ਚਾਰਜਿੰਗ ਲੱਗੇ ਮੋਬਾਈਲ ‘ਚ ਜ਼ਬਰਦਸਤ ਧਮਾਕਾ, ਗੁਆਂਢੀਆਂ ਦੀਆਂ ਬਾਰੀਆਂ-ਕਾਰ ਦੇ ਸ਼ੀਸ਼ੇ ਤੱਕ ਟੁੱਟੇ, 3 ਫੱਟੜ

ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚਾਰਜਿੰਗ ਦੌਰਾਨ ਮੋਬਾਇਲ ਫੋਨ ‘ਚ ਧਮਾਕਾ ਹੋਣ ਨਾਲ ਆਸ-ਪਾਸ ਦੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਜ਼ਿਲੇ ਦੇ ਉੱਤਮਨਗਰ ਇਲਾਕੇ ‘ਚ ਬੁੱਧਵਾਰ ਸਵੇਰੇ ਮੋਬਾਇਲ ਫੋਨ ‘ਚ ਧਮਾਕਾ ਹੋਣ ਕਾਰਨ ਤਿੰਨ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਿੰਨੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਨਾਸਿਕ ਜ਼ਿਲ੍ਹੇ ਦੇ ਉੱਤਮਨਗਰ ਇਲਾਕੇ ਵਿੱਚ ਬੁੱਧਵਾਰ ਸਵੇਰੇ 6 ਵਜੇ ਵਾਪਰਿਆ। ਜ਼ਖ਼ਮੀਆਂ ਦੀ ਪਛਾਣ ਤੁਸ਼ਾਰ ਜਗਤਾਪ, ਬਾਲਕ੍ਰਿਸ਼ਨ ਸੁਤਾਰ ਅਤੇ ਸ਼ੋਭਾ ਜਗਤਾਪ ਵਜੋਂ ਹੋਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾ ਸਿਰਫ ਘਰ ਨੂੰ ਨੁਕਸਾਨ ਪਹੁੰਚਿਆ ਸਗੋਂ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਦੇ ਕੱਚ ਵੀ ਟੁੱਟ ਗਏ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ।

ਇਹ ਵੀ ਪੜ੍ਹੋ : Heart Attack ਤੋਂ 1 ਮਹੀਨੇ ਪਹਿਲਾਂ ਸਰੀਰ ‘ਚ ਦਿਸਣ ਲੱਗਦੇ ਨੇ ਲੱਛਣ, ਮਾਹਰ ਤੋਂ ਜਾਣੋ, ਰਹੋ ਸਾਵਧਾਨ

ਦਰਅਸਲ, ਕਿਹਾ ਜਾ ਰਿਹਾ ਹੈ ਕਿ ਜਿੱਥੇ ਮੋਬਾਈਲ ਫੋਨ ਚਾਰਜਰ ‘ਤੇ ਸੀ, ਉੱਥੇ ਪਰਫਿਊਮ ਲੱਗਾ ਹੋਇਆ ਸੀ, ਜਿਸ ਕਾਰਨ ਧਮਾਕੇ ਨਾਲ ਇੰਨਾ ਵੱਡਾ ਨੁਕਸਾਨ ਹੋਇਆ ਹੈ। ਧਮਾਕੇ ਵਾਲੇ ਘਰ ਅਤੇ ਆਸਪਾਸ ਦੇ ਇਲਾਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਘਰ ਦੀਆਂ ਖਿੜਕੀਆਂ ਸੜ ਕੇ ਸੁਆਹ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਪਾਰਕਿੰਗ ਵਿੱਚ ਖੜ੍ਹੀ ਕਾਰ ਦੇ ਸ਼ੀਸ਼ੇ ਵੀ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਛੱਤ ‘ਤੇ ਲੱਗੀ ਰੇਲਿੰਗ ਵੀ ਸੜ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

 

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਚਾਰਜਿੰਗ ਲੱਗੇ ਮੋਬਾਈਲ ‘ਚ ਜ਼ਬਰਦਸਤ ਧਮਾਕਾ, ਗੁਆਂਢੀਆਂ ਦੀਆਂ ਬਾਰੀਆਂ-ਕਾਰ ਦੇ ਸ਼ੀਸ਼ੇ ਤੱਕ ਟੁੱਟੇ, 3 ਫੱਟੜ appeared first on Daily Post Punjabi.



Previous Post Next Post

Contact Form