ਅਮਰੀਕਾ ਦੀ 19 ਸਾਲ ਦੀ ਕੋਕੋ ਗਾਫ ਯੂਐੱਸਓਪਨ ਦੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਫਾਈਨਲ ਵਿਚ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਨੂੰ 2-6, 63, 6-2ਨਾਲ ਮਾਤ ਦਿੱਤੀ। ਉਨ੍ਹਾਂ ਨੇ ਲਗਾਤਾਰ 12ਵਾਂ ਮੈਚ ਵੀ ਜਿੱਤਿਆ। ਨਿਊਯਾਰਕ ਦੇ ਆਰਥਰ ਐਸ਼ ਸਟੇਡੀਅਮ ‘ਚ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਛੇਵਾਂ ਦਰਜਾ ਪ੍ਰਾਪਤ ਗੌਫ ਨੂੰ ਦੂਜਾ ਦਰਜਾ ਪ੍ਰਾਪਤ ਸਬਲੇਂਕਾ ਨੂੰ ਹਰਾਉਣ ‘ਚ ਕੋਈ ਮੁਸ਼ਕਲ ਨਹੀਂ ਆਈ।
ਗਾਫੀ ਦੀ ਵਜ੍ਹਾ ਨਾਲ ਸਬਾਲੇਂਕਾ ਨੂੰ ਮੈਡੀਕਲ ਟਾਈਮ ਆਊਟ ਤੱਕ ਲੈਣਾ ਪਿਆ। ਮੁਸ਼ਕਲ ਚੁਣੌਤੀ ਦੇ ਬਾਵਜੂਦ ਗਾਫ ਆਪਣਾ ਪਹਿਲਾ ਗ੍ਰੈਂਡ ਸਲੈਮ ਜਿੱਤ ਵਿਚ ਕਾਮਯਾਬ ਰਹੀ।ਇਸ ਜਿੱਤ ਦੇ ਨਾਲ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। 1999 ਦੇ ਬਾਅਦ ਉਹ ਯੂਐੱਸ ਓਪਨ ਜਿੱਤਣ ਵਾਲੀ ਪਹਿਲੀ ਟੀਨਏਜਰ ਖਿਡਾਰੀ ਹੈ।
ਸਬਾਲੇਂਕਾ ਦਾ ਇਸ ਮੈਚ ਤੋਂ ਪਹਿਲਾਂ ਤੱਕ ਇਸਸਾਲ ਮੇਜਰ ਟੂਰਨਾਮੈਂਟ ਵਿਚ ਰਿਕਾਰਡ 23-2 ਸੀ ਯਾਨੀ ਉਹ ਇਸ ਸਾਲ ਸਾਰੇ ਗ੍ਰੈਂਡ ਸਲੈਮ ਨੂੰ ਮਿਲਾ ਕੇ 23 ਮੈਚ ਜਿੱਤੀ ਸੀ ਤੇ 2 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨਾ ਹੀ ਨਹੀਂ ਸਬਾਲੇਂਕਾ ਨੇ ਇਸ ਸਾਲ ਆਸਟ੍ਰੇਲੀਅਨ ਓਪਨ ਦਾ ਖਿਤਾਬ ਵੀ ਜਿੱਤਿਆ ਸੀ। ਅਗਲੇ ਹਫਤੇ ਸਬਾਲੇਂਕਾ ਨੰਬਰ ਦੋ ਤੋਂ ਨੰਬਰ ਇਕ ਬਣ ਜਾਵੇਗੀ। ਗਾਫ ਦੀ ਵੀ ਰੈਂਕਿੰਗ ਵਿਚ ਸੁਧਾਰ ਹੋਵੇਗਾ ਤੇ ਉਹ ਨੰਬਰ 6 ਤੋਂ ਨੰਬਰ 3 ‘ਤੇ ਪਹੁੰਚ ਜਾਵੇਗੀ।
