਲਈ ਜਾਂਦੀ ਹੈ।

The post ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇੰਟੈਂਸੀਫਾਈਡ ਮਿਸ਼ਨ 'ਇੰਦਰਧਨੁਸ਼ 5.0 ਲਾਂਚ appeared first on TheUnmute.com - Punjabi News.

Tags:
  • breaking-news
  • cm-bhagwant-mann
  • community-participation
  • dr-balbir-singh
  • mission-indradhanush-5.0
  • news
  • punjab-government
  • punjab-health
  • the-unmute
  • the-unmute-breaking-news
  • the-unmute-news

ਗੁਰਪ੍ਰਤਾਪ ਸਿੰਘ ਟਿੱਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ

Monday 11 September 2023 01:51 PM UTC+00 | Tags: aam-aadmi-party breaking-news cm-bhagwant-mann latest-news majha news punjab shiromani-akali-dal-badal sukhbir-singh-badal the-unmute-breaking the-unmute-breaking-news the-unmute-punjab

ਚੰਡੀਗੜ੍ਹ, 11 ਸਤੰਬਰ 2023: ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਮਾਝਾ ਖ਼ੇਤਰ ਵਿਚ ਵੱਡਾ ਝਟਕਾ ਲੱਗਾ, ਅੰਮ੍ਰਿਤਸਰ ਜ਼ਿਲ੍ਹੇ ਦੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ (Gurpratap Singh Tikka) ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ । ਯੂਥ ਅਕਾਲੀ ਆਗੂਅ ਨੇ ਦਿੱਤੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਆਉਂਦੇ ਦਿਨਾਂ ਵਿਚ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ ।

The post ਗੁਰਪ੍ਰਤਾਪ ਸਿੰਘ ਟਿੱਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • majha
  • news
  • punjab
  • shiromani-akali-dal-badal
  • sukhbir-singh-badal
  • the-unmute-breaking
  • the-unmute-breaking-news
  • the-unmute-punjab

ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Monday 11 September 2023 02:00 PM UTC+00 | Tags: breaking-news gursharan-singh-chhina news punjab-latest-news shiromani-youth-akali-dal sukhbir-singh-badal the-unmute-breaking the-unmute-breaking-news the-unmute-latest-update

ਚੰਡੀਗੜ੍ਹ, 11 ਸਤੰਬਰ 2023: ਸ਼੍ਰੋਮਣੀ ਯੂਥ ਅਕਾਲੀ ਦਲ ਇਕ ਹੋਰ ਵੱਡਾ ਝਟਕ ਲੱਗਾ ਹੈ, ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ (Gursharan Singh Chhina) ਸਾਬਕਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਹਰਸਾ ਛੀਨਾ ਨੇ ਪਾਰਟੀ ਵਿਚ ਅਣਗੌਲੇ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਢਲੇ ਮੈਂਬਰ ਵਜੋਂ ਛੀਨਾ ਪਰਿਵਾਰ ਦੇ ਮੈਂਬਰ ਸਾਂਝੇ ਹਰਸਾ ਛੀਨਾ ਦੇ 25 ਸਾਲ ਸਰਪੰਚ, ਬਲਾਕ ਸਮਤੀ ਮੈਂਬਰ, ਬਲਾਕ ਸੰਮਤੀ ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਹੋਰ ਸੰਵਿਧਾਨਕ ਅਹੁਦਿਆਂ 'ਤੇ ਰਹੇ ਹਨ।

May be an image of text

The post ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ appeared first on TheUnmute.com - Punjabi News.

Tags:
  • breaking-news
  • gursharan-singh-chhina
  • news
  • punjab-latest-news
  • shiromani-youth-akali-dal
  • sukhbir-singh-badal
  • the-unmute-breaking
  • the-unmute-breaking-news
  • the-unmute-latest-update

ਚੰਡੀਗੜ੍ਹ, 11 ਸਤੰਬਰ 2023: ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਜਾ ਰਹੇ ਆਪਣੀ ਕਿਸਮ ਦੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦੌਰਾਨ ‘ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ’, ਸੈਸ਼ਨ ਕਰਵਾਇਆ ਗਿਆ ਜਿਸ ਦਾ ਉਦੇਸ਼ ਅੰਮ੍ਰਿਤਸਰ (Amritsar) ਨੂੰ ਮੌਜੂਦਾ ਸਮੇਂ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਹੋਣ ਦੇ ਨਾਲ ਨਾਲ ਇਸ ਨੂੰ ਵੱਡੇ ਪੱਧਰ 'ਤੇ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਉਤਸ਼ਾਹਿਤ ਕਰਨਾ ਰਿਹਾ।

ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕਰਵਾਏ ਇਸ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਕਰਵਾਏ ਗਏ ਇਸ ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਅਤੇ ਵਿਆਹਾਂ ਤੇ ਹੋਰ ਸਮਾਗਮਾਂ ਲਈ ਪਸੰਦੀਦਾ ਵਿਕਲਪ ਸਬੰਧੀ ਇਸ ਦੀ ਵੱਧ ਰਹੀ ਪ੍ਰਸਿੱਧੀ ਵਿਚਲੇ ਸਬੰਧਾਂ ਨੂੰ ਬਾਖੂਬੀ ਦਰਸਾਇਆ ਗਿਆ।

ਇਸ ਤੋਂ ਪਹਿਲਾਂ ਸੰਮੇਲਨ ਦੇ ਮੁੱਖ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ (Amritsar) ਦੇ ਬਾਹਰੀ ਇਲਾਕੇ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੈਰ-ਸਪਾਟਾ ਸਥਾਨ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਸ਼ੈਸ਼ਨ ਦੌਰਾਨ ਉੱਘੇ ਬੁਲਾਰਿਆਂ ਨੇ ਸਾਂਝੇ ਤੌਰ ‘ਤੇ ਸਹਿਮਤੀ ਜਤਾਈ ਕਿ ਜਿੱਥੇ ਅੰਮ੍ਰਿਤਸਰ ਨੂੰ ਲੰਬੇ ਸਮੇਂ ਤੋਂ ਧਾਰਮਿਕ ਸੈਰ-ਸਪਾਟੇ ਦੇ ਪ੍ਰਸਿੱਧ ਸਥਾਨ ਵਜੋਂ ਜਾਣਿਆ ਜਾਂਦਾ ਹੈ, ਉੱਥੇ ਇਸ ਸ਼ਹਿਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਨ ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।

ਜ਼ਿਕਰਯੋਗ ਹੈ ਕਿ ‘ਸਿਫ਼ਤੀ ਦਾ ਘਰ’ ਵਜੋਂ ਜਾਣੀ ਜਾਂਦੀ ਪਵਿੱਤਰ ਨਗਰੀ ਅੰਮ੍ਰਿਤਸਰ ਪਹਿਲਾਂ ਹੀ ਆਪਣੀ ਸ਼ਾਨਦਾਰ ਰੇਲ, ਹਵਾਈ ਅਤੇ ਸੜਕੀ ਸੰਪਰਕ ਦੇ ਨਾਲ-ਨਾਲ ਸ਼ਾਨਦਾਰ ਪ੍ਰਾਹੁਣਚਾਰੀ ਵਿਕਲਪਾਂ ਅਤੇ ਵਿਰਾਸਤੀ ਇਮਾਰਤਾਂ ਦੀ ਬਹੁਤਾਤ ਕਾਰਨ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ਹੈ।

ਆਈ.ਟੀ.ਸੀ. ਫਾਰਚਿਊਨ ਹੋਟਲਜ਼ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਐਮ.ਸੀ. ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ, ਜਿੱਥੇ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ, ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਹੋਣ ਦੇ ਨਾਲ ਹੀ ਵੱਡੇ ਵਿਆਹ ਸਮਾਗਮਾਂ ਅਤੇ ਹੋਰ ਸਮਾਗਮਾਂ ਲਈ ਇੱਕ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਾਗਮਾਂ ਤੇ ਜਸ਼ਨਾਂ ਦੇ ਪਸੰਦੀਦਾ ਸਥਾਨ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਇਹ ਵਿਆਹਾਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਅਤੇ ਤਿਉਹਾਰਾਂ ਨੂੰ ਆਕਰਸ਼ਿਤ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਨੂੰ ਸਿਰਫ਼ ਵਿਆਹਾਂ ਲਈ ਨਹੀਂ, ਸਗੋਂ ਹਰ ਤਰ੍ਹਾਂ ਦੇ ਜਸ਼ਨਾਂ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

ਪਨਾਸ਼ ਵਰਲਡ ਦੀ ਡਾਇਰੈਕਟਰ ਸ੍ਰੀਮਤੀ ਲਵਲੀਨ ਅਰੁਣ ਮੁਲਤਾਨੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤਿ ਕਰਨ ਲਈ ਇਹ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਰਵਾਇਤੀ ਵਿਆਹ ਵਾਲੇ ਸਥਾਨ ਮੌਜੂਦਾ ਸਮੇਂ ਆਪਣੀ ਲੋਕਪ੍ਰਿਯਤਾ ਗੁਆ ਰਹੇ ਹਨ ਅਤੇ ਲੋਕ ਨਵੀਂਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਨਵੀਆਂ ਪੀੜ੍ਹੀਆਂ ਦੀ ਨਵੀਂ ਸੋਚ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨ ਲਈ ਲੋੜੀਂਦੇ ਅਨੁਕੂਲ ਬਦਲਾਅ ਕਰਨੇ ਚਾਹੀਦਾ ਹੈ।

ਟਚ ਵੁੱਡ ਦੇ ਸੰਸਥਾਪਕ  ਵਿਜੈ ਅਰੋੜਾ ਨੇ ਅੰਮ੍ਰਿਤਸਰ ਕੋਲ ਮੌਜੂਦ ਮੌਕਿਆਂ ਦੀ ਭਰਮਾਰ ‘ਤੇ ਜ਼ੋਰ ਦਿੰਦਿਆਂ ਇਤਿਹਾਸਕ ਇਮਾਰਤਾਂ ਅਤੇ ਹਵੇਲੀਆਂ ਸਮੇਤ ਸ਼ਹਿਰ ਦੀ ਅਮੀਰ ਵਿਰਾਸਤ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਵਿਆਹ ਸਮਾਗਮਾਂ ਲਈ ਵਿਲੱਖਣ ਸਥਾਨਾਂ ਦੀ ਭਾਲ ਕਰਨ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਵੈਡਿੰਗ ਸੂਤਰਾ ਦੇ ਸੀ.ਈ.ਓ. ਪਾਰਥਿਪ ਥਿਆਗਰਾਜਨ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਬਹੁਤ ਸਾਰੇ ਸਫ਼ਲ ਵਿਆਹ ਸਮਾਗਮ ਹੋ ਚੁੱਕੇ ਹਨ ਜੋ ਵਿਆਹ ਸਮਾਗਮਾਂ ਦੇ ਪ੍ਰਮੁੱਖ ਸਥਾਨ ਵਜੋਂ ਇਸ ਦੀਆਂ ਸੰਭਾਵਨਾ ਨੂੰ ਦਰਸਾਉਂਦੇ ਹਨ।

