ਪਰਨੀਤੀ ਚੋਪੜਾ ਕੁਝ ਹੀ ਘੰਟਿਆਂ ਵਿਚ ਰਾਘਵ ਚੱਢਾ ਦੀ ਦੁਲਹੀਆ ਬਣ ਜਾਵੇਗੀ। ਐਕਟ੍ਰੈਸ ਨੂੰ ਦੁਲਹਨ ਬਣਦਾ ਦੇਖਣ ਲਈ ਉਨ੍ਹਾਂ ਦੇ ਫੈਨਸ ਬਹੁਤ ਉਤਸ਼ਾਹਿਤ ਹਨ। ਦੋਵੇਂ ਪਰਿਵਾਰ ਉਦੇਪੁਰ ਲਈ ਰਵਾਨਾ ਹੋ ਚੁੱਕੇ ਹਨ। ਵਿਆਹ ਸਣੇ ਹੋਰ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਜਿਥੇ ਪਰਨੀਤੀ-ਰਾਘਵ ਦੀ ਚੂੜਾ ਸੈਰੇਮਨੀ ਤੋਂ ਲੈਕੇ ਬਾਕੀ ਰਸਮਾਂ ਪੂਰੀਆਂ ਹੋਣਗੀਆਂ, ਉਸ ਦਾ ਇਕ ਦਿਨ ਦਾ ਕਿਰਾਇਆ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਜਿਸ ਜਗ੍ਹਾ ਇਨ੍ਹਾਂ ਦੀ ਬਿਗ ਫੈਟ ਇੰਡੀਅਨ ਵੈਡਿੰਗ ਹੋਵੇਗੀ, ਉਹ ਬਹੁਤ ਹੀ ਖਾਸ ਜਗ੍ਹਾ ਹੈ। ਉਦੇਪੁਰ ਦੇ ਲੀਲਾ ਪੈਲੇਸ ਵਿਚ ਪਰਨੀਤੀ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਜਿੰਨੇ ਆਕਰਸ਼ਕ ਇਥੋਂ ਦੇ ਨਜ਼ਾਰੇ ਹਨ, ਓਨਾ ਹੀ ਹਾਈ-ਫਾਈ ਪ੍ਰਾਈਜ਼ ਮਨੀ ਵੀ ਹੈ।
ਚੂੜਾ ਸੈਰੇਮਨੀ ਪੰਜਾਬੀਆਂ ਦੀ ਖਾਸ ਰਸਮ ਮੰਨੀ ਜਾਂਦੀ ਹੈ। ਦੁਲਹਨ ਦੇ ਮਾਮਾ ਦੁਲਹਨ ਨੂੰ ਚੂੜਾ ਪਹਿਨਾਉਂਦੇ ਹਨ। ਉਦੇਪੁਰ ਦੇ ਲੀਲਾ ਪੈਲੇਸ ਵਿਚ ਇਸ ਰਸਮ ਨੂੰ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ। ਲੀਲਾ ਪੈਲੇਸ ਦੇਸ਼ਦੇ ਟੌਪ ਹੋਟਲਾਂ ਵਿਚੋਂ ਇਕ ਹੈ। ਇਹ ਪੈਲੇਸ ਹੋਟਲ ਝੀਲ ਦੇ ਕਿਨਾਰੇ ਵਸਿਆ ਹੋਇਆ ਹੈ ਤੇ ਇਸ ਦੇ ਚਾਰੇ ਪਾਸੇ ਪਿਛੋਲਾ ਝੀਲ ਤੇ ਅਰਾਵਲੀ ਦੀਆਂ ਪਹਾੜੀਆਂ ਦੇ ਨਜ਼ਾਰੇ ਹਨ।
