ਲੁਧਿਆਣਾ ਜੇਲ੍ਹ ਵਿੱਚ ਚੈਕਿੰਗ ਦੌਰਾਨ 7 ਕੈਦੀਆਂ ਕੋਲੋਂ ਬਰਾਮਦ ਹੋਏ 6 ਮੋਬਾਈਲ ਫ਼ੋਨ, ਮਾਮਲਾ ਦਰਜ

ਲੁਧਿਆਣਾ ਜੇਲ੍ਹਾਂ ਵਿੱਚ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਵਸਤੂਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੇਂਦਰੀ ਜੇਲ੍ਹ ਵਿੱਚ ਚੈਕਿੰਗ ਦੌਰਾਨ 7 ਲਾਕਅੱਪਾਂ ਵਿੱਚੋਂ 6 ਮੋਬਾਈਲ ਬਰਾਮਦ ਹੋਏ। ਅਧਿਕਾਰੀਆਂ ਨੇ ਸਾਰੇ ਮੋਬਾਈਲ ਫ਼ੋਨ ਕਬਜ਼ੇ ਵਿੱਚ ਲੈ ਕੇ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਹਨ।

Ludhiana Jail special checking

Ludhiana Jail special checking

ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਡਵੀਜ਼ਨ-7 ਨੂੰ ਸ਼ਿਕਾਇਤ ਦੇ ਕੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਜੇਲ੍ਹ ਅਧਿਕਾਰੀਆਂ ਅਨੁਸਾਰ ਸੋਮਵਾਰ ਨੂੰ ਜੇਲ੍ਹ ਦੇ ਕੈਦੀਆਂ ਜਸਪ੍ਰੀਤ ਸਿੰਘ, ਗੌਤਮ ਮੱਟੂ ਅਤੇ ਸੁਮਿਤ ਸਿੰਘ ਕੋਲੋਂ ਤਿੰਨ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਇਸੇ ਦੌਰਾਨ 14 ਸਤੰਬਰ ਨੂੰ ਚੈਕਿੰਗ ਦੌਰਾਨ ਮੁਲਜ਼ਮ ਅਨਿਲ ਕੁਮਾਰ, ਸੋਹਣ ਸਿੰਘ, ਪਵਨ ਕੁਮਾਰ, ਅਵਤਾਰ ਸਿੰਘ ਕੋਲੋਂ ਤਿੰਨ ਮੋਬਾਈਲ ਬਰਾਮਦ ਹੋਏ ਸਨ। ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਰੇ ਮੋਬਾਈਲ ਫ਼ੋਨ ਟੈਸਟ ਲਈ ਲੈਬਾਰਟਰੀ ਵਿੱਚ ਭੇਜ ਦਿੱਤੇ ਹਨ।

The post ਲੁਧਿਆਣਾ ਜੇਲ੍ਹ ਵਿੱਚ ਚੈਕਿੰਗ ਦੌਰਾਨ 7 ਕੈਦੀਆਂ ਕੋਲੋਂ ਬਰਾਮਦ ਹੋਏ 6 ਮੋਬਾਈਲ ਫ਼ੋਨ, ਮਾਮਲਾ ਦਰਜ appeared first on Daily Post Punjabi.



source https://dailypost.in/news/ludhiana-jail-special-checking/
Previous Post Next Post

Contact Form