ਰੈਡੀਸਨ ਹੋਟਲਜ਼ ਦੇ ਡਾਇਰੈਕਟਰ ਦੇਵਾਸ਼ੀਸ਼ ਸ੍ਰੀਵਾਸਤਵਾ ਨੇ ਸੁਝਾਅ ਦਿੱਤਾ ਕਿ ਇੱਕਲੇ ਅੰਮ੍ਰਿਤਸਰ ਦੀ ਬਜਾਏ ਪੂਰੇ ਪੰਜਾਬ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਆਹ ਦੇ ਜਸ਼ਨਾਂ ਦੇ ਪ੍ਰਤੀਕ ਵਜੋਂ ਅੰਮ੍ਰਿਤਸਰ ਨੂੰ ਸਜਾਉਣ ਲਈ ਬ੍ਰਾਂਡਿੰਗ, ਕੋ-ਬ੍ਰਾਂਡਿੰਗ ਅਤੇ ਭਾਈਵਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਮਸ਼ਹੂਰ ਸੈਲੀਬ੍ਰਿਟੀ ਵੈਡਿੰਗ ਪਲੈਨਰ ਸ੍ਰੀ ਚੇਤਨ ਵੋਹਰਾ ਨੇ ਅੰਮ੍ਰਿਤਸਰ ਨੂੰ ਵਿਆਹ ਸਮਾਗਮਾਂ ਲਈ ਪ੍ਰਮੁੱਖ ਸਥਾਨ ਵਜੋਂ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਦੇ ਸਮਰਥਨ ਲਈ ਇਸ ਸਥਾਨ ਦੀ ਤਿਆਰੀ, ਆਉਣ-ਜਾਣ ਲਈ ਢੁਕਵੇਂ ਸਾਧਨ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਇੱਕ ਸੈਰ-ਸਪਾਟਾ ਸਥਾਨ ਵਜੋਂ ਬਹੁ-ਪੱਖੀ ਦਿੱਖ ਬਾਰੇ ਵੀ ਚਰਚਾ ਕੀਤੀ ਗਈ, ਜੋ ਅਧਿਆਤਮਿਕ ਅਤੇ ਵਿਆਹ ਸਬੰਧੀ ਸ਼ਾਨਦਾਰ ਤਜਰਬਿਆਂ ਵਿੱਚ ਰੁਚੀ ਰੱਖਣ ਵਾਲਿਆਂ ਦੀ ਮੰਗ ਨੂੰ ਪੂਰਾ ਕਰਦਾ ਹੈ। ਸ਼ਹਿਰ ਦੀ ਇਤਿਹਾਸਕ ਮਹੱਤਤਾ, ਭਵਨ-ਉਸਾਰੀ ਕਲਾ ਦੇ ਅਜੂਬੇ ਅਤੇ ਸੱਭਿਆਚਾਰਕ ਅਮੀਰੀ ਸਮੂਹਿਕ ਤੌਰ ‘ਤੇ ਸਥਾਨਕ ਅਤੇ ਕੌਮਾਂਤਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।

ਬੁਲਾਰਿਆਂ ਨੇ ਧਾਰਮਿਕ ਸੈਰ ਸਪਾਟੇ ਅਤੇ ਵਿਆਹਾਂ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਅੰਮ੍ਰਿਤਸਰ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਸੈਸ਼ਨ ਦੌਰਾਨ ਸ਼ਹਿਰ ਦੀ ਸੱਭਿਆਚਾਰਕ ਅਮੀਰੀ, ਇਤਿਹਾਸਕ ਮਹੱਤਤਾ ਅਤੇ ਆਧੁਨਿਕ ਸਹੂਲਤਾਂ ਨੂੰ ਵੀ ਦਰਸਾਇਆ ਗਿਆ ਜਿਸ ਨੇ ਲੋਕਾਂ ਨੂੰ, ਪ੍ਰੰਪਰਾ, ਸੱਭਿਆਚਾਰ ਅਤੇ ਆਧੁਨਿਕਤਾ ਦੇ ਸੁਮੇਲ ਅੰਮ੍ਰਿਤਸਰ ਨੂੰ ਨਾ ਸਿਰਫ਼ ਅਧਿਆਤਮਿਕ ਮਹੱਤਤਾ ਵਾਲੇ ਸਥਾਨ ਵਜੋਂ ਦੇਖਣ ਲਈ, ਸਗੋਂ ਇੱਕ ਵਿਲੱਖਣ ਅਤੇ ਮਨਮੋਹਕ ਵਿਆਹ ਸਮਾਗਮਾਂ ਵਾਲੇ ਸਥਾਨ ਵਜੋਂ ਵੀ ਦੇਖਣ ਲਈ ਉਤਸ਼ਾਹਿਤ ਕੀਤਾ। ਸੈਸ਼ਨ ਦੌਰਾਨ ਦਰਸ਼ਕਾਂ ਵੱਲੋਂ ਬਹੁਤ ਸਾਰੇ ਨਵੀਨਤਾਕਾਰੀ ਵਿਚਾਰ ਅਤੇ ਸੁਝਾਅ ਵੀ ਸਾਂਝੇ ਕੀਤੇ ਗਏ।

The post ਅੰਮ੍ਰਿਤਸਰ ਨੂੰ ਵਿਆਹ ਦੇ ਜਸ਼ਨਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਿਤ ਕਰਨ ਦੀਆਂ ਅਸੀਮ ਸੰਭਾਵਨਾਵਾਂ, ਪੈਨਲਿਸਟਾਂ ਨੇ ਦਿੱਤਾ ਸੁਝਾਅ appeared first on TheUnmute.com - Punjabi News.

Tags:
  • amity-university
  • amritsar
  • amritsar-as-a-wedding-destination
  • breaking-news
  • punjab-tourism-summit
  • punjab-tourism-summit-and-travel-mart

ਐੱਸ.ਏ.ਐੱਸ. ਨਗਰ, 11 ਸਤੰਬਰ 2023: ਇੱਥੇ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਆਪਣੀ ਕਿਸਮ ਦੇ ਪਲੇਠੇ 'ਟੂਰਿਸਟ ਸਮਿਟ ਅਤੇ ਟਰੈਵਲ ਮਾਰਟ' ਦੇ ਪਹਿਲੇ ਦਿਨ ਸੰਭਾਲ ਅਤੇ ਵਿਰਾਸਤੀ ਖੇਤਰਾਂ ਦੇ ਪੈਨਲਿਸਟਾਂ ਨੇ ਪੰਜਾਬ ਵਿੱਚ ਵਿਰਾਸਤੀ ਸੈਰ-ਸਪਾਟੇ (Tourist Summit) ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ। ਇਸ ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਬੁਨਿਆਦੀ ਢਾਂਚਾ ਵਿਕਾਸ ਅਤੇ ਆਰਥਿਕ ਸੁਧਾਰ ਕੌਂਸਲ (ਸੀ.ਆਈ.ਡੀ.ਆਰ.) ਦੇ ਚੇਅਰਮੈਨ ਡਾ. ਅਨਿਰੁਧ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਵਿਰਾਸਤ ਅਤੇ ਸੱਭਿਆਚਾਰ ਦੇ ਲਿਹਾਜ਼ ਤੋਂ ਬਹੁਤ ਪੇਸ਼ਕਸ਼ਾਂ ਕੀਤੀਆਂ ਹਨ, ਪਰ ਪਿਛਲੇ 7 ਦਹਾਕਿਆਂ ਦੌਰਾਨ ਇਸ ਸਮਰੱਥਾ ਦੀ ਸੁਚੱਜੀ ਵਰਤੋਂ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਉਦਯੋਗੀਕਰਨ ਅਤੇ ਸੈਰ-ਸਪਾਟੇ ਸਾਡਾ ਮੁੱਖ ਤੇ ਕੇਂਦਰਿਤ ਖੇਤਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਹੀ ਅਜਿਹਾ ਖੇਤਰ ਹੈ ਜੋ ਡਾਰਾਂ ਬੰਨ੍ਹਕੇ ਵਿਦੇਸ਼ ਜਾ ਰਹੇ ਨੌਜਵਾਨਾਂ ਦੇ ਇਸ ਗੰਭੀਰ ਰੁਝਾਨ ਨੂੰ ਠੱਲ੍ਹ ਪਾ ਸਕਦਾ ਹੈ। ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ 'ਹਰੀਕੇ' ਨੂੰ ਸੈਰ-ਸਪਾਟਾ ਸਥਾਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਇਥੇ ਅਰਬਾਂ ਡਾਲਰ ਕਮਾਉਣ ਦੀ ਸਮਰੱਥਾ ਹੈ।

'ਅੰਮ੍ਰਿਤਸਰ ਹੈਰੀਟੇਜ ਵਾਕਸ' ਦੇ ਸੰਸਥਾਪਕ ਗੁਰਿੰਦਰ ਸਿੰਘ ਜੌਹਲ ਨੇ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਗਰੂਕਤਾ ਦੀ ਘਾਟ ਨੂੰ ਮੁੱਖ ਸਮੱਸਿਆ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਵਿੱਚ ਬਚੇ ਵਾਹਦ ਰਾਮਗੜ੍ਹੀਆ ਬੁੰਗੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਪੂਰਥਲਾ ਵਿੱਚ ਸੈਨਿਕ ਸਕੂਲ, ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਰੋਜ਼ਾ ਸ਼ਰੀਫ਼ ਦਾ ਵੀ ਜ਼ਿਕਰ ਕੀਤਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਸ਼ਲਾਘਾ ਵੀ ਕੀਤੀ।

ਉਨ੍ਹਾਂ ਕਿਹਾ ਕਿ ਸਮਾਰਕ ਅਤੇ ਮਹਿਲ ਰਾਜ ਦੀ ਮਹਾਨ ਵਿਰਾਸਤ ਹੁੰਦੇ ਹਨ ਅਤੇ ਸਾਨੂੰ ਵੀ 'ਲਾਹੌਰ ਸਿਟੀ ਵਾਲਡ ਅਥਾਰਟੀ ' ਵਾਂਗ ਵਿਰਾਸਤੀ ਸਮਾਰਕਾਂ ਦੀ ਸੰਭਾਲ ਬਾਰੇ ਵਧੀਆ ਤਰੀਕੇ ਸਿੱਖਣੇ ਚਾਹੀਦੇ ਹਨ। ਉਨ੍ਹਾਂ ਨੇ ਧਾਰਮਿਕ ਸੈਰ-ਸਪਾਟੇ ਤੋਂ ਬਾਅਦ ਵਿਰਾਸਤੀ ਸੈਰ-ਸਪਾਟੇ ਨੂੰ ਸਭ ਤੋਂ ਮਹੱਤਵਪੂਰਨ ਖੇਤਰ ਦੱਸਿਆ। ਕੰਜ਼ਰਵੇਸ਼ਨ ਆਰਕੀਟੈਕਟ ਗੁਰਮੀਤ ਸੰਘਾ ਰਾਏ ਨੇ ਜ਼ੋਰ ਦੇ ਕੇ ਕਿਹਾ ਕਿ ਵਿਰਾਸਤੀ ਸੰਭਾਲ ਨੂੰ ਸ਼ਹਿਰੀ ਲੈਂਡਸਕੇਪ ਦੇ ਹਿੱਸੇ ਵਜੋਂ ਲਿਆ ਜਾਣਾ ਚਾਹੀਦਾ ਹੈ। ਇਹ ਨਾ ਸਿਰਫ ਸ਼ਹਿਰ ਸਗੋਂ ਸੂਬੇ ਦੀ ਨੁਹਾਰ ਬਦਲਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ।

ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੇ ਪ੍ਰਧਾਨ, ਪੰਜਾਬ ਚੈਪਟਰ, ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਨੇ ਕਿਹਾ ਕਿ ਜੰਗ ਨਾਲ ਸਬੰਧਤ ਸਮੁੱਚੀ ਵਿਰਾਸਤ, ਦਸ ਗੁਰੂ ਸਾਹਿਬਾਨ ਨਾਲ ਸਬੰਧਤ ਵਿਰਾਸਤ, ਪੇਂਡੂ ਵਿਰਾਸਤ ਅਤੇ ਰਿਆਸਤਾਂ ਦੀਆਂ ਬੇਸ਼ਕੀਮਤੀ ਵਿਰਾਸਤਾਂ ਨੂੰ ਦਸਤਾਵੇਜ਼ੀ ਰੂਪ ਵਿੱਚ ਦਰਜ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਦੁਨੀਆਂ ਵਿੱਚ ਲਾਮਿਸਾਲ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸੈਰ-ਸਪਾਟਾ (Tourist Summit) ਦੇ ਹਰੇਕ ਸਰਕਟ ਵਿੱਚ ਸੈਲਾਨੀਆਂ ਨੂੰ 15-16 ਦੇ ਲਗਭਗ ਵਿਕਲਪ (ਚੋਣ) ਦੇਣ ਨਾਲ ਇਸ ਖੇਤਰ ਨੂੰ ਹੋਰ ਬਿਹਤਰ ਢੰਗ ਨਾਲ ਹੁਲਾਰਾ ਮਿਲੇਗਾ। ਉਹਨਾਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ 'Çੲੰਟੈਕ', ਪੰਜਾਬ ਸਰਕਾਰ ਨਾਲ ਭਾਈਵਾਲੀ ਕਰਨ ਲਈ ਤਿਆਰ ਹੈ।

