TheUnmute.com – Punjabi News: Digest for September 02, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਜਯਾ ਵਰਮਾ ਸਿਨਹਾ ਨੇ ਰੇਲਵੇ ਬੋਰਡ ਦੀ ਚੇਅਰਪਰਸਨ ਤੇ ਸੀਈਓ ਵੱਜੋਂ ਅਹੁਦਾ ਸਾਂਭਿਆ

Friday 01 September 2023 05:56 AM UTC+00 | Tags: breaking-news chairman-of-the-railway-boardnews chairperson-and-ceo-of-railway-board indian-railway jaya-verma-sinha news railway-board railway-board-new-ceo

ਚੰਡੀਗੜ੍ਹ, 01 ਸਤੰਬਰ 2023: ਰੇਲਵੇ ਬੋਰਡ ਦੀ ਪਹਿਲੀ ਬੀਬੀ ਚੇਅਰਪਰਸਨ ਜਯਾ ਵਰਮਾ ਸਿਨਹਾ (Jaya Verma Sinha) ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਅਨਿਲ ਕੁਮਾਰ ਲਾਹੋਟੀ ਦੀ ਥਾਂ ਲਈ ਹੈ। ਰੇਲਵੇ ਬੋਰਡ ਦੇ 166 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੀਬੀ ਨੂੰ ਬੋਰਡ ਦੀ ਚੇਅਰਪਰਸਨ ਅਤੇ ਸੀਈਓ ਨਿਯੁਕਤ ਕੀਤਾ ਗਿਆ ਹੈ।

ਜਯਾ ਵਰਮਾ ਸਿਨਹਾ ਇਸ ਤੋਂ ਪਹਿਲਾਂ ਰੇਲਵੇ ਬੋਰਡ ਵਿੱਚ ਸੰਚਾਲਨ ਅਤੇ ਵਪਾਰ ਵਿਕਾਸ ਦੇ ਮੈਂਬਰ ਰਹਿ ਚੁੱਕੇ ਹਨ। ਲਾਹੋਟੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਰੇਲਵੇ ਨੇ ਉਨ੍ਹਾਂ ਦੀ ਥਾਂ ਨਵਾਂ ਚੇਅਰਮੈਨ ਬਣਾਉਣ ਲਈ ਚਾਰ ਲੋਕਾਂ ਦਾ ਪੈਨਲ ਬਣਾਇਆ ਸੀ। ਇਸੇ ਪੈਨਲ ਨੇ ਜਯਾ ਵਰਮਾ ਨੂੰ ਨਵਾਂ ਚੇਅਰਮੈਨ ਬਣਾਉਣ ਲਈ ਸਹਿਮਤੀ ਜਤਾਈ ਹੈ। ਜਯਾ 31 ਅਗਸਤ 2024 ਤੱਕ ਇਸ ਅਹੁਦੇ ‘ਤੇ ਰਹੇਗੀ।

ਉੜੀਸਾ ਵਿੱਚ ਕੋਰੋਮੰਡਲ ਐਕਸਪ੍ਰੈਸ ਹਾਦਸੇ ਦੇ ਸਮੇਂ ਜਯਾ ਨੇ ਸਰਕਾਰ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਪੀਐਮਓ ਵਿੱਚ ਇਸ ਘਟਨਾ ਦੀ ਪਾਵਰ ਪ੍ਰੈਜੈਂਟੇਸ਼ਨ ਵੀ ਦਿੱਤੀ। ਇਸ ਹਾਦਸੇ ਦੌਰਾਨ ਜਯਾ ਵਰਮਾ ਦੇ ਕੰਮ ਦੀ ਕਾਫੀ ਤਾਰੀਫ਼ ਹੋਈ।

The post ਜਯਾ ਵਰਮਾ ਸਿਨਹਾ ਨੇ ਰੇਲਵੇ ਬੋਰਡ ਦੀ ਚੇਅਰਪਰਸਨ ਤੇ ਸੀਈਓ ਵੱਜੋਂ ਅਹੁਦਾ ਸਾਂਭਿਆ appeared first on TheUnmute.com - Punjabi News.

Tags:
  • breaking-news
  • chairman-of-the-railway-boardnews
  • chairperson-and-ceo-of-railway-board
  • indian-railway
  • jaya-verma-sinha
  • news
  • railway-board
  • railway-board-new-ceo

ਕੇਂਦਰ ਨੇ ਵਨ ਨੇਸ਼ਨ, ਵਨ ਇਲੈਕਸ਼ਨ ਲਈ ਬਣਾਈ ਕਮੇਟੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਚੇਅਰਮੈਨ

Friday 01 September 2023 06:09 AM UTC+00 | Tags: bjp-government breaking breaking-news democrasy india-election latest-news lok-sabha-election modi-government news one-nation-one-election. ram-nath-kovind vidhan-sabha-elections

ਚੰਡੀਗੜ੍ਹ, 01 ਸਤੰਬਰ 2023: ਕੇਂਦਰ ਦੀ ਮੋਦੀ ਸਰਕਾਰ ਨੇ ਵਨ ਨੇਸ਼ਨ, ਵਨ ਇਲੈਕਸ਼ਨ (One Nation, One Election) ਨੂੰ ਲੈ ਕੇ ਕਮੇਟੀ ਬਣਾਈ ਹੈ। ਕਮੇਟੀ ਦੀ ਅਗਵਾਈ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰਨਗੇ। ਰਾਮਨਾਥ ਕੋਵਿੰਦ ਦੇਸ਼ ‘ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਕਰਵਾਉਣ ਦੀ ਰੂਪ ਰੇਖਾ ‘ਤੇ ਕੰਮ ਕਰਨਗੇ। ਪ੍ਰਧਾਨ ਮੰਤਰੀ ਮੋਦੀ 2014 ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ‘ਤੇ ਜ਼ੋਰ ਦੇ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਦੀ ਦਲੀਲ ਹੈ ਕਿ ਜੇਕਰ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੁੰਦੀਆਂ ਹਨ ਤਾਂ ਖਰਚੇ ਘੱਟ ਜਾਣਗੇ। ਇਸ ਨਾਲ ਸਰਕਾਰੀ ਖਜ਼ਾਨੇ ‘ਤੇ ਬੋਝ ਨਹੀਂ ਪਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਉਣ ਵਾਲੀ 18 ਸਤੰਬਰ ਨੂੰ ਲੋਕ ਸਭਾ ਦਾ ਸੈਸ਼ਨ ਹੈ, ਜਿਸ ਵਿਚ ਦੇਖਿਆ ਜਾਵੇਗਾ ਕਿ ਇਕ ਦੇਸ਼ ਇਕ ਚੋਣ ਕਿਵੇਂ ਹੁੰਦੀ ਹੈ।

ਇਹ ਕਦਮ ਸਰਕਾਰ ਵੱਲੋਂ 18 ਸਤੰਬਰ ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ। ਹਾਲਾਂਕਿ ਸਰਕਾਰ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਏਜੰਡੇ ਦਾ ਐਲਾਨ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਅਤੇ ਰਾਜ ਸਭਾ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ (One Nation, One Election) ‘ਤੇ ਕਈ ਸਾਲਾਂ ਤੋਂ ਜ਼ੋਰ ਦੇ ਰਹੇ ਹਨ ਅਤੇ ਇਸ ਸਬੰਧ ਵਿਚ ਸੰਭਾਵਨਾਵਾਂ ‘ਤੇ ਵਿਚਾਰ ਕਰਨ ਦੀ ਜ਼ਿੰਮੇਵਾਰੀ ਕੋਵਿੰਦ ਨੂੰ ਸੌਂਪਣ ਦਾ ਫੈਸਲਾ ਸਰਕਾਰ ਦੀ ਚੋਣਾਂ ਪ੍ਰਤੀ ਆਪਣੀ ਪਹੁੰਚ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਪੰਜ ਸੂਬਿਆਂ ਵਿੱਚ ਨਵੰਬਰ-ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਬਾਅਦ ਅਗਲੇ ਸਾਲ ਮਈ-ਜੂਨ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ।

The post ਕੇਂਦਰ ਨੇ ਵਨ ਨੇਸ਼ਨ, ਵਨ ਇਲੈਕਸ਼ਨ ਲਈ ਬਣਾਈ ਕਮੇਟੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਚੇਅਰਮੈਨ appeared first on TheUnmute.com - Punjabi News.

Tags:
  • bjp-government
  • breaking
  • breaking-news
  • democrasy
  • india-election
  • latest-news
  • lok-sabha-election
  • modi-government
  • news
  • one-nation-one-election.
  • ram-nath-kovind
  • vidhan-sabha-elections

ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਫਰ ਹੋਇਆ ਮਹਿੰਗਾ, ਲਾਡੋਵਾਲ ਟੋਲ ਪਲਾਜ਼ਾ 'ਤੇ ਵਧੀ ਟੋਲ ਫੀਸ

Friday 01 September 2023 06:25 AM UTC+00 | Tags: amritsar-delhi-six-lane-highway bastara breaking-news ladowal-toll-plaza ludhiana news nhai punjab-news tax-rates toll-plazas travel

ਚੰਡੀਗੜ੍ਹ, 01 ਸਤੰਬਰ 2023: ਅੰਮ੍ਰਿਤਸਰ-ਦਿੱਲੀ ਛੇ ਮਾਰਗੀ ਹਾਈਵੇਅ ‘ਤੇ ਸਫਰ ਕਰਨਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ (Ladowal Toll Plaza) ਅਤੇ ਹਰਿਆਣਾ ਦੇ ਕਰਨਾਲ (ਬਸਤਾੜਾ) ‘ਤੇ ਅੱਜ ਤੋਂ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਲਾਡੋਵਾਲ (ਲੁਧਿਆਣਾ) ਦੇ ਟੋਲ ਦਰਾਂ ਵਿੱਚ 15 ਰੁਪਏ ਅਤੇ ਬਸਤਾੜਾ (ਕਰਨਾਲ) ਦੇ ਟੋਲ ਦਰਾਂ ਵਿੱਚ 10 ਰੁਪਏ ਦਾ ਵਾਧਾ ਕੀਤਾ ਹੈ।

ਅੱਜ ਤੋਂ ਲਾਡੋਵਾਲ ਟੋਲ (Ladowal Toll Plaza) ‘ਤੇ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ 4930 ਰੁਪਏ ਦਾ ਪਾਸ ਹੋਵੇਗਾ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਇਸ ਟੋਲ ‘ਤੇ ਸਿੰਗਲ ਟ੍ਰਿਪ 285 ਰੁਪਏ ਅਤੇ 24 ਘੰਟਿਆਂ ‘ਚ ਕਈ ਟ੍ਰਿਪ 430 ਰੁਪਏ ਹੋਣਗੇ। ਇਸ ਸ਼੍ਰੇਣੀ ਦੇ ਵਾਹਨਾਂ ਲਈ ਮਹੀਨਾਵਾਰ ਪਾਸ ਫੀਸ 8625 ਰੁਪਏ ਹੋਵੇਗੀ।

ਲਾਡੋਵਾਲ ਟੋਲ ‘ਤੇ, ਟਰੱਕਾਂ ਅਤੇ ਬੱਸਾਂ ਨੂੰ ਇੱਕ ਵਾਰੀ ਯਾਤਰਾ ਲਈ 575 ਰੁਪਏ, 24 ਘੰਟਿਆਂ ਦੇ ਅੰਦਰ ਕਈ ਯਾਤਰਾਵਾਂ ਲਈ 860 ਰੁਪਏ ਅਤੇ ਮਹੀਨਾਵਾਰ ਪਾਸ ਲਈ 17245 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ, ਡਬਲ ਐਕਸਲ ਟਰੱਕਾਂ ਲਈ, ਸਿੰਗਲ ਟ੍ਰਿਪ ਲਈ 925 ਰੁਪਏ ਅਤੇ 24 ਘੰਟਿਆਂ ਵਿੱਚ ਕਈ ਟਰਿੱਪਾਂ ਲਈ 1385 ਰੁਪਏ ਚਾਰਜ ਕੀਤੇ ਜਾਣਗੇ। ਜਦੋਂ ਕਿ ਇਸ ਵਰਗ ਦੇ ਵਾਹਨਾਂ ਦਾ ਮਹੀਨਾਵਾਰ ਪਾਸ 27720 ਰੁਪਏ ਦਾ ਹੋਵੇਗਾ।

ਅੱਜ ਤੋਂ ਹਰਿਆਣਾ ਦੇ ਦਿੱਲੀ ਹਾਈਵੇਅ ‘ਤੇ ਕਰਨਾਲ ਦੇ ਬਸਤਾੜਾ ‘ਚ ਕਾਰ-ਜੀਪ ਲਈ ਸਿੰਗਲ ਟ੍ਰਿਪ ਦੇ ਨਵੇਂ ਰੇਟ 155 ਰੁਪਏ ਹੋਣਗੇ। ਇਨ੍ਹਾਂ ਵਾਹਨਾਂ ਲਈ 24 ਘੰਟਿਆਂ ਵਿੱਚ ਕਈ ਯਾਤਰਾਵਾਂ ਲਈ, ਤੁਹਾਨੂੰ 235 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ ਲਈ ਤੁਹਾਨੂੰ 4710 ਰੁਪਏ ਦੇਣੇ ਹੋਣਗੇ। ਹਲਕੇ ਵਪਾਰਕ ਵਾਹਨਾਂ ਨੂੰ ਬਸਤਾੜਾ ਵਿੱਚ ਇੱਕ ਵਾਰੀ ਯਾਤਰਾ ਲਈ 275 ਰੁਪਏ, 24 ਘੰਟੇ ਦੀਆਂ ਕਈ ਯਾਤਰਾਵਾਂ ਲਈ 475 ਰੁਪਏ ਅਤੇ ਮਹੀਨਾਵਾਰ ਪਾਸ ਲਈ 8240 ਰੁਪਏ ਦੇਣੇ ਹੋਣਗੇ।

ਟਰੱਕਾਂ ਅਤੇ ਬੱਸਾਂ ਦੇ ਨਵੇਂ ਰੇਟ 24 ਘੰਟਿਆਂ ਵਿੱਚ ਇੱਕ ਵਾਰੀ ਯਾਤਰਾ ਲਈ 550 ਰੁਪਏ ਅਤੇ ਇੱਕ ਤੋਂ ਵੱਧ ਯਾਤਰਾ ਲਈ 825 ਰੁਪਏ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਦਾ ਮਹੀਨਾਵਾਰ ਪਾਸ 16,485 ਰੁਪਏ ਵਿੱਚ ਬਣਾਇਆ ਜਾ ਸਕਦਾ ਹੈ। ਡਬਲ ਐਕਸਲ ਟਰੱਕਾਂ ਲਈ ਸਿੰਗਲ ਟ੍ਰਿਪ 885 ਰੁਪਏ, ਮਲਟੀਪਲ ਟ੍ਰਿਪ 1325 ਰੁਪਏ ਅਤੇ ਮਹੀਨਾਵਾਰ ਪਾਸ 26490 ਰੁਪਏ ਵਿੱਚ ਹੋਵੇਗਾ।

The post ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਫਰ ਹੋਇਆ ਮਹਿੰਗਾ, ਲਾਡੋਵਾਲ ਟੋਲ ਪਲਾਜ਼ਾ ‘ਤੇ ਵਧੀ ਟੋਲ ਫੀਸ appeared first on TheUnmute.com - Punjabi News.

Tags:
  • amritsar-delhi-six-lane-highway
  • bastara
  • breaking-news
  • ladowal-toll-plaza
  • ludhiana
  • news
  • nhai
  • punjab-news
  • tax-rates
  • toll-plazas
  • travel

LPG cylinder: ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, ਨਵੀਂ ਕੀਮਤ ਅੱਜ ਤੋਂ ਲਾਗੂ

Friday 01 September 2023 06:36 AM UTC+00 | Tags: 14.2-kg-domestic-lpg-cylinder bnews breaking breaking-news commercial-lpg-cylinder commercial-lpg-gas-cylinder delhi gas-companies gas-cylinder india-news indiann-gas-companies latest-news lpg lpg-cylinder lpg-cylinder-price lpg-cylinder-rate lpg-gas lpg-gas-cylinder news punjab-government punjab-news the-unmute-breaking-news the-unmute-punjabi-news

ਚੰਡੀਗੜ੍ਹ, 01 ਸਤੰਬਰ 2023: ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਮਹੀਨੇ ਦੇ ਪਹਿਲੇ ਦਿਨ ਗੈਸ ਸਿਲੰਡਰ (LPG cylinder) ਦੀਆਂ ਕੀਮਤਾਂ ‘ਚ ਰਾਹਤ ਦੀ ਖ਼ਬਰ ਆਈ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਰਸੋਈ ਗੈਸ ਸਿਲੰਡਰ ਲਈ ਨਵੇਂ ਰੇਟ ਜਾਰੀ ਕੀਤੇ ਹਨ। ਇਸ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 157 ਰੁਪਏ ਸਸਤਾ ਹੋ ਗਿਆ ਹੈ। ਇਹ ਨਵੀਂ ਕੀਮਤ  ਸਤੰਬਰ ਤੋਂ ਹੀ ਲਾਗੂ ਹੋ ਗਈ ਹੈ।

ਚੋਣ ਵਰ੍ਹਾ ਹੋਣ ਕਾਰਨ ਸਿਲੰਡਰ (LPG cylinder) ਦੀਆਂ ਕੀਮਤਾਂ ਵਿੱਚ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। ਵਪਾਰਕ ਸਿਲੰਡਰਾਂ ਦੀ ਗੱਲ ਕਰੀਏ ਤਾਂ ਜੁਲਾਈ ਤੋਂ ਸਤੰਬਰ ਤੱਕ ਵਪਾਰਕ ਖਪਤਕਾਰਾਂ ਨੂੰ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। 1 ਸਤੰਬਰ ਨੂੰ ਜਾਰੀ ਕੀਤੇ ਗਏ ਕਮਰਸ਼ੀਅਲ ਸਿਲੰਡਰ ਦੇ ਰੇਟ ਵਿੱਚ 157 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਸ ਸਿਲੰਡਰ ਲਈ ਖਪਤਕਾਰਾਂ ਨੂੰ 1600 ਰੁਪਏ ਦੇਣੇ ਪੈਣਗੇ।

ਅਗਸਤ ਮਹੀਨੇ ‘ਚ ਇਸ ਦੀ ਕੀਮਤ 1757 ਰੁਪਏ 50 ਪੈਸੇ ਸੀ, ਜਦਕਿ ਜੁਲਾਈ ‘ਚ ਇਸ ਦੀ ਕੀਮਤ 1850 ਰੁਪਏ ਸੀ। ਅਜਿਹੇ ‘ਚ ਲਗਾਤਾਰ ਤੀਜੇ ਮਹੀਨੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਕਮਰਸ਼ੀਅਲ ਸਿਲੰਡਰ ਦੇ ਰੇਟਾਂ ਵਿੱਚ ਲਗਾਤਾਰ ਹੋ ਰਹੀ ਕਟੌਤੀ ਕਾਰਨ ਛੋਟੇ ਦੁਕਾਨਦਾਰਾਂ ਨੇ ਰਾਹਤ ਮਹਿਸੂਸ ਕੀਤੀ ਹੈ।

ਬੱਸ ਸਟੈਂਡ ‘ਤੇ ਚਾਹ ਆਦਿ ਦੀ ਸਟਾਲ ਚਲਾਉਣ ਵਾਲਿਆਂ ‘ਤੇ ਵਪਾਰਕ ਸਿਲੰਡਰ ਦੇ ਉੱਚੇ ਰੇਟ ਉਨ੍ਹਾਂ ‘ਤੇ ਭਾਰੀ ਵਿੱਤੀ ਬੋਝ ਹਨ। ਅਜਿਹੇ ‘ਚ ਕੀਮਤਾਂ ਹੌਲੀ-ਹੌਲੀ ਘੱਟ ਹੋ ਰਹੀਆਂ ਹਨ ਜੋ ਛੋਟੇ ਖਪਤਕਾਰਾਂ ਲਈ ਰਾਹਤ ਦੀ ਗੱਲ ਹੈ। ਘਰੇਲੂ ਗੈਸ ਸਿਲੰਡਰ ਦੇ ਰੇਟ ਵੀ ਔਸਤ ਪਰਿਵਾਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਘੱਟ ਕੀਤੇ ਜਾਣੇ ਚਾਹੀਦੇ ਹਨ।

 

The post LPG cylinder: ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, ਨਵੀਂ ਕੀਮਤ ਅੱਜ ਤੋਂ ਲਾਗੂ appeared first on TheUnmute.com - Punjabi News.

