ਕੇਰਲ ‘ਚ ਨਿਪਾਹ ਵਾਇਰਸ ਦੇ ਵੱਧ ਖ਼ਤਰੇ ਵਾਲੇ 352 ਮਰੀਜ਼, 36 ਚਮਗਿੱਦੜਾਂ ਦੇ ਸੈਂਪਲ ਜਾਂਚ ਲਈ ਭੇਜੇ

ਨਿਪਾਹ ਵਾਇਰਸ ਕੇਰਲ ਵਿੱਚ ਲਗਾਤਾਰ ਫੈਲ ਰਿਹਾ ਹੈ । ਸੂਬਾ ਸਰਕਾਰ ਵਾਇਰਸ ਨੂੰ ਲੈ ਕੇ ਅਲਰਟ ਮੋਡ ‘ਤੇ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਹਿ ਰਹੀ ਹੈ। ਇਸ ਦੌਰਾਨ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਨਿਪਾਹ ਵਾਇਰਸ ਦੇ ਤਾਜ਼ਾ ਅੰਕੜੇ ਦਿੱਤੇ ਹਨ। ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ, “ਇਸ ਸਮੇਂ ਰਾਜ ਵਿੱਚ ਸਥਿਤੀ ਕਾਬੂ ਵਿੱਚ ਹੈ।
nipah virus alert kerala

nipah virus alert kerala

ਕੇਰਲ ਵਿੱਚ 352 ਉੱਚ ਜੋਖਮ ਵਾਲੇ ਮਰੀਜ਼ ਹਨ। ਜਿਨ੍ਹਾਂ ਥਾਵਾਂ ‘ਤੇ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਹੈ, ਉੱਥੇ ਸਿਹਤ ਕਰਮਚਾਰੀਆਂ ਨੇ ਰੋਕਥਾਮ ਦੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।” ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਰਾਜ ਵਿੱਚ ਫਿਲਹਾਲ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਵੀਨਾ ਜਾਰਜ ਨੇ ਅੱਗੇ ਦੱਸਿਆ, ਹਸਪਤਾਲ ਵਿੱਚ ਇਲਾਜ ਅਧੀਨ ਨੌਂ ਸਾਲਾ ਬੱਚਾ ਵੈਂਟੀਲੇਟਰ ਤੋਂ ਬਾਹਰ ਹੈ। ਫਿਲਹਾਲ ਉਹ ਆਕਸੀਜਨ ਸਪੋਰਟ ‘ਤੇ ਹੈ। ਬੱਚੇ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸਥਿਤੀ ਕਾਬੂ ਵਿੱਚ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 1233 ਲੋਕ ਵਾਇਰਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। 23 ਲੋਕਾਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ 4 ਲੋਕ IMCH ਹਸਪਤਾਲ ‘ਚ ਦਾਖਲ ਹਨ। ਇਸ ਦੌਰਾਨ 36 ਚਮਗਿੱਦੜਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਸਥਿਤੀ ਦਾ ਜਾਇਜ਼ਾ ਲੈਣ ਲਈ ਨਿਪਾਹ ਸਾਵਧਾਨੀ ਦੇ ਹਿੱਸੇ ਵਜੋਂ 34,167 ਘਰਾਂ ਵਿੱਚ ਘਰਾਂ ਦੇ ਦੌਰੇ ਪੂਰੇ ਕੀਤੇ ਗਏ ਹਨ।”
ਨਿਪਾਹ ਵਾਇਰਸ ਇੱਕ ਅਜਿਹਾ ਵਾਇਰਸ ਹੈ ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ। ਇਹ ਖਾਸ ਕਰਕੇ ਚਮਗਿੱਦੜਾਂ ਰਾਹੀਂ ਫੈਲਦਾ ਹੈ। ਨਿਪਾਹ ਦਾ ਪਹਿਲਾ ਮਾਮਲਾ 1998 ਵਿੱਚ ਮਲੇਸ਼ੀਆ ਵਿੱਚ ਸੂਰ ਪਾਲਕਾਂ ਵਿੱਚ ਪਾਇਆ ਗਿਆ ਸੀ। ਇਸਦਾ ਨਾਮ ਮਲੇਸ਼ੀਆ ਦੇ ਪਿੰਡ ਤੋਂ ਲਿਆ ਗਿਆ ਸੀ ਜਿੱਥੇ ਇਸਦਾ ਪਹਿਲਾ ਕੇਸ ਪਾਇਆ ਗਿਆ ਸੀ। ਨਿਪਾਹ ਵਾਇਰਸ ਵਿੱਚ ਪੀੜਤ ਨੂੰ ਤੇਜ਼ ਬੁਖਾਰ, ਉਲਟੀਆਂ ਅਤੇ ਸਾਹ ਲੈਣ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

The post ਕੇਰਲ ‘ਚ ਨਿਪਾਹ ਵਾਇਰਸ ਦੇ ਵੱਧ ਖ਼ਤਰੇ ਵਾਲੇ 352 ਮਰੀਜ਼, 36 ਚਮਗਿੱਦੜਾਂ ਦੇ ਸੈਂਪਲ ਜਾਂਚ ਲਈ ਭੇਜੇ appeared first on Daily Post Punjabi.



Previous Post Next Post

Contact Form