ਪੰਜਾਬ ਚੈਪਟਰ ਦੇ ਚੇਅਰਮੈਨ ਪੀ.ਐਚ.ਡੀ ਚੈਂਬਰ ਆਰ.ਐਸ. ਸਚਦੇਵਾ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਪੰਜਾਬ ਦੇ ਅਮੀਰ ਇਤਿਹਾਸਕ ਵਿਰਸੇ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਲਈ 'ਐਪ' ਵਿਕਸਤ ਕਰਨ ਅਤੇ ਹਵੇਲੀਆਂ ਅਤੇ ਵਿਰਾਸਤੀ ਜਾਇਦਾਦਾਂ ਦੀ ਸਾਂਭ ਸੰਭਾਲ ਲਈ ਪੀਪੀਪੀ ਮੋਡ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਪੂਰਥਲਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜਰੀ ਜੀ ਦੇ ਘਰ ਨੂੰ ਸੁਰੱਖਿਅਤ ਰੱਖਣ ਅਤੇ ਸੰਭਾਲਣ ਲਈ ਵੀ ਮਜ਼ਬੂਤੀ ਪ੍ਰੋੜਤਾ ਕੀਤੀ ਕਿਉਂਕਿ ਅਗਲੇ ਸਾਲ ਉਨ੍ਹਾਂ ਦੀ 400ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ।

ਇੰਡੀਅਨ ਹੈਰੀਟੇਜ ਹੋਟਲਜ਼ ਐਸੋਸੀਏਸ਼ਨ (ਆਈਐਚਐਚਏ) ਦੇ ਮੀਤ ਪ੍ਰਧਾਨ ਵਿਜੇ ਲਾਲ ਨੇ ਵਿਰਾਸਤੀ ਜਾਇਦਾਦਾਂ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰ ਸਕਣ। ਸੈਸ਼ਨ ਦਾ ਸੰਚਾਲਨ ਕੇ.ਪੀ.ਐਮ.ਜੀ. ਦੇ ਡਾਇਰੈਕਟਰ ਡਾ. ਸ਼ਿਰੀਸ਼ ਨੇ ਕੀਤਾ।

The post ਪੈਨਲਿਸਟਾਂ ਵੱਲੋਂ ਇਤਿਹਾਸਕ ਥਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਜ਼ੋਰ appeared first on TheUnmute.com - Punjabi News.

Tags:
  • breaking-news
  • historical
  • news
  • tourist-summit
  • tourist-summit-and-travel-mart

ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਵਨਡੇ 'ਚ ਸਭ ਤੋਂ ਘੱਟ ਪਾਰੀਆਂ 'ਚ ਬਣਾਈਆਂ 13 ਹਜ਼ਾਰ ਦੌੜਾਂ

Monday 11 September 2023 02:24 PM UTC+00 | Tags: aisa-cup aisa-cup-2023 asia-cup-2023 babar-azam bcci breaking-news cricket-news icc india-vs-pakistan ind-vs-pak ind-vs-pak-match kandy kl-rahul latest-news news odi-match pakistan punjab-news reserve-day rohit-sharma sachin-tendulkar sports the-unmute-breaking-news virat-kohli

ਚੰਡੀਗੜ੍ਹ,11 ਸਤੰਬਰ, 2023: ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਐਤਵਾਰ (10 ਸਤੰਬਰ) ਨੂੰ ਏਸ਼ੀਆ ਕੱਪ ਦੇ ਸੁਪਰ-4 ਵਿੱਚ ਖੇਡਣ ਆਈਆਂ। ਮੀਂਹ ਕਾਰਨ ਐਤਵਾਰ ਨੂੰ ਮੈਚ ਪੂਰਾ ਨਹੀਂ ਹੋ ਸਕਿਆ ਸੀ, ਇਸ ਲਈ ਦੋਵੇਂ ਟੀਮਾਂ ਸੋਮਵਾਰ ਨੂੰ ਰਿਜ਼ਰਵ ਡੇਅ ‘ਤੇ ਖੇਡੀਆਂ। ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਇਸ ਮੈਚ ਨੂੰ ਖਾਸ ਬਣਾਇਆ। ਵਿਰਾਟ ਨੇ ਵਨਡੇ ‘ਚ ਆਪਣੀਆਂ 13 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਕੋਹਲੀ ਨੇ ਪਾਕਿਸਤਾਨ ਖਿਲਾਫ ਸ਼ਾਨਦਾਰ ਪਾਰੀ ਖੇਡੀ। ਉਹ ਵਨਡੇ ‘ਚ 13 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ।

ਵਿਰਾਟ ਕੋਹਲੀ (Virat Kohli) ਤੋਂ ਪਹਿਲਾਂ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ, ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਅਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ 13 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਹਾਲਾਂਕਿ ਵਿਰਾਟ ਕੋਹਲੀ ਇਕ ਮਾਮਲੇ ‘ਚ ਇਨ੍ਹਾਂ ਸਾਰੇ ਦਿੱਗਜਾਂ ਤੋਂ ਅੱਗੇ ਨਿਕਲ ਗਏ। ਉਹ ਸਭ ਤੋਂ ਘੱਟ ਪਾਰੀਆਂ ਵਿੱਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ ‘ਚ ਵਿਰਾਟ ਨੇ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।

ਕੋਹਲੀ ਦੇ ਕਰੀਅਰ ਦਾ 47ਵਾਂ ਸੈਂਕੜਾ

ਕੋਹਲੀ (Virat Kohli) ਦੇ ਵਨਡੇ ਕਰੀਅਰ ਦਾ ਇਹ 47ਵਾਂ ਸੈਂਕੜਾ ਹੈ। ਉਹ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਸਿਰਫ਼ ਦੋ ਕਦਮ ਦੂਰ ਹੈ। ਤੇਂਦੁਲਕਰ ਨੇ 463 ਵਨਡੇ ਮੈਚਾਂ ‘ਚ 49 ਸੈਂਕੜੇ ਲਗਾਏ ਹਨ। ਕੋਹਲੀ ਨੇ 278 ਮੈਚਾਂ ‘ਚ 47 ਸੈਂਕੜੇ ਲਗਾਏ ਹਨ। ਵਿਰਾਟ ਨੂੰ ਅਜੇ ਏਸ਼ੀਆ ਕੱਪ ‘ਚ ਘੱਟੋ-ਘੱਟ ਦੋ ਹੋਰ ਮੈਚ ਖੇਡਣੇ ਹਨ। ਜੇਕਰ ਭਾਰਤੀ ਟੀਮ ਫਾਈਨਲ ‘ਚ ਪਹੁੰਚਦੀ ਹੈ ਤਾਂ ਉਸ ਨੂੰ ਤਿੰਨ ਮੈਚ ਮਿਲਣਗੇ। ਅਜਿਹੇ ‘ਚ ਵਿਰਾਟ ਇਸ ਟੂਰਨਾਮੈਂਟ ਦੌਰਾਨ ਹੀ ਤੇਂਦੁਲਕਰ ਦੀ ਬਰਾਬਰੀ ਕਰ ਸਕਦਾ ਹੈ ਜਾਂ ਉਸ ਤੋਂ ਵੀ ਅੱਗੇ ਨਿਕਲ ਸਕਦਾ ਹੈ।

ਰੋਹਿਤ ਸ਼ਰਮਾ ਤੇਂਦੁਲਕਰ-ਕੋਹਲੀ ਤੋਂ ਕਾਫ਼ੀ ਪਿੱਛੇ

ਤੇਂਦੁਲਕਰ ਅਤੇ ਕੋਹਲੀ ਤੋਂ ਬਾਅਦ ਸਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਹਨ। ਰੋਹਿਤ ਨੇ 247 ਮੈਚਾਂ ‘ਚ 30 ਸੈਂਕੜੇ ਅਤੇ ਪੋਂਟਿੰਗ ਨੇ 375 ਮੈਚਾਂ ‘ਚ 30 ਸੈਂਕੜੇ ਲਗਾਏ ਹਨ। ਪੋਂਟਿੰਗ ਸੰਨਿਆਸ ਲੈ ਚੁੱਕੇ ਹਨ । ਇਨ੍ਹਾਂ ਦੋਵਾਂ ਤੋਂ ਬਾਅਦ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਪੰਜਵੇਂ ਸਥਾਨ ‘ਤੇ ਹਨ। ਉਨ੍ਹਾਂ ਨੇ 445 ਮੈਚਾਂ ‘ਚ 28 ਸੈਂਕੜੇ ਲਗਾਏ ਹਨ।

The post ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਵਨਡੇ ‘ਚ ਸਭ ਤੋਂ ਘੱਟ ਪਾਰੀਆਂ ‘ਚ ਬਣਾਈਆਂ 13 ਹਜ਼ਾਰ ਦੌੜਾਂ appeared first on TheUnmute.com - Punjabi News.

Tags:
  • aisa-cup
  • aisa-cup-2023
  • asia-cup-2023
  • babar-azam
  • bcci
  • breaking-news
  • cricket-news
  • icc
  • india-vs-pakistan
  • ind-vs-pak
  • ind-vs-pak-match
  • kandy
  • kl-rahul
  • latest-news
  • news
  • odi-match
  • pakistan
  • punjab-news
  • reserve-day
  • rohit-sharma
  • sachin-tendulkar
  • sports
  • the-unmute-breaking-news
  • virat-kohli

ਪੰਜਾਬ ਟੂਰਿਜ਼ਮ ਸਮਿਟ: ਪੰਜਾਬ ਸੈਰ-ਸਪਾਟਾ ਖੇਤਰ 'ਚ ਨਵੀਆਂ ਉਚਾਈਆਂ ਛੂਹੇਗਾ

Monday 11 September 2023 02:34 PM UTC+00 | Tags: amity-university anmol-gagan-mann breaking-news cm-bhagwant-mann first-punjab-tourism-summit latest-news mohali news punjab punjab-government the-unmute-breaking-news the-unmute-latest-update tourism tourism-summit-and-travel-mart-2023

ਐਸ.ਏ.ਐਸ. ਨਗਰ/ਚੰਡੀਗੜ੍ਹ, 11 ਸਤੰਬਰ 2023: ਈਕੋ ਅਤੇ ਫਾਰਮ ਟੂਰਿਜ਼ਮ ਦੀ ਸਫਲਤਾਪੂਰਵਕ ਸ਼ੁਰੂਆਤ ਕਰਦਿਆਂ ਸੈਰ-ਸਪਾਟੇ (tourism) ਪ੍ਰਤੀ ਪੰਜਾਬ ਦੀ ਵਚਨਬੱਧਤਾ ਤਹਿਤ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਆਪਣੀ ਕਿਸਮ ਦੇ ਪਹਿਲੇ ‘ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ-2023’ ਦੌਰਾਨ ਸੈਰ-ਸਪਾਟੇ ਦੀਆਂ ਅਣਛੋਹੀਆਂ ਸੰਭਾਵਨਾਵਾਂ ‘ਤੇ ਇੱਕ ਮਹੱਤਵਪੂਰਨ ਸੈਸ਼ਨ ਕਰਵਾਇਆ ਗਿਆ। ਈਕੋ ਅਤੇ ਫਾਰਮ ਟੂਰਿਜ਼ਮ ‘ਤੇ ਇਸ ਸੈਸ਼ਨ ਨੇ ਸੂਬੇ ਦੀ ਅਮੀਰ ਖੇਤੀਬਾੜੀ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਨੂੰ ਉਜਾਗਰ ਕੀਤਾ ਜਿਸ ਨਾਲ ਇਹ ਵਿਸ਼ਵ ਭਰ ਦੇ ਵਾਤਾਵਰਣ ਅਤੇ ਖੇਤੀ ਸੈਰ-ਸਪਾਟਾ ਪ੍ਰੇਮੀਆਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ। ਪੰਜਾਬੀਆਂ ਦੀ ਮੇਜ਼ਬਾਨੀ ਸਦਕਾ ਸੂਬੇ ਵਿੱਚ ਹੋਮ ਅਤੇ ਫਾਰਮ ਸਟੇਅ ਦੀਆਂ ਅਥਾਹ ਸੰਭਾਵਨਾਵਾਂ ਹਨ।