Tags:
  • 14.2-kg-domestic-lpg-cylinder
  • bnews
  • breaking
  • breaking-news
  • commercial-lpg-cylinder
  • commercial-lpg-gas-cylinder
  • delhi
  • gas-companies
  • gas-cylinder
  • india-news
  • indiann-gas-companies
  • latest-news
  • lpg
  • lpg-cylinder
  • lpg-cylinder-price
  • lpg-cylinder-rate
  • lpg-gas
  • lpg-gas-cylinder
  • news
  • punjab-government
  • punjab-news
  • the-unmute-breaking-news
  • the-unmute-punjabi-news

ਕਲਮ ਛੋੜ ਹੜਤਾਲ ਦਾ ਮੁੱਦਾ ਭਖਿਆ, ਸੰਗਰੂਰ 'ਚ ਪਟਵਾਰੀਆਂ ਨੇ ਵਾਧੂ ਕਾਰਜ ਕਰਨ ਤੋਂ ਕੀਤੀ ਨਾਂਹ

Friday 01 September 2023 07:02 AM UTC+00 | Tags: aam-aadmi-party breaking-news cm-bhagwant-mann kalam-chod-strik kalam-chod-strike kanungo latest-news news patwaris patwari-strike punjab punjab-government punjab-strike sangrur the-unmute-breaking-news

ਸੰਗਰੂਰ , 01 ਸਤੰਬਰ 2023: ਪੰਜਾਬ ਦੇ ਵਿੱਚ ਪਟਵਾਰੀਆਂ ਦੀ ਕਲਮ ਛੋੜ ਹੜਤਾਲ ਨੂੰ ਲੈ ਕੇ ਮਸਲਾ ਭਖਿਆ ਹੋਇਆ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਹੜਤਾਲੀਆਂ ਨੂੰ ਚਿਤਾਵਨੀ ਦਿੱਤੀ ਗਈ | ਅੱਜ ਜ਼ਿਲਾ ਸੰਗਰੂਰ ਦੇ ਵਿੱਚ ਕਲਮ ਛੋੜ ਹੜਤਾਲ ਨਹੀਂ ਕੀਤੀ ਗਈ, ਪਰ ਉਨ੍ਹਾਂ ਨੂੰ ਜੋ ਵਾਧੂ ਕੰਮ ਦਿੱਤਾ ਜਾਂਦਾ ਹੈ ਉਹ ਕੰਮ ਉਹਨਾਂ ਨੇ ਬੰਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਵੇਗੀ, ਉਹ ਕੋਈ ਵੀ ਵਾਧੂ ਕੰਮ ਨਹੀਂ ਕਰਨਗੇ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਉਨ੍ਹਾਂ ਨੂੰ ਵਾਧੂ ਕੰਮ ਦਿੱਤਾ ਜਾਂਦਾ ਹੈ, ਉਹ ਕੰਮ ਨਹੀਂ ਕਰ ਰਹੇ। ਪਰ ਆਮ ਦਿਨਾਂ ਦੀ ਤਰ੍ਹਾਂ ਬਾਕੀ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਮੰਗਾਂ ਨੂੰ ਪੰਜਾਬ ਸਰਕਾਰ ਪੂਰਾ ਕਰੇ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ‘ਤੇ ਝੂਠੇ ਇਲਜ਼ਾਮ ਲਗਾ ਕੇ ਪਰਚੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਰੰਗੇ ਹੱਥੀ ਫੜਿਆ ਜਾਂਦਾ ਹੈ ਤਾਂ ਅਸੀਂ ਵੀ ਉਸ ਨੂੰ ਮੁਆਫ਼ ਨਹੀਂ ਕਰਦੇ ਪਰ ਜੇਕਰ ਸਰਕਾਰ ਕੋਲ ਕੋਈ ਸਬੂਤ ਨਹੀਂ ਹੈ ਤਾਂ ਉਨ੍ਹਾਂ ‘ਤੇ ਜ਼ੁਲਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਹਨ ਕਿ ਉਨ੍ਹਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ।

 

The post ਕਲਮ ਛੋੜ ਹੜਤਾਲ ਦਾ ਮੁੱਦਾ ਭਖਿਆ, ਸੰਗਰੂਰ ‘ਚ ਪਟਵਾਰੀਆਂ ਨੇ ਵਾਧੂ ਕਾਰਜ ਕਰਨ ਤੋਂ ਕੀਤੀ ਨਾਂਹ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • kalam-chod-strik
  • kalam-chod-strike
  • kanungo
  • latest-news
  • news
  • patwaris
  • patwari-strike
  • punjab
  • punjab-government
  • punjab-strike
  • sangrur
  • the-unmute-breaking-news

ਸ੍ਰੀ ਮੁਕਤਸਰ ਸਾਹਿਬ , 01 ਸਤੰਬਰ 2023: ਆਪਣੇ ਚੰਗੇ ਭਵਿੱਖ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਅਮਰੀਕਾ ਦੇ ਕੈਲੀਫੋਰਨੀਆਂ (California) ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਇਸ ਬਾਰੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਬਾਦੀਆਂ ਦੇ ਸਰਪੰਚ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗੁਰਭੇਜ ਸਿੰਘ ਪੁੱਤਰ ਸਵਰਣ ਸਿੰਘ ਕਰੀਬ 11 ਮਹੀਨੇ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ 35 ਲੱਖ ਲਾ ਕੇ ਘਰ ਦੇ ਆਰਥਿਕ ਹਲਾਤ ਠੀਕ ਕਰਨ ਗਿਆ ਸੀ । ਦੇਰ ਰਾਤ 12:00 ਵਜੇ ਅਮਰੀਕਾ ਤੋਂ ਗੁਰਭੇਜ ਦੇ ਦੋਸਤ ਦਾ ਫੋਨ ਆਇਆ ਕਿ ਗੁਰਭੇਜ ਨੁੰ ਇਕਦਮ ਤੇਜ ਦਰਦ ਹੋਇਆ ਅਤੇ ਉਸਨੂੰ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਗੁਰਭੇਜ ਨੇ ਰੱਖੜੀ ਬਾਰੇ ਭੈਣਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿ ਰਿਹਾਂ ਸੀ ਜਲਦ ਭਾਰਤ ਆਵੇਗਾ, ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ | ਪਰਿਵਾਰ ਹੁਣ ਉਸਦੀ ਲਾਸ਼ ਦੀ ਊਡੀਕ ਕਰ ਰਿਹਾ ਹੈ । ਗੁਰਭੇਜ ਦੀਆਂ ਦੋ ਭੈਣਾਂ, ਮਾਂ-ਪਿਉ ਦਾ ਰੋ-ਰੋ ਬੁਰਾ ਹਾਲ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

The post ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਕੈਲੀਫੋਰਨੀਆਂ ‘ਚ ਮੌਤ, ਰੱਖੜੀ ‘ਤੇ ਆਖ਼ਰੀ ਬਾਰ ਭੈਣਾਂ ਨਾਲ ਹੋਈ ਸੀ ਗੱਲ appeared first on TheUnmute.com - Punjabi News.

Tags:
  • america
  • breaking-news
  • california
  • latest-news
  • news
  • punjab-youth
  • sri-muktsar-sahib
  • the-unmute-news

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦਾ ਨਾਂ ਬਦਲਣ ਨੂੰ ਦਿੱਤੀ ਮਨਜ਼ੂਰੀ

Friday 01 September 2023 07:25 AM UTC+00 | Tags: breaking-news draupadi-murmu nehru-memorial-museum-and-library news nmml president-draupadi-murmu prime-ministers-museum

ਚੰਡੀਗੜ੍ਹ , 01 ਸਤੰਬਰ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ (NMML) ਦਾ ਨਾਂ ਪ੍ਰਧਾਨ ਮੰਤਰੀ ਅਜਾਇਬ ਘਰ (Prime Minister’s Museum) ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਨਹਿਰੂ ਮੈਮੋਰੀਅਲ ਮਿਊਜ਼ੀਅਮ ਦਾ ਅਧਿਕਾਰਤ ਤੌਰ ‘ਤੇ 14 ਅਗਸਤ ਨੂੰ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ (PMML) ਸੋਸਾਇਟੀ ਦਾ ਨਾਂ ਬਦਲ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੂਨ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਨਹਿਰੂ ਮੈਮੋਰੀਅਲ ਮਿਊਜ਼ੀਅਮ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਆਖਰਕਾਰ ਰਾਸ਼ਟਰਪਤੀ ਮੁਰਮੂ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

Image

Image

The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦਾ ਨਾਂ ਬਦਲਣ ਨੂੰ ਦਿੱਤੀ ਮਨਜ਼ੂਰੀ appeared first on TheUnmute.com - Punjabi News.

Tags:
  • breaking-news
  • draupadi-murmu
  • nehru-memorial-museum-and-library
  • news
  • nmml
  • president-draupadi-murmu
  • prime-ministers-museum

ਬਰਨਾਲਾ-ਲੁਧਿਆਣਾ ਰੋੜ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦੋ ਜਣਿਆਂ ਦੀ ਮੌਤ

Friday 01 September 2023 07:42 AM UTC+00 | Tags: accident barnala-ludhiana-road breaking-news latest-news news punjab-breaking punjab-government road-accident road-safety the-unmute-breaking-news the-unmute-punjabi-news

ਬਰਨਾਲਾ, 01 ਸਤੰਬਰ 2023: ਬਰਨਾਲਾ-ਲੁਧਿਆਣਾ ਰੋਡ (Barnala-Ludhiana road) ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ । ਬੀਤੀ ਦੇਰ ਸ਼ਾਮ ਵਾਪਰੇ ਇਸ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਪਿਕਅੱਪ ਗੱਡੀ ਉੱਪਰ ਕੰਟੇਨਰ ਪਲਟ ਜਾਣ ਕਾਰਨ ਵਾਪਰਿਆ ਹੈ । ਲੋਕਾਂ ਨੇ ਟੋਲ ਕੰਪਨੀ ਖਿਲਾਫ ਗੁੱਸਾ ਜ਼ਾਹਰ ਕੀਤਾ ਹੈ। ਮੌਕੇ ‘ਤੇ ਟੋਲ ਕੰਪਨੀ ਵੱਲੋਂ ਕੋਈ ਮੱਦਦ ਨਹੀਂ ਕੀਤੀ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਕੰਟੇਨਰ ਪਿਕਅੱਪ ਗੱਡੀ ‘ਤੇ ਡਿੱਗਣ ਕਾਰਨ ਇੱਕ ਵਾਹਨ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਵਿੱਚ ਸਵਾਰ ਦੋ ਵਿਅਕਤੀ ਕੰਟੇਨਰ ਦੇ ਹੇਠਾਂ ਆ ਗਏ। ਉਨ੍ਹਾਂ ਨੂੰ ਕੰਟੇਨਰ ਹੇਠੋਂ ਬਾਹਰ ਕੱਢਣ ਵਿੱਚ ਦੋ ਘੰਟੇ ਲੱਗ ਗਏ। ਬਰਨਾਲਾ ਤੋਂ ਜੇਸੀਬੀ ਮਸ਼ੀਨ ਮੰਗਵਾ ਕੇ ਗੱਡੀ 'ਚੋਂ ਕੰਟੇਨਰ ਹਟਾਇਆ ਗਿਆ। ਦੋ ਜ਼ਖ਼ਮੀਆਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਬਰਨਾਲਾ-ਲੁਧਿਆਣਾ ਰੋਡ (Barnala-Ludhiana road) ‘ਤੇ ਕਸਬਾ ਮਹਿਲ ਕਲਾਂ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਲੁਧਿਆਣਾ ਸਾਈਡ ਤੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਸੜਕ ‘ਤੇ ਆ ਰਹੀ ਸੀ। ਵਾਹਨ ਚਾਲਕ ਸਾਹਮਣੇ ਤੋਂ ਆ ਰਹੀ ਤੂੜੀ ਵਾਲੀ ਟਰੈਕਟਰ ਟਰਾਲੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਇੱਕ ਕੰਟੇਨਰ ਆ ਰਿਹਾ ਸੀ। ਗੱਡੀ ਨੂੰ ਟੱਕਰ ਮਾਰਨ ਤੋਂ ਬਚਦੇ ਹੋਏ ਕੰਟੇਨਰ ਗੱਡੀ ‘ਤੇ ਪਲਟ ਗਿਆ।

ਇਸ ਕਾਰਨ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਕੰਟੇਨਰ ਹੇਠਾਂ ਆਉਣ ਵਾਲੀ ਗੱਡੀ ਵਿੱਚ ਦੋ ਵਿਅਕਤੀ ਫਸ ਗਏ। ਪਹਿਲਾਂ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਟਰੈਕਟਰਾਂ ਨਾਲ ਕੰਟੇਨਰ ਨੂੰ ਗੱਡੀ ਦੇ ਉਪਰੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਬਾਅਦ ਵਿੱਚ ਗੱਡੀ ਤੋਂ ਕੰਟੇਨਰ ਹਟਾਉਣ ਲਈ ਬਰਨਾਲਾ ਤੋਂ ਜੇਸੀਬੀ ਮਸ਼ੀਨ ਮੰਗਵਾਈ ਗਈ ਤੇ ਉਸ ਤੋਂ ਬਾਅਦ ਦੋ ਜ਼ਖ਼ਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ।

ਲੋਕਾਂ ਨੇ ਸੜਕ 'ਤੇ ਲੱਗੇ ਟੋਲ ਪਲਾਜ਼ਾ ਪ੍ਰਬੰਧਕਾਂ ਖ਼ਿਲਾਫ਼ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਟੋਲ ਕੰਪਨੀ ਇਸ ਸੜਕ 'ਤੇ ਰਾਹਗੀਰਾਂ ਤੋਂ ਟੋਲ ਪਰਚੀ ਤਾਂ ਕੱਟ ਰਹੀ ਹੈ, ਪਰ ਲੋੜ ਪੈਣ 'ਤੇ ਕੋਈ ਸਹੂਲਤ ਨਹੀਂ ਦਿੰਦੀ। ਦੋ ਘੰਟੇ ਤੱਕ ਚੱਲੀ ਇਸ ਹਫੜਾ-ਦਫੜੀ ਦੌਰਾਨ ਟੋਲ ਕੰਪਨੀ ਦਾ ਇੱਕ ਵੀ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ। ਟੋਲ ਮੁਲਾਜ਼ਮਾਂ ਨੇ ਵੀ ਕਿਸੇ ਮਸ਼ੀਨਰੀ ਦੀ ਮਦਦ ਨਹੀਂ ਕੀਤੀ।

ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਤੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਜਦਕਿ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਹੈ। ਉਸ ਨੇ ਦੱਸਿਆ ਕਿ ਕੰਟੇਨਰ ਗੱਡੀ ‘ਤੇ ਡਿੱਗਣ ਨਾਲ ਕਾਰ ‘ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸ਼ਾਮ 5.30 ਵਜੇ ਬਰਨਾਲਾ ਲੁਧਿਆਣਾ ਰੋਡ ‘ਤੇ ਵੱਡਾ ਸੜਕ ਹਾਦਸਾ ਵਾਪਰਿਆ। ਕੰਟੇਨਰ ਗੱਡੀ ‘ਤੇ ਡਿੱਗ ਗਿਆ, ਜਿਸ ਕਾਰਨ ਆਵਾਜਾਈ ਵਿੱਚ ਸਮੱਸਿਆ ਆਈ। ਇਸ ਹਾਦਸੇ ‘ਚ ਇੱਕ ਵਿਅਕਤੀ ਦੋ ਮੌਤਾਂ ਹੋ ਗਈਆਂ, ਜਦਕਿ ਇੱਕ ਜਣਾ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਕੰਟੇਨਰ ਵਿੱਚੋਂ ਬਾਹਰ ਕੱਢਣ ਵਿੱਚ ਡੇਢ ਘੰਟਾ ਲੱਗ ਗਿਆ। ਇਹ ਵੱਡੀ ਕ੍ਰੇਨ ਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸੰਭਵ ਹੋਇਆ।