ਆਰਥਰ ਐਸ਼ਸਟੇਡੀਅਮ ਵਿਚ 28,143ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੇ ਗਏ ਮੁਕਾਬਲੇ ਦੀ ਸ਼ੁਰੂਆਤ ਗਾਫ ਲਈ ਚੰਗੀ ਨਹੀਂ ਰਹੀ। ਪਹਿਲਾ ਸੈੱਟ ਉਨ੍ਹਾਂ ਨੇ 2-6 ਤੋਂ ਗੁਆ ਦਿੱਤਾ। ਉਦੋਂ ਦਰਸ਼ਕ ਸਬਾਲੇਂਕਾ ਨੂੰ ਚੀਅਰ ਕਰਦੇ ਦਿਖੇ। ਹਾਲਾਂਕਿ ਦੂਜੇ ਸੈੱਟ ਤੋਂ ਗੇਮ ਪਲਟ ਗਿਆ। ਗਾਫ ਨੇ ਜਿਵੇਂ ਹੀ 6-3 ਤੋਂ ਦੂਜਾ ਸੈੱਟ ਆਪਣੇ ਨਾਂ ਕੀਤਾ, ਉਹ ਹੋਮ ਕਰਾਊਡ ਲਈ ਪਸੰਦੀਦਾ ਬਣ ਗਈ। ਤੀਜੇ ਸੈੱਟ ਵਿਚ ਇਕ ਸਮੇਂ ਗਾਫ 4-0 ਤੋਂ ਅੱਗੇ ਚੱਲ ਰਹੀ ਸੀ।
ਇਸ ਤੋਂ ਬਾਅਦ ਸਬਾਲੇਂਕਾ ਵੀ ਪ੍ਰਸ਼ੰਸਕਾਂ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਚੀਅਰ ਕਰਨ ਦੀ ਅਪੀਲ ਕਰਦੀ ਨਜ਼ਰ ਆਈ। ਸਬਾਲੇਂਕਾ ਨੇ ਮੈਡੀਕਲ ਟਾਈਮ ਆਊਟ ਕੀਤਾ ਜੋ ਉਹ ਆਪਣੀ ਖੱਬੀ ਲੱਤ ਦੀ ਮਾਲਸ਼ ਕਰ ਸਕੇ। ਇਸ ਦੌਰਾਨ ਗੌਫ ਨੂੰ ਆਰਾਮ ਕਰਨ ਦਾ ਸਮਾਂ ਵੀ ਮਿਲਿਆ। ਮੈਚ ਮੁੜ ਸ਼ੁਰੂ ਹੋਇਆ ਅਤੇ ਸਕੋਰ 4-2 ਹੋ ਗਿਆ। ਇਸ ਤੋਂ ਬਾਅਦ ਗੌਫ ਨੇ ਲਗਾਤਾਰ ਦੋ ਗੇਮਾਂ ਜਿੱਤੀਆਂ ਅਤੇ ਤੀਜਾ ਸੈੱਟ 6-2 ਨਾਲ ਜਿੱਤ ਕੇ ਮੈਚ ਜਿੱਤ ਲਿਆ।
ਤੀਜਾ ਸੈੱਟ ਜਿੱਤਦੇ ਹੀ ਗਾਫ ਦੀ ਖੁਸ਼ੀ ਨਾਲ ਕੋਰਟ ‘ਤੇ ਲੇਟ ਗਈ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਇਸ ਦੇ ਬਾਅਦ ਉਹ ਭਾਵੁਕ ਹੋ ਗਈ ਤੇ ਰੋ ਪਈ। ਫਿਰ ਉਹ ਸਟੈਂਡਸ ਵੱਲ ਗਈ ਤੇ ਆਪਣੇ ਪਰਿਵਾਰ ਨੂੰ ਗਲੇ ਲਗਾ ਗਲਿਆ। ਗਾਫ ਦੀ ਮਾਂ, ਜੋ ਖੁਦ ਰੋ ਰਹੀ ਸੀ, ਉਨ੍ਹਾਂ ਨੇ ਗਾਫ ਨੂੰ ਇਹ ਕਹਿੰਦੇ ਹੋਏ ਸੁਣਿਆ ਮੈਂ ਕਰ ਦਿਖਾਇਆ ਹੈ। ਟਰਾਫੀ ਲੈਂਦੇ ਸਮੇਂ ਗਾਫ ਨੇ ਕਿਹਾ ਇਹ ਭਾਰੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 3 ਮਿਲੀਅਨ ਯੂਐੱਸ ਡਾਲਰ ਦਾ ਚੈੱਕ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…
The post 19 ਸਾਲ ਦੀ ਕੋਕੋ ਗਾਫ ਨੇ ਜਿੱਤਿਆ US ਓਪਨ ਦਾ ਖਿਤਾਬ, ਫਾਈਨਲ ‘ਚ ਏਰੀਨਾ ਸਬਾਲੇਂਕਾ ਨੂੰ ਦਿੱਤੀ ਮਾਤ appeared first on Daily Post Punjabi.
source https://dailypost.in/news/sports/coco-gaff-won-the/