ਇਸ ਮਹੱਤਵਪੂਰਨ ਸੈਸ਼ਨ ਦਾ ਸੰਚਾਲਨ ਕਰਦਿਆਂ ਪ੍ਰਸਾਦ ਰੈਬਾਪ੍ਰਗਾਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੈਰ-ਸਪਾਟਾ ਖੇਤਰ ਦੇ ਸਰਬਪੱਖੀ ਅਤੇ ਟਿਕਾਊ ਵਿਕਾਸ, ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਅਤੇ ਇਸ ਦੀ ਆਰਥਿਕ ਖੁਸ਼ਹਾਲੀ ਵਾਸਤੇ ਨਵੇਂ ਰਾਹ ਖੋਲ੍ਹਣ ਲਈ ਵਚਨਬੱਧ ਹੈ। ਇਸ ਸੈਸ਼ਨ ਦਾ ਉਦੇਸ਼ ਅਣਛੋਹੀਆਂ ਥਾਵਾਂ, ਈਕੋ ਅਤੇ ਐਡਵੈਂਚਰ ਟੂਰਿਜ਼ਮ ਦੇ ਅਨੁਭਵਾਂ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸੈਸ਼ਨ ਵਿੱਚ ਹਿੱਸਾ ਲੈਂਦਿਆਂ ਕਿੱਕਰ ਲੌਂਜ ਦੇ ਸੀਈਓ ਅਮਰਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਪੰਜਾਬ ਕੁਦਰਤ ਦੇ ਖਜ਼ਾਨੇ ਨਾਲ ਭਰਿਆ ਹੋਇਆ ਹੈ ਅਤੇ ਇਹ ਸੂਬੇ ਵਿੱਚ ਮਾਨਵਤਾ ਅਤੇ ਜੰਗਲੀ ਜੀਵਾਂ ਦੀ ਸਹਿ-ਹੋਂਦ ਦੇ ਨਾਲ-ਨਾਲ ਜਲ ਸੰਸਕ੍ਰਿਤੀ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਸੂਬਾ ਆਪਣੇ ਟਿਕਾਊ 'ਈਕੋ ਐਂਡ ਫਾਰਮ ਟੂਰਿਜ਼ਮ' ਰਾਹੀਂ ਹਰ ਰੋਜ਼ 'ਪੰਜਾਬੀਅਤ' ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੀ ਅਸਲੀ ਭਾਵਨਾ ਪੰਜਾਬ ਦੇ ਪਿੰਡਾਂ ਵਿੱਚ ਝਲਕਦੀ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਪੰਜਾਬ ਦੇ ਪੇਂਡੂ ਖੇਤਰ ਦੇ ਸੈਰ-ਸਪਾਟੇ (tourism) ਦੀਆਂ ਸੰਭਾਵਨਾਵਾਂ ਨੂੰ ਆਲਮੀ ਆਗੂਆਂ ਅੱਗੇ ਪ੍ਰਦਰਸ਼ਿਤ ਕਰੀਏ।

ਇਸ ਦੌਰਾਨ ਸਿਟਰਸ ਕਾਉਂਟੀ ਦੇ ਸੰਸਥਾਪਕ ਹਰਕੀਰਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਫਾਰਮ ਸਟੇਅ ਅਤੇ ਹੋਮ ਸਟੇਅ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਲਈ ਪ੍ਰਸਿੱਧ ਬਦਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਅਤੇ ਅੱਜ ਇਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਨਾਲ ਸਬੰਧਤ ਹਰੇਕ ਪਿੰਡ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸੈਲਾਨੀ ਸ਼ਾਂਤਮਈ ਖੇਤਰਾਂ ਵਿੱਚ ਛੁੱਟੀਆਂ ਬਿਤਾਉਣਾ ਚਾਹੁੰਦੇ ਹਨ ਅਤੇ ਸੂਬਾ ਸਰਕਾਰ ਨੇ ਇਸ ਨੂੰ ਸਮਝਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਾਰਮ ਟੂਰਿਜ਼ਮ ਔਰਤਾਂ ਲਈ ਵੀ ਰੋਜ਼ਗਾਰ ਦਾ ਇੱਕ ਵਧੀਆ ਸਰੋਤ ਹੈ।

ਖੇਤੀ ਸੈਰ-ਸਪਾਟੇ (tourism) ਦੇ ਇਨੋਵੇਟਰ ਪਾਂਡੁਰੰਗ ਤਵਾਰੇ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਖੇਤੀਬਾੜੀ ਸੈਰ-ਸਪਾਟੇ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ, ਜਿਸ ਨਾਲ ਕਿਸਾਨਾਂ ਦੀ ਆਮਦਨ ਕਈ ਗੁਣਾ ਵੱਧ ਸਕਦੀ ਹੈ। ਉਨ੍ਹਾਂ ਨੇ ਮਹਿਲਾ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਦੀ ਪਛਾਣ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਖੇਤੀਬਾੜੀ ਸੈਰ ਸਪਾਟੇ ਦੇ ਹੋਰ ਪਹਿਲੂਆਂ ਬਾਰੇ ਬੋਲਦਿਆਂ ਹੁਨਰ ਵਿਕਾਸ ਅਤੇ ਵਿਦਿਅਕ ਟੂਰ ਤਹਿਤ ਖੇਤੀਬਾੜੀ ਸੈਰ ਸਪਾਟੇ ਬਾਰੇ ਕੋਰਸ ਸ਼ੁਰੂ ਕਰਨ ਲਈ ਕਿਹਾ।

ਸੈਰ ਸਪਾਟਾ ਲੇਖਿਕਾ ਬਿੰਦੂ ਗੋਪਾਲ ਰਾਓ ਨੇ ਪੰਜਾਬ ਸਰਕਾਰ ਦੀ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਈਕੋ-ਟੂਰਿਜ਼ਮ ਦਾ ਉਦੇਸ਼ ਕੁਦਰਤ ਦੀ ਸਾਂਭ-ਸੰਭਾਲ, ਸਥਾਨਕ ਭਾਈਚਾਰੇ ਦੀਆਂ ਲੋੜਾਂ ਅਤੇ ਸੈਲਾਨੀਆਂ ਦੀ ਆਮਦ ਦਰਮਿਆਨ ਸੰਤੁਲਨ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਤੋਂ ਬਾਅਦ, ਲੋਕਾਂ ਦੀ ਜੀਵਨ ਸ਼ੈਲੀ ਵਿੱਚ ਵਿਆਪਕ ਤਬਦੀਲੀ ਆਈ ਹੈ ਅਤੇ ਹਰ ਕੋਈ ਵਾਤਾਵਰਣ ਦੀ ਸਥਿਰਤਾ ਬਾਰੇ ਜਾਗਰੂਕ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਈਕੋ-ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ।

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਹੰਸਾਲੀ ਆਰਗੈਨਿਕ ਫਾਰਮ ਦੇ ਸੰਸਥਾਪਕ ਪਾਵੇਲ ਗਿੱਲ ਨੇ ਕਿਹਾ ਕਿ ਸੂਬੇ ਵਿੱਚ ਫਾਰਮ ਸਟੇਅ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ ਪਰ ਇਸ ਸਬੰਧ ਵਿੱਚ ਹਰ ਸੰਭਾਵਨਾ ਤੱਕ ਪਹੁੰਚ ਬਣਾਉਣਾ ਬਹੁਤ ਮਹੱਤਵਪੂਰਨ ਹੈ। ਸੂਬੇ ਕੋਲ ਇੱਕ ਅਮੀਰ ਖੇਤੀ ਵਿਰਾਸਤ ਹੈ ਜਿਸ ਤੱਕ ਪਹੁੰਚ ਕਰਨ ਦੀ ਲੋੜ ਹੈ। ਆਰ.ਏ.ਆਰ.ਈ. ਦੀ ਇੰਡੀਆ ਸ਼ੋਭਨਾ ਜੈਨ ਨੇ ਸੂਬੇ ਦੇ ਸ਼ਾਂਤਮਈ ਮਾਹੌਲ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਸੈਸ਼ਨ ਵਿੱਚ ਵਿੱਤ ਕਮਿਸ਼ਨਰ ਜੰਗਲਾਤ ਅਤੇ ਜੰਗਲੀ ਜੀਵ ਵਿਕਾਸ ਗਰਗ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਾਇਰੈਕਟਰ ਰਾਕੇਸ਼ ਕੁਮਾਰ ਪੋਪਲੀ ਹਾਜ਼ਰ ਸਨ।

The post ਪੰਜਾਬ ਟੂਰਿਜ਼ਮ ਸਮਿਟ: ਪੰਜਾਬ ਸੈਰ-ਸਪਾਟਾ ਖੇਤਰ ‘ਚ ਨਵੀਆਂ ਉਚਾਈਆਂ ਛੂਹੇਗਾ appeared first on TheUnmute.com - Punjabi News.

Tags:
  • amity-university
  • anmol-gagan-mann
  • breaking-news
  • cm-bhagwant-mann
  • first-punjab-tourism-summit
  • latest-news
  • mohali
  • news
  • punjab
  • punjab-government
  • the-unmute-breaking-news
  • the-unmute-latest-update
  • tourism
  • tourism-summit-and-travel-mart-2023

ਚੰਡੀਗੜ੍ਹ, 11 ਸਤੰਬਰ 2023: ਪੰਜਾਬ ਨੂੰ ਫਿਲਮ ਸ਼ੂਟਿੰਗ, ਪ੍ਰੋਡਕਸ਼ਨ ਅਤੇ ਪੋਸਟ ਪ੍ਰੋਡਕਸ਼ਨ ਲਈ ਇਕ ਪਸੰਦੀਦਾ ਸੂਬੇ ਵੱਜੋਂ ਵਿਕਸਤ ਕਰਨ ਦੇ ਮਕਸਦ ਨਾਲ ਪਹਿਲੇ ਸੈਰ ਸਪਾਟਾ ਸਮਿਟ ਅਤੇ ਟਰੈਵਲ ਮਾਰਟ ਦੌਰਾਨ 'ਮੀਡੀਆ ਅਤੇ ਮਨੋਰੰਜਨ' ਵਿਸ਼ੇ ਉੱਤੇ ਇੱਕ ਅਹਿਮ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਫਿਲਮੀ ਸਨਅਤ ਨਾਲ ਜੁੜੇ ਮਾਹਿਰਾਂ ਨੇ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉਭਰਨ ਲਈ ਪੂਰਾ ਢੁਕਵਾਂ ਦੱਸਿਆ।