The post ਬਰਨਾਲਾ-ਲੁਧਿਆਣਾ ਰੋੜ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦੋ ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • accident
  • barnala-ludhiana-road
  • breaking-news
  • latest-news
  • news
  • punjab-breaking
  • punjab-government
  • road-accident
  • road-safety
  • the-unmute-breaking-news
  • the-unmute-punjabi-news

ਖਰੜ ਪੁਲਿਸ ਵੱਲੋਂ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਗ੍ਰਿਫਤਾਰ

Friday 01 September 2023 07:54 AM UTC+00 | Tags: breaking-news jarnail-singh-bajwa jarnail-singh-bajwa-aarest latest-news news owner-of-sunny-enclave punjab-news sunny-enclave

ਮੋਹਾਲੀ , 01 ਸਤੰਬਰ 2023: ਖਰੜ ਪੁਲਿਸ ਵੱਲੋਂ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ (Jarnail Singh Bajwa) ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 420 ਦੇ ਮਾਮਲੇ ਤਹਿਤ ਇਹ ਗ੍ਰਿਫ਼ਤਾਰੀ ਹੋਈ ਹੈ |

The post ਖਰੜ ਪੁਲਿਸ ਵੱਲੋਂ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • jarnail-singh-bajwa
  • jarnail-singh-bajwa-aarest
  • latest-news
  • news
  • owner-of-sunny-enclave
  • punjab-news
  • sunny-enclave

BSF ਤੇ ਪੰਜਾਬ ਪੁਲਿਸ ਨੇ ਸਾਂਝੀ ਤਲਾਸ਼ੀ ਦੌਰਾਨ 'ਚ ਡਰੋਨ ਰਾਹੀਂ ਸੁੱਟੀ ਹੈਰੋਇਨ ਕੀਤੀ ਜ਼ਬਤ

Friday 01 September 2023 08:41 AM UTC+00 | Tags: border-area breaking-news bsf cm-bhagwant-mann drug-free-punjab drug-smugglers heroin joint-search-opretion news pakisatan-drone pakistan-smugglers punjab-government punjab-police

ਚੰਡੀਗੜ੍ਹ, 01 ਸਤੰਬਰ 2023: ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਤਲਾਸ਼ੀ ਦੌਰਾਨ ਪਾਕਿਸਤਾਨ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਤਿੰਨ ਦਿਨਾਂ ਵਿੱਚ ਇਹ ਤੀਜੀ ਸਫ਼ਲਤਾ ਹੈ, ਜਦੋਂ ਸਾਂਝੀ ਕਾਰਵਾਈ ਦੌਰਾਨ ਹੈਰੋਇਨ (heroin) ਦੀ ਖੇਪ ਫੜੀ ਗਈ ਹੈ। ਤਰਨ ਤਾਰਨ ਦੇ ਸਰਹੱਦੀ ਪਿੰਡ ਮਹਿਦੀਪੁਰ ਵਿੱਚ ਇਹ ਕਾਮਯਾਬੀ ਹਾਸਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਮੱਗਲਰਾਂ ਨੇ ਇਸ ਖੇਪ ਨੂੰ ਵੀ ਡਰੋਨ ਦੀ ਮੱਦਦ ਨਾਲ ਸੁੱਟਿਆ ਹੈ |

ਬੀਐਸਐਫ ਮੁਤਾਬਕ ਤਰਨ ਤਾਰਨ ਦੇ ਸਰਹੱਦੀ ਪਿੰਡ ਵਿੱਚ ਰਾਤ ਸਮੇਂ ਡਰੋਨ ਆਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿੰਡ ਮਹਿਦੀਪੁਰ ਦੇ ਖੇਤਾਂ ਵਿੱਚੋਂ ਇੱਕ ਥੈਲੀ ਮਿਲੀ । ਜਿਸ ਨੂੰ ਜ਼ਬਤ ਕਰ ਲਿਆ ਗਿਆ।

ਜਦੋਂ ਥੈਲੀ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਤਿੰਨ ਪੈਕੇਟ ਹੈਰੋਇਨ (heroin) ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਇਹ ਖੇਪ ਚਿੱਟੇ ਰੰਗ ਦੇ ਕੱਪੜੇ ਦੇ ਬੰਡਲ ਨਾਲ ਲੋਹੇ ਦੀ ਰਿੰਗ ਲੱਗੀ ਹੋਈ ਹੈ, ਤਾਂ ਜੋ ਇਸ ਨੂੰ ਡਰੋਨ ਨਾਲ ਬੰਨ੍ਹਿਆ ਜਾ ਸਕੇ। ਇਸ ਦੇ ਨਾਲ ਹੀ ਇਸ ਖੇਪ ਦੇ ਨਾਲ ਦੋ ਬਲਿੰਕਰ ਫਿੱਟ ਕੀਤੇ ਗਏ ਸਨ। ਇਹ ਹਾਈਪਰ ਸੈਂਸਟਿਵ ਬਲਿੰਕਰ ਹੁੰਦੇ ਹਨ, ਤਾਂ ਜੋ ਹੇਠਾਂ ਡਿੱਗਦੇ ਹੀ ਬਲਿੰਕ ਕਰਦੇ ਹਨ ਅਤੇ ਸਮੱਗਲਰ ਖੇਪ ਦਾ ਪਤਾ ਲਗਾ ਸਕਦਾ ਹੈ।

ਪਰ ਖੇਪ ਤਸਕਰ ਦੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇਸ ਨੂੰ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਖੇਪ ਦਾ ਕੁੱਲ ਵਜ਼ਨ 2.75 ਕਿਲੋਗ੍ਰਾਮ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

The post BSF ਤੇ ਪੰਜਾਬ ਪੁਲਿਸ ਨੇ ਸਾਂਝੀ ਤਲਾਸ਼ੀ ਦੌਰਾਨ ‘ਚ ਡਰੋਨ ਰਾਹੀਂ ਸੁੱਟੀ ਹੈਰੋਇਨ ਕੀਤੀ ਜ਼ਬਤ appeared first on TheUnmute.com - Punjabi News.

Tags:
  • border-area
  • breaking-news
  • bsf
  • cm-bhagwant-mann
  • drug-free-punjab
  • drug-smugglers
  • heroin
  • joint-search-opretion
  • news
  • pakisatan-drone
  • pakistan-smugglers
  • punjab-government
  • punjab-police

ਪੰਜਾਬ ਸਰਕਾਰ ਵੱਲੋਂ 19 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

Friday 01 September 2023 08:49 AM UTC+00 | Tags: 48-corrupt-naib-tehsildars breaking-news government-of-punjab news punjab-govt tehsildars transfer

ਚੰਡੀਗੜ੍ਹ, 01 ਸਤੰਬਰ 2023: ਪੰਜਾਬ ਸਰਕਾਰ ਨੇ ਤਹਿਸੀਲਦਾਰਾਂ (Tehsildars) ਤੋਂ ਬਤੌਰ ਜਿਲ੍ਹਾਂ ਮਾਲ ਅਫ਼ਸਰ ਪਦ ਉੱਨਤੀਆਂ ਹੋਣ ਕਾਰਨ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ 19 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਕਾਡਰ ਵਿਚ ਤਾਇਨਾਤੀਆਂ/ਵਾਧੂ ਚਾਰਜ ਦੇ ਹੁਕਮ ਜਾਰੀ ਕੀਤੇ ਗਏ ਹਨ।

 

The post ਪੰਜਾਬ ਸਰਕਾਰ ਵੱਲੋਂ 19 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ appeared first on TheUnmute.com - Punjabi News.

Tags:
  • 48-corrupt-naib-tehsildars
  • breaking-news
  • government-of-punjab
  • news
  • punjab-govt
  • tehsildars
  • transfer

ਪੰਚਾਇਤਾਂ ਭੰਗ ਕਰਨ ਦੇ ਮਾਮਲੇ 'ਚ 2 IAS ਅਧਿਕਾਰੀਆਂ ਦੀ ਮੁਅੱਤਲੀ 'ਤੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

Friday 01 September 2023 09:31 AM UTC+00 | Tags: breaking breaking-news congress news panchayats partap-singh-bajwa punjab-bjp punjab-government punjab-panchayats-minister shiromani-akali-dal suspension suspension-of-2-ias-officers

ਚੰਡੀਗੜ੍ਹ, 01 ਸਤੰਬਰ 2023: ਪੰਜਾਬ ‘ਚ ਪੰਚਾਇਤਾਂ (Panchayats) ਭੰਗ ਕਰਨ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਵਾਪਸ ਲੈਣ ਤੇ ਸਵਾਲ ਚੁੱਕੇ ਹਨ ਅਤੇ ਇਕ ਸਰਕਾਰੀ ਦਸਤਾਵੇਜ਼ ਸਾਂਝਾ ਕਰਕੇ ਕਿਹਾ ਹੈ ਕਿ, ਇਹ ਫੈਸਲਾ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਦਾ ਸੀ, ਪਰ ਹਾਈਕੋਰਟ ਵਿਚ ਫਟਕਾਰ ਖਾਣ ਤੋਂ ਬਾਅਦ ਗਾਜ਼ ਅਫ਼ਸਰਾਂ ‘ਤੇ ਸੁੱਟ ਦਿੱਤੀ ਹੈ। ਜਦਕਿ ਪੰਜਾਬ ਸਰਕਾਰ ਨੇ ਅਫ਼ਸਰਾਂ ਦੇ ਗਲ਼ ‘ਚ ਅੰਗੂਠਾ ਦੇ ਕੇ ਫੈਸਲਾ ਕਰਵਾਇਆ। ਉਹਨਾਂ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਪਹਿਲੀ ਇਕਾਈ ਹਨ ਪਰ ਮਾਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ |

ਇਸਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤਾਂ (Panchayats) ਨੂੰ ਭੰਗ ਕਰਨ ਦੇ ਫੈਸਲੇ ‘ਤੇ ਦਸਤਖਤ ਕਰਨ ਵਾਲੇ ਨੇ ਆਪ ਅਤੇ ਆਪਣੇ ਮੰਤਰੀ ਨੂੰ ਬਚਾਉਣ ਲਈ ਦੋ ਨੌਕਰਸ਼ਾਹਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਊਨਾ ਕਿਹਾ ਕਿ ਮੁੱਖ ਮੰਤਰੀ ਕੋਲ ਕੋਈ ਨੈਤਿਕਤਾ ਸੀ, ਤਾਂ ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ |

ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ 'ਚ ਦੋ ਆਈ ਏ. ਐਸ. ਅਫ਼ਸਰਾਂ 'ਤੇ ਗਾਜ ਸੁੱਟਣੀ ਬੇਹੱਦ ਨਿੰਦਣਯੋਗ ਹੈ ਤੇ ਇਸ ਫ਼ੈਸਲੇ ਨੂੰ ਅਸਲ 'ਚ ਲਾਗੂ ਕਰਨ ਵਾਲੇ ਕੈਬਨਿਟ ਮੰਤਰੀ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

The post ਪੰਚਾਇਤਾਂ ਭੰਗ ਕਰਨ ਦੇ ਮਾਮਲੇ ‘ਚ 2 IAS ਅਧਿਕਾਰੀਆਂ ਦੀ ਮੁਅੱਤਲੀ ‘ਤੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ appeared first on TheUnmute.com - Punjabi News.

Tags:
  • breaking
  • breaking-news
  • congress
  • news
  • panchayats
  • partap-singh-bajwa
  • punjab-bjp
  • punjab-government
  • punjab-panchayats-minister
  • shiromani-akali-dal
  • suspension
  • suspension-of-2-ias-officers

ਇੰਡੀਆ ਗਠਜੋੜ ਦੀ ਬੈਠਕ 'ਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ

Friday 01 September 2023 09:43 AM UTC+00 | Tags: abhishek-banerjee-tmc breaking-news congress coordination-committee d-raja-cpi hemant-soren-jmm india-alliance india-alliance-meeting javed-ali-khan-sp-and-raghav-chadha-aap kc-venugopal-congress lalan-singh-jdu mehbooba-mufti-pdp mk-stalin-dmk mumbai news sanjay-raut-shiv-sena-ubt sharad-pawar-ncp sonia-gandhi tejashwi-yadav-rjd umar-abdullah-nc

ਚੰਡੀਗੜ੍ਹ, 01 ਸਤੰਬਰ 2023: ਅੱਜ 1 ਸਤੰਬਰ ਨੂੰ ਮੁੰਬਈ ਵਿੱਚ ਇੰਡੀਆ ਗਠਜੋੜ (I.N.D.I.A. Alliance) ਦੀ ਤੀਜੀ ਮੀਟਿੰਗ ਦੇ ਦੂਜੇ ਦਿਨ 13 ਮੈਂਬਰੀ ਤਾਲਮੇਲ ਕਮੇਟੀ (coordination committee) ਦਾ ਐਲਾਨ ਕੀਤਾ ਗਿਆ ਹੈ | ਇਸ ਕਮੇਟੀ ਵਿੱਚ ਕੇਸੀ ਵੇਣੂਗੋਪਾਲ (ਕਾਂਗਰਸ), ਸੰਜੇ ਰਾਉਤ (ਸ਼ਿਵ ਸੈਨਾ ਯੂਬੀਟੀ), ਸ਼ਰਦ ਪਵਾਰ (ਐਨਸੀਪੀ), ਹੇਮੰਤ ਸੋਰੇਨ (ਜੇਐਮਐਮ), ਐਮਕੇ ਸਟਾਲਿਨ (ਡੀਐਮਕੇ), ਉਮਰ ਅਬਦੁੱਲਾ (ਐਨਸੀ), ਲਲਨ ਸਿੰਘ (ਜੇਡੀਯੂ), ਤੇਜਸਵੀ ਯਾਦਵ (ਆਰਜੇਡੀ), ਮਹਿਬੂਬਾ ਮੁਫਤੀ (ਪੀਡੀਪੀ), ਡੀ ਰਾਜਾ (ਸੀਪੀਆਈ), ਅਭਿਸ਼ੇਕ ਬੈਨਰਜੀ (ਟੀਐਮਸੀ), ਜਾਵੇਦ ਅਲੀ ਖਾਨ (ਐਸਪੀ) ਅਤੇ ਰਾਘਵ ਚੱਢਾ (ਆਪ) ਮੈਂਬਰ ਹੋਣਗੇ।

Image

ਹਾਲਾਂਕਿ ਗਠਜੋੜ ਦੇ ਲੋਗੋ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਲਈ ਇਸ ਨੂੰ ਤੀਜੀ ਮੀਟਿੰਗ ਵਿੱਚ ਲਾਂਚ ਨਹੀਂ ਕੀਤਾ ਗਿਆ। 6 ਲੋਗੋ ਡਿਜ਼ਾਈਨ ਸ਼ਾਰਟਲਿਸਟ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਸਾਰਿਆਂ ਨੇ ਇਸ ਨੂੰ ਪਸੰਦ ਕੀਤਾ ਪਰ ਕੁਝ ਬਦਲਾਅ ਕੀਤੇ ਜਾਣੇ ਬਾਕੀ ਹਨ। ਇਸ ਬਾਰੇ ਅਗਲੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।

ਇਹ ਮੀਟਿੰਗ ਹੋਟਲ ਗ੍ਰੈਂਡ ਹਯਾਤ ਵਿਖੇ ਹੋਈ। ਬੈਠਕ ‘ਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਿਵੇਂ-ਜਿਵੇਂ I.N.D.I.A. ਮਜ਼ਬੂਤ ​​ਹੋਵੇਗੀ, ਉਸ ਦੇ ਮੈਂਬਰਾਂ ‘ਤੇ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਵੀ ਵਧਣਗੀਆਂ। 31 ਅਗਸਤ ਦੀ ਮੀਟਿੰਗ ਦੇ ਪਹਿਲੇ ਦਿਨ 28 ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਨ।

The post ਇੰਡੀਆ ਗਠਜੋੜ ਦੀ ਬੈਠਕ ‘ਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ appeared first on TheUnmute.com - Punjabi News.

