ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਸਣੇ 2 ਖਿਲਾਫ FIR, ਚੈੱਕ ਬਾਊਂਸ ਮਾਮਲੇ ‘ਚ ਹੋਈ ਕਾਰਵਾਈ

ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਤੇ ਉਸ ਦੇ ਦੋ ਸਾਥੀਆਂ ਖਿਲਾਫ ਅਦਾਲਤ ਦੇ ਹੁਕਮ ‘ਤੇ ਆਈਪੀਸੀ ਦੀ ਧਾਰਾ 174 ਏ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵੀਰੇਂਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ, ਸੁਧੀਰ ਮਲਹੋਤਰਾ ਤੇ ਵਿਸ਼ਣੂ ਮਿੱਤਲ ਵਜੋਂ ਹੋਈ ਹੈ। ਤਿੰਨੋਂ ਦਿੱਲੀ ਦੇ ਰਹਿਣ ਵਾਲੇ ਹਨ।

ਵੀਰੇਂਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਆਪਣੇ ਦੋ ਪਾਰਟਨਰ ਸੁਧੀਰ ਮਲਹੋਤਰਾ ਤੇ ਵਿਸ਼ਣੂ ਮਿੱਤਲ ਦੇ ਨਾਲ ਇਕ ਜਾਲਟਾ ਫੂਡ ਐਂਡ ਬੇਵਰੇਜ ਨਾਂ ਦੀ ਫੈਕਟਰੀ ਚਲਾਉਂਦੇ ਸਨ। ਇਸ ਫੈਕਟਰੀ ਲਈ ਉਹ ਬੱਦੀ ਦੀ ਫੈਕਟਰੀ ਨੈਨਾ ਪਲਾਸਟਿਕ ਤੋਂ ਖਾਲੀ ਬੋਤਲ ਖਰੀਦਦੇ ਸਨ।ਇਨ੍ਹਾਂ ਬੋਤਲਾਂ ਦੇ ਬਕਾਇਆ ਪੈਸੇ ਦੇ ਮਾਮਲੇ ਵਿਚ ਇਹ ਕਾਰਵਾਈ ਹੋਈ ਹੈ।

ਸ਼੍ਰੀ ਨੈਨਾ ਪਲਾਸਟਿਕ ਫੈਕਟਰੀ ਦੇ ਮਾਲਕ ਸੈਕਟਰ-12 ਪੰਚਕੂਲਾ ਵਾਸੀ ਕ੍ਰਿਸ਼ਣ ਮੋਹਨ ਨੇ ਮੁਲਜ਼ਮਾਂ ਦਾ ਦਿੱਤਾ ਹੋਇਆ ਚੈੱਕ ਮਨੀਮਾਜਰਾ ਬੈਂਕ ਵਿਚ ਲਗਾਇਆ ਸੀ ਪਰ ਉਹ ਚੈੱਕ ਬਾਊਂਸ ਹੋ ਗਿਆ ਸੀ। ਇਸ ਦੇ ਨਾਲ ਉਸ ਨੇ ਤਿੰਨਾਂ ਖਿਲਾਫ ਧਾਰਾ 138 ਤਹਿਤ ਜ਼ਿਲ੍ਹਾ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ। ਇਥੇ ਤਿੰਨੋਂ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਹੋਏ। ਇਸਦੇ ਬਾਅਦ ਅਦਾਲਤ ਨੇ 2022 ਵਿਚ ਤਿੰਨੋਂ ਨੂੰ ਭਗੌੜਾ ਐਲਾਨਿਆ ਗਿਆ ਸੀ।

ਅਦਾਲਤ ਤੋਂ ਭਗੌੜਾ ਐਲਾਨੇ ਜਾਣ ਦੇ ਬਾਅਦ ਵੀ ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਦੇ ਬਾਅਦ ਪੀੜਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਲਗਾਈ ਸੀ। ਪਟੀਸ਼ਨ ਵਿਚ ਉਸ ਨੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਸੀ. ਹੁਣ ਤਿੰਨੋਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਹੋਇਆ ਹੈ।

ਇਹ ਵੀ ਪੜ੍ਹੋ : ਵਕੀਲ ਤਸ਼ੱਦਦ ਮਾਮਲੇ ‘ਤੇ ਲੁਧਿਆਣਾ CP ਦੀ ਅਗਵਾਈ ਹੇਠ SIT ਦਾ ਗਠਨ, ਐੱਸਪੀ ਸਣੇ 3 ਗ੍ਰਿਫਤਾਰ

ਮਨੀਮਾਜਰਾ ਦੇ ਥਾਣਾ ਇੰਚਾਰਜ ਨੀਰਜ ਸਾਰਨਾ ਨੂੰ ਚੰਡੀਗੜ੍ਹ ਪੁਲਿਸ ਨੇ ਲਾਈਨ ਹਾਜ਼ਰ ਕਰ ਦਿੱਤਾ ਸੀ। ਉਨ੍ਹਾਂ ‘ਤੇ ਦੋਸ਼ ਸਨ ਕਿ ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਨਹੀਂ ਕੀਤਾ ਸੀ। ਇਥੋਂ ਤੱਕ ਕਿ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਇਹ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਨੂੰ ਲਾਈਨ ਹਾਜ਼ਰ ਕਰਨ ਦੇ ਬਾਅਦ ਆਈਟੀ ਪਾਰਕ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੂੰ ਮਨੀਮਾਜਰਾ ਦਾ ਵਾਧੂ ਇੰਚਾਰਜ ਸੌਂਪਿਆ ਹੈ।

ਵੀਡੀਓ ਲਈ ਕਲਿੱਕ ਕਰੋ -:

 

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਸਣੇ 2 ਖਿਲਾਫ FIR, ਚੈੱਕ ਬਾਊਂਸ ਮਾਮਲੇ ‘ਚ ਹੋਈ ਕਾਰਵਾਈ appeared first on Daily Post Punjabi.



source https://dailypost.in/news/fir-against-2-including/
Previous Post Next Post

Contact Form