ਸੈਸ਼ਨ ਵਿਚ ਫਿਲਮੀ ਅਤੇ ਮਨੋਰੰਜਨ ਦੇ ਖੇਤਰ ਵਿਚੋਂ ਦੇਸ਼ ਦੇ ਚੋਟੀ ਦੇ ਮਾਹਰਾਂ ਨੇ ਹਿੱਸਾ ਲਿਆ। ਸੈਸ਼ਨ ਵਿਚ ਰਾਮੋਜੀ ਫਿਲਮ ਸਿਟੀ ਦੇ ਉਪ ਪ੍ਰਧਾਨ ਪਬਲਿਸਿਟੀ ਏ. ਵੀ. ਰਾਓ, ਅੰਨਾਪੂਰਨਾ ਸਟੂਡੀਓ ਦੇ ਚੀਫ ਤਕਨਾਲੋਜੀ ਅਫਸਰ ਸੀ.ਵੀ.ਰਾਓ, ਪੰਜਾਬ ਫਿਲਮ ਸਿਟੀ ਤੋਂ ਇਕਬਾਲ ਚੀਮਾ, ਮਸ਼ਹੂਰ ਪੰਜਾਬੀ ਫਿਲਮ ਕਲਾਕਾਰ ਅੰਬਰਦੀਪ ਸਿੰਘ, ਐਮਾ ਦੇ ਪ੍ਰਧਾਨ ਸਮਿਤ ਗਰਗ, ਇਮੈਜੀਕਾ ਦੇ ਸੀਐਫਓ ਮਾਯੂਰੇਸ਼ ਕੋਰੇ, ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਅਤੇ ਫਿਲਮ ਡਾਇਰੈਕਟਰ ਬੌਬੀ ਬੇਦੀ ਨੇ ਸ਼ਿਰਕਤ ਕੀਤੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਫਿਲਮੀ ਖੇਤਰ ਨਾਲ ਜੁੜੇ ਰਹੇ ਹੋਣ ਕਰਕੇ ਉਹ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਮੋਹਰੀ ਸੂਬੇ ਵੱਜੋਂ ਉਭਾਰਨਾ ਚਾਹੁੰਦੇ ਹਨ। ਹਰ ਤਰ੍ਹਾਂ ਦੀ ਸ਼ੂਟਿੰਗ ਲਈ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਫਿਲਮ ਮੇਕਰਾਂ ਦੀ ਮੰਗ ਅਨੁਸਾਰ ਕੰਮ ਕਰ ਰਹੀ ਹੈ।

ਸੈਸ਼ਨ ਵਿਚ ਪੰਜਾਬ ਦੇ ਅਮੀਰ ਵਿਰਸੇ, ਵਿਰਾਸਤੀ ਇਮਾਰਤਾਂ ਤੇ ਥਾਂਵਾਂ, ਰੰਗ-ਬਿਰੰਗੇ ਸੱਭਿਆਚਾਰ ਅਤੇ ਪੰਜਾਬ ਦੀ ਕੁਦਰਤੀ ਖੂਬਸੂਰਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਫਿਲਮ ਸਨਅਤ ਦੇ ਹੋਰ ਜ਼ਿਆਦਾ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ। ਮਨੋਰੰਜਨ ਜਗਤ ਲਈ ਪੰਜਾਬ ਵਿਚ ਅਸੀਮ ਸੰਭਾਵਨਾਵਾਂ ਬਾਰੇ ਚਰਚਾ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਫਿਲਮਾਂ ਦੀ ਸ਼ੂਟਿੰਗ ਲਈ ਸੂਬੇ ਵਿਚ ਬਹੁਤ ਸਾਰੇ ਵਿਕਲਪ ਮੌਜੂਦ ਹਨ। ਇਸ ਤੋਂ ਇਲਾਵਾ ਦੁਨੀਆਂ ਭਰ ਵਿਚ ਪੰਜਾਬੀ ਸੰਗੀਤਕ ਉਦਯੋਗ ਵੱਲੋਂ ਨਾਮਣਾ ਖੱਟਣ ਕਰਕੇ ਸੂਬਾ ਹਰ ਤਰ੍ਹਾਂ ਦੀ ਸ਼ੂਟਿੰਗ ਲਈ ਪਸੰਦੀਦਾ ਥਾਂ ਵੱਜੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਇਸ ਤੋਂ ਇਲਾਵਾ ਹੁਣ ਪੰਜਾਬ ਵਿਚ ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ।

ਬਹੁਤ ਸਾਰੀਆਂ ਭਾਰਤੀ ਤੇ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਪੰਜਾਬ ਵਿਚ ਹੋਣ ਕਰਕੇ ਕਈ ਫਿਲਮ ਮੇਕਰ ਹੁਣ ਪੰਜਾਬ ਵਿਚ ਸ਼ੂਟਿੰਗ ਕਰਨ ਵਿਚ ਰੁਚੀ ਵਿਖਾ ਰਹੇ ਹਨ ਅਤੇ ਪੰਜਾਬ ਸਰਕਾਰ ਅਜਿਹੇ ਸਾਰੇ ਲੋਕਾਂ ਦੀ ਢੁਕਵੀਂ ਮਦਦ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਅਦਾਕਾਰਾਂ ਨੇ ਕੌਮੀ ਅਤੇ ਕੌਮਾਂਤਰੀ ਫਿਲਮਾਂ ਵਿਚ ਚੰਗਾ ਨਾਮਣਾ ਖੱਟਿਆ ਹੈ। ਪੰਜਾਬ ਵਿਚ ਹੁਨਰ ਅਤੇ ਕਲਾ ਦੀ ਕੋਈ ਘਾਟ ਨਹੀਂ ਹੈ। ਪੰਜਾਬੀ ਫਿਲਮਾਂ ਵੀ ਮੌਜੂਦਾ ਸਮੇਂ ਤਕਨੀਕੀ ਅਤੇ ਕਲਾ ਪੱਖੋਂ ਉੱਚ ਦਰਜੇ ਦੀਆਂ ਬਣ ਰਹੀਆਂ ਹਨ। ਪੰਜਾਬ ਵਿਚ ਫਿਲਮਾਂ ਦੀ ਸ਼ੂਟਿੰਗ ਲਈ ਆਉਣ ਵਾਲੇ ਅਦਾਕਾਰ ਅਤੇ ਤਕਨੀਕੀ ਮਾਹਰ ਪੰਜਾਬ ਦੀ ਮਹਿਮਾਨ ਨਿਵਾਜ਼ੀ, ਪਿਆਰ, ਅਪਣੱਤ ਤੇ ਆਦਰ-ਮਾਣ ਦੇ ਕਾਇਲ ਹੋਏ ਬਿਨਾਂ ਨਹੀਂ ਰਹਿੰਦੇ।

ਮਾਹਿਰਾਂ ਨੇ ਕਿਹਾ ਕਿ ਪੰਜਾਬ ਦਾ ਖਾਣਾ-ਪੀਣਾ ਵੀ ਲਾਜਵਾਬ ਹੈ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਜਿੱਥੇ ਰੂਹ ਨੂੰ ਸਕੂਨ ਦਿੰਦੇ ਹਨ ਉੱਥੇ ਹੀ ਸੈਰ-ਸਪਾਟੇ ਲਈ ਇਤਿਹਾਸਕ ਤੇ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਥਾਂਵਾਂ ਜ਼ਿੰਦਗੀ ਨੂੰ ਖੁਸ਼ਨੁਮਾ ਬਣਾ ਦਿੰਦਿਆਂ ਹਨ। ਫਿਲਮਾਂ ਦੀ ਮੰਗ ਅਨੁਸਾਰ ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੇ ਕੁਦਰਤ ਦੇ ਹਰੇਕ ਮੌਸਮ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਫਿਲਮ ਜਗਤ ਨੂੰ ਪੰਜਾਬ ਵਿਚ ਸ਼ੂਟਿੰਗ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਫਿਲਮ ਮੇਕਰਾਂ ਅਤੇ ਪ੍ਰੋਡਕਸ਼ਨ ਹਾਊਸਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਬਰਕਤ ਵਾਲੀ ਧਰਤੀ ਫਿਲਮ ਮੇਕਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵੇਗੀ।

The post ਫਿਲਮੀ ਸਨਅਤ ਨਾਲ ਜੁੜੇ ਮਾਹਰਾਂ ਨੇ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉਭਰਨ ਲਈ ਪੂਰਾ ਢੁਕਵਾਂ ਦੱਸਿਆ appeared first on TheUnmute.com - Punjabi News.

Tags:
  • breaking-news
  • film-industry
  • film-industry-experts
  • film-production
  • news

ਮੋਹਾਲੀ (ਐਸ.ਏ.ਐਸ. ਨਗਰ), 11 ਸਤੰਬਰ 2023: ਜਿਵੇਂ ਕਿ ਪੰਜਾਬੀਆਂ ਨੂੰ ਉਨ੍ਹਾਂ ਦੀ ਪਰਾਹੁਣਚਾਰੀ ਅਤੇ ਸੁਆਦਲੇ ਪਕਵਾਨਾਂ ਲਈ ਜਾਣਿਆ ਜਾਂਦਾ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਪਹਿਲੇ ਟਰੂਜ਼ਿਮ ਸਮਿਟ ਅਤੇ ਟਰੈਵਲ ਮਾਰਟ 2023 ਰਾਹੀਂ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਸੂਬੇ ਵੱਲ ਆਕਰਸ਼ਿਤ ਕਰਨ ਲਈ ਰਵਾਇਤੀ ਸੁਆਦਲੇ ਪਕਵਾਨਾਂ ਦੀ ਪੇਸ਼ਕਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਐਮਿਟੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਨਿਵੇਸ਼ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਜਾ ਰਹੇ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਦੇ ਸ਼ੁਰੂਆਤੀ ਦਿਨ ਮੌਕੇ “ਅੰਮ੍ਰਿਤਸਰਸ ਹਿੰਟਰਲੈਂਡ ਐਂਡ ਕਲੇਨਰੀ ਟੂਰਿਜ਼ਮ” ਵਿਸ਼ੇ ‘ਤੇ ਇੱਕ ਪੈਨਲ ਚਰਚਾ ਕੀਤੀ ਗਈ।

ਇਸ ਵਿਸ਼ੇ ‘ਤੇ ਚਰਚਾ ਵਿੱਚ ਸ਼ਮੂਲੀਅਤ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਜਦੋਂ ਅਸੀਂ ਪਕਵਾਨਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ ਅਤੇ ਦੁਨੀਆ ਭਰ ਵਿੱਚ ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਪੰਜਾਬੀ ਪਕਵਾਨ ਨਾ ਮਿਲਦੇ ਹੋਣ।

ਉਨ੍ਹਾਂ ਕਿਹਾ ਕਿ ਜਿੱਥੇ ਦੁਨੀਆਂ ਭਰ ਦੇ ਲੋਕ ਪੰਜਾਬੀ ਪਕਵਾਨਾਂ ਦਾ ਸੁਆਦ ਲੈਂਦੇ ਹਨ, ਉੱਥੇ ਪੰਜਾਬ ਦੇ ਕਈ ਮਸ਼ਹੂਰ ਪਕਵਾਨ ਅਜਿਹੇ ਵੀ ਹਨ ਜਿਹਨਾਂ ਵਿੱਚ ਫਾਜ਼ਿਲਕਾ ਦਾ ਸਥਾਨਕ ਤੌਰ ‘ਤੇ ਮਸ਼ਹੂਰ ਤੋਸ਼ਾ, ਕੋਟਕਪੂਰਾ ਦਾ ਆਟਾ ਚਿਕਨ, ਕੋਟਕਪੂਰਾ ਦਾ ਢੋਡਾ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੀ ਲੋੜ ਹੈ।

ਚਰਚਾ ਨੂੰ ਅੱਗੇ ਵਧਾਉਂਦਿਆਂ ਪਾਰਟਨਰ ਕੇਪੀਐਮਜੀ ਹਿਮਾਂਸ਼ੂ ਰਤਨ, ਜੋ ਸੈਸ਼ਨ ਦੇ ਸੰਚਾਲਕ ਸਨ, ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਪ੍ਰਮਾਣਿਕ ਅਤੇ ਲੁਭਾਵਣੇ ਤਜ਼ਰਬਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅੰਮ੍ਰਿਤਸਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਰਿਵਾਇਤੀ ਪਕਵਾਨਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ-ਪ੍ਰਸਿੱਧ ਅੰਮ੍ਰਿਤਸਰੀ ਕੁਲਚੇ ਤੋਂ ਲੈ ਕੇ ਘੱਟ ਜਾਣੇ-ਪਛਾਣੇ ਖੇਤਰੀ ਪਕਵਾਨਾਂ ਤੱਕ, ਭੋਜਨ ਅਤੇ ਸੱਭਿਆਚਾਰ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਵਿਰਾਸਤ ਸ਼ਾਨਦਾਰ ਹੈ।