Tags:
  • abhishek-banerjee-tmc
  • breaking-news
  • congress
  • coordination-committee
  • d-raja-cpi
  • hemant-soren-jmm
  • india-alliance
  • india-alliance-meeting
  • javed-ali-khan-sp-and-raghav-chadha-aap
  • kc-venugopal-congress
  • lalan-singh-jdu
  • mehbooba-mufti-pdp
  • mk-stalin-dmk
  • mumbai
  • news
  • sanjay-raut-shiv-sena-ubt
  • sharad-pawar-ncp
  • sonia-gandhi
  • tejashwi-yadav-rjd
  • umar-abdullah-nc

ਪੰਜਾਬ ਸਰਕਾਰ ਵੱਲੋਂ ਰਾਜ ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਏਬਿਲਟੀਜ਼ ਦੀ ਆਸਾਮੀ ਲਈ ਅਰਜ਼ੀਆਂ ਦੀ ਮੰਗ

Friday 01 September 2023 09:50 AM UTC+00 | Tags: aam-aadmi-party breaking-news cm-bhagwant-mann disabilities job latest-news news punjab punjab-government state-commissioner the-unmute-breaking-news the-unmute-punjabi-news welfare

ਚੰਡੀਗੜ੍ਹ, 01 ਸਤੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਦਿਵਿਆਂਗਜਨਾਂ (Persons with Disabilities) ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਲੜੀ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਰਾਜ ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਏਬਿਲਟੀਜ਼ ਦੀ ਇੱਕ ਅਸਾਮੀ ਲਈ 15 ਸਤੰਬਰ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ (Persons with Disabilities) ਦੇ ਅਧਿਕਾਰ ਐਕਟ 2016 ਦੀ ਧਾਰਾ 79 ਦੀ ਵਿਵਸਥਾ ਅਨੁਸਾਰ ਰਾਜ ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਏਬਿਲਟੀਜ਼ ਦੀ ਇੱਕ ਆਸਾਮੀ ਲਈ ਭਰਤੀ ਕੀਤੀ ਜਾਣੀ ਹੈ। ਜਿਸ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ।

ਮੰਤਰੀ ਨੇ ਦੱਸਿਆ ਕਿ ਬਿਨੈਕਾਰ ਆਪਣੀ ਪ੍ਰਤੀ ਬੇਨਤੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਸਮੇਤ ਤਸਦੀਕਸ਼ੁਦਾ ਦਸਤਾਵੇਜ਼ ਰਜਿਸਟਰਡ ਪੋਸਟ ਰਾਹੀਂ ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਐਸ.ਸੀ.ਓ ਨੰ:102-103, ਸੈਕਟਰ-34-ਏ, ਚੰਡੀਗੜ੍ਹ ਦੇ ਦਫ਼ਤਰ ਵਿਖੇ ਭੇਜ ਸਕਦੇ ਹਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਅਸਾਮੀ ਸਬੰਧੀ ਯੋਗਤਾ, ਤਜਰਬਾ, ਬਿਨੈਪੱਤਰ ਪ੍ਰੋਫਾਰਮਾ ਅਤੇ ਹੋਰ ਜਾਣਕਾਰੀ ਵਿਭਾਗ ਦੀ ਵੈਬਸਾਈਟ www.sswcd.punjab.gov.in ਤੇ ਉਪਲੱਬਧ ਹੈ।

The post ਪੰਜਾਬ ਸਰਕਾਰ ਵੱਲੋਂ ਰਾਜ ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਏਬਿਲਟੀਜ਼ ਦੀ ਆਸਾਮੀ ਲਈ ਅਰਜ਼ੀਆਂ ਦੀ ਮੰਗ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • disabilities
  • job
  • latest-news
  • news
  • punjab
  • punjab-government
  • state-commissioner
  • the-unmute-breaking-news
  • the-unmute-punjabi-news
  • welfare

ਪਟਵਾਰੀ ਤੇ ਕਾਨੂੰਨਗੋ ਯੂਨੀਅਨਾਂ ਦਾ ਵੱਡਾ ਐਲਾਨ, ਨਹੀਂ ਹੋਣਗੇ ਵਾਧੂ ਕਾਰਜਭਾਰ ਵਾਲੇ ਕੰਮ

Friday 01 September 2023 10:03 AM UTC+00 | Tags: additional-workload breaking-news esma esma-act kanungo-unions latest-news minister-bhagwant news patwari punjab-breaking punjab-news punjab-patwari punjab-revenue-department revenue-department the-unmute-breaking-news

ਚੰਡੀਗੜ੍ਹ, 01 ਸਤੰਬਰ 2023: ਪੰਜਾਬ ਸਰਕਾਰ ਤੇ ਮਾਲ ਵਿਭਾਗ ਦੇ ਕਾਮਿਆਂ ਵਿਚਾਲੇ ਤਲਖ਼ੀ ਵੱਧਦੀ ਨਜਰ ਆ ਰਹੀ ਹੈ। ਜਿੱਥੇ ਮੁੱਖ ਮੰਤਰੀ ਭਗੰਵਤ ਮਾਨ ਨੇ ਸੂਬੇ ਵਿੱਚ ਈਸਟ ਪੰਜਾਬ ਅਸੈਂਸ਼ੀਅਲ ਸਰਵਿਸਿਜ਼ ਮੈਂਟੀਨੈਂਸ ਐਕਟ (ਐਸਮਾ) ਲਾਗੂ ਕਰਕੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ, ਓਥੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਵੰਗਾਰਦਿਆਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਪਟਵਾਰੀਆਂ (Patwari) ਤੇ ਕਾਨੂੰਨਗੋ ਯੂਨੀਅਨਾਂ ਵੱਲੋਂ ਵਾਧੂ ਕਾਰਜਭਾਰ ਵਾਲੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸ ਐਲਾਨ ਨਾਲ ਅੱਜ ਤੋਂ ਵਾਧੂ ਕਾਰਜਭਾਰ ਵਾਲੇ 3193 ਸਰਕਲਾਂ ਵਿੱਚ ਕਰੀਬ 9 ਹਜ਼ਾਰ ਪਿੰਡ ਪਟਵਾਰੀਆਂ ਤੇ ਕਾਨੂੰਨਗੋਆਂ ਵੱਲੋਂ ਕੀਤੇ ਜਾਣ ਵਾਲੇ ਕੰਮਕਾਜ ਤੋਂ ਸੱਖਣੇ ਹੋ ਜਾਣਗੇ।

ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਤੇ ਕਾਨੂੰਨਗੋ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ ਪਟਵਾਰੀ ਤੇ ਕਾਨੂੰਨਗੋ ਅੱਜ ਤੋਂ ਆਪਣੀਆਂ ਸਿਰਫ਼ ਪੱਕੀ ਪੋਸਟਿੰਗ ਵਾਲੀਆਂ ਡਿਊਟੀਆਂ 'ਤੇ ਹੀ ਕੰਮ ਕਰਨਗੇ ਜਦਕਿ ਵਾਧੂ ਕਾਰਜਭਾਰ ਵਾਲੇ ਸਰਕਲਾਂ ਵਿੱਚ ਬਿਲਕੁਲ ਵੀ ਕੰਮ ਨਹੀਂ ਕਰਨਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੇ ਤੇ ਪਟਵਾਰੀਆਂ ਖ਼ਿਲਾਫ਼ ਕੀਤੀ ਜਾਣ ਵਾਲੀ ਜਾਂਚ ਧਾਰਾ 17-ਏ ਤਹਿਤ ਹੀ ਕੀਤੀ ਜਾਵੇ।

ਇਸਦੇ ਨਾਲ ਹੀ ਯੂਨੀਅਨ ਨੇ ਸਰਕਾਰ ਦੀ ਉਕਤ ਕਾਰਵਾਈ ਖ਼ਿਲਾਫ਼ ਹਾਈਕੋਰਟ ਦਾ ਰੁਖ਼ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਪੀਐਸਆਈਈ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ ਉਦਯੋਗ ਭਵਨ ਚੰਡੀਗੜ੍ਹ ਵਿੱਚ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ 'ਤੇ ਲਗਾਏ ਗਏ ਐਸਮਾ ਐਕਟ ਦੀ ਨਿਖੇਧੀ ਕੀਤੀ ਗਈ ਹੈ । ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸਰਕਾਰ 'ਤੇ ਕਿਰਤੀਆਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਾਇਆ ਹੈ । ਡੀਟੀਐਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਇਸ ਨੂੰ ਸੰਵਿਧਾਨਕ ਹੱਕ ਦਾ ਕਤਲ ਕਰਾਰ ਦਿੱਤਾ ਹੈ।

 

The post ਪਟਵਾਰੀ ਤੇ ਕਾਨੂੰਨਗੋ ਯੂਨੀਅਨਾਂ ਦਾ ਵੱਡਾ ਐਲਾਨ, ਨਹੀਂ ਹੋਣਗੇ ਵਾਧੂ ਕਾਰਜਭਾਰ ਵਾਲੇ ਕੰਮ appeared first on TheUnmute.com - Punjabi News.

Tags:
  • additional-workload
  • breaking-news
  • esma
  • esma-act
  • kanungo-unions
  • latest-news
  • minister-bhagwant
  • news
  • patwari
  • punjab-breaking
  • punjab-news
  • punjab-patwari
  • punjab-revenue-department
  • revenue-department
  • the-unmute-breaking-news

'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ

Friday 01 September 2023 01:14 PM UTC+00 | Tags: aam-aadmi-party cm-bhagwant-mann dengue dengue-news every-friday-dengue-te-war latest-news news punjab punjab-health-department punjab-news the-unmute-breaking-news

ਖਰੜ/ਮੋਹਾਲੀ, 1 ਸਤੰਬਰ, 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਡੇਂਗੂ ਵਿਰੋਧੀ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ (Dengue) ‘ਤੇ ਵਾਰ’ ਦੇ ਹਿੱਸੇ ਵਜੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਨਿਗਰਾਨੀ ਅਤੇ ਸਿਵਲ ਸਰਜਨ ਮੋਹਾਲੀ ਡਾ. ਮਹੇਸ਼ ਆਹੂਜਾ ਦੀ ਅਗਵਾਈ ਵਿਚ ਜਿਲ੍ਹੇ ਦੇ ਸਿਹਤ ਬਲਾਕ ਘੜੂੰਆਂ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਲੋਂ ਡੇਂਗੂ ਰੋਧੀ ਗਤੀਵਿਧੀਆਂ ਕੀਤੀਆਂ ਗਈਆਂ।

ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ ਜਿਨ੍ਹਾਂ ਵਿਚ ਕੂਲਰ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਲਈ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਡੇਂਗੂ ਇੱਕ ਘਾਤਕ ਬਿਮਾਰੀ ਹੈ ਅਤੇ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਈਏ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ।

ਉਨ੍ਹਾਂ ਦੱਸਿਆ ਕਿ ਡੇਂਗੂ (Dengue) ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਬਿਮਾਰੀ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰਾਂ, ਹੈਲਥ ਤੇ ਵੈਲਨੈਸ ਸੈਂਟਰਾਂ ਤੇ ਸਬ ਸੈਂਟਰਾਂ ਦੇ ਸਟਾਫ ਅਤੇ ਆਸ਼ਾ ਵਰਕਰਾਂ ਵਲੋਂ ਵੱਖ ਵੱਖ ਥਾਵਾਂ ਉਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ, ਮੱਛਰ ਪੈਦਾ ਹੋਣ ਦੇ ਕਾਰਨ ਅਤੇ ਇਸ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ। ਪਿੰਡਾਂ ਵਿਚ ਪੰਚਾਇਤ ਅਤੇ ਪੇਂਡੂ ਸਿਹਤ ਸਫ਼ਾਈ ਤੇ ਖ਼ੁਰਾਕ ਕਮੇਟੀ ਦੇ ਮੈਂਬਰਾਂ ਨੂੰ ਵੀ ਮੁਹਿੰਮ ਬਾਰੇ ਸਿੱਖਿਅਤ ਕੀਤਾ ਗਿਆ।

ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਖਤਮ ਕਰਨ ਲਈ ਲਾਉਣ। ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾਅ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ।

The post ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • dengue
  • dengue-news
  • every-friday-dengue-te-war
  • latest-news
  • news
  • punjab
  • punjab-health-department
  • punjab-news
  • the-unmute-breaking-news

ਦਿੱਲੀ ਪੁਲਿਸ ਵੱਲੋਂ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

Friday 01 September 2023 01:25 PM UTC+00 | Tags: aam-aadmi-party breaking-news cm-bhagwant-mann delhi delhi-police g-20-summit latest-news news punjab punjabi-news the-unmute-breaking-news the-unmute-latest-news the-unmute-news

ਨਵੀਂ ਦਿੱਲੀ, 1 ਸਤੰਬਰ, 2023 (ਦਵਿੰਦਰ ਸਿੰਘ): ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ‘ਚ ਆਯੋਜਿਤ ਕੀਤਾ ਜਾਵੇਗਾ। ਭਾਰਤ ਸਮੇਤ ਦੁਨੀਆ ਦੇ 20 ਵੱਡੇ ਦੇਸ਼ ਇਸ ਵਿੱਚ ਹਿੱਸਾ ਲੈਣਗੇ, ਜਿਸ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੌਰਾਨ ਦਿੱਲੀ ਵਿੱਚ ਆਵਾਜਾਈ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਸਪੈਸ਼ਲ ਸੀਪੀ ਮਧੂਪ ਤਿਵਾਰੀ ਨੇ ਕਿਹਾ, ”ਦਿੱਲੀ ਪੁਲਿਸ (Delhi Police) ਨੇ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ।

ਦਿੱਲੀ ਪੁਲਿਸ (Delhi Police) ਦੇ ਪ੍ਰੋਟੈਕਟਿਵ ਸਕਿਓਰਿਟੀ ਡਿਵੀਜ਼ਨ ਦੇ ਸਪੈਸ਼ਲ ਸੀਪੀ ਮਧੂਪ ਤਿਵਾਰੀ ਨੇ ਕਿਹਾ, "ਦਿੱਲੀ ਪੁਲਿਸ ਨੇ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਹਵਾਈ ਅੱਡੇ ਦੀ ਸੁਰੱਖਿਆ, ਕਾਰਕੇਡ ਪ੍ਰਬੰਧਨ, ਠਹਿਰਣ ਦੇ ਸਥਾਨ ‘ਤੇ ਸੁਰੱਖਿਆ, ਸਥਾਨ ਦੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਉਪਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਬਹੁਤ ਹੀ ਵਿਆਪਕ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਦਿੱਲੀ ਦੇ ਆਮ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

The post ਦਿੱਲੀ ਪੁਲਿਸ ਵੱਲੋਂ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • delhi
  • delhi-police
  • g-20-summit
  • latest-news
  • news
  • punjab
  • punjabi-news
  • the-unmute-breaking-news
  • the-unmute-latest-news
  • the-unmute-news

ਪੰਜਾਬ ਦੇ ਉੱਘੇ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਪੂਰੇ ਹੋ ਗਏ

Friday 01 September 2023 01:38 PM UTC+00 | Tags: breaking-news news poet punjab-harjinder-bal punjabi-literary

ਚੰਡੀਗੜ੍ਹ, 1 ਸਤੰਬਰ, 2023: ਪੰਜਾਬੀ ਸਾਹਿਤ ਜਗਤ ਲਈ ਅੱਜ ਦੁਖਦਾਈ ਖ਼ਬਰ ਹੈ | ਅੱਜ ਪੰਜਾਬ ਦੇ ਨਾਮੀ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ (Harjinder Ball) ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਪੀਜੀਆਈ ਚੰਡੀਗੜ੍ਹ ‘ਚ ਆਖ਼ਰੀ ਸਾਹ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਕਾਫੀ ਦਿਨਾਂ ਤੋਂ ਪੀਜੀਆਈ ‘ਚ ਦਾਖ਼ਲ ਸਨ। ਪਹਿਲਾਂ ਵਿਦੇਸ਼ ਵਿੱਚ ਵੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਜਲੰਧਰ ਦੇ ਨਿੱਜੀ ਹਸਪਤਾਲ ਤੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਹਰਜਿੰਦਰ ਬੱਲ (Harjinder Ball) ਦੇ ਲਿਖੇ ਗੀਤਾਂ ਨੂੰ ਫ਼ਿਰੋਜ਼ ਖ਼ਾਨ, ਸਰਦੂਲ ਸਿਕੰਦਰ ਸਮੇਤ ਪੰਜਾਬ ਦੇ ਕਈ ਨਾਮੀ ਗਾਇਕ‌ ਆਵਾਜ਼ ਦਿੱਤੀ ਹੈ । ਗੀਤਕਾਰੀ ਦੇ ਨਾਲ-ਨਾਲ ਹਰਜਿੰਦਰ ਬੱਲ ਗ਼ਜ਼ਲ ਦੇ ਖੇਤਰ ਵਿੱਚ ਵੀ ਬੜੇ ਮਕਬੂਲ ਹਨ। ਹਰਜਿੰਦਰ ਬੱਲ ਨੇ ਗ਼ਜ਼ਲ ਦੇ ਸਿਖਾਂਦਰੂਆਂ ਲਈ ਵੀ ਕਿਤਾਬਾਂ ਲਿਖੀਆਂ। ਉਨ੍ਹਾਂ ਵੱਲੋਂ ਲਿਖੇ ‘ਸੱਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ’ ਤੇ ‘ਫ਼ਸਲੀ ਬਟੇਰੇ ਮਿਲ ਜਾਣਗੇ ਬਥੇਰੇ’ ਗੀਤ ਫਿਰੋਜ਼ ਖਾਨ ਨੇ ਗਾਏ ਹਨ ਜੋ ਕਾਫੀ ਹਿੱਟ ਹੋਏ। ‘ਜਦੋਂ ਹੋ ਗਈ ਮੇਰੀ ਡੋਲੀ, ਮਾਏਂ ਅੱਖੀਆਂ ਤੋਂ ਓਹਲੇ…ਪਿੱਛੋਂ ਦੇਖ ਦੇਖ ਰੋਈਂ ਮੇਰੇ ਗੁੱਡੀਆਂ ਪਟੋਲੇ’ ਨੂੰ ਸਰਦੂਲ ਸਿਕੰਦਰ ਨੇ ਆਪਣੀ ਆਵਾਜ਼ ਦਿੱਤੀ ਜੋ ਹਰੇਕ ਦੀ ਅੱਖ ‘ਚ ਹੰਝੂ ਲਿਆਉਣ ਵਾਲਾ ਗੀਤ ਹੈ।
ਉਹਨਾਂ ਦੇ ਚਲੇ ਜਾਣ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ।

The post ਪੰਜਾਬ ਦੇ ਉੱਘੇ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਪੂਰੇ ਹੋ ਗਏ appeared first on TheUnmute.com - Punjabi News.

