ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਸ ਖਿਤਾਬ ‘ਤੇ ਕੀਤਾ ਕਬਜ਼ਾ

ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ। ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿੱਚ ਆਯੋਜਿਤ ਟਾਟਾ ਸਟੀਲ ਸ਼ਤਰੰਜ ਇੰਡੀਆ ਰੈਪਿਡ (ਮਹਿਲਾ) ਟੂਰਨਾਮੈਂਟ ਜਿੱਤ ਲਿਆ ਹੈ। ਦਿਵਿਆ ਦੇਸ਼ਮੁਖ ਨੇ 9 ਰਾਊਂਡਾਂ ਵਿੱਚ 7 ​​ਅੰਕ ਹਾਸਲ ਕਰਕੇ ਟੂਰਨਾਮੈਂਟ ਜਿੱਤਿਆ। ਉਸ ਨੇ ਵਿਸ਼ਵ ਚੈਂਪੀਅਨ ਜ਼ੂ ਵੇਨਜੁਨ ਤੋਂ ਅੱਧਾ ਅੰਕ ਅੱਗੇ ਰਹਿ ਕੇ ਇਹ ਖ਼ਿਤਾਬ ਜਿੱਤਿਆ।

Women Grandmaster Divya

ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ ਦੂਜੇ ਸਥਾਨ ‘ਤੇ ਰਹੀ। ਦਿਵਿਆ ਦੇਸ਼ਮੁਖ 9 ਰਾਊਂਡਾਂ ਤੋਂ ਬਾਅਦ 7 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ 6.5 ਅੰਕਾਂ ਨਾਲ ਦੂਜੇ ਜਦਕਿ ਰੂਸ ਦੀ ਪੋਲੀਨਾ ਸ਼ੁਵਾਲੋਵਾ 5.5 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।

ਇਹ ਵੀ ਪੜ੍ਹੋ : ਇਸਰੋ ਤੋਂ ਆਈ ਦੁਖਦਾਈ ਖਬਰ: ਚੰਦਰਯਾਨ-3 ਦਾ ਕਾਊਂਟਡਾਊਨ ਕਰਨ ਵਾਲੀ ਵਿਗਿਆਨੀ N Valarmathi ਦੀ ਹੋਈ ਮੌ.ਤ

ਦੱਸ ਦੇਈਏ ਕਿ ਦਿਵਿਆ ਦੇਸ਼ਮੁਖ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਊਂਡ ‘ਚ ਦਿਵਿਆ ਨੇ ਦੇਸ਼ ਦੀ ਨੰਬਰ 1 ਮਹਿਲਾ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੂੰ ਹਰਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਸ ਖਿਤਾਬ ‘ਤੇ ਕੀਤਾ ਕਬਜ਼ਾ appeared first on Daily Post Punjabi.



source https://dailypost.in/news/women-grandmaster-divya/
Previous Post Next Post

Contact Form