ਸੰਮੇਲਨ ਦੇ ਬੁਲਾਰੇ ਵਜੋਂ ਸ਼ਾਮਲ ਹੋਏ ਸਾਡਾ ਪਿੰਡ ਦੇ ਸੀਐਮਡੀ ਈਸ਼ ਗੰਭੀਰ ਨੇ ਪੰਜਾਬ ਦੇ ਪਕਵਾਨਾਂ ਨੂੰ ਇਸ ਦੇ ਵਿਰਸੇ, ਸੱਭਿਆਚਾਰ ਅਤੇ ਪਰੰਪਰਾ ਦੇ ਨਾਲ-ਨਾਲ ਪੇਸ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਆਪਣੇ ਬਹੁ-ਚਰਚਿਤ ਪ੍ਰਾਜੈਕਟ ‘ਸਾਡਾ ਪਿੰਡ’ ਦੀ ਸ਼ੁਰੂਆਤ ਕੀਤੀ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਤੇ ਪੁਰਾਣੀਆਂ ਚੀਜ਼ਾਂ, ਜਿਨ੍ਹਾਂ ਨੂੰ ਲੋਕਾਂ ਨੇ ਰੱਦ ਵਿੱਚ ਰੱਖ ਦਿੱਤਾ ਸੀ, ਨੂੰ ਪ੍ਰਾਚੀਨ ਕਲਾਕ੍ਰਿਤੀਆਂ ਵਿੱਚ ਤਬਦੀਲ ਕਰ ਦਿੱਤਾ।

ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਨੇ ਬਾਜਰੇ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਦਾ ਜ਼ੋਰ ਦਿੱਤਾ।

ਪ੍ਰਸਿੱਧ ਸ਼ੈੱਫ ਅਤੇ ਇੰਡੀਅਨ ਫੈਡਰੇਸ਼ਨ ਆਫ ਕਲੇਨਰੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਰਵਾਇਤੀ ਪੰਜਾਬੀ ਭੋਜਨ ਨੂੰ ਮੁੜ ਸੁਰਜੀਤ ਕਰਨ ‘ਤੇ ਜ਼ੋਰ ਦਿੱਤਾ, ਜਿਸ ਬਾਰੇ ਲੋਕ ਜਾਣੂ ਨਹੀਂ ਹਨ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣਾ ਗਿਆਨ ਅਤੇ ਹੁਨਰ ਦਾ ਸੁਮੇਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਖਾਣੇ ਬਾਰੇ ਦਸਤਾਵੇਜ਼ੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਰਵਾਇਤੀ ਪੰਜਾਬੀ ਖਾਣੇ ਦੇ ਸਵਾਦ ਨੂੰ ਅਗਲੇ ਪੱਧਰ ਤੱਕ ਲੈ ਜਾ ਸਕਣ।

ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਜ਼ (ਆਈ.ਏ.ਟੀ.ਓ.) ਪੰਜਾਬ ਚੈਪਟਰ ਦੇ ਚੇਅਰਮੈਨ ਮਨਮੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਸਮਿਟ ਨੂੰ ਇੱਕ ਵੱਡੀ ਪਹਿਲਕਦਮੀ ਕਰਾਰ ਦਿੰਦਿਆਂ ਕਿਹਾ ਕਿ ਜਿੱਥੋਂ ਤੱਕ ਪੰਜਾਬੀ ਪਕਵਾਨਾਂ ਦਾ ਸਵਾਲ ਹੈ, ਇਹ ਦੁਨੀਆ ਦੇ ਹਰ ਕੋਨੇ ਵਿੱਚ ਪਾਏ ਜਾਂਦੇ ਹਨ ਅਤੇ ਇਸ ਨੂੰ ਦੁਨੀਆ ਭਰ ਦੇ ਸਾਰੇ ਲੋਕ ਪਸੰਦ ਕਰਦੇ ਹਨ। ਉਨ੍ਹਾਂ ਸਕੂਲੀ ਸਿੱਖਿਆ ਵਿੱਚ ਕੁਕਰੀ ਨੂੰ ਸ਼ਾਮਲ ਕਰਨ ਬਾਰੇ ਵੀ ਗੱਲ ਕੀਤੀ ਤਾਂ ਜੋ ਪੰਜਾਬ ਵਿੱਚੋਂ ਹੋਰ ਸ਼ੈੱਫ ਪੈਦਾ ਕੀਤੇ ਜਾ ਸਕਣ, ਜੋ ਪੰਜਾਬੀ ਪਕਵਾਨਾਂ ਨੂੰ ਵਿਸ਼ਵ ਪੱਧਰ 'ਤੇ ਲੈ ਜਾ ਸਕਣ।

The post ਪਹਿਲਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ 2023: ਪੰਜਾਬ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਰਵਾਇਤੀ ਪਕਵਾਨਾਂ ਦੀ ਪੇਸ਼ਕਸ ਲਈ ਤਿਆਰ appeared first on TheUnmute.com - Punjabi News.

Tags:
  • 1st-tourism-summit-and-travel-mart-2023
  • punjab
  • tourism

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 11 ਸਤੰਬਰ, 2023: ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ) ਮੁਹਾਲੀ ਵਿਖੇ ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਸਕੀਮ ਤਹਿਤ ਪ੍ਰਿੰਸੀਪਲ ਦਵਿੰਦਰ ਪਾਲ ਸਿੰਘ ਵੱਲੋ ਅਪ੍ਰੈਂਟਿਸਸ਼ਿਪ ਮੇਲਾ ਕਰਵਾਇਆ ਗਿਆ ਜਿਸ ਵਿੱਚ ਲਗਭਗ 15 ਨਾਮੀ ਕੰਪਨੀਆਂ (ਜਿਵੇਂ ਕਿ ਟਾਈਨੌਰ ਔਰਥੋਟਿਕਸ ਪ੍ਰਾਈਵੇਟ ਲਿਮਿਟਡ, ਸਵਰਾਜ ਮਹਿੰਦਰਾ ਐਂਡ ਮਹਿੰਦਰਾ, ਸੈਮੀ ਕੰਡਕਟਰ ਮੁਹਾਲੀ, ਇੰਡ ਸਵਿਫਟ ਲਿਮਿਟਡ ਅਤੇ ਹੋਰ ਕੰਪਨੀਆਂ) ਦੁਆਰਾ ਭਾਗ ਲਿਆ ਗਿਆ ਅਤੇ ਇਸ ਤੋਂ ਇਲਾਵਾ ਮੁਹਾਲੀ ਜਿਲ੍ਹੇ ਦੀ ਨੋਡਲ ਸੰਸਥਾ ਦੇ ਅਧੀਨ ਆਉਂਦੀਆਂ ਵੱਖ-ਵੱਖ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਜਿਵੇਂ ਕਿ ਸੰਸਥਾ ਬਨੂੜ, ਲਾਲੜੂ, ਖਰੜ ਐਟ ਰਡਿਆਲਾ ਤੇ ਡੇਰਾਬੱਸੀ ਐਟ ਜੀਰਕਪੁਰ ਦੇ ਨਾਲ-ਨਾਲ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਜਿਵੇਂ ਕਿ ਬਾਵਾ ਨਿਹਾਲ ਸਿੰਘ, ਐਨ.ਆਈ.ਟੀ ਮੁਹਾਲੀ, ਨਿਊ ਏਜਲ ਆਈ.ਟੀ.ਸੀ, ਐਨ.ਆਰ.ਆਈ ਸੁੰਡਰਾਂ ਅਤੇ ਡਬਲਿਊ.ਸੀ.ਆਈ.ਟੀ.ਸੀ ਵੱਲੋ ਅਲਗ-ਅਲਗ ਟਰੇਡਾਂ ਦੇ ਲਗਭਗ 110 ਸਿਖਿਆਰਥੀਆਂ ਅਤੇ ਸਿਖਿਆਰਥਣਾਂ ਵੱਲੋਂ ਭਾਗ ਲਿਆ ਗਿਆ।

ਇਸ ਮੇਲੇ ਵਿੱਚ ਲਗਭਗ 50 ਸਿਖਿਆਰਥੀਆਂ ਨੂੰ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਅਪ੍ਰੈਟਸ਼ਿਪ-ਕਮ-ਜੌਬ ਲਈ ਸ਼ਾਰਟਲਿਸਟ ਕੀਤਾ ਗਿਆ। ਜਿਸ ਤਹਿਤ ਸਿਲੈਕਟ ਹੋਏ ਸਿਖਿਆਰਥੀਆਂ ਨੂੰ ਕੰਪਨੀਆਂ ਵੱਲੋਂ 7000/- ਤੋਂ 13,000/- ਰੁਪਏ ਪ੍ਰਤੀ ਮਹੀਨਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਅਪ੍ਰੈਟਸ਼ਿਪ ਮੁਕੰਮਲ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਪੱਕੇ ਤੌਰ ਤੇ ਰੋਜਗਾਰ ਦਿੱਤਾ ਜਾਵੇਗਾ।

ਸੰਸਥਾ ਮੁਖੀ ਵੱਲੋਂ ਦੱਸਿਆ ਗਿਆ ਕਿ ਹੁਣ ਭਾਰਤ/ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਰ ਮਹੀਨੇ ਅਪ੍ਰੈਂਟਿਸਸ਼ਿਪ ਮੇਲੇ ਲਗਵਾਏ ਜਾਣੇ ਹਨ ਜਿਸ ਨਾਲ ਕੰਪਨੀਆਂ ਅਤੇ ਸਿਖਿਆਰਥੀਆਂ, ਦੋਨਾਂ ਨੂੰ ਲਾਭ ਪ੍ਰਾਪਤ ਹੋਵੇਗਾ। ਨਵੀਂ ਪੀੜ੍ਹੀ ਦੇ ਯੋਗ ਨੋਜਵਾਨ ਰਾਸ਼ਟਰੀ/ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਅਪ੍ਰੈਂਟਿਸਸ਼ਿਪ ਰਾਹੀਂ ਆਪਣੀ ਸਕਿੱਲ ਸਾਬਿਤ ਕਰਦੇ ਹੋਏ, ਕੰਪਨੀ ਵਿੱਚ ਪੱਕੀ ਨੌਕਰੀ ਲੈ ਸਕਦੇ ਹਨ। ਇਸ ਮੌਕੇ ਰਾਜੀਵ ਮਿੱਤਲ State Engagment Cordinator, NSDC ਵੱਲੋ ਬਤੌਰ ਡੀ.ਜੀ.ਟੀ (ਭਾਰਤ ਸਰਕਾਰ) ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਗਈ।

ਇਸ ਮੇਲੇ ਦਾ ਸਿਖਿਆਰਥੀਆਂ ਅਤੇ ਸਿਖਿਆਰਥਣਾਂ ਵੱਲੋਂ ਆਪਣੇ ਭਵਿੱਖ ਨੂੰ ਨਿਖਾਰਣ ਲਈ ਖੂਬ ਲਾਹਾ ਲਿਆ ਗਿਆ ਅਤੇ ਕੰਪਨੀਆਂ ਵਿੱਚ ਸਿਲੈਕਟ ਹੋਏ ਸਿਖਿਆਰਥੀਆਂ/ਸਿਖਿਆਰਥਣਾਂ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਸੈਕਟਰੀ-ਕਮ-ਡਾਇਰੈਕਟਰ ਡੀ.ਪੀ.ਐਸ.ਖਰਬੰਦਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਮੇਲੇ ਵਿੱਚ ਪ੍ਰਿੰਸੀਪਲ ਦਵਿੰਦਰ ਪਾਲ ਸਿੰਘ ਸਮੇਤ ਰਾਜੀਵ ਮਿੱਤਲ S.E.C, NSDC, ਸ਼੍ਰੀਮਤੀ ਦਰਸ਼ਨਾ ਕੁਮਾਰੀ (ਟ੍ਰੇਨਿੰਗ ਅਫਸਰ), ਸ਼੍ਰੀਮਤੀ ਹਰਜਿੰਦਰ ਕੌਰ (ਏ.ਏ.ਏ(ਜ)), ਰੌਹਿਤ ਕੋਸ਼ਿਲ ਪਲੇਸਮੈਂਟ ਅਫਸਰ ਆਦਿ ਤੋਂ ਇਲਾਵਾ ਜਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਸਮੂਲੀਅਤ ਕੀਤੀ ਗਈ।

The post ਭਾਰਤ / ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਲੜਕੇ ਅਤੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵਚਨਬੱਧ : appeared first on TheUnmute.com - Punjabi News.