Tags:
  • breaking-news
  • news
  • poet
  • punjab-harjinder-bal
  • punjabi-literary

ਸਬਸਿਡੀ ਤੇ ਸਰਫੇਸ ਸੀਡਰ ਮਸ਼ੀਨ ਪ੍ਰਾਪਤ ਕਰਨ ਲਈ 10 ਸਤੰਬਰ ਤੱਕ ਆਨਲਾਈਨ ਅਰਜੀਆਂ ਦੀ ਮੰਗ

Friday 01 September 2023 01:42 PM UTC+00 | Tags: arvind-kejriwal ashika-jain breaking-news cm-bhagwant-mann farmers latest-news machine-at-subsidy news punjab surface-seeder

ਐੱਸ.ਏ.ਐੱਸ ਨਗਰ 1 ਸਤੰਬਰ 2023: ਡਿਪਟੀ ਕਮਿਸ਼ਨਰ ਸਾਹਿਬਜਾਦਾ ਅਜੀਤ ਸਿੰਘ ਨਗਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕਿ ਇਸ ਦੇ ਸੁਚੱਜੇ ਪ੍ਰਬੰਧ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਦੀ ਆਨਲਾਇਨ ਅਰਜੀਆਂ ਦੇਣ ਦੀ ਮਿਤੀ 18 ਅਗਸਤ 2023 ਨੁੰ ਸਮਾਪਤ ਹੋ ਗਈ ਸੀ।

ਭਾਰਤ ਸਰਕਾਰ ਵੱਲੋਂ ਵਿਅਕਤੀਗਤ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ (subsidy)  ਅਤੇ ਸਹਿਕਾਰੀ ਸਭਾਵਾਂ/ ਪੰਚਾਇਤਾਂ/ ਐਫ.ਪੀ.ਓ./ ਕਿਸਾਨ ਗਰੁੱਪਾਂ ਨੂੰ 80 ਪ੍ਰਤੀਸ਼ਤ ਸਬਸਿਡੀ ਤੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਸੂਚੀ ਵਿੱਚ ਸਰਫੇਸ ਸੀਡਰ ਮਸ਼ੀਨ ਦੀ ਖ੍ਰੀਦ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਪਹਿਲਾ ਦਿੱਤੀਆ ਜਾ ਰਹੀਆਂ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾਂ ਦੇ ਮੁਕਾਬਲੇ ਛੋਟੇ ਟਰੈਕਟਰਾਂ ਨਾਲ ਵੀ ਚਲਾਈ ਜਾ ਸਕਦੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਸ਼ੀਨ ਨਾਲ 2 ਏਕੜ ਪ੍ਰਤੀ ਘੰਟਾ ਬਿਜਾਈ ਦੇ ਹਿਸਾਬ ਨਾਲ 16 ਏਕੜ ਪ੍ਰਤੀ ਦਿਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਖ੍ਰੀਦ ਲਈ ਕਿਸਾਨਾਂ ਪਾਸੋਂ ਅਰਜੀਆਂ ਦੀ ਮੰਗ ਮਿਤੀ 10 ਸਤੰਬਰ 2023 ਤੱਕ ਕੀਤੀ ਜਾ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਬੰਧਤ ਵਿਭਾਗ ਨੂੰ ਆਨਲਾਇਨ ਪੋਰਟਲ ਖੋਲ੍ਹਣ ਲਈ ਕਿਹਾ ਗਿਆ ਹੈ। ਇਸ ਲਈ ਚਾਹਵਾਨ ਕਿਸਾਨ ਮਿਤੀ 2 ਸਤੰਬਰ 2023 ਤੋਂ 10 ਸਤੰਬਰ 2023 ਤੱਕ agrimachinerypb.com ਸਾਈਟ ਤੇ ਆਨਲਾਇਨ ਅਰਜੀਆਂ ਰਾਹੀਂ ਅਪਲਾਈ ਕਰ ਸਕਦੇ ਹਨ।

The post ਸਬਸਿਡੀ ਤੇ ਸਰਫੇਸ ਸੀਡਰ ਮਸ਼ੀਨ ਪ੍ਰਾਪਤ ਕਰਨ ਲਈ 10 ਸਤੰਬਰ ਤੱਕ ਆਨਲਾਈਨ ਅਰਜੀਆਂ ਦੀ ਮੰਗ appeared first on TheUnmute.com - Punjabi News.

Tags:
  • arvind-kejriwal
  • ashika-jain
  • breaking-news
  • cm-bhagwant-mann
  • farmers
  • latest-news
  • machine-at-subsidy
  • news
  • punjab
  • surface-seeder

Aditya L1: ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ

Friday 01 September 2023 01:48 PM UTC+00 | Tags: aditya-l1 breaking-news harjot-singh-bains latest-news news nnews pslv-c57-aditya-l1 punjab-government punjab-government-schools punjab-news sriharikota

ਚੰਡੀਗੜ੍ਹ, 1 ਸਤੰਬਰ 2023: ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 (Aditya L1) ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਇਹ ਵਿਦਿਆਰਥੀ ਪੀ.ਐਸ.ਐਲ.ਵੀ. – ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਨਣ ਲਈ ਰਵਾਨਾ ਹੋਏ ਹਨ।

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਇਨ੍ਹਾਂ ਵਿਦਿਆਰਥੀਆਂ ਦਾ ਇਸ ਸਬੰਧੀ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਸਾਇੰਸ ਵਿਸ਼ੇ ਸਬੰਧੀ ਚੇਟਕ ਪੈਦਾ ਕਰਨ ਲਈ ਇਹ ਉਪਰਾਲਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੰਦਰਯਾਨ 3 ਅਤੇ ਪੀ.ਐਸ.ਐਲ.ਵੀ. – ਸੀ 56 ਦੀ ਲਾਂਚ ਮੌਕੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸ੍ਰੀਹਰੀਕੋਟਾ ਗਏ ਸਨ।

The post Aditya L1: ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ appeared first on TheUnmute.com - Punjabi News.

Tags:
  • aditya-l1
  • breaking-news
  • harjot-singh-bains
  • latest-news
  • news
  • nnews
  • pslv-c57-aditya-l1
  • punjab-government
  • punjab-government-schools
  • punjab-news
  • sriharikota

ਐਸ.ਏ.ਐਸ.ਨਗਰ, 01 ਸਤੰਬਰ, 2023: ਰੂਪਨਗਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ, ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਿਆਂ (drugs) ਦੀ ਵਰਤੋਂ ਨੂੰ ਛੂਤ ਦੀ ਬਿਮਾਰੀ ਕਰਾਰ ਦਿੰਦੇ ਹੋਏ ਸਮਾਜ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਇਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ।

ਅੱਜ ਡੀ.ਏ.ਸੀ., ਐਸ.ਏ.ਐਸ.ਨਗਰ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਹੋਈ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ ਕੋਰਡ) ਦੀ ਮੀਟਿੰਗ ਵਿੱਚ ਭਾਗ ਲੈਂਦਿਆਂ, ਇੰਸਪੈਕਟਰ ਜਨਰਲ ਪੁਲਿਸ, ਭੁੱਲਰ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਇਸ ਮਾਮਲੇ ਨੂੰ ਰੋਕਣ ਲਈ ਆਪਣਾ ਫਰਜ਼ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅੰਤਰ-ਰਾਸ਼ਟਰੀ ਸਰਹੱਦ ਪਾਰੋਂ ਸੂਬੇ ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਨਾਲ-ਨਾਲ ਸੂਬੇ ਵਿੱਚ ਵੀ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਸਾਨੂੰ ਆਪਣੇ ਸਮਾਜ ਵਿੱਚੋਂ ਵੀ ਇਸ ਦੀ ਖਪਤ ਨੂੰ ਰੋਕਣ ਲਈ ਵੀ ਚੌਕਸ ਰਹਿਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕੋਵਿਡ ਦੀ ਬਿਮਾਰੀ ਵਾਂਗ ਇਸ ਮਾਮਲੇ ਵਿੱਚ ਅਸੀਂ ਪ੍ਰਭਾਵਿਤ ਵਿਅਕਤੀਆਂ ਨੂੰ ਸਮਾਜ ਤੋਂ ਅਲੱਗ ਨਹੀਂ ਕਰ ਸਕਦੇ ਬਲਕਿ ਨਸ਼ੇ ਦੇ ਆਦੀ ਵਿਅਕਤੀ ਦਾ ਇਲਾਜ ਚੰਗੀ ਸੰਗਤ ਅਤੇ ਕਾਊਂਸਲਿੰਗ ਕਰਕੇ ਕਰਨਾ ਬਣਦਾ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਨੇ ਕਮੇਟੀ ਦੇ ਸਾਰੇ ਹਿੱਸੇਦਾਰਾਂ ਨੂੰ ਨਸ਼ਿਆਂ (drugs) ਦੇ ਹੌਟ ਸਪਾਟ ਸਥਾਨਾਂ ਦਾ ਮੁੜ ਤੋਂ ਨਿਰਧਾਰਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੰਡ, ਇਕੱਲਤਾ ਵਾਲੇ ਸਥਾਨ, ਜੰਗਲੀ ਖੇਤਰ, ਵਿਦਿਅਕ ਸੰਸਥਾਵਾਂ ਅਤੇ ਕੈਮਿਸਟ ਦੀਆਂ ਦੁਕਾਨਾਂ ਆਦਿ ਹੌਟ ਸਪਾਟ ਹੋ ਸਕਦੇ ਹਨ। ਸਬੰਧਤ ਸਬ ਡਵੀਜ਼ਨਾਂ ਦੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਦੁਆਰਾ ਸਾਂਝੀ ਚੈਕਿੰਗ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਹੌਟ ਸਪਾਟ ਥਾਵਾਂ ‘ਤੇ ਪਹੁੰਚ ਕਰਨ ਲਈ ਕਿਹਾ।

ਉਨ੍ਹਾਂ ਅਧਿਕਾਰੀਆਂ ਨੂੰ ਕੈਮਿਸਟਾਂ ਦੀਆਂ ਦੁਕਾਨਾਂ, ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਡਰੱਗ ਕੰਟਰੋਲ ਅਧਿਕਾਰੀ ਕੈਮਿਸਟ ਦੀਆਂ ਦੁਕਾਨਾਂ ਦੀ ਜਾਂਚ ਕਰਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਚੈਕਿੰਗ ਮੁਹਿੰਮ ਵਿੱਚ ਸ਼ਾਮਲ ਕਰਨ। ਉਨ੍ਹਾਂ ਸਕੂਲੀ ਅਧਿਆਪਕਾਂ ਨੂੰ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਆਖਦਿਆਂ ਉਨ੍ਹਾਂ ਦੇ ਸਕੂਲੀ ਬੈਗਾਂ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨ ‘ਤੇ ਜ਼ੋਰ ਦਿੱਤਾ।

ਇਸ ਤੋਂ ਇਲਾਵਾ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਨਾਲ ਨੇੜਤਾ ਪੈਦਾ ਕਰਨ ਲਈ ਕਿਹਾ ਗਿਆ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਅਤੇ ਅਜਿਹੇ ਵਿਅਕਤੀਆਂ ਦੀ ਸੰਗਤ ਤੋਂ ਸੁਚੇਤ ਕੀਤਾ ਜਾ ਸਕੇ। ਜੰਗਲਾਤ ਅਤੇ ਜੰਗਲੀ ਜੀਵ ਅਧਿਕਾਰੀਆਂ ਨੂੰ ਐਸ ਵਾਈ ਐਲ ਖੇਤਰ ਅਤੇ ਜੰਗਲਾਂ ਦੀ ਨਿਗਰਾਨੀ ਕਰਨ ਲਈ ਕਿਹਾ ਤਾਂ ਜੋ ਉਥੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਨਸ਼ੇ ਛੱਡ ਚੁੱਕੇ ਨੌਜਵਾਨਾਂ ਨੂੰ ਅਤੇ ਨਸ਼ਿਆਂ ਦੇ ਹਨੇਰੇ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ ‘ਤੇ ਆਉਣ ਵਾਲੇ ਸਮਾਗਮ ‘ਖੇਡਾਂ ਵਤਨ ਪੰਜਾਬ ਦੀਆ’ ਦੌਰਾਨ ਨਸ਼ਾ ਵਿਰੋਧੀ ਨਾਟਕ ਅਤੇ ਸਕਿਟ ਖੇਡਣ ਦੀ ਹਦਾਇਤ ਕੀਤੀ।

ਸੀਨੀਅਰ ਪੁਲਿਸ ਕਪਤਾਨ, ਡਾ: ਸੰਦੀਪ ਗਰਗ ਨੇ ਨਸ਼ਾ ਵਿਰੋਧੀ ਮੁਹਿੰਮ ਹੈਲਪਲਾਈਨ ਵਟਸਐਪ ਨੰਬਰ 8054100112 ਅਤੇ ਈਮੇਲ ਆਈਡੀ: ssp.mohali.druginfo@gmail.com ਦਾ ਖੁਲਾਸਾ ਕਰਦੇ ਹੋਏ, ਨਸ਼ਾ ਤਸਕਰਾਂ ਅਤੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਸਥਾਨਕ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਜ਼ਿਲ੍ਹੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ ਅਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਇੱਕ ਸਮਰਪਿਤ ਟੀਮ ਨੂੰ ਕੰਮ ਸੌਂਪਿਆ ਗਿਆ ਹੈ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

 

The post ਨਸ਼ਾਖੋਰੀ ਨੂੰ ਛੂਤ ਵਾਲੀ ਬਿਮਾਰੀ ਬਰਾਬਰ ਸਮਝ ਕੇ ਇਸ ਦੇ ਫੈਲਾਅ ਨੂੰ ਰੋਕਣ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ: IG ਗੁਰਪ੍ਰੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • breaking-news
  • drug-addiction
  • drugs
  • ig-gurpreet-singh-bhullar
  • latest-news
  • news
  • punjab-news
  • punjab-police

ਖੇਡਾਂ ਵਤਨ ਪੰਜਾਬ ਦੀਆਂ 2023: 4 ਸਤੰਬਰ ਤੋਂ ਸ਼ੁਰੂ ਹੋਣਗੀਆਂ ਐਸ.ਏ.ਐਸ ਨਗਰ ਦੇ 04 ਬਲਾਕਾਂ ਦੀਆਂ ਖੇਡਾਂ

Friday 01 September 2023 02:01 PM UTC+00 | Tags: 2023 breaking-news games khedan-watan-punjab-diyan-2023 news sas-nagar youth-services-department

ਐੱਸ ਏ ਐੱਸ ਨਗਰ, 1 ਸਤੰਬਰ, 2023: ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋੋਂ ਖੇਡਾਂ ਵਤਨ ਪੰਜਾਬ ਦੀਆਂ, 2023 ਤਹਿਤ ਜ਼ਿਲ੍ਹਾ ਐਸ ਏ ਐਸ ਨਗਰ ਦੇ 04 ਬਲਾਕਾਂ ਦੀਆਂ ਖੇਡਾਂ 4 ਸਤੰਬਰ ਤੋਂ ਸ਼ੁਰੂ ਹੋ ਰਹੀਆ ਹਨ।ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਨੁਸਾਰ ਬਲਾਕ ਪੱਧਰ ਦੀਆਂ ਖੇਡਾਂ ਚ (ਲੜਕੇ ਅਤੇ ਲੜਕੀਆਂ) ਅੰਡਰ 14, 17, 21, 21-30, 31-40, 41-55, 56-65, 65 ਤੋਂ ਉੱਪਰ ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ), ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਫੁੱਟਬਾਲ, ਟੱਗ ਆਫ ਵਾਰ ਸ਼ਾਮਿਲ ਕੀਤੇ ਗਏ ਹਨ।

ਇਹ ਟੂਰਨਾਮੈਂਟ ਬਲਾਕ ਡੇਰਾਬਸੀ (ਸਰਕਾਰੀ ਕਾਲਜ ਡੇਰਾਬਸੀ ਅਤੇ ਲਾਲੜੂ ਸਟੇਡੀਅਮ) ਵਿਖੇ 04.09.2023 ਤੋਂ 06.09.2023, ਬਲਾਕ ਮਾਜਰੀ (ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ) ਵਿਖੇ 04.09.2023 ਤੋਂ 06.09.2023, ਬਲਾਕ ਮੋਹਾਲੀ ਵਾਸਤੇ ਬਹੁ ਮੰਤਵੀਂ ਖੇਡ ਭਵਨ ਸੈਕਟਰ 78, ਮੋਹਾਲੀ ਵਿਖੇ 07.09.2023 ਤੋਂ 09.09.2023 ਅਤੇ ਬਲਾਕ ਖਰੜ ਵਿਖੇ (ਸਹੀਦ ਕਾਂਸ਼ੀ ਰਾਮ ਕਾਲਜ ਆਫ ਫਿਜੀਕਲ ਐਜੁਕੇਸ਼ਨ, ਭਾਗੋ ਮਾਜਰਾ ਖਰੜ ਅਤੇ ਐਮ.ਸੀ. ਸਟੇਡੀਅਮ ਖਰੜ) 07.09.2023 ਤੋਂ 09.09.2023 ਤੱਕ ਕਰਵਾਈਆਂ ਜਾਣਗੀਆਂ।

The post ਖੇਡਾਂ ਵਤਨ ਪੰਜਾਬ ਦੀਆਂ 2023: 4 ਸਤੰਬਰ ਤੋਂ ਸ਼ੁਰੂ ਹੋਣਗੀਆਂ ਐਸ.ਏ.ਐਸ ਨਗਰ ਦੇ 04 ਬਲਾਕਾਂ ਦੀਆਂ ਖੇਡਾਂ appeared first on TheUnmute.com - Punjabi News.

