ਸੰਸਦ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਪੰਜ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਭਾਰਤੀ ਸੰਸਦ ਦੀ ਅਮੀਰ ਵਿਰਾਸਤ ਨੂੰ ਯਾਦ ਕੀਤਾ ਜਾਵੇਗਾ। ਨਾਲ ਹੀ ‘ਭਾਰਤ’ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਦਾ ਮਤਾ ਵੀ ਲਿਆ ਜਾਵੇਗਾ। ਸਦਨ ਪੁਰਾਣੀ ਇਮਾਰਤ ਵਿੱਚ ਸ਼ੁਰੂ ਹੋਵੇਗਾ, ਮੰਗਲਵਾਰ ਤੋਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਨਵੀਂ ਇਮਾਰਤ ਵਿੱਚ ਤਬਦੀਲ ਹੋ ਜਾਵੇਗੀ।
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਸੋਮਵਾਰ ਤੋਂ ਪੰਜ ਦਿਨਾਂ ਲਈ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਕੁੱਲ 8 ਬਿੱਲ ਸੂਚੀਬੱਧ ਹਨ। ਪਹਿਲੇ ਦਿਨ ਦੀ ਸ਼ੁਰੂਆਤ ਪੁਰਾਣੇ ਸੰਸਦ ਭਵਨ ਵਿੱਚ ਹੋਵੇਗੀ। 19 ਸਤੰਬਰ ਨੂੰ ਪੁਰਾਣੀ ਸੰਸਦ ਵਿੱਚ ਹੀ ਫੋਟੋ ਸੈਸ਼ਨ ਹੋਵੇਗਾ। ਇਸ ਤੋਂ ਬਾਅਦ ਸਵੇਰੇ 11 ਵਜੇ ਸੈਂਟਰਲ ਹਾਲ ਵਿੱਚ ਸਮਾਗਮ ਹੋਵੇਗਾ। ਫਿਰ ਅਸੀਂ ਨਵੀਂ ਸੰਸਦ ਭਵਨ ਵਿੱਚ ਦਾਖਲ ਹੋਵਾਂਗੇ ਅਤੇ ਬਕਾਇਦਾ ਸੰਸਦੀ ਕੰਮ ਸ਼ੁਰੂ ਹੋ ਜਾਵੇਗਾ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਪਟੇਲ ਨੇ ਪਹਿਲਾਂ ਦੱਸਿਆ ਸੀ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਚਾਰ ਬਿੱਲ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿੱਚ 1. ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸ਼ਰਤਾਂ ਅਤੇ ਦਫ਼ਤਰ ਦੀ ਮਿਆਦ) ਬਿੱਲ, 2023, 2. ਐਡਵੋਕੇਟਸ ਸੋਧ ਬਿੱਲ 2023, 3. ਪ੍ਰੈੱਸ ਅਤੇ ਰਜਿਸਟ੍ਰੇਸ਼ਨ ਆਫ਼ ਪੀਰੀਓਡੀਕਲ ਬਿੱਲ, 2023 ਅਤੇ 4. ਪੋਸਟ ਆਫਿਸ ਬਿੱਲ, 2023 ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਾਈਕੋਰਟ ‘ਚ ਅੱਜ ਕੰਮ ਮੁਅੱਤਲ, ਵਕੀਲ ਸ਼ੰਭੂ ਸ਼ਰਮਾ ਦੇ ਦਿਹਾਂਤ ਕਾਰਨ ਲਿਆ ਗਿਆ ਫੈਸਲਾ
ਐਤਵਾਰ ਨੂੰ ਸੰਸਦ ਵਿੱਚ ਸਰਬ-ਪਾਰਟੀ ਮੀਟਿੰਗ ਤੋਂ ਬਾਅਦ, ਸਦਨ ਦੇ ਨੇਤਾਵਾਂ ਨੂੰ ਦੱਸਿਆ ਗਿਆ ਕਿ ਸੀਨੀਅਰ ਨਾਗਰਿਕਾਂ ਦੀ ਭਲਾਈ ਬਾਰੇ ਇੱਕ ਬਿੱਲ ਦੇ ਨਾਲ-ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਆਦੇਸ਼ ਨਾਲ ਸਬੰਧਤ 3 ਬਿੱਲ ਏਜੰਡੇ ਵਿੱਚ ਸ਼ਾਮਲ ਕੀਤੇ ਗਏ ਹਨ। ਭਾਵ ਹੁਣ ਸਰਕਾਰ ਦੇ ਏਜੰਡੇ ‘ਤੇ ਕੁੱਲ ਅੱਠ ਬਿੱਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…
The post ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਵੇਰੇ 11 ਵਜੇ ਲੋਕ ਸਭਾ ‘ਚ ਬੋਲਣਗੇ PM ਮੋਦੀ appeared first on Daily Post Punjabi.