Tags:
  • breaking-news
  • government-industrial-training-institute
  • mohali
  • prime-minister-national-apprenticeship

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਸਤੰਬਰ 2023: ਪੰਜਾਬ ਦੇ ਵਿਲੱਖਣ ਅਤੇ ਸ਼ਾਨਦਾਰ ਸੱਭਿਆਚਾਰ ਨੂੰ ਦਰਸਾਉਂਦੇ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਪਹਿਲੇ ਪੰਜਾਬ ਟੂਰਿਜ਼ਮ ਸੰਮੇਲਨ ਦੌਰਾਨ ਵਿਸ਼ਵ ਭਰ ਦੇ ਲੋਕਾਂ ਨੂੰ ਰਵਾਇਤੀ ਕਦਰਾਂ-ਕੀਮਤਾਂ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਥੇ ਵਿਸ਼ੇਸ਼ ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤਾ, ਜਿਸ ਨੇ ਨਿੱਘੀ ਪ੍ਰਾਹੁਣਚਾਰੀ ਦੇ ਨਾਲ-ਨਾਲ ਸੈਲਾਨੀਆਂ ਦੇ ਦਿਲਾਂ ਨੂੰ ਛੂਹ ਲਿਆ। ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਸਟਾਲਾਂ ‘ਤੇ ਵਿਰਾਸਤੀ ਤਰੀਕੇ ਨਾਲ ਕੱਪੜੇ 'ਤੇ ਕਢਾਈ ਕਰ ਰਹੀਆਂ ਸਨ ਉਥੇ ਨਾਲ ਤੀ ਕੁੜਤਾ ਪਜਾਮਿਆ ਵਿਚ ਇਸੇ ਗੱਭਰੂ ਢੋਲ ਦੀ ਥਾਪ ‘ਤੇ ਨੱਚਦੇ ਨਜ਼ਰ ਆਏ।

ਇਸ ਸੰਮੇਲਨ ਵਿੱਚ ਪੰਜਾਬ ਦੀਆਂ ਪਰੰਪਰਾਗਤ ਕਦਰਾਂ-ਕੀਮਤਾਂ, ਪੰਜਾਬੀ ਗੀਤ, ਤ੍ਰਿੰਜਨ (ਔਰਤਾਂ ਦੇ ਇਕੱਠੇ ਬੈਠ ਕੇ ਚਰਖਾ ਕੱਤਣ ਅਤੇ ਗੀਤ ਗਾਉਣ ਦੀ ਰਵਾਇਤੀ ਪੰਜਾਬੀ ਪਰੰਪਰਾ), ਪਿੰਡ ਦੀ ਸੱਥ (ਰਵਾਇਤੀ ਤੌਰ ‘ਤੇ ਪਿੰਡ ਦੇ ਵਿੱਚੋ-ਵਿੱਚ ਸਥਿਤ ਇੱਕ ਦਰੱਖਤ ਹੇਠਾਂ ਬੈਠਣਾ), ਤੀਜ ਅਤੇ ਪੀਂਘ (ਸਜੇ ਝੂਲਿਆਂ ‘ਤੇ ਕੁੜੀਆਂ ਦਾ ਝੂਲਣਾ) ਜ਼ਰੀਏ ਪੰਜਾਬੀਆਂ ਦੇ ਅਮੀਰ ਇਤਿਹਾਸ ਨੂੰ ਦਰਸਾਇਆ ਗਿਆ।

ਇਸ ਵਿੱਚ ਭੰਗੜਾ, ਗਿੱਧਾ, ਕਿਕਲੀ, ਸੰਮੀ ਅਤੇ ਨਾਚਾਂ ਦੇ ਵਿਭਿੰਨ ਢੰਗਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਦਰਸ਼ਕਾਂ ਨੂੰ ਸਿੱਖ ਗੁਰੂ ਸਾਹਿਬਾਨ ਦੀਆਂ ਪਾਵਨ ਲਿਖਤਾਂ ਅਤੇ ਕਵਿਤਾ ਸਮੇਤ ਪੰਜਾਬੀ ਸਾਹਿਤ ਬਾਰੇ ਵੀ ਜਾਣੂ ਕਰਵਾਇਆ ਗਿਆ। ਪ੍ਰਦਰਸ਼ਨੀ ਵਿੱਚ ਸੂਬੇ ਦੇ ਇਤਿਹਾਸਕ ਅਤੇ ਸੈਰ-ਸਪਾਟਾ ਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਸੰਮੇਲਨ ਦੌਰਾਨ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।

62 ਸਾਲਾ ਮਹਿੰਦਰ ਕੌਰ ਨੇ ਇਸ ਨਿਵੇਕਲੀ ਪਹਿਲਕਦਮੀ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਰਾਣੇ ਰਵਾਇਤ ਅਨੁਸਾਰ ਆਟਾ ਚੱਕੀ ਨਾਲ ਕਣਕ ਪੀਹਦਿਆਂ ਮਹਿਲਾਵਾਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆਂ ਜਦੋਂ ਉਹਨਾਂ ਦੇ ਜੱਦੀ ਪਿੰਡ ਵਿੱਚ ਉਹਨਾਂ ਦੀ ਦਾਦੀ ਆਟਾ ਚੱਕੀ ਦੀ ਵਰਤੋਂ ਕਰਦੀ ਸੀ।

ਇੱਕ ਹੋਰ ਮਹਿਮਾਨ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਟੂਰਿਜ਼ਮ ਸਮਿਟ ਨੇ ਲੋਕਾਂ ਨੂੰ ਸੂਬੇ ਦੇ ਅਮੀਰ ਸੱਭਿਆਚਾਰ ਨੂੰ ਉਜਾਗਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਇਹ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਵੰਨ-ਸੁਵੰਨੇ ਸੱਭਿਆਚਾਰ ਅਤੇ ਭਾਈਚਾਰੇ ਨੂੰ ਜੋੜਣ ਦੇ ਨਾਲ-ਨਾਲ ਇਸ ਤੋਂ ਹੋਰ ਚੰਗੀ ਤਰ੍ਹਾਂ ਜਾਣੂ ਵੀ ਕਰਵਾਏਗਾ।

ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਨੂੰ ਸੈਰ ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਅਤੇ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੈਰ ਸਪਾਟਾ ਸੰਮੇਲਨ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਦੇ ਅਮੀਰ ਅਤੇ ਵਿਰਾਸਤੀ ਸੱਭਿਆਚਾਰ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਇੱਕ ਅਹਿਮ ਤੇ ਵਿਲਖਣ ਉਪਰਾਲਾ ਹੈ।

The post ਪਹਿਲੇ ਪੰਜਾਬ ਟੂਰਿਜ਼ਮ ਸਮਿਟ ‘ਚ 128 ਕਿਉਸਕਾਂ ਜ਼ਰੀਏ ਸੂਬੇ ਦੀ ਵੰਨ-ਸੁਵੰਨਤਾ ਅਤੇ ਵਿਲੱਖਣ ਸੱਭਿਆਚਾਰ ਨੂੰ ਕੀਤਾ ਪ੍ਰਦਰਸ਼ਿਤ appeared first on TheUnmute.com - Punjabi News.

Tags:
  • 128-kiosks
  • breaking-news
  • punjab-tourism-summit
  • summit

ਐਸ.ਏ.ਐਸ.ਨਗਰ/ਚੰਡੀਗੜ੍ਹ, 11 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵੈਲਨੈੱਸ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਉਭਾਰਨ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਸੂਬੇ ਵਿੱਚ ਅਰਧ-ਪਹਾੜੀ ਖੇਤਰ ਤੋਂ ਲੈ ਕੇ ਖੇਤੀਬਾੜੀ ਸੈਕਟਰ ਅਤੇ ਦਰਿਆਵਾਂ ਵਾਲੀ ਭੂਗੋਲਿਕ ਵੰਨ-ਸੁਵੰਨਤਾ ਅਤੇ ਸੈਰ-ਸਪਾਟੇ ਲਈ ਮੌਜੂਦ ਢੁਕਵੀਆਂ ਥਾਵਾਂ ਨਾਲ ਵੈਲਨੈੱਸ ਟੂਰਿਜ਼ਮ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ।

ਅੱਜ ਇੱਥੇ ਐਮਿਟੀ ਯੂਨੀਵਰਸਿਟੀ ਵਿਖੇ ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਇਨਵੈਸਟ ਪੰਜਾਬ ਦੁਆਰਾ ਸਾਂਝੇ ਤੌਰ ‘ਤੇ ਕਰਵਾਏ ਗਏ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਦੇ ਉਦਘਾਟਨੀ ਸਮਾਰੋਹ ਦੌਰਾਨ, “ਸੋਲਫੁੱਲ ਪੰਜਾਬ: ਡਿਸਕਵਰਿੰਗ ਇਨਰ ਹਾਰਮਨੀ ਥਰੂ ਵੈਲਨੈਸ ਟੂਰਿਜ਼ਮ” ਵਿਸ਼ੇ ‘ਤੇ ਪੈਨਲ ਚਰਚਾ ਕੀਤੀ ਗਈ ਅਤੇ ਮਾਹਿਰਾਂ ਨੇ ਵੈਲਨੈੱਸ ਟੂਰਿਜ਼ਮ ਦੇ ਖੇਤਰ ਵਿੱਚ ਸੂਬੇ ਦੇ ਇਨਵੈਸਟਮੈਂਟ ਈਕੋ ਸਿਸਟਮ ਨੂੰ ਬਿਹਤਰ ਬਣਾਉਣ ਲਈ ਠੋਸ ਯਤਨ ਕਰਨ ਵਾਸਤੇ ਪੰਜਾਬ ਦੀ ਸ਼ਲਾਘਾ ਕੀਤੀ। ਸੈਸ਼ਨ ਵਿੱਚ ਵਿੱਤ ਕਮਿਸ਼ਨਰ ਜੰਗਲਾਤ ਸ੍ਰੀ ਵਿਕਾਸ ਗਰਗ ਵੀ ਹਾਜ਼ਰ ਸਨ।

ਕੇ.ਪੀ.ਐਮ.ਜੀ. ਦੇ ਐਸੋਸੀਏਟ ਡਾਇਰੈਕਟਰ ਕੁਲਦੀਪ ਸਿੰਘ, ਜੋ ਸੈਸ਼ਨ ਦਾ ਸੰਚਾਲਨ ਕਰ ਰਹੇ ਸਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਭਾਈਵਾਲਾਂ ਤੋਂ ਸੁਝਾਅ ਲੈਣ ਲਈ ਪਹਿਲਾਂ ਹੀ ਵੈਲਨੈਸ ਟੂਰਿਜ਼ਮ ਨੀਤੀ ਦਾ ਪਹਿਲਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਖਰੜਾ ਨੀਤੀ ਦੇ ਤਹਿਤ, ਸੂਬੇ ਨੇ ਊਰਜਾ ਨੂੰ ਸੁਰਜੀਤ ਕਰਨ, ਤੰਦਰੁਸਤ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਵਾਸਤੇ ਉੱਚ ਪੱਧਰੀ ਵੈਲਨੈੱਸ ਰਿਜ਼ੋਰਟ/ਕੇਂਦਰ ਖੋਲ੍ਹਣ ਦਾ ਪ੍ਰਸਤਾਵ ਕੀਤਾ ਹੈ, ਜਿੱਥੇ ਆਯੁਰਵੇਦ, ਨੈਚਰੋਪੈਥੀ, ਸਪਾ, ਯੋਗ, ਮੈਡੀਟੇਸ਼ਨ, ਸਕਿਨ ਕੇਅਰ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਹੋਰ ਵਧੇਰੇ ਸਹਾਈ ਹੋਣਗੇ।