Tags:
  • 2023
  • breaking-news
  • games
  • khedan-watan-punjab-diyan-2023
  • news
  • sas-nagar
  • youth-services-department

ਨਵੀਂ ਦਿੱਲੀ, 01 ਸਤੰਬਰ 2023 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਵੱਲੋਂ ਅੱਜ ਪੁਸ਼ਅੱਪ ਵਿਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੇ ਪੰਜਾਬ ਦੇ ਗੁਰਦਾਸਪੁਰ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਸਨਮਾਨ ਕੀਤਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਆਪਣੇ ਜਜ਼ਬੇ ਤੇ ਪਰਿਵਾਰ ਦੇ ਸਹਿਯੋਗ ਨਾਲ ਮੱਲਾਂ ਮਾਰੀਆਂ ਤੇ ਇੰਨੀ ਵੱਡੀ ਪ੍ਰਾਪਤੀ ਹਾਸਲ ਕੀਤੀ ਤੇ ਬਰੂਸ ਲੀ ਦਾ ਰਿਕਾਰਡ ਤੋੜਿਆ ਜੋ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਦੱਸਿਆ ਕਿ ਬਰੂਸ ਲੀ ਨੇ 83 ਵਾਰ ਡੰਡ ਬੈਠਕਾਂ ਮਾਰੀਆਂ ਤੇ ਇਸ ਨੌਜਵਾਨ ਨੇ ਉਂਗਲਾਂ 'ਤੇ 86 ਵਾਰ ਡੰਡ ਬੈਠਕਾਂ ਮਾਰੀਆਂ ਹਨ।

ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਨੌਜਵਾਨ ਨੇ ਕਿਸੇ ਜਿੰਮ ਵਿਚ ਮੈਂਬਰਸ਼ਿਪ ਨਹੀਂ ਲਈ ਤੇ ਘਰ ਦੀ ਖੁਰਾਕ ਖਾ ਕੇ ਘਰ ਵਿਚ ਪ੍ਰੈਕਟਿਸ ਕਰ ਕੇ ਬਿਨਾਂ ਕਿਸੇ ਹੋਰ ਚੀਜ਼ ਦੀ ਪ੍ਰੈਕਟਿਸ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਇਸ ਨੌਜਵਾਨ ਨੂੰ ਵਧਾਈ ਦੇਣ ਤੇ ਇਸਦਾ ਸਨਮਾਨ ਕਰਨ ਦਾ ਫੈਸਲਾ ਲਿਆ।

ਉਹਨਾਂ ਕਿਹਾ ਕਿ ਨੌਜਵਾਨ ਵਰਗ ਵਾਸਤੇ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜਿਹੜਾ ਪ੍ਰੋਟੀਨ ਉਹ ਲੈਂਦੇ ਹਨ, ਡਾਕਟਰਾਂ ਨੇ ਉਹ ਮਨਾ ਕੀਤਾ ਹੈ। ਉਹਨਾਂ ਕਿਹਾ ਕਿ ਕੁੰਵਰ ਅਜੈਬੀਰ ਸਿੰਘ ਵਾਂਗ ਨੌਜਵਾਨਾਂ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਨੌਜਵਾਨ ਪੁਸ਼ ਅੱਪ ਮੈਨ ਵਜੋਂ ਮਸ਼ਹੂਰ ਹੈ ਪਰ ਅਸੀਂ ਇਸਨੂੰ ਪੁਸ਼ ਅੱਪ ਸਿੱਖ ਦਾ ਨਾਂ ਦਿਆਂਗੇ।

ਦੋਵਾਂ ਆਗੂਆਂ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੁੰਦਾ ਹੈ ਜਦੋਂ ਸਾਡੇ ਦੇਸ਼ ਦਾ ਕੋਈ ਵੀ ਬੱਚਾ, ਹਿੰਦੋਸਤਾਨ ਦਾ ਕੋਈ ਵੀ ਬੱਚਾ ਕੌਮਾਂਤਰੀ ਪੱਧਰ 'ਤੇ ਪ੍ਰਾਪਤੀਆਂ ਕਰਦਾ ਹੈ। ਉਹਨਾਂ ਕਿਹਾ ਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਜੋ ਮੀਲ ਪੱਥਰ ਸਥਾਪਿਤ ਕੀਤਾ ਹੈ ਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ ਇਸ ਨਾਲ ਪੰਜਾਬ ਤੇ ਸਿੱਖਾਂ ਦਾ ਵੀ ਮਾਣ ਵਧਿਆ ਹੈ।

ਉਹਨਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਹਾਕੀ ਵਿਚ ਸੀਨੀਅਰ ਬਲਬੀਰ ਸਿੰਘ ਦੁਨੀਆਂ ਵਿਚ ਖੇਡਾਂ ਵਾਸਤੇ ਜਾਣੇ ਜਾਂਦੇ ਸਨ। ਉਹਨਾਂ ਕਿਹਾ ਕਿ ਜਦੋਂ ਹਾਕੀ ਦਾ ਮੈਚ ਹੁੰਦਾ ਸੀ ਤਾਂ 11 ਵਿਚੋਂ 10 ਸਿੱਖ ਖਿਡਾਰੀ ਖੇਡਦੇ ਹੁੰਦੇ ਸਨ। ਉਹਨਾਂ ਕਿਹਾ ਕਿ ਫੁੱਟਬਾਲ ਦਾ ਵਰਲਡ ਕੱਪ ਵੀ ਭਾਰਤ ਨੇ ਜਰਨੈਲ ਸਿੰਘ ਨਾਂ ਦੇ ਸਿੱਖ ਦੀ ਅਗਵਾਈ ਹੇਠ ਜਿੱਤਿਆ।

ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਜੇਕਰ ਮਿਥ ਲਿਆ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਕ ਪਾਸੇ ਨੌਜਵਾਨ ਪੰਜਾਬ ਵਿਚ ਨਸ਼ਿਆਂ ਦਾ ਸ਼ਿਕਾਰ ਹਨ ਤੇ ਦੂਜੇ ਪਾਸੇ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਘਰ ਵਿਚ ਰੁੱਖੀ ਸੁੱਕੀ ਖਾ ਕੇ ਇੰਨਾ ਵੱਡਾ ਮਾਣ ਹਾਸਲ ਕੀਤਾ ਹੈ।

ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਵੀ ਸਿੱਖ ਬੱਚੇ ਕਿਸੇ ਵੀ ਖੇਤਰ ਵਿਚ ਕੋਈ ਮੱਲ ਮਾਰਦੇ ਹਨ ਤਾਂ ਦਿੱਲੀ ਕਮੇਟੀ ਉਹਨਾਂ ਦੀ ਸਹਾਇਤਾ ਵਾਸਤੇ ਹਮੇਸ਼ਾ ਤਿਆਰ ਰਹਿੰਦੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਬੱਚੇ ਦੀ ਵੀ ਮਦਦ ਕਰਾਂਗੇ। ਉਹਨਾਂ ਕਿਹਾ ਕਿ ਸਾਡਾ ਸਿਰਫ ਇਕ ਹੀ ਮਕਸਦ ਹੈ ਕਿ ਜਦੋਂ ਤੁਸੀਂ ਸਿੱਖ ਪਰਿਵਾਰ ਵਿਚ ਪੈਦਾ ਹੋਏ ਤਾਂ ਤੁਸੀਂ ਸਿੱਖੀ ਸਰੂਪ ਵਿਚ ਰਹਿ ਕੇ ਪ੍ਰਾਪਤੀਆਂ ਹਾਸਲ ਕਰੋ।

The post ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਲਡ ਰਿਕਾਰਡ ਬਣਾਉਣ ਵਾਲੇ ਸਿੱਖ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਸਨਮਾਨ appeared first on TheUnmute.com - Punjabi News.

Tags:
  • breaking-news
  • bruce-lee
  • delhi
  • delhi-sikh-gurdwara-management-committee
  • dsgpc
  • kunwar-amritbir-singh
  • news
  • sikh-youth

ਸਮਾਣਾ, 01 ਸਤੰਬਰ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ (School of Eminence) ਬਣਾਉਣ ਦਾ ਉਦਘਾਟਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਰਾਜ ਬਨਾਉਣ ਲਈ ਵਚਨਬੱਧ ਹੈ।

ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦ ਮੋਹਿਤ ਕੁਮਾਰ ਗਰਗ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦ ਦੇ ਨਾਮ ‘ਤੇ ਇਸ ਸਮਾਰਟ ਸਕੂਲ ਨੂੰ ਸਕੂਲ ਆਫ਼ ਐਮੀਨੈਂਸ (School of Eminence) ਬਣਾਉਣ ਦਾ ਅਹਿਮ ਫੈਸਲਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਗਾਂ ਵਾਲੇ ਹਨ, ਉਨ੍ਹਾਂ ਦਾ ਦਾਖਲਾ ਇਸ ਸਕੂਲ ਆਫ਼ ਐਮੀਨੈਂਸ ਵਿਖੇ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਮਨ ਲਗਾਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਜਿੱਥੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹਨ, ਉਥੇ ਹੀ ਮਿੱਥੇ ਟੀਚੇ ਵੀ ਪ੍ਰਾਪਤ ਕਰਦੇ ਹਨ।

ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦੀ ਥਾਂ ਆਪਣੇ ਹੀ ਦੇਸ਼ ਤੇ ਪੰਜਾਬ ਵਿੱਚ ਮਿਹਨਤ ਕਰਕੇ ਉਚੇ ਮੁਕਾਮ ਹਾਸਲ ਕਰਨ ਲਈ ਵੀ ਪ੍ਰੇਰਣਾ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣ ਰਿਹਾ ਹੈ, ਇਸ ਲਈ ਵਿਦਿਆਰਥੀ ਨਿੱਠਕੇ ਮਿਹਨਤ ਕਰਨ ਤੇ ਪੰਜਾਬ ਸਰਕਾਰ ਵੱਲੋਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ।

ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਇਸ ਸਕੂਲ ਲਈ 44 ਲੱਖ ਰੁਪਏ ਦੀ ਗ੍ਰਾਂਟ ਮਿਲ ਚੁੱਕੀ ਹੈ ਅਤੇ ਇੱਥੇ 2 ਕਰੋੜ ਰੁਪਏ ਦੇ ਵਿਕਾਸ ਕਾਰਜ ਜਲਦ ਮੁਕੰਮਲ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ (School of Eminence) ਵਿੱਚ ਡਿਜ਼ੀਟਲ ਕਲਾਸ ਰੂਮਜ਼ ਤੇ ਦਿਵਿਆਂਗ ਅਨੁਕੂਲ ਕੈਂਪਸ, ਅਤਿ-ਆਧੁਨਿਕ ਖੇਡ ਸਹੂਲਤਾਂ, ਐਕਸਪੋਜ਼ਰ ਪ੍ਰਦਾਨ ਕਰਨ ਲਈ ਸਟੱਡੀ ਟੂਰ, ਐਨ.ਸੀ.ਸੀ., ਐਨ.ਐਸ.ਐਸ., ਐਸ.ਪੀ.ਸੀ, ਐਨ.ਟੀ.ਐਸ.ਈ. ਅਤੇ ਸੀ.ਐਸ.ਟੀ.ਐਸ.ਈ ਦੀ ਤਿਆਰੀ ਕਰਵਾਉਣ ਸਮੇਤ ਹੋਰਨਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਕੇ ਆਪਣੇ ਰੋਜ਼ਗਾਰ ਸਮੇਤ ਵੱਡੀਆਂ ਸਰਕਾਰੀ ਨੌਕਰੀਆਂ ਲੈਣ ਦੇ ਕਾਬਲ ਬਣਾ ਕੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇਗਾ। ਇਸ ਲਈ ਵਿਦਿਆਰਥੀ ਇਸ ਸਕੂਲ ਦਾ ਲਾਭ ਲੈਣ ਅਤੇ ਉਹ ਖ਼ੁਦ ਵੀ ਲੋੜਵੰਦ ਵਿਦਿਆਰਥੀਆਂ ਦੀ ਫੀਸ ਆਦਿ ਦੀ ਮਦਦ ਕਰਨਗੇ।

ਕੈਬਨਿਟ ਮੰਤਰੀ ਨੇ ਸਕੂਲ ਵਿਖੇ ਵਿਦਿਆਰਥੀਆਂ ਲਈ ਲਾਇਨਜ਼ ਕਲੱਬ ਵੱਲੋਂ ਲਗਾਏ ਗਏ ਦੋ ਵਾਟਰ ਕੂਲਰ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਮੋਹਿਤ ਗਰਗ ਦੇ ਪਿਤਾ ਸੁਰਿੰਦਰ ਗਰਗ, ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਗੁਲਜਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਨਰੇਸ਼ ਕੁਮਾਰ, ਪ੍ਰਿੰਸੀਪਲ ਹਰਜੋਤ ਕੌਰ, ਬਾਲ ਕ੍ਰਿਸ਼ਨ ਬਿੱਟੂ, ਮਦਨ ਮਿੱਤਲ, ਜੇ.ਪੀ. ਗਰਗ ਸਮੇਤ ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਉਦਘਾਟਨ appeared first on TheUnmute.com - Punjabi News.

Tags:
  • breaking-news
  • chetan-singh-jauramajra
  • news
  • samana
  • school
  • school-of-eminence
  • shaheed-flight-lieutenant-mohit-kumar-garg-school

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤੀ ਰਾਜ ਮੰਤਰੀ ਦਾ ਮੰਗਿਆ ਅਸਤੀਫਾ

Friday 01 September 2023 02:26 PM UTC+00 | Tags: breaking-news chief-minister-bhagwant-mann news panchayat panchayati-raj-minister panchayats panchayats-dissolve shiromani-akali-dal

ਚੰਡੀਗੜ੍ਹ, 1 ਸਤੰਬਰ 2023: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਪੰਚਾਇਤਾਂ ਭੰਗ ਕਰ ਕੇ ਜ਼ਮੀਨੀ ਪੱਧਰ 'ਤੇ ਲੋਕਤੰਤਰ ਦਾ ਕਤਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਤੋਂ ਅਸਤੀਫਾ ਮੰਗਿਆ ਤੇ ਜਿਸਨੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ।  ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ‌ਦਿਆਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਪੰਚਾਇਤਾਂ ਭੰਗ ਕਰਨ ਵਿਰੁੱਧ ਜਨ ਹਿੱਤ ਪਟੀਸ਼ਨ ਦਾਇਰ ਕਰਨ ਵਾਲੇ ਅਕਾਲੀ ਨੌਜਵਾਨ ਆਗੂ ਗੁਰਜੀਤ ਸਿੰਘ ਤਲਵੰਡੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਭੂੰਦੜ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਹਿਲਾਂ ਕਾਰਜਕਾਲ ਪੂਰਾ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਕੇ ਲੋਕਾਂ ਦੇ ਫਤਵੇ ਨਾਲ ਧੋਖਾ ਕੀਤਾ ਤੇ ਇਸ ਮਗਰੋਂ ਨੁਮਾਇੰਦਿਆਂ ਨੂੰ ਡਾਕੂ ਦੱਸ ਕੇ ਉਹਨਾਂ ਦਾ ਅਪਮਾਨ ਕੀਤਾ ਤੇ ਦਾਅਵਾ ਕੀਤਾ ਕਿ ਇਹ ਨੁਮਾਇੰਦੇ 1000 ਕਰੋੜ ਰੁਪਏ ਦਾ ਹੇਰ ਫੇਰ ਕਰ ਸਕਦੇ ਹਨ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪ ਸਰਕਾਰ ਹਫੜਾ ਦਫੜੀ ਮਚਾ ਰਹੀ ਹੈ। ਪਹਿਲਾਂ ਇਹਨਾਂ ਨੇ ਰਾਜ ਦੇ ਸੰਵਿਧਾਨਕ ਮੁਖੀ ਰਾਜਪਾਲ ਨਾਲ ਸਿੰਗ ਫਸਾ ਲਏ। ਫਿਰ ਇਸਨੇ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਵੱਲੋਂ ਲਏ ਫੈਸਲਿਆਂ ਲਈ ਦੋ ਸੀਨੀਅਰ ਆਈ ਏ ਐਸ ਅਫਸਰਾਂ ਨੂੰ ਸਸਪੈਂਡ ਕਰ ਕੇ ਅਫਸਰਸ਼ਾਹੀ ਨੂੰ ਨਿਸ਼ਾਨਾ ਬਣਾਇਆ। ਹੁਣ ਇਹਨਾਂ ਨੇ ਸਰਕਾਰੀ ਮੁਲਾਜ਼ਮਾਂ 'ਤੇ ਐਸਮਾ ਲਗਾ ਦਿੱਤਾ।

ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਗਿਆ ਤਾਂ ਜੋ ਹੜ੍ਹ ਰਾਹਤ ਦਾ ਮੁਆਵਜ਼ਾ ਸਰਕਾਰ ਹੜੱਪ ਕਰ ਸਕੇ। ਉਹਨਾਂ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਪੰਚਾਇਤਾਂ ਵਿਚ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਤਾਂ ਜੋ ਪੰਚਾਇਤਾਂ ਕੋਲ ਪਏ 1000 ਕਰੋੜ ਰੁਪਏ ਦਾ ਹੇਰ ਫੇਰ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਇਹ ਸਭ ਉਦੋਂ ਕੀਤਾ ਗਿਆ ਜਦੋਂ ਅਸਲੀਅਤ ਇਹ ਹੈ ਕਿ ਜੇਕਰ 1000 ਕਰੋੜ ਰੁਪਏ ਪੰਚਾਇਤਾਂ ਵਿਚ ਵੰਡ ਦਿੱਤੇ ਜਾਣ ਤਾਂ ਇਕ ਪੰਚਾਇਤ ਦੇ ਹਿੱਸੇ ਸਿਰਫ 7 ਲੱਖ ਰੁਪਏ ਹੀ ਆਉਂਦੇ ਹਨ। ਇਸ ਦੌਰਾਨ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪਾਰਟੀ ਦਾ ਪੰਜ ਮੈਂਬਰੀ ਵਫਦ ਮਣੀਪੁਰ ਜਾਵੇਗਾ ਤੇ ਉਥੇ ਦੇ ਹਾਲਾਤ ਦਾ ਜਾਇਜ਼ਾ ਲਵੇਗਾ ਤੇ ਫਿਰਕੂ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕਰੇਗਾ।

ਉਹਨਾਂ ਇਹ ਵੀ ਦੱਸਿਆ ਕਿ ਅਕਾਲੀ ਦਲ (Shiromani Akali Dal) ਹਮੇਸ਼ਾ ਤੋਂ ਸੰਸਦ ਤੇ ਰਾਜਾਂ ਦੀਆਂ ਚੋਣਾਂ ਇਕੱਠਿਆਂ ਕਰਵਾਉਣ ਦਾ ਹਮਾਇਤੀ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ 'ਤੇ ਪਹਿਲਾਂ 2018 ਤੇ ਫਿਰ 2023 ਵਿਚ ਕਾਨੂੰਨ ਕਮਿਸ਼ਨ ਨੇ ਸੁਝਾਅ ਮੰਗੇ ਸਨ ਤਾਂ ਪਾਰਟੀ ਨੇ ਇਸਦੇ ਹੱਕ ਵਿਚ ਸੁਝਾਅ ਦਿੱਤੇ ਸਨ। ਉਹਨਾਂ ਕਿਹਾ ਕਿ ਜੇਕਰ ਇਹ ਤਜਵੀਜ਼ ਲਾਗੂ ਹੋ ਗਈ ਤਾਂ ਇਸ ਨਾਲ ਸਥਿਰਤਾ ਆਵੇਗੀ ਤੇ ਵਿਕਾਸ ਪੱਖੀ ਕਦਮ ਚੁੱਕੇ ਜਾ ਸਕਣਗੇ।

The post ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤੀ ਰਾਜ ਮੰਤਰੀ ਦਾ ਮੰਗਿਆ ਅਸਤੀਫਾ appeared first on TheUnmute.com - Punjabi News.