ਪੈਲੇਸ ਨੂੰ ਮਾਰਬਲ ਤੇ ਹੱਥਾ ਨਾਲ ਕੀਤੀ ਗਈ ਨੱਕਾਸ਼ੀ ਨਾਲ ਸਜਾਇਆ ਗਿਆ ਹੈ। ਇਹ ਰਾਜਸਥਾਨ ਦੇ ਉਦੇਪੁਰ ਵਿਚ ਸਥਿਤ ਹੋਟਲ ਹੈ। ਇਸ ਲਈ ਇਥੋਂ ਦੇ ਇੰਟੀਰੀਅਰਸ ਵਿਚ ਰਾਜਸਥਾਨੀ ਕਲਚਰ ਦੀ ਝਲਕ ਜ਼ਰੂਰ ਮਿਲੇਗੀ। ਹੋਟਲ ਦੀ ਹਰ ਇਕ ਦੀਵਾਰ ‘ਤੇ ਮੇਵਾੜੀ ਰਿਆਸਤ ਦਾ ਮਹੱਤਵ ਸਾਫ ਨਜ਼ਰ ਆਉਂਦਾ ਹੈ। ਇਥੇ ਅਜਿਹੀਆਂ ਪੇਂਟਿੰਗਸ ਬਣਾਈਆਂ ਗਈਆਂ ਹਨ ਜਿਥੇ ਰਾਜਸਥਾਨ ਦੀ ਸੁੰਦਰਤਾ ਜ਼ਰੂਰ ਨਜ਼ਰ ਆਏਗੀ। ਕਮਰੇ ਦੇ ਅੰਦਰ ਝਰੋਖੇ ਵਰਗੀਆਂ ਖਿੜਕੀਆਂ ਤੇ ਵੱਡੇ-ਵੱਡੇ ਬੈੱਡ ਤੇ ਸੋਫੇ ਹਨ।
ਹੋਟਲ ਜਿੰਨਾ ਆਲੀਸ਼ਾਨ ਤੇ ਖੂਬਸੂਰਤ ਹੈ ਇਸ ਦਾ ਪ੍ਰਾਈਜ਼ ਓਨਾ ਹੀ ਜ਼ਿਆਦਾ ਹੈ। ਲਗਭਗ 8 ਰੂਮ ਕੈਟੇਗਰੀ ਵਿਚ ਵੰਡੇ ਇਸ ਹੋਟਲ ਦਾ ਇਕ ਦਿਨ ਦਾ ਕਿਰਾਇਆ 50,000 ਤੋਂ ਲੈਕੇ 9 ਲੱਖ ਤੱਕ ਹੈ। ਜੇਕਰ ਤੁਸੀਂ ਗ੍ਰੈਂਡ ਹੈਰੀਟੇਜ ਗਾਰਡਨ ਵਿਊ ਰੂਮ ਸੁਈਟ ਵਿਚ ਰੁਕਦੇ ਹੋ ਤਾਂਇਥੇ ਇਕ ਦਿਨ ਦਾ ਕਿਰਾਇਆ 50,000 ਤੋਂ ਸ਼ੁਰੂ ਹੁੰਦਾ ਹੈ। ਇਸ ਰੂਮ ਵਿਚ ਤੁਸੀਂ ਜਿਵੇਂ ਹੀ ਐਂਟਰੀ ਕਰੋਗੇ, ਤੁਹਾਨੂੰ ਰਵਾਇਤੀ ਰਾਜਸਥਾਨੀ ਕਲਾ ਤੇ ਸ਼ਿਲਪਕਲਾ ਦੇ ਨਾਲ ਰਾਜਸ਼ਾਹੀ ਕਲਚਰ ਦੇਖਣ ਨੂੰ ਮਿਲੇਗਾ।
ਇਕ ਕਮਰੇ ਦੀ ਕੀਮਤ ਤੇ ਸਪੇਸ ਦੋਵੇਂ ਗ੍ਰੈਂਡ ਹੈਰੀਟੇਜ ਗਾਰਡਨ ਵਿਊ ਰੂਮ ਸੁਈਟ ਤੋਂ ਵੱਧ ਹੈ।ਇਥੇ ਝੀਲ ਦੇ ਮਨਮੋਹਕ ਦ੍ਰਿਸ਼ ਦੇਖਣ ਲਈ ਤੁਹਾਨੂੰ ਇਕ ਦਿਨ ਰੁਕਣ ਲਈ ਘੱਟੋ-ਘੱਟ 54,000 ਰੁਪਏ ਦੇਣੇ ਪੈਣਗੇ।