ਸਤਾਯੂ ਆਯੁਰਵੇਦ ਬੈਂਗਲੁਰੂ ਦੇ ਐਮ.ਡੀ. ਡਾ. ਮ੍ਰਿਤੁਨਜੇ ਸਵਾਮੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਵੈਲਨੈਸ ਸੈਰ-ਸਪਾਟੇ ਦੀ ਭਰਪੂਰ ਸੰਭਾਵਨਾ ਹੈ ਕਿਉਂਕਿ ਪੰਜਾਬ ਰਾਜ ਵੱਲੋਂ ਆਯੁਰਵੈਦ ਦੀਆਂ ਦਵਾਈਆਂ ਲਈ ਲਗਭਗ 40 ਫੀਸਦੀ ਸਮੱਗਰੀ (ਕੱਚਾ ਮਾਲ) ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸਾਲ 2022 ਵਿੱਚ ਵੈਲਨੈਸ ਸੈਰ-ਸਪਾਟਾ ਉਦਯੋਗ 800 ਬਿਲੀਅਨ ਡਾਲਰ ਤੱਕ ਪਹੁੰਚਿਆ ਸੀ ਅਤੇ 2030 ਤੱਕ ਇਸ ਵਿੱਚ 12 ਫੀਸਦ ਦੀ ਦਰ ਨਾਲ ਵਾਧਾ ਹੋਣ ਦੀ ਆਸ ਹੈ। ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ, ਲੋਕ ਨਾ ਸਿਰਫ ਆਪਣੀ ਸਿਹਤ ਬਾਰੇ ਵਧੇਰੇ ਫ਼ਿਕਰਮੰਦ ਹੋਏ ਹਨ ਸਗੋਂ ਉਹ ਹੁਣ ਆਪਣੀ ਮਾਨਸਿਕ ਸਿਹਤ ਨੂੰ ਵੀ ਤਰਜੀਹ ਦੇਣ ਲੱਗੇ ਹਨ।

ਬੈਂਗਲੁਰੂ ਸਥਿਤ ਪਨਾਚੇ ਵਰਲਡ ਦੇ ਬਾਨੀ-ਨਿਰਦੇਸ਼ਕ, ਲਵਲੀਨ ਮੁਲਤਾਨੀ ਅਰੁਣ ਨੇ ਕਿਹਾ ਕਿ ਅੱਜਕੱਲ੍ਹ, ਸਿਹਤਮੰਦ ਲੋਕ ਵੀ ਆਪਣੀ ਤੰਦਰੁਸਤੀ ਲਈ ਖਰਚ ਕਰਨ ਵਾਸਤੇ ਤਿਆਰ ਹਨ ਕਿਉਂਕਿ ਪਰਹੇਜ਼ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦਾ ਹੈ।

ਡਿਜੀਟਲ ਐਜੂਕੇਸ਼ਨ ਪਲੈਟਫਾਰਮ – ਕਿਊਰਡਮੀ ਦੇ ਸੰਸਥਾਪਕ ਹੇਮ ਖੋਸਲਾ ਨੇ ਕਿਹਾ ਕਿ ਉਹ ਪੰਜਾਬ ਨੂੰ ਰੋਗ ਮੁਕਤ ਬਣਾਉਣ ਲਈ ਕਪੂਰਥਲਾ ਜ਼ਿਲ੍ਹੇ ਵਿੱਚ 50 ਏਕੜ 'ਚ ਇੱਕ ਇੰਸਟੀਚਿਊਟ ਸਥਾਪਤ ਕਰਨ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟਰੇਨਰ ਵੀ ਤਿਆਰ ਕੀਤੇ ਜਾਣਗੇ।

ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲ ਆਫ ਇੰਡੀਅਨ ਓਰੀਜਨ (ਜੀ.ਓ.ਪੀ.ਆਈ.ਓ.), ਫਰਾਂਸ ਦੇ ਪ੍ਰਧਾਨ ਰਾਜਾ ਰਾਮ ਮੁੰਨੂਸਵਾਮੀ ਨੇ ਕਿਹਾ ਕਿ ਉਹ ਸੈਰ-ਸਪਾਟਾ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨਾਲ ਹੱਥ ਮਿਲਾਉਣਗੇ ਅਤੇ ਉਹ ਪੰਜਾਬ ਸੈਰ-ਸਪਾਟਾ ਵਿਭਾਗ ਨਾਲ ਇਕ ਐਮਓਯੂ (ਸਮਝੌਤਾ) ਸਮਝੌਤਾ ਸਹੀਬੱਧ ਕਰਨਗੇ। ਉਨ੍ਹਾਂ ਕਿਹਾ ਕਿ ਜੀ.ਓ.ਪੀ.ਆਈ.ਓ. ਇੰਟਰਨੈਸ਼ਨਲ ਪੰਜਾਬ ਦੇ ਸੈਰ ਸਪਾਟੇ ਅਤੇ ਇਸ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕਰੇਗਾ।

ਨੂਮੇਨਾ ਕੰਸਲਟਿੰਗ ਸਰਵਿਸਿਜ਼ ਦੇ ਸੰਸਥਾਪਕ ਰੋਹਿਤ ਹਾਂਸ ਨੇ ਕਿਹਾ ਕਿ ਅੱਜ ਦੇ ਯਾਤਰੂ ਜਾਂ ਸੈਲਾਨੀ ਘੁੰਮਣ ਲਈ ਸਿਰਫ਼ ਆਰਾਮਦਾਇਕ ਤੇ ਖੂਬਸੂਰਤ ਥਾਵਾਂ ਹੀ ਨਹੀਂ ਤਲਾਸ਼ਦੇ ਸਗੋਂ ਉਹ ਤਸੱਲੀ ਅਤੇ ਸ਼ਾਂਤੀ ਭਰਪੂਰ ਅਨੁਭਵਾਂ ਦੀ ਇੱਛਾ ਰੱਖਦੇ ਹਨ , ਜੋ ਉਹਨਾਂ ਨੂੰ ਸਥਾਨਕ ਸੱਭਿਆਚਾਰ , ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਦੇ ਹੋਣ।

ਪੰਜਾਬ ਕੋਲ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੀ ਮਾਣਮੱਤੀ ਵਿਰਾਸਤ ਹੈ।
ਕੇਰਲ ਵਿੱਚ ਆਯੁਰਵੇਦ ਕੇਂਦਰ "ਪੇਰੁਮਬਾਇਲ ਆਯੁਰਵੇਦਮਨਾ" ਦੇ ਮੈਨੇਜਿੰਗ ਡਾਇਰੈਕਟਰ ਸਜੀਵ ਕੁਰੂਪ, ਅਤੇ ਸ਼੍ਰੀਮਤੀ ਵਿਨੀਤਾ ਰਸ਼ਿਨਕਰ ਜੋ ਇੱਕ ਲੇਖਕ, ਸਿਹਤ ਅਤੇ ਤੰਦਰੁਸਤੀ ਮਾਹਰ, ਬੁਲਾਰੇ, ਅਧਿਆਤਮਿਕ ਸਲਾਹਕਾਰ ਅਤੇ ਸੈਰ-ਸਪਾਟਾ ਅਤੇ ਤੰਦਰੁਸਤੀ ਮਾਹਿਰ ਹਨ, ਨੇ ਵੀ ਕਿਹਾ ਕਿ ਪੰਜਾਬ ਬਹੁਤ ਸਾਰੀਆਂ ਅਣ-ਤਲਾਸ਼ੀਆਂ ਅਤੇ ਰਾਜ ਵਿੱਚ ਵੈਲਨੈਸ ਸੈਰ-ਸਪਾਟੇ ਦੀਆਂ ਨਵੀਨਤਮ ਸੰਭਾਵਨਾਵਾਂ ਮੌਜੂਦ ਹਨ ।

The post ਸੈਰ-ਸਪਾਟੇ ਦੀਆਂ ਢੁਕਵੀਆਂ ਥਾਵਾਂ ਤੇ ਭੂਗੋਲਿਕ ਵੰਨ-ਸੁਵੰਨਤਾ ਸਦਕਾ ਪੰਜਾਬ ‘ਚ ਵੈਲਨੈੱਸ ਟੂਰਿਜ਼ਮ ਦੀ ਅਥਾਹ ਸੰਭਾਵਨਾਵਾਂ appeared first on TheUnmute.com - Punjabi News.

Tags:
  • latest-news
  • news
  • punjab
  • the-unmute-latest-update
  • tourism-in-punjab

ਚੰਡੀਗੜ੍ਹ 11 ਸਤੰਬਰ 2023: (IND vs PAK) ਸੁਪਰ-4 ‘ਚ ਭਾਰਤ ਨੇ ਪਾਕਿਸਤਾਨ ਨੂੰ 229 ਦੌੜਾਂ ਨਾਲ ਹਰਾ ਦਿੱਤਾ, ਮੈਚ ‘ਚ ਕੁਲਦੀਪ ਯਾਦਵ ਨੇ ਪੰਜ ਵਿਕਟਾਂ ਲਈਆਂ।ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ ਫੋਰ ਦਾ ਮੈਚ ਮੀਂਹ ਕਾਰਨ ਰੁਕ ਗਿਆ। ਐਤਵਾਰ ਨੂੰ ਖੇਡ ਪੂਰੀ ਨਹੀਂ ਹੋ ਸਕੀ ਸੀ । ਮੀਂਹ ਨੇ 24.1 ਓਵਰਾਂ ਤੋਂ ਬਾਅਦ ਭਾਰਤੀ ਪਾਰੀ ਨੂੰ ਰੋਕ ਦਿੱਤਾ।

ਮੈਚ ਸ਼ਾਮ 4.40 ਵਜੇ ਸ਼ੁਰੂ ਹੋਇਆ। ਭਾਰਤ ਨੇ 24.1 ਓਵਰਾਂ ਤੋਂ ਖੇਡਣਾ ਸ਼ੁਰੂ ਕੀਤਾ ਅਤੇ ਨਿਰਧਾਰਤ 50 ਓਵਰਾਂ ਵਿੱਚ 356 ਦੌੜਾਂ ਬਣਾਈਆਂ।ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ 122 ਅਤੇ ਲੋਕੇਸ਼ ਰਾਹੁਲ ਨੇ 111 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ ਸੈਂਕੜੇ ਬਣਾਉਣ ਤੋਂ ਬਾਅਦ ਨਾਬਾਦ ਰਹੇ। ਇਨ੍ਹਾਂ ਦੋਵਾਂ ਤੋਂ ਪਹਿਲਾਂ ਰੋਹਿਤ ਸ਼ਰਮਾ 56 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ੁਭਮਨ ਗਿੱਲ 58 ਦੌੜਾਂ ਬਣਾ ਕੇ ਆਊਟ ਹੋਏ। ਪਾਕਿਸਤਾਨ ਲਈ ਸ਼ਾਦਾਬ ਖਾਨ ਅਤੇ ਸ਼ਾਹੀਨ ਅਫਰੀਦੀ ਨੇ ਇਕ-ਇਕ ਵਿਕਟ ਲਈ।। ਪਾਕਿਸਤਾਨ 32 ਓਵਰਾਂ ‘ਚ 128 ਦੌੜਾਂ ਬਣਾ ਸਕੀ |

The post IND vs PAK: ਸੁਪਰ-4 ‘ਚ ਭਾਰਤ ਨੇ ਪਾਕਿਸਤਾਨ ਨੂੰ 229 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • breaking-news
  • ind-vs-pak
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form