Tags:
  • breaking-news
  • chief-minister-bhagwant-mann
  • news
  • panchayat
  • panchayati-raj-minister
  • panchayats
  • panchayats-dissolve
  • shiromani-akali-dal

ਚੰਡੀਗੜ੍ਹ, 01 ਸਤੰਬਰ 2023: ਇਸਰੋ ਨੇ ਸ਼ੁੱਕਰਵਾਰ (1 ਸਤੰਬਰ) ਨੂੰ ਦੁਪਹਿਰ 12.10 ਵਜੇ ਸੋਲਰ ਮਿਸ਼ਨ ਆਦਿਤਿਆ ਐਲ-1 (Aditya L-1) ਦੇ ਲਾਂਚ ਲਈ ਕਾਊਂਟਡਾਊਨ ਸ਼ੁਰੂ ਹੋਈ ਚੁੱਕਾ ਹੈ | ਆਦਿਤਿਆ L1 ਨੂੰ 2 ਸਤੰਬਰ ਨੂੰ ਸਵੇਰੇ 11.50 ਵਜੇ PSLV XL ਰਾਕੇਟ ਰਾਹੀਂ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ।

ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਇਸਰੋ ਦੇ ਮੁਖੀ ਐਸ ਸੋਮਨਾਥ ਸ਼ਨੀਵਾਰ (1 ਸਤੰਬਰ) ਨੂੰ ਆਂਧਰਾ ਪ੍ਰਦੇਸ਼ ਦੇ ਚੇਂਗਲੰਮਾ ਪਰਮੇਸ਼ਵਰੀ ਮੰਦਰ ਪਹੁੰਚੇ। ਇੱਥੇ ਉਨ੍ਹਾਂ ਮਿਸ਼ਨ ਦੀ ਸਫ਼ਲਤਾ ਲਈ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸਰੋ ਦੇ ਵਿਗਿਆਨੀ ਇਸ ਮੰਦਰ ਵਿੱਚ ਆਉਂਦੇ ਹਨ। ਇਹ ਪਰੰਪਰਾ ਪਿਛਲੇ 15 ਸਾਲਾਂ ਤੋਂ ਚੱਲੀ ਆ ਰਹੀ ਹੈ।

Image

30 ਅਗਸਤ ਨੂੰ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਸੀ ਕਿ ਆਦਿਤਿਆ ਐਲ-1 (Aditya L-1) ਨੂੰ ਲਾਂਚ ਕਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰਾਕੇਟ ਅਤੇ ਸੈਟੇਲਾਈਟ ਤਿਆਰ ਹਨ। ਅਸੀਂ ਲਾਂਚ ਲਈ ਰਿਹਰਸਲ ਵੀ ਕੀਤੀ ਹੈ। ਮਿਸ਼ਨ ਨੂੰ ਸਹੀ ਘੇਰੇ ਤੱਕ ਪਹੁੰਚਣ ਲਈ 125 ਦਿਨ ਲੱਗਣਗੇ।

Image

ਇਸਰੋ ਨੇ ਕਿਹਾ ਕਿ ਵਾਹਨ ਦੀ ਅੰਦਰੂਨੀ ਜਾਂਚ ਪੂਰੀ ਹੋ ਗਈ ਹੈ। ਇਹ ਲਗਪਗ 4 ਮਹੀਨਿਆਂ ‘ਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਲੈਗਰੇਂਜ ਪੁਆਇੰਟ-1 ਯਾਨੀ L1 ਪੁਆਇੰਟ ‘ਤੇ ਪਹੁੰਚ ਜਾਵੇਗਾ। ਆਦਿਤਿਆ ਪੁਲਾੜ ਯਾਨ ਸੂਰਜ ‘ਤੇ ਤੂਫਾਨਾਂ ਨੂੰ ਸਮਝਣ ਲਈ L1 ਬਿੰਦੂ ਦੇ ਦੁਆਲੇ ਘੁੰਮੇਗਾ। ਇਸ ਤੋਂ ਇਲਾਵਾ ਚੁੰਬਕੀ ਖੇਤਰ ਅਤੇ ਸੂਰਜੀ ਹਵਾ ਵਰਗੀਆਂ ਚੀਜ਼ਾਂ ਦਾ ਅਧਿਐਨ ਕਰੇਗਾ। ਆਦਿਤਿਆ ਕੋਲ ਵਰਤੋਂ ਲਈ 7 ਪੇਲੋਡ ਹਨ।

The post ਆਦਿਤਿਆ ਐਲ-1 ਦਾ ਕਾਊਂਟਡਾਊਨ ਸ਼ੁਰੂ, ਭਲਕੇ 11.50 ਵਜੇ ਸ਼੍ਰੀਹਰੀਕੋਟਾ ਤੋਂ ਕੀਤਾ ਜਾਵੇਗਾ ਲਾਂਚ appeared first on TheUnmute.com - Punjabi News.

Tags:
  • breaking-news
  • news
  • odhisa
  • satish-dhawan-space-center-at-sriharikota
  • sriharikota

15,435 ਵਿਅਕਤੀਆਂ ਵੱਲੋਂ ਡਾਊਨਲੋਡ ਕੀਤਾ ਗਿਆ 'ਮੇਰਾ ਬਿਲ' ਐਪ: ਹਰਪਾਲ ਸਿੰਘ ਚੀਮਾ

Friday 01 September 2023 02:41 PM UTC+00 | Tags: breaking-news harpal-singh-cheema mera-bill mera-bill-app news tax-department

ਚੰਡੀਗੜ੍ਹ, 01 ਸਤੰਬਰ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ 'ਬਿਲ ਲਿਆਓ, ਇਨਾਮ ਪਾਓ' ਸਕੀਮ ਤਹਿਤ ਜਾਰੀ ਕੀਤੀ ਗਈ 'ਮੇਰਾ ਬਿਲ' ਐਪ (Mera Bill) ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਵਿੱਚ 105 ਤੋਂ ਵੱਧ ਸਥਾਨਾਂ 'ਤੇ ਚਲਾਈ ਗਈ ਮੁਹਿੰਮ ਸਦਕਾ ਇਸ ਐਪ ਦੇ ਲਾਂਚ ਹੋਣ ਤੋਂ ਕੁਝ ਘੰਟਿਆਂ ਵਿੱਚ ਹੀ 15, 452 ਵਿਅਕਤੀਆਂ ਵੱਲੋਂ ਇਹ ਇਸ ਨੂੰ ਡਾਊਨਲੋਡ ਕੀਤਾ ਗਿਆ ਅਤੇ 948 ਖਪਤਕਾਰਾਂ ਵੱਲੋਂ ਆਪਣੇ ਬਿੱਲ ਵੀ ਅਪਲੋਡ ਕੀਤੇ ਗਏ।

ਇਥੇ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਖਰੀਦ ਦਾ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਇਸ ਐਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵੱਡੀ ਗਿਣਤੀ ਵਿੱਚ ਵਿਅਕਤੀਆਂ ਵੱਲੋਂ ਸ਼ੁਰੂਆਤੀ ਦੌਰ ਤੋਂ ਹੀ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੁਹਿੰਮ ਦੌਰਾਨ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਵੱਲੋਂ ਵੀ ਇਸ ਐਪ ਨੂੰ ਡਾਊਨਲੋਡ ਕੀਤਾ ਗਿਆ ਤਾਂ ਜੋ ਆਮ ਲੋਕਾਂ ਤੱਕ ਇਸ ਐਪ ਦੇ ਇਸਤੇਮਾਲ ਰਾਹੀਂ ਸੂਬੇ ਦੀ ਆਰਥਿਕ ਮਜ਼ਬੂਤੀ ਵਿੱਚ ਹਿੱਸਾ ਪਾਉਣ ਦਾ ਸੁਨੇਹਾ ਦਿੱਤਾ ਜਾ ਸਕੇ।

ਐਪ (Mera Bill) ਨੂੰ ਦਿੱਤੇ ਭਰਵੇ ਹੁੰਗਾਰੇ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 'ਮੇਰਾ ਬਿੱਲ' ਐਪ ਉਤੇ ਖਰੀਦ ਦਾ ਬਿੱਲ ਅਪਲੋਡ ਕਰਨ ਵਾਲੇ ਖਪਤਕਾਰਾਂ ਨੂੰ ਲੱਕੀ ਡਰਾਅ ਵਿਚ ਸ਼ਾਮਿਲ ਕੀਤੇ ਜਾਵੇਗਾ ਅਤੇ ਇਹ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਨਿਕਲੇਗਾ। ਉਨ੍ਹਾਂ ਕਿਹਾ ਕਿ ਕਿ ਸੂਬੇ ਵਿੱਚ 29 ਟੈਕਸੇਸ਼ਨ ਜ਼ਿਲ੍ਹੇ ਹਨ ਅਤੇ ਹਰੇਕ ਜ਼ਿਲ੍ਹੇ ਵਿਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣਗੇ ਜਿਸ ਤਹਿਤ ਹਰੇਕ ਮਹੀਨੇ 290 ਇਨਾਮ ਦਿੱਤੇ ਜਾਣਗੇ।

ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਟੈਕਸ ਦੇ ਪੰਜ ਗੁਣਾ ਦੇ ਬਰਾਬਰ ਹੋਵੇਗਾ ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਨਸ਼ਰ ਕੀਤੀ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਜ਼ਰੀਏ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨਸ-ਟੂ-ਬਿਜ਼ਨਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਉਕਤ ਸਕੀਮ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ।

ਲੋਕਾਂ ਨੂੰ ਟੈਕਸ ਕਾਨੂੰਨਾਂ ਦੀ ਪਾਲਣ ਕਰਨ ਸੂਬੇ ਦੇ ਵਿਕਾਸ ਵਿਚ ਅਹਿਮ ਭਾਈਵਾਲ ਬਣਨ ਦਾ ਸੱਦਾ ਦਿੰਦਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਟੈਕਸ ਦੀ ਪਾਲਣਾ ਕਰਨ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ 'ਰੰਗਲਾ ਪੰਜਾਬ ਬਨਾਉਣ' ਅਤੇ ਸਮਾਜ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਨੂੰ ਲੋੜੀਂਦੀ ਰਫਤਾਰ ਮਿਲ ਸਕੇ।

The post 15,435 ਵਿਅਕਤੀਆਂ ਵੱਲੋਂ ਡਾਊਨਲੋਡ ਕੀਤਾ ਗਿਆ 'ਮੇਰਾ ਬਿਲ' ਐਪ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • breaking-news
  • harpal-singh-cheema
  • mera-bill
  • mera-bill-app
  • news
  • tax-department

ਮਾਨ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਯਤਨਸ਼ੀਲ: ਬਲਕਾਰ ਸਿੰਘ

Friday 01 September 2023 02:46 PM UTC+00 | Tags: aam-aadmi-party balkar-singh basic-facilities breaking-news clean-environment cm-bhagwant-mann environment latest-news news punjab punjab-news the-unmute-breaking-news the-unmute-latest-news

ਚੰਡੀਗੜ੍ਹ, 1 ਸਤੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ (ENVIRONMENT) ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਇਕ ਕਦਮ ਅੱਗੇ ਲਿਜਾਦਿਆਂ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਵਿਭਾਗ ਦੇ ਵੱਖ ਵੱਖ ਮੁੱਦਿਆਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਭਾਗ ਦੇ ਮੁੱਖ ਦਫ਼ਤਰ ਅਤੇ ਫੀਲਡ ਦੇ ਸਮੂਹ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਮਿਉਂਸੀਪਲ ਭਵਨ ਸੈਕਟਰ-35, ਚੰਡੀਗੜ੍ਹ ਵਿਖੇ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸੂਬੇ ਦੇ ਸ਼ਹਿਰਾਂ ਦਾ ਯੋਜਨਾਬੱਧ ਵਿਕਾਸ ਕਰਨ ਲਈ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਿਆ ਜਾਵੇ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ।ਉਨ੍ਹਾਂ ਅਧਿਕਾਰੀਆਂ ਪਾਸੋਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਅਮਰੂਤ ਸਕੀਮ 2.00 ਅਧੀਨ, ਸਵੱਛ ਭਾਰਤ ਮਿਸ਼ਨ, ਪੰਜਾਬ ਸ਼ਹਿਰੀ ਸੁਧਾਰ ਵਾਤਾਵਰਣ (ENVIRONMENT)  ਪ੍ਰੋਗਰਾਮ ਫੇਜ਼ 1,2 ਅਤੇ 3 ਅਧੀਨ ਵਿਕਾਸ ਕਾਰਜਾਂ ਦੀ ਤਾਜਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ।

ਬਲਕਾਰ ਸਿੰਘ ਨੇ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਕੂੜਾ ਮੁਕਤ ਬਣਾਉਣ ਸਬੰਧੀ, ਰਹਿੰਦ- ਖੂਹੰਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ, ਵੇਸਟ ਵਾਟਰ ਮੈਨੇਜਮੈਂਟ, ਪੈਡਿੰਗ ਬਿਲਡਿੰਗ ਪਲਾਨ ਅਤੇ ਪਲਾਟਾ ਨੂੰ ਨਿਯਮਤ ਕਰਨ ਲਈ ਪੈਡਿੰਗ ਐਨ ਉ ਸੀ ਆਦਿ ਸਬੰਧੀ ਵੱਖ-ਵੱਖ ਕੰਮਾਂ/ਮੁੱਦਿਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਵੱਖ ਵੱਖ ਸਕੀਮਾਂ ਵਿੱਚ ਅਣਵਰਤੇ ਫੰਡਾਂ ਨੂੰ ਦਿਸ਼ਾ ਨਿਰਦੇਸ਼ਾ ਅਨੁਸਾਰ ਨਵੇਂ ਪ੍ਰਾਜੈਕਟ ਸ਼ੁਰੂ ਕਰਕੇ ਲੋਕਾਂ ਦੀ ਭਲਾਈ ਲਈ ਖਰਚਣ ਲਈ ਕਿਹਾ ਹੈ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਹਲਕੇ ਦੇ ਵਿਧਾਇਕਾਂ ਨਾਲ ਸਬੰਧਤ ਵਿਕਾਸ ਕਾਰਜਾਂ ਸਬੰਧੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਸੂਬਾ ਵਾਸੀਆਂ ਦੀ ਜ਼ਰੂਰਤ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਸਕੀਮਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ ਅਤੇ ਪੈਸੇ ਦਾ ਸਹੀ ਇਸਤੇਮਾਲ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਅਤੇ ਆਪਸੀ ਸਹਿਯੋਗ ਨਾਲ ਕੰਮ ਕਰਨਾ ਯਕੀਨੀ ਬਣਾਉਣ।

ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਪੰਜਾਬ ਜਲ ਸਪਲਾਈ ਸੀਵਰੇਜ ਬੋਰਡ ਦੇ ਸੀ ਈ ਓ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਪੀ ਐਮ ਆਈ ਡੀ ਸੀ ਦੇ ਸੀ ਈ ਓ ਦੀਪਤੀ ਉੱਪਲ, ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰ, ਸਾਰੇ ਜ਼ਿਲਿਆਂ ਦੇ ਵਧੀਕ ਡਿਪਟੀ ਕਮਿਸ਼ਨਰਜ (ਸ਼ਹਿਰੀ ਵਿਕਾਸ/ਜਨਰਲ) ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਸਮੂਹ ਕਾਰਜ ਸਾਧਕ ਅਫਸਰਾਂ ਤੋਂ ਇਲਾਵਾ ਮੁੱਖ ਦਫਤਰ ਦੇ ਸਾਰੇ ਮੁੱਖ ਇੰਜੀਨੀਅਰ, ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

The post ਮਾਨ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਯਤਨਸ਼ੀਲ: ਬਲਕਾਰ ਸਿੰਘ appeared first on TheUnmute.com - Punjabi News.

Tags:
  • aam-aadmi-party
  • balkar-singh
  • basic-facilities
  • breaking-news
  • clean-environment
  • cm-bhagwant-mann
  • environment
  • latest-news
  • news
  • punjab
  • punjab-news
  • the-unmute-breaking-news
  • the-unmute-latest-news

ਐਸ.ਏ.ਐਸ.ਨਗਰ, ਸਤੰਬਰ, 1 ਸਤੰਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਮੋਹਾਲੀ (Mohali) ਵਿੱਚ ਆਰਥਿਕ ਵਿਕਾਸ ਅਧਾਰਿਤ ਨਿਵੇਸ਼ ਨੂੰ ਤੇਜ਼ ਕਰਨ ਲਈ, ਇਨਵੈਸਟ ਮੋਹਾਲੀ ਦੇ ਨਾਮ ਨਾਲ ਇੱਕ ‘ਡੈਸਟੀਨੇਸ਼ਨ ਮੈਨੇਜਮੈਂਟ ਸੰਸਥਾ’ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।

‘ਫਾਊਂਡੇਸ਼ਨ ਫਾਰ ਇਕਨਾਮਿਕ ਡਿਵੈਲਪਮੈਂਟ’, ਜੋ ਕਿ ਸਮਾਜ ਦੇ ਆਰਥਿਕ ਵਿਕਾਸ ਲਈ ਉੱਚ ਪ੍ਰਭਾਵ ਵਾਲੇ ਮੌਕਿਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ, ਨਾਲ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ‘ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ’ ਵਜੋਂ ਕੰਮ ਕਰਨ ਲਈ ਇੱਕ ਜਨਤਕ-ਨਿੱਜੀ ਸਹਿਯੋਗ ਅਧਾਰਿਤ ਮਾਡਲ ਵਿਕਸਤ ਕਰਨ ‘ਤੇ ਕੰਮ ਕਰ ਰਹੇ ਹਾਂ ਜੋ ਸਮਾਜ ਦੇ ਪਛੜੇ ਖੇਤਰਾਂ ਨੂੰ ਉਤਸ਼ਾਹ ਦੇਣ ਲਈ ਬੇਹਤਰੀਨ ਮੰਚ ਸਾਬਿਤ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਹਾਲੀ ਵਿੱਚ ਆਈ.ਟੀ. ਅਤੇ ਆਈ.ਟੀ ਸੇਵਾਵਾਂ, ਸਿਹਤ ਸੰਭਾਲ, ਮਨੋਰੰਜਨ ਅਤੇ ਰੀਕ੍ਰੀਏਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਦੀ ਵੱਡੀ ਸੰਭਾਵਨਾ ਹੈ ਅਤੇ ਨੇੜ ਭਵਿੱਖ ਵਿੱਚ ਆਉਣ ਵਾਲੀ ਸੰਸਥਾ ਲੋਕਾਂ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ।

