ਸੁਪਨਾ ਵੇਖ ਕੁੜੀ ਨੇ ਖੁਦ ਹੀ ਖੋਹ ਲਈ ਆਪਣੀਆਂ ਅੱਖਾਂ ਦੀ ਰੋਸ਼ਨੀ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਹਰ ਕਿਸੇ ਕੋਲ ਆਪਣੀ ਜ਼ਿੰਦਗੀ ਬਾਰੇ ਇੱਕ ਚੋਣ ਹੁੰਦੀ ਹੈ ਕਿ ਉਹ ਇਸ ਨੂੰ ਕਿਵੇਂ ਜਿਉਣਾ ਚਾਹੁੰਦੇ ਹਨ। ਕਈ ਵਾਰ ਲੋਕ ਇਸ ਸਬੰਧੀ ਅਜਿਹੇ ਫੈਸਲੇ ਲੈ ਲੈਂਦੇ ਹਨ, ਜਿਸ ਬਾਰੇ ਜਾਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੇ ਆਪਣੀ ਜ਼ਿੰਦਗੀ ਜਿਊਣ ਲਈ ਅਜਿਹਾ ਰਾਹ ਚੁਣਿਆ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਜਿਵੇਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਦਿਵਿਆਂਗ ਨਹੀਂ ਬਣਨਾ ਚਾਹੁੰਦਾ, ਸਗੋਂ ਇਹ ਇੱਕ ਮਜਬੂਰੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਰੀ ਉਮਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇ ਕੋਈ ਆਪਣੇ ਸ਼ੌਕ ਲਈ ਅਪਾਹਜ ਹੋ ਜਾਵੇ ਤਾਂ ਕੀ ਹੋਵੇਗਾ? ਇਹ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ ਪਰ ਇਹ ਬਿਲਕੁੱਲ ਸੱਚ ਹੈ।

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੀ ਰਹਿਣ ਵਾਲੀ ਜਵੇਲ ਸ਼ੂਪਿੰਗ ਜਦੋਂ 21 ਸਾਲ ਦੀ ਹੋਈ ਤਾਂ ਉਸ ਨੇ ਆਪਣੇ ਆਪ ਨੂੰ ਅੰਨ੍ਹਾ ਕਰਨ ਦਾ ਫੈਸਲਾ ਕੀਤਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ੂਪਿੰਗ ਨੇ ਅਜਿਹਾ ਕਿਉਂ ਕੀਤਾ? ਇਸ ਬਾਰੇ ਗੱਲ ਕਰਦਿਆਂ ਉਸ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਦੇਖਦੀ ਸੀ, ਜਿਸ ਵਿੱਚ ਉਸ ਨੇ ਆਪਣੇ ਆਪ ਨੂੰ ਇੱਕ ਨੇਤਰਹੀਣ ਕੁੜੀ ਦੇ ਰੂਪ ਵਿੱਚ ਦੇਖਿਆ।

ਇਸ ਕਾਰਨ ਔਰਤ ਨੇ ਆਪਣੀਆਂ ਅੱਖਾਂ ਵਿੱਚ ਡਰੇਨ ਕਲੀਨਰ ਪਾ ਲਿਆ, ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਖਤਮ ਹੋ ਗਈ। ਹਾਲਾਂਕਿ, ਉਸ ਨੇ ਆਪਣੀ ਨਜ਼ਰ ਗੁਆਉਣ ਤੋਂ ਪਹਿਲਾਂ ਬ੍ਰੇਲ ਭਾਸ਼ਾ ਸਿੱਖ ਲਈ ਸੀ। ਉਹ ਆਪਣੀ ਹਾਲਤ ਦੇਖ ਕੇ ਬਹੁਤ ਖੁਸ਼ ਹੈ। ਉਸ ਨੇ ਕਿਹਾ- ‘ਮੈਂ ਸ਼ੁਰੂ ਤੋਂ ਹੀ ਅੰਨ੍ਹੇ ਹੋ ਕੇ ਰਹਿਣਾ ਚਾਹੁੰਦੀ ਸੀ ਅਤੇ ਮੈਂ ਆਪਣਾ ਸੁਪਨਾ ਪੂਰਾ ਕੀਤਾ।’

ਇਹ ਵੀ ਪੜ੍ਹੋ : ਹੋਮਵਰਕ ਨਾ ਕਰਨ ‘ਤੇ ਬੱਚੇ ਨੂੰ ਦਿੱਤੀ ਸਜ਼ਾ ਤਾਂ ਪਿਓ ਆ ਧਮਕਿਆ ਸਕੂਲ, ਪ੍ਰਿੰਸੀਪਲ ਸਾਹਮਣੇ ਕੁੱਟਿਆ ਟੀਚਰ

ਹਾਲਾਂਕਿ ਇਸ ਚੋਣ ਕਾਰਨ ਉਸ ਦੇ ਪਰਿਵਾਰ ਨਾਲ ਸਬੰਧ ਖਤਮ ਹੋ ਗਏ ਕਿਉਂਕਿ ਪਹਿਲਾਂ ਤਾਂ ਉਸ ਨੇ ਇਸ ਨੂੰ ਹਾਦਸਾ ਦੱਸਿਆ ਪਰ ਜਦੋਂ ਉਸ ਦੀ ਮਾਂ ਤੋਂ ਪੁੱਛਿਆ ਗਿਆ ਤਾਂ ਸੱਚਾਈ ਸਾਹਮਣੇ ਆਈ। ਉਸਨੇ ਸਭ ਕੁਝ ਬਿਲਕੁਲ ਸੱਚ ਦੱਸ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨਾਲ ਸਬੰਧ ਖਤਮ ਕਰ ਲਏ। ਤੁਹਾਨੂੰ ਦੱਸ ਦੇਈਏ ਕਿ ਜਵੇਲ ਦੀ ਉਮਰ 38 ਸਾਲ ਹੈ। ਉਹ BIID (ਬਾਡੀ ਇੰਟੈਗਰਿਟੀ ਆਈਡੈਂਟਿਟੀ ਡਿਸਆਰਡਰ) ਤੋਂ ਪੀੜਤ ਹੈ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਸੁਪਨਾ ਵੇਖ ਕੁੜੀ ਨੇ ਖੁਦ ਹੀ ਖੋਹ ਲਈ ਆਪਣੀਆਂ ਅੱਖਾਂ ਦੀ ਰੋਸ਼ਨੀ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ appeared first on Daily Post Punjabi.



source https://dailypost.in/news/girl-herself-took-away/
Previous Post Next Post

Contact Form