1800 ਵਰਗ ਫੁੱਟ ਵਿਚ ਫੈਲੇ ਰਾਇਲ ਸੁਈਟ ਦੇ ਕੱਚ ਤੇ ਕਮਰੇ ਦੀਆਂ ਦੀਵਾਰਾਂ ਨੂੰ ਮੇਵਾੜ ਦੀ ਸਪੈਸ਼ਲ ਠੀਕਰੀ ਆਰਟ ਨਾਲ ਡੈਕੋਰੇਟ ਕੀਤਾ ਗਿਆ ਹੈ। ਇਥੋਂ ਤੁਹਾਨੂੰ ਪਿਚੋਲਾ ਝੀਲ ਦਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲ ਸਕਦਾ ਹੈ। ਇਥੇ ਇਕ ਦਿਨ ਦੇ ਸਟੇਅ ਲਈ 4 ਲੱਖ ਰੁਪਏ ਤੱਕ ਖਰਚਣੇ ਪੈਣਗੇ।
3585 ਵਰਗਫੁੱਟ ਵਿਚ ਫੈਲੇ ਮਹਾਰਾਜ ਸੁਈਟ ਦਾ ਅਧਿਕਤਮ ਕਿਰਾਇਆ 9 ਲੱਖ ਰੁਪਏ ਤੋਂ ਜ਼ਿਆਦਾ ਹੈ। ਇਸ ਸੁਈਟ ਵਿਚ ਲੀਵਿੰਗ ਰੂਮ, ਸਟੱਡੀ, ਡਾਈਨਿੰਗ ਏਰੀਆ, ਮਾਸਟਰ ਬੈੱਡਰੂਮ, ਵਾਕ ਇਨ ਵਾਰਡਰੋਬ, ਕਿੰਗ ਸਾਈਜ਼ ਬਾਥਟੱਬ ਤੇ ਇਥੋਂ ਤੱਕ ਦੀ ਮਸਾਜ ਲਈ ਵੱਖ ਜਗ੍ਹਾ ਹੈ।
ਡੁਬਲੈਕਸ ਸੁਈਟ 1270 ਵਰਗ ਫੁੱਟ ਵਿਚ ਫੈਲਿਆ ਹੈ। ਇਸ ਵਿਚ ਖੁੱਲ੍ਹੀ ਹਵਾ ਵਾਲੇ ਪਲੰਜ ਪੂਲ ਦੀ ਤਰ੍ਹਾਂ ਲੀਵਿੰਗ ਰੂਮ, ਸਿਟੀ ਪੈਲੇਸ ਤੇ ਹੋਰ ਹੈਰੀਟੇਜ ਬਿਲਡਿੰਗ ਦੇ ਮੰਤਰਮੁਗਧ ਕਰ ਦੇਣ ਵਾਲੇ ਨਜ਼ਾਰੇ ਆਉਣਗੇ। ਮਾਊਂਟੇਨ ਵਿਊ ਲਵਰਸ ਲਈ ਡੁਪਲੈਕਸ ਸੁਈਟ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
The post ਲੀਲਾ ਪੈਲੇਸ ‘ਚ ਪਰਨੀਤੀ-ਰਾਘਵ ਲੈਣਗੇ 7 ਫੇਰੇ, 1 ਦਿਨ ਦਾ ਖਰਚਾ ਜਾਣ ਰਹਿ ਜਾਓਗੇ ਹੈਰਾਨ appeared first on Daily Post Punjabi.