ਹਰਿਆਣਾ ‘ਚ ਭਾਰੀ ਮੀਂਹ ਕਾਰਨ ਰੇਵਾੜੀ-ਹਿਸਾਰ ਅਤੇ ਦਿੱਲੀ ਮਾਰਗਾਂ ‘ਤੇ ਰੇਲ ਸੇਵਾ ਪ੍ਰਭਾਵਿਤ, 4 ਟਰੇਨਾਂ ਹੋਈਆਂ ਰੱਦ

ਭਾਰੀ ਮੀਂਹ ਕਾਰਨ ਉੱਤਰੀ ਰੇਲਵੇ ਨੇ ਸੋਮਵਾਰ ਨੂੰ ਹਰਿਆਣਾ ਦੇ ਹਿਸਾਰ-ਦਿੱਲੀ ਅਤੇ ਰੇਵਾੜੀ-ਹਿਸਾਰ ਵਿਚਾਲੇ ਚੱਲਣ ਵਾਲੀਆਂ 4 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। 3 ਟਰੇਨਾਂ ਅੱਜ ਅਤੇ ਇਕ ਮੰਗਲਵਾਰ ਨੂੰ ਰੱਦ ਰਹਿਣਗੀਆਂ। ਹਿਸਾਰ ਰੂਟ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਸਫਰ ਕਰਦੇ ਹਨ।
haryana railway cancelled trains

haryana railway cancelled trains

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਮੁਤਾਬਕ ਭਾਰੀ ਮੀਂਹ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਦੋ ਟਰੇਨਾਂ ਰੇਵਾੜੀ-ਹਿਸਾਰ ਅਤੇ ਦੋ ਟਰੇਨਾਂ ਹਿਸਾਰ-ਦਿੱਲੀ ਵਿਚਾਲੇ ਰੱਦ ਕਰ ਦਿੱਤੀਆਂ ਗਈਆਂ ਹਨ। ਟਰੇਨ ਨੰਬਰ 04351, ਦਿੱਲੀ-ਹਿਸਾਰ ਰੇਲ ਸੇਵਾ 11 ਸਤੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 04368, ਹਿਸਾਰ-ਰੇਵਾੜੀ ਰੇਲ ਸੇਵਾ 11 ਸਤੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 04367, ਰੇਵਾੜੀ-ਹਿਸਾਰ ਰੇਲ ਸੇਵਾ 11 ਸਤੰਬਰ ਨੂੰ ਰੱਦ ਰਹੇਗੀ। ਟਰੇਨ ਨੰਬਰ 04352, ਹਿਸਾਰ-ਦਿੱਲੀ ਰੇਲ ਸੇਵਾ 12 ਸਤੰਬਰ ਨੂੰ ਰੱਦ ਰਹੇਗੀ।
ਦੱਸ ਦੇਈਏ ਕਿ ਰੇਵਾੜੀ ਵਿੱਚ ਪਿਛਲੇ 3 ਦਿਨਾਂ ਤੋਂ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਸ਼ਨੀਵਾਰ ਨੂੰ ਇਕ ਘੰਟੇ ਦੀ ਭਾਰੀ ਬਾਰਿਸ਼ ਤੋਂ ਬਾਅਦ ਐਤਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਮੌਸਮ ਠੰਡਾ ਰਿਹਾ। ਦੁਪਹਿਰ ਵੇਲੇ ਜ਼ੋਰਦਾਰ ਮੀਂਹ ਪਿਆ। ਸ਼ਾਮ ਨੂੰ ਵੀ ਹਲਕੀ ਬਾਰਿਸ਼ ਹੋਈ। ਸੋਮਵਾਰ ਸਵੇਰ ਤੋਂ ਹੀ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਮੌਸਮ ਪੂਰੀ ਤਰ੍ਹਾਂ ਠੰਡਾ ਹੋ ਗਿਆ ਹੈ। ਤਾਪਮਾਨ 30 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

The post ਹਰਿਆਣਾ ‘ਚ ਭਾਰੀ ਮੀਂਹ ਕਾਰਨ ਰੇਵਾੜੀ-ਹਿਸਾਰ ਅਤੇ ਦਿੱਲੀ ਮਾਰਗਾਂ ‘ਤੇ ਰੇਲ ਸੇਵਾ ਪ੍ਰਭਾਵਿਤ, 4 ਟਰੇਨਾਂ ਹੋਈਆਂ ਰੱਦ appeared first on Daily Post Punjabi.



Previous Post Next Post

Contact Form