ਉਨ੍ਹਾਂ ਕਿਹਾ ਕਿ ਮੋਹਾਲੀ (Mohali) ਵਿੱਚ ਨਿੱਜੀ ਅਤੇ ਜਨਤਕ ਖੇਤਰ ਵਿੱਚ ਅਤਿ ਆਧੁਨਿਕ ਸਿੱਖਿਆ ਸੰਸਥਾਵਾਂ ਹਨ। ਇਸੇ ਤਰ੍ਹਾਂ ਮੋਹਾਲੀ ਨਵੀਨਤਮ ਮੈਡੀਕਲ ਤਕਨਾਲੋਜੀ ਆਧਾਰਿਤ ਨਾਮਵਰ ਸਿਹਤ ਸੰਸਥਾਵਾਂ ਨਾਲ ਲੈਸ ਹੈ। ਇਸ ਤੋਂ ਇਲਾਵਾ ਇੱਥੇ ਬਹੁਮੁਖੀ ਈਕੋ ਟੂਰਿਜ਼ਮ ਦੀ ਸੰਭਾਵਨਾ ਮੌਜੂਦ ਹੈ। ਆਈ ਟੀ ਸੈਕਟਰ ਨੇ ਹਾਲ ਹੀ ਦੇ ਸਾਲਾਂ ਵਿੱਚ ਰੋਜ਼ਗਾਰ ਦੇ ਸ਼ਾਨਦਾਰ ਮੌਕੇ ਦਿਖਾਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਉੱਚ-ਆਮਦਨ ਵਾਲੇ ਉਪਭੋਗਤਾ ਅਧਾਰ ਤੱਕ ਪਹੁੰਚ ਪ੍ਰਦਾਨ ਕਰਨ ਤੋਂ ਇਲਾਵਾ, ਐਸ ਏ ਐਸ ਨਗਰ ਦੀ ਚੰਡੀਗੜ੍ਹ ਅਤੇ ਦਿੱਲੀ ਨਾਲ ਨੇੜਤਾ ਮਹੱਤਵਪੂਰਨ ਹਿੱਸੇਦਾਰਾਂ ਦੇ ਨਾਲ ਇੱਕ ਮਜ਼ਬੂਤ ਈਕੋ-ਸਿਸਟਮ ਤੱਕ ਪਹੁੰਚ ਪ੍ਰਦਾਨ ਕਰਦੀ ਹੈ।

ਜਨਤਕ ਅਤੇ ਨਿੱਜੀ ਖੇਤਰਾਂ ਦੇ ਪ੍ਰਮੁੱਖ ਹਿੱਸੇਦਾਰਾਂ ‘ਤੇ ਆਧਾਰਿਤ ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ ਵੱਖ-ਵੱਖ ਆਰਥਿਕ ਖੇਤਰਾਂ ਵਿੱਚ ਮੌਕੇ ਪ੍ਰਦਾਨ ਕਰਕੇ ਦੂਜੇ ਨਾਗਰਿਕਾਂ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਥਿੰਕ ਟੈਂਕ ਵਾਂਗ ਹੋਵੇਗੀ। "ਅਸੀਂ ਪਹਿਲਾਂ ਹੀ ਮੌਜੂਦਾ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਲਈ ਜ਼ਮੀਨ ਦੀ ਪਛਾਣ ਕਰ ਲਈ ਹੈ ਜੋ ਕਿ ਮੋਹਾਲੀ ਨੂੰ ਆਈ ਟੀ ਸੇਵਾਵਾਂ, ਮੈਡੀਕਲ ਟੂਰਿਜ਼ਮ (ਸੈਲਾਨੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਘੱਟ ਤੇ ਦਰਮਿਆਨੀ ਗੁੰਝਲਦਾਰ ਸਰਜਰੀ ਪ੍ਰਕਿਰਿਆਵਾਂ ਉਪਲਬਧ ਕਰਵਾਉਣਾ), ਮਨੋਰੰਜਨ ਪਾਰਕਾਂ ਵਰਗੀਆਂ ਮਨੋਰੰਜਨ ਅਤੇ ਮਨੋਰੰਜਨ ਗਤੀਵਿਧੀਆਂ ਵਿੱਚ ਹੱਬ ਵਜੋਂ ਉਤਸ਼ਾਹਿਤ ਕਰਨ ਲਈ ਰੈਸਟੋਰੈਂਟ ਅਤੇ ਨਾਈਟ ਲਾਈਫ ਸ਼ਾਪਿੰਗ ਸਹਾਇਕ ਹੋਣਾ ਅਤੇ ਸਿੱਖਿਆ ਖੇਤਰਾਂ ਵਿੱਚ ਹੋਰ ਮਜ਼ਬੂਤ ਕਰੇਗਾ।

ਉਨ੍ਹਾਂ ਕਿਹਾ ਕਿ ਗਮਾਡਾ, ਐਮ ਸੀ ਮੋਹਾਲੀ , ਆਈ ਟੀ ਸੇਵਾ ਉਦਯੋਗ, ਸਿਹਤ ਸੰਭਾਲ ਅਤੇ ਸਿੱਖਿਆ ਸੰਸਥਾਵਾਂ ਅਤੇ ਹਾਊਸਿੰਗ ਪ੍ਰਾਜੈਕਟ ਮੋਹਾਲੀ ਨੂੰ ਨੇੜਲੇ ਅਤੇ ਦੂਰ-ਦੁਰਾਡੇ ਦੇ ਸਮਾਜ ਦੇ ਸਾਰੇ ਵਰਗਾਂ ਲਈ ਸੁਪਨਿਆਂ ਦੀ ਮੰਜ਼ਿਲ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਡਿਪਟੀ ਕਮਿਸ਼ਨਰ ਨੇ ਫਾਊਂਡੇਸ਼ਨ ਆਫ ਇਕਨਾਮਿਕ ਡਿਵੈਲਪਮੈਂਟ ਦੇ ਨੁਮਾਇੰਦਿਆਂ ਤੋਂ ਮੋਹਾਲੀ ਨੂੰ ਹਰ ਪੱਖੋਂ ਸੁਪਨਿਆਂ ਵਾਲੀ ਥਾਂ ਬਣਾਉਣ ਦੇ ਸੰਕਲਪ ਨੂੰ ਹਕੀਕਤ ਵਿੱਚ ਬਦਲਣ ਲਈ ਸਹਿਯੋਗ ਦੀ ਮੰਗ ਕੀਤੀ

The post ਮੋਹਾਲੀ ‘ਚ ਆਰਥਿਕ ਵਿਕਾਸ ਅਧਾਰਿਤ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇਨਵੈਸਟ ਮੋਹਾਲੀ ਦੀ ਸ਼ੁਰੂਆਤ ਜਲਦੀ: ਡੀ.ਸੀ ਆਸ਼ਿਕਾ ਜੈਨ appeared first on TheUnmute.com - Punjabi News.

Tags:
  • breaking-news
  • dc-ashika-jain
  • economic
  • investment
  • invest-punjab
  • invest-punjab-summit

ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ

Friday 01 September 2023 04:02 PM UTC+00 | Tags: breaking-news flood flood-affected flood-victims gurdaspur kuldeep-singh-dhaliwal purana-shala

ਗੁਰਦਾਸਪੁਰ, 1 ਸਤੰਬਰ 2023 : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਔਖੀ ਘੜ੍ਹੀ ਵਿੱਚ ਬਾਂਹ ਫੜ੍ਹਦਿਆਂ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸੂਬੇ ਦੇ ਕੈਬਿਨਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਪੁਰਾਣਾ ਸ਼ਾਲਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ (flood) ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ।

ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਉੱਘੇ ਜਨਤਕ ਆਗੂ ਸ਼ਮਸ਼ੇਰ ਸਿੰਘ, ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਮੁਆਵਜ਼ਾ ਰਾਸ਼ੀ ਦੇ ਚੈੱਕ ਤਕਸੀਮ ਕਰਨ ਮੌਕੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹ ਪੀੜ੍ਹਤਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਲਈ ਮੁਆਵਜਾ ਰਾਸ਼ੀ ਵੰਡਣੀ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਵਿੱਚ ਹੜ੍ਹ ਕਾਰਨ 511 ਘਰਾਂ ਦੇ ਹੋਏ ਨੁਕਸਾਨ ਦਾ 45 ਲੱਖ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦਕਿ ਜਿਨ੍ਹਾਂ ਰਜਿਸਟਰਡ ਪਸ਼ੂਆਂ ਦੀ ਹੜ੍ਹ ਦੌਰਾਨ ਮੌਤ ਹੋਈ ਸੀ ਉਨ੍ਹਾਂ ਪਸ਼ੂ ਪਾਲਕਾਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਸ. ਧਾਲੀਵਾਲ ਨੇ ਕਿਹਾ ਰਾਜ ਸਰਕਾਰ ਵੱਲੋਂ ਜਲਦੀ ਹੀ ਫਸਲਾਂ ਦੇ ਨੁਕਸਾਨ ਦੀ ਵੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਹੜ੍ਹ ਪੀੜ੍ਹਤ ਨੂੰ ਹੋਏ ਨੁਕਸਾਨ ਦਾ ਮੁਆਵਜਾ ਦੇਵੇਗੀ।

ਹੜ੍ਹਾਂ ਦੌਰਾਨ ਚਲਾਏ ਗਏ ਰਾਹਤ ਕਾਰਜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਸਾਰਿਆਂ ਨੇ ਪੂਰੀ ਸੇਵਾ-ਭਾਵਨਾ ਤੇ ਤਨਦੇਹੀ ਨਾਲ ਕੰਮ ਕੀਤਾ ਹੈ, ਜਿਸ ਕਾਰਨ ਹੜ੍ਹਾਂ ਦੀ ਸਥਿਤੀ ਉੱਪਰ ਜਲਦ ਕਾਬੂ ਪਾਉਣ ਵਿੱਚ ਸਫ਼ਲਤਾ ਮਿਲੀ ਹੈ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਤ ਇਲਾਕੇ ਦੇ ਇਕੱਲੇ-ਇਕੱਲੇ ਘਰ ਵਿੱਚ ਜਾ ਕੇ ਹੋਏ ਨੁਕਾਸਨ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ 511 ਘਰਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਰਜਿਸਟਰਡ ਪਸ਼ੂਆਂ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਮੰਤਰੀ ਸ. ਧਾਲੀਵਾਲ ਵੱਲੋਂ ਮੁਆਵਜਾ ਰਾਸ਼ੀ ਦੇ ਚੈੱਕ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਅਗਲੇ ਇੱਕ-ਦੋ ਦਿਨਾਂ ਵਿੱਚ ਹਰ ਪ੍ਰਭਾਵਤ ਵਿਅਕਤੀ ਦੇ ਘਰ ਤੱਕ ਮੁਆਵਜਾ ਰਾਸ਼ੀ ਦੇ ਚੈੱਕ ਪਹੁੰਚ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਤਹਿਤ ਫਸਲਾਂ ਦੀ ਗਿਰਦਾਵਰੀ ਵੀ ਜਲਦ ਕਰਕੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਹੜ੍ਹ ਪੀੜ੍ਹਤ ਮੁਆਵਜਾ ਲੈਣ ਤੋਂ ਵਾਂਝਾ ਰਹਿ ਜਾਵੇ ਤਾਂ ਉਹ ਐੱਸ.ਡੀ.ਐੱਮ. ਦਫ਼ਤਰ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦਾ ਹੈ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਡੀ.ਡੀ.ਪੀ.ਓ.ਸ੍ਰੀ ਸਤੀਸ਼ ਕੁਮਾਰ, ਐੱਸ.ਪੀ. ਪ੍ਰਿਥੀਪਾਲ ਸਿੰਘ, ਤਹਿਸੀਲਦਾਰ ਰਾਜਵਿੰਦਰ ਕੌਰ, ਨਾਇਬ ਤਹਿਸੀਲਦਾਰ ਸ. ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

The post ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ appeared first on TheUnmute.com - Punjabi News.

Tags:
  • breaking-news
  • flood
  • flood-affected
  • flood-victims
  • gurdaspur
  • kuldeep-singh-dhaliwal
  • purana-shala

ਸਾਬਕਾ MP ਪ੍ਰਭੂਨਾਥ ਸਿੰਘ ਨੂੰ ਦੋਹਰੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ

Friday 01 September 2023 04:10 PM UTC+00 | Tags: breaking-news double-murder-case former-mp-prabhunath-singh mashrak mp-prabhunath-singh prabhunath-singh rjd

ਚੰਡੀਗੜ੍ਹ, 1 ਸਤੰਬਰ 2023 : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸਾਬਕਾ ਸੰਸਦ ਮੈਂਬਰ ਪ੍ਰਭੂਨਾਥ ਸਿੰਘ (Prabhunath Singh) ਨੂੰ 1995 ਦੇ ਮਸ਼ਰਖ ਦੋਹਰੇ ਕਤਲ ਕੇਸ ਵਿੱਚ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।

ਬਿਹਾਰ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਤਿੰਨ ਵਾਰ ਜੇਡੀਯੂ ਦੇ ਸੰਸਦ ਮੈਂਬਰ ਅਤੇ ਇੱਕ ਵਾਰ ਆਰਜੇਡੀ ਦੀ ਟਿਕਟ 'ਤੇ ਰਹੇ ਪ੍ਰਭੂਨਾਥ ਸਿੰਘ (Prabhunath Singh) 'ਤੇ 1995 ਵਿੱਚ ਮਸਰਖ ਵਿੱਚ ਇੱਕ ਪੋਲਿੰਗ ਬੂਥ ਨੇੜੇ 47 ਸਾਲਾ ਦਰੋਗਾ ਰਾਏ ਅਤੇ 18 ਸਾਲਾ ਰਾਜੇਂਦਰ ਰਾਏ ਦਾ ਕਤਲ ਕਰਨ ਦਾ ਦੋਸ਼ ਸੀ। ਦੋਸ਼ ਸੀ ਕਿ ਦੋਵਾਂ ਨੇ ਪ੍ਰਭੂਨਾਥ ਸਿੰਘ ਦੇ ਸਮਰਥਨ ਵਾਲੇ ਉਮੀਦਵਾਰ ਨੂੰ ਵੋਟ ਨਹੀਂ ਪਾਈ, ਇਸ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

2008 ਵਿੱਚ ਪਟਨਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਪ੍ਰਭੂਨਾਥ ਸਿੰਘ ਨੂੰ ਬਰੀ ਕਰ ਦਿੱਤਾ ਸੀ। 2012 ਵਿੱਚ ਪਟਨਾ ਹਾਈ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਰਾਜੇਂਦਰ ਰਾਏ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

The post ਸਾਬਕਾ MP ਪ੍ਰਭੂਨਾਥ ਸਿੰਘ ਨੂੰ ਦੋਹਰੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ appeared first on TheUnmute.com - Punjabi News.

Tags:
  • breaking-news
  • double-murder-case
  • former-mp-prabhunath-singh
  • mashrak
  • mp-prabhunath-singh
  • prabhunath-singh
  • rjd

ਭਾਰਤ ਤੋਂ ਬਾਅਦ ਹੁਣ ਚਾਰ ਦੇਸ਼ ਵੱਲੋਂ ਚੀਨੀ ਦੇ ਵਿਵਾਦਿਤ ਨਕਸ਼ੇ ਦਾ ਵਿਰੋਧ

Friday 01 September 2023 04:19 PM UTC+00 | Tags: chinas-disputed-map. chinese-map controversial-chinese-map india news

ਚੰਡੀਗੜ੍ਹ, 1 ਸਤੰਬਰ 2023 : ਭਾਰਤ ਤੋਂ ਬਾਅਦ ਹੁਣ ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ ਅਤੇ ਤਾਇਵਾਨ ਨੇ ਵੀ ਚੀਨ ਦੇ ਵਿਵਾਦਿਤ ਨਕਸ਼ੇ (Chinese map) ਦਾ ਵਿਰੋਧ ਕੀਤਾ ਹੈ। ਇਨ੍ਹਾਂ ਦੇਸ਼ਾਂ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਫਿਲੀਪੀਨਜ਼ ਨੇ ਕਿਹਾ- ਚੀਨ ਨੂੰ ਜ਼ਿੰਮੇਵਾਰ ਫੈਸਲੇ ਲੈਂਦੇ ਹੋਏ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਮਲੇਸ਼ੀਆ ਨੇ ਨਕਸ਼ੇ ਨੂੰ ਲੈ ਕੇ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ।

चीनी अखबार ग्लोबल टाइम्स ने सोशल मीडिया पर मैप जारी किया था। इसमें भारत के कुछ हिस्से को चीन ने अपने हिस्से में दिखाया था।

ਨਕਸ਼ੇ ‘ਚ ਚੀਨ ਨੇ ਹੈਨਾਨ ਟਾਪੂ ਤੋਂ 1500 ਕਿਲੋਮੀਟਰ ਦੱਖਣ ‘ਚ ਯੂ-ਆਕਾਰ ਵਾਲੀ ਰੇਖਾ ਦਿਖਾਈ ਹੈ। ਇਹ ਲਾਈਨ ਵੀਅਤਨਾਮ, ਫਿਲੀਪੀਨਜ਼, ਬਰੂਨੇਈ ਅਤੇ ਇੰਡੋਨੇਸ਼ੀਆ ਦੇ ਵਿਸ਼ੇਸ਼ ਆਰਥਿਕ ਖੇਤਰਾਂ ਵਿੱਚੋਂ ਲੰਘਦੀ ਹੈ। ਚੀਨ ਦੇ ਇਸ ਨਵੇਂ ਨਕਸ਼ੇ ਵਿੱਚ ਜ਼ਿਆਦਾ ਭੂਗੋਲਿਕ ਖੇਤਰ ਸ਼ਾਮਲ ਕੀਤਾ ਗਿਆ ਹੈ। ਇਸ ‘ਚ 10 ਡੈਸ਼ ਲਾਈਨ ਹੈ, ਜਿਸ ਰਾਹੀਂ ਚੀਨ ਨੇ ਤਾਇਵਾਨ ਨੂੰ ਆਪਣਾ ਹਿੱਸਾ ਦਿਖਾਇਆ ਹੈ। ਇਹ ਨਕਸ਼ਾ 1948 ਵਿੱਚ ਜਾਰੀ ਕੀਤੇ ਨਕਸ਼ੇ ਵਰਗਾ ਹੈ।

The post ਭਾਰਤ ਤੋਂ ਬਾਅਦ ਹੁਣ ਚਾਰ ਦੇਸ਼ ਵੱਲੋਂ ਚੀਨੀ ਦੇ ਵਿਵਾਦਿਤ ਨਕਸ਼ੇ ਦਾ ਵਿਰੋਧ appeared first on TheUnmute.com - Punjabi News.

Tags:
  • chinas-disputed-map.
  • chinese-map
  • controversial-chinese-map
  • india
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form