ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਜਾਰੀ ਕਰ ਦਿੱਤਾ ਗਿਆ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਇਸ ਦੀ ਪੁਸ਼ਟੀ ਕੀਤੀ। ਪੀਸੀਬੀ ਵੱਲੋਂ ਰਾਸ਼ਟਰੀ ਟੀਮ ਦੀ ਹੈਦਰਾਬਾਦ ਯਾਤਰਾ ਵਿਚ ਦੇਰੀ ‘ਤੇ ਆਈਸੀਸੀ ਦੇ ਸਾਹਮਣੇ ਚਿੰਤਾ ਜਤਾਏ ਜਾਣ ਦੇ ਕੁਝ ਘੰਟਿਆਂ ਬਾਅਦ ਵੀਜ਼ਾ ਮਿਲਣ ਦੀ ਖਬਰ ਆਈ। 27 ਸਤੰਬਰ ਦੀ ਸਵੇਰ ਪਾਕਿਸਤਾਨ ਦੀ ਭਾਰਤ ਦੀ ਨਿਰਧਾਰਤ ਯਾਤਰਾ ਤੋਂ 48 ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਵੀਜ਼ਾ ਮਨਜ਼ੂਰੀ ਮਿਲ ਗਈ।
ਪਾਕਿਸਤਾਨ ਨੂੰ 29 ਸਤੰਬਰ ਨੂੰ ਹੈਦਰਾਬਾਦ ਵਿਚ ਨਿਊਜ਼ੀਲੈਂਡ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਹੈ।ਇਸ ਦੇ ਬਾਅਦ ਇਹੀ ਉਸ ਨੂੰ ਆਸਟ੍ਰੇਲੀਆ ਖਿਲਾਫ 3 ਅਕਤੂਬਰ ਨੂੰ ਦੂਜਾ ਪ੍ਰੈਕਟਿਸ ਮੈਚ ਵੀ ਖੇਡਣਾ ਹੈ। ਬਾਬਰ ਆਜਮ ਦੀ ਟੀਮ 6 ਅਕਤੂਬਰ ਨੂੰ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿਚ ਨੀਦਰਲੈਂਡ ਵਿਚ ਮੁਕਾਬਲਾ ਹੋਵੇਗਾ। ਇਸੇ ਮੈਦਾਨ ‘ਤੇ 10 ਅਕਤੂਬਰ ਨੂੰ ਸ਼੍ਰੀਲੰਕਾ ਨਾਲ ਖੇਡਣ ਦੇ ਬਾਅਦ ਟੀਮ ਅਹਿਮਦਾਬਾਦ ਲਈ ਰਵਾਨਾ ਹੋਵੇਗੀ। ਉਥੇ 14 ਅਕਤੂਬਰ ਨੂੰ ਭਾਰਤ ਨਾਲ ਮੁਕਾਬਲਾ ਹੋਵੇਗਾ।
ਆਈਸੀਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੂੰ ਵੀਜ਼ਾ ਜਾਰੀ ਕਰ ਦਿੱਤਾ ਹੈ। ਹਾਲਾਂਕਿ ਵੀਜ਼ੇ ਨੂੰ ਲੈ ਕੇ ਪਾਕਿਸਤਾਨੀ ਖੇਮੇ ਵਿਚ ਸ਼ੰਕਾ ਦੀ ਸਥਿਤੀ ਬਣੀ ਹੋਈ ਹੈ। ਪੀਸੀਬੀ ਦੇ ਬੁਲਾਰੇ ਉਮਰ ਫਾਰੂਕ ਨੇ ਪੀਟੀਆਈ ਨੂੰ ਕਿਹਾ ਕਿ ਵੀਜ਼ਾ ਮਨਜ਼ੂਰੀ ਨੂੰ ਲੈ ਕੇ ਹੁਣ ਤੱਕ ਭਾਰਤੀ ਹਾਈ ਕਮਿਸ਼ਨ ਤੋਂ ਫੋਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ : PM ਮੋਦੀ ਦਾ ਸੋਸ਼ਲ ਮੀਡੀਆ ‘ਤੇ ਜਲਵਾ, WhatsApp Channel ‘ਤੇ ਇਕ ਹਫਤੇ ‘ਚ ਸਬਸਕ੍ਰਾਈਬਰ 50 ਲੱਖ ਦੇ ਪਾਰ
ਪਾਕਿਸਤਾਨ ਤੋਂ ਵੀਜ਼ਾ ਅਰਜ਼ੀਆਂ ਲਈ ਤਿੰਨ ਮੰਤਰਾਲਿਆਂ ਗ੍ਰਹਿ, ਵਿਦੇਸ਼ ਤੇ ਖੇਡ ਨਾਲ ਮਨਜ਼ੂਰੀ ਦੀ ਲੋੜ ਹੁੰਦੀ ਹੈ। ਪਾਕਿਸਤਾਨ ਦੀ ਟੀਮ ਹੈਦਰਾਬਾਦ ਵਿਚ ਆਪਣੇ ਪ੍ਰੈਕਟਿਸ ਮੈਚ ਦੇ ਬਾਅਦ ਇਥੇ ਹੀ 6 ਅਤੇ 10 ਅਕਤੂਬਰ ਨੂੰ ਕ੍ਰਮਵਾਰ ਨੀਦਰਲੈਂਡ ਤੇ ਸ਼੍ਰੀਲੰਕਾ ਖਿਲਾਫ ਖੇਡੇਗੀ। ਇਸ ਦੇ ਬਾਅਦ ਟੀਮ 14 ਅਕਤੂਬਰ ਨੂੰ ਭਾਰਤ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਅਹਿਮਦਾਬਾਦ ਜਾਵੇਗੀ।
The post ਪਾਕਿਸਤਾਨ ਦਾ ਇੰਤਜ਼ਾਰ ਖਤਮ, ਮਿਲਿਆ ਭਾਰਤ ਦਾ ਵੀਜ਼ਾ, 27 ਸਤੰਬਰ ਨੂੰ ਹੈਦਰਾਬਾਦ ਪਹੁੰਚੇਗੀ ਟੀਮ appeared first on Daily Post Punjabi.
source https://dailypost.in/news/pakistans-wait-is-over/